ਮੈ ਰਿਸ਼ਤਿਆਂ ਦੇ ਤੰਦ ਪਾਉਦਾ-ਪਾਉਦਾ ਰਹਿ ਗਿਆ
 
ਤ੍ਰਿਲੋਚਨ ਸਿੰਘ

ਮੈ ਰਿਸ਼ਤਿਆਂ ਦੇ ਤੰਦ ਪਾਉਦਾ-ਪਾਉਦਾ ਰਹਿ ਗਿਆ,
ਪਰ ਨਾ ਟਲਿਆ ਇਹ ਝੱਖੜ, ਵਹਾ ਸਭ ਕੁਝ ਲੈ ਗਿਆ,
ਮੈ ਕਰਦਾ ਸੀ ਮਾਣ ਜਿੰਨਾ ਸਕਿਆਂ ਤੇ ਸਾਥੀਆਂ ਤੇ,
ਮੈ ਆਪਣੇ ਹੀ ਰਿਸ਼ਤੇ ਦਾ ਦੋਸ਼ੀ ਬਣ ਕੇ ਬਹਿ ਗਿਆ।

ਨਿਭਾਵਾਂਗੇ ਅਸੀਂ ਸਾਥ ਤੇਰਾ ਅੰਤਲੇ ਸੁਆਸਾਂ ਤੱਕ,
ਬਣ ਜਾਓੁ ਮੇਰੇ ਅਤੇ ਮੈਨੂੰ ਦੇਦੋ ਮੇਰਾ ਹੱਕ,
ਮੈ ਹਰ ਇਕ ਨੂੰ ਆਪਣਾ ਬਣਾਂਉਦਾ-ਬਣਾਂਉਦਾ ਰਹਿ ਗਿਆ,
ਮੈ ਖਿਆਲਾਂ ਵਿੱਚ ਦੁਨੀਆ ਵਸਾਂਉਦਾ-ਵਸਾਂਉਦਾ ਰਹਿ ਗਿਆ।
ਮੈ ਰਿਸ਼ਤਿਆਂ ਦੇ ਤੰਦ ਪਾਉਦਾ...............................।

ਲਗਦਾ ਹੈ ਜਗ ਮੈਨੂੰ ਸੁੰਨਾ-ਸੁੰਨਾ ਓੁਹਨਾਂ ਬਿਨਾਂ,
ਜਿਵੇਂ ਮਛਲੀ ਤੇ ਪਾਣੀ ਹੋਣ ਦੋਨੋ ਇਕ ਦੂਜੇ ਬਿਨਾਂ
ਸੋਚਿਆ ਸੀ ਇਕਠੇ ਬੇੜਾ ਜਿੰਦਗੀ ਦਾ ਪਾਰ ਹੋਜੂ,
ਮੈ ਆਪਣੀ ਹੀ ਬੇੜੀ ਵਿੱਚ ਵੱਟੇ ਪਾ ਕੇ ਬਹਿ ਗਿਆ।
ਮੈ ਰਿਸ਼ਤਿਆਂ ਦੇ ਤੰਦ ਪਾਉਦਾ...............................।

ਦੁੱਖ ਆਉਣ ਲੱਗਾ ਕਦੇ ਮੂੰਹੋਂ ਵੀ ਨਾ ਬੋਲਦਾ,
ਸੁਖਾਂ ਦੀ ਭਾਲ ਮੈ ਤਾਂ ਰਿਸ਼ਤਿਆਂ ਚ ਟੋਲਦਾ,
ਜੰਮਿਆ ਸੀ ਜਿਸ ਨੇ ਮੈ ਮੂੰਹੋਂ ਓੁਹਦੇ ਲਹਿ ਗਿਆ,
ਮੈਂ ਰਿਸ਼ਤਿਆਂ ਦੀ ਬੇੜੀ ਦਾ ਚੱਪੂ ਚਲਾਉਦਾ ਰਹਿ ਗਿਆ।
ਮੈ ਰਿਸ਼ਤਿਆਂ ਦੇ ਤੰਦ ਪਾਉਦਾ...............................।

ਸੋਨੀ ਕਹਿੰਦਾ ਰਹਿ ਗਿਆ, ਇਹ ਮੇਰੀ ਮਾਂ ਇਹ ਮੇਰਾ ਬਾਪ,
ਛੱਡ ਗਏ ਭਰਾ ਅਤੇ ਸੰਗੀ ਸਾਥੀ ਓੁਹਦਾ ਸਾਥ,
ਹੁਣ ਤਾਂ, ਉਮਰਾਂ ਦਾ ਲੰਮਾ ਪੈਂਡਾ, ਥੋੜਾ ਜਿਹਾ ਰਹਿ ਗਿਆ,
ਮੈ ਰੇਤ ਦੀਆ ਢੇਰੀਆਂ ਦੇ ਮਕਾਨ ਬਣਾੳਦਾ ਰਹਿ ਗਿਆ।
ਮੈ ਰਿਸ਼ਤਿਆਂ ਦੇ ਤੰਦ ਪਾਉਦਾ...............................।