ਮੈਂ ਕੋਸ਼ਿਸ਼ ਦੇ ਵਿੱਚ ਹਾਂ
ਤ੍ਰਿਲੋਚਨ ਸਿੰਘ
ਮੈਂ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਦੇ ਵਿੱਚ ਹਾਂ
ਮੈਂ ਹਰ ਮਜ਼ਹਬ ਨੂੰ ਇੱਕ ਕਰਨ ਦੀ ਕੋਸ਼ਿਸ਼ ਦੇ ਵਿੱਚ ਹਾਂ।
ਬਣ ਪੱਤਾ ਕਿਸੇ ਦੀ ਟਾਹਣੀ ਦਾ, ਕਰਾਂ ਰਾਖੀ ਉਸ ਦੇ ਫੁੱਲਾਂ ਦੀ,
ਜੇ ਫੁੱਲ ਬਣਾਂ ਤਾਂ ਮਹਿਕ ਦੇਣ ਦੀ ਕੋਸ਼ਿਸ਼ ਦੇ ਵਿੱਚ ਹਾਂ।
ਮੈਂ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਦੇ ਵਿੱਚ ਹਾਂ
ਸਜ ਸ਼ਿੰਗਾਰ ਕਿਸੇ ਦੇ ਸਿਰ ਦਾ, ਬਣ ਸਤਿਕਾਰ ਕਿਸੇ ਦੇ ਗਲ ਦਾ,
ਮੈਂ ਕਿਸੇ ਦਾ ਅਹਿਸਾਸ ਬਣਨ ਦੀ ਕੋਸ਼ਿਸ਼ ਦੇ ਵਿੱਚ ਹਾਂ।
ਮੈਂ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਦੇ ਵਿੱਚ ਹਾਂ
ਜੇ ਹੋਵਾਂ ਤਾਰਾ ਅੰਬਰ ਦਾ, ਟੁੱਟ ਜਾਂਵਾਂ ਕਿਸੇ ਦੀ ਇੱਛਾ ਲਈ,
ਮੈਂ ਉਸ ਚਾਹਤ ਨੂੰ ਪੁਰ ਕਰਨ ਦੀ ਕੋਸ਼ਿਸ਼ ਦੇ ਵਿੱਚ ਹਾਂ।
ਮੈਂ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਦੇ ਵਿੱਚ ਹਾਂ
ਜੇ ਹੋਵਾਂ ਪਾਣੀ ਨਦੀ ਕਿਸੇ ਦਾ, ਮੈਂ ਪਿਆਰ ਦਾ ਦਰਿਆ ਬਣ ਜਾਵਾਂ,
ਮੈਂ ਕਤਰੇ ਤੋਂ ਸਾਗਰ ਬਣਨ ਦੀ ਕੋਸ਼ਿਸ਼ ਦੇ ਵਿੱਚ ਹਾਂ।
ਮੈਂ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਦੇ ਵਿੱਚ ਹਾਂ
ਜੇ ਹੋਵਾਂ ਪੀੜ ਮੈ ਪਿਆਰ ਵਾਲੀ, ਖੋਲਾਂ ਤੰਗ ਦਿਲੀਆਂ ਦੇ ਦਇਰੇ ਨੂੰ,
ਮੈਂ ਇਜ਼ਹਾਰ ਬਣਕੇ ਹਰ ਇਕ ਦੇ ਵਿੱਚ, ਸਮਾਉਣ ਦੀ ਕੋਸ਼ਿਸ਼ ਦੇ ਵਿੱਚ ਹਾਂ।
ਮੈਂ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਦੇ ਵਿੱਚ ਹਾਂ
ਜੇ ਹੁੰਦਾ ਚੰਗਾ ਬੰਦਾ, ਤਾਂ ਕਿਉਂ ਸਮਝਾਉਦਾ ਇਸ ਦਿਲ ਨੂੰ,
ਸ਼ਬਦਾਂ ਰਾਂਹੀ ਇਸ ਝੱਲੇ ਨੂੰ, ਸਮਝਾਉਣ ਦੀ ਕੋਸ਼ਿਸ਼ ਦੇ ਵਿੱਚ ਹਾਂ।
ਮੈਂ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਦੇ ਵਿੱਚ ਹਾਂ
ਸੋਨੀ ਦੇ ਅਲਫਾਜ਼ਾਂ ਅੰਦਰ, ਦਮ ਨਹੀ ਕੁਝ ਕਹਿ ਸਕੇ
ਪਰ ਅੱਖਰਾਂ ਰਾਂਹੀ ਉਸ ਪ੍ਰੀਤਮ ਨੂੰ, ਪਾਉਣ ਦੀ ਕੋਸ਼ਿਸ਼ ਦੇ ਵਿੱਚ ਹਾਂ
ਮੈਂ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਦੇ ਵਿੱਚ ਹਾਂ
ਮੈਂ ਹਰ ਮਜ਼ਹਬ ਨੂੰ ਇੱਕ ਕਰਨ ਦੀ ਕੋਸ਼ਿਸ਼ ਦੇ ਵਿੱਚ ਹਾਂ।