ਡਾਲਰਾਂ ਦੇ ਲੋਭੀ ਲਾੜਿਓ
ਤਰਲੋਚਨ ਸਿੰਘ, ਡੀ. ਸੀ. ਦਫਤਰ, ਰੂਪਨਗਰ।
ਕੀੜੇ ਪੈਣ ਵੇ ਵਚੋਲਿਆ ਤੇਰੇ, ਬੁਧੂ ਤੂੰ ਬਣਾਇਆ ਬਾਪ
ਨੂੰ,
ਧੀ ਰੁਲੇ ਵਿੱਚ ਗਲੀਆਂ ਦੇ ਤੇਰੀ, ਸੁਣੇ ਜੱਗ ਓੁਹਦੇ ਵਿਰਲਾਪ ਨੂੰ,
ਮਾਮੀ,ਮਾਮੇ ਤੇ ਮੰਮੀ ਨੂੰ ਭਰਮਾਅਿਾ, ਨਵਾਂ ਹੋਰ ਨਾ ਕੋਈ ਚੰਦ ਚਾੜਿਓ,
ਮਾਂ ਦੀ ਮਿੱਟੀ ਦੀ ਸ਼ਰਮ ਨਾਂ ਆਵੇ, ਡਾਲਰਾਂ ਦੇ ਲੋਭੀ ਲਾੜਿਓ।
ਮਿੱਟੀ ਦੇਸ਼ ਦੀ ਜਿਥੇ ਧੀਆਂ ਜੰਮੀਆਂ, ਨਾਂ ਓੁਹਨਾਂ ਥੋਨੂੰ ਮਾਫ ਕਰਨਾ,
ਹੁਣ ਲੋਕਾਂ ਦੀ ਕਚਹਿਰੀ ਵਿੱਚ ਧੂਹਣਾ, ਤੇ ਅਸੀਂ ਇਨਸਾਫ ਕਰਨਾ,
ਨਕੇਲਾ ਪਾ ਕੇ ਨਚਾਓੁਣਾ ਭਾਲੂ ਨਾਚ ਵੇ, ਮਿਠੇ ਮੂੰਹ ਦੇ ਤੇ ਦਿਲਾਂ ਦੇ ਮਾੜਿਓ,
ਮਾਂ ਦੀ ਮਿੱਟੀ ਦੀ ਸ਼ਰਮ ਨਾਂ ਆਵੇ, ਡਾਲਰਾਂ ਦੇ ਲੋਭੀ ਲਾੜਿਓ।
ਘਰ ਮੇਰੇ ਨੂੰ ਤੂੰ ਜਿਵੇਂ ਹੈ ਉਜਾੜਿਆ, ਓੁਵੇਂ ਰੁਲ ਜਾਵੇ ਤੂੰ ਵਚੋਲਿਆ,
ਤੇਰਾ ਰੁਲ ਜਾਵੇ ਘਰ ਟੁੱਟ ਜਾਣਿਆ ਵੇ, ਜਿਵੇਂ ਸਾਡਾ ਤੂੰ ਹੈ ਰੋਲਿਆ,
ਬਣਾ ਕੇ ਕੰਜਰੀ ਦਾ ਨਾਚ ਨਚਾਉਣਾ, ਰਹਿਮ ਸਾਡੇ ਤੋਂ ਨਾਂ ਭਾਲਿਓ,
ਮਾਂ ਦੀ ਮਿੱਟੀ ਦੀ ਸ਼ਰਮ ਨਾਂ ਆਵੇ, ਡਾਲਰਾਂ ਦੇ ਲੋਭੀ ਲਾੜਿਓ।
ਮੇਰੇ ਵਾਂਗ ਵੇ ਰੁਲੇ ਭੈਣ ਤੇਰੀ, ਮੈ ਏਹੋ ਅਰਦਾਸ ਕਰਦੀ,
ਵਿਆਹਕੇ ਉਨੂੰ ਵੀ ਵਲੈਤੀ ਲਾੜਾ ਲੈਜੇ, ਖਾਕ ਛਾਣੇ ਦਰ-ਦਰ ਦੀ,
ਥੋਡੇ ਹਲਕਾ ਨੇ ਲੱਖਾਂ ਘਰ ਦਾੜੇ, ਨਾਂ ਸੋਨੀ ਕੋਈ ਹੋਰ ਦਾੜਿਓ,
ਮਾਂ ਦੀ ਮਿੱਟੀ ਦੀ ਸ਼ਰਮ ਨਾਂ ਆਵੇ, ਡਾਲਰਾਂ ਦੇ ਲੋਭੀ ਲਾੜਿਓ।
ਤਰਲੋਚਨ ਸਿੰਘ, ਡੀ. ਸੀ. ਦਫਤਰ, ਰੂਪਨਗਰ।
ਬਸ ਜਿਸ ਦਾ ਡਰ ਸੀ ਉਹ ਹੀ ਹੋਇਆ
ਆਏ ਨਸ਼ੇ ਤੇ ਨਸ਼ਿਆਂ ਨੇ ਕਹਿਰ ਕੀਤਾ,
ਬਣ ਪਰਵਾਨਾ ਹਰ ਮੌਤ ਦਾ ਜਾਮ ਪੀਤਾ,
ਬਸ ਇਥੇ ਹੀ ਨਹੀ ਕੁਝ ਹੋਇਆ,
ਬਸ ਜਿਸ ਦਾ ਡਰ ਸੀ ਉਹ ਹੀ ਹੋਇਆ, ਉਹ ਹੀ ਹੋਇਆ।
ਬੱਚੇ, ਬੁੱਢੇ ਤੇ ਜਵਾਨ ਵੀ ਆਦੀ ਹੋਗੇ,
ਸਾਰੇ ਇੱਕੋ ਧਾਗੇ ਵਿੱਚ ਪਰੋਗੇ,
ਹੁਣ ਤਾਂ ਬਾਬਅਿਾਂ ਨੇ ਵੀ ਹੋਸ਼ ਹੈ ਖੋਇਆ,
ਬਸ ਜਿਸ ਦਾ ਡਰ ਸੀ ਉਹ ਹੀ ਹੋਇਆ, ਉਹ ਹੀ ਹੋਇਆ।
ਰਿਸ਼ਤਾ ਕੋਈ ਨਾਂ ਰਿਹਾ ਪਿਆਰ ਵਾਲਾ,
ਬਸ ਇਕੋ ਰਿਸ਼ਤਾ ਰਹਿ ਗਿਆ ਸਾਲਾ,
ਜਿਸ ਕਿਸੇ ਨੇ ਵੀ ਇਸ ਹੀਰ ਨੂੰ ਛੋਹਿਆ,
ਬਸ ਜਿਸ ਦਾ ਡਰ ਸੀ ਉਹ ਹੀ ਹੋਇਆ, ਉਹ ਹੀ ਹੋਇਆ।
ਗੋਲੀਆਂ ਤੇ ਕੈਪਸੂਲਾਂ ਗਵਾ ਤੀ ਸਾਡੀ ਹੋਸ਼ ਹੈ,
ਪਰ ਕਿਸੇ ਦੇ ਗਮ ਦਾ ਨਾ ਸਾਂਨੂੰ ਕੋਈ ਰੋਸ ਹੈ,
ਲੱਗੀਆਂ ਨੇਂ ਪੀਣਕਾਂ ਜਾਂ ਲਗਦਾ ਹੈ ਮੋਇਆ,
ਬਸ ਜਿਸ ਦਾ ਡਰ ਸੀ ਉਹ ਹੀ ਹੋਇਆ, ਉਹ ਹੀ ਹੋਇਆ।
ਕੋਈ ਖਾਵੇ ਜਰਦਾ, ਭੁੱਕੀ, ਕੋਈ ਬਚਦਾ ਰੰਮ ਤੋਂ ਨਾ,
ਇਹਨਾਂ ਦੇ ਵਿੱਚ ਗਰਸਿਆ ਬੰਦਾ, ਕੋਈ ਕਰਦਾ ਕੰਮ ਹੀ ਨਾ,
ਮੈਂ-ਖਾਨੇ ਦੇ ਅੰਦਰ ਜਾ ਕੇ, ਮੈਂ-ਖਾਨਾ ਹੀ ਹੋਇਆ,
ਬਸ ਜਿਸ ਦਾ ਡਰ ਸੀ ਉਹ ਹੀ ਹੋਇਆ, ਉਹ ਹੀ ਹੋਇਆ।
ਸਮੈਕ ਨੇ ਤਾਂ ਨੌਜਵਾਨਾਂ ਕੱਢ ਦਿੱਤੀ ਜਾਨ ਵ,ੇ
ਜਿਹੜੀ ਕਦੇ ਹੁੰਦੀ ਸੀ ਪੰਜਾਬੀਅਤ ਦੀ ਸ਼ਾਨ ਵੇ,
ਰੱਬ ਵੀ ਤਾਂ ਅਜੇ ਤੱਕ ਜਾਪਦਾ ਹੈ ਸੋਇਆ,
ਬਸ ਜਿਸ ਦਾ ਡਰ ਸੀ ਉਹ ਹੀ ਹੋਇਆ, ਉਹ ਹੀ ਹੋਇਆ।
ਸੋਨੀ ਨੂੰ ਤਾਂ ਤੁਸੀਂ ਇਸ ਚੱਕਰ ਦੇ ਵਿੱਚ ਪਾਇਓ ਨਾਂ,
ਬੇਨਤੀ ਹੈ ਕਦੇ ਆਪਣੀ ਹੋਸ਼ ਨੂੰ ਭੁਲਾਇਓ ਨਾਂ,
ਲੈ ਕੇ ਅਸੀ ਉਹੀ ਜਾਣਾ, ਜੋ ਜਿੰਦਗੀ ਚ ਬੋਇਆ,
ਆਉ ਨਿਕਲ ਆਈਏ ਰਲਕੇ, ਜੋ ਹੈ ਨਰਕਾਂ ਦਾ ਟੋਇਆ, ਜੋ ਹੈ ਨਰਕਾਂ ਦਾ ਟੋਇਆ।
ਤਰਲੋਚਨ ਸਿੰਘ, ਡੀ. ਸੀ. ਦਫਤਰ, ਰੂਪਨਗਰ।