ਮੇਰਾ ਪਲ------

ਸੁਰਿੰਦਰ ਗੀਤ



ਯਕੀਨਣ
ਹਰ ਦਿਨ
ਹਰ ਘੜੀ
ਹਰ ਪਲ
ਮੇਰਾ ਨਹੀ੬ ਹੁੰਦਾ
ਪਰ ਫਿਰ ਵੀ
ਹਰ ਦਿਨ
ਕੋਈ ਨਾ ਕੋਈ
ਅਜੇਹਾ ਪਲ
ਜਰੂਰ ਆਉ੬ਦਾ ਹੈ
ਜਦੋ੬ ਮੈ
ਆਪਣੇ ਮਨ ਦੀ ਦਹਿਲੀਜ਼ ਤੇ ਆਈ
ਕਿਸੇ ਆਵਾਰਾ
ਕਿਸੇ ਕੌੜੀ ਯਾਦ ਨੂੰ
ਦੁਰਕਾਰ ਦਿੰਦੀ ਹਾਂ
ਤੇ
ਆਪਣੇ ਕੰਮ 'ਚ
ਜੁੱਟ ਜਾਂਦੀ ਹਾਂ
ਉਹ ਪਲ
ਯਕੀਨਣ ਮੇਰਾ ਹੁੰਦਾ ਹੈ।