ਤੀਰ ਵਾਲੇ ਬਾਪੂ ਨੂੰ
ਸੁਖਦੀਪ ਸਿੰਘ ਬਰਨਾਲਾ

ਮੇਰੀ ਕੌਮ ਦੀਆਂ ਮਹਿਫ਼ਲਾਂ ਸੁੰਨੀਆਂ ਜੋ
ਤੇਰੀ ਗੈਰਹਾਜਰੀ ਕਰਨ ਬਿਆਨ ਬਾਬਾ
ਕੌਮ ਵੱਖਰੀ, ਸੰਸਕਾਰ, ਸੱਭਿਆਚਾਰ ਵੱਖਰਾ
ਪੈ ਗਈ ਖਤਰੇ ਕਿਉਂ ਫੇਰ ਵੀ ਪਛਾਣ ਬਾਬਾ
ਲਾਵਾਰਿਸ ਲਾਸ਼ਾਂ ਕਹਿ ਸਾੜੇ ਸੀ ਵੀਰ ਜਿੱਥੇ
ਸਾਡੇ ਲੀਡਰ ਅੱਜ ਉਹ ਸ਼ਮਸ਼ਾਨ ਭੁੱਲੇ
ਯਾਰੀ ਲਾ ਕੇ ਤ੍ਰਿਸ਼ੂਲ ਪੁਜਾਰੀਆਂ ਨਾ
ਬਾਜਾਂ ਵਾਲੇ ਦੀ ਬਖ਼ਸ਼ੀ ਕ੍ਰਿਪਾਨ ਭੁੱਲੇ
ਲੰਮੇ ਪੈਂਡੇ ਤੇ ਕੌਮ ਨੂੰ ਘਸੀਟ ਕੇ ਤੇ
ਅੱਜ ਕੈਟਾਂ ਨੂੰ ਵੀ ਬੜੀ ਥਕਾਨ ਹੋਈ
ਦਗਾ ਕੀਤਾ ਫੇਰ ਡੋਗਰੇ ਵਾਰਿਸਾਂ ਨੇ
ਗਧੇ-ਘੋੜੇ ਦੀ ਨਾ ਸਾਥੋਂ ਸਿਆਣ ਹੋਈ
ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫਸ ਕੇ ਤੇ
ਭੁਗਤਣ ਪੇਸ਼ੀਆਂ ਸਾਡੇ ਪ੍ਰਧਾਨ ਬਾਬਾ
ਝਾਤ ਮਾਰਾਂ ਮੈਂ ਦੂ੍ਰਰ ਤੱਕ ਤੇਰੇ ਬਾਝੋਂ
ਸ਼ਾਂਭ ਸਕਦਾ ਨਹੀਂ ਕੋਈ ਕਮਾਨ ਬਾਬਾ
ਖ਼ਾਲਸਾ ਰਾਜ ਦੀ ਗੱਲ਼ ਜੇ ਅਸੀਂ ਕਰੀਏ
ਫਸਦੀ ਵਿੱਚ ਕੁੜਿੱਕੀ ਦੇ ਜਾਨ ਸਾਡੀ
ਦੇਸ਼-ਧਰੋਹੀ ਦਾ ਸਾਨੂੰ ਖਿਤਾਬ ਦਿੰਦਾ
ਗੱਲ ਸੁਣਦਾ ਨਹੀਂ ਦੇਸ਼ ਸ਼ੈਤਾਨ ਸਾਡੀ
ਰਹੇ ਧੋਖੇ ਵਿੱਚ ਅਸੀਂ ਪ੍ਰਵਾਨਿਆਂ ਓਏ
ਕਿ ਇਸ ਹੱਦ ਤੱਕ ਬਿਪਰ ਵੀ ਜਾ ਸਕਦੇ
ਸਭ ਕੀਤੇ ਉਪਕਾਰਾਂ ਨੂੰ ਭੁੱਲ ਕੇ ਤੇ
ਮੱਥਾ ਤਖਤ ਅਕਾਲ ਨਾਲ ਲਾ ਸਕਦੇ
ਫੜ ਕੇ ਲਿਜਾਂਦੇ ਜਦੋਂ ਗਜਨੀ ਬਜਾਰ ਅੰਦਰ
ਮੰਡੀ ਲਾਉਂਦੇ ਸੀ ਮੁਗਲ ਜਨਾਨੀਆਂ ਦੀ
ਮੈਨੂੰ ਦੱਸੋ ਓਦੋਂ ਕਿੱਥੇ ਸੀ ਦਫਨ ਹੋਈ
ਅਣਖ ਵੱਡਿਆਂ ਹਿੰਦੁਸਤਾਨੀਆਂ ਦੀ
ਤਰਲੇ ਕਰਦਿਆਂ ਦਾ ਬਿਪਰੋ ਇਤਿਹਾਸ ਪੜ੍ਹਿਆ
ਪੜ੍ਹੇ ਧੋਖੇ ਤੇ ਗਜਨੀ ਬਜਾਰ ਪੜ੍ਹ ਲੈ
ਕੀਤੇ ਗੁਰਾਂ ਦੇ ਜੋ ਤੁਸੀਂ ਭੁਲਾ ਦਿੱਤੇ
ਅਸੀਂ ਸਾਰੇ ਉਹ ਪਰਉਪਕਾਰ ਪੜ੍ਹ ਲੈ
ਅਸੀਂ ਪੜ੍ਹ ਲਿਆ ਚੰਦੂਆਂ-ਗੰਗੂਆਂ ਨੂੰ
ਪਹਾੜੀ ਰਾਜਿਆਂ ਦੇ ਸਾਰੇ ਕਿਰਦਾਰ ਪੜ੍ਹ ਲੈ
ਮੌਕਾ ਆਉਣ ਤੇ ਗਿਰਗਿਟਾਂ ਵਾਂਗ ਬਦਲੇ
ਨਹਿਰੂ-ਗਾਂਧੀ ਜਿਹੇ ਕਈ ਮੱਕਾਰ ਪੜ੍ਹ ਲੈ
ਜੇ ਹਿੰਮਤ ਹੈ ਵੇਖਿਓ ਲਲਕਾਰ ਕੇ ਹੁਣ
ਸਿਘਾਂ ਸੂਰਿਆਂ ਦਸ਼ਮੇਸ਼ ਦੁਲਾਰਿਆਂ ਨੂੰ
ਫੁਲਾ ਸਿੰਘ, ਰਣਜੀਤ ਦੇ ਜਾਨਸ਼ੀਨਾਂ
ਨਲੂਏ ਸ਼ੇਰ ਦੀਆਂ ਅੱਖਾਂ ਦਿਆਂ ਤਾਰਿਆਂ ਨੂੰ
ਅਸੀਂ ਵੱਢ-ਵੱਢ ਪੂਰ ਖਪਾ ਦੇਈਏ
ਵੇਖਿਆ ਜਿੰਨਾਂ ਨੇ ਇੱਜਤ ਨੂੰ ਵੰਗਾਰ ਕੇ ਤੇ
ਅਕ੍ਰਿਤਘਣਾਂ ਦੀ ਕੌਮ ਦੇ ਨਾਇਕ ਬਣ ਗਏ
ਨਿਹੱਥਿਆਂ, ਨਿਰਦੋਸ਼ਿਆਂ ਨੂੰ ਮਾਰ ਕੇ ਤੇ
ਜਿਹੜੀ ਘੂਰਦੀ ਦੇਸ਼ ਪੰਜਾਬ ਤਾਂਈ
ਨਹੀਂ ਅੱਖ ਉਹ ਇੱਕ ਵੀ ਰਹਿਣ ਦੇਣੀ
ਬੜਾ ਸਹਿ ਲਿਆ ਜੁਲਮ ਵਡੇਰਿਆਂ ਨੇ
ਨਹੀਂ 'ਓਏ'ਵੀ ਕਿਸੇ ਨੂੰ ਕਹਿਣ ਦੇਣੀ
ਆ ਜਾ ਬਾਬਾ ਤੂੰ ਅੱਜ ਫੇਰ ਤੀਰ ਫੜਕੇ
ਤੇਰੇ ਸਾਹੀਂ ਅਸੀਂ ਲਵਾਂਗੇ ਸਾਹ ਬਾਪੂ
ਜੋ ਚਾੜ੍ਹੀਆਂ ਭਾਜੀਆਂ ਬਿਪਰਾਂ ਨੇ
ਇੱਕੋ ਵਾਰ ਹੀ ਦਿਆਂਗੇ ਲਾਹ ਬਾਪੂ
ਛੇਤੀ ਆ ਜਾ ਹੁਣ ਦੇਰ ਅੱਗੇ ਹੋਈ ਬਹੁਤੀ
ਕੁਝ ਬਾਕੀ ਏ ਹਿਸਾਬ-ਕਿਤਾਬ ਬਾਬਾ
ਹੁਣ ਨਾ ਜਾਂਦੀਆਂ ਰੋਕੜਾਂ ਸਾਂਭੀਆਂ ਨੇ
ਦੱਬਿਆ ਕਰਜੇ ਦੇ ਥੱਲੇ ਪੰਜਾਬ ਬਾਬਾ
ਡਿੱਠੇ ਖਾਤੇ ਮੈਂ ਕੁਝ ਦਿੱਲੀ ਸ਼ਹਿਰ ਵਾਲੇ
ਪੈਟਰੌਲ, ਟਾਇਰਾਂ ਦਾ ਬਾਕੀ ਹਿਸਾਬ ਡਿੱਠਾ
ਅਕਾਲ ਤਖ਼ਤ ਦੇ ਮਲਬੇ ਦੀ ਵਹੀ ਡਿੱਠੀ
ਉੱਤੇ ਲੱਗਿਆ ਕੁਝ ਵਿਆਜ ਡਿੱਠਾ
ਲਾਡੋ ਭੈਣ ਦੀ ਚੁੰਨੀ ਵੀ ਲੱਭ ਗਈ ਏ
ਅਣਗਿਣਤ ਲੱਗੇ ਉੱਤੇ ਦਾਗ ਡਿੱਠੇ
ਕਿਸੇ ਖੂੰਜਿਓਂ ਬਾਪੂ ਦੀ ਪੱਗ ਲੱਭੀ
ਹਜਾਰਾਂ ਭੈਣਾਂ ਦੇ ਉਜੜੇ ਸੁਹਾਗ ਡਿੱਠੇ
ਤੂੰ ਆ ਜਾਏਂ ਜਾਂ ਕੋਈ ਤੇਰੇ ਜਿਹਾ ਹੋਰ ਆਜੇ
ਪੂਰੇ ਹੋ ਜਾਣ ਮੇਰੇ ਅਰਮਾਨ ਸਾਰੇ
ਇੱਥੇ ਮੁਰਦਿਆਂ ਦੇ ਵਿੱਚ ਫੇਰ ਜਾਨ ਪੈਜੇ
ਧੁੰਮਾਂ ਪੈ ਜਾਣ ਵਿੱਚ ਜਹਾਨ ਸਾਰੇ
ਰਹਿੰਦੀ ਦੁਨੀਆਂ ਤੱਕ ਰਹੂਗਾ ਖ਼ਾਲਸੇ ਨੂੰ
ਤੇਰੀ ਕਹਿਣੀ ਤੇ ਕਰਨੀ ਤੇ ਮਾਣ ਬਾਬਾ
ਗੰਦ ਗੱਦਾਰਾਂ ਦਾ ਕੌਮ 'ਚੋਂ ਧੋ ਦੇਈਏ
ਤੇਰੇ ਹੱਥ ਹੋਵੇ ਫੇਰ ਕਮਾਨ ਬਾਬਾ
ਹੱਥ ਤੀਰ ਫੜਕੇ ਜਦੋਂ ਤੂੰ ਗਰਜ ਮਾਰੇਂ
ਮੇਰਾ ਹਰ ਇੱਕ ਪੂਰਾ ਖਵਾਬ ਹੋਜੇ
ਸਾਰੇ ਸੰਗਲ ਗੁਲ਼ਾਮੀ ਦੇ ਟੁੱਟ ਜਾਵਣ
ਪੰਥ ਖ਼ਾਲਸਾ ਫੇਰ ਅਜਾਦ ਹੋਜੇ
ਬੱਸ ਆਜਾ ਹੁਣ ਹੋਰ ਨਾ ਮੰਗ ਕੋਈ
ਇੱਕ-ਇੱਕ ਜਖ਼ਮ ਦਾ ਲੈ ਲਵਾਂਗੇ ਹਿਸਾਬ ਬਾਪੂ
ਗੱਦਾਰਾਂ, ਮੱਕਾਰਾਂ, ਸਰਕਾਰਾਂ ਦੇ ਵਿੱਚ ਘਿਰਿਆ
ਤੈਨੂੰ ਉਡੀਕਦਾ ਅੱਜ ਪੰਜਾਬ ਬਾਪੂ
ਤੈਨੂੰ ਲੱਭਦਾ ਅੱਜ ਪੰਜਾਬ ਬਾਪੂ