ਰੋਹੀ-ਮਹਿਕ ਤੇ ਹੁੰਮਸ

ਤਨਦੀਪ ਤਮੰਨਾ
ਮੇਰੇ ਮਨ ਦੇ ਇੱਕ ਕੋਨੇ ਵਿੱਚ
ਬਣਿਆ ਹੈ-
ਇੱਕ ਛੋਟਾ ਜਿਹਾ ਘਰ!
ਜਿਸਦੀ ਇੱਕ-ਇੱਕ ਇੱਟ ਤੇ
ਖ਼ੁਸ਼ੀਆਂ ਦਾ ਸਿਰਨਾਵਾਂ1
ਜਿਸ ਵਿੱਚ ਉੱਗੇ
ਹਰ ਫ਼ੁੱਲ ਵਿੱਚੋਂ ਆਉਂਦੀ ਹੈ-
ਖੇੜਿਆਂ ਦੀ ਮਹਿਕ1
ਮੇਰੇ ਮਨ ਦੇ ਦੂਜੇ ਕੋਨੇ ਵਿੱਚ
ਖੜ੍ਹਾ ਹੈ-
ਜੰਗਲ਼ 'ਚ ਘਿਰਿਆ ਵੀਰਾਨ ਖੰਡਰ!
ਜਿਸਦੀਆਂ ਖਿੰਡੀਆਂ ਪੁੰਡੀਆਂ ਇੱਟਾਂ ਤੇ
ਅੰਕਿਤ ਹੈ
ਦਰਦਾਂ ਦਾ ਸਿਰਨਾਵਾਂ1
ਰੋਹੀ 'ਚ ਉੱਗੀਆਂ
ਕੰਡਿਆਲੀਆਂ ਝਾੜੀਆਂ ਨੂੰ-
ਕਦੇ ਨਹੀਂ ਪੈਂਦੇ ਫ਼ੁੱਲ1
ਜਦੋਂ ਕਿਤੇ ਅਚਨਚੇਤ
ਹਵਾ ਛੂਹ ਜਾਵੇ ਇਨ੍ਹਾਂ ਨੂੰ
ਤਾਂ ਹੁੰਮਸ-ਹੁਲਾਸ ਦੇ ਵਾਤਾਵਰਣ 'ਚੋਂ-
ਵਰਲਾਪ ਕਰਦੇ
ਉੱਭਰ ਪੈਂਦੇ ਨੇ ਮਾਤਮੀ ਸੁਰ!
********