ਕਰ ਲੈ ਪੜ੍ਹਾਈ, ਕੁੜੀਏ ਕਰ ਲੈ ਪੜ੍ਹਾਈ
ਰਾਜਿੰਦਰ
ਕੌਰ ਪੈਰਿਸ
ਕਰ ਲੈ ਪੜ੍ਹਾਈ, ਕੁੜੀਏ ਕਰ ਲੈ ਪੜ੍ਹਾਈ।
ਕਰ ਲੈ ਪੜ੍ਹਾਈ, ਕੁੜੀਏ ਕਰ ਲੈ ਪੜ੍ਹਾਈ।
ਜਾਣਾ ਏ ਸਹੁਰੀ ਤੂੰ, ਬਨਣਾ ਔਰਤ ਏ।
ਪੜ੍ਹਾਈ ਕੋਈ ਨਹੀ ਖੋਹ ਸਕਦਾ, ਖੋਹ ਸਕਦਾ ਦੌਲਤ ਏ।
ਵੰਡੇਗੀ ਗਿਆਨ ਨਾਲੇ ਕਰੇਗੀ ਭਲਾਈ।
ਕਰ ਲੈ ਪੜ੍ਹਾਈ, ਕੁੜੀਏ ਕਰ ਲੈ ਪੜ੍ਹਾਈ।
ਪੜ੍ਹੇਗੀ ਜੇ ਤੂੰ, ਉਚਾ ਸਮਾਜ ਉਸਾਰੇ ਗੀ।
ਨਾਲ ਗਿਆਨ ਦੇ ਤੂੰ ਬੱਚੇ ਵਧੀਆ ਪਾਲੇਗੀ।
ਸਾਭੇਂ ਗੀ ਘਰ ਬਾਰ ਕਰੇਂਗੀ ਰੁਸ਼ਨਾਈ।
ਕਰ ਲੈ ਪੜ੍ਹਾਈ, ਕੁੜੀਏ ਕਰ ਲੈ ਪੜ੍ਹਾਈ।
ਬਣੇਗੀ ਵਕੀਲ, ਡਾਕਟਰ ਤੇ ਚੰਦ ਉਤੇ ਜਾਏਂਗੀ।
ਕਰੇਗੀ ਨਾਂ ਰੋਸ਼ਨ ਮਾਪਿਆ ਦਾ ਸਹੁਰੀ ਜਦੋ ਜਾਏਂਗੀ।
ਪਿੰਡ ਸੌਹਿਰਆਂ ਦੇ ਤੇਰੀ ਹੋਈ ਗੀ ਚੜ੍ਹਾਈ।
ਕਰ ਲੈ ਪੜ੍ਹਾਈ, ਕੁੜੀਏ ਕਰ ਲੈ ਪੜ੍ਹਾਈ।
ਤੇਰਾ ਵਧੂ ਵਿਸ਼ਵਾਸ ਰੱਖੀ ਕਿਸੇ ਤਾਂ ਨਾ ਆਸ।
ਜੇ ਆਦਮੀ ਹੱਥ ਡੋਰ, ਨਹੀ ਔਰਤ ਕਮਜੋਰ।
ਝਾਕੇਗੀ ਨਾ ਹੱਥ ਵੱਲ ਕਿਸੇ ਦੇ, ਜੇ ਕਰੇਗੀ ਕਮਾਈ।
ਕਰ ਲੈ ਪੜ੍ਹਾਈ, ਕੁੜੀਏ ਕਰ ਲੈ ਪੜਾਈ।
ਜੇ ਤੁੰ ਸਦਾ ਸੁਖੀ ਰਹਿਣਾ, ਪੜ੍ਹਾਈ ਜਿੰਦਗੀ ਦਾ ਗਹਿਣਾ।
ਹਿੱਸਾ ਖੇਡਾਂ ਵਿੱਚ ਲੈਕੇ, ਨਾਮ ਦੇਸ ਦਾ ਰੌਸ਼ਨਾਉਣਾ।
ਕਹੇ *ਰਾਜਿੰਦਰ* ਤੈਨੂੰ, ਸਮਝੀਂ ਤੂੰ ਪੀੜ ਪਰਾਈ।
ਕੁੜੀਏ ਕਰ ਲੈ ਪੜ੍ਹਾਈ, ਕੁੜੀਏ ਕਰ ਲੈ ਪੜ੍ਹਾਈ।