ਉਠੋ ਲੋਕੋ ਜਾਗੋ ਲੋਕੋ, ਲਾਹਨਤ
ਦਾਜ਼ ਨੂੰ ਪਾਵੋ।
ਇਹ ਸਮਾਜ ਦੀਆਂ ਭੈੜੀਆਂ ਰਸਮਾਂ, ਇਹਨਾਂ ਨੂੰ ਹਟਾਵੋ।
ਰਾਜਿੰਦਰ
ਕੌਰ ਪੈਰਿਸ
ਜਿੰਨੇ ਜੋਗੇ ਹੁੰਦੇ ਮਾਪੇ,ਧੀ ਤੋਂ ਕੁਝ ਨਾ ਲੁਕਾਦੇ।
ਜਦੋਂ ਤੋਂ ਧੀ ਜੰਮਦੀ ਹੈ,ਇਹ ਫਿਕਰਾਂ ਵਿੱਚ ਡੁੱਬ ਜਾਦੇਂ।
ਪਹਿਲਾਂ ਹੀ ਬਹੁਤ ਕੁਝ ਕਰਦੇ, ਇਹਨਾਂ ਨੂੰ ਹੋਰ ਨਾ ਸਤਾਵੋ।
ਉਠੋ ਲੋਕੋ ਜਾਗੋ ਲੋਕੋ-------------------
ਹੁਣ ਧੀ ਪੁੱਤ ਵਿੱਚ, ਕੋਈ ਫਰਕ ਨਹੀ ਹੈ।
ਇਹ ਨੇ ਸਭ ਬਰਾਬਰ ਹੁੰਦੇ, ਇਸ ਵਿੱਚ ਕੋਈ ਤਰਕ ਨਹੀ ਹੈ।
ਧੀ ਹੁੰਦੀ ਹੈ ਇਜ਼ਤ ਘਰ ਦੀ,ਜਦੋ ਜੰਮੇ ਖੁਸ਼ੀ ਮਨਾਵੋ।
ਉਠੋ ਲੋਕੋ ਜਾਗੋ ਲੋਕੋ---------------------
ਰੱਖ ਨਾ ਆਸ ਤੂੰ ਦਾਜ਼ ਦੀ ਬੰਦਿਆ,ਰੱਬ ਨੇ ਸਭ ਕੁਝ ਦਿੱਤਾ ਏ।
ਬਾਪ ਨੇ ਤੋਰ ਕੇ ਧੀ ਨੂੰ ਘਰ ਚੋਂ,ਘੁੱਟ ਸਬਰ ਦਾ ਪੀਤਾ ਹੈ।
ਦਾਜ਼ ਦੇ ਲੋਭੀ ਲੋਕਾਂ ਨੂੰ ਤੁਸੀ , ਰਲ ਮਿਲ ਕੇ ਬਦਲਾਵੋ।
ਉਠੋ ਲੋਕੋ ਜਾਗੋ ਲੋਕੋ--------------------
ਸਾਇੰਸ ਨੇ ਕਰ ਲਈ ਤਰੱਕੀ, ਮਸ਼ੀਨਾਂ ਦਸਦੀਆਂ ਰਹਿਣਗੀਆਂ।
ਜਿਹਨਾਂ ਚਿਰ ਇਹ ਮੰਗ ਦਾਜ਼ ਦੀ, ਧੀਆ ਕੁੱਖ ਵਿੱਚ ਮਰਦੀਆਂ ਰਹਿਣਗੀਆਂ।
*ਰਾਜਿੰਦਰ* ਹੱਥ ਜੋੜ ਕਰੇ ਬੇਨਤੀ,ਇਹ ਕਹਿਰ ਨਾ ਕਮਾਵੋ।
ਉਠੋ ਲੋਕੋ ਜਾਗੋ ਲੋਕੋ,ਲਾਹਨਤ ਦਾਜ਼ ਨੂੰ ਪਾਵੋ।
ਇਹ ਸਮਾਜ਼ ਦੀਆਂ ਭੈੜੀਆਂ ਰਸਮਾਂ, ਇਹਨਾਂ ਨੂੰ ਹਟਾਵੋ।