ਦੋ ਗ਼ਜ਼ਲਾਂ

ਗੁਰਦਰਸ਼ਨ ''ਬਾਦਲ'' (ਵੈਨਕੂਵਰ, ਕੈਨੇਡਾ)


ਫਿਰ ਮੁਹੱਬਤ ਤਿਰੀ ਮੋੜ ਕੇ ਲੈ ਗਈ1
ਫਿਰ ਕਸਮ ਤੇਰੇ ਦਰ ਤੋਂ ਉਰੇ ਰਹਿ ਗਈ1

ਫਿਰ ਕੁਈ ਚੀਜ਼ ਤੇਰੇ ਘਰ੍ਹੇ ਰਹਿ ਗਈ?
ਫਿਰ ਮੁਸੀਬਤ ਨਵੀਂ ਇੱਕ ਗਲ਼ੇ ਪੈ ਗਈ1

ਮੈਂ ਸਮਝਦਾ ਰਿਹਾ ਪੌਣ ਹੀ ਸਾਂ ਜਿਨੂੰ,
ਉਹ ਤਬਾਹੀ ਦੀ ਗੱਲ ਕੰਨ ਵਿੱਚ ਕਹਿ ਗਈ1

ਦੱਸੋਂ ਨੀਹਾਂ ਤੇ ਛੱਤਾਂ ਨੂੰ ਪੂਜਾਂ ਕਿਵੇਂ?
ਕੰਧ ਵਿਸ਼ਵਾਸ ਦੀ ਹੀ ਜਦੋਂ ਢਹਿ ਗਈ1

ਦੂਰ ਪਰਦਾ ਕੀ ਹੋਇਆ ਓਦ੍ਹੇ ਮੁੱਖ ਤੋਂ,
ਭੈੜੇ ਪਿੱਤਲ਼ ਤੋਂ ਜੀਕਣ ਕਲੀ ਲਹਿ ਗਈ1

ਧਾਰ ਅਸ਼ਕਾਂ ਦੀ 'ਕੱਲੀ ਨਹੀਂ ਹੈ ਵਗੀ,
ਨਾਲ਼ ਕਜਲੇ ਦੀ ਕਾਲ਼ਖ਼-ਕਲੀ ਵਹਿ ਗਈ1

ਫ਼ਰਕ ਦੁਨੀਆਂ ਨੇ ਮਹਿਸੂਸ ਕੀਤਾ ਬੜਾ,
ਸੋਚ ''ਬਾਦਲ'' ਦੀ ਅਜ-ਕਲ ਸੁਧਰ ਹੈ ਗਈ1

-----*******-------*******-----


ਬ-ਦੁਹਾਈ ਪਾ ਰਹੇ ਅੱਖਰ ਮਿਲ਼ੇ1
ਸ਼ੀਸ਼ਿਆਂ ਦੇ ਸ਼ਹਿਰ ਵਿੱਚ ਪੱਥਰ ਮਿਲ਼ੇ1

ਸਾਗਰਾਂ ਤੇ ਪਰਬਤਾਂ ਦੇ ਫ਼ੁੱਲ ਸੀ1
ਜ਼ਿੰਦਗੀ ਵਿਚ ਰਾਹ ਬੜੇ ਪੱਧਰ ਮਿਲ਼ੇ1

ਸ਼ਹਿਦ ਬੋਲਾਂ ਦਾ ਜਾਂ ਚਾਹਿਆ ਚੱਖਣਾ,
ਮੂੰਹ ਚਿੜਾਉਂਦੀ ਸੱਖਣੀ ਖੱਖਰ ਮਿਲ਼ੇ1

ਸੋਚ ਜਦ ਪਰਤੀ ਮੁਕਾ ਕੇ ਭਟਕਣਾ,
ਹਰ ਗਲ਼ੀ, ਵਿਹੜੇ ਦੇ ਵਿਚ ਸੱਥਰ ਮਿਲ਼ੇ1

ਫ਼ੁੱਲਾਂ-ਕਲੀਆਂ ਨੇ ਮਹਿਕ ਨੂੰ ਆਖਿਆ,
ਭੌਰਿਆਂ ਦੇ ਰੂਪ ਵਿਚ ਮੱਛਰ ਮਿਲ਼ੇ1

ਲੜਖੜਾਉਂਦੀ, ਫੜਫੜਾਉਂਦੀ ਜ਼ਿੰਦਗੀ,
ਜ਼ਿੰਦਗੀ ਦੇ ਕਾਸੇ ਵਿਚ ਚੱਕਰ ਮਿਲ਼ੇ1

ਪੈਰ ਨਾ ਕਟ, ਮੰਗਾਂ ਤੇ ਬੰਦਿਸ਼ ਲਗਾ,
ਫਿਰ ਕਿਵੇਂ ਨਾ ਮੇਚ ਦੀ ਚੱਦਰ ਮਿਲ਼ੇ1

ਇੱਕ ਵਾਰੀ ''ਬਾਦਲਾ'' ! ਦੀਦਾਰ ਦਿਹ,
ਫੇਰ ਚਾਹੇ ਲੂਅ ਮਿਲ਼ੇ, ਕੱਕਰ ਮਿਲ਼ੇ1

-----*******-----*******-----