''ਮੈ ਆਸਤਕ ਹਾਂ''

ਕਰਮ ਸਿੰਘ ਵਿਰਕ ਕੈਨੇਡਾ


ਮੈ ਗੁਰੂ ਦੁਆਰੇ ਜਾਂਦਾ ਹਾਂ ॥
ਬਾਬੇ ਨੂੰ ਮੱਥਾ ਟੇਕਦਾ ਹਾਂ ॥
ਮੈ ਸਤਿਸੰਗਤਿ ਕਰਦਾ ਹਾਂ ॥
ਸੰਗਤ ਦੇ ਜੋੜੇ ਝਾੜਦਾ ਹਾਂ ॥
ਪੀਹੜੇ ਦੀਆਂ ਮੁੱਠੀਆਂ ਭਰਦਾ ਹਾਂ ॥
ਬਾਬੇ ਨੂੰ ਚੌਰ ਕਰਦਾ ਹਾਂ ॥
ਮੈ ਅੰਮ੍ਰਿਤ ਧਾਰੀ ਹਾਂ ॥
ਨਿਤ ਨੇਮ ਦਾ ਪੁਜਾਰੀ ਹਾਂ ॥
ਮੈ ਕਦੇ ਕਦੇ ਲੰਗਰ ਚਲਾਂਦਾ ਹਾਂ॥
ਮੈ ਆਪਣੀ ਭ੍ਰਿਸ਼ਟ ਕਮਾਈ ਚੋ,
ਬਾਬੇ ਨੂੰ ਦਸਵੰਧ ਚੜਾਂਦਾ ਹਾਂ ॥
ਮੈ ਗੁਰੂੁ ਘਰ ਪੱਖਾ ਚੜਾਂਦਾ ਹਾਂ॥
ਉਸ ਤੇ ਆਪਣਾ ਨਾਂ ਲਿਖਾ ਕੇ,
ਹਉਮੈ ਨੂੰ ਪੱਠੇ ਪਾਉੰਦਾ ਹਾਂ ॥
ਘਰ ਵੀ ਬਾਬੇ ਦਾ ਕਮਰਾ ਹੈ ॥
ਬਾਬੇ ਦਾ ਸਰੂਪ ਰਖਿੱਆ ਹੈ ॥
ਪਹਿਲੇ ਕੂਲਰ ਸੀ, ਹੁਣ ਏਸੀ ਏ॥
ਕਮਰੇ ਨੂੰ ਸਜਾ ਰਖਿਆ ਹੈ॥
ਲੈ ਸਿੱਧੀਆਂ ਤਾਰਾਂ ਖੰੱਭੇ ਤੋ,
ਬਾਬੇ ਨੂੰ ਠੰਡਾ ਰਖਿੱਆ ਹੈ ॥
ਮੈ ਅੰਡਾ ਮੀਟ ਨਹੀ ਖਾਂਦਾ ॥
ਇਹ ਵੱਖਰੀ ਗੱਲ ਹੈ ਕਿ ਮੈ ਝੂਠੀਆਂ
ਊਝਾਂ ਲਾ ਲੋਕਾਂ ਦਾ ਖੂਨ ਪੀਦਾ ਹਾਂ॥
ਨਿੱਤ ਕਥਾ ਕੀਰਤਨ ਸੁਣਦਾ ਹਾਂ ॥
ਅਤੇ ਮਾਇਆ ਭੇਟ ਚੜਾਉੰਦਾ ॥
ਹਾਲਾਂ ਕਿ ਬਹੁਤਿਆਂ ਨੂੰ ਪਤਾ ਹੈ,
ਕਥਾਕਾਰ/ਕੀਰਤਨੀ ਦਾ ਆਚਰਨ ਮਾੜਾ ਹੈ॥
ਮੈ ਕੁੱਝ ਬੋਲਦਾ ਹਾਂ ਤਾਂ ਦੋ ਚਾਰ ਜਮਾਤੀ
ਭਾਈ ਗੱਜ ਕੇ ਬੋਲਦਾ ਹੈ ૶
(ਨਿੰਦਾ ਭਲੀ ਕਿਸੀ ਕੀ ਨਾਹੀ ਮੂਰਖ ਮੁਗਧ ਕਰੰਨ)॥
ਸੱਭ ਚੁਪ ਵੱਟ ਜਾਂਦੀ ਹੈ ॥
ਸੰਗਤ ਵੀ ਮੈਨੂੰ ਘੂਰਦੀ ਹੈ ॥
ਭਾਈ ਦਾ ਪਾਸਾ ਪੂਰਦੀ ਹੈ ॥
ਨਿੰਦਿਆ ਤੋ ਮੈਨੂੰ ਹੋੜਦੀ ਹੈ ॥
ਮੈ ਚੁਪ ਬੈਠ ਕੇ ਸੋਚਦਾ ਹਾਂ ॥
ਬਾਬੇ ਦੀ ਬਾਣੀ ਘੋਖਦਾ ਹਾਂ ॥
ਸਾਈਂ ਬੁਲ੍ਹੇ ਸ਼ਾਹ ਵੀ ਕਹਿ ਗਿਆ ਹੈ॥


2
'' ਝੂਠ ਬੋਲਾਂ ਤਾਂ ਕੁਝ ਬਚਦਾ ਏ ॥
ਸ਼ੱਚ ਕਹਾਂ ਤਾਂ ਭਾਂਬੜ ਮੱਚਦਾ ਏ ॥''
ਮੈਨੂੰ ਪਤਾ ਏ,ਭਾਈ ਵੀ ਜਾਣਦਾ ਹੈ॥
ਸੰਗਤ ਵੀ ਜਾਣੂ ਏ, ਅਸੀ ਮਤਲਬੀ ਤੇ ਬੁਜ਼ਦਿਲ ਹਾਂ,
ਸੱਚ ਨੂੰ ਸੱਚ ਨਹੀ ਕਹਿ ਸਕਦੇ ॥
ਸ਼ਾਇਦ ਕੋਈ ਮਜ਼ਬੂਰੀ ਏ ॥
ਭਾਵੇ ਆਚਰਨ ਕੁੱਝ ਮਾੜਾ ਹੈ॥
ਪਰ ਚੰਗਾ ਕੀਰਤਨੀ ਤੇ ਬੁਲਾਰਾ ਹੈ ॥
ਕੀ ਕਰੀਏ ਮਾਇਆ ਦੀ ਦੌੜ ਹੈ ॥
ਸੰਗਤ ਇਕੱਠ, ਤੇ ਗੋਲਕ ਦਾ ਦੌਰ ਹੈ॥
ਸ਼ਾਇਦ ਅਸੀ ਭੁੱਲ ਗਏ ਹਾਂ ॥
''ਕਰਤੂਤ ਪਸ਼ੂ ਕੀ ਮਾਨੁਸ਼ ਜਾਤਿ ॥
ਲੋਕ ਪਚਾਰਾ ਕਰੇ ਦਿਨ ਰਾਤ ॥''
ਫਿਰ ਸੋਚਦਾ ਹਾਂ ਕੀ ਭਾਈ ਨਿੰਦਿਆ ਤੋ ਜਾਣੂ ਨਹੀ॥
ਭਲੇ ਤੇ ਚੰਗੇ ਨੂੰ ਮਾੜਾ ਕਹਿਣਾ-ਨਿੰਦਿਆ ਹੈ ॥
ਮਾੜੇ ਨੂੰ ਮਾੜਾ ਕਹਿਣਾ ਨਿੰਦਿਆ ਨਹੀ ૶ ਸੱਚ ਹੈ ॥
ਤੇ ਸੱਚ ਹੀ ਰੱਬ ਹੈ-ਜੋ ਅਦ੍ਰਿਸ਼ਟ ਹੈ ਕਿਸੇ ਵੇਖਿਆ ਨਹੀ॥
(ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ)॥
ਬਾਬੇ ਤਾਂ ਰੱਜ ਕੇ ਨਿੰਦਿਆ ਕੀਤੀ ਸੀ ॥
ਅਤੇ ਕੂੜ ਨੂੰ ਕੂੜ ਆਖਿਆ ਸੀ ॥
ਪੰਡਤ ਦਾ ਜਨੇਊ ਨਿੰਦਿਆ ਸੀ ॥
(ਦਯਾ ਕਪਾਹ ਸੰਤੋਖ ਸੂਤ ਜਤ ਗੰਢੀ ਸਤਿ ਵਟ॥
ਇਹ ਜਨੇਊ ਜੀਅ ਕਾ ਹਈ ਤਾਂ ਪਾਂਡੇ ਘੱਤ)॥
ਅੱਗ ਦੇ ਫੇਰਿਆਂ ਨੂੰ ਨਿੰਦਿਆ ਸੀ॥
ਅੋਰਤ ਦੇ ਦੋਖੀਆਂ ਨੂੰ ਭੰਡਿਆ ਸੀ ॥
( ਸੋ ਕਿਉ ਮੰਦਾ ਆਖੀਐ ਜਿੱਤ ਜੰਮੇ ਰਾਜਾਨ)॥
ਰਾਜੇ ਸ਼ੀਹ ਮੁਕੱਦਮ ਕੁੱਤੇ- ਆਖਿਆ ਸੀ॥
(ਪਾਪ ਕੀ ਜੰਝ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ)
ਦੇਵੀ ਦੇਵਤਿਆਂ ਦਾ ਖੰਡਨ ਕੀਤਾ ਸੀ॥
(ਦੇਵੀ ਦੇਵਾ ਮੂਲ ਹੈ ਮਾਇਆ)
ਬ੍ਰਾਹਮਣੀ ਕਰਮ ਕਾਂਡ ਨੂੰ ਨਿੰਦਿਆ ਸੀ ॥
ਜਾਤ ਪਾਤ ਦਾ ਖੰਡਨ ਕੀਤਾ ਸੀ ॥
(ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ)॥
ਅਵਤਾਰ ਪ੍ਰਥਾ ਦੀ ਖੰਡਨਾ ਕੀਤੀ ਸੀ ॥
(ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰ ਅਵਤਾਰੀ)॥
ਬੇਦ ਸ਼ਾਸਤ੍ਰਾਂ ਦਾ ਪੋਲ ਖੋਲਿਆ ਸੀ}
(ਸਿੰਮ੍ਰਿਤ ਸ਼ਾਸਤ੍ਰ ਬਹੁਤ ਬਿਸਥਾਰਾ॥
ਮਾਇਆ ਮੋਹ ਪਸਰਿਆ ਪਾਸਾਰਾ ॥)
3
ਸ਼ਾਸਤ੍ਰ ਸਿੰਮ੍ਰਿਤ ਬਿਨਸਹਿ ਬੇਦਾ}
ਮੂਰਤੀ ਪੂਜਾ ਦੀ ਖੰਡਨਾ ਕੀਤੀ ਸੀ}॥
(ਬੁੱਤ ਪੂਜ ਪੂਜ ਹਿੰਦੂ ਮੂਏ,ਤੁਰਕ ਮੂਏ ਸਿਰ ਨਾਈ)॥
ਭੇਖਧਾਰੀਆਂ ਨੂੰ ਭੰਡਿਆ ਸੀ,ਤੇ ਬਾਬੇ ਆਖਿਆ ਸੀ-
(ਗਲੀ ਜਿਨ੍ਹਾ ਜਪਮਾਲੀਆਂ ਲੋਟੇ ਹੱਥ ਨਿਬੱਗ॥
ਓਏ ਹਰਿ ਕੇ ਸੰਤ ਨਾ ਆਖੀਏ ਬਾਨਾਰਸਿ ਕੇ ਠੱਗ)॥
ਇਹ ਤਾ ਫਿਰ ਇਉ ਗਲ ਬਣ ਗਈ ॥
ਚੋਰ ਭਾਸ਼ਣ ਦਏ ਚੋਰੀ ਮਾੜੀ ਏ ॥
ਸ਼ਰਾਬੀ ਭਾਸ਼ਣ ਦਏ ਸ਼ਰਾਬ ਮਾੜੀ ਏ ॥
ਬੇਇਮਾਨ ਤੇ ਭਰਿਸ਼ਟ ਇਮਾਨਦਾਰੀ ਦਾ ਭਾਸ਼ਣ ਦੇਵੇ॥
ਤੇ ਆਚਰਨਹੀਂਨ ਆਚਰਨ ਤੇ ਭਾਸ਼ਣ ਦੇਵੇ ॥
ਅਸਾਂ ਤਾਂ ਬਾਬੇ ਦੀ ਬਾਣੀ ਦੀ ਤੋਤਾ ਰਟਨ ਹੀ ਕੀਤੀ ਹੈ॥
ਮੈਂ ਨਾ ਸਮਝਿਆ ਹੈ, ਨਾ ਜੀਵਨ ਚ ਲਾਗੂ ਕੀਤੀ ਹੈ ॥
ਅਸੀ ਤਾਂ ਸੱਚ ਨੂੰ ਸੱਚ ਨਹੀ ਕਹਿ ਸਕਦੇ,
ਉਹ ਕਿਵੇ ਭਿੱਜੇਗਾ ॥
ਦੋਗਲੀ ਜ਼ਿੰਦਗੀ, ਸਾਡੇ ਅੰਦਰ ਹੋਰ ਬਾਹਿਰ ਹੋਰ,
ਉਹ ਕਿਵੇ ਭਿੱਜੇਗਾ ॥
ਬਾਣੀ ਤਾਂ ਪੜ੍ਹਦੇ ਆਂ, ਅਮਲ ਕੋਈ ਨਹੀ,
ਉਹ ਕਿਵੇ ਭਿੱਜੇਗਾ ॥
ਅਸੀ ਤਾ ਵੋਟਾਂ ਤੇ ਨੋਟਾਂ ਦੀ ਦੌੜ ਚ ਖੁੱਭੇ ਆਂ,
ਉਹ ਕਿਵੇ ਭਿੱਜੇਗਾ }
ਦੁਆਈ ਦੁਆਈ ਪੁਕਾਰਿਆ ਏ,
ਖਾਧੀ ਬਿਨ ਅਸਰ ਨਹੀ ਹੋਣਾ ॥
ਨਿਰਾ ਟਾਈਮ ਟੇਬਲ ਹੀ ਪੜਿਆ ਏ,
ਬਿਨ ਗੱਡੀ ਚੜਿਆਂ ਪੁੱਜ ਨਹੀ ਹੋਣਾ ॥
ਮਾਲਾ ਫੇਰਿਆਂ, ਭੋਰਿਆਂ ਚ ਪਿਆਂ, ਲੋਕ ਵਿਖਾਵਾ ਤਾਂ ਹੋ ਗਿਆ,
ਕਿਸੇ ਮਜ਼ਲੂਮ ਦੇ ਹੰਝੂ ਨਹੀ ਪੂੰਝੇ,ਉਹ ਭਿਝ ਨਹੀ ਹੋਣਾ॥
ਸਾਡੇ ਅੰਦਰ ਕੂੜ ਤੇ ਬਾਹਰ ਧਾਰਮਿਕ ਬਾਣਾ ਏ,
ਉਹ ਮੂਰਖ ਨਹੀ, ਉਸ ਭਿੱਝ ਨਹੀ ਹੋਣਾ ॥
ਸਾਈ ਬੁਲ੍ਹੇ ਸ਼ਾਹ ਵੀ ਕਹਿ ਗਿਆ ਏ ॥
(ਜੇ ਰਬ ਮਿਲਦਾ ਨ੍ਹਾਤਿਆਂ ਧੋਤਿਆਂ ਮਿਲਦਾ ਡਡੂਆਂ ਮਛੀਆਂ॥
ਜੇ ਰਬ ਮਿਲਦਾ ਜੰਗਲ ਬੇਲੇ, ਮਿਲਦਾ ਗਾਵਾਂ ਵਛੱੀਆਂ॥
ਜੇ ਰਬ ਮਿਲਦਾ ਮੜ੍ਹੀ ਮਸੀਤੀ, ਮਿਲਦਾ ਚ੍ਹਾਮ ਚੜਿੱਕੀਆਂ॥
ਬੁਲ੍ਹੇ ਸ਼ਾਹ ਸ਼ਹੁ ਉਨ੍ਹਾ ਨੂੰ ਮਿਲਦਾ,ਨੀਯਤਾਂ ਜਿਨ੍ਹਾਂ ਦੀਆਂ ਅੱਛੀਆਂ॥
ਸਾਡੇ ਧਰਮੀ ਭੇਖ ਕਰਨ ਤੇ ਉਹ ਨਹੀ ਮੱਨੇਗਾ ॥
ਸਾਡੇ ਰੋਜ਼ੇ,ਨਮਾਜ਼ਾ, ਬਾਂਗਾਂ ਨਾਲ, ਉਹ ਨਹੀ ਮੰੱਨੇਗਾ ॥
ਨਿਤ ਦੀਆਂ ਆਰਤੀਆਂ ਘੰਟੀਆਂ ਨਾਲ ਨਹੀ ਮੰੱਨੇਗਾ ॥
ਉਹ ਸਾਡੇ ਪਾਠਾਂ ਦਾ ਭੁਖਾ ਨਹੀ, ਉਹ ਨਹੀ ਮੰੱਨੇਗਾ ॥

4

ਪੂਜਾ ਪਾਠ ਗੁਰਮਤਿ ਤੇ ਚਲਕੇ ਜੀਵਨ ਜਾਚ ਸੁਧਰੇਗੀ ਤਾਂ ਉ੍ਹਹ ਮੰੱਨੇਗਾ॥
ਉਹਦੇ ਰੰਗ ਬਰੰਗੇ ਸਰੂਪਾਂ ਨੂੰ ਪਿਆਰੋਗ ੇ ਤਾਂ ਵੀ ਉਹ ਮੰੱਨੇਗਾ॥
ਵਿਖਾਵੇ ਦੇ ਕਰਮ ਕਾਂਡ ਛੱਡੋ, ਲੋਕ ਸੇਵਾ ਤੇ ਰੀਝ ਕੇ ਵੀ ਮੰੱਨੇਗਾ॥
ਲੋਕਾਂ ਦੇ ਦਿਲ ਦੁਖਾਣੇ ਛੱਡੋ,ਨੇਕ ਕਮਾਈ,ਆਚਰਨ ਉੱਚੇ ਤੇਵੀ ਮੰੱਨੇਗਾ॥
''ਗਲੀ ਅਸੀ ਚੰਗੀਆਂ ਆਚਾਰੀ ਬੁਰੀਆਂਹ॥
ਮਨੋ ਕੁਸੁਧਾਂ ਕਾਲੀਆਂ ਬਾਹਿਰ ਚਿੱਟਵੀਆਹੁ॥
- ਭਾਈਆ ॥