ਨਿੱਤਨੇਮ

ਕੁਲਦੀਪ ਸਿੰਘ ਬਾਸੀ

ਗੁਟਕਾ ਹੱਥ ਫੜਿਆ।
ਐਨਕ ਫਸਾ ਲਈ।
ਪੜ੍ਹਕੇ ਸੱਚੀ ਬਾਣੀ।
ਰਸਨਾ ਰਸਾ ਲਈ।

ਅੱਖਾਂ ਮਿਚ ਗੱਈਆਂ
ਕੰਬਲ ਦਿੱਤੀ ਨਿੱਘ।
ਪਤਾ ਨਹੀਂ ਕਦੋਂ?
ਗੁਟਕਾ ਪਿਆ ਡਿੱਗ॥


ਧੌਲ਼ੇ ਵਾਲ਼

ਸਮਾਂ ਅਪਣਾਂ ਰੰਗ ਚੜ੍ਹਾ ਦਿੰਦਾ,
ਬਦਲ ਦੇਵੇ ਇਹ ਬੰਦੇ ਦਾ ਖੌਲ ਯਾਰੋ।
ਬੰਦਾ ਰੰਗਕੇ ਵਾਲ਼ ਜੁਆਨ ਬਣਦਾ।
ਧੌਲ਼ੇ ਵਾਲ਼ਾਂ ਤੋਂ ਪੈਂਦਾ ਏ ਹੌਲ ਯਾਰੋ।

ਜੁਆਨ ਵੇਖਕੇ ਬੁੱਕਲ਼ ਵਿੱਚ ਹਸਦੇ ਨੇ।
ਜੁਆਨ-ਬੁੱਢੇ ਨੂੰ ਕਰਨ ਮਖੌਲ ਯਾਰੋ।
ਹੱਸਣ ਵਾਲਿਆਂ ਆਪ ਵੀ ਇਹੋ ਕਰਨਾ।
ਸਮਾਂ ਬਦਲੇਗਾ ਜਦੋਂ ਮਹੌਲ ਯਾਰੋ।