ਮੋਹ
ਹਰ ਬਿਮਾਰ ਹੈ ਕਿਉਂ! ਮੋਹ ਦੀ ਭੁੱਖ 'ਚ
ਗਿਲਾ ਕੀ, ਕਿਸ ਤੋਂ, ਕਿਸ ਨੂੰ ਤੇ ਕਿਉਂ! ਮੋਹ ਦੀ ਭੁੱਖ 'ਚ
ਖੁਦ ਨੂੰ ਜੇ ਖੁਦ ਪੁੱਛੇ, ਗਿਲਾ ਕਿਉਂ! ਮੋਹ ਦੀ ਭੁੱਖ 'ਚ
ਕੋਈ ਆਕੜ, ਕੀਤੇ ਦੀ ਹੀਣਤਾ, ਸਤਾ ਰਹੀ ਹੈ! ਮੋਹ ਦੀ ਭੁੱਖ 'ਚ
ਗਿਲਾ ਕੀ, ਕਿਸ ਤੋਂ, ਕਿਸ ਨੂੰ ਤੇ ਕਿਉਂ? ਮੋਹ ਦੀ ਭੁੱਖ 'ਚ
ਦਿਲਦਾਰਾ ਦਿਲ ਲਾ, ਕਿਉਂ ਹੈਂ ਬਿਮਾਰ? ਮੋਹ ਦੀ ਭੁੱਖ 'ਚ
ਸਨੇਹ, ਹਿਤ, ਹੇਜ, ਪਿਆਰ, ਮੋਹ ਬਦਲਦੇ ਰਹਿੰਦੇ ਨੇ
ਬਿਮਾਰੀ, ਰੋਗ, ਗੁਣ, ਵਿਸ਼ੇਸ਼ਤਾ ਨਾਲ! ਮੋਹ ਬਦਲਦੇ ਰਹਿੰਦੇ ਨੇ
ਝੁਕਾਉ, ਦਸ਼ਾ, ਹਾਲਤ ਨਾਲ! ਮੋਹ ਬਦਲਦੇ ਰਹਿੰਦੇ ਨੇ
ਤਬਦੀਲ ਪ੍ਰਵਿਰਤੀ ਤੇ ਰੁਝਾਨ ਨਾਲ! ਮੋਹ ਬਦਲਦੇ ਰਹਿੰਦੇ ਨੇ
ਤਰਫਦਾਰੀ, ਪੱਖਪਾਤ, ਜਜ਼ਬਾਤੀ ਭਾਵਨਾ ਨਾਲ! ਮੋਹ ਬਦਲਦੇ ਰਹਿੰਦੇ ਨੇ
ਸੰਵੇਦਨਸ਼ੀਲਤਾ ਦੇ ਭਾਵ ਨਾਲ ਹੀ ਹੈ! ਇਲਾਜ!!!
ਮਿੱਤਰ-ਦੁਸ਼ਮਣ ਤੇ ਦੁਸ਼ਮਣ-ਮਿੱਤਰ ਵਾਂਗ! ਮੋਹ ਬਦਲਦੇ ਰਹਿੰਦੇ ਨੇ
ਸਨੇਹ, ਹਿਤ, ਹੇਜ, ਪਿਆਰ, ਮੋਹ ਦੀ ਬਿਮਾਰੀ ਹੈ! ਜ਼ਿੰਦਗੀ ਦੀ ਖੁਆਰੀ
ਸੰਵੇਦਨਸ਼ੀਲਤਾ ਦੇ ਭਾਵ ਨਾਲ ਹੀ ਹੈ! ਇਲਾਜ!!!
ਮਿੱਤਰ-ਦੁਸ਼ਮਣ ਤੇ ਦੁਸ਼ਮਣ-ਮਿੱਤਰ ਵਾਂਗ! ਮੋਹ ਬਦਲਦੇ ਰਹਿੰਦੇ ਨੇ
ਸਮਝਦਾਰ ਲਈ ਫਿਰ ਨਹੀਂ ਹੈ! ਜ਼ਿੰਦਗੀ ਦੀ ਖੁਆਰੀ
ਇਕ ਪਾਸੇ ਖੁਦਾ 'ਚ ਵਿਸ਼ਵਾਸ਼ ਦੀ ਗੱਲ ਕਰੇਂ
ਦੂਸਰੇ ਪਾਸੇ ਰੋਵੇਂ ਮਾਰ ਲਲਕਾਰੀ
ਮਖੌਟਾ ਕੌਣ ਉਤਾਰੇ, ਉਸ 'ਚ ਵਿਸ਼ਵਾਸ਼ ਰੱਖ ਕੇ
ਕਿਉਂ ਨਾ ਗੱਲ ਕਰੇਂ ਸਾਰੀ?
ਵੱਲੋਂ: ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ।