ਝਮੇਲਾ
 

ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ'
 


ਜੀਵਨ ਨੂੰ ਮੈਂ ਝਮੇਲਾ ਦੱਸਿਆ, ਕਰ ਲਈ ਸਨਿਆਸੀ ਰਹਿਣ ਦੀ ਤਿਆਰੀ,
ਵਿੱਚੋਂ ਬੇਈਮਾਨੀ ਸੀ, ਐਸ਼ ਕਰਨ ਦੀ ਸੀ ਸ਼ੈਤਾਨੀ ਸਾਰੀ,
ਬਾਪੂ ਸਮਝ ਗਿਆ, ਰਹਿੰਦੀ-ਖੂੰਹਦੀ ਇਜ਼ਤ ਵੀ ਦਾਅ 'ਤੇ ਲਾਊ ਸਾਰੀ,
ਸਮਝਾ-ਬੁੱਝਾ ਕੇ ਵਿਆਹ ਕਰ ਦਿੱਤਾ, ਭੰਬਲਭੂਸੇ ਦੀ ਦਲੀਲ ਦੂਰ ਕਰ ਦਿੱਤੀ ਸਾਰੀ।

ਜਿਸ ਕੋਲ ਜੀਵਨ ਉਲਝਣਾਂ ਦਾ ਗਿਆਨ ਹੈ ਉਸ ਕੋਲ ਹੱਲ ਕਰਨ ਲਈ ਵੀ ਜਵਾਬ ਹੈ,
ਇਹ ਕਹਿ ਕੇ ਗੱਲ ਮੁਕਾ ਦਿੱਤੀ ਸੀ ਸਾਰੀ!
ਫਿਰ ਪੁੱਛੋ ਕੀ ਨਹੀਂ ਕੀਤੀ, ਭੰਬਲਭੂਸੇ ਦੇ ਹੱਲ ਲਈ ਤਿਆਰੀ,
ਹਰ ਗੱਲ ਤੱਕੜੀ ਨਾਲ ਤੋਲਦਾ ਰਿਹਾ ਪਰ ਪਾਸਕੂ ਨੇ ਮੱਤ ਰੱਖੀ ਮਾਰੀ।

ਨਿਰਣਾ-ਸ਼ਕਤੀ ਵਧਾਉਣ ਲਈ ਵਿਰਾਸਤ 'ਚ ਮਿਲੀ ਸਿੱਖਿਆ ਕਾਰਨ ਵਕਾਲਤ ਕਰ ਮਾਰੀ,
ਨਿਰਣਾ-ਸ਼ਕਤੀ ਦੀ ਕਮਜੋਰੀ ਕਈ ਵਾਰੀ ਅਸਿਥਰਤਾ ਲਿਆਉਂਦੀ ਸੀ,
ਬਾਪੂ ਦੀ ਸਮਝਾਈ ਗੱਲ ਪਾਸਕੂ ਦਾ ਕੰਮ ਕਰਦੀ, ਠੂਠਾ ਚੁੱਕਣ ਤੋਂ ਬਚਾਉਂਦੀ ਸੀ,
ਅੱਜ ਮੈਂ ਵੀ ਹੋਇਆ ਹੁੰਦਾ ਅਮੀਰ, ਪਾਸਕੂ ਤੋਂ ਬਿਨਾਂ ਹੋਇਆ ਹੁੰਦਾ ਜਲੀਲ।

ਸੰਤੁਲਨ ਵਿੱਚ ਰਹਿਣਾ, ਨਿਰਣਾ-ਸ਼ਕਤੀ ਤੋਂ ਕੰਮ ਲੈਣਾ, ਪਾਸਕੂ ਦਾ ਪਾਉਣਾ, ਹੈ ਝਮੇਲੇ ਦਾ ਉਪਾ,
ਦੋ ਪਰਸਪਰ ਵਿਰੋਧੀ ਦਲੀਲਾਂ ਨੂੰ ਬਰਾਬਰ ਲਿਆਉਣਾ, ਹੈ ਝਮੇਲੇ ਦਾ ਉਪਾ,
ਦਾਤੇ ਦੀ ਦਾਤਾਰ ਨੂੰ ਸਹੀ ਵਰਤਣਾ, ਹੈ ਝਮੇਲੇ ਦਾ ਉਪਾ।
ਜਾਚਣਾ ਤੇ ਵਿਚਾਰਨਾ ਸਿਖਾਉਂਦਾ ਹੈ ਰਜਾ ਵਿਚ ਰਹਿਣਾ, ਹੈ ਝਮੇਲੇ ਦਾ ਉਪਾ,

ਦਾਤਾ ਤੂੰ ਲੈਂਦਾ ਹੈਂ ਇਮਤਿਹਾਨ, ਉਹ ਹੈ ਬੰਦੇ ਲਈ ਜੀਵਨ ਝਮੇਲਾ,
ਦ੍ਰਿੜਤਾ ਵਾਲੇ ਨੂੰ ਪਾਸ ਕਰਦਾ ਹੈਂ, ਦੂਸਰੇ ਲਈ ਬਣਿਆ ਰਹਿੰਦਾ ਹੈ ਝਮੇਲਾ,
ਸਾਰਾ ਦਿਨ ਵਿਰੋਧੀਆਂ ਨੂੰ ਗਾਲ੍ਹਾਂ ਕੱਢੀ ਜਾਵਾਂ, ਫਿਰ ਵੀ ਸਮਝ ਨਹੀਂ ਆਉਣਾ ਝਮੇਲਾ,
ਦਾਤਾ ਤੇਰੇ ਇਮਤਿਹਾਨ ਵਿੱਚ ਪਾਏ ਸਵਾਲਾਂ ਦੀ ਕੀ ਗੱਲ ਕਰਾਂ? ਇਹ ਹੈ ਬੇਹੱਦ ਝਮੇਲਾ।

ਮੈਂ ਦੇਖੀ ਚਿੰਤਾ, ਖੇਚਲ, ਸਿਰ-ਖਪਾਈ, ਜ਼ਹਿਮਤ, ਖਿਝ, ਚਿੜ੍ਹ, ਪਰੇਸ਼ਾਨੀ, ਛੇੜ-ਛਾੜ ਤੇ ਛੇੜ-ਖਾਨੀ,
ਬੇਚੈਨੀ, ਅਸ਼ਾਂਤੀ, ਖਲਬਲੀ, ਤੰਗੀ, ਦਿੱਕਤ, ਗੜਬੜ, ਅਫਰਾ-ਤਫਰੀ, ਵਿਆਕੁਲਤਾ ਭਰੀ ਤੇ ਦੁਖਦਾਈ ਜਿੰਦਗਾਨੀ,
ਜ਼ਿੰਦਗੀ ਦੀ ਗੁੱਥੀ ਦੀ ਉਲਝਣ, ਪੇਚੀਦਗੀ, ਤਕਰਾਰ, ਘਬਰਾਹਟ, ਹੈਰਾਨੀ, ਹਫੜਾ-ਦਫੜੀ, ਗਲਤੀ, ਅਸ਼ਪਸ਼ਟਤਾ, ਸ਼ਰਮ, ਲੱਜਾ 'ਚ ਫਸੀ- ਤੇ ਸਤਿਆਨਾਸ ਹੋਵੇ! ਦਫਾ ਹੋ! ਫਿੱਟੇ-ਮੂੰਹ ਤੇਰੇ! ਇੱਕ-ਦੂਜੇ ਨੂੰ ਕਹਿੰਦੀ ਇਹ ਦੁਨੀਆ ਦੇਖੀ।

ਦਾਤਾ ਤੇਰੇ ਇਮਤਿਹਾਨ 'ਚ ਫੇਲ੍ਹ, ਝੰਜਟ, ਕਲੇਸ਼, ਬਖੇੜੇ, ਅਕੇਵੇਂ, ਫਸਾਦ, ਹਗਾਮੇ, ਦੰਗੇ, ਰੌਲੇ, ਖੱਪ, ਸ਼ੋਰ-ਸ਼ਰਾਬੇ, ਵਿਘਨ, ਦਖਲ, ਝਖੜ, ਖਲਲ, ਅਵਿਵਸਥਾ, ਘੜਮੱਸ, ਗੜਦੁੱਬ, ਨਾ-ਖ਼ਸ਼ਗਵਾਰ, ਨਾ-ਪਸੰਦੀ ਦੇ ਜਾਲ ਵਿੱਚ ਫਸੀ- ਇਹ ਦੁਨੀਆ ਸੰਤੁਲਨ ਵਿੱਚ ਨਾ ਰਹਿਣ, ਨਿਰਣਾ-ਸ਼ਕਤੀ ਤੋਂ ਕੰਮ ਨਾ ਲੈਣ, ਪਾਸਕੂ ਦੇ ਨਾ ਪਾਉਣ ਤੋਂ ਅਣਜਾਣ, ਇੱਕ-ਦੂਜੇ ਨੂੰ ਗੋਲੀ ਮਾਰੋ! ਤੰਗ ਆ ਗਏ! ਕੀ ਮੁਸ਼ੀਬਤ ਹੈ! ਕਹਿੰਦੀ ਦੇਖੀ।

ਕਿਵੇਂ ਕਰਾਂ ਦੁਨੀਆਂ ਦੇ ਸਬਰ ਲਈ ਅਰਦਾਸ?, ਮੈਂ ਤਾਂ ਮੰਗਦਾ ਖੁਦ ਬੇਸਬਰਾ ਹੋਇਆ ਫਿਰਦਾ ਹਾਂ,
ਮੈਂ ਤੇਰੇ ਹੁਕਮ ਨੂੰ ਭੁੱਲ ਕੇ, ਆਪਣੇ ਹੁਕਮ ਵਿੱਚ ਤੁਰਿਆ ਫਿਰਦਾ ਹਾਂ,
ਅਰਦਾਸ ਮੰਨ ਮੇਰੀ! ਮੈਨੂੰ ਤੂੰ ਆਪਣੇ ਹੁਕਮ ਦਾ ਬਲ ਬਖਸ਼ ਼!!!
ਸੂਚ ਕਹੇ ਇਹੀ ਹੈ ਮੇਰੀ ਅਰਦਾਸ!!! ਸੂਚ ਕਹੇ ਇਹੀ ਹੈ ਮੇਰੀ ਅਰਦਾਸ!!!

'ਮੁਖੀ ਤੇ ਬੁਲਾਰਾ, ਸਿੱਖ ਵਿਚਾਰ ਮੰਚ, ਲੁਧਿਆਣਾ।