ਗ਼ਜ਼ਲ ਸੁਪਨੇ

ਅਮਰਜੀਤ ਸਿੰਘ , ਸਿੱਧੂ ਬੱਧਨੀ ਵਾਲਾ।
(ਹਮਬਰਗ ਜਰਮਨ)

ਸੁਪਨੇ ਵਿੱਚ ਜਦ ਆ ਜਾਦੇ ਹੋ ।
ਜ਼ਨਤ ਦਾ ਝੂਟਾ ਦਿਵਾ ਜਾਦੇ ਹੋ ।

ਅਜ਼ਲਾ ਤੋਂ ਤ੍ਰਿਹਾਏ ਬੈਠੇ ਨੂੰ ,
ਬੂੰਦ ਸੁਆਤੀ ਪਿਲਾ ਜਾਦੇ ਹੋ ।

ਵਿੱਚ ਵਿਯੋਗ ਤੜਫਦੀ ਜਿੰਦ ਤੇ ,
ਨਿਗਾ ਵਸਲ ਦੀ ਪਾ ਜਾਦੇ ਹੋ ।

ਹਾਸੇ ਵਿੱਚ ਜੇ ਕੁਝ ਕਹਿ ਦਿਆਂ ,
ਅਜੇ ਵੀ ਤਿੱਲ-ਮਿਲਾ ਜਾਦੇ ਹੋ ।

ਪਹਿਲਾਂ ਵਾਲੀ ਭੁਲੀ ਨਹੀ ਆਦਤ ,
ਉਗਲੀਂ ਹੁਣ ਵੀ ਨਚਾ ਜਾਦੇ ਹੋ ।

ਕਈ ਵਾਰੀ ਨਾ ਚਾਹੁੰਦਿਆਂ ਨੂੰ ,
ਧੱਕੇ ਦੇ ਨਾਲ ਹਸਾ ਜਾਦੇ ਹੋ ।

ਜੇ ਗੁਸੇ ਵਿੱਚ ਹੋਵੇ ਅਮਰਜੀਤ ,
ਤਾਂ ਗਲ ਚ ਬਾਹਾਂ ਪਾ ਜਾਦੇ ਹੋ ।