ਗ਼ਜ਼ਲ: ਸੱਜਣਾਂ ਦੇ ਦਰ ਤੇ
ਅਮਰਜੀਤ
ਸਿੰਘ ਸਿੱਧੂ, ਹਮਬਰਗ (ਜ਼ਰਮਨ)
ਪਿਆਰ ਦੇ ਮੈ ਰਾਹ ਚੋ ਤੁਰ ਕੇ , ਜਿੰਦਗੀ ਨੂੰ ਤੜਫਾਦਾਂ ਫਿਰਿਆ ।
ਸੱਜਣਾਂ ਦੇ ਮੈ ਦਰ ਉਤੇ ਜਾ ਕੇ , ਸਦਾ ਅਲਖ ਜਗਾਦਾ ਫਿਰਿਆ ।
ਇੱਸ ਚੰਦਰੇ ਸਮਾਜ ਦੇ ਅੰਦਰ, ਪਲ-ਪਲ ਠੋਕਰ ਖਾਦਾ ਫਿਰਿਆ ।
ਵੈਰੀ ਬਣ ਗਏ ਹਮ-ਸ਼ਫਰ ਦੇ, ਕਦਮ ਚ ਕਦਮ ਟਕਾਦਾ ਫਿਰਿਆ ।
ਮੇਰੇ ਕੋਲੋ ਜਦ ਲੰਘਣ ਹਵਾਵਾਂ , ਵੱਡੇ ਵੱਡੇ ਹਉਕੇ ਲੈ ਕੇ ,
ਉਨਾਂ ਹੀ ਮੈ ਘੁਟ ਘੁਟ ਗ਼ਮ ਨੂੰ , ਸ਼ੀਨੇ ਨਾਲ ਲਗਾਦਾਂ ਫਿਰਿਆ ।
ਹੌਕਿਆਂ ਹੰਝੂਆਂ ਨਾਲ ਭਰ ਗਿਆ , ਜੀਵਨ ਮੇਰੇ ਦੀ ਜੋ ਪਟਾਰੀ ,
ਪਰ ਮੈ ਉਸ ਦੇ ਰਾਹਾਂ ਅੰਦਰ , ਫੁੱਲਾਂ ਦੀ ਸੇਜ ਵਿਛਾਂਦਾ ਫਿਰਿਆ ।
ਵੇਖੋ ਹੱਸਣ ਸੁਦਾਈ ਇਹ ਲੋਕ , ਆਖ ਕੇ ਸੁਦਾਈ ਮੈਨੂੰ ,
ਜਿੰਨਾ ਦੇ ਜਖਮਾਂ ਤੇ ਹੁਣ ਤੱਕ , ਮੱਲਮ ਮੈ ਲਗਾਦਾਂ ਫਿਰਿਆ ।
ਕਿਸੇ ਕੰਮ ਨਾਂ ਆਈਆਂ ਮੇਰੇ, ਉਹ ਮਦਰੱਸੇ ਵਾਲੀਆਂ ਕਸਮਾਂ,
ਜਿੰਨਾਂ ਨੂੰ ਸਫਲ ਬਨਾਉਣ ਲਈ, ਜਿੰਦਗੀ ਖਾਕ ਮਿਲਾਦਾ ਫਿਰਿਆ ।
ਲੰਘ ਗਏ ਨੇ ਵਲ ਅਸ਼ਮਾਨ ਦੇ, ਨਜ਼ਰ ਉਹ ਆਪਣੀ ਕਰਕੇ ,
ਤਲੀਆਂ ਉਤੇ ਜਿਸ ਨੂੰ ਸਿੱਧੂ, ਹੁਣ ਤੱਕ ਚੋਗ ਚੁਗਾਦਾਂ ਫਿਰਿਆ।