ਗ਼ਜ਼ਲ
ਅਮਰਜੀਤ ਸਿੰਘ, ਸਿੱਧੂ ਬੱਧਨੀ ਵਾਲਾ
ਦੁਨੀਆਂ ਵਿੱਚੋਂ ਮੁਕਦਾ ਹੈ ਪਿਆਰ ਜਾ ਰਿਹਾ ।
ਤਾਂ ਹੀ ਤਾਂ ਬੰਦਾ ਬੰਦੇ ਦੀ ਹੋਂਦ ਮਿਟਾ ਰਿਹਾ ।
ਆਪਣਾ ਹਿੱਸਾ ਸਾਂਭ ਕੇ ਦੂਜੇ ਦਾ ਖਾਣ ਲਈ ,
ਘਟੀਆ ਤੋਂ ਇਹ ਘਟੀਆ ਢੰਗ ਅਪਣਾ ਰਿਹਾ।
ਬਨਣਾ ਚਾਹੁੰਦਾ ਹਰ ਕੋਈ ਜੰਗਲ ਦਾ ਰਾਜਾ ,
ਥਾਲੀ ਵਿੱਚ ਨਹੀ ਵੇਖਦਾ ਉਹ ਕੀ ਖਾ ਰਿਹਾ ।
਼ਲੁੱਟਾਂ,ਖੋਹਾਂ,ਕਤਲ,ਅਯਾਸੀ ਵਰਗੇ ਕਰਕੇ ਧੰਦੇ,
ਫਿਰ ਵੀ ਅਪਣੇ ਆਪ ਨੂੰ ਰੱਬ ਅਖਵਾ ਰਿਹਾ ।
ਔਰਤ ਆਬਰੂ ਦੇਸ਼ ਦੀ ਪੈਗੰਬਰਾਂ ਵੀ ਆਖਿਆ,
ਜੰਮਣ ਤੋਂ ਪਹਿਲਾਂ ਉਸ ਨੂੰ ਕਤਲ ਕਰਵਾ ਰਿਹਾ।
ਸੱਭੇ ਸ਼ਾਝੀਵਾਲ ਸਦਾਇਣ, ਵਾਲਾ ਲਾ ਕੇ ਨਾਹਰਾ,
ਦੱਸੋ ਪ੍ਰਮਾਣੂ ਬੰਬ ਇਹ ਕਾਹਦੇ ਲਈ ਬਣਾ ਰਿਹਾ।
ਹਾਥੀ ਦੇ ਦੰਦਾਂ ਵਾਲੀ ਕਹਾਵਤ''ਸਿੱਧ"ੂਸੱਚ ਹੋ ਚੱਲੀ,
ਅਸਲੀ ਚਿਹਰੇ ਉਤੇ ਹਰ ਕੋਈ ਮਖੌਟੇ ਸਜਾ ਰਿਹਾ ।
ਅਮਰਜੀਤ ਸਿੰਘ ,
ਸਿੱਧੂ ਬੱਧਨੀ ਵਾਲਾ।
ਗ਼ਜ਼ਲ
ਨਾਮ ਉਸ ਨੇ ਜੋੜ ਲਿਆ ਹੈ ਜਦੋਂ ਦਾ ਹੋਰ ਨਾਵਾਂ ਦੇ ਨਾਲ ।
ਅਸੀਂ ਰਾਬਤਾ ਕਾਇਮ ਕਰ ਲਿਆ ਗ਼ਜ਼ਲਾਂ,ਕਵਿਤਾਵਾਂ ਦੇ ਨਾਲ।
ਜੇ ਸੱਟ ਦਿੱਲ ਉਤੇ ਖਾਧੀ ਹੋਵੇ ਖੇਡ ਖੇਡ ਕੇ ਇੱਸ਼ਕੇ ਦੀ ,
ਨਸੂਰ ਰਸ਼ਣੋ ਕਦੇ ਨਹੀ ਹਟਦਾ ਮੱਲਮਾਂ ਅਤੇ ਦੁਵਾਵਾਂ ਦੇ ਨਾਲ ।
ਤਿੱਖੜ ਦੁਪਿਹਰੇ ਛੋਟੀ ਜਿਹੀ ਬੱਦਲੀ ਢੱਕ ਲਵੇ ਜੇ ਸੂਰਜ ਤਾਈਂ ।
ਬੋਹੜਾਂ ਜਿਹੀ ਲੱਜਤ ਨਾਂ ਆਵੇ ਪਲ ਦੋ ਪਲ ਦੀਆਂ ਛਾਵਾਂ ਦੇ ਨਾਲ ।
ਆਪਣਾਂ ਕੌਲ ਨਿਭਾਉਦੀ ਹੋਈ ਸੋਹਣੀ ਡੁਬਗੀ ਝਨਾਂ ਦੇ ਅੰਦਰ ,
ਪਤਾ ਸੀ ਕੱਚੇ ਪਾਰ ਨਹੀ ਲਾਉਣਾ ਤਾਂ ਵੀ ਤਰੀ ਸੀ ਚਾਵਾਂ ਦੇ ਨਾਲ ।
ਕਿਸੇ ਦੇ ਕੀਤੇ ਬਦਨਾਮ ਨਾਂ ਹੁੰਦੇ ਲੱਖ ਲਾਵੇ ਕੋਈ ਜੋਰ ਪਿਆ ,
ਸਰੋਕਾਰ ਨਹੀ ਸਾਡਾ ਕੋਈ ਜਦ ਹੋ ਰਹੀਆਂ ਘਟਨਾਵਾਂ ਦੇ ਨਾਲ ।
ਵਿੱਚ ਜ਼ਿਹਨ ਦੇ ਘੁੰਮਦੇ ਰਹਿੰਦੇ ਨਹਿਰ ਕਿਨਾਰਾ ਰੋੜਾਂ ਵਾਲਾ ਛੱਪੜ ,
ਹੋਵੇ ਜਿਵੇ ਪੁਰਾਣਾਂ ਕੋਈ ਰਿਸ਼ਤਾ ਮੇਰਾ ਵੀ ਉਹਨਾਂ ਥਾਵਾਂ ਦੇ ਨਾਲ ।
ਮੰਜਿਲ ਉਤੇ ਉਹ ਪਹੁੰਚ ਹੈ ਜਾਦਾ ਕਾਮਿਲ ਹੋਵੇ ਜੀਹਦਾ ਇਰਾਦਾ ,
ਆਪਣੇ ਆਪ ਮੁਹੱਬਤ ਹੈ ਹੁੰਦੀ''ਸਿੱਧੂ''ਵਿੱਖੜੇ ਰਾਹਵਾਂ ਦੇ ਨਾਲ ।
ਅਮਰਜੀਤ ਸਿੰਘ ਸਿੱਧੂ,
ਬੱਧਨੀ ਵਾਲਾ