ਸਟੋਵ ਦੇਵਤਾ

ਟੁਟ ਪੈਣਿਆਂ ਇਹ ਕੀ ਤੂੰ ਚਾਲ ਫੜ ਲਈ,
ਵਿਤਕਰੇ ਭਰਿਆ ਰੁਝਾਨ ਬਣਾ ਲਿਆ ਤੂੰ ॥
ਸਦਾ ਧੀਆਂ ਬੇਗਾਨੀਆਂ ਸਾੜਦਾ ਏਂ,
ਕਾਹਨੂੰ ਚੰਡਾਲ ਦਾ ਰੂਪ ਬਣਾ ਲਿਆ ਤੂੰ ॥

ਓਸ ਰਬ ਦਾ ਕੁੱਝ ਤਾਂ ਭੈ ਕਰ ਲੈ ,
ਕੁੱਝ ਨਿਆਂ ਦੇ ਪੱਲੜੇ ਤਕਿੱਆ ਕਰ ॥
ਸਦਾ ਨੂੰਹਾਂ ਨੂੰ ਲਏ ਲਪੇਟ ਅੰਦਰ ,
ਕਦੇ ਸੱਸਾਂ ਤੇ ਵੀ ਫੱਿਟੱਆ ਕਰ ॥

ਇਹ ਦਾਜ ਪੁਆੜੇ ਦੀ ਜੜ੍ਹ ਬਣਿਆ,
ਜੇ ਨਹੀ ਆਇਆ ਤਾਂ ਕੀ ਹੋਇਆ ॥
ਜਿਹੜਾ ਧੀ ਦੀ ਕੰਨੀ ਫੜਾ ਦੇਵੇ,
ਘੱਟ ਵਧ ਆਇਆ ਤਾਂ ਕੀ ਹੋਇਆ ॥

ਕੜੇ ਕਾਂਟਿਆਂ ਦੇ ਲੋਭ ਚ ਖੁੱਬ ਨਾ ਤੂੰ,
ਟੀ.ਵੀ.ਫਰਿਜ ਨਹੀ ਆਇਆ ਤਾਂ ਕੀ ਹੋਇਆ॥
''ਬਾਬਾ ਮਾਇਆ ਸਾਥ ਨਾ ਹੋਇ'' ਕਦੀ,
ਵੀ ਸੀ ਆਰ ਨਹੀ ਆਇਆ ਤੇ ਕੀ ਹੋਇਆ॥

ਧੀ ਵਿਆਹੇਂ ਤਾਂ ਦਾਜ ਨੂੰ ਲਾਹਨਤ ਆਖੇ.
ਪੁਤ ਵਿਆਂਹੇ ਤਾਂ ਦਾਜ ਜਰੁਰਤ ਬਣ ਗਈ ॥
ਧੀ ਵਿਆਹੇਂ ਦਿਮਾਗ ਟਿਕਾਣੇ ਰਹਿੰਦਾ,
ਕਾਕਾ ਵਿਆਹੇਂ ਤੇ ਤੇਰੀ ਧੋਣ ਤਣ ਗਈ ॥

- ਭਾਈਆ ॥