''ਸੋ ਕਿਉ ਮੰਦਾ ਆਖੀਐ ''

ਅਮਰ ਸਿੰਘ ਵਿਰਕ

''ਸੋ ਕਿਉ ਮੰਦਾ ਆਖੀਐ''
ਖੁਸਰੇ ਨਚੱਦੇ ਤੇ ਠੁਮਕਾ ਖੂਬ ਚੱਲੇ,
ਕਾਕਾ ਜੰਮਿਆ ਖੁਸ਼ੀ ਮਨਾਈ ਜਾਂਦੀ ॥
ਢੋਲ ਵੱਜਦੇ ਘਰ ਚ ਪੈਣ ਭੰਗੜੇ ,
ਖੁਲਣ ਬਟੂਏ ਤੇ ਮਾਇਆ ਲੁਟਾਈ ਜਾਂਦੀ॥

ਧੀ ਜੰਮੀ ਤਾਂ ਪੈ ਗਿਆ ਸੋਗ ਸੱਭ ਨੂੰ,
ਮੂੰਹ ਲਟਕ ਜਾਂਦੇ, ਬਾਪੂ ਝੂਰਦਾ ਏ ॥
ਵਹਿਸ਼ੀ ਪੁੱਤ ਦਾ ਮੋਹ ਬਣਾਏ ਏਥੇ,
ਬਾਪੂ ਬੇਦੋਸ਼ ਪ੍ਰਸੂਤਾ ਨੂੰ ਘੂਰਦਾ ਏ ॥

ਸੱਸ, ਨਨਾਣ, ਘਰ ਦਿਆਂ ਦੇ ਤੇਵਰ ਬਦਲਨ,
ਜਨਮ ਤੋ ਪਹਿਲਾਂ ਹੀ ਧੀ ਨੂੰ ਮਾਰਨ ਏਥੇ ॥
ਬਾਬਾ ਸੋ ਕਿਉ ਮੰਦਾ ਆਖੀਏ-ਕਹਿ ਗਿਐ ਸੈ,
ਹੁਣ ਤਾਂ ਘਰ ਘਰ ਜੰਮ ਪਏ ਕੰਸ ਏਥੇ ॥
ਭਾਈਆ ॥