''ਭਾਰਤੀ ਇਲੈਕਸ਼ਨ ਅਤੇ ਭਾਰਤੀ ਵਿਆਹ''
ਅਮਰ ਸਿੰਘ ਵਿਰਕ
ਲਾਵਾਂ ਸਮੇ ਤਾਂ ਵਿਆਹੁਣੂ ਬੀਬੀ ਦਾ ਚਿਹਰਾ,
ਮਾਸੂਮ ਅਤੇ ਕੁਆਰਾ ਹੀ ਜਚਦਾ ਫਬਦਾ ਹੈ ॥
ਸ਼ਰਮਸਾਰ, ਕੁਝ ਘੁੱਟਆ ਗੁੱਟਿਆ ਅਤੇ,
ਂਨੀਵੀਆਂ ਅੱਖਾਂ ਵਾਹਵਾ ਚੰਗਾ ਲੱਗਦਾ ਹੈ ॥
ਨੱਂਚਣ ਕੁੱਦਣ ਲਈ ਤਾਂ ਸਾਰੀ ਉਮਰ ਏ,
ਲੋਕ ਲਾਜ ਹੀ ਵਿਆਹ ਤੇ ਚੰਗਾ ਫੱਬਦਾ ਹੈ ॥
ਵਿਆਹ ਜੇ ਭਾਰਤੀ ਨਾਰੀ ਦਾ ਹੋਵੇ ॥
ਭਾਵੇ ਪ੍ਰੇਮ ਦਾ ਜਾਂ ਫਿਰ ਯਾਰੀ ਦਾ ਹੋਵੇ ॥
ਭਾਵੇ ਵਿਧਵਾ ਦਾ ਜਾਂ ਫਿਰ ਮਜਬੂਰੀ ਦਾ ਹੋਵੇ ॥
ਏਵੇਂ ਹੀ ਇਲੈਕਸ਼ਨ ਚ ਪਾਰਟੀ ਉਮੀਦਵਾਰ ਨੂੰਂ,
ਵੀ ਸ਼ਰਾਫਤ ਦਾ ਮਖੌਟਾ ਹੀ ਫੱਬਦਾ ਹੈ ॥
ਇਲੈਕਸ਼ਨ ਸਮੇ ਤਾਂ ਨਿਮ੍ਰਤਾ ਦੀ ਤਸਵੀਰ ,
ਅਤੇ ਧਰਮ ਕਰਮ ਹੀ ਚੰਗਾ ਫੱਬਦਾ ਹੈ ॥
ਬਾਦ ਚ ਕੁਕਰਮਾਂ ਲਈ ਤਾਂ ਪੰਜ ਸਾਲ ਪਏ ਨੇ,
ਚੋਣਾਂ ਚ ਤਾਂ ਸਾਦਾਪਣ ਹੀ ਸੋਹਣਾ ਲਗੱਦਾ ਹੈ ॥
ਉਮੀਦਵਾਰ ਭਾਵੇਂ ਕੋਈ ਸਮਗਲਰ ਹੋਵੇ ॥
ਕਾਤਲ ਜਾਂ ਫਿਰ ਕੋਈ ਡਰੰਕਰਡ ਹੋਵੇ ॥
ਗੁੰਡਾ ਜਾਂ ਫਿਰ ਕੋਈ ਛਾਰਟ ਟੈੰਪਰਡ ਹੋਵੇ ॥
ਭਾਈਆ ॥