ਅਜ਼ਲਾਂ ਦੇ ਰਿਸ਼ਤੇ
SCREENPLAY-2
USA.gif)
ਕਰਨੈਲ ਸਿੰਘ ਗਿਆਨੀ ਫਿਲਾਡੈਲਫੀਆ
EXT.LOCO-SHED-DAY.
ਅਨੂਪ, ਬਿਲਡਿੰਗ ਦਾ ਇਨਸਪੈਕਸ਼ਨ ਕਰਦਾ ਹੋਇਆ ਜਸਵੰਤ ਨੂੰ ਕੁਝ Notes ਲਿਖਵਾ ਰਿਹੈ। ਕਰਮ ਸਿੰਘ
Foreman ਕੋਲੋਂ ਲੰਘਦਾ ਹੋਇਆ ਰੁਕ ਕੇ ਉਸਦੇ ਨਾਲ ਹੱਥ ਮਿਲਾਉਂਦਾ ਹੈ।
ਕਰਮ ਸਿੰਘ
ਕਲ੍ਹ ਵਾਲੀ ਲਿਸਟ ਤਾਂ ਤੁਹਾਨੂੰ ਮਿਲ ਗਈ ਹੋਣੀ ਹੈ।
ਅਨੂਪ
ਹਾਂ ਜੀ, Thank you.
ਕਰਮ ਸਿੰਘ
ਸਾਡੇ ਬੰਗਲੇ ਦੇ ਕੰਮ ਦੀ Details ਤੁਹਾਨੂੰ ਨਾਲ ਜਾ ਕੇ ਸਮਝਾਉਣੀ
ਪਵੇਗੀ। ਛੋਟੇ ਛੋਟੇ ਕਈ ਕੰਮ ਨੇ।
ਅਨੂਪ
ਘਰੇ ਕੋਈ ਹੋਵੇਗਾ? ਤੁਹਾਨੂੰ ਤਾਂ ਪਤਾ ਨਹੀਂ ਕਦੋਂ ਫ਼ੁਰਸਤ ਮਿਲੇ।
ਕਰਮ ਸਿੰਘ
ਅੱਜ ਤਾਂ ਸਾਰੇ ਘਰ ਹੀ ਨੇ, ਛੋਟੀ ਲੜਕੀ ਦੇ Birth-Day
ਕਾਰਨ।
ਅਨੂਪ
ਕੋਈ ਨਾਂ, ਜਸਵੰਤ ਮੇਰੇ ਨਾਲ ਹੈ। ਅਸੀਂ ਦੋਵੇਂ ਹੁਣੇ ਜਾ ਕੇ ਥੋੜ੍ਹੇ ਚਿਰ ਵਿਚ ਕੰਮ ਮੁਕਾ ਲੈਂਦੇ
ਹਾਂ। ਤੁਹਾਡੀ ਮਿਸਿਜ਼ ਨੂੰ ਸਭ ਪਤਾ ਹੀ ਹੈ ਨਾ।
ਕਰਮ ਸਿੰਘ
Oh Yes.
ਅਨੂਪ Loco Shed ਅੰਦਰ ਇਕ ਦੋ ਜਗ੍ਹਾਾ ਫ਼ੀਤਾ ਲੈ ਕੇ ਕੁਝ ਨਾਪਦਾ ਹੈ, ਤੇ ਜਸਵੰਤ ਨੂੰ ਕੁਝ
ਲਿਖਵਾਉਂਦਾ ਹੈ। ਫੇਰ ਕੁਝ ਦੂਰ ਜਾ ਕੇ ਕਿਸੇ ਸੀਲਿੰਗ ਲਾਈਟ ਦਾ ਸਵਿੱਚ ਔਨ / ਔਫ਼ ਕਰਦੈ।
ਫੇਰ ਪਰ੍ਹੇ ਖਲੋਤੇ ਕਰਮ ਸਿੰਘ ਨੂੰ ਹੱਥ ਹਿਲਾ ਕੇ ਇਜਾਜ਼ਤ ਲੈਂਦਾ ਚਲਾ ਜਾਂਦਾ ਹੈ।
EXT.LOCO-FOREMANS BUNGALOW-DAY
ਅਨੂਪ ਬੰਗਲੇ ਦੁਆਲੇ ਇਮਲੀ ਦੀ ਫ਼ੈਂਸ ਦਾ ਜਾਇਜ਼ਾ ਲੈਂਦਾ ਹੈ। ਫੇਰ ਜਸਵੰਤ ਦੇ ਨਾਲ ਬਗ਼ੀਚੇ ਅੰਦਰ
ਪ੍ਰਵੇਸ਼ ਕਰ ਕੇ ਵਰਾਂਡੇ ਵਿਚੋਂ ਬੂਹੇ ਦੀ ਘੰਟੀ ਵਜਾਉਂਦਾ ਹੈ। ਕਰਮ ਸਿੰਘ ਦੀ ਵੱਡੀ ਬੇਟੀ ਗੁਰਲਾਭ
(ਜੋ ਸਵੇਰੇ ਪਾਰਕ ਵਿਚ ਮਿਲੀ ਸੀ, ਬੂਹਾ ਖੋਲ੍ਹਦੀ ਹੈ।
ਗੁਰਲਾਭ
Welcome, ਮੈਂ ਹੁਣੇ ਮੰਮੀ ਨੂੰ ਤੁਹਾਡੀਆਂ ਗੱਲਾਂ ਹੀ ਦੱਸ ਰਹੀ ਸੀ।
ਅਨੂਪ
(ਹੱਸ ਕੇ)
ਯਾਨੀ ਸਾਡੀਆਂ ਚੁਗਲੀਆਂ ਹੋ ਰਹੀਆਂ ਸਨ।
ਏਨੇ ਨੂੰ ਉਸਦੇ ਮੰਮੀ ਜੀ, ਛੋਟੀ ਭੈਣ ਦੁਰਲੱਭ, ਵੀਰ ਹਰਿੰਦਰ ਤੇ ਨੌਕਰ ਵੀ ਆ ਰਲਦੇ ਨੇ। ਗੁਰਲਾਭ,
ਅਨੂਪ ਤੇ ਜਸਵੰਤ ਨੂੰ ਸੋਫ਼ੇ ਤੇ ਬੈਠਣ ਲਈ ਇਸ਼ਾਰਾ ਕਰਦੀ ਹੈ।
ਗੁਰਲਾਭ
ਲਓ ਮੈਂ ਤੁਹਾਨੂੰ ਸਭ ਨੂੰ ਮਿਲਾਵਾਂ। ਸਾਡੇ ਮੰਮੀ ਜੀ, ਮੇਰਾ ਵੀਰ ਹਰਿੰਦਰ, ਛੋਟੀ ਭੈਣ ਦੁਰਲਭ ਕੌਰ,
ਜਿਸ ਨੂੰ ਸਾਰੇ ਲਾਡ ਨਾਲ ਬਿੱਲੋ ਕਹਿੰਦੇ ਨੇ।
ਅਨੂਪ
ਤੇ ਤੁਹਾਡੀ ਆਪਣੀ Introduction ?
ਦੁਰਲੱਭ
(ਮੁਸਕਰਉਂਦੀ ਹੋਈ)
ਏਹ ਸਾਡੇ ਵੱਡੇ ਭੈਣ ਜੀ, ਸੂਬੇਦਾਰਨੀ ਗੁਰਲਾਭ ਕੌਰ।
ਅਨੂਪ
ਵਾਹ ਵਾਹ ਵਾਹ! ਤੇ ਸੂਬੇਦਾਰ ਸਾਹਿਬ ਕਿੱਥੇ ਨੇ?
ਹਰਿੰਦਰ
ਉਹਨਾਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੋ ਰਿਹੈ। ਅੱਜ ਸਾਡੀ ਬਿੱਲੋ ਦੀ ਸਾਲ-ਗ੍ਰਹਿ 'ਤੇ ਉਹ ਖਾਸ
ਤੌਰ 'ਤੇ ਛੁੱਟੀ ਲੈ ਕੇ ਪਹੁੰਚ ਰਹੇ ਨੇ।
ਮੰਮੀ
ਇਹਨਾਂ ਦਾ ਨਾਮ ਤਾਂ ਪੁੱਛਣਾ ਭੁੱਲ ਹੀ ਗਏ।
ਅਨੂਪ
Sorry ਮਾਂ ਜੀ। ਅਨੂਪ, ਅਨੂਪ ਸਿੰਘ ।
(ਆਪਣਾ ਕਾਰਡ ਦਿੰਦਾ ਹੈ)
ਮੰਮੀ
ਇਹ ਤਾਂ ਬੜਾ ਸਰਲ ਹੈ। ਜਿਵੇਂ ਸਾਡੇ ਜਵਾਈ ਦਾ ਨਾਂ ਹੈ ਸਰੂਪ ਸਿੰਘ।
ਗੁਰਲਾਭ
ਸਰੂਪ ਸਿੰਘਅਨੂਪ ਸਿੰਘ।
ਦੁਰਲੱਭ ਵੱਲ ਵੇਖ ਕੇ ਮੁਸਕਰਾਉਂਦੀ ਹੈ। ਫੇਰ ਮੰਮੀ ਨਾਲ ਇਕ ਭਾਵ ਪੂਰਤ ਨਜ਼ਰ ਮਿਲਾਉਂਦੀ ਹੈ। ਜਸਵੰਤ,
ਅਨੂਪ ਵੱਲ ਵੇਖ ਕੇ ਬੁੱਲ੍ਹਾਂ ਨੂੰ ਘੁੱਟ ਲੈਂਦਾ ਹੈ।
ਮੰਮੀ
ਬੇਟਾ, ਤੁਹਾਡੇ Parents ਕਿੱਥੇ ਰਹਿੰਦੇ ਨੇ?
ਅਨੂਪ
ਉਦੇਪੁਰ ।
ਮੰਮੀ
ਤੇਰੇ ਡੈਡੀ ਦਾ ਕੀ ਕੰਮ ਕਾਰ ਹੈ?
ਅਨੂਪ
ਉਹ, ਹੁਣੇ ਹੁਣੇ ਕਲੈਕਟਰ ਰੀਟਾਇਰ ਹੋਏ ਨੇ।
ਮੰਮੀ
ਰੇਲਵੇ 'ਚ ਕਿੰਨਾਂ ਚਿਰ ਹੋ ਗਿਐ?
ਅਨੂਪ
ਅਜੇ ਸਾਲ ਕੁ ਹੀ ਹੋਇਆ ਹੈ॥
ਗੁਰਲਾਭ
(ਮੰਮੀ ਦਾ ਮੋਢਾ ਘੁੱਟਦੀ ਹੈ)
ਹਾਂ ਸੱਚ, ਚਾਹ ਪੀਓਗੇ ਕਿ Cold Drink?
ਅਨੂਪ
ਅਜੇ ਥੋੜ੍ਹਾ ਚਿਰ ਪਹਿਲਾਂ ਹੀ ਨਾਸ਼ਤਾ ਖਾ ਕੇ ਨਿੱਕਲੇ ਸਾਂ।
ਮੰਮੀ
ਚਾਹ ਤਾਂ ਪੀਤੀ ਜਾ ਸਕਦੀ ਹੈ, ਤੁਹਾਡੇ ਨਾਲ ਅਸੀਂ ਵੀ ਪੀ ਲਵਾਂਗੇ।
(ਨੌਕਰ ਨੂੰ)
ਚੇਤਨ! ਜਾ ਕੇ ਚਾਹ ਦਾ ਇੰਤਜ਼ਾਮ ਕਰ।
ਦੁਰਲੱਭ ਲਗਾਤਾਰ ਅਨੂਪ ਵੱਲ ਵੇਖਦੀ ਰਹਿੰਦੀ ਹੈ। ਗੁਰਲਾਭ ਕਦੇ ਦੁਰਲੱਭ ਵੱਲ ਵੇਖ ਕੇ ਤੇ ਕਦੇ ਮੰਮੀ
ਵੱਲ ਵੇਖ ਕੇ ਮੁਸਕਰਾਉਂਦੀ ਹੈ।
ਅਨੂਪ
ਅਸੀਂ ਤਾਂ ਆਪਣਾ ਕੰਮ ਵੇਖਣ ਆਏ ਆਂ। ਹਾਂ ਮਾਂ ਜੀ, ਤੁਹਾਡੀ ਕੋਠੀ ਵਿਚ ਕਿਹੜੀ ਕਿਹੜੀ
ਮੁਰੰਮਤ ਦੀ ਜ਼ਰੂਰਤ ਹੈ? ਕੋਈ ਲਿਸਟ ਹੈ?
ਹਰਿੰਦਰ
ਲਿਸਟ ਨੂੰ ਕਿਹੜਾ ਚਿਰ ਲੱਗਦੈ? ਮੇਰੇ ਨਾਲ ਐਧਰ ਆ ਜਾਓ।
ਹਰਿੰਦਰ, ਅਨੂਪ ਅਤੇ ਜਸਵੰਤ ਨੂੰ ਆਪਣੇ ਨਾਲ ਦੂਸਰੇ ਕਮਰੇ ਵੱਲ ਲੈ ਜਾਂਦਾ ਹੈ।
ਗੁਰਲਾਭ
ਮੰਮੀ! ਕੀ ਤੁਸੀਂ ਵੀ ਓਹੀ ਗੱਲ ਸੋਚਦੇ ਹੋ, ਜਿਹੜੀ ਮੈਂ ਸੋਚ ਰਹੀ ਹਾਂ।
ਮੰਮੀ
(ਦੁਰਲੱਭ ਵੱਲ ਵੇਖਦੀ ਹੋਈ।)
ਕਿਹੜੀ ਗੱਲ?
ਗੁਰਲਾਭ
(ਸ਼ਰਾਰਤ ਨਾਲ ਬਿੱਲੋ ਵੱਲ ਝਾਕਦੀ ਹੋਈ, ਮੰਮੀ ਦੇ ਕੰਨ ਵਿਚ)
ਅਨੂਪ ਦੇ ਬਾਰੇ।
ਦੁਰਲੱਭ, ਮਾਂ ਤੇ ਭੈਣ ਦੀ ਗੱਲ ਤੋਂ ਸ਼ਰਮਾ ਕੇ ਦੂਸਰੇ ਕਮਰੇ ਵੱਲ ਚਲੀ ਜਾਂਦੀ ਹੈ। ਦੋਵੇਂ ਮਾਂਵਾਂ
ਧੀਆਂ ਮੁਸਕਰਾਉਂਦੀਆਂ ਹਨ। ਏਨੇ ਨੂੰ ਅਨੂਪ ਵਾਪਸ ਆ ਕੇ ਸੋਫ਼ੇ 'ਤੇ ਬੈਠ ਜਾਂਦਾ ਹੈ।
ਗੁਰਲਾਭ
(ਮੰਮੀ ਨੂੰ)
ਹਾਂ ਸੱਚ, ਮੈਂ ਥੋਨੂੰ ਦੱਸ ਰਹੀ ਸੀ। ਅਨੂਪ ਹੋਰੀਂ ਬੜਾ ਸੋਹਣਾ ਗਾਉਂਦੇ ਨੇ।
(ਅਨੂਪ ਨੂੰ)
ਸਾਡੀ ਬਿੱਲੋ ਨੂੰ ਵੀ ਬੜਾ ਸ਼ੌਕ ਹੈ, ਇਹ ਸਾਡੇ ਘਰ ਦੀ ਲਤਾ ਮੰਗੇਸ਼ਕਰ ਹੈ।
ਦੁਰਲੱਭ, ਨਾਲ ਦੇ ਕਮਰੇ ਵਿਚ ਬੂਹੇ ਲਾਗੇ ਖਲ੍ਹੋਤੀ ਮੁਸਕਰਾਉਂਦੀ ਹੋਈ ਸਾਰੀਆਂ ਗੱਲਾਂ ਸੁਣ ਰਹੀ
ਹੈ।
ਅਨੂਪ
ਫੇਰ, ਕੀ ਅਸੀਂ ਵੀ ਸੁਣ ਸਕਦੇ ਹਾਂ ਉਹਨਾਂ ਦਾ ਕੋਈ ਚੋਂਦਾ ਚੋਂਦਾ ਗੀਤ? ਫ਼ਰਮਾਇਸ਼ ਕਰਨ ਦੀ
ਕੋਈ ਫ਼ੀਸ ਤਾਂ ਨਹੀਂ ਦੇਣੀ ਪੈਂਦੀ?
ਗੁਰਲਾਭ
ਬੱਸ ਮਿੰਨਤਾਂ ਬਹੁਤ ਕਢਵਾਉਂਦੀ ਹੈ।
ਅਨੂਪ
ਉਹਨਾਂ ਦਾ ਕੋਈ Favorite ਗੀਤ ਹੈ?
ਗੁਰਲਾਭ
ਇਕ ਹੋਵੇ ਤਾਂ ਦੱਸਾਂ, ਅਨਾਰਕਲੀ ਦੇ ਸਾਰੇ ਗਾਣੇ ਉਸਨੂੰ ਜ਼ਬਾਨੀ ਯਾਦ ਨੇ।
ਅਨੂਪ
ਫਿਰ ਦੇਰ ਕਿਸ ਗੱਲ ਦੀ ਹੈ? ਜ਼ਰਾ ਬੁਲਾਓ ਉਹਨਾਂ ਨੂੰ।
ਮੰਮੀ
(ਦੁਰਲੱਭ ਨੂੰ)
ਬਿੱਲੋ!
ਦੁਰਲੱਭ (O.S.)
ਹਾਂ ਜੀ।
ਮੰਮੀ
ਐਧਰ ਆ ਕੇ ਜ਼ਰਾ ਸੁਣ, ਅਨੂਪ ਹੋਰੀਂ ਕੀ ਕਹਿੰਦੇ ਨੇ।
ਦੁਰਲੱਭ (O.S.)
ਨਾ! ਮੈਨੂੰ ਸੰਗ ਆਉਂਦੀ ਹੈ।
ਅਨੂਪ
(ਥੋੜ੍ਹਾ ਉੱਚੀ ਆਵਾਜ਼ ਵਿਚ)
ਸੰਗ ਤਾਂ ਬੇਗਾਨਿਆਂ ਤੋਂ ਆਉਣੀ ਚਾਹੀਦੀ ਹੈ।
ਏਸ ਗੱਲ ਨਾਲ ਅਨੂਪ ਨੇ ਪਹਿਲੀ ਵਾਰ ਅਪਣੱਤ ਜ਼ਾਹਰ ਕਰ ਦਿੱਤੀ ਹੈ। ਜਿਸ ਕਾਰਨ ਦੁਰਲੱਭ ਉਸਦੀ ਪਹਿਲੀ
ਪਹਿਲੀ ਫ਼ਰਮਾਇਸ਼ ਠੁਕਰਾਉਣੀ ਨਹੀਂ ਚਾਹੁੰਦੀ। ਉਹ ਉਸਦੇ ਨਾਲ ਦੀ ਕੁਰਸੀ 'ਤੇ ਜਾ ਬੈਠਦੀ ਹੈ ਤੇ ਗਾਣਾ
ਸ਼ੁਰੂ ਕਰਦੀ ਹੈ। ਸੰਗੀਤ ਦੀ ਆਵਾਜ਼ ਸੁਣ ਕੇ ਹਰਿੰਦਰ ਤੇ ਜਸਵੰਤ ਵੀ ਕੋਲ ਆ ਬੈਠਦੇ ਨੇ।
ਯੇਹ ਜ਼ਿੰਦਗੀ ਉਸੀ ਕੀ ਹੈ, ਜੋ ਕਿਸੀ ਕਾ ਹੋ ਗਿਆ, (ਇਹ ਗੀਤ ਏਥੇ ਕੇਵਲ ਦ੍ਰਿਸ਼ਟਾਂਤ ਵਜੋਂ ਅੰਕਿਤ
ਹੈ। Shooting ਤੋਂ ਪਹਿਲਾਂ ਪਿਆਰ ਹੀ ਮੇਂ ਖੋ ਗਿਆ। (ਇਸ ਦੀ ਪ੍ਰਵਾਨਗੀ ਲਵੋ ਜਾਂ ਕੋਈ ਦੂਸਰਾ
ਗੀਤ ਵਰਤੋ। )
ਗੀਤ ਸੁਣ ਕੇ ਹਰ ਕੋਈ ਬੈਠਾ ਮੁਘਧ ਹੋ ਰਿਹਾ ਹੈ। ਗੀਤ ਸਮਾਪਤ ਹੋਣ 'ਤੇ ਸਭ ਤੋਂ ਪਹਿਲਾਂ ਜਸਵੰਤ
ਤਾੜੀ ਮਾਰਦੈ, ਫਿਰ ਅਨੂਪ ਅਤੇ ਫੇਰ ਸਾਰੇ ਘਰ ਦੇ ਲੋਕ। ਅਨੂਪ ਜਸਵੰਤ ਦੀ ਬਣਾਈ ਹੋਈ ਕੰਮ ਦੀ ਲਿਸਟ
ਪੜ੍ਹ ਕੇ, ਹਾਂ ਵਿਚ ਸਿਰ ਹਿਲਾਂਦੈ, ਤੇ ਇਸ਼ਾਰੇ ਨਾਲ ਗੁਰਲਾਭ ਦੀ ਮਾਂ ਤੋਂ ਜਾਣ ਦੀ ਇਜਾਜ਼ਤ ਲੈਂਦੈ।
INT.GUEST-HOUSE.TWO DAYS LATER-EVENING.
ਅਨੂਪ ਕੁੜਤੇ ਪਜਾਮੇ ਵਿਚ ਗੈਸਟ-ਹਾਊਸ਼ ਦੇ ਬਗੀਚੇ ਵਿਚ ਇਕ ਗਾਰਡਨ-ਚੇਅਰ 'ਤੇ ਬੈਠਾ Guitar 'ਤੇ
ਕੋਈ Tune ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਸ਼ਨ ਸਿੰਘ ਤੇ ਜਸਵੰਤ ਕੋਲ ਹੀ ਬੈਠੇ ਆਪਣੇ ਆਪਣੇ ਕੱਪ
ਫੜੀ ਚਾਹ ਦਾ ਸਵਾਦ ਲੈ ਰਹੇ ਨੇ।
ਜਸਵੰਤ
ਕਿਸ਼ਨ ਸਿੰਘ, ਲਗਦੈ ਤੇਰੀ ਭਵਿਸ਼-ਵਾਣੀ ਮੈਨੂੰ ਸੱਚੀ ਹੁੰਦੀ ਨਜ਼ਰ ਆ ਰਹੀ ਹੈ।
ਕਿਸ਼ਨ ਸਿੰਘ
ਕਿਉਂ ਕੀ ਹੋਇਆ?
ਜਸਵੰਤ
ਤੂੰ ਕਹਿ ਰਿਹਾ ਸੀ ਨਾ ਕਿ ਏਸ Inspection Trip ਵਿਚ ਕੁਝ ਨਾ ਕੁਝ ਹੋ ਕੇ ਰਹੇ ਗਾ। ਸਮਝੋ,
ਅਨੂਪ ਹੋਰਾਂ ਦਾ ਟਾਂਕਾ Fit ਹੋ ਗਿਆ।
ਅਨੂਪ
ਐਂਵੇਂ ਯ੍ਹਬਲੀਆਂ ਨਾ ਮਾਰ। ਉਹ ਤਾਂ ਕਰਮ ਸਿੰਘ ਦੀ Wife, ਓਸ ਦਿਨ ਜ਼ਰਾ Curiosity ਨਾਲ
ਕੁਝ ਗੱਲਾਂ ਪੁੱਛ ਰਹੀ ਸੀ।
ਜਸਵੰਤ
ਮੈਂ ਉਹਨਾਂ ਦੀ ਗੱਲ ਨਹੀਂ ਕਹਿ ਰਿਹਾ। ਤੁਸਾਂ ਵੇਖਿਆ ਨਹੀਂ ਉਹਨਾਂ ਦੀ ਛੋਟੀ ਕੁੜੀ ਤੁਹਾਡੇ
'ਤੇ ਲੱਟੂ ਹੋਈ ਸਾਫ਼ ਦਿਸ ਰਹੀ ਸੀ।
ਅਨੂਪ
ਯਾਰ ਐਂਵੇਂ ਤੇਰਾ ਵਹਿਮ ਹੈ। ਉਸ ਨੇ ਜ਼ਰਾ ਮੇਰੀ ਸਿਫ਼ਾਰਸ਼ 'ਤੇ ਇਕ ਗਾਣਾ ਸੁਣਾ ਦਿੱਤਾ ਤਾਂ
ਇਸ ਦਾ ਗ਼ਲਤ ਮਤਲਬ ਨਹੀਂ ਲਾਉਣਾ ਚਾਹੀਦਾ।
ਕਿਸ਼ਨ ਸਿੰਘ
ਚਲੋ ਤੇਲ ਦੇਖੋ, ਤੇਲ ਕੀ ਧਾਰ ਦੇਖੋ। ਕਭੀ ਬਾਤ ਬੜ੍ਹੇਗੀ ਤੋ ਹਮ ਸਭ ਬਾਰਾਤ ਮੇਂ ਸ਼ਾਮਿਲ
ਹੋਨੇ ਆ ਜਾਏਂਗੇ, ਕਿਊਂ ਅਨੂਪ ਜੀ?
ਅਨੂਪ
ਤੁਹਾਡੇ ਲੋਕਾਂ ਦਾ ਵੀ ਕੋਈ ਜਵਾਬ ਨਹੀਂ ਹੈ। ਕੋਈ ਸੁਣੇਗਾ ਤਾ ਕੀ ਕਹੇ ਗਾ?
(ਹੱਸ ਕੇ)
ੱ ਉਹ ਗ਼ਜ਼ਲ ਸੁਣੀ ਹੈ ਨਾ? 'ਬਾਤ ਨਿਕਲੇਗੀ ਤੋ ਕਹੀਂ ਦੂਰ ਤਲਕ ਜਾਏਗੀ।'
ਤੇ ਅਨੂਪ, ਜਗਜੀਤ ਸਿੰਘ ਦੀ ਗ਼ਜ਼ਲ, ''ਬਾਤ ਨਿਕਲੇਗੀ ਤੋ ਕਹੀਂ ਦੂਰ ਤਲਕ ਜਾਏਗੀ'' ਦੇ ਬੋਲ Guitar
'ਤੇ ਗੌਣ ਲੱਗ ਜਾਂਦਾ ਹੈ। ਕਿਸ਼ਨ ਸਿੰਘ ਤੇ ਜਸਵੰਤ ਵੀ ਨਾਲ ਆਵਾਜ਼ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਨੇ।
ਥੋੜੀ੍ਹ ਦੇਰ ਬਾਅਦ ਟੈਲੀਫ਼ੋਨ ਦੀ ਘੰਟੀ ਵੱਜਦੀ ਹੈ। ਸ਼ਾਮ ਲਾਲ ਫ਼ੋਨ ਲੈਂਦਾ ਹੈ।
ਸ਼ਾਮ ਲਾਲ (O.S.)
Hello.
ਬਲਬੀਰ (V.O.)
ਕੌਣ ਬੋਲ ਰਿਹਾ ਹੈ?
ਸ਼ਾਮ ਲਾਲ (O.S.)
ਮੈਂ ਗੈਸਟ ਹਾਊਸ ਕਾ Attendant ਸ਼ਾਮ ਲਾਲ ਬੋਲ ਰਹਾ ਹੂੰ। ਨਮਸਤੇ! ਮੈਂ ਸਮਝ ਗਿਆ, ਆਪ
ਮੈਡਮ ਜੀ ਬੋਲ ਰਹੀ ਹੈਂ?
ਬਲਬੀਰ (V.O.)
ਹਾਂ ਸ਼ਾਮ ਲਾਲ ਤੁਮ੍ਹਾਰੇ ਸਾਹਿਬ ਅਨੂਪ ਸਿੰਘ ਜੀ ਹੈਂ, ਤੋ ਉਨ੍ਹੇ ਫ਼ੋਨ ਦੇਨਾ।
ਸ਼ਾਮ ਲਾਲ (V.O.)
ਏਕ ਮਿਨਟ ਬਹਿਨ ਜੀ।
(ਅਨੂਪ ਨੂੰ)
ਸਾਹਿਬ ਆਪ ਕਾ ਫ਼ੋਨ, ਸਕੂਲ ਕੀ ਬੜੀ ਮੈਡਮ ਜੀ ਫ਼ੋਨ ਪਰ ਹੈਂ।
ਅਨੂਪ
ਯਹਾਂ ਦੇ ਜਾਓ।
(ਬਲਬੀਰ ਕੌਰ ਨੂੰ)
ਸਤਿ ਸ੍ਰੀ ਅਕਾਲ ਮੈਡਮ! ਕਿਸ ਤਰਾਂ ਯਾਦ ਕੀਤਾ?
ਬਲਬੀਰ (V.O)
ਮੈਂ ਸੋਚ ਰਹੀ ਸੀ ਤੁਸੀਂ ਕਲ੍ਹ Call ਕਰੋਗੇ।
ਅਨੂਪ
ਮੈਂ ਦਰਅਸਲ ਹੁਣੇ ਹੀ Inspection ਤੋਂ ਵਿਹਲਾ ਹੋਇਆ ਹਾਂ। ਸੋਚ ਹੀ ਰਿਹਾ ਸੀ, Call ਕਰਨ
ਬਾਰੇ।
ਬਲਬੀਰ (V.O.)
ਕੋਈ ਗੱਲ ਨਹੀਂ। ਮੈਂ ਤੀਜ ਦੇ ਫ਼ੰਕਸ਼ਨ ਦੀ Rehearsal ਬਾਰੇ ਦੱਸਣਾ ਸੀ। ਤੁਸੀ 14, 15,
ਤੇ 16 ਤਾਰੀਖ ਨੂੰ ਸ਼ਾਮ ਦੇ 5 ਵਜੇ ਸਕੂਲ ਪਹੁੰਚ ਜਾਣਾ। ਵੈਸੇ ਦੁਰਲੱਭ ਥੋਡੀ ਬੜੀ ਤਾਰੀਫ਼ ਕਰ ਰਹੀ
ਸੀ।
ਅਨੂਪ
ਝੱਲੀ ਹੈ, ਕੀ ਕਹਿ ਰਹੀ ਸੀ?
ਬਲਬੀਰ (V.O.)
ਉਹ ਤਾਂ ਬੜੀ Serious ਜਾਪਦੀ ਸੀ। ਖ਼ੈਰ ਬਾਕੀ ਬਾਅਦ ਵਿਚ ਦੱਸਾਂਗੀ। ਫ਼ਿਲਹਾਲ ਏਨਾ ਕਹਿ
ਸਕਦੀ ਹਾਂ ਕਿ ਇਸ ਤਰਾਂ ਦਾ Mutual Interest ਤੁਹਾਡੀ Performance ਨੂੰ ਵਧੇਰੇ ਚਮਕਾ ਦੇਵੇਗਾ।
ਅਨੂਪ
ਚੰਗਾ ਜੀ ਫੇਰ, ਮੈਂ ਠੀਕ ਟਾਈਮ ਤੇ ਪਹੁੰਚ ਜਾਵਾਂਗਾ। Thanks for Calling.
(ਮੁਸਕਰਾਉਂਦਾ ਹੈ।)
INT.SCHOOL AUDITORIUM-EVENING.
ਭੰਗੜੇ ਤੇ ਗਿੱਧੇ ਦੀ ਰੀਹਰਸਲ ਲਈ Background Music ਦਾ Tape ਵੱਜ ਰਿਹਾ ਹੈ। ਸਾਰੇ ਕਿਰਦਾਰ (ਲੜਕੇ,
ਲੜਕੀਆਂ) ਸਾਧਾਰਨ ਕੱਪੜਿਆਂ ਵਿਚ ਨੱਚਣ ਦੀ ਪ੍ਰੈਕਟਿਸ ਵਿਚ ਰੁੱਝੇ ਹੋਏ ਹਨ।
ਮੈਡਮ ਬਲਬੀਰ ਉਹਨਾਂ ਨੂੰ Choreography ਦੀਆਂ ਬਾਰੀਕੀਆਂ ਸਮਝਾ ਰਹੀ ਹੈ। ਫ਼ੇਰ ਪ੍ਰੈਕਟਿਸ ਲਈ ਇਕ
ਦੋ ਵਾਰੀਂ ਟੇਪ ਵਜਾਇਆ ਜਾਂਦਾ ਹੈ। ਵਿਚ ਵਿਚ Instructions ਲਈ ਰੋਕਿਆ ਜਾਂਦਾ ਹੈ। ਦੁਰਲੱਭ ਥੱਕੀ
ਹੋਈ ਮੁੜ੍ਹਕਾ ਪੂੰਝਦੀ ਹੈ, ਅਨੂਪ ਉਸ ਲਈ ਪਾਣੀ ਦਾ ਗਿਲਾਸ ਲਿਆ ਕੇ ਦਿੰਦਾ ਹੈ।
ਅਨੂਪ
ਓਸ ਦਿਨ ਸੂਬੇਦਾਰ ਜੀਜਾ ਜੀ ਆ ਗਏ ਸਨ?
ਦੁਰਲੱਭ
ਹਾਂ ਜੀ।
ਅਨੂਪ
ਫੇਰ ਕੈਸੀ ਰਹੀ Birthday Party?
ਦੁਰਲੱਭ
ਠੀਕ ਹੀ ਸੀ, ਤੁਸੀਂ ਵੀ ਹੁੰਦੇ ਤਾਂ ਕਿੰਨਾ ਚੰਗਾ ਹੁੰਦਾ।
ਅਨੂਪ
Bye the way.ਪਹਿਲਾਂ ਇਹ ਫ਼ੈਸਲਾ ਕਰਨਾ ਹੈ ਕਿ ਤੁਹਾਨੂੰ ਕਿਹੜੇ ਨਾਮ ਨਾਲ ਬੁਲਾਵਾਂ।
ਦੁਰਲੱਭ
ਜਿਹੜਾ ਤੁਹਾਨੂੰ ਚੰਗਾ ਲੱਗੇ।
ਅਨੂਪ
ਦੁਰਲੱਭ ਜੀ।
ਦੁਰਲੱਭ
ਇਹ ਜੀ-ਜੀ ਕੀ ਲਗਾ ਰੱਖੀ ਹੈ? ਮੈਨੂੰ ਨਹੀਂ ਚੰਗਾ ਲਗਦਾ। ਜੇ ਕੋਈ ਕਿਸੇ ਨੂੰ ਆਪਣਾ ਸਮਝੇ
ਤਾਂ ਏਨੀ ਬੇਤੁਕੱਲਫ਼ੀ ਕੋਈ ਚੰਗੀ ਲੱਗਦੀ ਐ?
ਅਨੂਪ
ਤਾਂ ਫਿਰ ਬਿੱਲੋ?
ਦੁਰਲੱਭ
ਹਾਂ, ਏਹ ਤਾਂ ਹੋਈ ਨਾ ਗੱਲ।
ਤੇ ਦੁਰਲੱਭ ਨੇ ਹੱਸਦੀ ਹੱਸਦੀ ਨੇ ਉਸਦੇ ਮੋਢੇ ਤੇ ਅਚਾਨਕ ਹੀ ਹੱਥ ਰੱਖ ਦਿੱਤਾ, ਜਿਸ ਨੂੰ ਅਨੂਪ ਨੇ
ਸਨੇਹ ਨਾਲ ਆਪਣੇ ਹੱਥ ਵਿਚ ਲੈ ਕੇ ਪਲੋਸਿਆ।
ਅਨੂਪ
ਸੱਚੀਂ ਦੱਸਾਂ? ਮੈਂ ਤਾਂ ਪਹਿਲੇ ਦਿਨ ਹੀ ਥੋਡੇ ਨਾਲ ਰੱਜ ਕੇ ਗੱਲਾਂ ਕਰਨੀਆਂ ਚਾਹੁੰਦਾ
ਸਾਂ।
ਦੁਰਲੱਭ
ਜਿਸ ਦਿਨ ਭੈਣ ਜੀ ਥੋਨੂੰ ਪਾਰਕ ਵਿਚ ਮਿਲੇ ਸੀ, ਉਹਨਾਂ ਥੋਡੀ ਏਨੀਂ ਤਾਰੀਫ਼ ਕੀਤੀ, ਪਤਾ
ਨੀਂ ਮੇਰਾ ਦਿਲ ਵੀ ਧੱਕ ਧੱਕ ਕਰਨ ਲੱਗ ਪਿਆ।
ਅਨੂਪ
ਕਿਉ?
ਦੁਰਲੱਭ
ਇਹ ਸਵਾਲ ਮੈਨੂੰ ਕਿਉਂ ਪੁੱਛਦੇ ਹੋ? ਆਪਣੇ ਆਪ ਨੂੰ ਪੁੱਛ ਕੇ ਵੇਖੋ। ਭਲਾ, ਉਸ ਦਿਨ ਮੈਨੂੰ
ਬੁੱਕ ਸਟਾਲ ਵਿਚ ਖਲ੍ਹੋਤੀ ਨਾਲ ਗੱਲ ਕਰਨ ਦਾ
ਤੁਹਾਡਾ ਕੀ ਮਤਲਬ ਸੀ? ਤੁਸੀਂ ਬੜੇ ਚਲਾਕ ਹੋ।
ਅਨੂਪ
ਹਾਂ ਸੱਚ ਮੈਡਮ ਨਾਲ ਫ਼ੋਨ 'ਤੇ ਤੁਹਾਡੀ ਕੀ ਗੱਲ ਹੋਈ ਸੀ?
ਦੁਰਲੱਭ
ਅਸਲ ਵਿਚ ਮੈਂ ਉਹਨਾਂ ਨੂੰ ਵੀ ਪਾਰਟੀ ਵਿਚ ਬੁਲਾਣਾ ਚਾਹੁੰਦੀ ਸਾਂ। ਪਰ ਓਸ ਸ਼ਾਮ ਉਹਨਾਂ ਦਾ
ਕੋਈ ਹੋਰ ਪ੍ਰੋਗਰਾਮ ਸੀ।
ਅਨੂਪ
ਨਹੀਂ ਉਹ ਕੁਝ ਕਹਿ ਰਹੇ ਸਨ ਕਿ ਬਿੱਲੋ ਨੇ ਤੇਰੀ ਬੜੀ ਤਾਰੀਫ਼ ਕੀਤੀ।
ਦੁਰਲੱਭ
ਅਨੂਪ ਜੀ, ਓਸ ਦਿਨ ਜਦੋਂ ਤੁਸੀਂ ਸਕੂਲ ਵਿਚ ਦਿਸੇ, ਮੇਰੇ ਅੰਦਰ ਇਕ ਅਜੀਬ ਜਿਹੀ ਬੇਚੈਨੀ
ਪੈਦਾ ਹੋ ਗਈ। ਫੇਰ ਜਦੋਂ ਥੋਨੂੰ ਬੰਗਲੇ 'ਚ ਮਿਲੀ, ਖਵਰੇ ਤੁਸੀਂ ਕੀ ਜਾਦੂ ਕੀਤਾ, ਪਤਾ ਨੀਂ ਮੈਂ
ਮੈਡਮ ਨੂੰ ਕੀ ਕੁਝ ਕਿਹਾ ਹੋਵੇਗਾ।
ਤੇ ਦੋਵੇਂ ਕਿੰਨਾ ਚਿਰ ਇਕ ਦੂਸਰੇ ਦੀਆਂ ਅੱਖਾਂ 'ਚ ਤੱਕਦੇ ਗੁਆਚੇ ਰਹਿੰਦੇ ਨੇ। ਬਲਬੀਰ ਮੈਡਮ ਦੇ
ਪ੍ਰਵੇਸ਼ ਨਾਲ ਉਹਨਾਂ ਦੀ ਵਿਰਤੀ ਟੁੱਟ ਜਾਂਦੀ ਹੈ। ਥੋੜ੍ਹਾ ਹੋਰ ਰੀਹਰਸਲ ਕਰਨ ਬਾਅਦ ਦੋਵੇਂ ਬਾਹਰ
ਆਉਂਦੇ ਨੇ । ਦੁਰਲੱਭ ਹੋਰਾਂ ਦਾ ਨੌਕਰ ਬਾਹਰ ਖਲ੍ਹੋਤਾ ਦਿਸਦਾ ਹੈ। ਅਨੂਪ ਬਿਨਾ ਕੋਈ ਗੱਲ ਕੀਤਿਆਂ
ਹੀ ਨਾਲ ਨਾਲ ਟੁਰਿਆ ਜਾਂਦਾ ਹੈ। ਫੇਰ ਸਟੇਸ਼ਨ ਦੇ ਪਲੇਟਫ਼ਾਰਮ ਤੋਂ ਸਤਿ ਸ੍ਰੀ ਅਕਾਲ ਕਹਿਕੇ ਗੈਸਟ
ਹਾਊਸ ਵੱਲ ਚਲਾ ਜਾਂਦਾ ਹੈ, ਤੇ ਦੁਰਲੱਭ ਉਸ ਵੱਲ ਇਕ ਪਿਆਸੀ ਜਿਹੀ ਨਜ਼ਰ ਨਾਲ ਵੇਖਦੀ ਜੁਦਾ ਹੋ ਜਾਂਦੀ
ਹੈ।
INT.AUDITORIUM-EVENING.
ਤੀਜ ਦੇ Function ਲਈ Dress Rehearsal ਵਾਲੀ ਸ਼ਾਮ, ਦੁਰਲੱਭ ਦੇ ਨਾਲ ਉਸਦੀ ਭੈਣ ਗੁਰਲਾਭ ਵੀ
ਆਉਂਦੀ ਹੇ। ਦੁਰਲੱਭ ਨੇ ਸੱਗੀ-ਫੁੱਲ ਪਾ ਕੇ ਪੂਰੀ Make-up ਕੀਤੀ ਹੋਈ ਹੈ, ਅਤੇ ਅਨੂਪ ਨੇ ਸ਼ਮਲੇ
ਵਾਲੀ ਗੁਲਾਬੀ ਪੱਗ ਬੰਨ੍ਹੀ ਹੋਈ ਹੈ। ਗਲ ਵਿਚ ਕੈਂਠਾ ਪਾਇਆ ਹੈ। ਦੋਹਾਂ ਨੂੰ ਵੇਖ ਵੇਖ ਗੁਰਲਾਭ
ਦੀਆਂ ਨਜ਼ਰਾਂ ਨਹੀਂ ਟਿਕਦੀਆਂ। ਬਲਬੀਰ ਦੋਹਾਂ ਦੀ ਜੋੜੀ ਬਾਰੇ ਗੁਰਲਾਭ ਨੂੰ ਪੁੱਛਦੀ ਹੈ।
ਬਲਬੀਰ
ਵੇਖ ਤਾਂ ਸਹੀ, ਕੈਸੇ ਲਗਦੇ ਨੇ ਦੋਵੇਂ?
ਗੁਰਲਾਭ
ਲਗਦੈ, They are Made For Each Other.
ਬਲਬੀਰ
Do you know, they love each Other?
ਪਿਛਲੇ ਦੋ ਹਫ਼ਤਿਆਂ ਤੋਂ, ਜਦੋਂ ਦੀ ਇਹ ਕੁੜੀ ਇਸ ਮੁੰਡੇ ਨੂੰ ਮਿਲੀ ਹੈ, ਇਸ ਦੇ ਰੂਪ 'ਤੇ ਅੰਤਾਂ
ਦਾ ਨਿਖਾਰ ਆਇਆ ਵੇਖ ਰਹੀ ਹਾਂ।
ਗੁਰਲਾਭ
ਸਾਡੇ ਮੰਮੀ ਜੀ ਵੀ, ਮੈਨੂੰ ਕੁਝ ਇੰਜ ਹੀ ਕਹਿ ਰਹੇ ਸਨ।
ਬਲਬੀਰ
ਗੁਰਲਾਭ, ਇਹ ਪਿਆਰ ਦਾ ਜਜ਼ਬਾ ਬੜਾ ਔਂਤਰਾ ਹੁੰਦੈ। ਅੜੀਏ! ਮੇਰੀ ਗੱਲ ਮੰਨੇ ਤਾਂ ਇਹਨਾਂ ਦੀ
ਜੋੜੀ ਬਣਾ ਕੇ ਪੁੰਨ ਖੱਟ ਲੈ।
ਗੁਰਲਾਭ
ਜੋ ਰੱਬ ਨੂੰ ਮਨਜ਼ੂਰ, ਪਹਿਲਾਂ ਮੈਂ ਇਹਨਾਂ ਦੀਆਂ ਕੁਝ ਫ਼ੋਟੋ ਲੈ ਲਵਾਂ।
(ਕੈਮਰਾ ਫ਼ੋਕਸ ਕਰਦੀ ਹੈ)
ਬਲਬੀਰ
ਜੇ ਸੱਚ ਪੁੱਛੇਂ ਤਾਂ ਅਨੂਪ ਵਰਗਾ ਸਾਊ ਤੇ ਏਨਾ ਪੜ੍ਹਿਆ ਲਿਖਿਆ ਗੱਭਰੂ ਤਾਂ ਦੀਵਾ ਲੇ ਕੇ
ਵੀ ਨਹੀਂ ਲੱਭਣਾ।
ਉਸ ਤੋਂ ਬਾਅਦ ਢੋਲ ਵਾਲਾ ਵੀ ਆ ਜਾਂਦਾ ਹੈ। ਤੇ ਜਦੋਂ Background Music ਚਲਾ ਕੇ ਦੋਵੇਂ ਹੋਰ
ਸਾਥੀਆਂ ਨਾਲ Perform ਕਰਦੇ ਨੇ ਤਾਂ ਨਿਰੇ Film Star ਹੀ ਲੱਗਦੇ ਨੇ। ਗੁਰਲਾਭ, ਬਲਬੀਰ ਵੱਲੋਂ
ਕੀਤੀ ਮਿਹਨਤ 'ਤੇ ਉਸ ਨੂੰ ਮੁਬਾਰਿਕ ਦਿੰਦੀ ਹੈ।
INT.SCHOOL AUDITORIUM-EVENING
ਤੀਜ ਦੇ ਤਿਓਹਾਰ ਦੇ ਖੁਬਸੂਰਤ Banners ਲੱਗੇ ਹੋਏ ਨੇ। ਸਕੂਲ ਦੇ Board ਦੇ ਡਾਇਰੈਕਟਰ ਤੋਂ ਇਲਾਵਾ,
ਮੈਜਿਸਟਰੇਟ, ਪੁਲੀਸ ਅਫ਼ਸਰ, ਰੇਲਵੇ ਕਰਮਚਾਰੀ, ਵਿਦਿਆਰਥੀਆਂ ਦੇ ਪਰਿਵਾਰ, ਮੈਡਮ ਦੇ ਪਤੀ ਵੀ ਦਰਸ਼ਕਾਂ
ਵਿਚ ਮੌਜੂਦ ਹਨ। ਸਟੇਜ ਦਾ ਚਾਰਜ ਮੈਡਮ ਬਲਬੀਰ ਸੰਭਾਲ ਰਹੇ ਹਨ।
ਬਲਬੀਰ
ਆਜ ਤੀਜ ਕੇ ਇਸ ਸ਼ੁਭ ਅਵਸਰ ਪਰ ਪਧਾਰੇ ਸ਼ਹਿਰ ਕੇ ਸਾਰੇ ਮਹਾਨ ਭਾਵੋਂ ਔਰ ਉਨ ਕੇ ਪਰਿਵਾਰੋਂ
ਕਾ ਹਾਰਦਿਕ ਸਵਾਗਤ ਹੈ। ਆਜ
ਆਪ ਕੇ ਬੱਚੋਂ ਦਵਾਰਾ ਆਯੋਜਿਤ, ਇਸ ਗੀਤ ਸੰਗੀਤ ਕੇ ਕਾਰਿਆਕ੍ਰਮ ਕੋ ਦੇਖ ਕਰ ਆਪ ਖੁਦ ਹੀ ਅਨੁਮਾਨ
ਲਗਾ ਸਕੇਂਗੇ ਕਿ ਯੇਹ ਬੱਚੇ ਸ਼ਿਖਸ਼ਾ ਕੇ ਸਾਥ ਸਾਥ, ਜੀਵਨ ਕੀ ਕੋਮਲ ਕਲਾਓਂ ਸੇ ਭੀ ਭਲੀ ਭਾਤੀ
ਪ੍ਰੀਚਿਤ ਹੈਂ।
ਇਨ ਕਲਾਕਾਰੋਂ ਕੇ ਬੀਚ ਆਪਕੇ ਸਨਮੁੱਖ ਹਮ ਏਕ Guest Artist ਕੋ ਭੀ ਪੇਸ਼ ਕਰਨੇ ਕਾ ਗੌਰਵ ਹਸਲ
ਕਰੇਂਗੇ, ਜਿਸ ਨੇ ਅਪਨੇ
ਪ੍ਰੋਫ਼ੈਸਨਲ ਜੀਵਨ ਕੇ ਸਾਥ ਸਾਥ ਸੰਗੀਤ ਏਵਮ ਭਾਂਗੜਾ ਨ੍ਰਿਤ ਮੇਂ ਭੀ ਕਮਾਲ ਹਾਸਲ ਕੀ ਹੈ। ਲੋ ਸਭ
ਸੇ ਪਹਿਲੇ ਆ ਰਹੇ ਹੈਂ, ਅਨੂਪ ਸਿੰਘ
ਜੀ, ਹਮਾਰੇ Electric Guitar ਵਾਦਕ।
ਅਨੂਪ ਸਟੇਜ 'ਤੇ ਆ ਕੇ, ਕੁਝ ਚਿਰ ਆਪਣੀ Guitar ਸੁਰ ਕਰਦਾ ਹੈ, ਅਤੇ ਫਿਰ ਇਕ ਪੰਜਾਬੀ ਗੀਤ ਛੋਂਹਦਾ
ਹੈ।
ਮਾਏ ਨੀ ਕਿੰਜ ਰੱਖਾਂ ਪਿਆਰ ਲਕੋ।
ਜਿਸ ਮਾਹੀ ਦੇ ਰੰਗ ਮੈਂ ਰੱਤੀ, ਉਸ ਵਿਚ ਖੋਟ ਨਾ ਮਾਏ ਰੱਤੀ।
ਮਹਿਕੇ ਸਾਰੀ ਦੁਨੀਆ ਉਸ ਤੋਂ, ਲੈ ਲੈ ਕੇ ਖੁਸ਼ਬੋ।
ਗੀਤ ਖਤਮ ਹੁੰਦਾ ਹੈ। ਤਾੜੀਆਂ ਵੱਜਦੀਆਂ ਹਨ। ਬਲਬੀਰ ਦੁਰਲੱਭ ਨੂੰ ਸਟੇਜ 'ਤੇ ਬੁਲਾਂਦੀ ਹੈ।
ਬਲਬੀਰ
ਹਮਾਰੀ ਅਗਲੀ ਕਲਾਕਾਰਾ, ਜਿਸ ਕੋ ਆਪ ਸਭ ਅਛਨੇਰੇ ਕੀ ਲਤਾ-ਮੰਗੇਸ਼ਕਰ ਕੇ ਨਾਮ ਸੇ ਭੀ ਜਾਨਤੇ
ਹੈ। ਪੇਸ਼ ਕਰਤੇ ਹੈਂ, ਕੁਮਾਰੀ ਦੁਰਲੱਭ
ਕੌਰ। ਯੇਹ ਆਪ ਕੀ ਪਸੰਦ ਕਾ ਫ਼ਰਮਾਇਸ਼ੀ ਗੀਤ ਪੇਸ਼ ਕਰੇਗੀ।
ਏਕ ਸ਼੍ਰੋਤਾ
(ਖੜਾ ਹੋ ਕੇ)
'ਹਮੇਂ ਸੁਨਾਈਏ 'ਯੇਹ ਜ਼ਿੰਦਗੀ ਉਸੀ ਕੀ ਹੈ, ਜੋ ਕਿਸੀ ਕਾ ਹੋ ਗਿਆ।'
ਦੁਰਲੱਭ ਸਟੇਜ 'ਤੇ ਆ ਕੇ ਗੀਤ ਗਾਉਂਦੀ ਹੈ। ਪਿੱਛੇ ਸਾਜ਼ਿੰਦੇ ਸੰਗੀਤ ਪੇਸ਼ ਕਰਦੇ ਹਨ। ਗੀਤ ਖਤਮ
ਹੁੰਦਾ ਹੈ। ਤਾੜੀਆਂ ਵਜਦੀਆਂ ਨੇ। ਬਲਬੀਰ ਫਿਰ ਸਟੇਜ 'ਤੇ ਆ ਕੇ Announce ਕਰਦੀ ਹੈ।
ਬਲਬੀਰ
ਅਬ ਆ ਰਹਾ ਹੈ, ਆਪ ਕਾ ਮਨ ਚਾਹਾ ਪ੍ਰੋਗਰਾਮ ਭਾਂਗੜਾ ਔਰ ਗਿੱਧਾ ਨ੍ਰਿਤ, ਜਿਸ ਕਾ ਆਪ ਬੜੀ
ਬੇ-ਸਬਰੀ ਸੇ ਇੰਤਜ਼ਾਰ ਕਰ ਰਹੇ ਥੇ।
Dance Sequence ਪੇਸ਼ ਕੀਤਾ ਜਾਂਦਾ ਹੈ। ਤਾੜੀਆਂ ਵੱਜਦੀਆਂ ਹਨ। ਬਲਬੀਰ ਕੌਰ ਅਖੀਰ ਵਿਚ ਮੁੱਖ
ਅਤਿੱਥੀ ਮੈਜਿਸਟਰੇਟ ਸਾਹਿਬ ਨੂੰ ਅਨੂਪ ਅਤੇ ਦੁਰਲੱਭ ਨੂੰ ਟਰਾਫ਼ੀ ਦੇਣ ਲਈ ਬੇਨਤੀ ਕਰਦੀ ਹੈ।
ਬਲਬੀਰ
ਸਾਰੇ ਹਾਲ ਮੇਂ ਤਾੜੀਓਂ ਕੀ ਗੂੰਜ ਸੇ ਗਿਆਤ ਹੋ ਰਹਾ ਹੈ ਕਿ ਆਪ ਕੇ ਹੀ ਬੱਚੋਂ ਦੁਆਰਾ
ਆਯੋਜਿ? ਆਜ ਕਾ ਰੰਗਾ ਰੰਗ ਕਾਰੀਆਕ੍ਰਮ ਆਪ
ਕੋ ਬਹੁਤ ਪਸੰਦ ਆਇਆ ਹੈ। ਅਬ ਮੈਂ ਮੁੱਖ ਅਤਿੱਥੀ ਸਾਹਿਬ ਸੇ ਨਿਵੇਦਨ ਕਰਤੀ ਹੂੰ, ਕਿ ਵਹ ਮੁੱਖ
ਕਲਾਕਾਰੋਂ ਕੋ ਸਨਮਾਨਿਤ ਕਰੇਂ।
ਇਸ ਸਿਲਸਿਲੇ ਮੈ ਸਭ ਸੇ ਪਹਿਲੇ ਕੁਮਾਰੀ ਦੁਰਲੱਭ ਕੌਰ।
(ਦੁਰਲੱਭ ਕੱਪ ਲੈਂਦੀ ਹੈ)
ਅਬ ਹਮਾਰੇ ਅਤਿੱਥੀ ਕਲਾਕਾਰ ਅਨੂਪ ਸਿੰਘ ਜੀ, ਜੋ ਕਿ ਸੈਕਸ਼ਨਲ ਆਫ਼ੀਸਰ ਹੋਤੇ ਹੂਏ, ਭਾਂਗੜਾ ਕੇ
ਵਿਸ਼ੇਸ਼ੱਗ ਭੀ ਹੈਂ।
(ਅਨੂਪ, ਕੱਪ ਲੈਂਦਾ ਹੈ)
ਅਬ ਮੈਂ ਮੁੱਖ ਅਤਿੱਥੀ ਜੀ ਸੇ ਪ੍ਰਾਰਥਨਾ ਕਰੂੰਗੀ ਕਿ ਵਹ ਕਲਾਕਾਰੋਂ ਕੀ ਹੌਸਲਾ ਅਫ਼ਜ਼ਾਈ ਕੇ ਲੀਏ,
ਚੰਦ ਸ਼ਬਦ ਕਹੇਂ। ਮੁੱਖ ਅਤਿੱਥੀ ਜੀ।
Chief Guest
ਉਪਸਥਿਤ ਭਾਈਓ ਔਰ ਬਹਿਨੋ। ਸਕੂਲ ਕੇ ਵਿਦਿਆਰਥੀਓਂ ਦੁਆਰਾ ਪੇਸ਼ ਕੀਆ ਗਿਆ ਪ੍ਰੋਗਰਾਮ, ਇਨ ਬੱਚੋਂ ਕੇ
ਅਨੁਸ਼ਾਸਨ ਕੀ ਏਕ ਆਹਲਾ ਮਿਸਾਲ ਹੈ। ਆਸ਼ਾ ਕਰਤਾ ਹੂੰ ਕਿ ਆਪ ਇਸੀ ਤਰਾ ਹੀ ਅਪਨੇ ਬੱਚੋਂ ਕੀ
Fine-Arts ਮੇਂ ਰੁਚੀ ਬਨਾਏ ਰੱਖਨੇ ਮੇਂ ਖਾਸ ਧਿਆਨ ਦੇਂਗੇ।
ਅੰਤ ਮੇਂ ਇਸ ਸ਼ੁਭ ਅਵਸਰ ਪਰ, ਸਕੂਲ ਕੇ ਸਟਾਫ਼ ਕੀ ਅੋਰ ਸੇ ਇਤਨਾ ਅੱਛਾ ਪ੍ਰੌਗਰਾਮ ਸੰਪੰਨ ਕਰਨੇ ਕੇ
ਲੀਏ ਬਧਾਈ ਦੇਤਾ ਹੂੰ।
ਤਾੜੀਆਂ ਨਾਲ ਪ੍ਰੋਗਰਾਮ ਖਤਮ ਹੋਣ 'ਤੇ ਦੁਰਲੱਭ ਦੇ ਮਾਂ ਬਾਪ, ਬਲਬੀਰ ਦਾ ਧੰਨਵਾਦ ਕਰਦੇ ਨੇ।
ਦੁਰਲੱਭ ਦੀਆਂ ਸਹੇਲੀਆਂ ਦੇ ਪਰਿਵਾਰ ਵੀ ਉਸ ਨਾਲ ਸ਼ੁਭ ਕਾਮਨਾਵਾਂ ਸਾਂਝੀਆਂ ਕਰਦੇ ਨੇ।
Go to Screenplay-3