ਅਜ਼ਲਾਂ ਦੇ ਰਿਸ਼ਤੇ
SCREENPLAY-1
USA.gif)
ਕਰਨੈਲ ਸਿੰਘ ਗਿਆਨੀ ਫਿਲਾਡੈਲਫੀਆ
FADE IN
EXT.ACHNERA COUNTRY-SIDE-MORNING.
U.P.ਵਿਚ AGRA-ਸਟੇਸ਼ਨ ਤੋਂ ਕੋਈ 30 ਕੁ ਮੀਲ ਦੀ ਦੂਰੀ 'ਤੇ ਵਸੇ ਅਛਨੇਰਾ ਕਸਬੇ ਦੀ ਬ੍ਰਜ-ਭੂਮੀ ਦੀ
ਸਵੇਰ ਦਾ ਦ੍ਰਿਸ਼। ਸੂਰਜ ਨਿੱਕਲਣ ਦਾ ਵੇਲਾ, ਪ੍ਰਭਾਤ ਦੀ ਨਿਰਮਲਤਾ, ਦੂਰ ਤੱਕ ਲਹਿਲਹਾਉਂਦੇ ਖੇਤਾਂ
ਦੀ ਤਾਜ਼ਗੀ। ਪੰਛੀਆਂ ਦੀ ਚਹਿਚਹਾਟ।
ਖੇਤਾਂ ਵੱਲ ਜਾ ਰਹੇ ਕਿਸਾਨਾਂ ਦੇ ਬਲਦਾਂ ਦੇ ਗਲਾਂ ਵਿਚ ਪਾਈਆਂ ਟੱਲੀਆਂ ਦੀ ਆਵਾਜ਼। ਮੰਦਰਾਂ ਵਿਚ
ਵੱਜਦੇ ਸੰਖ ਤੇ ਘੜਿਆਲ। ਬੈਲ ਗੱਡੀ 'ਤੇ ਬੈਠੇ ਕਿਸੇ ਬਾਂਸੁਰੀ ਵਾਦਕ ਦੀ ਸੁਰੀਲੀ ਧੁਨ, ਇਕ ਮਨਮੋਹਕ
ਦ੍ਰਿਸ਼ ਪੈਦਾ ਕਰ ਰਹੀ ਹੈ। ਦੂਰੋਂ ਕਿਸੇ ਟਰੇਨ ਦੇ ਆਉਣ ਦਾ ਸੰਕੇਤ ਮਿਲਦਾ ਹੈ।
EXT.ACHNERA RAILWAY STATION PLATFORM-MORNING
ਸਟੇਸ਼ਨ ਦਾ ਸਟਾਫ਼, Station Master, Loco Foreman,Electrical Chargeman, Platier, Head
Train Examiner, Railway Doctor ਸਵੇਰੇ ਸਵੇਰੇ ਅਗਲੀ ਟਰੇਨ 'ਤੇ ਆਉਣ ਵਾਲੇ ਕੁਝ ਅਫ਼ਸਰਾਂ ਦੀ
ਇੰਤਜ਼ਾਰ ਵਿਚ ਤਿਆਰ ਖਲੋਤੇ ਹਨ। ਸਟੇਸ਼ਨ ਮਾਸਟਰ ਦੇ ਹੱਥ ਵਿਚ ਇਕ ਫੁੱਲਾਂ ਦਾ ਗੁਲਦਸਤਾ ਹੈ।
ਕੁਝ ਮਿੰਟਾਂ ਬਾਅਦ Ahmedabad to Agra ਜਾਣ ਵਾਲੀ ਟਰੇਨ ਰੁਕਦੀ ਹੈ। ਉਸਦੇ ਫ਼ਸਟ ਕਲਾਸ ਦੇ ਡੱਬੇ
ਵਿੱਚ ਸਫ਼ਰ ਕਰਦੇ ਇਕ ਨਿਹਾਇਤ ਚੰਗੀ ਸ਼ਖਸੀਅਤ ਵਾਲੇ ( ਸੂਟਿਡ ਬੂਟਿਡ) ਸ. ਅਨੂਪ ਸਿੰਘ ਸੈਕਸ਼ਨਲ
ਆਫ਼ੀਸਰ, ਉਮਰ ਕੋਈ 23 ਕੁ ਸਾਲ ਉੱਤਰਦੇ ਹਨ। ਹੱਥ ਵਿਚ ਬਰੀਫ਼ ਕੇਸ ਹੈ। ਉਹਨਾਂ ਦੇ ਨਾਲ ਤਿੰਨ ਹੋਰ
ਕਰਮਚਾਰੀ ਹਨ।
ਸਟੇਸ਼ਨ ਮਾਸਟਰ ਚੌਧਰੀ
Welcome ਸ. ਅਨੂਪ ਸਿੰਘ ਜੀ, ਸਤਿ ਸ੍ਰੀ ਅਕਾਲ ।
ਫੁੱਲਾਂ ਦਾ ਗੁਲਦਸਤਾ ਅਨੂਪ ਨੂੰ ਫੜਾ ਕੇ ਉਸ ਨਾਲ ਹੱਥ ਮਿਲਾਉਂਦਾ ਹੈ। ਅਤੇ ਟੀਮ ਦੇ ਦੂਸਰੇ ਮੈਂਬਰਾਂ
ਨੂੰ ਵਾਰੀ ਵਾਰੀ Introduce ਕਰਾਉਂਦਾ ਹੈ। ਦੂਸਰੇ ਰੇਲਵੇ ਕਰਮ ਚਾਰੀ ਵੀ ਵਾਰੀ ਵਾਰੀ ਸਭ ਨਾਲ ਹੱਥ
ਮਿਲਾਉਂਦੇ ਹਨ।
ਅਨੂਪ ਸਿੰਘ
ਸਤਿ ਸ੍ਰੀ ਅਕਾਲ, ਚੌਧਰੀ ਸਾਹਿਬ।
ਚੌਧਰੀ
ਇਹ ਸ. ਕਰਮ ਸਿੰਘ ਜੀ ਲੋਕੋ-ਫ਼ੋਰਮੈਂਨ ਨੇ। ਇਹ ਹਨ ਡਾਕਟਰ ਆਹਲੂਵਾਲੀਆ। ਆਪਣੇ ਪਲੇਟੀਅਰ
ਸਾਹਿਬ ਮਿਸਟਰ ਸਿਨਹਾ।
ਸ. ਮਹਿਤਾਬ ਸਿੰਘ ਬਿਜਲੀ ਮਹਿਕਮੇ ਦੇ ਇੰਚਾਰਜ। ਮਿਸਟਰ ਡਿਸੂਜ਼ਾ
ਹੈਡ-ਟਰੇਨ-ਐਗਜ਼ਾਮੀਨਰ। ਮਿਸਟਰ ਕੌਸ਼ਿਕ ਸਾਡੇ ਮਾਲ ਬਾਬੂ।
ਂ
ਅਨੂਪ
ਸਤਿ ਸ੍ਰੀ ਅਕਾਲ, ਨਮਸਕਾਰ, ਨਮਸਕਾਰ ਜੀ, How do you do
ਡਿਸੂਜ਼ਾ ਸਾਹਿਬ।
ਚੌਧਰੀ
ਸਫ਼ਰ ਵਿਚ ਕੋਈ ਤਕਲੀਫ਼ ਤਾਂ ਨਹੀਂ ਹੋਈ?
ਅਨੂਪ
ਬਿਲਕੁਲ ਨਹੀਂ ਜੀ, Thank you!
ਚੌਧਰੀ
ਤੁਹਾਡੀ ਰਿਹਾਇਸ਼ ਦਾ ਪ੍ਰਬੰਧ ਗੈਸਟ ਹਾਊਸ ਵਿਚ ਕੀਤਾ
ਹੋਇਆ ਹੈ। ਗੈਸਟ ਹਾਊਸ ਦਾ ਅਟੈਂਡੈਂਟ ਇਕ ਅੱਛਾ COOK ਵੀ ਹੈ।
ਤੁਹਾਨੂੰ ਕਿਸੇ ਤਰਾਂ ਦੀ ਤਕਲੀਫ਼ ਨਹੀਂ ਹੋਵੇਗੀ।
ਅਨੂਪ
I am sure, ਤੁਹਾਡੇ ਹੁੰਦਿਆਂ ਹੋਇਆਂ ਕਾਹਦੀ ਤਕਲੀਫ਼ ਹੋਣੀ ਹੈ।
ਚੌਧਰੀ
ਚੱਲੋ, ਆਪਾਂ ਕੁਝ ਜਲ ਪਾਨ ਕਰ ਲਈਏ, ਐਧਰ ਲਾਉਂਜ ਵੱਲ।
ਸਾਰੇ ਲਾਉਂਜ ਵੱਲ ਜਾਣ ਲਗਦੇ ਨੇ।
ਐਨ੍ਹ ਓਸੇ ਵੇਲੇ ਰੇਲਵੇ ਸਟੇਸ਼ਨ ਦੇ ਸਟਾਫ਼ ਦੀਆਂ ਸਕੂਲ ਜਾ ਰਹੀਆਂ ਕੁੜੀਆਂ ਤੇ ਮੁੰਡਿਆਂ ਦਾ ਟੋਲਾ.
ਪਲੇਟ-ਫ਼ਾਰਮ ਤੋਂ ਲੰਘ ਕੇ ਸਕੂਲ ਵੱਲ ਜਾਂਦਾ ਵਿਖਾਈ ਦਿੰਦਾ ਹੈ। ਸੁੰਦਰ ਲੜਕੀਆਂ ਦੀਆਂ ਅਠਖੇਲੀਆਂ
ਕਾਰਨ ਸਾਰੇ ਹਾਜ਼ਰ ਵਿਅਕਤੀਆਂ ਦਾ ਧਿਆਨ ਖਿੱਚ੍ਹਿਆ ਜਾਂਦਾ ਹੈ।
INT.LOUNGE-DAY
Waiter ਨੇ ਪਹਿਲਾਂ ਤੋਂ ਹੀ ਸਾਰੀਆਂ ਖਾਣ ਦੀਆਂ ਚੀਜ਼ਾਂ ਸਜਾ ਕੇ ਰੱਖੀਆਂ ਹੋਈਆਂ ਨੇ।
ਅਨੂਪ
ਭਈ ਵਾਹ, ਮਥਰਾ ਦੇ ਮਲਾਈ ਦੇ ਲੱਡੂ, ਮੈਂ ਵੀ ਆਖਾਂ ਤੁਹਾਡੇ ਸਾਰਿਆਂ ਦੇ
ਚਿਹਰੇ ਕਿਸ ਕਰਕੇ ਸੁਰਖ ਪਏ ਨੇ? ਐਨਾ ਪੋਸ਼ਟਿਕ ਭੋਜਨ?
ਚੌਧਰੀ
ਪਹਿਲੀ ਵਾਰੀਂ ਤਾਂ ਨਹੀਂ ਖਾ ਰਹੇ ਹੋ ਤੁਸੀਂ?
ਅਨੂਪ
ਵੈਸੇ ਤਾਂ ਮਥਰਾ ਦੇ ਪੇੜੇ ਤਾਂ ਸਾਰੇ ਪੰਜਾਬ ਵਿਚ ਮਸ਼ਹੂਰ ਨੇ। ਦਰਅਸਲ
ਸਾਡੇ ਡੈਡੀ ਜੀ ਨੂੰ ਸ਼ੂਗਰ ਦੀ ਤਕਲੀਫ਼ ਹੈ ਨਾ। ਸੋ ਏਸ ਤਰਾਂ ਦਾ Rich
Food ਘਰ ਵਿਚ ਆਉਣ ਦੀ ਪਾਬੰਦੀ ਹੀ ਰਹੀ ਹੈ।
ਚੌਧਰੀ
ਹਾਂ, ਹੁਣ ਤੁਹਾਡਾ ਪੱਕੇ ਤੌਰ ਤੇ ਏਥੇ Office establish ਕਰਨ
ਦਾ ਕੀ ਪਲਾਨ ਹੈ? ਸਾਨੂੰ ਬਹੁਤ ਤਕਲੀਫ਼ ਹੋ ਰਹੀ ਹੈ?
ਅਨੂਪ
ਫ਼ਿਲਹਾਲ ਤਾਂ ਮੈਂ ਤੁਹਾਡੇ ਸਾਰੇ Pending Projects ਦੇ ਸਾਰੇ
ਕੰਮ ਮੁਕਾਵਾਂਗਾ। ????? Related Files ਗੈਸਟ ਹਾਊਸ ਪਹੁੰਚਾ
ਸਕੋ, ਤਾਂ ਕੱਲ੍ਹ ਤੋਂ ਹੀ Inspection ਸ਼ੁਰੂ ਕਰ ਦਿੰਦੇ ਹਾਂ।
(ਚਾਹ ਪੀ ਕੇ ਉੱਠਣ ਲੱਗਦਾ ਹੈ।)
Thanks for the tasty sweets.
ਚੌਧਰੀ
You are welcome. ਹਾਹਾ ਹਾ
ਸਾਰਿਆਂ ਨਾਲ ਹੱਥ ਮਿਲਾ ਕੇ ਅਨੂਪ, ਲਾਉਂਜ 'ਚੋਂ ਬਾਹਰ ਆਉਂਦਾ ਹੈ।
EXT.PLATFORM-DAY.
ਅਨੂਪ ਆਪਣੇ ਤਿੰਨਾਂ ਸਹਿਯੋਗੀਆਂ ਨਾਲ ਪਲੇਟ ਫ਼ਾਰਮ ਦੇ ਕੋਨੇ 'ਤੇ ਗੈਸਟ ਹਾਊਸ ਵੱਲ ਚਲਾ ਜਾਂਦਾ ਹੈ,
INT.GUEST-HOUSE-(Later that day)
ਅਨੂਪ ਗੈਸਟ ਹਾਊਸ ਦੀ ਮੇਜ਼ 'ਤੇ ਫ਼ਾਈਲਾਂ ਵੇਖਦਾ ਹੋਇਆ ਗੈਸਟ ਹਾਊਸ ਦੇ ਅਟੈਂਡੈਂਟ ਨੂੰ ਬੁਲਾਉਂਦੈ।
ਅਨੂਪ
ਅਰੇ ਸ਼ਾਮ ਲਾਲ! ਚਾਹ ਬਣ ਗਈ ਤਾਂ ਲੈ ਆ ਬਈ।
ਸ਼ਾਮ ਲਾਲ (O.S.)
ਅਭੀ ਲਾਇਆ ਸਾਹਿਬ।
(ਦੋ ਕੁ ਮਿੰਟਾਂ ਬਾਅਦ)
ਸਾਹਿਬ ਜੀ, ਚਾਏ।
ਅਨੂਪ
(ਕੱਪ ਮੂੰਹ ਨਾਲ ਲਗਾ ਕੇ)
ਚਾਹ ਤਾਂ ਬੜੀ ਸਵਾਦ ਬਣੀ ਹੈ। ਕੋਈ ਖਾਸ ਮਸਾਲਾ ਵਰਤਦੈਂ।
ਸ਼ਾਮ ਲਾਲ
ਹਾਂ ਸਾਹਿਬ, ਬਾਦਸ਼ਾਹ ਮਸਾਲਾ। ਇਸ ਕਾ Taste ਕਮਾਲ ਕਾ ਹੈ।
(ਰੁਕ ਕੇ)
ਸਾਹਿਬ ਜੀ, ਮੇਰੀ ਏਕ ਗੁਜ਼ਾਰਿਸ਼ ਹੈ। ਆਪ ਕੇ ਪਾਸ ਅਗਰ ਆਧੇ ਘੰਟੇ ਕਾ
ਸਮਾਂ ਹੋ ਤੋ, ਮੇਰਾ ਏਕ ਛੋਟਾ ਸਾ ਕਾਮ ਹੈ।
ਅਨੂਪ
ਕੀ ਕੰਮ ਹੈ?
ਸ਼ਾਮ ਲਾਲ
ਅਪਨੀ ਬੇਟੀ ਹੈ ਨਾ ਰੇਸ਼ਮਾ? ਉਸ ਕੋ ਸਕੂਲ ਭਰਤੀ ਕਰਵਾਨਾ ਹੈ। ਜ਼ਰਾ
ਪਾਸ ਕੇ ਸਕੂਲ ਮੇਂ ਜਾ ਕੇ ਏਕ ਫ਼ਾਰਮ ਭਰਨਾ ਪੜੇਗਾ।
ਅਨੂਪ
ਬੱਸ ਏਨੀ ਕੁ ਗੱਲ? ਤੂੰ ਰੇਸ਼ਮਾ ਨੂੰ ਆਪਨੇ ਕੁਆਰਟਰ ਤੋਂ ਲੈ ਆ। ਓਨੇ
ਤੱਕ ਮੈਂ ਆਹ ਦੋ ਫ਼ਾਈਲਾਂ ਖਤਮ ਕਰ ਲਵਾਂ।
(ਆਪਣੇ ਸਹਿਯੋਗੀਆਂ ਨੂੰ ਬੁਲਾਂਦਾ ਹੈ)
ਰਾਜ ਕੁਮਾਰ, ਜ਼ਰਾ ਕਿਸ਼ਨ ਸਿੰਘ ਨੂੰ ਬੁਲਾਈਂ।
ਰਾਜ ਕੁਮਾਰ ਅਤੇ ਕਿਸ਼ਨ ਸਿੰਘ ਦਾਖਲ ਹੁੰਦੇ ਨੇ। ਅਨੂਪ ਉਹਨਾਂ ਨਾਲ ਮੁਖਾਤਿਬ ਹੁੰਦਾ ਹੈ।
ਅਨੂਪ (Contd)
ਮੈਂ ਆਹ Public Utilities ਦੀਆਂ ਕੁਝ ਫ਼ਾਈਲਾਂ ਵੇਖੀਆਂ
ਨੇ। ਤੁਸੀਂ ਇਹਨਾਂ ਨੂੰ Detail ਵਿਚ Check ਕਰਕੇ
Emergency ਕੰਮਾਂ ਦੀ ਲਿਸਟ ਬਣਾ ਲਓ।
ਮੈਂ ਜ਼ਰਾ ਸ਼ਾਮ ਲਾਲ ਨਾਲ ਬਾਹਰ ਜਾ ਰਿਹਾ ਹਾਂ।
ਕਿਸ਼ਨ ਸਿੰਘ
ਠੀਕ ਹੈ।
(ਫ਼ਾਈਲਾਂ ਇਕੱਠੀਆਂ ਕਰਦਾ ਹੈ)
ਸ਼ਾਮ ਲਾਲ ਦਾਖਲ ਹੁੰਦਾ ਹੈ ਤੇ ਅਨੂਪ ਉਸਦੇ ਨਾਲ ਚਲਾ ਜਾਂਦਾ ਹੈ।
EXT.TOWN-STREET-DAY.
ਦੋਵੇਂ ਸੜਕ 'ਤੇ ਪੈਦਲ ਜਾ ਰਹੇ ਹਨ।
ਸ਼ਾਮ ਲਾਲ
ਸਕੂਲ ਕੇ ਬੜੇ ਬਹਿਨ ਜੀ ਭੀ ਏਕ ਸਰਦਾਰਨੀ ਜੀ ਹੈ, ਯਹਾਂ ਕੇ
ਆਬਕਾਰੀ ਦਾਰੋਗ਼ਾ ਬਾਜਵਾ ਸਾਹਿਬ ਕੀ ਮੇਮ ਸਾਹਿਬ। ਉਨ ਕਾ
ਰਿਹਾਇਸ਼ੀ ਬੰਗਲਾ ਯੇਹ ਪਾਸ ਵਾਲੀ ਗਲੀ ਮੈਂ ਹੈ।
ਚਲਦੇ ਚਲਦੇ ਉਹ ਇਕ ਮਕਾਨ ਕੋਲੋਂ ਲੰਘਦੇ ਹਨ। ਉਸਦੀੇ Name-Plate 'ਤੇ ਪਰਤਾਪ ਸਿੰਘ ਬਾਜਵਾ ਲਿਖਿਆ,
ਅਨੂਪ ਚੰਗੀ ਤਰਾਂ ਪੜ੍ਹਦਾ ਹੈ। ਏਨੇ ਨੂੰ ਇਕ (Well Dressed) ਸਰਦਾਰ (ਪਰਤਾਪ ਸਿੰਘ) ਘਰੋਂ
ਨਿੱਕਲ ਕੇ ਬਾਹਰ ਖਲੋਤੇ ਸਕੂਟਰ 'ਤੇ ਸਵਾਰੀ ਕਰਨ ਲਗਦਾ ਹੈ। ਅਨੂਪ ਅਤੇ ਪਰਤਾਪ ਇਕ ਦੂਜੇ ਨੂੰ ਵੇਖ
ਕੇ, ਸਿਰ ਨਿਵਾਉਂਦੇ ਨੇ।
ਸ਼ਾਮ ਲਾਲ
ਯੇਹੀ ਹੈਂ, ਮੈਡਮ ਜੀ ਕੇ ਪਤੀ। ਬੜਾ ਖਾਨੇ ਪੀਨੇ ਵਾਲਾ ਆਦਮੀ ਹੈ।
ਸ਼ਾਮ ਲਾਲ ਵੀ ਉਸ ਨੂੰ ਨਮਸਕਾਰ ਕਰਦਾ ਹੈ। ਥੋੜ੍ਹੇ ਹੀ ਸਮੇ ਵਿਚ ਦੋਵੇਂ ਸਕੂਲ ਪਹੁੰਚ ਜਾਂਦੇ ਹਨ।
EXT.SCHOOL-BUILDING-DAY
ਸ਼ਾਮ ਲਾਲ ਸਕੂਲ ਦੇ ਬਾਹਰ ਲੱਗੀ ਘੰਟੀ ਵਜਾਉਂਦਾ ਹੈ। ਚਪੜਾਸੀ, ਦਰਵਾਜ਼ਾ ਖੋਲ੍ਹਦਾ ਹੈ।
ਸ਼ਾਮ ਲਾਲ
ਮੈਡਮ ਜੀ ਸੇ ਮਿਲਨਾ ਹੈ।
ਚਪੜਾਸੀ
ਕਿਆ ਕਾਮ ਹੈ?
ਸ਼ਾਮ ਲਾਲ
ਅਪਨੀ ਬੇਟੀ ਕਾ ਦਾਖਲਾ ਕਰਵਾਨਾ ਹੈ। ਹਮਾਰੇ ਬੜੇ ਸਾਹਿਬ ਸਾਥ ਮੇਂ ਹੈਂ।
ਚਪੜਾਸੀ ਅਨੂਪ ਸਿੰਘ ਨੂੰ ਵੇਖ ਕੇ ਸਲਾਮ ਕਰਦਾ ਹੈ। ਅਨੂਪ ਬੂਹੇ ਲਾਗੇ Name-Plate 'ਤੇ ਬਲਬੀਰ
ਕੌਰ ਬਾਜਵਾ ਹੈਡ ਮਿਸਟਰੈਸ ਲਿਖਿਆ ਵੇਖਦਾ ਹੈ। ਅੰਦਰ ਮੈਡਮ ਬਾਜਵਾ ਬੈਠੀ ਕੁਝ ਲਿਖ ਰਹੀ ਹੈ। ਉਸ ਦੇ
ਸਾਹਮਣੇ ਪੰਜਾਬੀ ਪੋਸ਼ਾਕ ਵਿਚ ਇਕ ਬੜੀ ਸੁੰਦਰ ਲੜਕੀ ਖਲੋਤੀ ਹੈ। ਖੂਬਸੂਰਤ ਸ਼ਕਲ ਦੇ ਅਨੂਪ ਨੂੰ ਕਮਰੇ
ਵਿਚ ਦਾਖਲ ਹੋਇਆ ਵੇਖ ਕੇ ਉਹ ਲੁਭਾਉਣੀਆਂ ਅੱਖਾ ਨਾਲ ਤੱਕਦੀ ਹੋਈ, ਮੂੰਹ 'ਤੇ ਚੁੰਨੀ ਲੈ ਲੈਂਦੀ
ਹੈ। ਚਪੜਾਸੀ, ਮੈਡਮ ਨੂੰ ਦੋਹਾਂ ਦੇ ਆਉਣ ਦਾ ਕਾਰਨ ਦੱਸਦਾ ਹੈ। ਅਨੂਪ ਹੱਥ ਜੋੜ ਕੇ
ਅਨੂਪ
ਸਤਿ ਸ੍ਰੀ ਅਕਾਲ।
ਬਲਬੀਰ
ਸਤਿ ਸ੍ਰੀ ਅਕਾਲ ਜੀ।
(ਕੁਰਸੀ ਤੋਂ ਉੱਠਦੀ ਹੈ।)
ਉਹ ਅਨੂਪ ਦੀ ਸ਼ਖਸੀਅਤ ਤੋਂ ਪ੍ਰਭਾਵਤ ਹੋਈ ਜਾਪਦੀ ਹੈ।
ਅਨੂਪ
ਅਨੂਪ ਸਿੰਘ Sectional Officer, Western
Railway.
(ਆਪਣਾ ਬਿਜ਼ਨੈਸ ਕਾਰਡ ਦਿੰਦਾ ਹੈ)
ਬਲਬੀਰ
ਆਓ, ਬੈਠੋ। ਕਿਸ ਤਰਾਂ ਦਰਸ਼ਨ ਦਿੱਤੇ?
ਅਨੂਪ
(ਰੇਸ਼ਮਾ ਦੇ ਸਿਰ 'ਤੇ ਹੱਥ ਰਖ ਕੇ)
ਆਹ ਸਾਡੇ ਮੁਲਾਜ਼ਮ ਸ਼ਾਮ ਲਾਲ ਦੀ ਬੇਟੀ ਦਾ ਦਾਖਲਾ ਕਰਵਾਉਣੈ ਜੀ।
ਬਲਬੀਰ
No problem, ਫ਼ਾਰਮ ਲਿਆਂਦਾ ਹੈ?
ਅਨੂਪ
ਨਹੀਂ ਜੀ, ਅਜੇ ਤਾਂ ਸਿੱਧੇ ਹੀ ਆ ਰਹੇ ਹਾਂ।
ਬਲਬੀਰ
ਕੋਈ ਗੱਲ ਨਹੀਂ।
ਸਾਹਮਣੇ ਖਲੋਤੀ ਲੜਕੀ ਨੂੰ ਸੰਬੋਧਨ ਕਰਕੇ।
ਬਲਬੀਰ (Contd)
ਦੁਰਲੱਭ!
ਦੁਰਲੱਭ
ਹਾਂ ਜੀ, ਮੈਡਮ।
ਬਲਬੀਰ
ਰਜਨੀ ਕੋਲੋਂ ਇਕ Admission Form ਲੈ ਕੇ ਆ।
ਦੁਰਲੱਭ
ਅੱਛਾ, ਮੈਡਮ।
ਦੁਰਲੱਭ ਅਨੂਪ ਵੱਲ ਵੇਖਦੀ ਹੋਈ ਚਲੀ ਜਾਂਦੀ ਹੈ। ਅਨੂਪ ਵੀ ਉਸ ਵੱਲ ਆਕਰਸ਼ਤ ਜਾਪਦਾ ਹੈ।
ਬਲਬੀਰ
ਤੁਸੀਂ ਏਥੇ ਹੁਣੇ ਹੁਣੇ ਹੀ ਆਏ ਹੋ? ਪਹਿਲਾਂ ਤਾਂ ਕਦੇ ਦਰਸ਼ਨ ਨਹੀਂ ਹੋਏ।
ਅਨੂਪ
ਦਰਅਸਲ ਮੈਂ ਤਾਂ ਅਜਮੇਰ ਤੋਂ ਅੱਜ ਹੀ ਆਇਆ ਹਾਂ। ਕੁਝ
Inspection ਦਾ ਕੰਮ ਪਿਆ ਸੀ। ਵੈਸੇ ਪੰਜਾਬ ਤੋਂ ਬਾਹਰ,
ਪੰਜਾਬੀਆਂ ਦੇ ਏਨੇ ਉੱਚੇ Status ਨੂੰ ਵੇਖ ਕੇ ਬੜੀ ਖੁਸ਼ੀ ਹੁੰਦੀ ਹੈ।
ਦੁਰਲੱਭ ਫ਼ਾਰਮ ਲੈ ਕੇ ਦਾਖਲ ਹੁੰਦੀ ਹੈ। ਦੋਵੇਂ ਫੇਰ ਇਕ ਦੂਸਰੇ ਵੱਲ ਮਧੁਰ ਅੱਖਾਂ ਨਾਲ ਤੱਕਦੇ ਨੇ।
ਬਲਬੀਰ
(ਦਰਲੱਭ ਨੂੰ ਮੁਖਾਤਿਬ ਹੋ ਕੇ)
ਚੰਗਾ ਫੇਰ ਤੂੰ ਚੱਲ, ਮੈਂ ਤੇਰੀਆਂ ਕਿਤਾਬਾਂ ਦਾ ਜਲਦੀ ਪ੍ਰਬੰਧ ਕਰਾਂਗੀ।
ਦੁਰਲੱਭ
O.K. Madam.
ਅਨੂਪ ਵੱਲ ਫੇਰ ਵੇਖਦੀ ਚਲੀ ਜਾਂਦੀ ਹੈ। ਬਲਬੀਰ ਵੀ ਉਸਦੀ ਰੁਚੀ ਨੂੰ ਤਾੜ ਕੇ ਮੁਸਕਰਾ ਦਿੰਦੀ ਹੈ।
ਬਲਬੀਰ
ਇਹ ਰੇਲਵੇ ਦੇ Loco.Foreman ਸ. ਕਰਮ ਸਿੰਘ ਦੀ ਲੜਕੀ ਹੈ।
ਬੜੀ Intelligent ਕੁੜੀ ਹੈ। ਨਾਲੇ ਸਾਡੇ ਸਕੂਲ ਦੀ ਗਿੱਧਾ
ਟੀਮ ਦੀ ਕਪਤਾਨ ਵੀ ਹੈ।
ਅਨੂਪ
ਮੈਡਮ ਜੀ! ਕ੍ਰਿਸ਼ਨ ਜੀ ਦੀ ਬ੍ਰਜ-ਭੂਮੀ 'ਚ ਗਿੱਧੇ ਵਰਗੀ ਪੰਜਾਬੀ
Art-Form ਕਿਸ ਤਰਾਂ Accept ਹੋ ਜਾਂਦੀ ਹੈ?
ਬਲਬੀਰ
ਗਿੱਧੇ ਨਾਲ, ਮਨੋਰੰਜਨ ਤੋਂ ਇਲਾਵਾ ਬੱਚਿਆਂ ਦਾ ਸਵਾਸਥ ਵੀ ਠੀਕ
ਰਹਿੰਦਾ ਹੈ। ਮੈਂ ਹੀ ਸਕੂਲ ਵਿਚ ਇਸ ਨੂੰ ਸ਼ੁਰੂ ਕਰਵਾਇਆ ਸੀ।
ਅਨੂਪ
ਤੁਹਾਨੂੰ ਏਥੇ ਕਾਫ਼ੀ ਸਾਲ ਹੋ ਗਏ?
ਬਲਬੀਰ
ਮੇਰੀ Marraige ਪਿੱਛੋਂ ਕਈ ਸਾਲ ਮੈਂ ਕੁਝ ਵੀ ਕੰਮ ਨਹੀਂ ਕੀਤਾ।
ਫੇਰ ਘਰ ਬੈਠੇ Bore ਹੋਣ ਤੋਂ ਅੱਕ ਕੇ, ਤਿੰਨ ਸਾਲ ਪਹਿਲਾਂ ਇਹ ਸਕੂਲ
Join ਕਰ ਲਿਆ। M.A.B.Ed. ਮੈਂ ਪਟਿਆਲੇ ਤੋਂ ਕੀਤੀ ਸੀ।
ਅਨੂਪ
ਅੱਛਾ? ਮੈਂ ਵੀ ਪਟਿਆਲੇ ਵਿਚ ਹੀ ਪੜ੍ਹਿਆ ਹਾਂ। ਥਾਪਰ ਇੰਜੀਨੀਅਰਿੰਗ
ਕਾਲਿਜ ਵਿਚ।
ਬਲਬੀਰ
What a small world?
(ਘੰਟੀ ਵਜਾਉਂਦੀ ਹੈ। ਕਲਰਕ
ਰਜਨੀ ਦਾਖਲ ਹੁੰਦੀ ਹੈ)
ਰਜਨੀ! ਯੇਹ ਸ਼ਾਮ ਲਾਲ ਜੀ ਹੈਂ। ਯੇਹ ਫ਼ਾਰਮ ਲੋ ਔਰ ਇਨ ਕੀ ਬੇਟੀ
ਕੋ ਦਾਖਲ ਕਰ ਲੋ।
ਰਜਨੀ ਸਿਰ ਹਿਲਾ ਕੇ, ਸ਼ਾਮ ਲਾਲ ਤੇ ਉਸਦੀ ਬੇਟੀ ਨੂੰ ਆਪਣੇ ਕਮਰੇ ਵੱਲ ਲੈ ਜਾਂਦੀ ਹੈ।
ਬਲਬੀਰ
ਪਟਿਆਲੇ ਵਿਚ ਪੜ੍ਹੇ ਹੋ ਤਾਂ ਤੁਸੀਂ ਭੰਗੜੇ ਦੇ Expert ਤਾਂ ਹੋਵੋਗੇ ਹੀ।
ਅਨੂਪ
Expert ਤਾਂ ਨਹੀਂ, ਪਰ ਕਾਲਿਜ ਟੀਮ ਦਾ ਇਨਚਾਰਜ ਹੁੰਦਾ ਸਾਂ।
ਬਲਬੀਰ
ਪਟਿਆਲੇ ਵਿਚ ਬੀ.ਐਡ. ਦੇ ਆਖਰੀ ਸਾਲ ਵਿਚ, ਸਾਡੇ ਕਾਲਿਜ ਦੀ
ਗਿੱਧਾ ਟੀਮ, All India Meet ਵਿਚ ਫ਼ਸਟ ਆਈ ਸੀ।
By the way ਥੋੜ੍ਹੇ ਦਿਨਾਂ ਵਿਚ ਅਸੀਂ ਤੀਜ ਦੇ ਤਿਓਹਾਰ 'ਤੇ
ਇਕ ਫ਼ੰਕਸ਼ਨ ਕਰ ਰਹੇ ਹਾਂ। ਤੁਸੀਂ ਏਥੇ ਹੋਵੋਗੇ ਤਾਂ ਹਿੱਸਾ ਲੈ ਸਕਦੇ ਹੋ।
ਅਨੂਪ
ਮੈਡਮ ਜੀ, ਤੁਹਾਨੂੰ ਤਾਂ ਪਤਾ ਹੀ ਹੈ ਕਿ ਭੰਗੜਾ ਇਕ Team-Work
ਹੁੰਦੈ। ਮੇਰੇ ਕੱਲੇ ਨਾਲ।
ਬਲਬੀਰ
ਉਹ ਤੁਸੀਂ ਮੇਰੇ 'ਤੇ ਛੱਡ ਦਿਓ। ਸਟਾਫ਼ Members ਦੇ ਲੜਕੇ ਮੈਂ ਕਈ
ਵਾਰੀਂ ਤਿਆਰ ਕੀਤੇ ਨੇ। ਦੋ ਤਿੰਨ ਸ਼ਾਮਾਂ Rehearsal'ਤੇ ਆ ਸਕੋ
ਤਾਂ। ਕਲ੍ਹ ਮੈਨੂੰ Ring ਕਰ ਲੈਣਾ, Schedule ਦੱਸ ਦਿਆਂਗੀ।
(ਉੱਠ ਕੇ ਆਪਣਾ ਕਾਰਡ ਦਿੰਦੀ ਹੈ)
Nice meeting you.
ਅਨੂਪ
ਸਤਿ ਸ੍ਰੀ ਅਕਾਲ।
ਅਨੂਪ ਬਾਹਰ ਆਉਂਦਾ ਹੈ 'ਤੇ ਇੰਤਜ਼ਾਰ ਕਰਦੇ ਸ਼ਾਮ ਲਾਲ ਅਤੇ ਉਸਦੀ ਬੇਟੀ ਨਾਲ ਸਕੂਲ ਵਿਚੋਂ ਬਾਹਰ ਚਲਾ
ਜਾਂਦਾ ਹੈ।
EXT.RAILWAY PLATFORM-SAME-AFTERNOON.
ਅਨੂਪ ਰੇਲਵੇ ਸਟੇਸ਼ਨ ਦੀ ਬਿਲਡਿੰਗ ਦਾ Inspection ਕਰਦਾ ਹੋਇਆ ਆਪਣੀ ਨੋਟ-ਬੁੱਕ 'ਤੇ ਕੁਝ ਲਿਖ
ਰਿਹਾ ਹੈ। ਉਸਦੇ ਸਾਹਮਣੇ ਵਾਲੇ ਪਾਸੇ ਮੁਸਾਫ਼ਿਰ ਖਾਨੇ ਵੱਲੋਂ ਦੁਰਲੱਭ, ਪਲੇਟਫ਼ਾਰਮ 'ਤੇ ਸਥਿਤ Book
Stall ਅੰਦਰ ਦਾਖਲ ਹੁੰਦੀ ਹੈ ਅਤੇ ਕੋਈ ਮੈਗਜ਼ੀਨ ਵੇਖਣ ਲੱਗ ਪੈਂਦੀ ਹੈ। ਬਹਾਨੇ ਨਾਲ, ਅਨੂਪ ਉਸਦੇ
ਪਿੱਛਲੇ ਪਾਸੇ ਜਾ ਖਲੋਂਦਾ ਹੈ ਅਤੇ ਦੁਕਾਨਦਾਰ ਨੂੰ ਪੁੱਛਦਾ ਹੈ।
ਅਨੂਪ
ਆਪ ਔਰੈਂਜ ਜੂਸ ਰਖਤੇ ਹੋ?
ਦੁਕਾਨਦਾਰ
ਨਹੀਂ ਸਾਹਿਬ, Limca ਹੈ, ਬਰਫ਼ ਮੈਂ ਲਗਾ ਹੂਆ।
ਅਨੂਪ
ਅੱਛਾ ਏਕ Limca ਦੇ ਦੋ।
( ਪੈਸੇ ਦਿੰਦਾ ਹੈ।)
ਦੁਰਲੱਭ ਉਸਦੀ ਆਵਾਜ਼ ਸੁਣ ਕੇ ਪਿੱਛੇ ਮੁੜ ਕੇ ਉਸਨੂੰ ਵੇਖਦੀ ਅਤੇ ਮੁਸਕਰਾਉਂਦੀ ਹੈ।
ਅਨੂਪ
ਸਤਿ ਸ੍ਰੀ ਅਕਾਲ ਜੀ!
ਦੁਰਲੱਭ ਮੁਸਕਰਾ ਕੇ ਕੇਵਲ ਹੱਥ ਜੋੜ ਦਿੰਦੀ ਹੈ। ਕੁਝ ਕਹਿਣਾ ਚਾਹੁੰਦੀ ਹੈ, ਪਰ ਸ਼ਰਮਾ ਰਹੀ ਹੈ।
ਅਨੂਪ
ਮੁਆਫ਼ ਕਰਨਾ, ਤੁਹਾਡੇ ਹੱਥ ਵਿਚ ਕੜਾ ਪਾਇਆ ਵੇਖ ਕੇ ਮੈਂ ਬੁਲਾਏ
ਬਗ਼ੈਰ ਨਾ ਰਹਿ ਸਕਿਆ। ਅਸਲ ਵਿਚ ਮੈਂ ਸਰਦਾਰ ਮਹਿਤਾਬ ਸਿੰਘ
ਬਿਜਲੀ ਵਾਲਿਆਂ ਦਾ ਕੁਆਰਟਰ ਲੱਭ ਰਿਹਾ ਸੀ। ਕੀ ਤੁਹਾਨੂੰ ਪਤੈ?
ਅਨੂਪ ਨੇ ਦੁਰਲੱਭ ਨਾਲ ਗੱਲ ਕਰਨ ਦਾ ਬਹਾਨਾ ਘੜਿਆ।
ਦੁਰਲੱਭ
(ਆਪਣਾ ਗਲਾ ਸਾਫ਼ ਕਰਕੇ)
ਅੱਛਾ...! ਤੁਸੀਂ ਰੇਲਵੇ ਕਾਲੋਨੀ ਦੇ ਐਸ ਪਾਸੇ ਵੱਲ ਚਲੇ ਜਾਓ। ਲੋਕੋ-
ਸ਼ੈਡ ਲਾਗੇ ਪਹਿਲਾਂ ਸਾਡਾ ਬੰਗਲਾ ਆਏਗਾ। ਅੱਗਲਾ ਮੋੜ ਮੁੜ ਕੇ ਸੱਜੇ
ਹੱਥ ਉਹਨਾਂ ਦਾ ਕੁਆਰਟਰ ਹੈ।
ਅਨੂਪ
(ਭਾਵੇਂ ਬਲਬੀਰ ਨੇ ਦੱਸਿਆ ਵੀ ਸੀ)
ਅੱਛਾ! ਤਾਂ ਤੁਸੀਂ ਸਰਦਾਰ ਕਰਮ ਸਿੰਘ ਹੋਰਾਂ ਦੀ ਬੇਟੀ ਹੋ?
ਦੁਰਲੱਭ
ਹਾਂ ਜੀ...।
(ਮੁਸਕਰਾਉਂਦੀ ਹੈ)
ਅਚਾਨਕ ਦੁਰਲੱਭ ਆਪਣੀ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਮੈਗਜ਼ੀਨ ਓਥੇ ਛੱਡ ਕੇ, ਦਬਾ-ਦਬ ਆਪਣੇ ਘਰ
ਵਾਲੇ ਪਾਸੇ ਨੂੰ ਜਾਣ ਲਈ ਰੇਲਵੇ ਟਰੈਕ ਪਾਰ ਕਰਨ ਲੱਗ ਜਾਂਦੀ ਹੈ। ਉਹ ਆਪਣੇ ਡੈਡੀ ਸਰਦਾਰ ਕਰਮ
ਸਿੰਘ ਨੂੰ ਪਲੇਟਫ਼ਾਰਮ ਦੇ ਦੂਸਰੇ ਪਾਸਿਓਂ ਆਉਂਦਿਆਂ ਵੇਖ ਲੈਂਦੀ ਹੈ॥ ਅਨੂਪ ਵੀ ਉਸ ਪਾਸੇ ਵੇਖਦਾ
ਹੈ, ਤੇ Limca ਹੱਥ ਵਿਚ ਲੈ ਕੇ ਸਟੇਸ਼ਨ ਮਾਸਟਰ ਦੇ ਦਫ਼ਤਰ ਵੱਲ ਤੁਰਨ ਲੱਗ ਪੈਂਦਾ ਹੈ॥
Simultaneous - Shots
INT.GUEST-HOUSE-NIGHT
ਚਾਰੇ ਰੇਲ ਕਰਮਚਾਰੀ ਗੈਸਟ ਹਾਊਸ ਦੇ ਡਾਈਂਨਿੰਗ ਟੇਬਲ 'ਤੇ ਬੈਠੇ ਖਾਣਾ ਖਾ ਰਹੇ ਨੇ। ਸ਼ਾਮ ਲਾਲ ਉਹਨਾ
ਨੂੰ ਖਾਣਾ ਪਰੋਸ ਰਿਹਾ ਦਿਖਾਈ ਦੇ ਰਿਹਾ ਹੈ। ਅਨੂਪ ਨੇ ਕੁੜਤਾ ਪਜਾਮਾ ਪਾਇਆ ਹੋਇਆ ਹੈ।
ਜਸਵੰਤ
ਇਹ ਮੰਨਣਾ ਪਵੇਗਾ। ਪੰਜਾਬ ਦੀ ਤਰ੍ਹਾਂ ਏਥੇ ਵੀ ਸਾਰੇ ਪਾਸੇ ਹਰਿਆਲੀ
ਹੀ ਹਰਿਆਲੀ ਨਜ਼ਰ ਆ ਰਹੀ ਹੈ। ਨਾਲ ਦੀ ਪਾਰਕ ਨੂੰ ਤਾਂ ਕਸਬੇ ਦੇ
ਲੋਕਾਂ ਨੇ ਬੜੀ ਚੰਗੀ ਤਰਾਂ Maintain ਕੀਤਾ ਹੋਇਆ ਹੈ।
ਰਾਜ ਕੁਮਾਰ
ਇਸ ਮੇਂ ਫੂਲੋਂ ਕੀ ਕਿਆਰੀਆਂ ਤੋ ਖਾਸ ਹੀ ਡੀਜ਼ਾਈਨ ਸੇ Develop
ਕੀ ਹੂਈ ਹੈਂ। ਔਰ ਗੁਲਾਬ ਕੀ ਹਰ ਰੰਗ ਕੀ ਵੇਰਾਇਟੀ।
ਕਿਸ਼ਨ ਸਿੰਘ
ਮੈਂ ਤੋ ਪਹਿਲੇ ਭੀ ਆ ਚੁਕਾ ਹੂੰ। ਯਹਾਂ ਕੀ ਜ਼ਮੀਨ ਇਤਨੀ ਜ਼ਰਖੇਜ਼ ਹੈ,
ਪਾਰਕ ਕੇ ਆਗੇ ਮੀਲੋਂ ਤੱਕ ਲਹਿਲਹਾਤੇ ਖੇਤ ਨਜ਼ਰ ਆਤੇ ਹੈਂ।
ਅਨੂਪ
ਮੈਨੂੰ ਤਾਂ ਇਕਾਂਤ ਜਗਾਹ ਚਾਹੀਦੀ ਹੈ, ਦੋ Minute, Guitar ਦੀ
Practice ਕਰਨ ਦਾ ਮੂਡ ਬਣ ਰਿਹੈ।
ਕਿਸ਼ਨ ਸਿੰਘ
ਐਸੇ ਤੋ ਬਹੁਤ ਸੇ Spots ਹੋਂਗੇ, ਯਹਾਂ ਪਰ। ਪਿਛਲੀ ਬਾਰ ਜਬ ਮੈਂ
ਆਇਆ ਥਾ ਤੋ ਏਕ ਬਾਂਸੁਰੀ-ਵਾਦਕ ਇਤਨੀ ਮਧੁਰ ਲੈ ਸੇ ਬਾਂਸੁਰੀ ਬਜਾ
ਰਹਾ ਥਾ, ਮੈਂ ਤੋ ਮੁਘਧ ਹੀ ਹੋ ਗਿਆ।
ਅਨੂਪ
ਬਾਂਸੁਰੀ ਦਾ ਅਸਰ ਸੀ, ਜਾਂ ਦਾਰੂ ਦਾ?
(ਸਾਰੇ ਹੱਸਦੇ ਨੇ)
ਜਸਵੰਤ
ਸੱਚ ਮੁੱਚ ਦੱਸੀ। ਤੂੰ ਬਾਂਸੁਰੀ ਸੁਨਣ ਗਿਆ ਸੀ, ਕਿ ਓਥੇ ਸੈਰ ਕਰਨ
ਆਈਆਂ ਗੋਪੀਆਂ ਵੇਖਣ?
(ਹਾਸਾ ਫੇਰ ਗੂੰਜਦੈ)
EXT.PARK-EARLY-MORNING.
ਸਵੇਰ ਦਾ ਵੇਲਾ। ਚੜ੍ਹਦੇ ਸੂਰਜ ਦੀ ਲਾਲੀ। ਪੰਛੀਆਂ ਦੀ ਚਹਿਚਹਾਅਟ। ਪਾਰਕ ਵਿਚ
ਇਕਾ ਦੁਕਾ ਲੋਗ ਸੈਰ ਕਰਦੇ ਦਿਖਾਈ ਦਿੰਦੇ ਹਨ। ਅਨੂਪ ਨੇ ਆਪਣੀ Guitar ਲੈ ਕੇ
ਇਕਾਂਤ ਵਿਚ ਬੈਠੇ ਨੇ ਅੱਧ ਮੀਚੀਆਂ ਅੱਖਾਂ ਨਾਲ ਇਕ ਗੀਤ ਛੋਹ ਦਿੱਤਾ ਹੈ।
ਆ ਕਿਸੇ ਬਹਾਨੇ ਅੱਜ ਵੇ।
ਮੈਂ ਵੇਖਾਂ ਤੈਨੂੰ ਰੱਜ ਵੇ।
ਗੀਤ ਖਤਮ ਹੋਣ 'ਤੇ, ਪਾਰਕ ਵਿਚ ਮੁਘਧ ਹੋ ਕੇ ਸੁਣ ਰਹੇ ਸਰੋਤਿਆ ਦੀਆਂ ਤਾੜੀਆਂ ਨਾਲ ਪਾਰਕ ਗੂੰਜ
ਉੱਠਦੀ ਹੈ। ਇਕ ਸਹੇਲੀ ਨਾਲ ਆਈ ਇਕ ਪੰਜਾਬੀ ਇਸਤ੍ਰੀ ਗੁਰਲਾਭ, ਕੋਲ ਆ ਕੇ ਪੁੱਛਦੀ ਹੈ।
ਗੁਰਲਾਭ
ਤੁਸੀਂ ਤਾਂ ਕਿਸੇ Radio Station ਦੇ ਗਾਇਕ ਲਗਦੇ ਹੋ।
ਅਨੂਪ
(ਆਦਰ ਨਾਲ ਸਿਰ ਨਿਵਾ ਕੇ)
Thank you.
ਗੁਰਲਾਭ
ਕੀ ਇਹ ਗੀਤ ਤੁਹਾਡਾ ਆਪਣਾ ਲਿਖਿਆ ਹੋਇਆ ਹੈ?
ਅਨੂਪ
ਹਾਂ ਜੀ, ਬਹੁਤ ਪਹਿਲਾਂ ਕਾਲਿਜ ਦੇ ਜ਼ਮਾਨੇ 'ਚ ਕਦੇ ਲਿਖਿਆ ਸੀ।
ਗੁਰਲਾਭ
ਅੱਛਾ Bye the way, ਕੀ ਤੁਸੀਂ ਹੀ ਆਏ ਹੋ ਅਜਮੇਰ ਤੋਂ?
ਅਨੂਪ
ਹਾਂ ਜੀ, ਪਰ ਤੁਹਾਨੂੰ ਕਿਸ ਨੇ ਦੱਸਿਆ?
ਗੁਰਲਾਭ
ਮੇਰੇ ਡੈਡੀ, ਸ. ਕਰਮ ਸਿੰਘ ਹੋਰਾਂ ਨੇ। ਕਹਿੰਦੇ ਸਨ ਕਿ ਕੋਈ ਸਰਦਾਰ
ਅਫ਼ਸਰ, Guest-House ਵਿਚ ਠਹਿਰਿਆ ਹੋਇਆ ਹੈ।
ਅਨੂਪ
ਅੱਛਾ ਤੁਸੀਂ ਵੀ ਸ. ਕਰਮ ਸਿੰਘ ਹੋਰਾਂ ਦੀ ਫ਼ੈਮਿਲੀ 'ਚੋਂ ਹੋ? ਤਦੇ ਮੈਂ ਵੀ
ਆਖਾਂ, ਏਨੇ ਖੂਬਸੂਰਤ ਬੱਚੇ ਹੋਰ ਕਿਹੜੇ ਪੰਜਾਬੀ ਪਰਵਾਰ ਦੇ ਹੋ ਸਕਦੇ
ਨੇ? ਕਲ੍ਹ ਮੈਂ ਤੁਹਾਡੀ ਛੋਟੀ ਭੈਣ ਨੂੰ ਵੀ ਵੇਖਿਆ ਸੀ।
ਗੁਰਲਾਭ
ਬਿੱਲੋ ਨੂੰ?
ਅਨੂਪ
ਉਸਦਾ ਨਾਮ ਬਿੱਲੋ ਹੈ? ਮੈਂ ਤਾਂ ਸੁਣਿਆ ਸੀ ਉਸਦਾ ਨਾਮ ਦੁਰਲੱਭ ਹੈ।
ਗੁਰਲਾਭ
ਤੁਸਾਂ ਕਿੱਥੋਂ ਸੁਣਿਐਂ?
ਅਨੂਪ
ਕਲ੍ਹ ਮੈਨੂੰ ਕਿਸੇ ਬੰਦੇ ਨਾਲ ਉਸਦੇ ਸਕੂਲ ਜਾਣਾ ਪੈ ਗਿਆ। ਉਹ ਆਪਣੀ
ਮੈਡਮ ਬਲਬੀਰ ਹੋਰਾਂ ਦੇ ਦਫ਼ਤਰ 'ਚ ਖਲੋਤੀ ਸੀ, ਤੇ ਉਹਨਾਂ ਨੇ ਉਸ
ਨੂੰ ਇਕ ਦੋ ਵਾਰ ਦੁਰਲੱਭ ਕਹਿ ਕੇ ਬੁਲਾਇਆ ਸੀ।
ਗੁਰਲਾਭ
ਉਸਦੀਆਂ ਅੱਖਾਂ ਬਿੱਲੀਆਂ ਨੇ ਨਾ, ਸੋ ਪਿਆਰ ਨਾਲ ਸਾਰੇ ਹੀ ਘਰ ਦੇ
ਉਸ ਨੂੰ ਬਿੱਲੋ ਕਹਿ ਕੇ ਬੁਲਾਂਦੇ ਨੇ।
ਅਨੂਪ
ਬਿੱਲੋ! ਸੱਚ ਮੁੱਚ ਕਿੰਨਾ ਪਿਆਰਾ ਨਾਮ ਹੈ? ਮਾਸੂਮ ਜਿਹਾ।
ਤੇ ਉਹ ਆਕਾਸ਼ ਵੱਲ ਤੱਕਦਾ ਮੁਸਕਰਾ ਪੈਂਦਾ ਹੈ।
ENT.GUEST-HOUSE DINING-ROOM-DAY
ਅਨੂਪ ਇਕ ਖੂਬਸੂਰਤ ਬੁੱਸ਼-ਸ਼ਰਟ / ਪੈਂਟ ਵਿਚ ਮਲਬੂਸ ਹੈ। ਕਿਸ਼ਨ ਸਿੰਘ ਤੇ ਰਾਜ ਕੁਮਾਰ ਮੇਜ਼ ਦੇ ਦੋਹੀਂ
ਪਾਸੀਂ ਬੈਠੇ ਨੇ। ਜਸਵੰਤ ਪਿਛਲੇ ਪਾਸਿਓਂ ਆ ਰਿਹਾ ਹੈ। ਸ਼ਾਮ ਲਾਲ, ਕੱਪਾਂ ਵਿਚ ਚਾਹ ਪਾ ਰਿਹਾ ਹੈ।
ਅਨੂਪ
(ਕਿਸ਼ਨ ਸਿੰਘ ਵੱਲ ਵੇਖ ਕੇ)
ਬਈ ਕਿਸ਼ਨ ਸਿੰਘ! ਮੈਂ ਤੁਹਾਡੀ ਬਣਾਈ ਹੋਈ List ਪੜ੍ਹ ਲਈ ਹੈ।
ਫ਼ਿਲਹਾਲ , ਤੁਸੀਂ AS It Is, ਓਸੇ Basis 'ਤੇ ਅਜਮੇਰ ਨੂੰ
ਦੋ Crews ਭੇਜਣ ਲਈ Telegram ਭੇਜ ਦਿਓ।
ਅਨੂਪ
(ਰਾਜ ਕੁਮਾਰ ਨੂੰ)
ਔਰ ਸ਼ਰਮਾ ! ਤੂੰ Station Master ਦੇ ਦਫ਼ਤਰ ਜਾਕੇ, ਉਹਨਾਂ
ਦੀ ਲਿਸਟ ਵਿਚ ਦਿੱਤੇ ਸਾਰੇ Items ਨੂੰ Compare ਕਰ ਲੈ।
ਮੈਂ ਤੇ ਜਸਵੰਤ, ਸਰਦਾਰ ਕਰਮ ਸਿੰਘ ਹੋਰਾਂ ਵੱਲ ਜਾ ਰਹੇ ਆਂ।
ਰਾਜ ਕੁਮਾਰ
ਰਾਜ ਕੁਮਾਰ
(ਅੱਖ ਮਾਰ ਕੇ)
Loco-Shed ਜਾ ਰਹੇ ਹੋ ਜਾਂ ਬੰਗਲੇ 'ਤੇ?
ਅਨੂਪ
(ਹੱਸਦਿਆਂ ਹੋਇਆਂ)
ਬਿੱਲੀ ਨੂੰ ਸੁਫ਼ਨੇ ਵਿਚ ਵੀ ਮਾਸ ਦੀਆਂ ਬੋਟੀਆਂ ਹੀ ਨਜ਼ਰ ਆਉਂਦੀਆਂ ਨੇ।
ਬੰਗਲੇ ਦਾ ਕੰਮ ਵੀ ਤਾਂ ਵੇਖਣਾ ਪੈਣਾ ਹੈ। Duty Is Duty.
ਕਿਸ਼ਨ ਸਿੰਘ
ਜ਼ਰਾ ਧਿਆਨ ਨਾਲ ਜਾਣਾ, ਅਨੂਪ ਜੀ। ਉਹਨਾਂ ਦਾ ਜਵਾਈ ਸੁਣਿਐਂ ਫ਼ੌਜ ਵਿਚ
ਸੂਬੇਦਾਰ ਹੈ।
ਅਨੂਪ
ਅਨੂਪ ਸਿੰਘ ਨੂੰ ਬਿਗਾਨੀ ਥਾਲੀ ਵਿਚ ਝਾਕਣ ਦਾ ਕੋਈ ਸ਼ੌਕ ਨਹੀਂ ਹੈ।
ਜਸਵੰਤ
ਵੈਸੇ, ਇਹਨਾਂ ਦੇ ਨਿਸ਼ਾਨੇ ਦਾ ਕੁਝ ਕੁਝ ਮੈਨੂੰ ਅੰਦਾਜ਼ਾ ਹੈ।
ਕਿਸ਼ਨ ਸਿੰਘ
ਵੋਹ ਤੋ ਨਹੀਂ, ਜੋ ਪੂਰੇ ਅਛਨੇਰੇ ਕੀ ਰਾਜ ਕੁਮਾਰੀ ਕਹਿਲਾਤੀ ਹੈ?
ਜਸਵੰਤ
(ਹੱਸਦਿਆਂ ਹੋਇਆਂ)
ਨੀਲੀਆਂ ਨੀਲੀਆਂ ਅੱਖਾਂ ਵਾਲੀ, ਹਰੇ ਕੱਚ ਦੀਆਂ ਵੰਗਾਂ ਵਾਲੀ।
ਲਾਲ ਰੰਗ ਦੀ ਚੁੰਨੀ ਵਾਲੀ।
ਅਨੂਪ
(ਮੁਸਕਰਾ ਕੇ)
ਸਾਲਿਓ ! ਅਜੇ ਪਿੰਡ ਬੱਝਾ ਵੀ ਨਹੀਂ, ਤੇ ਉੱਚੱਕੇ ਪਹਿਲਾਂ ਹੀ ਤਿਆਰ।
ਕਿਸ਼ਨ ਸਿੰਘ
ਸਰਦਾਰ ਜੀ ਦੇਖ ਲੋ! ਤਾੜਨੇ ਵਾਲੇ ਭੀ ਕਿਆਮਤ ਕੀ ਨਜ਼ਰ ਰਖਤੇ ਹੈਂ।
(ਰਾਜ ਕੁਮਾਰ ਨੂੰ ਹੱਸ ਕੇ)
ਤੁਮ ਦੇਖ ਲੇਨਾ, ਯੇਹ ਵਾਲਾ Inspection Trip ਏਕ ਯਾਦਗਾਰ
ਸਾਬਤ ਹੋ ਕੇ ਰਹੇਗਾ।
ਅਨੂਪ ਦੋਹਾਂ ਵੱਲ ਵੇਖ ਕੇ ਮੁਸਕਰਾਉਂਦਾ ਹੈ।
Go to Screenplay -2