ਚੌਥੇ ਕਪੂਰਥਲਾ ਦੇ ਕਬੱਡੀ ਕੱਪ ਤੇ
ਇਸ ਸਾਲ ਵੀ ਪੱਡਾ ਪਰਿਵਾਰ (ਨਾਰਵੇ), ਨੇ ਰਿਕਾਰਡ ਤੋੜ ਇੱਕਠ ਕਰਵਾਂ ਕੇ ਪੂਰੀ ਦੁਨੀਆ ਵਿੱਚ
ਬੱਲੇ-ਬੱਲੇ ਕਰਵਾਈ।
ਚੌਥਾ ਗੋਲਡ ਕਬੱਡੀ ਕੱਪ ਕਪੂਰਥਲਾ ਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੀ ਟੀਮ ਨੇ
ਚੈਂਪੀਅਨ ਬਣ ਕੇ 2 ਲੱਖ 1 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ
ਬੈਸਟ ਧਾਵੀ ਦਾ ਖਿਤਾਬ ਜੱਸਾ ਸਿੱਧਵਾਂ ਦੋਨਾਂ ਅਤੇ ਬੈਸਟ ਜਾਫੀ ਦਾ ਖਿਤਾਬ ਗੋਰਾ ਖੀਰਾਂਵਾਲੀ ਅਤੇ
ਮੰਗੀ ਬੱਗਾ ਪਿੰਡ ਨੂੰ ਚੁਣਿਆ ਗਿਆ।
ਜਸਵੰਤ ਸਿੰਘ ਖੜਗ
ਫੋਟੋਆਂ= ਪਰਮਜੀਤ ਸਿੰਘ ਬਾਗੜੀਆ
.jpg)
ਸ਼ਹੀਦ
ਬਾਬਾ ਦੀਪ ਸਿੰਘ ਸਪੋਰਟਸ ਕਲੱਬ (ਰਜਿ:) ਕਪੂਰਥਲਾ ਵੱਲੋਂ ਹਰੇਕ ਸਾਲ ਗੁਰੂ ਨਾਨਕ ਸਟੇਡੀਅਮ ਕਪੂਰਥਲਾ
ਵਿਖੇ ਕਬੱਡੀ ਗੋਲਡ ਕੱਪ ਕਰਵਾਇਆ ਜਾਂਦਾ ਹੈ।
ਇਸ ਸਾਲ ਵੀ ਕਬੱਡੀ ਕੱਪ 17 ਫਰਵਰੀ ਨੂੰ ਕਲੱਬ ਦੇ ਸਰਪ੍ਰਸਤ ਬਲਜੀਤ ਸਿੰਘ ਪੱਡਾ (ਨਾਰਵੇ), ਮਖਤਿਆਰ
ਸਿੰਘ ਪੱਡਾ (ਨਾਰਵੇ) , ਕਰਮਜੀਤ ਸਿੰਘ ਪੱਡਾ (ਨਾਰਵੇ) ,ਚੇਅਰਮੈਨ ਗੁਰਦਿਆਲ ਸਿੰਘ ਪੱਡਾ (ਨਾਰਵੇ),
ਉਪ ਚੇਅਰਮੈਨ ਕੁਲਵੰਤ ਰੰਧਾਵਾ (ਕੈਨੇਡਾ) ,ਪ੍ਰਧਾਨ ਤੇਜਿੰਦਰ ਸਿੰਘ ਨਿੱਝਰ ,ਸੀਨੀਅਰ ਉਪ ਪ੍ਰਧਾਨ
ਗੁਰਮੀਤ ਸਿੰਘ ਦਿੱਲੀ ,ਸੀਨੀਅਰ ਵਾਈਸ ਪ੍ਰਧਾਨ ਜਸਵੀਰ ਮੰਗੀ ,ਮੀਤ ਪ੍ਰਧਾਨ ਬਲਜੀਤ ਬੱਲੀ, ਮੁੱਖ
ਸਰਪ੍ਰਸਤ ਸੁਖਵਿੰਦਰ ਨੇਕੀ ,ਜਨਰਲ ਸਕੱਤਰ ਬੰਕਾ ਮਨਸੂਰਵਾਲ ਬੇਟ ,ਪ੍ਰੈੱਸ ਸਕੱਤਰ ਦੇਵ ਖੈੜਾ ,ਸਹਾਇਕ
ਪ੍ਰੈੱਸ ਸਕੱਤਰ ਜੱਸਾ ਭੰਡਾਲ ,ਕਾਲ਼ਾ ਖਾਨੋਵਾਲ਼, ਕੋਚ ਹਰਪ੍ਰੀਤ ਰੂਬੀ (ਟਿੱਬਾ) ,ਪਵਿੱਤਰ ਸਿੰਘ
ਪਿੱਤਾ (ਵਡਾਲਾ) ਦੀ ਸਖਤ ਮਿਹਨਤ ਅਤੇ ਅੱਛਰ ਸਿੰਘ ਨਾਰਵੇ ,ਦਰਬਾਰਾ ਸਿੰਘ ਨਾਰਵੇ ,ਸੁਖਜੀਤ ਸਿੰਘ
ਨਾਰਵੇ , ਗੁਰਚਰਨ ਕੁਲਾਰ (ਨਾਰਵੇ) ,ਹਰਚਰਨ ਸਿੰਘ ਜੋਧਾ (ਨਾਰਵੇ) ,ਸਾਬੀ ਪੱਤੜ (ਨਾਰਵੇ),ਸੋਨੀ
ਖੰਨਾ (ਨਾਰਵੇ), ਰਛਪਾਲ ਸਿੰਘ ਕਾਲ਼ਾ (ਜਰਮਨ), ਸੰਤੋਖ ਸਿੰਘ (ਜਰਮਨ), ਸੀਰਾ ਸ਼ੰਮੀਪੁਰ (ਇੰਗਲੈਂਡ)
,ਬੀਰਾ ਨਿੱਝਰ (ਯੂ.ਐਸ.ਏ) ਸੁਖਮਿੰਦਰ ਸਿੰਘ ਮਨੀਲਾ, ਗੁਰਬਖਸ ਸਿੰਘ ਨਿੱਝਰ (ਯੂ.ਐਸ.ਏ) ਦੇ ਸਹਿਯੋਗ
ਅਤੇ ਦਰਸ਼ਕਾਂ ਵੱਲੋਂ ਦਿੱਤੇ ਭਰਵੇਂ ਹੰਗਾਰੇ ਕਾਰਨ ਇਹ ਚੌਥਾ ਗੋਲਡ ਕਬੱਡੀ ਕੱਪ ਇੱਕ ਵਿਸ਼ਾਲ ਲੋਕ
ਮੇਲੇ ਵਿੱਚ ਤਬਦੀਲ ਹੋ ਗਿਆ ਇਸ ਸਾਲ ਇਹ ਕਬੱਡੀ ਕੱਪ ਸ਼ਹੀਦ ਭਗਤ ਸਿੰਘ ਦੀ ਜਨਮ ਸਤਾਬਦੀ ਨੂੰ
ਸਮਰਪਿਤ ਕੀਤਾ ਗਿਆ।
ਇਸ ਕਬੱਡੀ ਕੱਪ ਦਾ ਉਦਘਾਟਨ ਰਾਕੇਸ਼ ਅਗਰਵਾਲ ਆਈ .ਪੀ ਐਸ, ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ.ਸ੍ਰੀ
ਰਾਜਨ ਗੁਪਤਾ ਅਤੇ ਕਲੱਬ ਦੇ ਚੇਅਰਮੈਨ ਸ: ਗੁਰਦਿਆਲ ਸਿੰਘ (ਨਾਰਵੇ) ਪ੍ਰਧਾਨ ਤੇਜਿੰਦਰ ਸਿੰਘ ਨਿੱਝਰ
,ਸੀਨੀਅਰ ਉਪ ਪ੍ਰਧਾਨ ਗੁਰਮੀਤ ਸਿੰਘ ਦਿੱਲੀ ਅਤੇ ਕਲੱਬ ਦੇ ਸਾਰੇ ਹੀ ਅੁਹੱਦੇਦਾਰਾਂ ਨੇ ਗੁਬਾਰੇ
ਛੱਡ ਕੇ ਕੀਤਾ ਙ ਕਪੂਰਥਲੇ ਦੀ ਧਰਤੀ ਤੇ ਖੇਡੇ ਜਾਣ ਵਾਲੇ ਚੌਥੇ ਕੌਮਾਂਤਰੀ ਕਬੱਡੀ ਕੱਪ ਨੂੰ ਅੱਡੀਆਂ
ਚੁੱਕ ਕੇ ਉਡੀਕ ਰਹੇ ਦਰਸ਼ਕਾਂ ਦੀਆਂ ਸੱਧਰਾਂ ਨੂੰ ਬੂਰ ਉਸ ਸਮੇਂ ਪਿਆ ਜਦੋਂ ਨਾਰਦਰਨ ਕਬੱਡੀ
ਫੈਡਰੇਸਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਅਤੇ ਕਾਰਜਕਾਰੀ ਪ੍ਰਧਾਨ ਬਿੱਟੂ ਜਸਪਾਲ ਬਾਂਗਰ ਦੀ
ਰਹਿਨਮਾਈ ਹੇਠ ਪੰਜਾਬ ਰਾਜ ਬਿਜਲੀ ਬੋਰਡ ਅਤੇ ਸ਼ਹੀਦ ਬਚਨ ਸਿੰਘ ਕਬੱਡੀ ਅਕੈਡਮੀ ਦਿੜਬਾ ਦੀਆਂ ਟੀਮਾਂ
ਵਿਚਕਾਰ ਪਹਿਲਾ ਮੈਚ ਸ਼ੁਰੂ ਹੋਇਆ ਙਦਿੜਬਾ ਦੀ ਟੀਮ ਦੇ ਧਾਵੀ ਕਾਲਾ ਸੁਨੇਤ ਨੇ ਪਹਿਲੀ ਕਬੱਡੀ ਪਾ ਕੇ
ਆਪਣੀ ਟੀਮ ਲਈ ਡੇਢ ਅੰਕ ਪ੍ਰਾਪਤ ਕੀਤਾ ਙਬਿਜਲੀ ਬੋਰਡ ਦੀ ਟੀਮ ਵਿੱਚ ਮਿੰਟੂ ਬਿਲਗਾ ,ਪਵਿੱਤਰ ਪੜੌਦੀ
,ਅੰਗਰੇਜ ਅੜੈਚਾਂ ,ਜੈਲਾ ਦਸੂਹਾ ,ਹੈਪੀ ਕਾਂਝਲਾ ਵਰਗੇ ਧਾਵੀ ਅਤੇ ਸਰਬੀ ਥਰੀਕੇ, ਸੋਨੀ ਨੱਤ ,ਲਾਲੀ
ਬੁਟਾਹਰੀ ,ਸੋਨੂੰ ਉਟਾਲਾ ,ਹੇਜਾ ਸਾਫੂਵਾਲ ਵਰਗੇ ਜਾਫੀਆਂ ਭਾਂਵੇਂ ਵਧੀਆ ਪ੍ਰਦਰਸ਼ਨ ਕੀਤਾ ਪਰ ਇਹ
ਮੈਚ ਕੋਚ ਗਰਮੇਲ ਸਿੰਘ ਦਿੜਬਾ ਦੀ ਤਿਆਰ ਕੀਤੀ ਟੀਮ ਦੇ ਉੱਭਰਦੇ ਗੱਬਰੂਆਂ ਨੇ ਹੀ 4 ਅੰਕਾਂ ਦੇ ਫਰਕ
ਨਾਲ ਬਿਜਲੀ ਬੋਰਡ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਦੂਸਰਾ
ਮੈਚ ਸ਼ੇਰੇ ਪੰਜਾਬ ਕਬੱਡੀ ਅਕੈਡਮੀ ਕੈਲੇਫੋਰਨੀਆਂ ਅਤੇ ਦਸਮੇਸ਼ ਕਲੱਬ ਨਕੋਦਰ ਦੀਆਂ ਟੀਮਾਂ ਵਿਚਕਾਰ
ਕਰਵਾਇਆ ਗਿਆ। ਕੈਲੇਫੋਰਨੀਆਂ ਦੀ ਟੀਮ ਵਿੱਚ ਧਾਵੀ ਦੀਸਾ ਮਹੇੜੂ ,ਮਨਮਿੰਦਰ ਸਰਾਂ,ਸੁੱਖਾ ਤਾਸ਼ਪੁਰ ,ਮਨਜੀਤ
ਸਿੰਘ ,ਗੋਰੀ ਮਰਨਾਈਆਂ ,ਇੰਦਾ ਨਿੱਝਰ,ਕਾਲੀ ਜੱਸੋਵਾਲ ਅਤੇ ਜਾਫੀ ਕੁਲਵਿੰਦਰ ਭਗਤਾ ਭਾਈ ,ਮਨਦੀਪ
ਸੰਘੋਵਾਲ ,ਮਹਿਤਾਬ ਰਾਜੋਕੇ ,ਸੋਨੂੰ ਲੱਖਣ ਕਲਾਂ ,ਸ਼ਾਮਾ ਇੱਬਣ ,ਕਾਲਾ ਪਰਮਜੀਤਪੁਰ , ਸੋਨੂੰ
ਮਿੱਠਾਪੁਰ ਨੇ ਭਾਵੇਂ ਜੱਫੇ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸੋਨੂੰ ਲੱਖਣ ਕਲ੍ਹਾਂ ਤਿੰਨ ਜੱਫੇ ਲਾਉਣ
ਵਿੱਚ ਕਾਮਯਾਬ ਹੋਇਆ ਅਤੇ ਬਾਕੀ ਜਾਫੀ ਸਿਰਫ ਇੱਕ-ਇੱਕ ਜੱਫਾ ਹੀ ਲਾ ਸਕੇ ਕੈਲੇਫੋਰਨੀਆਂ ਦੇ ਸਾਰੇ
ਹੀ ਜਾਫੀਆਂ ਨੇ ਸਿਰਫ 6 ਜੱਫੇ ਲਾਏ ਪਰ ਨਕੋਦਰ ਦੀ ਟੀਮ ਦੇ ਮੰਗੀ ਬੱਗਾ ਪਿੰਡ ਨੇ ਇਕੱਲੇ ਨੇ ਹੀ 9
ਜੱਫੇ ਲਾ ਕੇ ਬਹਿਜਾ- ਬਹਿਜਾ ਕਰਵਾਈ ਙਕੀਪਾਂ ਸੁਰਖਪੁਰੀਆ ਨੇ ਤਿੰਨ ਅਤੇ ਬੂਟਾ ਤਲਵਣ ,ਅਮਨ ਕੁੰਡੀ
ਨੇ ਇੱਕ- ਇੱਕ ਜੱਫਾ ਲਾ ਕੇ ਮੈਚ 16 ਅੰਕਾਂ ਦੇ ਫਰਕ ਨਾਲ ਜਿੱਤ ਲਿਆ।
ਤੀਜਾ ਮੈਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਅਤੇ ਗੁਰੂ ਗੋਬਿੰਦ ਸਿੰਘ ਕਬੱਡੀ ਅਕੈਡਮੀ
ਕੋਟਲੀਥਾਨ ਸਿੰਘ ਦੀਆਂ ਟੀਮਾਂ ਵਿਚਕਾਰ ਹੋਇਆ ਙਕੋਟਲੀਥਾਨ ਦੇ ਧਾਵੀ ਲਾਡੀ ਪਰਸਰਾਮਪੁਰ ,ਬਿੰਦਰ
ਕਾਂਗੜ ,ਬਿੱਕਰ ਸੇਰੇ ,ਯਾਦਵਿੰਦਰ ਸੰਘਾ ,ਰਾਜੂ ਜੰਡ ,ਲੱਖਾ ਪਰਸਰਾਮਪੁਰ ਅਤੇ ਜਾਫੀ ਗੋਲੂ ਗੱਜਣਵਾਲਾ
,ਸੋਨੀ ਗਰੋਆਂ ,ਰਸਾਲਾ ਅਮ੍ਰਿਤਸਰ ,ਕਿਰਨ ਸ਼ੇਰਪੁਰ ,ਪ੍ਰਗਟ ਹਿੰਮਤਪੁਰੀਆ ,ਕੁਲਜੀਤ ਪਵਾ ਖਾਕਟ ਨੇ
ਕੋਈ ਖਾਸ ਕ੍ਰਿਸ਼ਮਾ ਨਹੀਂ ਦਿਖਾਇਆ। ਨਾਰਵੇ ਦੀ ਟੀਮ ਇਹ ਮੈਚ 14 ਅੰਕਾਂ ਦੇ ਵੱਡੇ ਫਰਕ ਨਾਲ ਜਿੱਤ
ਕੇ ਸੈਮੀਫਾਈਨਲ ਵਿੱਚ ਪਹੁੰਚ ਗਈ ।
ਚੌਥਾ ਮੈਚ ਗੁਰੁ ਨਾਨਕ ਕਲੱਬ ਨਕੋਦਰ ਅਤੇ ਬਾਬਾ ਲੋਧੀਆਣਾ ਕਬੱਡੀ ਅਕੈਡਮੀ ਪਰਸਰਾਮਪੁਰ ਵਿਚਕਾਰ ਬਦਤ
ਹੀ ਸੰਘਰਸਪੂਰਨ ਮੈਚ ਹੋਇਆ ਨਕੋਦਰ ਦੀ ਟੀਮ ਵਿੱਚ ਸਾਹਿਬ ,ਲੰਬੜ ,ਭਿੰਦਾ ਨਿਮਾਜੀਪੁਰ ,ਬਿੱਲਾ ਮਹਿਤਾ
,ਸੀਰ ,ਨਿੱਕੂ ਅਤੇ ਆਜਾਦੀ ਰੂਪੇਵਾਲ ,ਪਾਲਾ ਜਲਾਲਪੁਰ ,ਗਿੰਦਰ ਖੈੜਾ , ਸਰਵਣ ਵਰਨਾਲੀਆ ,ਹੈਪੀ
ਆਲੋਵਾਲ ਵਰਗੇ ਜਾਫੀ ਸਨ ਙਦੂਸਰੇ ਪਾਸੇ ਪਰਸਰਾਮਪੁਰ ਦੀ ਟੀਮ ਵਿੱਚ ਮੱਤਾ ਭੋਲੇਕੇ, ਸੁਖਵੀਰ ਸਰਾਵਾਂ
,ਕਾਲਾ ਹਠੂਰ, ਗੀਤਾ ਮੂਲੇਵਾਲ, ਸਮਿੰਦਰ ਭਗਤਾ ਭਾਈ ਵਰਗੇ ਧਾਵੀ ਅਤੇ ਸੇਵਕ ਸਰਾਵਾਂ, ਸੀਰਾ ਪਿੱਥੋਂ,
ਕੇਵਲ ਭਗਤਾ ਭਾਈ, ਯੁਵਰਾਜ ਰਾਏਸਰ ਅਤੇ ਭਾੳ ਗੁਰਮ ਵਰਗੇ ਜਾਫੀ ਵੀ ਸਨ ਙਇਸ ਮੈਚ ਵਿੱਚ ਦੋਵੇਂ ਟੀਮਾਂ
ਦੇ ਤਕਰੀਬਨ ਸਾਰੇ ਹੀ ਧਾਵੀਆਂ ਨੂੰ ਜੱਫੇ ਲੱਗੇ ਙਨਕੋਦਰ ਟੀਮ ਦੇ ਜਾਫੀਆਂ ਨੇ 11 ਜੱਫੇ ਅਤੇ
ਪਰਸਰਾਮਪੁਰ ਦੀ ਟੀਮ ਦੇ ਜਾਫੀਆਂ ਨੇ 13 ਜੱਫੇ ਲਾ ਕੇ ਇਹ ਮੈਚ ਸਾਡੇ 4 ਅੰਕਾਂ ਦੇ ਫਰਕ ਨਾਲ ਜਿੱਤ
ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ । ਪਹਿਲਾ ਸੈਮੀਫਾਈਨਲ ਮੈਚ ਨਾਰਵੇ ਅਤੇ ਦਿੜਬਾ ਦੀਆਂ ਟੀਮਾਂ
ਵਿਚਕਾਰ ਹੋਇਆ। ਦਿੜਬਾ ਦੀ ਟੀਮ ਵਿਚ ਉੱਭਰਦੇ ਖਿਡਾਰੀ ਸੰਦੀਪ ਲੁੱਧਰ, ਕਾਲਾ ਝਨੇੜੀ, ਫਿੱਡੂ ਝਨੀਰ,
ਅਮਰਜੀਤ ਮਾਣੂੰਕੇ, ਕਾਲਾ ਸੁਨੇਤ, ਮੌੜ ਕਕਰਾਲਾ, ਹਿੰਦਾ ਫੱਕਰਝੰਡਾ ,ਖੁਸ਼ੀ ਦਿੜਬਾ, ਰਾਜ ਜਖੇਪਲ ,ਸਤਨਾਮ
ਖੇੜੀ ਚਹਿਲ, ਸੋਨੂੰ ਰਾਮਗੜ ,ਰਣੀਆ ਦਿੜਬਾ ਵਰਗੇ ਖਿਡਾਰੀ ਸਨ ਙਨਾਰਵੇ ਦੀ ਟੀਮ ਇਹ ਮੈਚ ਵੀ ਆਸਾਨੀ
ਨਾਲ ਜਿੱਤ ਕੇ ਫਾਈਨਲ ਵਿੱਚ ਪਹੁੰਚ ਗਈ।
ਦੂਜਾ
ਸੈਮੀਫਾਈਨਲ ਮੈਚ ਬਾਬਾ ਲੋਧੀਆਣਾ ਕਬੱਡੀੈ ਅਕੈਡਮੀ ਪਰਸਰਾਮਪੁਰ ਅਤੇ ਦਸਮੇਸ਼ ਕਲੱਬ ਨਕੋਦਰ ਦੀਆਂ ਟੀਮਾਂ
ਵਿਚਕਾਰ ਸ਼ੁਰੂ ਕਰਵਾਇਆ ਤਾਂ ਦਰਸ਼ਕਾਂ ਦਾ ਠਾਠਾਂ ਮਾਰਦਾ ਇਕੱਠ ਵੀ ਖੇਡ ਮੈਦਾਨ ਦੇ ਕੋਲ਼ ਆਉਣ ਲਈ ਅੱਗੇ
ਵਧਣ ਲੱਗੇ ਪਰ ਪੁਲਿਸ ਦੇ ਕਰਮਚਾਰੀਆਂ ਨੇ ਸ਼ਖਤੀ ਵਰਤ ਕੇ ਦਰਸ਼ਕਾਂ ਨੂੰ ਦੂਰ ਹੀ ਰੱਖਿਆ। ਪਰਸਰਾਮਪੁਰ
ਦੇ ਧਾਵੀ ਮੱਤਾ ਨੂੰ ਮੰਗੀ ਬੱਗਾ ਪਿੰਡ ਨੇ,ਸੁਖਵੀਰ ਸਰਾਵਾਂ ਨੂੰ ਕਾਲੂ ਮਹੇੜੂ ਨੇ ,ਕਾਲਾ ਹਠੂਰ ਦੋ
ਜੱਫੇ ਜੱਸੀ ਲਹੇਲਾ ,ਕਾਲ਼ਾ ਅਤੇ ਮੰਗੀ ਨੇ ਇੱਕ-ਇੱਕ ਜੱਫਾ ਅਤੇ ਗੀਤਾ ਮੂਲੇਵਾਲ ਨੂੰ ਇੱਕ ਜੱਫਾ ਮੰਗੀ
ਨੇ ਲਾਇਆ ਙਦੂਜੇ ਪਾਸੇ ਨਕੋਦਰ ਦੀ ਟੀਮ ਦੇ ਧਾਵੀ ਕੁਲਜੀਤਾ ਮਲਸੀਆਂ ਨੂੰ ਕੋਈ ਵੀ ਜਾਫੀ ਰੋਕ ਨਹੀਂ
ਸਕਿਆ ਙਗੁਰਲਾਲ ਘਨੌਰ ਨੂੰ ਸੀਰਾ ਪਿੱਥੋਂ ,ਕੇਵਲ ਭਗਤਾ ਭਾਈ ,ਭਾਉ ਗੁਰਮ ਨੇ ਇੱਕ-ਇੱਕ ਜੱਫਾ ਲਾਇਆ।
ਹੈਪੀ ਰਸੂਲਪੁਰ ਨੂੰ ਇੱਕ ਜੱਫਾ ਸੀਰਾ ਪਿੱਥੋਂ ਨੇ ਲਾਇਆ ਙਪਿੰਕੂ ਖਹਿਰਾ ਨੂੰ ਵੀ ਕੋਈ ਜਾਫੀ ਰੋਕ
ਨਹੀਂ ਸਕਿਆ ਙਨਕੋਦਰ ਦੀ ਟੀਮ ਨੇ ਇਹ ਮੈਚ 6 ਅੰਕਾਂ ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼
ਕੀਤਾ। ਫਾਈਨਲ ਮੈਚ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਨਾਰਵੇ ਅਤੇ ਦਸਮੇਸ਼ ਕਲੱਬ ਨਕੋਦਰ ਦੀਆਂ ਟੀਮਾਂ
ਵਿਚਕਾਰ ਪੰਜਾਬ ਕਾਂਗਰਸ ਦੀ ਪ੍ਰਧਾਨ ਬੀਬੀ ਰਾਜਿੰਦਰ ਕੌਰ ਭੱਠਲ, ਸਾਬਕਾ ਪ੍ਰਧਾਨ ਭਾਜਪਾ ਸ੍ਰੀ
ਅਵਿਨਾਸ ਰਾਏ ਖੰਨਾ, ਸਾਂਸਦ ਮੈਂਬਰ ਰਾਣਾ ਗੁਰਜੀਤ ਸਿੰਘ, ਵਿਧਾਇਕ ਸੁੱਖਪਾਲ ਸਿੰਘ ਖਹਿਰਾ, ਸ:
ਅਮਰਜੀਤ ਸਿੰਘ ਸਮਰਾ, ਸਾਬਕਾ ਵਿਧਾਇਕ ਅਵਤਾਰ ਹੈਨਰੀ, ਕਿਰਨਵੀਰ ਸਿੰਘ ਕੰਗ ਜਰਨਲ ਸਕੱਤਰ ਅਤੇ ਜਿਲਾ
ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ, ,ਸੰਜੀਵ ਕਾਲੜਾਂ ਆਈ ਜੀ, ਚਮਨ ਲਾਲ ਐਸ.ਪੀ, ਕਮਲ ਸਰਮਾ ਬੀ ਜੇ
ਪੀ ਜਰਨਲ ਸਕੱਤਰ ਆਲ ਇੰਡੀਆ ਨਾਲ ਜਾਣ-ਪਛਾਣ ਕਰਨ ਤੋਂ ਬਾਅਦ ਸ਼ੁਰੂ ਹੋਇਆ ਙਪਹਿਲੀ ਕਬੱਡੀ ਨਾਰਵੇ
ਵੱਲੋਂ ਸੁੱਖੀ ਲੱਖਣ-ਕੇ-ਪੱਡਾ ਨੇ ਜੱਸੀ ਲੇਹਲਾਂ ਵਾਲੇ ਨੂੰ ਟੱਚ ਕਰਕੇ ਅੰਕ ਪ੍ਰਾਪਤ ਕੀਤਾ। ਨਕੋਦਰ
ਵੱਲੋਂ ਕੁਲਜੀਤਾ ਮਲਸੀਆਂ ਨੇ ਪਹਿਲੀ ਕਬੱਡੀ ਪਾਈ ਪਰ ਉਸ ਨੂੰ ਹਰਦੀਪ ਤਾੳ ਨੇ ਜੱਫਾ ਲਾ ਕੇ
ਬਹਿਜਾ-ਬਹਿਜਾ ਕਰਵਾਈ ਙਦੂਜੇ ਪਾਸੇ ਨਾਰਵੇ ਵੱਲੋਂ ਜੱਸਾ ੱਿਸਧਵਾਂ ਨੇ ਵੀ ਜੱਸੀ ਲੇਹਲਾਂ ਵਾਲੇ ਨੂੰ
ਟੱਚ ਕਰਕੇ ਅੰਕ ਪ੍ਰਾਪਤ ਕੀਤਾ। ਨਕੋਦਰ ਵੱਲੋਂ ਫਿਰ ਗੁਰਲਾਲ ਦੀ ਦੂਜੀ ਕਬੱਡੀ ਤੇ ਹਰਦੀਪ ਤਾੳ (
ਤੋਂਗਾਵਾਲ ) ਨੇ ਜੱਫਾ ਲਾ ਕੇ ਅੰਕ ਆਪਣੀ ਟੀਮ ਲਈ ਪ੍ਰਾਪਤ ਕੀਤਾ। ਨਾਰਵੇ ਵੱਲੋਂ ਗੁਲਜਾਰੀ ਮੂਣਕ
ਅਤੇ ਚੰਨਾ ਖੀਰਾਂਵਾਲੀ ਨੇ ਵੀ ਕਬੱਡੀਆਂ ਪਾਈਆਂ ਙਮੈਚ ਬਹੁਤ ਹੀ ਫਸਵਾਂ ਚੱਲ ਰਿਹਾ ਸੀ ਅੱਧੇ ਸਮੇਂ
ਤੱਕ ਨਕੋਦਰ ਦੇ 15 ਅਤੇ ਨਾਰਵੇ ਟੀਮ ਦੇ 17 ਅੰਕ ਸਨ ਙਉਸ ਤੋਂ ਬਾਅਦ ਇੱਕ ਵਾਰ ਫਿਰ ਮੈਚ ਬਰਾਬਰ ਹੋ
ਗਿਆ ਸੀ। ਨਕੋਦਰ ਟੀਮ ਦੇ ਜਾਫੀ ਮੰਗੀ ਬੱਗਾ ਪਿੰਡ ਨੇ 4 ਜੱਫੇ, ਜੱਸੀ ਲੇਹਲਾ ਤਿੰਨ ਜੱਫੇ ਅਤੇ ਹੈਪੀ
ਬਿੱਲੀ ਭੁੱਲਰ ਨੇ ਇੱਕ ਜੱਫਾ ਲਾਇਆ। ਨਾਰਵੇ ਟੀਮ ਦੇ ਜਾਫੀ ਗੋਰਾ ਖੀਰਾਂਵਾਲੀ ਨੇ 4 ਜੱਫੇ, ਹਰਦੀਪ
ਤਾਉ ਨੇ ਤਿੰਨ ਜੱਫੇ ਘੁੱਡਾ ਰੁੜਕੀ ਨੇ ਇੱਕ ਜੱਫਾ, ਡਮਰੂ ਰੁੜਕੀ ਨੇ ਇੱਕ ਜੱਫਾ ਅਤੇ ਇੱਕ ਕਾਮਨ
ਕੀਤਾ। ਘੁੱਦਾ ਅਤੇ ਟੀਨਾ ਨੇ ਭਾਵੇਂ ਕੋਸ਼ਿਸ਼ ਬੁਹਤ ਕੀਤੀ ਪਰ ਕੋਈ ਜੱਫਾ ਨਹੀਂ ਲਾ ਸਕੇ। ਪਰ ਫਿਰ ਵੀ
ਨਾਰਵੇ ਦੀ ਟੀਮ 31ਅੰਕਾਂ ਦੇ ਮੁਕਾਬਲੇ 34 ਅੰਕਾਂ ਨਾਲ ਮੈਚ ਜਿੱਤ ਕੇ ਇਸ ਚੌਥਾ ਗੋਲਡ ਕਬੱਡੀ ਕੱਪ
ਦੀ ਚੈਂਪੀਅਨ ਟੀਮ ਬਣੀ। ਜੱਸਾ ਸਿੱਧਵਾਂ ਨੂੰ 12 ਕਬੱਡੀਆਂ 'ਚ ਸਿਰਫ ਇੱਕ ਜੱਫਾ ਜੱਸੀ ਲੇਹਲਾ ਵਾਲੇ
ਨੇ ਲਾਇਆ ਪਰ ਫਿਰ ਵੀ ਉਹ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਇਸ ਕਬੱਡੀ ਕੱਪ ਦਾ ਬੈਸਟ ਧਾਵੀ ਚੁਣਿਆ
ਗਿਆ। ਮੰਗੀ ਬੱਗਾ ਪਿੰਡ ਅਤੇ ਗੋਰਾ ਖੀਰਾਂਵਾਲੀ ਨੂੰ ਸਾਂਝੇ ਤੋਰ ਤੇ ਬੈਸਟ ਜਾਫੀ ਚੁਣਿਆ ਗਿਆ। ਜੇਤੂ
ਟੀਮ ਨੂੰ 2 ਲੱਖ 1 ਹਜ਼ਾਰ ਰੁਪਏ ਦਾ ਨਕਦ ਇਨਾਮ ਜ਼ੋਸ਼ਨ ਬ੍ਰਦਰਜ਼ (ਤਜਿੰਦਰ ਸਿੰਘ, ਪ੍ਰੀਤਇੰਦਰ ਸਿੰਘ ,ਸਰਵਿੰਦਰ
ਸਿੰਘ, ਜਸਵਿੰਦਰ ਸਿੰਘ ਕੈਨੇਡਾ ) ਪੈਰਿਸ (ਫਰਾਂਸ) ਅਤੇ ਉਪ ਜੇਤੂ ਟੀਮ ਨੂੰ 1 ਲੱਖ 51 ਹਜ਼ਾਰ ਰੁਪਏ
ਦਾ ਨਕਦ ਇਨਾਮ ਪੰਜਾਬ ਸਪੋਰਟਸ ਕਲੱਬ (ਸ: ਰਘਬੀਰ ਸਿੰਘ ਕੁਹਾੜ ,ਸ: ਬਾਜ ਸਿੰਘ ਵਿਰਕ ,ਗੁਰਦੇਵ
ਸਿੰਘ ਧਾਲੀਵਾਲ, ਅੰਗਰੇਜ ਸਿੰਘ ਧਾਲੀਵਾਲ, ਨਿਰਮਲ ਸਿੰਘ ਨਿੰਮਾ ,ਸਮਮੇਰ ਸਿੰਘ ਚੀਮਾਂ ,ਜਸਪਾਲ
ਸਿੰਘ ਕਾਲਾ,ਚੈਨ ਸਿੰਘ ਚੱਠਾ, ਬੱਲੂ ਭਲਵਾਨ ਅਤੇ ਹੋਰ ਮੈਬਰ ) ਪੈਰਿਸ (ਫਰਾਂਸ) ਵੱਲੋਂ ਦਿੱਤਾ ਗਿਆ।
ਇੰਨਾਂ ਤੋਂ ਇਲਾਵਾ ਪੰਜਾਬ ਸਪੋਰਟਸ ਕਲੱਬ ਐਮਸਡਮ (ਹਾਲੈਂਡ), ਪੰਜਾਬ ਸਪੋਰਟਸ ਕਲੱਬ ਬੈਲਜੀਅਮ ਅਤੇ
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਜਰਮਨੀ ਦਾ ਵੀ ਵਿਸ਼ੇਸ ਸਹਿਯੋਗ ਸੀ।
ਜਿੱਥੇ
ਕਬੱਡੀ ਪਰਮੋਟਰ ਗੁਰਚਰਨ ਸਿੰਘ ਕੁਲਾਰ (ਨਾਰਵੇ) ਵੱਲੋਂ ਕੱਬਡੀ ਖਿਡਾਰੀ ਜੱਸਾ ਭੰਡਾਲ ਦੋਨਾਂ ਅਤੇ
ਡਮਰੂ ਸਰਹਾਲ ਮੰਡੀ ਨੂੰ ਬੁਲਟ ਮੋਟਰਸਾਈਕਲ, ਪੱਡਾ ਪਰਿਵਾਰ (ਗੁਰਦਿਆਲ ਸਿੰਘ ਪੱਡਾ (ਨਾਰਵੇ,ਬਲਜੀਤ
ਸਿੰਘ ਪੱਡਾ (ਨਾਰਵੇ) ,ਮਖਤਿਆਰ ਸਿੰਘ ਪੱਡਾ (ਨਾਰਵੇ) , ਕਰਮਜੀਤ ਸਿੰਘ ਪੱਡਾ (ਨਾਰਵੇ) ) ਵੱਲੋਂ
ਘੁੱਦਾ ਕਾਲਾ ਸੰਘਿਆ,ਗਾਮਾ ਟਿੱਬਾ ਨੂੰ ਬੁਲਟ ਮੋਟਰਸਾਈਕਲ ਅਤੇ ਗੁਰਮੀਤ ਸਿੰਘ ਦਿੱਲੀ ਵੱਲੋਂ ਕਾਲਾ
ਖਾਨੋਵਾਲ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਤ ਕੀਤਾ ਗਿਆ,ਉਥੇ ਖੇਡ ਜੱਗਤ ਦੇ ਸੱਤ ਹੀਰਿਆ'ਚ
ਕਬੱਡੀ ਦੇ ਸ਼ੀਰਾ ਸ਼ੰਮੀਪੁਰ, ਸੁੱਖ ਜੱਟਾਂ ਸਰਾਵਾਂ, ਕੋਚ ਪਵਿੱਤਰ ਸਿੰਘ ਪਿੱਤਾ, ਵਾਲੀਬਾਲ ਦੇ
ਸੁਖਦੇਵ ਸਿੰਘ ਡੀ ਐਸ ਪੀ, ਹਾਕੀ ਦੇ ਬਲਜੀਤ ਸਿੰਘ ਸੈਣੀ, ਹਰਪ੍ਰੀਤ ਸਿੰਘ ਮੰਡੇਰ ਅਤੇ ਬਾਸਕਟਬਾਲ
ਦੇ ਸੱਜਣ ਸਿੰਘ ਚੀਮਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।
ਕਬੱਡੀ
ਦੇ ਮੈਚਾਂ ਦੀ ਕੁਮੈਂਟਰੀ ਅਰਵਿੰਦਰ ਕੋਛੜ, ਮੱਖਣ ਅਲੀ, ਪ੍ਰੋ:ਇੰਦਰਜੀਤ ਸਿੰਘ ਪੱਡਾ, ਜੀ.ਐਸ. ਕਲੇਰ
ਵਰਗੇ ਅੰਤਰਾਸ਼ਟਰੀ ਕੁਮੈਂਟੇਟਰਾਂ ਨੇ ਕਰਕੇ ਦਰਸ਼ਕਾਂ ਦਾ ਦਿਲ ਲਗਾਈ ਰੱਖਿਆ ਙ ਰੈਫਰੀ ਦੀ ਡਿਉਟੀ ਕੋਚ
ਪਰਮਜੀਤ ਸਿੰਘ, ਕੋਚ ਸੁਮਿੱਤਰ ਸਿੰਘ ਡੰਡਵਿੰਡੀ ,ਕੋਚ ਹਰਜਿੰਦਰ ਸਿੰਘ ਖਾਨੋਵਾਲ ,ਕੋਚ ਸੁਖੀ ਭਾਗੀਕੇ
ਅਤੇ ਟਾਈਮ ਕੀਪਰ ਦੀ ਡਿਉਟੀ ਕੋਚ ਸਰਦੂਲ ਸਿੰਘ ਰੰਧਾਵਾ ਅਤੇ ਫੌਜੀ ਨੇ ਨਿਭਾਈ ਙ ਇਸ ਖੇਡ ਮੇਲੇ
ਵਿੱਚ ਜਿੱਥੇ ਲੜਕੀਆਂ ਦੀ ਕਬੱਡੀ ਦਾ ਸ਼ੋਅ-ਮੈਚ ਵੀ ਕਰਵਾਇਆ ਗਿਆ ਉਥੇ ਮਹਿਲਾਵਾਂ ਦੇ ਬੈਠਣ ਲਈ ਵੀ
ਵੱਖਰਾ ਪ੍ਰਬੰਧ ਕੀਤਾ ਗਿਆ ਙਇਸ ਕਬੱਡੀ ਕੱਪ ਵਿੱਚ ਕਬੱਡੀ ਦੇ ਸਟਾਰ ਖਿਡਾਰੀ ਸੰਦੀਪ ਲੱਲੀਆਂ ਭਾਵੇਂ
ਸੱਟ ਲੱਗਣ ਕਰਕੇ ਖੇਡ ਨਹੀਂ ਸਕਿਆਂ ਪਰ ਉਸ ਦਾ ਪੂਰੇ ਖੇਡ ਸਟੇਡੀਅਮ ਵਿੱਚ ਚੱਕਰ ਲਗਵਾਇਆ ਗਿਆ ਕਿਉਕਿ
ਅਨੇਕਾਂ ਹੀ ਦਰਸ਼ਕ ਉਸ ਨੂੰ ਦੇਖਣ ਲਈ ਵਿਸ਼ੇਸ਼ ਤੌਰ ਤੇ ਪੁਜੇ ਹੋਏ ਸਨ ਙਜਿੱਥੇ ਇਸ ਕਬੱਡੀ ਦੇ ਕੁੰਭ
ਨੂੰ ਦੇਖਣ ਲਈ ਲੱਖਾਂ ਦੀ ਗਿਣਤੀ ਵਿੱਚ ਪੂਰੇ ਪੰਜਾਬ ਤੋਂ ਦਰਸ਼ਕ ਪਹੁੰਚੇ ਹੋਏ ਸਨ ਉਸੇ ਤਰ੍ਹਾਂ ਇਸ
ਕਬੱਡੀ ਕੱਪ ਨੂੰ ਕਾਮਯਾਬ ਕਰਨ ਲਈ ਹੀ ਐਨ ਆਰ ਆਈ ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਹੋਏ ਸਨ । ਇਸ ਸਾਲ
ਇਸ ਕਬੱਡੀ ਕੱਪ ਦੇ ਮੁੱਖ ਸਰਪ੍ਰਸਤ ਮਖਤਿਆਰ ਸਿੰਘ ਪੱਡਾ (ਨਾਰਵੇ) ,ਸ: ਕਰਮਜੀਤ ਸਿੰਘ ਪੱਡਾ (ਨਾਰਵੇ)
ਭਾਵੇਂ ਇਸ ਕਬੱਡੀ ਕੱਪ ਵਿੱਚ ਨਹੀਂ ਪਹੁੰਚ ਸਕੇ ਪਰ ਫੋਨ ਤੇ ਕਬੱਡੀ ਦੀ ਕੁਮੈਂਟਰੀ ਰਾਹੀ ਖੇਡ ਮੇਲੇ
ਨਾਲ ਜੁੜੇ ਰਹੇ । ਜਿੱਥੇ ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ
ਕਲੱਬ ਕਪੂਰਥਲਾ ਰਜਿ: ਦੇ ਸਾਰੇ ਹੀ ਅਹੁਦੇਦਾਰ ਅਤੇ ਵੱਖ-ਵੱਖਾਂ ਦੇਸ਼ਾਂ ਤੋਂ ਪਹੁੰਚ ਪ੍ਰਵਾਸੀ ਵੀਰ
ਵਧਾਈ ਦੇ ਪਾਤਰ ਹਨ, ਉਥੇ :ਗੁਰਦਿਆਲ ਸਿੰਘ ਪੱਡਾ (ਨਾਰਵੇ) ਦੇ ਪਿਤਾ ਸ: ਰਤਨ ਸਿੰਘ ਪੱਡਾ ਸਭ ਤੋਂ
ਵੱਧ ਵਧਾਈ ਦੇ ਹੱਕਦਾਰ ਹਨ ਜ੍ਹਿਨਾਂ ਦੇ ਪੱਡਾ ਪਰਿਵਾਰ ਨੇ ਕਪੂਰਥਲੇ ਦੀ ਧਰਤੀ ਤੇ ਕਬੱਡੀ ਕੱਪ ਸ਼ੁਰੂ
ਕਰਵਾ ਕੇ ਅਤੇ ਪਿਛਲੇ ਸਾਲ ਵਾਂਗ ਇਸ ਸਾਲ ਵੀ ਰਿਕਾਰਡ ਤੋੜ ਇੱਕਠ ਕਰਵਾਂ ਕੇ ਪੂਰੀ ਦੁਨੀਆ ਵਿੱਚ
ਬੱਲੇ-ਬੱਲੇ ਕਰਵਾਈ।
.jpg)
.jpg)