ਕਾਲੀ ਸੂਚੀ ਛੇਤੀ ਖ਼ਤਮ ਹੋਣ ਦੀ ਆਸ

ਹਰਬੀਰ ਸਿੰਘ ਭੰਵਰ

ਪੰਜਾਬ ਵਿਚ ਕੇਂਦਰੀ ਗ੍ਰਹਿ ਮੰਰੀ ਸੀ ਪੀ. ਚਿਦੰਬਰਮ ਦੇ ਬਿਆਨ ਕਿ ਕਾਲੀ ਸੂਚੀ ਵਾਲੇ ਸਿੱਖ ਨੌਜਵਾਨ ਜੋ ਅੱਤਵਾਦ ਦੇ ਦੌਰ ਦੌਰਾਨ ਵਿਦੇਸ਼ ਚਲੇ ਗਏ ਸਨ, ਦੀ ਘਰ ਵਾਪਸੀ ਲਈ ਸਰਕਾਰ ਤਿਆਰ ਹੈ ਬਸਰਤੇ ਉਹ ਹਿੰਸਾ ਅਤੇ ਖਾਲਿਸਤਾਨ ਦੀ ਮੰਗ ਤਿਆਗ ਦੇਣ, ਭਰਵਾਂ ਸਵਾਗਤ ਹੋਇਆ ਹੈ।ਪੰਜਾਬ ਸਰਕਾਰ ਤੇ ਅਨੇਕਾਂ ਸਿੱਖ ਜੱਥੇਬੰਦੀਆਂ ਨੇ ਇਸ ਬਿਆਨ ਨੂੰ ਉਨ੍ਹਾਂ ਨੌਜਵਾਨਾਂ ਦੀ ਘਰ ਵਾਪਸੀ ਲਈ ਸਦਭਾਵਨਾ ਦਾ ਮਾਹੌਲ ਬਣਾਉਣ ਵਾਲਾ ਕਰਾਰ ਦਿਤਾ ਹੈ। ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਨੇਕਾਂ ਸਿੱਖ ਜਥੇਬੰਦੀਆਂ ਵਲੋਂ ਬੜੀ ਦੇਰ ਤੋਂ ਕਾਲੀ ਸੂਚੀ ਖ਼ਤਮ ਕਰਨ ਲਈ ਵਾਰ ਵਾਰ ਮੰਗ ਕੀਤੀ ਜਾ ਰਹੀ ਸੀ। ਪਿਛਲੇ ਦਿਨੀਂ ਜਦੋਂ ਸ੍ਰੀ ਚਿਦੰਬਰਮ ਨੇ ਆਪਣੇ ਜੰਮੂ ਕਮੀਰ ਦੇ ਦੌਰੇ ਦੌਰਾਨ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿਚ ਚਲੇ ਗਏ ਕਸ਼ਮੀਰੀ ਨੌਜਵਾਨਾਂ ਨੂੰ ਹਿੰਸਾ ਛੱਡਣ ਦੀ ਸ਼ਰਤ 'ਤੇ ਵਾਪਸ ਆਉਣ ਲਈ ਪੇਸ਼ਕਸ਼ ਕੀਤੀ, ਤਾਂ ਸਿੱਖ ਲੀਡਰਾਂ ਨੇ ਪੰਜਾਬ ਦੇ ਨੌਜਵਾਨਾ ਲਈ ਵੀ ਇਹ ਪਾਲਿਸੀ ਲਾਗੂ ਕਰਨ ਦੀ ਮੰਗ ਕੀਤੀ ਸੀ।ਹੁਣ ਸ੍ਰੀ ਚਿਦਮਬਰਮ ਵਲੋਂ ਪੰਜਾਬ ਸਰਕਾਰ ਨੂੰ ਸਲਾਹ ਦਿਤੀ ਗਈ ਹੈ ਕਿ ਇਨ੍ਹਾਂ ਨੌਜਵਾਨਾਂ ਦਾ ਕੇਸ਼ ਤਿਆਰ ਕਰਕੇ ਉਨ੍ਹਾਂ ਨੂੰ ਭੇਜਿਆ ਜਾੲੁੇ, ਉਹ ਕਾਲੀ ਸੂਚੀ ਵਿਚੋਂ ਇਨ੍ਹਾਂ ਦੇ ਨਾਂਅ ਕੱਢਵਾ ਦੇਣਗੇ।

ਜੂਨ 1984 ਦੇ ਮਹੀਨੇ ਸ੍ਰੀ ਦਰਬਾਰ ਸਾਹਿਬ ਸਮੂੰਹ ਉਤੇ ਫੌਜੀ ਹਮਲਾ ਸਿੱਖ ਜਗਤ ਲਈ ਵੀਹਵੀਂ ਸਦੀ ਵਿਚ ਸਭ ਤੋਂ ਵੱਡਾ ਦੁਖਾਂਤ ਹੈ।ਇਹ ਆਮ ਕਿਹਾ ਜਾਂਦਾ ਹੈ ਕਿ ਸਿੱਖ ਆਪਣਾ ਘਰ ਨੂੰ ਸੜਦੇ ਹੋਏ ਦੇਖ ਸਕਦੇ ਹਨ, ਪਰ ਆਪਣੇ ਗੁਰਧਾਮਾਂ ਨੂੰ ਲਗੀ ਅੱਗ ਜਾਂ ਪਵਿਤਰਤਾ ਭੰਗ ਕਰਨ ਵਾਲੀ ਕਿਸੇ ਵੀ ਕਾਰਵਾਈ ਨੂੰ ਨਹੀ ਬਰਦਾਸ਼ਤ ਕਰ ਸਕਦੇਂ। ਸ੍ਰੀ ਦਰਬਾਰ ਸਾਹਿਬ ਤਾਂ ਉਨ੍ਹਾਂ ਦਾ ਸਭ ਤੋਂ ਸਰਬੋਤਮ ਪਾਵਨ ਧਾਰਮਿਕ ਅਸ਼ਥਾਨ ਹੈ,ਉਸਦੀ ਬੇਅਦਬੀ ਤਾਂ ਕਦਾਚਿਤ ਸਹਿਨ ਨਹੀਂ ਕਰ ਸਕਦੇ।ਫੌਜੀ ਹਮਲੇ ਨਾਲ ਵਿਸ਼ਵ ਭਰ'ਚ ਰਹਿੰਦੇ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ।ਇਸ ਦਾ ਰੋਸ ਪ੍ਰਗਟ ਕਰਨਾ ਸੁਭਾਵਕ ਸੀ।ਪੰਜਾਬ ਵਿਚ ਤਾਂ ਫੌਜੀ ਰਾਜ ਸੀ, ਇੱਧਰ ਪੰਜਾਬ ਵਿਚ ਤਾਂ ਸਿੱਖਾਂ ਨੂੰ ਕੋਈ ਰੋਸ ਪਰਦਰਸ਼ਨ ਵੀ ਨਾ ਕਰਨ ਦਿਤਾ ਗਿਆ, ਸਗੋਂ ਫੌਜ ਤੇ ਦੂਜ ੇਨੀਮ-ਫੌਜੀ ਸੁਰੱਖਿਆ ਫੋਰਸਾਂ ਨੇ ਦਹਿਸ਼ਤ ਤੇ ਵਹਿਸ਼ਤ ਦਾ ਦੌਰ ਸ਼ੁਰੂ ਕਰ ਦਿਤਾ ਸੀ । ਜਾਂਚ ਦੇ ਨਾਅ 'ਤੇ ਸਿੱਖ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਜ਼ੁਲਮ ਤਸ਼ੱਦਦ ਕੀਤਾ ਜਾਣ ਲਗਾ, ਜਿਸ ਤੋਂ ਘਬਰਾ ਕੇ ਸੈਂਕੜੇ ਨੋਜਵਾਨ ਪਾਕਿਸਤਾਨ ਤੇ ਦੂਜੇ ਦੇਸ਼ਾਂ ਨੂੰ ਚਲੇ ਗਏ।ਵਿਦੇਸ਼ਾ ਵਿਚ ਰਹਿੰਦੇ ਸਿੱਖਾਂ ਨੇ ਸਬੰਧਤ ਭਾਰਤੀ ਸਫ਼ਾਰਖਾਨੇ ਦੇ ਸਾਹਮਣੇ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ, ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।ਗੁੱਸੇ ਵਿਚ ਕਈਆਂ ਨੇ ਖ਼ਾਲਿਸਤਾਨ ਦੇ ਹੱਕ ਵਿਚ ਪਰਚਾਰ ਵੀ ਕੀਤਾ।ਇਨ੍ਹਾਂ ਸਭਨਾਂ ਸਿੱਖਾਂ ਦੇ ਨਾਂਅ "ਕਾਲੀ ਸੂਚੀ" ਵਿਚ ਦਰਜ ਕੀਤੇ ਗੲ ਅਤੇ ਉਨ੍ਹਾ ਦੇ ਭਾਰਤ ਆਉਣ ਉਤੇ ਪਾਬੰਦੀ ਲਗ ਗਈ।ਉਨ੍ਹਾ ਚੋਂ ਬਹੁਤਿਆਂ ਦੇ ਪਰਿਵਾਰ ਇਧਰ ਪੰਜਾਬ ਵਿਚ ਰਹਿ ਰਹੇ ਹਨ।ਉਨ੍ਹਾਂ ਜਦ ਕਦੀ ਵੀ ਭਾਰਤ ਆਉਣ ਲਈ ਵੀਜ਼ਾ ਮੰਗਿਆ, ਨਹੀਂ ਦਿਤਾ ਗਿਆ, ਇਥੋਂ ਤਕ ਕਿ ਕਈਆਂ ਦੇ ਮਾਤਾ ਪਿਤਾ ਜਾਂ ਹੋਰ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਉਤੇ ਅੰਤਮ ਰਸਮਾਂ ਵਿਚ ਸ਼ਾਮਿਲ ਹੋਣ ਲਈ ਵੀ ਨਹੀਂ। ਇੱਧਰ ਇਨ੍ਹਾਂ ਦੇ ਮਾਪੇ ਤੇ ਪਰਿਵਾਰ ਦੇ ਦੂਜੇ ਮੈਂਬਰ ਉਨ੍ਹਾਂ ਨੂੰ ਮਿਲਣ ਲਈ ਤੱੜਪ ਰਹੇ ਹਨ।

ਪੰਜਾਬ ਵਿਚ ਪਿਛਲੇ 14-15 ਸਾਲਾਂ ਤੋਂ ਅਮਨ ਸ਼ਾਂਤੀ ਹੈ, ਇਥੇ ਖਾਲਿਸਤਾਨ-ਪੱਖੀ ਜਾਂ ਕੋਈ ਹੋਰ ਵੱਖਵਾਦੀ ਲਹਿਰ ਵੀ ਨਹੀਂ ਚਲ ਰਹੀ।ਇਸ ਲਈ ਇਨ੍ਹਾਂ ਸਿੱਖ ਨੌਜਵਾਨਾਂ ਨੂੰ ਨਾ-ਆਉਣ ਦੇਣਾ ਇਕ ਬਹੁਤ ਵੱਡੀ ਬੇਇਨਸਾਫੀ ਹੈ।ਸਗੋਂ ਜੇ ਉਹ ਇਥੇ ਆ ਕੇ ਖੁਦ ਦੇਖਣ ਗੇ ਕਿ ਇਥੇ ਪੂਰੀ ਤਰ੍ਹਾਂ ਅਮਨ ਤੇ ਸ਼ਾਂਤੀ ਹੈ। ਸਾਲ 1984 ਦੌਰਾਨ ਇਹ ਲੋਕ ਨੌਜਵਾਨ ਸਨ, ਹੁਣ ਅੱਧਖੜ ਉਮਰ ਦੇ ਜਾ ਬੁਢੇ ਹੋਣ ਵਾਲੇ ਹਨ, ਜਦੋਂ ਵਿਚਾਰਾਂ ਵਿਚ ਪ੍ਰੋੜਤਾ ਤੇ ਸੁਭਾਓ ਵਿਚ ਸਹਿਣਸ਼ੀਲਤਾ ਤੇ ਨਿਮ੍ਰਤਾ ਆ ਜਾਦੀ ਹੈ।ਇਸ ਲਈ ਇਹ ਕਾਲੀ ਸੂਚੀ ਤੁਰੰਤ ਖ਼ਤਮ ਕਰ ਕੇ ਦੇਸ਼ ਵਾਪਸੀ ਲਈ ਰਾਹ ਪੱਧਰਾ ਕਰਨਾ ਚਾਹੀਦਾ ਹੈ।ਸ੍ਰੀ ਚਿਦੰਬਰਮ ਨੇ ਜਿਵੇਂ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸੁਝਾਅ ਦਿਤਾ ਹੈ, ਪੰਜਾਬ ਸਰਕਾਰ ਨੂੰ ਇਹ ਕਾਲੀ ਸੂਚੀ ਸਮਾਪਤ ਕਰਨ ਲਈ ਕੇਸ ਤਿਆਰ ਕਰਕੇ ਕੇਂਦਰ ਨੂੰ ਭੇਜਣਾ ਚਾਹੀਦਾ ਹੈ, ਇਸ ਲਈ ਸਬੰਧਤ ਨੌਕਵਾਨ, ਉਨ੍ਹਾਂ ਦੇ ਪਰਿਵਾਰਾਂ ਅਤੇ ਪਰਵਾਸੀ ਸਿੱਖ ਪੰਜਾਬ ਸਰਕਾਰ ਨਾਲ ਪੂਰਾ ਸਹਿਯੋਗ ਤੇ ਤਾਲਮੇਲ ਕਰਨਾ ਚਾਹੀਦਾ ਹੈ॥

194-ਸੀ,ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ, ਮੋ. 98762-95829