ਧਰਤੀ ਕਰੇ ਪੁਕਾਰਾਂ
ਅਮਰਜੀਤ
ਸਿੰਘ ਸਿੱਧੂ,
ਹਮਬਰਗ (ਜ਼ਰਮਨ)
ਕੋਲ ਧਰਮ ਰਾਜ ਦੇ ਜਾ ਧਰਤੀ ਰੋ ਰੋ ਕਰੇ ਪੁਕਾਰਾਂ
ਲੱਗੀ ਵਿੱਚ ਕਚਿਹਰੀ ਦੇ ਬਹਿ ਗਈ ਧਰਤੀ ਨੀਵੀਂ ਪਾ ਕੇ ,
ਕਹੇ ਧਰਮ ਰਾਜ ਉਸ ਨੂੰ ਦੁੱਖ ਤੂੰ ਦੱਸ ਆਪਣਾ ਆ ਕੇ ,
ਮੈਨੂੰ ਸੁਖ ਕੋਈ ਦਿਸਦਾ ਨਹੀ ਦਿਸਦੇ ਦੁੱਖ ਨੇ ਲੱਖ ਹਜਰਾਂ ।
ਕੋਲ ਧਰਮ----------------------------।
ਹੱਦ ਟੱਪ ਗਈ ਜੁਲਮਾਂ ਦੀ ਬੰਦਾ ਵੱਡ ਬੰਦੇ ਨੂੰ ਖਾਵੇ ,
ਮਾਂ ਜੰਮਿਆਂ ਵੀਰਾਂ ਨੂੰ ਹੱਸ ਕੇ ਕਤਲ ਭੈਣ ਕਰਵਾਵੇ ,
ਖੰਭ ਲਾ ਕੇ ਉਡ ਗਈਆਂ ਜੱਗ ਤੋ ਖੁਸ਼ੀਆਂ ਤੇ ਗੁਲਜਾਰਾਂ ।
ਖੋਲ ਧਰਮ- -------------------------।
ਵਿੱਚ ਜਾਤਾਂ ਪਾਤਾਂ ਦੇ ਵੰਡੀ ਗਈ ਮਨੁੱਖਤਾ ਸਾਰੀ ,
ਧਰਮਾਂ ਦੀ ਆੜ ਲੈ ਕੇ ਜਾਂਦੇ ਬੇਦੋਸ਼ਿਆਂ ਨੂੰ ਮਾਰੀ ,
ਉਥੇ ਬੁਚੜ ਬਣ ਗਈਆਂ ਰਾਖੀਆਂ ਜੰਨਤਾਂ ਦੀਆਂ ਸਰਕਾਰਾਂ ।
ਕੋਲ ਧਰਮ-----------------------------।
ਚੁਣ ਰਿਹਾ ਭੇਜਦਾ ਜੋ ਏਥੋਂ ਹੁਣ ਤੱਕ ਆਪਣੇ ਬੰਦੇ ,
ਉਹ ਛੱਡ ਗਾਡੀ ਰਸਤੇ ਨੂੰ ਬੈਠੇ ਸਾਰੇ ਚਲਾਈ ਧੰਦੇ ,
ਕਰ ਐਬਾਂ ਤੇ ਨਸ਼ਿਆਂ ਨੂੰ ਲੁਟਦੇ ਹਨ ਉਹ ਮੌਜ ਬਹਾਰਾਂ ।
ਕੋਲ ਧਰਮ----------------------------।
ਗੁੰਡੀ ਰੰਨ ਪ੍ਰਧਾਨ ਬਣੀ ਚੌਧਰ ਹੱਥ ਲੁੱਚੇ ਦੇ ਆਈ,
ਮਨ ਮਰਜੀ ਕਰਦੇ ਐ ਹੈ ਨਹੀਂ ਡਰ ਉਨਾਂ ਨੂੰ ਕਾਈ,
ਉਥੇ ਧਰਮੀ ਬੰਦੇ ਦੀਆਂ ਲੈਦਾ ਹੈ ਨਹੀ ਕੋਈ ਸਾਰਾਂ ।
ਖੋਲ ਧਰਮ------------------------।
ਲਾਲਚ ਹੋ ਗਿਆ ਮਾਇਆ ਦਾ ਮੋਹ ਗਿਆ ਮਾਰ ਉਡਾਰੀ,
ਪੁਤ ਬਾਪੂ ਦੇ ਤਾਈਂ ਬਾਪੂ ਜਾਵੇ ਪੁਤ ਨੂੰ ਮਾਰੀ ,
ਉਸ ਘਰ ਦਾ ਕੀ ਬਣੂ ਜਿੱਥੇ ਸੰਨ ਲਾਏ ਚੌਕੀਦਾਰਾਂ ।
ਕੋਲ ਧਰਮ-----------------------।
ਦਰ ਆਈ ਭਿਖਾਰਨ ਦੀ ਝੋਲੀ ਜੇ ਨਹੀ ਕੁਝ ਵੀ ਪਾਉਣਾ,
ਮੈ ਕੱਲ ਨੂੰ ਗਰਕ ਜਾਊਂ ਮੁੜ ਨਹੀ ਏਹੇ ਰੂਪ ਥਿਆਉਣਾ,
ਸੁਣ ਸਿੱਧੂ,ਜਸਪਾਲ ਵੀ ਤਾਂ ਪੈ ਗਏ ਡੂਘੀਆਂ ਵਿੱਚ ਵਿਚਾਰਾਂ ।
ਕੋਲ ਧਰਮ-----------------------------।
ਅਮਰਜੀਤ ਸਿੰਘ ਸਿੱਧੂ,
ਹਮਬਰਗ (ਜ਼ਰਮਨ)
ਗੋਬਿੰਦ ਸਿੰਘ ਅਵਤਾਰ
ਤੇਰੀ ਖਾਤਰ ਧਰਤੀਏ ਮੈ ਭੇਜਿਆ ਗੋਬਿੰਦ ਸਿੰਘ ਅਵਤਾਰ ।
ਰਾਖਾ ਮਜ਼ਲੂਮਾਂ ਦਾ ਬਣ ਕੇ ਇਹ ਦੁਨੀਆ ਤੇ ਆਇਆ ,
ਸੱਚ ਧਰਮ ਤੇ ਚੱਲਣ ਦਾ ਇਸ ਪਹਿਲਾਂ ਮਨ ਬਣਾਇਆ,
ਕਰੂ ਖਾਤਮਾਂ ਜਾਲਮਾਂ ਦਾ ਇਹ ਹੱਥ ਵਿੱਚ ਫੜ ਤਲਵਾਰ ।
ਤੇਰੀ ਖਾਤਰ--------------------------।
ਹੱਥੀ ਤੋਰਨਾਂ ਬਾਪੂ ਨੂੰ ਇਸ ਨੇ ਦੇਣ ਲਈ ਕੁਰਬਾਨੀ ,
ਨਾਂ ਪੈਦਾ ਹੋਇਆ ਕੋਈ ਨਾਂ ਹੀ ਹੋਣਾਂ ਅਜਿਹਾ ਦਾਨੀ ,
ਹੱਥ ਰੱਖ ਮੱਥੇ ਤੇ ਤੱਕੂ ,ਇਸਦੇ ਕੀਤੇ ਕੰਮ ਸੰਸਾਰ ।
ਤੇਰੀ ਖਾਤਰ--------------------------।
ਸੁੱਤੇ ਹੋਏ ਲੋਕਾਂ ਨੂੰ ਇਸਨੇ ਫੜ ਹ਼ਲੂਣ ਜਗਾਉਣਾਂ ,
ਕੱਢ ਲੱਖਾਂ ਚੋਂ ਪੰਜ ਨੂੰ ਇਸ ਵੱਖਰਾਂ ਪੰਥ ਸਜਾਉਣਾਂ,
ਆਖਿਆ ਗੁਰੁ ਨਾਨਕ ਦਾ ਇਸ ਨੇ ਕਰਨਾਂ ਹੈ ਸਾਕਾਰ ।
ਤੇਰੀ ਖਾਤਰ------------------------।
ਕੰਮ ਕਰੂ ਅਨੋਖੇ ਇਹ ਆਪਣਾ ਵੱਖਰਾ ਪੰਥ ਚਲਾਊ,
ਦੁਨੀਆ ਖੜ ਵੇਖੂਗੀ ਚਿੱੜੀਆਂ ਤੋ ਇਹ ਬਾਜ਼ ਤੜਾਊ।
ਪਤਾਸੇ ਪਾਣੀ ਬਾਣੀ ਦਾ ਇਸ ਨੇ ਅੰਮ੍ਰਿਤ ਕਰਨਾਂ ਤਿਆਰ।
ਤੇਰੀ ਖਾਤਰ--------------------------।
ਅੰਮ੍ਰਿਤ ਛੱਕ ਇਸ ਕੋਲੋ ਇਕੱਲੇ ਨਾਲ ਲੱਖਾਂ ਦੇ ਲੜਨਾਂ,
ਅੱਗੇ ਖ਼ੂਨੀ ਹਾਥੀ ਦੇ ਸਿੰਘ ਨੇ ਹਿੱਕ ਤਾਣ ਕੇ ਖੜਨਾਂ ,
ਚੀਕਾਂ ਮਾਰ ਭੱਜੂ ਹਾਥੀ ਜਦੋ ਸਿੰਘ ਨੇ ਕੀਤਾ ਵਾਰ ।
ਕੋਲ ਧਰਮ-----------------------।
ਹੱਥੀ ਜੰਗ ਚ ਤੋਰੂ ਗਾ ਵੱਡੇ ਪੁਤਰ ਜਾਨੋ ਪਿਆਰੇ ,
ਲੇਖੇ ਕੌਮ ਦੇ ਲਾਊਗਾ ਮਾਤਾ,ਛੋਟੇ ਦੋ ਰਾਜ ਦੁਲਾਰੇ,
ਜੀਹਦੇ ਨਾਮ ਤੋ ਕੰਬੂਗਾ ਪਾਪੀਆਂ ਦਾ ਸਾਰਾ ਦਰਵਾਰ।
ਕੋਲ ਧਰਮ------------------------।
ਉਹ ਧਰਮੀ ਬੰਦਿਆਂ ਨੂੰ ਘੁਟ ਹਿੱਕ ਦੇ ਨਾਲ ਲਗਾਊ,
ਪਰ ਪਾਪੀਆਂ ਦੁਸ਼ਟਾਂ ਨੂੰ ਭਾਜਾਂ ਜੰਗ ਮੈਦਾਨ ਚ ਪਾਊ ,
ਹਿਸਾਬ ਲੈ ਲਊ ਸੱਭ ਕੋਲੋ ਕਰਦੇ ਜੋ ਨੇ ਅਤਿਆਚਾਰ ।
ਤੇਰੀ ਖਾਤਰ------------------------।
ਛਾਤੀ ਲਾ ਇੰਨਸਾਨਾਂ ਨੂੰ ਇਸ ਸੱਚ ਦਾ ਧਰਮ ਚਲਾਉਣਾਂ,
ਕੁਰਾਹੇ ਪਏ ਫਿਰਦਿਆਂ ਨੂੰ ਸਿੱਧੇ ਰਸਤੇ ਉਤੇ ਲਿਆਉਣਾਂ,
ਸਿੱਧੂ ਵਰਗੇ ਭਟਕਿਆਂ ਦਾ ਉਸ ਨੇ ਲਾਉਣਾ ਬੇੜਾ ਪਾਰ ।
ਤੇਰੀ ਖਾਤਰ-------------------------।
ਅਮਰਜੀਤ ਸਿੰਘ ਸਿੱਧੂ,
ਹਮਬਰਗ (ਜ਼ਰਮਨ )