ਫਿਲਮੀ ਖ਼ਬਰਾਂ
 

ਅਦਾਕਾਰੀ ਦੇ ਜਨੂੰਨ ਦਾ ਨਾਂਅ૶ਮਨਮੀਤ ਮਾਨ


ਉਸ ਕੋਲ ਖੂਬਸੂਰਤੀ ਦੀ ਸਿਖਰ ਹੈ। ਜਿਸ ਉੱਪਰ ਖੜ੍ਹਕੇ ਉਹ ਅਦਾਕਾਰੀ ਦੀ ਧੁੱਪ ਦਾ ਸੇਕ ਆਪਣੇਂ ਖੁਨ ਅੰਦਰ ਮਹਿਸੂਸ ਕਰਦੀ ਹੈ। ਅਤੇ ਫਿਰ.. .. .. ਨ੍ਰਿਤ ਦੇ ਰੰਗਦਾਰ ਖੂਹ ਅੰਦਰ ਉੱਤਰ ਜਾਂਦੀ ਹੈ; ਮਹੀਨਿਆਂ ਵਾਸਤੇ।
ਥੀਏਟਰ ਦੇ ਮੁਖੌਟੇ ਉਸ ਅੰਦਰ ਹਰਕਤਾਂ ਪੈਦਾ ਕਰਦੇ ਨੇ ਅਤੇ ਉਹ ਕਿਰਦਾਰਾਂ ਦੀ ਬੋਲੀ ਨੂੰ ਆਪਣੀਂ ਜ਼ੁਬਾਨ ਦੇ ਮੇਚ ਦਾ ਕਰ ਲੈਂਦੀ ਹੈ।
ਹੁਣ ਅਸੀਂ ਆਖ ਸਕਦੇ ਹਾਂ ਕਿ ਇਹੋ ਜਿਹੇ ਜਨੂੰਨ ਦਾ ਨਾਂਅ ਹੀ ਹੋ ਸਕਦਾ ਹੈ ਮਨਮੀਤ ਮਾਨ।
ਹਾਂ ਮਨਮੀਤ ਮਾਨ ਜਿਸ ਲਈ ਸੁਨਹਿਲਾ ਪਰਦਾ ਕੋਈ ਸੁਪਨਾਂ ਮਾਤਰ ਨਹੀਂ, ਉਸਦੀ ਮਿਥੀ ਹੋਈ ਮੰਜ਼ਿਲ ਹੈ।

ਸਵਰਗਵਾਸੀ ਸ਼ਹੀਦ ਬਲਦੇਵ ਸਿੰਘ ਮਾਨ ਅਤੇ ਪਰਮਜੀਤ ਕੌਰ ਦੀ ਇਕਲੌਤੀ ਜ਼ਹੀਨ ਪੁੱਤਰੀ ਮਨਮੀਤ ਮਾਨ ਜਿਸਨੇ ਛੋਟੀ ਹੁੰਦੀ ਨੇ ਫਿਲਮਾਂ ਦੇਖਦਿਆਂ ਕੰਧਾਂ ਉੱਪਰ ਲੱਗੇ ਪੋਸਟਰਾਂ ਵਿੱਚੋਂ ਝਾਕਦੇ ਬਹੁਤ ਸਾਰੇ ਚਿਹਰਿਆਂ ਨੂੰ ਵੇਖਕੇ ਮਨ ਵਿੱਚ ਇਹ ਫੈਸਲਾ ਕਰ ਲਿਆ ਸੀ ਕਿ ਉਹ ਦਿਨ ਵੀ, ਇੱਕ ਦਿਨ ਉਹ ਆਪਣੀਂ ਜ਼ਿੰਦਗੀ ਵਿੱਚ ਲੈਕੇ ਆਵੇਗੀ ਜਿਸ ਦਿਨ ਇਹਨਾਂ ਚਿਹਰਿਆਂ ਵਿੱਚ ਉਸਦਾ ਆਪਣਾਂ ਚਿਹਰਾ ਵੀ ਹੋਵੇਗਾ ਅਤੇ ਲੋਕ ਉਸਦੀ ਨਵੀਂ ਆਉਣ ਵਾਲੀ ਫਿਲਮ ਦੀ ਇੰਤਜ਼ਾਰ ਕਰਿਆ ਕਰਨਗੇ।

ਉਸਦੇ ਇਸ ਸੁਪਨੇ ਨੂੰ ਬੂਰ ਪਿਆ। ਉਸਨੇ ਬਾਲੜੀ ਉਮਰੇ ਐਨ ਜੁਆਨੀਂ ਦੀ ਦਹਿਲੀਜ਼ ਉੱਪਰ ਪਹਿਲਾ ਪੈਰ ਰੱਖਦਿਆਂ ਹੀ ਬਤੌਰ ਨਾਇਕਾ ਇੱਕ ਪੰਜਾਬੀ ਫਿਲਮ ਕੀਤੀ ''ਗੱਭਰੂ ਦੇਸ਼ ਪੰਜਾਬ ਦੇ''। ਉਦੋਂ ਉਹ ਨਵੀਂ ਨਵੀਂ 'ਲਿਮਕਾ ਫੇਸ ਆਫ ਦਾ ਈਯਰ' ਚੁਣੀਂ ਗਈ ਸੀ। ਉਸਨੇ ਆਪਣੇਂ ਜਨੂੰਨ ਦਾ ਅਗਲਾ ਸਟੈੱਪ ਚੁਕਦਿਆਂ ਹੀ ਕਿਸ਼ੋਰ ਨਮਿਤ ਸਕੂਲ ਐਕਟਿੰਗ ਸਕੂਲ ਮੁੰਬਈ ਤੋਂ ਅਦਾਕਾਰੀ ਦਾ ਡਿਪਲੋਮਾਂ ਕੀਤਾ ਅਤੇ ਫਿਲਮਾਂ ਲਈ ਸੰਘਰਸ਼ਸੀਲ ਹੋ ਗਈ।

ਉਸਦਾ ਸਭ ਤੋਂ ਵੱਡਾ ਸੁਪਨਾਂ ਹੈ ਪ੍ਰਸਿੱਧ ਫਿਲਮ ਨਿਰਦੇਸ਼ਕ ਮਨਮੋਹਨ ਸਿੰਘ ਨਾਲ ਪੰਜਾਬੀ ਜਾਂ ਹਿੰਦੀ ਫਿਲਮ ਕਰਨੀ। ਨਾਇਕਾ ਬਣਨਾਂ ਉਸਨੇ ਧਾਰ ਹੀ ਲਿਆ ਹੈ। ਮਨਮੋਹਨ ਸਿੰਘ ਉਸਦਾ ਆਦਰਸ਼ ਹੈ। ਮਾਂ ਪਰਮਜੀਤ ਕੌਰ ਉਸਦਾ ਰੱਬ ਹੈ; ਜਿਸਨੂੰ ਉਸਦਾ ਹਰ ਪਲ , ਹਰ ਸਾਹ ਸਮਰਪਿਤ ਹੈ। ਦਰਸ਼ਨ ਔਲਖ ਦੀ ਉਹ ਧੰਨਵਾਦੀ ਹੈ ਜਿਸਨੇ ਉਸਨੂੰ ਨਿਰਮਾਤਾ ਜਗਮੋਹਨ ਬਰਾੜ ਅਤੇ ਨਿਰਦੇਸ਼ਕ ਜੇ.ਐੱਸ ਚੀਮਾਂ ਦੀ ਪਹਿਲੀ ਫਿਲਮ ਵਿੱਚ ਅਦਾਕਾਰੀ ਕਰਨ ਦਾ ਮੌਕਾ ਪ੍ਰਦਾਨ ਕੀਤਾ।

ਉਸਦਾ ਠੋਸ ਇਰਾਦਾ ਹੈ ਫਿਲਮਾਂ ਦੀ ਨਾਇਕਾ ਦੇ ਤੌਰ ਉੱਤੇ ਸਥਾਪਤ ਹੋਣ ਦਾ, ਵੈਸੇ ਉਸਦੀ ਅਗਲੀ ਦਿਲਚਸਪੀ ਨਿਰਦੇਸ਼ਨ ਹੈ।ਰੱਬ ਕਰੇ ਇਹੋ ਜਿਹੇ ਜਨੂੰਨ ਵਾਲੀ ਅਦਾਕਾਰ ਕੁੜੀ ਦੇ ਸੁਪਨਿਆਂ ਦਾ ਫਲ ਪੱਕਕੇ ਛੇਤੀ ਉਸਦੀ ਝੋਲੀ ਵਿੱਚ ਪਵੇ।ਅਤੇ ਅਸੀਂ ਮਾਣ ਨਾਲ ਕਹਿ ਸਕੀਏ ਕਿ ਫਿਲਮਾਂ ਲਈ ਸਿਰ ਚੜ੍ਹਕੇ ਬੋਲਦੇ ਜਨੂੰਨ ਵਾਲੀ ਆਹ ਕੁੜੀ ਹੈ।
 

84 ਦੇ ਦੁਖਾਂਤ ਨੂੰ ਪੇਸ਼ ਕਰਦੀ ਫ਼ਿਲਮ ''ਹੰਝੂ' ਦੀ ਸ਼ੂਟਿੰਗ ਮੁਕੰਮਲ


ਮੋਗਾ/ ਜੁਗਣੀ :'ਮਹਿਕ ਵਤਨ ਦੀ' ਪੇਪਰ ਦੀ ਚੀਫ਼ ਐਡੀਟਰ ਭਵਨਦੀਪ ਸਿੰਘ ਪੁਰਬਾ ਦੀ ਪੇਸ਼ਕਸ, ਪ੍ਰਡਿਊਸਰ ਗੁਰਸੇਵਕ ਸਿੰਘ ਕਨੇਡਾ ਦੁਆਰਾ ਨਿਰਮਾਣ ਕੀਤੀ ਜਾ ਰਹੀ ਪੰਜਾਬੀ ਫ਼ਿਲਮ 'ਹੰਝੂ' ਦੀ ਸ਼ੂਟਿੰਗ ਮੋਗਾ ਦੇ ਆਸ-ਪਾਸ ਦੇ ਪਿੰਡਾਂ ਵਿੱਚ ਹੋ ਰਹੀ ਸੀ ਜੋ ਕਿ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਡਿਊਸਰ ਗੁਰਸੇਵਕ ਸਿੰਘ ਕਨੇਡਾ ਨੇ ਦੱਸਿਆ ਕਿ ਮੈਂ ਕਨੇਡਾ ਵਿੱਚ ਵੱਸਦੇ ਪੰਜਾਬੀਆਂ ਦੀ ਮੰਗ 'ਤੇ 1984 ਦੇ ਦੁਖਾਂਤ ਨੂੰ ਆਪਣੀ ਫ਼ਿਲਮ ਦਾ ਵਿਸ਼ਾ ਬਣਾਇਆ ਹੈ। ਇਸ ਫ਼ਿਲਮ ਦੀ ਸਕਰਿਪਟ ਉੱਘੇ ਸਾਹਿਤਕਾਰ ਗੁਰਮੇਲ ਸਿੰਘ ਬੌਡੇ ਅਤੇ ਓਮ ਪ੍ਰਕਾਸ਼ ਗਾਸੋ ਦੀਆਂ ਕਹਾਣੀਆਂ ਦੇ ਅਧਾਰਤ ਹੈ। ਇਹ ਫ਼ਿਲਮ ਭਵਨਦੀਪ ਸਿੰਘ ਪੁਰਬਾ ਦੀ ਦੇਖ-ਰੇਖ ਹੇਠ ਤਿਆਰ ਹੋਈ ਹੈ ਜਿਸ ਦਾ ਨਿਰਦੇਸ਼ਨ ਹਰਵਿੰਦਰ ਦੀਵਾਨਾ ਵੱਲੋਂ ਕੀਤਾ ਗਿਆ ਹੈ।
ਇਹ ਨਿਵੇਕਲੀ ਫਿਲਮ ਹੈ ਜੋ ਕਨੇਡਾ ਵਿੱਚ ਵੱਡੇ ਪਰਦੇ 'ਤੇ ਦਿਖਾਈ ਜਾਵੇਗੀ। ਇਸ ਫ਼ਿਲਮ ਵਿੱਚ ਸਹਿ ਨਿਰਦੇਸ਼ਕ ਤਰਲੋਚਨ ਗੌਗੀ, ਗੁਰਸੇਵਕ ਸਿੰਘ ਪੁਰਬਾ, ਭਵਨਦੀਪ ਸਿੰਘ ਪੁਰਬਾ, ਮੈਡਮ ਪਰਮਿੰਦਰ ਕੌਰ, ਇਕਬਾਲ ਖੋਸਾ, ਗੁਰਮੇਲ ਸਿੰਘ ਗਿੱਲ, ਮੈਡਮ ਬੰਬੀਤਾ, ਅਮਰਜੀਤ ਖੁਖਰਾਣਾ, ਸਵਿੰਦਰ ਤਾਰੇਵਾਲਾ, ਹਰਜਿੰਦਰ ਹੀਰਾ, ਅਵਤਾਰ ਤਾਰੀ, ਪਰਮਿੰਦਰ ਨਿੱਕਾ, ਰਣਜੀਤ ਗਿੱਲ, ਜਗਰਾਜ ਗਿੱਲ, ਗੁਰਪ੍ਰੀਤ ਗੋਪੀ, ਕਿਰਨਦੀਪ, ਰਾਜੂ ਭਦੇੜ, ਮੈਡਮ ਸੁਮਨਦੀਪ ਚਾਹਲ, ਹਰਪ੍ਰੀਤ ਹਠੂਰ, ਸੰਦੀਪ ਜਿੰਦਲ, ਜਸਪਾਲ ਸਿੰਘ ਤੇ ਅਮਨ ਪ੍ਰਵਾਜ਼ ਆਦਿ ਤੋਂ ਇਲਾਵਾ ਹੋਰ ਵੀ ਕਈ ਕਲਾਕਾਰਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ

ਭਰੂਣ ਹੱਤਿਆ ਤੇ ਕਰਾਰੀ ਚੋਟ ਕਰੇਗੀ ਪੰਜਾਬੀ ਫ਼ਿਲਮ ਜੰਜ ਪ੍ਰੀਤੋ ਦੀ


-ਇਕਬਾਲਦੀਪ ਸੰਧੂ
ਦਿਨੋ ਦਿਨ ਪੰਜਾਬ ਅੰਦਰ ਪੈਰ ਪਸਾਰ ਰਹੀ ਸਮਾਜਿਕ ਬੁਰਾਈ ਭਰੂਣ ਹੱਤਿਆ ਨੂੰ ਜੜ੍ਹ ਤੋਂ ਉਖਾੜਣ ਦੇ ਉਦੇਸ਼ ਨਾਲ ਸਰਕਾਰੀ ਤੇ ਗੈਰ ਸਰਕਾਰੀ ਕਈ ਪ੍ਰੋਜੈਕਟ ਚਲਾਏ ਜਾ ਰਹੇ ਹੈ ਪਰ ਬੀਤੇ ਕੱਲ੍ਹ ਮੁਕੰਮਲ ਹੋਈ ਪੰਜਾਬੀ ਫ਼ਿਲਮ ਜੰਜ ਪੀਤੋ ਦੀ ਵੀ ਕਰਾਰੀ ਚੋਟ ਕਰੇਗੀ। ਫ਼ਿਲਮ ਦੀ ਸ਼ੂਟਿੰਗ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਇਸ ਲਈ ਮੁੰਕਮਲ ਕੀਤੀ ਗਈ ਹੈ ਕਿਉਂਕਿ ਇਸ ਇਲਾਕੇ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਕਾਫ਼ੀ ਘੱਟ ਹੈ। ਇਸਤੋਂ ਇਲਾਵਾ ਇਸਦੀ ਕੁਝ ਸ਼ੂਟਿੰਗ ਪਟਿਆਲਾ ਦੇ ਪਿੰਡ ਬਦੋਛੀ ਕਲਾਂ ਵਿੱਚ ਵੀ ਕੀਤੀ ਗਈ। ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਲਾਭ ਜੰਜੂਆ, ਪ੍ਰਕਾਸ਼ ਗਾਦੂ,ਰਾਜ ਵਿਰਕ,ਸਤਿੰਦਰ ਕੌਰ,ਰਾਜੂ ਵਰਮਾ,ਹਰਸ਼ ਸੀੜ੍ਹਾ,ਕੁਲਦੀਪ ਕੌਰ,ਪ੍ਰਿਯੰਕਾ ,ਕਮਲ,ਰਾਜ ਭੜੀ ਨੇ ਨਿਭਾਈਆਂ ਹਨ। ਫ਼ਿਲਮ ਵਿੱਚ ਰਾਜ ਵਿਰਕ ਤੇ ਪ੍ਰਕਾਸ਼ ਗਾਦੂ ਦਾ ਦਮਦਾਰ ਰੋਲ ਹੈ ਜੋ ਫ਼ਿਲਮੀ ਦਰਸ਼ਕਾਂ ਨੂੰ ਪ੍ਰਭਾਵਿਤ ਕਰੇਗਾ ਕਿਉਂਕਿ ਜੰਜ ਪ੍ਰੀਤੋ ਦੀ ਫ਼ਿਲਮ ਭਵਿੱਖ ਵਿੱਚ ਪੰਜਾਬ ਦੀ ਹੋਣ ਵਾਲੀ ਸਥਿਤੀ ਨੂੰ ਬਾਖੂਬੀ ਦਰਸਾਉਂਦੀ ਹੈ। ਫ਼ਿਲਮ ਦਾ ਨਿਰਮਾਤਾ ਹਰਚਰਨ ਸਿੰਘ ਸੀੜ੍ਹਾ ਤੇ ਨਿਰਦੇਸ਼ਕ ਟੋਨੀ ਹੈ।

ਪੰਜਾਬੀ ਸੀਰੀਅਲ ਚੜਿਆ ਚੰਨ ਸੁੰਮਦਰੋਂ ਪਾਰ ਦੀ ਸ਼ੂਟਿੰਗ ਜਾਰੀ
-ਇਕਬਾਲਦੀਪ ਸੰਧੂ
ਚੰਡੀਗੜ ਨੇੜੇ ਪੈਂਦੇ ਘੁੰਮਣ ਫਾਰਮ ਤੇ ਜਸਟ ਟੀਵੀ ਪੰਜਾਬੀ ਚੈਨਲ ਲਈ ਬਣਾਏ ਜਾ ਰਹੇ ਪੰਜਾਬੀ ਸੀਰੀਅਲ ਚੜਿਆ ਚੰਨ ਸੰਮੁਦਰੋਂ ਪਾਰ ਦੇ ਤੀਜੇ ਸੈਡਿਊਲ ਦੀ ਅੱਜ ਕੱਲ ਸ਼ੂਟਿੰਗ ਜ਼ੋਰਾ ਸ਼ੋਰਾਂ ਨਾਲ ਜਾਰੀ ਹੈ । ਜਿਸਨੂੰ ਖੂਬਸੂਰਤੀ ਨਾਲ ਕੈਮਰਾਮੈਨ ਅਸ਼ੋਕ ਬਹਿਲ ਨੇ ਨਿਰਦੇਸ਼ਕ ਰਾਜੀਵ ਸੋਨੀ ਨਿਰਦੇਸ਼ਣ ਵਿੱਚ ਆਪਣੇ ਕੈਮਰੇ ਵਿੱਚ ਕੈਦ ਕਰ ਰਹੇ ਹਨ। । ਨਿਰਦੇਸ਼ਕ ਰਾਜੀਵ ਸੋਨੀ ਨੇ ਦੱਸਿਆ ਕਿ ਇਹ ਪੰਜਾਬੀ ਪਿੰਡ ਦੀ ਕਹਾਣੀ ਨੂੰ ਲੈ ਕੇ ਸੀਰੀਅਲ ਬਣਾਇਆ ਜਾ ਰਿਹਾ ਜਿਸ ਵਿੱਚ ਸਾਰੇ ਪਾਤਰ ਆਪਣੀ ਜਿੰਦਗੀ ਦੇ ਖੱਟੇ ਮਿੱਠੇ ਅਨੁਭਵਾਂ ਰਾਹੀਂ ਦਰਸ਼ਕਾਂ ਦਾ ਮੰਨੋਰੰਜਨ ਕਰਦੇ ਹਨ। ਜਿਸਦਾ ਪ੍ਰਸਾਰਣ ਰੋਜਾਨਾ ਜਸਟ ਟੀਵੀ ਪੰਜਾਬੀ ਚੈਨਲ ਤੇ ਚੱਲ ਰਿਹਾ ਹੈ ਜੋ ਕਿ ਹਫ਼ਤੇ ਛੇ ਦਿਨ ਲਗਾਤਾਰ ਆ ਰਿਹਾ ਹੈ ਅਤੇ ਜਿਸਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਪੰਜਾਬੀ ਸਭਿਆਚਾਰ ਤੇ ਵਿਰਾਸਤੀ ਕਦਰਾਂ ਕੀਮਤਾਂ ਨਾਲ ਭਰਪੂਰ ਇਹ ਸੀਰੀਅਲ ਦੀ ਟੀਮ ਵਿੱਚ ਪੰਜਾਬੀ ਫਿਲਮ ਹੀਰੋ ਰਹੇ ਸ਼ਵਿੰਦਰ ਮਾਹਲ,ਚੰਦਰਕਾਲ ਕਾਲੜਾ,ਸੰਨੀ ਸੰਧੂ,ਅਕਿਸ਼ਤਾ ਵਾਸੂਦੇਵਾ,ਕਪਿਲ ਕਲਿਆਣ,ਅਜੈ, ਰਜਨੀ ਗੁਜਰਾਲ,ਰਾਜ ,ਕਮਲੇਸ਼ ਸ਼ਰਮਾ,ਰੰਜਨ ਸਹਿਗਲ,ਮੋਹਿਤ,ਨਵੀ,ਅਮ੍ਰਿਤਪਾਲ ਬਿੱਲਾ, ਸੰਦੀਪ ਰਾਣਾ, ਅੰਜੂਮਣ ਤੋਂ ਇਲਾਵਾ ਹੋਰ ਕਲਾਕਾਰ ਕੰਮ ਕਰ ਰਹੇ ਹਨ। ਉਨਾਂ ਅੱਗੇ ਦੱਸਿਆ ਕਿ ਅੱਜ ਦੇ ਭੱਜ ਦੋੜ ਦੇ ਸਮੇਂ ਵਿੱਚ ਜਿਆਦਾਤਰ ਲੋਕ ਕੋਲ ਥੀਏਟਰਾਂ ਵਿੱਚ ਜਾਣ ਦਾ ਸਮਾਂ ਨਹੀਂ ਅਤੇ ੁਹ ਆਪਣੇ ਵਿੱਚ ਹੀ ਆਪਣਾ ਮੰਨੋਰੰਜਨ ਕਰਨਾ ਚਾਹੁੰਦੇ ਹਨ ਸੋ ਉਨਾਂ ਦੀ ਕਲਾ ਦੀ ਭੁੱਖ ਨੂੰ ਪਾਰੀ ਕਰਨ ਲਈ ਇਸ ਸੀਰੀਅਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਧਰ ਇਸ ਮੌਕੇ ਸੁਪ੍ਰਸਿੱਧ ਕਲਾਕਾਰ ਸਵਿੰਦਰ ਮਾਹਲ ਨੇ ਵੀ ਕਿਹਾ ਕਿ ਇਹਨਾਂ ਸੀਰੀਅਲਾਂ ਦੇ ਨਿਰਮਾਣ ਨਾਲ ਜਿੱਥੇ ਦਰਸ਼ਕਾਂ ਨੂੰ ਆਪਣੀ ਮਾਤਰਭਾਸ਼ਾ ਵਿੱਚ ਕਲਾ ਵੇਖਣ ਦਾ ਮੌਕਾ ਮਿਲਦਾ ਹੈ ਉੱਥੇ ਹੀ ਇਹ ਸੀਰੀਅਲ ਵਿੱਚ ਨਵੇਂ ਕਲਾਕਾਰਾਂ ਇੱਕ ਪਲੇਟਫਾਰਮ ਸਾਬਿਤ ਹੋ ਰਿਹਾ ਹੈ । ਇਸ ਮੌਕੇ ਚੈਨਲ ਦੇ ਕ੍ਰਿਏਟਿਵ ਸੁਪਰਵਾਈਜ਼ਰ ਆਚੰਲ ਸਿੰਘ ਮੇਹਤਾ ਨੇ ਕਿਹਾ ਕਿ ਸੀਰੀਅਲ ਦੀ ਸ਼ੂਟਿੰਗ ਪੂਰਾ ਮਹੀਨਾ ਚੱਲੇਗੀ ਜੋ ਘੁੰਮਣ ਫਾਰਮ,ਮਾਣਕਪੁਰ ਸ਼ਰੀਫ਼,ਚੰਡੀਗੜ ਆਦਿ ਲੋਕੇਸ਼ਨ ਤੇ ਕੀਤੀ ਜਾਵੇਗੀ।
 

ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਮਾਦਾ ਭਰੂਣ ਹੱਤਿਆ 'ਤੇ ਕਰਾਰੀ ਚੋਟ ਮਾਰਦੀ ਟੈਲੀਫ਼ਿਲਮ 'ਚੀਖ਼' ਵਿਚ ਮੁੱਖ ਭੂਮਿਕਾ ਨਿਭਾਉਂਦੇ ਦਿਖਾਈ ਦੇਣਗੇ

ਭਾਵੇਂ ਕਿ ਇਕ ਵਾਰ ਪੰਜਾਬੀ ਸਿਨੇਮਾ ਜਗਤ ਆਪਣੇ ਆਖ਼ਰੀ ਸਾਹਾਂ 'ਤੇ ਪਹੁੰਚ ਗਿਆ ਸੀ ਅਤੇ ਇਸ ਖੇਤਰ ਨਾਲ਼ ਜੁੜੇ ਪੰਜਾਬੀ ਕਲਾਕਾਰਾਂ ਨੇ ਵੀ ਇਸ ਖੇਤਰ ਤੋਂ ਆਪਣੇ ਮੂੰਹ ਫ਼ੇਰ ਲਏ ਸਨ, ਪ੍ਰੰਤੂ ਪਿਛਲੇ ਕੁੱਝ ਸਾਲਾਂ ਦੌਰਾਨ ਚੰਗੇ ਬਜਟ ਅਤੇ ਵਧੀਆ ਵਿਸ਼ਿਆਂ ਨੂੰ ਲੈ ਕੇ ਬਣਾਈਆਂ ਗਈਆਂ ਪੰਜਾਬੀ ਫ਼ਿਲਮਾਂ ਨੇ ਜਿੱਥੇ ਚੰਗਾ ਮੁਨਾਫ਼ਾ ਕਮਾਇਆ ਹੈ, ਉੱਥੇ ਇਹ ਫ਼ਿਲਮਾਂ ਸਰੋਤਿਆਂ ਦੀਆਂ ਉਮੀਦਾਂ 'ਤੇ ਵੀ ਖ਼ਰੀਆਂ ਉਤਰੀਆਂ। ਇਸੇ ਤਰ੍ਹਾਂ ਘੱਟ ਬਜਟ ਵਾਲੀਆਂ ਪੰਜਾਬੀ ਟੈਲੀਫ਼ਿਲਮਾਂ ਨੇ ਵੀ ਪੰਜਾਬੀ ਸਿਨੇਮਾ ਦੇ ਇਸ ਖੇਤਰ ਵਿਚ ਆਪਣੀ ਚੰਗੀ ਧਾਕ ਜਮਾਈ ਹੈ। ਗੁਰਚੇਤ ਚਿੱਤਰਕਾਰ ਸਮੇਤ ਕੁੱਝ ਹੋਰ ਕਲਾਕਾਰਾਂ ਨੇ ਖ਼ਾਸ ਕਰ ਕਾਮੇਡੀ ਟੈਲੀਫ਼ਿਲਮਾਂ ਬਣਾ ਕੇ ਘਰ ਘਰ ਅਤੇ ਬੱਸਾਂ ਵਿਚ ਆਪਣੇ ਦਰਸ਼ਕ ਪੈਦਾ ਕੀਤੇ ਹਨ।
ਇਸੇ ਤਰ੍ਹਾਂ ਹਾਲ ਹੀ ਵਿਚ ਪੰਜਾਬ ਅੰਦਰ ਦਿਨੋ ਦਿਨ ਘਟ ਰਹੀ ਲੜਕੀਆਂ ਦੀ ਗਿਣਤੀ ਦੇ ਮੱਦੇਨਜ਼ਰ ਬਹੁਤ ਹੀ ਗੰਭੀਰ ਵਿਸ਼ੇ ਮਾਦਾ ਭਰੂਣ ਹੱਤਿਆ ਨੂੰ ਲੈ ਕੇ 'ਸੇਤੀਆ ਮੂਵੀਜ਼' ਵੱਲੋਂ ਪੰਜਾਬੀ ਟੈਲੀਫ਼ਿਲਮ 'ਚੀਖ਼' ਬਣਾਈ ਜਾ ਰਹੀ ਹੈ, ਜਿਸ ਦੀ ਜ਼ਿਲਾ ਲੁਧਿਆਣਾ ਦੇ ਮਸ਼ਹੂਰ ਪਿੰਡ ਕੋਟ ਗੰਗੂ ਰਾਏ ਦੇ ਖੇਤਰ, ਖੰਨਾ ਤੇ ਸਮਰਾਲਾ ਵਿਚ ਸ਼ੂਟਿੰਗ ਕਰਨ ਉਪਰੰਤ ਪਹਿਲਾ ਭਾਗ ਮੁਕੰਮਲ ਹੋ ਚੁੱਕਾ ਹੈ, ਜਦ ਕਿ ਫ਼ਿਲਮ ਦੀ ਬਾਕੀ ਰਹਿੰਦੀ ਸ਼ੂਟਿੰਗ ਚੰਡੀਗੜ੍ਹ, ਰਾਜਸਥਾਨ ਦੇ ਖੇਤਰ ਵਿਚ ਮੁਕੰਮਲ ਕੀਤੀ ਜਾਵੇਗੀ।
ਫ਼ਿਲਮ 'ਚੀਖ਼' ਦੇ ਪ੍ਰੋਡਕਸ਼ਨ ਇੰਚਾਰਜ ਸ੍ਰ.ਧਿਆਨ ਸਿੰਘ ਰਾਏ ਨੇ ਇਸ ਫ਼ਿਲਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਲਮ ਦੇ ਪ੍ਰੋਡਿਊਸਰ ਪਰਮਜੀਤ ਸਿੰਘ ਸੇਤੀਆ, ਡਾਇਰੈਕਟਰ ਲੱਖਾ ਲਹਿਰੀ, ਐਸੋਸੀਏਟ ਨਿਰਦੇਸ਼ਕ ਰਾਕੇਸ਼ ਕੁਮਾਰ, ਕੈਮਰਾਮੈਨ ਮਹਿਫ਼ੂਜ਼ ਖ਼ਾਨ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮ ਦੀ ਕਹਾਣੀ, ਡਾਇਲਾਗ ਅਤੇ ਟਾਇਟਲ ਗੀਤ ਤ੍ਰਲੋਚਨ ਸਿੰਘ ਵੱਲੋਂ ਲਿਖੇ ਗਏ ਹਨ ਜਦੋਂ ਕਿ ਫ਼ਿਲਮ ਦਾ ਸੰਗੀਤ ਕੁਲਦੀਪ ਤੂਰ ਨੇ ਤਿਆਰ ਕੀਤਾ ਹੈ। ਇਸ ਫ਼ਿਲਮ ਵਿਚ ਮੈਡਮ ਨਿਰਮਲ ਰਿਸ਼ੀ, ਅਨੀਤਾ ਮੀਤ, ਪ੍ਰਦੀਪ ਬਰਾੜ, ਮਨਦੀਪ ਮੰਚ, ਮਲਕੀਤ ਰੌਣੀ, ਪਰਮਿੰਦਰਪਾਲ ਕੌਰ ਪਟਿਆਲਾ, ਸ਼ਸ਼ੀ ਗੋਇਲ, ਦਲਜੀਤ ਮਾਨ, ਦਲਜੀਤ ਸ਼ਾਹੀ, ਮੁਸਕਾਨ, ਵਿਵੇਕ ਮਹਿਤਾ, ਲਾਭ ਚਤਾਮਲੀ ਵਾਲਾ, ਮਾਸਟਰ ਜਗਜੀਤ ਸੇਖੋਂ, ਸਵਰਨ ਗੜ੍ਹੀ, ਬਾਬਾ ਪੰਜਾਬ ਸਿੰਘ ਜੀ, ਕਰਮਜੀਤ ਬਾਲਿਓੁਂ ਅਤੇ ਬਲਜੀਤ ਬੱਲੀ ਆਦਿ ਕਲਾਕਾਰ ਵੱਖ ਵੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਇਸ ਟੈਲੀਫ਼ਿਲਮ ਦੇ ਪੀ.ਆਰ.ਓ.ਸ੍ਰੀ ਨਾਨਕ ਮਹਿਤਾ ਨੇ ਦੱਸਿਆ ਕਿ ਇਸ ਫ਼ਿਲਮ ਵਿਚ ਖ਼ਾਸ ਗੱਲ ਹੈ ਕਿ ਪੰਜਾਬ ਦੇ ਮੌਜ਼ੂਦਾ ਟਰਾਂਸਪੋਰਟ ਮੰਤਰੀ ਤੇ ਥੀਏਟਰ ਦੇ ਕਲਾਕਾਰ ਮਾਸਟਰ ਮੋਹਨ ਲਾਲ ਇਕ ਰਿਟਾਇਰਡ ਅਧਿਆਪਕ ਅਤੇ ਸਮਾਜ ਸੇਵਕ ਦਾ ਕਿਰਦਾਰ ਨਿਭਾ ਰਹੇ ਹਨ। ਟਰਾਂਸਪੋਰਟ ਮੰਤਰੀ ਪੰਜਾਬ ਦੇ ਰਾਜਸੀ ਸਕੱਤਰ ਸ੍ਰੀ ਰਾਜਨ ਛਿੱਬਰ ਖੰਨਾ ਅਨੁਸਾਰ ਜਦੋਂ ਮੰਤਰੀ ਸਾਹਬ ਨੇ ਇਸ ਫ਼ਿਲਮ ਦੀ ਸਕਰਿਪਟ ਪੜ੍ਹੀ ਤਾਂ ਉਹ ਇਸ ਦੀ ਕਹਾਣੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਇਸ ਫ਼ਿਲਮ ਵਿਚ ਰੋਲ ਕਰਨ ਲਈ ਤੁਰੰਤ ਹਾਂ ਕਰ ਦਿੱਤੀ।
ਫ਼ਿਲਮ ਦੇ ਪ੍ਰੋਡਿਊਸਰ ਸ੍ਰੀ ਪਰਮਜੀਤ ਸਿੰਘ ਸੇਤੀਆ ਨੇ ਪਿੰਡ ਕੋਟ ਗੰਗੂ ਰਾਏ ਦੇ ਭਜਨ ਸਿੰਘ ਕੂੰਨਰ, ਸ੍ਰ: ਨਾਜ਼ਰ ਸਿੰਘ ਕੂੰਨਰ ਯੂ.ਐਸ.ਏ. ਅਤੇ ਗੁਰੂ ਨਾਨਕ ਸਪੋਰਟਸ ਕਲੱਬ ਕੋਟ ਗੰਗੂ ਰਾਏ ਦੇ ਪ੍ਰਧਾਨ ਰਾਜਿੰਦਰ ਸਿੰਘ ਸਮੇਤ ਸਮੂਹ ਨਗਰ ਨਿਵਾਸੀਆਂ ਵੱਲੋਂ ਇਸ ਫ਼ਿਲਮ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਫ਼ਿਲਮ ਨੂੰ ਬਣਾਉਣ ਦੀ ਪ੍ਰੇਰਨਾ ਉਨ੍ਹਾਂ ਨੂੰ ਖੰਨਾ ਵਿਖੇ ਹੋਏ ਮਾਦਾ ਭਰੂਣ ਹੱਤਿਆ ਖਿਲਾਫ਼ ਉਸ ਰਾਜ ਪੱਧਰੀ ਸਮਾਗਮ ਤੋਂ ਮਿਲੀ ਜੋ ਮਾਣਯੋਗ ਚੀਫ਼ ਜਸਟਿਸ ਸ੍ਰੀ ਵਿਜੇਂਦਰ ਜੈਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖ਼ੁਦ ਦਿਲਚਸਪੀ ਲੈ ਕੇ ਆਪਣੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਇਆ ਸੀ।
ਅਖ਼ੀਰ ਵਿਚ ਇਸ ਫ਼ਿਲਮ ਦੇ ਪ੍ਰੋਡਕਸ਼ਨ ਇੰਚਾਰਜ ਸ੍ਰ: ਧਿਆਨ ਸਿੰਘ ਰਾਏ ਨੇ ਦੱਸਿਆ ਕਿ ਹੁਣ ਤੱਕ ਬਣੀਆਂ ਪੰਜਾਬੀ ਟੈਲੀਫ਼ਿਲਮਾਂ ਵਿਚੋਂ ਇਹ ਫ਼ਿਲਮ ਸਭ ਤੋਂ ਵੱਡੇ ਬਜਟ ਦੀ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਦੀ ਕਹਾਣੀ ਸਮਾਜ ਵਿਚ ਅਕਸਰ ਵਾਪਰ ਰਹੀਆਂ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਦੇ ਮੁਕੰਮਲ ਹੋਣ ਉਪਰੰਤ ਇਹ ਫ਼ਿਲਮ ਭਾਰਤ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨੀ, ਇਟਲੀ, ਆਸਟ੍ਰੇਲੀਆ, ਹਾਂਗਕਾਂਗ ਅਤੇ ਸਿੰਘਾਪੁਰ ਵਿਚ ਵੀ ਰਿਲੀਜ਼ ਕੀਤੀ ਜਾਵੇਗੀ।

ਗੱਲ ਉੱਡਦੀ ਉੱਡਦੀ - ਦਰਸ਼ਨ ਦਰਵੇਸ਼

ਚੀਨ ਦੇ ਭੁਚਾਲ ਉੱਪਰ ਫਿਲਮ

ਮਸ਼ਹੂਰ ਫਿਲਮ ਅਭਿਨੇਤਾ ਜੈਕੀ ਚੇਨ ਬਹੁਤ ਛੇਤੀ ਪਿਛਲੇ ਦਿਨੀਂ ਚੀਨ ਵਿੱਚ ਆਏ ਭੂਚਾਲ ਉੱਪਰ ਫਿਲਮ ਬਨਾਉਣ ਜਾ ਰਹੇ ਹਨ ਇਹ ਫਿਲਮ ਬਨਾਉਣ ਦਾ ਮਕਸਦ ਉਹਨਾਂ ਭੁਚਾਲ ਪੀੜਤ ਲੋਕਾਂ ਦੇ ਜ਼ਖਮ ਹਰੇ ਕਰਨਾਂ ਨਹੀਂ ਹੈ ਬਲਕਿ ਉਹਨਾਂ ਲੋਕਾਂ ਦੀ ਮੱਦਦ ਕਰਨ ਦੇ ਇਰਾਦੇ ਨਾਲ ਇਹ ਫਿਲਮ ਬਣਾਈ ਜਾ ਰਹੀ ਹੈ । ਇਸ ਸਿਲਸਿਲੇ ਵਿੱਚ ਉਹ ਕਈ ਫਿਲਮ ਲੇਖਕਾਂ ਅਤੇ ਨਿਰਦੇਸ਼ਕਾਂ ਨਾਲ ਤਕਰੀਬਨ ਆਪਣੀ ਗੱਲਬਾਤ ਨੂੰ ਅੰਤਿਮ ਛੋਹਾਂ ਦੇ ਹੀ ਚੁੱਕੇ ਹਨ।
ਜੈਕੀ ਚੇਨ ਨੂੰ ਇਹ ਫਿਲਮ ਬਨਾਉਣ ਲਈ ਦੁਨੀਆਂ ਭਰ ਦੇ ਟੀ ਵੀ ਚੈਨਲਾਂ ਨੇ ਮਜ਼ਬੂਰ ਕੀਤਾ ਹੈ ਕਿਉਂਕਿ ਅਲੱਗ ਅਲੱਗ ਚੈਨਲਾਂ ਨੇ ਅਲੱਗ ਅਲੱਗ ਕਹਾਣੀਆਂ ਪੇਸ਼ ਕੀਤੀਆਂ ਹਨ ਅਤੇ ਹਰ ਕਹਾਣੀਂ ਨੇ ਉਹਨਾਂ ਦੀਆਂ ਅੱਖਾਂ ਅੰਦਰ ਅੱਥਰੂਆਂ ਨੂੰ ਜਨਮ ਦਿੱਤਾ ਹੈ।ਇਸ ਤੋਂ ਪਹਿਲਾਂ ਵੀ ਜੈਕੀ ,ਸਿਚੂਆਨ ਦੇ ਭੁਚਾਲ ਪੀੜਤ ਲੋਕਾਂ ਲਈ 14 ਲੱਖ ਡਾੱਲਰ ਦੀ ਰਾਸ਼ੀ ਦਾਨ ਕਰ ਚੁੱਕੇ ਹਨ ।

ਬਾਲੀਵੁੱਡ ਨੂੰ ਖੰਭ ਲੱਗੇ

ਇਹ ਕੋਈ ਸ਼ੇਖੀਮਾਰਾਂ ਵਾਲੀ ਗੱਲ ਨਹੀਂ,ਬਲਕਿ ਸੱਚਾਈ ਹੈ ਕਿ ਬਾਲੀਵੁੱਡ ਦੇ ਕਈ ਨਿਰਮਾਤਾ-ਨਿਰਦੇਸ਼ਕ ਹੁਣ ਆਪਣੀਂ ਅਗਲੀ ਉਡਾਣ ਹਾਲੀਵੁੱਡ ਵੱਲ ਭਰਨ ਲਈ ਰੁਚਿਤ ਹੋ ਗਏ ਹਨ ਜਿਨ੍ਹਾਂ ਵਿੱਚ ਵਿਧੂ ਵਿਨੋਦ ਚੋਪੜਾ,ਸੁਧੀਰ ਮਿਸ਼ਰਾ,ਜਾੱਨ ਬਰੂਆ ਅਤੇ ਪੈਨ ਨਲਿਨ ਤੋਂ ਇਲਾਵਾ ਹੋਰ ਵੀ ਕਈ ਫਿਲਮਕਾਰਾਂ ਨੇ ਹਾਲੀਵੁੱਡ ਵਿੱਚ ਜਾਕੇ ਪੈਰ ਜਮਾਉਣ ਦੀ ਪੱਕੀ ਧਾਰ ਲਈ ਹੈ । ਫਿਲਮ ਨਿਰਮਾਣ ਨਾਲ ਜੁੜੇ ਇਹ ਸਾਰੇ ਲੋਕ ਹਾਲੀਵੁੱਡ ਦੇ ਕਈ ਵੱਡੇ ਨਿਰਮਾਤਾਵਾਂ ਨਾਲ ਕਈ ਕਈ ਮੀਟਿਗਾਂ ਵੀ ਕਰ ਚੁੱਕੇ ਹਨ। ਬਾਲੀਵੁੱਡ ਦੇ ਰਿਲਾਇੰਸ ਬਿਗ ਐਂਟਰਟੇਨਮੈਂਟ ਅਤੇ ਇਰੋਜ਼ ਇੰਟਰਨੈਸ਼ਨਲ ਦੀ ਹਾਲੀਵੁੱਡ ਦੇ ਕਈ ਸਟੂਡੀਓਜ਼ ਨਾਲ ਵੀ ਗੱਲਬਾਤ ਚੱਲ ਰਹੀ ਹੈ ।
ਵਿੱਧੂ ਵਿਨੋਦ ਚੋਪੜਾ ਨੇ ਤਾਂ ਏਥੋਂ ਤੱਕ ਵੀ ਤਿਆਰੀ ਕਰ ਲਈ ਹੈ ਕਿ ਉਹ ਅਗਲੇ ਸਾਲ ਦੇ ਸ਼ੁਰੂ ਵਿੱਚ ਆਪਣੀਂ ਅੰਗਰੇਜ਼ੀ ਫਿਲਮ 'ਬਰੋਕਨ ਹਾਰਸਜ਼' ਦੀ ਸੂਟਿੰਗ ਨਿਅੂ ਮੈਕਸੀਕੋ ਵਿੱਚ ਕਰ ਰਹੇ ਹਨ ।ਇਸੇ ਤਰਾਂ ਨਿਰਦੇਸ਼ਕ ਜਾੱਨ ਬਰੂਆ ਵੀ ਆਪਣੀਂ 'ਹੋਮ ਪਿਜ਼ਨਸ' ਫਿਲਮ ਦੀ ਸ਼ੂਟਿੰਗ ਲਈ ਵੀ ਬਰਤਾਨੀਆ ਜਾਣ ਦੀ ਤਿਆਰੀ ਕਰੀ ਬੈਠੇ ਹਨ।ਪੈਰਿਸ ਵਿੱਚ ਰਹਿੰਦੇ ਭਾਰਤੀ ਮੂਲ ਦੇ ਨਿਰਮਾਤਾ ਪੈਨ ਨਲਿਨ ਗੌਤਮ ਬੁੱਧ ਉਪਰ ਇੱਕ ਫਿਲਮ ਬਣਾਉਣਗੇ ਅਤੇ ਤਿਆਰੀ ਖਿੱਚਣ ਦੇ ਬਾਵਜ਼ੂਦ ਵੀ ਸੁਧੀਰ ਮਿਸ਼ਰਾ ਅਜੇ ਆਪਣੀਂ ਫਿਲਮ ਦਾ ਨਾਂਅ ਨਹੀਂ ਦੱਸ ਰਹੇ ।

ਇੰਦਰ ਸਿਨਹਾ ਨੂੰ 'ਕਾਮਨਵੈਲਥ' ਪੁਰਸਕਾਰ

ਉਹ ਇੱਕ ਭਾਰਤੀ ਮੂਲ ਦਾ ਬਹੁਤ ਹੀ ਨਾਮਵਰ ਲੇਖਕ ਹੈ ਜਿਸਦੀ ਕਿਤਾਬ ਨੂੰ ਇੱਕ ਲੱਖ ਪੌਂਡ ਦੀ ਰਾਸ਼ੀ ਦਾ ਕਾਮਨਵੈੱਲਥ ਪੁਰਸਕਾਰ ਦਿੱਤਾ ਜਾਵੇਗਾ।ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਜਿਸ ਕਿਤਾਬ ਨੂੰ ਇਹ ਪੁਰਸਕਾਰ ਦਿੱਤਾ ਜਾਣਾਂ ਹੈ ਉਹ ਕਿਤਾਬ ਉਹਨਾਂ ਬਦਨਸੀਬਾਂ ਬਾਰੇ ਲਿਖੀ ਹੋਈ ਹੈ , ਜਿਹੜੇ ਭੁਪਾਲ ਗੈਸ ਤ੍ਰਾਸਦੀ ਦਾ ਸ਼ਿਕਾਰ ਹੋ ਕਏ ਸਨ।ਇਨਾਮ ਯਾਫਤਾ ਕਿਤਾਬ ਦਾ ਨਾਂਅ ਇਸ ਦੇ ਲੇਖਕ
ਇੰਦਰ ਸਿਨਹਾ ਨੇ 'ਐਨੀਮਲਸ ਪੀਪਲ' ਰੱਖਿਆ ਹੈ।ਇਹ ਆਯੋਜਨ ਹਰ ਸਾਲ ਰਾਸ਼ਟਰ ਮੰਡਲ ਫਾਊਂਡੇਸ਼ਨ ਵੱਲੋਂ ਕੀਤਾ ਜਾਂਦਾ ਹੈ।ਇਸ ਕਿਤਾਬ ਨੂੰ ਯੂਰਪੀ ਅਤੇ ਦੱਖਣ ਪੂਰਬੀ ਦੇਸ਼ਾਂ ਦੀ ਸ਼੍ਰੇਣੀਂ ਵਿੱਚੋਂ ਸਭ ਤੋਂ ਵਧੀਆ ਕਿਤਾਬ ਐਲਾਨਿਆ ਗਿਆ ਹੈ।ਇਸ ਦੇ ਨਾਲ ਹੀ ਇੱਕ ਹੋਰ ਸ਼੍ਰੇਣੀਂ ਦੀ ਵਧੀਆ ਕਿਤਾਬ ਦੇ ਤੌਰ ਉੱਤੇ ਬੰਗਲਾ ਦੇਸ਼ ਦੀ ਲੇਖਕਾ ਤਹਿਮੀਮਾ ਅਨਾਮ ਦੀ ਕਿਤਾਬ 'ਏ ਗੋਲਡਨ ਏਜ਼'ਦੀ ਵੀ ਚੋਣ ਕੀਤੀ ਗਈ ਹੈ।ਇਸ ਤੋਂ ਪਹਿਲਾਂ ਸ਼੍ਰੀ ਸਿਨਹਾ ਨੂੰ ਬੁੱਕਰ ਪੁਰਸਕਾਰ ਦੇ ਤੌਰ ਉੱਤੇ ਵੀ ਪੇਸ਼ ਕੀਤਾ ਗਿਆ ਸੀ ਲੇਕਿਨ ਉਹ ਆਖਰੀ ਦੌਰ 'ਚੋਂ ਬਾਹਰ ਹੋ ਗਏ ਸਨ।

ਲੋਕੋ ਦੇਖੋ ਟੌਹਰ ਜੱਟ ਦੀ
 


ਜਿੰਮੀ ਸ਼ੇਰਗਿੱਲ ਹੁਣ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ।ਜੱਟ ਨੂੰ ਅਸੀਂ ਮਾਚਿਸ ਫਿਲਮ ਤੋਂ ਲੈਕੇ ਜਦੋਂ ਵੀ ਵੇਖਿਆ ਹੈ ਬੱਸ ਲੋਹੜੇ ਦੀ ਮਿਹਨਤ ਕਰਦੇ ਹੀ ਵੇਖਿਆ ਹੈ ਤੇ ਜੇਕਰ ਉਸਦੀ ਮਿਹਨਤ ਰੰਗ ਲਿਆਈ ਹੈ ਤਾਂ ਫੇਰ ਉਹ ਚਾਹੇ ਉਹ ਸੋਨੇ ਦੀਆਂ ਅੰਗੂਠੀਆਂ ਪਹਿਨੇ ਤੇ ਚਾਹੇ ਗਲੇ 'ਚ ਚੇਨਾਂ ਅਸੀਂ ਕੌਣ ਹੁੰਦੇ ਹਾਂ ਉਸ ਉੱਪਰ ਮੱਚਣ ਵਾਲੇ।ਇੱਕ ਗੱਲ ਹੋਰ ਵੀ ਹੈ ਕਿ ਇਹ ਕਿਸੇ ਪੰਡਿਤ ਦਾ ਲਾਇਆ ਹੋਇਆ ਟੇਵਾ ਨਹੀਂ ਹੈ ਕਿ ਉਸਨੇ ਇਹ ਪਹਿਨਣੀਆਂ ਹੀ ਹਨ ਇਹ ਤਾਂ ਬੱਸ ਜੱਟ ਦਾ ਸ਼ੌਕ ਹੈ ਤੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ।ਉਂਝ ਸ਼ੌਕ ਪੂਰਾ ਕਰਨ ਵਾਸਤੇ ਤਾਂ ਉਹ ਚਿੱਟਾ ਕਮੀਜ਼-ਪਜਾਮਾਂ ਵੀ ਪਹਿਨਦਾ ਹੈ।ਅਸੀਂ ਤੁਸੀਂ ਕੌਣ ਹੁੰਨੇ ਆਂ ਰੋਕਣ ਵਾਲੇ।


ਰੀਆ-ਰਾਇਮਾ (ਸੇਨ)ਇੱਕੋ ਫਿਲਮ 'ਚ


ਪੇਕੇ ਦੋਵੇਂ ਭੈਣਾਂ ਨੱਚੀਏ , ਸਹੁਰੇ ਨੱਚੀਏ ਦਰਾਣੀਆਂ-ਜਠਾਣੀਆਂ।ਸ਼ਾਇਦ ਇਹੋ ਜਿਹਾ ਹੀ ਕੋਈ ਮੌਕਾ ਰੀਆ ਸੇਨ ਅਤੇ ਰਾਇਮਾ ਸੇਨ ਦੋਹਾਂ ਸਕੀਆਂ ਬੰਗਾਲਣ ਭੈਣਾਂ ਉੱਪਰ ਆਇਆ ਹੈ ਕਿ ਉਹ ਦੋਵੇਂ ਇਕੱਠੀਆਂ ਇੱਕ ਫਿਲਮ ਵਿੱਚ ਕੰਮ ਕਰ ਰਹੀਆਂ ਹਨ।ਫਿਲਮ ਦਾ ਨਾਂਅ ਹੈ 'ਸੀਜ਼ਨਸ ਗੀ੍ਰਟਿੰਗਜ਼' ਅਤੇ ਇਸ ਨੂੰ ਨਿਰਦੇ- ਸ਼ਿਤ ਕਰ ਰਿਹਾ ਹੈ ਵਿੱਕੀ ਚੋਪੜਾ।ਦਸ ਕਹਾਨੀਆਂ ਤੋਂ ਬਾਦ ਇਹ ਵੀ ਇੱਕ ਅਜਿਹੀ ਫਿਲਮ ਹੈ ਜਿਸ ਵਿੱਚ ਛੇ ਅਲੱਗ ਅਲੱਗ ਕਹਾਨੀਆਂ ਇੱਕ ਲੜੀ ਵਿੱਚ ਪਰੋਈਆਂ ਜਾਣਗੀਆਂ।
ਫਿਲਹਾਲ ਦੋਵੇਂ ਭੈਣਾਂ ਹੀ ਇਸ ਫਿਲਮ ਬਾਰੇ ਖੁੱਲਕੇ ਕੋਈ ਗੱਲ ਨਹੀਂ ਕਰ ਰਹੀਆਂ।ਉਹ ਬੱਸ ਏਨਾਂ ਹੀ ਕਹਿੰਦੀਆਂ ਹਨ ਕਿ ਸਾਡੇ ਲਈ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਅਸਲ ਜ਼ਿੰਦਗੀ ਵਾਂਗ ਫਿਲਮ ਵਿੱਚ ਵੀ ਸਕੀਆਂ ਭੈਣਾਂ ਦਾ ਕਿਰਦਾਰ ਹੀ ਨਿਭਾ ਰਹੀਆਂ ਹਾਂ।ਸਕ੍ਰਿਪਟ ਅਜੇ ਤੱਕ ਦੋਹਾਂ ਭੈਣਾਂ ਚੋਂ ਹੀ ਕਿਸੇ ਨੇ ਨਹੀਂ ਸੁਣੀਂ ਬੱਸ ਸਕੀਆਂ ਭੈਣਾਂ ਦਾ ਰੋਲ ਕਰਨ ਦੀ ਖੁਸ਼ੀ ਵਿੱਚ ਹੀ ਛਾਲਾਂ ਮਾਰੀ ਜਾ ਰਹੀਆ ਹਨ।

ਹਰਭਜਨ ਮਾਨ ਅਤੇ ਲਾਭ ਜੰਜੂਆ ਇਕੱਠੇ

ਵੈਸੇ ਤੁਸੀਂ ਅੰਦਾਜ਼ਾ ਤਾਂ ਇਹੀ ਲਾਇਆ ਹੋਊਗਾ ਕਿ ਸ਼ਾਇਦ ਦੋਹਾਂ ਪੰਜਾਬੀ ਗਾਇਕਾਂ ਹਰਭਜਨ ਮਾਨ ਅਤੇ ਲਾਭ ਜੰਜੂਆ ਨੇ ਕੋਈ ਆਪਣਾਂ ਸਟੇਜ ਉੱਪਰ ਪੇਸ਼- ਕਾਰੀ ਇਕੱਠਿਆਂ ਕਰਨ ਦਾ ਕੋਈ ਸਮਝੌਤਾ ਹੀ ਕਰ ਲਿਆ ਹੋਵੇ, ਪਰ ਇਹ ਸੱਚ ਨਹੀਂ ਹੈ । ਤਾਂ ਫੇਰ ਸੱਚ ਹੈ ਕੀ ? ਦਰਅਸਲ ਸੱਚ ਤਾਂ ਇਹ ਹੈ ਕਿ ਦੋਹਾਂ ਨੇ ਨਵੀਂ ਪੰਜਾਬੀ ਫਿਲਮ 'ਮੇਰਾ ਪਿੰਡ' ਵਿੱਚ ਪਹਿਲੀ ਵਾਰ ਇੱਕ ਅਜਿਹਾ ਪੰਜਾਬੀ ਗੀਤ ਗਾਇਆ ਹੈ ਜਿਸ ਨੂੰ ਸੁਣਕੇ ਇਉਂ ਲੱਗਦਾ ਹੈ ਕਿ ਫਿਲਮ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੂੰ ਪਹਿਲਾਂ ਹੀ ਇਹ ਪਤਾ ਸੀ ਕਿ ਇਹ ਗਾਣਾਂ ਤਾਂ ਸ਼ਾਇਦ ਲਿਖਆ ਹੀ ਇਹਨਾਂ ਲਈ ਗਿਆ ਸੀ।ਗਾਣਾਂ ਕਾਹਦਾ ਹੈ ਕਿ ਜਿਵੇਂ ਫਿਲਮ ਦੀ ਜਾਨ ਹੈ।ਦੋਹਾਂ ਹੀ ਗਾਇਕਾਂ ਦੀ ਬੁਲੰਦ ਆਵਾਜ਼ ਨੇ ਇਹ ਸਿੱਧ ਕਰਕੇ ਦਿਖਾ ਦਿੱਤਾ ਹੈ ਕਿ ਅਜੇ ਵੀ ਪੰਜਾਬੀ 'ਚ ਗਾਇਕ ਹੈਗੇ ਨੇ।ਫਿਲਮ 'ਮੇਰਾ ਪਿੰਡ' ਦੀ ਸ਼ੂਟਿੰਗ ਤੋਂ ਬਾਦ ਉਸਦੇ ਹੋਰ ਤਕਨੀਕੀ ਕੰਮਾਂ ਵਿੱਚੋਂ ਉਸਦਾ ਸੰਪਾਦਨ ਅਤੇ ਡਬਿੰਗ ਪੂਰੀ ਹੋ ਚੁੱਕੀ ਹੈ ਅਤੇ ਬਾਕੀ ਕੰਮਾਂ ਲਈ ਮਨ ਜੀ ਅਜੇ ਮੁੰਬਈ ਹੀ ਡੇਰੇ ਲਾਕੇ ਬੈਠੇ ਹੋਏ ਹਨ।

ਪੰਜਾਬੀ ਸੀਰੀਅਲ ਚੰਨ ਚੜਿਆ ਸੁੰਮਦਰੋਂ ਪਾਰ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਜ਼ੋਰਾ ਸ਼ੋਰਾਂ ਨਾਲ ਜ਼ਾਰੀ

ਇਕਬਾਲਦੀਪ ਸੰਧੂ

ਜਸਟ ਪੰਜਾਬੀ ਚੈਨਲ ਲਈ ਬਣ ਰਹੇ ਨਵੇਂ ਪੰਜਾਬੀ ਸੀਰੀਅਲ ਚੰਨ ਚੜਿਆ ਸੁੰਮਦਰੋਂ ਪਾਰ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਅੱਜ ਕੱਲ ਪਿੰਡ ਮਾਣਕ ਪੁਰ ਸ਼ਰੀਫ਼ ਵਿੱਖੇ ਜ਼ੋਰਾ ਸ਼ੋਰਾਂ ਜਾਰੀ ਹੈ। ਜਦੋਂ ਅਸੀਂ ਸੈੱਟ ਤੇ ਪੁਹੰਚੇ ਤਾਂ ਨਿਰਦੇਸ਼ਕ ਰਾਜੀਵ ਸੋਨੀ ਆਪਣੀ ਪੂਰੀ ਟੀਮ ਨਾਲ ਜਿਨਾਂ ਵਿੱਚ ਕੈਮਰਾਮੈਨ ਫ਼ਿਰੋਜ਼ ਖਾਨ ਸਾਊੰਡ ਰਿਕਾਡਿਸਟ ਅਹਿਮਦ ਅਰਸ਼ ਨਾਲ ਸੀਰੀਅਲ ਦੇ ਇੱਕ ਦ੍ਰਿਸ਼ ਨੂੰ ਫਿਲਮਾ ਰਿਹਾ ਸੀ। ਜਿਸ ਵਿੱਚ ਸੁਪ੍ਰਸਿੱਧ ਕਲਾਕਾਰ ਸ਼ਵਿੰਦਰ ਮਾਹਲ, ਅਮ੍ਰਿੰਤਪਾਲ ਬਿੱਲਾ, ਮਾਡਲ ਮੋਹਿਤ ਤੇ ਕਾਜਲਾ ਨੂੰ ਪਿੰਡੋਂ ਆਉਣ ਦਾ ਦ੍ਰਿਸ਼ ਦੱਸ ਰਹੇ ਸਨ। ਇੰਨੇ ਵਿੱਚ ਨਿਰਦੇਸ਼ਕ ਰਾਜੀਵ ਸੋਨੀ ਨੇ ਸਾਈਲੈਂਸ ...ਸਟਾਰਟ ਸਾਊੰਡ....ਕੈਮਰਾ. ਤੇ ਐਕਸ਼ਨ ਬੋਲਿਆ ਤੇ ਫਿਰ ਕੁਝ ਮਿੰਟਾਂ ਵਿੱਚ ਦ੍ਰਿਸ਼ ਓ.ਕੇ ਹੋ ਗਿਆ। ਸੀਰੀਅਲ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਸੋਨੀ ਨੇ ਦੱਸਿਆ ਕਿ ਇਹ ਸੀਰੀਅਲ ਜਸਟ ਪੰਜਾਬੀ ਚੈਨਲ ਲਈ ਬਣਾਇਆ ਜਾ ਰਿਹਾ ਜੋ ਕਿ ਹਫ਼ਤੇ ਛੇ ਦਿਨ ਲਗਾਤਾਰ ਆਵੇਗਾ ਅਤੇ ਇਸ ਵਿੱਚ ਕੰਮ ਕਰਨੇ ਵਾਲੇ ਕਈ ਕਲਾਕਾਰਾਂ ਨੂੰ ਲੰਮੇ ਸਮੇਂ ਤੱਕ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲੇਗਾ। ਉਨਾਂ ਅੱਗੇ ਦੱਸਿਆ ਕਿ ਸੀਰੀਅਲ ਦੀ ਕਹਾਣੀ ਇੱਕ ਪਿੰਡ ਵਿੱਚ ਵਿਚਰਦੀ ਹੈ ਜੋ ਆਮ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ ਇਸ ਵਿੱਚ ਮੁੱਖ ਭੂਮਿਕਾਵਾਂ ਵਿੱਚ ਸ਼ਵਿੰਦਰ ਮਾਹਲ, ਸਾਹਿਬ ਸਿੰਘ, ਨਵੀ, ਅਕਸ਼ਿਤਾ, ਰਜਨੀ ਗੁਜਰਾਲ, ਮੋਹਿਤ, ਸਤਵੰਤ ਕੌਰ, ਮਨਦੀਪ, ਲਵੀਨਾ ਆਦਿ ਨੇ ਨਿਭਾਈਆਂ ਹਨ । ਸੀਰੀਅਲ ਦੀ ਤਕਨੀਕੀ ਟੀਮ ਵਿੱਚ ਮੇਕਅੱਪ ਸਲਮਾਨ ਤੇ ਲੇਖਕ ਐਮ.ਸਲੀਮ ਤੇ ਖ਼ਜ਼ਾਨ ਹਨ। ਸੀਰੀਅਲ ਦਾ ਪਹਿਲਾ ਸ਼ੈਡਿਊਲ ਜੂਨ ਵਿੱਚ ਲੱਗਭਗ ਮੁਕੰਮਲ ਹੋਵੇਗਾ ਜਿਸ ਦੌਰਾਨ ਮਾਣਕਪੁਰ ਸ਼ਰੀਫ਼ ,ਚੰਡੀਗੜ,ਥੰਡਰਜ਼ੋਨ ਤੋਂ ਇਲਾਵਾ ਹੋਰ ਥਾਵਾਂ ਤੇ ਸ਼ੂਟਿੰਗ ਕੀਤੀ ਜਾ ਰਹੀ ਹੈ।

 

ਗਾਇਕਾ 'ਕਲਪਨਾਂ' ਦੀਆਂ ਪੌਂ ਬਾਰਾਂ

ਦਰਸ਼ਨ ਦਰਵੇਸ਼

ਹਿੰਦੀ ਫਿਲਮਾਂ ਦੀ ਪਿੱਠਵਰਤੀ ਗਾਇਕਾ ਕਲਪਨਾਂ ਦੀ ਇਸ ਵੇਲੇ ਚਾਰੇ ਪਾਸੇ ਤੋਂ ਤਾਰੀਫ ਹੋ ਰਹੀ ਹੈ।ਜਿੰਨੀ ਤੇਜ਼ੀ ਨਾਲ ਉਸਦਾ ਨਾਮ ਉੱਭਰਕੇ ਸਾਹਮਣੇ ਆਇਆ ਹੈ,ਉਤਨੀਂ ਹੀ ਤੇਜ਼ੀ ਨਾਲ ਉਸਤੋਂ ਧੜਾਧੜ ਫਿਲਮਾਂ ਵਿੱਚ ਗਵਾਓਿਆ ਜਾ ਰਿਹਾ ਹੈ।ਪਿਛਲੇ ਦਿਨੀਂ ਕਲਪਨਾਂ ਨੇ ਆਪਣੀਂ ਆਵਾਜ਼ ਵਿੱਚ ਮਲਾਇਕਾ ਅਰੋੜਾ,ਰਾਖੀ ਸਾਵੰਤ,ਪੂਨਮ ਝਾਂਵਰ ਵਰਗੀਆਂ ਨਾਮਵਰ ਅਭਿਨੇਤਰੀਆਂ ਨੂੰ ਦੇਕੇ ਆਪਣਾਂ ਖੂਬ ਨਾਮ ਕਮਾਇਆ ਹੈ।ਹਿੰਦੀ ਫਿਲਮ 'ਵੈਲਕਮ'' ਵਿੱਚ ਉਸਨੇ ਗਾਕੇ ਹਿੰਦੀ ਫਿਲਮੀਂ ਪੰਡਿਤਾਂ ਨੂੰ ਦੰਦਾਂ ਵਿੱਚ ਉੱਗਲਾਂ ਚੱਬਣ ਲਈ ਮਜ਼ਬੂਰ ਕਰ ਦਿੱਤਾ ਹੈ।
ਆਉਣ ਵਾਲੇ ਸਮੇਂ ਵਿੱਚ ਉਹ ਜਿਹਨਾਂ ਫਿਲਮਾਂ ਵਿੱਚ ਗਾ ਰਹੀ ਹੈ,ਉਹਨਾਂ ਫਿਲਮਾਂ ਵਿੱਚ 'ਫ੍ਰੈਂਡਸ ਡਾਰ ਐਵਰ','ਧੂਮ-ਧੜਾਕਾ', 'ਕੁਛ ਖੇਲ ਕੁਛ ਮਸਤੀ', 'ਦੋ ਔਰ ਦੋ ਪਾਂਚ', 'ਯੇ ਸੰਡੇ ਕਿਉੰ ਆਤਾ ਹੈ' ਵਰਗੀਆਂ ਫਿਲਮਾਂ ਦੇ ਨਾਂਅ ਸ਼ੁਮਾਰ ਹਨ ਜਿਹਨਾਂ ਫਿਲਮਾਂ ਵਿੱਚ ਗਾਕੇ ਬਾਲੀਵੁੱਡ ਵਿੱਚ ਉਹ ਆਪਣੀਂ ਪੂਰੀ ਧਾਕ ਜਮਾਉਣ ਦੀ ਤਿਆਰੀ ਵਿੱਚ ਹੈ।ਪਰ ਸਭ ਤੋਂ ਜ਼ਿਆਦਾ ਜਿਸ ਫਿਲਮ ਦੀ ਚਰਚਾ ਹੈ ਉਹ ਹੈ ਅਰਸ਼ਦ ਸਿੱਦੀਕੀ ਦੀ ਫਿਲਮ 'ਮੇਮ ਸਾਹਿਬ'।ਇਸ ਫਿਲਮ ਦਾ ਨਿਰਮਾਤਾ ਹੈ-ਕੈਲਾਸ਼ ਸ਼ੁਕਲਾ,ਸੰਗੀਤਕਾਰ-ਮੁਰਲੀਧਰ ਅਤੇ ਗੀਤ ਲਿਖੇ ਨੇ-ਇਬਰਾਹੀਮ ਅਸ਼ਕ ਨੇ।

ਅਜੇ ਦੇਵਗਨ ਦੀ ਐਕਸ਼ਨ ਫਿਲਮ

ਦਰਸ਼ਨ ਦਰਵੇਸ਼

ਆਪਣੀਂ ਪਹਿਲੀ ਫਿਲਮ 'ਯੂ ਮੀ ਔਰ ਹਮ' ਦਾ ਨਿਰਦੇਸ਼ਨ ਦੇਕੇ ਉਸਨੂੰ ਮਿਲੀ ਸਫਲਤਾ ਤੋਂ ਬਾਦ ਹੁਣ ਅਜੇ ਦੇਵਗਨ ਜਿਹੜੀ ਅਗਲੀ ਫਿਲਮ ਨਿਰਦੇਸ਼ਿਤ ਕਰਨ ਜਾ ਰਿਹਾ ਹੈ ਉਹ ਇੱਕ ਐਕਸ਼ਨ ਫਿਲਮ ਹੈ।ਪਿਛਲੇ ਦਿਨੀਂ ਇੱਕ ਮੁਲਾਕਾਤ ਦੌਰਾਨ ਅਜੇ ਨੇ ਦੱਸਿਆ-'ਹਾਂ,ਐਕਸ਼ਨ ਫਿਲਮ ਬਣਾਉਣ ਬਾਰੇ ਮੈਂ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹਾਂ।ਕਿਉਂਕਿ ਇਸ ਲਈ ਕੁੱਝ ਵੀ ਕਰਨਾਂ ਮੇਰੇ ਲਈ ਬਹੁਤ ਹੀ ਸੌਖਾ ਹੋਵੇਗਾ।ਇਹ ਅਲੱਗ ਗੱਲ ਹੈ ਕਿ ਇਸ ਦੇ ਜ਼ਰੀਏ ਦਰਸ਼ਕਾਂ ਵਾਸਤੇ ਕੋਈ ਵੀ ਸੁਨੇਹਾ ਦੇਣਾਂ ਬਹੁਤ ਹੀ ਮੁਸ਼ਕਿਲ ਹੋਵੇਗਾ'।
'ਓਮਕਾਰਾ ' ਤੋਂ ਬਾਦ ਕਰੀਨਾ ਕਪੂਰ ਨਾਲ ਆਪਣੀਂ ਦੂਜੀ ਫਿਲਮ ਕਰ ਰਹੇ ਅਜੇ ਦੇਵਗਨ ਦੀ ਫਿਲਮ 'ਗੋਲਮਾਲ ਰਿਟਰਨਜ਼' ਵੀ ਬਹੁਤ ਛੇਤੀ ਰੀਲੀਜ਼ ਹੋਣ ਜਾ ਰਹੀ ਹੈ।ਭਾਰਤੀ ਸਿਨੇਮਾ ਦੇ ਦਰਸ਼ਕਾਂ ਲਈ ਇਹ ਵੀ ਇੱਕ ਕਾਮੇਡੀ ਫਿਲਮ ਹੀ ਹੋਵੇਗੀ।


ਫਰਹਾ ਖਾਨ ਦਾ ਫੈਸਲਾ

ਦਰਸ਼ਨ ਦਰਵੇਸ਼

ਤਿੰਨ ਜੁੜਵੇਂ ਬੱਚਿਆਂ ਨੂੰ ਜਨਮ ਦੇਣ ਤੋਂ ਬਾਦ ਨ੍ਰਿਤ ਨਿਰਦੇਸ਼ਕ ਤੋਂ ਨਿਰ ਦੇਸ਼ਕ ਬਣੀਂ ਅਤੇ ਛੋਟੇ ਪਰਦੇ ਨਾਲ ਜੁੜੀ ਫਰਹਾ ਖਾਨ ਵੀ ਇਹ ਮੰਨਣ ਲੱਗ ਪਈ ਹੈ ਕਿ ਸਟਾਰ ਪਲੱਸ ਦੇ ਰੀਐਲਿਟੀ ਸ਼ੋਅ 'ਜੋ ਜੀਤਾ ਵਹੀ ਸੁਪਰ ਸਟਾਰ' ਵਿੱਚੋਂ ਕੌਣ ਜਿੱਤੇਗਾ ਇਸ ਬਾਰੇ ਪਹਿਲਾਂ ਹੀ ਦਾਅਵਾ ਕਰਨਾਂ ਬੜਾ ਹੀ ਮੁਸ਼ਕਿਲ ਹੈ। ਫਰਹਾ ਦੱਸਦੀ ਹੈ ਕਿ ਪਹਿਲੀ ਵਾਰ ਅਜੇਹਾ ਹੋ ਰਿਹਾ ਹੈ ਕਿ ਜਦੋਂ ਸ਼ੋਅ ਦੇ ਚੈਂਪੀਅਨਜ਼ ਅਤੇ ਚੈਲੰਜ਼ਰਜ਼ ਸਟੇਜ਼ ਉੱਪਰ ਨਹੀਂ ਗਾ ਰਹੇ ਹਨ।ਉਹ ਸਾਰੇ ਆਪੋ ਆਪਣੇਂ ਕੰਮ ਵਿੱਚ ਮਾਹਰ ਹੋ ਚੁੱਕੇ ਹਨ।ਇਸਦੇ ਬਾਵਜ਼ੂਦ ਵੀ ਉਹਨਾਂ ਵਿੱਚ ਕਮੀਆਂ ਹਨ ਲੇਕਿਨ ਉਹ ਪ੍ਰੋਫੈਸ਼ਨਲ ਹਨ।
ਬਾਲੀਵੁੱਡ ਵਾਸਤੇ ਕਿੰਨੀਆਂ ਹੀ ਫਿਲਮਾਂ ਕੋਰੀਓਗ੍ਰਾਫ ਕਰ ਚੁੱਕੀ ਫਰਹਾ ਖਾਨ ਇਸ ਵੇਲੇ ਆਪਣੇਂ ਤਿੰਨਾਂ ਬੱਚਿਆਂ ਦੀ ਸਾਂਭ ਸੰਭਾਲ ਵਿੱਚ ਹੀ ਲੱਗੀ ਹੋਈ ਹੈ, ਲੇਕਿਨ ਉਹ ਫਿਰ ਵੀ ਸ਼ੋਅ ਦੀ ਸੂਟਿੰਗ ਵਾਸਤੇ 'ਵੀਰਵਾਰ' ਦਾ ਦਿਨ ਕੱਢ ਹੀ ਲੈਂਦੀ ਹੈ।

ਕੈਟਰੀਨਾ ਕੈਫ ਦੇ ਕਿਰਦਾਰ ਨੂੰ ਕੈਂਚੀ

ਦਰਸ਼ਨ ਦਰਵੇਸ਼

ਨਿਰਦੇਸ਼ਕ ਸਿਧਾਰਥ ਆਨੰਦ ਦੀ ਇੱਕ ਫਿਲਮ ਬਣ ਰਹੀ ਹੈ 'ਬਚਨਾਂ ਐ ਹਸੀਨੋ'।ਜਿਸ ਵਿਚਲੇ ਕੈਟਰੀਨਾਂ ਕੈਫ ਦੇ ਕਿਰਦਾਰ ਨੂੰ ਸਿਰਫ ਇਸ ਵਾਸਤੇ ਕੈਂਚੀ ਲਾ ਦਿੱਤੀ ਗਈ ਹੈ ਕਿਉਂਕਿ ਫਿਲਮ ਦੀ ਫੁੱਟੇਜ਼ ਲੰਬੀ ਹੋ ਰਹੀ ਸੀ।
ਕਾਹਲੀ ਨਾਲ ਹੋਈ ਗੱਲਬਾਤ ਵਿੱਚ ਸਿਧਾਰਥ ਨੇ ਦੱਸਿਆ।-'ਜੇਕਰ ਅਜਿਹਾ ਨਾਂ ਕਰਦੇ ਤਾਂ ਇਹ ਫਿਲਮ ਬਾਲੀਵੁੱਡ ਦੀ ਅੱਜ ਤੱਕ ਦੀ ਸਭ ਾੋਂ ਲੰਬੀ ਫਿਲਮ ਬਣ ਜਾਣੀਂ ਸੀ। ਬੇਸ਼ਕ ਇਸ ਬਾਰੇ ਕੈਟਰੀਨਾ ਨੂੰ ਦੱਸਣਾਂ ਬੜਾ ਹੀ ਮੁਸ਼ਕਿਲ ਕੰਮ ਸੀ ਲੇਕਿਨ ਜਦੋਂ ਅਸੀਂ ਉਸ ਨੂੰ ਫਿਲਮ ਦਿਖਾਈ ਤਾਂ ਉਹ ਹੱਸਦਿਆਂ ਸਾਡੇ ਨਾਲ ਸਹਿਮਤ ਹੋ ਗਈ'।ਅਗਲੇ ਸੁਆਲ ਦੇ ਜੁਆਬ ਵਿੱਚ ਸਿਧਾਰਥ ਨੇ ਦੱਸਿਆ-'ਕਿਸੇ ਨੂੰ ਤਾਂ ਕੀ ਚੰਗਾ ਲੱਗਣਾਂ ਸੀ ਅਜਿਹਾ ਕਰਨਾਂ ਸਾਨੂੰ ਹੀ ਚੰਗਾ ਨਹੀਂ ਲੱਗਿਆ ਕਿਉਂਕਿ ਉਹੀ ਤਾਂ ਇੱਕ ਸਥਾਪਿਤ ਕਲਾਕਾਰ ਸੀ ਇਸ ਫਿਲਮ ਵਿੱਚ,ਬਾਕੀ ਤਾਂ ਸਾਰੇ ਨਵੇਂ ਹਨ।
'ਬਚਨਾਂ ਐ ਹਸੀਨੋਂ' ਵਿੱਚ ਮੁੱਖ ਭੂਮਿਕਾ ਵਿੱਚ ਰਣਬੀਰ ਕਪੂਰ ਹੈ ਅਤੇ ਬਾਕੀ ਕਿਰਦਾਰਾਂ ਵਿੱਚ ਦੀਪਿਕਾ ਪਾਦੂਕੋਨ, ਮਨੀਸ਼ਾ ਲਾਂਬਾ ਅਤੇ ਬਿਪਾਸ਼ਾਂ ਬਸੂ ਆਪੋ ਆਪਣੇ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

ਟਵਿੰਕਲ ਅਤੇ ਸ਼ਾਹਿਦ ਦੇ ਨੈਣ ਗਡਾ-ਗਡ

ਦਰਸ਼ਨ ਦਰਵੇਸ਼

ਅਜੇ ਕੁੱਝ ਦਿਨ ਪਹਿਲਾਂ ਦੀ ਤਾਂ ਗੱਲ ਹੈ ਜਦੋਂ ਟਵਿੰਕਲ ਬਾਜਪਾਈ 'ਘਰ ਕੀ ਲਕਸ਼ਮੀਂ ਬੇਟੀਆਂ' ਲੜੀਵਾਰ ਵਿੱਚ ਨਜ਼ਰ ਆਉਂਦੀ ਸੀ ਪਤਾ ਨਹੀਂ ਉਸਦੇ ਮਨ ਵਿੱਚ ਕੀ ਆਇਆ ਕਿ ਇੱਕ ਦਿਨ ਭੱਲਾ ਬੰਗਲੋ ਵਿੱਚ ਸ਼ੂਟਿੰਗ ਕਰਦਿਆਂ ਉਸਨੇ ਮੈਨੂੰ ਫੋਨ ਕਰਕੇ ਬੁਲਾਇਆ ਅਤੇ ਮੇਰੇ ਕੰਨ ਵਿੱਚ ਹੌਲੀ ਜਿਹੇ ਆਖ ਦਿੱਤਾ ਕਿ ਜਾਹ ਦੱਸਦੇ ਜਿਸਨੂੰ ਦੱਸਣੈਂ ਮੈਂ ਸ਼ਾਹਿਦ ( ਕਪੂਰ ) ਨੂੰ ਪਿਆਰ ਕਰਦੀ ਹਾਂ।ਮੇਰੇ ਕੰਨਾਂ ਵਿੱਚੋਂ ਸੇਕ ਜਿਹਾ ਨਿਕਲ ਗਿਆ।ਟਵਿੰਕਲ ਨੇ 'ਨੱਚ ਬੱਲੀਏ'' ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਆਪਣੀਂ ਮਨਸ਼ਾ ਵੀ ਜ਼ਾਹਿਰ ਕੀਤੀ ਹੈ ਪਰ ਉਸਦੀ ਇੱਕ ਸ਼ਰਤ ਵੀ ਹੈ ਕਿ ਉਹ ਅਜਿਹਾ ਤਦ ਹੀ ਕਰੇਗੀ ਜੇਕਰ ਸ਼ਾਹਿਦ ਕਪੂਰ ਉਸਦਾ ਪਾਰਟਨਰ ਬਣੇਗਾ।
ਇਹ ਤਾਂ ਹਰ ਕੋਈ ਜਾਣਦਾ ਹੈ ਕਿ ਜਦੋਂ ਦਾ ਸ਼ਾਹਿਦ ਇਕੱਲਾ ਹੋਇਆ ਹੈ ਉਦੋਂ ਤੋਂ ਹੀ ਉਸਦੀਆਂ ਦੀਵਾਨੀਆਂ ਕੁੜੀਆਂ ਨੇ ਆਪਣੇ ਮਨਾਂ ਦੇ ਬਨੇਰਿਆਂ ਉੱਪਰ ਦੀਵੇ ਬਾਲਣੇਂ ਸ਼ੁਰੂ ਪਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਟਵਿੰਕਲ ਨੂੰ 'ਘਰ ਕੀ ਲਕਸ਼ਮੀਂ ਬੇਟੀਆ' ਵਿੱਚੋਂ ਕੱਢ ਦਿੱਤਾ ਗਿਆ ਹੈ ਕਿਉਂਕਿ ਮੁਟਿਆਰ ਨੇ ਕਦੇ ਟਾਈਮ ਸਿਰ ਸ਼ੂਟਿੰਗ ਉੱਪਰ ਪਹੁੰਚਣਾਂ ਸਿੱਖਿਆ ਹੀ ਨਹੀਂ ਸੀ।

ਪੰਜਾਬੀ ਫ਼ਿਲਮ ਵਲੈਤੀਆ ਸੈਂਸਰ ਤੋਂ ਪਾਸ ਹੋਈ ਮਈ ਵਿੱਚ ਸਿਨੇਮਾਂ ਘਰਾਂ ਹੋਵੇਗੀ ਰਿਲੀਜ਼
ਬਲਰਾਜ਼ ਫ਼ਿਲਮਜ਼ ਦੇ ਬੈਨਰ ਹੇਠ ਬਣੀ ਪੰਜਾਬੀ ਫ਼ੀਚਰ ਫਿਲਮ ਵਲੈਤੀਆ ਨੂੰ ਸੈਂਸਰ ਬੋਰਡ ਨੇ ਪਾਸ ਕਰ ਦਿੱਤਾ ਹੈ ਜਿਸਤੋਂ ਬਾਅਦ ਹੁਣ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਮਈ ਦੇ ਅਖ਼ਰੀਲੇ ਹਫ਼ਤੇ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫ਼ਿਲਮ ਦੇ ਨਿਰੇਦਸ਼ਕ ਸੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਇਹ ਫ਼ਿਲਮ ਸੱਭਿਚਾਰਕ ਤੇ ਸਾਮਜਿਕ ਦੇਣ ਵਾਲੀ ਹੈ ਜਿਸਨੂੰ ਬਿਨਾਂ ਕਿਸੇ ਕੱਟ ਤੋਂ ਸੈਂਸਰ ਬੋਰਡ ਨੇ ਪਾਸ ਕਰ ਦਿੱਤਾ ਹੈ। ਐਨਆਰਆਈਜ਼ ਵਲੋਂ ਵਿਆਹਾਂ ਦੀਆਂ ਸਮੱਸਿਆਵਾਂ ਤੇ ਅਧਾਰਿਤ ਇਸ ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ਵਿੱਚ ਪੰਜਾਬੀ ਫਿਲਮ ਦਾ ਟੌਪ ਵਿਲੇਨ ਰਿਹਾ ਯੋਗਰਾਜ ਸਿੰਘ ਜੋ ਕਿ ਇਸ ਫਿਲਮ ਵਿੱਚ ਇੱਕ ਵੱਖਰੇ ਕਾਮੇਡੀ ਅੰਦਾਜ਼ ਵਿੱਚ ਵਿਖੇਗਾ । ਇਸਤੋਂ ਇਲਾਵਾ ਸ਼ਵਿੰਦਰ ਮਾਹਲ,ਨਿਰਮਲ ਰਿਸ਼ੀ, ਗਾਇਕ ਲਾਭ ਜੰਜੂਆ, ਗਾਇਕ ਬਲਬੀਰ ਬੋਪਾਰਾਏ ਜੋ ਕਿ ਇੰਸਪੈਕਟਰ ਦੀ ਭੂਮਿਕਾ ਨਿਭਾ ਰਿਹਾ ਹੈ ਜਦੋਂਕਿ ਫਿਲਮ ਦਾ ਹੀਰੋ ਹਰਸਿਮਰਨ ਅਤੇ ਮਾਡਲ ਕੁੜੀ ਅਕਸ਼ਿਤਾ ਇਸਦੀ ਹੀਰੋਇਨ ਹੈ। ਫ਼ਿਲਮ ਦੀ ਤਕਨੀਕੀ ਟੀਮ ਵਿੱਚ ਫ਼ਿਲਮ ਦੀ ਸਿਨੇਮਾਆਟੋਗ੍ਰਾਫ਼ੀ ਦਵਿੰਦਰ ਨਾਇਡੂ,ਸਾਊਡ ਰਿਕਾਟਿਸਟ ਪਿੰਨੂ ਚੌਹਾਨ ਅਤੇ ਮੇਕਅੱਪ ਆਨੰਦ ਦਾਦਾ ਨੇ ਕੀਤਾ ਹੈ। ਫ਼ਿਲਮ ਵਿੱਚ ਇੱਕ ਅਖਾੜਾ ਸੋਹਣੀ ਦੇ ਨਖ਼ਰੇ ਸੋਹਣੇ ਲੱਗਦੇ ਫੇਮ ਲਾਭ ਜੰਜੂਆ ਦਾ ਹੈ ਜਦੋਂਕਿ ਫਿਲਮ ਦਾ ਸੰਗੀਤ ਵੀ ਉਨਾਂ ਨੇ ਤਿਆਰ ਕੀਤਾ ਹੈ। ਨਿਰਦੇਸ਼ਕ ਮੁਤਾਬਿਕ ਫ਼ਿਲਮ ਦੀ ਕਹਾਣੀ ਇੱਕ ਵਿਦੇਸ਼ੀ ਲਾੜੇ ਦੇ ਆਲੇ- ਦੁਆਲੇ ਘੁੰਮਦੀ ਹੈ ਜੋਂਕਿ ਆਪਣੀ ਤਿੰਨ ਸਾਲਾ ਬੇਟੀ ਲਈ ਇੱਕ ਮਾਂ ਅਤੇ ਆਪਣੇ ਲਈ ਇੱਕ ਚੰਗੀ ਜੀਵਨ ਸਾਥਣ ਦੀ ਤਲਾਸ਼ ਵਿੱਚ ਇੰਡੀਆ ਆਉਂਦਾ ਹੈ ਅਤੇ ਇੰਡੀਆ ਦੇ ਪੰਜਾਬ ਵਿੱਚ ਉਸ ਨਾਲ ਕੀ ਬੀਤਦੀ ਹੈ ਇਸਨੂੰ ਚਿੱਤਰਿਆ ਗਿਆ ਕਿ ਕਿਵੇਂ ਪੰਜਾਬ ਦੇ ਲੋਕ ਵਿਦੇਸ਼ਾਂ ਚ ਆਪਣੀਆਂ ਧੀਆਂ ਵਿਹਾਉਣ ਲਈ ਉਸ ਨਾਲ ਸੰਪਰਕ ਕਰਦੇ ਹਨ ਅਤੇ ਜਿਸ ਕੁੜੀ ਨਾਲ ਉਸਦਾ ਵਿਆਹ ਹੁੰਦਾ ਹੈ ਅਤੇ ਫ਼ਿਰ ਵਿਦੇਸ਼ੀ ਲਾੜੇ ਬਿੱਲਾ ਸ਼ੇਰ ਨਾਲ ਕੀ ਬੀਤਦੀ ਹੈ ਇਸਨੂੰ ਬਾਖ਼ਬੀ ਫਿਲਮਾਇਆ ਗਿਆ ਹੈ।

ਦਰਸ਼ਕਾਂ ਨੂੰ ਹੁਣ ਹਸਾਏਗੀ ਨਵੀਂ ਪੰਜਾਬੀ ਕਾਮੇਡੀ ਫ਼ਿਲਮ ਚਰਖ਼ਾ ਛੜਿਆਂ ਦਾ
ਕ੍ਰਿਏਟਿਵ ਮਾਈੰਡ ਮੂਵੀਜ਼ ਦੇ ਬੈਨਰ ਹੇਠ ਬਣ ਰਹੀ ਪੰਜਾਬੀ ਕਾਮੇਡੀ ਫ਼ਿਲਮ ਦੀ ਸ਼ੂਟਿੰਗ ਮੁੰਕਮਲ ਹੋ ਗਈ। ਫ਼ਿਲਮ ਦੇ ਮੁੱਖ ਦ੍ਰਿਸ਼ਾਂ ਵਿੱਚ ਮੰਡੀ ਗੋਬਿੰਦਗੜ ਦੇ ਗਰੀਨ ਪਾਰਕ,ਕੁੰਭੜਾ ਫਾਰਮ ਅਤੇ ਨਜ਼ਦੀਕੀ ਪਿੰਡ ਬੁੱਲੇਪੁਰ ਵਿੱਚ ਫ਼ਿਲਮਾਇਆ ਗਿਆ। ਫ਼ਿਲਮ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਫ਼ਿਲਮ ਦੇ ਨਿਰਦੇਸ਼ਕ ਦਿਲਾਵਰ ਸਿੱਧੂ ਨੇ ਦੱਸਿਆ ਕਿ ਇਸ ਵਿੱਚ ਮੁੱਖ ਭੂਮਿਕਾਵਾਂ ਹਾਸਰਸ ਕਲਾਕਾਰ ਜਗਤਾਰ ਜੱਗੀ,ਬਲਜੀਤ ਵਿਰਕ,ਅਮ੍ਰਿੰਤਪਾਲ ਛੋਟੂ, ਪ੍ਰਮਿੰਦਰ ਕੌਰ ਬਰਨਾਲਾ, ਹਨੀ ਦੋਰਾਹਾ, ਹੈਪੀ, ਮਨਜੀਤ ਕੌਰ ਮਨੀ ਨੇ ਨਿਭਾਈਆਂ ਹਨ। ਫ਼ਿਲਮ ਦੀ ਕਹਾਣੀ ਤਿੰਨ ਛੜਿਆਂ ਤੇ ਅਧਾਰਿਤ ਹੈ ਜੋ ਆਪਣੇ ਵਿਆਹ ਕਰਵਾਉਣ ਲਈ ਜਦੋਜਹਿਦ ਕਰਦੇ ਹਨ ਫ਼ਿਰ ਵੀ ਉਹ ਕਾਮਯਾਬ ਨਹੀਂ ਹੁੰਦੇ ਜਦੋਂਕਿ ਐਨਆਰਆਈ ਕੁੜੀ ਨਾਲ ਉਹਨਾਂ ਛੜਿਆਂ ਦਾ ਮਾਮਾ ਹੀ ਵਿਆਹ ਕਰਵਾ ਲੈਂਦਾ ਹੈ । ਫ਼ਿਲਮ ਸਮਾਜਿਕ ਤਾਣੇ-ਬਾਣੇ ਤੇ ਕਰਾਰੀ ਚੋਟ ਕਰਦੀ ਹੈ ਕਿ ਅੱਜ ਕੱਲ ਸਿਰਫ਼ ਪੈਸਾ ਹੈ ਮੁੱਖ ਨਾ ਕਿ ਕਦਰਾਂ ਕੀਮਤਾਂ। ਫ਼ਿਲਮ ਦਾ ਕੈਮਰਾਮੈਨ ਲੱਕੀ ਗੋਇਲ (ਜੈਤੋਂ) ਅਤੇ ਮੇਕਅੱਪ ਕੁਲਦੀਪ ਪਟਿਆਲਾ ਨੇ ਕੀਤਾ ਹੈ। ਫ਼ਿਲਮ ਦਾ ਨਿਰਮਾਤਾ ਬੀਰ ਇੰਦਰ ਸਿੰਘ ਭੁੱਲਰ ਜਦੋਂਕਿ ਗੀਤਾਂ ਨੂੰ ਆਵਾਜ਼ ਰੋਬਿਨ ਤੇ ਸੁਨੀਲ ਕੱਕੜ ਨੇ ਦਿੱਤੀ ਹੈ। ਇਸ ਮੌਕੇ ਸਰਪੰਚ ਗੁਰਮੱਖ ਸਿੰਘ,ਤੋਚੀ ਬੁੱਲੇਪੁਰੀਆ,ਬਲਵਿੰਦਰ ਸਿੰਘ ਰੰਧਾਵਾ,ਡੋਗਰ ਯਾਦਵਿੰਦਰ ਸਿੰਘ ਤੱਤਲਾ ਆਦਿ ਵੀ ਹਾਜ਼ਿਰ ਸਨ। ਜ਼ਿਕਰਯੋਗ ਹੈ ਦਿਲਾਵਰ ਸਿੱਧੂ ਇਸਤੋਂ ਪਹਿਲਾਂ ਵੀ ਫੈਮਲੀ 420,423 ,ਲੱਲੂ ਕਰੇ ਕੱਵਲੀਆਂ ਸਮੇਤ ਕਈ ਫ਼ਿਲਮਾਂ ਦਾ ਨਿਰਦੇਸ਼ਣ ਕਰ ਚੁੱਕੇ ਹਨ।
ਇਕਬਾਲਦੀਪ ਸੰਧੂ

ਦਰਸ਼ਕਾਂ ਦੀ ਕਸੌਟੀ ਤੇ ਖ਼ਰੀ ਨਹੀਂ ਉੱਤਰ ਸਕੀ ਪੰਜਾਬੀ ਫ਼ਿਲਮ ਕੌਣ ਕਿਸੇ ਦਾ ਬੇਲੀ

ਇਕਬਾਲਦੀਪ ਸੰਧੂ

ਪੰਜਾਬੀ ਫ਼ਿਲਮ ਕੌਣ ਕਿਸੇ ਦਾ ਬੇਲੀ ਵਿੱਚ ਬੀਐਨ.ਸ਼ਰਮਾ, ਕਰਮਜੀਤ ਅਨਮੋਲ, ਬਿਨੂੰ ਤੇ ਪਲਕ ਸੱਜੇ ਗਾਇਕ ਪ੍ਰੀਤ ਬਰਾੜ ਤੇ ਪ੍ਰੀਤ ਮਦਾਨ ਫਿਲਮ ਦੇ ਗੀਤ ਫਿਲਮਾਂਕਣ ਸਮੇਂ


ਪੰਜਾਬੀ ਫ਼ਿਲਮਾਂ ਜਿਸ ਵਿੱਚ ਇੱਕਾ - ਦੁੱਕਾ ਹੀ ਦੁਨਿਆਂ ਦੇ ਨਕਸ਼ੇ ਤੇ ਆਪਣਾ ਨਾਮ ਬਣਾ ਸਕੀਆਂ ਹਨ ਜਦੋਂਕਿ ਇਹ ਇੰਡਸਟਰੀ ਅਜੇ ਵੀ ਘਾਟੇ ਦਾ ਸੌਦਾ ਸਾਬਿਤ ਹੋ ਰਹੀ ਹੈ। ਪਿਛਲੇ ਕੁਝ ਵਿੱਚ ਦੌਰਾਨ ਕਈ ਨਵੀਂਆਂ ਪੰਜਾਬੀ ਫ਼ਿਲਮਾਂ ਆਈਆਂ ਪਰ ਕੁਝ ਖਾਸ ਹੁੰਘਾਰਾ ਨਹੀਂ ਮਿਲਿਆ ਸ਼ਾਇਦ ਇਸੇ ਕਰਕੇ ਟੈਲੀ ਫ਼ਿਲਮਾਂ ਜਿਨਾਂ ਦਾ ਜਿਆਦਾਤਰ ਵਿਸ਼ਾ ਕਮੇਡੀ ਰਿਹਾ ਨੂੰ ਦਰਸ਼ਕਾਂ ਵਲੋਂ ਭਰਪੂਰ ਹੁੰਘਾਰਾ ਮਿਲਿਆ ਜਿਸਦੇ ਚਲਦਿਆਂ ਕਈ ਨਿਰਮਾਤਾ -ਨਿਰੇਦਸ਼ਕਾਂ ਨੇ ਇਸ ਵੱਲ ਰੁਖ਼ ਕਰ ਲਿਆ। ਇਸੇ ਲੜੀ ਤਹਿਤ ਨਿਰਮਾਤਾ ਇਕਬਾਲ ਸਿੰਘ ਢਿੱਲੋਂ ਅਤੇ ਨਿਰਦੇਸ਼ਕ ਜਗਤਾਰ ਸਿੰਘ ਦੀ ਨਿਰੇਦਸ਼ਨਾ ਵਿੱਚ ਤਿਆਰ ਹੋਈ ਪੰਜਾਬੀ ਫਿਲਮ ਕੌਣ ਕਿਸੇ ਦਾ ਬੇਲੀ ਜੋ ਅੱਜ ਕੱਲ ਪੰਜਾਬੀ ਥੀਏਟਰਾਂ ਵਿੱਚ ਰਿਲੀਜ਼ ਕੀਤੀ ਗਈ ਹੈ ਜਿਸਦੇ ਪਹਿਲੇ ਹਫ਼ਤੇ ਹੀ ਦਰਸ਼ਕਾਂ ਵਲੋਂ ਨਾਕਾਰ ਦਿੱਤਾ ਗਿਆ ਹੈ। ਫਿਲਮ ਦਾ ਵਿਸ਼ਾ ਬੇਸ਼ੱਕ ਕਾਮੇਡੀ ਰੱਖਿਆ ਗਿਆ ਹੈ ਅਤੇ ਇਸ ਵਿੱਚ ਜਿਆਦਾਤਰ ਕਲਾਕਾਰ ਚਰਚਿਤ ਗਾਇਕ ਤੇ ਮਾਡਲ ਮੁੰਡੇ ਕੁੜੀਆਂ ਲਈ ਗਏ ਪਰ ਫੇਰ ਵੀ ਉਹ ਦਰਸ਼ਕਾਂ ਦੀ ਕਸੌਟੀ ਤੇ ਖ਼ਰੇ ਨਹੀਂ ਉੱਤਰੀ । ਫਿਲਮ ਦੌਰਾਨ ਫਿਲਮਾਏ ਕੁਝ ਸੀਨਾਂ ਨੂੰ ਛੱਡ ਕੇ ਪਟਕਥਾ ਤੇ ਸੰਵਾਦ ਲੋਕਾਂ ਨੂੰ ਪੰਸਦ ਨਹੀਂ ਆ ਰਹੇ ਸ਼ਾਇਦ ਇਸ਼ੇ ਕਰਕੇ ਦਰਸ਼ਕਾਂ ਨੂੰ ਟਿਕਟੀ ਖਿੜਕੀ ਵੱਲ ੱਿਖਚਣ ਇਹ ਫ਼ਿਲਮ ਨਾਕਾਮ ਰਹੀ ਹੈ। ਫਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਗੁਰਕੀਰਤਨ ਚੌਹਾਨ, ਮੁਹੰਮਦ ਸਦੀਕ, ਬੀ.ਐਨ ਸ਼ਰਮਾ, ਪ੍ਰੀਤ ਬਰਾੜ, ਪ੍ਰੀਤ ਮਦਾਨ, ਕਮਲਪ੍ਰੀਤ ਬਰਾੜ, ਅਕਸ਼ਿਤਾ, ਬਿੰਨੂ, ਕਰਮਜੀਤ ਅਨਮੋਲ, ਜਗਤਾਰ ਜੱਗੀ, ਕਰਤਾਰ ਚੀਮਾ, ਹਰਪ੍ਰੀਤ ਹੰਜਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹਨ। ਫਿਲਮ ਦੀ ਕਹਾਣੀ ਇੱਕ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ ਜਿਸਦੇ ਪਹਿਲੇ ਹੀ ਦ੍ਰਿਸ਼ ਜਨਮ ਦਿਨ ਦੇ ਨਾਲ ਗਾਣੇ ਸ਼ੁਰੂ ਕੀਤਾ ਹੈ ਜੋ ਕਿ ਹਿੱਟ ਗੀਤ ਹੈ ਜਿਸਦੇ ਫਿਲਮਾਂਕਣ ਕਰਨ ਵੇਲੇ ਕਲਾਕਾਰਾਂ ਦੇ ਵਾਲਾਂ ਸਮੇਤ ਹੋਰ ਦ੍ਰਿਸ਼ਾਂ ਵਿੱਚ ਕਾਫ਼ੀ ਫ਼ਰਕ ਪਾਇਆ ਗਿਆ ਹੈ। ਜਿਸਤੋਂ ਬਾਅਦ ਸ਼ੁਰੂ ਹੋਇਆ ਇਹ ਫ਼ਿਲਮੀ ਡਰਾਮਾ ਥੋੜਾ ਤੁਰਦਾ ਹੈ ਅਤੇ ਸ਼ੁਰੂ ਵਿੱਚ ਹੀ ਸੰਵਾਦ ਅਤੇ ਫਿਲਮ ਦੀ ਐਡੀਟਿੰਗ ਤੇ ਨਿਰਦੇਸ਼ਨ ਦੀ ਪਕੜ ਕਾਫ਼ੀ ਕਮਜ਼ੋਰ ਲੱਗਦੀ ਹੈ । ਫਿਲਮ ਦੇ ਪਾਤਰਾਂ ਵਿੱਚ ਵੀ ਸਹੀ ਤਾਲਮੇਲ ਅਤੇ ਓਵਰ ਐਕਟਿੰਗ ਝਲਕਦੀ ਹੈ ਜਦੋਂਕਿ ਫਿਲਮ ਦਾ ਹੀਰੋ ਪ੍ਰੀਤ ਬਰਾੜ ਤੇ ਹੀਰੋਇਨ ਪ੍ਰੀਤ ਮਦਾਨ ਵਿਚਲੇ ਸੰਵਾਦ ਅਤੇ ਲੋਕੇਸ਼ਨਾਂ ਵੀ ਕੁਝ ਖਾਸ ਨਹੀਂ ਹਨ ਜਿਸਨੂੰ ਥੀਏਟਰ ਵਿੱਚ ਬੈਠੇ ਦਰਸ਼ਕਾਂ ਨੇ ਪੰਸਦ ਨਹੀਂ ਕੀਤਾ ਅਤੇ ਹੀਰੋ ਦਾ ਡਾਂਸ ਵੀ ਕਈ ਲੋਕਾਂ ਨੂੰ ਚੰਗਾ ਨਹੀਂ ਲੱਗਿਆ। ਫਿਲਮ ਦੇ ਨਿਰਮਾਣ ਵੇਲੇ ਸੀਨਾਂ ਦੌਰਾਨ ਲੱਗੇ ਕਲੋਜ਼-ਅੱਪ ਤੇ ਲਾਈਟਿੰਗ ਵੀ ਸਹੀ ਨਹੀਂ ਸੀ ਜਿਸਦੇ ਕਾਰਨ ਕਈ ਦ੍ਰਿਸ਼ਾਂ ਵਿੱਚ ਸਕਰੀਨ ਤੇ ਦੋ ਰੰਗਾਂ ਵਿੱਚ ਇੱਕੋ ਸੀਨ ਦੀ ਅਲੱਗ- ਅਲੱਗ ਟਾਈਮਿੰਗ ਲੱਗਦੀ ਹੈ ਜੋ ਕਿ ਦਰਸ਼ਕਾਂ ਨੂੰ ਖਟਕਦੀ ਰਹੀ। ਫਿਲਮ ਦੇ ਗੀਤਾਂ ਤੋਂ ਇਲਾਵਾਂ ਗੁਰਕੀਰਤਨ , ਬੀ ਐਨ ਚੌਹਾਨ, ਕਰਮਜੀਤ ਅਨਮੋਲ , ਮੁਹੰਮਦ ਸਦੀਕ , ਅਕਸ਼ਿਤਾ ਦੀ ਅਦਾਕਾਰੀ ਲੋਕਾਂ ਨੂੰ ਕੁਝ ਪਸੰਦ ਆਈ ਪਰ ਉਹਨਾਂ ਨੂੰ ਨਿਰਦੇਸ਼ਕ ਵਲੋਂ ਪੇਸ਼ ਕਰਨਾ ਅਤੇ ਹੋਰ ਕਲਾਕਾਰ ਵਲੋਂ ਕੀਤੀ ਜਾ ਰਹੀ ਓਵਰ ਐਕਟਿੰਗ ਨੇ ਦਰਸ਼ਕਾਂ ਨੂੰ ਨਿਰਾਸ਼ ਕੀਤਾ। ਹੈਰਾਨੀ ਦੀ ਗੱਲ ਇਹ ਲੱਗਦੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਇਹ ਕਿਸੇ ਸਟੇਜ ਪਲੇ ਨੂੰ ਲੈ ਕੇ ਫਿਲਮ ਦਾ ਕਮੇਡੀ ਫਿਲਮਾਂਕਣ ਕੀਤਾ ਗਿਆ ਹੈ ਪਰ ਇਸ ਫਿਲਮ ਨੂੰ ਦੇਖਣ ਵਾਲੇ ਦਰਸ਼ਕਾਂ ਦੇ ਥੀਏਟਰ ਵਿੱਚ ਦਿੱਤੇ ਗਏ ਕੁਮੈਂਟ ਜਿਸਨੂੰ ਲਿਖਣਾ ਸਾਡੇ ਲਈ ਸੰਭਵ ਨਹੀਂ ਪਰ ਇੰਨਾ ਜ਼ਰੂਰ ਹੈ ਕਿ ਅਜਿਹੀਆਂ ਫਿਲਮਾਂ ਦੇ ਆਉਣ ਨਾਲ ਜੋ ਪਿਛਲੇ ਸਮੇਂ ਦੀਆਂ ਕੁਝ ਨਵੀਆਂ ਫਿਲਮਾਂ ਜਿਸਨੇ ਦਰਸ਼ਕਾਂ ਨੂੰ ਟਿਕਟ ਖਿੜਕੀ ਵੱਲ ਖਿੱਚ ਲਿਆਉਂਦਾ ਸੀ ਫੇਰ ਇੱਕ ਮੁੜ ਅਗਲੀ ਫ਼ਿਲਮ ਨੂੰ ਥੀਏਟਰਾਂ ਵਿੱਚ ਵੇਖਣ ਆਉਣ ਤੋਂ ਪਹਿਲਾਂ ਇੱਕ ਜ਼ਰੂਰ ਸੋਚਣਗੇ। ਇਸਤੋਂ ਇਲਾਵਾਂ ਫ਼ਿਲਮ ਦੌਰਾਨ ਕਲਾਕਾਰਾਂ ਦੀ ਟਾਈਮਿੰਗ ਅਤੇ ਬੋਲੇ ਡਾਇਲਾਗ ਦਰਸ਼ਕਾਂ ਨਾਲ ਕੀਤਾ ਕੋਝਾ ਮਜ਼ਾਕ ਲੱਗਦਾ ਹੈ ਕਿ ਲੋਕ ਜੇਬ ਚੋਂ ਪੈਸਾ ਖ਼ਰਚ ਥੀਏਟਰ ਵਿੱਚ ਚੰਗਾ ਮੰਨੋਰੰਜਨ ਦੀ ਭਾਲ ਵਿੱਚ ਆਉਂਦੇ ਹਨ। ਫਿਲਮ ਮੇਕਰਾਂ ਵਲੋਂ ਘੱਟ ਬਜਟ ਅਤੇ ਘਰ ਅੰਦਰ ਹੀ ਜਿਆਦਾਤਰ ਬਣਾਈ ਫਿਲਮ ਕੌਣ ਕਿਸੇ ਦੇ ਬੇਲੀ ਸ਼ਾਇਦ ਫਿਲਮ ਦੇ ਟਾਈਟਲ ਤੇ ਪੂਰੀ ਢੁੱਕਦੀ ਹੈ ਫਿਲਮ ਦੇ ਫ਼ਲਾਪ ਹੋਣ ਮਗਰੋਂ ਕੌਣ ਕਿਸੇ ਦਾ ਬੇਲੀ?

 

ਸਖ਼ਤ ਮੇਹਨਤ ਤੁਹਾਡੇ ਲਈ ਸਫਲਤਾ ਦੇ ਦਰਵਾਜ਼ੇ ਜ਼ਰੂਰ ਖੋਲਦੀ ਹੈ-ਕਮਲਪ੍ਰੀਤ ਜੌਨੀ

ਇਕਬਾਲਦੀਪ ਸੰਧੂ

ਪੰਜਾਬੀ ਐਲਬਮ ਦੇ ਗੀਤ ਫਿਲਮਾਂਕਣ ਸਮੇਂ ਗਾਇਕ ਐਸਬੀ ਅਰਮਾਨ , ਮਾਡਲ ਜਿੰਮੀ ਤੇ ਸੱਜੇ ਮਾਡਲ ਪ੍ਰੀਤ ਨਾਲ ਵੀਡਿਓ ਡਾਇਰੈਕਟਰ ਕਮਲਪ੍ਰੀਤ ਜੌਨੀ। ਫੋਟੋ ... ਸੰਧੂ

ਹੋਣਹਾਰ ਬਿਰਵਾਣ ਕੇ ਹੋਤ ਚਿਕਨੇ-ਚਿਕਨੇ ਪਾਤ ,ਇਹ ਕਹਾਵਤ ਇੱਥੇ ਸੱਚ ਜਾਪਦੀ ਹੈ ਜਦੋਂ 22 ਸਾਲਾਂ ਵੀਡਿਓ ਡਾਇਰੈਕਟਰ ਬਣੇ ਕਮਲਪ੍ਰੀਤ ਜੌਨੀ ਨੇ 20 ਵੀਡਿਓ ਬਣਾ ਕੇ ਆਪਣੀ ਸਫਲਤਾ ਦੇ ਝੰਡੇ ਗੱਡ ਦਿੱਤੇ ਜਿਸਦੇ ਜਿਆਦਾਤਰ ਬਣਾਏ ਵੀਡਿਓ ਅੱਜ ਕੱਲ ਪੰਜਾਬੀ ਚੈਨਲਾਂ ਦਾ ਸ਼ਿੰਗਾਰ ਬਣੇ ਹੋਏ ਹਨ। ਜੀ ਹਾਂ ਅਸੀ ਗੱਲ ਕਰ ਰਹੇ ਕਮਲਪ੍ਰੀਤ ਜੌਨੀ ਦੀ ਜਿਸਨੇ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਹੀ ਆਪਣੇ ਅੰਦਰ ਛੁਪੀ ਪ੍ਰਤਿਬਾ ਰਾਹੀਂ ਪੰਜਾਬੀਆਂ ਨੂੰ ਵਿਖਾ ਦਿੱਤਾ ਕਿ ਉਸਦਾ ਕੋਈ ਸਾਨੀ ਨਹੀਂ । ਇਤਿਹਾਸਿਕ ਜਿਲ਼ੇ ਫਤਿਹਗੜ ਸਾਹਿਬ ਦੇ ਸਰਹਿੰਦ ਸ਼ਹਿਰ ਦਾ ਰਹਿਣ ਵਾਲਾ ਕਮਲਪ੍ਰੀਤ ਜੌਨੀ ਜਿਸਨੇ ਮਾਂ ਹਰਪਾਲ ਕੌਰ ਦੀ ਕੁਖੋਂ ਜਨਮ ਲਿਆ ਪਰ ਪਿਉ ਉਸਨੂੰ ਅੱਧੇਵਾਟੇ ਹੀ ਛੱਡ ਫਾਨੀ ਦੁਨਿਆ ਤੋਂ ਚਲਾ ਗਿਆ ਅਤੇ ਉਸ ਲਈ ਔਕੜਾਂ ਭਰਿਆ ਜੀਵਨ ਸ਼ੁਰੂ ਹੋਇਆ। ਆਪਣੇ ਛੋਟੇ ਭਰਾ ਤੇ ਮਾਂ ਨਾਲ ਸਰਹਿੰਦ ਦੇ ਇੱਕ ਮੁੱਹਲੇ ਵਿੱਚ ਰਹਿਣ ਵਾਲੇ ਉਦਮੀ ਨੌਜਵਾਨ ਦਾ ਸ਼ੁਰੂਆਤੀ ਜੀਵਨ ਤਾਂ ਆਮ ਮੁੰਡਿਆਂ ਤੋਂ ਵੱਖ ਹੋ ਕੇ ਬੀਤਿਆ ਪਰ ਇਸਦੇ ਅੰਦਰ ਛੁਪੀ ਕਲਾ ਕੁਝ ਵੱਖ ਕਰਨ ਦਾ ਜ਼ਜਬਾ ਲੈ ਰਹੀ ਸੀ। ਜਿਸਨੇ ਸਾਲ 2003 ਵਿੱਚ ਸਭਤੋਂ ਪਹਿਲਾਂ ਸਟੇਜ ਸ਼ੋ ਕਰਵਾਏ ਜਿਸ ਵਿੱਚ ਫੈਸ਼ਨ ਸ਼ੋ, ਬੱਚਿਆਂ ਦੇ ਡਾਂਸ ਮੁਕਾਬਲੇ ਅਤੇ ਗਾਇਕਾਂ ਦੀ ਨਾਇਟਾਂ ਜਿਸਨੂੰ ਅੱਗੇ ਤੋਰਦਿਆਂ ਪਹਿਲਾਂ ਪਹਿਲ ਸ਼ਹਿਰ ,ਖੰਨਾ ,ਪਟਿਆਲਾ ਤੇ ਫੇਰ ਰੁਖ਼ ਕੀਤਾ ਚੰਡੀਗੜ ਦਾ ਜਿੱਥੇ ਇੱਕ ਟੀਮ ਬਣਾ ਆਪਣੀ ਇਸ ਕਲਾ ਨੂੰ ਇੱਕ ਮੁਕਾਮ ਤੱਕ ਪਹੁੰਚਾਉਣ ਦਾ ਟੀਚਾ ਮਿੱਥ ਲਿਆ। ਉਧਰ ਜਿਵੇਂ ਹੀ ਪੰਜਾਬੀ ਚੈਨਲਾਂ ਤੇ ਵੀਡਿਓ ਦਾ ਦੌਰ ਸ਼ੁਰੂ ਹੋਇਆ ਤਾਂ ਕਮਲਪ੍ਰੀਤ ਜੌਨੀ ਨੇ ਇਸ ਨੂੰ ਆਪਣਾ ਪ੍ਰੌਫੈਸ਼ਨ ਬਣਾ ਕੇ ਇਸ ਵੱਲ ਵੱਧਣਾ ਸ਼ੁਰੂ ਕਰ ਦਿੱਤਾ। ਜਿਸਦੀ ਸ਼ੁਰੂਆਤ ਪੰਜਾਬ ਦੀ ਹਿੱਟ ਕੰਪਨੀ ਸਪੀਡ ਰਿਕਾਰਡ ਲਈ ਗਾਇਕ ਪ੍ਰੀਤ ਹਰਪਾਲ ਦਾ ਦੁਸ਼ਮਣ , ਮਿਊਜ਼ਕ ਵੇਵਜ਼ ਲਈ ਗਾਇਕ ਐਸਬੀ ਅਰਮਾਨ ਦਾ ਤੇਰੇ ਉੱਤੇ ਦਿਲ, ਜਵਾਨੀ , ਤੇਰਾ ਨਾਂ ਦਾ ਨਿਰਦੇਸ਼ਨ ਕੀਤਾ। ਬੱਸ ਫੇਰ ਕੀ ਸੀ ਸੋ ਚੱਲ ਸੋ ਚੱਲ ਜਿਸ ਮਗਰੋਂ ਫਰੈਂਕਲਿਨ ਮਿਊਜ਼ਕ ਲਈ ਸਿਮਰਨ ਗੁਰਾਇਆ ਦਾ ਗੀਤ ਰਾਜਾ ਰਾਨੀ,ਰੜਕੇ ਰੜਕ, ਸੰਤ ਲਈ ਸੁਖਜੀਤ ਖੈਰਾ ਦਾ ਰੋਗ, ਚੌਬਰਾ ਸ਼ੈਲੀ ਗਿੱਲ ਜੋ ਕਿ ਡੀਐਮ ਡਬਲਿਓ ਕੰਪਨੀ ਲਈ ਸੀ ਅਤੇ ਗਗਨ ਸਿੱਧੂ ਦਾ ਸਪਰਿੰਟ ਰਿਕਾਰਡ ਲਈ ਬਹੂ , ਮਿਰਨ ਗੁਰਾਇਆ ਦਾ ਗੱਬਰੂ ਸਮੇਤ ਗਾਇਕ ਗੁਰੂਕ੍ਰਿਪਾਲ ਸੂਰਾਪੁਰੀ ਦਾ ਕਾਲਜ ਜੋ ਕਿ ਆਡੀਓ ਟੱਚ ਕੰਪਨੀ ਦਾ ਸੀ, ਗੇਮ ਗਾਇਕ ਪੁਨੀਤ ਜੱਸੜ ,ਸ਼ੈਲੀ ਗਿੱਲ ਦਾ ਰਫ਼ਲ ਦੀ ਗੋਲੀ ਅਤੇ ਸਪਰਿੰਟ ਲਈ ਉੱਜੜਿਆ ਲੇਖਾਂ ਦੇ ਨਾਲ ਗਾਇਕਾ ਦਵਿੰਦਰ ਦਿਊਲ ਦਾ ਦਿਲ ਅਤੇ ਅੱਖੀਆਂ ਦਾ ਨਿਰਦੇਸ਼ਨ ਕਮਲਪ੍ਰੀਤ ਜੌਨੀ ਨੇ ਕਰਕੇ ਇਹ ਵਿਖਾ ਦਿੱਤਾ ਕਿ ਕੁਝ ਵੀ ਅਸੰਭਵ ਨਹੀਂ ਅਗਰ ਸਖਤ ਮੇਹਨਤ ਕਰੀਏ ਤਾਂ ਤੁਹਾਡੇ ਲਈ ਸਫਲਤਾ ਦਰਵਾਜ਼ੇ ਜ਼ਰੂਰ ਖੋਲਦੀ ਹੈ। ਕਮਲਪ੍ਰੀਤ ਕਹਿੰਦਾ ਹੈ ਕਿ ਬੇਸੱਕ ਇਹਨਾਂ ਗੀਤਾਂ ਤੇ ਉਸਦਾ ਨਾਮ ਹੈ ਪਰ ਇਸ ਲਈ ਉਸਦੀ ਪੂਰੀ ਟੀਮ ਕੰਮ ਕਰਦੀ ਹੈ ਜਿਸ ਵਿੱਚ ਸਪਾਟ ਬੁਆਏ ਤੋਂ ਲੈ ਕੇ ਐਡੀਟਿੰਗ ਟੇਬਲ ਤੇ ਮਿਊਜ਼ਕ ਕੰਪਨੀਆਂ ਹਨ ਜਿਸ ਸਦਕਾ ਅੱਜ ਉਹ ਇਸ ਮੁਕਾਮ ਤੇ ਪਹੁੰਚਿਆ ਹੈ। ਜੌਨੀ ਦੇ ਨਿਰਦੇਸ਼ਨ ਹੇਠ ਆਉਣ ਵਾਲੇ ਕੁਝ ਹੋਰ ਗੀਤਾਂ ਵਿੱਚ ਜਿਸ ਰਾਹੀਂ ਉਸਨੇ ਨਿਰਦੇਸ਼ਨ ਦਾ ਕਮਾਲ ਦਿਖਾਇਆ ਹੈ ਨੇ ਆਵਾਜ਼ ਪੰਜਾਬ ਦੀ ਫੇਮ ਗਾਇਕ ਵੀਜ਼ਰ ਸਾਗਰ ਦਾ ਯਾਦ , ਗਾਇਕ ਜੋੜੀ ਭੂਪਿੰਦਰ ਤੇ ਗੁਰਲੇਜ਼ ਅਖ਼ਤਰ ਦਾ ਚੂਨੀ , ਟਾਈਮ ਅਤੇ ਮਨਪ੍ਰੀਤ ਸ਼ੇਰ ਗਿੱਲ ਦਾ ਤੇਰੇ ਬਾਦ ਗੀਤ ਸ਼ਾਮਿਲ ਹੈ ਜੋ ਦਰਸ਼ਕਾਂ ਦੀ ਕਚਹਿਰੀ ਵਿੱਚ ਜਲਦ ਹੀ ਪੇਸ਼ ਹੋਣਗੇ।

ਵਿਦੇਸ਼ੀ ਲਾੜਿਆਂ ਦੀ ਮਨੋਦਸ਼ਾ ਪੇਸ਼ ਕਰੇਗੀ ਨਵੀਂ ਪੰਜਾਬੀ ਫ਼ੀਚਰ ਫ਼ਿਲਮ ਵਲੈਤੀਆ

ਇਕਬਾਲਦੀਪ ਸੰਧੂ


ਫਿਲਮ ਵਲੈਤੀਆ ਦੇ ਦ੍ਰਿਸ਼ ਵਿੱਚ ਨਿਰਮਲ ਰਿਸ਼ੀ ਤੇ ਬਿੱਲਾ ਸ਼ੇਰ


ਪੰਜਾਬੀ ਫ਼ਿਲਮ ਵਲੈਤੀਆ ਵਿੱਚ ਯੋਗਰਾਜ ਸਿੰਘ ਤੇ ਗਾਇਕ ਬਲਬੀਰ ਬੋਪਾਰਾਏ
 


ਫਿਲਮ ਵਲੈਤੀਆ ਦੇ ਮਹੱਤਪੂਰਣ ਦ੍ਰਿਸ਼ ਵਿੱਚ ਗਾਇਕ ਬਲਬੀਰ ਬੋਪਰਾਏ ਤੇ ਬਿੱਲਾ ਸ਼ੇਰ

 

ਪੰਜਾਬੀ ਫ਼ਿਲਮ ਵਲੈਤੀਆ ਵਿੱਚ ਬਿੱਲਾ ਸ਼ੇਰ ਤੇ ਤੇ ਮਾਡਲ ਅਕਸ਼ਿਤਾ

ਅਕਸਰ ਕਿਹਾ ਜਾਂਦਾ ਹੈ ਕਿ ਵਿਦੇਸ਼ਾਂ ਤੋਂ ਇੰਡੀਆ ਵਿਹਾਉਣ ਆਏ ਵਿਦੇਸ਼ੀ ਲਾੜਿਆਂ ਵਲੋਂ ਭਾਰਤੀ ਕੁੜੀਆਂ ਨਾਲ ਧੋਖਾ ਦਿੱਤਾ ਜਾਂਦਾ ਜਾਂ ਫ਼ਿਰ ਵਿਦੇਸ਼ ਬੁਲਾਇਆ ਹੀ ਨਹੀਂ ਜਾਂਦਾ । ਅਜਿਹੇ ਕਿੰਨੇ ਕੇਸ ਅਦਾਲਤਾਂ ਵਿੱਚ ਰੁਲ ਰਹੇ ਹਨ ਅਤੇ ਨਿੱਤ ਦਿਨ ਅਖ਼ਬਾਰਾਂ ਦੀ ਸ਼ੁਰਖ਼ੀਆਂ ਬਣਦੇ ਹਨ। ਲੇਕਿਨ ਦੂਜੇ ਪਾਸੇ ਡਾਲਰਾਂ ਦੀ ਚੌਂਕਚੌਂਦ ਇੰਡੀਆ ਖਾਸਕਰ ਪੰਜਾਬ ਦੇ ਲੋਕਾਂ ਤੇ ਕਿਵੇਂ ਹਾਵੀ ਅਤੇ ਉਹ ਕਿੰਝ ਢੰਗ ਬਦਲ ਕੇ ਵਿਦੇਸ਼ਾਂ ਚ ਪਹੁੰਚਣਾ ਚਾਹੁੰਦੇ ਹਨ ਐਸੀ ਹੀ ਕਹਾਣੀ ਲੈ ਕੇ ਇੱਕ ਪੰਜਾਬੀ ਫ਼ਿਲਮ ਦਾ ਨਿਰਮਾਣ ਕੀਤਾ ਹੈ ਬਲਰਾਜ ਫ਼ਿਲਮਜ਼ ਨੇ ਜਿਸਦਾ ਨਿਰਮਾਤਾ ਖੁਦ ਇੰਗਲੈਂਡ ਦੇ ਸ਼ਾਉਥਹਾਲ ਦਾ ਨਿਵਾਸੀ ਹੈ ਅਤੇ ਉਸਨੇ ਖ਼ੁਦ ਹੀ ਵਿਦੇਸ਼ੀ ਲਾੜੇ ਦਾ ਰੋਲ ਅਦਾ ਕੀਤਾ ਹੈ। ਪਿਛਲੇ ਦਿਨੀਂ ਖੰਨਾ ਲਾਗਲੇ ਪਿੰਡਾਂ ਵਿੱਚ ਮੁਕੰਮਲ ਹੋਈ ਪੰਜਾਬੀ ਫ਼ੀਚਰ ਫ਼ਿਰ ੧ਮ ਵਲੈਤੀਆ ਦੀ ਅੱਜਕਲ ਮੁੰਬਈ ਵਿੱਖੇ ਐਡੀਟਿੰਗ ਜ਼ੋਰਾਂ ਨਾਲ ਚੱਲ ਰਹੀ ਹੈ ਅਤੇ ਲਗਪੱਗ 45 ਫੀਸਦੀ ਫਿਲਮ ਤਿਆਰ ਹੋ ਚੁੱਕੀ ਹੈ। ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਸੁਰਿੰਦਰ ਸਿੰਘ ਵਾਲੀਆ ਦਾ ਹੈ। ਫਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਪੰਜਾਬੀ ਫਿਲਮ ਦਾ ਟੌਪ ਵਿਲੇਨ ਰਿਹਾ ਯੋਗਰਾਜ ਸਿੰਘ ਜੋ ਕਿ ਇਸ ਫਿਲਮ ਵਿੱਚ ਇੱਕ ਵੱਖਰੇ ਕਾਮੇਡੀ ਅੰਦਾਜ਼ ਵਿੱਚ ਵਿਖੇਗਾ । ਇਸਤੋਂ ਇ
@੧ਿਾਵਾ ਸ਼ਵਿੰਦਰ ਮਾਹਲ,ਨਿਰਮਲ ਰਿਸ਼ੀ, ਗਾਇਕ ਲਾਭ ਜੰਜੂਆ, ਗਾਇਕ ਬਲਬੀਰ ਬੋਪਾਰਾਏ ਜੋ ਕਿ ਇੰਸਪੈਕਟਰ ਦੀ ਭੂਮਿਕਾ ਨਿਭਾ ਰਿਹਾ ਹੈ ਜਦੋਂਕਿ ਫਿਲਮ ਦਾ ਹੀਰੋ ਹਰਸਿਮਰਨ ਅਤੇ ਮਾਡਲ ਕੁੜੀ ਅਕਸ਼ਿਤਾ ਇਸਦੀ ਹੀਰੋਇਨ ਹੈ । ਫ਼ਿਲਮ ਦੀ ਤਕਨੀਕੀ ਟੀਮ ਵਿੱਚ ਫ਼ਿਲਮ ਦੀ ਸਿਨੇਮਾਆਟੋਗ੍ਰਾਫ਼ੀ ਦਵਿੰਦਰ ਨਾਇਡੂ,ਸਾਊਡ ਰਿਕਾਟਿਸਟ ਪਿੰਨੂ ਚੌਹਾਨ ਅਤੇ ਮੇਕਅੱਪ ਆਨੰਦ ਦਾਦਾ ਨੇ ਕੀਤਾ ਹੈ। ਫ਼ਿਲਮ ਵਿੱਚ ਇੱਕ ਅਖਾੜਾ ਸੋਹਣੀ ਦੇ ਨਖ਼ਰੇ ਸੋਹਣੇ ਲੱਗਦੇ ਫੇਮ ਲਾਭ ਜੰਜੂਆ ਦਾ ਹੈ ਜਦੋਂਕਿ ਫਿਲਮ ਦਾ ਸੰਗੀਤ ਵੀ ਉਨਾਂ ਨੇ ਤਿਆਰ ਕੀਤਾ ਹੈ। ਨਿਰਦੇਸ਼ਕ ਮੁਤਾਬਿਕ ਫ਼ਿਲਮ ਦੀ ਕਹਾਣੀ ਇੱਕ ਵਿਦੇਸ਼ੀ ਲਾੜੇ ਦੇ ਆਲੇ- ਦੁਆਲੇ ਘੁੰਮਦੀ ਹੈ ਜੋਂਕਿ ਆਪਣੀ ਤਿੰਨ ਸਾਲਾ ਬੇਟੀ ਲਈ ਇੱਕ ਮਾਂ ਅਤੇ ਆਪਣੇ ਲਈ ਇੱਕ ਚੰਗੀ ਜੀਵਨ ਸਾਥਣ ਦੀ ਤਲਾਸ਼ ਵਿੱਚ ਇੰਡੀਆ ਆਉਂਦਂਫ੫ ਹੈ ਅਤੇ ਇੰਡੀਆ ਦੇ ਪੰਜਾਬ ਵਿੱਚ ਉਸ ਨਾਲ ਕੀ ਬੀਤਦੀ ਹੈ ਇਸਨੂੰ ਚਿੱਤਰਿਆ ਗਿਆ ਕਿ ਕਿਵੇਂ ਪੰਜਾਬ ਦੇ ਲੋਕ ਵਿਦੇਸ਼ਾਂ ਚ ਆਪਣੀਆਂ ਧੀਆਂ ਵਿਹਾਉਣ ਲਈ ਉਸ ਨਾਲ ਸੰਪਰਕ ਕਰਦੇ ਹਨ ਅਤੇ ਜਿਸ ਕੁੜੀ ਨਾਲ ਉਸਦਾ ਵਿਆਹ ਹੁੰਦਾ ਹੈ ਅਤੇ ਫ਼ਿਰ ਵਿਦੇਸ਼ੀ ਲਾੜੇ ਬਿੱਲਾ ਸ਼ੇਰ ਨਾਲ ਕੀ ਬੀਤਦੀ ਹੈ ਇਸਨੂੰ ਬਾਖ਼ਬੀ ਫਿਲਮਾਇਆ ਗਿਆ ਹੈ। ਭਾਵੇਂ ਇਸ ਫਿਲਮ ਦਾ ਬਜਟ ਕਰੋੜਾਂ ਚ ਨਹੀਂ ਪਰ ਀ਿ ਨਰਦੇਸ਼ਕ ਮੁਤਾਬਿਕ ਫਿਲਮ ਲੋਕਾਂ ਨੂੰ ਜ਼ਰੂਰ ਪੰਸਦ ਆਵੇਗੀ । ਫਿਲਮ ਨੂੰ 16 ਐਮ.ਐਮ ਕੈਮਰੇ ਤੇ ਸਿਨੇਮਾਸਕੋਪ ਫ਼ਿਲਮਾਇਆ ਗਿਆ ਹੈ ਜੋਕਿ ਵਿਸਾਖੀ ਮੌਕੇ ਰੀਲੀਜ਼ ਹੋ ਜਾਵੇਗੀ।

ਸਮਾਜਿਕ ਤੇ ਧਾਰਮਿਕ ਸੇਧ ਦੇਵੇਗੀ ਪੰਜਾਬੀ ਫ਼ਿਲਮ ਸਤ ਸ਼੍ਰੀ ਅਕਾਲ

ਇਕਬਾਲਦੀਪ ਸੰਧੂ


ਪੰਜਾਬੀ ਫਿਲਮ ਸਤ ਸ੍ਰੀ ਅਕਾਲ ਦੇ ਦ੍ਰਿਸ਼ ਵਿੱਚ ਅਰੁਣ ਬਾਲੀ ,ਨਿਰਮਲ ਰਿਸ਼ੀ, ਡੌਲੀ ,ਨੀਲੂ ਕੋਹਲੀ ਤੇ ਮਨਪ੍ਰੀਤ


ਪੰਜਾਬੀ ਫਿਲਮ ਸਤ ਸ੍ਰੀ ਅਕਾਲ ਦੇ ਦ੍ਰਿਸ਼ ਵਿੱਚ ਮਨਪ੍ਰੀਤ ਸਿੰਘ ਤੇ ਕਿਮੀ

 

300ਸਾਲਾਂ ਗੁਰਤਾ ਗੱਦੀ ਦਿਵਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਪਰਪਤਿ ਪੰਜਾਬੀ ਫੀਚਰ ਫਿਲਮ ਸਤ ਸ਼੍ਰੀ ਅਕਾਲ ਲੋਕਾਂ ਨੂੰ ਸਮਾਜਿਕ ਅਤੇ ਧਾਰਿਮਕ ਸੇਧ ਦੇਵੇਗੀ। ਮਾਤਾ ਤ੍ਰਿਪਤਾ ਜੀ ਚੈਰੀਟੇਬਲ ਟਰੱਸਟ (ਰਜਿ.) ਵਲੋਂ ਬਣਾਈ ਇਸ ਫ਼ਿਲਮ ਦੀ ਕਹਾਣੀ ਅਰਵਿੰਦਰਜੀਤ ਸਿੰਘ ਨੇ ਲਿਖਈ ਜਦੋਂਕਿ ਫਿਲਮ ਦਾ ਨਿਰਦੇਸ਼ਨ ਕਮਲ ਸਾਹਨੀ ਕਰ ਰਹੇ ਹਨ। ਵੱਡੇ ਬਜਟ ਦੀ ਇਸ ਫਿਲਮ ਨੂੰ 35 ਐਮਐਮ ਕੳ ਲਮਰੇ ਤੇ ਬਣਾਇਆ ਗਿਆ ਹੈ ਜੋ ਕਿ ਸਿਨੇਮਾਸਕੋਪ ਤੇ ਡੌਲਬੀ ਸਾਉਂਡ ਹੋਵੇਗੀ। ਫ਼ਿਲਮ ਦੀ ਸਿਨੇਮਾਆਟੋਗ੍ਰਾਫ਼ੀ ਇੰਦਰਜੀਤ ਬਾਂਸਲ ਨੇ ਕੀਤੀ ਹੈ। ਸਿ ਵਿੱਚ ਮੁੱਖ ਭੂਮਿਕਾਵਾਂ ਵਿੱਚ ਕਿੰਮੀ, ਮਨਪ੍ਰੀਤ ਸਿੰਘ ਤੇ ਪੂਜਾ ਟੰਡਨ ਨਵੇਂ ਚੇਹਰੇ ਦਿਖਣਗੇ ਜਦੋਂਕਿ ਅਰੁਣ ਬਾਲੀ , ਅਵਤਾਰ ਗਿੱਲ ,ਨਿਰਮਲ ਰਿਸ਼ੀ,ਡੌਲੀ ਮੱਟੂ,ਵਿਵੇਕ ਸ਼ੌਕ,ਮਨਮੀਤ ਸਿੰਘ,ਨੀਲੂ ਕੋਹਲੀ, ਸੋਨਪ੍ਰੀਤ ਤੇ ਪ੍ਰਕਾਸ਼ ਹਂਕ੯। ਫਿਲਮ ਦਾ ਸੰਗੀਤ ਰਵਿੰਦਰ ਸਿੰਘ ਤੇ ਤਰੁਣ ਰਿਸ਼ੀ ਨੇ ਤਿਆਰ ਕੀਤਾ ਹੈ ਜਦੋਂਕਿ ਫਿਲਮ ਦੇ ਗੀਤਾਂ ਨੂੰ ਆਵਾਜ਼ਾਂ ਦਿੱਤੀਆਂ ਜਗਜੀਤ ਸਿੰਘ, ਅਲਕਾ ਯਾਗਨਿਕ,ਅਭੀਜੀਤ,ਸੁਨੀਧੀ ਚੌਹਾਨ,ਕਵਿਤਾ ਕ੍ਰਿਸ਼ਨਾਮੂਰਤੀ,ਸਾਧਨਾ ਸਰਗਮ ਤੇ ਕ੍ਰਿਸ਼ਨਾ ਨੇ ਜਦਕਿ ਗੀਤਕਾਰ ਬਾਬੂ ਸਿੰਘ ਮਾਨ ਹਨ। ਫਿਲਮ ਦੀ ਕੋਰੀਓਗ੍ਰਾਫ਼ੀ ਭੁਪਿੰਦਰ ਭੂਪੀ ਅਤੇ ਆਰਟ ਨਿਰਦੇਸ਼ਕ ਅਰੁਜਨ ਸਿੰਘ ਹੈ। ਇਸਤੋਂ ਇਲਾਵਾ ਸਦ੫ਰੀਨ ਪਲੇਅ ਵਿਜੈ ਟੰਡਨ ਤੇ ਸਾਉਂਡ ਰਿਕਾਡਿਸਟ ਨਰਿੰਦਰ ਸਿੰਘ ਹੈ। ਫਿਲਮ ਨੂੰ ਮੰਡੀ ਗੋਬਿੰਦਗੜ , ਅਮ੍ਰਿੰਤਸਰ ਸਾਹਿਬ ,ਹਜ਼ੂਰ ਸਾਹਿਬ (ਮਹਾਂਰਾਸਟਰ) ,ਬੰਗਲਾ ਸਾਹਿਬ (ਦਿੱਲੀ) , ਮੁੰਬਈ ,ਮਨਾਲੀ ਵੱਖ- ਵੱਖ ਲੋਕਸ਼ਨਾਂ ਤੇ ਫਿਲਮਾਇਆ ਗਿਆ ਹੈ।

ਪੰਜਾਬੀ ਪੁੱਤ ਗਾਇਕ ਲਾਭ ਜੰਜੂਆ ਨੇ ਮੁੰਬਈ ਵਿੱਚ ਗੀਤਾਂ ਰਾਹੀਂ ਧੂੰਮਾਂ ਪਾਈਆਂ

 ਇਕਬਾਲਦੀਪ ਸੰਧੂ

ਪੰਜਾਬੀ ਲੋਕ ਗਾਇਕ ਲਾਭ ਜੰਜੂਆ ਲੇਖਕ ਨਾਲ

ਕਹਿੰਦੇ ਨੇ ਸਫ਼ਲਤਾ ਇੰਜ ਹੀ ਨਸੀਬ ਨਹੀਂ ਉਸ ਲਈ ਵੱਡੀ ਘਾਲਣਾ ਕਰਨੀ ਪੈਂਦੀ ਹੈ ਭਾਵੇਂ ਉਹ ਕੋਈ ਵੀ ਫ਼ੀਲਡ ਕਿਉਂ ਨਾ ਹੋਵੇ। ਅਗਰ ਕਿਸੇ ਦੇ ਹੱਥ ਸਫ਼ਲਤਾ ਲੱਗਦੀ ਹੈ ਉਹ ਉਸਦੀ ਕਠਿਨ ਤਪੱਸਿਆ ਦਾ ਹੀ ਫ਼ਲ ਹੁੰਦਾ ਹੈ ਜੋ ਪ੍ਰਮਾਤਮਾ ਉਸਦੀ ਝੋਲੀ ਪਾਉਂਦਾ ਹੈ। ਇੰਡੀਆ ਵਿੱਚ ਤਾਂ ਕਈ ਲੋਕਾਂ ਦਾ ਸੁਪਨਾ ਹੈ ਕਿ ਉਹ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਨ ਚਾਹੇ ਉਹ ਇੱਕ ਐਕਟਰ ਦੇ ਰੳ ੮ਪ ਜਾਂ ਫ਼ਿਰ ਗਾਇਕ ਪਰ ਇਹ ਸੁਪਨਾ ਕੁਝ ਹੀ ਲੋਕਾਂ ਦਾ ਪੂਰਾ ਹੋਇਆ ਹੈ। ਅੱਜ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਅਗਰ ਕਿਸੇ ਨਵੇਂ ਪੰਜਾਬੀ ਗਾਇਕ ਦੀ ਤੂਤੀ ਬੋਲਦੀ ਹੈ ਤਾਂ ਉਹ ਹੈ ਪੰਜਾਬ ਦੇ ਖੰਨੇ ਸ਼ਹਿਰ ਦੇ ਗਾਇਕ ਲਾਭ ਜੰਜੂਆ ਦੀ। ਜਿਸਦੀ ਸ਼ੁਰੂਆਤ ਵੀ ਆਮ ਪੰਜਾਬੀ ਗਾਇਕਾਂ ਵਾਂਗ ਹੋਈ ਜਿਹਦੀ ਪਹਿਲੀ ਕੈਸਿਟ ਜਿਹੜੀ ਬਣੀ ਮਾਸ਼ੂਕ ਸੀ, ਰਾਤਾਂ ਤੋਂ ਲੰਮੇ ਖ਼ਤ ਤੇਰੇ ਅਤੇ ਰੁਪਿੰਦਰਜੀਤ ਨਾਲ ਟਕੂਏ ਖੜਕਣਗੇ ਆਦਿ ਆਈਆਂ ਜਿਨਾਂ ਨੂੰ ਪੰਜਾਬੀਆਂ ਖਿੜੇ ਮੱਥੇ ਸਵੀਕਾਰ ਕੀਤਾ। ਬੇਸ਼ੱਕ ਘਰਵਾਲਿਆਂ ਨੇ ਉਸਦੇ ਗਾਉਣ ਦਾ ਵਿਰੋਧ ਕੀਤਾ ਪਰ ਪੰਜਾਬੀਆਂ ਦੀ ਹਰਮਨ ਪਿਆਰੀ ਬੁਲੰਦ ਆਵਾਜ਼ ਸ਼ਾਇਦ ਅਜੇ ਕਈਆਂ ਦੇ ਕੰਨਾਂ ਚ ਰਸ ਘੋਲਣਾ ਸੀ ਸੋ ਲਾਭ ਜੰਜੂਆ ਅੱਗੇ ਵੱਧਦਾ ਰਿਹਾ। ਫੇਰ ਉਸਨੂੰ ਪਹਿਲੀ ਪੰਜਾਬੀ ਫ਼ਿਲਮ ਜ਼ਿੱਦ ਜੱਟਾਂ ਦੀੇ ਵਿੱਚ ਉਸਨੂੰ ਗਾਉਣ ਦਾ ਮੌਕਾ ਮਿਲਿਆ ਜਿਸ ਵਿੱਚ ਗੀਤ ਪੱਥਰਾਂ ਨੂੰ ਪਾੜਦੀ ਹੈ ਜ਼ਿੱਦ ਜੱਟਾਂ ਦੀ। ਉਸ ਮਗਰੋਂ ਕਈ ਪੰਜਾਬੀ ਫ਼ਿਲਮਾਂ ਜਿਵੇਂ ਦੂਰ ਨਹੀਂ ਨਨਕਾਣਾ ,ਰੁਸਤਮੇ -ਹਿੰਦ,ਕਲਯੁੱਗ ,ਲੰਬੜਦਾਰ,ਜਾਅਲੀ ਪਾਸਪੋਰਟ ਤੋਂ ਇਲਾਵਾ ਰੀਝਾਂ ,ਸਿਆਸਤ ਅਤੇ ਐਮ ਐਲ ਏ ਨੱਥਾ ਸਿੰਘ,ਵਲੈਤੀਆ ਜੋ ਅਜੇ ਰਿਲੀਜ਼ ਹੋਣ ਵਾਲੀਆਂ ਹਨ। ਪਰ ਹਿੰਦੀ ਫ਼ਿਲਮ ਬੂਮ ਵਿੱਚ ਉਸਦਾ ਗੀਤ ਨੀ ਤੂੰ ਹੁਣੇ ਹੁਣੇ ਹਂ਼ਇੀ ਮੁਟਿਆਰ ਮੁੰਡਿਆਂ ਤੋਂ ਬੱਚ ਕੇ ਰਹੀਂ ਜਿਹੜਾ ਕਿ ਸੁਪਰ ਸਟਾਰ ਅਭਿਤਾਬ ਬੱਚਨ ਅਤ ਜੈਕੀ ਸ਼ਰਾਫ਼ ਤੇ ਫਿਲਮਾਇਆ ਗਿਆ ਸੀ ਜੋ ਕਿ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਆਪਣੀ ਸਫ਼ਲਤਾ ਦੇ ਝੰਡੇ ਗੱਡੇ। ਬੱਸ ਫੇਰ ਕੀ ਸੀ ਉਸਨੂੰ ਮੁੰਬਈ ਦੀ ਇੰਡਸਟਰੀ ਨੇ ਐਸਾ ਸਵੀਕਾਰ ਕੀਤਾ ਕਿ ਅੱਜ ਉਸਦੇ ਦਰਜਨਾਂ ਗੀਤ ਰਿਕਾਰਡ ਹੋ ਚੁੱਕੇ ਹਨ ਅਤੇ ਕਈ ਹੋਰ ਸਟੂਡਿਓ ਰਿਕਾਰਡਿੰਗ ਕੀਤੇ ਜਾ ਰਹੇ ਹਨ। ਪਿਛਲੇ ਸਮੇਂ ਲਗਪੱਗ ਹਿੰਦੀ ਅਤੇ ਅੰਗਰੇਜ਼ੀ ਚੈਨਲਾਂ ਦਾ ਸ਼ਿੰਗਾਰ ਬਣੇ ਸੋਹਣੀ ਦੇ ਨਖ਼ਰੇ ਸੋਹਣੇ ਲੱਗਦੇ ਨੇ ਹਰ ਜ਼ੁਬਾਨ ਤੇ ਲਾਭ ਜੰਜੂਆ ਦਾ ਨਾਮ ਪੁਹੰਚਾਇਆ। ਇਸਤੋਂ ਇਲਾਵਾ ਫਿਲਮ ਪਿਆਰ ਕੇ ਸਾਇਡ ਇਫੈਕਟ ਚ ਪਾਪੇ ਪਿਆਰ ਕਰਕੇ ਪਛਤਾਇਆ ,ਗਰਮ ਮਸਾਲਾ ਦਾ ਚੋਰੀ ਚੋਰੀ ਦਿਲ ਲੈ ਗਈ,ਸੰਨੀ ਦਿਊਲ ਦੀ ਨਕਸ਼ਾ ਦਾ ਯੂਐਨਆਈ ਲੈੱਟ ਟੂ ਡੂ ਬੱਲੇ ਟ ਫੱਲੇ, ਹੈਟਰਿਕ ਚ ਸਰਦਾਰ ਰੱਬਾ ਖ਼ੈਰ ਕਰੀਂ, ਆਉਣ ਵਾਲੀਆਂ ਫ਼ਿਲਮਾਂ ਵਿੱਚ ਲਾਭ ਦੀ ਆਵਾਜ਼ ਪ੍ਰਕਾਸ਼ ਝਾਅ ਦੀ ਫ਼ਿਲਮ ਲਵ ਸਟੋਰੀ,ਰਾਮ ਗੋਪਾਲ ਵਰਮਾ ਦੀ ਟਾਸ,ਨਦੀਮ ਸ਼ਰਵਣ ਦੀ ਕਾਸ਼ ਮੇਰੇ ਹੋਤੇ,ਕੈਨੇਡੀਅਨ ,ਸ਼੍ਰੀ ਗਣੇਸ਼ ਰੌਕਸ ਇਨ ਨਿਊਯਾਰਕ ,ਐਪ੍ਰਲ ਫ਼ੂਲ,ਰਾਕੇਸ਼ ਸਾਵੰਤ ਦੀ ਹੈਰੀ ਪੱਤਰ,ਭਾਗ ਦੌੜ,ਕਵਰ ਪੇਜ਼ ਅਤੇ ਸੰਨੀ ਦਿਊਲ ਦੀ ਕਾਇਨਾਤ ਕਿੰਨੀਆਂ ਹੀ ਹਿੰਦੀ ਫ਼ਿਲਮਾਂ ਹਨ ਜਿਨਾਂ ਵਿੁ ਕਚ ਪੰਜਾਬੀ ਪੁੱਤ ਲਾਭ ਜੰਜੂਆ ਦੀ ਆਵਾਜ਼ ਸੁਣਨ ਨੂੰ ਮਿਲੇਗੀ। ਲਾਭ ਜੰਜੂਆ ਦੱਸਦਾ ਹੈ ਕਿ ਉਸਦੀ ਟਾਇਮ ਮਿਊਜ਼ਕ ਕੰਪਨੀ ਵਿੱਚ ਇੱਕ ਸੋਲੋ ਕੈਸਿਟ ਵੀ ਆ ਰਹੀ ਹੈ ਪਰ ਇਸ ਵੇਲੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਦੇਸ਼- ਵਿਦੇਸ਼ਾਂ ਵਿੱਚ ਮਿਲ ਰਹੇ ਸ਼ਰੋਤਿਆਂ ਦੇ ਪਿਆਰ ਚ ਸਟੇਜ ਸ਼ੋ ਵਿੱਚ ਬਿਜ਼ੀ ਹੈ। ਦੂਆ ਕਰਦੇ ਹਾਂ ਕਿ ਇਹ ਪੰਜਾਬੀ ਪੁੱਤ ਹਿੰਦੀ ਫ਼ਿਲਮਾਂ ਤੋਂ ਹਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਪੰਜਾਬੀ ਮਾਂ ਬੋਲੀ ਦੀ ਤਾਕ ਜਮਾਵੇ । ਆਮੀਨ...