![]()
1984 ''ਸਿੱਖ ਨਸਲਕੁਸ਼ੀ''
ਦੇ 25 ਸਾਲ ''ਇਨਸਾਫ਼ ਲਹਿਰ ਦਾ ਕੈਪੀਟਲ ਹਿੱਲ, ਵਾਸ਼ਿੰਗਟਨ ਡੀ.ਸੀ. ਤੋਂ ਆਗਾਜ਼, ਦੇਸ਼
ਵਿਦੇਸ਼ ਤੋਂ ਆਈਆਂ ਹਜਾਰਾਂ ਸਿੱਖ ਸੰਗਤਾਂ ਨੇ ਇੰਨਸਾਫ ਲਈ ਲਿਆ ਪ੍ਰਣ
ਵਾਸ਼ਿੰਗਟਨ ਡੀ ਸੀ ਤੋਂ ਹੁਸਨ ਲੜੋਆ ਬੰਗਾ ਦੀ ਵਿਸ਼ੇਸ਼ ਰਿਪੋਰਟ
.gif)
.gif)
.gif)
''ਸਿੱਖਸ ਫਾਰ ਜਸਟਿਸ'' ਵੱਲੋਂ ਸਮੂੰਹ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਕੌਮ ਦੀ ਹਿਮਾਇਤ ਨਾਲ ਵਾੲ੍ਹੀਟ ਹਾਊਸ ਕੈਪੀਟਲ ਹਿੱਲ ਵਿਖੇ ਨਵੰਬਰ 1984 ਦੌਰਾਨ ਮਾਰੇ ਗਏ 30000 ਤੋਂ ਵੱਧ ਸਿੱਖਾਂ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਨਵੰਬਰ 84 ਦੇ ਸਿੱਖ ਕਤਲੇਆਮ ਨੂੰ ''ਸਿੱਖ ਨਸਲਕੁਸ਼ੀ'' ਵੱਜੋਂ ਪ੍ਰਮਾਣਿਤ ਕਰਾਉਣ ਲਈ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਨੇ ਭਾਗ ਲਿਆ। ਸਿੱਖ ਨਸਲਕੁਸ਼ੀ ਦੀ 25ਵੇਂ ਸਾਲ ਤੇ ''ਸਿੱਖਸ ਫਾਰ ਜਸਟਿਸ'' ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪ੍ਰਧਾਨ: ਕਰਨੈਲ ਸਿੰਘ ਪੀਰਮੁਹੰਮਦ) ਵੱਲੋਂ ''ਇਨਸਾਫ਼ ਲਹਿਰ'' ਦਾ ਆਗਾਜ਼ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਦੀ ਅਗਵਾਈ ਵਿੱਚ ਹੋਇਆ।ਇਸ ਮੌਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਸੰਗਤਾਂ ਨੂੰ ਸੰਬੋਧਿਤ ਹੁੰਦੇ ਹੋਏ ਇਨਸਾਫ਼ ਲੈਣ ਵਾਸਤੇ ਲਾਮਬੰਦ ਹੋਣ ਦੀ ਅਪੀਲ ਕੀਤੀ ਤੇ ਕਿਹਾ ਇਹ ਇਨਸਾਫ ਸਮੂਹ ਸਿੱਖ ਰਲ ਕੇ ਹੀ ਲੈ ਸਕਦੇ ਹਨ। ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਅਤੇ ਮੁੱਖ ਬੁਲਾਰੇ ਅਵਤਾਰ ਸਿੰਘ ਪੰਨੂੰ ਨੇ ਇਨਸਾਫ਼ ਲਹਿਰ ਅਤੇ ਇਨਸਾਫ਼ ਲੈਣ ਵਾਸਤੇ ਅਗਲੀ ਰਣਨੀਤੀ ਦਾ ਖੁਲਾਸਾ ਕੀਤਾ ਅਤੇ ਸਟੇਜ ਸਕੱਤਰ ਦੀ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸਿੱਖਸ ਫਾਰ ਜਸਟਿਸ ਵੱਲੋਂ ਸਿੱਖ ਕਤਲੇਆਮ ਦੇ ਪੀੜਤਾਂ ਵਾਸਤੇ ਇਨਸਾਫ਼ ਲੈਣ ਦੀ ਵਚਨਬੱਧਤਾ ਦੁਹਰਾਈ। ਡਾ. ਬਖਸ਼ੀਸ਼ ਸਿੰਘ ਸੰਧੂ ਜੋ ਕਿ ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਹਨ ਨੇ ਪਿਛਲੇ ਸਮੇਂ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦੱਸਦਿਆਂ ਸਪੱਸ਼ਟ ਕੀਤਾ ਕਿ ਸਿੱਖਸ ਫਾਰ ਜਸਟਿਸ ਆਉਣ ਵਾਲੇ ਸਮੇਂ ਵਿੱਚ ਵੀ ਸਮੁੱਚੀ ਕੌਮ ਦੀ ਮੱਦਦ ਨਾਲ ਇਨਸਾਫ਼ ਲੈਣ ਤੱਕ ਜ਼ੱਦੋ ਜ਼ਹਿਦ ਜ਼ਾਰੀ ਰੱਖੇਗੀ। ਉਂਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਿਲ ਦੇ ਚੇਅਰਮੈਨ ਹਰਬੰਸ ਸਿੰਘ ਜੰਡਾਲੀ ਨੇ ਅੰਤਰ-ਰਾਸ਼ਟਰੀ ਪੱਧਰ ਤੇ ਚਲਾਈ ਜਾ ਰਹੀ ''ਇਨਸਾਫ਼ ਲਹਿਰ'' ਨੂੰ ਨਵੰਬਰ 1984 ਦੀ ਨਸਲਕੁਸ਼ੀ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਦਾ ਅਹਿਮ ਕਦਮ ਦੱਸਦਿਆਂ ਕਿਹਾ ਕਿ ਉਂਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਿਲ ਅਤੇ ਪੂਰੀ ਸਿੱਖ ਸੰਗਤ ਸਿੱਖਸ ਫਾਰ ਜਸਟਿਸ ਦੇ ਨਾਲ ਹੈ। ਬੀਬੀ ਇਕਬਾਲ ਕੌਰ ਜਿਹਨਾਂ ਦੇ ਪਿਤਾ ਅਮਰੀਕਾ ਦੇ ਗਰੀਨ ਕਾਰਡ ਹੋਲਡਰ ਸਨ ਅਤੇ ਆਪਣੇ ਪੋਤਰੇ ਦੀ ਸ਼ਾਦੀ ਵਾਸਤੇ ਕਾਨਪੁਰ ਨਵੰਬਰ 1984 ਦੌਰਾਨ ਗਏ ਸਨ। ਉਹ ਖੁਦ ਅਤੇ ਉਹਨਾਂ ਦਾ ਪੋਤਰਾ ਸਿੱਖ ਨਸਲਕੁਸ਼ੀ ਦੀ ਭੇਂਟ ਚੜ੍ਹ ਗਏ। ਬੀਬੀ ਇਕਬਾਲ ਕੌਰ ਦੁਆਰਾ ਕਾਨਪੁਰ ਵਿੱਚ ਹੋਏ ਸਿੱਖ ਕਤਲੇਆਮ ਦੀ ਗਾਥਾ ਸੁਣਕੇ ਸਿੱਖ ਸੰਗਤਾਂ ਦੇ ਹੰਝੂ ਵਹਿ ਤੁਰੇ। ਮਾਸਟਰ ਮਹਿੰਦਰ ਸਿੰਘ ਜੋ ਕਿ ਨਿਊਯਾਰਕ ਦੇ ਸਿੱਖ ਆਗੂ ਨੇ ਕਿਹਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਹਿੰਦੁਸਤਾਨ ਸਰਕਾਰ ਵੱਲੋਂ 25 ਸਾਲ ਤੋਂ ਲਗਾਤਾਰ ਸਿੱਖ ਵਿਰੋਧੀ ਦੰਗੇ ਕਹਿ ਕੇ ਦਬਾਈ ਰੱਖਣ ਨੂੰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੱਸਿਆ।ਡਾ. ਅਮਰਜੀਤ ਸਿੰਘ ਨੇ ਹਿੰਦੁਸਤਾਨ ਸਰਕਾਰ ਵੱਲੋਂ ਦੇਸ਼ ਦੀ ਆਜ਼ਾਦੀ ਤੋਂ ਲਗਾਤਾਰ ਸਿੱਖ ਕੌਮ ਦੀ ਕੀਤੀ ਜਾ ਰਹੀ ਨਸਲਕੁਸ਼ੀ ਨੂੰ ਇੱਕ ਸਾਜਿਸ਼ ਦੱਸਿਆ ਅਤੇ ਸਮੁੱਚੀ ਸਿੱਖ ਕੌਮ ਨੂੰ ਇਕਜੁਟ ਹੋ ਕੇ ਇਨਸਾਫ ਲਹਿਰ ਦਾ ਹਿੱਸਾ ਬਣਨ ਦੀ ਅਪੀਲ ਦੱਸਿਆ।ਜਸਬੀਰ ਸਿੰਘ ਜੋ ਕਿ ਸਾਬਕਾ ਮੈਂਬਰ ਪਾਰਲੀਮੈਂਟ ਜਗਦੀਸ਼ ਟਾਈਟਲਰ ਦੇ ਖਿਲਾਫ ਮੁੱਖ ਚਸਮਦੀਦ ਗਵਾਹ ਹਨ ਨੇ ਉਸਨੂੰ ਸਜਾ ਦਿਵਾਉਣ ਲਈ ਪ੍ਰਣ ਦੁਹਰਾਇਆ।''ਇਨਸਾਫ਼ ਮਾਰਚ'' ਵਿੱਚ ਸ਼ਾਮਿਲ ਦੇਸ਼ ਵਿਦੇਸ਼ ਤੋਂ ਆਈਆਂ ਹਜਾਰਾਂ ਸਿੱਖ ਸੰਗਤਾਂ ਨੇ 'ਵਾੲ੍ਹੀਟ ਹਾਊਸ' ਤੋਂ ਕੈਪੀਟਲ ਹਿੱਲ ਤੱਕ ਯੋਜਨਾਬੱਧ ਤਰੀਕੇ ਨਾਲ ਮਾਰਚ ਕੀਤਾ। ਜਿਸ ਵਿੱਚ ਛੋਟੇ ਛੋਟੇ ਬੱਚਿਆਂ, ਬੀਬੀਆਂ ਅਤੇ ਬਜ਼ੁਰਗਾਂ ਨੇ ''ਇਨਸਾਫ਼ ਦੀ ਮੰਗ'' ਕਰ ਰਹੇ ਨਾਅਰਿਆਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ। ਕੈਪੀਟਲ ਹਿੱਲ ਉਤੇ ''ਇਨਸਾਫ਼ ਕਾਨਫਰੰਸ'' ਦਾ ਆਗਾਜ਼ ਕਰਦਿਆਂ ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਆਖਿਆ ਕਿ ਸਿੱਖ ਕੌਮ ''ਇਨਸਾਫ਼ ਲੈਣ'' ਤੱਕ ਜ਼ੱਦੋ ਜ਼ਹਿਦ ਜਾਰੀ ਰੱਖੇਗੀ।ਨਵੰਬਰ 1984 ਦੇ ਸਿੱਕ ਕਤਲੇਆਮ ਦੀਆਂ ਘਟਨਾਵਾਂ ਦਾ ਅੱਖੀ ਦੇਖਿਆ ਹਾਲ ਦੱਸਦਿਆਂ ਸੀਨੀਅਰ ਪੱਤਰਕਾਰ ਰਾਹੁਲ ਬੇਦੀ ਨੇ ਕਿਹਾ ਕਿ ਨਵੰਬਰ 84 ਵਿਚਲਾ ਸਿੱਖਾਂ ਦਾ ਕਤਲੇਆਮ ਸਰਕਾਰ, ਪੁਲਿਸ ਅਤੇ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਇੱਕ ਸੋਚੀ ਸਮਝੀ ਯੋਜਨਾ ਅਧੀਨ ਕੀਤਾ ਗਿਆ। ਸੁਪਰੀਮ ਕੋਰਟ ਦੇ ਐਡਵੋਕੇਟ ਕਾਮਨਾ ਵੋਹਰਾ ਜੋ ਕਿ ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਅਦਾਲਤਾਂ ਵਿੱਚ ਲੜ ਰਹੇ ਹਨ ਨੇ ਵਿਸਥਾਰ ਨਾਲ ਪਿਛਲੇ ਸਮੇਂ ਵਿੱਚ ਸਰਕਾਰ ਦੁਆਰਾ ਵਿਸਥਾਪਿਤ ਕਮੇਟੀਆਂ ਅਤੇ ਕਮਿਸ਼ਨਾਂ ਵਿਚਲੀਆਂ ਕਮਜ਼ੋਰੀਆਂ ਨੂੰ ਬਿਆਨ ਕੀਤਾ। ਅਮਨੈਸਟੀ ਇੰਟਰਨੈਸ਼ਨਲ ਦੇ ਸਾਉਥ ਏਸ਼ੀਆ ਚੈਪਟਰ ਦੇ ਡਾਇਰੈਕਟਰ ਸ੍ਰੀ ਪੀ.ਕੁਮਾਰ ਨੇ ਹਿੰਦੁਸਤਾਨ ਸਰਕਾਰ ਨੂੰ ਦੁਨੀਆਂ ਸਭ ਤੋਂ ਵੱਡੀ ਜਮਹੂਰੀਅਤ ਸਰਕਾਰ ਹੋਣ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੇ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜ਼ਲਦ ਤੋਂ ਜਲਦ ਸਖਤ ਸਜ਼ਾਵਾਂ ਦਿਵਾਉਣ ਦੀ ਅਪੀਲ ਕੀਤੀ।ਬੀਬੀ ਇੰਦਰਾ ਪ੍ਰਹਾਸਿਤ ਜੋ ਕਿ ''ਲੰਗਾਰਾ ਕਾਲਜ'' ਵੈਨਕੂਵਰ ਦੇ ਸ਼ੁਸ਼ਲੋਜੀ ਵਿਭਾਗ ਦੇ ਪ੍ਰੋਫੈਸਰ ਹਨ ਅਤੇ ਜਿਹਨਾਂ ਨੇ ਲੰਮੇ ਸਮੇਂ ਤੋਂ ਸਿੱਖ ਨਸਲਕੁਸ਼ੀ ਬਾਬਤ ਅਧਿਐਨ ਕੀਤਾ ਹੈ ਨੇ ਸਿੱਖ ਸੰਗਤਾਂ ਨੂੰ ਦੱਸਿਆ ਕਿ ਨਵੰਬਰ 1984 ਦੀਆਂ ਘਟਨਾਵਾਂ ਕੋਈ ਸਿੱਖ ਵਿਰੋਧੀ ਦੰਗੇ ਨਹੀਂ ਬਲਕਿ ''ਸਿੱਖ ਨਸਲਕੁਸ਼ੀ'' ਸਨ। ਉਹਨਾਂ ਆਪਣੇ ਵੱਲੋਂ ਭਰੋਸਾ ਦਿਵਾਇਆ ਕਿ ''ਸਿੱਖ ਨਸਲਕੁਸ਼ੀ'' ਦਾ ਮੁੱਦਾ ਸਿੱਖਸ ਫਾਰ ਜਸਟਿਸ ਦੀ ਮੱਦਦ ਨਾਲ ਹਰ ਇੱਕ ਮੰਚ ਉਤੇ ਉਠਾਉਣਗੇ।ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਸਿੱਖਸ ਫਾਰ ਜਸਟਿਸ ਵੱਲੋਂ ਜੋ ਕਾਨੂੰਨੀ ਚਾਰਾਜੋਈ ਕੀਤੀ ਗਈ ਅਤੇ ਕੀਤੀ ਜਾਵੇਗੀ ਬਾਬਤ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ''ਸਿੱਖ ਨਸਲਕੁਸ਼ੀ'' ਦੇ ਮੁੱਦੇ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਪਹੁੰਚਾਉਣ ਲਈ ਕੀ ਕੀ ਯਤਨ ਕੀਤੇ ਜਾਣਗੇ।ਸੁਖਵਿੰਦਰ ਸਿੰਘ ਹੰਸਰਾ ਜੋ ਕਿ ਯੁਨਾਇਟਡ ਸਿੱਖ ਫਰੰਟ ਕਨੇਡਾ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬੁਲਾਰੇ ਹਨ ਨੇ ਹਿੰਦੁਸਤਾਨ ਸਰਕਾਰ ਵੱਲੋਂ ਯੋਜਨਾਬਧ ਢੰਗ ਨਾਲ ਕੀਤੀ ਗਈ ਸਿੱਖ ਨਸਲਕੁਸੀ ਬਾਬਤ ਦੱਸਿਆ ।ਦਵਿੰਦਰ ਸਿੰਘ ਭਾਟੀਆ ਜਿਹਨਾਂ ਦੇ ਦਾਦਾ ਜੀ ਅਤੇ ਭਰਾ ਨੂੰ ਨਵੰਬਰ 1984 ਸਿੱਖ ਕਤਲੇਆਮ ਦੌਰਾਨ ਕਾਨਪੁਰ ਵਿਖੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ, ਨੇ ਦੱਸਿਆ ਕਿਵੇਂ ਇੱਕ ਸਿੱਖ ਫੌਜੀ ਦੇ 13 ਦਿਨਾਂ ਦੇ ਬੱਚੇ ਨੂੰ ਗੈਸ ਸਟੋਵ ਉਤੇ ਰੱਖ ਕੇ ਭੁੰਨਿਆ ਗਿਆ!ਸੁਖਵਿੰਦਰ ਸਿੰਘ ਸਿੱਧੂ ਥਾਣਾ ਕੋਆਰਡੀਨੇਟਰ ਸਿੱਖਸ ਫਾਰ ਜਸਟਿਸ ਕੈਲੀਫੌਰਨੀਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਭਾਵੇਂ ਕਿ 25 ਸਾਲ ਬੀਤ ਚੁੱਕੇ ਹਨ ਪਰੰਤੂ ਜਿਵੇਂ ਸਿੱਖ ਸੰਗਤਾਂ ਨੇ ''ਇਨਸਾਫ਼ ਕਾਨਫਰੰਸ'' ਅਤੇ ਇਨਸਾਫ਼ ਮਾਰਚ ਵਿੱਚ ਵੱਡੀ ਪੱਧਰ ਤੇ ਸ਼ਾਮਿਲ ਹੋ ਕੇ ਪੂਰੀ ਦੁਨੀਆਂ ਨੂੰ ਦਰਸਾ ਦਿੱਤਾ ਹੈ ਕਿ ਸਿੱਖਾਂ ਦੀ ਨਸਲਕੁਸ਼ੀ ਦੇ ਜ਼ਖਮ ਅਜ੍ਹੇ ਵੀ ਅੱਲ੍ਹੇ ਹਨ ।ਦਿਲਬਰ ਸਿੰਘ ਸੇਖੋਂ ਕੋਆਰਡੀਨੇਟਰ ਸਿੱਖਸ ਫਾਰ ਜਸਟਿਸ ਨਿਊਜਰਸੀ ਨੇ ਬੋਲਦਿਆਂ ਕਿਹਾ ਕਿ ਜਿਵੇਂ ਸਿੱਖਸ ਫਾਰ ਜਸਟਿਸ ਨੇ ਪਿਛਲੇ ਦੋ ਸਾਲਾਂ ਵਿੱਚ ਸਖਤ ਮਿਹਨਤ ਕਰਕੇ ਆਲ ਇੰਡੀਆਂ ਸਿੱਖ ਸਟੂਡੇਂਟਸ ਫੈਡਰੇਸ਼ਂ(ਪੀਰਮੁਹੰਮਦ) ਦੀ ਮੱਦਦ ਨਾਲ ਅੰਕੜੇ ਇਕੱਠੇ ਕੀਤੇ ਹਨ ਅਤੇ ਕੀਤੇ ਜਾ ਰਹੇ ਹਨ ਅਤੇ ਜਿਵੇਂ ਸਿੱਖ ਕੌਮ ਜਾਗ ਗਈ ਹੈ ਹੁਣ ਉਹ ਦਿਨ ਦੂਰ ਨਹੀਂ ਜਦੋਂ ਹਿੰਦੁਸਤਾਨ ਦੇ ਜਸਟਿਸ ਸਿਸਟਮ ਨੂੰ ਆਪਣੀ ਹਾਰ ਕਬੂਲ ਕਰਕੇ ਸਿੱਖ ਕੌਮ ਨੂੰ ਇਨਸਾਫ ਦੇਣਾ ਹੀ ਪਵੇਗਾ। ਡਾ. ਬਖਸ਼ੀਸ਼ ਸਿੰਘ ਸੰਧੂ ਜੋ ਕਿ ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਅਤੇ ਬੁਲਾਰੇ ਹਨ ਨੇ ਦੇਸ਼ ਵਿਦੇਸ਼ ਤੋਂ ਚੱਲ ਕੇ ''ਇਨਸਾਫ਼ ਲਹਿਰ'' ਵਿੱਚ ਆਈਆਂ ਸਿੱਖ ਸੰਗਤਾਂ, ਗੁਰਦੁਆਰਾ ਪਰਬੰਧਕ ਕਮੇਟੀਆਂ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਕਾਨਫਰੰਸ ਨੂੰ ਅਤੇ ਮਾਰਚ ਨੂੰ ਸਫਲ ਬਣਾਇਆ।