ਖ਼ਬਰਾਂ
ਬਲਾਕ ਸੰਮਤੀ ਜੋਨ ਰੰਡਿਆਲਾ ਤੋਂ ਇਕਬਾਲ ਖੋਸਾ ਜੇਤੂ
.jpg)
ਮੋਗਾ / ਜੋਨ ਰੰਡਿਆਲਾ ਦੇ ਪਿੰਡਾ ਖੋਸਾ ਕੋਟਲਾ,
ਖੋਸਾ ਜਲਾਲ, ਭਾਗਪੁਰ ਗਗੜਾ ਤੋਂ ਬਲਾਕ ਸੰਮਤੀ ਦੀ ਚੋਣ ਵਿੱਚੋਂ ਅਜ਼ਾਦ ਉਮੀਦਵਾਰ ਵਜੋਂ
ਇਕਬਾਲ ਖੋਸਾ ਜੇਤੂ ਰਿਹਾ। ਇਸ ਸਬੰਧੀ ਜਾਣਕਾਰੀ ਜਾਣਕਾਰੀ ਦਿੰਦਿਆਂ 'ਮਹਿਕ ਵਤਨ' ਦੇ ਚੀਫ
ਅਡੀਟਰ ਭਵਨ ਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਬਲਾਕ ਸੰਮਤੀ ਜੋਨ ਜੰਡਿਆਲਾ ਤੋਂ ਅਜ਼ਾਦ
ਉਮੀਦਵਾਰઠ ਇਕਬਾਲ ਖੋਸਾ ਨੇ ਆਪਣੇ ਮੁਕਾਬਲੇ 'ਚ ਖੜੇ ਅਕਾਲੀ ਦਲઠ ਦੇ ਉਮੀਦਵਾਰ ਗੁਰਸੇਵਕ
ਸਿੰਘ ਨੂੰ 422ઠ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਇਕਬਾਲ ਖੋਸਾ 'ਮਹਿਕ
ਵਤਨ ਦੀ' ਪੇਪਰ ਦਾ ਸਬ ਐਡੀਟਰ ਹੋਣ ਦੇ ਨਾਲ ਮੌਜੂਦਾ ਐਨ.ਜੀ.ਓ ਰੂਲਜ਼ ਕਲੱਬ ਐਸੋਸੀਏਸ਼ਨ
ਬਲਾਕ ਧਰਮਕੋਟ ਦਾ ਪ੍ਰਧਾਨ ਅਤੇ ਅਲਾਪઠ ਐਟਰਨੇਟਮੈਂਟ ਗਰੁੱਪ ਰਜਿ: ਮੋਗਾ ਦਾ ਮੀਤ ਪ੍ਰਧਾਨ
ਤੇ ਪਰਮ ਪ੍ਰਡਕਸ਼ਨ ਰਜਿ: ਦਾ ਡਾਇਰੈਕਟਰ ਵੀ ਹੈ।
ਅਫ਼ਸਰਾਂ ਦਾ ਇਕ ਸਥਾਨ 'ਤੇ ਕਾਰਜ ਕਾਲ ਘੱਟੋ ਘੱਟ 3 ਸਾਲ
ਨਿਸ਼ਚਿਤ ਕਰਨ ਦੀ ਮੰਗ
ਅੰਮ੍ਰਿਤਸਰ 17 ਮਈ : ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲਿਸ ਮੁੱਖੀ ਅਤੇ ਕਮਿਸ਼ਨਰ ਨਗਰ
ਨਿਗਮ ਆਪਣੇ ਆਪਣੇ ਕਾਰਜ ਖੇਤਰ ਦੇ ਵਿਕਾਸ ਅਤੇ ਕਾਨੂੰਨ ਨਾਫ਼ਜ ਕਰਨ ਲਈ ਆਪੋ ਆਪਣੇ
ਯੋਜਨਾਬਧ ਢੰਗ ਨਾਲ ਕਾਰਜਸ਼ੀਲ ਹੁੰਦੇ ਹਨ ਅਤੇ ਉਹਨਾਂ ਦੇ ਕੰਮ-ਕਾਰ ਵਿੱਚ ਕਿਸੇ ਤਰ੍ਹਾਂ
ਦਾ ਦਖ਼ਲ ਜਾਂ ਤਬਾਦਲਾ ਨਹੀਂ ਹੋਣਾ ਚਾਹੀਦਾ ਜਦ ਤਕ ਕਿ ਉਹਨਾਂ ਦੀ ਘੱਟੋ ਘੱਟ 3 ਸਾਲ ਕਾਰਜ
ਕਾਲ ਪੂਰਾ ਨਾ ਹੋਵੇ। ਇਹ ਮੰਗ ਅੰਮ੍ਰਿਤਸਰ ਵਿਕਾਸ ਮੰਚ ਨੇ ਮੁੱਖ ਮੰਤਰੀ ਸ. ਪ੍ਰਕਾਸ਼
ਸਿੰਘ ਬਾਦਲ ਨੂੰ ਇਕ ਪੱਤਰ ਰਾਹੀਂ ਪੇਸ਼ ਕੀਤੀ ਅਤੇ ਕਿਹਾ ਕਿ ਜੇਕਰ ਮਿਹਨਤੀ ਇਮਾਨਦਾਰ ਅਤੇ
ਪਬਲਿਕ ਨੂੰ ਨਾਲ ਲੈ ਕੇ ਚੱਲਣ ਵਾਲੇ ਜ਼ਿਲ੍ਹਾ ਅਧਿਕਾਰੀ ਦੀ ਕਿਸੇ ਵਜ੍ਹਾ ਕਰਕੇ ਜਾਂ ਚੋਣ
ਕਮਿਸ਼ਨ ਦੇ ਹੁਕਮਾਂ ਕਾਰਨ ਬਦਲੀ ਕਰਨੀ ਵੀ ਪੈ ਜਾਵੇ ਤਾਂ ਉਹਨਾਂ ਅਧਿਕਾਰੀਆਂ ਦੀ ਕਦਰ ਅਤੇ
ਹੌਸਲਾ ਅਫਜਾਈ ਵਜੋਂ ਚੋਣ ਪ੍ਰਕਿਰਿਆ ਸਮਾਪਤ ਹੋਣ ਉਪਰੰਤ ਉਹਨਾਂ ਨੂੰ ਵਾਪਸ ਆਪੋ ਆਪਣੇ
ਅਹੁਦਿਆਂ ਤੇ ਮੁੜ ਤੈਨਾਤ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧ ਵਿੱਚ ਉਦਾਹਰਣ ਦਿੰਦੇ ਹੋਏ
ਮੰਚ ਦੇ ਸਾਬਕਾ ਪ੍ਰਧਾਨ ਪ੍ਰੋ. ਮੋਹਨ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ. ਕਾਹਨ ਸਿੰਘ
ਪੰਨੂ ਨੇ ਅਜੇ ਜ਼ਿਲ੍ਹੇ ਦੀਆਂ ਸਮੱਸਿਆਵਾਂ ਅਤੇ ਯੋਜਨਾਵਾਂ ਨੂੰ ਸਮਝਿਆ ਹੀ ਸੀ ਅਤੇ ਜਨਤਾ
ਨਾਲ ਦਫ਼ਤਰ ਵਿੱਚ ਅਤੇ ਆਪਣੇ ਨਿਵਾਸ ਅਸਥਾਨ ਵਿਖੇ ਰਸਮੀ ਅਤੇ ਗੈਰ ਰਸਮੀ ਮੇਲ ਮਿਲਾਪ ਰਾਹੀਂ
ਨਵੇਂ ਢੰਗ ਤਰੀਕੇ ਲਾਗੂ ਕੀਤੇ ਹੀ ਸਨ ਕਿ ਅਚਾਨਕ ਕੇਵਰ ਇਕ ਸਾਲ ਦੇ ਅਰਸੇ ਬਾਅਦ ਉਹਨਾਂ
ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਨਿਸਚੇ ਹੀ ਇਹ ਬਦਲੀ ਰਾਸ਼ਟਰੀ ਚੋਣ ਕਮਿਸ਼ਨ ਦੇ ਹੁਕਮਾਂ
ਕਾਰਨ ਹੀ ਹੋਈ ਹੈ। ਮੰਚ ਆਗੂ ਨੇ ਬਾਦਲ ਸਾਹਿਬ ਨੂੰ ਚੋਣ ਪ੍ਰਕਿਰਿਆ ਸਮਾਪਤ ਹੋਣ ਤੋਂ
ਬਾਅਦ ਸ. ਕਾਹਨ ਸਿੰਘ ਪੰਨੂ ਨੂੰ ਮੁੜ ਅੰਮ੍ਰਿਤਸਰ ਵਿਖੇ ਵਾਪਸ ਨਿਯੁਕਤ ਕੀਤੇ ਜਾਣ ਦੀ
ਬੇਨਤੀ ਕੀਤੀ ਹੈ।
ਮੰਚ ਮੁਤਾਬਕ ਇਹੀ ਨੀਤੀ ਸਮੁੱਚੇ ਪੰਜਾਬ ਵਿੱਚ ਲਾਗੂ ਹੋਣੀ ਚਾਹੀਦੀ ਹੈ ਅਤੇ ਸਮੂਹ
ਬਦਲੀਸ਼ੁਦਾ ਅਧਿਕਾਰੀਆਂ ਤੇ ਲਾਗੂ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਲਗਨ ਅਤੇ ਮਿਹਨਤ
ਨਾਲ ਕੰਮ ਕਰਨ ਦਾ ਉਤਸ਼ਾਹ ਬਣਿਆ ਰਹੇ ਅਤੇ ਉਹਨਾਂ ਦੀ ਘਟੋ ਘੱਟ ਤਿੰਨ ਸਾਲ ਦਾ ਕਾਰਜ ਸਾਲ
ਪੂਰਾ ਹੋਵੇ ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ
.jpg)
ਫੋਟੋ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਦਲਬੀਰ ਸਿੰਘ ਢਿਲੋਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕਰਦੇ ਹੋਇ ਕੈਬਨਿਟ ਮੰਤਰੀ ਸ. ਗੁਲਜਾਰ ਸਿੰਘ ਰਣੀਕੇ ਅਤੇ ਹੋਰ
ਅੰਮ੍ਰਿਤਸਰ 17 ਮਈ : ਮਾਨਤਾ ਪ੍ਰਾਪਤ ਅਤੇ
ਐਫੀਲਿਏਟਡ ਸਕੂਲਜ਼ ਐਸੋਸੀਏਸ਼ਨ ਦੀ ਅੰਮ੍ਰਿਤਸਰ ਇਕਾਈ ਦੇ ਸਕੂਲ ਮੁੱਖੀਆਂ ਦਾ ਇੱਕ ਵਫਦ,
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਦਲਬੀਰ ਸਿੰਘ ਢਿਲੋਂ ਨੂੰ ਸਥਾਨਕ ਦਸਮੇਸ਼
ਰਣੀਕੇ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਿਲਿਆ। ਰਾਸਾ ਅੰਮ੍ਰਿਤਸਰ ਦੀ ਪ੍ਰਧਾਨ
ਸ੍ਰੀ ਮਤੀ ਕਵਲਜੀਤ ਕੌਰ ਰਣੀਕੇ ਨੇ ਮਾਨਤਾ ਪ੍ਰਾਪਤ ਅਤੇ ਐਫੀਲਿਏਟਡ ਸਕੂਲਾਂ ਨੂੰ ਆ ਰਹੀਆਂ
ਵਿਭਾਗੀ ਮੁਸ਼ਕਲਾਂ ਬਾਰੇ ਚੇਅਰਮੈਨ ਸਾਹਿਬ ਨੂੰ ਜਾਣੂ ਕਰਵਾਇਆ। ਇਸ ਮੌਕੇ ਤੇ ਰਾਸਾ ਦੇ
ਸਲਾਹਕਾਰ ਪ੍ਰਿ. ਬਲਵਿੰਦਰ ਸਿੰਘ ਸੋਢੀ,ਪ੍ਰਿ. ਆਰ. ਐਲ ਮਨਸੋਤਰਾ, ਪ੍ਰਿ. ਰਣਧੀਰ ਸਿੰਘ
ਸੇਖੋਂ ਅਤੇ ਮੋਜ਼ੂਦਾ ਕਈ ਸਕੂਲ ਮੁਖੀਆਂ ਨੇ ਆਪਣੀਆ ਮੰਗਾਂ ਅਤੇ ਸੁਝਾਓ ਸੰਬੰਧੀ ਇੱਕ ਮੰਗ
ਪੱਤਰ ਚੇਅਰਮੈਨ ਸਾਹਿਬ ਨੂੰ ਪੇਸ਼ ਕੀਤਾ ਅਤੇ ਚੇਅਰਮੈਨ ਸਾਹਿਬ ਨੇ ਭਰੋਸਾ ਦੁਆਇਆ ਅਤੇ ਹਾਂ
ਪੱਖੀ ਹੁੰਗਾਰਾ ਭਰਦਿਆਂ ਹੋਇਆ ਕਿਹਾ ਕਿ ਇਸ ਮੰਗ ਪੱਤਰ ਵਿੱਚ ਸਾਰੇ ਸੁਝਾਓ ਸਿੱਖਿਆ ਦੇ
ਮਿਆਰ ਨੂੰ ਹੋਰ ਉੱਚਾ ਚੁੱਕਨ ਵਿੱਚ ਕਾਫੀ ਸਹਾਈ ਹਨ। ਅਤੇ ਉਹ ਜਲਦ ਹੀ ਸਕੂਲਾਂ ਦੀਆਂ
ਇੰਨ੍ਹਾਂ ਮੰਗਾਂ ਨੂੰ ਸਵੀਕਾਰ ਕਰਕੇ ਸਰਕਾਰ ਨੂੰ ਸੂਚਿਤ ਕਰਨਗੇ।ਇਸ ਤੋਂ ਪਹਿਲਾਂ ਕੈਬਨਿਟ
ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਆਪਣੇ ਭਾਸ਼ਣ ਵਿੱਚ ਮਾਨਤਾ ਪਰਾਪਤ ਅਤੇ ਐਫੀਲਿਏਟਡ
ਸਕੂਲਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆ ਹੋਇਆ
ਭਰੋਸਾ ਦੁਆਇਆ ਕਿ ਇੰਨ੍ਹਾ ਸਕੂਲਾ ਦੀਆ ਜਾਇਜ਼ ਮੰਗਾਂ ਸਰਕਾਰ ਵਲੋਂ ਮੰਨ ਲਈਆਂ ਜਾਣਗੀਆਂ
ਕਿਉਂਕਿ ਬਾਦਲ ਸਰਕਾਰ ਨੇ ਜੋ ਲੋਕਾਂ ਨਾਲ ਵਾਅਦਾ ਕੀਤਾ ਉਹ ਕਰ ਵਿਖਾਇਆ ਹੈ।
ਇਸ ਅਵਸਰ ਤੇ ਹੋਰਨਾਂ ਤੋਂ ਇਲਾਵਾ ਪ੍ਰਿ. ਪਰਮਜੀਤ ਕੋਰ, ਪ੍ਰਿ. ਵਾਈ. ਪੀ. ਗੁਪਤਾ, ਪ੍ਰਿ
ਕਮਲਜੋਤ ਸਿੰਘ, ਪ੍ਰਿ. ਰਘਬੀਰ ਸਿੰਘ, ਪ੍ਰਿ. ਬਲਵਿੰਦਰ ਸਿੰਘ ਕਲੇਰ, ਪ੍ਰਿ ਜੀ. ਐਸ. ਪੰਨੂ,
ਪ੍ਰਿ ਐਮ.ਐਮ.ਗੁਪਤਾ, ਪ੍ਰਿ. ਜੇ ਐਸ ਛੀਨਾ, ਪ੍ਰਿ. ਸੰਦੀਪ ਸਿੰਘ, ਪ੍ਰਿ. ਪਰਮਿੰਦਰ ਸਿੰਘ
ਸੰਧੂ ਆਦਿ ਮੌਜ਼ੂਦ ਸਨ।
ਸੌਦਾ ਸਾਧ ਦੇ ਸਮਰੱਥਕਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ
: ਕਿਸ਼ਨਪੁਰਾ
17 ਮਈ, 2008. 'ਭਾਰਤੀ ਕਾਨੂੰਨ ਨੇ ਹਮੇਸ਼ਾਂ ਹੀ ਸਿੱਖਾਂ ਦੇ ਮਾਮਲਿਆਂ ਸਬੰਧੀ
ਦੋਹਰੇ ਮਾਪੰਦਡ ਅਪਣਾਏ ਹਨ। ਪਹਿਲਾਂ ਨਿਰੰਕਾਰੀ ਕਾਂਡ ਵਿੱਚ ਸ਼ਹੀਦ ਹੋਏ 13 ਸਿੰਘਾਂ ਦੇ
ਕੇਸ 'ਚੋਂ ਨਿੰਰਕਾਰੀ ਸਾਧ ਨੂੰ ਬਰੀ ਕਰ ਦਿੱਤਾ ਗਿਆ ਅਤੇ ਹੁਣ ਸੌਦਾ ਸਾਧ ਦੇ ਸਮਰੱਥਕਾਂ
ਹਮਲੇ ਕੇਸ ਦੇ ਨੌਜਵਾਨਾਂ ਦਾ ਤਾਂ ਕਰਨਾਲ ਦੀ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ
ਪਰ ਸੌਦਾ ਸਾਧ 'ਤੇ ਹਮਲੇ ਵਾਲੇ ਦਿਨ ਹੀ ਉਸ ਦੇ ਸਮਰੱਥਕਾਂ ਵੱਲੋਂ ਕੀਤੀ ਗਈ ਗੁੰਡਾਗਰਦੀ
ਖਿਲਾਫ਼ ਦਰਜ ਹੋਈ ਐਫ.ਆਈ.ਆਰ. 'ਤੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।' ਇਨ੍ਹਾਂ
ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਕੌਮੀ
ਜਥੇਬੰਦਕ ਸਕੱਤਰ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ
ਕੀਤਾ।
ਜ਼ਿਕਰਯੋਗ ਹੈ ਕਿ ਸੌਦਾ ਸਾਧ ਹਮਲੇ ਵਿੱਚ ਸ਼ਾਮਲ ਕਥਿਤ ਦੋਸ਼ੀਆਂ ਦਾ ਚਲਾਨ ਸ੍ਰੀ ਨਰਿੰਦਰਪਾਲ
ਸਿੰਘ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਅਤੇ ਬਚਾਅ ਪੱਖ ਵੱਲੋਂ ਸ.ਨਰਿੰਦਰ ਸਿੰਘ ਚੀਮਾ
ਅਤੇ ਸ.ਗੁਰਸ਼ੇਰ ਸਿੰਘ ਸੂਲਰ ਐਡਵੋਕੇਟ ਪੇਸ਼ ਹੋਏ। ਇਸ ਮਾਮਲੇ ਵਿੱਚ ਅਦਾਲਤ ਨੇ ਚਾਰਜ 'ਤੇ
ਬਹਿਸ ਲਈ ਅਗਲੀ ਪੇਸ਼ੀ 24 ਮਈ ਪਾਈ ਗਈ ਹੈ।
ਉਨ੍ਹਾਂ ਕਿਹਾ ਕਿ ਸੌਦਾ ਸਾਧ ਦੇ ਸਮਰੱਥਕਾਂ 'ਤੇ ਸ਼ਿਕਾਇਤਕਰਤਾ ਐਸ.ਐਚ.ਓ. ਜਗਪਾਲ ਸਿੰਘ
ਵੱਲੋਂ ਐਫ.ਆਈ.ਆਰ. ਨੰਬਰ 23, ਮਿਤੀ 2/2/2008, ਥਾਣਾ ਬੁਟਾਣਾ, ਜ਼ਿਲਾ ਕਰਨਾਲ 'ਚ
ਆਈ.ਪੀ.ਸੀ. ਦੀਆਂ ਧਰਾਵਾਂ 307/435/332/353/186/427/323/341, ਅਸਲਾ ਐਕਟ ਦੀ ਧਾਰਾ
25/27 ਅਤੇ ਐਕਸਪਲੋਜ਼ਿਵ ਐਕਟ ਦੀ ਧਾਰਾ 3/4 ਅਧੀਨ ਦਰਜ ਕੀਤੀ ਗਈ ਸੀ, ਜੋ ਕਿ ਡਾ.ਜਤਿੰਦਰ
ਵਾਈਸ ਪ੍ਰਧਾਨ ਸੱਚਾ ਸੌਦਾ ਸਰਸਾ, ਕਿਸ਼ਨ ਲਾਲ ਪੁੱਤਰ ਰਾਜ ਕੁਮਾਰ, ਸਾਮੀ ਪੁੱਤਰ ਬਾਬੂ
ਰਾਮ, ਧਰਮਵੀਰ ਪੁੱਤਰ ਸ਼ੇਰ ਸਿੰਘ, ਜਗਾ ਰਾਮ ਵਾਸੀ ਨੰਦਪੁਰ, ਰਮੇਸ਼ਵਰ ਭੰਗੀਦਾਸ, ਦਿਨੇਸ਼
ਕੁਮਾਰ ਕੁਰੂਕਸ਼ੇਤਰ, ਖ਼ਰੈਤੀ ਲਾਲ, ਸ਼ੰਭੀ ਰਾਮ ਅਤੇ ਪੰਜ-ਛੇ ਸੌ ਅਣਪਛਾਤੇ ਵਿਅਕਤੀਆਂ ਦੇ
ਖਿਲਾਫ਼ ਹੈ, ਅਤੇ ਇਨ੍ਹਾਂ 'ਤੇ ਇਸ ਸਬੰਧੀ ਅਜੇ ਤੱਕ ਨਾ ਤਾਂ ਕੋਈ ਗ੍ਰਿਫ਼ਤਾਰੀ ਕੀਤੀ ਗਈ
ਹੈ ਅਤੇ ਨਾ ਹੀ ਇਨ੍ਹਾਂ ਨੂੰ ਫੜ੍ਹਨ ਲਈ ਕੋਈ ਯਤਨ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਸੌਦਾ ਸਾਧ 'ਤੇ ਬਲਾਤਕਾਰ ਅਤੇ ਕਤਲ ਵਰਗੇ ਸੰਗੀਨ ਇਲਜ਼ਾਮ ਹੋਣ ਦੇ
ਬਾਵਜੂਦ ਉਸ ਨੂੰ ਪੂਰੀ ਸਰਕਾਰੀ ਸੁਰੱਖਿਆ ਅਤੇ ਲਾਲ ਬੱਤੀ ਲਾਉਣ ਦੀ ਮਨਜ਼ੂਰੀ ਦੇ ਕੇ
ਸਰਕਾਰ ਸਿੱਧੇ ਰੂਪ ਵਿੱਚ ਉਸ ਦੇ ਹੱਕ ਵਿੱਚ ਭੁਗਤ ਰਹੀ ਹੈ। ਇਨ੍ਹਾਂ ਲੰਮਾ ਸਮਾਂ ਬੀਤਣ
ਦੇ ਬਾਵਜੂਦ ਅਜੇ ਤੱਕ ਉਸ 'ਤੇ ਉਪਰੋਕਤ ਦੋਸ਼ਾਂ ਅਧੀਨ ਚਾਰਜ ਵੀ ਨਹੀਂ ਲਗਾਇਆ ਜਾ ਰਿਹਾ ਹੈ
ਅਤੇ ਪੰਜਾਬ ਪੁਲਿਸ ਵੱਲੋਂ ਸੌਦਾ ਸਾਧ ਖਿਲਾਫ਼ ਧਾਰਾ 295 (ਏ) ਅਧੀਨ ਦਰਜ ਕੀਤੇ ਕੇਸ ਸਬੰਧੀ
ਵੀ ਉਸ ਦੇ ਡੇਰੇ 'ਤੇ ਜਾ ਕੇ ਪੁਲਿਸ ਵੱਲੋਂ 9 ਵਾਰ ਹਾਜ਼ਰੀ ਭਰੀ ਜਾ ਚੁੱਕੀ ਹੈ, ਪਰ ਉਹ
ਪੁਲਿਸ ਦੇ ਹੱਥ-ਪੱਲੇ ਕੁਝ ਵੀ ਨਹੀਂ ਪਾ ਰਿਹਾ। ਉਨ੍ਹਾਂ ਕਿਹਾ ਕਿ ਮੰਦਭਾਗੀ ਗੱਲ ਇਹ ਹੈ
ਕਿ ਸੌਦਾ ਸਾਧ ਲਈ ਪੁਲਿਸ ਲਾਈਨ ਕਰਨਾਲ ਵਿਖੇ ਸਪੈਸ਼ਲ ਸੀ.ਬੀ.ਆਈ. ਅਦਾਲਤ ਲਾਈ ਜਾਂਦੀ ਹੈ
ਅਤੇ ਹੁਣ ਸਰਕਾਰ ਆਪਣਾ ਕਾਨੂੰਨ ਅਤੇ ਅਦਾਲਤ ਉਸ ਦੇ ਡੇਰੇ ਵਿੱਚ ਲਾਉਣ ਦੀਆਂ ਤਿਆਰੀਆਂ ਕਰ
ਰਹੀ ਹੈ।
ਭਾਈ ਕਿਸ਼ਨਪੁਰਾ ਨੇ ਕਿਹਾ ਕਿ ਭਾਵੇਂ ਕਿ ਭਾਰਤੀ ਸੰਵਿਧਾਨ ਵਿੱਚ ਕਾਨੂੰਨ ਸਾਹਮਣੇ ਸਮਾਨਤਾ
ਦੀ ਗੱਲ ਕੀਤੀ ਗਈ ਹੈ, ਪਰ ਇਹ ਸਾਰੀਆਂ ਗੱਲਾਂ ਕਿਤਾਬਾਂ ਵਿੱਚ ਹੀ ਧਰੀਆਂ-ਧਰਾਈਆਂ ਰਹਿ
ਜਾਂਦੀਆਂ ਹਨ, ਜਦੋਂ ਕਾਨੂੰਨ ਅਤੇ ਉਸ ਦੇ ਅਲੰਬਰਦਾਰਾਂ ਵੱਲੋਂ ਹੀ ਅਜਿਹੇ ਅਪਰਾਧੀਆਂ ਨੂੰ
ਇਸ ਹੱਦ ਤੱਕ ਵੀ.ਆਈ.ਪੀ. ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਕਿ ਅਦਾਲਤਾਂ ਖ਼ੁਦ
ਚੱਲ ਕੇ ਅਪਰਾਧੀਆਂ ਦੇ ਘਰਾਂ 'ਚ 'ਇਨਸਾਫ਼' ਕਰਨ ਲਈ ਜਾਂਦੀਆਂ ਹਨ।
ਫਰਾਂਸ ਵਿੱਚ ਇਸ ਸਾਲ ਤਿੰਨ ਗੁਣਾ ਵੱਧ ਡਰੱਗ ਫੜੀ ਗਈ।
ਪੈਰਿਸ (ਸੁਖਵੀਰ ਸਿੰਘ ਸੰਧੂ) ਕੱਲ ਫਰਾਂਸ ਦੇ ਹੋਮ ਮਨਿਸਟਰ ਨੇ ਨੈਸ਼ਨਲ ਅਸੈਬਲੀ
ਵਿੱਚ ਡਰੱਗ ਵਾਰੇ ਬੋਲਦਿਆਂ ਕਿਹਾ ਅਸੀ ਇਸ ਸਾਲ ਭਾਰੀ ਗਿਣਤੀ ਵਿੱਚ ਡਰੱਗ ਨੂੰ ਕਾਬੂ ਕੀਤਾ
ਹੈ।ਪਿਛਲੇ ਸਾਲ ਨਾਲੋ ਇਸ ਸਾਲ ਤਿੰਨ ਗੁਣਾ ਵੱਧ ਡਰੱਗ ਪਕੜੀ ਗਈ ਹੈ।ਉਹਨਾਂ ਇਹ ਵੀ ਕਿਹਾ
ਕਿ ਸਾਡਾ ਸਭ ਤੋਂ ਪਹਿਲਾਂ ਕੰਮ ਇਹੋ ਜਿਹੇ ਨਸਿਆਂ ਨੂੰ ਠੱਲ ਪਾਉਣਾ ਹੈ।ਜਿਸ ਨੂੰ ਫਰਾਂਸ
ਸਰਕਾਰ ਸਖਤੀ ਨਾਲ ਦਬਾ ਰਹੀ ਹੈ।ਯਾਦ ਰਹੇ ਕਿ ਅੱਜ ਕੱਲ ਸਰਕਾਰ ਡਰੱਗ ਡੀਲਰਾਂ ਦੇ ਪਿਛੇ
ਬੁਰੀ ਤਰਾਂ ਲੱਗੀ ਹੋਈ ਹੈ।
ਪੈਰਿਸ ਵਿੱਚ ਤੇਜ
ਰਫਤਾਰ ਗੱਡੀਆਂ ਨੂੰ ਫੜਨ ਲਈ ਹੋਰ ਕੈਮਰੇ ਲੱਗਣ ਗੇ।
ਪੈਰਿਸ (ਸੁਖਵੀਰ ਸਿੰਘ ਸੰਧੂ) ਪੈਰਿਸ ਦੀਆਂ ਸੜਕਾਂ ਤੇ ਲੱਗੇ ਹੋਏ 16 ਸਪੀਡ
ਕੈਮਰਿਆਂ ਨੇ ਪਿਛਲੇ ਚਾਰ ਮਹੀਨਿਆ ਦੌਰਾਨ 2.49000 ਹਜ਼ਾਰ ਤੇਜ ਰਫਤਾਰ ਗੱਡੀਆ ਨੂੰ ਪਕੜ
ਵਿੱਚ ਲਿਆ ਹੈ।ਫਰਾਂਸ ਦੇ ਰੂਟ ਸਕਿਉਰਟੀ ਅਫਸਰ ਰੋਲੈਡ ਮੈਕਰਾਨ ਨੇ ਕਿਹਾ ਕਿ ਲੋਕਾਂ ਨੂੰ
ਇਹ ਵੱਧ ਸਪੀਡ ਘਟਾਉਣੀ ਚਾਹੀਦੀ ਹੈ।ਉਹਨਾਂ ਇਹ ਵੀ ਦੱਸਿਆ ਕਿ ਪੈਰਿਸ ਵਿੱਚ ਨਵੇ ਹੋਰ
ਕੈਮਰੇ ਵੀ ਫਿੱਟ ਕੀਤੇ ਜਾਣਗੇ।ਇਥੇ ਇਹ ਵਰਨਣ ਯੋਗ ਹੈ ਕਿ ਸਾਲ 2007 ਵਿੱਚ ਵੱਧ ਰਫਤਾਰ
ਤੇ ਜਾਣ ਵਾਲੀਆਂ 5 ਲੱਖ 75 ਹਜ਼ਾਰ ਗੱਡੀਆ ਨੂੰ ਕੈਮਰੇ ਦੀਆਂ ਫਲੈਸ਼ਾਂ ਵੱਜੀਆਂ ਸਨ।
17 ਮਈ- ਨੈਸ਼ਨਲ ਡੇ ਨਾਰਵੇ
.jpg)
ੳਸਲੋ-ਰੁਪਿੰਦਰ ਢਿੱਲੋ ਮੋਗਾ - ਨਾਰਵੇ ਦੇ
ਇਤਿਹਾਸ ਵਿੱਚ 17 ਮਈ ਦੇ ਦਿਨ ਦਾ ਇੱਕ ਖਾਸ ਮਹਤੱਵ ਹੈ। ਇਸ ਦਿਨ ਸੰਨ 1814 ਵਿੱਚ ਸ਼ਹਿਰ
ਆਈਡਸਵੋਲ ਵਿ਼ਖੇ ਕਾਨੂੰਨ ਦੇ ਮੱਤੇ ਨੂੰ ਵੱਖ 2 ਪਾਰਟੀਆ ਦੇ 112 ਵਿਅਕਤੀਆ ਨੇ ਦੱਸਖਤ
ਕੀਤੇ ਅੱਤੇ ਨਾਰਵੇ ਦਾ ਕਾਨੂੰਨ ਹੋਦ ਵਿੱਚ ਆਇਆ ਸੀ ਅੱਤੇ ਇਸ ਦਿਨ ਨੂੰ ਬੜੇ ਹੀ ਉਤਸ਼ਾਹ
ਨਾਲ ਨਾਰਵੇ ਵਿੱਚ ਮਨਾਇਆ ਜਾਦਾ ਹੈ। ਨਾਰਵੇ ਦੇ ਹਰ ਛੋਟੇ ਵੱਡੇ ਸ਼ਹਿਰ ਵਿੱਚ ਸਕੂਲੀ
ਬੱਚਿਆ, ਯੁੱਵਕ, ਯੁੱਵਤੀਆਂ, ਸਿਆਣੀ ਉਮਰ ਦੇ ਮਰਦ ਅਰੋਤਾ, ਵਿਦੇਸ਼ੀ ਮੂਲ ਦੇ ਨਾਰਵੇ ਚ
ਵੱਸਦੇ ਭਾਈਚਾਰੇਦੇ ਲੋਕ ਆਦਿ ਵੱਲੋ ਮਾਰਚ ਰੈਲੀਆ ਵਿੱਚ ਭਾਗ ਲਿਆ ਜਾਦਾ ਹੈ ਅੱਤੇ ਨਾਰਵੇ
ਦੀ ਰਾਜਧਾਨੀ ੳਸਲੋ ਵਿਖੇ ਸ਼ਾਹੀ ਪਰਿਵਾਰ ਮੱਹਲ ਦੀ ਬਾਲਕੋਨੀ ਤੋ ਰੈਲੀ ਚ ਸ਼ਾਮਿਲ ਲੋਕਾ
ਨੂੰ ਇਸ ਦਿਨ ਦੀ ਵਧਾਈ ਦਿੰਦੇ ਹਨ। ਨਾਰਵੇ ਦਾ ਹਰ ਛੋਟਾ ਵੱਡਾ ਸ਼ਹਿਰ ਕੱਸਬਾ ਇਸ ਦਿਨ ਨਵ
ਵਿਆਹੀ ਦੁੱਲਹਨ ਵਾਂਗ ਸਜਿਆ ਹੁੰਦਾ ਹੈ। ਇਸ ਵਰੇ ਕੁਦਰੱਤ ਨੇ ਗਰਮੀ ਦੇ ਮੋਸਮ ਹੁੰਦਿਆਂ
ਵੀ ਐਸਾ ਰੰਗ ਦਿਖਾਇਆ ਕਿ 17 ਮਈ ਵਾਲੇ ਦਿਨ ਪਤਲੀ ਬਰਫ ਦੀ ਬਰਫਵਾਰੀ ਹੋਈ, ਪਰ ਲੋਕਾਂ ਦੇ
ਉਤਸ਼ਾਹ ਵਿੱਚ ਕੋਈ ਕਮੀ ਨਹੀ ਆਈ ਅੱਤੇ ਲੋਕਾਂ ਨੇ ਪੂਰੇ ਜੌਸ਼ਾਂ ਖਰੋਸ਼ ਨਾਲ ਇਸ ਦਿਨ ਨੂੰ
ਮਨਾਇਆ। ਇਸ ਦਿਨ ਦੀ ਇੱਕ ਵਿਸ਼ੇਸਤਾ ਇਹ ਵੀ ਹੈ, ਕਿ ਇਸ ਦਿਨ ਹਾਈ ਸਕੂਲ ਛੱਡਣ ਵਾਲੇ
ਵਿਦਿਆਰਥੀ ਜੋ ਪਹਿਲੀ ਮਈ ਤੋ ਲਾਲ ਰੰਗ ਦੀ ਡਰੈਸ ਪਾ ਅੱਜ ਦੇ ਦਿਨ ਤੱਤਕ ਪੂਰੀ ਮਸਤੀ ਕਰਦੇ
ਹਨ ਅੱਤੇ ਰੂਸਰ ਅਖਵਾਉਦੇ ਹਨ, ਇਸ ਦਿਨ ਆਪਣੇ ਹਾਸੋ ਹਸੀਨ ਅੰਦਾਜ ਚ ਪਰੇਡ ਚ ਹਿੱਸਾ ਲੈ
ਰੂਸਰ ਸੈਲੀਵਰੇਸ਼ਨ ਨੂੰ ਅਲਵਿਦਾ ਕਹਿ ਇਮਿਤਿਹਾਨ ਚ ਰੁੱ਼ਝ ਜਾਦੇ ਹਨ।
ਸਲਾਨਾ ਬਰਸੀ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ 24 ਮਈ
ਤਕ ਪਾਸਪੋਰਟ ਜਮ੍ਹਾਂ ਕਰਵਾਉਣ: ਸਕੱਤਰ
ਅੰਮ੍ਰਿਤਸਰ-17 ਮਈ: ਡੇਹਰਾ ਸਾਹਿਬ ਲਾਹੌਰ ਵਿਖੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ
ਸਿੰਘ ਦੀ ਸਲਾਨਾ ਬਰਸੀ ਮਨਾਉਣ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ
ਜਥੇ 'ਚ ਜਾਣ ਦੇ ਚਾਹਵਾਨ ਸਿੱਖ ਸ਼ਰਧਾਲੂ ਆਪਣੇ ਪਾਸਪੋਰਟ 24 ਮਈ ਤੀਕ ਸ਼੍ਰੋਮਣੀ ਕਮੇਟੀ ਦੇ
ਯਾਤਰਾ ਵਿਭਾਗ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਸਕੱਤਰ
ਸ. ਹਰਬੇਅੰਤ ਸਿੰਘ ਨੇ ਇਕ ਪ੍ਰੈਸ ਰਲੀਜ਼ 'ਚ ਦਿੱਤੀ।
ਉਨ੍ਹਾਂ ਦੱਸਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ 21 ਜੂਨ ਨੂੰ ਪਾਕਿਸਤਾਨ ਜਾਣ ਵਾਲੇ ਜਥੇ 'ਚ
ਜਾਣ ਦੇ ਚਾਹਵਾਨ ਯਾਤਰੀ 24 ਮਈ ਤੀਕ ਦਫਤਰ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਵਿਖੇ
ਜਮ੍ਹਾਂ ਕਰਵਾਉਣ ਦੀ ਖੇਚਲ ਕਰਨ ਤਾਂ ਜੋ ਲਿਸਟ ਤਿਆਰ ਕਰਕੇ ਵੀਜ਼ਾ ਪ੍ਰਾਪਤ ਕਰਨ ਦੀ
ਕਾਰਵਾਈ ਮੁਕੰਮਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਲੇਟ ਪੁੱਜੇ ਪਾਸਪੋਰਟਾਂ ਵਾਲੇ
ਯਾਤਰੂਆਂ ਨੂੰ ਜਥੇ 'ਚ ਸ਼ਾਮਲ ਹੋਣ ਲਈ ਵਿਚਾਰਿਆ ਨਹੀਂ ਜਾ ਸਕੇਗਾ। ੳਨ੍ਹਾਂ ਦੱਸਿਆ ਕਿ ਜਥਾ
21 ਮਈ ਨੂੰ ਦਫਤਰ ਸ਼੍ਰੋਮਣੀ ਕਮੇਟੀ ਤੋਂ ਰਵਾਨਾ ਹੋਵੇਗਾ ਅਤੇ ਇਸੇ ਦਿਨ ਸ੍ਰੀ ਨਨਕਾਣਾ
ਸਾਹਿਬ ਪੁੱਜੇਗਾ। 22 ਜੂਨ ਨੂੰ ਗੁਰਦੁਆਰਾ ਜਨਮ ਅਸਥਾਨ, ਹੋਰ ਸਥਾਨਕ ਗੁਰਦੁਆਰਾ ਸਾਹਿਬਾਨ
ਅਤੇ ਗੁਰਦੁਆਰਾ ਸੱਚਾ ਸੌਦਾ ਚੂਹੜਕਾਣਾ ਦੇ ਦਰਸ਼ਨਾਂ ਉਪਰੰਤ 23 ਜੂਨ ਨੂੰ ਗੁਰਦੁਆਰਾ ਪੰਜਾ
ਸਾਹਿਬ ਲਈ ਰਵਾਨਾ ਹੋਵੇਗਾ। 27 ਜੂਨ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਪੁੱਜੇਗਾ ਅਤੇ
29 ਜੂਨ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਉਪਰੰਤ 30 ਜੂਨ ਨੂੰ
ਭਾਰਤ ਵਾਪਿਸ ਪ੍ਰਤੇਗਾ।
ਨੰ: 1392/17-5-08
(ਰਾਮ ਸਿੰਘ)
ਕਾਦੀਆਂ ਵਿਖੇ ਚਾਰ ਰੋਜ਼ਾ ਸੈਮੀਨਾਰ ੧੨ ਤੋਂ ਲੈਕੇ ੨੦ ਮਈ ਤਕ
ਵਖ ਵਖ ਦਿਨਾਂ ਤੋਂ ਜਾਮਿਆ ਅਹਿਮਾਦੀਆ ਕਾਦੀਆਂ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ
ਕਾਦੀਆਂ 17ਮਈ (ਮਕਬੂਲ ਅਹਿਮਦ): ਕਾਦੀਆਂ ਵਿਖੇ ਚਾਰ ਰੋਜ਼ਾ ਸੈਮੀਨਾਰ ੧੨ ਤੋਂ
ਲੈਕੇ ੨੦ ਮਈ ਤਕ ਵਖ ਵਖ ਦਿਨਾਂ ਤੋਂ ਜਾਮਿਆ ਅਹਿਮਾਦੀਆ ਕਾਦੀਆਂ ਵਿਚ ਆਯੋਜਿਤ ਕੀਤਾ ਜਾ
ਰਿਹਾ ਹੈ। ਇਸ ਸੈਮੀਨਾਰ ਦਾ ਸ਼ੁਭਾਰੰਭ ਪਵਿਤਰ ਕੁਰਆਨੇ ਪਾਕ ਦੀ ਤਿਲਾਵਤ ਨਾਲ ਹੋਇਆ। ਇਹ
ਸੈਮੀਨਾਰ ਖ਼ਿਲਾਫ਼ਤ ਉਤੇ ਆਯੋਜਿਤ ਹੈ ਜੋਕਿ ਅਲਾਹ ਵਲੋਂ ਮੁਸਲਮਾਨਾਂ ਨੂੰ ਮੁੜ ਖ਼ਿਲਾਫ਼ਤ ਵਰਗੀ
ਨੇਮਤ ਪ੍ਰਦਾਨ ਕੀਤੇ ਜਾਣ ਦਾ ਵਾਅਦਾ ਜਿਸਦਾ ਖ਼ੁਦਾ ਨੇ ਕੀਤਾ ਸੀ ਉਸਦੇ ਸੰਬੰਦ ਵਿਚ ਇਕ ਸੋ
ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਕੀਤਾ ਜਾ ਰਿਹਾ ਹੈ।ਪ੍ਰੋ. ਡਾ. ਸਾਲੇਹ ਮੁਹੰਮਦ ਅਲਾਹਦੀਨ
ਸਾਹਿਬ ਨੇ ਪਵਿਤਰ ਕੁਰਆਨੇ ਪਾਕ ਦੀ ਤਿਲਾਵਤ ਕੀਤੀ ਜਿਸ ਵਿਚ ਖ਼ਿਲਾਫ਼ਤ ਦੇ ਬਾਰੇ ਦਸਿਆ ਗਿਆ
ਕਿ ਇਸਦੀ ਸਥਾਪਣਾ ਦਾ ਮਕਸਦ ਇਸ ਧਰਤੀ ਤੇ ਇਕ ਖ਼ੁਦਾ ਦੀ ਇਬਾਦਤ ਕਰਦਿਆਂ ਏਕਤਾ ਨਾਲ ਇਸ
ਧਰਤੀ ਤੇ ਰਹਿਣਾ ਅਤੇ ਮਾਨਵਤਾ ਦੀ ਸੇਵਾ ਕਰਨਾ ਹੈ। ਉਨ੍ਹਾਂ ਦਸਿਆ ਕਿ ਖ਼ਿਲਾਫ਼ਤ ਮੁਕੰਮਲ
ਤੋਰ ਤੇ ਇਕ ਰੂਹਾਨੀ ਅਤ ਹੈ।ਇਸਦਾ ਦੁਨਿਆਵੀ ਅਤੇ ਰਾਜਨਿਤਿਕ ਗਲਾਂ ਨਾਲ ਕੋਈ ਸੰਬੰਧ ਨਹੀਂ
ਹੈ।ਜਮਾਤੇ ਅਹਿਮਾਦੀਆ ਭਾਰਤ ਦੇ ਮੁਖ ਸਕਤਰ ਮੁਹੰਮਦ ਇਨਾਮ ਗ਼ੋਰੀ ਨੇ ਇਸ ਮੋਕੇ ਖ਼ਿਲਾਫ਼ਤ ਦੀ
ਤੁਲਨਾ ਪੋਪ ਦੇ ਨਾਲ ਕੀਤੀ। ਉਨਾ੍ਹਂ ਕਿਹਾ ਕਿ ਇਸਲਾਮੀ ਦੁਨਿਆ ਵਿਚ ਇਕ ਰੂਹਾਨੀ ਸ਼ਖ਼ਸਿਅਤ
ਦੀ ਘਾਟ ਕਰਕੇ ਬਹੁਤ ਸਾਰਿਆਂ ਗ਼ਲਤਫ਼ਹਿਮੀਆਂ ਪੈਦਾ ਹੋ ਗਈਆਂ ਹਨ।ਜਦਕਿ ਜਮਾਤੇ ਅਹਿਮਾਦੀਆ
ਦਾ ਦਾਅਵਾ ਹੈ ਕਿ ਅਲਾਹ ਵਲੋਂ ਉਨ੍ਹਾਂ ਨੂੰ ਖ਼ਿਲਾਫ਼ਤ ਦਾ ਤੋਹਫ਼ਾ ਮਿਲਿਆ ਹੈ ਜੋਕਿ ਸਹੀ
ਇਸਲਾਮ ਦੀ ਪ੍ਰਤਿਨਿਧਤਾ ਕਰਦੀ ਹੈ ਅਤੇ ਸਹੀ ਇਸਲਾਮ ਦੀ ਸਿਖਿਆਂਵਾਂ ਤੇ ਚਲਦੀ ਅਤੇ ਅਮਲ
ਕਰਦੀ ਹੈ।ਉਨ੍ਹਾਂ ''ਮੋਜ ਹੈ ਦਰਿਆ ਵਿਚ ਬਾਹਰਲੇ ਦਰਿਆ ਕੁਝ ਵੀ ਨਹੀਂ ਦੀ'' ਤੇ ਜ਼ੋਰ ਦਿਤਾ।
ਅਰਥਾਤ ਖ਼ਿਲਾਫ਼ਤ ਵਿਚ ਵਾਸਤਵਿਕ ਰੂਹਾਨੀ ਅਤੇ ਆਧਿਆਤਮਿਕ ਸਕੂਨ ਹੈ। ਉਨ੍ਹਾਂ ਕਿਹਾ ਕਿ ਅਸਲ
ਲਹਿਰਾਂ ਤਾਂ ਸਮੁੰਦਰ ਦੇ ਵਿਚ ਹੁੰਦਿਆਂ ਹਨ ਨਾ ਕਿ ਬਾਹਰ। ਜਮਾਤੇ ਅਹਿਮਾਦੀਆ ਤਾਂ ਦੁਨਿਆ
ਦੇ ਲੋਕਾਂ ਨੂੰ ਖ਼ਿਲਾਫ਼ਤ ਦੇ ਸਾਏ ਹੇਠ ਆਉਣ ਦੀ ਦਾਵਤ ਦਿੰਦੀ ਹੈ ਤਾਂ ਜੋ ਦੁਨਿਆ ਵਿਚ ਅਮਨ
ਸ਼ਾਂਤਿ ਅਤੇ ਪ੍ਰੇਮ ਪਿਆਰ ਦਾ ਵਾਤਾਵਰਣ ਕਾਇਮ ਹੋ ਸਕੇ। ਉਨ੍ਹਾਂ ਕਿਹਾ ਕਿ ਮੁਸਲਿਮ ਦੁਨਿਆ
ਅੰਧੇਰੇ ਵਲ ਚਲੀ ਗਈ ।ਉਨ੍ਹਾਂ ਤੋਂ ੩੦ ਸਾਲ ਦਾ ਖ਼ਿਲਾਫ਼ਤ ਦਾ ਕਾਇਮ ਸਾਇਆ ਉਠ ਗਿਆ।ਜਦੋਂ
ਮੁਸਲਮਾਨ ਇਸਲਾਮ ਨੂੰ ਭੁਲ ਗਏ ਅਤੇ ਦੁਨਿਆਦਾਰੀ ਵਿਚ ਪੈ ਗਏ ਤਾਂ ਖ਼ਿਲਾਫ਼ਤ ਸਮਾਪਤ ਹੋ ਗਈ
।ਇਹ ਖ਼ਿਲਾਫ਼ਤ ਹਜ਼ਰਤ ਅਬੂਬਕਰ ਸਿਦੀਕ (ਰ.ਅ), ਹਜ਼ਰਤ ਉਮਰ (ਰ.ਅ),ਹਜ਼ਰਤ ਉਸਮਾਨ (ਰ.ਅ) ਅਤੇ
ਹਜ਼ਰਤ ਅਲੀ (ਰ.ਅ) ਦੇ ਦੋਰ ਤਕ ਕਾਇਮ ਰਹੀ।ਇਨ੍ਹਾਂ ਨੇ ਇਸਲਾਮ ਦਾ ਸਹੀ ਸਵਰੂਪ ਦੁਨਿਆ ਦੇ
ਸਾਹਮਣੇ ਆਪਣੇ ਅਮਲ ਨਾਲ ਪੇਸ਼ ਕੀਤਾ ਜਿਨਾ੍ਹਂ ਦੇ ਬਾਰੇ ਸੈਮੀਨਾਰ ਵਿਚ ਵਿਦਵਾਨਾ ਦੁਆਰਾ
ਲੇਖ ਪੜੇ ਗਏ ਅਤੇ ਉਸ ਉਤੇ ਵਿਸਤਾਰਿਤ ਚਰਚਾ ਹੋਈ। ਅਹਿਮਾਦੀਅਤ ਦੇ ਆਉਣ ਨਾਲ ਇਹ ਖ਼ਿਲਾਫ਼ਤ
ਦੁਬਾਰਾ ਕਾਇਮ ਹੋ ਗਈ ਹੈ।ਜਾਮਿਆ ਅਹਿਮਾਦੀਆ ਦੇ ਪ੍ਰਿੰਸੀਪਲ ਮੋਲਾਨਾ ਹਮੀਦ ਕੋਸਰ ਨੇ ਆਪਣੇ
ਭਾਸ਼ਣ ਵਿਚ ਕਿਹਾ ਕਿ ਮੁਸਲਮਾਨ ਹਕੀਕਤ ਵਿਚ ਇਸਲਾਮ ਦੀਆਂ ਸਿਖਿਆਂਵਾਂ ਨੂੰ ਭੁਲ ਗਏ ਹਨ ਅਤੇ
ਉਹ ਆਪਣੇ ਅਸਲ ਮਕਸਦ ਤੋਂ ਪਿਛੇ ਹਟ ਚੁਕੇ ਹਨ। ਆਪਸ ਵਿਚ ਲੜਨ ਝਗੜਨ ਵਿਚ ਰੁਝ ਗਏ ਹਨ।ਅਤੇ
ਦੁਸ਼ਮਣਿਆਂ ਪਾਲ ਰਹੇ ਹਨ ਜੋਕਿ ਅਜ ਤਕ ਜਾਰੀ ਹਨ।ਮਦਰਸੇ ਅਤੇ ਜਾਮਿਆ ਅੰਧਕਾਰ ਵਿਚ ਡੁਬੇ
ਹੋਏ ਹਨ ਜਿਨ੍ਹਾਂ ਨੂੰ ਕਿ ਅਸੀਂ ਰੋਸ਼ਨੀ ਦੇ ਮਿਨਾਰ ਕਹਿੰਦੇ ਹਨ। ਇਹ ਸਭ ਕੁਝ ਇਸਲਾਮ ਨੂੰ
ਭੁਲਣ ਕਾਰਨ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਜਦੋਂ ਤਕ ਅਸੀਂ ਖ਼ਿਲਾਫ਼ਤ ਦੀ ਰਸੀ ਨੂੰ ਮਜ਼ਬੂਤੀ
ਨਾਲ ਨਹੀਂ ਫ਼ੜਦੇ ਉਦੋਂ ਤਕ ਅਸੀਂ ਅੰਧੇਰੇ ਵਿਚ ਰਹਾਂਗੇ। ਅਤੇ ਉਦੋਂ ਤਕ ਦੁਨਿਆ ਵਿਚ ਅਮਨ
ਸ਼ਾਂਤਿ ਅਤੇ ਪਿਆਰ ਸੰਭਵ ਨਹੀਂ ਹੈ। ਉਨ੍ਹਾਂ ਦਸਿਆ ਕਿ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ
ਕਾਦੀਆਨੀ ਜੋਕਿ ਜਮਾਤੇ ਅਹਿਮਾਦੀਆ ਦੇ ਸੰਸਥਾਪਕ ਹਨ ਉਨ੍ਹਾਂ ਨੇ ੨੩ ਮਾਰਚ ੧੮੮੯ ਵਿਚ
ਜਮਾਤੇ ਅਹਿਮਾਦੀਆ ਦੀ ਨੀਂਹ ਰਖੀ ਸੀ। ਉਨ੍ਹਾਂ ਇਕ ਪੁਸਤਕ ਜਿਸਦਾ ਨਾਂ ''ਰਿਸਾਲਾ
ਅਲਵਸਿਅਤ'' ਹੈ ਲਿਖੀ। ਜਿਸ ਵਿਚ ਉਨ੍ਹਾਂ ਕਿਹਾ ਕਿ ਮੇਰੀ ਮੋਤ ਤੋਂ ਬਾਅਦ ਖ਼ਿਲਾਫ਼ਤੇ
ਅਹਿਮਾਦੀਆ ਕਾਇਮ ਹੋਵੇਗੀ ਜੋਕਿ ਹਮੇਸ਼ਾ ਲਈ ਚਲੇਗੀ ਜੋਕਿ ਉਨ੍ਹਾਂ ਦਾ ਪੈਗਾਮ ਦੁਨਿਆ ਵਿਚ
ਫ਼ੈਲਾਉਂਦੀ ਰਹੇਗੀ। ਉਨ੍ਹਾਂ ਦੀ ਮੋਤ ੨੬ ਮਈ ੧੯੦੮ ਵਿਚ ਹੋਈ ਅਤੇ ੨੭ ਮਈ ੧੯੦੮ ਨੂੰ ਜਮਾਤੇ
ਅਹਿਮਾਦੀਆ ਦੇ ਪਹਿਲੇ ਖ਼ਲੀਫ਼ਾ ਹਜ਼ਰਤ ਹਕੀਮ ਨੂਰ-ਉਦ-ਦੀਨ ਅਹਿਮਦ ਸਾਹਿਬ ਬਣੇ। ਉਨ੍ਹਾਂ ਤੋਂ
ਬਾਅਦ ਹਜ਼ਰਤ ਮਿਰਜ਼ਾ ਬਸ਼ੀਰ ਉਦ-ਦੀਨ ਮਹਿਮੂਦ ਅਹਿਮਦ ਦੁਜੇ, ਹਜ਼ਰਤ ਮਿਰਜ਼ਾ ਨਾਸਿਰ ਅਹਿਮਦ
ਤਿਜੇ, ਹਜ਼ਰਤ ਮਿਰਜ਼ਾ ਤਾਹਿਰ ਅਹਿਮਦ ਚੋਥੇ ਖ਼ਲੀਫ਼ਾ ਬਣੇ।
ਜਮਾਤੇ ਅਹਿਮਾਦੀਆ ਦੇ ਬੁਲਾਰੇ ਸਯਦ ਤਨਵੀਰ ਅਹਿਮਦ ਨੇ ਕਿਹਾ ਕਿ ਇਸ ਸਮੇਂ ਜਮਾਤੇ
ਅਹਿਮਾਦੀਆ ਦੇ ਪੰਜਵੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਹਨ। ਜੋਕਿ ਵਿਸ਼ਵ ਵਿਆਪੀ
ਅਹਿਮਾਦੀਆ ਜਮਾਤ ਦਾ ਸੰਚਾਲਨ ਕਰ ਰਹੇ ਹਨ। ਇਹ ਜਮਾਤ ਦੁਨਿਆ ਦੇ ੧੯੦ ਦੇਸ਼ਾਂ ਵਿਚ ਫ਼ੈਲ
ਚੁਕੀ ਹੈ।ਇਸ ਸਾਲ ੨੦੦੮ ਵਿਚ ਜਮਾਤੇ ਅਹਿਮਾਦੀਆ ਦੀ ਖ਼ਿਲਾਫ਼ਤ ਨੂੰ ਕਾਇਮ ਹੋਏ ਇਕ ਸੋ ਸਾਲ
ਪੂਰੇ ਹੋ ਰਹੇ ਹਨ। ਇਸਦੇ ਸ਼ੁਕਰਾਣੇ ਵਜੋਂ ਪੂਰੀ ਦਨਿਆ ਵਿਚ ਜਮਾਤ ਅਹਿਮਾਦੀਆ ਅਨੇਕ
ਪ੍ਰੋਗ੍ਰਾਮਾਂ ਦਾ ਆਯੋਜਨ ਕਰ ਰਹੀ ਹੈ। ਇਸੇ ਲੜੀ ਵਿਚੋਂ ਜਮਾਤੇ ਅਹਿਮਾਦੀਆ ਦੇ ਪੰਜਵੇ
ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ-ਤੁਲ ਮਸੀਹ ਨੇ ਅਫ਼ਰੀਕਾ ਦਾ ਦੋਰਾ ਕੀਤਾ ਜਿਥੇ
ਸੋ ਸਾਲਾ ਖ਼ਿਲਾਫ਼ਤ ਜੁਬਲੀ ਦੇ ਸ਼ੁਕਰਾਣੇ ਵਜੋਂ ਅਨੇਕ ਪ੍ਰੋਗ੍ਰਾਮਾਂ ਦਾ ਆਯੋਜਨ ਕੀਤਾ ਗਿਆ।ਜਿਸ
ਵਿਚ ਘਾਣਾ ਦੇ ਰਾਸ਼ਟਰਪਤਿ ਨੇ ਜਮਾਤੇ ਅਹਿਮਾਦੀਆ ਦੇ ਖ਼ਲੀਫ਼ਾ ਨਾਲ ਵਿਸ਼ੇਸ਼ ਮੁਲਾਕਤ ਕਰਕੇ
ਕਿਹਾ ਕਿ ਜਮਾਤੇ ਅਹਿਮਾਦੀਆ ਸਹੀ ਅਰਥਾਂ ਵਿਚ ਇਸਲਾਮ ਦੀ ਸੇਵਾ ਕਰ ਰਹੀ ਹੈ।ਅਤੇ ਉਥੇ ਦੀ
ਦੁਖੀ ਇਨਸਾਨਾਂ ਦੀ ਬਿਨਾਂ ਕਿਸੇ ਲਾਲਚ ਦੇ ਸੇਵਾ ਕਰ ਰਹੀ ਹੈ। ਕਈ ਅਫ਼ਰੀਕਨ ਦੇਸ਼ਾਂ ਦੇ
ਨੁਮਾਇੰਦੀਆਂ ਨੇ ਵੀ ਆਪ ਨਾਲ ਮੁਲਾਕਾਤ ਕਰ ਜਮਾਤੇ ਅਹਿਮਾਦੀਆ ਦੇ ਕੰਮਾਂ ਨੂੰ ਸਰਾਹਿਆ।ਇਸ
ਦੋਰੇ ਦੋਰਾਨ ਲਖਾਂ ਦੀ ਸੰਖਿਆ ਵਿਚ ਲੋਕੀ ਇਮਾਮ ਜਮਾਤੇ ਅਹਿਮਾਦੀਆ ਦੇ ਦਰਸ਼ਨ ਲਈ ਪਹੁੰਚੇ।ਇਸੇ
ਤਰਾ੍ਹਂ ਕਈ ਹੋਰ ਦੇਸ਼ਾਂ ਵਿਚ ਇਸ ਪ੍ਰਕਾਰ ਦੇ ਸੰਮੇਲਨ ਆਯੋਜਿਤ ਕੀਤੇ ਜਾ ਰਹੇ ਹਨ। ਦੂਜੇ
ਪਾਸੇ ਕਾਦੀਆਂ ਵਿਚ ਵੀ ਸੋ ਸਾਲਾ ਖ਼ਿਲਾਫ਼ਤ ਦੇ ਪੂਰਾ ਹੋਣ ਦੀ ਖ਼ੁਸ਼ੀ ਵਿਚ ਜਮਾਤੇ ਅਹਿਮਾਦੀਆ
ਵਲੋਂ ੨੭ ਮਈ ਨੂੰ ਇਕ ਵਿਸ਼ੇਸ਼ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਵਖ ਵਖ
ਧਰਮਾਂ ਦੇ ਲੋਕਾਂ ਨੂੰ ਇਸ ਸੰਮੇਲਨ ਵਿਚ ਸ਼ਾਮਿਲ ਹੋਣ ਦਾ ਸਦਾ ਦਿਤਾ ਗਿਆ ਹੈ। ਜਮਾਤੇ
ਅਹਿਮਾਦੀਆ ਦੇ ਪੰਜਵੇ ਰੂਹਾਨੀ ਖ਼ਲੀਖ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਇਸ ਸਾਲ ਦੇ ਅਖ਼ੀਰ ਵਿਚ
ਕਾਦੀਆਂ ਪਹੁੰਚ ਰਹੇ ਹਨ ਜਿਥੇ ਉਹ ਅਨੇਕਖ਼ਿਲਾਫ਼ਤ ਸੰਬੰਧੀ ਜਮਾਤੀ ਪ੍ਰੋਗ੍ਰਾਮਾਂ ਵਿਚ ਹਿਸਾ
ਲੈਣਗੇ।
ਪੰਜਾਬ ਸਮਾਚਾਰ
ਹੁਣ ਸਾਰੇ 44 ਵਿਧਾਇਕ ਆਪਣੇ ਅਸਤੀਫੇ ਰਾਸ਼ਟਰਪਤੀ ਨੂੰ ਸੌਂਪਣ
ਜਲੰਧਰ (17 ਮਈ)- ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਪ੍ਰਤਾਪ ਸਿੰਘ ਬਾਜਵਾ ਨੇ
ਕਾਂਗਰਸ ਵਿਧਾਇਕ ਦਲ ਦੀ ਆਗੂ ਰਾਜਿੰਦਰ ਕੌਰ ਭੱਠਲ ਨੂੰ ਸੁਝਾਅ ਦਿੱਤਾ ਹੈ ਕਿ ਜ਼ਿਲਾ
ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਹੋਈਆਂ ਵੱਡੇ ਪੈਮਾਨੇ 'ਤੇ ਧਾਂਦਲੀਆਂ ਨੂੰ ਦੇਖਦੇ
ਹੋਏ ਹੁਣ ਸਾਰੇ 44 ਕਾਂਗਰਸੀ ਵਿਧਾਇਕਾਂ ਨੂੰ ਆਪਣੇ ਅਸਤੀਫੇ ਦਿੱਲੀ ਜਾ ਕੇ ਰਾਸ਼ਟਰਪਤੀ
ਨੂੰ ਸੌਂਪ ਦੇਣੇ ਚਾਹੀਦੇ ਹਨ ਕਿਉਂਕਿ ਹੁਣ ਉਨ੍ਹਾਂ ਦੇ ਵਿਧਾਇਕ ਰਹਿਣ ਦਾ ਕੋਈ ਅਰਥ ਨਹੀ
ਰਹਿ ਗਿਆ । ਸ੍ਰ਼ੀ ਬਾਜਵਾ ਨੇ ਕਿਹਾ ਕਿ ਭੱਠਲ ਵਲੋਂ ਅੰਮ੍ਰਿਤਸਰ ਵਿੱਚ ਸੱਦੀ ਗਈ ਇੰਕਾ
ਵਿਧਾਇਕ ਦਲ ਦੀ ਮੀਟਿੰਗ ਵਿੱਚ ਉਹ ਦੁਬਾਰਾ ਇਹ ਮੁੱਦਾ ਉਠਾਉਣਗੇ । ਉਨ੍ਹਾਂ ਕਿਹਾ ਕਿ
ਪੰਜਾਬ ਵਿੱਚ ਤਾਂ ਧਾਂਦਲੀਆਂ ਨੂੰ ਲੈ ਕੇ ਕਾਫੀ ਰੌਲਾ ਪੈ ਚੁੱਕਾ ਹੈ ਪਰ ਹੁਣ ਇਹ ਰੌਲਾ
ਦਿੱਲੀ ਵਿੱਚ ਸੁਣਾਈ ਦੇਣਾ ਚਾਹੀਦਾ ਹੈ ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਅਸਤੀਫਾ ਦੇਣ ਤੋਂ ਪਹਿਲਾਂ ਸਾਰੇ ਵਿਧਾਇਕਾਂ ਨੂੰ
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨਾਲ ਮੁਲਾਕਾਤ
ਕਰਕੇ ਸਾਰੇ ਮਾਮਲੇ ਦੀ ਜਾਣਕਾਰੀ ਦੇਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੁਣ
ਜੋ ਰਵਾਇਤ ਸ਼ੁਰੂ ਹੋਈ ਹੈ ਉਸ ਦੇ ਨਤੀਜੇ ਆਉਣ ਵਾਲੇ 10 ਸਾਲ ਤਕ ਚੰਗੇ ਨਹੀ ਨਿਕਲਣਗੇ ।
ਜਦ ਵੀ ਸੱਤਾ ਤਬਦੀਲੀ ਹੋਵੇਗੀ ਤਾਂ ਵਰਕਰ ਹੀ ਇਕ-ਦੂਜੀ ਪਾਰਟੀ ਦੇ ਨਿਸ਼ਾਨੇ 'ਤੇ ਰਹਿਣਗੇ
।
ਸੰਕਟ ਮੋਚਨ ਸਾਬਤ ਹੋਇਆ ਸੁਖਬੀਰ ਬਾਦਲ
ਫਰੀਦਕੋਟ (18 ਮਈ)- ਸ੍ਰ਼ਮੋਣੀ ਅਕਾਲੀ ਦਲ ਤੇ ਭਾਜਪਾ ਗਠਜੋੜ 'ਚ ਪੈਦਾ ਹੋਏ
ਵਿਵਾਦ ਨੂੰ ਹੱਲ ਕਰਨ 'ਚ ਸ੍ਰ਼ਮੋਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰਟ ਸ.
ਸੁਖਬੀਰ ਬਾਦਲ ਨੇ ਨਾ ਸਿਰਫ ਮੋਹਰੀ ਰੋਲ ਅਦਾ ਕੀਤਾ, ਸਗੋਂ ਗਠਜੋੜ 'ਤੇ ਆਏ ਇਸ ਸੰਕਟ ਨੂੰ
ਆਪਣੀ ਸਿਆਣਪ ਨਾਲ ਹੱਲ ਵੀ ਕਰ ਲਿਆ ।
ਸ੍ਰੋ਼ਮਣੀ ਅਕਾਲੀ ਦਲ ਦੇ ਪ੍ਰਧਾਨ ਨੇ 12 ਮਈ ਨੂੰ ਜਦ ਜ਼ਿਲਾ ਪ੍ਰ਼ੀਸ਼ਦ ਤੇ ਬਲਾਕ ਸੰਮਤੀ
ਦੀਆਂ ਵੋਟਾਂ ਪਈਆਂ ਤਾਂ ਉਸ ਵੇਲੇ ਅਕਾਲੀ ਵਰਕਰਾਂ ਤੇ ਭਾਜਪਾ ਦੇ ਕਾਰਕੁੰਨਾ ਵਿਚਾਲੇ
ਹੋਈਆਂ ਝੜਪਾਂ ਅਤੇ ਉਸ ਮਗਰੋਂ ਭਾਜਪਾ ਦੇ ਮੰਤਰੀਆਂ 'ਚ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ
ਪੈਦਾ ਹੋਏ ਸ਼ੰਕਿਆਂ ਨੂੰ ਦੂਰ ਕਰਨ ਲਈ ਖੁਦ ਪਹਿਲ ਕੀਤੀ । ਸ. ਸੁਖਬੀਰ ਬਾਦਲ ਨੇ ਇਸ ਸੰਕਟ
ਨੂੰ ਹੱਲ ਕਰਨ 'ਚ ਭਾਜਪਾ ਦੇ ਪ੍ਰਧਾਨ ਸ੍ਰ਼ੀ ਰਾਜਨਾਥ ਸਿੰਘ ਨਾਲ ਨਵੀ ਦਿੱਲੀ 'ਚ
ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਾ ਸਿਰਫ ਸੂਬੇ ਦੇ ਤਾਜ਼ਾ ਸਿਆਸੀ ਹਾਲਾਤ ਤੋਂ ਜਾਣੂ
ਕਰਵਾਇਆ, ਸਗੋਂ ਅਕਾਲੀ ਦਲ ਤੇ ਭਾਜਪਾ 'ਚ ਪੈਦਾ ਹੋ ਰਹੀਆਂ ਗਲਤਫਹਿਮੀਆਂ ਬਾਰੇ ਵੀ
ਜਾਣਕਾਰੀ ਦਿੱਤੀ ।
ਅਕਾਲੀ-ਭਾਜਪਾ ਗਠਜੋੜ ਦੀ ਜਿੱਤ ਸਰਕਾਰ ਦੇ ਕੰਮਾਂ ਦੀ ਉਪਲਬਧੀ
: ਮਿੱਤਲ
ਰੂਪਨਗਰ (18 ਮਈ)- ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਵਿੱਚ
ਸ੍ਰ਼ਮੋਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਭਾਰੀ ਬਹੁਮਤ ਨਾਲ ਜਿੱਤ ਸਰਕਾਰ ਦੇ ਕੰਮਾ ਦੀ
ਉਪਲਬਧੀ ਹੈ ਅਤੇ ਕਾਂਗਰਸ ਦੀ ਗੁੰਡਾਗਰਦੀ, ਦਹਿਸ਼ਤਗਰਦੀ ਅਤੇ ਭ੍ਰਿਸ਼ਟਾਚਾਰ ਦੇ ਉੱਪਰ ਕਰਾਰਾ
ਥੱਪੜ ਹੈ । ਇਸ ਗੱਲ ਦਾ ਪ੍ਰਗਟਾਵਾ ਭਾਜਪਾ ਦੇ ਸੀਨੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ
ਮਦਦ ਮੋਹਣ ਮਿੱਤਲ ਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ । ਉਨ੍ਹਾਂ ਨੇ ਕਿਹਾ ਕਿ ਕਾਂਗਰਸ
ਦੀਆਂ ਗਲਤ ਨੀਤੀਆਂ ਨੂੰ ਪਰ੍ਹੇ ਰੱਖਕੇ ਜਨਤਾ ਨੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਜੋ
ਪੂਰਨ ਬਹੁਮਤ ਦੇ ਨਾਲ ਜੇਤੂ ਬਣਾਇਆ ਹੈ, ਇਹ ਪ੍ਰਦੇਸ਼ ਦੀ ਜਨਤਾ ਦਾ ਮੌਜੂਦਾ ਅਕਾਲੀ-ਭਾਜਪਾ
ਸਰਕਾਰ ਉੱਤੇ ਵਿਸ਼ਵਾਸ ਹੈ । ਉਨ੍ਹਾਂ ਕਿਹਾ ਕਿ ਪ੍ਰਦੇਸ਼ ਇਤਿਹਾਸਕ ਜਿੱਤ ਦੇ ਕਾਰਨ ਕਾਂਗਰਸੀ
ਬੁਖਲਾ ਗਏ ਹਨ ਕਿਉਂਕਿ ਇਸ ਜਿੱਤ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਕੇ ਇਕ ਨਵਾਂ ਰਿਕਾਰਡ
ਕਾਇਮ ਕੀਤਾ ਹੈ ।
ਸਿੱਖ ਗੁ. ਕਮਿਸ਼ਨ ਬਾਰੇ ਹਾਈਕੋਰਟ ਦੇ ਫੈਸਲੇ 'ਤੇ ਸੁਪਰੀਮ
ਕੋਰਟ ਦੀ ਮੋਹਰ
ਚੰਡੀਗੜ੍ਹ (17 ਮਈ)- ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਕਸ਼ਮੀਰ
ਸਿੰਘ ਪੱਟੀ ਤੇ ਪੰਜਾਬ ਸਰਕਾਰ ਦਰਮਿਆਨ ਕਮਿਸ਼ਨ ਦੇ ਕਾਰਜਕਾਲ ਨੂੰ ਲੈ ਕੇ ਚਲੇ ਆ ਰਹੇ
ਵਿਵਾਦ ਦਾ ਸੁਪਰੀਮ ਕੋਰਟ ਦੇ ਜਸਟਿਸ ਐੱਸ ਬੀ ਸਿਨ੍ਹਾ ਤੇ ਜਸਟਿਸ ਵੀ ਐੱਸ ਸਿਰਪੁਰਸਕਾਰ
'ਤੇ ਆਧਾਰਤ ਬੈਂਚ ਨੇ ਅੰਤ ਕਰ ਦਿੱਤਾ ਹੈ । ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ
ਹਾਈਕੋਰਟ ਦੇ ਪੰਜ ਜੱਜਾਂ 'ਤੇ ਆਧਾਰਤ ਸੰਵਿਧਾਨਿਕ ਬੈਂਚ ਵਲੋਂ ਇਸ ਮਾਮਲੇ 'ਤੇ ਸੁਣਾਏ ਗਏ
ਫੈਸਲੇ 'ਤੇ ਆਪਣੀ ਮੋਹਰ ਲਾ ਦਿੱਤੀ ਹੈ ।
ਅਸਲੀ ਮੁੱਦਾ ਇਹ ਉਠਿਆ ਸੀ ਕਿ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰਾਂ ਦਾ ਕੋਈ ਤੈਅ ਕਾਰਜਕਾਲ
ਹੋਵੇਗਾ ਜਾਂ ਫਿਰ ਉਨ੍ਹਾਂ ਦੀ ਆਪਣੀ ਮਰਜ਼ੀ 'ਤੇ ਹੀ ਨਿਰਭਰ ਕਰੇਗਾ । ਇਸ ਤੋਂ ਇਲਾਵਾ ਇਹ
ਵੀ ਮੁੱਦਾ ਉਠਿਆ ਕਿ ਕਮਿਸਨ ਦੇ ਮੈਂਬਰਾਂ ਦੀ ਨਿਯੁਕਤੀ ਦਾ ਅਧਿਕਾਰ ਕਿਸ ਕੋਲ ਹੈ ।
ਹਾਈਕੋਰਟ ਦੇ ਦੋ ਜੱਜਾਂ ਦੀ ਬੈਂਚ ਨੇ ਇਸ ਮੁੱਦੇ ਨੂੰ ਸੰਵਿਧਾਨਕ ਬੈਂਚ ਕੋਲ ਭੇਜ ਦਿੱਤਾ
।
ਜਾਅਲੀ ਕਰੰਸੀ ਅਤੇ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫਤਾਰ
ਅੰਮ੍ਰਿਤਸਰ (17 ਮਈ)- ਕੌਮਾਂਤਰੀ ਭਾਰਤ-ਪਾਕਿ ਸਰਹੱਦ ਦੇ ਰਸਤੇ ਸ਼ਹਿਰ 'ਚ ਪਹੁੰਚੀ
ਤਿੰਨ ਲੱਖ ਰੁਪਏ ਦੀ ਜਾਅਲੀ ਕਰੰਸੀ ਅਤੇ ਇਕ ਕਿੱਲੋ ਹੈਰੋਇਨ ਸਮੇਤ ਜ਼ਿਲਾ ਪੁਲਸ ਨੇ ਦੋ
ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ । ਜਿਨ੍ਹਾਂ ਦੇ ਸਾਥੀ ਪਹਿਲਾਂ ਤੋਂ ਹੀ ਕੇਂਦਰੀ ਜੇਲ
ਗੁੰਮਟਾਲਾ 'ਚ ਐੱਨ ਡੀ ਪੀ ਐੱਸ ਐਕਟ ਦੇ ਮਾਮਲੇ 'ਚ ਵਿਚਾਰ ਅਧੀਨ ਹਨ । ਫੜੇ ਗਏ ਸਮੱਗਲਰਾਂ
ਦੀ ਪਹਿਚਾਣ ਤਲਵਿੰਦਰ ਸਿੰਘ ਸਾਬੀ ਗੁਰੂ ਅਮਰਦਾਸ ਕਾਲੋਨੀ ਨਾਰਾਇਣਗੜ੍ਹ ਤੇ ਮੁਖਤਿਆਰ
ਸਿੰਘ ਮੁੱਖਾ ਵਾਸੀ ਸਰਾਏ ਅਮਾਨਤ ਖਾਂ ਦੇ ਰੂਪ 'ਚ ਕੀਤੀ ਗਈ ਹੈ ਅਤੇ ਜਾਂਚ 'ਚ ਜੇਲ ਬੰਦ
ਇਨ੍ਹਾਂ ਦੇ ਸਾਥੀਆਂ ਦੀ ਪਹਿਚਾਣ ਜਰਨੈਲ ਸਿੰਘ ਕਾਕਾ ਵਾਸੀ ਹਵੇਲੀਆਂ ਅਤੇ ਨਰਿੰਦਰ ਸਿੰਘ
ਦੇ ਰੂਪ ਵਿੱਚ ਕੀਤੀ ਗਈ ਹੈ । ਇਸ ਸੰਬੰਧ 'ਚ ਐੱਸ ਐੱਸ ਪੀ ਕੁੰਵਰ ਵਿਜੇ ਪ੍ਰਤਾਪ ਸਿੰਘ
ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਆਈ
ਜਾਅਲੀ ਕਰੰਸੀ ਅਤੇ ਹੈਰੋਇਨ ਛੇਹਰਟਾ ਚੌਕ 'ਚ ਸਪਲਾਈ ਲਈ ਲਿਆਂਦੀ ਜਾ ਰਹੀ ਹੈ । ਜਿਸ 'ਤੇ
ਥਾਣਾ ਮਕਬੂਲਪੁਰਾ ਦੇ ਮੁਖੀ ਵਵਿੰਦਰ ਕੁਮਾਰ ਸਮੇਤ ਇਕ ਛਾਪਾਮਾਰੀ ਪਾਰਟੀ ਨੂੰ ਰਵਾਨਾ ਕੀਤਾ
ਗਿਆ ਤੇ ਇਸ ਟੀਮ ਵਲੋਂ ਪੂਰੇ ਆਪ੍ਰਸ਼ੇਨ ਨੂੰ ਬੜੀ ਕਾਮਯਾਬੀ ਨਾਲ ਪੂਰਾ ਕਰਕੇ ਉਕਤ ਸਮੱਗਲਰਾਂ
ਨੂੰ ਜਾਅਲੀ ਕਰੰਸੀ ਅਤੇ ਹੈਰੋਇਨ ਸਮੇਤ ਫੜ ਲਿਆ ਗਿਆ ।
ਵਿਰਕ ਦੇ ਮਾਮਲੇ ਦਾ 31 ਮਈ ਤਕ ਨਿਪਟਾਰਾ ਕਰਨ ਦੇ ਆਦੇਸ਼
ਚੰਡੀਗੜ੍ਹ (17 ਮਈ)- ਪੰਜਾਬ ਦੇ ਸਾਬਕਾ ਡੀ ਜੀ ਪੀ ਐੱਸ ਐੱਸ ਵਿਰਕ ਨੂੰ ਪੰਜਾਬ
ਸਰਕਾਰ ਵਲੋਂ ਮੁੱਅਤਲ ਕੀਤੇ ਜਾਣ ਸੰਬੰਧੀ ਆਦੇਸ਼ ਨੂੰ ਕੇਂਦਰੀ ਪ੍ਰਸ਼ਾਸ਼ਨਿਕ ਟ੍ਰਿਬਿਊਨਲ ਵਲੋਂ
ਰੱਦ ਕੀਤੇ ਜਾਣ ਸੰਬੰਧੀ ਫੈਸਲੇ ਦੇ ਖਿਲਾਫ ਪੰਜਾਬ ਸਰਕਾਰ ਵਲੋਂ ਦਾਇਰ ਅਪੀਲ ਦਾ 31 ਮਈ
ਤਕ ਨਿਪਟਾਰਾ ਕਰਨ ਲਈ ਸੁਪਰੀਮ ਕੋਰਟ ਦੇ ਚੀਫ ਜਸਟਿਸ ਕੇ ਜੀ ਬਾਲਾਕ੍ਰਿਸ਼ਣਨ ਤੇ ਹੋਰਨਾਂ
ਜੱਜਾਂ 'ਤੇ ਆਧਾਰਤ ਬੈਂਚ ਨੇ ਹਾਈਕੋਰਟ ਨੂੰ ਕਿਹਾ ਹੈ ।
ਪੰਜਾਬ ਸਰਕਾਰ ਨੇ ਹਾਈਕੋਰਟ 'ਚ ਅਪੀਲ ਦਾਇਰ ਕੀਤੀ, ਜਦਕਿ ਵਿਰਕ ਨੇ ਪਹਿਲਾਂ ਤੋਂ ਹੀ
ਕੈਵੀਅਟ ਪਟੀਸ਼ਟ ਦਾਇਰ ਕੀਤੀ ਹੋਈ ਸੀ, ਇਸ ਲਈ ਉਹ ਪੇਸ਼ ਵੀ ਹੋ ਗਏ । ਜਸਟਿਸ ਹੇਮੰਤ ਗੁਪਤਾ
ਤੇ ਜਸਟਿਸ ਮੋਹਿੰਦਰ ਪਾਲ 'ਤੇ ਆਧਾਰਤ ਬੈਂਚ ਨੇ ਕੈਟ ਦੇ ਫੈਸਲੇ 'ਤੇ ਰੋਕ ਲਾ ਦਿੱਤੀ ਅਤੇ
ਇਸ ਆਦੇਸ਼ ਨੂੰ ਵਿਰਕ ਨੇ ਸੁਪਰੀਮ ਕੋਰਟ 'ਚ ਚੁਣੌਤੀ ਦੇ ਦਿੱਤੀ । ਪੰਜਾਬ ਸਰਕਾਰ ਵਲੋਂ
ਸੀਨੀਅਰ ਕਾਨੂੰਨ ਅਧਿਕਾਰੀ ਅਜੇ ਪਾਲ ਨੇ ਕਿਹਾ ਕਿ ਹਾਈਕੋਰਟ ਨੇ ਤਾਂ ਅੰਤਰਿਮ ਆਦੇਸ਼ ਹੀ
ਜਾਰੀ ਕੀਤਾ ਹੈ ਤੇ ਹਾਲੇ ਅਸਲੀ ਫੈਸਲਾ ਤਾਂ ਬਹਿਸ ਸੁਣਨ ਮਗਰੋਂ ਹੀ ਸੁਣਾਇਆ ਜਾਣਾ ਹੈ ।
ਰਾਸ਼ਟਰੀ ਸਮਾਚਾਰ
ਜੱਜਾਂ ਦੀ ਜਾਇਦਾਦ ਦੇ ਖੁਲਾਸੇ ਦੀ ਮੰਗ ਕਰਨ ਵਾਲੀ ਪਟੀਸ਼ਟ
ਖਾਰਜ
ਨਵੀ ਦਿੱਲੀ (18 ਮਈ)- ਸੁਪਰੀਮ ਕੋਰਟ ਨੇ ਉਸ ਜਨ ਹਿਤ ਪਟੀਸ਼ਨ ਨੂੰ ਖਾਰਜ ਕਰ
ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਸੂਚਨਾ ਦੇ ਅਧਿਕਾਰਾਂ ਅਧੀਨ ਜਾਣਕਾਰੀ ਮੰਗਣ ਉੱਤੇ
ਭਾਰਤ ਦੇ ਚੀਫ ਜਸਟਿਸ ਸਮੇਤ ਸਾਰੇ ਜੱਜ ਆਪਣੀ ਜਾਇਦਾਦ ਦਾ ਖੁਲਾਸਾ ਕਰਨ ਲਈ ਮਜਬੂਰ ਹੋਣਗੇ
।
ਜਸਟਿਸ ਅਰੀਜੀਤ ਪਸਾਇਤ ਅਤੇ ਜਸਟਿਸ ਪੀ ਸਦਾਸ਼ਿਵਮ ਦੀ ਬੈਂਚ ਨੇ ਕਿਹਾ ਕਿ ਇਹ ਜਨਹਿਤ
ਪਟੀਸ਼ਨ ਵਿਚਾਰ ਕਰਨ ਯੋਗ ਨਹੀ ਹੈ । ਇਹ ਪਟੀਸ਼ਨ ਪੀਪਲਜ਼ ਯੁਨੀਆਰ ਫਾਰ ਸਿਵਲ ਲਿਬਰਟੀਜ਼ ਦੇ
ਮੁਖੀ ਕੇ ਜੀ ਨੰਦੀਬਦਨ ਨੇ ਦਾਇਰ ਕੀ ਸੀ । ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਭਾਰਤ ਦੇ ਚੀਫ
ਜਸਟਿਸ ਸਿਰਫ ਇਸ ਅਧਾਰ 'ਤੇ ਸੂਚਨਾ ਦੇਣ ਤੋਂ ਇਨਕਾਰ ਨਹੀ ਕਰ ਸਕਦੇ ਕਿ ਜੱਜ ਸੰਵਿਧਾਨਕ
ਅਧਿਕਾਰੀ ਹਨ । ਪਟੀਸ਼ਨ ਅਨੁਸਾਰ ਅਜਿਹੀ ਸੂਚਨਾ ਦਾ ਖੁਲਾਸਾ ਕਰਨ ਨਾਲ ਜਨਤਕ ਜੀਵਨ ਵਿੱਚ
ਸੁੱਚਤਾ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਅਦਾਲਤ ਦਾ ਅਕਸ ਨਿਖਰੇਗਾ ।
ਅਦਾਲਤ ਨੇ ਭ੍ਰਿਸ਼ਟਾਚਾਰ ਰੋਕੂ ਵਿਭਾਗ ਨੂੰ ਜ਼ਿਆ ਤੋਂ
ਪੁੱਛਗਿੱਛ ਦੀ ਆਗਿਆ ਦਿੱਤੀ
ਢਾਕਾ (18 ਮਈ)- ਬੰਗਲਾਦੇਸ਼ ਦੀ ਅਦਾਲਤ ਨੇ ਦੇਸ਼ ਦੇ ਭ੍ਰਿਸ਼ਟਾਚਾਰ ਰੋਕੂ ਵਿਭਾਗ
ਨੂੰ ਹਿਰਾਸਤ ਵਿੱਚ ਲਈ ਲਈ ਗਈ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਤੋਂ ਇਕ ਮਾਮਲੇ ਵਿੱਚ
ਪੁੱਛਗਿੱਛ ਕਰਨ ਦੀ ਆਗਿਆ ਦੇ ਦਿੱਤੀ ਹੈ । ਜ਼ਿਆ ਤੋਂ ਇਕ ਚੀਨੀ ਕੰਪਨੀ ਨੂੰ ਦਿੱਤੇ ਗਏ
ਕੋਲਾ ਖਾਨ ਦੇ ਠੇਕੇ ਬਾਰੇ ਪੁੱਛਗਿੱਛ ਕੀਤੀ ਜਾਵੇਗੀ । ਅਧਿਕਾਰੀਆਂ ਨੇ ਇਹ ਜਾਣਕਾਰੀ
ਦਿੰਦੇ ਹੋਏ ਦੱਸਿਆ ਕਿ ਵਿਭਾਗ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਉਸਦੀ ਸਰਕਾਰ ਦੇ 10 ਸਾਬਕਾ
ਮੰਤਰੀਆਂ ਦੇ ਖਿਲਾਫ ਮਾਮਲਾ ਦਾਇਰ ਕੀਤੇ ਜਾਣ ਦੇ ਬਾਅਦ ਇਹ ਆਗਿਆ ਦਿੱਤੀ ।
ਵਿਭਾਗ ਨੇ ਜ਼ਿਆ ਅਤੇ ਗ੍ਰਿਫਤਾਰ ਕੀਤੇ ਗਏ ਤਿੰਨ ਸਾਬਕਾ ਮੰਤਰੀਆਂ ਤੋਂ ਪੁੱਛਗਿੱਛ ਲਈ ਅਰਜ਼ੀ
ਦਾਖਲ ਕੀਤੀ ਸੀ । ਵਿਭਾਗ ਨੇ ਜ਼ਿਆ ਅਤੇ ਉਸਦੇ 10 ਸਾਬਕਾ ਮੰਤਰੀਆਂ ਸਮੇਤ 15 ਸਹਿਯੋਗੀਆਂ
ਨੂੰ ਇਸ ਸੌਦੇ ਦੇ ਜ਼ਰੀਏ ਦੇਸ਼ ਦੇ ਖਜ਼ਾਨੇ ਨੂੰ 158.71 ਕਰੋੜ ਟਕੇ ਦਾ ਚੂਨਾ ਲਗਾਉਣ ਦਾ
ਦੋਸ਼ੀ ਠਹਿਰਾਇਆ ਹੈ ।
ਜੈਪੁਰ ਧਮਾਕਿਆਂ ਦੀ ਜਾਂਚ ਵਿਚ ਰਾਜਸਥਾਨ, ਆਂਦਰਾ ਅਤੇ ਯੂ.
ਪੀ. ਪੁਲਸ ਦੀ ਸਾਂਝੀ ਟੋਲੀ ਜੁਟੀ : ਬੰਗਲਾ ਭਾਸ਼ਾ ਬੋਲਣ ਵਾਲੇ ਸ਼ੱਕੀ ਨੇ ਬਿਨਾਂ ਭਾਅ
ਕੀਤਿਆਂ ਖਰੀਦੀਆਂ ਸਨ ਸਾਈਕਲਾਂ : ਸ਼ੱਕੀ ਦੇ ਮੁਜ਼ੱਫਰਪੁਰ ਵਿਚ ਠਹਿਰਣ ਦੀ ਗੱਲ ਸਾਹਮਣੇ ਆਈ
: ਜੈਪੁਰ ਵਿਚ ਲਾਵਾਰਸ ਮਿਲੀ ਕਾਰ ਦੇ ਤਾਰ ਲਖਨਾਊ ਨਾਲ ਜੁੜੇ
ਜੈਪੁਰ (17 ਮਈ) ਗੁਲਾਬੀ ਸ਼ਹਿਰ ਮੰਗਲਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦਾ
ਸੁਰਾਗ ਲਗਾਉਣ ਵਿਚ ਰਾਜਸਥਾਨ , ਆਂਧਰਾ ਪ੍ਰਦੇਸ਼ ਅਤੇ ਯੂ. ਪੀ. ਪੁਲਸ ਦੀ ਸਾਂਝੀ ਟੁਲੀ
ਹੋਈ ਹੈ । ਜੈਪੁਰ ਦੇ ਸੰਜੇ ਸਰਕਲ ਦੇ ਥਾਣਾ ਖੇਤਰ ਵਿਚ ਦੇਰ ਰਾਤ ਇਕ ਸਾਈਕਲ 'ਤੇ ਬੈਗ
ਰੱਖੇ ਹੋਣ ਦੀ ਸੂਚਨਾ ਨਾਲ ਹੰਗਾਮਾ ਮਚ ਗਿਆ ਪਰ ਕੋਈ ਸ਼ੱਕੀ ਚੀਜ਼ ਨਾ ਮਿਲਣ 'ਤੇ ਲੋਕਾਂ ਨੇ
ਸੁਖ ਦਾ ਸਾਹ ਲਿਆ ।
ਧਮਾਕਿਆਂ ਦੇ ਸੰਬੰਧ ਵਿਚ ਪੁਛਗਿਛ ਲਈ ਪੁਲਸ ਨੇ 9 ਲੋਕਾਂ ਨੂੰ ਹਿਰਾਸਤ ਵਿਚ ਲਿਆ । ਪੁਲਸ
ਨੇ ਉਨਾ੍ਹਂ ਦੁਕਾਨਾਂ ਦਾ ਵੀ ਪਤਾ ਕਗਾ ਲਿਆ ਜਿਥੋਂ ਸ਼ੱਕੀ ਲੋਕਾਂ ਨੇ ਧਮਾਕਿਆਂ ਵਿਚ
ਵਰਤੀਆਂ ਸਾਈਕਲਾਂ ਖਰੀਦੀਆਂ ਸਨ । ਇਨ੍ਹਾਂ ਸ਼ੱਕੀਆਂ ਵਲੋਂ ਉਸ ਦੌਰਾਨ ਬੰਗਲਾ ਵਿਚ ਗੱਲਬਾਤ
ਤੋਂ ਲੱਗਦਾ ਹੈ ਕਿ ਧਮਾਕਿਆਂ ਦਾ ਸੰਬੰਧ ਬੰਗਲਾਦੇਸ਼ ਨਾਲ ਜੁੜਿਆ ਹੋਇਆ ਹੈ । ਪੁਲਸ ਦੀਆਂ
ਵੱਖ-ਵੱਖ ਟੀਮਾਂ ਨੇ ਲਖਨਾਊ, ਇੰਦੌਰ, ਪੱਛਮੀ ਬੰਗਾਲ ਅਤੇ ਮੁਜ਼ੱਫਰਪੁਰ ਵਿਚ ਜਾਂਚ-ਪੜਤਾਲ
ਕੀਤੀ । ਰਾਜਸਥਾਨ ਨੇ ਸੰਸਦੀ ਮਾਮਲਿਆਂ ਦੇ ਮੰਤਰੀ ਰਾਜਿੰਦਰ ਰਾਠੌਰ ਨੇ ਦੱਸਿਆ ਕਿ
ਧਮਾਕਿਆਂ ਵਿੱਚ ਵਰਤੇ ਗਏ ਸਾਈਕਲਾਂ ਦੀ ਖਰੀਦ ਜੈਪੁਰ ਦੀਆਂ ਦੁਕਾਨਾਂ ਤੋਂ ਕੀਤੀ ਗਈ ਸੀ
ਜਿਨ੍ਹਾਂ ਦਾ ਪਤਾ ਲਗਾ ਲਿਆ ਗਿਆ ਹੈ ।
ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ : ਭੱਠਲ
ਨਵੀ ਦਿੱਲੀ (17 ਮਈ) ਪੰਜਾਬ ਕਾਂਗਰਸ ਪ੍ਰਧਾਨ ਸ੍ਰ਼ੀਮਤੀ ਰਾਜਿੰਦਰ ਕੌਰ ਭੱਠਲ
ਦੀ ਅਗਵਾਈ ਹੇਠ ਇੱਥੇ ਇਕ ਵਫਦ ਨੇ ਰਾਸ਼ਟਰਪਤੀ ਸ੍ਰ਼ੀਮਤੀ ਪ੍ਰਤਿਭਾ ਪਾਟਿਲ ਨਾਲ ਮੁਲਾਕਾਤ
ਕਰ ਕੇ ਪੰਜਾਬ ਦੀ ਸਥਿਤੀ ਬਾਰੇ ਇਕ ਯਾਦਪੱਤਰ ਸੌਂਪਿਆ ਤੇ ਅਮਨ-ਕਾਨੂੰਨ ਦੀ ਸਥਿਤੀ ਬਹੁਤ
ਮਾੜੀ ਹੋ ਜਾਣ ਦਾ ਦਾਅਵਾ ਕਰਦਿਆਂ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ।
ਵਫਦ ਨੇ ਚੋਣ ਕਮਿਸ਼ਨ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਵੀ ਮੁਲਾਕਾਤਾਂ ਕੀਤੀਆਂ ।
ਯਾਦਪੱਤਰ ਅਨੁਸਾਰ ਬਾਦਲ ਸਰਕਾਰ ਸੰਵਿਧਾਨ ਮੁਤਾਬਕ ਕੰਮ ਨਹੀ ਕਰ ਰਹੀ । ਜਮਹੂਰੀਅਤ ਦੀ
ਰੱਖਿਆ ਲਈ ਰਾਸ਼ਟਰਪਤੀ ਰਾਜ ਤੋਂ ਇਲਾਵਾ ਕੋਈ ਚਾਰਾ ਨਹੀ ਬਚਿਆ । ਇਸ ਵਿੱਚ ਇਹ ਵੀ ਲਿਖਿਆ
ਹੈ ਕਿ ਸ੍ਰ਼ੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਰਗੇ ਅਕਾਲੀ ਨੇਤਾ
ਖਾਲਿਸਤਾਨ ਦੀ ਸਥਾਪਨਾ ਦੀ ਖੁਲ੍ਹੀ ਵਕਾਲਤ ਕਰ ਰਹੇ ਹਨ ।
ਜ਼ਿੰਦਾ ਰਹੇ ਤੋਂ ਫਿਰ ਮਿਲੇਂਗੇ : ਲਾਵਾਰਸ ਕਾਰ ਚੋਂ ਮਿਲਿਆਂ
ਰੁੱਕਾ
ਲਖਨਊ (17 ਮਈ) ਜੈਪੁਰ ਧਮਾਕਿਆਂ ਦੇ ਸੰਬੰਧ ਵਿੱਚ ਰਾਜਸਥਾਨ ਪੁਲਸ ਦੀ ਮਦਦ ਵਾਸਤੇ
ਗਈ ਯੂ ਪੀ ਪੁਲਸ ਦੀ ਟੀਮ ਵਾਪਸ ਆ ਗਈ ਹੈ । ਇਸ ਦੌਰਾਨ ਜੈਪੁਰ ਰੇਲਵੇ ਸਟੇਸ਼ਨ ਨੇੜਿਓ
ਲਾਵਾਰਸ ਖੜ੍ਹੀ ਇਕ ਐਸਟੀਮ ਕਾਰ ਦਾ ਪਤਾ ਲੱਗਾ ਹੈ ਜਿਸ ਵਿੱਚੋਂ ਬਰਾਮਦ ਹੋਏ ਦਸਤਾਵੇਜ਼ਾਂ
ਵਿੱਚ ਸ਼ਾਮਲ ਇਕ ਵਿਜ਼ਿਟਿੰਗ ਕਾਰਡ ਦੇ ਪਿਛਲੇ ਪਾਸੇ ਇਹ ਲਿਖਿਆ ਮਿਲਿਆ ਹੈ-ਜ਼ਿੰਦਾ ਰਹੇ ਤੋਂ
ਫਿਰ ਮਿਲੇਂਗੇ । ਇਸ ਕਾਰਡ 'ਤੇ ਨਾਂ ਅਫਜ਼ਲ ਤੇ ਪਤਾ ਲਖਨਊ ਦਾ ਲਿਖਿਆ ਹੋਇਆ ਹੈ । ਪੁਲਸ
ਜਦ ਇਸ ਪਤੇ 'ਤੇ ਪਹੁੰਚੀ ਤਾਂ ਇਹ ਪਤ