ਖ਼ਬਰਾਂ

ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਨਸ਼ਿਆਂ ਅਤੇ ਅਨੈਤਿਕਤਾ ਖਿਲਾਫ਼ ਲੋਕ ਲਹਿਰ ਉਸਾਰ ਰਿਹੈ, ਪਾਰਟੀ ਦੇ ਤਰਨ ਤਾਰਨ ਜ਼ਿਲੇ ਦੇ ਜਥੇਬੰਦਕ ਢਾਂਚੇ ਦਾ ਐਲਾਨ
ਅੰਮ੍ਰਿਤਸਰ, 5 ਅਪ੍ਰੈਲ: 'ਗੁਰੂ ਵਰੋਸਾਈ ਧਰਤੀ ਪੰਜਾਬ ਨੂੰ ਨਸ਼ੇ ਅਤੇ ਅਨੈਤਿਕਤਾ ਤੋਂ ਮੁਕਤੀ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਵੱਲੋਂ ਇੱਕ ਲੋਕ ਲਹਿਰ ਉਸਾਰੀ ਜਾਵੇਗੀ, ਕਿਉਂਕਿ ਅਜੋਕੇ ਸਮੇਂ ਵਿੱਚ ਧਰਮ ਅਤੇ ਸਿਆਸਤ ਦੇ ਉੱਚ ਅਹੁਦਿਆਂ 'ਤੇ ਬਿਰਾਜਮਾਨ ਵਿਅਕਤੀਆਂ ਦਾ ਕਿਰਦਾਰ ਹੇਠਾਂ ਡਿੱਗ ਰਿਹਾ ਹੈ, ਜੋ ਕਿ ਸਾਰੀਆਂ ਸਮੱਸਿਆਵਾਂ ਦੀ ਮੁੱਖ ਜੜ੍ਹ ਹੈ। ਸਮੁੱਚੇ ਪੰਜਾਬ ਅਤੇ ਖਾਸ ਤੌਰ 'ਤੇ ਸਰਹੱਦੀ ਇਲਾਕੇ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਫੈਲਾਏ ਜਾ ਰਹੇ ਨਸ਼ਿਆਂ ਦੇ ਕੋਹੜ ਨੂੰ ਵੱਡਣ ਲਈ ਪਿਛਲੇ ਦਿਨੀਂ ਨਸ਼ਾ ਵਿਰੋਧੀ ਮਾਰਚ ਕੱਢ ਕੇ ਇਸ ਮਹਾਨ ਮੁਹਿੰਮ ਦਾ ਆਗਾਜ਼ ਕਰ ਦਿੱਤਾ ਗਿਆ ਹੈ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਅਤੇ ਕੌਮੀ ਪ੍ਰਜ਼ੀਡੀਅਮ ਮੈਂਬਰ ਗੁਰਜਤਿੰਦਰਪਾਲ ਸਿੰਘ ਭਿਖੀਵਿੰਡ ਨੇ ਕੀਤਾ।
ਉਪਰੋਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਅਤੇ ਅਨੈਤਿਕਤਾ ਨੂੰ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ, ਜਿਸ ਦੀਆਂ ਪ੍ਰਤੱਖ ਉਦਾਹਰਨਾਂ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੇ ਮੁੱਖ ਆਗੂਆਂ ਦੇ ਨਾਮ ਨਸ਼ੇ ਦੇ ਵਪਾਰ ਅਤੇ ਸੈਕਸ ਸਕੈਂਡਲਾਂ 'ਚ ਸ਼ਾਮਲ ਹੋਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੇ ਪੰਜਾਬ ਭਰ ਵਿੱਚ ਮਨੁੱਖੀ ਅਧਿਕਾਰਾਂ ਦਾ ਬੁਰ੍ਹੀ ਤਰ੍ਹਾਂ ਘਾਣ ਕਰ ਰਹੀ ਹੈ, ਜਿਸ ਦੇ ਤਹਿਤ ਬੀਤੇ ਦਿਨੀਂ ਲੋਕਤੰਤਰ ਦੇ ਚੌਥੇ ਥੰਮ ਵਜੋਂ ਜਾਣੇ ਜਾਂਦੇ ਮੀਡੀਏ ਨਾਲ ਸਬੰਧਤ ਵਿਅਕਤੀਆਂ 'ਤੇ ਬਠਿੰਡਾ ਵਿਖੇ ਦੁਰਵਿਵਹਾਰ ਕੀਤਾ ਗਿਆ ਅਤੇ ਹੁਣ ਤੱਕ ਕਿਸੇ ਦੋਸ਼ੀ ਪੁਲਿਸ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਮੇਸ਼ਾਂ ਹੀ ਲੋਕ ਹਿੱਤਾਂ ਲਈ ਲੜਦੀ ਰਹੀ ਹੈ ਅਤੇ ਹੁਣ ਵੀ ਉਹ ਸਮੂਹ ਪੱਤਰਕਾਰ ਭਾਈਚਾਰੇ ਦਾ ਡੱਟਵਾਂ ਸਾਥ ਦੇਣਗੇ।
ਭਾਈ ਦਲਜੀਤ ਸਿੰਘ ਅਤੇ ਸ.ਭਿਖੀਵਿੰਡ ਨੇ ਗੁਰਦੁਆਰਾ ਗੰਗਸਰ ਜੈਤੋ 'ਚ ਨਵੇਂ ਸਕੂਲ ਦੀ ਉਸਾਰੀ ਮੌਕੇ ਹੋਏ ਵੱਡੇ ਘਪਲੇ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਇਸ ਸਕੂਲ ਦੇ ਬਣਨ ਸਮੇਂ ਤੋਂ ਲੈ ਕੇ ਹੀ ਉਕਤ ਗੁਰਦੁਆਰੇ ਦੇ ਪ੍ਰਬੰਧਾਂ ਅਤੇ ਸਕੂਲ ਦੀ ਉਸਾਰੀ ਦੌਰਾਨ ਵੱਡੇ ਘਪਲੇ ਹੋਣ ਦਾ ਖ਼ਦਸ਼ਾ ਜ਼ਾਹਰ ਕਰ ਚੁੱਕੀ ਸੀ ਪਰੰਤੂ ਕਿਸੇ ਵੱਲੋਂ ਵੀ ਇਸ ਸਬੰਧੀ ਕੋਈ ਨੋਟਿਸ ਨਹੀਂ ਲਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨਿੱਤ ਦਿਹਾੜੇ ਭ੍ਰਿਸ਼ਟਾਚਾਰ ਦੀਆਂ ਘਟਨਾਵਾਂ ਦੇ ਸਾਹਮਣੇ ਆਉਣ ਬਾਰੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੀ ਭ੍ਰਿਸ਼ਟ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ, ਜਿਸ ਕਰਕੇ ਹੀ ਸਾਡੇ ਬਜ਼ੁਰਗਾਂ ਵੱਲੋਂ ਵੱਡੀਆਂ ਕੁਰਬਾਨੀਆਂ ਕਰਕੇ ਬਣਾਈ ਗਈ ਇਸ ਮਹਾਨ ਸੰਸਥਾ ਵਿੱਚ ਗਿਰਾਵਟ ਆ ਰਹੀ ਹੈ।
ਅਕਾਲੀ ਦਲ ਦੇ ਆਗੂਆਂ ਨੇ ਮੌਜੂਦਾ ਸਮੇਂ ਵਿੱਚ ਵੱਧਦੀ ਮਹਿੰਗਾਈ ਦੇ ਮੁੱਦੇ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਇੱਕ-ਦੂਜੇ 'ਤੇ ਦੂਸ਼ਣਬਾਜ਼ੀ ਕਰਨ ਬਾਰੇ ਕਿਹਾ ਕਿ ਇਸ ਦਾ ਮੂਲ ਦਾ ਕਾਰਨ ਅੰਨ੍ਹੇਵਾਹ ਨਿੱਜੀਕਰਨ ਨੂੰ ਉਤਸ਼ਾਹਿਤ ਕੀਤਾ ਜਾਣਾ ਹੈ, ਜਿਸ ਵਾਸਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਵੇਂ ਹੀ ਕਸੂਰਵਾਰ ਹਨ, ਕਿਉਂਕਿ ਅਜੋਕੇ ਸਮੇਂ ਦਾ ਆਰਥਿਕ ਪ੍ਰਬੰਧ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਹੈ ਕਿ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ ਅਤੇ ਸਾਰੀ ਪੂੰਜੀ ਕੁਝ ਕੁ ਪੂੰਜੀਵਾਦੀ ਹੱਥਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ ਅਤੇ ਇਹ ਲੋਕ ਹੀ ਸੱਤਾ ਦਾ ਸੁੱਖ ਵੀ ਮਾਣ ਰਹੇ ਹਨ।
ਇਸ ਮੌਕੇ ਤਰਨ ਤਾਰਨ ਜ਼ਿਲੇ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਦੇ ਹੋਏ ਜਥੇਦਾਰ ਹੀਰਾ ਸਿੰਘ ਭੈਲ ਨੂੰ ਜ਼ਿਲਾ ਮੁਖੀ ਅਤੇ ਪਲਵਿੰਦਰ ਸਿੰਘ ਖਡੂਰ ਸਾਹਿਬ, ਜਥੇਦਾਰ ਮੁਖਤਿਆਰ ਸਿੰਘ ਪੰਜਵੜ੍ਹ, ਪਿਆਰਾ ਸਿੰਘ ਭੋਜੜਾਂ ਅਤੇ ਸੁਰਜੀਤ ਸਿੰਘ ਕੋਟ ਧਰਮ ਚੰਦ ਨੂੰ ਜ਼ਿਲਾ ਪ੍ਰਜ਼ੀਡੀਅਮ ਮੈਂਬਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਯੂਥ ਵਿੰਗ ਦੇ ਢਾਂਚੇ ਦਾ ਐਲਾਨ ਵੀ ਕੀਤਾ ਗਿਆ, ਜਿਸ ਵਿੱਚ ਜਥੇਦਾਰ ਬਲਵੰਤ ਸਿੰਘ ਗੋਪਾਲਾ ਨੂੰ ਜ਼ਿਲਾ ਯੂਥ ਮੁਖੀ ਅਤੇ ਕੁਲਦੀਪ ਸਿੰਘ ਘੜਕਾ, ਸੁਖਵਿੰਦਰ ਸਿੰਘ ਤਰਨ ਤਾਰਨ, ਧਰਮ ਸਿੰਘ (ਗਤਕਾ ਅਖਾੜਾ, ਨਿਸ਼ਾਨ-ਏ-ਖਾਲਸਾ) ਅਤੇ ਰੇਸ਼ਮ ਸਿੰਘ ਨੂੰ ਜ਼ਿਲਾ ਯੂਥ ਪ੍ਰਜ਼ੀਡੀਅਮ ਦੇ ਮੈਂਬਰ ਨਿਯੁਕਤ ਕੀਤਾ ਗਿਆ। ਪਾਰਟੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਜ਼ਿਲੇ ਦੀਆਂ ਬਾਕੀ ਨਿਯੁਕਤੀਆਂ ਕਰਨ ਦੇ ਅਧਿਕਾਰ ਉਪਰੋਕਤ ਅਹੁਦੇਦਾਰਾਂ ਨੂੰ ਦੇ ਦਿੱਤੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਝਬਾਲ, ਸੁਖਪਾਲ ਸਿੰਘ ਬਾਸਰਕੇ, ਜਸਬੀਰ ਸਿੰਘ ਰੱਬ, ਰਾਜਵਿੰਦਰ ਸਿੰਘ ਰਾਜੂ, ਦਿਆ ਸਿੰਘ ਕੱਕੜ ਆਦਿ ਆਗੂ ਵੀ ਹਾਜ਼ਰ ਸਨ।


ਭੂਪਿੰਦਰ ਸਿੰਘ ਨੰਦਾ ਦੀ ਕਿਤਾਬ 'ਟ੍ਰਾਈ ਰੂਮ' ਦੀ ਘੁੰਡ ਚੁਕਾਈ ਵਿਚ ਪ੍ਰਸਿਧ ਵਿਦਵਾਨਾਂ ਤੇ ਲੇਖਕਾਂ ਨੇ ਹਿੱਸਾ ਲਿਆ

ਖੜ੍ਹੇ ਹਨ: ਨਵਕਿਰਨ ਸਿੰਘ, ਡਾ ਦਰਸ਼ਨ ਸਿੰਘ, ਹਰਨਾਮ ਸਿੰਘ ਸ਼ਾਨ, ਡਾਕਟਰ ਹਰਜਿੰਦਰ ਸਿੰਘ ਦਿਲਗੀਰ, ਮਨਮੋਹਨ ਸਿੰਘ ਦਾਓਂ, ਸ੍ਰੀ ਮੁਦਗਿਲ, ਲੇਖਕ ਭੁਪਿੰਦਰ ਸਿੰਘ ਨੰਦਾ


ਚੰਡੀਗੜ੍ਹ ૶ ਅੱਜ ਏਥੇ ਭੁਪਿੰਦਰ ਸਿੰਘ ਨੰਦਾ (ਕਨੇਡੀਅਨ) ਦੀ ਕਿਤਾਬ 'ਟ੍ਰਾਈ ਰੂਮ' ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ ਜਿਸ ਵਿਚ ਵਿਚ ਪ੍ਰਸਿਧ ਵਿਦਵਾਨਾਂ ਤੇ ਲੇਖਕਾਂ ਨੇ ਹਿੱਸਾ ਲਿਆ। 33 ਕਹਾਣੀਆਂ ਦੀ ਇਹ ਕਿਤਾਬ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਜੀ ਨੇ ਰਲੀਜ਼ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਸਿੱਖ ਵਿਦਵਾਨ ਡਾਕਟਰ ਦਰਸ਼ਨ ਸਿੰਘ ਜੀ ਨੇ ਕੀਤੀ। ਇਸ ਮੌਕੇ 'ਤੇ ਪ੍ਰਸਿਧ ਵਿਦਵਾਨ ਡਾਕਟਰ ਹਰਨਾਮ ਸਿੰਘ ਜੀ ਸ਼ਾਨ, ਮਸ਼ਹੂਰ ਵਕੀਲ ਸ: ਨਵਕਿਰਨ ਸਿੰਘ ਜੀ ਐਡਵੋਕੇਟ, ਸ੍ਰੀ ਮੁਦਗਿਲ (ਹਰਿਆਣਾ ਸਾਹਿਤ ਅਕੈਡਮੀ), ਡਾ ਹਰਦੇਵ ਸਿੰਘ ਸੱਚਰ, ਕਨੇਡੀਅਨ ਲੇਖਕ ਖੋਜੀ ਕਾਫ਼ਰ, ਗੁਰਦੀਪ ਕੌਰ ਦੀਪੀ, ਨਾਟਕਕਾਰ ਸ. ਚਰਨ ਸਿੰਘ ਸਿੰਧੜਾ, ਪ੍ਰਸਿਧ ਮੂਰਤੀਕਾਰ ਸ. ਬਲਵੰਤ ਸਿੰਘ ਆਰਟਿਸਟ, ਮਸ਼ਹੂਰ ਆਰਕੀਟੈਕਟ ਸ. ਮਨਮੋਹਨ ਸਿੰਘ ਵਿਰਦੀ, ਲੇਖਕ ਸ. ਬਲਵਿੰਦਰ ਸਿੰਘ ਥਿੰਦ, ਪ੍ਰੋ ਕੁਲਵੰਤ ਸਿੰਘ, ਸ੍ਰੀ ਤਿਵਾੜੀ ਅਤੇ ਹੋਰ ਬਹੁਤ ਸਾਰੇ ਲੇਖਕ ਤੇ ਵਿਦਵਾਨ ਹਾਜ਼ਰ ਸਨ। ਸਟੇਜ ਦੀ ਕਾਰਵਾਈ ਸ ਮਨਮੋਹਣ ਸਿੰਘ ਦਾਓਂ ਨੇ ਬੜੀ ਸ਼ਾਨਦਾਰ ਤਰੀਕੇ ਨਾਲ ਨਿਭਾਈ।
ਕਿਤਾਬ ਬਾਰੇ ਬੋਲਦਿਆਂ ਸਿੱਖ ਵਿਦਵਾਨ ਡਾ ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਕਿ ਇਹ ਕਿਤਾਬ ਗਲਪ ਦਾ ਇਕ ਮੈਕਰੋਕੋਜ਼ਮ ਹੈ ਤੇ ਲੇਖਕ ਨੇ ਬੇਬਾਕ ਹੋ ਕੇ ਵਖ ਵਖ ਵਿਸ਼ਿਆਂ ਨੂੰ ਕਹਾਣੀਆਂ ਦਾ ਪਲਾਟ ਬਣਾਇਆ ਹੈ। ਉਸ ਨੇ ਬਾਕੀਆਂ ਤੋਂ ਹਟ ਕੇ ਪੂਰਬ ਵਿਚ ਪੱਛਮ ਨੂੰ ਪੇਸ਼ ਕੀਤਾ ਹੈ। ਪ੍ਰੋ ਕੁਲਵੰਤ ਸਿੰਘ ਨੇ ਕਿਤਾਬ ਦੀਆਂ ਕਹਾਣੀਆਂ ਬਾਰੇ ਬੋਲਦਿਆਂ ਕਿਹਾ ਕਿ ਇਹ ਕਹਾਣੀਆਂ ਘਟ ਅਤੇ ਡਾਇਰੀ ਵਧੇਰੇ ਹਨ ਯਾਨਿ ਇਨ੍ਹਾਂ ਵਿਚ ਸਵੈ ਜੀਵਨੀ ਅੰਸ਼ ਵਧੇਰੇ ਹੈ। ਖੋਜੀ ਕਾਫ਼ਿਰ ਨੇ ਕਹਾਣੀਆਂ ਦੇ ਰੂਪਕ ਪੱਖ ਤੋਂ ਲੇਖਕ ਤੇ ਕਿੰਤੂ ਕੀਤਾ ਪਰ ਉਸ ਨੇ ਵੀ ਇਸ ਵਿਚਲੀ ਸਮੱਗਰੀ ਦੀ ਦਾਦ ਦਿੱਤੀ। ਗੁਰਦੀਪ ਕੌਰ ਦੀਪੀ ਨੇ ਕਿਤਾਬ ਨੂੰ ਸੱਚੋ ਸੱਚ ਪੇਸ਼ ਕਰਦਾ ਸਾਹਿਤ ਕਿਹਾ ਤੇ ਨਾਲ ਹੀ ਇਕ ਕਵਿਤਾ ਦੇ ਕੁਝ ਸ਼ੇਅਰ ਵੀ ਸੁਣਾਏ। ਡਾ ਹਰਨਾਮ ਸਿੰਘ ਸ਼ਾਨ ਨੇ ਪਿੰਡ ਧਮਿਆਲ ਦੇ ਮਹਾਨ ਲੇਖਕਾਂ ਤੇ 1947 ਦੇ ਦੁਖਾਂਤ ਦਾ ਬਿਰਹੋਂ ਭਰਿਆ ਨਕਸ਼ਾ ਖਿੱਚਿਆ। ਹਰਿਆਣਾ ਅਕੈਡਮੀ ਦੇ ਸ੍ਰੀ ਮੁਦਗਿਲ ਨੇ ਲੇਖਕ ਦੇ ਸੰਸਾਰ ਦੀ ਪਰਸੰਸਾ ਕਰਦਿਆਂ ਕਿਹਾ ਕਿ ਪਹਿਲੀ ਰਚਨਾ ਵਿਆਹ ਦੇ ਸਗਨ ਵਾਂਗ ਹੁਮਦਿ ਹੈ ਜਿਸ ਤੇ ਵਧੇਰੇ ਕਿੰਤੂ ਨਹੀਂ ਕੀਤਾ ਜਾਣਾ ਚਾਹੀਦਾ ਤੇ ਇਸ ਨੂੰ ਹੱਸ ਕੇ ਕਬੂਲ ਕਰਨਾ ਚਾਹੀਦਾ ਹੈ। ਡਾਕਟਰ ਦਰਸ਼ਨ ਸਿੰਘ ਨੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਲੇਖਕ ਨੂੰ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਜੋ ਵੇਖਦਾ ਹੈ ਉਸ ਨੂੰ ਆਪਣੀ ਵਿਧਾ ਮਤਾਬਿਕ ਪੇਸ਼ ਕਰੇ। ਉਸ ਦੀ ਲਿਖਤ ੇ ਰੂਪ ਨੂੰ ਜੋ ਮਰਜ਼ੀ ਆਖੋ ਪਰ ਉਸ ਦਾ ਵਿਸ਼ਾ ਪੱਖ ਵਧੇਰੇ ਮਹੱਤਵਪੂਰਨ ਹੈ।


ਸਰਕਾਰ ਤੇ ਵਿਰੋਧੀ ਧਿਰ ਦੀ ਮਿੱਤਰਤਾ ਪੰਜਾਬ ਦੇ ਹਿਤਾਂ ਲਈ ਘਾਤਕ : ਚੀਮਾ
ਫ਼ਤਿਹਗੜ੍ਹ ਸਾਹਿਬ, 5 ਅਪ੍ਰੈਲ : ਬਾਦਲ ਸਰਕਾਰ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਤੇ ਵਿਰੋਧੀ ਧਿਰ ਦੀ ਆਗੂ ਰਾਜਿੰਦਰ ਕੌਰ ਭੱਠਲ 'ਤੇ ਚਲ ਰਿਹਾ 20 ਲੱਖ ਰੁਪਏ ਦੇ ਗਬਨ ਦਾ ਕੇਸ ਵਾਪਸ ਲੈਣ ਨਾਲ ਸਰਕਾਰ 'ਤੇ ਵਿਰੋਧੀ ਧਿਰ ਦੇ ਆਪਸ ਵਿਚ ਮਿਲੇ ਹੋਣ ਦਾ ਸਪਸ਼ਟ ਸੰਕੇਤ ਹੈ ਜੋ ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਅਤਿ ਮੰਦਭਾਗਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕੌਮੀ ਪੰਚ ਭਾਈ ਹਰਪਾਲ ਸਿੰਘ ਚੀਮਾ ਨੇ ਕੀਤਾ।
ਸ. ਚੀਮਾ ਨੇ ਕਿਹਾ ਕਿ ਵਿਰੋਧੀ ਧਿਰ ਦਾ ਰੋਲ, ਲੋਕ ਹਿੱਤਾਂ ਵਾਸਤੇ ਸਰਕਾਰ ਦੇ ਕੰਮਾਂ 'ਤੇ ਨਜ਼ਰ ਰੱਖਣਾ ਹੁੰਦਾ ਹੈ ਪਰ ਸਰਕਾਰ 'ਤੇ ਵਿਰੋਧੀ ਧਿਰ ਵਲੋਂ ਹੀ ਆਪਣੇ ਨਿੱਜ਼ੀ ਹਿਤਾਂ ਲਈ ਹੱਥ ਮਿਲਾ ਲੈਣਾ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹਿਤਾਂ ਦੇ ਉਲਟ ਰੁਝਾਨ ਹੈ। ਇਸ ਨਾਲ ਵਿਕਾਸ ਦੇ ਕੰਮਾਂ ਵਿਚ ਵੀ ਰੁਕਾਵਟ ਆਵੇਗੀ ਇਸ ਮਾੜੇ ਰੁਝਾਨ ਨੂੰ ਕਿਸੇ ਵੀ ਹਾਲਤ ਵਿਚ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਦੋਂ ਸਰਕਾਰ ਨੂੰ ਵਿਰੋਧੀ ਧਿਰ ਦੇ ਕਿਸੇ ਵਿਰੋਧ ਦੀ ਚਿੰਤਾ ਹੀ ਖ਼ਤਮ ਹੋ ਜਾਵੇ ਤਾਂ ਇਸ ਹਾਲਤ ਵਿਚ ਸਰਕਾਰ ਤੋਂ ਕਿਸੇ ਵੀ ਲੋਕ ਹਿੱਤੀ ਕੰਮ ਦੀ ਉਮੀਦ ਹੀ ਨਹੀਂ ਰੱਖੀ ਜਾ ਸਕਦੀ।
ਸ. ਚੀਮਾ ਨੇ ਕਿਹਾ ਕਿ ਇਸ ਗੱਲ ਦਾ ਸ਼ਪੱਸ਼ਟ ਸੰਕੇਤ ਹੈ ਕਿ ਪਿਛਲੇ ਤਿੰਨ ਚਾਰ ਸ਼ੈਸਨਾਂ ਵਿਚ ਵਿਰੋਧੀ ਧਿਰ ਨੇ ਪੰਜਾਬ ਦੇ ਹਿਤਾਂ ਦੀ ਖਾਤਿਰ ਕੋਈ ਵੀ ਹਾਆ ਦੀ ਨ੍ਹਾਰਾ ਨਹੀਂ ਮਾਰਿਆ। ਜਿਵੇਂ ਕਿ ਲੰਮੇ ਸਮੇਂ ਤੋਂ ਪੰਜਾਬ 'ਚ ਬਿਜਲੀ ਦੇ 13 ਤੋੰ 14 ਘੰਟੇ ਦੇ ਕੱਟ ਲੱਗ ਰਹੇ ਹਨ। ਕਿਸਾਨਾਂ ਨੂੰ ਵੀ ਤਿੰਨ ਚਾਰ ਘੰਟੇ ਤੋਂ ਵੱਧ ਬਿਜਲੀ ਨਹੀਂ ਮਿਲ ਰਹੀ ਝੋਨੇ ਦੇ ਸਮੇਂ ਕਿਸਾਨਾਂ ਦੀ ਕੀ ਹਾਲ ਹੋਵੇਗਾ ਇਸਦਾ ਅੰਦਾਜ਼ਾ ਮੌਜੂਦਾ ਹਾਲਾਤ ਤੋਂ ਹੀ ਲਗਾਇਆ ਜਾ ਸਕਦਾ ਹੈ ਪਰ ਇਸ ਅਤਿ ਸੰਜੀਦਾ ਮਸਲੇ ਬਾਰੇ ਵਿਰੋਧੀ ਧਿਰ ਨੇ ਅਸੈਂਬਲੀ ਵਿਚ ਮੂੰਹ ਵੀ ਨਹੀਂ ਖੋਲ੍ਹਿਆ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਬੁਨਿਆਦੀ ਮਸਲਿਆਂ ਬਾਰੇ ਜਿਵੇਂ ਕਿ ਦਿਨੋਂ ਦਿਨ ਨਿਘਰਦੀ ਜਾ ਰਹੀ ਪੰਜਾਬ ਦੀ ਆਰਥਿਕ ਹਾਲਤ ਸਿੱਖਿਆ ਦੇ ਮਾੜੇ ਹਾਲ ਤੇ ਬੇਰੁਜਗਾਰੀ ਬਾਰੇ ਵੀ ਵਿਰੋਧੀ ਧਿਰ ਦੀ ਚੁੱਪ ਕਈ ਸਵਾਲ ਖੜੇ ਕਰਦੀ ਹੈ। ਪੰਜਾਬ ਤੇ ਪੰਜਾਬ ਦੇ ਲੋਕਾ ਨਾਲੋਂ ਇਸ ਧਿਰ ਦਾ ਆਪਣੇ ਨਿਜ਼ੀ ਮੁਫ਼ਾਦਾਂ ਕਾਰਨ ਸਰਕਾਰ ਨਾਲ ਮਿਤਰਤਾ ਨਿਭਾਉਣ ਵਲ ਜ਼ਿਅਦਾ ਧਿਆਨ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਨਿਘਰਦੀ ਜਾ ਰਹੀ ਹਾਲਾਤ ਜਿਵੇਂ ਕਿ ਮੁੱਖ ਮੰਤਰੀ ਦੇ ਸਾਹਮਣੇ ਆਂਗਨਵਾੜੀ ਬੀਬੀਆਂ ਦੀ ਪੁਲਿਸ ਅਤੇ ਅਕਾਲੀ ਵਰਕਰਾਂ ਵਲੋਂ ਕੀਤੀ ਗਈ ਕੁੱਟਮਾਰ ਅਤੇ ਬਦਸਲੂਕੀ ਬਾਰੇ ਵੀ ਇਸ ਧਿਰ ਦੀ ਚੁੱਪ ਇਨ੍ਹਾਂ ਦੋਸਾਂ ਨੂੰ ਹੋਰ ਵੀ ਪੁਖਤਾ ਕਰ ਰਹੀ ਹੈ ਤੇ ਵਿਰੋਧੀ ਧਿਰ ਨੂੰ ਜਨਤਾ ਦੀ ਕਚਿਹਰੀ ਵਿਚ ਇਨ੍ਹਾਂ ਅਤਿ ਸੰਜੀਦਾ ਦੋਸਾਂ ਦਾ ਜਵਾਬ ਦੇਣਾ ਪਵੇਗਾ। ਇਸ ਸਮੇਂ ਸ. ਚੀਮਾ ਦੇ ਨਾਲ ਸ. ਸੁਰਿੰਦਰ ਸਿੰਘ ਕਿਸ਼ਨਪੁਰਾ ਜਥੇਬੰਦਕ ਸਕੱਤਰ, ਸ. ਹਰਿੰਦਰਪਾਲ ਸਿੰਘ ਰੁੜਕੀ, ਸ. ਜਗਪਾਲ ਸਿੰਘ ਭੰਗੂ ਅਤੇ ਸ. ਸੁਰਿੰਦਰ ਸਿੰਘ ਸਾਨੀਪੁਰ ਆਦਿ ਆਗੂ ਹਾਜ਼ਰ ਸਨ।
ਚਹੇਤਿਆਂ ਦੀ ਖੁਸ਼ੀ ਲਈ ਚੇਅਰਮੈਨ ਨਿਯੁਕਤ ਕਰਕੇ ਪੰਜਾਬ ਤੇ ਬੋਝ ਨਾ ਪਾਉ : ਕਿਸ਼ਨਪੁਰਾ
ਲੁਧਿਆਣਾ: 5 ਅਪ੍ਰੈਲ 2008: ਪੰਜਾਬ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਚੇਅਰਮੈਨਾਂ ਦੀਆਂ ਬੇਲੋੜੀਆਂ ਨਿਯੁਕਤੀਆਂ ਪਹਿਲਾਂ ਹੀ ਡਾਵਾਂ ਡੌਲ ਪੰਜਾਬ ਦੀ ਆਰਥਿਕਤ ਹਾਲਤ 'ਤੇ ਹੋਰ ਵੀ ਮਾੜਾ ਅਸਰ ਪਾਉਣਗੀਆਂ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਕੰਮ 'ਤੇ ਪੈਸਾ ਖ਼ਰਚ ਕਰਨ ਦੀ ਥਾਂ ਇਸਦੀ ਵਰਤੋਂ ਪੰਜਾਬ ਦੀਆਂ ਬੁਨਿਆਦੀ ਲੋੜਾ ਦੀ ਪੂਰਤੀ ਲਈ ਕਰੇ।ਇਹ ਵਿਚਾਰ ਸ੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਜਥੇਬੰਦਕ ਦਕੱਤਰ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ।
ਭਾਈ ਕਿਸ਼ਨਪੁਰਾ ਨੇ ਕਿਹਾ ਕਿ ਪੰਜਾਬ ਨੂੰ ਇਨ੍ਹਾਂ ਗੈਰ ਜ਼ਰੂਰੀ ਨਿਯੁਕਤੀਆਂ ਦੇ ਫ਼ਾਇਦੇ ਦੀ ਥਾਂ ਆਰਥਿਕ ਨੁਕਸਾਨ ਹੀ ਝਲਣਾ ਪਵੇਗਾ ਅਤੇ ਇਸਦਾ ਨਿੱਜ਼ੀ ਫ਼ਾਇਦਾ ਸਿਰਫ਼ ਰਾਜ ਕਰ ਰਹੇ ਅਕਾਲੀ ਭਾਜਪਾ ਗਠਜੋੜ ਨੂੰ ਹੀ ਹੋਵੇਗਾ ਕਿਉਂਕਿ ਅਜਿਹੀਆ ਨਿਯੁਕਤੀਆਂ ਰਾਜ ਸੱਤਾ 'ਤੇ ਕਾਬਜ਼ ਪਾਰਟੀਆਂ ਆਪਣੇ ਚਹੇਤਿਆਂ ਨੂੰ ਖ਼ੁਸ਼ ਕਰਨ ਲਈ ਹੀ ਕਰਦੀਆਂ ਹਨ ਤੇ ਇਸੇ ਖ਼ੁਸ਼ੀ ਦੀ ਪ੍ਰਾਪਤੀ ਲਈ ਚੇਅਰਮੈਨਾਂ ਵਰਗੀਆ ਨਿਯੁਕਤੀਆ ਕਰਕੇ ਇਨ੍ਹਾ ਦੀਆ ਤਨਖਾਹਾਂ, ਭੱਤੇ, ਰਿਹਾਇਸ਼, ਗੱਡੀਆਂ ਆਦਿ 'ਤੇ ਕਰੋੜਾਂ ਰੁਪਏ ਬੇਵਜ੍ਹਾ ਹੀ ਖ਼ਰਚ ਕਰ ਦਿਤੇ ਜਾਂਦੇ ਹਨ।ਤੇ ਮੌਜ਼ੂਦਾ ਸਰਕਾਰ ਵੀ ਇਹੋ ਕੁਝ ਕਰਨ ਜਾ ਰਹੀ ਹੈ।
ਉਨਾ੍ਹਂ ਕਿਹਾ ਕਿ ਇਨ੍ਹਾਂ ਚੇਅਰਮੈਨਾਂ 'ਤੇ ਹੋਣ ਜਾ ਰਹੇ ਖ਼ਰਚ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਦੀ ਤਜ਼ਵੀਜ ਹਰ 5 ਵਿਧਾਇਕਾਂ ਪਿੱਛੇ 2 ਚੇਅਰਮੈਨ ਨਿਯੁਕਤ ਕਰਨ ਦੀ ਹੈ ਅਤੇ ਭਾਜਪਾ ਵਾਲੇ ਤਾਂ ਇਸ ਅਨੁਪਾਤ ਤੋਂ ਵੀ ਅੱਗੇ ਜਾ ਕੇ ਆਪਣੇ 19 ਵਿਧਾਇਕਾ ਪਿੱਛੇ 10 ਚੈਅਰਮੈਨਾਂ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਬਾਦਲ ਦੇ ਹਾਰੇ ਹੋਏ ਵਿਧਾਇਕ ਅਪਣੀ ਅੱਲਗ ਡਫ਼ਲੀ ਵਜਾ ਰਹੇ ਹਨ ਉਨਾ੍ਹਂ ਕਿਹਾ ਕਿ ਪੰਜਾਬ ਦਾ ਕੰਮ ਕਾਜ ਚੇਅਰਮੈਨਾਂ ਤੋਂ ਬਿਨਾਂ ਹੁਣ ਵੀ ਚੱਲ ਰਿਹਾ ਹੈ ਤੇ ਅੱਗੇ ਨੂੰ ਵੀ ਚੱਲਦਾ ਰਹੇਗਾ ਇਸ ਲਈ ਪੰਜਾਬ ਤੇ ਇਕ ਵੱਡਾ ਆਰਥਿਕ ਬੋਝ ਪਾਉਣ ਦੀ ਕੋਈ ਲੋੜ ਹੀ ਨਹੀਂ।
ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਹੀ ਪੰਜਾਬ ਦਾ 80 ਫ਼ੀਸਦੀ ਬਜ਼ਟ ਮੁਲਾਜ਼ਮਾਂ ਦੀਆਂ ਤਨਖਾਹਾਂ ਭੱਤਿਆਂ ਤੇ ਹੋਰ ਖ਼ਰਚਿਆ 'ਤੇ ਵਰਤਿਆ ਜਾ ਰਿਹਾ ਹੈ। ਜੇਕਟ ਹੁਣ ਸਰਕਾਰ ਚੇਅਰਮੈਨਾਂ ਦੀਆ ਵੀ ਬੇਲੋੜੀਆ ਨਿਯੁਕਤੀਆਂ ਕਰਨ ਲੱਗੀ ਤਾਂ ਫਿਰ ਤਾਂ ਸਮੁੱਚਾ ਬਜ਼ਟ ਹੀ ਅਜਿਹੇ ਖ਼ਰਚਿਆਂ ਤੇ ਲੱਗਦਾ ਰਹੇਗਾ। ਦੈਜੇ ਪਾਸੇ ਪਹਿਲਾਂ ਹੀ ਸਰਕਾਰ ਪੰਜਾਬ ਦਾ ਖ਼ਜ਼ਨਾ ਖ਼ਾਲੀ ਹੋਣ ਦਾ ਰੋਣਾ ਰੋ ਰਹੀ ਹੈ ਜੇ ਸਰਕਾਰ ਨੂੰ ਪੰਜਾਬ ਤੇ ਇਸਦੇ ਅਰਥਚਾਰੇ ਦੀ ਇੰਨੀ ਹੀ ਫ਼ਿਕਰ ਹੈ ਤਾਂ ਸਰਕਾਰ ਆਪਣੇ ਸਿਰਫ਼ ਚਹੇਤਿਆਂ ਦੀ ਖੁਸ਼ੀ ਲਈ ਕਿਉਂ ਪੰਜਾਬ ਨੂੰ ਦਿਵਾਲੀਆ ਬਣਾਉਣ ਵਾਲੇ ਕੰਮ ਕਰਨ ਜਾ ਰਹੀ ਹੈ
ਇਸ ਸਮੇਂ ਭਾਈ ਕਿਸ਼ਨਪੁਰਾ ਨਾਲ ਯੂਥ ਪੰਚ ਪ੍ਰਧਾਨੀ ਦੇ ਜਨਰਲ ਸਕੱਤਰ ਭਾਈ ਸੰਦੀਪ ਸਿੰਘ ਕੈਨੇਡੀਆਨ, ਭਾਈ ਪਵਿੱਤਰ ਸਿੰਘ ਅਤੇ ਭਾਈ ਕਿਹਰ ਸਿੰਘ ਮਾਰਵਾ ਵੀ ਹਾਜ਼ਿਰ ਸਨ।
ਬਾਦਲ ਦੇ ਵਿਕਾਸ ਵਰ੍ਹੇ ਸਬੰਧੀ ਐਲਾਨ ਤੱਥਾਂ ਤੋਂ ਕੋਰੇ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ)
ਫ਼ਤਿਹਗੜ੍ਹ ਸਾਹਿਬ, 5 ਅਪ੍ਰੈਲ : ਸ. ਬਾਦਲ ਵਲੋਂ ਸ. ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮੌਕੇ ਇਸ ਸਾਲ ਨੂੰ ਵਿਕਾਸ ਵਰ੍ਹੇ ਵਜੋਂ ਮਨਾਏ ਜਾਣ ਦੇ ਬਿਆਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮਿਤਸਰ (ਪੰਚ ਪ੍ਰਧਾਨੀ) ਦੇ ਕੌਮੀ ਪੰਚ ਭਾਈ ਹਰਪਾਲ ਸਿੰਘ ਚੀਮਾ ਨੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇਸ ਨੂੰ ਸਿਅਸੀ ਛਲਾਵਾ ਦੱਸਦਿਆਂ ਕਿਹਾ ਹੈ ਕਿ ਪੰਜਾਬ ਦੇ ਅਰਥਚਾਰੇ ਬਾਰੇ ਤੱਥ ਖ਼ੁਦ ਸ. ਬਾਦਲ ਦੇ ਵਿਕਾਸ ਸਬੰਧੀ ਦਾਅਵਿਆ ਦੀ ਪੋਲ ਖੋਲ੍ਹਦੇ ਹਨ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੇ ਵਿਧਾਨ ਸਭਾ ਦੇ ਪਿਛਲੇ ਮਹੀਨੇ ਦੇ ਬਜਟ ਉਤੇ ਝਾਤ ਮਾਰੀ ਜਾਵੇ ਤਾਂ ਸਾਰੇ ਪਾਸ ਹੋਏ ਬਜਟ ਦਾ ਵਿਕਾਸ ਲਈ ਸਿਰਫ 16 ਫੀਸਦੀ ਹੀ ਬਚਦਾ ਹੈ ਤੇ 80 ਫੀਸਦੀ ਸਿਰਫ ਮੁਲਾਜ਼ਮਾਂ ਦੀਆਂ ਤਨਖਾਹਾਂ, ਪੈਨਸ਼ਨਾਂ ਅਤੇ ਵਿਆਜ਼ ਦੀ ਅਦਾਇਗੀ 'ਤੇ ਹੀ ਖ਼ਰਚ ਹੋ ਜਾਣਾ ਹੈ, ਤਾਂ ਇਸ ਸਥਿਤੀ ਵਿਚ ਸ. ਬਾਦਲ ਕਿਵੇਂ ਆਉਣ ਵਾਲੇ ਸਾਲ ਨੂੰ ਵਿਕਾਸ ਵਰ੍ਹੇ ਵਜੋਂ ਮਨਾ ਸਕਣਗੇ? ਸ਼. ਬਾਦਲ ਲਈ ਨੌਜਵਾਨਾ ਨੂੰ ਰੁਜ਼ਗਾਰ ਦੇਣਾ ਮੌਜ਼ੂਦਾ ਸਮੇਂ ਸਭ ਤੋਂ ਅਹਿਮ ਮਸਲਾ ਹੈ, ਜਿਸ ਲਈ ਬਜਟ ਵਿਚ ਕੋਈ ਵੀ ਠੋਸ ਕਦਮ ਚੁੱਕਿਆ ਹੀ ਨਹੀਂ ਗਿਆ। ਪੰਜਾਬ ਦੇ ਨੌਜਵਾਨ ਨਸ਼ਿਆਂ ਵਿਚ ਗਲ਼ਤਾਨ ਹੋ ਕੇ ਅਪਣੇ ਸਭਿਆਚਾਰ ਅਤੇ ਪਿਛੋਕੜ ਨਾਲੋਂ ਟੁੱਟਦੇ ਜਾ ਰਹੇ ਹਨ। ਉਦਯੋਗ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਅਹਿਮ ਵਸੀਲਾ ਹਨ ਪਰ ਉਦਯੋਗਿਕ ਖੇਤਰ ਲਈ ਪੰਜਾਬ ਸਰਕਾਰ ਨੇ ਸਿਰਫ 100 ਕਰੋੜ ਦਾ ਹੀ ਬਜਟ ਰੱਖਿਆ ਹੈ। ਜੇਕਰ ਬਾਦਲ ਸਰਕਾਰ ਨੇ ਇਸ ਤਰ੍ਹਾਂ ਦੀ ਹੀ ਨੀਤੀ ਜਾਰੀ ਰੱਖੀ ਤਾਂ ਆਉਣ ਵਾਲੇ ਸਮੇਂ ਵਿਚ ਉਹ ਵਿਕਾਸ ਵਰ੍ਹਾ ਤਾਂ ਕਦੇ ਵੀ ਨਹੀਂ ਮਨਾ ਸਕਣਗੇ ਪਰ ਪੰਜਾਬ ਨੂੰ ਤਬਾਹੀ ਦੇ ਕੰਢੇ 'ਤੇ ਜ਼ਰੂਰ ਲੈ ਜਾਣਗੇ।
ਸ. ਚੀਮਾ ਨੇ ਕਿਹਾ ਕਿ ਕੇਂਦਰੀ ਅਨਾਜ ਭੰਡਾਰ ਵਿਚ ਪੰਜਾਬ ਸਭ ਤੋਂ ਵੱਡਾ ਹਿੱਸਾ ਪਾਉਂਦਾ ਆ ਰਿਹਾ ਹੈ। ਹਿੰਦੁਸਤਾਨ ਦੇ ਸਿਰਮੌਰ ਸੂਬੇ ਵਜੋਂ ਪੰਜਾਬ ਦੀ ਸਰਦਾਰੀ ਵੀ ਇਸੇ ਕਾਰਨ ਰਹੀ ਹੈ, ਜਿਸ ਨੂੰ ਗਵਾਉਣ 'ਚ ਮੌਜ਼ੂਦਾ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਨ੍ਹਾ ਤੱਥ ਪੇਸ਼ ਕਰਦਿਆਂ ਕਿਹਾ ਕਿ ਕੇਂਦਰੀ ਪੂਲ ਵਿਚ ਪੰਜਾਬ ਵਲੋਂ ਕਣਕ ਦਾ ਹਿੱਸਾ 92.4 ਲੱਖ ਟਨ ਤੋਂ ਘਟ ਕੇ 69.5 ਲੱਖ ਟਨ ਰਹਿ ਗਿਆ ਹੈ ਅਤੇ ਚੌਲਾਂ ਦਾ ਹਿੱਸਾ 91.1 ਲੱਖ ਟਨ ਤੋਂ ਘਟ ਕੇ 78.3 ਲੱਖ ਟਨ ਰਹਿ ਗਿਆ ਹੈ। ਇਸ ਤਰ੍ਹਾਂ ਅਸੀਂ ਉਦਯੋਗਿਕ ਖੇਤਰ ਵਿਚ ਹੀ ਨਹੀਂ ਸਗੋਂ ਖੇਤੀ ਦੇ ਖੇਤਰ ਵਿਚ ਵੀ ਪਛੜਦੇ ਜਾ ਰਹੇ ਹਾਂ। ਅਸੀਂ ਚਾਹੰਦੇ ਹਾਂ ਕਿ ਸ. ਬਾਦਲ ਪੰਜਾਬ ਤੋਂ ਬਾਹਰਲੇ ਸਿੱਖਾਂ ਦੇ ਮਸਲਿਆਂ ਵਿਚ ਦਖਲ ਦੇਣ ਦੀ ਥਾਂ ਪੰਜਾਬ ਦੇ ਵਿਕਾਸ ਵਲ ਧਿਆਨ ਦੇਣ।
ਭਾਈ ਚੀਮਾ ਨੇ ਅੱਗੇ ਕਿਹਾ ਕਿ 100.8 ਰੁਪਏ ਦੇ ਘਾਟੇ ਦਾ ਬਜਟ ਪੇਸ ਕਰਦਿਆ ਵਿੱਤ ਮੰਤਰੀ ਨੇ ਖ਼ੁਦ ਮੰਨਿਆ ਸੀ ਕਿ ਇਸ ਵਾਰ ਸਰਕਾਰ ਦਾ ਖਰਚਾ ਆਮਦਨ ਨਾਲੋਂ ਕਿਤੇ ਜ਼ਿਆਦਾ ਹੈ ਅਤੇ 4464.66 ਕਰੋੜ ਦਾ ਮਾਲੀ ਘਾਟਾ ਪੁਰਾ ਕਰਨ ਲਈ ਪੰਜਾਬ ਸਰਕਾਰ ਵਲੋਂ ਕੋਈ ਵਿਉਂਤਬੰਦੀ ਵੀ ਨਹੀਂ ਕੀਤੀ ਗਈ। ਇਕ ਪਾਸੇ ਤਾਂ ਸਰਕਾਰ ਨੇ 2004 ਕਰੋੜ ਰੁਪਏ ਦਾ ਪ੍ਰਬੰਧ ਮੁਫ਼ਤ ਬਿਜ਼ਲੀ ਦੇਣ ਲਈ ਅਤੇ 360 ਕਰੋੜ ਰੁਪਏ ਦਾ ਪ੍ਰਬੰਧ ਮੁਫ਼ਤ ਆਟਾ ਦਾਲ ਸਕੀਮ ਲਈ ਕੀਤਾ ਹੈ। ਹੁਣ ਸ. ਬਾਦਲ ਆਪ ਹੀ ਦੱਸਣ ਕਿ ਇੰਨੀਆ ਮਹਿੰਗੀਆਂ ਮੁਫ਼ਤ ਸਕੀਮਾਂ ਜਾਰੀ ਕਰਕੇ ਉਹ ਇਸ ਘਾਟੇ ਕਿਵੇਂ ਪੂਰਾ ਕਰਨਗੇ? ਜਦ ਕਿ ਵਿਸ਼ਵ ਬੈਂਕ ਨਿਰ ਅਧਾਰ ਸਬਸਿਡੀਆਂ ਵਾਸਤੇ ਕੋਈ ਵੀ ਸਹਾਇਤਾ ਦੇਣ ਤੋਂ ਪਹਿਲਾਂ ਹੀ ਇਨਕਾਰ ਕਰ ਚੁੱਕੀ ਹੈ।
ਇਸ ਸਮੇਂ ਭਾਈ ਚੀਮਾ ਨਾਲ ਸ. ਅਮਰੀਕ ਸਿੰਘ ਈਸੜੂ ਜਨਰਲ ਸਕੱਤਰ, ਸਰਪੰਚ ਗੁਰਮੁਖ ਸਿੰਘ ਡਡਹੇੜੀ ਪ੍ਰਧਾਨ ਜ਼ਿਲ੍ਹਾ ਯੂਥ ਫ਼ਤਿਹਗੜ੍ਹ ਸਾਹਿਬ, ਭਗਵੰਤ ਸਿੰਘ ਮਹੱਦੀਆਂ, ਮਿਹਰ ਸਿੰਘ ਬਸੀ ਪਠਾਣਾਂ ਅਤੇ ਕਿਹਰ ਸਿੰਘ ਮਾਰਵਾ ਆਦਿ ਆਗੂ ਹਾਜ਼ਿਰ ਸਨ।

ਬਾਹਰਲੇ ਸਿੱਖਾਂ ਦੇ ਮਸਲਿਆ ਵਿਚ ਦਖਲ ਦੇਣ ਦੀ ਥਾਂ ਬਾਦਲ ਪੰਜਾਬ ਵਲ ਧਿਆਨ ਦੇਵੇ : ਬੀਬੀ ਸੁਰਿੰਦਰ ਕੋਰ, ਗੁਰੂ ਸਾਹਿਬ ਨਾਲ ਸਬੰਧਿਤ ਕਵਚ ਹਰ ਕੀਮਤ ਚੁਕਾ ਕੇ ਵਾਪਸ ਲਿਆਂਦਾ ਜਾਵੇ
ਫ਼ਤਿਹਗੜ੍ਹ ਸਾਹਿਬ 5 ਅਪ੍ਰੈਲ: ਦਿੱਲੀ ਵਿਧਾਨ ਸਭਾ ਵਲੋਂ ਦਿੱਲੀ ਗੁਰਦੁਆਰਾ ਅੰਤ੍ਰਿਗ ਬੋਰਡ ਦੀ ਮਿਆਦ ਵਧਾਉਣ ਕਾਰਨ ਸਰਨਾ ਅਤੇ ਬਾਦਲ ਧੜਿਆਂ ਵਿਚਕਾਰ ਚਲ ਰਹੀ ਬਿਆਨਬਾਜ਼ੀ 'ਤੇ ਪ੍ਰਤੀਕਰਮ ਦਿੰਦਿਆਂ ਬੀਬੀ ਸੁਰਿੰਦਰ ਕੌਰ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸਤਰੀ ਅਕਾਲੀ ਦਲ ਅੰੱਿਮਤਸਰ (ਪੰਚ ਪ੍ਰਧਾਨੀ) ਅਤੇ ਭਾਈ ਰਵਿੰਦਰ ਸਿੰਘ ਖ਼ਾਲਸਾ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅਮਲੋਹ) ਨੇ ਕਿਹਾ ਕਿ ਬਾਦਲ ਨੂੰ ਸਿੱਖ ਮਸਲਿਆਂ ਨਾਲ ਕੋਈ ਸਰੋਕਾਰ ਨਹੀਂ ਹੈ ਤੇ ਉਸਦੀ ਲੜਾਈ ਸਿਰਫ਼ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੁਰਸੀ ਅਤੇ ਗੋਲਕਾਂ ਤੱਕ ਹੀ ਸੀਮਿਤ ਹੈ।
ਬਾਦਲ ਧੜੇ ਵਲੋਂ ਕਾਂਗਰਸ 'ਤੇ ਸਿੱਖਾਂ ਦੇ ਨਿੱਜ਼ੀ ਮਾਮਲਿਆਂ ਵਿੱਚ 'ਦਖਲ਼ ਦੇਣ' ਦੇ ਲਗਾਏ ਜਾਂਦੇ ਦੋਸਾਂ 'ਤੇ ਪ੍ਰਤੀਕਰਮ ਕਰਦਿਆਂ ਉਕੱ ਆਗੂਆਂ ਨੇ ਕਿਹਾ ਕਿ ਅਸਲ ਵਿਚ ਬਾਦਲ ਖੁਦ ਹਰਿਆਣਾ ਤੇ ਦਿੱਲੀ ਦੇ ਸਿੱਖਾਂ ਦੇ ਮਾਮਲਿਆਂ ਵਿਚ ਦਖ਼ਲ ਦਿੰਦੇ ਰਹਿੰਦੇ ਹਨ। ਪੰਜਾਬ ਤੋਂ ਬਾਹਰਲੇ ਸਿੱਖ ਆਪਣੇ ਮਸਲਿਆ ਤੇ ਉਨ੍ਹਾਂ ਦੇ ਹੱਲ ਬਾਰੇ ਸ. ਬਾਦਲ ਤੋਂ ਜ਼ਿਆਦਾ ਜਾਣਦੇ ਹਨ ਅਤੇ ਉਹ ਅਪਣੇ ਧਾਰਮਿਕ,ਰਾਜਨੀਤਕ ਤੇ ਸਮਾਜਿਕ ਮਸਲੇ ਆਪ ਚੰਗੇ ਤਰੀਕੇ ਨਾਲ ਹੱਲ ਕਰ ਸਕਦੇ ਹਨ। ਬਾਦਲ ਨੇ ਜਦੋਂ ਵੀ ਪੰਜਾਬ ਤੋਂ ਬਾਹਰਲੇ ਸਿੱਖਾਂ ਦੇ ਮਸਲਿਆਂ ਵਿਚ ਆਪਣੀ ਦਖਲ-ਅੰਦਾਜ਼ੀ ਕੀਤੀ ਹੈ ਤਾਂ ਉਨ੍ਹਾਂ ਮਸਲਾ ਸੁਲਝਾਉਣ ਦੀ ਥਾਂ ਉਲਝਾ ਕੇ ਰਾਜਨੀਤੀ ਹੀ ਕੀਤੀ ਹੈ। ਜਿਵੇਂ ਕਿ ਸ਼ਹੀਦ ਉਧਮ ਸਿੰਘ ਨਗਰ ਦਾ ਮਸਲਾ, ਫਰਾਂਸ ਵਿਚ ਦਸਤਾਰ ਦਾ ਮਸਲਾ, ਸੌਦਾ ਸਾਧ ਦਾ ਮਸਲਾ ਅਤੇ ਹੋਰ ਅਜਿਹੇ ਮਸਲੇ ਹਨ ਜਿਨ੍ਹਾਂ ਨੂੰ ਬਾਦਲ ਨੇ ਆਪਣੀ ਨਿਜ਼ੀ ਹਿੱਤਾਂ ਲਈ ਉਲਝਾਉਣ ਨੂੰ ਹੀ ਤਰਜੀਹ ਦਿੱਤੀ ਹੈ।
ਇੰਗਲੈਂਡ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਕਵਚ ਦੀ ਕੀਤੀ ਜਾ ਰਹੀ ਨਿਲਾਮੀ ਦੇ ਸਬੰਧ ਵਿਚ ਭਾਈ ਖਾਲਸਾ ਨੇ ਕਿਹਾ ਕਿ ਜੇ ਕਵਚ ਵਾਕਿਆ ਹੀ ਗੁਰੁ ਸਾਹਿਬ ਨਾਲ ਸਬੰਧਿਤ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਕੀਮਤ ਵਿਚ ਕਵਚ ਨੂੰ ਨਿਲਾਮ ਨਾ ਹੋਣ ਦੇਣ ਅਤੇ ਸਿੱਖ ਪੰਥ ਦੀਆ ਭਾਵਨਾਵਾਂ ਅਨੁਸਾਰ ਉਸਦੀ ਕੀਮਤ ਚੁਕਾ ਕੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਸ਼ੁਸੋਭਿਤ ਕਰਨ ਤਾਂ ਜੋ ਸੰਗਤਾਂ ਗੁਰੁ ਸਾਹਿਬ ਨਾਲ ਸਬੰਧਿਤ ਵਸਤ ਦੇ ਦਰਸ਼ਨ ਕਰ ਸਕਣ।
ਦਿੱਲੀ ਕਮੇਟੀ ਦੀ ਮਿਆਦ ਵਧਾਉਣ ਦੇ ਮਸਲੇ 'ਤੇ ਸ. ਬਾਦਲ ਵਲੋਂ ਪ੍ਰਧਾਨ ਮੰਤਰੀ ਨੂੰ ਮਿਲਣ ਬਾਰੇ ਦਿੱਤੇ ਬਿਆਨ ਸਬੰਧੀ ਉਨ੍ਹਾਂ ਕਿਹਾ ਕਿ ਅਜਿਹੇ ਸਿਆਸਤ ਪ੍ਰੇਰਿਤ ਮਸਲਿਆਂ ਦੀ ਥਾਂ ਉਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਦੇ ਮਸਲਿਆਂ ਲਈ, ਨੌਜਵਾਨਾਂ ਦੇ ਰੋਜ਼ਗਾਰ ਬਾਰੇ ਅਤੇ ਪੰਜਾਬ ਦੇ ਉਦਯੋਗਪਤੀਆਂ ਨੂੰ ਉਹ ਸਹੂਲਤਾਂ ਦਿਵਾਉਣ ਬਾਰੇ ਜੋ ਕੇਂਦਰ ਵਲੋਂ ਦੂਜੇ ਰਾਜਾਂ ਨੂੰ ਦਿਤੀਆ ਜਾ ਰਹੀਆਂ ਹਨ, ਸਬੰਧੀ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਹੈ ਨਾ ਕਿ ਦੂਜੇ ਰਾਜਾਂ ਦੀਆ ਸਿੱਖ ਸੰਸਥਾਵਾਂ ਉਤੇ ਅਪਣੇ ਪਰਿਵਾਰ ਦਾ ਰਾਜ ਕਾਇਮ ਕਰਨ ਦੇ ਲਈ।
ਇਸ ਸਮੇਂ ਬੀਬੀ ਸੁਰਿੰਦਰ ਕੌਰ ਤੇ ਭਾਈ ਖ਼ਾਲਸਾ ਨਾਲ ਭਾਈ ਹਰਤਾਰ ਸਿੰਘ ਭੱਦਲਥੂਹਾ, ਦਰਬਾਰਾ ਸਿੰਘ ਭੱਦਲਥੂਹਾ ਅਤੇ ਅਮਰ ਸਿੰਘ ਆਦਿ ਆਗੂ ਹਾਜ਼ਰ ਸਨ।

ਪੰਜਾਬ ਸਮਾਚਾਰ

ਵਿਰਕ ਦੀ ਮੁਅੱਤਲੀ ਤੇ ਚਾਰਜਸ਼ੀਟ ਦੋਵਾਂ 'ਤੇ ਡਿੱਗੀ ਕੈਟ ਦੀ ਬਿਜਲੀ ਪੰਜਾਬ ਦੇ ਅਧਿਕਾਰਾਂ 'ਤੇ ਫਿਰੀ ਕੈਂਚੀ
ਚੰਡੀਗੜ੍ਹ (5 ਅਪ੍ਰੈਲ)- ਪੰਜਾਬ ਸਰਕਾਰ ਨੂੰ ਉਸ ਵੇਲੇ ਕਰਾਰਾ ਝਟਕਾ ਲੱਗਾ ਜਦੋਂ ਕੇਂਦਰੀ ਪ੍ਰਸ਼ਾਸ਼ਨਿਕ ਟ੍ਰਿਬਿਊਬਲ ਦੇ ਚੇਅਰਮੈਨ ਐੱਲ ਐੱਮ ਗੋਇਲ ਅਤੇ ਸ਼ਾਰਦਾ ਡੋਗਰਾ 'ਤੇ ਆਧਾਰਤ ਬੈਂਚ ਨੇ ਪੰਜਾਬ ਸਰਕਾਰ ਦੇ ਸਾਬਕਾ ਡੀ ਜੀ ਪੀ ਸਰਨਜੀਤ ਸਿੰਘ ਵਿਰਕ ਨੂੰ ਮੁੱਅਤਲ ਕੀਤੇ ਜਾਣ ਅਤੇ ਉਨ੍ਹਾਂ ਨੂੰ ਚਾਰਜਸ਼ੀਟ ਕਰਨ ਸੰਬੰਧੀ ਆਦੇਸ਼ ਨੂੰ ਰੱਦ ਕਰ ਦਿੱਤਾ ।
ਕੈਟ ਨੇ ਆਪਣੇ ਆਦੇਸ਼ 'ਚ ਸਪਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਵਲੋਂ ਬੀਤੇ ਦਿਨ ਨੂੰ ਜਾਰੀ ਵਿਰਕ ਦੀ ਮੁਅੱਤਲੀ ਦੇ ਆਦੇਸ਼ ਨੂੰ ਜਾਰੀ ਵਿਰਕ ਦੀ ਮੁੱਅਤਲੀ ਦੇ ਆਦੇਸ਼ ਸਹੀ ਨਹੀ ਹਨ । 10 ਅਪ੍ਰੈਲ ਨੂੰ ਭਾਰਤ ਸਰਕਾਰ ਨੇ ਵਿਰਕ ਦੀ ਪੰਜਾਬ ਸਰਕਾਰ ਕੋਲ ਡੈਪੂਟੇਸ਼ਨ ਖਤਮ ਕਰ ਦਿੱਤੀ ਸੀ ਅਤੇ 20 ਅਪ੍ਰੈਲ ਨੂੰ ਪੰਜਾਬ ਸਰਕਾਰ ਨੇ ਵਿਭਾਗੀ ਚਾਰਜਸ਼ੀਟ ਜਾਰੀ ਕਰ ਦਿੱਤੀ ਸੀ । ਜਦੋਂ ਉਸ ਸਮੇਂ ਵਿਰਕ ਪੰਜਾਬ ਸਰਕਾਰ ਦੇ ਕਰਮਚਾਰੀ ਹੀ ਨਹੀ ਸਨ ਤਾਂ ਸਰਕਾਰ ਉਨ੍ਹਾਂ ਦੇ ਨਾਮ 'ਤੇ ਚਾਰਜਸ਼ੀਟ ਕਿਵੇਂ ਜਾਰੀ ਕਰ ਸਕਦੀ ਹੈ ?

ਸੁਖਬੀਰ ਬਾਦਲ ਦੇ ਬਾਈਕਾਟ ਦਾ ਐਲਾਨ ਮੁਖ ਮੰਤਰੀ ਅਤੇ ਜ਼ਿਲਾ ਪੁਲਸ ਦਾ ਬਾਈਕਾਟ ਪਹਿਲਾਂ ਤੋਂ ਹੀ ਜਾਰੀ : 6 ਜ਼ਿਲਿਆਂ 'ਚ ਨਹੀ ਹੋਵੇਗੀ ਬਾਦਲਾਂ ਦੀ ਪ੍ਰੈੱਸ ਕਵਰੇਜ
ਬਠਿੰਡਾ (5 ਅਪ੍ਰੈਲ)- ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਵਾਲੀ ਬਠਿੰਡਾ ਪੁਲਸ ਵਿਰੁੱਧ ਸੰਘਰਸ਼ ਲੜ ਰਿਹਾ ਜ਼ਿਲੇ ਦਾ ਪੱਤਰਕਾਰ ਭਾਈਚਾਰਾ ਸੜਕਾਂ 'ਤੇ ਉੱਤਰ ਆਇਆ ਜਿਸਨੇ ਪੰਜਾਬ ਸਰਕਾਰ ਅਤੇ ਬਠਿੰਡਾ ਪੁਲਸ ਵਿਰੁੱਧ ਰੋਸ ਮਾਰਚ ਕੱਢਿਆ, ਮੁਖ ਚੌਕ 'ਚ ਜਾਮ ਲਾਇਆ ਤੇ ਰੋਸ ਰੈਲੀ ਕੀਤੀ । ਪੱਤਰਕਾਰਾਂ ਦੇ ਸੰਘਰਸ਼ ਨੂੰ ਸੂਬੇ ਭਰ ਦੀ ਪ੍ਰੈੱਸ ਦਾ ਸਮਰਥਨ ਮਿਲਣ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦਾ ਸਮਰਥਨ ਵੀ ਮਿਲ ਰਿਹਾ ਹੈ । ਰੈਲੀ ਦੌਰਾਨ ਬੁਲਾਰਿਆ ਨੇ ਐਲਾਨ ਕੀਤਾ ਕਿ ਹੁਣ ਸ਼੍ਰੋਮੋਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਬਾਈਕਾਟ ਕੀਤਾ ਜਾਵੇਗਾ, ਜਦੋਕਿ ਮੁਖ ਮੰਤਰੀ ਪੰਜਾਬ ਤੇ ਬਠਿੰਡਾ ਪੁਲਸ ਦਾ ਬਾਈਕਾਟ ਪਹਿਲਾਂ ਹੀ ਚੱਲ ਰਿਹਾ ਹੈ ।
ਇਹ ਬਾਈਕਾਟ ਫਿਲਹਾਲ 14 ਅਪ੍ਰੈਲ ਤੱਕ ਰਹੇਗਾ, ਜੇਕਰ ਫਿਰ ਵੀ ਮੰਗਾ ਨਾਂ ਮੰਨੀਆਂ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ । ਹੁਣ ਬਠਿੰਡਾ ਤੋਂ ਇਲਾਵਾ ਮਾਨਸਾ, ਫਰੀਦਕੋਰਟ, ਫਿਰਜ਼ਪੁਰ, ਮੁਕਤਸਰ ਤੇ ਮੋਗਾ ਵਿੱਚ ਵੀ ਬਾਦਲਾਂ ਦੀ ਪ੍ਰੈੱਸ ਕਵਰੇਜ ਨਹੀ ਹੋਵੇਗੀ । ਚੰਡੀਗੜ੍ਹ ਪ੍ਰੈੱਸ ਵਲੋਂ ਪਹਿਲਾਂ ਹੀ ਪੂਰਾ ਸਮਰਥਨ ਮਿਲ ਚੁੱਕਾ ਹੈ । ਇਸ ਤੋਂ ਇਲਾਵਾ ਵੱਕ-ਵੱਖ ਜਥੇਬੰਦੀਆਂ ਨੇ ਡਟਵੀ ਹਮਾਇਤ ਵੱਖ-ਵੱਖ ਜਥੇਬੰਦੀਆਂ ਨੇ ਡਟਵੀਂ ਹਮਾਇਤ ਦੇਣ ਦਾ ਐਲਾਨ ਕੀਤਾ ਹੈ ।

ਸਟੀਲ ਵਿੱਚ ਮਾਤਰ 2000 ਰੁਪਏ ਪ੍ਰਤੀ ਟਨ ਦੀ ਕਮੀ ਨੂੰ ਉੱਦਮੀਆਂ ਨੇ ਨਕਾਰਿਆ
ਜਲੰਧਰ (5 ਅਪ੍ਰੈਲ)- ਸਟੀਲ ਦੀਆਂ ਕੀਮਤਾਂ ਵਿੱਚ ਮਾਤਰ 2000 ਰੁਪਏ ਪ੍ਰਤੀ ਟਨ ਦੀ ਕਮੀ ਨੂੰ ਉਦਮੀਆਂ ਨੇ ਪੂਰੀ ਤਰ੍ਹਾਂ ਨਾਲ ਨਕਾਰਦੇ ਹੋਏ ਮੰਗ ਕੀਤੀ ਹੈ ਕਿ ਯੂ ਪੀ ਏ ਸਰਕਾਰ ਸਟੀਲ ਦੀਆਂ ਕੀਮਤਾਂ ਨੂੰ 28 ਤੋਂ 30,000 ਰੁਪਏ ਪ੍ਰਤੀ ਟਨ ਦੇ ਪੁਰਾਣੇ ਪੱਦਰ 'ਤੇ ਲੈ ਕੇ ਆਵੇ । ਉਨ੍ਹਾਂ ਨੇ ਸਰਕਾਰ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਪਹਿਲਾਂ ਤਾਂ ਸਟੀਲ ਦੀਆਂ ਕੀਮਤਾਂ ਵਿੱਚ ਕੰਪਨੀਆਂ ਨੂੰ 20,000 ਰੁਪਏ ਪ੍ਰਤੀ ਟਨ ਤੱਕ ਦਾ ਵਾਧਾ ਕਰਨ ਦੀ ਇਜ਼ਾਜ਼ਤ ਦਿੱਤੀ ਗਈ ਅਤੇ ਹੁਣ 2000 ਰੁਪਏ ਪ੍ਰਤੀ ਟਨ ਦੀ ਕੀਮਤਾਂ ਵਿੱਚ ਕਮੀ ਕਰਵਾਈ ਗਈ ਹੈ ।
ਉਦਮੀ ਗਿਆਨ ਭੰਡਾਰੀ ਅਤੇ ਉਦਮੀ ਸੁਖਦੇਵ ਰਾਜ ਨੇ ਦੱਸਿਆ ਕਿ 2000 ਰੁਪਏ ਟਨ ਦੀ ਕਮੀ ਨਾਲ ਲਘੂ ਉਦਯੋਗਾਂ ਨੂੰ ਕੁਝ ਵੀ ਸਹਾਰਾ ਮਿਲਣ ਵਾਲਾ ਨਹੀ ਹੈ ਕਿਉਂਕਿ ਦਸੰਬਰ ਵਿੱਚ ਸਟੀਲ 28000 ਰੁਪਏ ਦੇ ਹਿਸਾਬ ਨਾਲ ਬਾਜ਼ਾਰ ਵਿੱਚ ਉਪਲਬੱਧ ਸੀ ਪਰ ਜਨਵਰੀ ਦੇ ਬਾਅਦ ਕੀਮਤਾਂ ਵਿੱਚ ਇੰਨਾਂ ਜ਼ਿਆਦਾ ਵਾਧਾ ਕੀਤਾ ਗਿਆ ਕਿ ਲਘੂ ਉਦਯੋਗ ਦਾ ਉਤਪਾਦਨ ਲਾਗਤ ਵਿੱਚ ਭਾਰੀ ਵਾਧਾ ਹੋ ਗਿਆ । ਇੱਥੋਂ ਤੱਕ ਕਿ ਉਦਮੀਆਂ ਨੂੰ ਵਿਦੇਸ਼ਾਂ ਤੋਂ ਆਰਡਰ ਵੀ ਨਹੀ ਮਿਲੇ ।

ਨਸ਼ੇ ਦੀ ਪੂਰਤੀ ਖਾਤਰ ਕਲਯੁਗੀ ਪੁੱਤ ਨੇ ਪਿਓ ਮਾਰਿਆ
ਤਰਨਤਾਰਨ (5 ਅਪ੍ਰੈਲ)- ਥਾਣਾ ਝਬਾਲ ਅਧੀਨ ਪੈਂਦੇਂ ਪਿੰਡ ਕੋਟ ਧਰਮ ਚੰਦ ਵਿਖੇ ਨਸ਼ੇ ਦੀ ਪੂਰਤੀ ਦੀ ਖਾਤਰ ਪਿਤਾ ਵਲੋਂ ਪੈਸੇ ਨਾ ਮਿਲਣ ਕਾਰਨ ਆਪਣੇ ਪਿਤਾ ਦਾ ਲਘੂ ਘੋਟਨਾ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਪਾਤ ਹੋਇਆ ਹੈ । ਇਸ ਸੰਬੰਧ 'ਚ ਥਾਣਾ ਝਬਾਲ ਦੀ ਪੁਲਸ ਨੇ ਦੋਸ਼ੀ ਖਿਲਾਫ ਜ਼ੇਰੇ ਧਾਰਾ 302 ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਸਮਾਚਾਰ ਲਿਖੇ ਜਾਣ ਤੱਕ ਦੋਸ਼ੀ ਪੁੱਤਰ ਲਘੂ ਘੋਟਲੇ ਸਮੇਤ ਫਰਾਰ ਦੱਸਿਆ ਜਾ ਰਿਹਾ ਹੈ । ਪ੍ਰਪਾਤ ਜਾਣਕਾਰੀ ਅਨੁਸਾਰ ਕਰਤਾਰ ਕੌਰ ਪਤਨੀ ਦਿਆਲ ਸਿੰਘ ਨਿਵਾਸੀ ਕੋਟ ਧਰਮ ਚੰਦ ਨੇ ਥਾਣਾ ਝਬਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਅਸੀ ਦੋਨੋਂ-ਪਤਨੀ ਭੱਠੇ 'ਤੋਂ 400 ਰੁਪਏ ਕਮਾ ਕੇ ਲਿਆਏ । ਜਿਨ੍ਹਾਂ 'ਚੋਂ ਅਸੀ 350 ਰੁਪਏ ਦਾ ਘਰ ਦਾ ਸਮਾਨ ਲੈ ਆਂਦਾਂ ਅਤੇ ਬਾਕੀ 50 ਰੁਪਏ ਬਚੇ ਘਰ ਆਉਂਦੇ ਸਾਰ ਹੀ ਮੇਰਾ ਲੜਕਾ ਕਾਲੂ ਜਿਹੜਾ ਕਿ ਨਸ਼ਾ ਕਰਨ ਦਾ ਆਦੀ ਹੈ ਆਪਣੇ ਪਿਤਾ ਦਿਆਲ ਸਿੰਘ ਕੋਲੋਂ ਨਸ਼ੇ ਲਈ ਪੈਸੇ ਮੰਗਣ ਲੱਗ ਪਿਆ ਜਿਸ ਲਈ ਉਸ ਨੇ ਬਾਕੀ ਬਚੇ 50 ਰੁਪਏ ਦੇ ਦਿੱਤੇ ਪਰ ਉਹ ਨਸ਼ੇ ਲਈ ਜ਼ਿਆਦਾ ਪੈਸਿਆਂ ਦੀ ਮੰਗ ਕਰਨ ਲੱਗ ਪਿਆ । ਇਸ ਦੌਰਾਨ ਦੋਵਾਂ ਵਿਚਕਾਰ ਤੂੰ-ਤੂੰ ਮੈਂ-ਮੈਂ ਹੋ ਗਈ । ਇਸ ਦੌਰਾਨ ਗੁੱਸੇ 'ਚ ਆਏ ਪੁੱਤਰ ਕਾਲੂ ਨੇ ਘਰ 'ਚ ਪਿਆ ਲੂਣ ਘੋਟਲਾ ਆਪਣੇ ਪਿਤਾ ਦੇ ਸਿਰਾਂ 'ਚ ਮਾਰ ਦਿੱਤਾ । ਜਿਸ ਕਾਰਨ ਉਸਦੇ ਪਿਤਾ ਦਿਆਲ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ।

ਬਰਨੀ ਦੀ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈੱਨ ਨਾਲ ਮੁਲਾਕਾਤ ਸਰਬਜੀਤ ਸੰਬੰਧੀ ਸਬੂਤ ਇੱਕਠੇ ਕਰ ਲਏ ਹਨ, ਜੇ ਜ਼ਰਾ ਵੀ ਸ਼ੰਕਾ ਹੋਵੇ ਤਾਂ ਫਾਂਸੀ ਨਹੀ ਲਗਣੀ ਚਾਹੀਦੀ : ਬਰਨੀ
ਚੰਡੀਗੜ੍ਹ (5 ਅਪ੍ਰੈਲ)- ਪਾਕਿਸਤਾਨ ਦੇ ਸਾਬਕਾ ਮੰਤਰੀ ਅਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੇਂ ਮੈਂਬਰ ਅੰਸਾਰ ਬਰਨੀ ਨੂੰ ਸਪੁਰਟ ਕੀਤੇ ਗਏ ਸੀ ਡੀ ਸਮੇਤ ਦਸਤਾਵੇਜ਼ ਸਰਬਜੀਤ ਸਿੰਘ ਦੀ ਬੇਗੁਨਾਹੀ ਲਈ ਕਾਫੀ ਮਦਦਗਾਰ ਸਾਬਤ ਹੋ ਸਕਦੇ ਹਨ । ਬਰਨੀ ਨੇ ਚੰਡੀਗੜ੍ਹ ਵਿੱਚ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈੱਨ ਨਾਲ ਮੁਲਾਕਾਤ ਉਪਰੰਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਖੁਲਾਸਾ ਕੀਤਾ ।
ਬਰਨੀ ਨੇ ਦੱਸਿਆ ਕਿ ਪਾਕਿਸਤਾਨ ਦੀ ਜੇਲ੍ਹ ਅੰਂਦਰ ਫਾਂਸੀ ਨਹੀ ਦਿੱਤੀ ਜਾ ਸਕਦੀ । ਉਨ੍ਹਾਂ ਦੱਸਿਆ ਕਿ ਸਰਬਜੀਤ ਨੂੰ ਬੇਗੁਨਾਹ ਸਾਬਤ ਕਰਨ ਲਈ ਉਸਨੂੰ ਕੁਝ ਸਮਾਂ ਹੋਰ ਚਾਹੀਦਾ ਹੈ । ਸਰਬਜੀਤ ਬਾਰੇ ਇਹ ਸਾਬਤ ਕਰਨਾ ਅਜੇ ਬਾਕੀ ਹੈ ਉਹ ਅੱਤਵਾਦੀ ਹੈ ਜਾਂ ਨਹੀ । ਇਸ ਸੰਬੰਧੀ ਉਸਨੂੰ ਸੀ ਡੀ ਅਤੇ ਐੱਫ ਆਈ ਆਰ ਦੀ ਕਾਪੀ ਪ੍ਰਪਾਤ ਹੋਈ ਹੈ । ਇਨ੍ਹਾਂ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਪੜਤਾਲ ਦੇ ਨਾਲ-ਨਾਲ ਸਰਬਜੀਤ ਦੇ ਖਿਲਾਫ ਜੋ ਮੁਖ ਗਵਾਹ ਹੈ ਉਸਨੂੰ ਵੀ ਉਹ ਮਿਲਣਗੇ ਅਤੇ ਇਸ ਗੱਲ ਦੀ ਜਾਂਚ ਕਰਨਗੇ ਕਿ ਉਸਨੇ ਗਵਾਹੀ ਕਿਸੇ ਦਬਾਅ ਹੇਠ ਤਾਂ ਨਹੀ ਦਿੱਤੀ । ਉਨ੍ਹਾਂ ਦਾ ਇਸ਼ਾਰਾ ਸੀ ਕਿ ਜਦੋਂ ਸਰਬਜੀਤ ਸਿੰਘ ਵਿਰੁੱਧ ਸੁਣਵਾਈ ਚਲ ਰਹੀ ਸੀ ਅਤੇ ਉਸਨੂੰ ਸਜ਼ਾ ਸੁਣਾਈ ਗਈ ਤਾਂ ਉਸ ਮੌਕੇ ਪਾਕਿਸਤਾਨ ਸੇ ਸਿਆਸੀ ਹਾਲਤ ਹੋਰ ਸਨ । ਤਾਨਾਸ਼ਾਹੀ ਦੇ ਦੌਰੇ ਵਿੱਚ ਮਿਲੀ ਸਜ਼ਾ ਵਿੱਚ ਬਰਨੀ ਬਾਰੀਕੀ ਨਾਲ ਕਮੀਆਂ ਤਲਾਸ਼ ਰਹੇ ਹਨ ।

ਸੰਸਦੀ ਚੋਣਾਂ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਲਈ ਲਾਂਘਾ ਮਿਲ ਜਾਵੇਗਾ : ਵਡਾਲਾ ਭਾਰਤ ਅਤੇ ਪਾਕਿ ਸਰਕਾਰਾਂ ਸਹਿਮਤੀ ਨੇੜੇ ਪੁੱਜੀਆਂ
ਜਲੰਧਰ (5 ਅਪ੍ਰੈਲ)- ਗੁਰਦੁਆਰਾ ਸ੍ਰ਼ੀ ਕਰਤਾਰਪੁਰ ਸਾਹਿਬ ਲਈ ਲਾਂਘਾ ਸੰਸਦੀ ਚੋਣਾਂ ਤੋਂ ਪਹਿਲਾਂ ਮਿਲ ਜਾਵੇਗਾ । ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਇਸ ਲਾਂਘੇ ਲਈ ਸਹਿਮਤੀ ਦੇਣ ਦੇ ਨੇੜੇ ਪੁੱਜ ਚੁੱਕੀਆਂ ਹਨ ।
ਇਨ੍ਹਾਂ ਸਲਬਦਾ ਦਾ ਪ੍ਰਗਟਾਵਾ ਇਹ ਕਾਰੀਡੋਰ ਲੈਣ ਲਈ ਯਤਨਸ਼ੀਲ ਦਰਸ਼ਨ ਅਭਿਲਾਸ਼ੀ ਸੰਸੰਥਾ ਦੇ ਮੁਖੀ ਅਤੇ ਬਜ਼ੁਰਗ ਅਕਾਲੀ ਨੇਤਾ ਸ ਕੁਲਦੀਪ ਸਿੰਘ ਵਡਾਲਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਮ ਕਰਦਿਆਂ ਕੀਤਾ । ਜ ਵਡਾਲਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਅਪ੍ਰੈਲ 2001 ਤੋਂ ਇਹ ਲਾਘਾ ਹਾਸਲ ਕਰਨ ਲਈ ਮੁਹਿੰਮ ਚਲਾ ਰਹੀ ਹੈ ਤਾਂ ਜੋ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਇਸ ਰਸਤੇ ਤੋਂ ਜਾ ਕੇ ਇਸ ਮਹਾਨ ਇਤਿਹਾਸਕ ਅਤੇ ਧਾਰਮਿਕ ਅਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਣ । ਉਨ੍ਹਾਂ ਕਿਹਾ ਕਿ ਇਸ ਵਾਰ ਵੀ ਸੰਸੰਥਾ ਦੇ ਸਮੂਹ ਅਹੁਦੇਦਾਰ, ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸੰਗਤ 6 ਅਪ੍ਰੈਲ ਨੂੰ ਚੇਤਰ ਦੀ ਮੱਸਿਆ ਦੇ ਮੌਕੇ ਇਹ ਲਾਂਘਾ ਪ੍ਰਪਾਤ ਕਰਨ ਲਈ ਰਾਵੀ ਦਰਿਆ ਦੇ ਬਨ੍ਹੇ 'ਤੇ ਜਾ ਕੇ ਅਰਦਾਸ ਬੇਨਤੀ ਕਰੇਗੀ ।

ਕਾਂਗਰਸ ਛੱਡਣ ਦਾ ਕੋਈ ਇਰਾਦਾ ਨਹੀ : ਅਮਰਿੰਦਰ
ਚਮਡੀਗੜ੍ਹ (5 ਅਪ੍ਰੈਲ)- ਪੰਂਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਕਾਂਗਹਰਸ ਪਾਰਟੀ ਛੱਡਣ ਦਾ ਕੋਈ ਇਰਾਦਾ ਨਹੀ ਹੈ । ਪਟਿਆਲਾ 'ਚ ਆਪਣੇ ਨਿਊ ਮੋਤੀ ਬਾਗ ਪੈਲਸ ਤੋਂ ਫੋਨ ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੌਜੂਦਾ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਿੰਦਰ ਕੌਰ ਭੱਠਲ ਨਾਲ ਕਈ ਪ੍ਰਕਾਰ ਦੇ ਮਤਭੇਦ ਜ਼ਰੂਰ ਹਨ ਪਰ ਇਸ ਦਾ ਅਰਥ ਇਹ ਨਹੀ ਹੈ ਕਿ ਉਹ ਪਾਰਟੀ ਛੱਡ ਕੇ ਕਿਤੇ ਚਲੇ ਜਾਣਗੇ । ਮੈਂ ਆਪਣੀ ਲੜਾੲ਀ਿ ਪਾਰਟੀ ਦੇ ਅੰਦਰ ਬੈਠਕ ਲੜਾਂਗਾ ।
ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਕੁਝ ਲੋਕ ਅੱਜ ਕੱਲ ਇਹ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਕਾਂਗਰਸ ਛੱਡਕੇ ਬਹੁਜਨ ਸਮਾਜ ਪਾਰਟੀ 'ਚ ਜਾ ਰਹੇ ਹਨ ਜਾਂ ਫਿਰ ਪੰਥਕ ਅਕਾਲੀ ਦਲ ਸੁਰਜੀਤ ਕਰਨ ਦੀ ਫਿਰਾਕ 'ਚ ਹਨ । ਇਸ ਸੰਦਰਭ 'ਚ ਇਹ ਵੀ ਕਿਹਾ ਜਾ ਰਿਹਾ ਹੈ ਮਦਨਜੀਤ ਸਿੰਘ ਜੋ ਨਸਪਾ 'ਚ ਚਲੇ ਗਏ ਹਨ, ਅਮਰਿੰਦਰ ਦੇ ਦਾਖਲੇ ਲਈ ਰਸਤਾ ਸਾਫ ਕਰ ਰਹੇ ਹਨ । ਅਮਰਿੰਦਰ ਨੇ ਕਿਹਾ ਕਿ ਮਦਨਜੀਤ ਫੋਜ਼ 'ਚ ਕਦੇ ਉਨ੍ਹਾਂ ਦੇ ਅਧੀਨ ਕੰਮ ਕਰਦਾ ਸੀ ਪਰ ਜੇ ਹੁਣ ਉਹ ਬਸਪਾ 'ਚ ਚਲਾ ਗਿਆ ਹੈ ਤਾਂ ਉਸਦੀ ਮਰਜ਼ੀ । ਇਹ ਵੀ ਕਿਹਾ ਜਾ ਰਿਹਾ ਹੇ ਕਿ ਅਮਰਿਮਦਰ ਨੇ ਆਪਣੇ ਬੋਹਿਨੋਈ ਨਟਵਰ ਸਿੰਘ ਰਾਹੀ ਭਾਜਪਾ ਲੀਡੲਰਸ਼ਿਪ ਨਾਲ ਸੰਪਰਕ ਬਣਾਇਆ ਹੋਇਆ ਹੈ ਅਤੇ ਮੌਕਾ ਦੇਖਦੇ ਹੀ ਛਾਲ ਲਾ ਸਕਦੇ ਹਨ ਪਰ ਇਹ ਸਭ ਕੁਝ ਗਲਤ ਹੈ ।

ਰਾਸ਼ਟਰੀ ਸਮਾਚਾਰ

ਮਹਿੰਗਾਈ ਨੇ ਤੋੜਿਆ ਰਿਕਾਰਡ : ਕਰੰਸੀ ਦੇ ਫੇਲਾਅ ਦੀ ਦਰ 7 ਫਸਦੀ 'ਤੇ ਪਹੁੰਚੀ : ਸਾਰੇ ਯਤਨ ਬੇਅਸਰ, ਮਹਿੰਗਾਈ ਘਟਣ ਵਿੱਚ ਲੱਗਣਗੇ ਕਈ ਸਾਲ, ਵਿਸ਼ਵ ਬੈਂਕ ਸਬਜ਼ੀਆਂ, ਖਣਿਜ, ਅਨਾਜ ਹੋਰ ਮਹਿੰਗੇ ਹੋਏ, ਵਿਆਜ ਦਰਾਂ ਵਿੱਚ ਵਾਧਾ ਕਰ ਸਕਦਾ ਹੈ ਆਰ ਬੀ ਆਈ
ਨਵੀ ਦਿੱਲੀ (5 ਅਪ੍ਰੈਲ)- ਲੱਕ ਤੋੜ ਮਹਿੰਗਾਈ ਨੂੰੀ ਰੋਕਣ ਲਈ ਕੇਂਦਰ ਸਰਕਾਰ ਵਲੋਂ ਕੀਤੇ ਹਜਾ ਰਹੇ ਯਤਨਾਂ ਵਿਚਾਲੇ ਸਰਕਾਰ ਦੀਆਂ ਮੁਸਖਲਾਂ ਉਦੋਂ ਹੋਰ ਵਧ ਗਈਆਂ ਜਦੋਂ ਮਹਿੰਗਾਈ ਉਦੋਂ ਹੋਰ ਵਧ ਗਈਆਂ ਜਦੋਂ ਮਹਿੰਗਾਈ ਦੀ ਦਰ ਪਿਛਲੇ 3 ਸਾਲਾਂ ਦੀ ਸਭ ਤੋਂ ਉਪਰਲੀ ਪੱਧਰ 7 ਫਸਦੀ ਤਕ ਪਹੁੰਚ ਗਈ । ਓੱਧਰ ਦੂਸਰੇ ਪਾਸੇ ਵਿਸ਼ਵ ਬੈਂਕ ਨੇ ਇਹ ਚੇਤਾਵਨੀ ਦੇ ਕੇ ਕਿ ਖਾਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਵਿੱਚ ਸਾਲਾਂ ਲੱਗਣਗੇ, ਕੋਹੜ ਦਾ ਖਾਜ ਦਾ ਕੰਮ ਕੀਤਾ ਹੈ । ਵਿਸ਼ਵ ਬੈਂਕ ਦੇ ਚੇਅਰਮੈੱਨ ਰਾਬਰਟ ਬੀ ਜੋਏਲਿਕ ਨੇ ਵਿਸ਼ਵ ਖੁਰਾਕ ਨੀਤੀ ਤਿਆਰ ਕਰਨ ਦਾ ਸੱਦਾ ਵੀ ਦਿੱਤਾ । ਇਸ ਤੋਂ ਪਹਿਲਾਂ ਲੋਹਾ, ਖਣਿਜ, ਅਨਾਜ, ਦਾਲਾਂ, ਸਬਜ਼ੀਆਂ ਅਤੇ ਸੀਮੈਂਟ ਵਰਗੀਆਂ ਚੀਜ਼ਾਂ ਦੇ ਮਹਿੰਗੇ ਹੋਣ ਨਾਲ ਸਰਕਾਰ ਦੇ ਸਾਰੇ ਯਤਨਾਂ ਦੇ ਬਾਵਜੂਦ ਮਹਿੰਗਾਈ ਦੀ ਦਰ 22 ਮਾਰਚ ਨੂੰ ਖਤਮ ਹੋਏ ਹਫਤੇ ਵਿੱਚ 40 ਮਹੀਨਿਆਂ ਦੀ ਉੱਚ ਪੱਧਰ 7 ਫੀਸਦੀ 'ਤੇ ਪਹੁੰਚ ਗਈ ।ਕੀਮਤਾਂ 'ਤੇ ਕੰਟਰੋਲ ਕਰਨ ਦੇ ਉਪਾਵਾਂ ਦਾ ਅਸਰ ਦਿਸਣ ਵਿੱਚ ਅਜੇ 2 ਤੋਂ 3 ਹਫਤੇ ਦਾ ਸਮਾਂ ਲੱਗੇਗਾ ।

ਸੜਕ ਹਾਦਸੇ 'ਚ ਦੋ ਸਕੇ ਡਾਕਟਰ ਭਰਾਵਾਂ ਦੀ ਮੌਤ ਕਾਰ ਦਾ ਟਾਇਰ ਫਟਣ ਨਾਲ ਹੋਇਆ ਹਾਦਸਾ ਪੱਥਰ ਨਾਲ ਭਰਿਆ ਟ੍ਰਾਲਾ ਵੀ ਉੱਤੇ ਡਿੱਗਿਆ
ਜਲਾਲਾਬਾਦ (5 ਅਪ੍ਰੈਲ)- ਸਥਾਨਕ ਫਿਰੋਜ਼ਪੁਰ ਫਾਜ਼ਿਲਕਾ ਰਾਜ ਮਾਰਗ 'ਤੇ ਪੈਂਦੇ ਪਿੰਡ ਟਿੱਲੂ ਅਰਾਈ ਅਤੇ ਟੂਲ ਟੈਕਸ ਚੈੱਕ ਪੋਸਟ ਦੇ ਵਿਚਾਲੇ ਬੀਤੀ ਰਾਤ ਦੇਰ ਕਰੀਬ 1.30 ਵਜੇ ਹੋਏ ਇਕ ਦਿਲ ਕੰਬਾਊ ਹਾਦਸੇ 'ਚ ਦੋ ਸਕੇ ਭਰਾ ਡਾਕਟਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ । ਸੜਕ ਦੁਰਘਟਨਾ 'ਚ ਮਰਨ ਵਾਲੇ ਦੋਵੇਂ ਡਾਕਟਰ ਭਰਾ ਡਾ ਅਮਿਤ ਕੁਮਾਰ (32) ਅਤੇ ਡਾ ਅਜੇ ਕੁਮਾਰ (28) ਪੁੱਤਰ ਸੁਭਾਸ਼ ਚੰਦਰ ਮੈਣੀ ਨਿਵਾਸੀ ਗਲੀ ਤੇਲੀਆਂ ਵਾਲੀ ਫਾਜ਼ਿਲਕਾ ਲੁਧਿਆਣਾ ਦੇ ਡੀ ਐੱਮ ਸੀ ਹਸਤਪਾਲ 'ਚ ਆਪਣੀਆਂ ਸੇਵਾਾਂ ਦੇ ਰਹੇ ਸਨ । ਜਾਣਕਾਰੀ ਅਨੁਸਾਰ ਡਾ ਅਜੇ ਕੁਮਾਰ ਦੋਵੇਂ ਹਾਂਡਾ ਸਿਟੀ ਕਾਰ ਨੰ ਪੀ ਬੀ 22 ਬੀ-0047 'ਚ ਸਵਾਰ ਹੋ ਕੇ ਲੁਧਿਆਣਾ ਤੋਂ ਆਪਣੇ ਘਰ ਫਾਜ਼ਿਲਕਾ ਵਿਖੇ ਹੀ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਰੁਕੇ ਅਤੇ ਉੱਥੋਂ ਕਰੀਬ 12.45 'ਤੇ ਫਾਜ਼ਿਲਕਾ ਲਈ ਰਵਾਨਾ ਹੋਏ ਸਨ । ਜਦੋਂ ਹਾਂਡਾ ਸਿਟੀ ਕਾਰ ਪਿੰਡ ਟਿੱਲੂ ਅਰਾਈ ਦੇ ਕੋਲ ਪਹੁੰਚੀ ਤਾਂ ਕਾਰ ਦਾ ਅਗਲਾ ਟਾਇਰ ਫਟਣ ਕਾਰਨ ਉਹ ਸਿੱਧੀ ਸਾਹਮਣੇ ਦੀ ਦਿਸ਼ਾ ਤੋਂ ਪੱਥਰ ਨਾਲ ਲੱਦੇ ਆ ਰਹੇ ਇਕ ਟਰੱਕ ਨੰ ਆਰ ਜੇ 13-ਜੀ-2096 'ਚ ਸਿੱਧੀ ਜਾ ਵੱਜੀ ਅਤੇ ਟਰੱਕ ਦੇ ਅਗਲੇ ਹਿੱਸੇ 'ਚ ਜਾ ਵੜੀ ।

ਮਦਨ ਲਾਲ ਖੁਰਾਣਾ ਦੀ ਭਾਜਪਾ ਵਿੱਚ ਵਾਪਸੀ
ਨਵੀ ਦਿੱਲੀ (5 ਅਪ੍ਰੈਲ)- ਦਿੱਲੀ ਦੇ ਸਾਬਕਾ ਮੁਖ ਮੰਤਰੀ ਮਦਨ ਲਾਲ ਖੁਰਾਣਾ ਦੀ ਲੰਬੇ ਸਿਆਸੀ ਬਨਵਾਸ ਦੇ ਬਾਅਦ ਭਾਰਤੀ ਜਨਤਾ ਪਾਰਟੀ ਵਿੱਚ ਵਾਪਸੀ ਹੋ ਗਈ । ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਖੁਰਾਣਾ ਨੂੰ ਪਾਰਟੀ ਵਿੱਚ ਵਾਪਸ ਲੈ