ਖ਼ਬਰਾਂ
ਪੰਜਾਬ ਸਮਾਚਾਰ
ਵੇਦਾਂਤੀ ਵਲੋਂ ਖਾਲਿਸਤਾਨ ਦੀ ਮੰਗ ਦੀ ਹਮਾਇਤ ਨਾਲ ਪੰਥਕ ਸਿਆਸਦਤ 'ਚ
ਭੂਚਾਲ ; ਵੇਦਾਂਤੀ ਦੇ ਬਿਆਨ ਦੀ ਸਾਡੇ ਕੋਲ ਰਿਕਾਰਡਿੰਗ ਹੈ : ਗੁਰਜੀਤ ਸਿੰਘ ਯੂ ਐੱਸ ਏ
ਚੰਡੀਗੜ੍ਹ (02 ਮਈ)- ਸ੍ਰ਼ੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ
ਵੇਦਾਂਤੀ ਵਲੋਂ ਅਮਰੀਕਾ 'ਚ ਖਾਲਿਸਤਾਨ ਦੀ ਮੰਗ ਦਾ ਸਮਰਥਕ ਕਰਨ ਪੰਜਾਬ ਦੀ ਪੰਥਕ ਸਿਆਸਤ 'ਚ ਭੂਚਾਲ
ਉਠ ਖੜਾ ਹੋਇਆ ਹੈ । ਵੇਦਾਂਤੀ ਦੇ ਖਾਲਿਸਤਾਨ ਪੱਖੀ ਭਾਸ਼ਣ ਨੇ ਜਿੱਥੇ ਮੁਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ ਲਈ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਹੈ, ਉੱਥੇ ਸ੍ਰ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਪ੍ਰਧਾਨ ਜਥੇਦਾਰ ਵੇਦਾਂਤੀ ਨੂੰ ਜਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ ।
ਸ੍ਰ਼ੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਅਤਿ
ਸੰਵੇਦਨਸ਼ੀਲ ਮੁੱਦੇ 'ਤੇ ਸਪਸ਼ਟੀਕਰਨ ਦੇਣ ਲਈ ਕਿਹਾ ਹੈ । ਉਨ੍ਹਾਂ ਕਿਹਾ ਕਿ ਸ. ਬਾਦਲ ਵੀ ਵੇਦਾਂਤੀ
ਦੇ ਖਾਲਿਸਤਾਨ ਸੰਬੰਧੀ ਸਮਰਥਨ ਦਾ ਵਿਰੋਧ ਨਹੀ ਕਰ ਸਕਦੇ ਕਿਉਂਕਿ 1992 'ਚ ਯੂ ਐੱਨ ਦੇ ਉਦੋਂ ਦੇ
ਸਕੱਤਰ ਜਨਰਲ ਘਾਲੀ ਨੂੰ ਖਾਲਿਸਤਾਨ ਦੀ ਮੰਗ ਲਈ ਇਕ ਮੰਗ ਪੱਤਰ ਦਿੱਤਾ ਗਿਆ ਸੀ ਜਿਸ 'ਤੇ ਪ੍ਰਕਾਸ਼
ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ ਸਮੇਤ ਮੈਂ ਵੀ ਹਸਤਾਖਰ ਕੀਤੇ
ਸਨ । ਮਾਨ ਨੇ ਕਿਹਾ ਕਿ ਮੈਂ ਤਾਂ ਹਾਲੇ ਵੀ ਖਾਲਿਸਤਾਨ ਦੀ ਸਥਾਪਨਾ ਲਈ ਸੰਘਰਸ਼ ਕਰ ਰਿਹਾ ਹਾਂ ਪਰ
ਬਾਦਲ ਇਸ ਮੰਗ ਤੋਂ ਪਿਛੇ ਹਟ ਗਏ ਹਨ ਕਿਉਂਕਿ ਉਹ ਡਰਦੇ ਹਨ ।
ਦਲਿਤਾਂ ਨੂੰ ਸਰਮਾਏਦਾਰ ਪਾਰਟੀਆਂ ਦੇ ਲਾਰਿਆਂ ਤੇ ਲਾਲਚਾਂ 'ਚ ਨਹੀ ਫਸਣਾ
ਚਾਹੀਦਾ : ਨਾਹਰ
ਲੁਧਿਆਣਾ (02 ਮਈ)- ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਸਰਕਾਰ ਦੀਆਂ ਦਲਿਤ ਗਰੀਬ ਵਿਰੋਧੀ
ਨੀਤੀਆਂ ਤੋਂ ਜਾਣੂ ਕਰਾਉਣ ਲਈ ਅਤੇ ਚੋਣਾਂ ਸਮੇਂ ਦਲਿਤ ਗਰੀਬਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ
ਅਕਾਲੀ-ਭਾਜਪਾ ਸਰਕਾਰ ਦੀ ਕਹਿਣੀ ਤੇ ਕਰਨੀ ਤੋਂ ਲੋਕਾਂ ਨੂੰ ਕਾਣੂ ਕਰਾਉਣ ਲਈ ਪੰਜਾਬ-ਭਰ ਵਿੱਚ ਸ਼ੁਰੂ
ਕੀਤੀ ਦਸਤਖਤ ਮੁਹਿੰਮ ਅਤੇ ਮੀਟਿੰਗਾਂ ਦੀ ਲੜੀ ਤਹਿਤ ਜ਼ਿਲਾ ਲੁਧਿਆਣਾ ਦੇ ਕਸਬਾ ਸਿੱਧਵਧਾਂ ਭੇਟ ਵਿਖੇ
ਵਰਕਰਾਂ ਦਾ ਭਰਵਾਂ ਇੱਕਠੇ ਹੋਇਆ ਜਿਸ ਵਿੱਚ ਪਾਰਟੀ ਪ੍ਰਧਾਨ ਦੇਵੀ ਦਾਸ ਨਾਹਰ ਨੇ ਸੰਬੋਧਨ ਕਰਦਿਆਂ
ਹੋਇਆ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਸਾਲ ਤੋਂ ਵਧ ਸਮਾਂ ਹੋ ਗਿਆ ਹੈ ਚੋਣਾਂ ਸਮੇਂ
ਕੀਤੇ ਵਾਅਦਿਆਂ ਵਿੱਚੋਂ ਦਲਿਤਾਂ, ਗਰੀਬਾਂ ਨਾਲ ਕੀਤਾ ਇਕ ਵਾਅਦਾ ਪੂਰਾ ਕੀਤਾ । ਆਟਾ, ਦਾਲ ਦੀ
ਸਕੀਮ ਦਲਿਪ, ਗਰੀਬਾਂ ਲਈ ਇਕ ਸੁਪਨਾ ਬਣ ਕੇ ਰਹਿ ਗਈ ਹੈ । ਸਿਰਫ ਗਿਣੇ-ਚੁਣੇ ਲੋਕ ਹੀ ਇਸ ਸੁਪਨੇ
ਤੋਂ ਬਾਹਰ ਆ ਸਕੇ ਹਨ । ਬਹੁਤੇ ਲੋਕ ਜਿਨ੍ਹਾਂ ਦਾ ਹੱਕ ਬਣਦਾ ਹੈ ਉਹ ਇਸ ਸਰਕਾਰ ਤੋਂ ਬੁਰੀ ਤਰ੍ਹਾਂ
ਦੁਖੀ ਹਨ ਤੇ ਨਾ ਹੀ ਕਾਂਗਰਸ ਪਾਰਟੀ ਜਿੰਮੇਵਾਰੀ ਨਾਲ ਨਾਂ ਤਾਂ ਵਿਧਾਨ ਸਭਾ ਵਿੱਚ ਹੀ ਦਲਿਤਾਂ,
ਗਰੀਬਾਂ ਦੇ ਹਿੱਤਾਂ ਲਈ ਕੋਈ ਆਵਾਜ਼ ਉਠਾ ਸਕੀ ਤੇ ਨਾ ਹੀ ਬਾਹਰ ਮੌਜੂਦਾ ਸਰਕਾਰ ਵਲੋਂ ਚੋਣਾਂ ਸਮੇਂ
ਕੀਤੇ ਵਾਅਦਿਆਂ 'ਤੇ ਅਮਲ ਕਰਾਉਣ ਲਈ ਕੁਝ ਕਰ ਸਕੀ ।
ਭਾਜਪਾ ਆਗੂ ਗਰੇਵਾਲ ਨੇ ਸੁਖਬੀਰ ਬਾਦਲ 'ਤੇ ਲਾਏ ਗੰਭੀਰ ਦੋਸ਼, ਮਾਮਲਾ
ਪਾਰਟੀ ਹਾਈਕਮਾਂਡ ਸਾਹਮਣੇ ਰੱਖਣ ਦਾ ਐਲਾਨ
ਚੰਡੀਗੜ੍ਹ (02 ਮਈ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਤੇ ਭਾਜਪਾ ਯੁਵਾ ਮੋਰਚਾ ਦੇ
ਸਾਬਕਾ ਪੰਜਾਬ ਪ੍ਰਦੇਸ਼ ਪ੍ਰਧਾਨ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਦੋਸ਼ ਲਾਇਆ ਕਿ ਪੰਜਾਬ ਦੇ ਮੁਖ
ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਉਨ੍ਹਾਂ ਨੂੰ ਜਾਨੋਂ ਮਰਵਾਉਣਿ ਲਈ ਯਤਨਸ਼ੀਲ ਹੈ । ਉਨ੍ਹਾਂ
ਇਹ ਵੀ ਦੋਸ਼ ਲਾਇਆ ਹੈ ਕਿ ਇਸ ਕੰਮ ਦੀ ਮੁਖ ਭੂਮੀਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੈਂਬਰ
ਲੋਕ ਸਭਾ ਸੁਖਬੀਰ ਸਿੰਘ ਬਾਦਲ ਕਥਿਤ ਰੂਪ 'ਚ ਨਿਭਾ ਰਹੇ ਹਨ । ਉਨ੍ਹਾਂ ਕਿਹਾ ਕਿ 26 ਅਪ੍ਰੈਲ ਨੂੰ
ਉਨ੍ਹਾਂ ਵਲੋਂ ਭਾਜਪਾ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ ।
ਲਿਸਟ ਤੋਂ ਬਾਅਦ ਭਾਜਪਾ ਵਰਕਰਾਂ ਤੇ ਆਗੂਆਂ ਨੇ ਅਗਵਾਈ ਲੈਂਦੇ ਹੋਏ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ
ਉਮੀਦਵਾਰਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਹਨ । ਇਸ ਲਈ ਬਾਦਲ ਪਰਿਵਾਰ ਉਨ੍ਹਾਂ ਨੂੰ ਮਜ਼ਾ ਚਖਾਉਣਾ
ਚਾਹੁੰਦਾ ਹੈ । ਬਾਦਲ ਪਰਿਵਾਰ ਚਾਹੁੰਦਾ ਹੈ ਕਿ ਭਾਜਪਾ ਦਾ ਕੰਮ ਪਿੰਡਾਂ ਵਿੱਚ ਨਾ ਵਧੇ ਉਹ ਇਸ 'ਤੇ
ਪੂਰੀ ਤਰ੍ਹਾਂ ਰੋਕ ਲਾਉਣੀ ਚਾਹੁੰਦੇ ਹਨ ।
150 ਫੁੱਟ ਉੱਚੀ ਟੈਂਕੀ ਤੋਂ ਛਲਾਂਗ ਮਾਰ ਕੇ ਲੜਕੀ ਨੇ ਜਾਨ ਗੁਆਈ
ਕਪੂਰਥਲਾ (02 ਮਈ)- ਥਾਣਾ ਸਦਰ ਅਧੀਨ ਰੇਲ ਡੱਬਾ ਕਾਰਖਾਨੇ ਦੇ ਕੁਆਟਰ ਨੰਬਰ 744 ਵਿੱਚ
ਰਹਿਣ ਵਾਲੀ ਇਕ 16 ਸਾਲਾ ਲੜਕੀ ਨੇ ਅੱਧੀ ਰਾਤ ਫੈਕਟਰੀ ਵਿੱਚ ਬਣੀ 150 ਫੁੱਟ ਉੱਚੀ ਪਾਣੀ ਦੀ ਟੈਂਕੀ
ਤੋਂ ਛਲਾਂਗ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ । ਥਾਣਾ ਸਦਰ ਦੀ ਪੁਲਸ ਨੇ ਧਾਰਾ 174 ਅਧੀਨ
ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਤੋਂ ਬਾਅਦ ਰਿਸ਼ਤੇਦਾਰਾਂ ਹਵਾਲੇ ਕਰ ਦਿੱਤੀ । ਥਾਣਾ ਸਦਰ ਦੇ
ਇੰਚਾਰਜ ਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥਣ ਦੇ ਪਿਤਾ ਸਤਬੀਰ ਸਿੰਘ ਵਲੋਂ ਦਰਜ
ਕਾਰਵਾਈ ਰਿਪੋਰਟ ਅਨੁਸਾਰ ਗੁਰਜੀਤ ਕੌਰ (16) ਦਸਵੀਂ ਕਲਾਸ ਵਿੱਚ ਪੜ੍ਹਦੀ ਸੀ । ਉਨ੍ਹਾਂ ਦਸਿਆ ਕਿ
ਸ਼ੱਕ ਹੈ ਕਿ ਗੁਰਜੀਤ ਕੌਰ ਦੇ ਪੇਪਰ ਚੰਗੇ ਨਹੀ ਹੋਏ ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ
।
ਪੁਲਸ ਅਨੁਸਾਰ ਉਹ ਅੱਧੀ ਰਾਤ ਕਰੀਬ 3 ਵਜੇ ਘਰੋਂ ਚੁੱਪ-ਚਾਪ ਬਾਹਰ ਨਿਕਲੀ ਅਤੇ ਪਤਾ ਨਹੀ ਕਿਸ ਵੇਲੇ
ਉਸ ਨੇ ਰੈਡੀਕਾ ਕੰਪਲੈਕਸ ਵਿੱਚ ਬਣੀ 150 ਫੁੱਟ ਉੱਚੀ ਟੈਂਕੀ ਉਪਰ ਚਵ੍ਹ ਕੇ ਛਲਾਂਗ ਮਾਰ ਕੇ
ਖੁਦਖੁਸ਼ੀ ਕਰ ਲਈ । ਕਿਸੇ ਰਾਹਗੀਰ ਨੇ ਮ੍ਰਿਤਕ ਲੜਕੀ ਦੀ ਲਾਸ਼ ਦੇਖੀ ਅਤੇ ਰੌਲਾ ਪਾਇਆ ਤਾਂ ਉਸ ਦੇ
ਰਿਸ਼ਤੇਦਾਰਾਂ ਨੂੰ ਪਤਾ ਲੱਗਾ ।
ਰੰਧਾਵਾ, ਤ੍ਰਿਪਤ ਤੇ ਸੇਖੜੀ ਵਲੋਂ ਚੋਣ ਕਮਿਸ਼ਨ ਨੂੰ ਆਰ ਸੀ ਪੀ ਐੱਫ
ਲਗਾਉਣ ਦੀ ਬੇਨਤੀ
ਬਟਾਲਾ (02 ਮਈ)- ਬਟਾਲਾ ਵਿੱਚ ਕਾਹਲੀ ਨਾਲ ਬੁਲਾਈ ਗਈ ਇਕ ਮੀਟਿੰਗ ਤੋਂ ਬਾਅਦ ਪ੍ਰੈੱਸ
ਨੋਟ ਜਾਰੀ ਕਰਦਿਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਬਕਾ ਵਿਧਾਇਕ ਕਾਦੀਆਂ, ਅਸ਼ਵਨੀ ਸੇਖੜੀ ਮੈਂਬਰ
ਤਾਲਮੇਲ ਕਮੇਟੀ ਤੇ ਸਾਬਕਾ ਵਿਧਾਇਕ ਬਟਾਲਾ, ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਵਿਧਾਇਕ ਹਲਕਾ
ਫਤਹਿਗੜ੍ਹ ਚੁੜੀਆਂ ਅਤੇ ਬਲਵਿੰਦਰ ਸਿੰਘ ਲਾਡੀ ਚੇਅਰਮੈਨ ਜ਼ਿਲਾ ਪ੍ਰੀਸ਼ਦ ਨੇ ਇਲੈਕਸ਼ਨ ਕਮਿਸ਼ਨ ਨੂੰ
ਭੇਜੀ ਇਕ ਅਹਿਮ ਚਿੱਠੀ 'ਚ ਜ਼ਿਲਾ ਗੁਰਦਾਸਪੁਰ 'ਚ ਪੰਜਾਬ ਪੁਲਸ ਦੀ ਜਗ੍ਹਾ ਸੀ ਆਰ ਪੀ ਐੱਫ ਲਗਾਉਣ
ਲਈ ਬੇਨਤੀ ਕੀਤੀ ਹੈ । ਕੈਪਟਨ ਭੱਠਲ ਵਿਵਾਦ ਤੋਂ ਬਾਅਦ ਸਮੇਂ ਦੀ ਨਜ਼ਾਕਤ ਨੂੰ ਭਾਂਪਦਿਆਂ ਸਿਆਣਪ
ਭਰਿਆ ਚੁੱਕਦੇ ਹੋਏ ਸ. ਰੰਧਾਵਾ, ਸ੍ਰ਼ੀ ਸੇਖੜੀ ਅਤੇ ਸ. ਬਾਜਵਾ ਨੇ ਬਟਾਲਾ 'ਚ ਇਕੱਠਿਆ ਬੈਠਕ ਕਰਕੇ
ਜਿੱਥੇ ਆਪਸੀ ਏਕਤਾ ਦਾ ਸਬੂਤ ਦਿੱਤਾ ਹੈ, ਉੱਥੇ ਨਾਲ ਹੀ ਮੌਜੁਦਾ ਸਰਕਾਰ 'ਤੇ ਖੂਬ ਵਰ੍ਹਦਿਆਂ ਦੋਸ਼
ਲਗਾਏ । ਉਕਤ ਆਗੂਆਂ ਨੇ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਉਂਦਿਆਂ ਕਿਹਾ ਹੈ ਕਿ ਜਦੋਂ ਪੰਜਾਬ ਵਿੱਚ
ਅਪ੍ਰੈਲ 2008 'ਚ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਸੀ ਤਾਂ ਉਸ ਵਕਤ ਵੀ ਚੋਣਾਂ 'ਚ ਧਾਂਦਲੀਆਂ ਦੇ
ਮਨਸੂਬਿਆਂ ਨੂੰ ਕਾਮਯਾਬ ਕਰਨ ਹਿੱਤ ਐੱਸ ਐੱਸ ਪੀ ਬਟਾਲਾ ਆਰ ਐੱਨ ਢੋਕੇ ਨੂੰ ਜਬਰੀ ਛੁੱਟੀ 'ਤੇ ਭੇਜ
ਦਿੱਤਾ ਗਿਆ ਸੀ ਅਤੇ ਚੋਣਾਂ ਕੈਂਸਲ ਹੋਣ ਦੇ ਐਲਾਨ ਦੇ ਤੁਰੰਤ ਬਾਅਦ ਸ੍ਰ਼ੀ ਢੋਕੇ ਛੁੱਟੀ ਕੈਂਸਲ
ਕਰਵਾ ਕੇ ਡਿਊਟੀ 'ਤੇ ਵਾਪਸ ਆ ਗਏ ਸਨ ।
ਯੂਥ ਕਾਂਗਰਸ ਦੇ ਮੁਅੱਤਲ ਸਾਬਕਾ ਪ੍ਰਧਾਨ ਆਵਲਾ ਦੀ ਪਾਰਟੀ 'ਚ ਮੁੜ
ਬਹਾਲੀ
ਚੰਡੀਗੜ੍ਹ (02 ਮਈ)- ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਆਵਲਾ ਜਿਸ
ਨੂੰ ਪਾਰਟੀ 'ਚੋਂ ਅਨੁਸ਼ਾਸ਼ਹੀਣਤਾ ਦੀ ਕਾਰਵਾਈਆਂ ਦੇ ਦੋਸ਼ਾਂ 'ਚ ਮੁਅੱਤਲ ਕੀਤਾ ਗਿਆ ਸੀ, ਨੂੰ ਮੁੜ
ਪਾਰਟੀ 'ਚ ਬਹਾਲ ਕਰ ਦਿੱਤਾ ਗਿਆ ਹੈ ।
ਪਾਰਟੀ ਦੇ ਪ੍ਰਦੇਸ਼ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਰਾਜਪਾਲ ਨੇ ਦੱਸਿਆ ਕਿ ਪ੍ਰਦੇਸ਼ ਕਾਂਗਰਸ
ਪ੍ਰਧਾਨ ਰਾਜਿੰਦਰ ਕੌਰ ਭੱਠਲ ਨੇ ਆਵਲਾ ਵਲੋਂ ਕਾਰਨ ਦੱਸੇ ਨੋਟਿਸ ਦੇ ਭੇਜੇ ਗਏ ਜਵਾਬ 'ਤੇ ਤਸੱਲੀ
ਪ੍ਰਗਟਾਈ ਹੈ ਅਤੇ ਇਸ ਅਧਾਰ 'ਤੇ ਹੀ ਉਸ ਨੂੰ ਪਾਰਟੀ ਵਿੱਚ ਮੁੜ ਬਹਾਲ ਕੀਤਾ ਗਿਆ ।
ਰਾਸ਼ਟਰੀ ਸਮਾਚਾਰ
ਅਨੁਰਾਗ ਠਾਕੁਰ ਵਲੋਂ ਮੁਖ ਮੰਤਰੀ ਧਮੂਲ ਦੀ ਮੌਜੂਦਗੀ ਵਿੱਚ ਹਮੀਰਪੁਰ
ਹਲਕੇ ਤੋਂ ਕਾਗਜ਼ ਦਾਖਲ
ਹਮੀਰਪੁਰ (02 ਮਈ)- ਭਾਰਤੀ ਜਨਤਾ ਪਾਰਟੀ ਹਿਮਾਚਲ ਪ੍ਰਦੇਸ਼ ਦੀ ਲੀਡਰਸ਼ਿਪ ਅਤੇ ਕੇਂਦਰੀ
ਲੀਡਰਸ਼ਿਪ ਨੇ ਨੌਜਵਾਨ ਵਰਗ 'ਤੇ ਵਿਸ਼ਵਾਸ ਜਤਾ ਕੇ ਜੋ ਟਿਕਟ ਮੈਨੂੰ ਦਿੱਤੀ ਹੈ ਮੈਂ ਉਨ੍ਹਾਂ ਸਾਰਿਆਂ
ਦੀਆਂ ਉਮੀਦਾਂ 'ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗਾਂ । ਇਸ ਦੇ ਲਈ ਮੈਨੂੰ ਨੌਜਵਾਨ ਸ਼ਕਤੀ, ਮਾਤਰੀ
ਸ਼ਕਤੀ, ਬਜ਼ੁਰਗਾਂ ਦਾ ਪਿਆਰ ਭਰਿਆ ਵੋਟ ਰੂਪੀ ਆਸ਼ੀਰਵਾਦ ਬਹੁਤ ਜ਼ਰੂਰੀ ਹੈ । ਉਕਤ ਸ਼ਬਦ ਹਿਮਾਚਲ
ਕ੍ਰਿਕਟ ਸੰਘ ਦੇ ਪ੍ਰਧਾਨ ਅਤੇ ਹਮੀਰਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਨੇ
ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਗਾਂਧੀ ਚੌਕ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ
ਹੋਏ ਕਹੇ ।
ਸ੍ਰ਼ੀ ਠਾਕੁਰ ਨੇ ਜ਼ਿਲਾ ਕਮਿਸ਼ਨਰ ਅਤੇ ਚੋਣ ਅਧਿਕਾਰੀ ਨੰਦਿਤਾ ਗੁਪਤਾ ਨੂੰ ਆਪਣੇ ਨਾਮਜ਼ਦਗੀ ਪੱਤਰ
ਸੌਂਪੇ । ਇਸ ਮੌਕੇ 'ਤੇ ਉਨ੍ਹਾਂ ਦੇ ਪਿਤਾ ਅਤੇ ਮੁਖ ਮੰਤਰੀ ਪ੍ਰੇਮ ਕੁਮਾਰ ਧੂਮਲ, ਹਿਮਾਚਲ ਭਾਜਪਾ
ਦੇ ਪ੍ਰਧਾਨ ਜੈਰਾਮ ਠਾਕੁਰ, ਹਿਮਾਚਲ ਭਾਜਪਾ ਦੇ ਇੰਚਾਰਜ ਸਸਤਪਾਲ ਜੈਨ ਅਤੇ ਪਾਰਟੀ ਦੇ ਹੋਰ ਸੀਨੀਅਰ
ਨੇਤਾ ਮੌਜੂਦ ਸਨ ।
ਸੋਮਨਾਥ ਵਲੋਂ ਸੰਸਦ 'ਚ ਹੰਗਾਮਾ ਕਰਨ ਵਾਲਿਆਂ 'ਤੇ ਸਖ਼ਤੀ : 32 ਸੰਸਦ
ਮੈਂਬਰਾਂ ਦ ਮਾਮਲੇ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪੇ
ਨਵੀ ਦਿੱਲੀ (02 ਮਈ)- ਸਦਨ ਵਿੱਚ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਐੱਮ ਪੀਜ਼ ਵਿਰੁੱਧ
ਸਖਤ ਰਵੱਈਆਂ ਅਪਣਾਉਂਦੇ ਹੋਏ ਸਭਾ ਦੇ ਸਪੀਕਰ ਸੋਮਨਾਥ ਚੈਟਰਜੀ ਨੇ ਹੇਠਲੇ ਸਦਨ ਦੇ 32 ਮੈਂਬਰਾਂ
ਵਿਰੁੱਧ ਮਾਮਲਿਆਂ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਹਾਵਲੇ ਕਰ ਦਿੱਤਾ ।
ਸਪੀਕਰ ਨੇ ਜਿਨ੍ਹਾਂ ਐੱਮ ਪੀਜ਼ ਵਿਰੁੱਧ ਇਹ ਕਾਰਵਾਈ ਕੀਤੀ ਹੈ, ਉਨ੍ਹਾਂ ਵਿੱਚ ਜ਼ਿਆਦਾਤਰ ਵਿਰੋਧੀ
ਧਿਰ ਦੇ ਹਨ । ਸ੍ਰ਼ੀ ਚੈਟਰਜੀ ਸਦਨ ਦੀ ਕਾਰਵਾਈ ਵਿੱਚ ਵਾਰ-ਵਾਰ ਰੁਕਾਟਵ ਪਾਏ ਜਾਣ ਤੋਂ ਕਾਫੀ ਦੁਖੀ
ਹਨ । ਉਹ 24 ਅਪ੍ਰੈਲ ਦੀ ਉਸ ਘਟਨਾ ਤੋਂ ਕਾਫੀ ਦੁਖੀ ਹਨ ਜਦੋਂ ਚੇਅਰ ਦੀ ਪ੍ਰਵਾਹ ਨਾ ਕਰਦੇ ਹੋਏ
ਵਿਰੋਧੀ ਮੈਂਬਰ ਨਾਅਰੇ ਲਗਾਉਂਦੇ ਹੋਏ ਸਦਨ ਵਿੱਚ ਦਾਖਲ ਹੋਏ । ਉਸ ਦਿਨ ਰਾਜਗ ਮੈਂਬਰਾਂ ਨੇ
ਮਹਿੰਗਾਈ ਵਿਰੁੱਧ ਸੰਸਦ ਭਵਨ ਕੰਪਲੈਕਸ ਵਿੱਚ ਮਨੁੱਖੀ ਲੜਿ ਬਣਾਈ ਸੀ ਅਤੇ ਉਸ ਤੋਂ ਬਾਅਦ ਨਾਅਰੇ
ਲਗਾਉਂਦੇ ਹੋਏ ਰਾਜ ਸਭਾ ਤੇ ਲੋਕ ਸਭਾ ਦੇ ਅੰਦਰ ਤਕ ਗਏ ਸਨ ।
ਪਹਾੜੀ ਹੇਠਾਂ ਆਉਣ ਨਾਲ 12 ਮਜ਼ਦੁਰ ਮਰੇ : ਕਈ ਹੋਰਨਾਂ ਦੇ ਮਲਬੇ ਹੇਠ
ਦੱਬੇ ਹੋਣ ਦੀ ਸ਼ੰਕਾ
ਕਿਸ਼ਤਵਾੜ (02 ਮਈ)- ਜ਼ਿਲੇ ਦੇ ਕੁੜੀਆ ਖੇਤਰ ਵਿੱਚ ਉਸ ਵੇਲੇ 24 ਦੇ ਕਰੀਬ ਮਜ਼ਦੂਰ ਪਹਾੜੀ
ਹੇਠਾਂ ਦੱਬੇ ਗਏ ਜਦੋਂ ਉਹ ਉੱਥੇ ਕੰਮ ਕਰ ਰਹੇ ਸਨ ਅਤੇ ਪਹਾੜੀ ਖਿਸਕ ਕੇ ਉਨ੍ਹਾਂ 'ਤੇ ਆ ਡਿੱਗੀ ।
ਖਬਰ ਲਿਖੇ ਜਾਣ ਤਕ 12 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਸਨ ਅਤੇ ਬਾਕੀ ਕੱਢਣ ਦੀ ਕੋਸ਼ਿਸ਼ ਜਾਰੀ ਸੀ ।
ਮਿਲੀ ਜਾਣਕਾਰੀ ਅਨੁਸਾਰ ਕਿਸ਼ਤਵਾੜ ਤੋਂ 15 ਕਿਲੋਮੀਟਰ ਦੂਰ ਕੁੜੀਆ ਖੇਤਰ ਵਿੱਚ ਕਿਸ਼ਤਵਾੜ-ਸਿੰਗਨ
ਰਾਸ਼ਟਰੀ ਰਾਜ ਮਾਰਗ ਦੇ ਦੋਹਰੀਕਰਨ ਨੂੰ ਲੈ ਕੇ ਬੀਕਨ ਵਲੋਂ ਪਹਾੜੀ ਵਿੱਚ ਬਾਰੂਦ ਲਗਾ ਕੇ ਬਲਾਸਟਿੰਗ
ਕੀਤੀ ਗਈ ਜਿਸ ਤੋਂ ਬਾਅਦ ਕੰਪਨੀ ਦੇ 4-5 ਮਜ਼ਦੂਰ ਡਰਿਲਿੰਗ ਵਿੱਚ ਲੱਗ ਗਏ ਅਤੇ 6 ਦੇ ਕਰੀਬ ਲੋਕ
ਪਹਾੜੀ ਤੋਂ ਆਏ ਮਲਬੇ ਨੂੰ ਟਿੱਪਰ 'ਤੇ ਲੱਦੲ ਰਹੇ ਸਨ ਜਦ ਕਿ ਇਕ ਹੋਰ ਟਿੱਪਰ ਮਜ਼ਦੂਰਾਂ ਨੂੰ ਲੈ ਕੇ
ਉੱਥੋਂ ਲੰਘ ਰਿਹਾ ਸੀ । ਇਸ ਦੌਰਾਨ ਜ਼ੋਰਦਾਰ ਧਮਾਕੇ ਨਾਲ ਪਹਾੜ ਦਾ ਇਕ ਬਹੁਤ ਵੱਡਾ ਹਿੱਸਾ ਉਨ੍ਹਾਂ
'ਤੇ ਆ ਡਿੱਗਿਆ ਅਤੇ ਸਾਰੇ ਉਸ ਦੇ ਹੇਠਾਂ ਦੱਬੇ ਗਏ । ਅੰਦਾਜ਼ਾਂ ਲਗਾਇਆ ਜਾ ਰਿਹਾ ਹੈ ਕਿ 15 ਤੋਂ
24 ਲੋਕ ਹਾਦਸੇ ਦਾ ਸ਼ਿਕਾਰ ਹੋਏ ਹਨ । ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਵਿਧਾਇਕ ਅਤੇ ਮੰਤਰੀ
ਗੁਲਾਮ ਸਰੂਰੀ, ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ, ਰਾਸ਼ਟਰੀ ਰਾਈਫਲ ਅਤੇ ਫਾਇਰ ਬ੍ਰਿਗੇਡ ਵਾਲੇ ਮੌਕੇ
'ਤੇ ਪਹੁੰਚ ਗਏ ਅਤੇ ਰਾਹਤ ਕੰਮ ਵਿੱਚ ਲੱਗ ਗਏ ।
ਨਿਰਮਲਾ ਦੇਸ਼ਪਾਂਡੇ ਦਾ ਦਿਹਾਂਤ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਵਲੋਂ
ਅਫਸੋਸ ਪ੍ਰਗਟ
ਨਵੀ ਦਿੱਲੀ (02 ਮਈ)- ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਸਿੱਧ ਗਾਂਧੀਵਾਦੀ ਅਤੇ ਰਾਜ ਸਬਾ ਮੈਂਬਰ ਨਿਰਮਲਾ ਦੇਸ਼ਪਾਡੇ
ਦੇ ਦਿਹਾਂਤ ਤੇ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ । ਉਹ 79 ਵਰ੍ਹਿਆਂ ਦੀ ਉਮਰ ਵਿੱਚ ਸਵਰਗਵਾਸ ਹੋ ਗਏ
। ਦੀਦੀ ਦੇ ਨਾਂ ਨਾਲ ਪ੍ਰਸਿੱਧ ਨਿਰਮਾਤਾ ਦੇਸ਼ਪਾਂਡੇ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਰਾਸ਼ਟਰਪਤੀ,
ਪ੍ਰਧਾਨ ਮੰਤਰੀ ਅਤੇ ਹੋਰ ਉੱਘੀਆਂ ਹਸਤੀਆਂ ਨਾਲ ਹਮੇਸ਼ਾਂ ਦੇਖੇ ਜਾਂਦੇ ਸਨ । ਉਹ 1952 ਵਿੱਚ
ਆਚਾਰੀਆਂ ਵਿਨੋਬਾ ਭਾਵੇਂ ਨਾਲ ਮਿਲ ਕੇ ਭੂਦਾਨ ਅੰਦੋਲਨ ਵਿੱਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਦੇ ਨਾਲ
ਦੇਸ਼ ਭਰ ਵਿੱਚ 40 ਹਜ਼ਾਰ ਕਿਲੋਮੀਟਰ ਪੈਦਲ ਯਾਤਰਾ ਕੀਤੀ । ਉਹ ਸਾਲ 1997 ਅਤੇ 2004 ਵਿੱਚ ਰਾਜ ਸਭਾ
ਦੀ ਮੈਨਬਰ ਵੀ ਨਿਯੁਕਤ ਕੀਤੇ ਗਏ ਸਨ ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੇ ਅਫਸੋਸ ਦੇ ਸੁਨੇਹੇ ਵਿੱਚ ਕਿਹਾ, ''ਨਿਰਮਲਾ ਗਾਂਧੀਵਾਦੀ
ਸਨ ਅਤੇ ਉਨ੍ਹਾਂ ਆਪਣਾ ਜੀਵਨ ਗਰੀਬਾਂ ਦੀ ਸੇਵਾ ਵਿੱਚ ਲਾ ਦਿੱਤਾ, ਜਿਵੇਂ ਕਿ ਗਾਂਧੀ ਜੀ ਨੇ ਆਪਣੇ
ਜੀਵਨਕਾਲ ਵਿੱਚ ਕੀਤਾ ਸੀ ।"
ਕਿਸੇ ਪਾਰਟੀ ਦੀ ਹਮਾਇਤ ਨਾ ਮਿਲੀ ਤਾਂ ਸਰਕਾਰ ਇਕੱਲੇ ਬਣਾਵਾਂਗੇ :
ਮਾਓਵਾਦੀ
ਕਾਠਮੰਡੂ (02 ਮਈ)- ਨੇਪਾਲ ਵਿੱਚ ਸੰਵਿਧਾਨ ਸਬਾ ਦੀ ਚੋਣ ਵਿੱਚ ਕਿਸੇ ਇਕ ਪਾਰਟੀ ਨੂੰ
ਬਹੁਮਤ ਨਾ ਮਿਲਣ ਦੇ ਕਾਰਨ ਗਠਜੋੜ ਸਰਕਾਰ ਬਣਨ ਵਿੱਚ ਆ ਰਹੀਆਂ ਰੁਕਾਵਟਾਂ ਵਿਚਕਾਰ ਸਭ ਤੋਂ ਵੱਡੀ
ਪਾਰਟੀ ਦੇ ਰੂਪ ਵਿੱਚ ਉਭਰੇ ਮਾਓਵਾਦੀਆਂ ਨੇ ਇਕੱਲੇ ਹੀ ਸਰਕਾਰ ਬਣਾਉਣ ਦੀ ਧਮਕੀ ਦਿੱਤੀ ਹੈ ।
ਨੇਪਾਲ ਕਮਿਉਨਿਸਟ ਪਾਰਟੀ ਦੇ ਬੁਲਾਰੇ ਕ੍ਰਿਸ਼ਨ ਬਹਾਦਰ ਮਹਾਰਾ ਨੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ
ਉਨ੍ਹਾਂ ਦੀ ਪਾਰਟੀ ਹਰ ਹਾਲ ਵਿੱਚ ਸਰਕਾਰ ਬਣਾਵੇਗੀ ਭਾਵੇਂ ਕਿਸੇ ਪਾਰਟੀ ਦਾ ਸਮਰਥਨ ਮਿਲੇ ਜਾਂ ਨਾ
। ਉਨ੍ਹਾਂ ਕਿਹਾ, ''ਹੋਰ ਪਾਰਟੀਆਂ ਜੇ ਸਾਡੀ ਅਗਵਾਈ ਵਿੱਚ ਬਣਨ ਵਾਲੇ ਗਠਜੋੜ ਵਿੱਚ ਸ਼ਾਮਲ ਨਹੀ ਹੋਣਾ
ਚਾਹੁੰਦੀਆਂ ਤਾਂ ਅਸੀ ਆਪਣੇ ਪੱਧਰ 'ਤੇ ਸਰਕਾਰ ਦਾ ਗਠਨ ਕਰ ਲਵਾਂਗੇ ।
ਅੰਤਰਰਾਸ਼ਟਰੀ ਸਮਾਚਾਰ
ਪ੍ਰਮਾਣੂ ਸਮਝੌਤੇ ਨੂੰ ਅਮਰੀਕਾ ਅਤੇ ਭਾਰਤ ਦੀਆਂ ਅਗਲੀਆਂ ਸਰਕਾਾਂ ਹੀ
ਨੇਪੇਰੇ ਚਾੜ੍ਹਨਗੀਆਂ
ਵਾਸ਼ਿੰਗਟਨ (02 ਮਈ)- ਭਾਰਤ ਅਤੇ ਅਮਰੀਕਾ ਦਰਮਿਆਨ ਲਟਕ ਰਹੇ ਫੌਜੀ ਪ੍ਰਮਾਣੁ ਸਮਝੌਤੇ ਨੂੰ
ਦੋਹਾਂ ਦੇਸ਼ਾਂ ਦੀਆਂ ਅਗਲੀਆਂ ਸਰਕਾਰਾਂ ਦੇ ਕਾਰਜਕਾਲ ਵਿੱਚ ਅੰਤਮ ਰੂਪ ਦਿੱਤਾ ਜਾ ਸਕਦਾ ਹੈ ਅਤੇ
ਸ਼ਾਇਦ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਇਸ ਪ੍ਰਮਾਣੂ ਪਹਿਲ ਨੂੰ ਖਤਮ ਨਹੀ ਕਰਨਾ ਚਾਹੁਣਗੇ ।
ਅਮਰੀਕਾ ਸਰਕਾਰ ਦੇ ਇਕ ਸਰਕਾਰੀ ਅਧਿਕਾਰੀ ਨੇ ਇਸ ਗੱਲ ਦੇ ਨਾਲ ਹੀ ਇਹ ਵਿ ਕਿਹਾ ਕਿ ਪ੍ਰਮਾਣੂ
ਸਮਝੌਤੇ ਭਾਰਤ ਅਤੇ ਈਰਾਕ ਦੇ ਸੰਬੰਧਾਂ ਵਿੱਚ ਰੁਕਾਟਵ ਨਹੀ ਬਣਨਾ ਚਾਹੀਦਾ । ਇਹ ਪੁੱਛੇ ਜਾਣ 'ਤੇ
ਕਿ ਕੀ ਅਮਰਕਿਾ ਦੇ ਨਵੇਂ ਰਾਸ਼ਟਰਪਤੀ ਸ਼ਾਇਦ ਗੈਰ ਫੌਜੀ ਪ੍ਰਮਾਣੂ ਕਰਾਰ ਪਹਿਲ ਨੂੰ ਖਤਮ ਕਰ ਦੇਣਗੇ,
ਅਮਰੀਕਾ ਨੈਸ਼ਨਲ ਕੌਂਸਲ ਦੇ ਏਸ਼ੀਆਈ ਮਾਮਲਿਆਂ ਦੇ ਸਾਬਕਾ ਇੰਚਾਰਜ ਬਰੁਸ ਰੀਏਡਲ ਨੇ ਕਿਹਾ ਕਿ ਮੈਨੂੰ
ਆਸ ਹੈ ਕਿ ਅਜਿਹਾ ਨਹੀ ਹੋਵੇਗਾ । ।
ਆਈ ਐੱਮ ਐੱਫ 'ਚ ਵਧੀ ਭਾਰਤ ਦੀ ਤਾਕਤ
ਵਾਸ਼ਿੰਗਟਨ (02 ਮਈ)- ਵਿਸ਼ਵ ਮੁਦਰਾ ਫੰਡ ਦੀ ਪੋਲਿੰਗ ਪ੍ਰਕਿਰਿਆ 'ਚ ਆਖਿਰ ਉਹ ਸੁਧਾਰ ਹੋ
ਹੀ ਗਿਆ ਜਿਸ ਤੋਂ ਬਾਅਦ ਵਿਕਾਸਸ਼ੀਲ ਦੇਸ਼ਾਂ ਨੂੰ ਇਸ ਪ੍ਰਕਿਰਿਆਂ 'ਚ ਪਹਿਲਾਂ ਨਾਲੋਂ ਵੱਧ ਅਧਿਕਾਰ
ਮਿਲਣਗੇ । ਇਸ ਸੰਬੰਧੀ ਮਤਾ ਪਾਸ ਹੋਣਗੇ ਨਾਲ ਵਿਕਾਸ਼ੀਲ ਦੇਸ਼ਾਂ ਦੀ ਤਾਕਤ ਵਧ ਗਈ ਹੈ । ਇਨ੍ਹਾਂ
ਸੁਧਾਰਾਂ ਤੋਂ ਬਾਅਦ ਭਾਰਤ ਦੇ ਵੋਟ ਦੇ ਅਧਿਕਾਰ 'ਚ 0.42 ਫੀਸਦੀ ਵਾਧਾ ਹੋਵੇਗਾ ਤੇ ਉਹ 2.34 ਫੀਸਦੀ
ਤਕ ਪਹੁੰਚ ਜਾਵੇਗਾ । ਫੰਡ ਦੇ ਸੰਚਾਲਨ ਮੰਡਲ ਵਲੋਂ ਪਾਸ ਕੀਤੇ ਗਏ ਇਸ ਮਤੇ ਤੋਂ ਬਾਅਦ ਵਿਕਾਸਸ਼ੀਲ
ਦੇਸ਼ਾਂ ਦੇ ਕੁੱਲ ਵੋਟ ਦੇ ਅਧਿਕਾਰ 'ਚ 1.6 ਫੀਸਦੀ ਦਾ ਵਾਧਾ ਹੋਇਆ ਹੈ ਤੇ ਇਹ 43 ਫੀਸਦੀ ਹੋ ਗਿਆ ।
ਭਾਰਤ ਤੋਂ ਇਲਾਵਾ ਇਨ੍ਹਾਂ ਸੁਧਾਰਾਂ ਦਾ ਲਾਭ ਚੀਨ, ਮੈਕਸੀਕੋ, ਬ੍ਰਾਜ਼ੀਲ ਤੇ ਦੱਖਣੀ ਕੋਰੀਆਂ ਵਰਗੇ
ਉਭਰਦੇ ਅਰਥਚਾਰਿਆਂ ਨੂੰ ਵੀ ਹੋਵੇਗਾ ।
ਪਾਕਿ ਵਿੱਚ ਆਤਮਘਾਤੀ ਧਮਾਕਾ ; 11 ਮਰੇ
ਇਸਲਾਮਾਬਾਦ (02 ਮਈ)- ਪਾਕਿਸਤਾਨ ਦੇ ਉੱਤਰ-ਪੱਛਮੀ ਸਰਹੱਦੀ ਸੂਬੇ ਦੇ ਖੈਬਰ ਕਬਾਇਲੀ ਇਲਾਕੇ
ਵਿੱਚ ਇਕ ਹਾਦਸੇ ਵਿੱਚ ਹੋਏ ਇਕ ਆਤਮਘਾਤੀ ਬੰਬ ਧਮਾਕੇ ਵਿੱਚ 11 ਲੋਕ ਮਾਰੇ ਗਏ ਅਤੇ 12 ਤੋਂ ਵੱਧ
ਜ਼ਖਮੀ ਹੋ ਗਏ । ਇਹ ਜਾਣਕਾਰੀ ਮੌਕੇ ਦੇ ਗਵਾਹਾਂ ਨੇ ਦਿੱਤੀ ।
ਇਹ ਹਮਲਾ ਉਸ ਵੇਲੇ ਹੋਇਆ ਜਦੋਂ ਮਦਰੱਸੇ ਦੇ ਮੁਖ ਹਾਜ਼ੀ ਨਾਮਦਾਰ ਦਫਤਰ ਵਿੱਚ ਹੀ ਮੌਜੂਦ ਸਨ ਹਾਲਾਂਕਿ
ਉਹ ਠੀਕ - ਠਾਕ ਹਨ । ਮੁਨਸਿਫ ਅਲੀ ਖਾਨ ਨਾਂ ਦੇ ਇਕ ਮੌਕੇ ਦੇ ਗਵਾਹ ਨੇ ਦੱਸਿਆ ਕਿ ਉਸਨੇ ਹਮਲਾਵਰ
ਦੇ ਚੀਥੜੇ ਉੱਡਦੇ ਦੇਖੇ । ਹਮਲਾਵਰ ਇਕ ਲੜਕਾ ਸੀ ਜਿਸ ਨੇ ਸਰੀਰ 'ਤੇ ਬੰਬ ਬੰਨ੍ਹਿਆ ਹੋਇਆ ਸੀ । 'ਅਨਸ
ਅਨੁਸਾਰ ਇਸ ਆਤਮਘਾਤੀ ਧਮਾਕੇ ਸਮੇਂ ਮਦਰੱਸੇ ਵਿੱਚ 300 ਲੋਕ ਹਾਜ਼ਰ ਸਨ । ਪੁਲਸ ਅਧਿਕਾਰੀ ਆਮਿਰ ਖਾਨ
ਨੇ ਦੱਸਿਆ ਕਿ ਇਕ ਧਾਰਮਿਕ ਪ੍ਰੋਗਰਾਮ ਦੌਰਾਨ 14 ਸਾਲਾ ਲੜਕੇ ਨੇ ਆਪਣੇ ਆਪ ਨੂੰ ਉਡਾ ਲਿਆ । ਧਮਾਕੇ
ਵਿੱਚ ਜ਼ਖਮੀ ਸਾਰੇ ਲੋਕਾਂ ਨੂੰ ਪਿਸ਼ਾਵਰ ਦੇ ਇਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ।
ਸ੍ਰ਼ੀਲੰਕਾ ਵਿੱਚ ਲਿੱਟੇ ਤੇ ਫੌਜ ਦਰਮਿਆਨ ਸੰਘਰਸ਼, 73 ਹਲਾਕ
ਕੋਲੰਬੋ (02 ਮਈ)- ਸ੍ਰ਼ੀਲੰਕਾ ਵਿੱਚ ਫੌਜ ਅਤੇ ਲਿੱਟੇ ਦਰਮਿਆਨ ਤਾਜ਼ਾ ਸੰਘਰਸ਼ ਵਿੱਚ ਫੌਜੀਆਂ
ਤੇ ਬਾਗੀਆਂ ਸਮੇਤ 73 ਲੋਕ ਮਾਰੇ ਗਏ । ਫੌਜੀ ਸੂੀਤਰਾਂ ਅਨੁਸਾਰ ਫੌਜ ਨੇ ਮੱਨਾਰ ਸਥਿਤ ਲਿੱਟੇ ਦੇ
ਇਕ ਟ੍ਰੇਨਿੰਗ ਟੈਂਪ 'ਤੇ ਸਖਤ ਸੰਘਰਸ਼ ਤੋਂ ਬਾਅਦ ਕਬਜ਼ਾ ਕਰ ਲਿਆ । ਇਸ ਸੰਘਰਸ਼ ਵਿੱਚ 40 ਬਾਗੀ ਮਾਰੇ
ਗਏ । ਫੌਜ ਨੇ ਇਸ ਕੈਂਪ ਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਪੂਰੀ ਤਰ੍ਹਾਂ ਕਬਜ਼ੇ ਵਿੱਚ ਲੈ ਲਿਆ ਹੈ ।
ਇਸ ਦੌਰਾਨ ਰਾਸ਼ਟਰੀ ਸੁਰੱਖਿਆ ਦੇ ਮੀਡੀਆ ਕੇਂਦਰ ਦੇ ਬੁਲਾਰੇ ਨੇ ਦਸਿਆ ਕਿ ਅਨੁਰਾਧਾਪੁਰਮ ਵਿੱਚ
ਲਿੱਟੇ ਵਲੋਂ ਸੜਕ ਤੋਂ ਲੁਕਾ ਕੇ ਰੱਖੇ ਇਸ ਬੰਬ ਦੇ ਫਟ ਜਾਣ ਨਾਲ ਦੋ ਫੌਜੀ ਕਮਾਂਡਰ ਮਾਰੇ ਗਏ ।
ਜੁਆਬੀ ਹਮਲੇ ਵਿੱਚ ਲਿੱਟੇ ਦੇ ਦੋ ਬਾਗੀ ਵੀ ਮਾਰੇ ਗਏ । ਦੇਸ਼ ਦੇ ਦੂਰ-ਦੁਰਾਡੇ ਉੱਤਰੀ ਖੇਤਰ ਵਿੱਚ
ਕੀਤੀ ਗਈ ਕਾਰਵਾਈ ਵਿੱਚ ਲਿੱਟੇ ਦੇ 25 ਬਾਗੀ ਮਾਰੇ ਗਏ ਅਤੇ 37 ਜਖ਼ਮੀ ਹੋ ਗਏ ।
ਲਿੱਟੇ ਬਾਗੀਆਂ ਨੂੰ ਪੂਰਬੀ ਖੇਤਰ ਤੋਂ ਖਦੇੜਨ ਤੋਂ ਬਾਅਦ ਤੋਂ ਹੁਣ ਉਨ੍ਹਾਂ ਨੂੰ ਉੱਤਰ ਵਿੱਚ ਕਬਜ਼ੇ
ਵਾਲੇ ਖੇਤਰ ਤੋਂ ਬਾਹਰ ਕੱਢਣ ਲਈ ਮੁਹਿੰਮ ਚਲਾਈ ਗਈ ਹੈ ।
ਜ਼ਰਦਾਰੀ ਨੇ ਦਿੱਤੀ ਬੇਨਜ਼ੀਰ ਦੀ ਹੱਤਿਆ ਪਿੱਛੇ ਵਿਦੇਸ਼ੀ ਹੱਥ ਹੋਣ ਦੇ
ਸੰਕੇਤ
ਇਸਲਾਮਾਬਾਦ (02 ਮਈ)- ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿ ਪ੍ਰਧਾਨ ਆਸਿਫ ਜ਼ਰਦਾਰਈ ਦੇ ਆਪਣੇ
ਪਤਨੀ ਅਤੇ ਦੋ ਵਾਰ ਦੇਸ਼ ਦੀ ਪ੍ਰਧਾਨ ਮੰਤਰੀ ਰਹਿ ਚੁੱਕੀ ਬੇਨਜ਼ੀਰ ਭੱਟੋ ਦੀ ਹੱਤਿਆ ਬਾਰੇ ਦਿੱਤੀ
ਤਾਜ਼ਾ ਬਿਆਨ ਨਾਲ; ਇਸ ਘਿਨਾਉਣੇ ਅਪਰਾਧ ਪਿੱਛੇ ਵਿਦੇਸ਼ੀ ਹੱਥ ਹੋਣ ਬਾਰੇ ਖਬਰਾਂ ਨੂੰ ਤਾਕਤ ਮਿਲੀ ਹੇ
।
ਜੀ ਓ ਟੈਲੀਵਿਜ਼ਨ ਉੱਪਰ ਇਕ ਪ੍ਰੋਗਰਾਮ ਦੌਰਾਨ ਜ਼ਰਦਾਰੀ ਨੇ ਭੱਟੋ ਦੀ ਹੱਤਿਆ ਦੀ ਸੰਯੁਕਤ ਰਾਸ਼ਟਰ ਤੋਂ
ਜਾਂਚ ਕਰਵਾਉਣ ਦੀ ਆਪਣੀ ਪਾਰਟੀ ਦੀ ਮੰਗ ਦੀ ਹਮਾਇਤ ਕਰਦਿਆਂ ਕਿਹਾ ਕਿ ਪਾਕਿਸਤਾਨ ਦਾ ਬਟਵਾਰਾ ਕਰਨ
ਦੀ ਇੱਛਾ ਰੱਖਣ ਵਾਲੀਆਂ ਕੁਝ ਵਿਦੇਸ਼ੀ ਤਾਕਤਾਂ ਦਾ ਇਸ ਵਿੱਚ ਹੱਥ ਹੋ ਸਕਦਾ ਹੈ ।
ਫਿਲਮੀ ਸਮਾਚਾਰ
ਸਾਨੂੰ ਇਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾਂ
ਮੁੰਬਈ (02 ਮਈ)- ਕਰਨ ਜੌਹਰ ਦੀ ਫਿਲਮ 'ਦੋਸਤਾਨਾ' ਦੀ ਟੀਮ ਮਿਆਮੀ ਵਿੱਚ ਹੈ ਤੇ ਉੱਥੇ
ਕੋਈ ਨਾ ਕੋਈ ਮਹਿਮਾਨ ਪਹੁੰਚ ਹੀ ਜਾਂਦਾ ਹੈ । ਸਭ ਤੋਂ ਪਹਿਲਾਂ ਮਹਿਮਾਨ ਐਸ਼ਵਰਿਆ ਰਾਏ ਬੱਚਨ ਸੀ ਜੋ
ਆਪਣੀ ਮੈਰਿਜ ਐਨੀਵਰਸਰੀ ਮਨਾਉਣ ਲਈ ਅਭਿਸ਼ੇਕ ਬੱਚਨ ਕੋਲ ਗਈ ਤੇ ਹੁਣ ਬਿਪਾਸ਼ਾ ਬਸੁ ਦੀ ਵਾਰੀ ਹੈ ਜੋ
ਆਪਣੇ ਦੋਸਤ ਜਾਨ ਅਬਰਾਹਿਮ ਨੂੰ ਮਿਲਣ ਜਾਵੇਗੀ । ਬਿਪਾਸ਼ਾ ਲੰਡਨ ਤੋਂ ਮਿਆਮੀ ਜਾਵੇਗੀ । ਉਸਨੇ ਕਿਹਾ
ਕਿ ਉਸ ਦੀ ਸ਼ੂਟਿੰਗ ਸਿਰਫ 3 ਦਿਨਾਂ ਦੀ ਰਹਿ ਗਈ ਹੈ ਤੇ ਉਸ ਤੋਂ ਬਾਅਦ ਉਹ ਜਾਨ ਨੂੰ ਮਿਲਣ ਜਾਵੇਗੀ
। ਉਸਨੇ ਕਿਹਾ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਜਾਨ ਨੂੰ ਇਕ ਮਹੀਨੇ ਬਾਅਦ ਦੇਖਣਾ ਹੈ ।
ਸੁਨੀਲ ਸ਼ੈਟੀ ਨੇ ਮੈਨੂੰ ਬਦਲ ਦਿੱਤਾ : ਮਿਮੋਹ
ਮੁੰਬਈ (02 ਮਈ)- ਫਿਲਮ 'ਜਿੰਮੀ' ਰਾਹੀ ਬਾਲੀਵੁੱਡ ਵਿੱਚ ਕਦਮ ਰੱਖ ਰਹੇ ਮਿਥੁਨ ਚਕਰਵਰਤੀ
ਦੇ ਬੇਟੇ ਮਿਮੋਹ ਇਕ ਮਹੀਨੇੁ ਵਿੱਚ ਆਪਣਾ 15 ਕਿਲੋ ਭਾਰ ਘੱਟ ਕਰਕੇ ਬਹੁਤ ਖੁਸ਼ ਹਨ । ਇਸ ਦਾ ਸਿਹਰਾ
ਉਹ ਸੁਨੀਲ ਸ਼ੈਟੀ ਨੂੰ ਦਿੰਦੇ ਹਨ । ਮਿਮੋਹ ਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਸੁਨੀਲ ਸ਼ੈਟੀ
ਇਕ ਬਹੁਤ ਚੰਗੇ ਇਨਸਾਨ ਹਨ । ਉਨ੍ਹਾਂ ਨੇ ਬੈਕਾਂਕ ਵਿੱਚ ਫਿਲਮ 'ਲੂਟ' ਦੀ ਸ਼ੂਟਿੰਗ ਦੌਰਾਨ ਬਿਲਕੁਲ
ਮੇਰੇ ਪਿਤਾ ਦੀ ਤਰ੍ਹਾਂ ਮੇਰਾ ਖਿਆਲ ਰੱਖਿਆ । ਖਾਣ-ਪੀਣ ਦਾ ਉਹ ਬਹੁਤ ਧਿਆਨ ਰੱਖਦੇ ਸਨ । ਉਨ੍ਹਾਂ
ਨੇ ਮੈਨੂੰ ਤਲੀਆਂ-ਭੁੱਜੀਆਂ ਚੀਜ਼ਾਂ ਖਾਣ ਤੋਂ ਸਖਤ ਮਨ੍ਹਾ ਜਕੀਤਾ ਜਿਸ ਕਾਰਨ ਮੈਂ ਆਪਣਾ 15 ਕਿਲੋ
ਭਾਰ ਘੱਟ ਕਰਨ ਵਿੱਚ ਸਫਲ ਰਿਹਾ ।
ਪ੍ਰੀਤਮ ਗਾਣੇ ਦੀ ਰਿਕਾਰਡਿੰਗ ਲਈ ਲਾਹੌਰ ਜਾਵੇਗਾ
ਮੁੰਬਈ (02 ਮਈ)- ਕੰਪੋਜ਼ਰ ਪ੍ਰੀਤਮ ਚੱਕਰਵਤੀ ਦੁਚਿੱਤੀ ਵਿੱਚ ਹੈ ਕਿਉਂਕਿ ਅਜ਼ੀਜ ਮਿਰਜ਼ਾ ਦੀ
ਫਿਲਮ ਕਿਸਮਤ ਕਨੈਕਸ਼ਨ ਜਿਸ ਵਿੱਚ ਸ਼ਾਹਿਦ ਕਪੂਰ ਤੇ ਵਿੱਦਿਆ ਬਾਲਨ ਹਨ, ਲਈ ਗਾਣੇ ਦੀ ਰਿਕਾਰਡਿੰਗ ਲਈ
ਪਾਕਿਸਤਾਨੀ ਗਾਇਕ ਆਤਿਫ ਅਸਲਮ ਨੂੰ ਰਿਕਾਰਡ ਕਰਨ ਦੀ ਲੋੜ ਹੈ ਤੇ ਉਹ ਪਾਸਪੋਰਟ ਮੁੱਦੇ ਨੂੰ ਫੇਸ ਕਰ
ਰਿਹਾ ਹੈ ਇਸ ਲਈ ਉਹ ਇੰਡੀਆ ਨਹੀ ਆ ਸਕੇਗਾ । ਆਤਿਫ ਦੇ ਬਾਲੀਵੁੱਡ ਵਿੱਚ ਇਸ ਤੋਂ ਹਿਲਾਂ ਵੀ
ਪਾਪੂਲਰ ਟਰੈਕ ਹਨ ਜਿਨ੍ਹਾਂ ਵਿੱਚ ਪਹਿਲੀ ਨਜ਼ਰ ਮੇਂ 'ਤੇਰੇ ਬਿਨ' ਅਤੇ ਆਦਤ ਹਨ । ਆਤਿਫ ਅਜੇ ਭਾਰਤ
ਨਹੀ ਆ ਸਕਦਾ ਜਿਸ ਕਾਰਨ ਪ੍ਰੀਤਮ ਲਾਹੌਰ ਜਾ ਕੇ ਉਸ ਗਾਣਾ ਰਿਕਾਰਡ ਕਰੇਗਾ ।
ਖੇਡ ਸਮਾਚਾਰ
ਗਿਲੀ ਦੇ ਤੂਫਾਨ ਨੂੰ ਰੋਕਣਾ ਹੋਵੇਗਾ ਪੰਜਾਬ ਦਾ ਟੀਚਾ
ਹੈਦਰਾਬਾਦ (02 ਮਈ)- ਐਡਮ ਗਿਲਕ੍ਰਿਸਟ ਦੇ ਤੂਫਾਨੀ ਸੈਂਕੜੇ ਦੀ ਬਦੌਲਤ ਮੁੰਬਈ ਇੰਡੀਅਨਜ਼
ਵਿਰੁੱਧ ਮਿਲੀ 10 ਵਿਕਟਾਂ ਦੀ ਇਰਕਤਫਾ ਜਿੱਤ ਤੋਂ ਉਤਸ਼ਾਹਿਤ ਸਥਾਨਕ ਟੀਮ ਹੈਦਰਾਬਾਦ ਡੇਕਨ ਚਾਰਜਰਸ
ਅਤੇ ਪਿਛਲੇ 2 ਮੈਚ ਜਿੱਤ ਚੁੱਕੀ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਣ ਦੀ ਉਮੀਦ
ਹੈ । ਗਿਲਕ੍ਰਿਸਟ ਨੇ ਟੂਰਨਾਮੈਂਟ ਦਾ ਸਭ ਤੋਂ ਤੇਜ਼ ਸੈਂਕੜਾਂ ਠੋਕਦੇ ਹੋਏ ਚਾਰਜਰਸ ਨੂੰ ਮੁੰਬਈ
ਇੰਡੀਅਨਜ਼ ਵਿਰੁੱਧ ਸਭ ਤੋਂ ਆਸਾਨ ਜਿੱਤ ਦਿਵਾਈ ਸੀ ਅਤੇ ਜੇਕਰ ਉਹ ਇਸੇ ਅੰਦਾਜ਼ ਵਿੱਚ ਫਿਰ ਖੇਡਦਾ ਹੈ
ਤਾਂ ਪੰਜਾਬ ਟੀਮ ਲਈ ਮੁਸੀਬਤਾਂ ਖੜ੍ਹੀਆਂ ਕਰ ਸਕਦਾ ਹੈ ।
ਹਰਭਜਨ ਨੂੰ ਆਪਣਾ ਅਕਸ ਸੁਧਾਰਨ ਦੀ ਲੋੜ : ਅਕਰਮ
ਲਾਹੌਰ (02 ਮਈ)- ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਨੇ ਭਾਰਤੀ ਆਫ਼ ਸਪਿਨਰ ਹਰਭਜਨ
ਸਿੰਘ 'ਤੇ ਲੱਗੀ ਪਾਬੰਦੀ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਹੈ ਕਿ ਹਰਭਜਨ ਨੂੰ ਹੁਣ ਇਕ ਅੰਤਰਰਾਸ਼ਟਰੀ
ਕ੍ਰਿਕਟਰ ਦੇ ਤੌਰ 'ਤੇ ਆਪਣਾ ਅਕਸ ਸੁਧਰਨ ਦੀ ਲੋੜ ਹੈ ।
ਅਕਰਮ ਨੇ ਕਿਹਾ ਕਿ ਹਰਭਜਨ ਨੂੰ ਇਹ ਸਮਝਣਾ ਪਵੇਗਾ ਕਿ ਭਾਵੇਂ ਉਸ 'ਤੇ ਕਿਸੇ ਤਰ੍ਹਾਂ ਦਾ ਦਬਾਅ ਹੀ
ਕਿਉਂ ਨਾ ਹੋਵੇ ਪਰ ਇਸ ਤਰ੍ਹਾਂ ਦਾ ਵਿਵਹਾਰ ਉਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਜ਼ਿਆਦਾ ਲੰਮੇ ਸਮੇਂ
ਤਕ ਟਿਕਣ ਨਹੀ ਦੇਵੇਗਾ ।
ਸਿਤਾਰਿਆਂ ਦੀ ਰਵਾਨਗੀ ਨਾਲ ਨਾਈਟ ਰਾਈਡਰਸ ਦੀ ਚਮਕ ਫਿੱਕੀ
ਜੈਪੁਰ (02 ਮਈ)- ਜਿੱਤ ਦੀ ਹੈਟ੍ਰਿਕ ਤੋਂ ਬਾਅਦ ਆਤਮ-ਵਿਸ਼ਵਾਸ ਨਾਲ ਭਰੇ ਸ਼ੇਨ ਵਾਰਨ ਦੀ
ਰਾਜਸਥਾਨ ਰਾਇਲਜ਼ ਟੀਮ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਵੇਗਾ, ਜਿਸ ਦੀ ਚਮਕ ਪ੍ਰਮੁਖ
ਸਿਤਾਰਿਆਂ ਦੀ ਸਵੇਦਸ਼ ਰਵਾਨਗੀ ਅਤੇ ਲਗਾਤਾਰ 2 ਹਾਰਾਂ ਤੋਂ ਬਾਅਦ ਫਿੱਕੀ ਪੈ ਚੁੱਕੀ ਹੈ । ਵਾਰਨ ਨੇ
ਕਮਜ਼ੋਰ ਮੰਨੀ ਜਾ ਰਹੀ ਆਪਣੀ ਟੀਮ ਨੂੰ ਖਿਤਾਬ ਦੇ ਪ੍ਰਬਲ ਦਾਅਵੇਦਾਰਾਂ 'ਚ ਸ਼ਾਮਿਲ ਕਰ ਦਿੱਤਾ ਹੈ ।
ਉਨ੍ਹਾਂ ਨੂੰ ਸੌਰਭ ਗਾਂਗੁਲੀ ਦੀ ਕੋਲਕਾਤਾ ਨਾਈਟ ਰਾਈਡਰਸ ਦੇ ਵਿਰੁੱਧ ਵੀ ਇਸ ਪ੍ਰਦਰਸ਼ਨ ਨੂੰ
ਬਰਕਰਾਰ ਰੱਖਣ ਦੀ ਉਮੀਦ ਹੈ ।
ਲਗਾਤਾਰ ਚੌਥੀ ਵਾਰ ਏਸ਼ੀਆ ਕੱਪ ਜਿੱਤਣ ਦੇ ਇਰਾਦੇ ਨਾਲ ਉਤਰਨਗੀਆਂ ਭਾਰਤੀ
ਮਹਿਲਾਵਾਂ
ਦੁਬਈ (02 ਮਈ)- ਪਿਛਲੇ ਚੈਂਪੀਅਨਜ ਭਾਰਤ ਦੀ ਨਜ਼ਰ 2 ਤੋਂ 11 ਮਈ ਤੱਕ ਸ੍ਰ਼ੀਲੰਕਾ ਵਿੱਚ
ਹੋਣ ਵਾਲੇ ਮਹਿਲਾ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਖਿਤਾਬ ਨੂੰ ਲਗਤਾਰ ਚੌਥੀ ਵਾਰ ਜਿੱਤਣ 'ਤੇ
ਹੋਵੇਗੀ ।
ਟੂਰਨਾਮੈਂਟ ਵਿੱਚ ਬਾਰਤ ਤੋਂ ਇਲਾਵਾ ਪਾਕਿਸਤਾਨ, ਸ੍ਰ਼ਲਿੰਕਾ ਅਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ
ਲੈਣਗੀਆਂ । ਬੰਗਲਾਦੇਸ਼ ਦੀ ਟੀਮ ਪਿਛਲੇ ਸਾਲ ਜੁਲਾਈ ਵਿੱਚ ਮਲੇਸ਼ੀਆਂ ਵਿੱਚ ਏ ਸੀ ਸੀ ਮਹਿਲਾ
ਟੂਰਨਾਮੈਂਟ ਡਬਲ ਲੀਗ ਫਾਰਮੇਟ ਦੇ ਆਧਾਰ 'ਤੇ ਖੇਡਿਆ ਜਾਵੇਗਾ ।
ਪੰਜਾਬ ਸਮਾਚਾਰ
ਇੰਦਰਬੀਰ ਬੁਲਾਰੀਆ ਲੜਨਗੇ ਹਲਕਾ ਦੱਖਣੀ ਤੋਂ ਚੋਣ : ਫੈਸਲੇ ਦਾ ਵਿਰੋਧ
ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ : ਸੁਖਬੀਰ ਬਾਦਲ
ਅੰਮ੍ਰਿਤਸਰ (30 ਅਪ੍ਰੈਲ)- ਹਲਕਾ ਦੱਖਣੀ ਵਿਧਾਨ ਸਭਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ
ਦੀ ਚੋਣ ਸੰਬੰਧੀ ਉੱਡ ਰਹੀਆਂ ਅਫਵਾਹਾਂ 'ਤੇ ਉਸ ਸਮੇਂ ਰੋਕ ਲੱਗ ਗਈ ਜਦੋਂ ਉਕਤ ਹਲਕੇ ਦੇ ਵਿਧਾਇਕ
ਸਵ. ਰਮਿੰਦਰ ਸਿੰਘ ਬੁਲਾਰੀਆਂ ਦੇ ਪੁੱਤਰ ਕੌਂਸਲਰ ਇੰਦਰਬੀਰ ਸਿੰਘ ਬੁਲਾਰੀਆਂ ਨੂੰ ਸ੍ਰ਼ੋਮਣੀ ਅਕਾਲੀ
ਦਲ ਬਾਦਲ ਵਲੋਂ ਟਿਕਟ ਦੇਣ ਦਾ ਫੈਸਲਾ ਲੈ ਲਿਆ ਗਿਆ । ਇਸ ਸੰਬੰਂਧ 'ਚ ਰਸਮੀ ਤੌਰ 'ਤੇ ਐਲਾਨ ਪਾਰਟੀ
ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਪ੍ਰੈੱਸ ਕਾਨਫਰੰਸ ਵਿੱਚ ਕੀਤਾ । ਜਿਵੇਂ ਹੀ ਪ੍ਰੈੱਸ ਕਾਨਫਰੰਸ
ਨੂੰ ਸੁਖਬੀਰ ਬਾਦਲ ਸੰਬੋਧਨ ਕਰਨ ਲੱਗੇ ਤਾਂ ਪੱਤਰਕਾਰਾਂ ਵਲੋਂ ਆ ਰਹੀਆਂ ਆਵਾਜ਼ਾਂ ਜਿਨ੍ਹਾਂ ਵਿੱਚ
ਉਨ੍ਹਾਂ ਨੂੰ ਹੀ ਉਮੀਦਵਾਰ ਬਣਾਇਆ ਜਾ ਰਿਹਾ ਸੀ, ਨੂੰ ਮਜ਼ਾਕ 'ਚ ਟਾਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ
ਕਿ ਆਪਣੇ ਨਾਂ ਦਾ ਐਲਾਨ ਕੀ ਉਹ ਖੁਦ ਹੀ ਕਰਨਗੇ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਇੰਦਰਬੀਰ ਬੁਲਾਰੀਆਂ
ਦੇ ਨਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਫੈਸਲਾ ਪਾਰਟੀ ਵਲੋਂ ਸਰਬਸੰਮਤੀ ਨਾਲ ਲਿਆ ਗਿਆ ਹੈ ।
ਪੰਜਾਬ ਵਿਧਾਨ ਸਭਾ ਕਮੇਟੀਆਂ ਦੇ ਚੇਅਰਮੈਨਾਂ ਦਾ ਐਲਾਨ : ਕਾਂਗਰਸ ਦੇ
ਹੱਥੋਂ ਦੋ ਚੇਅਰਮੈਨੀਆਂ ਆਈਆਂ
ਚੰਡੀਗੜ੍ਹ (30 ਅਪ੍ਰੈਲ)- ਪੰਜਾਬ ਵਿਧਾਨ ਸਭਾ ਦੀਆਂ ਸਾਲ 2008-09 ਲਈ ਗਠਿਤ ਹਾਊਸ
ਕਮੇਟੀਆਂ ਦੇ ਚੇਅਰਮੈਨਾਂ ਦੇ ਨਾਵਾਂ ਦਾ ਸਪੀਕਰ ਨਿਰਮਲ ਸਿੰਘ ਕਾਹਲੋਂ ਵਲੋਂ ਐਲਾਨ ਕਰ ਦਿੱਤਾਗਿਆ
ਹੈ । ਜਾਰੀ ਨੋਟੀਫਿਕੇਸ਼ਨ ਅਨੁਸਾਰ 13 ਕਮੇਟੀਆਂ ਦੇ ਐਲਾਨੇ ਗਏ ਚੇਅਰਮੈਂਨਾਂ 'ਚੋਂ ਦੋ ਚੇਅਰਮੈਨੀਆਂ
ਵਿਰੋਧੀ ਧਿਰ ਕਾਂਗਰਸ ਦੇ ਹੱਥ ਆਈਆਂ ਹਨ । ਕੀਤੇ ਐਲਾਨ ਅਨੁਸਾਰ ਪਬਲਿਕ ਅਕਾਊਂਟ ਕਮੇਟੀ ਦਾ
ਚੇਅਰਮੈਨ ਅਵਤਾਰ ਸਿੰਘ ਬਰਾੜ, ਅਨੁਮਾਨ ਕਮੇਟੀ ਦਾ ਕੈਪਟਨ ਬਲਬੀਰ ਸਿੰਘ ਬਾਠ, ਪਬਲਿਕ ਅੰਡਰਟੇਕਿੰਗ
ਕਮੇਟੀ ਦਾ ਗੁਰਦੀਪ ਸਿੰਘ ਭੁੱਲਰ, ਐੱਸ ਸੀ ਐੱਸ ਟੀ ਤੇ ਬੀ ਸੀ ਭਲਾਈ ਕਮੇਟੀ ਦਾ ਸੋਹਣ ਸਿੰਘ ਠੰਡਲ,
ਹਾਊਸ ਕਮੇਟੀ ਦਾ ਜਗਮੀਤ ਸਿੰਘ ਬਰਾੜ, ਮਰਿਆਦਾ ਕਮੇਟੀ ਦਾ ਸੁਰਜੀਤ ਕੁਮਾਰ ਜਿਆਨੀ, ਪ੍ਰਸ਼ਨ ਤੇ
ਰੈਫਰੈਂਸ ਕਮੇਟੀ ਦਾ ਚੌਧਰੀ ਮੋਹਨ ਲਾਲ, ਸਰਕਾਰੀ ਭਰੋਸਾ ਕਮੇਟੀ ਦਾ ਹਰਮੀਤ ਸਿੰਘ ਅਤੇ ਲੋਕਲ ਬਾਡੀ
ਅਤੇ ਪੰਚਾਇਤ ਕਮੇਟੀ ਦੇ ਹੋਰ ਮੈਂਬਰ ਨੂੰ ਚੇਅਰਮੈਂ ਭਗਤ ਚੁਮੀਨ ਲਾਲ ਨੂੰ ਬਣਾਇਆ ਗਿਆ ਹੈ ।
ਗਰਭਵਤੀ ਨਾਲ ਸਮੂਹਿਕ ਬਲਾਤਕਾਰ, ਅਦਾਲਤ ਤੋਂ ਲਏ ਮੈਡੀਕਲ ਜਾਂਚ ਦੇ
ਨਿਰਦੇਸ਼
ਅੰਮ੍ਰਿਤਸਰ (30 ਅਪ੍ਰੈਲ)- 6 ਮਹੀਨਿਆਂ ਦੀ ਗਰਭਵਤੀ ਔਰਤ ਨਾਲ ਹੋਏ ਸਮੂਹਿਕ ਬਲਾਤਕਾਰ ਦੇ
ਬਾਅਦ ਪੀੜਤ ਔਰਤ ਨੇ ਅਦਾਲਤ 'ਚ ਦੁਹਾਈ ਪਾ ਕੇ ਆਪਣੀ ਮੈਡੀਕਲ ਜਾਂਚ ਦੇ ਨਿਰਦੇਸ਼ ਹਾਸਲ ਕਰ ਲਏ ਅਤੇ
ਸਿਵਲ ਹਸਪਤਾਲ ਤੋਂ ਜਾਂਚ ਕਰਵਾ ਕੇ ਨਿਆਂ ਹਾਸਲ ਕਰਨ ਵੱਲ ਪਹਿਲਾਂ ਕਦਮ ਵਧਾਇਆ । ਬਲਾਤਕਾਰ ਦੀ
ਸ਼ਿਕਾਰ ਔਰਤ ਰਿਤਿਕਾ ਅਤੇ ਉਸ ਦੇ ਪਤੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਮੂਲ ਤੌਰ 'ਤੇ ਲੁਧਿਆਣਾ ਦੇ
ਰਹਿਣ ਵਾਲੇ ਹਨ । ਉਹ ਕੰਮ ਦੀ ਭਾਲ ਵਿੱਚ ਇਧਰ-ਉਧਰ ਭਟਕਦਾ ਸੀ । ਉਸ ਦੀ ਜਾਣ-ਪਛਾਣ ਰਾਮ ਲੁਭਾਇਆ
ਨਾਂ ਦੇ ਵਿਅਕਤੀ ਨਾਲ ਹੋਈ ।
ਚਾਰ ਮਹੀਨੇ ਪਹਿਲਾਂ ਉਹ ਆਪਣੀ ਪਤਨੀ ਨਾਲ ਇੱਥੇ ਅੰਮ੍ਰਿਤਸਰ ਵਿੱਚ ਆ ਕੇ ਪਵਨ ਨਗਰ ਵਿੱਚ ਕਿਰਾਏ ਦਾ
ਮਕਾਨ ਲੈ ਕੇ ਰਹਿਣ ਲੱਗਾ । ਘਰ ਚਲਾਉਣ ਲਈ ਉਹ ਆਟੋ ਰਿਕਸ਼ਾ ਚਲਾਉਣ ਲੱਗਾ । ਉਹ ਕਿਸੇ ਕੰਮ ਦੇ
ਸਿਲਸਿਲੇ ਵਿੱਚ ਬਾਹਰ ਗਿਆ ਹੋਇਆ ਸੀ । ਘਰ ਵਿੱਚ ਉਸਦੀ ਪਤਨੀ ਇਕੱਲੀ ਸੀ । ਉਸਦਾ ਦੋਸਤ ਰਾਮ
ਲੁਭਾਇਆ ਆਪਣੇ ਦੋ ਸਾਥੀਆਂ ਨਾਲ ਉਸ ਦੇ ਘਟ ਆਇਆ ਅਤੇ ਉਸ ਦੀ ਪਤਨੀ ਨੂੰ ਇਕੱਲਾ ਦੇਖ ਕੇ ਤਿੰਨੋਂ
ਮੁਲਜ਼ਮਾਂ ਨੇ ਉਸ ਨਾਲ ਪਹਿਲਾਂ ਤਾਂ ਕੁੱਟਮਾਰ ਕੀਤੀ ਅਤੇ ਉਸ ਦੇ ਬਾਅਦ ਸਮੂਹਿਕ ਬਲਾਤਕਾਰ ਕੀਤਾ ।
ਇਹ ਜੋੜਾ ਮੈਡੀਕਲ ਜਾਂਚ ਦੀ ਰਿਪੋਰਟ ਆਉਣ 'ਤੇ ਪੁਲਸ ਦੀ ਕਾਰਵਾਈ ਅਤੇ ਮੁਲਾਜ਼ਮਾਂ ਨੂੰ ਸਜ਼ਾ ਮਿਲਣ
ਦੀ ਉਡੀਕ ਵਿੱਚ ਹੈ ।
ਕਾਂਗਰਸ ਨੇ ਪੰਜਾਬ ਦਾ ਸਭ ਪਾਸਿਓਂ ਨੁਕਸਾਨ ਕੀਤਾ : ਬਾਦਲ
ਅੰਮ੍ਰਿਤਸਰ (30 ਅਪ੍ਰੈਲ)- ਵਿਧਾਨ ਸਭਾ ਹਲਕਾ ਦੱਖਣੀ ਦੀ ਜ਼ਿਮਨੀ ਚੋਣ ਨੂੰ ਲੈ ਕੇ ਵਿੱਢੇ
ਚੋਣ ਪ੍ਰਚਾਰ ਨੂੰ ਲੈ ਕੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਦੂਜੇ ਦਿਨ ਧੂੰਆਂਧਰ ਪ੍ਰਚਾਰ
ਕਰਦਿਆਂ ਹਲਕੇ ਵਿੱਚ ਵੱਖ-ਵੱਖ ਥਾਈੰ ਅੱਧੀ ਦਰਜਨ ਤੋਂ ਵੱਧ ਮੀਟਿੰਗਾਂ ਕਰਕੇ ਪਾਰਟੀ ਉਮੀਦਵਾਰ
ਇੰਦਰਬੀਰ ਸਿੰਘ ਬੁਲਾਰੀਆਂ ਦੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ ਕੀਤਾ ।
ਬਾਦਲ ਦੇ ਨਾਲ ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਅਕਾਲੀ-ਭਾਜਪਾ ਦੇ
ਉੱਘੇ ਆਗੂ ਵੀ ਹਾਜ਼ਰ ਸਨ । ਬਾਦਲ ਵਲੋਂ ਦੋ ਦਿਨ ਕੀਤੇ ਚੋਣ ਪ੍ਰਚਾਰ ਨੇ ਹਲਕੇ ਵਿੱਚ ਰਾਜਨੀਤਿਕ
ਸਰਗਰਮੀਆਂ ਵਧਾ ਦਿੱਤੀਆਂ ਹਨ । ਅਕਾਲੀ ਉਮੀਦਵਾਰ ਦੇ ਨਾਂ ਦਾ ਐਲਾਨ ਹੋਣ ਨਾਲ ਵੀ ਪਾਰਟੀ ਵਰਕਰਾਂ
ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ । ਬਾਦਲ ਨੇ ਪੰਜਾਬ ਸਿੰਘ ਗਲੀ, ਹੌਸਲੀ ਵਾਲੀ ਗਲੀ, ਹਰਜਿੰਦਰ
ਪੈਲੇਸ, ਕੋਟ ਮਾਹਣਾ ਸਿੰਘ, ਮੁਰੱਬੇ ਵਾਲੀ ਗਲੀ, ਮਿਸ਼ਰਾ ਸਿੰਘ ਕਾਲੋਨੀ, ਉਤਮ ਨਗਰ ਨੂੰ ਸੰਬੋਧਨ
ਕਰਦਿਆਂ ਜਿੱਥੇ ਮਹਿੰਗਾਈ ਲਈ ਕਾਂਗਰਸ ਦੀ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ, ਉੱਥੇ ਸ਼ਹਿਰ ਦੇ
ਵਿਕਾਸ ਵਿੱਚ ਕਮੀਆਂ ਨੂੰ ਲੈ ਕੇ ਵੀ ਪਿਛਲੀ ਨਗਰ-ਨਿਗਮ ਦੇ ਕਾਂਗਰਸ ਮੇਅਰ ਨੂੰ ਜਿੰਮੇਵਾਰ ਦੱਸਦਿਆਂ
ਕਿਹਾ ਕਿ ਕਾਂਗਰਸ ਨੇ ਪੰਜਾਬ ਦਾ ਆਰਥਿਕ, ਧਾਰਮਿਕ ਪੱਖੋਂ ਬਹੁਤ ਨੁਕਸਾਨ ਕੀਤਾ ਹੈ ।
ਅਮਰਿੰਦਰ ਸਿੰਘ ਤੇ ਬੀਬੀ ਭੱਠਲ ਦੀ ਅੱਤਵਾਦੀਆਂ ਨਾਲ ਸੰਬੰਧਾਂ ਦੀ ਜਾਂਚ
ਸੀ ਬੀ ਆਈ ਤੋਂ ਕਰਵਾਈ ਜਾਵੇ : ਮਿੱਤਲ
ਆਨੰਦਪੁਰ ਸਾਹਿਬ (30 ਅਪ੍ਰੈਲ)- ਕੇਂਦਰ ਸਰਕਾਰ ਪੰਜਾਬ ਦੇ ਦੋ ਸੀਨੀਅਰ ਕਾਂਗਰਸੀ ਆਗੂਆਂ
ਜਿਨ੍ਹਾਂ ਵਿੱਚੋਂ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਤੇ ਵਿਰੋਧੀ ਧਿਰ ਦੀ ਆਗੂ ਰਜਿੰਦਰ ਕੌਰ
ਭੱਠਲ ਤੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਕ ਦੂਜੇ 'ਤੇ ਅੱਤਵਾਦੀਆਂ ਨਾਲ ਸੰਬੰਧ
ਹੋਣ ਦੇ ਲਗਾਏ ਜਾ ਰਹੇ ਦੋਸ਼ਾਂ ਦੀ ਜਾਂਚ ਸੀ ਬੀ ਆਈ ਤੋਂ ਕਰਵਾਈ ਜਾਵੇ ਤਾਂ ਕਿ ਇਨ੍ਹਾਂ ਦੋਵਾਂ
ਆਗੂਆਂ ਵਲੋਂ ਇੱਕ ਦੂਜੇ 'ਤੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਸਾਰੀ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ
।
ਇਸ ਗੱਲ ਦਾ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਇਕ ਵਿਸ਼ੇਸ਼
ਮੁਲਾਕਾਤ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦੇ ਆਗੂ ਆਪਸ ਵਿੱਚ ਇਕ ਦੂਜੇ 'ਤੇ ਗੰਭੀਰ
ਦੋਸ਼ ਲਗਾ ਰਹੇ ਹਨ, ਉਹ ਰਾਜ ਦਾ ਕੀ ਭਲਾ ਕਰਨਗੇ । ਭਾਜਪਾ ਆਗੂ ਮੋਹਨ ਮਿੱਤਲ ਨੇ ਰਾਜ ਅੰਦਰ ਹੋ
ਰਹੀਆਂ ਜ਼ਿਲਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ 'ਤੇ ਆਪਣੀ ਟਿੱਪਣੀ ਕਰਦੇ ਹੋਏ ਕਿਹਾ ਕਿ
ਅਕਾਲੀ-ਭਾਜਪਾ ਗਠਜੋੜ ਵਲੋਂ ਸਾਂਝੇ ਤੌਰ 'ਤੇ ਚੋਣਾਂ ਲੜੀਆਂ ਜਾਣਗੀਆਂ ਤੇ ਦੋਵੇਂ ਦਲਾਂ ਵਿੱਚ ਸੀਟਾਂ
ਦੇ ਵਟਾਂਦਰੇ ਨੂੰ ਲੈ ਕੇ ਕੋਈ ਵੀ ਮਤਭੇਦ ਨਹੀ ਹਨ ।
ਸੀਟਾਂ ਦੀ ਵੰਡ ਦਾ ਵਿਵਾਦ ਨਿਪਟਾਉਣ ਲਈ ਅਕਾਲੀ-ਭਾਜਪਾ ਵਲੋਂ ਤਿੰਨ
ਮੈਂਬਰੀ ਉਚ ਤਾਕਤੀ ਗਠਿਤ
ਚੰਡੀਗੜ੍ਹ (30 ਅਪ੍ਰੈਲ)- 12 ਮਈ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਜ਼ਿਲਾ ਪ੍ਰੀਸ਼ਦ ਅਤੇ
ਬਲਾਕ ਸੰਮਤੀ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਅਕਾਲੀ ਭਾਜਪਾ ਦਰਮਿਆਨ ਪੈਦਾ ਹੋਇਆ ਵਿਵਾਦ
ਸੁਲਝਾਉਣ ਲਈ ਦੋਵਾਂ ਪਾਰਟੀਆਂ ਵਲੋਂ ਤਿਨ ਮੈਂਬਰੀ ਉਚ ਤਾਕਤੀ ਕਮੇਟੀ ਗਠਿਤ ਕੀਤੀ ਗਈ ਹੈ । ਇਹ
ਫੈਸਲਾ ਇੱਥੇ ਸ੍ਰ਼ਮੋਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਪੰਜਾਬ ਦੇ
ਇੰਚਾਰਜ ਬਲਬੀਰ ਪੁੰਜ ਦੀ ਅਗਵਾਈ ਹੇਠ ਹੋਈ ਦੋਵਾਂ ਪਾਰਟੀਆਂ ਦੀ ਕੋਰ ਕਮੇਟੀ ਦੇ ਪ੍ਰਮੁਖ ਆਗੂਆਂ ਦੀ
ਬੈਠਕ 'ਚ ਲਿਆ ਗਿਆ ।
ਗਠਿਤ ਕੀਤੀ ਗਈ ਕਮੇਟੀ 'ਚ ਅਕਾਲੀ ਦਲ ਵਲੋਂ ਪਾਰਟੀ ਦੇ ਜਨਰਲ ਸਕੱਤਰ ਅਤੇ ਕੈਬਨਿਟ ਮੰਤਰੀ ਕੈਪਟਨ
ਕੰਵਲਜੀਤ ਸਿੰਘ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਅਤੇ ਭਾਜਪਾ ਵਲੋਂ ਪਾਰਟੀ ਦੇ ਪ੍ਰਦੇਸ਼ ਜਨਰਲ
ਸਕੱਤਰ ਕਮਲ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਭਾਜਪਾ ਨੇ ਪਾਰਟੀ ਦੇ
ਵਿਧਾਇਕਾਂ ਦੀ ਗਿਣਤੀ ਦੇ ਹਿਸਾਬ ਨਾਲ ਇਸ ਵਾਰ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਵਧੇਰੇ
ਸੀਟਾਂ ਉੱਤੇ ਆਪਣਾ ਹੱਕ ਜਤਾਉਂਦਿਆਂ ਜ਼ੋਰਦਾਰ ਤਰੀਕੇ ਨਾਲ ਆਪਣਾ ਦਾਅਵਾ ਪੇਸ਼ ਕੀਤਾ । ਅਕਾਲੀ ਆਗੂਆਂ
ਨੇ ਭਾਜਪਾ ਲੀਡਰਸ਼ਿਪ ਦੇ ਦਾਅਵੇ ਦਾ ਹਾਂ ਪੱਖੀ ਹੁੰਗਾਰਾ ਭਰਦਿਆਂ ਕਿਹਾ ਕਿ ਸੀਟਾਂ ਦੀ ਵੰਡ ਦੇ
ਮਾਮਲੇ ਗੱਲਬਾਤ ਰਾਹੀ ਨਿਪਟਾਏ ਜਾਣੇ ਚਾਹੀਦੇ ਹਨ ਅਤੇ ਗਠਜੋੜ ਵਿੱਚ ਇਸ ਮਾਮਲੇ 'ਤੇ ਕਿਸੇ ਤਰ੍ਹਾਂ
ਦੇ ਟਕਰਾਓ ਦਾ ਸੰਦੇਸ਼ ਲੋਕਾਂ 'ਚ ਨਹੀ ਜਾਣਾ ਚਾਹੀਦਾ ।
ਰਾਸ਼ਟਰੀ ਸਮਾਚਾਰ
ਕਸ਼ਮੀਰ 'ਚ ਗਿਲਾਨੀ ਇਕ ਵਾਰ ਫਿਰ ਨਜ਼ਰਬੰਦ
ਸ੍ਰ਼ੀਨਗਰ (30 ਅਪ੍ਰੈਲ)- ਹੁਰੀਅਤ ਕਾਨਫਰੰਸ ਐੱਚ ਸੀ ਤੋਂ ਵੱਖ ਹੋਏ ਨੇਤਾ ਸਈਅਦ ਅਲੀਸ਼ਾਹ
ਗਿਲਾਨੀ ਨੂੰ ਵੋਟਾਂ ਦੇ ਬਾਈਕਾਟ ਦੇ ਮੁੱਦੇ 'ਤੇ ਮੁਸਲਿਮ ਉਲਮਾਵਾਂ ਨਾਲ ਮਿਲਣ ਤੇ ਰੋਕਣ ਲਈ ਫਿਰ
ਤੋਂ ਨਜ਼ਰਬੰਦ ਕਰ ਦਿੱਤਾ ਗਿਆ । ਅਧਿਕਾਰਤ ਸੂਤਰਾਂ ਨੇ ਸ੍ਰ਼ੀ ਗਿਲਾਨੀ ਨੂੰ ਘਰ ਵਿੱਚ ਨਜ਼ਰਬੰਦ ਕਰਨ
ਦੀ ਪੁਸ਼ਟੀ ਕੀਤੀ ਹੈ । ਹੁਰੀਅਤ ਦੇ ਬੁਲਾਰੇ ਅਯਾਜ਼ ਅਕਬਰ ਨੇ ਯੂਨੀਵਾਰਤਾ ਨੂੰ ਦਸਿਆ ਕਿ ਸਵੇਰੇ
10.45 ਵਜੇ ਹੇਦਰਪੋਰਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਵੱਡੀ ਗਿਣਤੀ ਵਿੱਚ ਪੁਲਸ ਮੁਲਾਜ਼ਮ
ਤਾਇਨਾਤ ਕਰ ਦਿੱਤੀ ਗਏ । ਉਨ੍ਹਾਂ ਨੇ ਦੱਸਿਆ ਕਿ ਪੁਲਸ ਅਧਿਕਾਰੀ ਨੇ ਸ੍ਰ਼ੀ ਗਿਲਾਨੀ ਨੂੰ ਸੂਚਿਤ
ਕੀਤਾ ਗਿਆ ਹੈ ਅਤੇ ਅਗਲੇ ਹੁਕਮ ਤਕ ਉਹ ਘਰ ਤੋਂ ਬਾਹਰ ਨਹੀ ਜਾ ਸਕਦੇ । ਸ੍ਰ਼ੀ ਅਕਬਰ ਨੇ ਦੱਸਿਆ ਕਿ
ਹੁਰੀਅਤ ਦੇ ਚੋਣ ਬਾਈਕਾਟ ਦੇ ਸੱਦੇ ਦੇ ਸੰਬੰਧ ਵਿੱਚ ਸ੍ਰ਼ੀ ਗਿਲਾਨੀ ਨੇ ਮੁਸਲਿਮ ਨੇਤਾਵਾਂ ਨੂੰ
ਮਿਲਣਾ ਸੀ ।
ਉਨ੍ਹਾਂ ਨੇ ਦੱਸਿਆ ਕਿ ਆਤਮ ਸਮਰਪਣ ਕਰ ਚੁੱਕੇ ਅੱਤਵਾਦੀਆਂ ਦੇ ਅੱਤਵਾਦ ਵਿਰੋਧੀ ਸਮੂਹ ਦੇ ਜਨ ਅਧਾਰ
ਵਾਲੇ ਸੁੰਭਾਲ ਸਮੇਤ ਤਿੰਨ ਸਥਾਨਾਂ 'ਤੇ ਸ੍ਰ਼ੀ ਗਿਲਾਨੀ ਦੀਆਂ ਚੋਣ ਵਿਰੋਧੀ ਰੈਲੀਆਂ ਦੀ ਸਫਲਤਾ
ਨੂੰ ਵੇਖਦੇ ਹੋਏ ਉਨ੍ਹਾਂ ਦੇ ਅੰਦੋਲਨ ਨੂੰ ਦਬਾਉਣ ਲਈ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਪਾਬੰਦੀ ਲਾਈ
ਗਈ ਹੈ ।
ਰਿਜ਼ਰਵ ਬੈਂਕ ਨੇ ਸੀ ਆਰ ਆਰ ਹੋਰ ਵਧਾਇਆ, ਪ੍ਰਮੁਖ ਦਰਾਂ ਨਾਲ ਛੇੜਛਾੜ
ਨਹੀ : ਜਮ੍ਹਾਖੋਰਾਂ ਨੂੰ ਕਰਜ਼ਾ 'ਤੇ ਰੋਕ ਲਗਾਉਣ ਦੇ ਉਪਾਅ : ਕੀਤਾ ਗਿਆ ਵਾਧਾ 24 ਮਈ ਨੂੰ ਲਾਗੂ
ਹੋਵੇਗਾ
ਮੁੰਬਈ (30 ਅਪ੍ਰੈਲ)- ਭਾਰਤੀ ਰਿਜ਼ਰਵ ਬੈਂਕ ਨੇ ਮਹਿੰਗਾਈ ਵਿਰੁੱਧ ਆਪਣੀ ਲੜਾਈ ਨੂੰ ਤੇਜ਼
ਕਰਦੇ ਹੋਏ ਨਕਦ ਰਿਜ਼ਰਵ ਅਨੁਪਾਤ ਵਿੱਚ 0.25 ਫੀਸਦੀ ਦਾ ਵਾਧਾ ਕਰ ਦਿੱ&