ਖ਼ਬਰਾਂ

ਸਿਡਨੀ 'ਚ ਹੋਈ ਐਨਜੈਕ-ਪਰੇਡ-ਡੇ,ਜਿਸ 'ਚ ਸਿੱਖਾਂ ਨੇ ਵੀ ਮਾਰਚ ਕੀਤਾ, ਪ੍ਰਧਾਨ ਮੰਤਰੀ ਕੈਵਿਨ ਰੱਡ ਨੇ ਸੰਸਾਰ ਜੰਗਾਂ 'ਚ ਵਿਛੜਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ


ਉੱਪਰ ਖੱਬੇ ਪ੍ਰਧਾਨ-ਮੰਤਰੀ ਸਿਡਨੀ ਸ਼ਹਿਰ ਦੇ ਵਿਚਕਾਰ ਬਣੀ ਹੋਈ ਸ਼ਹੀਦਾਂ ਦੀ ਯਾਦਗਾਰ ''ਮਾਰਟੀਨ ਪਲੇਸ'' 'ਤੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਸੱਜੇ ਵੱਖੋ-ਵੱਖਰੇ ਦੇਸ਼ਾਂ ਨਾਲ ਸੰਬੰਧਿਤ ਮਾਰਚ ਪਾਸ ਪਰੇਡ ਕਰਦੀਆਂ ਟੁਕੜੀਆਂ ਨੂੰ ਵੇਖਣ ਆਏ ਹੋਏ ਹਜਾਰਾਂ ਲੋਕੀਂ ਹੇਠਾਂ ਦੋਵੇਂ ਪਾਸੇ ਸ਼ਹੀਦਾਂ ਦੀ ਯਾਦਗਾਰ ਵਾਲੀ ਥਾਂ ਮਾਰਟੀਨ ਪਲੇਸ ਹੇਠਾਂ ਠੰਡੇ ਖਰਾਬ ਮੌਸਮ ਅਤੇ ਵਰ੍ਹਦੇ ਹੋਏ ਮੀਂਹ 'ਚ ਵੀ ਮਾਰਚ-ਪਾਸ-ਪਰੇਡ ਕਰਦੇ ਹੋਏ 80-90 ਸਾਲਾਂ ਤੱਕ ਦੇ ਬਜੁਰਗ ਜਿਨ੍ਹਾਂ ਨੇ ਹੱਥਾਂ 'ਚ ਆਪਣੀ ਉਮਰ ਸਬੰਧੀ ਅਤੇ ਆਖਰੀ ਵਾਰ ਇਸ ਪਰੇਡ 'ਚ ਹਿੱਸਾ ਲੈਣ ਸਬੰਧੀ ਪੋਸਟਰ ਫੜੇ ਹੋਏ 'ਤੇ ਸਟਰੀਟਾਂ 'ਤੇ ਖੜੇ ਲੋਕੀਂ ਉਨ੍ਹਾਂ ਨੂੰ ਬਹੁਤ ਪਿਆਰ ਨਾਲ ਵੇਖਦੇ ਹੋਏ:- ਤਸਵੀਰਾਂ (ਅਮਰਜੀਤ ਖੇਲਾ)

ਸਿਡਨੀ (ਅਮਰਜੀਤ ਖੇਲਾ) 25 ਅਪ੍ਰੈਲ ਵਾਲੇ ਦਿਨ ਹਰ ਸਾਲ ਆਸਟ੍ਰੇਲੀਆ ਭਰ 'ਚ ਵਿਸ਼ਵ ਜੰਗ ਅਤੇ ਗਲੀਪੋਲੀ ਦੀ ਲੜਾਈ ਵਿੱਚ ਭਾਗ ਲੇੈਣ ਵਾਲੇ ਜਵਾਨਾਂ ਨੂੰ ਯਾਦ ਕਰਨ ਲਈ ਪੂਰੇ ਆਸਟ੍ਰੇਲੀਆ ਭਰ 'ਚ ਐਨਜੈਕ ਡੇ ਮਨਾਇਆ ਜਾਂਦਾ ਹੈ।ਐਤਕਾਂ ਸਿਡਨੀ ਸ਼ਹਿਰ 'ਚ ਹੋਈ ਇਸ ਪਰੇਡ ਨੂੰ ਵੇਖਣ ਲਈ ਖਰਾਬ ਮੌਸਮ 'ਤੇ ਵਰਖਾ ਹੋਣ ਕਾਰਨ ਹੋਈ ਠੰਡ ਦੇ ਬਾਵਯੂਦ ਵੀ ਕੀਤੇ ਗਏ ਇੱਕ ਸਰਵੇ ਮੁਤਾਬਕ ਅੰਦਾਜਨ 2,30000 ਦਰਸ਼ਕ ਪਹੁੰਚੇ ਅਤੇ 21000 ਲੋਕਾਂ ਨੇ ਵੱਖ-ਵੱਖ ਦੇਸ਼ਾਂ ਨਾਲ ਸੰਬੰਧਿਤ ਫੌਜੀ ਪਲਟਣਾਂ ਦੀਆਂ ਟੁਕੜੀਆਂ ਰਾਹੀਂ ਸਿਡਨੀ ਸ਼ਹਿਰ ਦੀਆਂ ਗਲੀਆਂ 'ਚ ਮਾਰਚ ਪਾਸ ਕੀਤਾ। ਸਿਡਨੀ ਸ਼ਹਿਰ 'ਚ ਵੇਖਣਯੋਗ ਨਜ਼ਾਰਾ ਸੀ ਸ਼ਹਿਰ 'ਚ ਵਿਆਹ ਵਰਗਾ ਮਾਹੌਲ ਲਗਦਾ ਸੀ।ਇਸ ਦਿਨ ਪੂਰੇ ਆਸਟ੍ਰੇਲੀਆ 'ਚ ਸਰਕਾਰੀ ਛੁੱਟੀ ਹੁੰਦੀ ਹੈ।ਇਸ ਦਿਨ ਦੀ ਯਾਦਗਾਰ ਸਬੰਧੀ ਸੰਸਾਰ 'ਚ ਹੋਈ ਜੰਗ 'ਚ ਕਰੀਬ 80 ਹਜਾਰ ਤੋਂ ਵੀ ਜਿਆਦਾ ਸਿੱਖ ਫੌਜੀਆਂ ਨੇ ਵੀ ਹਿੱਸਾ ਲਿਆ ਸੀ ਅਤੇ ਸ਼ਹੀਦ ਹੋ ਗਏ ਸਨ।ਪਿਛਲੇ ਸਾਲ ਤੋਂ ''ਸਿੱਖ ਕੌੰਂਸਲ ਆਫ ਆਸਟ੍ਰੇਲੀਆ'' ਦੇ ਉੱਦਮਾਂ ਸਦਕਾ ਆਸਟ੍ਰੇਲੀਆ ਵਸਦੇ ਸਿੱਖਾਂ ਨੂੰ ਇਸ ਜੰਗ ਵਿੱਚ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਅਤੇ ਪਰੇਡ ਵਿੱਚ ਹਿੱਸਾ ਲੈਣ ਦੀ ਆਗਿਆ ਮਿਲ ਗਈ ਸੀ।ਇਸ ਵਾਰ ਵੀ ਅਨੇਕਾਂ ਹੀ ਸਿੱਖਾਂ ਨੇ ਪੂਰੀ ਸ਼ਾਨੋਸ਼ੌਕਤ ਨਾਲ ਇਸ ਪਰੇਡ 'ਚ ਹਿੱਸਾ ਲਿਆ।ਇਸ ਪਰੇਡ 'ਚ ਜਦੋਂ ਪੱਗੜੀਧਾਰੀ ਸਿੱਖਾਂ ਦੀ ਟੁਕੜੀ ਮਾਰਚ-ਪਾਸ ਕਰ ਰਹੀ ਸੀ ਨੂੰ ਵੇਖ ਕੇ ਇੱਥੇ ਵਸਦੀਆਂ ਦੂਜੀਆਂ ਕੌਮਾਂ ਦੇ ਲੋਕ ਅਤੇ ਗੋਰੇ ਬਹੁਤ ਖੁਸ਼ ਹੋਏ ਕਿਉਂ ਕਿ ਸਿੱਖਾਂ ਦੀ ਪਰੇਡ ਦੇ ਮਾਰਚ ਪਾਸ ਦਾ ਇੱਕ ਅਲੌਕਿਕ ਵੇਖਣਯੋਗ ਵੱਖਰਾ ਹੀ ਨਜ਼ਾਰਾ ਸੀ।ਇਨ੍ਹਾਂ ਵਲੋਂ ਪੱਗੜੀਧਾਰੀ ਸਿੱਖਾਂ ਦੀ ਵੱਖਰੀ ਤਰ੍ਹਾਂ ਦੀ ਸ਼ਾਨੋਸ਼ੋਕਤ ਨੂੰ ਕਾਫੀ ਸਰਾਹਇਆ ਗਿਆ।ਇਸ ਯਾਦਾਂ ਭਰੀ ਪਰੇਡ ਨਾਲ ਆਸਟ੍ਰੇਲੀਆ ਵਸਦੇ ਸਿੱਖਾਂ ਪ੍ਰਤੀ ਗੋਰਿਆਂ ਅਤੇ ਦੂਜੀਆਂ ਕੌਮਾਂ ਦੇ ਲੋਕਾਂ ਦੇ ਦਿਲਾਂ 'ਚ ਸੰਸਾਰ ਦੀਆਂ ਜੰਗਾਂ 'ਚ ਬਿਨਾ ਕਿਸੇ ਜਾਤੀ-ਬਿਤਕਰੇ ਸ਼ਾਂਤੀ 'ਤੇ ਅੰਮਨ ਲਈ ਸਿੱਖ ਫੌਜੀਆਂ ਵਲੋਂ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾ ਸ਼ਹੀਦੀਆਂ ਪਾ ਕੇ ਮਨੁਖਤਾ ਲਈ ਕੀਤੇ ਗਏ ਕਾਰਜਾਂ ਕਰਕੇ ਸਤਿਕਾਰ , ਇੱਜਤ ਅਤੇ ਪਿਆਰ ਵਧਿਆ।ਇਸ ਸਮਾਗਮ ਦੇ ਪ੍ਰਬੰਧਕ , ਸਿੱਖ ਕੌਸਲ ਆਫ ਅਸਟ੍ਰੇਲੀਆ ਦੇ ਸਾਰੇ ਪ੍ਰਬੰਧਕ ਅਤੇ ਨੁਮਾਇੰਦੇ ਅਤੇ ਇਸ ਪਰੇਡ 'ਚ ਹਿੱਸਾ ਲੈਣ ਵਾਲੇ ਅਸਟ੍ਰੇਲੀਅਨ-ਇੰਡੀਅਨ-ਪੰਜਾਬੀ ਸਿੱਖ ਅਤੇ ਗੈਰ ਸਿੱਖ ਬਹੁਤ ਹੀ ਵੱਧਾਈ ਦੇ ਹੱਕਦਾਰ ਹਨ।ਇਨ੍ਹਾਂ ਸਭਨਾ ਨੇ ਆਪਣੇ ਸਿਡਨੀ ਸਮੇਤ (ਅਸਟ੍ਰੇਲੀਆ) ਵੱਸਦੇ ਸਾਰੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਅਗੇ ਤੋਂ ਅਸਟ੍ਰੇਲੀਆ 'ਚ ਇਹੋ ਜਹੇ ਹੋਣ ਵਾਲੇ ਪ੍ਰੋਗਰਾਮ ਜਿਸ ਨਾਲ ਸਿੱਖਾਂ ਦੀ ਗੌਰਬਤਾ 'ਤੇ ਪਹਿਚਾਣ 'ਚ ਵਾਧਾ ਹੁੰਦਾ ਹੋਵੇ ਵਿੱਚ ਜਰੂਰ ਸਾਰੇ ਅਸੀਂ ਜਣੇ ਹੁੰਮ-ਹੁੰਮਾ ਕੇ ਪਹੁੰਚੀਏ।

ਸਲਾਨਾ ਇਨਾਮ ਵੰਡ ਸਮਾਰੋਹ 'ਚ ਸਿੱਖਿਆ ਅਤੇ ਖੇਡਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਅਧਿਆਪਕ ਉਹ ਜੋ ਬੱਚਿਆਂ ਨੂੰ ਸਹੀ ਸੇਧ ਦੇਵੇ- ਸੇਵਾ ਸਿੰਘ

ਸ਼ਾਹਕੋਟ, 26 ਅਪ੍ਰੈਲ (ਸੁਖਦੀਪ ਸਚਦੇਵਾ) ਇਥੋਂ ਥੋੜ੍ਹੀ ਦੂਰੀ 'ਤੇ ਪਿੰਡ ਮੀਏਂਵਾਲ ਅਰਾਈਆਂ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਇਸ ਮੌਕੇ ਤੇ ਸ: ਸੇਵਾ ਸਿੰਘ ਬੀ.ਡੀ.ਪੀ.ਓ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸਕੂਲ ਦੇ ਬੱਚਿਆਂ ਵੱਲੋਂ ਇਸ ਮੌਕੇ 'ਤੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ।
ਇਸ ਮੌਕੇ 'ਤੇ ਬੋਲਦਿਆਂ ਮੁੱਖ ਮਹਿਮਾਨ ਸ: ਸੇਵਾ ਸਿੰਘ ਨੇ ਕਿਹਾ ਕਿ ਅਧਿਆਪਕ ਉਹ ਨਿਰਮਾਤਾ ਹੈ ਹੋ ਬੱਚਿਆਂ ਨੂੰ ਹਰੇਕ ਗੁਣ ਪ੍ਰਦਾਨ ਕਰਦਾ ਹੈ । ਬੱਚੇ ਮਾਤਾ-ਪਿਤਾ ਨਾਲੋਂ ਸਕੂਲ 'ਚ ਅਧਿਆਪਕਾਂ ਨਾਲ ਵੱਧ ਸਮਾਂ ਗੁਜ਼ਾਰਦੇ ਹਨ । ਅਧਿਆਪਕ ਉਹ ਹੈ ਜੋ ਬੱਚਿਆਂ ਨੂੰ ਸਹੀ ਸੇਧ ਦੇਵੇ ਅਤੇ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਅਧਿਆਪਕਾਂ ਦਾ ਸਤਿਕਾਰ ਕਰਨ । ਇੱਕ ਅਧਿਆਪਕ ਹੀ ਹੈ ਜੋ ਬੱਚਿਆਂ ਨੂੰ ਡਾਕਟਰ, ਇੰਜੀਨੀਅਰ ਆਦਿ ਬਣਾ ਸਕਦਾ ਹੈ ।
ਰਿਟਾੲਰਿਡ ਬੀ.ਡੀ.ਪੀ.ਓ. ਸ: ਮੀਤ ਸਿੰਘ ਨੇ ਕਿਹਾ ਕਿ ਅਧਿਆਪਕ ਨੂੰ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਧਾਰਮਿਕ ਅਤੇ ਗਿਆਨ ਵਧਾਊ ਗੱਲਾਂ ਦੱਸਣੀਆਂ ਚਾਹੀਦੀਆਂ ਹਨ । ਉਨ੍ਹਾਂ ਕਿਹਾ ਕਿ ਬੱਚਿਆਂ 'ਚ ਅਧਿਆਪਕਾਂ ਪ੍ਰਤੀ ਸਤਿਕਾਰ ਦਿਨੋ-ਦਿਨ ਘੱਟਦਾ ਜਾ ਰਿਹਾ ਹੈ, ਜੇਕਰ ਅਧਿਆਪਕ ਸਮੇਂ ਸਿਰ ਸਕੂਲ ਆਉਣ ਅਤੇ ਬੱਚਿਆਂ ਨੂੰ ਆ ਕੇ ਸਹੀ ਸਿੱਖਿਆ ਦੇਣ ਤਾਂ ਬੱਚੇ ਅਧਿਆਪਕਾਂ ਦਾ ਜ਼ਰੂਰ ਸਤਿਕਾਰ ਕਰਨਗੇ । ਉਨ੍ਹਾਂ ਕਿਹਾ ਕਿ ਮੈਂ ਵੀ ਇਸ ਸਕੂਲ 'ਚ ਪੜ੍ਹ ਕੇ ਅੱਜ ਇਥੋੱਂ ਤੱਕ ਪਹੁੰਚਿਆਂ ਹਾਂ । ਇਸ ਸਕੂਲ ਤੋਂ ਅਨੇਕਾਂ ਹੀ ਵਿਦਿਆਰਥੀ ਅੱਜ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਉੱਚ ਅਹੁਦਿਆਂ ਤੇ ਬਿਰਾਜਮਾਨ ਹਨ, ਇਸ ਸਕੂਲ 'ਚ ਹੁਣ ਤੱਕ ਜਿਨੇ ਵੀ ਅਧਿਆਪਕ ਆਏ ਹਨ ਉਨ੍ਹਾਂ ਨੇ ਇਸ ਪਿੰਡ ਨੂੰ ਅਤੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਿਸ ਕਾਰਨ ਅੱਜ ਇਸ ਸਕੂਲ 'ਚ ਬਾਕੀ ਸਕੂਲਾਂ ਦੇ ਮੁਕਾਬਲੇ ਵੱਧ ਬੱਚੇ ਹਨ ।
ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਪਰਜਿੰਦਰ ਕੌਰ ਬੀ.ਪੀ.ਈ.ਓ. ਸਾਹਕੋਟ -2 , ਸ: ਸੁਰਜੀਤ ਸਿੰਘ ਝੀਤਾ, ਹਰਜਿੰਦਰ ਸਿੰਘ ਬਾਗਪੁਰ ਅਤੇ ਮੇਜਰ ਸਿੰਘ ਨੇ ਕਿਹਾ ਕਿ ਜਦੋਂ ਅਧਿਆਪਕ ਘਰ ਤੋਂ ਸਕੂਲ ਲਈ ਚੱਲ ਪਵੇ ਤਾਂ ਉਸ ਦੇ ਮਨ ਵਿੱਚ ਸਿਰਫ ਸਕੂਲ 'ਚ ਬੱਚਿਆਂ ਨੂੰ ਪੜ੍ਹਾਉਣ ਅਤੇ ਉਨ੍ਹਾਂ ਨੂੰ ਗਿਆਨ ਪ੍ਰਤੀ ਜਾਗਰੂਕ ਕਰਨ ਦੀਆਂ ਭਾਵਨਾਵਾਂ ਹੀ ਹੋਣੀਆਂ ਚਾਹੀਦੀਆਂ ਹਨ ਨਾ ਕਿ ਘਰਾਂ ਦੇ ਕੰਮਾਂ ਬਾਰੇ । ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਸਕੁਲ 'ਚ ਆ ਕੇ ਬੱਚਿਆਂ ਨੂੰ ਪੜ੍ਹਾਵੇ ਅਤੇ ਸਕੂਲ ਸਮੇਂ ਤੋਂ ਬਾਅਦ ਹੀ ਘਰ ਦੇ ਕੰਮ ਕਰੇ । ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਸਕੂਲ ਨੂੰ ਦਾਨ ਦੇ ਕੇ ਇਸ ਸਕੂਲ ਦੀ ਨੁਹਾਰ ਹੀ ਬਦਲ ਦਿੱਤੀ ਹੈ, ਜਿਸ ਨਾਲ ਇਹ ਸਕੂਲ ਇਲਾਕੇ 'ਚ ਜਲਦੀ ਹੀ ਨਮੂਨੇ ਦਾ ਸਕੂਲ ਬਣ ਜਾਵੇਗਾ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਧਾਰਮਿਕ ਸਥਾਨਾਂ ਦੇ ਨਾਲ-ਨਾਲ ਸਿੱਖਿਆ ਸੰਸਥਾਵਾਂ ਨੂੰ ਵੀ ਵੱਧ ਤੋਂ ਵੱਧ ਦਾਨ ਕਰਨ ਤਾਂ ਹੋ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਸਿੱਖਿਆ ਅਤੇ ਗਿਆਨ ਪ੍ਰਤੀ ਜਾਗਰੂਕ ਕਰਨ ਲਈ ਅਧਿਆਪਕ ਨੂੰ ਕੋਈ ਤੰਗੀ ਮਹਿਸੂਸ ਨਾ ਹੋ ਸਕੇ । ਉਨ੍ਹਾਂ ਕਿਹਾ ਕਿ ਇਸ ਸਕੂਲ ਦੇ ਅਧਿਆਪਕਾਂ ਦੀ ਬੱਚਿਆਂ ਪ੍ਰਤੀ ਸਖ਼ਤ ਮਿਹਨਤ ਸਦਕਾ ਤਿੰਨ ਸਾਲਾਂ 'ਚ 20 ਬੱਚੇ ਪੰਜਵੀਂ ਜਮਾਤ ਵਿੱਚੋਂ ਮੈਰਿਟ ਵਿੱਚ ਆ ਚੁੱਕੇ ਹਨ ਅਤੇ 12 ਬੱਚੇ ਜਵਾਹਰ ਨਵੋਦਿਆ ਵਿਦਿਆਲਾ ਤਲਵੰਡੀ ਮਾਧੋ ਵਿਖੇ ਟੈਸਟ ਪਾਸ ਕਰਕੇ ਇਸ ਸਮੇਂ ਮੁਫਤ ਵਿਦਿਆ ਹਾਸਲ ਕਰ ਰਹੇ ਹਨ ।
ਸਮਾਰੋਹ ਦੇ ਅੰਤ ਵਿੱਚ ਸਿੱਖਿਆ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸ: ਸੇਵਾ ਸਿੰਘ ਨੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ । ਸਕੂਲ ਦੀ ਪੀ.ਟੀ.ਏ. ਕਮੇਟੀ, ਪਸਵਕ ਕਮੇਟੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਸ: ਸੇਵਾ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ ।
ਇਸ ਮੌਕੇ 'ਤੇ ਹੋਰਾਂ ਤੋਂ ਇਲਾਵਾ ਪਰਜਿੰਦਰ ਕੌਰ ਬੀ.ਪੀ.ਈ.ਓ. , ਬਖਸ਼ੀਸ਼ ਸਿੰਘ ਮਠਾੜੂ , ਕੁਲਦੀਪ ਸਚਦੇਵਾ, ਹੈਡ ਟੀਚਰ ਜੋਗਿੰਦਰ ਸਿੰਘ, ਸੈਂਟਰ ਹੈਡ ਟੀਚਰ ਰਕੇਸ਼ ਚੰਦ, ਮਾਸਟਰ ਮੀਤ ਸਿੰਘ ਰਿਟਾਇਰਡ ਬੀ.ਪੀ.ਈ.ਓ. , ਸੁਰਜੀਤ ਸਿੰਘ ਝੀਤਾ, ਹੈਡ ਟੀਚਰ ਮਹਿੰਦਰ ਸਿੰਘ, ਰਕੇਸ਼ ਖੈਹਿਰਾ, ਮੇਜਰ ਸਿੰਘ , ਅਮਰਪ੍ਰੀਤ ਸਿੰਘ, ਅਮਨਦੀਪ ਸਿੰਘ, ਅਮਨਦੀਪ ਸਿੰਘ ਬਾਗਪੁਰੀ , ਹਰਜਿੰਦਰ ਸਿੰਘ ਬਾਗਪੁਰੀ, ਹੈਡ ਟੀਚਰ ਕਸ਼ਮੀਰ ਸਿੰਘ, ਪਰਸਨ ਰਾਮ ਸਰਪੰਚ, ਕੁਲਦੀਪ ਸਿੰਘ, ਹਰਜਿੰਦਰ ਸਿੰਘ ਬਾਗਪੁਰੀ, ਬਲਜਿੰਦਰ ਸਿੰਘ, ਕਮਲਾ ਦੇਵੀ , ਮਨਜੀਤ ਕੌਰ, ਬਲਬੀਰ ਕੌਰ, ਸੁਰਿੰਦਰ ਕੌਰ, ਹੈਡ ਟੀਚਰ ਮੈਡਮ ਰੀਤੂ, ਕਮਲਜੀਤ ਕੌਰ, ਮਨਜੀਤ ਕੌਰ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ।

ਕਾਂਗਰਸ ਪਾਰਟੀ ਜਾਗੀ, ਕੰਬੋਜ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ 3 ਉਮੀਦਵਾਰਾਂ ਦਾ ਐਲਾਨ
ਸ਼ਾਹਕੋਟ, 26 ਅਪ੍ਰੈਲ (ਸੁਖਦੀਪ ਸਚਦੇਵਾ) ਪੰਜਾਬ ਵਿੱਚ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਸਰਗਰਮੀਆਂ ਦਿਨੋਂ-ਦਿਨ ਤੇਜ਼ ਹੋ ਰਹੀਆਂ ਹਨ । ਅੱਜ ਪੰਜਾਬ ਦੇ ਸਾਬਕਾ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਕਰਨਲ ਸੀ.ਡੀ. ਸਿੰਘ ਕੰਬੋਜ਼ ਨੇ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜਨ ਵਾਲੇ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਕਰਨ 'ਚ ਕੁੱਝ ਹਿੱਲ-ਜੁੱਲ ਕਰ ਹੀ ਦਿੱਤੀ ਹੈ । ਜਦ ਕਿ ਦੂਜੇ ਪਾਸੇ ਸ਼੍ਰ਼ੋਮਣੀ ਅਕਾਲੀ ਦਲ ਵੱਲੋਂ ਹਲਕਾ ਸ਼ਾਹਕੋਟ ਦੇ 15 ਜ਼ੋਨਾਂ ਚੋਂ ਉਮੀਦਵਾਰਾਂ ਦਾ ਐਲਾਨ ਕਰਕੇ ਪਿੰਡੋਂ-ਪਿੰਡ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ।
ਕਾਂਗਰਸ ਪਾਰਟੀ ਵੱਲੋਂ ਦੇਰੀ ਨਾਲ ਹੀ ਸਹੀ ਪਰ ਐਲਾਨੇ ਗਏ ਉਮੀਦਵਾਰ ਜਿਨ੍ਹਾਂ ਨੂੰ ਕਰਨਲ ਸੀ.ਡੀ. ਸਿੰਘ ਕੰਬੋਜ਼ ਨੇ ਅੱਜ ਵਰਕਰਾਂ ਦੀ ਸਹਿਮਤੀ ਨਾਲ ਕਾਂਗਰਸੀ ਵਰਕਰਾਂ ਦੇ ਕਹਿਣ ਤੇ ਹੀ ਐਲਾਨਿਆਂ ਹੈ । ਕਰਨਲ ਸੀ.ਡੀ. ਸਿੰਘ ਕੰਬੋਜ ਨੇ ਦੱਸਿਆ ਕਿ ਹਲਕਾ ਸ਼ਾਹਕੋਟ ਤੋਂ 4 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣੇ ਜਾਣੇ ਹਨ ਅਤੇ ਇਨ੍ਹਾਂ ਵਿੱਚ ਗਿੱਦੜ ਪਿੰਡੀ ਜੋਂਨ ਤੋਂ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਕਾਮਰੇਡ ਮੋਹਣ ਸਿੰਘ ਫੁੱਲ, ਢੰਡੋਵਾਲ ਜੋਨ ਤੋਂ ਜੋਗਿੰਦਰ ਸਿੰਘ ਟਾਈਗਰ ਅਤੇ ਬਾਜਵਾ ਕਲਾਂ ਜੋਨ ਤੋਂ ਬਲਵਿੰਦਰ ਕੌਰ ਪਤਨੀ ਚਰਨ ਸਿੰਘ (ਬਾਜਵਾ ਖੁਰਦ) ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਚੋਣ ਲੜਨਗੇ । ਕਰਨਲ ਕੰਬੋਜ਼ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਤਿੰਨੋਂ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ । ਉਨ੍ਹਾਂ ਕਿਹਾ ਕਿ ਜਲਦੀ ਹੀ ਵਰਕਰਾਂ ਦੀ ਸਹਿਮਤੀ ਨਾਲ ਬਲਾਕ ਸੰਮਤੀ ਅਤੇ ਬਾਕੀ ਰਹਿੰਦੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਵੀ ਐਲਾਨੇ ਜਾਣਗੇ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਅਮਲੀ ਰੂਪ 'ਚ ਅਪਨਾਇਆ ਜਾਵੇ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ 26 ਅਪ੍ਰੈਲ-ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨਵ ਸੰਸਾਰ ਨੂੰ ਮਹਾਨ ਦੇਣ ਹੈ ਜਿਨ੍ਹਾਂ ਖੰਡਾਂ ਬ੍ਰਹਿਮੰਡਾਂ ਦੀ, ਅੱਜ ਲੱਖਾਂ ਵਿਗਿਆਨੀ ਦਿਨ ਰਾਤ ਖੋਜ ਕਰ ਰਹੇ ਹਨ ਉਨ੍ਹਾਂ ਸਬੰਧੀ ਵਿਸ਼ਾਲ ਜਾਣਕਾਰੀ ਗੁਰੂ ਸਾਹਿਬਾਨ ਦੇ 400 ਸਾਲ ਪਹਿਲਾਂ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰ ਦਿੱਤੀ ਸੀ। ਇਥੇ ਹੀ ਬੱਸ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮਨੁੱਖੀ ਜੀਵਨ ਨਾਲ ਜੁੜੇ ਕਿਸੇ ਵੀ ਮਸਲੇ ਨੂੰ ਅੱਖੋਂ-ਪਰੋਖੇ ਨਹੀਂ ਕੀਤਾ, ਸਗੋਂ ਉਨ੍ਹਾਂ ਦਾ ਹੱਲ ਵੀ ਦਰਜ ਹੈ। ਇਸ ਲਈ ਗੁਰਬਾਣੀ ਆਸ਼ੇ ਅਨੁਸਾਰ ਜੀਵਨ ਜਿਉਣ ਵਾਲਾ ਮਨੁੱਖ ਕਿਸੇ ਵੀ ਪ੍ਰਕਾਰ ਦੇ ਦੁਨਿਆਵੀ ਦੁੱਖ ਤਕਲੀਫ ਦਾ ਸ਼ਿਕਾਰ ਨਹੀਂ ਹੋ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਉੜੀਸਾ ਸਿੱਖ ਪ੍ਰਤੀਨਿਧ ਬੋਰਡ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਭੁਬਨੇਸ਼ਵਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਰਗੱਦੀ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਇਕ ਗੁਰਮਤਿ ਸਮਾਗਮ ਸਮੇਂ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਹ ਜਾਣਕਾਰੀ ਉਨ੍ਹਾਂ ਦੇ ਪੀ.ਏ. ਸ. ਪ੍ਰਮਜੀਤ ਸਿੰਘ ਨੇ ਟੈਲੀਫੋਨ ਰਾਹੀਂ ਦਿੱਤੀ।
ਉਨ੍ਹਾਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਨੇ ਧਾਰਮਿਕ ਮਰਯਾਦਾ ਦੀ ਗੱਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਜਗਤ ਦਾ ਸਰਵਉੱਚ ਧਾਰਮਿਕ ਕੇਂਦਰੀ ਅਸਥਾਨ ਹੈ ਇਸ ਤੋਂ ਜਾਰੀ ਹਰ ਆਦੇਸ਼/ਸੰਦੇਸ਼ ਸਿੱਖ ਜਗਤ ਲਈ ਇਲਾਹੀ ਫੁਰਮਾਨ ਹੈ ਅਤੇ ਇਸ 'ਤੇ ਅਮਲ ਕਰਨਾ ਹਰ ਸਿੱਖ ਦਾ ਫਰਜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਗਤ ਦੀ ਸੰਵਿਧਾਨਕ ਤੌਰ 'ਤੇ ਚੁਣੀ ਹੋਈ ਪ੍ਰਤੀਨਿਧ ਧਾਰਮਿਕ ਸੰਸਥਾ ਹੈ ਜਿਸ ਨੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ, ਪ੍ਰਸਾਰ ਤੇ ਵਿੱਦਿਆ ਦੇ ਖੇਤਰ ਵਿਚ ਵੀ ਨਵੇਂ ਕੀਰਤੀ ਮਾਨ ਸਥਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ 'ਚ ਕਿਧਰੇ ਵੀ ਸਿੱਖ ਵਸੇ ਹਨ, ਨੂੰ ਦਰਪੇਸ਼ ਕਿਸੇ ਵੀ ਮੁਸ਼ਕਿਲ ਸਮੇਂ ਇਹ ਸੰਸਥਾ ਉਨ੍ਹਾਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਭੁਬਨੇਸ਼ਵਰ ਦੀਆਂ ਸੰਗਤਾਂ ਵਲੋਂ ਆਯੋਜਿਤ ਇਸ ਸਮਾਗਮ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਸੰਗਤਾਂ ਵਿਚ ਸਿੱਖੀ ਪ੍ਰਤੀ ਕਿੰਨਾ ਜ਼ਜਬਾ, ਉਤਸ਼ਾਹ ਤੇ ਸਤਿਕਾਰ ਹੈ। ਉਨ੍ਹਾਂ ਭੁਬਨੇਸ਼ਵਰ ਦੀ ਸੰਗਤ ਨੂੰ ਵਿਸ਼ਵਾਸ਼ ਦੁਆਇਆ ਕਿ ਦੇਸ਼ ਵਿਚ ਕਿਧਰੇ ਵੀ ਸਿੱਖ ਵੱਸਦੇ ਹਨ ਸ਼੍ਰੋਮਣੀ ਕਮੇਟੀ ਉਨ੍ਹਾਂ ਨਾਲ ਹਰ ਪੱਖੋਂ ਤਾਲਮੇਲ ਬਣਾਈ ਰੱਖੇਗੀ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਭੁਬਨੇਸ਼ਵਰ ਦੇ ਸਕੱਤਰ ਸ. ਸੁਰਜੀਤ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਤੋਂ ਪਹਿਲਾਂ ਸ੍ਰੀ ਗੁਰੂ ਸਿੰਘ ਸਭਾ ਰੌੜ ਕਿਲਾ ਦੇ ਹਜ਼ੂਰੀ ਰਾਗੀ ਭਾਈ ਸਰਬਜੀਤ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਢਾਡੀ ਜਥੇ ਨੇ ਬੀਰ ਰਸੀ ਵਾਰਾਂ ਨਾਲ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਪ੍ਰਮਜੀਤ ਸਿੰਘ ਸਰੋਆ, ਗੁਰਦੁਆਰਾ ਸਾਹਿਬ ਝਾਰਖੰਡ ਪ੍ਰਦੇਸ਼ ਦੇ ਪ੍ਰਧਾਨ ਸ. ਸ਼ਲਿੰਦਰ ਸਿੰਘ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਭੁਬਨੇਸ਼ਵਰ ਦੇ ਮੈਂਬਰ ਸ. ਬਲਦੇਵ ਸਿੰਘ, ਉੜੀਸਾ ਸਿੱਖ ਪ੍ਰਤੀਨਿਧ ਬੋਰਡ ਦੇ ਪ੍ਰਧਾਨ ਸ. ਜਸਬੀਰ ਸਿੰਘ, ਮੀਤ ਪ੍ਰਧਾਨ ਸ. ਐਸ.ਪੀ.ਐਸ. (ਬੇਦੀ), ਸਕੱਤਰ ਸ. ਯਸ਼ਪਾਲ ਸਿੰਘ, ਖਜ਼ਾਨਚੀ ਸ. ਚਰਨਜੀਤ ਸਿੰਘ, ਕੋਆਰਡੀਨੇਟਰ ਸ. ਗੁਰਮੀਤ ਸਿੰਘ, ਪ੍ਰੈਸ ਸਕੱਤਰ ਸ. ਰਜਿੰਦਰ ਸਿੰਘ, ਗੁਰਦੁਆਰਾ ਸਾਹਿਬ ਰੌੜ ਕਿਲਾ ਦੇ ਪ੍ਰਧਾਨ ਸ. ਧਰਮ ਸਿੰਘ, ਸਕੱਤਰ ਸ. ਅਵਤਾਰ ਸਿੰਘ, 300 ਸਾਲਾ ਗੁਰਗੱਦੀ ਸ਼ਤਾਬਦੀ ਕਮੇਟੀ ਦੇ ਚੇਅਰਮੈਨ ਸ. ਰਜਿੰਦਰ ਸਿੰਘ, ਗੁਰਦੁਆਰਾ ਸਾਹਿਬ ਭਵਾਨੀ ਪਟਨਾ ਦੇ ਪ੍ਰਧਾਨ ਸ. ਮਲਕੀਤ ਸਿੰਘ, ਇਸਪਾਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਬਲਬੀਰ ਸਿੰਘ ਤੋਂ ਇਲਾਵਾ ਉੜੀਸਾ 'ਚ ਲਗਭਗ 42 ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧ ਕਮੇਟੀਆਂ ਦੇ ਔਹੁਦੇਦਾਰ, ਵੱਡੀ ਗਿਣਤੀ 'ਚ ਸ਼ਹਿਰ ਦੇ ਪਤਵੰਤੇ ਤੇ ਸੰਗਤਾਂ ਮੌਜੂਦ ਸਨ।
ਇਸ ਉਪਰੰਤ ਜਥੇਦਾਰ ਅਵਤਾਰ ਸਿੰਘ ਜਗਨਨਾਥ ਪੁਰੀ 'ਚ ਸੁਸ਼ੋਭਿਤ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਨਤਮਸਤਕ ਹੋਏ। ਸ਼ਾਮ ਨੂੰ ਉੜੀਸਾ ਸਿੱਖ ਪ੍ਰਤੀਨਿਧ ਬੋਰਡ ਦੇ ਮੈਂਬਰਾਂ ਨਾਲ ਪੰਥਕ ਵਿਚਾਰਾਂ ਕੀਤੀਆਂ। ਕੱਲ ਨੂੰ ਜਥੇਦਾਰ ਅਵਤਾਰ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਦੀ ਤੀਜੀ ਸ਼ਤਾਬਦੀ ਸਬੰਧੀ ਉੜੀਸਾ ਦੇ ਮੁੱਖ ਮੰਤਰੀ ਸ੍ਰੀ ਨਵੀਨ ਪਟਨਾਇਕ ਤੇ ਉੜੀਸਾ ਸਿੱਖ ਪ੍ਰਤੀਨਿਧ ਬੋਰਡ ਦੇ ਮੈਂਬਰਾਂ ਨਾਲ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਇਕੱਤਰਤਾ 'ਚ ਸ਼ਮੂਲੀਅਤ ਕਰਨਗੇ।
ਨੰ: 1374/26-4-08
(ਰਾਮ ਸਿੰਘ)


ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਸੀ.ਬੀ.ਆਈ. ਜਾਂਚ ਹੋਵੇ : ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ)
ਅੰਮ੍ਰਿਤਸਰ, 26 ਅਪ੍ਰੈਲ: 'ਪੰਜਾਬ ਵਿੱਚ ਦਿਨੋਂ-ਦਿਨ ਵਧ ਰਹੀ ਤਸਕਰੀ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣੀ ਚਾਹੀਦੀ ਹੈ, ਤਾਂ ਜੋ ਨਸ਼ਿਆਂ ਦੇ ਵਪਾਰੀਆਂ, ਸਿਆਸੀ ਲੋਕਾਂ ਅਤੇ ਪ੍ਰਸ਼ਾਸ਼ਨ ਦੀ ਮਿਲੀਭੁਗਤ ਦਾ ਪਰਦਾਫਾਸ਼ ਹੋ ਸਕੇ।' ਇਹ ਮੰਗ ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਕੌਮੀ ਪੰਚ ਗੁਰਜਤਿੰਦਰਪਾਲ ਸਿੰਘ ਭਿੱਖੀਵਿੰਡ, ਸਕੱਤਰ ਜਨਰਲ ਦਯਾ ਸਿੰਘ ਕੱਕੜ, ਨੇ ਕੀਤੀ।
ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਉਪਰੋਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਗਰਕਾਉਣ ਲਈ ਸਰਕਾਰਾਂ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ, ਕਿਉਂਕਿ ਇੱਕ ਪਾਸੇ ਤਾਂ ਨੌਜਵਾਨਾਂ ਨੂੰ ਆਪਣਾ ਭਵਿੱਖ ਸੰਵਾਰਨ ਲਈ ਕੋਈ ਰਾਹ ਨਹੀਂ ਲੱਭਦਾ ਅਤੇ ਉਹ ਨਿਰਾਸ਼ਤਾ ਦੇ ਆਲਮ ਵਿੱਚ ਜਾ ਕੇ ਨਸ਼ਿਆਂ ਦਾ ਸਹਾਰਾ ਲੈਂਦੇ ਹਨ, ਦੂਜੇ ਪਾਸੇ ਅਜਿਹੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੇ ਪ੍ਰੋਗਰਾਮ ਉਲੀਕਣ ਦੀ ਬਜਾਏ, ਸਰਕਾਰ ਵੱਲੋਂ ਨਸ਼ਿਆਂ ਦੇ ਵਪਾਰੀਆਂ ਨੂੰ ਪੂਰੀ ਸਰਪ੍ਰਸਤੀ ਦੇ ਕੇ ਨਿਵਾਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਤੋਂ ਛਪਦੇ ਇੱਕ ਪੰਜਾਬੀ ਅਖ਼ਬਾਰ ਦੀ ਰਿਪੋਰਟ ਮੁਤਾਬਿਕ ਪਿਛਲੇ ਦਿਨੀਂ ਫੜ੍ਹੇ ਗਏ ਅਕਾਲੀ ਆਗੂ ਸੌਂਧੀ ਨੇ ਪੁਲਿਸ ਤਫਤੀਸ਼ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕਰਦਿਆਂ ਵੱਡੇ ਅਕਾਲੀ ਆਗੂਆਂ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਲੋਕ ਸਭਾ ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਨਾਂ ਲਿਆ। ਜਿਸ ਤੋਂ ਸਿੱਧ ਹੁੰਦਾ ਹੈ ਕਿ ਅਕਾਲੀ ਦਲ, ਬਾਦਲ ਪਰਿਵਾਰ ਦੀ ਸਰਪ੍ਰਸਤੀ ਹੇਠ ਜਿੱਥੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਗਲਤਾਨ ਕੀਤਾ ਜਾ ਰਿਹਾ ਹੈ, ਉੱਥੇ ਨਸ਼ਿਆਂ ਵਿੱਚ ਗ੍ਰਸੇ ਨੌਜਵਾਨਾਂ ਨੂੰ ਆਪਣੇ ਸਿਆਸੀ ਮੁਫ਼ਾਦਾਂ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਕੱਲ੍ਹ 100 ਕਰੋੜ ਰੁਪਏ ਦੀ ਹੈਰੋਈਨ ਫੜ੍ਹੇ ਜਾਣ ਤੋਂ ਬਾਅਦ ਐਸ.ਐਸ.ਪੀ. ਅੰਮ੍ਰਿਤਸਰ ਵੱਲੋਂ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਸਫ਼ਾਈ ਪੇਸ਼ ਕਰਨੀ ਕਿ ਫੜ੍ਹੇ ਗਏ ਦੋਸ਼ੀਆਂ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ, ਇਹ ਸਿੱਧ ਕਰਦਾ ਹੈ ਕਿ ਪੁਲਿਸ ਵੀ ਅਜਿਹੇ ਸੰਗੀਨ ਮਾਮਲਿਆਂ ਦੀ ਡੂੰਘੀ ਜਾਂਚ ਕੀਤੇ ਤੋਂ ਬਿਨ੍ਹਾਂ ਹੀ ਕੋਈ ਵੀ ਬਿਆਨ ਜਾਰੀ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਆਮ ਆਦਮੀ ਵੀ ਜਾਣਦਾ ਹੈ ਕਿ ਨਸ਼ਿਆਂ ਦਾ ਵਪਾਰ ਪੁਲਿਸ ਅਤੇ ਸਿਆਸੀ ਲੋਕਾਂ ਦੀ ਸਰਪ੍ਰਸਤੀ ਨਾਲ ਹੀ ਵੱਧਦਾ ਫੁੱਲਦਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚੋਂ ਫੜ੍ਹੀ ਜਾ ਰਹੀ ਹੈਰੋਇਨ ਪੰਜਾਬ 'ਚ ਫੈਲੇ ਕੁੱਲ ਨਸ਼ਿਆਂ ਦਾ ਇੱਕ ਕਿਣਕਾ ਮਾਤਰ ਹੀ ਹੈ। ਸਰਕਾਰ ਅਤੇ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਵਿੱਚ ਸਿੱਖ ਸੰਘਰਸ਼ ਨਾਲ ਸਬੰਧਤ ਜਥੇਬੰਦੀਆਂ ਦਾ ਨਾਂ ਵਰਤਣ ਦੀ ਪੁਰਜ਼ੋਰ ਨਿੰਦਾ ਕਰਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਸਿੱਖ ਸੰਘਰਸ਼ ਗੁਰੂ ਨਾਨਕ ਸਾਹਿਬ ਦੇ ਸਿਧਾਤਾਂ ਨੂੰ ਪ੍ਰਣਾਇਆ ਹੋਇਆ ਸੀ ਅਤੇ ਇਨ੍ਹਾਂ ਸਿਧਾਤਾਂ 'ਤੇ ਹੀ ਚੱਲ ਰਿਹਾ ਹੈ ਅਤੇ ਸਿੱਖ ਸੰਘਰਸ਼ ਨਾਲ ਸਬੰਧਤ ਜਥੇਬੰਦੀਆਂ ਦਾ ਅਜਿਹੇ ਸਮਾਜ ਵਿਰੋਧੀ ਅਨਸਰਾਂ ਨਾਲ ਕੋਈ ਸਾਰੋਕਾਰ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਸੱਤਾ ਦਾ ਸੁੱਖ ਮਾਣ ਰਹੀਆਂ ਪਾਰਟੀਆਂ ਦੇ ਆਗੂਆਂ ਦਾ ਨਾਂ ਨਸ਼ਿਆਂ ਦੇ ਵਪਾਰ ਵਿੱਚ ਆਉਣ ਤੋਂ ਬਾਅਦ ਇਨ੍ਹਾਂ ਪਾਰਟੀਆਂ ਨੇ ਇਸ ਦੀ ਜਾਂਚ ਕਰਵਾਉਣ ਦੀ ਗੱਲ ਕੀਤੀ ਸੀ ਪਰ ਅਜੇ ਤੱਕ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਨਸ਼ਿਆਂ ਦੇ ਵਿਰੁੱਧ ਲੋਕ ਲਹਿਰ ਮਜ਼ਬੂਤ ਕਰਨ ਲਈ ਦ੍ਰਿੜ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਜਨਰਲ ਸਕੱਤਰ ਸੁਖਪਾਲ ਸਿੰਘ ਬਾਸਰਕੇ, ਯੂਥ ਆਗੂ ਬਲਵੰਤ ਸਿੰਘ ਗੋਪਾਲਾ, ਰਾਜਵਿੰਦਰ ਸਿੰਘ ਰਾਜੂ, ਜਸਬੀਰ ਸਿੰਘ ਰੱਬ ਅਤੇ ਹੋਰ ਆਗੂ ਵੀ ਹਾਜ਼ਰ ਸਨ।
ਮਾਮਲਾ ਆਸ਼ੂਤੋਸ਼ ਵਿਰੁੱਧ ਜਾਂਚ ਕਮੇਟੀਆਂ ਦੀਆਂ ਰਿਪੋਰਟਾਂ ਦਾ: ਅਕਾਲ ਤਖ਼ਤ, ਆਸ਼ੂਤੋਸ਼ ਵਿਰੁੱਧ ਕਾਰਵਾਈ ਲਈ ਪੰਜਾਬ ਸਰਕਾਰ ਨੂੰ ਹੁਕਮ ਦੇਵੇ : ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ)
ਲੁਧਿਆਣਾ, 26 ਅਪ੍ਰੈਲ : 'ਨੂਰਮਹਿਲ ਦੇ ਡੇਰੇਦਾਰ ਆਸ਼ੂਤੋਸ਼ ਸਬੰਧੀ ਮਾਹਿਰਾਂ ਦੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਕੀਤੀ ਗਈ ਰਿਪੋਰਟ ਨੂੰ ਲਾਗੂ ਕਰਨ ਹਿੱਤ ਅਕਾਲ ਤਖ਼ਤ ਦੇ ਜਥੇਦਾਰ ਪੰਜਾਬ ਸਰਕਾਰ ਨੂੰ ਆਸ਼ੂਤੋਸ਼ ਦੇ ਡੇਰੇ ਅਤੇ ਪ੍ਰੋਗਰਾਮ ਬੰਦ ਕਰਵਾਉਣ ਲਈ ਹੁਕਮ ਜਾਰੀ ਕਰਨ।' ਇਹ ਮੰਗ ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ, ਕੌਮੀ ਪੰਚ ਹਰਿੰਦਰ ਸਿੰਘ ਖਾਲਸਾ (ਨਾਰਵੇ) ਅਤੇ ਕਮਿੱਕਰ ਸਿੰਘ ਮੁਕੰਦਪੁਰ ਨੇ ਕੀਤੀ।
ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਉਪਰੋਕਤ ਆਗੂਆਂ ਨੇ ਕਿਹਾ ਕਿ ਆਸ਼ੂਤੋਸ਼ 1986 ਤੋਂ ਲੈ ਕੇ ਹੁਣ ਤੱਕ ਸ਼ਬਦ ਗੁਰੂ, ਸਿੱਖ ਇਤਿਹਾਸ ਅਤੇ ਸਿੱਖੀ ਸਰੂਪ 'ਤੇ ਲਗਾਤਾਰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਹਮਲੇ ਕਰ ਰਿਹਾ ਹੈ ਅਤੇ ਸਿੱਖ ਸੰਗਤਾਂ ਨਾਲ ਉਸ ਦਾ ਕਈ ਥਾਈਂ ਤਕਰਾਰ ਵੀ ਹੋ ਚੁੱਕਾ ਹੈ ਅਤੇ ਇਸੇ ਟਕਰਾਅ ਦੇ ਮੱਦੇਨਜ਼ਰ ਪਿਛਲੀ ਕਾਂਗਰਸ ਸਰਕਾਰ ਨੇ ਐਨ.ਪੀ.ਐਸ. ਰਤਨ ਕਮੇਟੀ ਬਣਾਈ ਸੀ, ਜਿਸ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ, ਪਰੰਤੂ ਸਰਕਾਰ ਵੱਲੋਂ ਇਸ ਰਿਪੋਰਟ ਨੂੰ ਨਾ ਤਾਂ ਜਨਤਕ ਕੀਤਾ ਗਿਆ ਅਤੇ ਨਾ ਹੀ ਇਸ ਸਬੰਧੀ ਕੋਈ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਸਿੱਖ ਵਿਦਵਾਨਾਂ ਅਤੇ ਮਾਹਿਰਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਵੀ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੂੰ ਸੌਂਪ ਦਿੱਤੀ ਸੀ, ਪਰ ਇਸ ਰਿਪੋਰਟ ਨੂੰ ਵੀ ਹਵਾ ਨਹੀਂ ਲੱਗਣ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਕਮੇਟੀਆਂ ਦੀਆਂ ਰਿਪੋਰਟਾਂ ਨੇ ਇਹ ਸਿੱਧ ਕਰ ਦਿੱਤਾ ਸੀ ਕਿ ਆਸ਼ੂਤੋਸ਼ ਅਤੇ ਉਸ ਦਾ ਪ੍ਰਚਾਰ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਲਈ ਕਾਫ਼ੀ ਹੈ, ਪਰ ਇਸ ਸਭ ਦੇ ਬਾਵਜੂਦ ਵੀ ਉਸ ਵੱਲੋਂ ਆਪਣੇ ਪ੍ਰੋਗਰਾਮ ਵੱਖ-ਵੱਖ ਬੈਨਰਾਂ ਹੇਠ ਲਗਾਤਾਰ ਕੀਤੇ ਜਾ ਰਹੇ ਹਨ, ਜਿਸ ਦੀ ਲੜੀ ਤਹਿਤ ਹੀ ਲੁਧਿਆਣਾ ਦੀ ਦਰੇਸੀ ਗਰਾਊਂਡ ਵਿੱਚ ਉਸ ਦਾ

ਇੱਕ ਪ੍ਰੋਗਰਾਮ 27 ਅਪ੍ਰੈਲ ਤੋਂ 3 ਮਈ ਤੱਕ ਰੱਖਿਆ ਗਿਆ ਹੈ, ਜਿਸ ਸਬੰਧੀ ਪਹਿਲਾਂ ਤਾਂ ਸਿਰਫ਼ ਇੱਕ ਜਗਰਾਤਾ ਕਰਨ ਦੇ ਬੋਰਡ ਸ਼ਹਿਰ ਵਿੱਚ ਲਗਾਏ ਗਏ ਪਰ ਹੁਣ ਸਿੱਧੇ ਰੂਪ ਵਿੱਚ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਉਪਰੋਕਤ ਪ੍ਰੋਗਰਾਮ ਕਰਵਾਏ ਜਾਣ ਦੇ ਬੋਰਡ ਲਗਾਏ ਜਾ ਚੁੱਕੇ ਹਨ, ਜਿੰਨ੍ਹਾਂ ਨੂੰ ਪ੍ਰਮੁੱਖ ਰੂਪ ਵਿੱਚ ਪੰਜਾਬ ਸਰਕਾਰ ਵਿੱਚ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਦੀ ਪੂਰੀ ਸਰਪ੍ਰਸਤੀ ਹਾਸਲ ਹੈ।
%ਪੰਚ ਪ੍ਰਧਾਨੀ ਦੇ ਆਗੂਆਂ ਨੇ ਦੋਸ਼ ਲਾਉਂਦਿਆ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਬਾਦਲ ਸਰਕਾਰ ਆਈ ਹੈ, ਉਦੋਂ ਹੀ ਫਿਰਕੂ ਤਾਕਤਾਂ ਨੇ ਕਦੇ ਨਿਰੰਕਾਰੀਆਂ ਦੇ ਰੂਪ ਵਿੱਚ, ਕਦੇ ਸਰਸੇ ਵਾਲੇ, ਕਦੇ ਭਨਿਆਰੇ ਵਾਲੇ ਅਤੇ ਕਦੇ ਆਸ਼ੂਤੋਸ਼ ਵਰਗੇ ਡੇਰੇਦਾਰਾਂ ਦੇ ਰੂਪ ਵਿੱਚ ਆਪਣਾ ਫ਼ਨ ਚੁੱਕਿਆ ਹੈ ਅਤੇ ਬਾਦਲ ਨੇ ਆਰ.ਐਸ.ਐਸ. ਅਤੇ ਭਾਜਪਾ ਦੇ ਇਨ੍ਹਾਂ ਮਨਸੂਬਿਆਂ ਅੱਗੇ ਹਮੇਸ਼ਾਂ ਹੀ ਗੋਡੇ ਟੇਕੀ ਰੱਖੇ ਹਨ।
ਉਪਰੋਕਤ ਆਗੂਆਂ ਨੇ ਅਖੀਰ ਵਿੱਚ ਕਿਹਾ ਕਿ ਸੌਦਾ ਸਾਧ ਅਤੇ ਆਸ਼ੂਤੋਸ਼ ਵਰਗੇ ਸਾਧਾਂ ਦੇ ਮਸਲੇ ਸਾਡੇ ਲਈ ਕੇਵਲ ਇੱਕ ਮੁੱਦਾ ਨਹੀਂ, ਸਗੋਂ ਇਹ ਸਾਡੇ ਗੁਰੂ, ਧਰਮ ਅਤੇ ਵਿਸ਼ਵਾਸ਼ ਨਾਲ ਜੁੜਿਆ ਮਸਲਾ ਹੈ, ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਇਨ੍ਹਾਂ ਕਾਰਨ ਵਿਗੜ ਰਹੇ ਮਾਹੌਲ ਦੀ ਜ਼ਿੰਮੇਵਾਰੀ ਸਰਕਾਰ ਦੇ ਸਿਰ ਹੋਵੇਗੀ ਅਤੇ ਅਜਿਹੇ ਮਸਲਿਆਂ ਨੂੰ ਹੱਲ ਕਰਨ ਲਈ ਕੌਮ ਅਤੇ ਗੁਰੂ ਦੇ ਨਿਸ਼ਾਨਿਆਂ ਦੀ ਪੂਰਤੀ ਲਈ ਸਾਰੀਆਂ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਆਪੋ-ਆਪਣੀਆਂ ਨੀਤੀਆਂ ਤਿਆਗ ਹੈ ਇਕਮੱਤ ਹੋਣਾ ਚਾਹੀਦਾ ਹੈ।


ਮਾਮਲਾ ਹਿੰਦੁਸਤਾਨ ਸਰਕਾਰ ਵੱਲੋਂ ਸ਼ਹੀਦਾਂ ਦੇ ਫਲੋਟਾਂ 'ਤੇ ਜਤਾਏ ਇਤਰਾਜ਼ ਦਾ: ਸੰਘਰਸ਼ ਦੇ ਸ਼ਹੀਦ, ਸਿੱਖ ਕੌਮ ਦਾ ਮਾਣ ਹਨ : ਭਾਈ ਦਲਜੀਤ ਸਿੰਘ ਬਿੱਟੂ
ਮਿਤੀ : 26, ਅਪ੍ਰੈਲ 2008.
'ਇੰਦਰਾ ਗਾਂਧੀ ਅਤੇ ਜਨਰਲ ਵੈਦਿਆ, ਸਿੱਖ ਕੌਮ ਦੇ ਦੁਸ਼ਮਣ ਸਨ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਵਾਲੇ ਸਦਾ ਹੀ ਸਿੱਖ ਕੌਮ ਦੇ ਸ਼ਹੀਦ ਅਤੇ ਯੋਧੇ ਕਹਾਉਣਗੇ ਅਤੇ ਭਾਰਤ ਸਰਕਾਰ ਨੂੰ ਕੋਈ ਹੱਕ ਨਹੀਂ ਕਿ ਉਹ ਸਿੱਖਾਂ ਨੂੰ ਦੱਸੇ ਕਿ ਸਿੱਖ ਕੌਮ ਕਿੰਨ੍ਹਾਂ ਨੂੰ ਆਪਣੇ ਸ਼ਹੀਦ ਮੰਨੇ ਅਤੇ ਕਿੰਨ੍ਹਾਂ ਨੂੰ ਨਹੀਂ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੇ ਭਾਰਤ ਸਰਕਾਰ ਵੱਲੋਂ ਸਰੀ, ਟੋਰਾਂਟੋ ਅਤੇ ਹੋਰ ਮੁਲਕਾਂ ਵਿੱਚ ਵਿਸਾਖੀ ਮੌਕੇ ਕੱਢੇ ਗਏ ਨਗਰ ਕੀਰਤਨਾਂ ਦੌਰਾਨ ਸਿੱਖ ਸ਼ਹੀਦਾਂ ਦੀਆਂ ਫੋਟੋਆਂ ਵਾਲੇ ਫਲੋਟਾਂ 'ਤੇ ਇਤਰਾਜ਼ ਜ਼ਾਹਰ ਕਰਨ ਦੇ ਵਿਰੋਧ ਵਿੱਚ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਸਤਵੰਤ ਸਿੰਘ, ਸ਼ਹੀਦ ਬੇਅੰਤ ਸਿੰਘ, ਸ਼ਹੀਦ ਕੇਹਰ ਸਿੰਘ, ਸ਼ਹੀਦ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਸੁਖਦੇਵ ਸਿੰਘ ਸੁੱਖਾ ਅਤੇ ਹੋਰ ਅਨੇਕਾਂ ਯੋਧੇ, ਜਿਨ੍ਹਾਂ ਨੇ ਸਿੱਖ ਅਜ਼ਾਦੀ ਦੇ ਸੰਘਰਸ਼ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਲਈ ਕੁਰਬਾਨੀਆਂ ਕੀਤੀਆਂ, ਉਨ੍ਹਾਂ 'ਤੇ ਸਿੱਖ ਕੌਮ ਨੂੰ ਸਦਾ ਹੀ ਮਾਣ ਹੈ ਅਤੇ ਰਹੇਗਾ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਇੰਦਰਾ ਗਾਂਧੀ ਅਤੇ ਜਨਰਲ ਵੈਦਿਆ ਨੂੰ ਸਜ਼ਾ ਦੇਣ ਵਾਲੇ ਸਿੱਖ ਯੋਧਿਆਂ ਨੂੰ 'ਅੱਤਵਾਦੀ' ਗਰਦਾਨ ਕੇ ਵਿਦੇਸ਼ਾਂ ਦੀਆਂ ਸਰਕਾਰਾਂ ਕੋਲ ਜੋ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ, ਉਹ ਬਿਲਕੁਲ ਬੇਮਾਅਨੇ ਹੈ, ਕਿਉਂਕਿ ਇਹ ਗੱਲ ਇਤਿਹਾਸ ਵਿੱਚ ਸਦਾ ਚੱਲਦੀ ਆਈ ਹੈ ਕਿ ਜਿਸ ਸਟੇਟ ਦੇ ਵਿਰੁੱਧ ਵੀ ਇਨਕਲਾਬੀ ਬਗ਼ਾਵਤ ਕਰਦੇ ਹਨ, ਸਟੇਟ ਵਾਸਤੇ ਉਹ ਹਮੇਸ਼ਾ ਅੱਤਵਾਦੀ ਹੀ ਰਹੇ ਹਨ, ਜਿਵੇਂ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਗਰੇਜ਼ ਸਰਕਾਰ ਲਈ ਅੱਤਵਾਦੀ ਹੀ ਸਨ, ਪਰ ਅੱਜ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪੂਰਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ।
ਭਾਈ ਦਲਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਪੱਤਰ ਵਿਦੇਸ਼ੀ ਸਰਕਾਰਾਂ ਨੂੰ ਜਾਰੀ ਕਰਨ, ਜਿਸ ਵਿੱਚ ਦੱਸਿਆ ਜਾਵੇ ਕਿ ਉਪਰੋਕਤ ਸ਼ਹੀਦ, ਸਿੱਖ ਕੌਮ ਦਾ ਮਾਣ ਹਨ ਅਤੇ ਇਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਜੋ ਕਿ ਸਿੱਖਾਂ ਦਾ ਸਰਵਉੱਚ ਅਸਥਆਨ ਹੈ, ਵੱਲੋਂ ਸਿੱਖ ਕੌਮ ਦੇ ਸ਼ਹੀਦ ਹੋਣ ਦਾ ਰੁਤਬਾ ਬਖਸ਼ਿਆ ਗਿਆ ਹੈ।
ਉਨ੍ਹਾਂ ਅੰਤ ਵਿੱਚ ਵਿਦੇਸ਼ਾਂ ਵਿੱਚ ਬੈਠੀਆਂ ਸਿੱਖ ਸੰਗਤਾਂ ਵੱਲੋਂ ਵਿਸਾਖੀ ਦੇ ਮੌਕੇ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਵਧਾਈ ਦਿੰਦਿਆ ਕਿਹਾ ਕਿ, ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਕੌਮੀ ਦਿਹਾੜਿਆਂ 'ਤੇ ਯਾਦ ਕਰਦੀਆਂ ਹਨ, ਉਹ ਦੁਨੀਆਂ ਦੇ ਨਕਸ਼ੇ 'ਤੇ ਆਪਣਾ ਅਹਿਮ ਥਾਂ ਬਣਾ ਲੈਂਦੀਆਂ ਹਨ।
ਅੱਜ ਦਾ ਸਿੱਖ ਗੁਰੂ ਡੰਮੀਆਂ ਦਾ ਪਿੱਛਲੱਗ ਬਣ ਗਿਆ - ਬਾਬਾ ਪਿਆਰਾ ਸਿੰਘ ਕੈਨੇਡਾ, 51 ਪ੍ਰਾਣੀ ਅੰਮ੍ਰਿਤ ਛਕ ਗੁਰੂ ਦੇ ਲੜ ਲੱਗੇ

ਰਿੱਜੋਮਿਲੀਆ - ਇਟਲੀ (ਗੁਰਮੁਖ ਸਿੰਘ ਸਰਕਾਰੀਆ) ਬਾਬਾ ਪਿਆਰਾ ਸਿੰਘ ਕੈੇਨੇਡਾ ਵਾਲੇ ਯੌਰਪ ਵਿਚ ਹਰ ਸਾਲ ਸਿੱਖੀ ਦੇ ਪ੍ਰਚਾਰ ਲਈ ਆਉਂਦੇ ਹਨ ਸੰਗਤਾਂ ਬਾਬਾ ਜੀ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਅੰਮ੍ਰਿਤ ਛਕ ਕੇ ਸਿੰਘ ਸਜ ਰਹੇ ਹਨ । ਪ੍ਰਚਾਰ ਲੜੀ ਤਹਿਤ ਬਾਬਾ ਜੀ ਨੇ ਗੁਰਦੁਆਰਾ ਸਾਹਿਬ ਸਿੰਘ ਸਭਾ ਨੌਵੇਲਾਰਾ ਵਿਖੇ ਰਾਤ ਦੇ ਦੀਵਾਨ ਸਜਾਏ ਤੇ 51 ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਰਾਤ ਦੇ ਦੀਵਾਨ ਵਿਚ ਗੁਰੂ ਦੇ ਲੜ ਲੱਗਣ ਵਾਲੇ ਪ੍ਰਾਣੀਆਂ ਨੂੰ ਵਧਾਈ ਦਿੰਦਿਆਂ ਕਿਹਾ ਅੰਮ੍ਰਿਤ ਦੀ ਦਾਤ ਨੂੰ ਸੁਰ ਨਰ ਤੇ ਮੁਨ ਜਨ ਤਰਸਦੇ ਚਲੇ ਗਏ ਉਹਨਾਂ ਨੂੰ ਵੀ ਨਸੀਬ ਨਹੀਂ ਹੋਇਆ ਤੇ ਤੁਸੀਂ ਕਿੱਡੇ ਭਾਗਾਂ ਵਾਲੇ ਹੋ ਜੋ ਅੱਜ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਹੋ ਤੇ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਅਤੇ ਤੁਸੀਂ ਆਨੰਦਪੁਰ ਸਾਹਿਬ ਦੇ ਵਾਸੀ ਬਣ ਗਏ ਹੋ। ਅੱਜ ਤੋਂ ਤੁਹਾਡਾ ਪਿਤਾ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਤੁਹਾਡੇ ਮਾਤਾ ਹਨ। ਬਾਬਾ ਜੀ ਨੇ ਕਿਹਾ ਅੱਜ ਦਾ ਸਿੱਖ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਰਾਹ ਦੇ ਸੁਆਮੀਆਂ , ਨਿਰੰਕਾਰੀਆਂ ਤੇ ਹੋਰ ਗੁਰੂ ਡੰਮੀਆਂ ਦੇ ਪਿੱਛ ਲੱਗ ਬਣ ਗਏ ਹਨ , ਜਿਹਨਾਂ ਦੇ ਆਪ ਛਪਾਏ ਗ੍ਰੰਥਾਂ ਵਿਚ ਪ੍ਰਮਾਤਮਾਂ ਦੀ ਉਸਤਤ ਨਹੀਂ ਬਲਕਿ ਇਹਨਾਂ ਡੇਰੇਦਾਰਾਂ ਦੀ ਆਪਣੀ ਹੀ ਵਡਿਆਈ ਹੈ । ਅੱਜ ਦੇ ਸਿੱਖਾਂ ਵਿਚ ਆ ਰਹੀਆਂ ਕੁਰੀਤੀਆਂ ਬਾਰੇ ਬੋਲਦਿਆਂ ਬਾਬਾ ਜੀ ਨੇ ਕਿਹਾ ਕਿ ਅੱਜ ਦਾ ਸਿੱਖ ਮਦ (ਸ਼ਰਾਬ) ਅਤੇ ਚੌਧਰਾਂ (ਪ੍ਰਧਾਨਗੀਆਂ) ਦੇ ਮਗਰ ਤਾਂ ਦੌੜ ਰਹੇ ਹਨ ਪ੍ਰੰਤੂ ਅੰਮ੍ਰਿਤ ਦੀ ਦਾਤ ਤੋਂ ਦੂਰ ਭੱਜ ਰਹੇਂ ਹਾਂ। ਬਾਬਾ ਪਿਆਰਾ ਸਿੰਘ ਜੀ ਨੇ ਅਜੋਕੇ ਪ੍ਰਚਾਰਕਾਂ ਨੂੰ ਵੀ ਲੰਮੇਹੱਥੀਂ ਲੈਂਦਿਆਂ ਕਿਹਾ ਇਹ ਲੋਕ ਹਮੇਸ਼ਾਂ ਸਿੱਖ ਧਰਮ ਵਿਚ ਦੁਫੇੜ ਪਾਉਣ ਵਾਲੀਆਂ ਗੱਲਾਂ ਕਦੇ ਕਹਿੰਦੇ ਰਾਗ ਬਾਣੀ ਗੁਰਬਾਣੀ ਨਹੀਂ ਤੇ ਕਦੇ ਦਸਮ ਗ੍ਰੰਥ ਨੂੰ ਮੰਨਣ ਤੋਂ ਇਨਕਾਰੀ ਹੁੰਦੇ ਹਨ । ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੇ ਤਾਂ ਇਹ ਵੀ ਪ੍ਰਚਾਰ ਕਰੀ ਜਾਂਦੇ ਹਨ ਕਿ ਪੰਜਾਂ ਪਿਆਰਿਆਂ ਨੇ ਰਾਮ ਰਾਇਆਂ ਨੂੰ ਪੰਥ 'ਚ ਸ਼ਾਮਲ ਕਰ ਲਿਆ ਪਰ ਇਹ ਸਭ ਕੁਝ ਝੂਠ ਹੈ , ਜੇ ਉਹਨਾਂ ਨੂੰ ਪੰਥ ਸ਼ਾਮਲ ਕੀਤਾ ਹੁੰਦਾ ਤਾਂ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕਾਉਣ ਸਮੇਂ ਇਹ ਹੀ ਕਹਿਣਾ ਸੀ ਕਿ ਸਿੰਘੋ ਕੁੜੀ ਮਾਰ , ਨੜੀ ਮਾਰ ਨਾਲ ਨਹੀਂ ਵਰਤਣਾ ਜਦ ਕਿ ਅੱਜ ਵੀ ਇਹ ਹੀ ਕਿਹਾ ਜਾਂਦਾ ਕੁੜੀ ਮਾਰ ,ਨੜੀ ਮਾਰ ਤੇ ਰਾਮ ਰਾਇਆਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਨਹੀਂ ।

ਇਟਲੀ 'ਚ 631 ਵਾਂ ਸ੍ਰੀ ਗੁਰੂ ਰਵਿਦਾਸ ਪੁਰਬ 27 ਨੂੰ

ਰਿੱਜੋਮਿਲੀਆ - ਇਟਲੀ (ਗੁਰਮੁਖ ਸਿੰਘ ਸਰਕਾਰੀਆ) ਸ੍ਰੀ ਗੁਰੂ ਰਵਿਦਾਸ ਕਮੇਟੀ ਬੈਰਗਾਮੋ ਇਟਲੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ 631 ਵੇਂ ਜਨਮ ਪੁਰਬ ਦੇ ਸਬੰਧ ਵਿਚ ਗੌਦੋਸੋ (ਬੈਰਗਾਮੋ) ਦੇ ਖੇਡ ਸਟੇਡੀਅਮ (ਕਾਂਪੋ ਸਪੋਰਤੀਵੋ) 'ਚ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਣਗੇ। ਪ੍ਰੈੱਸ ਨੂੰ ਇਹ ਜਾਣਕਾਰੀ ਸ਼ਸ਼ੀ ਕਪੂਰ(ਪ੍ਰਧਾਨ), ਛਿੰਦਾ ਕੌਲਧਾਰ (ਜਨਰਲ ਸੈਕਟਰੀ), ਸੁਭਾਸ਼ ਚੰਦਰ ਖੰਗੂੜਾ(ਖਜ਼ਾਨਚੀ) ਦਿੰਦਿਆ ਦੱਸਿਆ ਕਿ ਇਸ ਮੌਕੇ 'ਤੇ 1008 ਸੰਤ ਚੈਰੀਟੇਬਲ ਟਰੱਸਟ ਤੋਂ ਇਲਾਵਾ ਆਸਟਰੀਆ, ਗਰੀਸ , ਹੌਲੈਂਡ , ਸਪੇਨ, ਪੁਰਤਗਾਲ, ਨਿਊਜੀਲੈਂਡ ਤੇ ਕੈਨੇਡਾ ਤੋਂ ਉੱਚ ਕੋਟੀ ਦੇ ਬੁਲਾਰੇ ਤੇ ਕੀਰਤਨੀ ਪ੍ਰਚਾਰਕ ਸੰਗਤਾਂ ਨੂੰ ਗੁਰੂ ਜੀ ਦੇ ਜੀਵਨ ਤੋਂ ਜਾਣੂ ਕਰਵਾਉਣਗੇ । ਇਸ ਸਮਾਗਮ ਦੀ ਕਵਰੇਜ਼ ਵੀਨਸ ਚੈਨਲ ਯੂ ਕੇ ਅਤੇ ਰਾਜ ਰੇਡੀਓ ਕਰਨਗੇ। ਇਸ ਮੌਕੇ ਤੇ ਵਿਲੱਖਣ ਸ਼ਖਸ਼ੀਅਤਾਂ ਨੂੰ ਸਨਮਾਨਤ ਕੀਤਾ ਜਾਵੇਗਾ ਜਿਹਨਾਂ ਵਿਚ ਮੁੱਖ ਤੌਰ ਤੇ ਵੀਨਸ ਟੀਮ ਯੌਰਪ ਦੇ ਡਾਇਰੈਕਟਰ ਤੇ ਐਮਚਿਉਰ ਕਬੱਡੀ ਫੈਡਰੇਸ਼ਨ ਯੌਰਪ ਦੇ ਪ੍ਰਧਾਨ ਸ੍ਰੀ ਅਨਿਲ ਕੁਮਾਰ ਸ਼ਰਮਾ,ਸ੍ਰੀ ਪਰਮਪਾਲ ਜਟਾਣਾ ਤੇ ਸ੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ ।

ਇਟਲੀ ਦੀ ਰਾਜਧਾਨੀ ਵਿਖੇ ਰੋਮ ਵਿਖੇ ਅਲੌਕਿਕ ਨਗਰ ਕੀਰਤਨ ਕੱਢਿਆ ਗਿਆ
ਰਿੱਜੋਮਿਲੀਆ -ਇਟਲੀ (ਗੁਰਮੁਖ ਸਿੰਘ ਸਰਕਾਰੀਆ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਟਲੀ ਦੀ ਰਾਜਧਾਨੀ ਰੋਮ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਤੇ ਦੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਟਲੀ ਦੀ ਰਾਧਾਨੀ ਰੋਮ ਵਿਖੇ ਸਮੁਹ ਸੰਗਤ ਵਲੋਂ ਛੇਵਾਂ ਨਗਰ ਕੀਰਤਨ ਕੱਢਿਆ ਗਿਆ । ਗੁਰੁ ਮਹਾਰਾਜ ਦੀ ਅਪਾਰ ਕਿਰਪਾ ਹੋਈ ਅਤੇ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਨਗਰ ਕੀਰਤਨ ਨੂੰ ਸਫ਼ਲ ਬਣਾਇਆ । ਸੰਗਤਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡੇ ਜਿਸ ਨਾਲ ਆਸਮਾਨ ਵੀ ਗੂੰਜ ਉਠਿਆ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ। ਨਗਰ ਕੀਰਤਨ ਸਫ਼ਲ ਕਰਨ ਦਾ ਸਿਹਰਾ ਸੰਗਤਾਂ ਦੇ ਸਿਰ ਜਾਂਦਾ, ਰੋਮ ਅਤੇ ਸਬੋਧੀਆ ਸ਼ਹਿਰ ਦਿਆਂ ਗੁਰੂ ਘਰ ਕਮੇਟੀਆਂ ਅਤੇ ਹੋਰ ਸਹਿਯੋਗੀਆਂ ਨੇ ਅਤੇ ਸੰਗਤਾਂ ਨੇ ਪੂਰਾ ਸਾਥ ਦਿੱਤਾ ਅਤੇ ਜਿਸ ਕਰਕੇ ਗੁਰੁ ਦੀ ਕਿਰਪਾ ਨਾਲ ਖਾਲਸੇ ਦਾ ਜਨਮ ਦਿਹਾੜਾ ਮਨਾਉਣ ਵਿੱਚ ਕਾਮਯਾਬ ਹੋਏ। । ਪ੍ਰਬੰਧਕਾਂ ਨੇ ਦੋਸ਼ ਲਾਇਆ ਕਿ ਕੁਝ ਇਕ ਵਿਆਕਤੀਆਂ ਨੇ ਨਗਰ ਕੀਰਤਨ 'ਚ ਅੜਿੱਕੇ ਪਾਉਣ ਦੀ ਕੋਸ਼ਿਸ ਵੀ ਕੀਤੀ ਪ੍ਰੰਤੂ ਗੁਰੂ ਦੀ ਮਿਹਰ ਨਾਲ ਨਗਰ ਕੀਰਤਨ ਸਫਲਤਾ ਨਾਲ ਸੰਪਨ ਹੋਇਆ ।
ਪੰਜਾਬ ਸਮਾਚਾਰ

ਚੰਗੀ ਕਾਰਗੁਜ਼ਾਰੀ ਵਾਲਿਆਂ ਨੂੰ ਯੂਥ ਅਕਾਲੀ ਦਲ ਦੇ ਢਾਂਚੇ 'ਚ ਲਵਾਂਗੇ : ਕੰਗ : ਸੁਖਬੀਰ ਬਾਦਲ ਨਾਲ ਸਲਾਹ-ਮਸ਼ਵਰੇ ਪਿੱਛੋਂ ਬਣੇਗਾ ਜਥੇਬੰਦਕ ਢਾਂਚਾ
ਜਲੰਧਰ (26 ਅਪ੍ਰੈਲ)- ਸ੍ਰ਼ੋਮਣੀ ਯੂਥ ਅਕਾਲੀ ਦਲ ਦੇ ਨਵੇਂ ਜਥੇਬੰਧਕ ਢਾਂਚੇ 'ਚ ਸਿਰਫ ਉਨ੍ਹਾਂ ਵਰਕਰਾਂ ਨੂੰ ਹੀ ਅੱਗੇ ਲਿਆਂਦਾ ਜਾਵੇਗਾ, ਜਿਨ੍ਹਾਂ ਪਾਰਟੀ ਲਈ ਕੰਮ ਕੀਤਾ ਹੋਵੇਗਾ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਵਧੀਆ ਹੋਵੇਗੀ । ਪੈਸੇ ਦੇ ਜ਼ੋਰ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਅਹੁਦਾ ਨਹੀ ਬਖਸ਼ੇ ਜਾਣਗੇ, ਸਗੋਂ ਚੰਗੀ ਦਿੱਖ ਵਾਲੇ ਨੌਜਵਾਨਾਂ ਨੂੰ ਯੂਥ ਅਕਾਲੀ ਦਲ 'ਚ ਕੰਮ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ । ਇਹ ਗੱਲ ਸ੍ਰ਼ੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਕੌਮੀ ਪ੍ਰਧਾਨ ਸ੍ਰ਼ੀ ਕਿਰਨਬੀਰ ਸਿੰਘ ਕੰਗ, ਜਿਹੜੇ ਪੰਜਾਬ ਕੇਸਰੀ ਗਰੁੱਪ' ਦੇ ਜੁਆਇੰਟ ਐਡੀਟਰ ਸ਼੍ਰੀ ਅਵਿਨਾਸ਼ ਚੋਪੜਾ ਨੂੰ ਉਚੇਚੇ ਤੌਰ 'ਤੇ ਮਿਲਣ ਆਏ ਸਨ, ਨੇ ਮੁਲਾਕਾਤ ਮਗਰੋਂ ਇਸ ਪੱਤਰਕਾਰ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਕਹੀ ।
ਸ਼੍ਰੀ ਕੰਗ ਨੇ ਕਿਹਾ ਕਿ ਯੂਥ ਅਕਾਲੀ ਦਲ ਦਾ ਨਵਾਂ ਜਥੇਬੰਦ ਢਾਚਾ ਅਜਿਹਾ ਬਣਾਉਣ ਦੇ ਯਤਨ ਕੀਤੇ ਜਾਣਗੇ, ਜਿਸ 'ਚ ਹਰੇਕ ਵਰਗ ਦੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਪਰ ਢਾਂਚੇ 'ਚ ਲਿਆ ਉਨ੍ਹਾਂ ਹੀ ਵਰਕਰਾਂ ਤੇ ਲੀਡਰਾਂ ਨੂੰ ਜਾਵੇਗਾ, ਜਿਨ੍ਹਾ ਪਾਰਟੀ ਲਈ ਕੰਮ ਕੀਤਾ ਹੋਵੇਾਗ । ਉਨ੍ਹਾਂ ਕਿਹਾ ਕਿ ਅਹੁਦੇ ਵਰਕਰਾ ਤੇ ਲੀਡਰਾਂ ਦੀ ਕਾਰਗੁਜ਼ਾਰੀ ਨੂੰ ਸਾਹਮਣੇ ਰੱਖ ਕੇ ਦਿੱਤੇ ਜਾਣਗੇ ।

ਕੀ ਬਾਦਲ-ਅਮਰਿੰਦਰ ਹੁਣ ਪੇਸ਼ ਹੋਣਗੇ ?
ਚੰਡੀਗੜ੍ਹ (26 ਅਪ੍ਰੈਲ)- ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਇਕ ਵਾਰ ਫਿਰ ਪ੍ਰੀਖਿਆ ਦੀ ਘੜੀ ਆ ਖੜੀ ਹੋਈ ਹੈ । ਕਈ ਮਹੀਨਿਆਂ ਮਗਰੋਂ ਬਾਦਲ ਵਲੋਂ ਕੈਪਟਨ ਸਿੰਘ ਦੇ ਖਿਲਾਫ ਦਾਇਰ ਅਪਰਾਧਿਕ ਮਾਨਹਾਨੀ ਸੰਬੰਧੀ ਪਟਸ਼ਿਨ ਦੀ ਤਰੀਕ ਆ ਗਈ ਹੇ । ਹਾਲੇ ਇਸ ਬਾਰੇ ਸਪਸ਼ੱਟ ਨਹੀ ਹੋ ਸਕਿਆ ਕਿ ਤਕਰੀਬਨ ਡੇਢ ਸਾਲ ਤੋਂ ਬਿਨਾਂ ਕਿਸੇ ਕਾਰਵਾਈ ਤੋਂ ਲੰਬਿਤ ਇਸ ਸ਼ਿਕਾਇਤ'ਤੇ ਇਸ ਵਾਰ ਵੀ ਕੋਈ ਕਾਰਵਾਈ ਹੋ ਸਕੇਗੀ ਜਾਂ ਨਹੀ ।
ਬਾਦਲ ਵਲੋਂ ਦਾਇਰ ਇਸ ਪਟੀਸ਼ਨ 'ਤੇ 26 ਅਪ੍ਰੈਲ ਦੀ ਤਾਰੀਖ ਤੈਅ ਹੈ ਅਕਤੂਬਰ-ਨਵੰਬਰ 2006 ਮਗਰੋਂ ਨਾ ਕਦੇ ਬਾਦਲ ਪੇਸ਼ ਹੋਏ ਹਨ ਅਤੇ ਨਾ ਹੀ ਸਾਬਕਾ ਮੁਖ ਮੰਤਰੀ ਅਮਰਿੰਦਰ । ਦੋਵਾ ਵਲੋਂ ਹੀ ਪੇਸ਼ੀ ਤੋਂ ਛੋਟ ਦੀ ਅਰਜ਼ੀ ਦਾਇਰ ਕਰ ਦਿੱਤੀ ਜਾਦੀ ਹੈ । ਕੁਝ ਦਿਨ ਪਹਿਲਾਂ ਬਾਦਲ ਤੋਂ ਜਦੋਂ ਇਸ ਬਾਰੇ ਪੁਛਿਆ ਗਿਆ ਸੀ ਤਾਂ ਉਨ੍ਹਾਂ ਇਹੋ ਕਿਹਾ ਸੀ ਕਿ ਅਮਰਿੰਦਰ ਪੇਸ਼ ਨਹੀ ਹੁੰਦੇ, ਇਸ ਲਈ ਉਨ੍ਹਾਂ ਦੀ ਪੇਸ਼ੀ ਵੀ ਕਿਸੇ ਕੰਮ ਦੀ ਨਹੀ ਹੈ ।

ਪੰਜਾਬ ਦੇ 26 ਆਈ ਏ ਐੱਸ ਤੇ 10 ਆਈ ਪੀ ਐੱਸ ਅਧਿਕਾਰ&