ਖ਼ਬਰਾਂ

 ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਮੰਗਤਾ ਬਣਾ ਦਿੱਤਾ: ਕੇ.ਪੀ


ਸ਼ਾਹਕੋਟ, 12 ਅਪ੍ਰੈਲ (ਸੁਖਦੀਪ ਸਚਦੇਵਾ) ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਹਰ ਪਾਸੇ ਤੋਂ ਅਸਫਲ ਹੈ, ਜੋ ਵੀ ਵਾਅਦੇ ਬਾਦਲ ਨੇ ਚੋਣਾਂ ਦੇ ਸਮੇਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ, ਉਹ ਹੁਣ ਤੱਕ ਵੀ ਪੂਰੇ ਨਹੀਂ ਹੋਏ । ਪੰਜਾਬ ਦੀ ਸਥਿਤੀ ਦਿਨ ਬਦਿਨ ਖਰਾਬ ਹੁੰਦੀ ਜਾ ਰਹੀ ਹੈ । ਜਿਸ ਦੇ ਨਤੀਜੇ ਵੱਜੋਂ ਪੰਜਾਬ ਕਾਫੀ ਪਿੱਛੇ ਰਹਿ ਗਿਆ ਹੈ । ਹੁਣ ਦੀ ਮੌਜੂਦਾ ਸਰਕਾਰ ਨੇ ਪੰਜਾਬ ਨੂੰ ਮੰਗਤਾ ਬਣਾ ਕੇ ਰੱਖ ਦਿੱਤਾ ਹੈ । ਇਸ ਕਾਰਨ ਸਰਦਾਰ ਬਾਦਲ ਕੁੱਝ ਕੁ ਮਹੀਨਿਆਂ ਦੇ ਬਾਅਦ ਹੀ ਫੁੱਲਾਂ ਦਾ ਗੁਲਦਸਤਾ ਚੱਕ ਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕੋਲ ਚਲੇ ਜਾਂਦੇ ਹਨ । ਉੱਕਤ ਵਿਚਾਰਾਂ ਦਾ ਪ੍ਰਗਟਾਵਾ ਮਹਿੰਦਰ ਸਿੰਘ ਕੇ.ਪੀ. ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨੇ ਪਿੰਡ ਮੱਲ੍ਹੀਵਾਲ ਵਿੱਚ ਦੁਆਬਾ ਕੋਲਡ ਸਟੋਰ ਵਿੱਚ ਹਲਕਾ ਲੋਹੀਆਂ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਕੀਤਾ । ਇਸ ਮੌਕੇ 'ਤੇ ਸ: ਉਮਰਾਓ ਸਿੰਘ ਸਾਬਕਾ ਐਮ.ਪੀ., ਸਾਬਕਾ ਪਾਰਲੀਮੈਂਟ ਸੈਕਟਰੀ ਗੁਰਬਿੰਦਰ ਸਿੰਘ ਅਟਵਾਲ, ਸਾਬਕਾ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਕੰਗ, ਮੰਡੀਕਰਨ ਬੋਰਡ ਦੇ ਸਾਬਕਾ ਚੇਅਰਮੈਨ ਚੌਧਰੀ ਦਰਸ਼ਨ ਸਿੰਘ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਾਬਾ ਰਜਿੰਦਰ ਸਿੰਘ ਜੌਹਲ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਗਿਲੇ-ਸ਼ਿਕਵੇ ਸੁਣੇ ਅਤੇ ਇਨ੍ਹਾਂ ਨੂੰ ਜਲਦੀ ਹੀ ਦੂਰ ਕਰਨ ਦਾ ਭਰੋਸਾ ਦਿੱਤਾ । ਸਾਬਕਾ ਪਾਰਲੀਮੈਂਟ ਸੈਕਟਰੀ ਗੁਰਬਿੰਦਰ ਸਿੰਘ ਅਟਵਾਲ ਨੇ ਮੰਨਿਆ ਕਿ ਮੌਜੂਦਾ ਕਾਂਗਰਸ ਸਰਕਾਰ ਦੇ ਸਮੇਂ ਵੀ ਕਾਂਗਰਸ ਆਗੂਆਂ ਅਤੇ ਵਰਕਰਾਂ ਦੇ ਨਾਲ ਅਨਦੇਖੀ ਕੀਤੀ ਗਈ ਹੈ, ਜਿਸ ਦਾ ਨਤੀਜਾ ਸਾਨੂੰ ਚੋਣਾਂ ਦੇ ਸਮੇਂ ਭੁਗਤਣਾ ਪਿਆ ਹੈ । ਉਨ੍ਹਾਂ ਨੇ ਕਿਹਾ ਕਿ ਸਾਰੇ ਹੀ ਕਾਂਗਰਸੀ ਪਾਰਟੀ ਦੇ ਰੀੜ੍ਹ ਦੀ ਹੱਡੀ ਹਨ । ਇਹਨ੍ਹਾਂ ਦੇ ਮਾਣ-ਸਨਮਾਨ ਦੇ ਨਾਲ ਹੀ ਪਾਰਟੀ ਦੀ ਨੀਂਹ ਮਜ਼ਬੂਤ ਹੁੰਦੀ ਹੈ । ਉਹਨਾਂ ਨੇ ਕਿਹਾ ਕਿ 16 ਅਪ੍ਰੈਲ ਨੂੰ ਸੰਵਿਧਾਨ ਦੇ ਨਿਰਮਾਤਾ ਡਾ: ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਨ ਦੇ ਸਬੰਧ ਵਿੱਚ ਦੇਸ਼ ਭਗਤ ਯਾਦਗਾਰ ਹਾਲ ਵਿੱਚ ਇੱਕ ਵਿਸ਼ਾਲ ਕਾਨਫਰੈਂਸ ਹੋ ਰਹੀ ਹੈ, ਜਿਸ ਵਿੱਚ ਪੰਜਾਬ ਦੇ ਸਾਰੇ ਹੀ ਲੀਡਰ, ਸਾਬਕਾ ਮੰਤਰੀ, ਐਮ.ਐਲ.ਏ. ਪਹੁੰਚ ਰਹੇ ਹਨ । ਜਿਸ ਵਿੱਚ ਹਲਕਾ ਲੋਹੀਆਂ ਦੇ ਵੀ ਵੱਡੀ ਸੰਖਿਆ ਵਿੱਚ ਕਾਂਗਰਸੀ ਆਗੂਆਂ ਨੂੰ ਪਹੁੰਚਣ ਦੀ ਅਪੀਲ ਕੀਤੀ । ਇਸ ਵਿਸ਼ਾਲ ਇਕੱਠ ਵਿੱਚ ਹਰਦੇਵ ਸਿੰਘ ਪੀਟਾ, ਹਰਦੇਵ ਸਿੰਘ ਲਾਡੀ, ਕਾਂਗਰਸ ਵਪਾਰ ਸੈੱਲ ਦੇ ਜ਼ਿਲ੍ਹਾ ਜਲੰਧਰ ਦੇ ਚੇਅਰਮੈਨ ਵਿਨੋਦ ਉੱਪਲ, ਟਿੱਕਾ ਸਿੰਘ ਸ਼ੇਰੋਵਾਲੀਆ, ਗੁਰਦਿਆਲ ਸਿੰਘ ਸਰਪੰਚ, ਡਾ: ਜਗਤਾਰ ਸਿੰਘ ਚੰਦੀ, ਰਾਜੂ ਚੋਪੜਾ, ਵਿਸ਼ਾਲ ਨਾਹਰ, ਗੁਰਦੇਵ ਸਿੰਘ ਸਿੱਧੂ, ਬਲਕਾਰ ਸਿੰਘ ਚੱਠਾ, ਪਿਆਰਾ ਸਿੰਘ ਕੰਗ, ਕਮਲ ਨਾਹਰ, ਦਰਸ਼ਨ ਸਿੰਘ, ਪੰਨਾ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਹਾਜ਼ਿਰ ਸਨ ।

ਹਲਕਾ ਲੋਹੀਆਂ ਦੇ ਕਾਂਗਰਸੀ ਆਗੂਆਂ ਨੇ ਜਦੋਂ ਸਾਬਕਾ ਮੰਤਰੀਆਂ ਦੀ ਕਲਾਸ ਲਗਾ ਦਿੱਤੀ, ਖਰੀਆ - ਖਰੀਆਂ ਸੁਣਦੇ ਹੀ ਸਾਬਕਾ ਮੰਤਰੀ ਖਿਸਕੇ, ਵਰਕਰ ਜਵਾਬ ਮੰਗਦੇ ਰਹੇ

ਸ਼ਾਹਕੋਟ, 12 ਅਪ੍ਰੈਲ (ਸੁਖਦੀਪ ਸਚਦੇਵਾ) ਪਿੰਡ ਮੱਲ੍ਹੀਵਾਲ 'ਚ ਦੁਆਬਾ ਕੋਲਡ ਸਟੋਰ 'ਚ ਇਕੱਠੇ ਹੋਏ ਪੰਜਾਬ ਦੇ ਸਾਬਕਾ ਮੰਤਰੀਆਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਹਲਕਾ ਲੋਹੀਆਂ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਉਹਨਾਂ ਦੀ ਲਾਹ-ਪਾਹ ਕਰ ਦਿੱਤੀ । ਇਹ ਇਕੱਠ 16 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ 'ਚ ਰੈਲੀ ਸਬੰਧੀ ਤਿਆਰੀਆਂ ਲਈ ਕੀਤਾ ਗਿਆ ਸੀ । ਜਿਸ ਵਿੱਚ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. , ਸਾਬਕਾ ਪਾਰਲੀਮੈਂਟ ਸੈਕਟਰੀ ਗੁਰਬਿੰਦਰ ਸਿੰਘ ਅਟਵਾਲ , ਸਾਬਕਾ ਐਮ.ਪੀ. ਉਮਰਾਓ ਸਿੰਘ, ਸਾਬਕਾ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਕੰਗ , ਚੋਧਰੀ ਦਰਸ਼ਨ ਸਿੰਘ ਸਾਬਕਾ ਚੇਅਰਮੈਨ ਮੰਡੀਕਰਨ ਬੋਰਡ ਨੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ 16 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਾਂਰਗਸੀ ਵਰਕਰਾਂ ਦੀ ਹੋਣ ਵਾਲੀ ਕਾਨਫਰੈਂਸ ਦੇ ਸਬੰਧ ਵਿੱਚ ਸੰਬੋਧਨ ਕਰਦੇ ਮਹਿੰਦਰ ਸਿੰਘ ਕੇ.ਪੀ. , ਗੁਰਬਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਹਲਕਾ ਲੋਹੀਆਂ ਦੇ ਕਾਂਗਰਸੀ ਵਰਕਰ ਇੱਕ ਜੁੱਟ ਹੋ ਕੇ ਚੱਲਣ, ਜਿਸ ਨੂੰ ਸੁਣਦਿਆਂ ਹੀ ਹਲਕਾ ਲੋਹੀਆਂ ਦੇ ਕਾਂਗਰਸੀ ਵਰਕਰਾਂ ਅਤੇ ਮੰਤਰੀਆ ਨੇ ਇਕੱਠ 'ਚ ਬੈਠੇ ਸਾਰੇ ਹੀ ਸਾਬਕਾ ਮੰਤਰੀਆਂ ਦੀ ਕਲਾਸ ਲਗਾ ਦਿੱਤੀ । ਇਸ ਮੌਕੇ' ਤੇ ਆਪਣੀ ਭੜਾਸ ਕੱਢਦਿਆਂ ਪਹਿਲਾਂ ਪੰਜਾਬ ਕਾਂਗਰਸ ਦੇ ਸੈਕਟਰੀ ਡਾ: ਜਗਤਾਰ ਸਿੰਘ ਚੰਦੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਨੂੰ ਕਿਹਾ ਕਿ ਉਹਨਾਂ ਨੇ 15 ਸਾਲ ਪਹਿਲਾਂ ਕਾਂਗਰਸ ਸਰਕਾਰ ਵੇਲੇ ਮੈਨੂੰ ਝੂਠੇ ਕੇਸ 'ਚ ਫਸਾਉਣ ਲਈ ਪੂਰੀ ਵਾਹ ਲਾ ਦਿੱਤੀ, ਇਸ ਉਪਰੰਤ ਸਾਰੇ ਹੀ ਵਰਕਰਾਂ ਨੇ ਆਪਣਾ-ਆਪਣਾ ਹੌਸਲਾਂ ਕਰਦਿਆਂ ਸਾਰਿਆਂ ਨੇ ਹੀ ਸਾਬਕਾ ਮੰਤਰੀਆਂ ਦੀ ਖੂਬ ਲਾਹ-ਪਾਹ ਕੀਤੀ । ਬਹੁਤ ਸਾਰੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਅਕਾਲੀਆਂ ਵੱਲੋਂ ਕਾਂਗਰਸੀਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਪ੍ਰੰਤੂ ਕਿਸੇ ਵੀ ਸੀਨੀਅਰ ਕਾਂਗਰਸੀ ਲੀਡਰ ਜਾਂ ਮੰਤਰੀ ਨੇ ਵੀ ਸਾਰ ਨਹੀਂ ਲਈ । ਉਹਨਾਂ ਕਿਹਾ ਕਿ ਜਦੋਂ ਕਿਤੇ ਕਾਂਗਰਸ ਦੀ ਰੈਲੀ ਹੁੰਦੀ ਹੈ ਤਾਂ ਕਾਂਗਰਸੀ ਮੰਤਰੀ ਆਪਣਾ ਟੌਹਰ ਬਣਾਉਣ ਲਈ ਹਲਕਾ ਲੋਹੀਆਂ ਵੱਲ ਤੁਰ ਪੈਂਦੇ ਹਨ ।
ਜਦੋਂ ਹਲਕਾ ਲੋਹੀਆਂ ਦੇ ਕਾਂਗਰਸੀ ਸਾਬਕਾ ਮੰਤਰੀਆਂ ਨੂੰ ਖਰੀਆਂ-ਖਰੀਆਂ ਸੁਣਾ ਰਹੇ ਸਨ ਤਾਂ ਸਾਬਕਾ ਮੰਤਰੀਆਂ ਨੇ ਉਥੋਂ ਖਿਸਕਣ 'ਚ ਹੀ ਭਲਾਈ ਸਮਝੀ, ਉਹ ਲਾਲ ਬੱਤੀਆਂ ਵਾਲੀਆਂ ਗੱਡੀਆਂ ਲੈ ਕੇ ਨਿਕਲ ਗਏ ਪਰ ਕਾਂਗਰਸੀ ਆਗੂ ਤੇ ਵਰਕਰ ਇਹਨਾਂ ਤੋਂ ਜਵਾਬ ਮੰਗਦੇ ਰਹੇ ।


ਰਾਮ ਨੌਮੀ ਉਤਸਵ 'ਤੇ ਸ਼ੋਭਾ ਯਾਤਰਾ ਦਾ ਆਯੋਜਨ

ਸ਼ਾਹਕੋਟ, 12 ਅਪ੍ਰੈਲ (ਸੁਖਦੀਪ ਸਚਦੇਵਾ) ਅੱਜ ਸਥਾਨਕ ਸ਼ਹਿਰ ਵਿੱਚ ਰਾਮ ਨੌਮੀ ਉਤਸਵ ਦੇ ਮੌਕੇ 'ਤੇ ਰਮਾਇਣ ਪ੍ਰਚਾਰ ਸੰਘ ਸ਼ਾਹਕੋਟ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ । ਇਹ ਸ਼ੋਭਾ ਯਾਤਰਾ ਰਾਮਾ ਮੰਦਰ ਗਾਂਧੀ ਚੌਂਕ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੇ ਮੁਹੱਲਿਆਂ ਬਜ਼ਾਰਾਂ ਅਤੇ ਗਲੀਆਂ ਵਿੱਚ ਦੀ ਹੁੰਦੀ ਹੋਈ ਵਾਪਸ ਰਾਮਾ ਮੰਦਰ ਵਿਖੇ ਸਮਾਪਤ ਹੋਈ । ਇਸ ਸ਼ੋਭਾ ਯਾਤਰਾ ਵਿੱਚ ਰਾਮ, ਲਕਸ਼ਮਣ, ਸੀਤਾ ਮਾਤਾ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਝਾਕੀਆਂ ਤਿਆਰ ਕੀਤੀਆਂ ਗਈਆਂ । ਇਸ ਸ਼ੋਭਾ ਯਾਤਰਾ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਦੇ ਇਲਾਵਾ ਵੱਡੀ ਸੰਖਿਆ ਵਿੱਚ ਸੰਗਤਾਂ ਸ਼੍ਰੀ ਰਾਮ ਜੀ ਦਾ ਗੁਨਗਾਨ ਕਰ ਰਹੀਆਂ ਸਨ । ਸ਼ਹਿਰ ਵਿੱਚ ਅਨੇਕਾਂ ਗਲੀਆਂ ਅਤੇ ਮੁਹੱਲਿਆਂ ਵਿੱਚ ਸ਼ੋਭਾ ਯਾਤਰਾ ਦਾ ਭਾਰੀ ਸਵਾਗਤ ਕੀਤਾ ਗਿਆ । ਅਲੱਗ-ਅਲੱਗ ਦੁਕਨਦਾਰਾਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ । ਇਸ ਸ਼ੋਭਾ ਯਾਤਰਾ ਵਿੱਚ ਪਵਨ ਪੁਰੀ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਡਾ: ਅਰਵਿੰਦਰ ਰੂਪਰਾ, ਤਾਰਾ ਚੰਦ ਸਾਬਕਾ ਐਮ.ਸੀ., ਬਖਸ਼ੀਸ਼ ਸਿੰਘ ਮਠਾੜੂ, ਰਕੇਸ਼ ਅਰੋੜਾ, ਜਥੇਦਾਰ ਚਰਨ ਸਿੰਘ ਸਰਕਲ ਪ੍ਰਧਾਨ, ਰਕੇਸ਼ ਵਡਹੈਰਾ, ਬਿਕ੍ਰਮਜੀਤ ਸਿੰਘ ਬਜਾਜ, ਕੁਲਵਿੰਦਰ ਜੌੜਾ, ਹਰਪਾਲ ਮਹਿਸਨ, ਸੀਤਾ ਰਾਮ, ਹਰਦੇਵ ਅਗਰਵਾਲ ਅਦਿ ਵਿਸ਼ੇਸ਼ ਤੋਰ ਤੇ ਸ਼ਾਮਿਲ ਸਨ ।

ਪੰਜਾਬ ਸਮਾਚਾਰ

ਬਾਦਲ ਕੇਸ 'ਤੇ ਸਟੇਅ ਤੋਂ ਸੁਪਰੀਮ ਕੋਰਟ ਦਾ ਇਨਕਾਰ
ਚੰਡੀਗੜ੍ਹ (12 ਅਪ੍ਰੈਲ)- ਕਾਂਗਰਸ ਦੇ ਚਾਰ ਵਿਧਾਇਕਾਂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੌਜੂਦਾ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਬੇਟੇ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਬਾਦਲ ਸਮੇਤ ਹੋਰਨਾ ਦੇ ਖਿਲਾਫ ਵਿਜੀਲੈਂਸ ਵਲੋਂ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਪੰਜਾਬ ਤੋਂ ਤਬਦੀਲ ਕਰਨ ਦੇ ਨਿਰਦੇਸ਼ ਜਾਰੀ ਕਰਨ ਲਈ ਦਾਇਰ ਕੀਤੀਆਂ ਗਈਆਂ ਪਟੀਸ਼ਨਾਂ 'ਤੇ ਦੇਸ਼ ਦੇ ਚੀਫ ਜਸਟਿਸ ਕੇ ਜੀ ਬਾਲਾਕ੍ਰਿਸ਼ਣਨ ਤੇ ਜਸਟਿਸ ਆਰ ਵੀ ਰਵਿੰਦਰਨ 'ਤੇ ਆਧਾਰਤ ਬੈਂਚ ਨੇ ਸੁਣਵਾਈ ਕਰਦੇ ਹੋਏ ਇਸ ਮਾਮਲੇ 'ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ।
ਬਾਦਲ ਤੇ ਹੋਰਨਾ ਪ੍ਰਤੀਵਾਦੀਆਂ ਨੂੰ ਇਨ੍ਹਾਂ ਕਾਂਗਰਸ ਵਿਧਾਇਕਾਂ ਦੀਆਂ ਪਟੀਸ਼ਨਾਂ 'ਤੇ 28 ਅਪ੍ਰੈਲ ਤੋਂ ਪਹਿਲਾਂ ਜਵਾਬ ਦੇਣ ਲਈ ਕਿਹਾ ਗਿਆ ਹੈ । ਕੈਪਟਨ ਸਿੰਘ, ਜੀਤ ਮੋਹਿੰਦਰ ਤੇ ਹੋਰਨਾ ਵਿਧਾਇਕਾਂ ਵਲੋਂ ਕਿਹਾ ਗਿਆ ਹੈ ਕਿ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਸਮੇਤ ਹੋਰਨਾਂ ਦੇ ਖਿਲਾਫ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਾਰੇ ਗਵਾਹ ਬਿਆਨਾਂ ਤੋਂ ਮੁਕਰਦੇ ਜਾ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਗਵਾਹਾਂ 'ਤੇ ਮੁੱਖ ਮੰਤਰੀ ਦੇ ਪ੍ਰਭਾਵ ਦਾ ਦਬਾਅ ਹੈ ।

85 ਕਰੋੜ ਦੀ ਕੋਕੀਨ ਤੇ ਹੈਰੋਇਨ ਸਣੇ 2 ਫੜੇ
ਫਗਵਾੜਾ (12 ਅਪ੍ਰੈਲ)- ਫਗਵਾੜਾ 'ਚ ਵਾਪਰੀ ਸਨਸਨੀਖੇਜ਼ ਘਟਨਾ 'ਚ ਡੀ ਆਰ ਆਈ ਟੀਮ ਨੇ ਫਗਵਾੜਾ ਵਿੱਚ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਵੱਖ-ਵੱਖ ਮਾਰੇ ਗਏ ਛਾਪਿਆਂ ਦੌਰਾਨ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 14 ਕਿਲੋ ਕੋਕੀਨ ਤੇ ਹੈਰੋਇਨ, ਜਿਸ ਦਾ ਅੰਤਰਰਾਸ਼ਟਰੀ ਬਜ਼ਾਰ 'ਚ ਮੁੱਲ ਕਰੀਬ 85 ਕਰੋੜ ਰੁਪਏ ਦੱਸਿਆ ਜਾਂਦਾ ਹੈ, ਬਰਾਮਦ ਹੋਣ ਦੀ ਸੂਚਨਾ ਮਿਲੀ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਡੀ ਆਰ ਆਈ ਟੀਮ ਨੇ ਗੁਪਤ ਸੂਚਨਾ ਮਿਲਣ 'ਤੇ ਬਣਾਈ ਗਈ ਟੀਮ ਦੇ ਨਾਲ ਕਸਬਾ ਦੋਰਾਹਾ 'ਚ ਨਾਕਾਬੰਦੀ ਕੀਤੀ ਹੋਈ ਸੀ ਇੰਨੇ ਨੂੰ ਸਾਹਮਣਿਓਂ ਆ ਰਹੀ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤੀ ਤੇ ਉਸਦੀ ਤਲਾਸ਼ੀ ਲਈ ਗਈ । ਤਲਾਸ਼ੀ ਦੌਰਾਨ ਕਾਰ 'ਚੋਂ 11 ਕਿਲੋ ਕੋਕੀਨ ਬਰਾਮਦ ਹੋਈ । ਡੀ ਆਰ ਆਈ ਟੀਮ ਵਲੋਂ ਦੋਰਾਹਾ ਨਾਕੇ 'ਤੇ ਜਿਸ ਦੋਸ਼ੀ ਉਰਫ ਡਰੱਗ ਸਮੱਗਲਰ ਨੂੰ ਫੜਿਆ ਸੀ ਉਸਦੀ ਪਹਿਚਾਣ ਨਵਜੋਤ ਉਰਫ ਜੋਤੀ ਵਾਸੀ ਮੇਹਲੀ ਗੇਟ ਫਗਵਾੜਾ ਦੇ ਰੂਪ ਵਿੱਚ ਦੱਸੀ ਗਈ ।

ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸਣੇ 8 'ਤੇ ਕੇਸ ਦਰਜ
ਮੰਡੀ ਪੰਜੇ ਕੇ ਉਤਾੜ੍ਹ (12 ਅਪ੍ਰੈਲ)- ਥਾਣਾ ਗੁਰੁ ਹਰਿਸਹਾਏ 'ਚ ਜ਼ਮੀਨ ਖਰੀਦਣ 'ਤੇ ਧੋਖਾਧੜੀ ਕਰਨ ਨਾਲ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਆਂਵਲਾ ਸਮੇਤ 8 ਵਿਅਕਤੀਆਂ ਖਿਲਾਫ ਐੱਫ ਆਈ ਆਰ ਨੰ 69 ਵਿੱਚ ਆਈ ਪੀ ਸੀ 420, 465, 467, 468, 471 ਤੇ 120 ਬੀ ਤਹਿਤ ਕੇਵਲ ਤੇਜੀ ਪੁੱਤਰ ਕੁੱਤਬ ਤੇਜੀ, ਰਮਨ ਕੁਮਾਰ ਪੁੱਤਰ ਰਾਜ ਕੁਮਾਰ, ਸੁਮੀਤ ਕੁਮਾਰ ਪੁੱਤਰ ਰਮੇਸ਼ ਕੁਮਾਰ, ਕੁਲਬੀਰ ਸਿੰਘ ਹਲਕਾ ਪਟਵਾਰੀ ਗੁਰੁ ਹਰਿਸਹਾਏ, ਗੁਰਮੇਜ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੋਠਾਂਵਾਲੀ, ਸੰਤਾ ਸਿੰਘ ਵਾਸੀ ਕਮਾਲ ਵਾਲਾ ਸਦਰ ਫਾਜ਼ਿਲਕਾ ਤੇ ਮੁਦੱਈ ਅਰਵਿੰਦਰ ਪਾਲ ਸਿੰਘ ਸੋਢੀ ਦੀ ਦਰਖਾਸਤ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ।
ਜਾਣਕਾਰੀ ਅਨੁਸਾਰ ਅਰਵਿੰਦਰ ਸਿੰਘ ਪੁੱਤਰ ਮਾਹੀਜੀਤ ਸਿੰਘ ਸੋਢੀ ਵਾਸੀ ਗੁਰੁ ਹਰਿਸਹਾਏ ਹਾਲ ਮਕਾਨ ਨੰ 71 ਸੈਕਟਰ 8 ਚੰਡੀਗੜ੍ਹ ਨੇ ਐੱਸ ਐੱਸ ਪੀ ਫਿਰੋਜ਼ਪੁਰ ਨੂੰ ਦਰਖਾਸਤ ਦਿੱਤੀ ਕਿ ਕੇਵਲ ਤੇਜੀ ਪੁੱਤਰ ਕੁੱਤਬ ਤੇਜੀ ਉਨ੍ਹਾਂ ਦੀ ਜ਼ਮੀਨ ਜੋ ਗੁਰੁ ਹਰਿਸਹਾਏ 'ਚ ਹੈ, ਜ਼ਮੀਨ ਵੇਚਣ ਸੰਬੰਧੀ ਜਦੋਂ ਗੁਰਮੇਜ ਸਿੰਘ ਨਾਲ; ਚੰਡੀਗੜ੍ਹ ਆਏ ਤਾਂ ਉਨ੍ਹਾਂ ਨੇ ਕੁਝ ਜ਼ਮੀਨ ਦਾ ਸੌਦਾ ਖਸਰਾ ਜਮ੍ਹਾਬੰਦੀ ਵਿਖਾ ਕੇ ਮੈਨੂੰ 9,75000 ਰੁਪਏ ਦਿੱਤੀ ਤੇ ਮੈਂ ਜ਼ਮੀਨ ਦਾ ਸੌਦਾ ਕਰਦੇ ਹੋਏ ਰਜਿਸਟਰੀ ਦੀ ਫੋਟੋ ਸਟੇਟ ਕਾਪੀ ਦੇਖੀ ਤਾਂ ਉਸ ਵਿੱਚ ਸੌਦੇ ਵਾਲੇ ਨੰਬਰ ਨਾ ਹੋ ਕੇ ਹੋਰ ਨੰਬਰ ਸਨ ਜਿਸ 'ਤੇ ਮੈਂ ਤਹਿਸੀਲਦਾਰ ਨੂੰ ਇੰਤਕਾਲ ਰੋਕਣ ਲਈ ਲਿਖਤੀ ਦਰਖਾਸਤ 'ਤੇ ਪੜਤਾਲ ਕਰਦੇ ਹੋਏ ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਹੈ ।

ਜਥੇਦਾਰ ਇਕਬਾਲ ਸਿੰਘ ਨੂੰ ਜਾਨੋਂ ਮਾਰਨ ਦਾ ਧਮਕੀ ਪੱਤਰ
ਆਨੰਦਪੁਰ (12 ਅਪ੍ਰੈਲ)- ਸਿੱਖ ਪੰਥ ਦੇ ਦੋ ਤਖਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ੍ਰ਼ੀ ਹਰਮਿੰਦਰ ਸਾਹਿਬ ਜੀ ਪਟਨਾ ਦੇ ਜਥੇਦਾਰਾਂ ਵਿੱਚ ਪੰਥਕ ਰਹਿਤ ਮਰਿਆਦਾ, ਨਾਨਕਸ਼ਾਹੀ ਕੈਲੰਡਰ ਤੇ ਮੂਲ ਮੰਤਰ ਸੰਬੰਧੀ ਚੱਲ ਰਹੇ ਵਿਵਾਦ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਤਖਤ ਸ੍ਰ਼ੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਰਹਿਤ ਮਰਿਆਦਾ ਵਿਸਾਖੀ ਤਕ ਲਾਗੂ ਨਾ ਕਰਨ 'ਤੇ ਸਾਰੇ ਗੁਰਦੁਆਰਿਆਂ ਵਿੱਚ ਦਸਮ ਗ੍ਰੰਥ ਦਾ ਪ੍ਰਕਾਸ਼ ਸ੍ਰ਼ੀ ਗੁਰੁ ਗ੍ਰੰਥ ਸਾਹਿਬ ਦੇ ਬਰਾਬਰ ਕਰਨ ਤੇ ਉਨ੍ਹਾਂ ਨੂੰ ਗੋਲੀ ਮਾਰ ਕੇ ਸੋਧਣ ਦੀ ਧਮਕੀ ਦਿੱਤੀ ਹੈ । ਇਹ ਰਹਿਤ ਮਰਿਆਦਾ ਵਿਸਾਖੀ ਤਕ ਲਾਗੂ ਕਰਨ ਦਾ ਅੰਦਾਜ਼ ਦਿੱਤਾ ਗਿਆ ਹੈ ।
ਇਹ ਧਮਕੀ ਪੱਤਰ ਜਿਹੜਾ ਗੁਰਮੁਖੀ ਵਿੱਚ ਕੰਪਿਊਟਰ ਨਾਲ ਲਿਖਿਆ ਗਿਆ ਹੈ, ਜਿਸ ਵਿੱਚ ਥੱਲੇ ਧਮਕੀ ਦੇਣ ਵਾਲੀ ਜੋ ਜਥੇਬੰਦੀ ਦਸਤਖਤ ਨਹੀ ਹਨ ਸਿਰਫ ਸੇਵਾ ਗੁਰੁ ਪੰਥ ਦੇ ਦਾਸ ਤੱਤ ਖਾਲਸਾ ਦੇ ਸਮੂਹ ਸਿੰਘ ਹੀ ਲਿਖਿਆ ਗਿਆ ਹੈ । ਇਸ ਧਮਕੀ ਪੱਤਰ ਵਿੱਚ ਖਾਲਸਾ ਪੰਥ ਦੇ ਜੈਕਾਰੇ 'ਬੋਲੇ ਸੋ ਨਿਹਾਲ ਸਤਿ ਸ੍ਰ਼ੀ ਅਕਾਲ' ਨੂੰ ਵੀ ਵਿਗਾੜ ਕੇ 'ਜੋ ਬੋਲੇ ਸੋ ਨਿਹਾਲ' ਨਾਲ ਸ਼ੁਰੂ ਕੀਤਾ ਗਿਆ ਹੈ । ਇਸ ਧਮਕੀ ਪੱਤਰ ਤੇ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਕਿਸੇ ਡਾਕਖਾਨੇ ਦੀ ਮੋਹਰ ਹੈ ।

ਦਿੱਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ ਖਾਲਸਾ ਇਨਸਾਫ ਮਾਰਚ 14 ਨੂੰ : ਪੀਰ ਮੁਹੰਮਦ ਪੀੜਤ ਪਰਿਵਾਰ ਅਤੇ ਗਵਾਹੀ ਦੇਣ ਵਾਲੇ ਲੋਕ ਅੱਗੇ ਆਉਣ
ਜਲੰਧਰ (12 ਅਪ੍ਰੈਲ)- ਨਵੰਬਰ 1984 ਦੌਰਾਨ ਦਿੱਲੀ ਵਿੱਚ ਵਾਪਰੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਪੀੜਤ ਪਰਿਵਾਰਾਂ ਨੰਂੂ ਇਨਸਾਫ ਦਿਵਾਉਣ ਲਈ ਆਲ ਇੰਡੀਆ ਸਿੱਖ ਸਟੂਡੈਂਸ਼ਨ ਅਤੇ ਸਿੱਖਸ ਫਾਰ ਜਸਟਿਸ ਵਲੋਂ 14 ਅਪ੍ਰੈਲ ਨੂੰ ਖਾਲਸਾ ਇਨਸਾਫ ਮਾਰਚ ਦਾ ਆਯੋਜਨ ਕੀਤਾ ਜਾਵੇਗਾ । ਇਹ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਪ੍ਰਧਾਨ ਸ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਮਾਰਚ ਸਵੇਰੇ 9 ਵਜੇ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਤੋਂ ਆਰੰਭ ਹੋਵੇਗਾ । ਰਵਾਨਗੀ ਸਮੇਂ ਤਖਤ ਸਾਹਿਬਾਨ ਦੇ ਜਥੇਦਾਰ ਅਤੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਮੌਜੂਦ ਹੋਣਗੀਆਂ ।
ਫੈਡਰੇਸ਼ਨ ਪ੍ਰਧਾਨ ਨੇ ਦੱਸਿਆ ਕਿ ਇਹ ਮਾਰਚ ਸ੍ਰ਼ੀ ਗੁਰੁ ਗੋਬਿੰਦ ਸਿੰਘ ਮਾਰਗ ਤੋਂ ਲੰਘਦਿਆਂ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਸ਼ਾਮ 3 ਵਜੇ ਸ੍ਰ਼ੀ ਆਨੰਦਪੁਰ ਸਾਹਿਬ ਪੁਜ ਕੇ ਸੰਪੂਰਨ ਹੋਵੇਗਾ । ਉਨ੍ਹਾਂ ਦੱਸਿਆ ਕਿ ਮਾਰਚ ਦੌਰਾਨ ਸੰਗਤਾਂ ਨੂੰ ਜਿੱਥੇ 1984 ਦੇ ਕਤਲਕਾਂਡ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾ ਦਿਵਾਉਣ ਲਈ ਸੰਘਰਸ਼ ਤਿੱਖਾਂ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਉਥੇ ਇਹ ਸੰਦੇਸ਼ ਵੀ ਫੈਲਾਇਆ ਜਾਵੇਗਾ ਕਿ ਇਸ ਕਾਂਡ ਦੇ ਪੀੜਤ ਪਰਿਵਾਰ ਅਤੇ ਗਵਾਹੀ ਦੇਣ ਵਾਲੇ ਵਿਅਕਤੀ ਫੈਡਰੇਸ਼ਨ ਨਾਲ ਸੰਪਰਕ ਕਰਨ ਲਈ ਅੱਗੇ ਆਉਣ ।

ਭੱਠਲ ਨੇ ਬਾਦਲ 'ਤੇ ਲਾਇਆ ਦੋਹਰੇ ਮਾਪਦੰਡ ਅਪਨਾਉਣ ਦਾ ਦੋਸ਼ ਅਡਵਾਨੀ ਦੀ ਪੁਸਤਕ ਦਾ ਮੁੱਦਾ
ਚੰਡੀਗੜ੍ਹ (12 ਅਪ੍ਰੈਲ)- ਆਪਣੀ ਕਿਤਾਬ 'ਮੇਰਾ ਦੇਸ਼, ਮੇਰੀ ਜਿੰਦਗੀ' ਵਿੱਚ ਸਿੱਖ ਗੁਰੂਆਂ ਅਤੇ ਸਾਕਾ ਨੀਲਾ ਤਾਰਾ ਪ੍ਰਤੀ ਟਿਪਣੀਆਂ ਤੋਂ ਭਾਜਪਾ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਬਚਾਉਣ ਲਈ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਸਿੱਖ ਪੰਥ ਦੇ ਹਿਤਾਂ ਬਾਰੇ ਦੋਹਰੇ ਮਾਪਦੰਡ ਅਪਨਾਉਣ ਲਈ ਰਾਜਿੰਦਰ ਕੌਰ ਭੱਠਲ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਨੇ ਤਿੱਖੀ ਆਲੋਚਨਾ ਕੀਤੀ ਹੈ ।
ਅਡਵਾਨੀ ਦੇ ਬਚਾਅ ਹਿੱਤ ਬਾਦਲ ਦੇ ਬਿਆਨ 'ਤੇ ਟਿਪਣੀਆਂ ਕਰਦਿਆਂ ਭੱਠਲ ਨੇ ਕਿਹਾ ਕਿ ਅਡਵਾਨੀ ਨੇ ਸਿੱਖ ਗੁਰੂਆਂ ਨੂੰ ਸੰਬੋਧਤ ਕਰਨ ਲਈ ਗੁਰੁ ਦੀ ਤਾਂ ਸੰਤ ਸੰਬਦ ਵਰਤਕੇ ਦੇਸ਼ ਦੀ ਜਨਤਾ ਖਾਸ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ । ਉਨ੍ਹਾਂ ਕਿਹਾ ਕਿ ਆਪਣੀ ਕਿਤਾਬ ਦੇ ਸਫਾ 430 'ਤੇ ਸਾਕਾ ਨੀਲਾ ਤਾਰਾ ਸੰਬੰਧੀ ਟਿਪਣੀ ਕਰਕੇ ਅਡਵਾਨੀ ਨੇ ਬੇਲੋੜਾ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਕੀਤੱੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਲਈ ਬਾਦਲ ਕੁਨਬੇ ਦੇ ਹਿੱਤ ਪੰਥਕ ਹਿਤਾਂ ਤੋਂ ਉਪਰ ਹਨ । ਉਨ੍ਹਾਂ ਕਿਹਾ ਕਿ ਬਾਦਲ ਨੂੰ ਪੰਥ ਵੋਟਾਂ ਤੋਂ ਪਹਿਲਾਂ ਹੀ ਯਾਦ ਆਉਂਦਾ ਹੈ ਜਦਕਿ ਹੋਰ ਸਮੇਂ 'ਤੇ ਪੰਥਕ ਹਿੱਤ ਪਿਛੋਕੜ ਵਿੱਚ ਚਲੇ ਜਾਂਦੇ ਹਨ । ਬਾਦਲ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਵਧ ਚਿੰਤਤ ਹਨ ।

ਪੰਜਾਬ ਸਰਕਾਰ ਵਿਰੁੱਧ ਪਟੀਸ਼ਨ ਰਦ
ਚੰਡੀਗੜ੍ਹ (12 ਅਪ੍ਰੈਲ)- ਪੰਜਾਬ 'ਚ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ-ਭਾਜਪਾ ਗਠਜੋੜ ਵਲੋਂ ਗਠਿਤ ਮੰਤਰੀ ਮੰਡਲ ਨੂੰ ਅਸੰਵਿਧਾਨਿਕ ਕਰਾਰ ਦਿੱਤੀ ਜਾਣ ਸੰਬੰਧੀ ਸੋਲਨ ਨਿਵਾਸੀ ਇਕ ਸਾਬਕਾ ਪ੍ਰਿੰਸੀਪਲ ਵਰਿੰਦਰ ਸਿੰਘ ਵਲੋਂ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਕੇ ਜੀ ਵਾਲਾ ਕ੍ਰਿਸ਼ਣਨ 'ਤੇ ਜਸਟਿਸ ਆਰ ਵੀ ਰਵਿੰਦਰਨ 'ਤੇ ਆਧਾਰਤ ਬੈਂਚ ਨੇ ਰੱਦ ਕਰ ਦਿੱਤਾ ।
ਇਸ ਪਟੀਸ਼ਨ 'ਚ ਵਰਿੰਦਰ ਨੇ ਕਿਹਾ ਕਿ ਬਾਦਲ ਮੰਤਤੀ ਮੰਡਲ ਨੇ ਸੰਵਿਧਾਨ 'ਚ ਹੋਏ ਸੋਧ ਦੇ ਉਸ ਪ੍ਰਾਵਧਾਨ ਦੀ ਉਲੰਘਣਾ ਕੀਤੀ ਹੈ ਜਿਸ 'ਚ ਕੁਲ ਵਿਧਾਇਕਾਂ ਦੇ 15 ਫੀਸਦੀ ਵਿਧਾਇਕ ਹੀ ਮੰਤਰੀ ਅਹੁਦੇ 'ਤੇ ਬੈਠਾਏ ਜਾ ਸਕਦੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਕੁਲ 117 ਵਿਧਾਇਕ ਹਨ ਅਤੇ ਇਸਦੇ ਮੁਤਾਬਿਕ ਸਿਰਫ 17 ਵਿਧਾਇਕਾਂ ਨੂੰ ਹੀ ਮੰਤਰੀ ਮੰਡਲ ਦਾ ਅਹੁਦਾ ਵੀ ਸ਼ਾਮਲ ਹੈ । ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਇਸ ਪ੍ਰਾਵਧਾਨ ਦੇ ਉਲਟ ਬਾਦਲ ਸਰਕਾਰ ਨੇ 18 ਵਿਧਾਇਕਾਂ ਨੂੰ ਮੰਤਰੀ ਦਾ ਅਹੁਦਾ ਦਿੱਤਾ ਹੈਜੋ ਗੈਰ ਸੰਵਿਧਾਨਿਕ ਹੈ ।

ਰਾਸ਼ਟਰੀ ਸਮਾਚਾਰ

ਮਹਿੰਗਾਈ ਨਵੇਂ ਰਿਕਾਰਡ ਵੱਲ, ਸਰਕਾਰ ਨੇ ਹੱਥ ਖੜ੍ਹੇ ਕੀਤੇ ਸਰਕਾਰ ਨੇ ਕਿਹਾ-ਜਾਦੂ ਦੀ ਛੜੀ ਨਹੀ ਹੈ ਉਸ ਕੋਲ ਕੋਸ਼ਿਸ਼ ਜਾਰੀ ਰਹੇਗੀ
ਨਵੀ ਦਿੱਲੀ (12 ਅਪ੍ਰੈਲ)- ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਵਧਦੀ ਮਹਿੰਗਾਈ ਰੁਕਣ ਦਾ ਨਾਂ ਨਹੀ ਲੈ ਰਹੀ ਹੈ । ਸਬਜ਼ੀਆਂ, ਖਾਣ ਵਾਲੀਆਂ ਵਸਤਾਂ ਅਤੇ ਸਟੀਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਵਹ੍ਹਾ ਕਾਰਨ 29 ਮਾਰਚ ਨੂੰ ਖਤਮ ਹੋਏ ਹਫਤੇ ਵਿੱਚ ਕਰੰਸੀ ਦੀ ਦਰ 0.41 ਫਸਦੀ ਵਧ ਕੇ 40 ਮਹੀਨੇ ਦੇ ਉਚ ਪੱਧਰ 7.41 ਫਸਦੀ 'ਤੇ ਪਹੁੰਚ ਗਈ ।
ਕਰੰਸੀ ਦੀ ਦਰ ਵਿੱਚ ਲਗਾਤਾਰ 8 ਹਫਤਿਆਂ ਤੋਂ ਵਾਧੇ ਦਾ ਰੁਖ ਬਣਿਆ ਹੋਇਆ ਹੈ । 22 ਮਾਰਚ ਨੂੰ ਖਤਮ ਹੋਏ ਹਫਤੇ ਵਿੱਚ ਕਰੰਸੀ ਦੇ ਫੈਲਾਅ ਦੀ ਦਰ 7 ਫੀਸਦੀ 'ਤੇ ਸੀ । ਕਰੰਸੀ ਦੇ ਫੈਲਾਅ ਦੀ ਦਰ ਵਿੱਚ ਵਾਧੇ ਦੇ ਰੁਖ ਨਾਲ ਰਿਜ਼ਰਵ ਬੈਂਕ ਇਸ ਮਹੀਨੇ ਕਰੰਸੀ ਨੀਤੀ ਵਿੱਚ ਸਖਤ ਉਪਾਅ ਕਰ ਸਕਦਾ ਹੈ । ਵਰਣਨਯੋਗ ਹੈ ਕਿ ਕਰੰਸੀ ਦੇ ਫੈਲਾਅ ਦੀ ਦਰ ਵਿੱਚ ਤੇਜ਼ ਵਾਧਾ ਨਵੰਬਰ 2004 ਵਿੱਚ ਦਰਜ ਕੀਤਾ ਗਿਆ ਸੀ ਜਦ 6 ਨਵੰਬਰ 2004 ਨੂੰ ਖਤਮ ਹੋਏ ਹਫਤੇ ਵਿੱਚ ਇਹ 7.76 ਫਸਦੀ 'ਤੇ ਪਹੁੰਚ ਗਿਆ ਸੀ ।

ਬਲਾਤਕਾਰ ਦੀ ਸ਼ਿਕਾਰ ਔਰਤ ਨੂੰ ਬਲਾਤਕਾਰੀ ਦੇ ਰਿਸ਼ਤੇਦਾਰਾਂ ਨੇ ਕੁੱਟਿਆ
ਨਵੀ ਦਿੱਲੀ (12 ਅਪ੍ਰੈਲ)- ਪੂਰਬੀ ਦਿੱਲੀ ਦੇ ਪੰਡਾਵਾਲੀ ਖੇਤਰ ਵਿੱਚ ਬਲਾਤਕਾਰ ਦੀ ਸ਼ਿਕਾਰ ਇਕ ਔਰਤ ਨੂੰ ਬਲਾਤਕਾਰੀ ਦੇ ਰਿਸ਼ਤੇਦਾਰ ਅਤੇ ਗੁਆਂਢੀਆਂ ਨੇ ਕਥਿਤ ਤੌਰ 'ਤੇ ਕੁਟਾਪਾ ਚਾੜ੍ਹਿਆ । ਇਨ੍ਹਾਂ ਲੋਕਾਂ ਨੇ ਔਰਤ ਦੇ ਚਰਿੱਤਰ 'ਤੇ ਸਵਾਲੀਆਂ ਨਿਸ਼ਾਨ ਵੀ ਲਗਾਇਆ ।
ਪੂਰਬੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਅਜੇ ਚੌਧਰੀ ਨੇ ਦਸਿਆ ਕਿ ਬੀਤੀ ਰਾਤ ਮੁਲਜ਼ਮ ਦੇ ਰਿਸ਼ਤੇਦਾਰਾਂ, ਜਿਨ੍ਹਾਂ ਵਿੱਚ ਇਕ ਔਰਤ ਵੀ ਸ਼ਾਮਲ ਸੀ, ਨੇ ਪੀੜਤ ਔਰਤ ਦੇ ਘਰ ਦਾਖਲ ਹੋ ਕੇ ਉਸ ਨਾਲ ਬਹਿਸਬਾਜ਼ੀ ਕੀਤੀ ਅਤੇ ਫਿਰ ਚੱਪਲਾਂ ਨਾਲ ਉਸ ਨੂੰ ਕੁਟਾਪਾ ਚਾੜ੍ਹਿਆ । ਚੌਧਰੀ ਨੇ ਦਸਿਆ ਕਿ ਸ਼ਰਾਬ ਦੇ ਨਸ਼ੇ ਵਿੱਚ ਹੋਣ ਕਾਰਨ ਔਰਤ ਕੋਈ ਬਿਆਨ ਨਹੀ ਦੇ ਸਕੀ । ਪੀੜਤ ਔਰਤ ਨੂੰ ਪੁਲਸ ਹਸਪਤਾਲ ਲੈ ਕੇ ਗਈ ਜਿੱਥੇ ਉਹ ਬਿਨਾਂ ਕਿਸੇ ਨੂੰ ਦੱਸੇ ਚਲੀ ਗਈ । ਬਾਅਦ ਵਿੱਚ ਪੁਲਸ ਨੇ ਉਸਨੂੰ ਲੱਭ ਲਿਆ ਪਰ ਉਹ ਬਿਆਨ ਦੇਣ ਦੀ ਸਥਿਤੀ ਵਿੱਚ ਨਹੀ ਹੈ । ਘਰਾਂ ਵਿੱਚ ਕੰਮ ਕਰਨ ਵਾਲੀ ਇਸ 25 ਸਾਲਾ ਔਰਤ ਨੇ ਬੀਤੀ 5 ਅਪ੍ਰੈਲ ਨੂੰ ਆਪਣੇ ਮਕਾਨ ਮਾਲਕ ਰਾਮ ਕੁਮਾਰ ਉੱਤੇ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ ।

ਲੋੜ ਪਈ ਤਾਂ ਸਟੀਲ ਦੀਆਂ ਕੀਮਤਾਂ ਤੈਅ ਕਰੇਗੀ ਸਰਕਾਰ : ਪਾਸਵਾਨ ਮੁਨਾਫਾਖੋਰੀ ਦੀ ਜਾਂਚ ਕੀਤੀ ਜਾਵੇਗੀ : ਲੱਗਦਾ ਨਹੀ ਕਿ ਅਗਲੀਆਂ ਚੋਣਾਂ ਯੂ ਪੀ ਦੀਆਂ ਪਾਰਟੀਆਂ ਇਕਜੁੱਟ ਹੋ ਕੇ ਲੜਨ : ਪ੍ਰਧਾਨ ਮੰਤਰੀ ਵਜੋਂ ਮਨਮੋਹਨ ਸਿੰਘ ਸ਼ਾਨਦਾਰ ਕੰਮ ਕਰ ਰਹੇ ਹਨ
ਨਵੀ ਦਿੱਲੀ (12 ਅਪ੍ਰੈਲ)- ਵੱਧਦੀਆਂ ਕੀਮਤਾਂ 'ਤੇ ਲਗਾਮ ਲਗਾਉਣ ਲਈ ਉਤਸੁਕ ਨਜ਼ਰ ਆ ਰਹੀ ਸਰਕਾਰ ਨੇ ਮੁਨਾਫਾਖੋਰੀ ਵਿਰੁੱਧ ਸਟੀਲ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਜੇ ਲੋੜ ਪਈ ਤਾਂ ਸਰਕਾਰ ਸਟੀਲ ਦੀਆਂ ਕੀਮਤਾਂ ਤੈਅ ਕਰੇਗੀ । ਇਮਾਰਤ ਅਤੇ ਰਸਾਇਣ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਮੈਂ ਇਸਪਾਤ ਸਨਅਤ ਲਈ ਇਕ ਰੈਗੂਲੇਟਰੀ ਦੀ ਵਕਾਲਤ ਕਰਦਾ ਰਿਹਾ ਹਾਂ, ਫਾਰਮਾਸਿਊਟੀਕਲ ਖੇਤਰ ਵਿੱਚ ਮੈਂ ਜੋ ਕੀਤਾ ਉਸ ਨਾਲ ਮੁਨਾਫਾਖੋਰੀ ਨੂੰ ਰੋਕਣ ਵਿੱਚ ਡਰੱਗਪ੍ਰਾਈਸ ਕੰਟਰੋਲ ਆਰਡਰ ਕਾਫੀ ਪ੍ਰਭਾਵ ਰਿਹਾ ਅਤੇ ਕੀਮਤਾਂ ਕਾਬੂ ਹੇਠ ਰਹੀਆਂ ।
ਵਰਣਨਯੋਗ ਹੈ ਕਿ 29 ਮਾਰਚ ਨੂੰ ਖਤਮ ਹੋਏ ਹਫਤੇ ਦਰਮਿਆਨ ਲੋਹੇ ਅਤੇ ਇਸਪਾਤ ਦੀਆਂ ਥੋਕ ਕੀਮਤਾਂ ਵਿੱਚ 5.6 ਫੀਸਦੀ ਦਾ ਵਾਧਾ ਦਰਜ ਕੀਤਾ । ਸ੍ਰ਼ੀ ਪਾਸਵਾਨ ਨੇ ਕਿਹਾ ਕਿ ਇਨਪੁੱਟ ਲਾਗਤ ਤੇਜ਼ੀ ਨਾਲ ਵਧ ਰਹੀ ਹੈ ਅਤੇ ਸਰਕਾਰ ਸਨਅਤਾਂ ਨੂੰ ਲਾਗਤ ਦਾ ਬੋਝ ਸਹਿਣ ਅਤੇ ਘਾਟੇ 'ਤੇ ਉਤਪਾਦਨ ਕਰਨ ਲਈ ਐਅ ਕਰਨ ਲਈ ਕਿ ਇਸਪਾਤ ਦੀਆਂ ਕੀਮਤਾਂ ਇਨਪੁੱਟ ਲਾਗਤ ਵਾਂਗ ਵਧ ਰਹੀਆਂ ਹਨ ਜਾਂ ਨਹੀ ਇਕ ਕਮੇਟੀ ਕਾਇਮ ਕੀਤੀ ਹੈ । ਜੇ ਇਹ ਵੇਖਿਆ ਗਿਆ ਕਿ ਕੀਮਤਾਂ ਲਾਗਤ ਉਤਪਾਦਨ ਦੇ ਮੁਕਾਬਲੇ ਜ਼ਿਆਦਾ ਵਧਾਈਆਂ ਗਈਆਂ ਹਨ ਤਾਂ ਸਰਕਾਰ ਸਟੀਲ ਨੂੰ ਜ਼ਰੂਰੀ ਉਤਪਾਦਾਂ ਦੇ ਦਾਇਰੇ ਵਿੱਚ ਲਿਆਵੇਗੀ ਅਤੇ ਕੀਮਤਾਂ ਆਪ ਤੈਅ ਕਰੇਗੀ ।

ਕੈਪਟਨ ਕੰਵਲਜੀਤ ਸਿੰਘ ਨੇ ਰਾਮ ਵਿਲਾਸ ਪਾਸਵਾਨ ਨਾਲ ਮੁਲਕਾਤ ਦੌਰਾਨ ਕਿਸਾਨਾਂ ਨੂੰ ਦਰਪੇਸ਼ ਮਸਲੇ ਉਠਾਏ
ਨਵੀ ਦਿੱਲੀ (12 ਅਪ੍ਰੈਲ)- ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੇ ਕੇਂਦਰੀ ਖਾਦ ਤੇ ਰਸਾਇਣ ਮੰਤਰੀ ਸ੍ਰ਼ੀ ਰਾਮ ਵਿਲਾਸ ਪਾਸਵਾਨ ਨਾਲ ਉਨ੍ਹਾਂ ਦੇ ਦਫਤਰ 'ਚ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਕਿਸਾਨਾਂ ਨੂੰ ਦਰਪੇਸ਼ ਡੀ ਏ ਪੀ ਖਾਦ ਦੀ ਸਮੱਸਿਆ ਸਮੇਤ ਵੱਖ-ਵੱਖ ਮਸਲੇ ਵਿਚਾਰੇ ਤੇ ਪੰਜਾਬ ਨੂੰ ਸਮੇਂ ਸਿਰ ਤੇਜ਼ੀ ਨਾਲ ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਸਹਿਯੋਗ ਤੇ ਸਮਰਥਨ ਦੀ ਮੰਗ ਕੀਤੀ । ਕੈਪਟਨ ਕੰਵਲਜੀਤ ਸਿੰਘ ਨੇ ਕੇਂਦਰੀ ਖਾਦ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿੱਚ ਖਰੀਫ 2008 ਲਈ ਕੁਲ 2.6 ਮੀਟਰਿਕ ਤੁਰੰਤ ਪੰਜਾਬ ਨੂੰ ਭੇਜੇ ਜਾਣ ਦੀ ਬੇਨਤੀ ਵੀ ਕੀਤੀ । ਸ੍ਰ਼ੀ ਰਾਮ ਵਿਲਾਸ ਪਾਸਵਾਨ ਕੇਂਦਰੀ ਖਾਦ ਤੇ ਰਸਾਇਣ ਮੰਤਤੀ ਨੇ ਕੈਪਟਨ ਕੰਵਲਜੀਤ ਸਿੰਘ ਨੂੰ ਪੰਜਾਬ ਲਈ ਡੀ ਏ ਪੀ ਦੀ ਪੂਰਨ ਤੇ ਸਮੇਂ ਸਿਰ ਸਪਲਾਈ ਕਰਨ ਦਾ ਭਰੋਸਾ ਦੁਆਇਆ । ਉਨ੍ਹਾਂ ਨੇ ਇਹ ਵੀ ਆਖਿਆ ਕਿ ਇਸ ਸੰਬੰਧ ਵਿੱਚ ਲੋੜੀਦੇਂ ਹੁਕਮ ਜਾਰੀ ਕਰ ਦਿੱਤੀ ਜਾਣਗੇ ਤੇ ਉਨ੍ਹਾਂ ਨੇ ਇਹ ਵੀ ਆਖਿਆ ਕਿ ਉਹ ਪੰਜਾਬ ਨੂੰ ਦਿੱਤੀ ਜਾਣ ਵਾਲੀ ਡੀ ਏ ਪੀ ਖਾਦ ਦੀ ਸਪਲਾਈ ਦੀ ਨਿਗਰਾਨੀ ਆਪ ਨਿੱਜੀ ਤੌਰ 'ਤੇ ਕਰਨਗੇ ।

ਜੋੜੇ ਨੇ ਸ਼ਹਿਰ ਖਾਧਾ, ਪਤੀ ਦੀ ਮੌਤ
ਬੀਕਾਨੇਰ (12 ਅਪ੍ਰੈਲ)- ਰਾਜਸਥਾਨ ਵਿੱਚ ਬੀਕਾਨੇਰ ਜ਼ਿਲੇ ਦੇ ਨਾਇਸਰ ਵਿੱਚ ਸ਼ਾਮ ਇਕ ਜੋੜੇ ਵਲੋਂ ਜ਼ਹਿਰੀਲਾ ਪਦਾਰਥ ਖਾਣ ਨਾਲ ਪਤੀ ਦੀ ਮੌਤ ਹੋ ਗਈ ।
ਪੁਲਸ ਸੂਤਰਾਂ ਨੇ ਦੱਸਿਆ ਅਤੇ ਉਸਦੀ ਪਤਨੀ ਬੇਬੀ 23 ਨੇ ਸ਼ਾਮ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ । ਦੋਵਾਂ ਨੂੰ ਇੱਥੇ ਪੀ ਬੀ ਅਸੈੱ ਹਸਪਤਾਲ ਵਿੱਚ ਭਰਤੀ ਕੀਤਾ ਗਿਆ । ਇਲਾਜ ਦੌਰਾਨ ਆਨੰਦ ਦੈਈਆ ਨੇ ਰਾਤ ਨੂੰ ਦਮ ਤੋੜ ਦਿੱਤਾ । ਆਤਮਹੱਤਿਆ ਦੇ ਕਾਰਨਾਂ ਦਾ ਖੁਲਾਸਾ ਨਹੀ ਹੋ ਸਕਿਆ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

ਆਮਦਨ ਕਰ ਅਧਿਕਾਰੀ ਦੀ ਜ਼ਮਾਨਤ ਪਟੀਸ਼ਨ 'ਤੇ ਸੀ ਬੀ ਆਈ ਨੂੰ ਨੋਟਿਸ ਜਾਰੀ
ਨਵੀ ਦਿੱਲੀ (12 ਅਪ੍ਰੈਲ)- ਦਿੱਲੀ ਹਾਈਕੋਰਟ ਨੇ ਹਥਿਆਰ ਡੀਲਰ ਸੁਰੇਸ਼ ਨੰਦਾ ਦੇ ਇਸ਼ਾਰਿਆਂ 'ਤੇ ਸਬੂਤਾਂ ਨਾਲ ਛੇੜਖਾਨੀ ਦੇ ਸਹਿ-ਦੋਸ਼ੀ ਦੀ ਜ਼ਮਾਨਤ ਪਟੀਸ਼ਨ 'ਤੇ ਸੀ ਬੀ ਆਈ ਨੂੰ ਨੋਟਿਸ ਜਾਰੀ ਕੀਤਾ ਹੈ ।
ਜਸਟਿਸ ਜੀ ਐੱਸ ਸਿਸਤਾਨੀ ਨੇ ਸੀ ਬੀ ਆਈ ਨੂੰ 21 ਅਪ੍ਰੈਲ ਤਕ ਜਵਾਬ ਦੇਣ ਦੇ ਨਿਰਦੇਸ਼ ਦੇਣ ਦੇ ਨਾਲ ਹੀ ਮਾਮਲੇ ਦੀ ਸੁਣਵਾਈ 23 ਅਪ੍ਰੈਲ ਤਕ ਮੁਲਤਵੀ ਕਰ ਦਿੱਤੀ । ਆਸ਼ੂਤੋਸ਼ ਵਰਮਾ ਵਲੋਂ ਪੇਸ਼ ਹੋਏ ਵਕੀਲ ਚੇਤਨ ਸਲਰਮਾ ਤੇ ਪ੍ਰਮੋਦ ਦੂਬੇ ਨੇ ਆਪਣੇ ਮੁਵੱਕਿਲ ਦੀ ਜ਼ਮਾਨਤ ਅਰਜ਼ੀ ਪੇਸ਼ ਕਰਦਿਆਂ ਕਿਹਾ ਕਿ ਅਧਿਕਾਰੀ ਵਿਰੁੱਧ ਨੰਦਾ ਤੋਂ ਰਿਸ਼ਵਤ ਲੈਣ ਦਾ ਕੋਈ ਸਬੂਤ ਨਹੀ ਹੈ । ਸੀ ਬੀ ਆਈ ਮੁਤਾਬਿਕ 1999 ਬੈਂਚ ਦੇ ਆਈ ਆਰ ਐੱਸ ਅਧਿਕਾਰੀ ਵਰਮਾ ਨੇ ਨਮਦਾ ਨੂੰ ਆਮਦਨ ਕਰ ਤੋਂ ਬਚਾਉਣ ਲਈ ਉਸ ਤੋਂ ਭਾਰੀ ਰਿਸ਼ਵਤ ਲਈ ਤੇ ਗੋਆ ਵਿੱਚ 'ਬੇਨਾਮੀ' ਜਾਇਦਾਦ ਖਰੀਦੀ । ਅਦਾਲਤ ਨੇ ਨੰਦਾ ਤੇ ਦੋ ਹੋਰਨਾਂ ਦੀਆਂ ਜ਼ਮਾਨਤਾਂ ਅਰਜ਼ੀਆਂ 'ਤੇ ਵੀ ਸੀ ਬੀ ਆਈ ਨੂੰ ਨੋਟਿਸ ਜਾਰੀ ਕੀਤਾ ਸੀ ।

ਅੰਤਰਰਾਸ਼ਟਰੀ ਸਮਾਚਾਰ

ਤਾਨਾਸ਼ਾਹੀ ਫਿਰ ਜਮਹੂਰੀਅਤ ਲਈ ਖਤਰਾ ਬਣੀ : ਗਿਲਾਨੀ
ਇਸਲਾਮਾਬਾਦ (12 ਅਪ੍ਰੈਲ)- ਪਾਕਿ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਵਾਰਨਿੰਗ ਦਿੱਤੀ ਹੈ ਕਿ ਤਾਨਾਸ਼ਾਹੀ ਦੇਸ਼ ਵਿੱਚ ਬਣੀ ਨਵੀ ਸਰਕਾਰ ਨੂੰ ਧਮਕੀਆਂ ਦੇ ਰਹੀ ਹੈ । ਪ੍ਰਧਾਨ ਮੰਤਰੀ ਦਾ ਇਸ਼ਾਰਾ ਰਾਸ਼ਟਰਪਤੀ ਪ੍ਰਵੇਜ਼ ਮੁੱਸ਼ਰਫ ਤੇ ਉਨ੍ਹਾਂ ਦੇ ਸਾਥੀਆਂ ਵੱਲ ਸੀ । ਉਨ੍ਹਾਂ ਕਿਹਾ ਕਿ ਕਰਾਚੀ ਤੇ ਲਾਹੌਰ ਦੀਆਂ ਵਾਰਦਾਤਾਂ ਕਿਸੇ ਸਾਜਿਸ਼ ਦਾ ਹਿੱਸਾ ਸਨ ।
ਗਿਲਾਨੀ ਨੇ ਮੁੱਸ਼ਰਫ ਦਾ ਨਾਂ ਤਾਂ ਨਹੀ ਲਿਆ ਪਰ ਕਿਹਾ ਕਿ ਉਨ੍ਹਾਂ ਨੇ ਕਰਾਂਚੀ 'ਚ ਹੋਈ ਗੜਬੜ ਬਾਰੇ ਜਾਂਚ ਦਾ ਹੁਕਮ ਦੇ ਦਿੱਤਾ ਹੈ । ਉਨ੍ਹਾਂ ਨੇ ਆਪਣੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੂੰ ਉਥੇ ਭੇਜਿਆ ਹੈ ਤਾਂ ਜੋ ਉੱਥੇ ਚੱਲ ਰਹੀ ਮੁੱਢਲੀ ਜਾਂਚ ਤੇ ਨਜ਼ਰ ਰੱਖੀ ਜਾ ਸਕੇ ।

ਸ੍ਰ਼ੀਲੰਕਾ ਵਿੱਚ ਝੜਪਾਂ ਵਿੱਚ ਲਿੱਟੇ ਦੇ 17 ਬਾਗੀ ਹਲਾਕ
ਕੋਲੰਬੋ (12 ਅਪ੍ਰੈਲ)- ਹਿੰਸਾ ਪੀੜਤ ਉੱਤਰੀ ਸ੍ਰ਼ੀਲੰਕਾ ਵਿੱਚ ਵੱਖ-ਵੱਖ ਝੜਪਾਂ ਵਿੱਚ ਲਿੱਟੇ ਦੇ 17 ਬਾਗੀ ਮਾਰੇ ਗਏ । ਬਾਗੀਆਂ ਦੀ ਪਕੜ ਵਾਲੇ ਮੱਲਾਤੀਵੁ ਇਲਾਕੇ ਵਿੱਚ ਸ੍ਰ਼ੀਲੰਕਾ ਦੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਲਿੱਟੇ ਦੇ ਟਿਕਾਣਿਆਂ 'ਤੇ ਹਮਲਾ ਕੀਤਾ ।
ਰੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਵਾਈ ਫੌਜ ਦੇ ਜਹਾਜ਼ ਨੇ ਬਾਗੀਆਂ ਦੀ ਪਕੜ ਵਾਲੇ ਅਲਾਮ ਪਿਲ ਜ਼ਿਲੇ ਦੇ ਚੇਮਲਾਈ ਵਿੱਚ ਬਾਗੀਆਂ ਦੇ ਕੈਂਪ ਉੱਤੇ ਹਮਲਾ ਕੀਤਾ ਸੀ । ਇਹ ਹਮਲਾ ਪੂਰੀ ਤਰ੍ਹਾਂ ਸਫਲ ਰਿਹਾ । ਉੱਤਰ-ਪੂਰਬੀ ਵੇਲੀਓਵਸ ਵਿੱਚ ਜਨਕਪੁਰ ਵਿੱਚ ਸੁਰੱਖਿਆ ਦਲਾਂ ਨਾਲ ਮੁਕਾਬਲੇ ਵਿੱਚ ਇਕ ਬਾਗੀ ਮਾਰਿਆ ਗਿਆ । ਇਸ ਦੌਰਾਨ ਮੀਡੀਆ ਸੈਂਟਰ ਫਾਰ ਨੈਸ਼ਨਲ ਸਕਿਓਰਿਟੀ ਅਨੁਸਾਰ ਫੌਜੀਆ ਨੇ ਵੇਲੀਓਵਸ ਦੇ ਜਨਕਪੁਰ ਵਿੱਚ ਇਕ ਬਾਗੀ ਨੂੰ ਮਾਰ ਦਿੱਤਾ ਅਤੇ ਤਿੰਨ ਨੂੰ ਜ਼ਖਮੀ ਕਰ ਦਿੱਤਾ । ਉੱਤਰ-ਪੂਰਬੀ ਮੰਨਾਰ ਦੇ ਵਿਵਸਾਨਮਰਮੀ ਵਿੱਚ ਫੌਜ ਨੇ ਬਾਗੀਆਂ ਦੇ ਬੰਕਰ ਉੱਤੇ ਹਮਲੇ ਕੀਤੇ ਜਿਸ ਵਿੱਚ ਤਿੰਨ ਛਾਪਮਾਰ ਮਾਰੇ ਗਏ ।

ਮੁਸ਼ੱਰਫ ਵਲੋਂ ਚੀਨੀ ਰਾਸ਼ਟਰਪਤੀ ਨਾਲ ਅਹਿਮ ਮੁਲਾਕਾਤ
ਬੀਜਿੰਗ (12 ਅਪ੍ਰੈਲ)- ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਇੱਥੋਂ ਨੇੜੇ ਸਨਯਾ ਵਿਖੇ ਚੀਨੀ ਰਾਸ਼ਟਰਪਤੀ ਹੂ ਜਿਨਤਾਓ ਨਾਲ ਅਹਿਮ ਮੁਲਾਕਾਤ ਕੀਤੀ । ਇਸ ਦੌਰਾਨ ਦੋਵਾਂ ਦੇਸ਼ਾਂ ਦੇ ਰੱਖਿਆ, ਵਿੱਤ ਤੇ ਵਪਾਰ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ । ਮੀਟਿੰਗ ਵਿੱਚ ਦੋਵਾਂ ਦੇਸ਼ਾਂ ਦੇ ਵੱਖ-ਵੱਖ ਖੇਤਰਾਂ ਦੇ ਪ੍ਰਾਈਵੇਟ ਅਦਾਰਿਆਂ ਦੇ ਆਪਸੀ ਸਹਿਯੋਗ ਨਾਲ ਸਾਂਝੇਂ ਪ੍ਰਾਜੈਕਟ ਸ਼ੁਰੂ ਕਰਨ 'ਤੇ ਵੀ ਵਿਚਾਰ ਕੀਤਾ ਗਿਆ । ਇਸ ਮੌਕੇ 'ਤੇ ਦੋਵਾਂ ਨੇਤਾਵਾਂ ਵਿੱਚ ਵਿਸ਼ਵ ਤੇ ਖੇਤਰੀ ਮਾਮਲਿਆਂ ਦੇ ਸੰਬੰਧ ਵਿੱਚ ਆਮ ਸਹਿਮਤੀ ਪਾਈ ਗਈ । ਚੀਨੀ ਵਿੱਚ ਪਾਣੀ ਤੇ ਊਰਜਾ ਨਾਲ ਸੰਬੰਧਤ ਦੋਵਾਂ ਦੇਸ਼ਾਂ ਦੇ ਮੰਤਰਾਲਿਆਂ ਵਿਚਕਾਰ ਇਕ ਸਮਝੌਤੇ 'ਤੇ ਵੀ ਹਸਤਾਖਰ ਹੋਏ ।

ਸਵਾਤ ਘਾਟੀ ਦੇ ਬਾਕੀ ਇਲਾਕਿਆਂ 'ਤੇ ਫੌਜ ਦਾ ਕਬਜ਼ਾ
ਇਸਲਾਮਾਬਾਦ (12 ਅਪ੍ਰੈਲ)- ਪਾਕਿਸਤਾਨ 'ਚ ਸੁਰੱਖਿਆ ਦਲਾਂ ਨੇ ਅੱਤਵਾਦੀਆਂ ਦੀ ਮਜਬੂਤ ਪੱਕੜ ਵਾਲੀ ਉੱਤਰ ਪੱਛਮੀ ਸਵਾਤ ਘਾਰਟੀ ਦੇ ਬਾਕੀ ਇਲਾਕਿਆਂ 'ਤੇ ਵੀ ਕਬਜ਼ਾ ਕਰ ਲਿਆ ਹੈ ।
ਪਾਕਿਸਤਾਨੀ ਫੌਜ, ਨੀਮ ਫੌਜੀ ਦਲਾਂ ਅਤੇ ਸਥਾਨਕ ਪੁਲਸ ਨੇ ਇਮਾਮਢੇਰੀ 'ਚ ਸਾਂਝੀ ਜਾਂਚ ਚੌਕੀ ਕਾਇਮ ਕੀਤੀ । ਇਹ ਇਲਾਕਾ ਭਗੌੜੇ ਅੱਤਵਾਦੀ ਫਜ਼ਲ ਉੱਲਾ ਦਾ ਗੜ੍ਹ ਮੰਨਿਆ ਜਾਂਦਾ ਹੈ । ਫੌਜ ਨੇ ਇੱਥੋਂ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਵੀ ਕੀਤਾ । ਜਾਂਚ ਚੌਕੀ ਕਾਇਮ ਕਰਨ ਤੋਂ ਪਹਿਲਾਂ ਇਲਾਕਾ 'ਚ ਵੱਡੀ ਗਿਣਤੀ 'ਚ ਹਥਿਆਰਬੰਦ ਫੌਜੀਆਂ ਨੇ ਮਾਰਚ ਕੀਤਾ ਅਤੇ ਲਾਊਡ ਸਪੀਕਰ ਤੋਂ ਆਪਣੇ ਕਬਜ਼ੇ ਦਾ ਐਲਾਨ ਕੀਤਾ । ਇਮਾਮਢੇਰੀ 'ਚ ਕਰਫਿਊ ਵਰਗੀ ਸਥਿਤੀ ਬਣੀ ਹੋਈ ਹੈ । ਫੌਜ ਸ਼ਹਿਰ ਦੀ ਤਲਾਸ਼ੀ ਲੈਣ 'ਚ ਲੱਗੀ ਹੈ । ਇਮਾਮਢੇਰੀ 'ਚ ਮੌਲਾਨਾ ਫਜ਼ਲ ਉੱਲਾ ਨੇ ਵੱਡੀ ਗਿਣਤੀ 'ਚ ਮਸਜਿਦਾਂ ਅਤੇ ਦੂਜੀਆਂ ਥਾਵਾਂ 'ਤੇ ਆਪਣੇ ਅੱਡੇ ਬਣਾਏ ਹੋਏ ਸਨ ।

ਫਿਲਮੀ ਸਮਾਚਾਰ

'ਤਾਰੇ ਜ਼ਮੀ ਪਰ' ਦੇ ਲੇਖਕ ਆਮਿਰ ਤੋਂ ਨਾਰਾਜ਼
ਮੁੰਬਈ (12 ਅਪ੍ਰੈਲ)- 'ਤਾਰੇ ਜ਼ਮੀ ਪਰ' ਦੇ ਲੇਖਕ ਅਮੂਲ ਗੁਪਤੇ ਨੇ ਅਭਿਨੇਤਾ ਅਤੇ ਨਿਰਦੇਸ਼ਕ ਆਮਿਰ ਖਾਨ ਪ੍ਰਤੀ ਨਾਰਾਜ਼ਗੀ ਪ੍ਰਗਟ ਕੀਤੀ ਹੈ । ਆਮਿਰ ਵਲੋਂ ਫਿਲਮ ਦੇ ਨਿਰਦੇਸ਼ਕ ਕਹੇ ਜਾਣ 'ਤੇ ਗੁਪਤੇ ਨੂੰ ਨਾਰਾਜ਼ਗੀ ਹੈ । ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਫਿਲਮ 'ਤਾਰੇ ਜ਼ਮੀ ਪਰ' ਤੇ ਮਾਣ ਹੈ ਪਰ ਜਦੋਂ ਆਮਿਰ ਨੇ ਕਿਹਾ ਕਿ ਉਹ ਫਿਲਮ ਦੇ ਨਿਰਦੇਸ਼ਕ ਹਨ ਤਾਂ ਮੈਨੂੰ ਨਿਰਾਸ਼ ਹੋਣਾ ਪਿਆ । ਮੈਂ ਇਸ ਫਿਲਮ ਵਿੱਚ ਕਾਫੀ ਮਿਹਨਤ ਕੀਤੀ ਹੈ ।

ਆਇਸ਼ਾ ਟਾਕੀਆ ਨੇ 22 ਸਾਲ ਪੂਰੇ ਕੀਤੇ
ਨਵੀ ਦਿੱਲੀ (12 ਅਪ੍ਰੈਲ)- ਬਾਲੀਵੁੱਡ ਵਿੱਚ ਆਪਣੀ ਚੁਲਬੁਲੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੀ ਅਭਿਨੇਤਰੀ ਆਇਸ਼ਾ ਟਾਕੀਆ 10 ਅਪ੍ਰੈਲ ਨੂੰ 22 ਸਾਲ ਦੀ ਹੋ ਗਈ । ਆਪਣੇ ਬਚਪਨ ਦੇ ਦਿਨਾਂ ਵਿੱਚ ਆਮਿਰ ਖਾਨ ਅਤੇ ਸ੍ਰ਼ੀਦੇਵੀ ਦੀ ਫੈਨ ਰਹੀ ਆਇਸ਼ਾ ਬਤੌਰ ਬਾਲ ਕਲਾਕਾਰ ਨਜ਼ਰ ਆਈ ਸੀ ਆਈ ਐੱਮ ਏ ਕਾਂਪਲੈਨ ਗਰਲ ਕਹਿੰਦੇ ਹੋਏ । ਇਸ ਵਿਗਿਆਪਨ ਵਿੱਚ ਸ਼ਾਹਿਦ ਕਪੂਰ ਵੀ ਉਸ ਦੇ ਨਾਲ ਸਨ । ਆਇਸ਼ਾ ਟਾਕੀਆ ਦੇ ਪਿਤਾ ਇਕ ਗੁਜਰਾਤੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਜਦ ਕਿ ਮਾਂ ਇਕ ਐਂਗਲੋ ਇੰਡੀਅਨ ਮੁਸਲਿਮ ਪਰਿਵਾਰ ਤੋਂ ਹੈ । ਆਇਸ਼ਾ ਟਾਕੀਆ ਫਾਲਗੁਨੀ ਪਾਠਕ ਦੇ ਮਿਊਜ਼ਿਕ ਵੀਡੀਓ 'ਮੇਰੀ ਚੁਨਰ ਉੜ ਜਾਏ' ਵਿੱਚ ਸਿਰਫ 15 ਸਾਲ ਦੀ ਉਮਰ ਵਿੱਚ ਨਜ਼ਰ ਆਈ । ਆਇਸ਼ਾ ਨੂੰ ਫ਼ਿਲਮਾਂ ਵਿੱਚ ਬ੍ਰੇਕ ਸਭ ਤੋਂ ਪਹਿਲਾਂ 2004 ਵਿੱਚ 'ਟਾਰਜਨ ਦ ਵੰਡਰ ਕਾਰ' ਅਤੇ 'ਦਿਲ ਮਾਂਗੇ ਮੋਰ' ਵਰਗੀਆਂ ਫਿਲਮਾਂ ਤੋਂ ਮਿਲੀ ।

'ਕ੍ਰੇਜ਼ੀ 4' ਬਾਰੇ ਹੋਇਆ ਸਮਝੌਤਾ ਸੰਪਤ ਨੇ ਕੇਸ ਲਿਆ ਵਾਪਸ, ਕੋਰਟ ਤੋਂ ਬਾਹਰ ਹੋਈ ਡੀਲ
ਮੁੰਬਈ (12 ਅਪ੍ਰੈਲ)- ਨਿਰਮਾਤਾ ਨਿਰਦੇਸ਼ਕ ਰਾਕੇਸ਼ ਰੋਸ਼ਨ ਦੀ ਫਿਲਮ 'ਕ੍ਰੇਜ਼ੀ 4' ਦੇ ਵਿਵਾਦ ਵਾਲੇ ਗਾਣਿਆਂ 'ਤੇ ਬੰਬੇ ਹਾਈ ਕੋਰਟ ਵਲੋਂ ਪਾਬੰਦੀ ਤੋਂ ਬਾਅਦ ਹੁਣ ਰੋਸ਼ਨ ਭਰਾਵਾਂ 'ਤੇ ਰਾਮ ਸੰਪਤ ਵਿੱਚ ਸਮਝੌਤਾ ਹੋ ਗਿਆ ਹੈ । ਸੰਪਤ ਨੇ ਕੇਸ ਵਾਪਸ ਲੈ ਲਿਆ ਕਿਉਂਕਿ ਅਦਾਲਤ ਤੋਂ ਬਾਹਰ ਹੀ ਇਸ ਬਾਰੇ ਡੀਲ ਹੋ ਗਈ ਹੈ । ਹਾਈ ਕੋਰਟ ਨੇ ਇਸ ਤੋਂ ਪਹਿਲਾਂ ਫੈਸਲਾ ਦਿੱਤਾ ਸੀ ਕਿ ਇਸ ਫਿਲਮ ਦੇ ਦੋ ਗੀਤ ਰਾਮ ਸੰਪਤ ਦੀਆਂ ਪਹਿਲਾਂ ਤੋਂ ਤਿਆਰ ਧੁੰਨਾ ਦੀ ਨਕਲ ਹਨ । ਇਹ ਫਿਲਮ ਲੱਗਣੀ ਹੇ ਅਤੇ ਇਹ ਦੋਵੇ ਗਾਣੇ ਵੀ ਚੱਲਣਗੇ ।

ਖੇਡ ਸਮਾਚਾਰ
ਮਸ਼ਹੂਰ ਕਬੱਡੀ ਕੋਚ ਪੰ: ਦੇਵੀ ਦਿਆਲ ਸ਼ਰਮਾ ਦਾ ਆਸਟ੍ਰੇਲੀਆ 'ਚ ਭਰਵਾਂ ਸਨਮਾਨ



ਦਸ਼ਮੇਸ਼ ਸਪੋਰਟਸ ਕਲੱਬ ਸਿਡਨੀ ਦੇ ਨੁਮਾਇੰਦੇ ਖਿਡਾਰੀਆਂ ਸਮੇਤ ਕਬੱਡੀ ਕੋਚ ਦੇਵੀ ਦਿਆਲ ਸ਼ਰਮਾ ਨਾਲ਼ ਸਨਮਾਨ ਸਮਾਰੋਹ ਦੌਰਾਨ ਯਾਦਗਾਰੀ ਤਸਵੀਰ ਖਿਚਵਾਉਂਦਿਆਂ, ਫੋਟੋ ਅਮਰਜੀਤ ਖੇਲਾ
ਸਿਡਨੀ , 9 ਅਪ੍ਰੈਲ (ਅਮਰਜੀਤ ਖੇਲਾ) ਕਬੱਡੀ ਦੇ ਮਸ਼ਹੂਰ ਕੋਚ ਪੰਡਿਤ ਦੇਵੀ ਦਿਆਲ ਸ਼ਰਮਾ ਅੱਜਕੱਲ੍ਹ ਆਪਣੇ ਆਸਟ੍ਰੇਲੀਆ ਦੌਰੇ ਉੱਤੇ ਹਨ।ਉਹ ਇੱਥੇ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਖੇ ਸੰਪੰਨ ਹੋਈਆਂ ਸਲਾਨਾ ਸਿੱਖ ਖੇਡਾਂ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ।ਸਿੱਖ ਖੇਡਾਂ ਖਤਮ ਹੋਣ ਤੋਂ ਬਾਅਦ ਸ਼੍ਰੀ ਦੇਵੀ ਦਿਆਲ ਸਿਡਨੀ ਵਿਖੇ ਬਣੇ ਅਲੱਗ ਅਲੱਗ ਕਬੱਡੀ ਕਲੱਬਾਂ ਦੇ ਸੱਦੇ ਉੱਤੇ ਸਿਡਨੀ ਵਿੱਖੇ ਪਹੁੰਚੇ ਜਿੱਥੇ ਕਿ ਅਨੇਕਾਂ ਕਬੱਡੀ ਕਲੱਬਾਂ ਵਲੋਂ ਅਤੇ ਸਿਡਨੀ ਦੀ ਪ੍ਰਮੁੱਖ ਸਖਸ਼ੀਅਤਾਂ ਵਲੋਂ ਉਹਨਾਂ ਦਾ ਭਰਵਾਂ ਸਨਮਾਨ ਕੀਤਾ ਗਿਆ।ਸਿੱਖ ਖੇਡਾਂ ਦੇ ਕਬੱਡੀ ਮੁਕਾਬਲਿਆਂ ਦੇ ਲਗਾਤਾਰ ਦੋ ਸਾਲਾਂ ਦੇ ਜੇਤੂ ਸਿਡਨੀ ਦੇ ਦਸਮੇਸ਼ ਸਪੋਰਟਸ ਕਲੱਬ ਪਾਰਕਲੀ ਵਲੋਂ ਸ਼੍ਰੀ ਦੇਵੀ ਦਿਆਲ ਦੇ ਸਨਮਾਨ ਹਿੱਤ ਇੱਕ ਸ਼ਾਨਦਾਰ ਸਮਾਗਮ ਸਿਡਨੀ ਦੇ ਇਲਾਕੇ ਹੈਰਿਸ ਪਾਰਕ ਵਿਖੇ ਸਥਿਤ ਭਾਰਤੀ ਰੈਸਟੋਰੈਂਟ ਚਿਮਨੀ ਕਾਪਰ ਵਿਖੇ ਆਯੋਜਿਤ ਕੀਤਾ ਗਿਆ।ਜਿੱਥੇ ਕਿ ਦਸਮੇਸ਼ ਸਪੋਰਟਸ ਕਲੱਬ ਦੇ ਮੈਂਬਰਾਂ ਸਮੇਤ ਸਿਡਨੀ ਦੀਆਂ ਉੱਘੀਆਂ ਸਖਸ਼ੀਅਤਾਂ ਸ਼ਾਮਿਲ ਹੋਈਆਂ।ਇੱਥੇ ਸ਼੍ਰੀ ਦੇਵੀ ਦਿਆਲ ਨੂੰ ਰਾਤਰੀ ਭੋਜ ਕਰਵਾਉਣ ਉਪਰੰਤ ਕਲੱਬ ਦੇ ਨੁਮਾਇੰਦਿਆਂ ਅਤੇ ਖਿਡਾਰੀਆਂ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਆ ਗਿਆ।ਸਮਾਗਮ ਦੇ ਅਖੀਰ ਵਿੱਚ ਸ਼੍ਰੀ ਦੇਵੀ ਦਿਆਲ ਵਲੋਂ ਸਿਡਨੀ ਵਾਸੀਆਂ ਵਲੋਂ ਦਿੱਤੇ ਪਿਆਰ ਲਈ ਧੰਨਵਾਦ ਕੀਤਾ ਤੇ ਨਾਲ਼ ਹੀ ਸਿਡਨੀ ਦੀਆਂ ਵੱਖ ਵੱਖ ਪੰਜਾਬੀ ਸੰਸਥਾਵਾਂ ਨੂੰ ਆਪਸ ਵਿਚ ਰਲ਼ ਮਿਲ਼ ਕੇ ਪੰਜਾਬੀਅਤ ਦੀ ਭਲਾਈ ਲਈ ਕੰਮ ਕਰਨ ਲਈ ਪ੍ਰੇਰਿਆ।ਇਸ ਮੌਕੇ ਤੇ ਦਸਮੇਸ਼ ਸਪੋਰਟਸ ਕਲੱਬ ਦੇ ਚੈਅਰਮੈਨ ਸ. ਖੜ੍ਹਕ ਸਿੰਘ ਬਾਜਵਾ,ਸਤਵੰਤ ਸਿੰਘ ਕੰਗ,ਅਲਬੇਲ ਸਿੰਘ ਕੰਗ,ਸੰਤੋਖ ਸਿੰਘ ਅੱਟਾ,ਹਾਸਿਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸ. ਰਣਜੀਤ ਸਿੰਘ ਖੈੜਾ, ਡਾ. ਪ੍ਰੀਤਇੰਦਰ ਸਿੰਘ ਗਰੇਵਾਲ਼, ਚਰਨਜੀਤ ਸਿੰਘ ਅਟਵਾਲ, ਸ:ਲਾਭ ਸਿੰਘ ਕੂਨਰ,ਸੋਨੂੰ ਕੰਗ,ਡਾ:ਮਨਿੰਦਰ ਸਿੰਘ,ਰਾਜਵੰਤ ਸਿੰਘ ਸੰਪਾਦਕ ਪੰਜਾਬ ਐਕਸਪ੍ਰੈਸ,ਲਵਜੀਤ ਅੱਟਾ ਤੋਂ ਇਲਾਵਾ ਹੋਰ ਵੀ ਬੇਅੰਤ ਨਾਮਵਰ ਪੰਜਾਬੀ ਸ਼ਾਮਿਲ ਸਨ।ਇਸਤੋਂ ਇਲਾਵਾ ਅਗਲੇ ਹੀ ਦਿਨ ਸਿਡਨੀ ਤੋਂ ਹੀ ਪਿੱਛਲੇ ਸਾਲ ਹੋਈਆਂ ਸਿੱਖ ਖੇਡਾਂ ਦੇ ਪ੍ਰਧਾਨ ਸ. ਮਹਿੰਗਾ ਸਿੰਘ ਖੱਖ ਹੋਰਾਂ ਦੇ ਕਬੱਡੀ ਕਲੱਬ ਸਿਡਨੀ ਸਿੱਖ ਸਪੋਰਟਸ ਕਲੱਬ ਵਲੋਂ ਵੀ ਸ਼੍ਰੀ ਦੇਵੀ ਦਿਆਲ ਦਾ ਬਿਲੂਜ ਈਟਰੀ ਹੈਰਿਸ ਪਾਰਕ ਵਿਖੇ ਭਰਵਾਂ ਸਨਮਾਨ ਕੀਤਾ ਗਿਆ।ਇਸ ਮੌਕੇ ਉੱਥੇ ਵੀ ਇਸ ਕਲੱਬ ਦੇ ਸਾਰੇ ਮੈਂਬਰਾਂ ਸਮੇਤ ਸਿਡਨੀ ਦੀਆਂ ਉੱਘੀਆਂ ਸਖਸ਼ੀਅਤਾਂ ਨੇ ਆਪਣੀ ਹਾਜਰੀ ਲੁਆ ਕੇ ਸਮੂਲੀਅਤ ਕਰਦੇ ਹੋਇਆਂ ਨੇ ਸ:ਮਹਿੰਗਾ ਸਿੰਘ ਖੱਖ ਹੋਰਾਂ ਨਾਲ ਅਤੇ ਆਪਣੇ ਪਿਆਰੇ ਵਤਨ ਪੰਜਾਬ ਤੋਂ ਆਏ ਹੋਏ ਕੱਬਡੀ ਦੇ ਮਸ਼ਹੂਰ ਕੋਚ ਪੰਡਿਤ ਦੇਵੀ ਦਿਆਲ ਸ਼ਰਮਾ ਨਾਲ ਆਪਣੇ ਪਿਆਰ ਦਾ ਸਬੂਤ ਦਿੱਤਾ ।
ਫਿਰਕੀ ਦੇ ਜਾਲ 'ਚ ਦੱਖਣੀ ਅਫ਼ਰੀਕਾ ਨੂੰ ਫਸਾਉਣ ਉਤਰੇਗੀ ਟੀਮ ਇੰਡੀਆ
ਕਾਨਪੁਰ (12 ਅਪ੍ਰੈਲ)- ਲੜੀ ਬਚਾਉਣ ਜੀ-ਤੋੜ ਮਿਹਨਤ ਕਰ ਰਹੀ ਭਾਰਤੀ ਟੀਮ ਆਪਣੇ ਫਿਰਕੀ ਗੇਂਦਬਾਜ਼ਾਂ ਦੇ ਅਨੁਕੂਲ ਬਣਾਈ ਗਈ ਗ੍ਰੀਨ ਪਾਰਕ ਦੀ ਪਿੱਚ 'ਤੇ ਦੱਖਣੀ ਅਫਰੀਕੀ ਬੱਲੇਬਾਜ਼ਾਂ ਨੂੰ ਢੇਰ ਕਰਨ ਦੇ ਇਰਾਦੇ ਨਾਲ ਉਤਰੇਗੀ । ਓਧਰ ਕਪਤਾਨ ਅਨਿਲ ਕੁੰਬਲੇ ਨੂੰ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਤੋਂ ਪਹਿਲਾਂ ਪੂਰੀ ਫਿਟਨੈੱਸ ਹਾਸਿਲ ਕਰਨ ਲਈ ਇਕ ਹੋਰ ਦਿਨ ਦਿੱਤਾ ਗਿਆ ਹੈ । ਅਹਿਮਦਾਬਾਦ 'ਚ ਸ਼ਰਮਨਾਕ ਹਾਰ ਖੱਲਣ ਵਾਲੀ ਭਾਰਤੀ ਟੀਮ ਨੂੰ 3 ਟੈਸਟ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰਨ ਲਈ ਇਹ ਮੈਚ ਹਰ ਹਾਲਤ 'ਚ ਜਿੱਤਣਾ ਪਵੇਗਾ ।

ਏਮੇਲੀਆ ਟੂਰਨਾਮੈਂਟ ਤੋਂ ਹਟੀ ਵੀਨਸ
ਨਿਊਯਾਰਕ (12 ਅਪ੍ਰੈਲ)- ਵੀਨਸ ਵਿਲੀਅਮਜ਼ ਦੇ ਅਗਲੇ ਹਫਤੇ ਚਾਰਲਸਟਰਨ ਵਿੱਚ ਹੋਣ ਵਾਲੇ ਮਹਿਲਾ ਟੈਨਿਸ ਸੰਘ ਦੇ ਟੂਰਨਾਮੈਂਟ ਵਿੱਚ ਹਟ ਜਾਣ ਕਾਰਨ ਮਈ ਵਿੱਚ ਹੋਣ ਵਾਲੇ