ਖ਼ਬਰਾਂ ਹਾਂਗਕਾਂਗ ਦੀਆਂ
13 ਦਸੰਬਰ ਚੀਨ ਵਿੱਚ ਕਾਲਾ ਦਿਨ ਮਾਇਆ ਗਿਆ!

ਬਲਦੇਵ ਸਿੰਘ ਬੁੱਧ ਸਿੰਘ ਵਾਲਾ(ਹਾਂਗ ਕਾਂਗ)14 ਦਸੰਬਰ
ਕੱਲ ਦਾ ਦਿਨ ਚੀਨ ਵਿੱਚ ਕਾਲਾ ਦਿਨ ਮਨਾਇਆ ਗਿਆ ਕਿਉਕਿ 13 ਦਸੰਬਰ 1937 ਨੂੰ ਜਪਾਨੀਆਂ ਨੇ 'ਜਿਆਂਗਸੂ'
ਦੀ ਰਾਜਧਾਂਨੀ 'ਨਾਨਜਿੰਗ' ਵਿੱਚ ਵੜ ਕੇ 6 ਹਫਤੇ ਤੱਕ ਬੇਗੁਨਾਹ ਚੀਨਿਆਂ ਨੁੰ ਮੌਤ ਦੀ ਘਾਟ ਉਤਾਰਿਆ
ਸੀ। ਇਸ ਲੜਾਈ ਵਿੱਚ 3 ਲੱਖ ਚੀਨੇ ਮਾਰੇ ਗਏ ਸਨ ਤੇ 20,000 ਔਰਤਾਂ ਬਲਾਤਕਾਰ ਦਾ ਸ਼ਿਕਾਰ ਹੋਈਆਂ ਸਨ।
ਇੱਕ 79 ਦੇ ਚੀਨੇ ਨੇ ਦੱਸਿਆ ਕਿ ਮੇਰੇ ਮਾ ਬਾਪ ਤੇ 3 ਛੋਟੇ ਭਰਾ ਕਤਲ ਕਰ ਦਿੱਤੇ ਗਏ। ਇੱਕ 75 ਸਾਲ
ਦੇ ਚਨਿੇ ਨੇ ਕਿਹਾ ਕਿ ਮੇਰੀ ਮਾਂ ਮਾਰੀ ਗਈ ਪਰ ਮੇਰੇ ਦਿਲ ਅਜੇ ਵੈ ਮਾਂ ਦੇ ਮਾਰੇ ਜਾਣ ਦਾ ਦਰਦ
ਹੁੰਦਾ ਹੈ। ਇਸ ਰੋਸ ਜਲਸੇ ਵਿੱਸ 8 ਹਜਾਰ ਲੋਕਾਂ ਨੇ ਹਿੱਸਾ ਲਿਆ ਜਿਸ ਵਿੱਚ ਸੌ ਚੀਨੇ ਉਸ ਮਾਰਾ
ਮਾਰੀ ਵਿੱਚੋ ਬਚ ਗਏ ਸਨ। ਇਹ 20 ਕਿਲਿਆ ਬਣਿਆ ਹੈ। ਇਸ ਲੜਾਈ ਦੀਆਂ 3500 ਫੋਟੋ ਰੱਖੀਆਂ ਸਨ ਕਿ
ਕਿਵੇ ਜਪਾਨੀਆਂ ਨੇ ਚੀਨਿਆਂ ਨੂੰ ਤਸੀਹੇ ਦੇਕੇ ਮੌਤ ਦੀ ਘਾਟ ਉਤਾਰਦੇ ਸਨ। ਵਿੱਚ ਛੋਟੇ ਛੋਟੇ ਬੱਚਿਆਂ
ਨੂੰ ਵੀ ਤਸੀਹੇ ਦੇ ਕੇ ਕਤਲ ਕਰਦੇ ਦਿਖਾਇਆ ਹੈ ਜਿਵੇ ਮਾਲਵੇ ਵਿੱਚ ਪਿੰਡ 'ਬੱਧਨੀ' ਕੋਲ 'ਮਹਿੰਦੀ
ਆਣੇ' ਮੁਸਲਮਾਂਨਾਂ ਨੂੰ ਸਿੱਖਾਂ ਦੇ ਬੱਚਿਆਂ ਨੂੰ ਤਸੀਹੇ ਦੇ ਕੇ ਕਤਲ ਕਰਦੇ ਦਿਖਾਇਆ ਹੈ।
ਹਾਂਗ ਕਾਂਗ ਵਿੱਚ ਆਉਣਾਂ
ਮੁਸ਼ਕਲ?
ਬਲਦੇਵ ਸਿੰਘ ਬੁੱਧ ਸਿੰਘ ਵਾਲਾ(ਹਾਂਗ ਕਾਂਗ)12ਦਸੰਬਰ ਹੁਣ ਤੱਕ ਹਾਂਗ ਕਾਂਗ ਵਿੱਚ ਆਉਣਾਂ
ਬਹੁਤ ਸੌਖਾ ਸੀ ਪਰ ਬਹੁਤ ਮੁੰਡੇ ਹਾਂਗ ਕਾਂਗ ਆਕੇ ਰਾਜਸੀ ਸਰਣ ਅਪਲਾਈ ਕਰ ਦਿੰਦੇ ਸੀ ਜਾਂ ਕਿਸੇ ਦਾ
ਕਾਰਡ ਲੈਕੈ ਕੰਮ ਕਰਦੇ ਸਨ। ਪਰ ਹੁਣ ਗੌਰਮਿੰਟ ਇੰਡੀਆ ਤੋ ਆਉਣ ਵਾਲਿਆ ਨਾਲ ਸਖਤੀ ਨਾਲ ਪੁੱਛ ਗਿੱਛ
ਕਰਨ ਲੱਗ ਪਈ ਹੈ ਇਸ ਕਰਕੇ ਹੁਣ ਹਾਂਗ ਕਾਂਗ ਦਾਖਲ ਹੋਣਾਂ ਬਹੁਤ ਮੁਸ਼ਕਲ ਹੋ ਗਿਆ ਹੈ। ਕੱਲ 15 ਮੁੰਡੇ
ਇੰਡੀਆ ਤੋ ਆਏ ਸਨ ਉਹ ਸਾਰੇ ਦੇ ਸਾਰੇ ਵਾਪਸ ਭੇਜ ਦਿੱਤੇ ਉਹਨਾਂ ਨੂੰ ਫੂਨ ਵੀ ਨਹੀ ਕਰਨ ਦਿੱਤਾ
ਪਾਕਿਸਤਾਨ,ਬੰਗਲਾ ਦੇਸ,ਨਿਪਾਲ ਵਰਗੇ ਦੇਸ਼ਾਂ ਵਾਸਤੇ ਹਾਂਗ ਕਾਂਗ ਵਿੱਚ ਅੇਟਰੀ ਨਹੀ ਸੀ ਸਿਰਫ ਇੰਡੀਆ
ਵਾਸਤੇ ਹਾਂਗ ਕਾਂਗ ਆਉਣ ਦੀ ਖੁੱਲ ਸੀ ਲਗਦਾ ਹੈ ਗੌਰਮਿੰਟ ਇੰਡੀਅਨ ਵਾਸਤੇ ਪਾਬੰਦੀ ਤਾਂ ਨਹੀ ਲਗਾਏਗੀ
ਪਰ 99% ਸਹੀ ਆਦਮੀ ਨੂੰ ਹੀ ਹਾਗ ਕਾਂਗ ਵਿੱਚ ਦਾਖਲ ਹੋਣ ਦੇਵੇਗੀ ਇਸ ਵਾਸਤੇ ਹਾਂਗ ਕਾਂਗ ਆਉਣ ਵਾਲੇ
ਹੁਸ਼ਿਆਰ ਹੋ ਕੇ ਆਉਣ ਕਿਸੇ ਦੇ ਆਖੇ ਲੱਗ ਕੇ ਐਵੈ ਪੈਸੈ ਬਰਬਾਦ ਨਾਂ ਕਰਨ। ਹਾਂਗ ਕਾਂਗ ਵਿੱਚ ਚੀਨ
ਤੋ ਸਮੁੰਦਰ ਦੇ ਰਸਤੇ ਵੀ ਲੋਕ ਚੋਰੀ ਛੁੱਪੇ ਦਾਖਲ ਹੁੰਦੇ ਹਨ ਚੀਨ ਦੇ ਚੀਨੇ ਇੰਡੀਆ ਦਾ ਇੱਕ ਲੱਖ
ਰੁਪਿਆ ਇੱਕ ਬੰਦੇ ਦਾ ਲੈਦੇ ਹਨ ਪਰ ਜੇ ਪੁਲੀਸ ਪਿੱਛੇ ਪੈ ਜਾਵੇ ਤਾਂ ਉਹ ਸਮੁੰਦਰ ਵਿੱਚ ਸਿਟ ਵਾਪਸ
ਚੀਨ ਦੇ ਪਾਣੀ ਵਿੱਚ ਦਾਖਲ ਹੋ ਜਾਂਦੇ ਹਨ ਸਮੁੰਦਰ ਵਿੱਚ ਉਹ ਪੁਲੀਸ ਦੀ ਪਕੜ ਵਿੱਚ ਨਹੀ ਆਉਦੇ ਕਿਉਕਿ
ਉਂਹਨਾਂ ਦੀਆ ਕਿਸ਼ਤੀਆ ਦੀ ਸਪੀਡ ਪੁਲੀਸ ਦੀਆਂ ਕਿਸਤੀਆ ਨਾਲੋ ਕਿਤੇ ਵੱਧ ਹੁੰਦੀ ਹੈ। ਦੂਜਾ ਪੁਲੀਸ
ਦੱਸੀ ਹੋਈ ਸਪੀਡ ਤੋ ਵੱਧ ਨਹੀ ਭਜਾ ਸਕਦੇ ਆਵਦੀ ਚਾਲ ਚਲਦੇ ਰਹਿੰਦੇ ਹਨ ਚਾਹੇ ਚੋਰ ਭੱਜ ਹੀ ਕਿਊ
ਨਾਂ ਜਾਣ।
18 ਸਾਲ ਦੇ ਮੁੰਡੇ ਨੇ ਕੀਤੀ ਖੁਸਕਸ਼ੀ!
ਬਲਦੇਵ ਸਿੰਘ ਬੁੱਧ ਸਿੰਘ ਵਾਲਾ(ਹਾਂਗ ਕਾਂਗ) 12 ਦਸੰਬਰ 18 ਸਾਲ ਦੇ ਬਹੁਤ ਛੋਟੀ ਉਮਰ ਦੇ
ਮੁੰਡੇ ਦੀ ਖੁਦਕਸ਼ੀ ਦੀ ਖਬਰ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਇਹ ਹੀ ਘਰ ਵਿੱਚ ਕਮਾਊ ਪੁਤਰ
ਸੀ ਕਿੳਕਿ ਇਸਦਾ ਪਿਓ 5 ਸਾਲ ਪਹਿਲਾਂ ਕੈਸਰ ਦੀ ਬੀਮਾਰੀ ਨਾਲ ਮਰ ਗਿਆ ਸੀ ਜਿਸ ਕਰਕੇ ਇਸਦੀ ਮਾਂ ਵੀ
ਅੱਧੀ ਪਾਗਲ ਹੋ ਗਈ ਜੋ ਕਿ ਨਾਲ ਹੀ ਰਹਿੰਦੀ ਸੀ। ਇਸਦੀ ਛੋਟੀ ਭੈਣ ਦੀ ਉਮਰ ਸਿਰਫ 14 ਸਾਲ ਦੀ ਹੈ।
ਇਸਨੇ 8600 ਡਾਲਰ ਦਾ ਗੌਰਮਿੰਟ ਤੋ ਖਰਚਾ ਲਵਾ ਲਿਆ ਸੀ।ਇਹ ਫਾਰਮ 3 ਪਾਸ ਕਰਕੇ ਨੌਕਰੀ ਕਰਨ ਲੱਗ
ਗਿਆ ਕਿਉਕਿ ਪੜਨ ਵੇਲੇ ਵੀ ਇਹ ਪਾਰਟ ਟਾਈਮ ਦੀ ਨੌਕਰੀ ਕਰਦਾ ਸੀ ਜੋ ਇਸਦੇ ਸਕੂਲ ਮਾਸਟਰ ਨੇ ਦੁਆਈ
ਸੀ ਪਰ ਨੌਕਰੀ ਕਰਕੇ ਭੜਾਈ ਨਾਲ ਨਾਲ ਨਹੀ ਚੱਲੀ ਤੇ ਭੜਾਂਈ ਛੱਡ ਪੂਰੇ ਟਾਈਮ ਦੀ ਫਾਸਟ ਫੂਡ
ਰੈਸਟਰੇਟ ਦੀ ਨੌਕਰੀ ਕਰ ਲਈ। ਪਰ ਇਹ ਨੌਕਰੀ ਤੇ ਲੱਗਣ ਤੋ ਬਾਅਦ ਇਹ ਗੌਰਮਿੰਟ ਵਾਲਾ ਖਰਚਾ ਕਵਾਉਣਾਂ
ਭੁੱਲ ਗਿਆ ਜਾਂ ਜਾਣ ਬੁੱਝ ਕੇ ਨਹੀ ਕਟਵਾਇਆ ਤੇ ਗੌਰੋਮੰਟ ਨੂੰ ਪਤਾ ਲੱਗ ਗਿਆ ਤਾਂ ਗੌਰਮਿੰਟ ਨੇ ਹਰ
ਮਹੀਨੇ 1000 ਡਾਲਰ ਹਰ ਮਹੀਨੇ ਵਾਪਸ ਕਰਨ ਵਾਸਤੇ ਕਿਹਾ ਪੂਰੀ ਰਕਮ 20,000 ਡਾਲਰ ਸੀ ਜੋ ਕਿ ਅਸਾਨੀ
ਨਾਲ ਮੋੜਿਆ ਜਾ ਸਕਦਾ ਸੀ। ਇਸਨੇ ਖੁਦਕਸੀ ਕਰਨ ਤੋ ਪਹਿਲਾਂ ਆਵਦੇ ਦੋਸਤਾਂ ਨਾਲ ਦਾਰੂ ਪੀਤੀ ਦੋਸਤ
ਦਸਦੇ ਹਨ ਕਿ ਇਹ ਕਹਿੰਦਾ ਸੀ ਮੇਰੇ ਸਿਰ ਬਹੁਤ ਕਰਜ਼ਾ ਹੈ ਤੇ ਰਾਤ ਨੂੰ ਬਹੁੱਤ ਪ੍ਰੇਸ਼ਾਂਨ ਸੀ।ਇਸਨੇ
ਤੜਕੇ ਰੱਸੇ ਨਾਲ ਫਾਹਾ ਲੈ ਲਿਆ। ਇਸਦੀ ਲਾਸ ਨੂੰ ਇਸਦੀ ਭੈਣ ਨੇ ਦੇਖਕੇ ਰੋਣਾਂ ਸ਼ੁਰੂ ਕਰ ਦਿੱਤਾ।
ਕਿਉਕਿ ਹੁਣ ਇਸ ਦੁਨੀਆਂ ਵਿੱਚ ਇਸਦੀ ਮੱਦਦ ਕਰਨ ਵਾਲਾ ਕੋਈ ਸਿਰਫ ਪਾਗਲ ਮਾਂ ਹੈ। ਭਾਂਵੇ ਜਵਾਨ ਹੋਣ
ਤੱਕ ਇਸਦਾ ਖਰਚਾ ਗੌਰਮਿੰਟ ਦੇਵੇਗੀ ਪਰ ਭਰਾ ਵਾਪਸ ਨਹੀ ਲਿਆ ਸਕੇਗੀ।