ਪੰਜਾਬੀ ਫ਼ਿਲਮ ਵਲੈਤੀਆ ਸੈਂਸਰ ਤੋਂ ਪਾਸ ਹੋਈ
ਮਈ ਵਿੱਚ ਸਿਨੇਮਾਂ ਘਰਾਂ ਹੋਵੇਗੀ ਰਿਲੀਜ਼
ਬਲਰਾਜ਼ ਫ਼ਿਲਮਜ਼ ਦੇ ਬੈਨਰ ਹੇਠ ਬਣੀ ਪੰਜਾਬੀ
ਫ਼ੀਚਰ ਫਿਲਮ ਵਲੈਤੀਆ ਨੂੰ ਸੈਂਸਰ ਬੋਰਡ ਨੇ ਪਾਸ ਕਰ ਦਿੱਤਾ ਹੈ ਜਿਸਤੋਂ ਬਾਅਦ ਹੁਣ ਪੰਜਾਬ ਦੇ
ਸਿਨੇਮਾ ਘਰਾਂ ਵਿੱਚ ਮਈ ਦੇ ਅਖ਼ਰੀਲੇ ਹਫ਼ਤੇ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ
ਦਿੰਦਿਆਂ ਫ਼ਿਲਮ ਦੇ ਨਿਰੇਦਸ਼ਕ ਸੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਇਹ ਫ਼ਿਲਮ ਸੱਭਿਚਾਰਕ ਤੇ ਸਾਮਜਿਕ
ਦੇਣ ਵਾਲੀ ਹੈ ਜਿਸਨੂੰ ਬਿਨਾਂ ਕਿਸੇ ਕੱਟ ਤੋਂ ਸੈਂਸਰ ਬੋਰਡ ਨੇ ਪਾਸ ਕਰ ਦਿੱਤਾ ਹੈ। ਐਨਆਰਆਈਜ਼ ਵਲੋਂ
ਵਿਆਹਾਂ ਦੀਆਂ ਸਮੱਸਿਆਵਾਂ ਤੇ ਅਧਾਰਿਤ ਇਸ ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ਵਿੱਚ ਪੰਜਾਬੀ ਫਿਲਮ ਦਾ
ਟੌਪ ਵਿਲੇਨ ਰਿਹਾ ਯੋਗਰਾਜ ਸਿੰਘ ਜੋ ਕਿ ਇਸ ਫਿਲਮ ਵਿੱਚ ਇੱਕ ਵੱਖਰੇ ਕਾਮੇਡੀ ਅੰਦਾਜ਼ ਵਿੱਚ ਵਿਖੇਗਾ
। ਇਸਤੋਂ ਇਲਾਵਾ ਸ਼ਵਿੰਦਰ ਮਾਹਲ,ਨਿਰਮਲ ਰਿਸ਼ੀ, ਗਾਇਕ ਲਾਭ ਜੰਜੂਆ, ਗਾਇਕ ਬਲਬੀਰ ਬੋਪਾਰਾਏ ਜੋ ਕਿ
ਇੰਸਪੈਕਟਰ ਦੀ ਭੂਮਿਕਾ ਨਿਭਾ ਰਿਹਾ ਹੈ ਜਦੋਂਕਿ ਫਿਲਮ ਦਾ ਹੀਰੋ ਹਰਸਿਮਰਨ ਅਤੇ ਮਾਡਲ ਕੁੜੀ ਅਕਸ਼ਿਤਾ
ਇਸਦੀ ਹੀਰੋਇਨ ਹੈ। ਫ਼ਿਲਮ ਦੀ ਤਕਨੀਕੀ ਟੀਮ ਵਿੱਚ ਫ਼ਿਲਮ ਦੀ ਸਿਨੇਮਾਆਟੋਗ੍ਰਾਫ਼ੀ ਦਵਿੰਦਰ
ਨਾਇਡੂ,ਸਾਊਡ ਰਿਕਾਟਿਸਟ ਪਿੰਨੂ ਚੌਹਾਨ ਅਤੇ ਮੇਕਅੱਪ ਆਨੰਦ ਦਾਦਾ ਨੇ ਕੀਤਾ ਹੈ। ਫ਼ਿਲਮ ਵਿੱਚ ਇੱਕ
ਅਖਾੜਾ ਸੋਹਣੀ ਦੇ ਨਖ਼ਰੇ ਸੋਹਣੇ ਲੱਗਦੇ ਫੇਮ ਲਾਭ ਜੰਜੂਆ ਦਾ ਹੈ ਜਦੋਂਕਿ ਫਿਲਮ ਦਾ ਸੰਗੀਤ ਵੀ ਉਨਾਂ
ਨੇ ਤਿਆਰ ਕੀਤਾ ਹੈ। ਨਿਰਦੇਸ਼ਕ ਮੁਤਾਬਿਕ ਫ਼ਿਲਮ ਦੀ ਕਹਾਣੀ ਇੱਕ ਵਿਦੇਸ਼ੀ ਲਾੜੇ ਦੇ ਆਲੇ- ਦੁਆਲੇ
ਘੁੰਮਦੀ ਹੈ ਜੋਂਕਿ ਆਪਣੀ ਤਿੰਨ ਸਾਲਾ ਬੇਟੀ ਲਈ ਇੱਕ ਮਾਂ ਅਤੇ ਆਪਣੇ ਲਈ ਇੱਕ ਚੰਗੀ ਜੀਵਨ ਸਾਥਣ ਦੀ
ਤਲਾਸ਼ ਵਿੱਚ ਇੰਡੀਆ ਆਉਂਦਾ ਹੈ ਅਤੇ ਇੰਡੀਆ ਦੇ ਪੰਜਾਬ ਵਿੱਚ ਉਸ ਨਾਲ ਕੀ ਬੀਤਦੀ ਹੈ ਇਸਨੂੰ
ਚਿੱਤਰਿਆ ਗਿਆ ਕਿ ਕਿਵੇਂ ਪੰਜਾਬ ਦੇ ਲੋਕ ਵਿਦੇਸ਼ਾਂ ਚ ਆਪਣੀਆਂ ਧੀਆਂ ਵਿਹਾਉਣ ਲਈ ਉਸ ਨਾਲ ਸੰਪਰਕ
ਕਰਦੇ ਹਨ ਅਤੇ ਜਿਸ ਕੁੜੀ ਨਾਲ ਉਸਦਾ ਵਿਆਹ ਹੁੰਦਾ ਹੈ ਅਤੇ ਫ਼ਿਰ ਵਿਦੇਸ਼ੀ ਲਾੜੇ ਬਿੱਲਾ ਸ਼ੇਰ ਨਾਲ ਕੀ
ਬੀਤਦੀ ਹੈ ਇਸਨੂੰ ਬਾਖ਼ਬੀ ਫਿਲਮਾਇਆ ਗਿਆ ਹੈ।
(ਫੋਟੋ ਫਾਈਲ 24 ਸੰਧੂ-3 ਵਿੱਚ ਹੈ)
ਦਰਸ਼ਕਾਂ ਨੂੰ ਹੁਣ ਹਸਾਏਗੀ ਨਵੀਂ ਪੰਜਾਬੀ ਕਾਮੇਡੀ ਫ਼ਿਲਮ
ਚਰਖ਼ਾ ਛੜਿਆਂ ਦਾ
ਕ੍ਰਿਏਟਿਵ ਮਾਈੰਡ ਮੂਵੀਜ਼ ਦੇ ਬੈਨਰ ਹੇਠ ਬਣ ਰਹੀ
ਪੰਜਾਬੀ ਕਾਮੇਡੀ ਫ਼ਿਲਮ ਦੀ ਸ਼ੂਟਿੰਗ ਮੁੰਕਮਲ ਹੋ ਗਈ। ਫ਼ਿਲਮ ਦੇ ਮੁੱਖ ਦ੍ਰਿਸ਼ਾਂ ਵਿੱਚ ਮੰਡੀ
ਗੋਬਿੰਦਗੜ ਦੇ ਗਰੀਨ ਪਾਰਕ,ਕੁੰਭੜਾ ਫਾਰਮ ਅਤੇ ਨਜ਼ਦੀਕੀ ਪਿੰਡ ਬੁੱਲੇਪੁਰ ਵਿੱਚ ਫ਼ਿਲਮਾਇਆ ਗਿਆ।
ਫ਼ਿਲਮ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਫ਼ਿਲਮ ਦੇ ਨਿਰਦੇਸ਼ਕ ਦਿਲਾਵਰ ਸਿੱਧੂ ਨੇ ਦੱਸਿਆ ਕਿ ਇਸ
ਵਿੱਚ ਮੁੱਖ ਭੂਮਿਕਾਵਾਂ ਹਾਸਰਸ ਕਲਾਕਾਰ ਜਗਤਾਰ ਜੱਗੀ,ਬਲਜੀਤ ਵਿਰਕ,ਅਮ੍ਰਿੰਤਪਾਲ ਛੋਟੂ, ਪ੍ਰਮਿੰਦਰ
ਕੌਰ ਬਰਨਾਲਾ, ਹਨੀ ਦੋਰਾਹਾ, ਹੈਪੀ, ਮਨਜੀਤ ਕੌਰ ਮਨੀ ਨੇ ਨਿਭਾਈਆਂ ਹਨ। ਫ਼ਿਲਮ ਦੀ ਕਹਾਣੀ ਤਿੰਨ
ਛੜਿਆਂ ਤੇ ਅਧਾਰਿਤ ਹੈ ਜੋ ਆਪਣੇ ਵਿਆਹ ਕਰਵਾਉਣ ਲਈ ਜਦੋਜਹਿਦ ਕਰਦੇ ਹਨ ਫ਼ਿਰ ਵੀ ਉਹ ਕਾਮਯਾਬ ਨਹੀਂ
ਹੁੰਦੇ ਜਦੋਂਕਿ ਐਨਆਰਆਈ ਕੁੜੀ ਨਾਲ ਉਹਨਾਂ ਛੜਿਆਂ ਦਾ ਮਾਮਾ ਹੀ ਵਿਆਹ ਕਰਵਾ ਲੈਂਦਾ ਹੈ । ਫ਼ਿਲਮ
ਸਮਾਜਿਕ ਤਾਣੇ-ਬਾਣੇ ਤੇ ਕਰਾਰੀ ਚੋਟ ਕਰਦੀ ਹੈ ਕਿ ਅੱਜ ਕੱਲ ਸਿਰਫ਼ ਪੈਸਾ ਹੈ ਮੁੱਖ ਨਾ ਕਿ ਕਦਰਾਂ
ਕੀਮਤਾਂ। ਫ਼ਿਲਮ ਦਾ ਕੈਮਰਾਮੈਨ ਲੱਕੀ ਗੋਇਲ (ਜੈਤੋਂ) ਅਤੇ ਮੇਕਅੱਪ ਕੁਲਦੀਪ ਪਟਿਆਲਾ ਨੇ ਕੀਤਾ ਹੈ।
ਫ਼ਿਲਮ ਦਾ ਨਿਰਮਾਤਾ ਬੀਰ ਇੰਦਰ ਸਿੰਘ ਭੁੱਲਰ ਜਦੋਂਕਿ ਗੀਤਾਂ ਨੂੰ ਆਵਾਜ਼ ਰੋਬਿਨ ਤੇ ਸੁਨੀਲ ਕੱਕੜ ਨੇ
ਦਿੱਤੀ ਹੈ। ਇਸ ਮੌਕੇ ਸਰਪੰਚ ਗੁਰਮੱਖ ਸਿੰਘ,ਤੋਚੀ ਬੁੱਲੇਪੁਰੀਆ,ਬਲਵਿੰਦਰ ਸਿੰਘ ਰੰਧਾਵਾ,ਡੋਗਰ
ਯਾਦਵਿੰਦਰ ਸਿੰਘ ਤੱਤਲਾ ਆਦਿ ਵੀ ਹਾਜ਼ਿਰ ਸਨ। ਜ਼ਿਕਰਯੋਗ ਹੈ ਦਿਲਾਵਰ ਸਿੱਧੂ ਇਸਤੋਂ ਪਹਿਲਾਂ ਵੀ
ਫੈਮਲੀ 420,423 ,ਲੱਲੂ ਕਰੇ ਕੱਵਲੀਆਂ ਸਮੇਤ ਕਈ ਫ਼ਿਲਮਾਂ ਦਾ ਨਿਰਦੇਸ਼ਣ ਕਰ ਚੁੱਕੇ ਹਨ।
(ਫੋਟੋ ਫਾਈਲ 24 ਸੰਧੂ-1 ਵਿੱਚ ਹੈ) ਦਇਕਬਾਲਦੀਪ ਸੰਧੂ
ਦਰਸ਼ਕਾਂ ਦੀ ਕਸੌਟੀ ਤੇ ਖ਼ਰੀ ਨਹੀਂ ਉੱਤਰ ਸਕੀ ਪੰਜਾਬੀ ਫ਼ਿਲਮ ਕੌਣ ਕਿਸੇ ਦਾ ਬੇਲੀ
ਇਕਬਾਲਦੀਪ ਸੰਧੂ
.jpg)
ਪੰਜਾਬੀ ਫ਼ਿਲਮ ਕੌਣ ਕਿਸੇ ਦਾ ਬੇਲੀ ਵਿੱਚ ਬੀਐਨ.ਸ਼ਰਮਾ, ਕਰਮਜੀਤ ਅਨਮੋਲ, ਬਿਨੂੰ ਤੇ ਪਲਕ ਸੱਜੇ ਗਾਇਕ ਪ੍ਰੀਤ ਬਰਾੜ ਤੇ ਪ੍ਰੀਤ ਮਦਾਨ ਫਿਲਮ ਦੇ ਗੀਤ ਫਿਲਮਾਂਕਣ ਸਮੇਂ
ਪੰਜਾਬੀ ਫ਼ਿਲਮਾਂ ਜਿਸ ਵਿੱਚ ਇੱਕਾ - ਦੁੱਕਾ ਹੀ ਦੁਨਿਆਂ ਦੇ ਨਕਸ਼ੇ ਤੇ ਆਪਣਾ ਨਾਮ ਬਣਾ ਸਕੀਆਂ ਹਨ
ਜਦੋਂਕਿ ਇਹ ਇੰਡਸਟਰੀ ਅਜੇ ਵੀ ਘਾਟੇ ਦਾ ਸੌਦਾ ਸਾਬਿਤ ਹੋ ਰਹੀ ਹੈ। ਪਿਛਲੇ ਕੁਝ ਵਿੱਚ ਦੌਰਾਨ ਕਈ
ਨਵੀਂਆਂ ਪੰਜਾਬੀ ਫ਼ਿਲਮਾਂ ਆਈਆਂ ਪਰ ਕੁਝ ਖਾਸ ਹੁੰਘਾਰਾ ਨਹੀਂ ਮਿਲਿਆ ਸ਼ਾਇਦ ਇਸੇ ਕਰਕੇ ਟੈਲੀ ਫ਼ਿਲਮਾਂ
ਜਿਨਾਂ ਦਾ ਜਿਆਦਾਤਰ ਵਿਸ਼ਾ ਕਮੇਡੀ ਰਿਹਾ ਨੂੰ ਦਰਸ਼ਕਾਂ ਵਲੋਂ ਭਰਪੂਰ ਹੁੰਘਾਰਾ ਮਿਲਿਆ ਜਿਸਦੇ ਚਲਦਿਆਂ
ਕਈ ਨਿਰਮਾਤਾ -ਨਿਰੇਦਸ਼ਕਾਂ ਨੇ ਇਸ ਵੱਲ ਰੁਖ਼ ਕਰ ਲਿਆ। ਇਸੇ ਲੜੀ ਤਹਿਤ ਨਿਰਮਾਤਾ ਇਕਬਾਲ ਸਿੰਘ ਢਿੱਲੋਂ
ਅਤੇ ਨਿਰਦੇਸ਼ਕ ਜਗਤਾਰ ਸਿੰਘ ਦੀ ਨਿਰੇਦਸ਼ਨਾ ਵਿੱਚ ਤਿਆਰ ਹੋਈ ਪੰਜਾਬੀ ਫਿਲਮ ਕੌਣ ਕਿਸੇ ਦਾ ਬੇਲੀ ਜੋ
ਅੱਜ ਕੱਲ ਪੰਜਾਬੀ ਥੀਏਟਰਾਂ ਵਿੱਚ ਰਿਲੀਜ਼ ਕੀਤੀ ਗਈ ਹੈ ਜਿਸਦੇ ਪਹਿਲੇ ਹਫ਼ਤੇ ਹੀ ਦਰਸ਼ਕਾਂ ਵਲੋਂ
ਨਾਕਾਰ ਦਿੱਤਾ ਗਿਆ ਹੈ। ਫਿਲਮ ਦਾ ਵਿਸ਼ਾ ਬੇਸ਼ੱਕ ਕਾਮੇਡੀ ਰੱਖਿਆ ਗਿਆ ਹੈ ਅਤੇ ਇਸ ਵਿੱਚ ਜਿਆਦਾਤਰ
ਕਲਾਕਾਰ ਚਰਚਿਤ ਗਾਇਕ ਤੇ ਮਾਡਲ ਮੁੰਡੇ ਕੁੜੀਆਂ ਲਈ ਗਏ ਪਰ ਫੇਰ ਵੀ ਉਹ ਦਰਸ਼ਕਾਂ ਦੀ ਕਸੌਟੀ ਤੇ ਖ਼ਰੇ
ਨਹੀਂ ਉੱਤਰੀ । ਫਿਲਮ ਦੌਰਾਨ ਫਿਲਮਾਏ ਕੁਝ ਸੀਨਾਂ ਨੂੰ ਛੱਡ ਕੇ ਪਟਕਥਾ ਤੇ ਸੰਵਾਦ ਲੋਕਾਂ ਨੂੰ
ਪੰਸਦ ਨਹੀਂ ਆ ਰਹੇ ਸ਼ਾਇਦ ਇਸ਼ੇ ਕਰਕੇ ਦਰਸ਼ਕਾਂ ਨੂੰ ਟਿਕਟੀ ਖਿੜਕੀ ਵੱਲ ੱਿਖਚਣ ਇਹ ਫ਼ਿਲਮ ਨਾਕਾਮ ਰਹੀ
ਹੈ। ਫਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਗੁਰਕੀਰਤਨ ਚੌਹਾਨ, ਮੁਹੰਮਦ ਸਦੀਕ, ਬੀ.ਐਨ ਸ਼ਰਮਾ, ਪ੍ਰੀਤ
ਬਰਾੜ, ਪ੍ਰੀਤ ਮਦਾਨ, ਕਮਲਪ੍ਰੀਤ ਬਰਾੜ, ਅਕਸ਼ਿਤਾ, ਬਿੰਨੂ, ਕਰਮਜੀਤ ਅਨਮੋਲ, ਜਗਤਾਰ ਜੱਗੀ, ਕਰਤਾਰ
ਚੀਮਾ, ਹਰਪ੍ਰੀਤ ਹੰਜਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹਨ। ਫਿਲਮ ਦੀ ਕਹਾਣੀ ਇੱਕ ਪਰਿਵਾਰ ਤੋਂ ਸ਼ੁਰੂ
ਹੁੰਦੀ ਹੈ ਜਿਸਦੇ ਪਹਿਲੇ ਹੀ ਦ੍ਰਿਸ਼ ਜਨਮ ਦਿਨ ਦੇ ਨਾਲ ਗਾਣੇ ਸ਼ੁਰੂ ਕੀਤਾ ਹੈ ਜੋ ਕਿ ਹਿੱਟ ਗੀਤ ਹੈ
ਜਿਸਦੇ ਫਿਲਮਾਂਕਣ ਕਰਨ ਵੇਲੇ ਕਲਾਕਾਰਾਂ ਦੇ ਵਾਲਾਂ ਸਮੇਤ ਹੋਰ ਦ੍ਰਿਸ਼ਾਂ ਵਿੱਚ ਕਾਫ਼ੀ ਫ਼ਰਕ ਪਾਇਆ
ਗਿਆ ਹੈ। ਜਿਸਤੋਂ ਬਾਅਦ ਸ਼ੁਰੂ ਹੋਇਆ ਇਹ ਫ਼ਿਲਮੀ ਡਰਾਮਾ ਥੋੜਾ ਤੁਰਦਾ ਹੈ ਅਤੇ ਸ਼ੁਰੂ ਵਿੱਚ ਹੀ
ਸੰਵਾਦ ਅਤੇ ਫਿਲਮ ਦੀ ਐਡੀਟਿੰਗ ਤੇ ਨਿਰਦੇਸ਼ਨ ਦੀ ਪਕੜ ਕਾਫ਼ੀ ਕਮਜ਼ੋਰ ਲੱਗਦੀ ਹੈ । ਫਿਲਮ ਦੇ ਪਾਤਰਾਂ
ਵਿੱਚ ਵੀ ਸਹੀ ਤਾਲਮੇਲ ਅਤੇ ਓਵਰ ਐਕਟਿੰਗ ਝਲਕਦੀ ਹੈ ਜਦੋਂਕਿ ਫਿਲਮ ਦਾ ਹੀਰੋ ਪ੍ਰੀਤ ਬਰਾੜ ਤੇ
ਹੀਰੋਇਨ ਪ੍ਰੀਤ ਮਦਾਨ ਵਿਚਲੇ ਸੰਵਾਦ ਅਤੇ ਲੋਕੇਸ਼ਨਾਂ ਵੀ ਕੁਝ ਖਾਸ ਨਹੀਂ ਹਨ ਜਿਸਨੂੰ ਥੀਏਟਰ ਵਿੱਚ
ਬੈਠੇ ਦਰਸ਼ਕਾਂ ਨੇ ਪੰਸਦ ਨਹੀਂ ਕੀਤਾ ਅਤੇ ਹੀਰੋ ਦਾ ਡਾਂਸ ਵੀ ਕਈ ਲੋਕਾਂ ਨੂੰ ਚੰਗਾ ਨਹੀਂ ਲੱਗਿਆ।
ਫਿਲਮ ਦੇ ਨਿਰਮਾਣ ਵੇਲੇ ਸੀਨਾਂ ਦੌਰਾਨ ਲੱਗੇ ਕਲੋਜ਼-ਅੱਪ ਤੇ ਲਾਈਟਿੰਗ ਵੀ ਸਹੀ ਨਹੀਂ ਸੀ ਜਿਸਦੇ
ਕਾਰਨ ਕਈ ਦ੍ਰਿਸ਼ਾਂ ਵਿੱਚ ਸਕਰੀਨ ਤੇ ਦੋ ਰੰਗਾਂ ਵਿੱਚ ਇੱਕੋ ਸੀਨ ਦੀ ਅਲੱਗ- ਅਲੱਗ ਟਾਈਮਿੰਗ ਲੱਗਦੀ
ਹੈ ਜੋ ਕਿ ਦਰਸ਼ਕਾਂ ਨੂੰ ਖਟਕਦੀ ਰਹੀ। ਫਿਲਮ ਦੇ ਗੀਤਾਂ ਤੋਂ ਇਲਾਵਾਂ ਗੁਰਕੀਰਤਨ , ਬੀ ਐਨ ਚੌਹਾਨ,
ਕਰਮਜੀਤ ਅਨਮੋਲ , ਮੁਹੰਮਦ ਸਦੀਕ , ਅਕਸ਼ਿਤਾ ਦੀ ਅਦਾਕਾਰੀ ਲੋਕਾਂ ਨੂੰ ਕੁਝ ਪਸੰਦ ਆਈ ਪਰ ਉਹਨਾਂ
ਨੂੰ ਨਿਰਦੇਸ਼ਕ ਵਲੋਂ ਪੇਸ਼ ਕਰਨਾ ਅਤੇ ਹੋਰ ਕਲਾਕਾਰ ਵਲੋਂ ਕੀਤੀ ਜਾ ਰਹੀ ਓਵਰ ਐਕਟਿੰਗ ਨੇ ਦਰਸ਼ਕਾਂ
ਨੂੰ ਨਿਰਾਸ਼ ਕੀਤਾ। ਹੈਰਾਨੀ ਦੀ ਗੱਲ ਇਹ ਲੱਗਦੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਇਹ ਕਿਸੇ ਸਟੇਜ ਪਲੇ
ਨੂੰ ਲੈ ਕੇ ਫਿਲਮ ਦਾ ਕਮੇਡੀ ਫਿਲਮਾਂਕਣ ਕੀਤਾ ਗਿਆ ਹੈ ਪਰ ਇਸ ਫਿਲਮ ਨੂੰ ਦੇਖਣ ਵਾਲੇ ਦਰਸ਼ਕਾਂ ਦੇ
ਥੀਏਟਰ ਵਿੱਚ ਦਿੱਤੇ ਗਏ ਕੁਮੈਂਟ ਜਿਸਨੂੰ ਲਿਖਣਾ ਸਾਡੇ ਲਈ ਸੰਭਵ ਨਹੀਂ ਪਰ ਇੰਨਾ ਜ਼ਰੂਰ ਹੈ ਕਿ
ਅਜਿਹੀਆਂ ਫਿਲਮਾਂ ਦੇ ਆਉਣ ਨਾਲ ਜੋ ਪਿਛਲੇ ਸਮੇਂ ਦੀਆਂ ਕੁਝ ਨਵੀਆਂ ਫਿਲਮਾਂ ਜਿਸਨੇ ਦਰਸ਼ਕਾਂ ਨੂੰ
ਟਿਕਟ ਖਿੜਕੀ ਵੱਲ ਖਿੱਚ ਲਿਆਉਂਦਾ ਸੀ ਫੇਰ ਇੱਕ ਮੁੜ ਅਗਲੀ ਫ਼ਿਲਮ ਨੂੰ ਥੀਏਟਰਾਂ ਵਿੱਚ ਵੇਖਣ ਆਉਣ
ਤੋਂ ਪਹਿਲਾਂ ਇੱਕ ਜ਼ਰੂਰ ਸੋਚਣਗੇ। ਇਸਤੋਂ ਇਲਾਵਾਂ ਫ਼ਿਲਮ ਦੌਰਾਨ ਕਲਾਕਾਰਾਂ ਦੀ ਟਾਈਮਿੰਗ ਅਤੇ ਬੋਲੇ
ਡਾਇਲਾਗ ਦਰਸ਼ਕਾਂ ਨਾਲ ਕੀਤਾ ਕੋਝਾ ਮਜ਼ਾਕ ਲੱਗਦਾ ਹੈ ਕਿ ਲੋਕ ਜੇਬ ਚੋਂ ਪੈਸਾ ਖ਼ਰਚ ਥੀਏਟਰ ਵਿੱਚ ਚੰਗਾ
ਮੰਨੋਰੰਜਨ ਦੀ ਭਾਲ ਵਿੱਚ ਆਉਂਦੇ ਹਨ। ਫਿਲਮ ਮੇਕਰਾਂ ਵਲੋਂ ਘੱਟ ਬਜਟ ਅਤੇ ਘਰ ਅੰਦਰ ਹੀ ਜਿਆਦਾਤਰ
ਬਣਾਈ ਫਿਲਮ ਕੌਣ ਕਿਸੇ ਦੇ ਬੇਲੀ ਸ਼ਾਇਦ ਫਿਲਮ ਦੇ ਟਾਈਟਲ ਤੇ ਪੂਰੀ ਢੁੱਕਦੀ ਹੈ ਫਿਲਮ ਦੇ ਫ਼ਲਾਪ ਹੋਣ
ਮਗਰੋਂ ਕੌਣ ਕਿਸੇ ਦਾ ਬੇਲੀ?
ਸਖ਼ਤ ਮੇਹਨਤ ਤੁਹਾਡੇ ਲਈ ਸਫਲਤਾ ਦੇ ਦਰਵਾਜ਼ੇ ਜ਼ਰੂਰ ਖੋਲਦੀ ਹੈ-ਕਮਲਪ੍ਰੀਤ ਜੌਨੀ
ਇਕਬਾਲਦੀਪ ਸੰਧੂ
.jpg)
ਪੰਜਾਬੀ ਐਲਬਮ ਦੇ ਗੀਤ ਫਿਲਮਾਂਕਣ ਸਮੇਂ ਗਾਇਕ ਐਸਬੀ ਅਰਮਾਨ , ਮਾਡਲ ਜਿੰਮੀ ਤੇ ਸੱਜੇ ਮਾਡਲ ਪ੍ਰੀਤ ਨਾਲ ਵੀਡਿਓ ਡਾਇਰੈਕਟਰ ਕਮਲਪ੍ਰੀਤ ਜੌਨੀ। ਫੋਟੋ ... ਸੰਧੂ
ਹੋਣਹਾਰ ਬਿਰਵਾਣ ਕੇ ਹੋਤ ਚਿਕਨੇ-ਚਿਕਨੇ ਪਾਤ ,ਇਹ ਕਹਾਵਤ ਇੱਥੇ ਸੱਚ ਜਾਪਦੀ ਹੈ ਜਦੋਂ 22 ਸਾਲਾਂ ਵੀਡਿਓ ਡਾਇਰੈਕਟਰ ਬਣੇ ਕਮਲਪ੍ਰੀਤ ਜੌਨੀ ਨੇ 20 ਵੀਡਿਓ ਬਣਾ ਕੇ ਆਪਣੀ ਸਫਲਤਾ ਦੇ ਝੰਡੇ ਗੱਡ ਦਿੱਤੇ ਜਿਸਦੇ ਜਿਆਦਾਤਰ ਬਣਾਏ ਵੀਡਿਓ ਅੱਜ ਕੱਲ ਪੰਜਾਬੀ ਚੈਨਲਾਂ ਦਾ ਸ਼ਿੰਗਾਰ ਬਣੇ ਹੋਏ ਹਨ। ਜੀ ਹਾਂ ਅਸੀ ਗੱਲ ਕਰ ਰਹੇ ਕਮਲਪ੍ਰੀਤ ਜੌਨੀ ਦੀ ਜਿਸਨੇ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਹੀ ਆਪਣੇ ਅੰਦਰ ਛੁਪੀ ਪ੍ਰਤਿਬਾ ਰਾਹੀਂ ਪੰਜਾਬੀਆਂ ਨੂੰ ਵਿਖਾ ਦਿੱਤਾ ਕਿ ਉਸਦਾ ਕੋਈ ਸਾਨੀ ਨਹੀਂ । ਇਤਿਹਾਸਿਕ ਜਿਲ਼ੇ ਫਤਿਹਗੜ ਸਾਹਿਬ ਦੇ ਸਰਹਿੰਦ ਸ਼ਹਿਰ ਦਾ ਰਹਿਣ ਵਾਲਾ ਕਮਲਪ੍ਰੀਤ ਜੌਨੀ ਜਿਸਨੇ ਮਾਂ ਹਰਪਾਲ ਕੌਰ ਦੀ ਕੁਖੋਂ ਜਨਮ ਲਿਆ ਪਰ ਪਿਉ ਉਸਨੂੰ ਅੱਧੇਵਾਟੇ ਹੀ ਛੱਡ ਫਾਨੀ ਦੁਨਿਆ ਤੋਂ ਚਲਾ ਗਿਆ ਅਤੇ ਉਸ ਲਈ ਔਕੜਾਂ ਭਰਿਆ ਜੀਵਨ ਸ਼ੁਰੂ ਹੋਇਆ। ਆਪਣੇ ਛੋਟੇ ਭਰਾ ਤੇ ਮਾਂ ਨਾਲ ਸਰਹਿੰਦ ਦੇ ਇੱਕ ਮੁੱਹਲੇ ਵਿੱਚ ਰਹਿਣ ਵਾਲੇ ਉਦਮੀ ਨੌਜਵਾਨ ਦਾ ਸ਼ੁਰੂਆਤੀ ਜੀਵਨ ਤਾਂ ਆਮ ਮੁੰਡਿਆਂ ਤੋਂ ਵੱਖ ਹੋ ਕੇ ਬੀਤਿਆ ਪਰ ਇਸਦੇ ਅੰਦਰ ਛੁਪੀ ਕਲਾ ਕੁਝ ਵੱਖ ਕਰਨ ਦਾ ਜ਼ਜਬਾ ਲੈ ਰਹੀ ਸੀ। ਜਿਸਨੇ ਸਾਲ 2003 ਵਿੱਚ ਸਭਤੋਂ ਪਹਿਲਾਂ ਸਟੇਜ ਸ਼ੋ ਕਰਵਾਏ ਜਿਸ ਵਿੱਚ ਫੈਸ਼ਨ ਸ਼ੋ, ਬੱਚਿਆਂ ਦੇ ਡਾਂਸ ਮੁਕਾਬਲੇ ਅਤੇ ਗਾਇਕਾਂ ਦੀ ਨਾਇਟਾਂ ਜਿਸਨੂੰ ਅੱਗੇ ਤੋਰਦਿਆਂ ਪਹਿਲਾਂ ਪਹਿਲ ਸ਼ਹਿਰ ,ਖੰਨਾ ,ਪਟਿਆਲਾ ਤੇ ਫੇਰ ਰੁਖ਼ ਕੀਤਾ ਚੰਡੀਗੜ ਦਾ ਜਿੱਥੇ ਇੱਕ ਟੀਮ ਬਣਾ ਆਪਣੀ ਇਸ ਕਲਾ ਨੂੰ ਇੱਕ ਮੁਕਾਮ ਤੱਕ ਪਹੁੰਚਾਉਣ ਦਾ ਟੀਚਾ ਮਿੱਥ ਲਿਆ। ਉਧਰ ਜਿਵੇਂ ਹੀ ਪੰਜਾਬੀ ਚੈਨਲਾਂ ਤੇ ਵੀਡਿਓ ਦਾ ਦੌਰ ਸ਼ੁਰੂ ਹੋਇਆ ਤਾਂ ਕਮਲਪ੍ਰੀਤ ਜੌਨੀ ਨੇ ਇਸ ਨੂੰ ਆਪਣਾ ਪ੍ਰੌਫੈਸ਼ਨ ਬਣਾ ਕੇ ਇਸ ਵੱਲ ਵੱਧਣਾ ਸ਼ੁਰੂ ਕਰ ਦਿੱਤਾ। ਜਿਸਦੀ ਸ਼ੁਰੂਆਤ ਪੰਜਾਬ ਦੀ ਹਿੱਟ ਕੰਪਨੀ ਸਪੀਡ ਰਿਕਾਰਡ ਲਈ ਗਾਇਕ ਪ੍ਰੀਤ ਹਰਪਾਲ ਦਾ ਦੁਸ਼ਮਣ , ਮਿਊਜ਼ਕ ਵੇਵਜ਼ ਲਈ ਗਾਇਕ ਐਸਬੀ ਅਰਮਾਨ ਦਾ ਤੇਰੇ ਉੱਤੇ ਦਿਲ, ਜਵਾਨੀ , ਤੇਰਾ ਨਾਂ ਦਾ ਨਿਰਦੇਸ਼ਨ ਕੀਤਾ। ਬੱਸ ਫੇਰ ਕੀ ਸੀ ਸੋ ਚੱਲ ਸੋ ਚੱਲ ਜਿਸ ਮਗਰੋਂ ਫਰੈਂਕਲਿਨ ਮਿਊਜ਼ਕ ਲਈ ਸਿਮਰਨ ਗੁਰਾਇਆ ਦਾ ਗੀਤ ਰਾਜਾ ਰਾਨੀ,ਰੜਕੇ ਰੜਕ, ਸੰਤ ਲਈ ਸੁਖਜੀਤ ਖੈਰਾ ਦਾ ਰੋਗ, ਚੌਬਰਾ ਸ਼ੈਲੀ ਗਿੱਲ ਜੋ ਕਿ ਡੀਐਮ ਡਬਲਿਓ ਕੰਪਨੀ ਲਈ ਸੀ ਅਤੇ ਗਗਨ ਸਿੱਧੂ ਦਾ ਸਪਰਿੰਟ ਰਿਕਾਰਡ ਲਈ ਬਹੂ , ਮਿਰਨ ਗੁਰਾਇਆ ਦਾ ਗੱਬਰੂ ਸਮੇਤ ਗਾਇਕ ਗੁਰੂਕ੍ਰਿਪਾਲ ਸੂਰਾਪੁਰੀ ਦਾ ਕਾਲਜ ਜੋ ਕਿ ਆਡੀਓ ਟੱਚ ਕੰਪਨੀ ਦਾ ਸੀ, ਗੇਮ ਗਾਇਕ ਪੁਨੀਤ ਜੱਸੜ ,ਸ਼ੈਲੀ ਗਿੱਲ ਦਾ ਰਫ਼ਲ ਦੀ ਗੋਲੀ ਅਤੇ ਸਪਰਿੰਟ ਲਈ ਉੱਜੜਿਆ ਲੇਖਾਂ ਦੇ ਨਾਲ ਗਾਇਕਾ ਦਵਿੰਦਰ ਦਿਊਲ ਦਾ ਦਿਲ ਅਤੇ ਅੱਖੀਆਂ ਦਾ ਨਿਰਦੇਸ਼ਨ ਕਮਲਪ੍ਰੀਤ ਜੌਨੀ ਨੇ ਕਰਕੇ ਇਹ ਵਿਖਾ ਦਿੱਤਾ ਕਿ ਕੁਝ ਵੀ ਅਸੰਭਵ ਨਹੀਂ ਅਗਰ ਸਖਤ ਮੇਹਨਤ ਕਰੀਏ ਤਾਂ ਤੁਹਾਡੇ ਲਈ ਸਫਲਤਾ ਦਰਵਾਜ਼ੇ ਜ਼ਰੂਰ ਖੋਲਦੀ ਹੈ। ਕਮਲਪ੍ਰੀਤ ਕਹਿੰਦਾ ਹੈ ਕਿ ਬੇਸੱਕ ਇਹਨਾਂ ਗੀਤਾਂ ਤੇ ਉਸਦਾ ਨਾਮ ਹੈ ਪਰ ਇਸ ਲਈ ਉਸਦੀ ਪੂਰੀ ਟੀਮ ਕੰਮ ਕਰਦੀ ਹੈ ਜਿਸ ਵਿੱਚ ਸਪਾਟ ਬੁਆਏ ਤੋਂ ਲੈ ਕੇ ਐਡੀਟਿੰਗ ਟੇਬਲ ਤੇ ਮਿਊਜ਼ਕ ਕੰਪਨੀਆਂ ਹਨ ਜਿਸ ਸਦਕਾ ਅੱਜ ਉਹ ਇਸ ਮੁਕਾਮ ਤੇ ਪਹੁੰਚਿਆ ਹੈ। ਜੌਨੀ ਦੇ ਨਿਰਦੇਸ਼ਨ ਹੇਠ ਆਉਣ ਵਾਲੇ ਕੁਝ ਹੋਰ ਗੀਤਾਂ ਵਿੱਚ ਜਿਸ ਰਾਹੀਂ ਉਸਨੇ ਨਿਰਦੇਸ਼ਨ ਦਾ ਕਮਾਲ ਦਿਖਾਇਆ ਹੈ ਨੇ ਆਵਾਜ਼ ਪੰਜਾਬ ਦੀ ਫੇਮ ਗਾਇਕ ਵੀਜ਼ਰ ਸਾਗਰ ਦਾ ਯਾਦ , ਗਾਇਕ ਜੋੜੀ ਭੂਪਿੰਦਰ ਤੇ ਗੁਰਲੇਜ਼ ਅਖ਼ਤਰ ਦਾ ਚੂਨੀ , ਟਾਈਮ ਅਤੇ ਮਨਪ੍ਰੀਤ ਸ਼ੇਰ ਗਿੱਲ ਦਾ ਤੇਰੇ ਬਾਦ ਗੀਤ ਸ਼ਾਮਿਲ ਹੈ ਜੋ ਦਰਸ਼ਕਾਂ ਦੀ ਕਚਹਿਰੀ ਵਿੱਚ ਜਲਦ ਹੀ ਪੇਸ਼ ਹੋਣਗੇ।
ਵਿਦੇਸ਼ੀ ਲਾੜਿਆਂ ਦੀ ਮਨੋਦਸ਼ਾ ਪੇਸ਼ ਕਰੇਗੀ ਨਵੀਂ ਪੰਜਾਬੀ ਫ਼ੀਚਰ ਫ਼ਿਲਮ ਵਲੈਤੀਆ
ਇਕਬਾਲਦੀਪ ਸੰਧੂ

ਫਿਲਮ ਵਲੈਤੀਆ ਦੇ ਦ੍ਰਿਸ਼ ਵਿੱਚ ਨਿਰਮਲ ਰਿਸ਼ੀ ਤੇ ਬਿੱਲਾ ਸ਼ੇਰ

ਪੰਜਾਬੀ ਫ਼ਿਲਮ ਵਲੈਤੀਆ ਵਿੱਚ ਯੋਗਰਾਜ ਸਿੰਘ ਤੇ ਗਾਇਕ ਬਲਬੀਰ ਬੋਪਾਰਾਏ

ਫਿਲਮ ਵਲੈਤੀਆ ਦੇ ਮਹੱਤਪੂਰਣ ਦ੍ਰਿਸ਼ ਵਿੱਚ ਗਾਇਕ ਬਲਬੀਰ ਬੋਪਰਾਏ ਤੇ ਬਿੱਲਾ ਸ਼ੇਰ

ਪੰਜਾਬੀ ਫ਼ਿਲਮ ਵਲੈਤੀਆ ਵਿੱਚ ਬਿੱਲਾ ਸ਼ੇਰ ਤੇ ਤੇ ਮਾਡਲ ਅਕਸ਼ਿਤਾ

ਅਕਸਰ ਕਿਹਾ ਜਾਂਦਾ ਹੈ ਕਿ ਵਿਦੇਸ਼ਾਂ ਤੋਂ ਇੰਡੀਆ ਵਿਹਾਉਣ ਆਏ ਵਿਦੇਸ਼ੀ ਲਾੜਿਆਂ
ਵਲੋਂ ਭਾਰਤੀ ਕੁੜੀਆਂ ਨਾਲ ਧੋਖਾ ਦਿੱਤਾ ਜਾਂਦਾ ਜਾਂ ਫ਼ਿਰ ਵਿਦੇਸ਼ ਬੁਲਾਇਆ ਹੀ ਨਹੀਂ ਜਾਂਦਾ । ਅਜਿਹੇ
ਕਿੰਨੇ ਕੇਸ ਅਦਾਲਤਾਂ ਵਿੱਚ ਰੁਲ ਰਹੇ ਹਨ ਅਤੇ ਨਿੱਤ ਦਿਨ ਅਖ਼ਬਾਰਾਂ ਦੀ ਸ਼ੁਰਖ਼ੀਆਂ ਬਣਦੇ ਹਨ। ਲੇਕਿਨ
ਦੂਜੇ ਪਾਸੇ ਡਾਲਰਾਂ ਦੀ ਚੌਂਕਚੌਂਦ ਇੰਡੀਆ ਖਾਸਕਰ ਪੰਜਾਬ ਦੇ ਲੋਕਾਂ ਤੇ ਕਿਵੇਂ ਹਾਵੀ ਅਤੇ ਉਹ
ਕਿੰਝ ਢੰਗ ਬਦਲ ਕੇ ਵਿਦੇਸ਼ਾਂ ਚ ਪਹੁੰਚਣਾ ਚਾਹੁੰਦੇ ਹਨ ਐਸੀ ਹੀ ਕਹਾਣੀ ਲੈ ਕੇ ਇੱਕ ਪੰਜਾਬੀ ਫ਼ਿਲਮ
ਦਾ ਨਿਰਮਾਣ ਕੀਤਾ ਹੈ ਬਲਰਾਜ ਫ਼ਿਲਮਜ਼ ਨੇ ਜਿਸਦਾ ਨਿਰਮਾਤਾ ਖੁਦ ਇੰਗਲੈਂਡ ਦੇ ਸ਼ਾਉਥਹਾਲ ਦਾ ਨਿਵਾਸੀ
ਹੈ ਅਤੇ ਉਸਨੇ ਖ਼ੁਦ ਹੀ ਵਿਦੇਸ਼ੀ ਲਾੜੇ ਦਾ ਰੋਲ ਅਦਾ ਕੀਤਾ ਹੈ। ਪਿਛਲੇ ਦਿਨੀਂ ਖੰਨਾ ਲਾਗਲੇ ਪਿੰਡਾਂ
ਵਿੱਚ ਮੁਕੰਮਲ ਹੋਈ ਪੰਜਾਬੀ ਫ਼ੀਚਰ ਫ਼ਿਰ ੧ਮ ਵਲੈਤੀਆ ਦੀ ਅੱਜਕਲ ਮੁੰਬਈ ਵਿੱਖੇ ਐਡੀਟਿੰਗ ਜ਼ੋਰਾਂ ਨਾਲ
ਚੱਲ ਰਹੀ ਹੈ ਅਤੇ ਲਗਪੱਗ 45 ਫੀਸਦੀ ਫਿਲਮ ਤਿਆਰ ਹੋ ਚੁੱਕੀ ਹੈ। ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ
ਸੁਰਿੰਦਰ ਸਿੰਘ ਵਾਲੀਆ ਦਾ ਹੈ। ਫਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਪੰਜਾਬੀ ਫਿਲਮ ਦਾ ਟੌਪ ਵਿਲੇਨ
ਰਿਹਾ ਯੋਗਰਾਜ ਸਿੰਘ ਜੋ ਕਿ ਇਸ ਫਿਲਮ ਵਿੱਚ ਇੱਕ ਵੱਖਰੇ ਕਾਮੇਡੀ ਅੰਦਾਜ਼ ਵਿੱਚ ਵਿਖੇਗਾ । ਇਸਤੋਂ ਇ
@੧ਿਾਵਾ ਸ਼ਵਿੰਦਰ ਮਾਹਲ,ਨਿਰਮਲ ਰਿਸ਼ੀ, ਗਾਇਕ ਲਾਭ ਜੰਜੂਆ, ਗਾਇਕ ਬਲਬੀਰ ਬੋਪਾਰਾਏ ਜੋ ਕਿ ਇੰਸਪੈਕਟਰ
ਦੀ ਭੂਮਿਕਾ ਨਿਭਾ ਰਿਹਾ ਹੈ ਜਦੋਂਕਿ ਫਿਲਮ ਦਾ ਹੀਰੋ ਹਰਸਿਮਰਨ ਅਤੇ ਮਾਡਲ ਕੁੜੀ ਅਕਸ਼ਿਤਾ ਇਸਦੀ
ਹੀਰੋਇਨ ਹੈ । ਫ਼ਿਲਮ ਦੀ ਤਕਨੀਕੀ ਟੀਮ ਵਿੱਚ ਫ਼ਿਲਮ ਦੀ ਸਿਨੇਮਾਆਟੋਗ੍ਰਾਫ਼ੀ ਦਵਿੰਦਰ ਨਾਇਡੂ,ਸਾਊਡ
ਰਿਕਾਟਿਸਟ ਪਿੰਨੂ ਚੌਹਾਨ ਅਤੇ ਮੇਕਅੱਪ ਆਨੰਦ ਦਾਦਾ ਨੇ ਕੀਤਾ ਹੈ। ਫ਼ਿਲਮ ਵਿੱਚ ਇੱਕ ਅਖਾੜਾ ਸੋਹਣੀ
ਦੇ ਨਖ਼ਰੇ ਸੋਹਣੇ ਲੱਗਦੇ ਫੇਮ ਲਾਭ ਜੰਜੂਆ ਦਾ ਹੈ ਜਦੋਂਕਿ ਫਿਲਮ ਦਾ ਸੰਗੀਤ ਵੀ ਉਨਾਂ ਨੇ ਤਿਆਰ ਕੀਤਾ
ਹੈ। ਨਿਰਦੇਸ਼ਕ ਮੁਤਾਬਿਕ ਫ਼ਿਲਮ ਦੀ ਕਹਾਣੀ ਇੱਕ ਵਿਦੇਸ਼ੀ ਲਾੜੇ ਦੇ ਆਲੇ- ਦੁਆਲੇ ਘੁੰਮਦੀ ਹੈ ਜੋਂਕਿ
ਆਪਣੀ ਤਿੰਨ ਸਾਲਾ ਬੇਟੀ ਲਈ ਇੱਕ ਮਾਂ ਅਤੇ ਆਪਣੇ ਲਈ ਇੱਕ ਚੰਗੀ ਜੀਵਨ ਸਾਥਣ ਦੀ ਤਲਾਸ਼ ਵਿੱਚ ਇੰਡੀਆ
ਆਉਂਦਂਫ੫ ਹੈ ਅਤੇ ਇੰਡੀਆ ਦੇ ਪੰਜਾਬ ਵਿੱਚ ਉਸ ਨਾਲ ਕੀ ਬੀਤਦੀ ਹੈ ਇਸਨੂੰ ਚਿੱਤਰਿਆ ਗਿਆ ਕਿ ਕਿਵੇਂ
ਪੰਜਾਬ ਦੇ ਲੋਕ ਵਿਦੇਸ਼ਾਂ ਚ ਆਪਣੀਆਂ ਧੀਆਂ ਵਿਹਾਉਣ ਲਈ ਉਸ ਨਾਲ ਸੰਪਰਕ ਕਰਦੇ ਹਨ ਅਤੇ ਜਿਸ ਕੁੜੀ
ਨਾਲ ਉਸਦਾ ਵਿਆਹ ਹੁੰਦਾ ਹੈ ਅਤੇ ਫ਼ਿਰ ਵਿਦੇਸ਼ੀ ਲਾੜੇ ਬਿੱਲਾ ਸ਼ੇਰ ਨਾਲ ਕੀ ਬੀਤਦੀ ਹੈ ਇਸਨੂੰ ਬਾਖ਼ਬੀ
ਫਿਲਮਾਇਆ ਗਿਆ ਹੈ। ਭਾਵੇਂ ਇਸ ਫਿਲਮ ਦਾ ਬਜਟ ਕਰੋੜਾਂ ਚ ਨਹੀਂ ਪਰ ਿ ਨਰਦੇਸ਼ਕ ਮੁਤਾਬਿਕ ਫਿਲਮ ਲੋਕਾਂ
ਨੂੰ ਜ਼ਰੂਰ ਪੰਸਦ ਆਵੇਗੀ । ਫਿਲਮ ਨੂੰ 16 ਐਮ.ਐਮ ਕੈਮਰੇ ਤੇ ਸਿਨੇਮਾਸਕੋਪ ਫ਼ਿਲਮਾਇਆ ਗਿਆ ਹੈ ਜੋਕਿ
ਵਿਸਾਖੀ ਮੌਕੇ ਰੀਲੀਜ਼ ਹੋ ਜਾਵੇਗੀ।
ਸਮਾਜਿਕ ਤੇ ਧਾਰਮਿਕ ਸੇਧ ਦੇਵੇਗੀ ਪੰਜਾਬੀ ਫ਼ਿਲਮ ਸਤ ਸ਼੍ਰੀ ਅਕਾਲ
ਇਕਬਾਲਦੀਪ ਸੰਧੂ

ਪੰਜਾਬੀ ਫਿਲਮ ਸਤ ਸ੍ਰੀ ਅਕਾਲ ਦੇ ਦ੍ਰਿਸ਼ ਵਿੱਚ ਅਰੁਣ ਬਾਲੀ ,ਨਿਰਮਲ ਰਿਸ਼ੀ, ਡੌਲੀ ,ਨੀਲੂ ਕੋਹਲੀ
ਤੇ ਮਨਪ੍ਰੀਤ

ਪੰਜਾਬੀ ਫਿਲਮ ਸਤ ਸ੍ਰੀ ਅਕਾਲ ਦੇ ਦ੍ਰਿਸ਼ ਵਿੱਚ ਮਨਪ੍ਰੀਤ ਸਿੰਘ ਤੇ ਕਿਮੀ
300ਸਾਲਾਂ ਗੁਰਤਾ ਗੱਦੀ ਦਿਵਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਪਰਪਤਿ
ਪੰਜਾਬੀ ਫੀਚਰ ਫਿਲਮ ਸਤ ਸ਼੍ਰੀ ਅਕਾਲ ਲੋਕਾਂ ਨੂੰ ਸਮਾਜਿਕ ਅਤੇ ਧਾਰਿਮਕ ਸੇਧ ਦੇਵੇਗੀ। ਮਾਤਾ
ਤ੍ਰਿਪਤਾ ਜੀ ਚੈਰੀਟੇਬਲ ਟਰੱਸਟ (ਰਜਿ.) ਵਲੋਂ ਬਣਾਈ ਇਸ ਫ਼ਿਲਮ ਦੀ ਕਹਾਣੀ ਅਰਵਿੰਦਰਜੀਤ ਸਿੰਘ ਨੇ
ਲਿਖਈ ਜਦੋਂਕਿ ਫਿਲਮ ਦਾ ਨਿਰਦੇਸ਼ਨ ਕਮਲ ਸਾਹਨੀ ਕਰ ਰਹੇ ਹਨ। ਵੱਡੇ ਬਜਟ ਦੀ ਇਸ ਫਿਲਮ ਨੂੰ 35 ਐਮਐਮ
ਕੳ ਲਮਰੇ ਤੇ ਬਣਾਇਆ ਗਿਆ ਹੈ ਜੋ ਕਿ ਸਿਨੇਮਾਸਕੋਪ ਤੇ ਡੌਲਬੀ ਸਾਉਂਡ ਹੋਵੇਗੀ। ਫ਼ਿਲਮ ਦੀ
ਸਿਨੇਮਾਆਟੋਗ੍ਰਾਫ਼ੀ ਇੰਦਰਜੀਤ ਬਾਂਸਲ ਨੇ ਕੀਤੀ ਹੈ। ਸਿ ਵਿੱਚ ਮੁੱਖ ਭੂਮਿਕਾਵਾਂ ਵਿੱਚ ਕਿੰਮੀ,
ਮਨਪ੍ਰੀਤ ਸਿੰਘ ਤੇ ਪੂਜਾ ਟੰਡਨ ਨਵੇਂ ਚੇਹਰੇ ਦਿਖਣਗੇ ਜਦੋਂਕਿ ਅਰੁਣ ਬਾਲੀ , ਅਵਤਾਰ ਗਿੱਲ ,ਨਿਰਮਲ
ਰਿਸ਼ੀ,ਡੌਲੀ ਮੱਟੂ,ਵਿਵੇਕ ਸ਼ੌਕ,ਮਨਮੀਤ ਸਿੰਘ,ਨੀਲੂ ਕੋਹਲੀ, ਸੋਨਪ੍ਰੀਤ ਤੇ ਪ੍ਰਕਾਸ਼ ਹਂਕ੯। ਫਿਲਮ ਦਾ
ਸੰਗੀਤ ਰਵਿੰਦਰ ਸਿੰਘ ਤੇ ਤਰੁਣ ਰਿਸ਼ੀ ਨੇ ਤਿਆਰ ਕੀਤਾ ਹੈ ਜਦੋਂਕਿ ਫਿਲਮ ਦੇ ਗੀਤਾਂ ਨੂੰ ਆਵਾਜ਼ਾਂ
ਦਿੱਤੀਆਂ ਜਗਜੀਤ ਸਿੰਘ, ਅਲਕਾ ਯਾਗਨਿਕ,ਅਭੀਜੀਤ,ਸੁਨੀਧੀ ਚੌਹਾਨ,ਕਵਿਤਾ ਕ੍ਰਿਸ਼ਨਾਮੂਰਤੀ,ਸਾਧਨਾ
ਸਰਗਮ ਤੇ ਕ੍ਰਿਸ਼ਨਾ ਨੇ ਜਦਕਿ ਗੀਤਕਾਰ ਬਾਬੂ ਸਿੰਘ ਮਾਨ ਹਨ। ਫਿਲਮ ਦੀ ਕੋਰੀਓਗ੍ਰਾਫ਼ੀ ਭੁਪਿੰਦਰ ਭੂਪੀ
ਅਤੇ ਆਰਟ ਨਿਰਦੇਸ਼ਕ ਅਰੁਜਨ ਸਿੰਘ ਹੈ। ਇਸਤੋਂ ਇਲਾਵਾ ਸਦ੫ਰੀਨ ਪਲੇਅ ਵਿਜੈ ਟੰਡਨ ਤੇ ਸਾਉਂਡ
ਰਿਕਾਡਿਸਟ ਨਰਿੰਦਰ ਸਿੰਘ ਹੈ। ਫਿਲਮ ਨੂੰ ਮੰਡੀ ਗੋਬਿੰਦਗੜ , ਅਮ੍ਰਿੰਤਸਰ ਸਾਹਿਬ ,ਹਜ਼ੂਰ ਸਾਹਿਬ (ਮਹਾਂਰਾਸਟਰ)
,ਬੰਗਲਾ ਸਾਹਿਬ (ਦਿੱਲੀ) , ਮੁੰਬਈ ,ਮਨਾਲੀ ਵੱਖ- ਵੱਖ ਲੋਕਸ਼ਨਾਂ ਤੇ ਫਿਲਮਾਇਆ ਗਿਆ ਹੈ।
ਪੰਜਾਬੀ ਪੁੱਤ ਗਾਇਕ ਲਾਭ ਜੰਜੂਆ ਨੇ ਮੁੰਬਈ ਵਿੱਚ ਗੀਤਾਂ ਰਾਹੀਂ ਧੂੰਮਾਂ
ਪਾਈਆਂ
ਇਕਬਾਲਦੀਪ ਸੰਧੂ

ਪੰਜਾਬੀ ਲੋਕ ਗਾਇਕ ਲਾਭ ਜੰਜੂਆ ਲੇਖਕ ਨਾਲ
ਕਹਿੰਦੇ ਨੇ ਸਫ਼ਲਤਾ ਇੰਜ ਹੀ ਨਸੀਬ ਨਹੀਂ ਉਸ ਲਈ ਵੱਡੀ ਘਾਲਣਾ ਕਰਨੀ ਪੈਂਦੀ ਹੈ ਭਾਵੇਂ ਉਹ ਕੋਈ ਵੀ ਫ਼ੀਲਡ ਕਿਉਂ ਨਾ ਹੋਵੇ। ਅਗਰ ਕਿਸੇ ਦੇ ਹੱਥ ਸਫ਼ਲਤਾ ਲੱਗਦੀ ਹੈ ਉਹ ਉਸਦੀ ਕਠਿਨ ਤਪੱਸਿਆ ਦਾ ਹੀ ਫ਼ਲ ਹੁੰਦਾ ਹੈ ਜੋ ਪ੍ਰਮਾਤਮਾ ਉਸਦੀ ਝੋਲੀ ਪਾਉਂਦਾ ਹੈ। ਇੰਡੀਆ ਵਿੱਚ ਤਾਂ ਕਈ ਲੋਕਾਂ ਦਾ ਸੁਪਨਾ ਹੈ ਕਿ ਉਹ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਨ ਚਾਹੇ ਉਹ ਇੱਕ ਐਕਟਰ ਦੇ ਰੳ ੮ਪ ਜਾਂ ਫ਼ਿਰ ਗਾਇਕ ਪਰ ਇਹ ਸੁਪਨਾ ਕੁਝ ਹੀ ਲੋਕਾਂ ਦਾ ਪੂਰਾ ਹੋਇਆ ਹੈ। ਅੱਜ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਅਗਰ ਕਿਸੇ ਨਵੇਂ ਪੰਜਾਬੀ ਗਾਇਕ ਦੀ ਤੂਤੀ ਬੋਲਦੀ ਹੈ ਤਾਂ ਉਹ ਹੈ ਪੰਜਾਬ ਦੇ ਖੰਨੇ ਸ਼ਹਿਰ ਦੇ ਗਾਇਕ ਲਾਭ ਜੰਜੂਆ ਦੀ। ਜਿਸਦੀ ਸ਼ੁਰੂਆਤ ਵੀ ਆਮ ਪੰਜਾਬੀ ਗਾਇਕਾਂ ਵਾਂਗ ਹੋਈ ਜਿਹਦੀ ਪਹਿਲੀ ਕੈਸਿਟ ਜਿਹੜੀ ਬਣੀ ਮਾਸ਼ੂਕ ਸੀ, ਰਾਤਾਂ ਤੋਂ ਲੰਮੇ ਖ਼ਤ ਤੇਰੇ ਅਤੇ ਰੁਪਿੰਦਰਜੀਤ ਨਾਲ ਟਕੂਏ ਖੜਕਣਗੇ ਆਦਿ ਆਈਆਂ ਜਿਨਾਂ ਨੂੰ ਪੰਜਾਬੀਆਂ ਖਿੜੇ ਮੱਥੇ ਸਵੀਕਾਰ ਕੀਤਾ। ਬੇਸ਼ੱਕ ਘਰਵਾਲਿਆਂ ਨੇ ਉਸਦੇ ਗਾਉਣ ਦਾ ਵਿਰੋਧ ਕੀਤਾ ਪਰ ਪੰਜਾਬੀਆਂ ਦੀ ਹਰਮਨ ਪਿਆਰੀ ਬੁਲੰਦ ਆਵਾਜ਼ ਸ਼ਾਇਦ ਅਜੇ ਕਈਆਂ ਦੇ ਕੰਨਾਂ ਚ ਰਸ ਘੋਲਣਾ ਸੀ ਸੋ ਲਾਭ ਜੰਜੂਆ ਅੱਗੇ ਵੱਧਦਾ ਰਿਹਾ। ਫੇਰ ਉਸਨੂੰ ਪਹਿਲੀ ਪੰਜਾਬੀ ਫ਼ਿਲਮ ਜ਼ਿੱਦ ਜੱਟਾਂ ਦੀੇ ਵਿੱਚ ਉਸਨੂੰ ਗਾਉਣ ਦਾ ਮੌਕਾ ਮਿਲਿਆ ਜਿਸ ਵਿੱਚ ਗੀਤ ਪੱਥਰਾਂ ਨੂੰ ਪਾੜਦੀ ਹੈ ਜ਼ਿੱਦ ਜੱਟਾਂ ਦੀ। ਉਸ ਮਗਰੋਂ ਕਈ ਪੰਜਾਬੀ ਫ਼ਿਲਮਾਂ ਜਿਵੇਂ ਦੂਰ ਨਹੀਂ ਨਨਕਾਣਾ ,ਰੁਸਤਮੇ -ਹਿੰਦ,ਕਲਯੁੱਗ ,ਲੰਬੜਦਾਰ,ਜਾਅਲੀ ਪਾਸਪੋਰਟ ਤੋਂ ਇਲਾਵਾ ਰੀਝਾਂ ,ਸਿਆਸਤ ਅਤੇ ਐਮ ਐਲ ਏ ਨੱਥਾ ਸਿੰਘ,ਵਲੈਤੀਆ ਜੋ ਅਜੇ ਰਿਲੀਜ਼ ਹੋਣ ਵਾਲੀਆਂ ਹਨ। ਪਰ ਹਿੰਦੀ ਫ਼ਿਲਮ ਬੂਮ ਵਿੱਚ ਉਸਦਾ ਗੀਤ ਨੀ ਤੂੰ ਹੁਣੇ ਹੁਣੇ ਹਂ਼ਇੀ ਮੁਟਿਆਰ ਮੁੰਡਿਆਂ ਤੋਂ ਬੱਚ ਕੇ ਰਹੀਂ ਜਿਹੜਾ ਕਿ ਸੁਪਰ ਸਟਾਰ ਅਭਿਤਾਬ ਬੱਚਨ ਅਤ ਜੈਕੀ ਸ਼ਰਾਫ਼ ਤੇ ਫਿਲਮਾਇਆ ਗਿਆ ਸੀ ਜੋ ਕਿ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਆਪਣੀ ਸਫ਼ਲਤਾ ਦੇ ਝੰਡੇ ਗੱਡੇ। ਬੱਸ ਫੇਰ ਕੀ ਸੀ ਉਸਨੂੰ ਮੁੰਬਈ ਦੀ ਇੰਡਸਟਰੀ ਨੇ ਐਸਾ ਸਵੀਕਾਰ ਕੀਤਾ ਕਿ ਅੱਜ ਉਸਦੇ ਦਰਜਨਾਂ ਗੀਤ ਰਿਕਾਰਡ ਹੋ ਚੁੱਕੇ ਹਨ ਅਤੇ ਕਈ ਹੋਰ ਸਟੂਡਿਓ ਰਿਕਾਰਡਿੰਗ ਕੀਤੇ ਜਾ ਰਹੇ ਹਨ। ਪਿਛਲੇ ਸਮੇਂ ਲਗਪੱਗ ਹਿੰਦੀ ਅਤੇ ਅੰਗਰੇਜ਼ੀ ਚੈਨਲਾਂ ਦਾ ਸ਼ਿੰਗਾਰ ਬਣੇ ਸੋਹਣੀ ਦੇ ਨਖ਼ਰੇ ਸੋਹਣੇ ਲੱਗਦੇ ਨੇ ਹਰ ਜ਼ੁਬਾਨ ਤੇ ਲਾਭ ਜੰਜੂਆ ਦਾ ਨਾਮ ਪੁਹੰਚਾਇਆ। ਇਸਤੋਂ ਇਲਾਵਾ ਫਿਲਮ ਪਿਆਰ ਕੇ ਸਾਇਡ ਇਫੈਕਟ ਚ ਪਾਪੇ ਪਿਆਰ ਕਰਕੇ ਪਛਤਾਇਆ ,ਗਰਮ ਮਸਾਲਾ ਦਾ ਚੋਰੀ ਚੋਰੀ ਦਿਲ ਲੈ ਗਈ,ਸੰਨੀ ਦਿਊਲ ਦੀ ਨਕਸ਼ਾ ਦਾ ਯੂਐਨਆਈ ਲੈੱਟ ਟੂ ਡੂ ਬੱਲੇ ਟ ਫੱਲੇ, ਹੈਟਰਿਕ ਚ ਸਰਦਾਰ ਰੱਬਾ ਖ਼ੈਰ ਕਰੀਂ, ਆਉਣ ਵਾਲੀਆਂ ਫ਼ਿਲਮਾਂ ਵਿੱਚ ਲਾਭ ਦੀ ਆਵਾਜ਼ ਪ੍ਰਕਾਸ਼ ਝਾਅ ਦੀ ਫ਼ਿਲਮ ਲਵ ਸਟੋਰੀ,ਰਾਮ ਗੋਪਾਲ ਵਰਮਾ ਦੀ ਟਾਸ,ਨਦੀਮ ਸ਼ਰਵਣ ਦੀ ਕਾਸ਼ ਮੇਰੇ ਹੋਤੇ,ਕੈਨੇਡੀਅਨ ,ਸ਼੍ਰੀ ਗਣੇਸ਼ ਰੌਕਸ ਇਨ ਨਿਊਯਾਰਕ ,ਐਪ੍ਰਲ ਫ਼ੂਲ,ਰਾਕੇਸ਼ ਸਾਵੰਤ ਦੀ ਹੈਰੀ ਪੱਤਰ,ਭਾਗ ਦੌੜ,ਕਵਰ ਪੇਜ਼ ਅਤੇ ਸੰਨੀ ਦਿਊਲ ਦੀ ਕਾਇਨਾਤ ਕਿੰਨੀਆਂ ਹੀ ਹਿੰਦੀ ਫ਼ਿਲਮਾਂ ਹਨ ਜਿਨਾਂ ਵਿੁ ਕਚ ਪੰਜਾਬੀ ਪੁੱਤ ਲਾਭ ਜੰਜੂਆ ਦੀ ਆਵਾਜ਼ ਸੁਣਨ ਨੂੰ ਮਿਲੇਗੀ। ਲਾਭ ਜੰਜੂਆ ਦੱਸਦਾ ਹੈ ਕਿ ਉਸਦੀ ਟਾਇਮ ਮਿਊਜ਼ਕ ਕੰਪਨੀ ਵਿੱਚ ਇੱਕ ਸੋਲੋ ਕੈਸਿਟ ਵੀ ਆ ਰਹੀ ਹੈ ਪਰ ਇਸ ਵੇਲੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਦੇਸ਼- ਵਿਦੇਸ਼ਾਂ ਵਿੱਚ ਮਿਲ ਰਹੇ ਸ਼ਰੋਤਿਆਂ ਦੇ ਪਿਆਰ ਚ ਸਟੇਜ ਸ਼ੋ ਵਿੱਚ ਬਿਜ਼ੀ ਹੈ। ਦੂਆ ਕਰਦੇ ਹਾਂ ਕਿ ਇਹ ਪੰਜਾਬੀ ਪੁੱਤ ਹਿੰਦੀ ਫ਼ਿਲਮਾਂ ਤੋਂ ਹਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਪੰਜਾਬੀ ਮਾਂ ਬੋਲੀ ਦੀ ਤਾਕ ਜਮਾਵੇ । ਆਮੀਨ...