ਖ਼ਬਰਾਂ ਯੂਰਪ ਦੀਆਂ

ਸਾਬਕਾ ਰਾਸ਼ਟਰਪਤੀ ਡਾਂ:ਅਬਦੁੱਲ ਕਾਲਮ ਦਾ ਫਿਨਲੈਡ ਦੋਰਾ

ਯਰੂਪ-ਰੁਪਿੰਦਰ ਢਿੱਲੋ (ਮੋਗਾ)/ਡਿੰਪਾ ਵਿਰਕ-ਇੰਡੀਅਨ ਓਵਰਸ਼ੀਜ ਕਾਂਗਰਸ (ਫਿਨਲੈਡ) ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਸੈਣੀ ਤੋ ਮਿੱਲੀ ਜਾਣਕਾਰੀ ਅਨੁਸਾਰ ਪਿੱਛਲੇ ਦਿਨੀ ਫਿਨਲੈਡ ਇੰਡੀਆ ਨਾਮ ਦੀ ਜੱਥੇਬੰਦੀ ਸਿਟਰਾ ਨੇ ਸਾਂਝੇ ਭਾਰਤ ਦੇ ਨਾਂ ਹੇਠ ਚਾਰ ਸੈਮੀਨਾਰ ਕਰਵਾਏ ਅੱਤੇ ਆਖਰੀ ਸੈਮੀਨਾਰ ਦੇ ਮੁੱਖ ਮਹਿਮਾਨ ਵੱਜੋ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਂ ਅਬਦੁੱਲ ਕਲਾਮ ਜੀ ਨੇ ਸ਼ਿਰਕਤ ਕੀਤੀ। ਸਿਟਰਾ ਦੇ ਪ੍ਰਧਾਨ ਮਿ: ਏਸਕੋ ਆਹੋ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਅੱਤੇ ਫਿਨਲੈਡ ਵੱਸਦੇ ਭਾਰਤੀਆਂ ਨੇ ਇੰਡੀਅਨ ਓਵਰਸੀਜ ਕਾਂਗਰਸ ਦੀ ਅਗਵਾਈ ਹੇਠ ਡਾਂ ਅਬਦੁੱਲ ਕਲਾਮ ਜੀ ਨੂੰ ਫੁੱਲਾ ਦਾ ਗੁੱਲਦਸਤਾ ਭੇਟ ਕੀਤਾ।ਡਾਂ ਸ੍ਰੀ ਅਬਦੱਲ ਕਲਾਮ ਜੀ ਨੇ ਭਾਰਤ ਅੱਤੇ ਫਿਨਲੈਡ ਵਿਚਕਾਰ ਵੱਧ ਰਹੇ ਆਪਸੀ ਸਹਿਯੋਗ ਦੀ ਸਲਾਘਾ ਕੀਤੀ।ਫਿਨਲੈਡ ਅੱਤੇ ਇਸਟੋਨੀਆ ਲਈ ਭਾਰਤੀ ਰਾਜਦੂਤ ਮਾਨਯੋਗ ਸ਼੍ਰੀ ਪ੍ਰਦੀਪ ਸਿੰਘ ਅੱਤੇ ਕੋਸਲਰ ਸ਼੍ਰੀ ਆਰ ਕੇ ਕਾਲੜਾ ਨੇ ਸੈਮੀਨਾਰ ਨੂੰ ਸਫਲ ਬਣਾਉਣ ਲਈ ਸਫਲ ਯੋਗਦਾਨ ਪਾਇਆ।
ਭਾਰਤ ਦੀ ਪ੍ਰਸਿੱਧ ਡਾਂਸਰ ਅੱਤੇ ਕੋਰੀਓਗ੍ਰਾਫਰ ਮਲਿਕਾ ਸਾਰਾਬਾਈ ਨੇ ਸੱਤੀ ਪ੍ਰਥਾ ਬਾਰੇ ਸ਼ਲਾਘਾਯੋਗ ਸ਼ੋ ਪੇਸ਼ ਕੀਤਾ ਅੱਤੇ ਵਿੱਦੇਸ਼ੀ ਦਰਸ਼ਕਾ ਦੀ ਵਾਹ ਵਾਹ ਖੱਟੀ ਅੱਤੇ ਭਾਰਤ ਦਾ ਭੱਿਵਖ ਸੁਧਾਰਨ ਲਈ ਰੋਲ ਦੇ ਵਿਸ਼ੇ ਤੇ ਭਾਸ਼ਨ ਦਿੱਤਾ ਅੱਤੇ ਫਿਨਲੈਡ ਦੇ ਸਾਬਕਾ ਪ੍ਰਧਾਨ ਮੰਤਰੀ ਅੱਤੇ ਸਿਟਰਾ ਦੇ ਪ੍ਰਧਾਨ ਸ਼੍ਰੀ ਮਿ: ਏਸਕੋ ਆਹੋ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ ਦੋਨੋ ਦੇਸ਼ਾ ਨੂੰ ਦੋਵਾ ਦੇਸ਼ਾ ਦੇ ਲੋਕ ਭਲਾਈ ਕੰਮਾ ਵਿੱਚ ਆਪਣਾ ਵੱਧ ਤੋ ਵੱਧ ਯੋਗਦਾਨ ਪਾਓੁਣਾ ਚਾਹਿਦਾ ਹੈ। ਯਾਦ ਰਹੇ ਜੱਦੋ ਤੋ ਭਾਰਤ ਦੇ ਪ੍ਰਧਾਨ ਮੰਤਰੀ ਫਿਨਲੈਡ ਦਾ ਦੋਰਾ ਕਰ ਕੇ ਗਏ ਹਨ ਅੱਤੇ ਇਸ ਦੋ ਸਾਲ ਦੇ ਅਰਸੇ ਵਿੱਚ ਫਿਨਲੈਡ ਦੀ ਰਾਸ਼ਤਰਪਤੀ ਸ਼੍ਰੀਮਤੀ ਤਾਰੀਆ ਗਲੋਨਿੰਨ ਸਮੇਤ ਪ੍ਰਧਾਨ ਮੰਤਰੀ ਮਾਤੀ ਵਾਹਨਾਨਿੰਨ ਤਿੰਨ ਵਾਰ ਭਾਰਤ ਦਾ ਦੋਰਾ ਕਰ ਚੁੱਕੇ ਹਨ ਅੱਤੇ ਪਿੱਛਲੇ ਦੋ ਸਾਲ ਦੇ ਅਰਸੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰ ਮਨਮਹੋਨ ਸਿੰਘ ਤੋ ਇਲਾਵਾ ਸਾਇੰਸ ਟੈਕਨੋਲੋਜੀ ਮੰਤਰੀ ਸ਼੍ਰੀ ਕਪਿਲ ਸਿੰਬਲ ਅੱਤੇ ਹੁਣ ਸਾਬਕਾ ਰਾਸ਼ਟਰਪਤੀ ਡਾਂ ਅਬਦੁੱਲ ਕਲਾਮ ਫਿਨਲੈਡ ਆ ਚੁੱਕੇ ਹਨ।

ਭਾਈ ਬੜਾਪਿੰਡ ਦੀ ਰਿਹਾਈ ਨਾਲ ਖਾਲਿਸਤਾਨ ਦੇ ਐਲਾਨ ਦਿਵਸ ਨਾਲ ਹੋਰ ਅਧਿਆਇ ਜੁੜਿਆ
ਕਾਵੈਂਟਰੀ- 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸਰਬੱਤ ਖਾਲਸੇ ਵਲੋਂ ਨਾਮਜ਼ਦ ਪੰਜ ਮੈਂਬਰੀ ਪੰਥਕ ਕਮੇਟੀ ਵਲੋਂ 29 ਐੱਪਰੈਲ ਨੂੰ ਅਜਾਦ ਰਾਜ ਖਾਲਿਸਤਾਨ ਨੂੰ ਸਿੱਖਾਂ ਦਾ ਕੌਮੀ ਨਿਸ਼ਾਨਾ ਮਿੱਥਦਿਆ ਇਸ ਦੀ ਪੂਰਤੀ ਲਈ ਸੰਘਰਸ਼ ਦਾ ਐਲਾਨ ਕੀਤਾ ਗਿਆ ਸੀ । ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਅ ਦੀ ਸੋਚ ਨੂੰ ਸਮਰਪਤ ਹਜ਼ਾਰਾਂ ਸਿੰਘਾਂ ਨੇ ਇਸ ਦੀ ਪੂਰਤੀ ਲਈ ਵਡਮੁੱਲਾ ਯੋਗਦਾਨ ਪਾਉਂਦਿਆਂ ਆਪਣੇ ਸੀਸ ਤੱਕ ਕੁਰਬਾਨ ਕਰ ਦਿੱਤੇ । ਇਸ ਐਲਾਨ ਦਿਵਸ ਦੀ ਮਹੱਤਤਾ ਨਾਲ ਇੱਕ ਹੋਰ ਅਧਿਾਆਏ ਜੁੜ ਗਿਆ ਜਦੋਂ ਕੱਲ ਇਸ ਸੰਘਰਸ਼ ਦੇ ਨਾਇਕ ਭਾਈ ਕੁਲਬੀਰ ਸਿੰਘ ਬੜਾਪਿੰਡ ਜੇੁਹਲਾਂ ਦੀਆਂ ਕਾਲ ਕੋਠੜੀਆਂ ਵਿੱਚ ਪੰਦਰਾਂ ਸਾਲ ਬਤੀਤ ਕਰਨ ਉਪਰੰਤ ਬਾਇੱਜ਼ਤ ਬਰੀ ਹੋਣ ਮਗਰੋਂ ਰਿਹਆ ਹੋ ਗਏ । ਯੂਨਾਈਟਿਡ ਖਾਲਸਾ ਦਲ ਯੂ,ਕੇ ਅਤੇ ਸਿੱਖ ਫੈਡਰਸ਼ਨ ਜਰਮਨੀ ਵਲੋਂ ਭਾਈ ਕੁਲਬੀਰ ਸਿੰਘ ਦਾ ਦੀ ਰਿਹਾਈ ਦਾ ਤਹਿ ਦਿਲੋਂ ਸਵਾਗਤ ਕਰਦਿਆਂ ਹਰ ਖੇਤਰ ਵਿੱਚ ਡੱਟ ਕੇ ਸਹਿਯੋਗ ਦੇਣ ਦਾ ਪ੍ਰਣ ਦੁਹਰਾਇਆ ਗਿਆ ਹੈ । ਦਲ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ,ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ,ਚੀਫ ਆਰਗੇਨਾਈਜ਼ਰ ਸ੍ਰ, ਅਮਰਜੀਤ ਸਿੰਘ ਮਿਨਹਾਸ ਅਤੇ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਸ੍ਰ, ਗੁਰਮੀਤ ਸਿੰਘ ਖਨਿਆਣ , ਜਨਰਲ ਸਕੱਤਰ ਸ੍ਰ, ਗੁਰਚਰਨ ਸਿੰਘ ਗੁਰਾਇਆਂ ਨੇ ਦੇਸ਼ ਵਿਦੇਸ਼ ਵਿੱਚ ਵਸਦੇ ਉਹਨਾਂ ਗੁਰਸਿੱਖਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ ਜਿਹੜੇ ਲੰਬੇ ਸਮੇਂ ਭਾਈ ਕੁਲਬੀਰ ਸਿੰਘ ਬੜਾਪਿੰਡ ਦੀ ਰਿਹਾਈ ਲਈ ਯਤਨ ਕਰ ਰਹੇ ਸਨ ਅਤੇ ਜਿਹਨਾਂ ਨੇ ਹਮੇਸ਼ਾਂ ਉਹਨਾਂ ਦੀ ਚੜਦੀ ਕਲਾ ਅਤੇ ਬੰਦ ਖਲਾਸੀ ਲਈ ਅਰਦਾਸਾਂ ਕੀਤੀਆਂ । ਵਰਨਣਯੋਗ ਹੈ ਕਿ ਪੰਦਰਾਂ ਸਾਲ ਪਹਿਲਾਂ ਜਦੋਂ ਭਾਈ ਬੜਾਪਿੰਡ ਆਪਣੇ ਸਾਥੀ ਦੋਸਤਾਂ ਦੀ ਸਲਾਹ ਨਾਲ ਸਿੱਖ ਸੰਘਰਸ਼ ਦੀ ਤਸਵੀਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਪੇਸ਼ ਕਰਨ ਦੇ ਮਨਸੂਬੇ ਤਹਿਤ ਅਮਰੀਕਾ ਦੇ ਹਵਾਈ ਅੱਡੇ ਤੇ ਉਤਰੇ ਸਨ ਤਾਂ ਕਿਸੇ ਮੁਖਬਰ ਨੇ ਉਹਨਾਂ ਗ੍ਰਿਫਤਾਰ ਕਰਵਾ ਦਿੱਤਾ । ਸਾਢੇ ਤੇਰਾਂ ਸਾਲ ਉਹਨਾਂ ਨੂੰ ਅਮਰੀਕਾ ਦੀਆਂ ਜੇਹਲਾਂ ਵਿੱਚ ਬੰਦ ਰੱਖਿਆ ਗਿਆ ਅਤੇ ਭਾਰਤ ਸਰਕਾਰ ਵਲੋਂ ਉਹਨਾਂ ਖਿਲਾਫ ਗਿਆਰਾਂ ਕੇਸਾਂ ਦੀ ਚਾਰਜਸ਼ੀਟ ਦਿੱਤੀ ਗਈ । ਜਿਹਨਾਂ ਵਿੱਚੋਂ ਅੱਠ ਕੇਸ ਅਮਰੀਕਾ ਵਿੱਚ ਚਲਾਏ ਗਏ ਜੋ ਕਿ ਅਦਾਤਲ ਨੇ ਖਾਰਜ ਕਰ ਦਿੱਤੇ ਬਾਕੀ ਤਿੰਨ ਕੇਸਾਂ ਦੇ ਅਧਾਰ ਤੇ ਡੇਢ ਸਾਲ ਪਹਿਲਾਂ ਭਾਰਤ ਡਿਪੋਰਟ ਕਰ ਦਿੱਤਾ ਗਿਆ ਸੀ । ਕੱਲ੍ਹ ਜਲੰਧਰ ਦੀ ਸੈਸ਼ਨ ਕੋਰਟ ਨੇ ਤਰਖਾਣ ਮਜਾਰੇ ਵਿੱਚ ਹੋਏ ਕਤਲ ਦੇ ਕੇਸ ਚੋਂ ਸਬੂਤਾਂ ਘਾਟ ਕਾਰਨ ਬਰੀ ਕਰ ਦਿੱਤਾ । ਸਿੱਖ ਸਿਧਾਂਤਾਂ ਵਿੱਚ ਪ੍ਰਪੱਕ ਅਤੇ ਖਾਲਸਈ ਅਸੂਲਾਂ ਦੇ ਧਾਰਨੀ ਭਾਈ ਕੁਲਬੀਰ ਸਿੰਘ ਬੜਾਪਿੰਡ ਦਾ ਇਲਾਕੇ ਵਿੱਚ ਬੇਹੱਦ ਸਤਿਕਾਰ ਹੈ ,ਉਹਨਾਂ ਦੀ ਰਿਹਾਈ ਦੁਨੀਆਂ ਭਰ ਵਿੱਚ ਅਜਾਦ ਸਿੱਖ ਸੋਚ ਦੇ ਧਾਰਨੀ ਅਤੇ ਕੌਮ ਦੀ ਚੜਦੀ ਕਲਾ ਦੇ ਚਾਹਵਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ।

ਸਦਕੇ ਜਾਈਏ ਸੁਪਰੀਮ ਕੋਰਟ ਦੀ ਨਿਆਂ ਪ੍ਰਣਾਲੀ ਦੇ ਢੰਗ ਤੋਂ
ਇਟਲੀ (ਗੁਰਮੁਖ ਸਿੰਘ ਸਰਕਾਰੀਆ) ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ 24 ਦਾ ਸਮਾਂ ਬੀਤ ਚੱਲਾ ਪ੍ਰੰਤੂ ਸਦਕੇ ਜਾਈਏ ਭਾਰਤੀ ਹਾਈਕੋਰਟਾਂ ਤੇ ਸੁਪਰੀਮ ਕੋਰਟਾਂ ਦੀ ਨਿਆਂ ਪ੍ਰਣਾਲੀ ਦੇ ਢੰਗ ਤੋਂ ਜਿਹਨਾਂ ਸਿੱਖ ਕਤਲੇਆਮ ਦੇ ਇਕ ਵੀ ਦੋਸ਼ੀ ਨੂੰ ਫਾਂਸੀ ਦੀ ਸਜਾ ਨਹੀਂ ਦਿੱਤੀ ਪ੍ਰੰਤੂ ਇਸ ਹੀ ਸੁਪਰੀਮ ਕੋਰਟ ਨੇ ਹਿੰਦੂ ਹੁਕਮਰਾਨਾਂ ਦੇ ਇਸ਼ਾਰਿਆਂ ਤੇ ਸਿੱਖ ਨੌਜ਼ਵਾਨਾਂ ਨੂੰ ਇਕ ਇਕ ਕਤਲ 'ਚ ਦੋਸ਼ੀ ਸਾਬਤ ਕਰਕੇ ਫਾਂਸੀ ਤੇ ਟੰਗ ਦਿੱਤਾ ਤੇ ਪ੍ਰੋ. ਦਵਿੰਦਰ ਸਿੰਘ ਭੁੱਲਰ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਵੀ ਫਾਂਸੀ ਦੇਣ ਦੀਆਂ ਵਿਉਤਾਂ ਬਣਾਈਆ ਜਾ ਰਹੀਆਂ ਹਨ ਪ੍ਰੰਤੂ ਹਜਾਰਾਂ ਸਿੱਖਾਂ ਦੇ ਕਾਤਲ ਸੱਜਣ ਕੁਮਾਰ, ਭਜਨ ਲਾਲ, ਜਗਦੀਸ਼ ਟਾਈਟਲਰ ਤੇ ਹੋਰ ਅਨੇਕਾ ਦੋਸ਼ੀ ਸੁਰੱਖਿਆਂ ਦਸਤਿਆਂ ਦੀ ਛਾਂ ਹੇਠਾਂ ਅਜਾਦ ਘੁੰਮ ਹੀ ਨਹੀਂ ਰਹੇ ਰਾਜ ਭਾਗ ਵੀ ਮਾਣ ਰਹੇ ਹਨ ।ਇਹ ਵਿਚਾਰ ਇਟਲੀ ਦੇ ਨੌਜਵਾਨ ਆਗੂ ਸ੍ਰ ਗੁਰਵਿੰਦਰ ਸਿੰਘ ਪਾਂਸ਼ਟਾ ,ਭਾਈ ਜਸਵੀਰ ਸਿੰਘ ਬੈਰਗਾਮੋ ਨੇ ਇਸ ਪੱਤਰਕਾਰ ਨਾਲ ਫੋਨ ਤੇ ਸਾਂਝੇ ਕਰਦਿਆਂ ਕਿਹਾ ਕਿ ਜੇ ਹੁਣ ਦਿੱਲੀ ਕਤਲੇਆਮ ਦੇ ਪੀੜਤਾਂ ਨੂੰ ਸਰਕਾਰ ਨੇ ਕੁਝ ਸਹਾਇਤਾ ਦੇਣ ਦਾ ਲਾਰਾ ਲਾਇਆ ਹੈ ਤਾਂ ਸਰਕਾਰੀ ਕਰਮਚਾਰੀ ਵੱਢੀ ਖਾ ਕੇ ਹਰ ਕਿਸੇ ਦੰਗਾ ਪੀੜਤ ਕਾਰਡ ਜਾਰੀ ਕਰੀ ਜਾ ਰਹੇ ਹਨ। ਜਿਸ ਨੂੰ ਸਰਕਾਰ ਨੱਥ ਪਾਵੇ ਤਾਂ ਕਿ ਕਤਲੇਆਮ ਪੀੜਤਾਂ ਨੂੰ ਹੀ ਇਨਸਾਫ ਮਿਲ ਸਕੇ।
ਸ੍ਰ ਪਾਂਸ਼ਟਾ ਨੇ ਪਾਕਿਸਤਾਨ ਦੀ ਲੱਖਪਤ ਲਹੌਰ ਜੇਲ੍ਹ ਵਿਚ ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਹੇ ਸਰਬਜੀਤ ਸਿੰਘ ਦੀ ਫਾਂਸੀ ਰੱਦ ਕਰਨ ਮੰਗ ਦੀ ਪ੍ਰੌੜਤਾ ਕਰਦਿਆਂ ਕਿਹਾ ਕਿ ਸਰਬਜੀਤ ਸਿੰਘ ਇਕ ਬੇਗੁਨਾਹ ਹੈ ਤੇ ਜਿਸ ਦੀ ਬੇਗੁਨਾਹੀ ਸਾਬਤ ਵੀ ਹੋ ਚੁੱਕੀ ਹੈ ਤੇ ਪਾਕਿ ਸਰਕਾਰ ਸਰਬਜੀਤ ਸਿੰਘ ਨੂੰ ਰਿਹਾਅ ਕਰਕੇ ਭਾਰਤ ਵਾਪਸੀ ਯਕੀਨੀ ਬਣਾਵੇ ਪਰ ਇਸ ਮੁੱਦੇ ਤੇ ਭਾਰਤ ਸਰਕਾਰ ਅਤੇ ਭਾਜਪਾ ਦੀ ਨੁਕਤਾ ਚੀਨੀ ਕਰਦਿਆਂ ਕਿਹਾ ਇਹ ਲੋਕ ਕਿਹੜੇ ਮੂੰਹ ਨਾਲ ਮੰਗ ਕਰ ਰਹੇ ਹਨ ਜਦ ਭਾਰਤ ਵਿਚ ਕੇਹਰ ਸਿੰਘ ਵਰਗੇ ਬੇਗੁਨਾਹਾਂ ਨੂੰ ਫਾਂਸੀ ਚਾੜਿਆ ਗਿਆ ਉਦੋਂ ਇਹਨਾਂ ਦੇ ਮੂੰਹਾਂ ਵਿਚ ਘੁੰਗਣੀਆਂ ਪਈਆਂ ਸਨ ਤੇ ਅੱਜ ਭਾਈ ਜਗਤਾਰ ਸਿੰਘ ਤੇ ਪ੍ਰੋ. ਦਵਿੰਦਰ ਸਿੰਘ ਭੁੱਲਰ ਵੀ ਸਰਬਜੀਤ ਸਿੰਘ ਵਾਂਗੂੰ ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਹੇ ਹਨ ਤੇ ਇਹਨਾਂ ਸਿੰਘਾਂ ਦੀ ਫਾਂਸੀ ਦਾ ਵਿਰੋਧ ਇਹ ਲੋਕ ਕਿਉਂ ਨਹੀਂ ਕਰਦੇ ਅਖੇ ' ਆਪ ਕਿਸੇ ਜਿਹੀ ਨਾ ਤੇ ਗੱਲ ਕਰਨੋਂ ਰਹੀ ਨਾ' , ਇਹ ਲੋਕ ਸਿਰਫ ਵੋਟਾਂ ਹਥਿਆਉਣ ਲਈ ਫਾਂਸੀ ਰੱਦ ਕਰਨ ਦੀਆਂ ਅਪੀਲਾਂ ਕਰ ਰਹੇ ਹਨ ਨਾ ਕਿ ਉਸ ਦੇ ਭਾਰਤੀ ਹੋਣ ਦਾ ਹੇਜ ਕਰਕੇ।

ਨੀਂ ਤੂੰ ਨਰਕਾਂ ਨੂੰ ਜਾਵੇਂ ਦਿੱਲੀ ਦੀਏ ਸਰਕਾਰੇ

ਰਿੱਜੋਮਿਲੀਆ - ਇਟਲੀ (ਗੁਰਮੁਖ ਸਿੰਘ ਸਰਕਾਰੀਆ) ਪੰਜਾਬੀ ਜਿੱਥੇ ਵੀ ਜਾਂਦੇ ਆਪਣੀ ਇਮਾਨਦਾਰੀ ਤੇ ਮਿਹਨਤ ਦੇ ਬਲਬੂਤੇ ਆਪਣੇ ਕਾਰੋਬਾਰ ਸਥਾਪਤ ਕਰ ਰਹੇ ਹਨ। ਇਟਲੀ ਦੇ ਸਮਾਜ ਸੇਵਕ ਤੇ ਬਿਜ਼ਨਸਮੈਨ ਸ੍ਰ ਸੁਰਿੰਦਰ ਸਿੰਘ ਜ਼ੈਲਦਾਰ ਨੇ ਆਪਣੇ ਕਾਰੋਬਾਰ ਵਿਚ ਵਾਧਾ ਕਰਦਿਆਂ ਮਾਹਲ ਮੈਰਿਜ ਪੈਲੇਸ ਕਾਇਮ ਕੀਤਾ ਤੇ ਪੈਲੇਸ ਦੇ ਉਦਘਾਟਨੀ ਸਮਾਰੋਹ ਉਸ ਸਮੇਂ ਇੱਕ ਸੱਭਿਆਚਾਰਕ ਮੇਲੇ ਦਾ ਰੂਪ ਧਾਰਨ ਕਰ ਗਿਆ ਜਦੋਂ ਲੰਡਨ ਵਾਲੇ ਮੇਜਰ ਸੰਧੂ (ਮੂੰਡਾ ਸਾਊਥਵਾਲ ਵਾਲਾ) ਆਪਣੇ ਪ੍ਰਸਿੱਧ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਤੇ ਥੋੜੇ ਸਮੇਂ ਬਾਅਦ ਹੀ ਮਾਇਕ ਮੰਚ ਸੰਚਾਲਕ ਨੂੰ ਦੇ ਦਿੱਤਾ ਕਿ ਉਹ ਚਾਹੁੰਦੇ ਹਨ ਕਿ ਉੱਭਰਦੇ ਗਾਇਕਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਮੇਜਰ ਦਾ ਮਸ਼ਹੂਰ ਗੀਤ 'ਨੀਂ ਤੁੰ ਨਰਕਾਂ ਨੂੰ ਜਾਂਵੇ ਦਿੱਲੀ ਦੀਏ ਸਰਕਾਰੇ' ਇਕ ਕੌੜੀ ਸਚਾਈ ਪੇਸ਼ ਕਰ ਗਿਆ । ਇਟਲੀ ਦੇ ਪੱਤਰਕਾਰ ਤੇ ਲੋਕ ਗਾਇਕ ਪੰਮਾ ਲਸਾੜੀਆ ਦੇ 'ਦਸਤਾਰ' ਗਾਣੇ ਦੇ ਬੋਲ ਵੀ ਦਿਲ ਟੁੰਬਵੇਂ ਸਨ। ਨਿਰਮਲ ਸਿੱਧੂ ਦੀ ਪੇਸ਼ਕਸ਼ ਦਰਸ਼ਕਾਂ ਨੇ ਬਹੁਤ ਹੀ ਪਸੰਦ ਕੀਤੀ । ਇਸ ਮੌਕੇ ਤੇ ਬਾਕੀ ਕਲਾਕਾਰ ਵਿਚ ਪਾਲ ਜ਼ੈਲਦਾਰ, ਜੱਸਾ ਧਾਰਨੀ ,ਪੰਮਾ ਲਧਾਣਾ ਐਰੀ ਸੰਧੂ , ਸੁਰਿੰਦਰ ਢਿੱਲੋਂ, ਸੰਤੋਖ ਢੀਂਡਸਾ, ਬਲਦੀਪ ਸਿੰਘ , ਪਵਿੱਤਰ ਤਿਹਾੜ, ਕੁਲਵਿੰਦਰ ਕੂਨਰ , ਜਸਵੀਰ ਸਿੰਘ, ਕੇਵਲ ਵਿਚੈਂਸਾ ਨੇ ਆਪਣੀ ਕਲਾ ਨਾਲ ਦਰਸ਼ਕ ਕੀਲ ਲਏ। ਮੰਚ ਦੀ ਸੰਚਾਲਨਾ ਉੱਘੇ ਕਬੱਡੀ ਕੁਮੈਂਟਰ ਤੇ 'ਮਿੱਤਰਾਂ ਦਾ ਨਾਂ ਚਲਦਾ ਦੇ ਪ੍ਰੈਂਜਟਰ' ਪੱਪਾ ਸਿੰਘਪੁਰੀਆ ਤੇ ਰਾਜੂ ਚਮਕੌਰ ਸਾਹਿਬ ਵਾਲਾ ਨੇ ਬਾਖੂਬੀ ਨਿਭਾਈ ਪ੍ਰੰਤੂ ਸਮੇਂ ਦੀ ਘਾਟ ਨੂੰ ਮੁੱਖ ਰੱਖਦਿਆਂ ਮੰਚ ਸੰਚਾਲਕਾਂ ਵਲੋਂ ਗਾਇਕਾਂ ਨੂੰ ਇਕ ਇਕ ਗੀਤ ਪੇਸ ਼ਕਰਨ ਦੀ ਅਪੀਲ ਕਰਨ ਉਪਰੰਤ ਵੀ ਕਲਾਕਾਰ ਮੱਲੋ ਮੱਲੀ ਵਾਧੂ ਸਮਾਂ ਲਾ ਹੀ ਜਾਂਦੇ ਸਨ। ਜੈਲਦਾਰ ਪ੍ਰਵਾਰ ਨੂੰ ਮੁਬਾਰਕਾਂ ਦੇਣ ਲਈ ਇਟਲੀ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਪਹੁੰਚੀਆਂ ਜਿਹਨਾਂ ਵਿਚ ਮੁੱਖ ਤੌਰ ਤੇ ਐਮਚਿਉਰ ਕਬੱਡੀ ਫੈਡਰੇਸ਼ਨ ਯੌਰਪ ਦੇ ਪ੍ਰਧਾਨ ਤੇ ਵੀਨਸ ਟੀਮ ਯੌਰਪ ਦੇ ਡਾਇਰੈਕਟਰ ਸ੍ਰੀ ਅਨਿਲ ਸ਼ਰਮਾ, ਲੰਡਨ ਤੋਂ ਮੇਜਰ ਸੰਧੂ, ਸ੍ਰ ਸੁਰਜੀਤ ਸਿੰਘ ਵਿਰਕ ,ਰਾਜ ਕੁਮਾਰ ਸੱਲਾ , ਸੁਖਵਿੰਦਰ ਸਿੰਘ ਗੋਬਿੰਦਪੁਰੀ ਬਾਬਾ ਮੇਵਾ ਸਿੰਘ ਜੀ, ਸ੍ਰ ਕਿਰਪਾਲ ਸਿੰਘ ਹੁੰਦਲ, ਸ੍ਰੀ ਪਰਵਿੰਦਰ ਸ਼ਰਮਾ, ਸ੍ਰੀ ਅਸ਼ੋਕ ਕੁਮਾਰ ਸ਼ੌਕੀ,ਰਛਪਾਲ ਸਿੰਘ ਹੰਸ, ਰਾਣਾ ਗੁਰਜੀਤ, ਜੱਸੀ ਬਨਵੈਤ,ਹਰਦੀਪ ਪਠਾਣੀਆ,ਨਿਰਮਲ, ਜਤਿੰਦਰ ਸਿੰਘ ਬੁਗਲੀ, ਜੱਸਾ ਪੀ.ਟੀ, ਪੱਤਰਕਾਰ ਵਿਸ਼ਾਲ , ਪੱਤਰਕਾਰ ਬਲਦੇਵ ਸਿੰਘ ਬੂਰੁਜੱਟਾਂ, ਸਰਬਜੀਤ ਸਿੰਘ ਢੱਕ, ਗੁਰਮੁਖ ਮਣੀ ਤੇ ਜਸਵੀਰ ਸਿੰਘ ਪ੍ਰਮੁੱਖ ਸਨ। ਅੰਤ ਵਿਚ ਸ੍ਰ ਸੁਰਿੰਦਰ ਸਿੰਘ ਜ਼ੈਲਦਾਰ ਦੇ ਇਸ ਸਮਾਗਮ ਵਿਚ ਪਹੁੰਚੇ ਸਾਰੇ ਦੋਸਤਾਂ ਮਿੱਤਰਾਂ ਤੇ ਪੱਤਰਕਾਰਾਂ ਦਾ ਸਾਰੇ ਹੀ ਪ੍ਰਵਿਾਰ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ।

ਸਮਾਜ ਸੇਵਕ ਸ਼ਰਮਾ ਨੇ ਗਰੀਬ ਵਿਦਿਆਰਥੀਆਂ ਨੂੰ ਬਸਤੇ ਵੰਡੇ

ਰਿੱਜੋਮਿਲੀਆ - ਇਟਲੀ (ਗੁਰਮੁਖ ਸਿੰਘ ਸਰਕਾਰੀਆ) ਇਟਲੀ ਦੇ ਪ੍ਰਸਿੱਧ ਬਿਜ਼ਨਿਸਮੈਨ , ਸਮਾਜ ਸੇਵਕ ਤੇ ਵੀਨਸ ਟੀਮ ਯੌਰਪ ਦੇ ਡਾਇਰੈਕਟਰ ਗੋਲਡ ਮੈਡਲਿਸਟ ਸ੍ਰੀ ਅਨਿਲ ਸ਼ਰਮਾਂ ਪਿਛਲੇ ਦਿਨੀਂ ਥੋੜੇ ਦਿਨਾਂ ਦੀ ਪੰਜਾਬ ਫੇਰੀ ਦੌਰਾਨ ਕਈ ਯਾਦਗਾਰੀ ਕੰਮ ਕਰ ਆਏ ਹਨ ਜਿਨਾ੍ਹਂ ਵਿਚ ਪਾਕਿਸਤਾਨ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਏ ਸ੍ਰੀ ਕਸ਼ਮੀਰ ਸਿੰਘ ਦੇ ਘਰ ਜਾ ਕੇ ਮਿਲ ਕੇ ਆਏ ਤੇ ਉਹਨਾਂ ਦੀ ਕੁਰਬਾਨੀ ਦੀ ਪ੍ਰਸੰਸਾ ਕਰਦਿਆਂ ਮਾਲੀ ਮਦਦ ਕੀਤੀ ਤੇ ਕਿਹਾ ਕਸ਼ਮੀਰ ਸਿੰਘ ਨੇ ਜਿਹੜੀ ਜਿੰਦਗੀ ਦਾ ਕੀਮਤੀ ਵਕਤ ਪਾਕਿਸਤਾਨ ਜੇਲ੍ਹ ਵਿਚ ਬਿਤਾਅ ਦਿੱਤਾ ਉਹ ਤਾਂ ਕੋਈ ਵੀ ਨਹੀਂ ਮੋੜ ਕੇ ਦੇ ਸਕਦਾ ਪਰ ਅਸੀਂ ਬਣਦਾ ਮਾਣ ਸਤਿਕਾਰ ਤਾਂ ਕਰ ਹੀ ਸਕਦੇ ਹਾਂ। ਇਸ ਮੌਕੇ ਤੇ ਸ੍ਰੀ ਸ਼ਰਮਾ ਨਾਲ ਇਟਲੀ ਦੇ ਪ੍ਰਸਿੱਧ ਕਬੱਡੀ ਕੁਮੈਂਟਰ ਪੱਪਾ ਸਿੰਘਪੁਰੀਆ ਤੇ ਸ੍ਰ ਕ੍ਰਿਪਾਲ ਸਿੰਘ ਹੁੰਦਲ ਵੀ ਮੌਜ਼ੂਦ ਸਨ। ਇਸੇ ਤਰਾਂ ਸ੍ਰੀ ਸ਼ਰਮਾ ਪਾਕਿਸਤਾਨ ਜੇਲ੍ਹ ਵਿਚ ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਹੇ ਸਰਬਜੀਤ ਸਿੰਘ ਦੇ ਪ੍ਰਵਿਾਰ ਨੂੰ ਵੀ ਮਿਲ ਆਏ ਤੇ ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਅਸੀਂ ਬਾਹਰ ਬੈਠ ਕੇ ਸਰਬਜੀਤ ਸਿੰਘ ਦੀ ਫਾਂਸੀ ਰੱਦ ਕਰਨ ਦੀਆਂ ਅਪੀਲਾਂ ਭਾਰਤ ਸਰਕਾਰ ਨੂੰ ਤੇ ਪੰਜਾਬ ਸਰਕਾਰ ਕਰ ਰਹੇਂ ਹਾਂ ਤੇ ਸਰਬਜੀਤ ਸਿੰਘ ਬੇਗੁਨਾਹ ਹੈ। ਸ੍ਰੀ ਸ਼ਰਮਾ ਨੇ ਬਰਨੀ ਦੀ ਪ੍ਰਸੰਸਾ ਕਰਦਿਆਂ ਕਿਹਾ ਸ੍ਰੀ ਬਰਨੀ ਇਨਸਾਨੀਅਤ ਦੇ ਰਿਸ਼ਤੇ ਨੂੰ ਮੁੱਖ ਰੱਖ ਕੇ ਮਦਦ ਕਰ ਰਹੇ ਹਨ ਜਿਸ ਕਰਕੇ ਸ੍ਰੀ ਬਰਨੀ ਦੀ ਇਸ ਸਮਾਜ ਸੇਵਾ ਨੂੰ ਦੁਨੀਆ ਵਿਚ ਸਰਾਹਇਆ ਗਿਆ ਹੈ। ਸ੍ਰੀ ਅਨਿਲ ਸ਼ਰਮਾ ਕੋਈ ਸੇਵਾ ਦਾ ਮੌਕਾ ਹੱਥੋਂ ਜਾਣ ਨਹੀਂ ਦੇਣਾ ਚਹੁੰਦੇ ਤੇ ਉਹਨਾਂ ਕਿਹਾ ਕਿ ਸਮਾਜ ਸੇਵਾ ਦਾ ਕੋਈ ਵੀ ਕੰਮ ਕਰਕੇ ਮੇਰੇ ਮਨ ਨੂੰ ਜੋ ਸਕੂਨ ਮਿਲਦਾ ਹੈ ਉਹ ਬਿਆਨ ਨਹੀਂ ਕਰ ਸਕਦੇ। ਉਹਨਾਂ ਸਰਕਾਰੀ ਸਕੂਲ ਐਲੀਮੈਂਟਰੀ ਮੁਹਾਲੀ ਦੇ ਫੇਜ਼ 9 (ਬਲਾਕ ਖਰੜ 3) ਦੇ ਵਿਦਿਆਰਥੀਆਂ ਨੂੰ ਬਸਤੇ ਵੰਡੇ ਲੈ ਕੇ ਦਿੱਤੇ। ਇਸ ਮੌਕੇ 'ਤੇ ਸਕੂਲ ਦੇ ਹੈੱਡਮਾਸਟਰ ਨੇ ਸ੍ਰੀ ਸ਼ਰਮਾ ਦੇ ਇਸ ਉੱਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਮਾਜ ਸੇਵਾ ਦੇ ਕਾਰਜ ਕਰਨੇ ਵੀ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੇ ਹਨ ਹੋਰ ਵੀ ਬਹੁਤ ਅਮੀਰ ਤੋਂ ਅਮੀਰ ਹਨ ਪਰ ਦਾਨ ਕਰਨਾਂ ਹਰ ਕਿਸੇ ਦੀ ਕਿਸਮਤ ਵਿਚ ਨਹੀਂ ਹੁੰਦਾ।

'ਵਿਸਾਖੀ ਧਮਾਕਾ 2008' ਇਟਲੀ 'ਚ ਕਲੇਰ ਕੰਠ ਧਮਾਲਾਂ ਪਾਉਣਗੇ
ਰਿੱਜੋਮਿਲੀਆ-ਇਟਲੀ (ਗੁਰਮੁਖ ਸਿੰਘ ਸਰਕਾਰੀਆ ) ਇਟਲੀ ਵਿਚ ਵਿਸਾਖੀ ਧਮਾਕਾ 2008 , 10 ਮਈ ਨੂੰ ਮੌਨਤੈਕੀਓ ਮਾਜੀਓਰੇ ਦੇ ਸਿਨੇਮਾ ਥੀਏਟਰ ਵਿਚ ਕਰਵਾਇਆ ਜਾਵੇਗਾ ਜਿਸ ਵਿਚ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਕਲੇਰ ਕੰਠ ਸਰੋਤਿਆਂ ਦਾ ਮਨੋਰੰਜਨ ਕਰਨਗੇ। ਇਸ ਵਿਸਾਖੀ ਮੇਲੇ ਵਿਚ ਵੀਨਸ ਟੀਮ ਯੌਰਪ ਦੇ ਡਾਇਰੈਕਟਰ ਤੇ ਐਮਚਿਉਰ ਕਬੱਡੀ ਫੈਡਰੇਸ਼ਨ ਯੌਰਪ ਦੇ ਪ੍ਰਧਾਨ ਸ੍ਰੀ ਅਨਿਲ ਸ਼ਰਮਾ ਮੁੱਖ ਮਹਿਮਾਨ ਹੋਣਗੇ ਤੇ ਮੇਲੇ ਦਾ ਉਦਘਾਟਨ ਸ੍ਰ ਸੁਰਿੰਦਰ ਸਿੰਘ ਜੈਲਦਾਰ ਆਪਣੇ ਕਰ ਕਮਲਾਂ ਨਾਲ ਕਰਨਗੇ। ਸ੍ਰੀ ਰਾਜ ਕੁਮਾਰ ਸੱਲਾ ਸ਼ਮਾਂ ਰੋਸ਼ਨ ਕਰਨਗੇ। ਮੇਲੇ ਦੇ ਮੁੱਖ ਪ੍ਰਬੰਧਕ ਸੱਤੀ ਵਿਚੈਂਸਾ ਨੇ ਦੱਸਿਆ ਕਿ ਮੇਲੇ ਦੀ ਪ੍ਰਧਾਨਗੀ ਸ੍ਰ. ਰਛਪਾਲ ਸਿੰਘ ਹੰਸ ਅਤੇ ਸੀ੍ਰ ਚਰਨ ਦਾਸ (ਤੇਲੂ ਰਾਮ) ਕਰਗੇ। ਪ੍ਰਬੰਧਕਾਂ ਵਲੋਂ ਸਰੋਤਿਆ ਨੂੰ ਪੁਰਜ਼ੋਰ ਅਪੀਲ ਹੈ ਵਿਸਾਖੀ ਮੇਲੇ ਵਿਚ ਕਿਸੇ ਤਰਾਂ ਦਾ ਵੀ ਨਸ਼ਾ ਵਰਤ ਕੇ ਨਾ ਆਵੇ।

ਪਗੜੀ ਹੁੰਦੀ ਨਿਸ਼ਾਨ ਬਹਾਦਰੀ ਦਾ, ਸੂਰਬੀਰਾਂ ਦੇ ਲਈ ਵੰਗਾਰ ਪਗੜੀ
ਰਿੱਜੋਮਿਲੀਆ - ਇਟਲੀ (ਗੁਰਮੁਖ ਸਿੰਘ ਸਰਕਾਰੀਆ) ਪਗੜੀ ਸਿੱਖ ਕੌਮ ਦਾ ਧਾਰਮਿਕ ਚਿੰਨ੍ਹ ਹੀ ਨਹੀਂ ਸਗੋਂ ਬਹਾਦਰੀ ਦਾ ਵੀ ਪ੍ਰਤੀਕ ਹੈ ਸਿੱਖ ਗੁਰੂਆਂ ਨੇ ਬਹੁਤ ਕੁਰਬਾਨੀਆਂ ਦੇ ਕੇ ਉਦੋਂ ਦਸਤਾਰ ਸਜਾਉਣ ਦਾ ਹੱਕ ਪ੍ਰਾਪਤ ਕੀਤਾ ਜਦੋਂ ਮੁਗਲ ਹਾਕਮਾਂ ਤੋਂ ਬਿਨਾਂ ਕੋਈ ਦਸਤਾਰ ਨਹੀਂ ਸੀ ਸਜਾ ਸਕਦਾ ਤੇ ਅੱਜ ਮੋਹਾਲੀ ਦੇ ਇੱਕ ਪ੍ਰਾਈਵੇਟ ਲਾਰੈਂਸ ਪਬਲਿਕ ਸਕੂਲ ਦੀ ਮੁੱਖ ਅਧਿਆਪਕਾ ਨੇ ਆਪਣੀ ਸੌੜੀ ਤੇ ਫਿਰਕੂ ਸੋਚ ਦਾ ਪ੍ਰਦਰਸ਼ਨ ਕਰਦਿਆਂ ਤਿੰਨ ਸਿੱਖ ਵਿਦਿਆਰਥੀਆਂ ਨੂੰ ਸਕੂਲ ਦਸਤਾਰ ਸਜਾ ਕੇ ਆਉਣ ਦੇ ਦੋਸ਼ ਤਹਿਤ ਕਲਾਸ ਵਿਚੋਂ ਬਾਹਰ ਕੱਢ ਦਿੱਤਾ ਜਿਸ ਤੇ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਤੇ ਪੰਜਾਬ ਸਰਕਾਰ ਤੋਂ ਸਬੰਧਤ ਸਕੂਲ ਦੇ ਪ੍ਰਬੰਧਕੀ ਬੋਰਡ ਅਤੇ ਮੁੱਖ ਅਧਿਆਪਕਾ ਵਿਰੁੱਧ ਸਖਤ ਕਾਰਵਾਈ ਕਰਕੇ ਪੁਲਿਸ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਇਟਲੀ ਸਿੱਖ ਕੋਂਸਿਲ ਦੇ ਆਗੂ ਸ੍ਰ. ਜਸਵੀਰ ਸਿੰਘ ਬੈਰਗਾਮੋ, ਸ੍ਰ ਗੁਰਵਿੰਦਰ ਸਿੰਘ ਪਾਂਸਟਾ ਸ੍ਰ ਪਰਮਜੀਤ ਸਿੰਘ ਚਾਹਲ (ਰਿੱਜੋਮਿਲੀਆ) ,ਸ੍ਰ. ਨਰਿੰਦਰ ਸਿੰਘ, ਸ੍ਰ. ਅਮਰਜੀਤ ਸਿੰਘ , ਸ੍ਰ. ਹਰਪਾਲ ਸਿੰਘ ਵਰੋਨਾ ਅਤੇ ਸ੍ਰ. ਅਵਤਾਰ ਸਿੰਘ ਨੇ ਕਿਹਾ ਕਿ ਅਜਿਹੀ ਅਧਿਆਪਕਾ ਦੀ ਫਿਰਕੂ ਸੋਚ ਤੇ ਤਰਸ ਹੈ ਕਿ ਫਿਰਕੂ ਰੰਗ ਵਿਚ ਰੰਗੀ ਰੰਗੀ ਵਿਦਿਆਥੀਆਂ ਨੂੰ ਜਾਤ ਪਾਤ ਖਤਮ ਕਰਨ ਦੀ ਸਿੱਖਿਆ ਕਿਵੇਂ ਦਿੰਦੀ ਹੋਵੇਗੀ ? ਇਹਨਾਂ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਵਲੋਂ ਇਸ ਮਾਮਲੇ ਲਏ ਸਖਤ ਸਟੈਂਡ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਾਰੀਆਂ ਸਿੱਖ ਜੱਥੇਬੰਦੀਆਂ ਇਸ ਮੁੱਦੇ ਤੇ ਏਕਤਾ ਦਾ ਸਬੂਤ ਦਿੰਦੇ ਹੋਏ ਰੋਸ ਮੁਜਹਾਰੇ ਕਰਨ ਤੇ ਪੰਜਾਬ ਸਰਕਾਰ ਨੂੰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀਆਂ ਅਪੀਲਾਂ ਕਰਨ ਤਾਂ ਕਿ ਅੱਗੋਂ ਤੋਂ ਕੋਈ ਵੀ ਫਿਰਕੂ ਸੋਚ ਦਾ ਮਾਲਕ ਅਜਿਹਾ ਕਦਮ ਨਾ ਚੁੱਕਣ ਦਾ ਹੀਆ ਨਾ ਕਰ ਸਕੇ।

ਹੁੰਣ ਅਕਾਸ਼ ਰੇਡੀਉ ਦੀਆਂ ਸੇਵਾਵਾਂ ਮੋਬਾਈਲ ਫੋਨ ਰਾਹੀਂ ਸ਼ੁਰੂ

ਪਿਛਲੇ 6 ਸਾਲਾਂ ਤੋਂ ਪੰਜਾਬੀ ਮੀਡੀਆ ਵਿੱਚ ਬਿਹਤਰੀਨ ਕਾਰਗੁਜ਼ਾਰੀ ਕਰਕੇ ਪੰਜਾਬੀਆਂ ਦੇ ਹਰਮਨ ਪਿਆਰੇ ਬਣੇ ਅਕਾਸ਼ ਰੇਡੀਉ ਨੇ ਨਵੀਆਂ ਪੈੜਾਂ ਪੁੱਟਦਿਆਂ ਸਕਾਈ ਅਤੇ ਇੰਟਰਨੈਟ ਤੋਂ ਬਾਅਦ ਹੁੰਣ ਅਕਾਸ਼ ਰੇਡੀਉ ਦੀਆਂ ਸੇਵਾਵਾਂ ਮੋਬਾਈਲ ਫੋਨ ਰਾਹੀਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧ ਵਿੱਚ ਅਕਾਸ਼ ਰੇਡੀਉ ਵੱਲੋਂ ਬੀਤੇ ਦਿਨੀ ਮਿਲਨ ਪੈਲਸ ਸਾਉਥਾਲ ਵਿੱਚ ਲਾਂਚ ਪਾਰਟੀ ਕੀਤੀ ਗਈ ਜਿਸ ਵਿੱਚ ਅਕਾਸ਼ ਰੇਡੀਉ ਦੀ ਟੀਮ ਨਾਲ ਇਲਾਕ ਦੇ ਨਾਮਵਰ ਵਿਅਕਤੀ ਅਤੇ ਸਹਿਯੋਗੀ ਆਪਣੇ ਪਰਵਾਰਾਂ ਨਾਲ ਹਾਜ਼ਰ ਸਨ। ਲਾਂਚ ਲਈ ਅਕਾਸ਼ ਰੇਡੀਉ ਦੇ ਸੀ.ਈ.ਓ. ਸ.ਸੁਖਵਿੰਦਰ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਕਮਲਪ੍ਰੀਤ ਕੌਰ ਨੇ ਮੁੱਖ ਮਹਿਮਾਨਾਂ, ਲੇਬਰ ਐਮ.ਪੀ. ਸਟੀਫਨ ਪਾਉਡ (labour MP Stephen Pound), ਕੰਜ਼ਰਵੇਟਿਵ ਪਾਰਟੀ ਦੇ ਜੀ.ਐਲ.ਏ. ਮੈਂਬਰ ਰਿਚਰਡ ਬਾਰਨਸ (GLA member Richard Barnes), ਹਲਕਾ ਕਿਲਾ ਰਾਏਪੁਰ ਪੰਜਾਬ ਤੋਂ ਐਮ.ਐਲ.ਏ. ਸ: ਜਸਬੀਰ ਸਿੰਘ ਜੱਸੀ ਖੰਗੂਰਾਂ ਨੂੰ ਸਟੇਜ ਤੇ ਸੱਦਾ ਦਿਤਾ, ਜਿੱਥੇ ਉਹਨਾਂ ਮੋਬਾਈਲ ਤੇ ਬਟਨ ਪ੍ਰੈਸ ਕਰਕੇ ਅਧਿਕਾਰਕ ਤੌਰ ਤੇ ਇਸ ਸੇਵਾ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਬੋਲਦਿਆਂ ਐਮ.ਪੀ. ਸਟੀਫਨ ਪਾਉਡ ਨੇ ਅਕਾਸ਼ ਰੇਡੀਉ ਨੂੰ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਅਕਾਸ਼ ਰੇਡੀਉ ਲਈ ਕੋਈ ਵੀ ਸੀਮਾ ਦਾ ਬੰਧਨ ਨਹੀਂ ਹੈ ਅਤੇ ਅਕਾਸ਼ ਰੇਡੀਉ ਕੇਵਲ ਬਿਹਤਰੀਨ ਕਦਰਾਂ ਕੀਮਤਾਂ ਨੂੰ ਹੀ ਦਰਸਾਉਦਾ ਹੈ। ਉਸਦੇ ਲਈ ਬਿਹਤਰੀਨ ਤੋਂ ਘੱਟ ਕੋਈ ਲਫਜ਼ ਨਹੀਂ ਹੈ।

ਰਿਚਰਡ ਬਾਰਨਸ ਨੇ ਵੀ ਅਕਾਸ਼ ਰੇਡੀਉ ਨੂੰ ਮੁਬਾਰਕਾਂ ਦਿੱਤੀਆਂ ਅਤੇ ਮੋਬਾਈਲ ਫੋਨ ਰਾਹੀਂ ਲਾਂਚ ਦੀ ਖੁਸ਼ੀ ਪ੍ਰਗਟਾਈ। ਸ.ਜੱਸੀ ਖੰਗੂਰਾ ਨੇ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਪੰਜਾਬ ਤੋਂ ਜੱਦ ਵੀ ਕੋਈ ਰਾਜਨੀਤਕ ਨੇ ਇੰਗਲੈਂਡ ਆਉਣਾ ਹੁੰਦਾ ਹੈ ਤੇ ਉਸਨੂੰ ਬਾਕੀ ਪੌਲੀਟੀਸ਼ੀਅਨ ਕਿੰਹਦੇ ਹਨ ਕਿ ਉਹ ਅਕਾਸ਼ ਰੇਡੀਉ ਜ਼ਰੂਰ ਜਾਣ। ਉਹਨਾਂ ਕਿਹਾ ਕਿ ਪੰਜਾਬ ਦੇ ਸਮੁੱਚਿਆਂ ਰਾਜਨੀਤਕਾਂ ਵਿੱਚ ਅਕਾਸ਼ ਰੇਡੀਉ ਦਾ ਹਮੇਸ਼ਾਂ ਜ਼ਿਕਰ ਹੁੰਦਾ ਹੈ।

ਇਸ ਮੌਕੇ ਬੋਲਦਿਆਂ ਅਕਾਸ਼ ਰੇਡੀਉ ਦੇ ਸੀ.ਈ.ਓ. ਸ.ਸੁਖਵਿੰਦਰ ਸਿੰਘ ਨੇ ਕਿਹਾ ਕਿ ਅਕਾਸ਼ ਰੇਡੀਉ ਨੇ ਹਮੇਸ਼ਾਂ ਹੀ ਕਮਯੁਨਿਟੀ ਕਾਰਜਾਂ ਨੂੰ ਤਰਜ਼ੀਹ ਦਿਤੀ ਹੈ ਤੇ ਸਾਰਿਆਂ ਦੇ ਪਿਆਰ ਤੇ ਵਾਹਿਗੁਰੂ ਦੀ ਬਖਸ਼ਿਸ਼ ਨਾਲ ਇਸੇ ਤਰਾਂ ਹੀ ਅੱਗੇ ਵੀ ਹੁੰਦਾ ਰਹੇਗਾ। ਐਮ.ਡੀ. ਕਮਲਪ੍ਰੀਤ ਕੌਰ ਨੇ ਆਏ ਮਹਿਮਾਨਾਂ ਅਤੇ ਪਤਵੰਤੇ ਸੱਜਣਾ ਤੇ ਸਹਯੋਗੀ ਪਰਿਵਾਰਾਂ ਦਾ ਸਵਾਗਤ ਤੇ ਧੰਨਵਾਦ ਕੀਤਾ ਅਤੇ ਅਕਾਸ਼ ਰੇਡੀਉ ਦੀ ਟੀਮ ਵਿੱਚ ਗਿਆਨੀ ਸਰਵਨ ਸਿੰਘ ਕੋਵੈਂਟਰੀ ਵਾਲਿਆਂ, ਸ.ਮਨਜੀਤ ਸਿੰਘ ਖਟਕੜਕਲਾਂ ਅਤੇ ਸਾ ਰੇ ਗਾ ਮਾ ਡਾਂਸ ਅਤੇ ਮਯੁਜ਼ਿਕ ਅਕੈਡਮੀ ਦੀ ਡਰੈਕਟਰ ਪੈਮ ਦਾ ਅਕਾਸ਼ ਰੇਡੀਉ ਦੀ ਹੈਡ ਔਫ ਮਾਰਕਿਟਿੰਗ ਵੱਜੋਂ ਨਿੱਘਾ ਸਵਾਗਤ ਕੀਤਾ। ਇਥੇ ਮਨਪ੍ਰੀਤ ਸਿੰਘ ਨੇ ਸਾਰਿਆਂ ਨੂੰ ਮੋਬਾਈ ਤੇ ਅਕਾਸ਼ ਰੇਡੀਉ ਟਯੂਨ ਕਰਨ ਦੀ ਜਾਚ ਦੱਸੀ।

ਇਸ ਮੌਕੇ ਅਕਾਸ਼ ਰੇਡੀਉ ਦੇ ਪ੍ਰਜ਼ੈਂਟਰਾਂ ਵਿੱਚ ਗਿ.ਕੁਲਵਿੰਦਰ ਸਿੰਘ ਰੌਸ਼ਨ, ਗਿ.ਸਵਰਨ ਸਿੰਘ ਕੋਵੈਂਟਰੀ, ਗਿ. ਸਤਨਾਮ ਸਿੰਘ, ਮਨਪ੍ਰੀਤ ਸਿੰਘ, ਰਮਨਦੀਪ ਸਿੰਘ, ਅਮਨਦੀਪ ਸਿੰਘ, ਚਰਨਜੀਤ ਸਿੰਘ ਸੰਧੂ, ਸੁਖਵਿੰਦਰ ਕੌਰ, ਪਰਮਜੀਤ ਕੌਰ, ਗੁਰਬਕਸ਼ ਕੌਰ, ਡੀ.ਜੇਜ਼ ਵਿੱਚ ਬਿੱਲਕਸ, ਨਿਸਾਰ ਭੱਟ, ਸਟ੍ਰੌਮਜ਼ ਆਦ ਨੇ ਆਪਣੇ ਵਿਚਾਰ ਰੱਖੇ ਅਤੇ ਮਹਮਾਨਾਂ ਦਾ ਮਨੋਰੰਜਨ ਕੀਤਾ। ਗਾਇਕ ਇੰਦਰਜੀਤ ਸਿੰਘ ਸੋਡੀ ਨੇ ਇਸ ਮੌਕੇ ਲਾਈਵ ਪ੍ਰਫੌਰਮ ਕਰ ਕੇ ਦਰਸ਼ਕਾਂ ਨੂੰ ਖੁਸ਼ ਕੀਤਾ।

ਭਾਰਤ ਦੇ ਸਾਇੰਸ ਟੈਕਨੋਲੋਜੀ ਮੰਤਰੀ ਸ਼੍ਰੀ ਕਪਿਲ ਸਿੰਬਲ ਦਾ ਫਿਨਲੈਡ ਦੋਰਾ


ਯਰੂਪ(ਰੁਪਿੰਦਰ ਢਿੱਲੋ ਮੋਗਾ)ਇੰਡੀਅਨ ਓਵਰਸੀਈਜ ਕਾਂਗਰਸ ਫਿਨਲੈਡ ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਸੈਣੀ ਤੋ ਮਿਲੀ ਜਾਣਕਾਰੀ ਅਨੁਸਾਰ ਪਿੱਛਲੀ ਦਿਨੀ ਭਾਰਤ ਦੇ ਭਾਰਤ ਦੇ ਸਾਇੰਸ ਟੈਕਨੋਲੋਜੀ ਮੰਤਰੀ ਸ਼੍ਰੀ ਕਪਿਲ ਸਿੰਬਲ ਆਪਣੇ ਡੈਲੀਗੇਟਸ ਨਾਲ ਫਿਨਲੈਡ ਦੇ ਦੋਰੇ ਤੇ ਆਏ, ਜਿੱਥੇ ਉਹਨਾ ਦਾ ਇੰਡੀਅਨ ਓਵਰਸ਼ੀਜ ਕਾਂਗਰਸ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਆਪਣੀ ਫੇਰੀ ਦੋਰਾਨ ਉਹਨਾ ਨੇ ਫਿਨਲੈਡ ਦੇ ਪ੍ਰਧਾਨ ਮੰਤਰੀ ਮਾਤੀ ਵੰਨਹਾਨਨ ਨਾਲ ਮੁਲਾਕਾਤ ਕੀਤੀ । ਪ੍ਰਧਾਨ ਮੰਤਰੀ ਮਾਤੀ ਵੰਨਹਾਨਨ ਨੇ ਭਾਰਤ ਅੱਤੇ ਫਿਨਲੈਡ ਦਰਮਿਆਨ ਵਿਉਪਾਰ ਅੱਤੇ ਟੈਕਨੋਲੋਜੀ ਦੇ ਖੇਤਰ ਚ ਗੂੜੇ ਹੋ ਰਹੇ ਰਿਸ਼ਤਿਆ ਤੇ ਖੁਸ਼ੀ ਪ੍ਰਗਟ ਕੀਤੀ। ਇਸ ਤੋ ਇਲਾਵਾ ਫਿਨਲੈਡ ਦੇ ਕਿਰਤ ਸਿਖਿਆ ਅੱਤੇ ਸਾਇੰਸ ਮੰਤਰੀ ਮਿ: ਮਾੳਰੀ ਪੇਕਕਾਰੀਅਨ ਨਾਲ ਕਈ ਅਹਿਮ ਮੁਦਿਆ ਤੇ ਵਾਰਤਾ ਕੀਤੀ ਅੱਤੇ ਦੋਹਾ ਮੁਲੱਕਾ ਦੇ ਮੰਤਰੀਆ ਨੇ ਸਾਇੰਸ ਅੱਤੇ ਰਿਸਾਰਚ ਦੇ ਖੇਤਰ ਵਿੱਚ ਦੋਨੋ ਮੁਲੱਕਾ ਦੇ ਸਹਿਯੋਗ ਅੱਤੇ ਵਟਾਦਰੇ ਸੰਬਧੀ ਮੁਦਿਆ ਤੇ ਹਸਤਾਖਰ ਕੀਤੇ।ਮਾਨਯੋਗ ਮੰਤਰੀ ਕਪਿਲ ਸਿੰਬਲ ਦੇ ਮਾਨ ਸਨਮਾਨ ਵਿੱਚ ਫਿਨਲੈਡ ਦੇ ਉੱਚ ਮੰਤਰੀਆ ਨੇ ਰਾਤਰੀ ਭੋਜਨ ਦਾ ਆਜੋਯਨ ਵੀ ਕੀਤਾ।ਆਪਣੇ ਰੁਝਾਵੇ ਭਰੇ ਦੋਰੇ ਤੋ ਵਿਹਲੇ ਹੋ ਉਨਾ ਨੇ ਇੰਡੀਅਨ ਕਾਗਰਸ ੳਵਰਸ਼ੀਜ ਦੇ ਅਹੁਦੇਦਾਰਾ ਨਾਲ ਇੱਕ ਮੀਟਿੰਗ ਕੀਤੀ, ਜਿੱਥੇ ਉਨਾਂ ਦੇ ਸਨਮਾਨ ਵਿੱਚ ਇੱਕ ਡਿਨਰ ਪਾਰਟ਀ਿ ਦਾ ਆਜੋਯਨ ਕੀਤਾ ਜਿਸ ਵਿੱਚ ਫਿਨਲੈਡ ਦੀ ਰਾਜਧਾਨੀ ਹੈਲਸਿੰਨਕੀ ਸਥਿੱਤ ਭਾਰਤੀ ਰਾਜਦੂਤ ਸ਼੍ਰੀ ਪ੍ਰਦੀਪ ਸਿੰਘ (ਭਾਰਤੀ ਰਾਜਦੂਤ ਫੋਰ ਫਿਨਲੈਡ ਅੱਤੇ ਇਸਟੋਨੀਆ ) ਆਰ ਕੇ ਕਾਲੜਾ ਕੋਨਸਲਰ, ਦਵਿੰਦਰ ਸਿੰਘ ਸੈਣੀ, ਬੰਸਤ ਸਿੰਘ ਖਹਿਰਾ, ਮਨਜੀਤ ਸਿੰਘ, ਮੁਨੀਸ਼ ਸ਼ਰਮਾ, ਦੀਪਕ ਚੋਹਾਨ, ਫਿਨਲੈਡ ਦੇ ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀ, ਪਾਰਲੀਮੈਟ ਮੈਬਰਾਂ ਆਦਿ ਸਮੇਤ ਫਿਨਲੈਡ ਇੰਡੀਆ ਸੰਸਥਾ ਦੇ ਸਪੈਸ਼ਲ ਸਲਾਹਾਕਾਰ ਸ਼੍ਰੀ ਰਾਮਚੰਦਰਾ ਕੁਲਕਰਨੀ ਨੇ ਸ਼ਿਰਕਤ ਕੀਤੀ। ਵਰਨਣਯੋਗ ਹੈ ਕਿ ਪਿੱਛਲੇ ਕੁੱਝ ਸਮੇ ਤੋ ਫਿਨਲੈਡ ਸਥਿਤ ਨੋਕੀਆ ਮੋਬਾਇਲ ਇੰਡਸਟਰੀ ਅੱਤੇ ਦੂਸਰੀਆ ਹੋਰ ਕੰਪਨੀਆਂ ਚ ਭਾਰਤ ਤੋ ਕਾਫੀ ਤਾਦਾਦ ਚ ਪੜੇ ਲਿਖੇ ਉੱਚੀ ਚੋਟੀ ਦੇ ਤਜਰਬੇਕਾਰ ਲੋਕੀ ਰੋਜਗਾਰ ਲਈ ਆ ਰਹੇ ਹਨ।

ਕੈਦੀਆਂ ਤੋਂ ਆਪਣੇ ਘਰਾਂ ਵਿਚ ਕੰਮ ਕਰਵਾਉਣ ਵਾਲੇ ਅਫ਼ਸਰਾਂ ਦੀ ਜਾਂਚ ਹੋਵੇ - ਇਟਲੀ ਸਿੱਖ ਕੌਂਸਿਲ
ਇਟਲੀ (ਗੁਰਮੁਖ ਸਿੰਘ ਸਰਕਾਰੀਆ) ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਕਾਨੂੰਨ ਦੀ ਰਾਖੀ ਦੇ ਦਮਗੱਜੇ ਮਾਰਨ ਵਾਲੀ ਪੰਜਾਬ ਪੁਲਿਸ ਕਿਵੇਂ ਆਏ ਦਿਨ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੀ ਜਿਸ ਦੀਆਂ ਸੁਰਖੀਆਂ ਅਖਬਾਰਾਂ ਵਿਚ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ ਤੇ ਹੁਣ ਕੇਂਦਰੀ ਜੇਲ੍ਹ ਸ੍ਰੀ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀ ਕੈਦੀਆਂ ਤੋਂ ਜਬਰਦਸਤੀ ਆਪਣੇ ਘਰਾਂ ਵਿਚ ਕੰਮ ਕਰਵਾਉਂਦੇ ਹਨ ਜਿਸ ਦੀ ਜਾਂਚ ਹੋਣ ਤੇ ਦੋਸ਼ੀ ਅਫ਼ਸਰਾਂ ਨੂੰ ਮਅੁੱਤਲ ਕੀਤਾ ਜਾਵੇ । ਇਹ ਮੰਗ ਇਟਲੀ ਸਿੱਖ ਕੋਂਸਿਲ ਦੇ ਕਾਰਜ ਕਰਤਾ ਸ੍ਰ ਜਸਵੀਰ ਸਿੰਘ ਤੇ ਗੁਰਵਿੰਦਰ ਸਿੰਘ ਪਾਂਸ਼ਟਾ ਨੇ ਪੰਜਾਬ ਸਰਕਾਰ ਤੋਂ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦਾ ਆਮ ਲੋਕਾਂ ਨਾਲ ਵਿਉਹਾਰ ਅਤਿ ਨਿੰਦਣ ਜੋਗ ਹੈ ਜਿਸ ਨੂੰ ਸੁਧਾਰਨ ਦੀ ਲੋੜ ਹੈ ਮੁੱਠੀ ਗਰਮ ਕੀਤੇ ਬਿਨਾਂ ਇੱਕ ਰਿਪੋਰਟ ਤੱਕ ਨਹੀਂ ਦਰਜ ਕਰਦੇ।

ਸਹੁਰੇ ਹੀ ਨੂੰਹਾਂ ਨੂੰ ਨਹੀਂ ਨੂੰਹਾਂ ਵੀ ਸਹੁਰਿਆਂ ਨੂੰ ਤੰਗ ਕਰਦੀਆਂ ਹਨ
ਇਟਲੀ (ਗੁਰਮੁਖ ਸਿੰਘ ਸਰਕਾਰੀਆ) ''ਲਾਲਚੀਆਂ ਸਹੁਰਿਆਂ ਹੱਥੋਂ ਸਤਾਈ ਨੂੰਹ ਦਾਜ ਦੀ ਬਲੀ ਚੜ੍ਹ ਗਈ ਜਾਂ ਦਾਜ ਦੀ ਬਲੀ ਚੜ੍ਹਾ ਦਿੱਤੀ'' ਦੀਆਂ ਸੁਰਖੀਆਂ ਨਿੱਤ ਦਿਨ ਅਖਬ਼ਾਰਾਂ 'ਚ ਪੜ੍ਹਨ ਨੂੰ ਮਿਲਦੀਆਂ ਹਨ ਤੇ ਦਾਜ ਦੇ ਲਾਲਚੀਆਂ ਨੂੰ ਕਾਬੂ ਕਰਨ ਲਈ ਸਾਡੀ ਸਰਕਾਰ ਨੇ ਬਹੁਤ ਕਾਨੂੰਨ ਹੋਂਦ ਵਿਚ ਲਿਆਂਦੇ ਹਨ ਪ੍ਰੰਤੂ ਜੋ ਨੂੰਹਾਂ ਦਾਜ ਦੇਣ ਦੇ ਝੂਠੇ ਕੇਸ ਬਣਾ ਕੇ ਪਤੀ ਤੇ ਸਹੁਰੇ ਪ੍ਰਵਿਾਰ ਨੂੰ ਨਿੱਤ ਨਵੀਂ ਮੁਸ਼ਕਿਲ ਵਿਚ ਪਾਈ ਰੱਖਦੀਆਂ ਹਨ ਤੇ ਦਾਜ ਦੇ ਕਾਨੂੰਨ ਦੀ ਦੁਰਵਰਤੋਂ ਕਰਕੇ ਸਹੁਰਿਆਂ ਨੂੰ ਨਾਜਾਇਜ਼ ਤੰਗ ਕਰਨ ਵਾਲੀਆਂ ਨੂੰਹਾਂ ਦੇ ਖਿਲਾਫ ਵੀ ਛਾਣਬੀਨ ਕਰਕੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।
ਇਟਲੀ ਵਿਚ ਰਹਿਣ ਵਾਲੇ ਗੁਰਦੀਪ ਬੱਗਾ ਨੇ ਇਸ ਪੱਤਰਕਾਰ ਨੂੰ ਆਪ ਬੀਤੀ ਸੁਣਾਉਦਿਆਂ ਦੱਸਿਆ ਕਿ ਮੇਰਾ ਵਿਆਹ 1 ਜਨਵਰੀ 2006 ਨੂੰ ਸਤਿੰਦਰ ਕੌਰ ਪੁੱਤਰੀ ਇੰਦਰਜੀਤ ਵਾਸੀ 71 ਸੈਕਟਰ ,ਹਾਊਸ ਨੰਬਰ 2112 ਮੁਹਾਲੀ(ਚੰਡੀਗੜ੍ਹ) ਨਾਲ ਹੋਇਆ। ਵਿਆਹ ਸਮੇਂ ਮੈਂ ਤੇ ਮੇਰੇ ਘਰਦਿਆਂ ਨੇ ਕੁੜੀ ਵਾਲਿਆਂ ਤੋਂ ਕੋਈ ਦਾਜ ਜਾਂ ਨਗਦੀ ਨਹੀਂ ਮੰਗੀ ਤੇ ਵਿਆਹ ਵੀ ਮੈਰਿਜ ਪੈਲੇਸ ਵਿਚ ਨਹੀਂ ਇੱਕ ਕਮਿਊਨਿਟੀ ਹਾਲ ਵਿਚ ਬਿਨਾਂ ਸ਼ਮਿਆਨੇ ਤੋਂ ਬਹੁਤ ਹੀ ਸਾਦੇ ਢੰਗ ਨਾਲ ਕਰਵਾਇਆ। ਗੁਰਦੀਪ ਨੇ ਦੱਸਿਆ ਮੈਂ ਇਟਲੀ ਰਹਿੰਦਾ ਹੋਣ ਕਰਕੇ ਮੇਰੀ ਪਤਨੀ ਨੇ ਮੇਰੀ ਗੈਰ ਹਾਜਰੀ ਵਿਚ ਮੇਰੇ ਪਿੰਡ ਮੇਰੇ ਮਾਂ ਬਾਪ ਕੋਲ ਰਹਿਣ ਦੀ ਬਜਾਏ ਆਪਣੇ ਪੇਕੇ ਰਹਿਣ ਦੀ ਜਿੱਦ ਕੀਤੀ ਤੇ ਉਹ ਪੇਕੇ ਹੀ ਰਹੀ। ਮੈਂ ਇਟਲੀ ਤੋਂ ਜਾ ਕੇ 8 ਜਨਵਰੀ 2008 ਨੂੰ ਆਪਣੀ ਪਤਨੀ ਨੂੰ ਲੈਣ ਗਿਆ ਤਾਂ ਮੇਰੀ ਪਤਨੀ ਨੇ ਮੇਰੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਸਹੁਰਿਆਂ ਤੇ ਪਤਨੀ ਨੇ ਮਿਲ ਮੇਰੇ ਕੋਲੋਂ ਤਲਾਕ ਦੀ ਮੰਗ ਅਤੇ ਮੇਰੇ ਕੋਲੋਂ 9 ਲੱਖ ਰੁਪਏ ਦੀ ਮੰਗ ਕਰਨ ਲੱਗ ਪਏ ਤੇ ਇਨਕਾਰ ਕਰਨ ਦੀ ਸੂਰਤ ਵਿਚ ਦਾਜ ਦਾ ਕੇਸ ਕਰਨ ਦੀ ਧਮਕੀ ਵੀ ਦਿੱਤੀ। ਮੇਰੇ ਵਲੋਂ 9 ਲੱਖ ਤੇ ਤਲਾਕ ਦੇਣ ਤੋਂ ਇਨਕਾਰ ਕਰਨ ਤੇ ਮੇਰੇ ਸਹੁਰਿਆਂ ਨੇ ਸਾਡੇ ਸਾਰੇ ਪ੍ਰਵਿਾਰ ਤੇ ਦਾਜ ਮੰਗਣ ਦਾ ਝੂਠਾ ਕੇਸ ਦਰਜ ਕਰਵਾ ਦਿੱਤਾ । ਗੁਰਦੀਪ ਨੇ ਪੱਤਰਕਾਰਾਂ ਨੂੰ ਵੈਸਟਰਨ ਯੂਨੀਅਨ ਰਾਂਹੀ ਭੇਜੇ ਪੈਸਿਆਂ ਦੀਆਂ ਰਸੀਦਾਂ ਵਿਖਾਉਦਿਆਂ ਕਿਹਾ ਕਿ ਜੇ ਮੈਂ ਤੇ ਮੇਰਾ ਪ੍ਰਵਿਾਰ ਸਹੁਰਿਆਂ ਤੋਂ ਦਾਜ ਮੰਗਦੇ ਹੁੰਦੇ ਤਾਂ ਮੈਂ ਆਪਣੀ ਪਤਨੀ ਨੂੰ ਇਟਲੀ ਤੋਂ ਖਰਚਾ ਕਿਉਂ ਭੇਜਣਾ ਸੀ।

ਬੈਰਗਾਮੋ 'ਚ ਭਗਤ ਰਵਿਦਾਸ ਪੁਰਬ 6 ਅਪ੍ਰੈਲ ਨੂੰ
ਬੈਰਗਾਮੋ - ਇਟਲੀ(ਗੁਰਮੁਖ ਸਿੰਘ ਸਰਕਾਰੀਆ) ਭਗਤ ਰਵਿਦਾਸ ਜੀ ਦੇ 631 ਵੇਂ ਜਨਮ ਪੁਰਬ ਬੈਰਗਾਮੋ ਵਿਖੇ 6 ਅਪ੍ਰੈਲ ਨੂੰ ਬਹੁਤ ਹੀ ਸ਼ਰਧਾ ਨਾਲ ਮਨਾਏ ਜਾਣਗੇ ਜਿਸ ਵਿਚ ਉੱਘੇ ਪ੍ਰਚਾਰਕ ਢਾਡੀ ਸਰੂਪ ਸਿੰਘ ਕੜਿਆਣਾ ਦਾ ਜਥਾ,ਸੰਤ ਗੋਬਿੰਦ ਦਾਸ ਜੀ ਡੇਰਾ 1008 ਫਗਵਾੜਾ ਵਾਲੇ , ਸੰਤ ਚਮਨ ਦਾਸ ਜੀ,ਸੰਤ ਦੇਸ ਰਾਜ ਜੀ ਤੇ ਮੰਗੀ ਧੰਨੋਵਾਲੀਆ ਦਾ ਗਰੁੱਪ ਤੋਂ ਇਲਾਵਾ ਕੈਨੇਡਾ ਤੋਂ ਪ੍ਰਚਾਰਕ ਬੀਬੀ ਕਮਲੇਸ਼ ਹੀਰ ਵਿਸ਼ੇਸ ਤੌਰ ਤੇ ਪਹੁੰਚਣਗੇ। ਪ੍ਰੈੱਸ ਨੂੰ ਇਹ ਜਾਣਕਾਰੀ ਗੁਰਦੁਆਰਾ ਸਾਹਿਬ ਬੈਰਗਾਮੋ ਰਵਿਦਾਸ ਦਰਬਾਰ ਦੇ ਪ੍ਰਧਾਨ ਬਲਜੀਤ ਸਿੰਘ ਤੇ ਗੁਰਨਾਮ ਸਿੰਘ ਗੰਢਾ ਨੇ ਦਿੱਤੀ । ਇਸ ਮੌਕੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

ਪੰਜਾਬ ਵਿਚ ਪੰਜਾਬੀ ਨੂੰ ਲਾਗੂ ਕਰਨ ਸ਼ਲਾਘਾਯੋਗ ਕਦਮ ਪਰ ਵਿਧਾਇਕ ਵੀ ਪੰਜਾਬੀ ਬੋਲਣ- ਪਾਂਸ਼ਟਾ
ਇਟਲੀ (ਗੁਰਮੁਖ ਸਿੰਘ ਸਰਕਾਰੀਆ) ਪੰਜਾਬ ਸਰਕਾਰ ਦਾ ਪੰਜਾਬ ਵਿਚ ਦਸਵੀਂ ਤੱਕ ਪੰਜਾਬੀ ਨੂੰ ਲਾਜ਼ਮੀ ਕਰਨਾ ਬਹੁਤ ਸ਼ਲਾਘਾ ਯੋਗ ਕਦਮ ਹੈ ਜਿਸ ਦੀ ਵਿਦੇਸ਼ਾਂ 'ਚ ਬੈਠੇ ਪੰਜਾਬੀ ਭਾਈਚਾਰੇ ਨੇ ਬਹੁਤ ਖੁਸ਼ੀ ਮਨਾਈ ਪ੍ਰੰਤੂ ਪੰਜਾਬ ਸਰਕਾਰ ਦੇ ਹੀ ਕਈ ਵਿਧਾਇਕ ਮਾਂ ਬੋਲੀ ਪੰਜਾਬੀ ਨੂੰ ਛੱਡ ਹਿੰਦੀ ਵਿਚ ਗੱਲ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ ਇਹ ਵਿਚਾਰ ਇਟਲੀ ਸਿੱਖ ਕੌਂਸਿਲ ਦੇ ਅਹੁੱਦੇਦਾਰ ਸ੍ਰ. ਗੁਰਵਿੰਦਰ ਸਿੰਘ ਪਾਂਸ਼ਟਾ ਨੇ ਪੱਤਰਕਾਰ ਨਾਲ ਫੋਨ ਤੇ ਸਾਂਝੇ ਕਰਦਿਆਂ ਕਿਹਾ ਵਿਧਾਇਕ ਸੁਨੀਲ ਜਾਖੜ ਨੇ ਇਕ ਇੰਟਰਵਿਊ ਮਘਿਆਈ ਦੇ ਮੁੱਦੇ ਤੇ ਹਿੰਦੀ ਵਿਚ ਗੱਲਬਾਤ ਕੀਤੀ ਜੋ ਕਿ ਪਜਾੰਬੀ ਵਿਧਾਇਕ ਦਾ ਫਰਜ਼ ਪੰਜਾਬੀ ਵਿਚ ਹੀ ਗੱਲਬਾਤ ਕਰਨ ਦਾ ਹੈ। ਦਿੱਲੀ ਦੀ ਕਾਂਗਰਸ ਸਰਕਾਰ ਦੀ ਨਿਖੇਧੀ ਕਰਦਿਆਂ ਉਹਨਾਂ ਅੱਗੇ ਕਿਹਾ ਕਿ ਦਿੱਲੀ ਗੁ: ਪ੍ਰਬੰਧਕ ਕਮੇਟੀ ਦਾ ਕਾਰਜ ਸਮਾਂ ਇੱਕ ਸਾਲ ਤੋਂ ਵਧਾ ਕੇ ਦੋ ਸਾਲ ਦਾ ਕਰਨਾਂ ਸਿੱਧਾ ਸ਼ਪਸ਼ਟ ਕਰਦਾ ਹੈ ਕਿ ਦਿੱਲੀ ਸ਼੍ਰੋਮਣੀ ਕਮੇਟੀ ਦੇ ਅਹੁੱਦੇਦਾਰ ਕਾਂਗਰਸ ਨਾਲ ਇੱਕ ਹਨ ਪਰ ਸਿੱਖ ਸੰਗਤਾਂ ਨੂੰ ਧੋਖੇ ਵਿਚ ਰੱਖਦੇ ਹਨ। ਕਾਂਗਰਸ ਸਰਕਾਰ ਦੀ ਸਿੱਖ ਮਾਮਲਿਆਂ ਵਿਚ ਦਖਲ ਅੰਦਾਜੀ ਨਹੀਂ ਹੋਣੀ ਚਾਹੀਦੀ। ਸ੍ਰ. ਪਾਂਸ਼ਟਾਂ ਨੇ ਕਿਹਾ ਕਿ ਸਾਹਨੇਵਾਲ ਲੁਧਿਆਣਾ ਦੇ ਲੋਕਲ ਹਵਾਈ ਅੱਡੇ ਤੋਂ ਦਿੱਲੀ ਨੂੰ ਸ਼ੁਰੂ ਹੋਈ ਉਡਾਨ ਬਹੁਤ ਚੰਗੀ ਗੱਲ ਹੈ ਪਰ ਸਿਰਫ ਦਿੱਲੀ ਨੂੰ ਹੀ ਨਹੀਂ ਦੇਸ਼ ਦੇ ਹੋਰ ਏਅਰਪੋਰਟਾਂ ਲਈ ਵੀ ਫਲਾਇਟਾਂ ਸ਼ੁਰੂ ਕਰਨ ਦੀ ਸਖਤ ਲੋੜ ਹੈ।

ਇਟਲੀ 'ਚ ਸ਼ਹੀਦ ਭਗਤ ਸਿੰਘ ਯਾਦਗਾਰੀ ਦਸਤਾਰ ਮੁਕਾਬਲੇ ਤੇ ਸੱਭਿਆਚਾਰਕ ਮੇਲਾ ਕਰਵਾਇਆ

ਫੋਟੋ-: ਇਟਲੀ ਵਿਖੇ ਸ਼ਹੀਦ ਏ ਆਜ਼ਮ ਸ੍ਰ. ਭਗਤ ਸਿੰਘ ਦੀ ਯਾਦ ਵਿਚ ਦਸਤਾਰ ਮੁਕਾਬਲੇ ਤੇ ਸੱਭਿਆਚਾਰਕ ਮੇਲੇ ਦੀਆਂ ਝਲਕੀਆਂ

ਰਿੱਜੋਮਿਲੀਆ-ਇਟਲੀ (ਗੁਰਮੁਖ ਸਿੰਘ ਸਰਕਾਰੀਆ) ਸ਼ਾਨ ਪੰਜਾਬ ਦੀ ਮਿਊਜ਼ਿਕਲ ਗਰੁੱਪ ਤੇ ਪਠਾਣੀਆ ਇੰਟਰਟੇਨਜ਼ ਇਟਲੀ ਵਲੌਂ ਸਾਝੇ ਤੌਰ ਤੇ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਦੀ ਯਾਦ ਵਿਚ ਦਸਤਾਰ ਮੁਕਾਬਲੇ ਤੇ ਸੱਭਿਆਚਾਰਕ ਮੇਲਾ ਨੇੜੇ ਦੇ ਸ਼ਹਿਰ ਸੰਨਮਰਤੀਨੋ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਅੱਜ ਦੀ ਪੀੜ੍ਹੀ 'ਚ ਦਸਤਾਰ ਦਾ ਰੁਝਾਨ ਪੈਦਾ ਕਰਨ ਲਈ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿਚ 28 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਦਸਤਾਰ ਮੁਕਾਬਲਿਆਂ ਵਿਚੋਂ ਧਰਮਿੰਦਰ ਸਿੰਘ, ਭੁਪਿੰਦਰ ਸਿੰਘ ਗਰੇਵਾਲ ਤੇ ਜਸਕੀਰਤ ਸਿੰਘ ਬੂਰੇਜੱਟਾਂ ਨੇ ਕ੍ਰਮਵਾਰ ਪਹਿਲਾ ,ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਸਨਮਾਣ ਚਿੰਨ ਤੇ ਨਗਦ ਇਨਾਮ ਦੇ ਹੋਂਸਲਾ ਅਫਜਾਈ ਕੀਤੀ ਤੇ ਅੱਗੇ ਲਈ ਵੀ ਦਸਤਾਰ ਸਜਾਈ ਰੱਖਣ ਦਾ ਵਾਅਦਾ ਲਿਆ।
ਦਸਤਾਰ ਮੁਕਾਬਲਿਆਂ ਉਪਰੰਤ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਕੀਤੀ ਜਿਸ ਦਾ ਉਦਘਾਟਨ ਸ੍ਰੀ ਰਾਜ ਕੁਮਾਰ ਸੱਲਾਂ (ਚੇਅਰਮੈਨ ਸੱਲਾਂ ਸਪੋਟਰਸ ਕਲੱਬ ਬਰੇਸ਼ੀਆ) ਨੇ ਆਪਣੇ ਕਰ ਕਮਲਾਂ ਨਾਲ ਕੀਤਾ ਤੇ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ੍ਰ ਸੁਰਿੰਦਰ ਸਿੰਘ ਜੈਲਦਾਰ (ਐੱਮ.ਡੀ ਮਾਹਿਲ ਇੰਟਰਪ੍ਰਾਈਜ਼ ਤੇ ਸੀਨੀਅਰ ਵਾਈਸ ਪ੍ਰਧਾਨ ਸੱਲਾਂ ਸਪੋਰਟਸ ਕਲੱਬ) ਸ਼ਾਮਲ ਹੋਏ ਜਦ ਕਿ ਮੇਲੇ ਦੀ ਪ੍ਰਧਾਨਗੀ ਸ੍ਰ. ਹਰਦੀਪ ਸਿੰਘ ਪਠਾਣੀਆ (ਪਠਾਣੀਆ ਗਰੁੱਪ ਆਫ ਕੰਪਨੀਜ਼) ਨੇ ਕੀਤੀ। ਉੱਘੀ ਲੋਕ ਗਾਇਕਾ ਬੀਬਾ ਰਣਜੀਤ ਕੌਰ, ਸ੍ਰ. ਸਤਵਿੰਦਰ ਸਿੰਘ ਟੀਟਾ (ਪੈਟਰੋਲ ਪੰਪ ਤਾਮ ਆਇਲ), ਸ੍ਰ. ਰਸ਼ਪਾਲ ਸਿੰਘ ਹਾਂਸ (ਤਾਜ ਮਹੱਲ ਰੈਸੋਰਟ), ਰਾਣਾ ਗੁਰਜੀਤ (ਮਾਲਕ ਜੀ.ਸੀਰੀਜ਼ ਕੈਸੇਟ ਕੰਪਨੀ), ਦੀਪ ਸਿੰਘ ਹੈਪੀ, ਸ੍ਰ ਪਰਮਜੀਤ ਸਿੰਘ ਚਾਹਲ, ਸ੍ਰ ਜਤਿੰਦਰ ਸਿੰਘ ਬੁਗਲੀ, ਪੱਤਰਕਾਰ ਬਲਦੇਵ ਸਿੰਘ ਬੂਰੇਜੱਟਾਂ, ਜਨਾਬ ਅਕਰਮ ਤੇ ਹਰਜੀਤ ਜੀਤੀ ਸ਼ਦਮਲ ਹੋਏ। ਮੇਲੇ ਦੀ ਸ਼ਰੂਆਤ ਭਾਈ ਸਤਨਾਮ ਸਿੰਘ ਮੌਧਨਾ ਨੇ ਧਾਰਮਿਕ ਸ਼ਬਦ ਦੇਹਿ ਸ਼ਿਵਾ ਵਰ ਮੋਹਿ ਏਹਿ' ਨਾਲ ਕੀਤੀ । ਯੂ ਕੇ ਤੋਂ ਸ੍ਰ. ਮੇਜਰ ਸਿੰਘ ਸੰਧੂ (ਮੁੰਡਾ ਸਾਊਥਵਾਲ ਦਾ ਪ੍ਰੋਗਰਾਮ ਦਾ ਪ੍ਰੈਜੈਂਟਰ) ਦੀ ਮੰਚ ਸੰਚਾਲਨਾ ਹੇਠ ਪੰਮਾ ਲਧਾਣਾ, ਜਸਵਿੰਦਰ ਲਾਲੀ, ਪਾਲ ਜ਼ੈਲਦਾਰ, ਰਾਜਵੰਤ ਰਾਜੀ।ਬਲਜੀਤ ਬਰੇਸ਼ੀਆ, ਪੰਮਾ ਲਸਾੜੀਆ ਤੇ ਕੇਵਲ ਔੜ ਨੇ ਆਪਣੇ ਆਪਣੇ ਗੀਤਾਂ ਰਾਂਹੀ ਹਾਜ਼ਰੀ ਲਗਵਾਈ। ਇੰਡੀਅਨ ਕਲਚਰਲ ਕਲੱਬ ਬੈਰਗਾਮੋ ਤੇ ਸਟਾਰ ਕਲੱਬ ਰਿੱਜੋਮਿਲੀਆ ਦੇ ਗੱਭਰੂਆ ਨੇ ਭੰਗੜੇ ਵਿਚ ਖੂਬ ਧਮਾਲਾਂ ਪਾਈਆਂ। 8 ਸਾਲਾ ਬੱਚੇ ਜੋਬਨਪ੍ਰੀਤ ਨੇ ਪੰਜਾਬੀ ਗੀਤ ਤੇ ਭੰਗੜਾ ਪਾਇਆ ਤੇ ਇਟਾਲੀਅਨ ਬੱਚੇ ਆਂਦਰਿਆ ਸਕਾਲੀਆ ਨੇ ਪਜਾੰਬੀ ਗੀਤ ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ' ਸੁਣਾ ਕੇ ਦਰਸ਼ਕਾਂ ਨੂੰ ਹੈਰਾਨੀ ਵਿਚ ਪਾ ਦਿੱਤਾ। ਪੰਮਾ ਲਸਾੜੀਆ ਨੇ `ਦੇਊ ਜਨਮ ਅਜ਼ਾਦੀ ਨੂੰ, ਭਗਤ ਸਿੰਘ ਤੇਰੀ ਇਹ ਕੁਰਬਾਨੀ' ਗਾ ਕੇ ਅਮਰ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ । ਮੇਲੇ ਦੇ ਮੁੱਖ ਪ੍ਰਬੰਧਕ ਸ੍ਰ. ਹਰਦੀਪ ਸਿੰਘ ਪਠਾਣੀਆ ਤੇ ਪੰਮਾ ਲਸਾੜੀਆ ਨੇ ਸ਼ਹਿਰ ਦੇ ਪ੍ਰਸ਼ਾਸਨਿਕ ਅਧਿਕਾਰੀਆ ਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਣ ਚਿੰਨ ਦੇ ਸਨਮਾਨ ਕੀਤਾ। ਮੇਲੇ ਵਿਚ ਹਾਜ਼ਰ ਪ੍ਰਮੁੱਖ ਸ਼ਖਸ਼ੀਅਤਾਂ ਵਿਚ ਰੌਬੈਰਤੋ ਸਕਾਲੀਆ,ਆਲੀਜ਼ਾ, ਜਗਤਾਰ ਸਿੰਘ ਚੈੜੀਆਂ, ਪੱਤਰਕਾਰ ਸਤਨਾਮ ਮੁਕੱਦਮ, ਪੱਤਰਕਾਰ ਸੱਤੀ ਕੰਵਰ, ਪੱਤਰਕਾਰ ਟੇਕ ਚੰਦ, ਪ੍ਰਭਜੀਤ ਨਰਵਾਲ, ਪਰਵਿੰਦਰ ਸ਼ਰਮਾ, ਗੀਤਕਾਰ ਮੇਜਰ, ਤੇਲੂ ਰਾਮ, ਸੋਨੂੰ ਕਜਲਾ, ਜਸਵਿੰਦਰ ਸਿੰਘ ਭੱਟੀ, ਬਿੱਲਾ ਤਲਵੰਡੀ ਤੇ ਗੁਰਿੰਦਰ ਸਿੰਘ ਪਾਬਲਾ ਦੇ ਨਾਂ ਪ੍ਰਮੁੱਖ ਹਨ। ਮੇਲੇ ਦੇ ਅਖੀਰਲੇ ਦੌਰ ਵਿਚ ਗਾਇਕ ਮੇਜਰ ਸੰਧੂ ਤੇ ਬੀਬਾ ਰਣਜੀਤ ਕੌਰ ਨੇ ਬਿਨਾਂ ਸੰਗੀਤ ਤੋਂ ਪੰਜਾਬੀ ਗੀਤ ਪੇਸ਼ ਕੀਤੇ। ਅੰਤ ਵਿਚ ਪ੍ਰਬੰਧਕਾਂ ਨੇਂ ਮੇਲੇ ਨੂੰ ਸਫ਼ਲ ਬਣਾਉਣ ਵਿਚ ਦਿੱਤੇ ਸਹਿਯੋਗ ਲਈ ਪ੍ਰੋਮਟਰਾਂ, ਗਾਇਕਾਂ, ਪੱਤਰਕਾਰਾਂ, ਸ਼ਹਿਰ ਦੇ ਅਧਿਕਾਰੀਆਂ ਅਤੇ ਸਮਾਂ ਕੱਢ ਕੇ ਪਹੁੰਚੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।