ਖ਼ਬਰਾਂ

''ਪੰਜਾਬੀ ਅਖਵਾਰਾਂ'' ਦੇ ਪ੍ਰਤੀਨਿਧ ਵਲੋਂ ਦੁਆਬੇ ਤੋਂ ਪ੍ਰੋ: ਤਰਸੇਮ ਸਿੰਘ ਦਾ ਅਸਟ੍ਰੇਲੀਆ ਪਹੁੰਚਣ 'ਤੇ ਸਨਮਾਨ

ਪ੍ਰੋਫੈਸਰ ਤਰਸੇਮ ਸਿੰਘ ਦਾ ਸਨਮਾਨ ਕਰਦੇ ਹੋਏ ''ਪੰਜਾਬੀ ਅਖਵਾਰਾਂ'' ਦੇ ਵਿਸ਼ੇਸ਼ ਪ੍ਰਤੀਨਿਧ ਅਤੇ ''ਯੂਨੀਕ ਇੰਟਰਨੈਸ਼ਨਲ ਕਾਲਜ ਸਿਡਨੀ'' ਦੇ ਪ੍ਰਿੰਸੀਪਲ ਅਮਰਜੀਤ ਖੇਲਾ ਅਤੇ ਅਪਣਾ ਪੰਜਾਬ ਟੀ ਵੀ ਦੇ ਮਾ: ਮਨਮੋਹਨ ਸਿੰਘ ਫੋਟੋਆਂ 'ਤੇ ਵੇਰਵਾ:-(ਵਿਸ਼ੇਸ਼ ਬਿਉਰੋ)

ਸਿਡਨੀ (ਵਿਸ਼ੇਸ਼ ਬਿਉਰੋ),ਜਿਲ੍ਹਾ ਜਲੰਧਰ ਦੁਆਬੇ ਦੀ ਧਰਤੀ ਦੇ ਜਮਪਲ਼ ਲੇਖਕ 'ਤੇ ਸਿਖਿਆ ਸ਼ਾਸ਼ਤਰੀ ਪ੍ਰੋ:ਤਰਸੇਮ ਸਿੰਘ ਅਸਟ੍ਰੇਲੀਆ ਵੇਖਣ ਅਤੇ ਇਸ ਦੀ ਜਾਣਕਾਰੀ ਲੈਣ ਦੀ ਨੀਯਤ ਨਾਲ ਸੈਰ ਕਰਨ ਲਈ ਰਿਸ਼ਤੇਦਾਰੀ 'ਚੋਂ ਲਗਦੇ ਭਰਾ ਦੇ ਬੁਲਾਵੇ 'ਤੇ ਮੈਲਬੋਰਨ ਵਿਖੇ ਆਏ ਹੋਏ ਹਨ।ਇਨ੍ਹਾਂ ਦੇ ਦਿਲ 'ਚ ਹੈ ਕਿ ਸਾਰਾ ਅਸਟ੍ਰੇਲੀਆ ਘੁੰਮ ਫਿਰ ਕੇ ਵੇਖਿਆ ਜਾਵੇ ਤਾਂ ਜੋ ਇੱਥੇ ਵਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।ਇਨ੍ਹਾਂ ਨੇ ''ਮੇਰੀ ਅਸਟ੍ਰੇਲੀਆ ਫੇਰੀ'' ਨਾ ਦੀ ਕਿਤਾਬ ਲਿਖਣ ਦਾ ਮਨ ਬਣਾਇਆ ਹੋਇਆ ਹੈ।ਜਿਕਰਯੋਗ ਹੈ ਕਿ ਇਨ੍ਹਾਂ ਦੇ ਪੜ੍ਹਾਏ ਹੋਏ ਬਹੁਤ ਸਾਰੇ ਸ਼ਗਿਰਦ ਇੱਥੇ ਪੜ੍ਹਨ ਆਏ ਹਨ।ਜਿਨ੍ਹਾਂ 'ਚੋਂ ਬਹੁਤ ਸਾਰੇ ਪੱਕੇ ਹੋ ਕੇ ਨਾਗਰਿਕ ਬਣ ਗਏ ਹਨ।ਸਿਡਨੀ ਵੇਖਣ ਦੇ ਵਿਚਾਰ ਨਾਲ ਪਿੱਛਲੇ ਦਿਨੀਂ ਇਹ ਆਪਣੇ ਸ਼ਗਿਰਦਾਂ 'ਤੇ ਦੋਸਤਾਂ ਪਾਸ ਸਿਡਨੀ ਆਏ।ਜਿਨ੍ਹਾਂ ਰਾਹੀਂ ਉਨ੍ਹਾਂ ਨੇ ਅਸਟ੍ਰੇਲੀਆ ਦੇ ਪੰਜਾਬੀਆਂ ਵਾਰੇ ਜਾਣਕਾਰੀ ਲੈਣ ਲਈ ਗੁਰੁ ਘਰ ਆ ਕੇ ਮਿਲਣ ਵਾਰੇ 'ਤੇ ਦਰਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ। ਜਿੱਥੇ ਕਿ ਉਹ ਲੋਕ-ਸੇਵਕ ਅਤੇ ਲੇਬਰ ਪਾਰਟੀ ਦੇ ਸਰਗਰਮ ਲੀਡਰ ਹਰਮੋਹਨ ਸਿੰਘ ਵਾਲੀਆ,ਗੁਰੂਘਰ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸੱਕਤਰ ਨਿਰਮਲ ਸਿੰਘ ਸੰਧਰ,ਓਸਟੈਕ ਕਾਲਜ ਦੇ ਮਾਲਕ ਖੜਕ ਸਿੰਘ ਬਾਜਵਾ,ਮੋਹਨ ਸਿੰਘ ਸੇਖੋਂ,ਬਲਵਿੰਦਰ ਸਿੰਘ ਮੁਲਤਾਨੀ,ਫੋਜੀ ਕੁਲਦੀਪ ਸਿੰਘ ਦਿਓ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਵੀਰਾਂ ਨੂੰ ਮਿਲੇ।ਜਿਨਾਂ ਵਾਰੇ ਸਾਰੀ ਜਾਣਕਾਰੀ ਇਨ੍ਹਾਂ ਆਪਣੀ ਡਾਇਰੀ 'ਚ ਨੋਟ ਕਰ ਲਈ।ਇੱਥੇ ਹੀ ਇਨ੍ਹਾਂ ਨੇ ''ਪੰਜਾਬੀ ਅਖਵਾਰਾਂ'' ਦੇ ਵਿਸ਼ੇਸ਼ ਪ੍ਰਤੀਨਿਧ ਅਮਰਜੀਤ ਖੇਲਾ ਨਾਲ ਮਿਲਣ ਦੀ ਇੱਛਾ ਜਾਹਰ ਕਰਦਿਆਂ ਫੋਨ ਕਰਕੇ ਰਾਬਤਾ ਬਣਾਇਆ।ਅਮਰਜੀਤ ਪ੍ਰੋ: ਸਾਹਿਬ ਨੂੰ ਸਿਡਨੀ ਦੇ ਪਾਰਕਲੀ ਗੁਰਦਵਾਰਾ ਸਾਹਿਬ ਤੋਂ ਘਰ ਲਿਆ ਕੇ ਬਹੁਤ ਹੀ ਪਿਆਰ 'ਤੇ ਸਿਦਕਦਿਲੀ ਨਾਲ ਮਿਲਿਆ।ਬਾਅਦ 'ਚ ਪ੍ਰੋ:ਤਰਸੇਮ ਸਿੰਘ ਨੂੰ ਜਦੋਂ ਅਮਰਜੀਤ ਨੇ ''ਪੰਜਾਬੀ ਅਖਵਾਰਾਂ'' ਦਾ ਦਫਤਰ ''ਅਪਣਾ ਪੰਜਾਬ ਟੀ ਵੀ ਲਈ ਵਰਤਿਆ ਜਾਂਦਾ ਸਟੁਡੀਓ'' ਅਤੇ ਯੂਨੀਕ ਇੰਟਰਨੈਸ਼ਨਲ ਕਾਲਜ ਵਿਖਾਇਆ ਤਾਂ ਉਹ ਖੁਸ਼ੀ ਨਾਲ ਗਦ-ਗਦ ਹੋ ਗਏ 'ਤੇ ਅਮਰਜੀਤ ਨੂੰ ਪੰਜਾਬ , ਪੰਜਾਬੀ 'ਤੇ ਪੰਜਾਬੀਅਤ ਦਾ ਨਾ ਚਮਕਾਉਂਣ ਲਈ ਸ਼ਾਬਾਸ਼ ਦਿੱਤੀ।ਇਨ੍ਹਾਂ ਨੇ ''ਮੇਰੀ ਅਸਟ੍ਰੇਲੀਆ ਫੇਰੀ'' ਨਾ ਦੀ ਕਿਤਾਬ ਲਿਖਣ ਦਾ ਮਨ ਬਣਾਇਆ ਹੋਇਆ ਹੈ।ਇਸ ਕਿਤਾਬ ਲਈ ਪ੍ਰੋ: ਸਾਹਿਬ ਨੇ ਅਮਰਜੀਤ ਦਾ ਬਚਪਨ ਕਿਵੇਂ ਲੰਘਿਆ ਫਿਰ ਵਿਦਿਆਰਥੀ ਤੋਂ ਪ੍ਰਿੰਸੀਪਲ ਤੱਕ ਦਾ ਸਫਰ,ਅਖਵਾਰਾਂ ਨਾਲ ਪਏ ਨਾਤੇ,ਕਦੋਂ 'ਤੇ ਕਿਵੇਂ ਸ਼ੁਰੂ ਹੋਈਆਂ ਲਿਖਣ ਰੂਚੀਆਂ,ਰੋਜਾਨਾ ਜੀਵਨ ਦੇ ਕੰਮਾਂ-ਕਾਰਾਂ ਤੋਂ ਇਲਾਵਾ ''ਅਪਣਾ ਪੰਜਾਬ ਟੀ ਵੀ''ਅਤੇ ਕਾਲਜ ਵਾਰੇ ਵਿਸਥਾਰ 'ਚ ਜਾਣਕਾਰੀ ਪ੍ਰਾਪਤ ਕੀਤੀ।ਇਸ ਅਚਨਚੇਤ ਸੰਖੇਪ ਜਹੀ ਮਿਲਣੀ ਤੋਂ ਬਾਅਦ ਪ੍ਰੋ ਤਰਸੇਮ ਸਿੰਘ ਨੂੰ ''ਪੰਜਾਬੀ ਅਖਵਾਰਾਂ'' ਦੇ ਦਫਤਰ'' ਵਲੋਂ ਅਤੇ ''ਯੂਨੀਕ ਇੰਟਰਨੈਸ਼ਨਲ ਕਾਲਜ'' ਤੋਂ ਅਮਰਜੀਤ ਖੇਲਾ ਨੇ ਅਤੇ ''ਆਪਣਾ ਪੰਜਾਬ ਟੀ ਵੀ ਤੋਂ ਮਾ: ਮਨਮੋਹਨ ਸਿੰਘ ਨੇ ਸਨਮਾਨ ਪੱਤਰ,ਕਾਲਜ ਦੀ ਸੀਡੀ ਤੇ ਹੋਰ ਬਣਦੀ-ਸਰਦੀ ਸਮਗਰੀ ਦੇ ਕੇ ਸਨਮਾਨਿਤ ਕੀਤਾ।ਇਸ ਹੋਏ ਸਨਮਾਨ ਤੋਂ ਇਲਾਵਾ ਪੂਰੇ ਅਸਟ੍ਰੇਲੀਆ ਸਮੇਤ ਸਿਡਨੀ 'ਚ ਵਸਦੇ ਸਾਰੇ ਪੰਜਾਬੀਆਂ ਦੀ ਪ੍ਰੋ: ਤਰਸੇਮ ਸਿੰਘ ਹੋਰੀ ਬਹੁਤ ਸਰਾਹਨਾ ਕੀਤੀ।ਪ੍ਰੋ:ਸਾਹਿਬ ਨੇ ਉਨ੍ਹਾਂ ਪੰਜਾਬੀਆਂ ਸਮੇਤ ਕਈ ਗੋਰਿਆਂ ਦਾ ਵੀ ਵਿਸ਼ੇਸ਼ ਤੌਰ 'ਤੇ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਉਨ੍ਹਾਂ ਨੂੰ ਮਿਲ ਕੇ ਜਾਣਕਾਰੀ ਦਿੱਤੀ।ਇੱਥੋਂ ਪ੍ਰੋ ਸਾਹਿਬ ਪੰਜਾਬੀਆਂ ਦੇ ਫਾਰਮ ਵੇਖਣ ਅਤੇ ਉਸਾਰੂ ਸੋਚ ਦੇ ਮਾਲਕ ਪੰਜਾਬੀ ਦੇ ਬਹੁਤ ਮਸ਼ਹੂਰ ਲਿਖਾਰੀ ''ਅਜੀਤ ਰਾਹੀ'' ਹੋਰਾਂ ਨੂੰ ਮਿਲਣ ਲਈ ਅਸਟ੍ਰੇਲੀਆ ਦੇ ਮਿਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਗ੍ਰਿਫਿਥ ਨੂੰ ਰਵਾਨਾ ਹੋ ਗਏ।

ਵਿਦਿਆਰਥੀਆਂ ਦੀ ਖੱਜਲ-ਖੁਆਰੀ ਰੋਕਣ ਲਈ 9 ਮਾਰਚ ਨੂੰ ਸਿਡਨੀ 'ਚ ਬਣੇਗੀ ਭਲਾਈ ਕਮੇਟੀ
ਸਿਡਨੀ (ਅਮਰਜੀਤ ਖੇਲਾ), ਅਸਟਰੇਲੀਆ ਸਾਰੀ ਦੁਨੀਆਂ 'ਚੋਂ ਮੌਸਮ ਦੇ ਲਿਹਾਜ ਨਾਲ ਰਹਿਣ ਲਈ ਬਹੁਤ ਹੀ ਵੱਧੀਆ ਦੇਸ਼ ਹੇ।ਦੂਜੇ ਇਸ ਦੇਸ਼ ਦਾ ਖੇਤਰਫਲ਼ ਬਹੁਤ ਵੱਡਾ ਹੈ ਅਤੇ ਇੱਥੇ ਵਸੋਂ ਬਹੁਤ ਹੀ ਘੱਟ ਹੈ।ਇਸ ਕਰਕੇ ਇਸ ਦੇਸ਼ ਦੇ ਵਿਕਾਸ ਲਈ ਕਾਮਿਆਂ ਦੀ ਬਹੁਤ ਜਿਆਦਾ ਲੌੜ ਹੈ।ਇਸ ਦੇਸ਼ ਦੀ ਸਰਕਾਰ ਬਹੁਤ ਸੂਝਵਾਨ ਹੋਣ ਕਰਕੇ ਇਹ ਇੱਥੇ ਨੂੰ ਕੰਮ-ਕਾਰ 'ਚ ਨਿਪੁੰਨ ਪੜ੍ਹੇ ਲਿਖਿਆਂ ਨੌਜਵਾਨਾਂ ਜਾਂ ਇੱਥੇ ਆ ਕੇ ਪੜ੍ਹ ਕੇ ਪੱਕੇ ਹੋਣ ਵਾਲਿਆਂ ਨੂੰ ਜਿਆਦਾ ਤਰਜੀਹ ਦਿੰਦੀ ਹੈ।ਜੋ ਨੌਜਵਾਨ ਆਪਣੀ ਪੜ੍ਹਾਈ ਪੂਰੀ ਕਰ ਕੇ ਪੱਕੇ ਹੋਣ ਦੇ ਪੁਆਇੰਟ ਪੂਰੇ ਕਰਦੇ ਹਨ,ਉਹ ਪੱਕੇ ਹੋ ਜਾਂਦੇ ਹਨ।ਇਸ ਕਰਕੇ ਸਾਰੀ ਦੁਨੀਆਂ 'ਚੋਂ ਪੜ੍ਹਨ ਲਈ ਲੋਕੀਂ ਇੱਥੇ ਨੂੰ ਧੜਾ-ਧੜ ਆ ਰਹੇ ਹਨ।ਇੱਥੇ ਪਹਿਲਾਂ ਰਹਿ ਰਹੀ ਕਮਿਉਨਟੀਆਂ ਲਈ ਇਹ ਸੁੱਭ ਸੰਗਨ ਹੈ।ਇਨ੍ਹਾਂ ਪੜ੍ਹਨ ਆਏ ਵਿਦਿਆਰਥੀਆਂ ਨੂੰ ਪਹਿਲਾਂ-ਪਹਿਲ ਇਸ ਵਿਗਾਨੇ ਦੇਸ਼ 'ਚ ਬਹੁਤ ਸਾਰੀਆਂ ਸਮਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।ਜਿਨ੍ਹਾਂ 'ਚ ਅੰਗਰੇਜੀ ਬੋਲੀ 'ਚ ਆਪਣੀ ਗੱਲ ਨੂੰ ਸਮਝਾਉਣ ਵਾਰੇ,ਕੋਈ ਕੰਮ ਪ੍ਰਾਪਤ ਕਰਨ ਲਈ ਜਰੂਰੀ ਚਾਹੀਦੇ ਰਿਜ਼ਮੇ ਅਤੇ ਐਪਲੀਕੇਸ਼ਨ ਲਿਖਣ ਵਾਰੇ ਜਾਣਕਾਰੀ ਮੁਹਈਆ ਕਰਵਾਉਣ ਵਾਰੇ,ਸਸਤੀ ਰਿਹਾਇਸ਼ ਸਬੰਧੀ,ਕੰਮ-ਕਾਰ ਲੱਭਣ ਸਬੰਧੀ,ਸਿਹਤ ਸਹੂਲਤਾਂ ਸਬੰਧੀ,ਅਸਟ੍ਰੇਲੀਆ 'ਚ ਰਹਿਣ ਸਬੰਧੀ ਟ੍ਰੇਨਿੰਗ ਵਾਰੇ, ਅਸਟ੍ਰੇਲੀਅਨ ਜੀਵਨ ਜਾਂਚ ਸਬੰਧੀ ਅਤੇ ਅਸਟ੍ਰੇਲੀਆ 'ਚ ਵਿਚਰਦਿਆਂ ਆਉਣ ਵਾਲੀਆਂ ਸਮਸਿਆਵਾਂ ਸਬੰਧੀ,ਸੰਸਥਾ 'ਚ ਕਿਸੇ ਤਰ੍ਹਾਂ ਦੀ ਆਈ ਸਮਸਿਆ ਤੋਂ ਛੁੱਟ ਕਈ ਵਾਰ ਅਚਨਚੇਤ ਹੀ ਕਿਸੇ ਤਰ੍ਹਾਂ ਦੀਆਂ ਆਈਆਂ ਔਕੜਾਂ ਹਨ।ਇਨ੍ਹਾਂ ਦੇ ਹੱਲ ਲਈ ਅਤੇ ਇਨ੍ਹਾਂ ਆਏ ਨਵੇਂ ਨੌਜਵਾਨ ਮੁੰਡੇ-ਕੁੜੀਆਂ ਦਾ ਸਹਾਰਾ ਬਨਣ ਅਤੇ ਦੁੱਖ ਤਕਲੀਫਾਂ ਸੁਨਣ ਲਈ ਸਿਡਨੀ 'ਚ ''ਅਸਟ੍ਰੇਲੀਅਨ ਸਿੱਖ ਐਸੋਸੀਏਸ਼ਨ'' ਦੇ ਕਈ ਉਦਮੀ ਬੁੱਧੀਜੀਵੀਆਂ ਵਲੋਂ ਇੱਕ ਭਲਾਈ ਸਪੋਰਟ ਗਰੁੱਪ ਬਣਾਇਆ ਜਾ ਰਿਹਾ ਹੈ।ਇਹ ਜਾਣਕਾਰੀ ''ਇਸ ਪ੍ਰਤੀਨਿਧ'' ਨੂੰ ਈ-ਮੇਲ ਰਾਹੀਂ ਪ੍ਰੈਸ ਨੋਟ ਭੇਜਦਿਆਂ ਲੇਬਰ ਪਾਰਟੀ ਦੇ ਸਰਗਰਮ ਵਰਕਰ 'ਤੇ ਲੀਡਰ ਹਰਮੋਹਨ ਸਿੰਘ ਵਾਲੀਆ ਨੇ ਦਿੱਤੀ ਹੈ।ਉਨ੍ਹਾਂ ਦਸਿਆ ਹੈ ਕਿ ''ਅਸਟ੍ਰੇਲੀਅਨ ਸਿੱਖ ਐਸੋਸੀਏਸ਼ਨ'' ਦੇ ਬੁੱਧੀਜੀਵੀਆਂ ਵਲੋਂ 9 ਮਾਰਚ 2008 ਦਿਨ ਐਤਵਾਰ ਨੂੰ ਦੁਪੈਹਿਰ ਦੇ 1-30 ਵਜੇ ਗੁਰਦਵਾਰਾ (ਗਲੇਨ-ਵੁੱਡ) ਪਾਰਕਲੀ ਵਿਖੇ ਵਿਦਿਆਰਥੀਆਂ ਦੀ ਚਿਰੋਕਣੀ ਮੰਗ ਮਨਦਿਆਂ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਵਾਰੇ ਵਿਚਾਰ ਵਟਾਂਦਰਾ ਕਰਨ ਲਈ ਸੈਮੀਨਾਰ ਲਾਇਆ ਜਾ ਰਿਹਾ ਹੈ।ਉਨ੍ਹਾਂ ਅਨੁਸਾਰ ਇਸ ਭਲਾਈ ਵਾਲੇ ਕੰਮ ਲਈ ਕਿਸੇ ਪੜ੍ਹੇ ਲਿਖੇ ਸੂਝਵਾਨ ਵੰਲਟੀਅਰ ਦੀ ਲੋੜ ਹੈ।ਜੋ ਕਿ ਇਨ੍ਹਾਂ ਦੀਆਂ ਸਮਸਿਆਵਾਂ ਸਬੰਧੀ ਹਰ ਤਰ੍ਹਾਂ ਦੀ ਲਿਖਤੀ ਤੌਰ 'ਤੇ ਕਾਰਵਾਈ ਕਰ ਕੇ ਜਾਣਕਾਰੀ ਦੇ ਸਕੇ।ਇਸ ਪਹਿਲੇ ਸੈਮੀਨਾਰ 'ਚ ਸੱਭਨਾ ਨੂੰ ਸੱਦ ਕੇ ਵਿਦਿਆਰਥੀਆਂ ਦੀਆਂ ਔਕੜਾਂ ਵਾਰੇ ਵਿਸਥਾਰ 'ਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ।ਇਸ ਕੰਮ ਲਈ ਇੱਕ ਸਥਾਈ ਕਮੇਟੀ ਵੀ ਬਣਾਈ ਜਾਵੇਗੀ।

ਅੰਗਰੇਜੀ ਨਵੇਂ ਸਾਲ ਦੀ ਤਰ੍ਹਾਂ ਦੇਸੀ ਚੇਤ ਮਹੀਨੇ ਦੀ ਸੰਗਰਾਂਦ ਨੂੰ ਨਵਾਂ ਸਾਲ ਮਨਾਇਆ ਜਵੇਗਾ:-ਸੰਧਰ
ਸਿਡਨੀ (ਅਮਰਜੀਤ ਖੇਲਾ), ਵਿਦੇਸ਼ਾਂ 'ਚ ਭਾਵੇਂ ਕਿ ਹਰ ਕੋਈ ਬਹੁਤ ਵਿਜ਼ੀ ਜਿੰਦਗੀ ਜਓਿ ਰਿਹਾ ਹੈ।ਪਰ ਆਪਣੇ ਧਰਮ ਅਤੇ ਵਿਰਸੇ ਪ੍ਰਤੀ ਸੱਭ ਬਹੁਤ ਹੀ ਜਾਗਰੂਪ ਹਨ।ਰੋਜਾਨਾ ਸਵੇਰ ਸ਼ਾਮ ਦੇ ਦਿਵਾਨਾਂ ਤੋਂ ਇਲਾਵਾ ਹਫਤੇ 'ਚ ਦੋ ਵਾਰ ਆਮ ਵੱਡੇ ਦਿਵਾਨ ਸਜਦੇ ਹਨ।ਜਿਨ੍ਹਾਂ 'ਚ ਹਰ ਵਿਦੇਸ਼ੀ ਹਾਜ਼ਰੀ ਲਗਵਾਉਂਦਾ ਹੈ।ਇਨ੍ਹਾਂ ਤੋਂ ਇਲਾਵਾ ਮਨਾਏ ਜਾਂਦੇ ਇਤਹਾਸਿਕ ਦਿਹਾੜੇ ਅਤੇ ਗੁਰਪੁਰਬ ਵੱਖਰੇ ਹਨ।ਅਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਸੱਭ ਤੋਂ ਵੱਡੇ ਗੁਰੁ ਘਰ (ਗਲੇਨ ਵੁੱਡ) ਪਾਰਕਲੀ ਦੀ ਪ੍ਰਬੰਧਕ-ਕਾਰਜਕਾਰਨੀ ਵਲੋਂ ਐਤਕਾਂ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਸ਼ੁਰੂ ਹੋਣ ਵਾਲੇ ਪਹਿਲੇ ਦੇਸੀ ਚੇਤ ਮਹੀਨੇ ਦੀ ਸੰਗਰਾਂਦ ਨੂੰ ਬਹੁਤ ਹੀ ਧੂੰਮ-ਧਾਮ ਨਾਲ ਨਵਾਂ ਸਾਲ ਮਨਾਉਂਣ ਦਾ ਵਿਚਾਰ ਬਣਾਇਆ ਜਾ ਰਿਹਾ ਹੈ।ਜਿਵੇਂ ਕਿ ਅੰਗਰੇਜ਼ੀ ਮਹੀਨੇ ਜਨਵਰੀ ਦੀ ਪਹਿਲੀ ਤਰੀਕ ਨੂੰ ਸਾਰੀ ਦੁਨੀਆਂ ਨਵਾਂ ਸਾਲ ਮਨਾਉਂਦੀ ਹੈ।ਇਹ ਵਿਚਾਰ ਗੁਰਦਵਾਰਾ ਸਾਹਿਬ ਪਾਰਕਲੀ ਦੀ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸੱਕਤਰ ਸ:ਨਿਰਮਲ ਸਿੰਘ ਸੰਧਰ ਨੇ ਚਲ ਰਹੇ ਦਿਵਾਨਾਂ 'ਚ ਪ੍ਰਗਟਾਏ।ਉਨ੍ਹਾਂ ਕਿਹਾ ਕਿ ਸਾਨੂੰ ਪਿਛਲਗ 'ਤੇ ਲਕੀਰ ਦੇ ਫਕੀਰ ਹੀ ਬਣੇ ਨਹੀ ਰਹਿਣਾ ਚਾਹੀਦਾ ਸਗੋਂ ਆਪਣੇ ਵਿਰਸੇ ਅਤੇ ਧਰਮ ਅਨੁਸਾਰ ਆਪਣੇ ਆਪ ਨੂੰ ਬਦਲਾ ਕੇ ਪਹਿਲੇ ਦੇਸੀ ਚੇਤ ਮਹੀਨੇ ਦੇ ਚੜ੍ਹਨ ਵਾਲੇ ਪਹਿਲੇ ਦਿਨ ਨੂੰ ਅਧਾਰ ਮਨ ਕੇ ਨਵਾਂ ਸਾਲ ਧੂੰਮ-ਧਾਮ ਨਾਲ ਮਨਾਉਂਣਾ ਚਾਹੀਦਾ ਹੈ।ਐਤਕਾਂ ਅਸੀਂ ਕਮੇਟੀ ਨਾਲ ਵਿਚਾਰ-ਵਟਾਂਦਰਾ ਕਰ ਕੇ ਜਰੂਰ ਇਵੇਂ ਕਰਨ ਦੀ ਕੋਸ਼ਿਸ਼ ਕਰਾਂਗੇ।

ਬੱਚਿਆਂ ਦੇ ਭੱਵਿਖ ਨਾਲ ਖਿਲਵਾੜ ਕਰਨ ਦਾ ਮਾਂ-ਬਾਪ ਨੂੰ ਵੀ ਕੋਈ ਅਧਿਕਾਰ ਨਹੀਂ
ਸਿਡਨੀ(ਅਮਰਜੀਤ ਖੇਲਾ), ''ਪੰਜਾਬੀ ਅਖਵਾਰਾਂ'' ਨੂੰ ਇੱਕ ਪ੍ਰੈਸ ਨੋਟ ਰਾਹੀ ਪ੍ਰਿੰਸੀਪਲ ਬਿਸ਼ਨ ਸਿੰਘ ਖੋਖਰ ਨੇ ਕਿਹਾ ਹੈ ਕਿ ਦੁਨੀਆਂ ਦੇ ਸਾਰੇ ਹੀ ਮਾਪਿਆਂ ਨੂੰ ਬੇਨਤੀ ਹੈ ਕਿ ਆਪਸੀ ਖਿਚੋਤਾਣ 'ਤੇ ਰੰਜਸ ਖਾਤਰ ਇਹੋ ਜਹੇ ਉਰੋਕਤ ਵਰਗੇ ਮਸੂਮ ਬੱਚਿਆਂ ਦੇ ਉਜਲੇ-ਭੱਵਿਖ ਨੂੰ ਕਦੇ ਵੀ ਖਰਾਬ ਨਾ ਹੋਣ ਦਿਓ।ਜਿਕਰਯੋਗ ਹੈ ਕਿ ਪ੍ਰਿੰਸੀਪਲ ਸ:ਬਿਸ਼ਨ ਸਿੰਘ ਖੋਖਰ ਹੋਰਾਂ ਮੁਤਾਬਕ ਮਾਂ-ਬਾਪ ਦੇ ਆਪਸੀ ਰਿਸ਼ਤਿਆਂ 'ਚ ਆਪਣੇ ਕਿਸੇ ਨਿੱਜੀ ਕਾਰਨਾ ਕਰਕੇ ਕਦੇ ਥੋੜੀ ਦੇਰ ਲਈ ਆਪਸ 'ਚ ਕੁੱਝ ਦੂਰੀ ਪੈਦਾ ਹੋ ਸਕਦੀ ਹੈ।ਜਿਸ ਦਾ ਅਸਰ ਇਹੋ ਜਹੇ ਪਿਆਰੇ ਬੱਚਿਆਂ 'ਤੇ ਵੀ ਪੈਣਾ ਜਰੂਰ ਸ਼ੁਰੂ ਹੋ ਸਕਦਾ ਹੈ।ਇਸ ਲਈ ਦੁਨੀਆਂ ਦੇ ਸਾਰੇ ਮਾਪਿਆਂ ਨੂੰ ਪ੍ਰਿੰਸੀਪਲ ਸਾਹਿਬ ਨੇ ''ਪੰਜਾਬੀ ਅਖਵਾਰਾਂ'' ਰਾਹੀਂ ਬੇਨਤੀ ਕੀਤੀ ਹੈ ਕਿ ਇਸ ਤਰ੍ਹਾਂ ਦੇ ਪਿਆਰੇ ਬੱਚਿਆਂ ਦੀ ਖਾਤਰ ਤੁਸੀਂ ਆਪਣੀਆਂ ਹੋਈਆਂ ਦੂਰੀਆਂ ਨੂੰ ਇਨ੍ਹਾਂ ਦੇ ਵੱਧੀਆ ਭੱਵਿਖ ਖਾਤਰ ਤੁਸੀਂ ਆਪਸ 'ਚ ਬਹੁਤ ਨੇੜੇ ਆ ਕੇ ਦੂਰੀਆਂ ਨੂੰ ਸਦਾ ਲਈ ਮਿਟਾ ਦਿਓ।ਤਾਂ ਕਿ ਪਿਆਰੇ ਬੱਚਿਆਂ ਨੂੰ ਕਿਧਰੇ ਕੋਰਟ ਕਚਿਹਿਰੀਆਂ 'ਚ ਰੁਲ਼ ਕੇ 'ਤੇ ਕੋਰਟਾਂ ਦੇ ਹੁਕਮਾਂ ਦਾ ਸ਼ਿਕਾਰ ਹੋ ਕੇ ਕਦੇ ਮਾਂ ਕੋਲ਼ 'ਤੇ ਕਦੇ ਬਾਪ ਪਾਸ ਰਹਿਣ ਲਈ ਮਜਬੂਰ ਨਾ ਹੋਣਾ ਪਵੇ।ਜਿਸ ਨਾਲ ਇਨ੍ਹਾਂ ਦਾ ਚਲ ਰਿਹਾ ਵੱਧੀਆ ਜੀਵਨ 'ਤੇ ਭਵਿਖ ਖਰਾਬ ਹੋ ਜਾਵੇ।ਹੋਈਆਂ ਦੂਰੀਆਂ ਨਾਲ ਬੱਚਿਆਂ ਦਾ ਭੱਵਿਖ ਬਹੁਤ ਹੀ ਖਤਰੇ 'ਚ ਪੈ ਸਕਦਾ ਹੈ।ਜਿਵੇਂ ਕਿ ਪ੍ਰੈਸ ਨੋਟ ਮੁਤਾਬਕ ਪ੍ਰਿੰਸੀਪਲ ਖੋਖਰ ਨੇ ਦਸਿਆ ਹੈ ਕਿ ਹੋ ਸਕਦਾ ਹੈ ਕਿ ਮਾਂ ਬੱਚਿਆਂ ਨੂੰ ਸਿੱਖੀ 'ਚ ਪਰਪੱਕ ਰੱਖ ਕੇ ਕੇਸ ਰੱਖਣਾ ਚਾਹੁੰਦੀ ਹੋਵੇ ।ਜਦ ਕਿ ਦੂਜੇ ਪਾਸੇ ਬਾਪ ਗੁੱਸੇ 'ਚ ਆ ਕੇ ਕੇਸ ਕਤਲ ਕਰਵਾਉਂਣੇ ਚਾਹੁੰਦਾ ਹੋਵੇ ਜਾਂ ਬਾਪ ਰੱਖਣਾ ਚਾਹੁੰਦਾ ਹੋਵੇ 'ਤੇ ਮਾਂ ਕਟਵਾਉਂਣੇ ਚਾਹੁੰਦੀ ਹੋਵੇ।ਪ੍ਰਿੰਸੀਪਲ ਖੋਖਰ ਨੇ ਕਿਹਾ ਹੈ ਕਿ ਵੈਸੇ ਤਾਂ ਕਿਸੇ ਦੇ ਨਿੱਜੀ ਮਾਮਲੇ 'ਚ ਦਖਲ ਦੇਣ ਦਾ ਕਿਸੇ ਨੂੰ ਵੀ ਕੋਈ ਵੀ ਅਧਿਕਾਰ ਨਹੀਂ ਹੈ।ਪ੍ਰੰਤੂ ਇਨਸਾਨੀਅਤ ਦੇ ਨਾਤੇ ਅਤੇ ਇਨ੍ਹਾਂ ਫੁੱਲਾਂ ਜਹੀਆਂ ਭੋਲੀਆਂ-ਭਾਲੀਆਂ ਜਿੰਦਗੀਆਂ ਦੇ ਵੱਧੀਆ ਭੱਵਿਖ ਖਾਤਰ ਸਾਰੀ ਦੁਨੀਆਂ ਦੇ ਹੀ ਮਾਪਿਆਂ ਨੂੰ ਬੇਨਤੀ ਹੈ ਕਿ ਜੇ ਕਦੇ ਆਪਸ 'ਚ ਕਿਸੇ ਕਾਰਨ ਕੋਈ ਤ੍ਰੇੜ ਆਉਂਦੀ ਹੈ ਤਾਂ ਆਪਣੇ ਅਸਲੀ ਸਰਮਾਏ ਬੱਚਿਆਂ ਦੀ ਖਾਤਰ ਇਸ ਤ੍ਰੇੜ ਨੂੰ ਮਿਟਾ ਦਿਓ।ਮਾਪਿਆਂ ਨੂੰ ਕੋਈ ਅਧਿਕਾਰ ਨਹੀਂ ਕਿ ਬੱਚਿਆਂ ਦੇ ਭੱਵਿਖ ਨਾਲ ਖਿਲਵਾੜ ਕੀਤੀ ਜਾਵੇ।


ਦੁਨੀਆ ਦੀ ਸਾਰੀ ਪੰਜਾਬੀ ਪ੍ਰੈੱਸ ਸਪੋਕਸਮੈਨ ਦੇ ਹੱਕ ਵਿਚ ਡਟ ਜਾਵੇ
ਇਟਲੀ ૶ (ਗੁਰਮੁਖ ਸਿੰਘ ਸਰਕਾਰੀਆ) ਲੋਕ ਆਵਾਜ਼ ਪ੍ਰੈੱਸ ਯੂਨੀਅਨ ਇਟਲੀ ਦੇ ਅਹੁੱਦੇਦਾਰਾਂ ਨੇ ਪੰਜਾਬ ਸਰਕਾਰ ਵਲੋਂ ਸਪੋਕਸਮੈਨ ਦੇ ਮੁੱਖ ਸੰਪਾਦਕ ਸ੍ਰ ਜੋਗਿੰਦਰ ਸਿੰਘ ਤੇ ਫਰਜੀ ਕੇਸ ਦਰਜ਼ ਕਰਨ ਦੀ ਨਿੰਦਾ ਕਰਦਿਆਂ ਕਿਹਾ ਪ੍ਰੈੱਸ ਲੋਕਤੰਤਰ ਦਾ ਤੀਜਾ ਥੰਮ ਹੈ ਤੇ ਪ੍ਰੈੱਸ ਦੀ ਅਜ਼ਾਦੀ ਬਰਕਰਾਰ ਰਹਿਣੀ ਚਾਹੀਦੀ ਹੈ , ਪ੍ਰੰਤੂ ਸਮੇਂ ਸਮੇਂ ਦੀਆਂ ਦੀਆਂ ਵਰਤਮਾਨ ਸਰਕਾਰਾਂ ਪ੍ਰੈੱਸ ਨੂੰ ਆਪਣਾ ਹੱਥ ਠੋਕਾ ਬਣਾ ਕੇ ਵਰਤਣ ਦਾ ਯਤਨ ਕਰਦੀਆਂ ਹਨ ਤੇ ਸਰਕਾਰ ਦੇ ਮੁਤਾਬਕ ਚੰਨ ਨੂੰ ਸੂਰਜ ਤੇ ਦਿਨ ਨੂੰ ਰਾਤ ਨਾ ਕਹਿਣ ਵਾਲੀਆਂ ਅਖ਼ਬਾਰਾਂ ਨੂੰ ਹੁਕਮਰਾਨਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਤੇ ਸਰਕਾਰ ਨੂੰ ਗੁੱਸਾ ਕਰਨ ਦਾ ਖਮਿਆਜ਼ਾ ਸਰਕਾਰੀ ਇਸ਼ਤਿਹਾਰਾਂ ਤੋਂ ਵਾਂਝੇ ਰਹਿ ਕੇ ਭੁਗਤਣਾ ਪੈਂਦਾ ਹੈ ਜੋ ਰੋਜ਼ਾਨਾਂ ਸਪੋਕਸਮੈਨ ਨੇ ਸੱਚ ਨੂੰ ਸੱਚ ਕਹਿ ਕੇ ਨਿਧੱੜਕ ਪੱਤਰਕਾਰੀ ਸਬੂਤ ਦਿੱਦਿਆਂ ਭੁਗਤਣਾ ਪੇ ਰਿਹਾ ਹੈ। ਇੱਥੇ ਹੀ ਬੱਸ ਨਹੀਂ ਹੁਕਮਰਾਨਾਂ ਦੀ ਇਹ ਨਰਾਜ਼ਗੀ ਪੱਤਰਕਾਰਾਂ , ਸੰਪਾਦਕਾਂ ਤੇ ਕੇਸ ਦਰਜ਼ ਕਰ ਪ੍ਰਗਟ ਕੀਤੀ ਜਾਵੇਗੀ ਇਸ ਦਾ ਸਬੂਤ ਸਪੋਕਸਮੈਨ ਦੇ ਮੁੱਖ ਸੰਪਾਦਕ ਸ੍ਰ ਜੋਗਿੰਦਰ ਸਿੰਘ ਤੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਇਸ਼ਾਰੇ ਤੇ ਜਲੰਧਰ ਪੁਲਿਸ ਵਲੋਂ ਫਰਜ਼ੀ ਕੇਸ ਦਰਜ ਕਰਨ ਦਾ ਹੈ। ਪੱਤਰਕਾਰਾਂ ਨੇ ਕਿਹਾ ਕੇ ਸਰਕਾਰਾਂ ਅਕਸਰ ਹੀ ਸਰਕਾਰੀ ਇਸ਼ਤਿਹਾਰ ਬੰਦ ਕਰਕੇ ਪ੍ਰੈੱਸ ਨੂੰ ਆਰਥਿਕ ਪੱਖੋਂ ਕਮਜੋਰ ਕਰਨ ਦਾ ਭਰਮ ਪਾਲ ਲੈਂਦੀਆਂ ਹਨ ਪ੍ਰੰਤੂ ਚਹੇਤੇ ਪਾਠਕਾਂ ਦੇ ਸਾਥ ਸਦਕਾ ਹੁਕਮਰਾਨਾਂ ਦੇ ਇਹ ਮਨਸੂਬੇ ਸਫਲ ਨਹੀਂ ਹੁੰਦੇ । ਅੰਤ ਵਿਚ ਪ੍ਰੈੱਸ ਯੂਨੀਅਨ ਦੇ ਅਹੁਦੇਦਾਰਾਂ ਬਲਦੇਵ ਸਿੰਘ ਬੂਰੇਜੱਟਾਂ (ਪ੍ਰਧਾਨ) ,ਚੇਅਰਮੈਨ ਵਿਸ਼ਾਲ, ਕਨਵੀਨਰ ਪਰਮਜੀਤ ਸਿੰਘ ਕਰਮੋਨਾ, ਮੀਤ ਪ੍ਰਧਾਨ ਸ਼ਰਨਜੀਤ ਸਿੰਘ ਬੈਂਸ , ਮੀਤ ਪ੍ਰਧਾਨ ਸੱਤੀ ਕੰਵਰ ਤੇ ਟੇਕ ਚੰਦ , ਮੁੱਖ ਸਕੱਤਰ ਪੱਪਾ ਸਿੰਘਪੁਰੀਆ ,ਜਨਰਲ ਸਕੱਤਰ ਪੰਮਾ ਲਸਾੜੀਆ, ਸਕੱਤਰ ਗੁਰਮੁਖ ਸਿੰਘ ਸਰਕਾਰੀਆ ,ਪ੍ਰੈੱਸ ਸਕੱਤਰ ਸੁਖਜਿੰਦਰ ਸਿੰਘ , ਮੁੱਖ ਸੰਪਾਦਕ ਇੰਡੋ ਇਟਾਲੀਅਨ ਜੋਗਾ ਸਿੰਘ ਸੰਘਾ , ਕਿਰਪਾਲ ਸਿੰਘ ਹੁੰਦਲ ਤੇ ਜਤਿੰਦਰ ਸਿੰਘ ਬੁਗਲੀ ਨੇ ਪੂਰੀ ਦੁਨੀਆਂ ਦੀ ਪੰਜਾਬੀ ਮੀਡੀਆ ਪ੍ਰੈੱਸ ,ਪੰਜਾਬੀ ਰੇਡੀਓ ਤੇ ਪੰਜਾਬੀ ਟੀ ਵੀ ਚੈਨਲਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਹੁਣ ਸਮਾਂ ਹੈ ਸਪੋਕਸਮੈਨ ਦੇ ਹੱਕ ਵਿਚ ਖੜ੍ਹ ਕੇ ਏਕਤਾ ਦਾ ਸਬੂਤ ਦੇਈਏ ਤਾਂ ਜੋ ਪ੍ਰੈੱਸ ਦੇ ਅਜ਼ਾਦੀ ਬਰਕਰਾਰ ਰਹਿ ਸਕੇ।

ਅਜੀਤਵਾਲ ਦੇ ਪੋਲੀਟੈਕਨਿਕ : ਕਾਲਜ ਵਿਚ ਪ੍ਰੋਫੈਸਰ ਵੱਲੋਂ ਵਿਦਿਆਰਥਣ ਲੜਕੀ ਨਾਲ ਛੇੜਛਾੜ
ਅਜੀਤਵਾਲ/ਭਵਨਦੀਪ ਸਿੰਘ ਪੁਰਬਾ: ਮੋਗਾ ਜ਼ਿਲ੍ਹੇ ਦੇ ਅਜੀਤਵਾਲ ਕਸਬਾ ਵਿਖੇ ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਦੇ ਇਕ ਪ੍ਰੋਫੈਸਰ ਵੱਲੋਂ ਇਕ ਲੜਕੀ ਨਾਲ ਛੇੜਛਾੜ ਕਰਨ ਦੀ ਘਟਨਾ ਸਾਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਪੋਕਸਮੈਨ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ ਕਾਲਜ ਦੀ ਇਕ ਲੜਕੀ ਨਾਲ ਇਕ ਪ੍ਰੋਫੈਸਰ ਵੱਲੋਂ ਛੇੜਛਾੜ ਕੀਤੀ ਗਈ। ਉਸ ਲੜਕੀ ਨੇ ਕਾਲਜ ਦੀ ਮੈਨੇਜਮੈਂਟ ਨੂੰ ਇਸ ਸਬੰਧੀ ਸੂਚਨਾ ਦਿੱਤੀ ਪਰ ਮੈਨੇਜਮੈਂਟ ਨੇ ਕੋਈ ਖਾਸ ਕਾਰਵਾਈ ਨਾ ਕੀਤੀ। ਜਿਸ ਕਾਰਨ ਵਿਦਿਆਰਥੀਆਂ ਨੇ ਕਾਲਜ ਕੈਂਪਸ ਵਿਚ ਹੀ ਕਾਲਜ ਮੈਨੇਜਮੈਂਟ ਵਿਰੁੱਧ ਰੋਸ ਧਰਨਾ ਸ਼ੁਰੂ ਕਰ ਦਿੱਤਾ। ਜਦੋਂ ਕਾਲਜ ਮੈਨੇਜਮੈਂਟ ਅਤੇ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਦਬਕਾਉਣਾ ਸ਼ੁਰੂ ਕਰ ਦਿੱਤਾ ਤਾਂ ਵਿਦਿਆਰਥੀਆਂ ਨੇ ਕਾਲਜ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਵਿਦਿਆਰਥੀਆਂ ਨੂੰ ਖਦੇੜਣ ਲਈ ਲਾਠੀਚਾਰਜ ਕੀਤਾ ਤਾਂ ਵਿਦਿਆਰਥੀ ਕਾਲਜ ਤੋਂ ਭੱਜ ਨਿਕਲੇ। ਬਾਅਦ 'ਚ ਰੋਸ ਵਿਚ ਆਏ ਵਿਦਿਆਰਥੀਆਂ ਨੇ ਲੁਧਿਆਣਾ-ਮੋਗਾ ਮੇਨ ਰੋਡ 'ਤੇ ਕਾਲਜ ਦੇ ਬੋਰਡ ਭੰਨ ਕੇ ਸੜਕ 'ਤੇ ਜਾਮ ਲਗਾ ਦਿੱਤਾ ਤਾਂ ਪੁਲਿਸ ਨੇ ਰੋਡ 'ਤੇ ਬੈਠੇ ਵਿਦਿਆਰਥੀਆਂ 'ਤੇ ਵੀ ਲਾਠੀਚਾਰਜ ਕੀਤਾ। ਕਾਲਜ ਮੈਂਬਰਾਂ ਤੋਂ ਇਲਾਵਾ ਮੈਨੇਜਮੈਂਟ ਵੱਲੋਂ ਮੰਗਵਾਏ ਭਾੜੇ ਦੇ ਗੁੰਡਿਆਂ ਨੇ ਪੱਤਰਾਕਰਾਂ ਨਾਲ ਗਾਲੀ-ਗਲੋਚ ਕੀਤੀ ਤੇ ਪੱਤਰਕਾਰਾਂ ਦੇ ਕੈਮਰੇ ਖੋਹਣ ਦੀ ਕੋਸ਼ਿਸ਼ ਕੀਤੀ। ਇਥੇ ਹੀ ਬੱਸ ਨਹੀਂ ਪੱਤਰਕਾਰ ਅਨੁਸਾਰ ਇਕ ਚੈਨਲ ਦੇ ਪੱਤਰਕਾਰ ਦੀ ਕਾਰ ਨੰਬਰ ਪੀ.ਬੀ. 29 ਜੀ 0909 ਦੇ ਸ਼ੀਸ਼ੇ ਵੀ ਤੋੜ ਦਿੱਤੇ। ਇਸ ਮੌਕੇ ਵੱਖ-ਵੱਖ ਵਿਦਿਆਰਥੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਲਜ ਵਿਚ ਕਥਿਤ ਤੌਰ 'ਤੇ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਜਿਸ ਨੂੰ ਮੈਨੇਜਮੈਂਟ ਅਤੇ ਸਟਾਫ਼ ਰਲ ਮਿਲ ਕੇ ਦਬਾ ਲੈਂਦੇ ਹਨ। ਵਿਦਿਆਰਥੀਆਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਮਜ਼ਬੂਰੀ ਕਾਰਨ ਉਨ੍ਹਾਂ ਤੋਂ ਕਾਲਜ ਦੀ ਮੈਨੇਜਮੈਂਟ ਵੱਲੋਂ ਪ੍ਰੋਗਰਾਮਾਂ ਦੇ ਨਾਂ 'ਤੇ ਕਥਿਤ ਤੌਰ 'ਤੇ ਹਜ਼ਾਰਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ.

ਪਿੰਡ ਲੋਹਾਰਾ ਦਾ ਅੰਤਰਰਾਸ਼ਟਰੀ ਮੇਲਾ 20 ਮਾਰਚ ਦਿਨ ਵੀਰਵਾਰ ਨੂੰ
ਮੋਗਾ/ਭਵਨਦੀਪ ਸਿੰਘ ਪੁਰਬਾ: ਪਿੰਡ ਲੋਹਾਰਾ ਦਾ ਅੰਤਰਰਾਸ਼ਟਰੀ ਮੇਲਾ ਫੱਕਰ ਬਾਬਾ ਦਾਮੂ ਸ਼ਾਹ ਸਟੇਡੀਅਮ ਵਿਖੇ 26ਵਾਂ ਧਾਰਮਿਕ ਮੇਲਾ ਤੇ ਟੂਰਨਾਮੈਂਟ ਮਿਤੀ 16-17-18 ਮਾਰਚ 2008 ਐਤ, ਸੋਮ ਤੇ ਮੰਗਲਵਾਲ ਨੂੰ ਹੋਵੇਗਾ। ਗੁਰਦਾਸ ਮਾਨ ਦਾ ਖੁੱਲ੍ਹਾ ਅਖਾੜਾ 20 ਮਾਰਚ 2008 ਦਿਨ ਵੀਰਵਾਰ ਨੂੰ ਹੋਵੇਗਾ ਜਿਸ ਵਿਚ ਗੋਰਾ ਚੱਕਵਾਲਾ ਤੇ ਹਰਦੇਵ ਮਾਹੀਨੰਗਲ ਵੀ ਹਾਜ਼ਰੀ ਲਗਵਾਉਣਗੇ.

ਅਮਿਟ ਪੈੜਾ ਪਾ ਰਿਹੈ ਹੈ ਚੰਦ ਪੁਰਾਣੇ ਦਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ
ਮੋਗਾ/ਭਵਨਦੀਪ ਸਿੰਘ ਪੁਰਬਾ: ਸੰਤ ਬਾਬਾ ਨਛੱਤਰ ਸਿੰਘ ਜੀ ਚੰਦਪੁਰਾਣੇ ਵਾਲਿਆਂ ਦੀ ਪ੍ਰੇਰਣਾ ਸਦਕਾ ਨੌਜੁਆਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਉਪਰਾਲੇ ਨਾਲ ਉਨ੍ਹਾਂ ਦਾ ਖੇਡਾਂ ਪ੍ਰਤੀ ਉਤਸ਼ਾਹ ਵਧਾਉਣ ਲਈ ਇਲਾਕਾ ਨਿਵਾਸੀ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਦੂਸਰੇ ਸਲਾਨਾ ਅੰਤਰ-ਰਾਸ਼ਟਰੀ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਬੜੇ ਧੂਮ-ਧੜੱਕੇ, ਆਤਿਸ਼ਬਾਜੀਆਂ ਪਟਾਕਿਆਂ ਅਤੇ ਦਰਸ਼ਕਾਂ ਦੀਆਂ ਜ਼ੋਰਦਾਰ ਤਾੜੀਆਂ ਦੀ ਗੂੰਜ ਨਾਲ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕੀਤਾ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਸ. ਤ੍ਰਲੋਚਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਭਾਜਪਾ, ਰਾਮ ਸਿੰਘ ਮੱਦੋਕੇ ਸਾਬਕਾ ਚੇਅਰਮੈਨ, ਗੁਰਮਿੰਦਰ ਸਿੰਘ ਬੱਬਲੂ ਐਮ.ਸੀ., ਜਗਤਾਰ ਤਾਰੀ ਹਾਂਗਕਾਂਗ, ਭਾਗ ਸਿੰਘ ਸਾਬਕਾ ਸਰਪੰਚ, ਪ੍ਰਿਤਪਾਲ ਸਿੰਘ ਸਰਪੰਚ, ਮੱਖਣ ਸਿੰਘ ਡੀ.ਪੀ., ਮੇਜਰ ਸਿੰਘ ਚੜਿੱਕ, ਨਿਰਮਲ ਸਿੰਘ ਡੇਅਰੀ ਵਾਲਾ, ਜਥੇਦਾਰ ਗੁਰਦੀਪ ਸਿੰਘ, ਸ਼ਮਸ਼ੇਰ ਸਿੰਘ, ਇੰਦਰਜੀਤ ਸਿੰਘ ਸਾਬਕਾ ਮੈਂਬਰ ਐਸ.ਜੀ.ਪੀ.ਸੀ. ਹਾਜ਼ਰ ਸਨ। ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਉਦਘਾਟਨ ਕਰਨ ਉਪਰੰਤ ਉਦਘਾਟਨੀ ਮੈਚ ਦੇ ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਹੋਏ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਇਹ ਟੂਰਨਾਮੈਂਟ ਨੌਜਵਾਨਾਂ ਦੀ ਰੁਚੀ ਵਧਾਉਣ ਲਈ ਇਕ ਮੀਲ ਪੱਥਰ ਸਿੱਧ ਹੋਵੇਗਾ। ਖੇਡਾਂ ਜਿਥੇ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਉਥੇ ਨੌਜਵਾਨ ਨੂੰ ਨਸ਼ਿਆਂ ਦੇ ਚੁੰਗਲ ਤੋਂ ਦੂਰ ਰਹਿ ਕੇ ਖੇਡ ਦੀ ਭਾਵਨਾ ਨਾਲ ਮੈਦਾਨ ਵਿਚ ਆਪਣੇ ਕਰਤੱਵ ਦਿਖਾਉਣ ਲਈ ਉਤਰਦੇ ਹਨ। ਇਸ ਨਾਲ ਲੋਕਾਂ ਤੇ ਨੌਜਵਾਨਾਂ ਵਿਚ ਪਿਆਰ ਦੀ ਭਾਵਨਾ ਪੈਦਾ ਹੁੰਦੀ ਹੈ। ਮੈਂ ਇਸ ਕੰਮ ਲਈ ਸੰਤ ਬਾਬਾ ਨਛੱਤਰ ਸਿੰਘ ਜੀ ਨੂੰ ਵਧਾਈ ਦਿੰਦਾ ਹਾਂ। ਸਰਦਾਰ ਤ੍ਰਲੋਚਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਭਾਜਪਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਬੜੀ ਬਦਕਿਸਮਤੀ ਹੈ ਕਿ ਹਰ ਇਕ ਚੀਜ਼ ਦਾ ਸਿਆਸੀ ਕਾਰਨ ਹੋ ਗਿਆ ਹੈ ਜੇ ਖੇਡਾਂ ਦਾ ਵੀ ਸਿਆਸੀਕਰਨ ਹੋ ਗਿਆ ਤਾਂ ਪੰਜਾਬ ਦੀ ਨੌਜਵਾਨੀ ਲਈ ਇਹ ਮਾਰੂਸਿੱਧ ਹੋਵੇਗਾ। ਖੇਡਾਂ ਪਿਆਰ ਅਤੇ ਸਤਿਕਾਰ ਨਾਲ ਆਪਸੀ ਸਾਂਝ ਤੇ ਕੌਮੀ ਏਕਤਾ ਦੇ ਤੌਰ 'ਤੇ ਰਲਮਿਲ ਕੇ ਖੇਡੀਆਂ ਜਾਣੀਆਂ ਚਾਹੀਦੀਆਂ ਹਨ। ਜਿਉਂ ਹੀ ਸਰਦਾਰ ਗਿੱਲ ਨੇ ਆਪਣੇ ਵਿਚਾਰ ਸਮਾਪਤ ਕੀਤੇ ਤਾਂ ਰੈਫਰੀ ਦੀ ਲੰਮੀ ਵਿਸਲ ਨਾਲ ਮੈਦਾਨ ਦੇ ਵਿੱਚ ਭਰਮੇ ਜੁੱਸੇ ਵਾਲੇ 40 ਸਾਲ ਗੱਭਰੂਆਂ ਨੇ ਆਪਣੇ ਕਬੱਡੀ ਵਿਚ ਜ਼ੋਰ ਦਿਖਾਉਣੇ ਸ਼ੁਰੂ ਕਰ ਦਿੱਤੇ। ਇਸ ਟੂਰਨਾਮੈਂਟ ਵਿਚ ਪੰਜਾਬ ਦੀਆਂ ਮੰਨੀਆਂ-ਪ੍ਰਮੰਨੀਆਂ ਅਕੈਡਮੀਆਂ ਅਤੇ ਖੇਡ ਕਲੱਬਾਂ ਦੀਆਂ ਅੱਠ ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਕਾਲਖ ਕਲੱਬ, ਸ਼ੰਕਰਾਪੁਰੀ ਟੀਮ, ਅੰਬੀ ਹਠੂਰ ਕਲੱਬ ਅਤੇ ਹਰਿਆਣੇ ਦੀਆਂ ਟੀਮਾਂ ਫਸਵੇਂ ਮੁਕਾਬਲਿਆਂ ਬਾਅਦ ਸੈਮੀਫਾਈਨਲ ਵਿਚ ਪੁੱਜੀਆਂ। ਅੰਬੀ ਹਠੂਰ ਦੀ ਟੀਮ ਨੇ ਸ਼ੰਕਰਾਪੁਰੀ ਦੀ ਟੀਮ ਨੂੰ ਹਰਾਇਆ ਅਤੇ ਹਰਿਆਣੇ ਦੀ ਟੀਮ ਨੇ ਬਾਜ਼ਾਖਾਨਾਂ ਕਲੱਬ ਨੂੰ ਹਰਾਇਆ, ਅੰਬੂ ਹਠੂਰ ਨੇ ਕਾਲਖ ਦੀ ਟੀਮ ਨੂੰ ਹਰਾਇਆ ਅਤੇ ਫਾਇਨਲ ਵਿਚ ਹੋਏ ਫਸਵੇਂ ਮੁਕਾਬਲੇ ਵਿਚ ਅੰਬੀ ਹਠੂਰ ਕਲੱਬ ਅਤੇ ਹਰਿਆਣੇ ਦੀਆਂ ਟੀਮਾਂ ਨੂੰ ਸੰਯੁਕਤ ਰੂਪ ਵਿਚ ਜੇਤੂ ਕਰਾਰ ਦਿੱਤਾ ਗਿਆ। ਇਸ ਮੌਕੇ 'ਤੇ ਇਨਾਮਾਂ ਦੀ ਵੰਡ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਤੀਕਸ਼ਣ ਸ਼ੂਦ, ਸੰਸਦੀ ਮਾਮਲੇ, ਡਾਕਟਰੀ ਸਿੱਖਿਆ ਅਤੇ ਖੋਜ, ਜੰਗਲਾਤ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਮੰਤਰੀ ਨੇ ਜੇਤੂ ਖਿਡਾਰੀਆਂ ਨੂੰ ਆਪਣੇ ਕਰ ਕਮਲਾਂ ਅਤੇ ਇਨਾਮ ਤਕਸੀਮ ਕੀਤੇ ਅਤੇ ਇਸ ਮੌਕੇ 'ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਮੰਨੇ-ਪ੍ਰਮੰਨੇ ਖਿਡਾਰੀਆਂ ਨੂੰ 85 ਲੱਖ ਰੁਪਏ ਦੀ ਨਗਦ ਰਾਸ਼ੀ ਇਨਾਮ ਦੇ ਤੌਰ 'ਤੇ ਦਿੱਤੀ ਅਤੇ ਪਿੰਡ ਪੱਧਰ ਤੱਕ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਕਲੱਬਾਂ ਦੀ ਸਥਾਪਨਾ ਅਤੇ ਉਨ੍ਹਾਂ ਦੀ ਮਾਲੀ ਸਹਾਇਤਾ ਕਰਕੇ ਖੇਡਾਂ ਨੂੰ ਪਿੰਡ ਪੱਧਰ ਤੱਕ ਲਿਜਾਣ ਦੇ ਉਪਰਾਲੇ ਕੀਤੇ ਗਏ ਹਨ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਸੰਤ ਬਾਬਾ ਨਛੱਤਰ ਸਿੰਘ ਜੀ ਮੁੱਖ ਸੇਵਾਦਾਰ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣੇ, ਗੁਰਦੀਪ ਸਿੰਘ ਪ੍ਰਧਾਨ, ਤ੍ਰਿਲੋਚਨ ਸਿੰਘ ਗਿੱਲ ਜ਼ਿਲ੍ਹਾ ਭਾਜਪਾ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਐਨ.ਆਰ.ਆਈ. ਵੀਰਾਂ ਵਿਚ ਖੇਡ ਪ੍ਰਮੋਟਰ ਬਚਿੱਤਰ ਸਿੰਘ ਘੋਲੀਆ, ਜਗਤਾਰ ਤਾਰੀ ਹਾਂਗਕਾਂਗ, ਜ਼ਿਲ੍ਹੇ ਦੇ ਉੱਚ ਅਧਿਕਾਰੀ ਤੇ ਬਲਦੇਵ ਸਿੰਘ ਬੱਲੀ ਡੀ.ਪੀ.ਆਰ.ਓ. ਤੋਂ ਇਲਾਵਾ ਖੇਡ ਪ੍ਰੇਮੀ ਅਤੇ ਡੀ.ਐਸ.ਪੀ. ਸੁਰਜੀਤ ਸਿੰਘ ਖੋਸਾ, ਡੀ.ਐਸ.ਪੀ. ਜੋਗਿੰਦਰ ਸਿੰਘ, ਭਾਜਪਾ ਦੇ ਸੂਬਾ ਪ੍ਰਧਾਨ ਮਨਜੀਤ ਰਾਏ, ਭਾਜਪਾ ਦੇ ਜਰਨਲ ਸਕੱਤਰ ਕਮਲ ਸ਼ਰਮਾ, ਐਨ.ਆਰ.ਆਈ. ਜੰਗ ਬਹਾਦਰ ਸਿੰਘ, ਅਵਤਾਰ ਸਿੰਘ ਰਾਜੇਆਣਾ, ਜਗਮੋਹਨ ਸਿੰਘ ਕੌੜਾ (ਸਾਬਕਾ ਮੰਤਰੀ), ਕਮਲਜੀਤ ਸਿੰਘ ਬਰਾੜ ਸਪੁੱਤਰ ਦਰਸ਼ਨ ਸਿੰਘ ਬਰਾੜ ਹਲਕਾ ਬਾਘਾ ਪੁਰਾਣਾ, ਇੰਦਰਜੀਤ ਸਿੰਘ ਬੀੜ ਚੜਿਕ, ਡੀ.ਐਸ.ਪੀ. ਜਸਵੀਰ ਸਿੰਘ ਰਾਏ, ਚਰਨ ਸਿੰਘ ਚੇਅਰਮੈਨ ਸ਼ਾਹਕੋਟ, ਚਮਕੌਰ ਸਿੰਘ ਜਰਮਨ, ਨਿਰਭੈ ਸਿੰਘ ਇੰਗਲੈਂਡ, ਯੁੱਧਵੀਰ ਸਿੰਘ ਅਮਰੀਕਾ, ਗੁਰਚੇਤਨ ਸਿੰਘ ਜਰਮਨ, ਸਰਪੰਚ ਗੁਰਪਾਲ ਸਿੰਘ ਸੰਧੂਆਣਾ, ਸਰਪੰਚ ਜਗਦੀਸ਼ ਚੋਟੀਆ, ਗੁਰਦਿਆਲ ਸਿੰਘ, ਹਰਬੰਸ ਸਿੰਘ ਨੈਸਲੇ, ਅਜਮੇਰ ਸਿੰਘ ਨੰਬਰਦਾਰ ਚੰਦਪੁਰਾਣਾ, ਕਰਨਲ ਅਮਰਵੀਰ ਸਿੰਘ ਪਟਿਆਲਾ, ਪਾਲ ਸਿੰਘ ਨੰਬਰਦਾਰ ਚੰਦ ਪੁਰਾਣਾ, ਦਰਸ਼ਨ ਸਿੰਘ ਡਰੋਲੀ ਭਾਈ, ਅਮਰਜੀਤ ਸਿੰਘਾਂਵਾਲਾ, ਜ਼ੋਰਾ ਸਿੰਘ ਪ੍ਰਧਾਨ ਪ੍ਰਬੰਧਕ ਕਮੇਟੀ ਚੰਦਪੁਰਾਣਾ ਆਦਿ ਇਲਾਕੇ ਦੇ ਪਤਵੰਤੇ ਵਿਅਕਤੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ਤੇ ਸੰਤ ਬਾਬਾ ਨਛੱਤਰ ਸਿੰਘ ਜੀ ਚੰਦਪੁਰਾਣੇ ਵਾਲਿਆਂ ਨੇ ਆਏ ਹੋਏ ਸਮੂਹ ਖਿਡਾਰੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਸਮਾਗਮ ਵਿਚ ਹੁੰਮ-ਹੁੰਮਾ ਕੇ ਪੁੱਜਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਕਿਸੇ ਸਮੇਂ ਖੇਡਾਂ ਵਿਚ ਪੂਰੀ ਮਹਾਰਥ ਰੱਖਦਾ ਸੀ ਅਤੇ ਸਿੱਖੀ ਸਰੂਪ ਵਾਲੇ ਨੌਜਵਾਨਾਂ ਨੇ ਦੇਸ਼ ਅਤੇ ਕੌਮ ਦਾ ਨਾਮ ਉੱਚਾ ਕੀਤਾ ਜਿਨ੍ਹਾਂ ਵਿਚ ਕਿਸੇ ਸਮੇਂ ਉੱਡਣੇ ਸਿੱਖ ਦੇ ਤੌਰ 'ਤੇ ਜਾਣਿਆਂ ਜਾਂਦਾ ਸ. ਮਿਲਖਾ ਸਿੰਘ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਹਾਸਲ ਕਰਨ ਵਾਲਾ ਸ. ਪ੍ਰਦੂਮਣ ਸਿੰਘ ਹੁਣ ਦੇ ਦੌਰ ਵਿਚ ਵੀ ਕੁਝ ਨੌਜਵਾਨ ਸਿੱਖੀ ਸਰੂਪ ਵਿਚ ਖੇਡ ਕੇ ਸਿੱਖ ਕੌਮ ਦਾ ਨਾਮ ਉੱਚਾ ਕਰ ਰਹੇ ਹਨ। ਇਸ ਲਈ ਖਿਡਾਰੀਆਂ ਨੂੰ ਜਿੱਥੇ ਖੇਡਾਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਉਥੇ ਸਤਿਗੁਰਾਂ ਵੱਲੋਂ ਬਖ਼ਸ਼ੀ ਹੋਈ ਸਰਦਾਰੀ ਨੂੰ ਵੀ ਬਰਕਰਾਰ ਰੱਖਣਾ ਚਾਹੀਦਾ ਹੈ। ਟੂਰਨਾਮੈਂਟ ਦੇ ਇਨਾਮਾਂ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਬਾਬਾ ਤੇਗਾ ਸਿੰਘ ਜੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਲਗਾਤਾਰ 2 ਸਾਲ ਜਿੱਤਣ ਵਾਲੀ 40 ਸਾਲਾ ਗੱਭਰੂਆਂ ਦੀ ਟੀਮ ਨੂੰ ਘੋੜਾ ਇਨਾਮ ਵਿਚ ਦਿੱਤਾ ਜਾਵੇਗਾ। ਅਕੈਡਮੀ ਟੀਮਾਂ ਲਈ ਪਹਿਲਾ ਇਨਾਮ 61000 ਉੱਘੇ ਖੇਡ ਪ੍ਰਮੋਟਰ ਜਗਤਾਰ ਸਿੰਘ ਤਾਰੀ ਹਾਂਗਕਾਂਗ ਅਤੇ ਬਲਵਿੰਦਰ ਸਿੰਘ ਬੋਬੀ ਆਲਮਵਾਲਾ ਹਾਂਗਕਾਂਗ ਵਾਲੇ, ਦੂਜਾ ਇਨਾਮ 51000 ਰੁਪਏ ਮਨਜਿੰਦਰ ਸਿੰਘ ਲੰਘੇਆਣਾ ਅਮਰੀਕਾ ਵਾਲੇ, ਤੀਜਾ ਇਨਾਮ 41000 ਰੁਪਏ ਜਗਸੀਰ ਸਿੰਘ 'ਸੀਰਾ' ਕਨੇਡਾ ਅਤੇ ਬਲਵੰਤ ਸਿੰਘ 'ਕਾਕਾ' ਕਨੇਡਾ ਵਾਲੇ ਤੇ ਚੌਥਾ ਇਨਾਮ 31000 ਰੁਪਏ ਹਰਜੀਤ ਸਿੰਘ ਅਮਰੀਕਾ ਤੇ ਜੁਗਦਰਸ਼ਨ ਸਿੰਘ ਅਮਰੀਕਾ ਵਲੋਂ ਦਿੱਤਾ ਗਿਆ। 40 ਸਾਲਾ ਟੀਮਾਂ ਨੂੰ ਪਹਿਲਾ 21000 ਰੁਪਏ ਚਮਕੌਰ ਬਰਾੜ ਜਰਮਨ ਤੇ ਡਾਲੀਅਨ ਬਰਾੜ ਜਰਮਨ ਵਲੋਂ, ਦੂਜਾ ਇਨਾਮ 11000 ਰੁਪਏ ਇਕਬਾਲ ਸਿੰਘ ਪੱਪੂ ਅਮਰੀਕਾ ਵਾਲੇ, ਤੀਸਰਾ ਇਨਾਮ 6000 ਰੁਪਏ ਬਲਵਿੰਦਰ ਸਿੰਘ ਇਟਲੀ ਵਲੋਂ ਦਿੱਤਾ ਗਿਆ। ਸ. ਗੁਰਦੇਵ ਸਿੰਘ ਚੋਟੀਆ ਠੋਬਾ ਅਮਰੀਕਾ ਵਾਲਿਆਂ ਵੱਲੋਂ 1 ਲੱਖ ਰੁਪਏ ਟੂਰਨਾਮੈਂਟ ਕਮੇਟੀ ਨੂੰ ਵਿਸ਼ੇਸ਼ ਸਹਾਇਤਾ ਭੇਜੀ ਗਈ। ਸਤਵੰਤ ਸਿੰਘ ਪਹਿਲਵਾਨ ਵੱਲੋਂ 10 ਕੁਇੰਟਲ ਲੱਡੂਆਂ ਦੀ ਸੇਵਾ ਕਰਵਾਈ ਗਈ। ਟੂਰਨਾਮੈਂਟ ਦੌਰਾਨ ਦੋਨੋਂ ਦਿਨ 24 ਘੰਟੇ ਲੱਡੂਆਂ ਦਾ ਅਤੇ ਚਾਹ ਦਾ ਲੰਗਰ ਲੱਗਦਾ ਰਿਹਾ। ਟੂਰਨਾਮੈਂਟ ਵਿਚ ਮਿੰਟੂ ਇਟਲੀ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ। ਇਸ ਖੇਡ ਮੇਲੇ ਦਾ ਅਨੰਦ ਮਾਨਣ ਆਏ ਖੇਡ ਪ੍ਰੇਮੀਆਂ ਨੇ ਜਿੱਥੇ ਕਬੱਡੀ ਦਾ ਭਰਪੂਰ ਅਨੰਦ ਮਾਣਿਆ ਉਥੇ ਆਪਣੇ-ਆਪਣੇ ਮਨ ਪਸੰਦ ਖਿਡਾਰੀਆਂ ਦੀ ਦਿਲ ਖੋਲ ਕੇ ਮਾਇਕ ਸਹਾਇਤਾ ਕੀਤੀ ਅਤੇ ਤਾੜੀਆਂ ਮਾਰ-ਮਾਰ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਟੂਰਨਾਮੈਂਟ ਦੀ ਸਮਾਪਤੀ ਤੇ ਆਪਣੇ ਮਨ-ਪਸੰਦ ਖਿਡਾਰੀਆਂ ਵਲੋਂ ਦਿਖਾਏ ਗਏ ਕਾਰਨਾਮਿਆਂ ਦੀਆਂ ਸਿਫ਼ਤਾਂ ਕਰਦੇ ਹੋਏ ਆਪਣੇ ਘਰਾਂ ਨੂੰ ਰਵਾਨਾ ਹੋਏ। ਚੰਦ ਪੁਰਾਣੇ ਦਾ ਇਹ ਦੋ-ਰੋਜ਼ਾ ਅੰਤਰਰਾਸ਼ਟਰੀ ਟੂਰਨਾਮੈਂਟ ਅਮਿੱਟ ਪੈੜਾ ਪਾ ਕੇ ਆਪਣੀ ਨਿਵੇਕਲੀ ਛਾਪ ਛੱਡ ਗਿਆ।

ਸਰਦੀ ਰੁੱਤ ਦੀਆਂ ਖੇਡਾਂ-ਨਾਰਵੇ


ਡਰਾਮਨ(ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੇ ਖੂਬਸੁਰਤ ਸ਼ਹਿਰ ਡਰਾਮਨ ਜੋ ਪਿੱਛਲੇ ਛੇ ਸਾਲਾ ਤੋ ਲਗਾਤਾਰ ਸਰਦੀ ਰੁੱਤ ਦੀਆਂ ਖੇਡਾਂ ਕਰਵਾਉਦਾ ਆ ਰਿਹਾ ਹੈ ਵਿਖੇ ਇਸ ਸਾਲ ਵੀ ਦੁਨੀਆ ਭਰ ਤੋ ਸਰਦ ਰੁੱਤ ਨਾਲ ਜੁੜੀਆਂ ਖੇਡਾਂ ਦੇ ਖਿਡਾਰੀਆ ਨੁ ਵੱਧ ਚੜ ਕੇ ਹਿੱਸਾ ਲਿਆ। ਨਾਰਵੇ ਤੋ ਇਲਾਵਾ ਸਵੀਡਨ, ਫਿਨਲੈਡ, ਆਸਟਰੀਆ, ਸਲੋਵਾਨੀਆ,ਕਜਕਿਸਤਾਨ,ਕੇਨੈਡਾ, ਅਮਰੀਕਾ, ਇਟਲੀ, ਜਰਮਨ, ਆਸਟਰਲੀਆ ਆਦਿ ਤੋ ਸਕੀਅ(ski)ਦੇ ਨਾਮਵਰ ਖਿਡਾਰੀਆਂ ਨੇ ਹਿੱਸਾ ਲਿਆ। ਡਰਾਮਨ ਪ੍ਰਸ਼ਾਸਨ ਵੱਲੋ ਸ਼ਹਿਰ ਨੂੰ ਬਹੁਤ ਹੀ ਖੂਬਸੁਰਤ ਢੰਗ ਨਾਲ ਸਜਾਇਆ ਗਿਆ। ਦੁਨੀਆ ਭਰ ਤੋ ਸਰਦ ਰੁੱਤ ਦੀਆਂ ਖੇਡਾਂ ਦੇ ਦਰਸ਼ਕ ਇਸ ਵਰਲਡ ਕੱਪ ਲਾਗ ਰਨ ਸਪਰਿੰਨਟ ਦਾ ਨਜ਼ਾਰਾ ਵੇਖਣ ਲਈ ਡਰਾਮਨ ਪੁੱਜੇ ਹੋਏ ਸਨ। ਖੇਡਾਂ ਤੋ ਇਲਾਵਾ ਪ੍ਰਸਿੱਧ ਗਾਇਕ ਟੋਲੀਆ ਨੇ ਵੀ ਆਪਣੇ ਫੰਨ ਦਾ ਮੁਜ਼ਾਹਰਾ ਕੀਤਾ।ਜੇਤੂਆ ਦਾ ਵੇਰਵਾ ਇਸ ਤਰਾ ਰਿਹਾ,ਅੋਰਤ ਵਰਗ ਦੀ ਲਾਂਗ ਰਨ ਕਰਾਸ ਕਾਨਟੈਰੀ ਸਪਰਿੰਨਟ ਚ ਫਿਨਲੈਡ ਦੀ ਵੀਰਪੀ ਕੁਟੂਨਨ ਪਹਿਲਾ ਸਥਾਨ ਤੇ ਰਹੀ, ਸਲੋਵਾਨੀਆ ਦੀ ਪੈਤਰਾ ਮਜਦਿਕ ਦੂਜੇ ਅੱਤੇ ਨਾਰਵੇ ਦੀ ਅਸਤਰੀਦ ਜਾਕੂਬਸਨ ਤੀਸਰਾ ਸਥਾਨ ਤੇ ਰਹੀ। ਮਰਦ ਵਰਗ ਚ ਨਾਰਵੇ ਵਾਲੇ ਬਾਜੀ ਮਾਰ ਗਏ।ਨਾਰਵੇ ਦਾ ਊਲਾ ਵੀਜਨ ਹੈਤੇਸਟਾਦ ਪਹਿਲੇ ਨੰਬਰਤੇ, ਜੈਨਸ ਅਰਨੇ ਸਵਾਤੇਦਾਲ ਦੂਜੇ ਸਥਾਨ ਤੇ ਅੱਤੇ ਸਵੀਡਨ ਦਾ ਏਮਿਲ ਜੋਨਸਨ ਤੀਜੇ ਸਥਾਨ ਤੇ ਰਿਹਾ।ਬਾਲੀਵੂਡ ਦੀ ਅਦਾਕਾਰ ਮੋਨਿਕਾ ਬੇਦੀ ਦਾ ਪਰਿਵਾਰ ਇਸੇ ਡਰਾਮਨ ਸ਼ਹਿਰ ਦਾ ਵਸਨੀਕ ਹੈ ਅੱਤੇ ਫਿਲਮ ਇੰਡਸਟਰੀ ਚ ਜਾਣ ਤੋ ਪਹਿਲਾ ਮੋਨਿਕਾ ਬੇਦੀ ਨੇ ਇਸੇ ਸ਼ਹਿਰ ਚ ਹੀ ਆਪਣੀ ਪੜਾਈ ਪੂਰੀ ਕੀਤੀ।

ਵੀਨਸ ਚੈਨਲ ਵਲੋਂ ਯੌਰਪ ਵਿਚ ਪੰਜਾਬੀ ਇਟਲੀ ਤੋਂ ਅੱਜ ਰਾਤ 8 ਵਜੇ

ਇਟਲੀ (ਗੁਰਮੁਖ ਸਿੰਘ ਸਰਕਾਰੀਆ) ਇੰਗਲੈਂਡ ਤੋਂ ਫਰੀ ਆਨ ਏਅਰ ਵੀਨਸ ਚੈਨਲ ਵਲੋਂ ਜੋ ਬੀਤੇ ਦਿਨੀਂ ਇਟਲੀ ਦੇ ਪ੍ਰੋਗਰਾਮ 'ਯੌਰਪ ਵਿਚ ਪੰਜਾਬੀ' ਦੇ ਨਾਂ ਹੇਠ ਪੇਸ਼ ਕਰਨ ਦਾ ਐਲਾਨ ਕੀਤਾ ਸੀ ਉਹ ਅੱਜ ਰਾਤ (ਸ਼ਨਿਚਰਵਾਰ) 8ਵਜੇ ਇਟਲੀ ਦੇ ਸਮੇਂ ਮੁਤਾਬਕ ਸ਼ੁਰੂ ਕੀਤਾ ਜਾ ਰਿਹਾ ਹੈ । ਵੀਨਸ ਚੈਨਲ ਦੇ ਇਟਲੀ ਦੇ ਪ੍ਰੋਗਰਾਮਾਂ ਦੇ ਡਾਇਰੈਕਟਰ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਇਸ ਪੱਤਰਕਾਰ ਨੂੰ ਫੋਨ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਇਟਲੀ ਦੇ ਪੰਜਾਬੀਆਂ ਦੀਆਂ ਗਤੀਵਿਧੀਆਂ ਨੂੰ ਫਿਲਮਾ ਕੇ ਦੁਨੀਆਂ 'ਚ ਵਸਣ ਵਾਲੇ ਪੰਜਾਬੀ ਦਰਸ਼ਕਾਂ ਤੱਕ ਪਹੁੰਚਾਉਣ ਦਾ ਯਤਨ ਹੈ । ਜਿਸ ਦਾ ਦਰਸ਼ਕਾਂ ਵਲੋਂ ਭਰਪੂਰ ਹੁੰਘਾਰਾ ਮਿਲੇਗਾ। ੀੲਸ ਪ੍ਰੋਗਰਾਮ ਵਿਚ ਇਟਲੀ ਤੋਂ ਇਲਾਵਾ ਬਾਕੀ ਯੌਰਪ ਦੇਸ਼ਾਂ ਦੀਆਂ ਗਤੀਵਿਧੀਆਂ ਨੂੰ ਪੇਸ਼ ਕੀਤਾ ਜਾਵੇਗਾ। ਸ੍ਰੀ ਸਰਮ਼ਾ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਇਟਲੀ ਦੇ ਸਾਰੇ ਪੰਜਾਬੀ ਸਾਥ ਦੇਣ ਤਾਂ ਕਿ ਅਸੀਂ ਗਤੀਵਿਧੀਆਂ ਤੋਂ ਇਲਾਵਾ ਆਪਣੀਆਂ ਮੁਸ਼ਕਲਾਂ ਵੀ ਪੇਸ਼ ਕਰ ਸਕੀਏ । ਉਹਨਾਂ ਕਿਹਾ ਕਿ ਵੀਨਸ ਨੇ ਉਹਨਾਂ ਇਟਲੀ ਦੇ ਪ੍ਰੋਗਰਾਮਾਂ ਦਾ ਡਾਇਰੈਕਟਰ ਬਣਾ ਕੇ ਜੋ ਮਾਣ ਦਿੱਤਾ ਉਹ ਵੀ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ।

ਗੁਰਜੋਤ ਕੌਰ ਦੀ ਟੀਮ ਨੇ ਹਿਸਾਬ ਦੇ ਮੁਕਾਬਲੇ ਵਿਚ ਬਾਜੀ ਮਾਰੀ

ਡੇਅਟਨ (ਅਮਰੀਕਾ) 4 ਮਾਰਚ: ਬੈਲਫੋਂਨਟੇਨ ਮਿਡਲ ਸਕੂਲ ਨੇ ਲੀਮਾ ਵਿਖੇ ਹੋਏ ਹਿਸਾਬ ਦੇ ਵਿਸ਼ੇ ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਵਿਚ ਤਿੰਨ ਕਾਊਂਟੀਆਂ ਦੇ14 ਸਕੂਲਾਂ ਦੇ 91 ਵਿਦਿਆਰਥੀਆਂ ਨੇ ਭਾਗ ਲਿਆ।ਪੰਜਾਬ ਦੇ ਫਤਿਹਗੜ੍ਹ ਜਿਲੇ ਦੇ ਪਿੰਡ ਮਹਿਦੂਦਾਂ ਦੀ ਇਸ ਸਕੂਲ ਦੀ ਸਤਵੀ ਜਮਾਤ ਦੀ ਵਿਦਿਆਰਥਣ ਗੁਰਜੋਤ ਕੌਰ ਦੀ ਚਾਰ ਮੈਂਬਰੀ ਟੀਮ ਜਿਸ ਵਿਚ ਗੁਰਜੋਤ ਕੌਰ ਤੋਂ ਇਲਾਵਾ ਜੈਮਸਟ, ਫੁਲਰਟਨ, ਹਾਉਸ਼ੈਲਟਰ ਸ਼ਾਮਲ ਸਨ ਪਹਿਲੇ ਸਥਾਨ 'ਤੇ ਰਹੀ।ਗਰਜੋਤ ਕੌਰ ਉਪਰਲੇ 25% ਵਿਦਿਆਰਥੀਆਂ ਵਿਚ ਸ਼ਾਮਲ ਸੀ।ਇਸ ਟੀਮ ਨੂੰ ਮੈਥ ਟੀਚਰ ਕੈਥੀ ਵਿਲੀ ਨੇ ਕੋਚਿੰਗ ਦਿਤੀ।ਹੁਣ 8 ਮਾਰਚ ਨੂੰ ਓਆਇਉ ਸੂਬੇ ਦੀ ਰਾਜਧਾਨੀ ਕੋਲੰਬਸ ਵਿਚ ਰਾਜ ਪੱਧਰੀ ਮੁਕਾਬਲੇ ਹੋਣਗੇ ਜਿਸ ਵਿਚਇਹ ਟੀਮ ਵੀ ਭਾਗ ਲਵੇਗੀ।ਉਮੀਦ ਹੈ ਕਿ ਉੱਥੇ ਵੀ ਇਹ ਟੀਮ ਵਧੀਆ ਕਾਰਗੁਜਾਰੀ ਦਿਖਾਵੇਗੀ ।

ਚੀਨ ਵਿੱਚ ਕਾਲੀ ਬੋਲੀ ਹਨੇਰੀ!
ਹਾਂਗ ਕਾਂਗ(ਬਲਦੇਵ ਸਿੰਘ ਬੁੱਧ ਸਿੰਘ ਵਾਲਾ ਹਾਂਗ ਕਾਂਗ)4 ਮਾਰਚ ਚੀਨ ਵਿੱਚ ਅੱਜ ਕੱਲ ਪੀਲੇ ਰੰਗ ਦੀ ਧੂੜ ਵਾਲੀ ਹਨੇਰੀ ਚੱਲ ਰਹੀ ਹੈ। ਇਸ ਹਨੇਰੀ ਨੇ ਗੋਭੀ ਮਾਰੂਥਲ ਵਿੱਚੋ ਉਠ ਕੇ ਚੀਨ,ਤਾਇਵਾਨ,ਸਾਊਥ,ਨੌਰਥ ਕੋਰੀਆ ਤੇ ਜਪਾਨ ਜਪਾਨ ਨੂੰ ਪ੍ਰਵਾਤ ਕੀਤਾ।ਇਸ ਹਨੇਰੀ ਨਾਲ ਕੋਰੀਆ ਵਿੱਚ ਕਰੋੜਾਂ ਰੁਪੈ ਦਾ ਨੁਕਸਾਨ ਹੁੰਦਾ ਹੈ। ਤੇ ਮੌਤਾਂ ਵੀ ਹੁੰਦੀਆ ਹਨ ਤੇ ਬੁੱਢੇ ਆਦਮੀ ਬੀਮਾਰ ਵੀ ਹੋ ਜਾਦੇ ਹਨ। ਇਸ ਹਨੇਰੀ ਨਾਲ ਦਿਨੇ ਹਨੇਰਾ ਹੋ ਜਾਂਦਾ ਹੈ,ਇੰਡੀਆ ਵਿੱਚ ਵੀ ਮਾਰੂਥਲ ਦੀ ਹਨੇਰੀ ਨਾਲ ਦਿਨੇ ਹਨੇਰਾ ਹੋ ਜਾਂਦਾ ਹੈ। ਮੌਸਮ ਵਿਭਾਗ ਦਾ ਕਹਿਣਾਂ ਹੈ ਕਿ ਇਸ ਸਾਲ ਬਾਰਸ਼ ਨਹੀ ਹੋਈ ਧਰਤੀ ਸੁੱਕੀ ਹੋਣ ਕਰਕੇ ਧੂੜ ਬਹੁਤ ਜ਼ਿਆਦਾ ਹੋ ਗਈ। ਚੀਨ ਦਾ ਗੋਭੀ ਮਾਰੂਥਲ ਸੰਸਾਰ ਦੇ ਦੂਜੇ ਨੰਬਰ ਤੇ ਹੈ ਜਦੋ ਕਿ ਅਫਰੀਕਾ ਦਾ ਸਹਾਰਾ ਮਾਰੂਥਲ ਦੁਨੀਆਂ ਦੇ ਪਹਿਲੇ ਤੇ ਇੰਡੀਆਂ ਦਾ ਥਾਰ ਮਰੂਥਲ ਸੰਸਾਰ ਦੇ ਤੀਜੇ ਨੰਬਰ ਤੇ ਹੈ ਜੋ ਕਿ ਪਾਕਿਸਤਾਨ ਦੀ ਹੱਦ ਦੇ ਨਾਲ ਹੈ।

ਸੱਭਿਆਚਾਰਕ ਮੇਲਾ ਤੇ ਦਸਤਾਰ ਮੁਕਾਬਲੇ ਇਟਲੀ 'ਚ 29 ਮਾਰਚ ਨੂੰ
ਰਿੱਜੋਮਿਲੀਆ-ਇਟਲੀ (ਗੁਰਮੁਖ ਸਿੰਘ ਸਰਕਾਰੀਆ) ਪੰਜਾਬੀ ਦੁਨੀਆ ਦੇ ਜਿਸ ਕੋਨੇ ਵਿਚ ਵੀ ਵਸਦੇ ਹੋਣ ਉੱਥੇ ਆਪਣੀ ਵੱਖਰੀ ਪਹਿਚਾਣ ਕਾਇਮ ਜਰੂਰ ਕਰਦੇ ਹਨ ਤੇ ਆਪਣੇ ਧਰਮ ਤੇ ਸੱਭਿਆਚਾਰ ਨੂੰ ਪ੍ਰਦੇਸਾਂ ਵਿਚ ਜਿਊਂਦਾ ਰੱਖਣ ਹਿੱਤ ਕੋਈ ਕਾ ਕੋਈ ਸੱਭਿਆਚਾਰਕ ਜਾਂ ਧਾਰਮਿਕ ਪ੍ਰੋਗਰਾਮ ਉਲੀਕਦੇ ਰਹਿੰਦੇ ਹਨ । ਇਸੇ ਮੰਤਵ ਨੂੰ ਮੁੱਖ ਰੱਖਦਿਆਂ 'ਸ਼ਾਨ ਪੰਜਾਬ ਦੀ ਮਿਊਜ਼ੀਕਲ ਗਰੁੱਪ' ਇਟਲੀ ਤੇ ਪਠਾਣੀਆ ਇੰਟਰਟੇਨਜ ਵਲੋਂ ਸਾਂਝੇ ਤੌਰ ਤੇ ਪਹਿਲਾ ਸ਼ਹੀਦ ਭਗਤ ਸਿੰਘ ਯਾਦਗਾਰੀ ਦਸਤਾਰ ਮੁਕਾਬਲਾ ਤੇ ਸੱਭਿਆਚਾਰਕ ਮੇਲਾ 29 ਮਾਰਚ ਨੂੰ ਜ਼ਿਲ੍ਹਾ ਰਿੱਜੋਮਿਲੀਆ ਦੇ ਕਸਬਾ ਸੰਨ ਮਰਤੀਨੋ ਇੰਨ ਰੀਓ ਵਿਖੇ ਕੌਪ ਮਾਰਕੀਟ ਦੇ ਉਪਰ ਬਣੇ ਹਾਲ ਵਿਚ ਪਿੰਡ ਦੀ ਕੌਂਸਿਲ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਅੱਭਿਆਚਾਰਕ ਮੇਲੇ ਦਾ ਉਦਘਾਟਨ ਸ੍ਰੀ ਰਾਜ ਕੁਮਾਰ ਸੱਲਾਂ (ਪਾਲ ਸਟੀਲਜ਼ ਬਰੇਸ਼ੀਆ) ਆਪਣੇ ਕਰ ਕਮਲਾਂ ਨਾਲ ਕਰਨਗੇ ਤੇ ਜੈਲਦਾਰ ਸੁਰਿੰਦਰ ਸਿੰਘ ਚੈੜੀਆਂ (ਮਾਹਿਲ ਇੰਟਰਪ੍ਰਾਈਜਜ਼ ਬਰੇਸ਼ੀਆ) ਮੁੱਖ ਮਹਿਮਾਨ ਹੋਣਗੇ। ੇੰਲੇ ਦੀ ਪ੍ਰਧਾਨਗੀ ਸ੍ਰ। ਹਰਦੀਪ ਸਿੰਘ ਪਠਾਣੀਆ (ਪਠਾਣੀਆ ਕੌਕਟ੍ਰੈਕਸ਼ਨ) ਕਰਨਗੇ। ਦਸਤਾਰ ਮੁਕਾਬਲਿਆਂ ਵਿਚ ਪਹਿਲੇ ਤਿੰਨ ਜੇਤੂਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਇਸ ਮੌਕੇ ਤੇ ਪੁੱਜ ਰਹੀਆਂ ਸ਼ਖਸ਼ੀਅਤਾਂ ਵਿਚ ਸ੍ਰੀ ਅਕਿਲ ਕੁਮਾਰ ਸ਼ਰਮਾ , ਸ੍ਰ ਸੁਰਜੀਤ ਸਿੰਘ ਵਿਰਕ ਸ੍ਰ ਸਤਵਿੰਦਰ ਸਿੰਘ ਟੀਟਾ , ਸ੍ਰੀ ਪਰਮਪਾਲ ਜਟਾਣਾ , ਆਰ ਐੱਸ ਰਾਣਾ, ਸ੍ਰ ਜੋਗਾ ਸਿੰਘ ਸੰਘਾ , ਸ੍ਰ। ਕ੍ਰਿਪਾਲ ਸਿੰਘ ਹੁੰਦਲ ,ਸ੍ਰ ਇੰਦਰਪਾਲ ਸਿੰਘ ,ਸ੍ਰ ਜਤਿੰਦਰ ਸਿੰਘ ਬੁਗਲੀ, ਜਨਾਬ ਅਕਰਮ ਸ਼ਾਮਲ ਹਨ । ਦਸਤਾਰ ਮੁਕਾਬਲਿਆਂ ਵਿਚ ਸੋਹਣੀਆਂ ਪੱਗਾਂ ਬੰਨਣ ਵਾਲਿਆਂ ਦੀ ਚੋਣ (ਜੱਜਮੈਂਟ) ਸ੍ਰ ਸੁਰਿੰਦਰ ਸਿੰਘ , ਸ੍ਰ ਬਲਦੇਵ ਸਿੰਘ ਬੂਰੇਜੱਟਾਂ, ਸ੍ਰ ਗੁਰਿੰਦਰ ਸਿੰਘ ਕਰਨਗੇ। ਦਸਤਾਰ ਮੁਕਾਬਲੇ ਸ਼ਾਮ ਨੂੰ 5 ਵਜੇ ਸ਼ੁਰੂ ਹੋਣਗੇ ਤੇ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਸ਼ਾਮ 7 ਵਜੇ ਹੋਵੇਗੀ ਜੋ ਦੇਰ ਰਾਤ 10 ਵਜੇ ਤੱਕ ਚਲਦਾ ਰਹੇਗਾ।

੧੮੦੦ ਸਫਿਆਂ ਦਾ ਮੁਕੰਮਲ ਸਿੱਖ ਇਤਿਹਾਸ ੬੦੦ ਤਸਵੀਰਾਂ ਤੇ ੪੦ ਨਕਸ਼ਿਆਂ ਸਣੇ ਜਲਦੀ ਰਲੀਜ਼ ਹੋਵੇਗਾ
ਚੰਡੀਗੜ੍ਹ (ਵਿਸ਼ੇਸ਼ ਪੱਤਰਪ੍ਰੇਰਕ)- ਗੁਰੁ ਨਾਨਕ ਸਾਹਿਬ ਤੋਂ ਲੈ ਦੇ ੨੦੦੭ ਤਕ ਦਾ ਮੁਕੰਮਲ ਸਿੱਖ ਇਤਿਹਾਸ ਦਾ ਪ੍ਰਾਜੈਕਟ ਹੁਣ ਸੰਪੂਰਨ ਹੋਣ ਨੂੰ ਹੈ ਅਤੇ ਵਿਸਾਖੀ ਤੋਂ ਪਹਿਲਾਂ ਹਰ ਹਾਲਤ ਵਿਚ ਇਸ ਨੂੰ ਰਲੀਜ਼ ਕਰ ਦਿੱਤਾ ਜਾਏਗਾ। ਸਿੱਖ ਯੁਨੀਵਰਸਿਟੀ ਪਰੈੱਸ ਦੇ ਡਾਇਰੈਕਟਰ ਸੁਰਜੀਤ ਸਿੰਘ ਛਦੌੜੀ, ਦਲ ਖਾਲਸਾ ਅਲਾਇੰਸ ਦੇ ਜਨਰਲ ਸੈਕਟਰੀ ਡਾ: ਸੁਖਪ੍ਰੀਤ ਸਿੰਘ ਊਦੋਕੇ ਅਤੇ ਸਿੱਖ ਮਿਸ਼ਨ ਇੰਟਰਨੈਸ਼ਨਲ ਸਪੇਨ ਦੇ ਕਨਵੀਨਰ ਸ: ਕੁਲਵਿੰਦਰ ਸਿੰਘ ਜਾਡਲਾ ਨੇ ਦੱਸਿਆ ਹੈ ਕਿ ਇਸ ਸਿੱਖ ਇਤਿਹਾਸ ਦੇ ਲਗਭਗ ੧੮੦੦ ਸਫੇ ਹਨ। ਇਸ ਵਿਚ ੩੦ ਨਕਸ਼ੇ, ੧੦੦ ਦੇ ਲਗਭਗ ਰੰਗੀਨ ਤਸਵੀਰਾਂ ਅਤੇ ੫੦੦ ਤੋਂ ਵਧੀਕ ਬਲੈਕ ਐਂਡ ਵਾਈਟ ਤਸਵੀਰਾਂ ਵੀ ਹਨ।
ਇਸ ਪ੍ਰਾਜੈਕਟ ਦੇ ਡਾਇਰੈਕਟਰ ਨਾਮਵਰ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਹਨ ਜਿਨ੍ਹਾਂ ਨੇ ਪਹਿਲਾਂ ਹੀ ਸਿੱਖ ਇਤਿਹਾਸ &#