ਖ਼ਬਰਾਂ ਅਸਟਰੇਲੀਆ ਤੋਂ

ਸਿਡਨੀ ਤੋਂ ਅਮਰਜੀਤ ਖੇਲਾ

ਸਿਡਨੀ 'ਚ ਰਾਮੂਵਾਲੀਆ ਦੇ ਮਾਤਾ ਜੀ ਦੀ ਮੌਤ ਸਬੰਧੀ ਸ਼ੌਕ ਸਭਾ ਹੋਈ

ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਦੇ ਸਵਰਗਵਾਸੀ ਮਾਤਾ ਦਲਜੀਤ ਕੌਰ ਜੀ :-ਤਸਵੀਰ (ਅਮਰਜੀਤ ਖੇਲਾ)
ਸਿਡਨੀ (ਅਮਰਜੀਤ ਖੇਲਾ), ਅਖਵਾਰਾਂ,ਮੈਗਜੀਨਾਂ ਆਦਿ ਦੇ ਪੰਨਿਆਂ 'ਤੇ ਬੜੀਆਂ ਉੱਚੀਆਂ-ਉੱਚੀਆਂ ਮਨਮੋਹਣੀਆਂ ਵਿਦੇਸ਼ਾਂ 'ਚ ਬਣੀਆਂ ਬਿਲਡਿੰਗਾਂ ਵੇਖ ਵਿਦੇਸ਼ਾਂ ਦੀ ਚਕਾਚੌਂਧ ਦੀ ਖਤਾਰ ਹਵਾਈ ਸੁਪਨੇ ਵੇਖਦਿਆਂ ਵਿਦੇਸ਼ੀ ਜੇਲ੍ਹਾਂ 'ਚ ਰੁਲਦੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਂਣ ਵਾਲੇ ਦੁਨੀਆਂ 'ਚ ਇੱਕੋ-ਇੱਕ ਪੰਜਾਬੀ ਹਨ।ਜਿਨ੍ਹਾਂ ਨੇ ਕਿ ਆਪਣੀ ਨਿਸ਼ਕਾਮ ਸੇਵਾ ਰਾਹੀਂ ਧੋਖੇਵਾਜ ਏਜੰਟਾਂ ਦੇ ਵਿਖਾਏ ਸਬਜਬਾਗਾਂ ਨਾਲ ਉਨ੍ਹਾਂ ਦੇ ਧੱਕੇ ਚੜ੍ਹ ਆਪਣੇ ਮਾਪਿਆਂ ਦੀ ਮਹਿਨਤ ਨਾਲ ਕੀਤੀ ਲੱਖਾਂ ਰੁਪਿਆਂ ਦੀ ਕਮਾਈ ਨੂੰ ਲੁਟਾਉਂਣ ਦੇ ਨਾਲ ਵਿਦੇਸ਼ੀ ਜੇਲ੍ਹਾਂ 'ਚ ਰੁਲਦੇ ਸਨ ਨੂੰ ਬਚਾ ਕੇ ਏਜੰਟਾਂ ਤੋਂ ਪੈਸੇ ਵੀ ਵਾਪਿਸ ਕਰਵਾਏ ਅਤੇ ਖਜਲ ਹੋ ਰਹੀਆਂ ਭੈਣਾਂ ਨੂੰ ਇਨਸਾਫ ਦੁਆਇਆ।ਜਿਨ੍ਹਾਂ ਨੂੰ ਪੰਜਾਬ ਦੀ ਵਾਗਡੋਰ ਸੰਭਾਲਣਾ ਸਾਡਾ ਸਾਰਿਆਂ ਦਾ ਪਹਿਲਾ ਫਰਜ ਹੈ।ਇਹ ਹਨ ਲੋਕ ਭਲਾਈ ਪਾਰਟੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਸਟ੍ਰੇਲੀਆ ਵਿਖੇ ਦੇਸ਼ ਸੇਵਕ ਕਲਚਰਰ ਅਤੇ ਲਿਟਰੇਸੀ ਸੰਸਥਾ ਵਲੋਂ ਰਾਮੂਵਾਲੀਆ ਜੀ ਦੇ ਮਾਤਾ ਸ਼੍ਰੀ-ਮਤੀ ਦਲਜੀਤ ਕੌਰ ਜੀ ਦੀ ਬੇਵਖਤ ਹੋਈ ਮੌਤ ਸਬੰਧੀ ਕੀਤੀ ਗਈ ਸੌਕ ਸਭਾ 'ਚ ਸੀਨੀਅਰ ਮੈਂਬਰਾਂ ਨੇ ਪ੍ਰਗਟਾਏ।ਜਿਸ 'ਚ ਇਸ ਪ੍ਰਤੀਨਿਧ ਵਲੋਂ ਵੀ ਹਿੱਸਾ ਲੈਂਦਿਆਂ ਮਾਤਾ ਜੀ ਦੀ ਮੌਤ ਵਾਰੇ ਬਹੁਤ ਹੀ ਡੂੰਘਾ ਦੁੱਖ ਜਾਹਰ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਦੇ ਨਾਲ ਹੀ ਇਸ ਦੁੱਖਦਾਈ ਘੜੀ 'ਚ ਸਮੂਹ ਰਾਮੂਵਾਲੀਆ ਪ੍ਰੀਵਾਰ ਅਤੇ ਪਾਰਸ ਪ੍ਰੀਵਾਰ ਨਾਲ ਡੂੰਘੀ ਹਮਦਰਦੀ ਜਾਹਰ ਕੀਤੀ ਗਈ। ਸੰਸਥਾ ਦੇ ਸਭਨਾ ਮੈਂਬਰਾਂ ਵਲੋਂ ਮਾਤਾ ਦਲਜੀਤ ਕੌਰ ਜੀ ਦੀ ਆਤਮਿਕ ਸ਼ਾਂਤੀ ਖਾਤਰ ਸਵਰਗਾਂ 'ਚ ਅਤੇ ਵਾਹੇਗੁਰੂ ਜੀ ਦੇ ਚਰਨਾ 'ਚ ਨਿਵਾਸ ਲਈ ਅਰਦਾਸ ਕਰਦਿਆਂ ਦੋ ਮਿੰਟ ਲਈ ਖੜ੍ਹੇ ਹੋ ਕੇ ਮੋਨ ਧਾਰਨ ਕੀਤਾ ਗਿਆ।ਮਾਤਾ ਜੀ ਦੀ ਮਹਾਨਤਾ ਵਾਰੇ ਦਸਦਿਆਂ ਕੁੱਝ ਮੈਂਬਰਾਂ ਨੇ ਕਿਹਾ ਕਿ ਮਾਤਾ ਜੀ ਬਹੁਤ ਹੀ ਮਹਾਨ ਸਨ ਜਿਨ੍ਹਾਂ ਨੇ ਆਪਣੀ ਕੁੱਖ 'ਚੋਂ ਬਲਵੰਤ ਸਿੰਘ ਰਾਮੂਵਾਲੀਆ ਵਰਗਾ ਮਨੁੱਖਤਾ ਦੇ ਭਲੇ ਦੀ ਖਾਤਰ ਅਤੇ ਮਨੁੱਖਤਾ ਦਾ ਪੁਜਾਰੀ ਮਹਾਨ ਸਪੂਤ ਪੰਜਾਬ ਦੀ ਧਰਤੀ-ਮਾਂ ਦੀ ਝੋਲੀ 'ਚ ਪਾਇਆ ਹੈ।ਇਹੋ ਜਹੇ ਸੂਰਮੇ ਪੈਦਾ ਕਰਨ ਵਾਲੀਆਂ ਮਾਵਾਂ ਇਸ ਦੁਨੀਆਂ 'ਚ ਬਹੁਤ ਹੀ ਘਟ ਹੋਈਆਂ ਹਨ।

ਸਿਡਨੀ 'ਚ ਵਿਸ਼ਾਖੀ ਨੂੰ ਸਮਰਪਿਤ ਦੂਜਾ ਗੋਲਫ ਚੈਂਪੀਅਨਸ਼ਿਪ ਟੂਰਨਾਮੈਂਟ ਹੋਇਆ

ਦਰਸ਼ਕਾਂ ਪ੍ਰਬੰਧਕਾਂ ਅਤੇ ਖਿਡਾਰੀਆਂ ਦੀ ਗਰੁਪ ਫੋਟੋ:-(ਅਮਰਜੀਤ ਖੇਲਾ)
ਸਿਡਨੀ (ਅਮਰਜੀਤ ਖੇਲਾ),ਪਿੱਛਲੇ ਸਾਲ ਤੋਂ ਖਾਲਸੇ ਦੇ ਜਨਮ ਦਿਨ ਅਤੇ ਪੰਜਾਬੀਆਂ ਦੀ ਹਾੜ੍ਹੀ ਦੀ ਫਸਲ ਕਣਕ ਦੀ ਕਟਾਈ ਨਾਲ ਸੰਬੰਧਿਤ ''ਵਿਸ਼ਾਖੀ'' ਨੂੰ ਸਮਰਪਿਤ ''ਅਸਟ੍ਰੇਲੀਅਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲਬ ਸਿਡਨੀ'' ਵਲੋਂ ਗੋਲਫ ਚੈਂਪੀਅਨਸ਼ਿਪ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।ਜਿਹੜਾਂ ਕਿ ਪਿੱਛਲੇ ਦਿਨੀਂ ਪ੍ਰਬੰਧਕਾਂ ਦੇ ਯੋਗ ਉਪਰਾਲੇ ਸਦਕਾਂ ਐਤਕਾਂ ਵੀ ਰਿਵਰ ਸਾਈਡ ਪੀ.ਜੀ.ਐਫ ਗੋਲਫ ਕੋਰਸ ਸਿਡਨੀ ਵਿਖੇ ਹੋਇਆ।ਜਿਸ ਵਾਰੇ ''ਅਜੀਤ ਅਖਵਾਰ ਦੇ ਪ੍ਰਤੀਨਿਧ'' ਨੂੰ ਜਾਣਕਾਰੀ ਕਲੱਬ ਦੇ ਉੱਦਮੀਂ ਪ੍ਰਬੰਧਕ ਮਲਵਿੰਦਰ ਸਿੰਘ ਮਾਵੀ ਨੇ ਪ੍ਰੈਸ ਨੋਟ ਭੇਜ ਕੇ ਦਿੱਤੀ।ਇਸ ਟੂਰਨਾਮੈਂਟ 'ਚ ਅਮਰੀਕਾ,ਕਨੇਡਾ ਅਤੇ ਭਾਰਤੀ ਮੂਲ਼ ਦੇ ਖਿਡਾਰੀਆਂ ਨੇ ਹਿੱਸਾ ਲਿਆ।ਇਸ ਦੇ ਸਬੰਧ 'ਚ ਭਾਰਤੀਆਂ ਅਤੇ ਅਸਟ੍ਰੇਲੀਅਨ ਲੋਕਾਂ ਦੀ ਆਪਸੀ ਸਾਂਝ ਵਧਾਉਣ ਹਿੱਤ ਇੱਕ ਡਿਨਰ ਪਾਰਟੀ ਕਰਕੇ ਸਭਨਾ ਦਾ ਮੰਨੋਰੰਜਨ ਵੀ ਕੀਤਾ।ਜੱਜਾਂ ਦੀ ਚੋਣ ਮੁਤਾਬਕ ਪਹਿਲੇ ਸਥਾਨ 'ਤੇ ਰਹਿਣ ਵਾਲੇ ਚੈਂਪੀਅਨ ਦੀ ਸ਼ੀਲਡ ਜਿਲ੍ਹਾ ਨਵਾਂ-ਸ਼ਹਿਰ ਦੇ ਪਿੰਡ ਮਹਿਤਪੁਰ-ਉਲੱਦਣੀ ਦੇ ਮੂਲਵਾਸੀ 'ਤੇ ਸਿਡਨੀ ਤੋਂ ''ਬਿੱਲੂਜ ਈਟਰੀ'' ਦੇ ਮਾਲਕ ਅਵਤਾਰ ਸਿੰਘ ਬਿੱਲੂ ਨੂੰ ਮਿਲੀ।ਦੂਜੇ ਥਾਂ 'ਤੇ ਸ਼੍ਰੀ ਰੌਕੀ ਢਿਲੋਂ ਚੰਡੀਗੜ੍ਹ ਅਤੇ ਤੀਜੇ ਥਾਂ 'ਤੇ ਸ਼੍ਰੀ ਗੁਰਪਾਲ ਸਿੰਘ ਸੋਹਲ ਬ੍ਰਿਸਵੇਨ ਹੋਰਾਂ ਨੇ ਸ਼ੀਲਡ ਪ੍ਰਾਪਤ ਕੀਤੀ।ਇਨ੍ਹਾਂ ਤੋਂ ਇਲਾਵਾ ਵੱਧੀਆ ਖੇਡਣ ਵਾਲਿਆਂ ਨੂੰ ਵੀ ਇਨਾਮ ਦਿੱਤੇ ਗਏ।ਇਨਾਮਾਂ ਦੀ ਵੰਡ ਸ਼੍ਰੀ ਧਮਨ ਗਰੇਵਾਲ ਹੋਰਾਂ ਵਲੋਂ ਕੀਤੀ ਗਈ।ਇਸ 'ਚ ਹਿੱਸਾ ਲੈਣ ਵਾਲਿਆਂ ਅਤੇ ਇਸ ਨੂੰ ਸਪੋਨਸਰ ਕਰਨ ਵਾਲਿਆਂ ਸਭਨਾ ਨੂੰ ਜੀ-ਆਇਆਂ ਕਹਿਣ ਦੇ ਨਾਲ ਸਨਮਾਨਿਤ ਸ਼੍ਰੀ ਹਰਪ੍ਰੀਤ ਸਿੰਘ ਗਿੱਲ ਪ੍ਰਧਾਨ ਅਸਟ੍ਰੇਲੀਅਨ ਪੰਜਾਬੀ ਸਪੋਰਟਸ ਐਂਡ ਕਲਚਰ ਕਲੱਬ ਸਿਡਨੀ ਨੇ ਕੀਤਾ।ਜਿਕਰਯੋਗ ਹੈ ਕਿ ਇਹ ਕਲਬ ਬਿਨਾ ਕਿਸੇ ਤਰ੍ਹਾਂ ਦੇ ਲਾਭ ਤੋਂ ਅਸਟ੍ਰੇਲੀਆ ਵੱਸਦੇ ਪੰਜਾਬੀਆਂ ਦੇ ਏਕੇ ਦੀ ਭਾਵਨਾ ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀ ਵਿਧੀਆਂ ਨੂੰ ਪ੍ਰਫੁਲਤ ਕਰਨ ਹਿੱਤ ਸਿਹਤਵੰਦ (ਸਵਸਥ) ਜੀਵਨ ਜੀਊਂਣ ਲਈ ਹੈ।ਜਿਸ ਨਾਲ ਕਿ ਵਿਦੇਸ਼ਾਂ 'ਚ ਸਾਡੀ ਦੂਜੀਆਂ ਕੌਮਾਂ 'ਚ ਵੱਖਰੀ ਪਹਿਚਾਣ ਬਣੀ ਰਹੇ।

ਸ਼ਾਤਮਈ ਢੰਗ ਨਾਲ ਏਕਤਾ ਵਿਖਾ ਕੇ ਇਨਸਾਫ ਖਾਤਰ ਸਾਂਝੀ ਲੜਾਈ (ਟੈਕਸੀ ਡਰਾਇਵਰਾਂ 'ਤੇ ਹੋ ਰਹੇ ਹਮਲਿਆਂ ਦੇ ਮੱਦੇ ਨਜ਼ਰ ਸਰਕਾਰ ਠੋਸ ਕਦਮ ਚੁੱਕੇ)


 

ਅਸਟ੍ਰੇਲੀਆ ਦੇ ਇੱਕ ਪੁਲੀਸ ਥਾਣੇ ਅੱਗੇ ਆਪਣੇ ਹੱਕਾਂ ਦੀ ਸੁਰਖਿਆ ਲਈ ਅਤੇ ਇਨਸਾਫ ਦੀ ਖਾਤਰ ਸਰਦੀ ਹੋਣ ਦੇ ਬਾਵਯੁਦ ਵੀ ਆਪਣੇ ਕਪੜੇ ਖੋਲ੍ਹ ਕੇ ਨੰਗੇ-ਧੜ ਪ੍ਰਦਰਸ਼ਨ ਕਰਦੇ ਪੰਜਾਬੀਆਂ ਸਮੇਤ ਸਾਰੀਆਂ ਕੌਮਾਂ ਦੇ ਡਰਾਇਵਰਾਂ ਦੀਆਂ ਤਸਵੀਰਾਂ:-(ਨਿਊਜ ਬਿਉਰੋ)

ਸਿਡਨੀ (ਅਮਰਜੀਤ ਖੇਲਾ), ਵਿਦੇਸ਼ਾਂ 'ਚ ਭਾਰਤੀ ਖਾਸ ਕਰ ਪੰਜਾਬੀ ਜਿਆਦਾ ਤਰ ਟੈਕਸੀਆਂ ਹੀ ਚਲਾਉਂਦੇ ਹਨ।ਇਸੇ ਤਰ੍ਹਾਂ ਅਸਟ੍ਰੇਲੀਆ 'ਚ ਵੀ ਬਹੁਤ ਸਾਰੇ ਵੀਰ ਇਹੋ ਹੀ ਕੰਮ ਕਰਦੇ ਹਨ।ਜਿਨ੍ਹਾਂ ਨੂੰ ਅਕਸਰ ਕਿਰਾਇਆ ਨਾ ਦੇ ਕੇ ਭੱਜ ਜਾਣ ਵਾਲੇ, ਮਾਰ-ਕੁਟਾਈ ਕਰਨ ਵਾਲੇ ਅਤੇ ਲੁੱਟ-ਖੋਹ ਕਰਨ ਵਾਲੇ ਬਹੁਤ ਸਾਰੇ ਗਾਹਕਾਂ ਨਾਲ ਵਾਹ ਪੈਂਦਾ ਰਹਿੰਦਾ ਹੈ।ਬੀਤੇ ਕਲ਼ ਵੀ ਮੈਲਬੋਰਨ ਵਿਖੇ ਕਰਨਾਲ ਵਾਸੀ ਜਲਵਿੰਦਰ ਸਿੰਘ ਨੂੰ ਕਿਰਾਇਆ ਮੰਗਣ ਤੇ ਗਾਹਕਾਂ ਨੇ ਛੁਰੇ ਮਾਰ ਕੇ ਜਖਮੀਂ ਕਰ ਦਿੱਤਾ ਅਤੇ ਭੱਜ ਗਏ।ਪਹਿਲਾਂ ਵੀ ਬੀਤੇ ਸਮੇਂ 'ਚ ਬਹੁਤ ਵਾਰ ਕਿਰਾਇਆ ਨਾ ਦੇਣ ਜਾਂ ਪੈਸੇ ਖੋਹ ਕੇ ਭਜਣ ਵਾਲੇ ਲੁਟੇਰਿਆਂ ਹੱਥੋਂ ਬਹੁਤ ਸਾਰੇ ਭਾਰਤੀ ਅਥਵਾ ਪੰਜਾਬੀ ਡਰਾਇਵਰਾਂ ਦਾ ਕਤਲ ਹੋਇਆ।ਇਸੇ ਸਬੰਧ 'ਚ ਬਹੁਤ ਸਾਰੇ ਅਸਟ੍ਰੇਲੀਆ ਵਸਦੇ ਭਾਰਤੀ ਭਾਈਚਾਰੇ ਦੇ ਉੱਦਮੀਂ ਵੀਰਾਂ ਨੇ ''ਇਸ ਪੰਜਾਬੀ ਅਖਵਾਰ'' ਰਾਹੀਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹੋ ਜਹੀਆਂ ਮੰਦਭਾਗੀ ਘਟਨਾਵਾਂ ਨਾਲ ਨਜਿਠਣ ਲਈ ਸਰਕਾਰ ਨੂੰ ਬਹੁਤ ਛੇਤੀਂ ਤੋਂ ਛੇਤੀਂ ਠੋਸ ਕਦਮ ਚੁਕਣੇ ਚਾਹੀਦੇ ਹਨ।ਇਹੋ ਜਹੇ ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਡਰਾਇਵਰਾਂ ਦੀ ਸੁਰਖਿਆ ਨੂੰ ਯਕੀਨੀ ਬਨਾਉਣਾ ਚਾਹੀਦਾ ਹੈ।ਮੈਲਬੋਰਨ ਵਿਖੇ ਪੰਜਾਬੀਆਂ ਸਮੇਤ ਸਾਰੀਆਂ ਕੌਮਾਂ ਦੇ ਹਜਾਰਾਂ ਡਰਾਇਵਰਾਂ ਨੇ ਏਕੇ ਦਾ ਸਬੂਤ ਦੇਂਦਿਆਂ ਸਿਟੀ ਦੇ ਮੁੱਖ ਥਾਣੇ ਦਾ ਘਿਰਾਓ ਕਰਕੇ ਬਹੁਤ ਹੀ ਜਬਰਦਸਤ ਮੁਜਾਹਰਾ ਕੀਤਾ ਜੋ ਕਿ ਸ਼ਲਾਘਾਯੋਗ ਉੱਦਮ ਹੈ।ਇਨ੍ਹਾਂ ਨੂੰ ਇਨਸਾਫ ਦੁਆਉਂਣ ਲਈ ਬਹੁਤ ਸਾਰੇ ਵੀਰਾਂ ਨੇ ''ਇਸ ਪੰਜਾਬੀ ਅਖਵਾਰ'' ਰਾਹੀਂ ਭਾਰਤੀ ਅਥਵਾ ਪੰਜਾਬੀ ਸਮਾਜਿਕ ,ਧਾਰਮਿਕ ,ਸਭਿਆਚਾਰਕ ,ਸਪੋਰਟਸ ਅਤੇ ਹੋਰ ਸਾਰੀਆਂ ਹੀ ਅਸਟ੍ਰੇਲੀਆ ਵਿਚਲੀਆਂ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਇਨ੍ਹਾਂ ਡਰਾਇਵਰਾਂ ਨੂੰ ਇਨਸਾਫ ਦੁਆਉਣ ਖਾਤਰ ਇਨ੍ਹਾਂ ਦਾ ਸਾਥ ਦੇਣ ਲਈ ਆਪੋ-ਆਪਣੇ ਵਸੀਲਿਆਂ ਰਾਹੀਂ ਸਰਕਾਰ ਕੋਲ ਪਹੁੰਚ ਕਰਨ।ਉਨ੍ਹਾਂ ਨੇ ਆਪਣੇ ਸਾਰੇ ਹੀ ਅਸਟ੍ਰੇਲੀਆ ਵੱਸਦੇ ਭਾਈਚਾਰੇ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਇਨਸਾਫ ਦੀ ਖਾਤਰ ਇਨ੍ਹਾਂ ਦਾ ਹਰ ਤਰ੍ਹਾਂ ਦਾ ਸਾਥ ਦਿੱਤਾ ਜਾਵੇ ਅਤੇ ਇਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਿਆ ਜਾਵੇ।

''ਪੰਜਾਬੀ ਅਖਵਾਰਾਂ'' ਦੇ ਪ੍ਰਤੀਨਿਧ ਵਲੋਂ ਦੁਆਬੇ ਤੋਂ ਪ੍ਰੋ: ਤਰਸੇਮ ਸਿੰਘ ਦਾ ਅਸਟ੍ਰੇਲੀਆ ਪਹੁੰਚਣ 'ਤੇ ਸਨਮਾਨ

ਪ੍ਰੋਫੈਸਰ ਤਰਸੇਮ ਸਿੰਘ ਦਾ ਸਨਮਾਨ ਕਰਦੇ ਹੋਏ ''ਪੰਜਾਬੀ ਅਖਵਾਰਾਂ'' ਦੇ ਵਿਸ਼ੇਸ਼ ਪ੍ਰਤੀਨਿਧ ਅਤੇ ''ਯੂਨੀਕ ਇੰਟਰਨੈਸ਼ਨਲ ਕਾਲਜ ਸਿਡਨੀ'' ਦੇ ਪ੍ਰਿੰਸੀਪਲ ਅਮਰਜੀਤ ਖੇਲਾ ਅਤੇ ਅਪਣਾ ਪੰਜਾਬ ਟੀ ਵੀ ਦੇ ਮਾ: ਮਨਮੋਹਨ ਸਿੰਘ ਫੋਟੋਆਂ 'ਤੇ ਵੇਰਵਾ:-(ਵਿਸ਼ੇਸ਼ ਬਿਉਰੋ)

ਸਿਡਨੀ (ਵਿਸ਼ੇਸ਼ ਬਿਉਰੋ),ਜਿਲ੍ਹਾ ਜਲੰਧਰ ਦੁਆਬੇ ਦੀ ਧਰਤੀ ਦੇ ਜਮਪਲ਼ ਲੇਖਕ 'ਤੇ ਸਿਖਿਆ ਸ਼ਾਸ਼ਤਰੀ ਪ੍ਰੋ:ਤਰਸੇਮ ਸਿੰਘ ਅਸਟ੍ਰੇਲੀਆ ਵੇਖਣ ਅਤੇ ਇਸ ਦੀ ਜਾਣਕਾਰੀ ਲੈਣ ਦੀ ਨੀਯਤ ਨਾਲ ਸੈਰ ਕਰਨ ਲਈ ਰਿਸ਼ਤੇਦਾਰੀ 'ਚੋਂ ਲਗਦੇ ਭਰਾ ਦੇ ਬੁਲਾਵੇ 'ਤੇ ਮੈਲਬੋਰਨ ਵਿਖੇ ਆਏ ਹੋਏ ਹਨ।ਇਨ੍ਹਾਂ ਦੇ ਦਿਲ 'ਚ ਹੈ ਕਿ ਸਾਰਾ ਅਸਟ੍ਰੇਲੀਆ ਘੁੰਮ ਫਿਰ ਕੇ ਵੇਖਿਆ ਜਾਵੇ ਤਾਂ ਜੋ ਇੱਥੇ ਵਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।ਇਨ੍ਹਾਂ ਨੇ ''ਮੇਰੀ ਅਸਟ੍ਰੇਲੀਆ ਫੇਰੀ'' ਨਾ ਦੀ ਕਿਤਾਬ ਲਿਖਣ ਦਾ ਮਨ ਬਣਾਇਆ ਹੋਇਆ ਹੈ।ਜਿਕਰਯੋਗ ਹੈ ਕਿ ਇਨ੍ਹਾਂ ਦੇ ਪੜ੍ਹਾਏ ਹੋਏ ਬਹੁਤ ਸਾਰੇ ਸ਼ਗਿਰਦ ਇੱਥੇ ਪੜ੍ਹਨ ਆਏ ਹਨ।ਜਿਨ੍ਹਾਂ 'ਚੋਂ ਬਹੁਤ ਸਾਰੇ ਪੱਕੇ ਹੋ ਕੇ ਨਾਗਰਿਕ ਬਣ ਗਏ ਹਨ।ਸਿਡਨੀ ਵੇਖਣ ਦੇ ਵਿਚਾਰ ਨਾਲ ਪਿੱਛਲੇ ਦਿਨੀਂ ਇਹ ਆਪਣੇ ਸ਼ਗਿਰਦਾਂ 'ਤੇ ਦੋਸਤਾਂ ਪਾਸ ਸਿਡਨੀ ਆਏ।ਜਿਨ੍ਹਾਂ ਰਾਹੀਂ ਉਨ੍ਹਾਂ ਨੇ ਅਸਟ੍ਰੇਲੀਆ ਦੇ ਪੰਜਾਬੀਆਂ ਵਾਰੇ ਜਾਣਕਾਰੀ ਲੈਣ ਲਈ ਗੁਰੁ ਘਰ ਆ ਕੇ ਮਿਲਣ ਵਾਰੇ 'ਤੇ ਦਰਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ। ਜਿੱਥੇ ਕਿ ਉਹ ਲੋਕ-ਸੇਵਕ ਅਤੇ ਲੇਬਰ ਪਾਰਟੀ ਦੇ ਸਰਗਰਮ ਲੀਡਰ ਹਰਮੋਹਨ ਸਿੰਘ ਵਾਲੀਆ,ਗੁਰੂਘਰ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸੱਕਤਰ ਨਿਰਮਲ ਸਿੰਘ ਸੰਧਰ,ਓਸਟੈਕ ਕਾਲਜ ਦੇ ਮਾਲਕ ਖੜਕ ਸਿੰਘ ਬਾਜਵਾ,ਮੋਹਨ ਸਿੰਘ ਸੇਖੋਂ,ਬਲਵਿੰਦਰ ਸਿੰਘ ਮੁਲਤਾਨੀ,ਫੋਜੀ ਕੁਲਦੀਪ ਸਿੰਘ ਦਿਓ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਵੀਰਾਂ ਨੂੰ ਮਿਲੇ।ਜਿਨਾਂ ਵਾਰੇ ਸਾਰੀ ਜਾਣਕਾਰੀ ਇਨ੍ਹਾਂ ਆਪਣੀ ਡਾਇਰੀ 'ਚ ਨੋਟ ਕਰ ਲਈ।ਇੱਥੇ ਹੀ ਇਨ੍ਹਾਂ ਨੇ ''ਪੰਜਾਬੀ ਅਖਵਾਰਾਂ'' ਦੇ ਵਿਸ਼ੇਸ਼ ਪ੍ਰਤੀਨਿਧ ਅਮਰਜੀਤ ਖੇਲਾ ਨਾਲ ਮਿਲਣ ਦੀ ਇੱਛਾ ਜਾਹਰ ਕਰਦਿਆਂ ਫੋਨ ਕਰਕੇ ਰਾਬਤਾ ਬਣਾਇਆ।ਅਮਰਜੀਤ ਪ੍ਰੋ: ਸਾਹਿਬ ਨੂੰ ਸਿਡਨੀ ਦੇ ਪਾਰਕਲੀ ਗੁਰਦਵਾਰਾ ਸਾਹਿਬ ਤੋਂ ਘਰ ਲਿਆ ਕੇ ਬਹੁਤ ਹੀ ਪਿਆਰ 'ਤੇ ਸਿਦਕਦਿਲੀ ਨਾਲ ਮਿਲਿਆ।ਬਾਅਦ 'ਚ ਪ੍ਰੋ:ਤਰਸੇਮ ਸਿੰਘ ਨੂੰ ਜਦੋਂ ਅਮਰਜੀਤ ਨੇ ''ਪੰਜਾਬੀ ਅਖਵਾਰਾਂ'' ਦਾ ਦਫਤਰ ''ਅਪਣਾ ਪੰਜਾਬ ਟੀ ਵੀ ਲਈ ਵਰਤਿਆ ਜਾਂਦਾ ਸਟੁਡੀਓ'' ਅਤੇ ਯੂਨੀਕ ਇੰਟਰਨੈਸ਼ਨਲ ਕਾਲਜ ਵਿਖਾਇਆ ਤਾਂ ਉਹ ਖੁਸ਼ੀ ਨਾਲ ਗਦ-ਗਦ ਹੋ ਗਏ 'ਤੇ ਅਮਰਜੀਤ ਨੂੰ ਪੰਜਾਬ , ਪੰਜਾਬੀ 'ਤੇ ਪੰਜਾਬੀਅਤ ਦਾ ਨਾ ਚਮਕਾਉਂਣ ਲਈ ਸ਼ਾਬਾਸ਼ ਦਿੱਤੀ।ਇਨ੍ਹਾਂ ਨੇ ''ਮੇਰੀ ਅਸਟ੍ਰੇਲੀਆ ਫੇਰੀ'' ਨਾ ਦੀ ਕਿਤਾਬ ਲਿਖਣ ਦਾ ਮਨ ਬਣਾਇਆ ਹੋਇਆ ਹੈ।ਇਸ ਕਿਤਾਬ ਲਈ ਪ੍ਰੋ: ਸਾਹਿਬ ਨੇ ਅਮਰਜੀਤ ਦਾ ਬਚਪਨ ਕਿਵੇਂ ਲੰਘਿਆ ਫਿਰ ਵਿਦਿਆਰਥੀ ਤੋਂ ਪ੍ਰਿੰਸੀਪਲ ਤੱਕ ਦਾ ਸਫਰ,ਅਖਵਾਰਾਂ ਨਾਲ ਪਏ ਨਾਤੇ,ਕਦੋਂ 'ਤੇ ਕਿਵੇਂ ਸ਼ੁਰੂ ਹੋਈਆਂ ਲਿਖਣ ਰੂਚੀਆਂ,ਰੋਜਾਨਾ ਜੀਵਨ ਦੇ ਕੰਮਾਂ-ਕਾਰਾਂ ਤੋਂ ਇਲਾਵਾ ''ਅਪਣਾ ਪੰਜਾਬ ਟੀ ਵੀ''ਅਤੇ ਕਾਲਜ ਵਾਰੇ ਵਿਸਥਾਰ 'ਚ ਜਾਣਕਾਰੀ ਪ੍ਰਾਪਤ ਕੀਤੀ।ਇਸ ਅਚਨਚੇਤ ਸੰਖੇਪ ਜਹੀ ਮਿਲਣੀ ਤੋਂ ਬਾਅਦ ਪ੍ਰੋ ਤਰਸੇਮ ਸਿੰਘ ਨੂੰ ''ਪੰਜਾਬੀ ਅਖਵਾਰਾਂ'' ਦੇ ਦਫਤਰ'' ਵਲੋਂ ਅਤੇ ''ਯੂਨੀਕ ਇੰਟਰਨੈਸ਼ਨਲ ਕਾਲਜ'' ਤੋਂ ਅਮਰਜੀਤ ਖੇਲਾ ਨੇ ਅਤੇ ''ਆਪਣਾ ਪੰਜਾਬ ਟੀ ਵੀ ਤੋਂ ਮਾ: ਮਨਮੋਹਨ ਸਿੰਘ ਨੇ ਸਨਮਾਨ ਪੱਤਰ,ਕਾਲਜ ਦੀ ਸੀਡੀ ਤੇ ਹੋਰ ਬਣਦੀ-ਸਰਦੀ ਸਮਗਰੀ ਦੇ ਕੇ ਸਨਮਾਨਿਤ ਕੀਤਾ।ਇਸ ਹੋਏ ਸਨਮਾਨ ਤੋਂ ਇਲਾਵਾ ਪੂਰੇ ਅਸਟ੍ਰੇਲੀਆ ਸਮੇਤ ਸਿਡਨੀ 'ਚ ਵਸਦੇ ਸਾਰੇ ਪੰਜਾਬੀਆਂ ਦੀ ਪ੍ਰੋ: ਤਰਸੇਮ ਸਿੰਘ ਹੋਰੀ ਬਹੁਤ ਸਰਾਹਨਾ ਕੀਤੀ।ਪ੍ਰੋ:ਸਾਹਿਬ ਨੇ ਉਨ੍ਹਾਂ ਪੰਜਾਬੀਆਂ ਸਮੇਤ ਕਈ ਗੋਰਿਆਂ ਦਾ ਵੀ ਵਿਸ਼ੇਸ਼ ਤੌਰ 'ਤੇ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਉਨ੍ਹਾਂ ਨੂੰ ਮਿਲ ਕੇ ਜਾਣਕਾਰੀ ਦਿੱਤੀ।ਇੱਥੋਂ ਪ੍ਰੋ ਸਾਹਿਬ ਪੰਜਾਬੀਆਂ ਦੇ ਫਾਰਮ ਵੇਖਣ ਅਤੇ ਉਸਾਰੂ ਸੋਚ ਦੇ ਮਾਲਕ ਪੰਜਾਬੀ ਦੇ ਬਹੁਤ ਮਸ਼ਹੂਰ ਲਿਖਾਰੀ ''ਅਜੀਤ ਰਾਹੀ'' ਹੋਰਾਂ ਨੂੰ ਮਿਲਣ ਲਈ ਅਸਟ੍ਰੇਲੀਆ ਦੇ ਮਿਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਗ੍ਰਿਫਿਥ ਨੂੰ ਰਵਾਨਾ ਹੋ ਗਏ।

ਵਿਦਿਆਰਥੀਆਂ ਦੀ ਖੱਜਲ-ਖੁਆਰੀ ਰੋਕਣ ਲਈ 9 ਮਾਰਚ ਨੂੰ ਸਿਡਨੀ 'ਚ ਬਣੇਗੀ ਭਲਾਈ ਕਮੇਟੀ
ਸਿਡਨੀ (ਅਮਰਜੀਤ ਖੇਲਾ), ਅਸਟਰੇਲੀਆ ਸਾਰੀ ਦੁਨੀਆਂ 'ਚੋਂ ਮੌਸਮ ਦੇ ਲਿਹਾਜ ਨਾਲ ਰਹਿਣ ਲਈ ਬਹੁਤ ਹੀ ਵੱਧੀਆ ਦੇਸ਼ ਹੇ।ਦੂਜੇ ਇਸ ਦੇਸ਼ ਦਾ ਖੇਤਰਫਲ਼ ਬਹੁਤ ਵੱਡਾ ਹੈ ਅਤੇ ਇੱਥੇ ਵਸੋਂ ਬਹੁਤ ਹੀ ਘੱਟ ਹੈ।ਇਸ ਕਰਕੇ ਇਸ ਦੇਸ਼ ਦੇ ਵਿਕਾਸ ਲਈ ਕਾਮਿਆਂ ਦੀ ਬਹੁਤ ਜਿਆਦਾ ਲੌੜ ਹੈ।ਇਸ ਦੇਸ਼ ਦੀ ਸਰਕਾਰ ਬਹੁਤ ਸੂਝਵਾਨ ਹੋਣ ਕਰਕੇ ਇਹ ਇੱਥੇ ਨੂੰ ਕੰਮ-ਕਾਰ 'ਚ ਨਿਪੁੰਨ ਪੜ੍ਹੇ ਲਿਖਿਆਂ ਨੌਜਵਾਨਾਂ ਜਾਂ ਇੱਥੇ ਆ ਕੇ ਪੜ੍ਹ ਕੇ ਪੱਕੇ ਹੋਣ ਵਾਲਿਆਂ ਨੂੰ ਜਿਆਦਾ ਤਰਜੀਹ ਦਿੰਦੀ ਹੈ।ਜੋ ਨੌਜਵਾਨ ਆਪਣੀ ਪੜ੍ਹਾਈ ਪੂਰੀ ਕਰ ਕੇ ਪੱਕੇ ਹੋਣ ਦੇ ਪੁਆਇੰਟ ਪੂਰੇ ਕਰਦੇ ਹਨ,ਉਹ ਪੱਕੇ ਹੋ ਜਾਂਦੇ ਹਨ।ਇਸ ਕਰਕੇ ਸਾਰੀ ਦੁਨੀਆਂ 'ਚੋਂ ਪੜ੍ਹਨ ਲਈ ਲੋਕੀਂ ਇੱਥੇ ਨੂੰ ਧੜਾ-ਧੜ ਆ ਰਹੇ ਹਨ।ਇੱਥੇ ਪਹਿਲਾਂ ਰਹਿ ਰਹੀ ਕਮਿਉਨਟੀਆਂ ਲਈ ਇਹ ਸੁੱਭ ਸੰਗਨ ਹੈ।ਇਨ੍ਹਾਂ ਪੜ੍ਹਨ ਆਏ ਵਿਦਿਆਰਥੀਆਂ ਨੂੰ ਪਹਿਲਾਂ-ਪਹਿਲ ਇਸ ਵਿਗਾਨੇ ਦੇਸ਼ 'ਚ ਬਹੁਤ ਸਾਰੀਆਂ ਸਮਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।ਜਿਨ੍ਹਾਂ 'ਚ ਅੰਗਰੇਜੀ ਬੋਲੀ 'ਚ ਆਪਣੀ ਗੱਲ ਨੂੰ ਸਮਝਾਉਣ ਵਾਰੇ,ਕੋਈ ਕੰਮ ਪ੍ਰਾਪਤ ਕਰਨ ਲਈ ਜਰੂਰੀ ਚਾਹੀਦੇ ਰਿਜ਼ਮੇ ਅਤੇ ਐਪਲੀਕੇਸ਼ਨ ਲਿਖਣ ਵਾਰੇ ਜਾਣਕਾਰੀ ਮੁਹਈਆ ਕਰਵਾਉਣ ਵਾਰੇ,ਸਸਤੀ ਰਿਹਾਇਸ਼ ਸਬੰਧੀ,ਕੰਮ-ਕਾਰ ਲੱਭਣ ਸਬੰਧੀ,ਸਿਹਤ ਸਹੂਲਤਾਂ ਸਬੰਧੀ,ਅਸਟ੍ਰੇਲੀਆ 'ਚ ਰਹਿਣ ਸਬੰਧੀ ਟ੍ਰੇਨਿੰਗ ਵਾਰੇ, ਅਸਟ੍ਰੇਲੀਅਨ ਜੀਵਨ ਜਾਂਚ ਸਬੰਧੀ ਅਤੇ ਅਸਟ੍ਰੇਲੀਆ 'ਚ ਵਿਚਰਦਿਆਂ ਆਉਣ ਵਾਲੀਆਂ ਸਮਸਿਆਵਾਂ ਸਬੰਧੀ,ਸੰਸਥਾ 'ਚ ਕਿਸੇ ਤਰ੍ਹਾਂ ਦੀ ਆਈ ਸਮਸਿਆ ਤੋਂ ਛੁੱਟ ਕਈ ਵਾਰ ਅਚਨਚੇਤ ਹੀ ਕਿਸੇ ਤਰ੍ਹਾਂ ਦੀਆਂ ਆਈਆਂ ਔਕੜਾਂ ਹਨ।ਇਨ੍ਹਾਂ ਦੇ ਹੱਲ ਲਈ ਅਤੇ ਇਨ੍ਹਾਂ ਆਏ ਨਵੇਂ ਨੌਜਵਾਨ ਮੁੰਡੇ-ਕੁੜੀਆਂ ਦਾ ਸਹਾਰਾ ਬਨਣ ਅਤੇ ਦੁੱਖ ਤਕਲੀਫਾਂ ਸੁਨਣ ਲਈ ਸਿਡਨੀ 'ਚ ''ਅਸਟ੍ਰੇਲੀਅਨ ਸਿੱਖ ਐਸੋਸੀਏਸ਼ਨ'' ਦੇ ਕਈ ਉਦਮੀ ਬੁੱਧੀਜੀਵੀਆਂ ਵਲੋਂ ਇੱਕ ਭਲਾਈ ਸਪੋਰਟ ਗਰੁੱਪ ਬਣਾਇਆ ਜਾ ਰਿਹਾ ਹੈ।ਇਹ ਜਾਣਕਾਰੀ ''ਇਸ ਪ੍ਰਤੀਨਿਧ'' ਨੂੰ ਈ-ਮੇਲ ਰਾਹੀਂ ਪ੍ਰੈਸ ਨੋਟ ਭੇਜਦਿਆਂ ਲੇਬਰ ਪਾਰਟੀ ਦੇ ਸਰਗਰਮ ਵਰਕਰ 'ਤੇ ਲੀਡਰ ਹਰਮੋਹਨ ਸਿੰਘ ਵਾਲੀਆ ਨੇ ਦਿੱਤੀ ਹੈ।ਉਨ੍ਹਾਂ ਦਸਿਆ ਹੈ ਕਿ ''ਅਸਟ੍ਰੇਲੀਅਨ ਸਿੱਖ ਐਸੋਸੀਏਸ਼ਨ'' ਦੇ ਬੁੱਧੀਜੀਵੀਆਂ ਵਲੋਂ 9 ਮਾਰਚ 2008 ਦਿਨ ਐਤਵਾਰ ਨੂੰ ਦੁਪੈਹਿਰ ਦੇ 1-30 ਵਜੇ ਗੁਰਦਵਾਰਾ (ਗਲੇਨ-ਵੁੱਡ) ਪਾਰਕਲੀ ਵਿਖੇ ਵਿਦਿਆਰਥੀਆਂ ਦੀ ਚਿਰੋਕਣੀ ਮੰਗ ਮਨਦਿਆਂ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਵਾਰੇ ਵਿਚਾਰ ਵਟਾਂਦਰਾ ਕਰਨ ਲਈ ਸੈਮੀਨਾਰ ਲਾਇਆ ਜਾ ਰਿਹਾ ਹੈ।ਉਨ੍ਹਾਂ ਅਨੁਸਾਰ ਇਸ ਭਲਾਈ ਵਾਲੇ ਕੰਮ ਲਈ ਕਿਸੇ ਪੜ੍ਹੇ ਲਿਖੇ ਸੂਝਵਾਨ ਵੰਲਟੀਅਰ ਦੀ ਲੋੜ ਹੈ।ਜੋ ਕਿ ਇਨ੍ਹਾਂ ਦੀਆਂ ਸਮਸਿਆਵਾਂ ਸਬੰਧੀ ਹਰ ਤਰ੍ਹਾਂ ਦੀ ਲਿਖਤੀ ਤੌਰ 'ਤੇ ਕਾਰਵਾਈ ਕਰ ਕੇ ਜਾਣਕਾਰੀ ਦੇ ਸਕੇ।ਇਸ ਪਹਿਲੇ ਸੈਮੀਨਾਰ 'ਚ ਸੱਭਨਾ ਨੂੰ ਸੱਦ ਕੇ ਵਿਦਿਆਰਥੀਆਂ ਦੀਆਂ ਔਕੜਾਂ ਵਾਰੇ ਵਿਸਥਾਰ 'ਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ।ਇਸ ਕੰਮ ਲਈ ਇੱਕ ਸਥਾਈ ਕਮੇਟੀ ਵੀ ਬਣਾਈ ਜਾਵੇਗੀ।

ਅੰਗਰੇਜੀ ਨਵੇਂ ਸਾਲ ਦੀ ਤਰ੍ਹਾਂ ਦੇਸੀ ਚੇਤ ਮਹੀਨੇ ਦੀ ਸੰਗਰਾਂਦ ਨੂੰ ਨਵਾਂ ਸਾਲ ਮਨਾਇਆ ਜਵੇਗਾ:-ਸੰਧਰ
ਸਿਡਨੀ (ਅਮਰਜੀਤ ਖੇਲਾ), ਵਿਦੇਸ਼ਾਂ 'ਚ ਭਾਵੇਂ ਕਿ ਹਰ ਕੋਈ ਬਹੁਤ ਵਿਜ਼ੀ ਜਿੰਦਗੀ ਜਓਿ ਰਿਹਾ ਹੈ।ਪਰ ਆਪਣੇ ਧਰਮ ਅਤੇ ਵਿਰਸੇ ਪ੍ਰਤੀ ਸੱਭ ਬਹੁਤ ਹੀ ਜਾਗਰੂਪ ਹਨ।ਰੋਜਾਨਾ ਸਵੇਰ ਸ਼ਾਮ ਦੇ ਦਿਵਾਨਾਂ ਤੋਂ ਇਲਾਵਾ ਹਫਤੇ 'ਚ ਦੋ ਵਾਰ ਆਮ ਵੱਡੇ ਦਿਵਾਨ ਸਜਦੇ ਹਨ।ਜਿਨ੍ਹਾਂ 'ਚ ਹਰ ਵਿਦੇਸ਼ੀ ਹਾਜ਼ਰੀ ਲਗਵਾਉਂਦਾ ਹੈ।ਇਨ੍ਹਾਂ ਤੋਂ ਇਲਾਵਾ ਮਨਾਏ ਜਾਂਦੇ ਇਤਹਾਸਿਕ ਦਿਹਾੜੇ ਅਤੇ ਗੁਰਪੁਰਬ ਵੱਖਰੇ ਹਨ।ਅਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਸੱਭ ਤੋਂ ਵੱਡੇ ਗੁਰੁ ਘਰ (ਗਲੇਨ ਵੁੱਡ) ਪਾਰਕਲੀ ਦੀ ਪ੍ਰਬੰਧਕ-ਕਾਰਜਕਾਰਨੀ ਵਲੋਂ ਐਤਕਾਂ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਸ਼ੁਰੂ ਹੋਣ ਵਾਲੇ ਪਹਿਲੇ ਦੇਸੀ ਚੇਤ ਮਹੀਨੇ ਦੀ ਸੰਗਰਾਂਦ ਨੂੰ ਬਹੁਤ ਹੀ ਧੂੰਮ-ਧਾਮ ਨਾਲ ਨਵਾਂ ਸਾਲ ਮਨਾਉਂਣ ਦਾ ਵਿਚਾਰ ਬਣਾਇਆ ਜਾ ਰਿਹਾ ਹੈ।ਜਿਵੇਂ ਕਿ ਅੰਗਰੇਜ਼ੀ ਮਹੀਨੇ ਜਨਵਰੀ ਦੀ ਪਹਿਲੀ ਤਰੀਕ ਨੂੰ ਸਾਰੀ ਦੁਨੀਆਂ ਨਵਾਂ ਸਾਲ ਮਨਾਉਂਦੀ ਹੈ।ਇਹ ਵਿਚਾਰ ਗੁਰਦਵਾਰਾ ਸਾਹਿਬ ਪਾਰਕਲੀ ਦੀ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸੱਕਤਰ ਸ:ਨਿਰਮਲ ਸਿੰਘ ਸੰਧਰ ਨੇ ਚਲ ਰਹੇ ਦਿਵਾਨਾਂ 'ਚ ਪ੍ਰਗਟਾਏ।ਉਨ੍ਹਾਂ ਕਿਹਾ ਕਿ ਸਾਨੂੰ ਪਿਛਲਗ 'ਤੇ ਲਕੀਰ ਦੇ ਫਕੀਰ ਹੀ ਬਣੇ ਨਹੀ ਰਹਿਣਾ ਚਾਹੀਦਾ ਸਗੋਂ ਆਪਣੇ ਵਿਰਸੇ ਅਤੇ ਧਰਮ ਅਨੁਸਾਰ ਆਪਣੇ ਆਪ ਨੂੰ ਬਦਲਾ ਕੇ ਪਹਿਲੇ ਦੇਸੀ ਚੇਤ ਮਹੀਨੇ ਦੇ ਚੜ੍ਹਨ ਵਾਲੇ ਪਹਿਲੇ ਦਿਨ ਨੂੰ ਅਧਾਰ ਮਨ ਕੇ ਨਵਾਂ ਸਾਲ ਧੂੰਮ-ਧਾਮ ਨਾਲ ਮਨਾਉਂਣਾ ਚਾਹੀਦਾ ਹੈ।ਐਤਕਾਂ ਅਸੀਂ ਕਮੇਟੀ ਨਾਲ ਵਿਚਾਰ-ਵਟਾਂਦਰਾ ਕਰ ਕੇ ਜਰੂਰ ਇਵੇਂ ਕਰਨ ਦੀ ਕੋਸ਼ਿਸ਼ ਕਰਾਂਗੇ।

ਬੱਚਿਆਂ ਦੇ ਭੱਵਿਖ ਨਾਲ ਖਿਲਵਾੜ ਕਰਨ ਦਾ ਮਾਂ-ਬਾਪ ਨੂੰ ਵੀ ਕੋਈ ਅਧਿਕਾਰ ਨਹੀਂ
ਸਿਡਨੀ(ਅਮਰਜੀਤ ਖੇਲਾ), ''ਪੰਜਾਬੀ ਅਖਵਾਰਾਂ'' ਨੂੰ ਇੱਕ ਪ੍ਰੈਸ ਨੋਟ ਰਾਹੀ ਪ੍ਰਿੰਸੀਪਲ ਬਿਸ਼ਨ ਸਿੰਘ ਖੋਖਰ ਨੇ ਕਿਹਾ ਹੈ ਕਿ ਦੁਨੀਆਂ ਦੇ ਸਾਰੇ ਹੀ ਮਾਪਿਆਂ ਨੂੰ ਬੇਨਤੀ ਹੈ ਕਿ ਆਪਸੀ ਖਿਚੋਤਾਣ 'ਤੇ ਰੰਜਸ ਖਾਤਰ ਇਹੋ ਜਹੇ ਉਰੋਕਤ ਵਰਗੇ ਮਸੂਮ ਬੱਚਿਆਂ ਦੇ ਉਜਲੇ-ਭੱਵਿਖ ਨੂੰ ਕਦੇ ਵੀ ਖਰਾਬ ਨਾ ਹੋਣ ਦਿਓ।ਜਿਕਰਯੋਗ ਹੈ ਕਿ ਪ੍ਰਿੰਸੀਪਲ ਸ:ਬਿਸ਼ਨ ਸਿੰਘ ਖੋਖਰ ਹੋਰਾਂ ਮੁਤਾਬਕ ਮਾਂ-ਬਾਪ ਦੇ ਆਪਸੀ ਰਿਸ਼ਤਿਆਂ 'ਚ ਆਪਣੇ ਕਿਸੇ ਨਿੱਜੀ ਕਾਰਨਾ ਕਰਕੇ ਕਦੇ ਥੋੜੀ ਦੇਰ ਲਈ ਆਪਸ 'ਚ ਕੁੱਝ ਦੂਰੀ ਪੈਦਾ ਹੋ ਸਕਦੀ ਹੈ।ਜਿਸ ਦਾ ਅਸਰ ਇਹੋ ਜਹੇ ਪਿਆਰੇ ਬੱਚਿਆਂ 'ਤੇ ਵੀ ਪੈਣਾ ਜਰੂਰ ਸ਼ੁਰੂ ਹੋ ਸਕਦਾ ਹੈ।ਇਸ ਲਈ ਦੁਨੀਆਂ ਦੇ ਸਾਰੇ ਮਾਪਿਆਂ ਨੂੰ ਪ੍ਰਿੰਸੀਪਲ ਸਾਹਿਬ ਨੇ ''ਪੰਜਾਬੀ ਅਖਵਾਰਾਂ'' ਰਾਹੀਂ ਬੇਨਤੀ ਕੀਤੀ ਹੈ ਕਿ ਇਸ ਤਰ੍ਹਾਂ ਦੇ ਪਿਆਰੇ ਬੱਚਿਆਂ ਦੀ ਖਾਤਰ ਤੁਸੀਂ ਆਪਣੀਆਂ ਹੋਈਆਂ ਦੂਰੀਆਂ ਨੂੰ ਇਨ੍ਹਾਂ ਦੇ ਵੱਧੀਆ ਭੱਵਿਖ ਖਾਤਰ ਤੁਸੀਂ ਆਪਸ 'ਚ ਬਹੁਤ ਨੇੜੇ ਆ ਕੇ ਦੂਰੀਆਂ ਨੂੰ ਸਦਾ ਲਈ ਮਿਟਾ ਦਿਓ।ਤਾਂ ਕਿ ਪਿਆਰੇ ਬੱਚਿਆਂ ਨੂੰ ਕਿਧਰੇ ਕੋਰਟ ਕਚਿਹਿਰੀਆਂ 'ਚ ਰੁਲ਼ ਕੇ 'ਤੇ ਕੋਰਟਾਂ ਦੇ ਹੁਕਮਾਂ ਦਾ ਸ਼ਿਕਾਰ ਹੋ ਕੇ ਕਦੇ ਮਾਂ ਕੋਲ਼ 'ਤੇ ਕਦੇ ਬਾਪ ਪਾਸ ਰਹਿਣ ਲਈ ਮਜਬੂਰ ਨਾ ਹੋਣਾ ਪਵੇ।ਜਿਸ ਨਾਲ ਇਨ੍ਹਾਂ ਦਾ ਚਲ ਰਿਹਾ ਵੱਧੀਆ ਜੀਵਨ 'ਤੇ ਭਵਿਖ ਖਰਾਬ ਹੋ ਜਾਵੇ।ਹੋਈਆਂ ਦੂਰੀਆਂ ਨਾਲ ਬੱਚਿਆਂ ਦਾ ਭੱਵਿਖ ਬਹੁਤ ਹੀ ਖਤਰੇ 'ਚ ਪੈ ਸਕਦਾ ਹੈ।ਜਿਵੇਂ ਕਿ ਪ੍ਰੈਸ ਨੋਟ ਮੁਤਾਬਕ ਪ੍ਰਿੰਸੀਪਲ ਖੋਖਰ ਨੇ ਦਸਿਆ ਹੈ ਕਿ ਹੋ ਸਕਦਾ ਹੈ ਕਿ ਮਾਂ ਬੱਚਿਆਂ ਨੂੰ ਸਿੱਖੀ 'ਚ ਪਰਪੱਕ ਰੱਖ ਕੇ ਕੇਸ ਰੱਖਣਾ ਚਾਹੁੰਦੀ ਹੋਵੇ ।ਜਦ ਕਿ ਦੂਜੇ ਪਾਸੇ ਬਾਪ ਗੁੱਸੇ 'ਚ ਆ ਕੇ ਕੇਸ ਕਤਲ ਕਰਵਾਉਂਣੇ ਚਾਹੁੰਦਾ ਹੋਵੇ ਜਾਂ ਬਾਪ ਰੱਖਣਾ ਚਾਹੁੰਦਾ ਹੋਵੇ 'ਤੇ ਮਾਂ ਕਟਵਾਉਂਣੇ ਚਾਹੁੰਦੀ ਹੋਵੇ।ਪ੍ਰਿੰਸੀਪਲ ਖੋਖਰ ਨੇ ਕਿਹਾ ਹੈ ਕਿ ਵੈਸੇ ਤਾਂ ਕਿਸੇ ਦੇ ਨਿੱਜੀ ਮਾਮਲੇ 'ਚ ਦਖਲ ਦੇਣ ਦਾ ਕਿਸੇ ਨੂੰ ਵੀ ਕੋਈ ਵੀ ਅਧਿਕਾਰ ਨਹੀਂ ਹੈ।ਪ੍ਰੰਤੂ ਇਨਸਾਨੀਅਤ ਦੇ ਨਾਤੇ ਅਤੇ ਇਨ੍ਹਾਂ ਫੁੱਲਾਂ ਜਹੀਆਂ ਭੋਲੀਆਂ-ਭਾਲੀਆਂ ਜਿੰਦਗੀਆਂ ਦੇ ਵੱਧੀਆ ਭੱਵਿਖ ਖਾਤਰ ਸਾਰੀ ਦੁਨੀਆਂ ਦੇ ਹੀ ਮਾਪਿਆਂ ਨੂੰ ਬੇਨਤੀ ਹੈ ਕਿ ਜੇ ਕਦੇ ਆਪਸ 'ਚ ਕਿਸੇ ਕਾਰਨ ਕੋਈ ਤ੍ਰੇੜ ਆਉਂਦੀ ਹੈ ਤਾਂ ਆਪਣੇ ਅਸਲੀ ਸਰਮਾਏ ਬੱਚਿਆਂ ਦੀ ਖਾਤਰ ਇਸ ਤ੍ਰੇੜ ਨੂੰ ਮਿਟਾ ਦਿਓ।ਮਾਪਿਆਂ ਨੂੰ ਕੋਈ ਅਧਿਕਾਰ ਨਹੀਂ ਕਿ ਬੱਚਿਆਂ ਦੇ ਭੱਵਿਖ ਨਾਲ ਖਿਲਵਾੜ ਕੀਤੀ ਜਾਵੇ।

ਅਸਟ੍ਰੇਲੀਅਨ ਕਾਲਜਾਂ ਦੇ ਇੱਕ ਸਿਖਿਆ ਵਫਦ ਦਾ ਪੰਜਾਬ ਦੌਰਾ 3 ਤੇ 4 ਮਾਰਚ ਨੂੰ ਕਾਲਜਾਂ ਵਲੋਂ ਵਿਦਿਆਰਥੀਆਂ ਨੂੰ ਸਿੱਧੇ ਦਾਖਲੇ ਦਿੱਤੇ ਜਾਣਗੇ

ਯੂਨੀਕ ਇੰਟਰਨੈਸ਼ਨਲ ਕਾਲਜ ਸਿਡਨੀ ਦੀ ਟੀਮ ਦੇ ਮੈਂਬਰ ਸੰਸਥਾ ਦੇ (ਪ੍ਰਿੰਸੀਪਲ) ਅਮਰਜੀਤ ਖੇਲਾ ਨਾਲ਼ ਭਾਰਤ ਰਵਾਨਗੀ ਤੋਂ ਪਹਿਲਾਂ ਯਾਦਗਾਰੀ ਤਸਵੀਰ ਖਿਚਵਾਉਂਦਿਆਂ

ਸਿਡਨੀ(ਵਿਸ਼ੇਸ਼ ਪ੍ਰਤੀਨਿਧੀ,ਸਰਤਾਜ ਧੌਲ) ਦੁਨੀਆਂ ਦੇ ਸਾਰੇ ਦੇਸ਼ਾਂ 'ਚੋਂ ਘੱਟ ਵਸੋਂ ਅਤੇ ਸਾਰੀ ਹੀ ਦੁਨੀਆਂ ਤੋਂ ਵੱਧੀਆ ਮੌਸਮ ਵਾਲੇ ਦੇਸ਼ ਅਸਟ੍ਰੇਲੀਆ ਦੀਆਂ ਵਿਦਿਅਕ ਸੰਸਥਾਵਾਂ ਵਿਚ ਭਾਰਤੀ ਵਿਦਿਆਰਥੀਆਂ ਦੀ ਵਧਦੀ ਲੋਕਪ੍ਰਿਅਤਾ ਨੂੰ ਦੇਖਦਿਆਂ ਅਸਟ੍ਰੇਲੀਆ ਦੇ ਮੰਨੇ-ਪ੍ਰਮੰਨੇ ਕਾਲਜਾਂ (ਯੂਨੀਕ ਇੰਟਰਨੈਸ਼ਨਲ ਕਾਲਜ ਸਿਡਨੀ) ਅਤੇ (ਅਸਟ੍ਰੇਲੀਅਨ ਨੇਸ਼ਨਵਾਈਡ ਕਾਲਜ ਸਿਡਨੀ) ਦੇ ਇਕ ਉਚ ਪੱਧਰੀ ਵਫਦ ਵਲੋਂ ਅਸਟ੍ਰੇਲੀਅਨ ਪੜ੍ਹਾਈ ਵਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਤਹਿਤ ਸਾਊਥ ਈਸਟ ਏਸ਼ੀਆ ਦਾ ਇੱਕ ਵਿਸ਼ੇਸ਼ ਦੌਰਾ ਕੀਤਾ ਜਾ ਰਿਹਾ ਹੈ।''ਪੰਜਾਬੀ ਅਖਵਾਰਾਂ ਦੇ ਇਸ ਪ੍ਰਤੀਨਿਧ'' ਨੂੰ ਜਾਣਕਾਰੀ ਦੇਦਿੰਆਂ ਕਾਲਜ ਦੇ ਡਾਇਰੇਕਟਰ ਸ: ਦਰਸ਼ਨ ਸਿੰਘ ਕੰਗ ਨੇ ਦਸਿਆ ਕਿ ਇਹ ਵਫਦ ਸੱਭ ਤੋਂ ਪਹਿਲਾਂ (ਗੋਲਡਨ-ਟੈਂਪਲ) ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਨਮਸਤਕ ਹੋ ਕੇ ਦਰਸ਼ਨ ਕਰਨਗੇ।ਇਸ ਦੌਰੇ ਤਹਿਤ ਇਸ ਵਫਦ ਵਲੋਂ ਭਾਰਤ ਦਾ ਦੌਰਾ 3 ਮਾਰਚ ਤੋਂ ਸ਼ੁਰੂ ਹੋਵੇਗਾ।ਇਸ ਵਫਦ ਵਿਚ ਯੂਨੀਕ-ਇੰਟਰਨੈਸ਼ਨਲ-ਕਾਲਜ ਸਿਡਨੀ ਦੇ ਹੈਡ ਟੀਚਰ ਮਿਸ ਪੈਨੀ ਮਾਰਟਿਨ, ਦਾਖਲਾ ਅਧਿਕਾਰੀ ਸ਼੍ਰੀਮਤੀ ਕਰਿਸਟੀ ਹੇਅਜ ਅਤੇ ਮਾਰਕੀਟਿੰਗ ਅਫਸਰ ਬਲਜੀਤ ਸਿੰਘ ਖੇਲਾ ਸਣੇ ਹੋਰ ਅਧਿਕਾਰੀ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਵਿਦਿਅਕ ਸੰਸਥਾਵਾਂ ਦਾ ਦੌਰਾ ਕਰਨਗੇ।ਇਸ ਦੌਰੇ ਦੌਰਾਨ ਵਫਦ ਵਲੋਂ ਜਨਰਲ ਪਬਲਿਕ ਦੇ ਰੂ-ਬ-ਰੂ ਪਹਿਲਾ ਸੈਮੀਨਾਰ 3 ਮਾਰਚ ਦਿਨ ਸੋਮਵਾਰ ਨੂੰ ਹੋਟਲ ਬਸੰਤ ਕੌਂਟੀਨੈਂਟਲ, ਆਦਰਸ਼ ਨਗਰ ਜਲੰਧਰ ਵਿਖੇ ਦੁਪਹਿਰ 2 ਤੋਂ 5 ਵਜੇ ਅਤੇ ਨਵਾਂਸ਼ਹਿਰ ਵਿਚ ਕੇ ਸੀ ਪੈਲੇਸ(ਸ਼ਾਈਨ ਸਟਾਰ ਹੋਟਲ) ਰਾਹੋਂ ਰੋਡ ਵਿਖੇ 4 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਕੀਤਾ ਜਾ ਰਿਹਾ ਹੈ।ਸੈਮੀਨਾਰ ਦੌਰਾਨ ਕਾਲਜਾਂ ਵਲੋਂ ਕੋਰਸਾਂ ਵਾਰੇ ਜਾਣਕਾਰੀ ਦੇਣ ਦੇ ਨਾਲ਼ ਨਾਲ਼ ਲਾਈਵ ਵੀਡੀਓ ਦਿਖਾਈ ਜਾਵੇਗੀ ਅਤੇ ਤੁਰੰਤ ਸਿੱਧੇ ਦਾਖਲੇ ਵੀ ਕੀਤੇ ਜਾਣਗੇ।ਪੰਜਾਬ ਤੋਂ ਬਾਅਦ ਦਿੱਲੀ, ਆਗਰਾ, ਹਰਿਆਣਾ, ਗੁਜਰਾਤ ਤੇ ਬੰਬਈ ਹੁੰਦਾ ਹੋਇਆ ਇਹ ਵਫਦ ਏਸ਼ੀਆ ਦੇ ਹੋਰ ਦੇਸ਼ਾਂ ਦਾ ਦੌਰਾ ਕਰੇਗਾ।

ਪਾਰਲੀਮੈਂਟ 'ਚ ਸਰਕਾਰ ਵਲੋਂ ਹਮਦਰਦੀ ਜਾਹਰ ਕੀਤੀ ਜਾਵੇਗਾ:-ਰੱਡ
ਸਿਡਨੀ (ਅਮਰਜੀਤ ਖੇਲਾ), ਪ੍ਰਧਾਨ ਮੰਤਰੀ ਨੇ ਟੈਲੀਵਿਯਨ ਦੇ ਚੈਨਲ 7 ਨਾਲ ਇੰਟਰਵਿਓ ਕਰਦਿਆਂ ਕਿਹਾ ਕਿ ਸਾਡਾ ਇਹ ਵਾਇਦਾ ਸੀ ਕਿ ਅਸੀਂ ''ਸਟੋਲਨ ਜਨਰੇਸ਼ਨ'' ਵਾਰੇ ਸਰਕਾਰ ਵਲੋਂ ਪਾਰਲੀਮੈਂਟ 'ਚ ਮਹਿਸੂਸ ਕਰਾਂਗੇ।ਅਗਲੇ ਮਹੀਨੇ ਫਰਬਰੀ 'ਚ ਹੋਣ ਵਾਲੇ ਸ਼ੈਸ਼ਨ 'ਚ ਇਸ ਵਾਰੇ ਗੱਲਬਾਤ ਕੀਤੀ ਜਾਵੇਗੀ।ਇਸ ਸਬੰਧੀ ਹਾਲੇ ਕੋਈ ਮਿਤੀ ਨੀਯਤ ਨਹੀਂ ਕੀਤੀ ਗਈ।ਉਨ੍ਹਾਂ ਸ਼ਪਸ਼ਟ ਕੀਤਾ ਕਿ ਇਸ ਪ੍ਰੋਗਰਾਮ 'ਚ ਕਿਸੇ ਵੀ ਤਰ੍ਹਾਂ ਦਾ ਕੰਮਪਨਸ਼ੈਸ਼ਨ ਸਬੰਧੀ ਪੇਸੇ ਦੇਣ ਦਾ ਕੋਈ ਸਮਝੌਤਾ ਕਰਨ ਦਾ ਸਰਕਾਰ ਦਾ ਕੋਈ ਵੀ ਇਰਾਦਾ ਨਹੀਂ ਹੈ।ਅਸਾਂ ਮਹਿਸੂਸ ਕਰਦੇ ਹਾਂ ਕਿ ਬੀਤੇ ਸਮੇਂ ਦੀਆਂ ਸਰਕਾਰਾਂ ਵੇਲੇ ਇਹ ਜੋ ਵਾਪਰਿਆ ਉਹ ਬਹੁਤ ਮੰਦ-ਭਾਗਾ 'ਤੇ ਉੱਕਾ ਹੀ ਮਾੜੀ ਘਟਣਾ ਸੀ।ਇਹ ਕਮਿਉੇਨਟੀ ਲੰਮੇਂ ਸਮੇਂ ਤੋਂ ਸਮਿਸਿਆਵਾਂ ਨਾਲ ਜੂਝ ਰਹੀ ਹੈ।ਇਸ ਲਈ ਇਨ੍ਹਾਂ ਨੂੰ ਹੁਣ ਸੁਲਝਾਉਂਣਾ ਜਰੂਰੀ ਹੋ ਗਿਆ ਹੈ।ਹੁਣ ਇਨ੍ਹਾਂ ਦਾ ਵਿਕਾਸ ਅਤੇ ਸੁਧਾਰ ਕਰਨ ਲਈ 'ਤੇ ਇਨ੍ਹਾਂ ਨੂੰ ਆਪਸ 'ਚ ਨੇੜੇ ਲਿਆਉਂਣ ਲਈ ਮੂਲਵਾਸੀ-ਅਸਟ੍ਰੇਲੀਅਨਾਂ 'ਤੇ ਗੈਰ-ਮੂਲਵਾਸੀ-ਅਸਟ੍ਰੇਲੀਅਨਾਂ ਦੇ ਵਿਚਕਾਰ ਇੱਕ ਪੁਲ੍ਹ ਬਨਾਉਂਣ ਦੀ ਲੋੜ ਹੈ।ਜਦੋਂ ਆਪਾਂ ਆਪਸ 'ਚ ਹੋਈ ਦੂਰੀ ਨੂੰ ਨੇੜੇ ਕਰ ਲਵਾਂਗੇ ਤਾਂ ਸਾਡੇ ਕੰਮ-ਕਾਰ ਸਬੰਧੀ ਬਿਜਨੈੱਸ,ਸਿੱਖਿਆ ,ਸਿਹਤ ਅਤੇ ਰਹਿਣ-ਸਹਿਣ ਦੀਆਂ ਸੁਵਿਧਾਵਾਂ ਵਿਕਸਤ ਹੋ ਜਾਣਗੀਆਂ।ਆਪਾਂ ਸਰਕਾਰ ਦੀ ਤਰਫ ਤੋਂ ਬੀਤੇ 'ਚ ਜੋ ਵਾਪਰਿਆ ਵਾਰੇ ਨਿੰਦਿਆ ਕਰਾਂਗੇ।ਬਾਅਦ 'ਚ ਸਾਨੂੰ ਦੋਵਾਂ ਹੀ ਧਿਰਾਂ ਨੂੰ ਇੱਕ ਦੂਜੇ ਵੱਲ਼ ਵਧਣਾ ਪਏਗਾ।
ਸਟੋਲਨ ਜਨਰੇਸ਼ਨ ਇੱਕ ਬਿਲੀਅਨ ਡਾਲਰ ਮੁਆਵਜਾ ਲੈਣ ਦੇ ਰੌਅ 'ਚ
ਸਿਡਨੀ (ਅਮਰਜੀਤ ਖੇਲਾ),ਅਸਟ੍ਰੇਲੀਆ'ਚ ਸੱਭ ਤੋਂ ਪਹਿਲਾ ਇੱਥੋਂ ਦੇ ਮੂਲਵਾਸੀ (ਓਬਰਿਜਨਲ) ਲੋਕੀਂ ਹੀ ਜੰਗਲਾਂ 'ਚ ਹੀ ਰਹਿੰਦੇ ਸਨ।ਬ੍ਰਿਟਿਸ਼ ਸਰਕਾਰ ਨੇ ਹੀ ਇਸ ਨੂੰ ਲੱਭ ਕੇ ਇਸ ਦਾ ਵਿਕਾਸ ਕੀਤਾ।ਗੋਰਿਆਂ ਨੇ ਮੂਲਵਾਸੀਆਂ ਨੂੰ ਤਹਿਜੀਬ ਦੇਣ ਅਤੇ ਚੰਗੀ ਸਭਿਅਤਾ ਸਿਖਾਲਣ ਖਾਤਰ ਇਨ੍ਹਾਂ ਦੇ ਬੱਚਿਆਂ ਨੂੰ ਚੁਰਾ ਲਿਆ ਸੀ 'ਤੇ ਬੁੱਢੇ ਮਾਰੇ ਗਏ ਸਨ।ਇਨ੍ਹਾਂ ਦੇ ਲੀਡਰਾਂ ਨੇ ਇਸ ਜਨਰੇਸ਼ਨ ਲਈ ਸਰਕਾਰ ਤੋਂ ਇੱਕ ਬਿਲੀਅਨ ਡਾਲਰ ਦੇ ਮੁਆਵਜੇ ਦੀ ਮੰਗ ਕੀਤੀ ਹੈ।'ਦੀ ਹੈਰਲਡ ਸਨ'' ਸਮੇਤ ਹੋਰ ਅਖਵਾਰਾਂ ਨਾਲ ਗੱਲਬਾਤ ਕਰਦਿਆਂ ਸਟੋਲਨ ਜਨਰੇਸ਼ਨ ਵਿਕਟੋਰੀਆ ਦੇ ਚੈਅਰਮੈਨ ''ਲਾਈਨ ਅਸਟਨ'' ਨੇ ਦਸਿਆ ਹੈ ਕਿ ਇਹ ਸੰਸਥਾ ਸਰਕਾਰ ਤੋਂ ਮੁਆਵਜਾ ਲੈਣ ਲਈ ਮੁਕਾਦਮਾ ਕਰੇਗੀ।ਸੰਸਥਾ ਇਸ ਮਕਸਦ ਲਈ ਵੱਧੀਆ ਮਾਹਰ ਵਕੀਲਾਂ ਦੀ ਭਾਲ ਕਰ ਰਹੀ ਹੈ।ਉਨ੍ਹਾਂ ਦੀ ਮਰਜੀ ਨਾਲ ਰਾਜ ਸਰਕਾਰ ਜਾਂ ਕਾਮਨਵੈਲਥ ਸਰਕਾਰ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।ਤਸਮਾਨੀਆ ਦੇ ਇਨ੍ਹਾਂ ਦੀ ਲੀਗਲ ਸੰਸਥਾ ਦੇ ਡਾਇਰੈਕਟਰ ''ਮੀਛਾਏਲ ਮੈਨਸੇੱਲ'' ਨੇ ਦਸਿਆ ਹੈ ਕਿ ਫੈਡਰਲ ਸਰਕਾਰ ਨੇ ਰਾਜਾਂ 'ਤੇ ਟੈਰਟੋਰੀਜ਼ ਲਈ ਇੱਕ ਬਿਲੀਅਨ ਡਾਲਰ 13000 ਓਬਰਿਜਨਲ ਲੋਕਾਂ ਜਿਨ੍ਹਾਂ ਦੇ ਬੱਚਿਆਂ ਨੂੰ ਚੁਰਾ ਲਿਆ ਸੀ ਦੇਣ ਦਾ ਪ੍ਰਬੰਧ ਕੀਤਾ ਹੈ।ਇਨ੍ਹਾਂ 13000 ਵਿਚ 40000 ਡਾਲਰ ਤੋਂ ਲੈ ਕੇ 100000 ਡਾਲਰ ਤੱਕ ਦੇਣ ਦੀ ਯੋਜਨਾ ਹੈ।ਤਸਮਾਨੀਆਂ ਸਰਕਾਰ ਨੇ ਵੀ 130 ਸਟੋਲਨ ਮੈਂਬਰਾਂ ਨੂੰ 5 ਮਿਲੀਅਨ ਡਾਲਰ ਫੰਡ ਦੀ ਸੈੱਟ-ਅਪ ਕੀਤੀ ਹੈ।''ਮੈਨਸੇੱਲ'' ਅਨੁਸਾਰ ਪ੍ਰਧਾਨ-ਮੰਤਰੀ ਨੇ ਦੁਨੀਆਂ ਦੇ ਸਾਹਮਣੇ ਕੌਮ 'ਤੇ ਦੇਸ਼ (ਨੇਸ਼ਨ) ਦੀ ਤਰਫੋਂ ਬੀਤ ਚੁੱਕੇ ਸਮੇਂ 'ਚ ਹੋਈ ਇਸ ਮੰਦਭਾਗੀ ਘਟਣਾ ਲਈ ''ਜੇਨੁਅਨਲੀ ਸੌਰੀ'' ਵਾਸਤੇ ਮੰਨ ਬਣਾਇਆ ਹੈ।ਜੇ ਉਹ ਮੁਆਵਜਾ ਦੇਣ ਤੋਂ ਭਜਣਗੇ ਤਾਂ ਅਸੀਂ ਦੁਨੀਆਂ 'ਚ ਰੌਲਾ ਪਾ ਕੇ ਦਸਾਗੇ।ਫੋਰਮਰ ਕਾਰਲਟਨ ਵੀ-ਐੱਫ-ਐੱਲ ਸਟਾਰ ਸਿਡਨੀ ਜੈਕਸਨ ਨੂੰ ਤਿੰਨ ਸਾਲ ਦੀ ਉਮਰ 'ਚ ਹੀ ਮਾਪਿਆਂ ਤੋਂ ਜੁਦਾ ਕਰ ਦਿੱਤਾ ਸੀ।ਫੋਰਮਰ ਸਟੋਲਨ ਜਨਰੇਸ਼ਨ ਵਿਕਟੋਰੀਆ ਬੋਰਡ ਮੈਂਬਰ ''ਮੈਰੀਨ ਅਪਮਾ'' 45 ਸਾਲਾ ਨੂੰ ਵੀ ਬੱਚਪਨ 'ਚ ਹੀ ਜਬਰਦਸਤੀ ਅਡੋਪਟ ਕੀਤਾ ਗਿਆ ਸੀ।''ਸੌਰੀ'' ਤਾਂ ਸਿਰਫ ਇੱਕ ਸ਼ਬਦ ਹੈ ਜਿਸ ਦੀ ਸਰਕਾਰ ਨੂੰ ਇਸ ਵੇਲੇ ਲੋੜ ਹੈ।ਇਸ ਲਈ ਸਰਕਾਰ ਨੂੰ ਮੁਆਵਜੇ ਲਈ ਮੰਨ ਜਾਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਕਨੂੰਨੀ ਲੜਾਈ ਲੜਾਂਗੇ।
ਕਾਰ ਟ੍ਰੇਨ ਨਾਲ ਟਕਰਾ ਕੇ ਬੁਰੀ ਤਰ੍ਹਾਂ ਨਸ਼ਟ ਕਾਰ-ਡਰਾਇਵਰ ਔਰਤ ਦੀ ਮੌਤ
ਸਿਡਨੀ (ਅਮਰਜੀਤ ਖੇਲਾ,ਸਰਤਾਜ ਧੌਲ), ਵਿਕਟੋਰੀਆ ਪ੍ਰਾਂਤ ਦੇ ਕਸਬੇ ਮੋਰਨਇੰਗਟਨ ਪੇਨਸਿਨਸੁਲਾ 'ਚ 32 ਸਾਲਾ ਔਰਤ ਦੀ ਕਾਰ ਰੇਲਵੇ ਪਟੜੀ ਕਰੋਸਿੰਗ ਕਰਨ ਸਮੇਂ ਟ੍ਰੇਨ ਨਾਲ ਟਕਰਾ ਕੇ ਹੇਠ ਆ ਕੇ ਚਿਪਕ ਗਈ ,ਅਤੇ ਔਰਤ ਦੀ ਥਾਵੇਂ ਹੀ ਮੌਤ ਹੋ ਗਈ।ਇਹ ਹਾਦਸਾ ਵੀ/ਟ੍ਰੇਨ ਦੀ ਪਟੜੀ 'ਤੇ ''ਟੀਏਬੱ ਸ਼ਟੇਸ਼ਨ''
ਲਾਗੇ ਹੋਇਆ ਸਵੇਰ 10 ਵਜੇ ਹੋਇਆ।ਮੌਕੇ ਵਾਰਦਾਤ 'ਤੇ ਫੌਰੀ ਡਾਕਟਰੀ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਦੀ ਐਬੂੰਲੈਂਸ ਪਹੰਚ ਗਈ।ਜਿਨ੍ਹਾਂ ਨੇ ਔਰਤ ਨੂੰ ਮੁਰਦਾ ਘੋਸਿਤ ਕੀਤਾ।ਇਹ ਐਕਸੀਡੈਂਟ ਏਨੀ ਜੋਰ ਦਾ ਸੀ ਕਿ ਟਰੇਨ 'ਚ ਬੈਠੇ ਦਰਜਨਾਂ ਹੀ ਮੁਸਾਫਰਾਂ ਸੱਟਾਂ-ਚੋਟਾਂ ਲੱਗਣ ਕਾਰਨ ਕੁਰਲਾ 'ਤੇ ਦੁਹਾਈ ਪਾ ਰਹੇ ਸਨ।ਇਨ੍ਹਾਂ ਸਾਰੇ ਹੀ ਫਟੜਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।