ਸਨਮਾਨ ਦੇਣ ਦੀ ਦੌੜ
ਜਨਮੇਜਾ ਸਿੰਘ ਜੌਹਲ
ਹੁਣ ਤੱਕ ਅਸੀਂ ਸਨਮਾਨ ਲੈਣ ਦੇ ਚਾਹਵਾਨਾਂ ਦੀ ਹੀ ਗੱਲ
ਕਰਦੇ ਰਹੇ ਹਾਂ। ਕਹਿੰਦੇ ਹਨ 'ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ'। ਇਸੇ ਲਈ ਇਹ ਸਨਮਾਨਾਂ ਦੇ ਭੁੱਖੇ
ਲੋਕ ਇਕੱਲੇ ਕਸੂਰਵਾਰ ਨਹੀਂ ਹਨ। ਜਿਸ ਸ਼ਹਿਰ ਵਿਚ ਮੈਨੂੰ ਵਸਣ ਦਾ ਮੌਕਾ ਮਿਲਿਆ ਹੈ, ਉੱਥੇ ਬੇਅੰਤ
ਲੋਕ ਸਨਮਾਨ ਲੈਣ ਤੇ ਦੇਣ ਦੇ ਚਾਹਵਾਨ ਹਨ। ਤਜ਼ਰਬੇ ਨੇ ਦੱਸਿਆ ਹੈ ਕਿ ਸਨਮਾਨ ਦੀ ਲੋਈ ਤੇ ਰਾਸ਼ੀ ਦੇਣ
ਲਈ ਤਤਪਰ ਇਹ ਲੋਕ ਹਮੇਸ਼ਾ 'ਸ਼ਿਕਾਰ' ਦੀ ਭਾਲ 'ਚ ਰਹਿੰਦੇ ਹਨ। ਕੋਈ ਵਿਦੇਸ਼ੀ ਆ ਜਾਵੇ, ਭਾਵੇਂ ਉਹ
ਟੁੱਟਿਆ ਫੁੱਟਿਆ ਸਾਹਿਤਕਾਰ ਹੋਵੇ, ਸਾਇੰਸਦਾਨ ਹੋਵੇ ਜਾਂ ਸਿਹਤਕਾਰ ਹੋਵੇ। 'ਮਿੱਤਰਾਂ ਦੀ ਲੂਣ ਦੀ
ਡਲੀ, ਮਿਸ਼ਰੀ ਬਰੋਬਰ ਜਾਣੀ' ਦੇ ਵਾਕ ਅਨੁਸਾਰ ਇਹ ਉਸਦੀ ਕਿਸੇ ਸੁੱਤੀ ਪਈ ਕਲਾ ਨੂੰ ਪਹਾੜ ਜਿੱਡੀ
ਕਰਕੇ ਦੱਸਣਗੇ। ਇਹ ਸਭ ਕੁਝ ਐਵੇਂ ਨਹੀਂ ਹੁੰਦਾ। ਦੇਰ ਸਵੇਰ ਇਹ ਸ਼ਿਕਾਰ ਆਪਣੀ ਜਾਂ ਤਾਂ ਜੇਬ ਕਟਵਾ
ਬਹਿੰਦੇ ਹਨ ਜਾਂ ਫੇਰ ਇਹ ਸ਼ਿਕਾਰੀ ਵਿਦੇਸ਼ੀ ਦੌਰੇ ਦਾ ਪੂੰਬੰਧ ਕਰ ਰਹੇ ਹੁੰਦੇ ਹਨ।
ਪਰ ਸਾਰੇ ਹੀ ਵਿਦੇਸ਼ੀ ਸ਼ਿਕਾਰਾਂ ਤੇ ਨਿਰਭਰ ਨਹੀਂ ਹੁੰਦੇ। ਇੱਥੇ ਇਹੋ ਜਿਹੇ ਵੀ 'ਇਕ ਮੁੱਖੀ ਸੰਸਥਾਨ'
ਹਨ ਜੋ ਹਰ ਛੇ ਮਹੀਨੇ ਬਾਅਦ ਵੱਡਾ ਸਨਮਾਨ ਸਮਾਰੋਹ ਕਰਦੇ ਹਨ। ਹਰ ਵਰਗ 'ਚੋਂ ਕੁਝ ਚੰਗੇ ਤੇ ਕੁਝ
ਸਨਮਾਨੋ ਭੁੱਖੇ ਲੋਕਾਂ ਨੂੰ ਗੰਢ ਕਿ ਵੱਡੀਆਂ ਵੱਡੀਆਂ ਪੂੰਛਾਂ ਵਾਲੇ ਸਨਮਾਨ ਕਰਦੇ ਹਨ। ਇਹਨਾਂ
ਸਨਮਾਨਾਂ ਵਿਚ ਦਿੱਤੇ ਸਨਮਾਨ ਚਿੰਨ੍ਹ ਤੇ ਰਾਸ਼ੀ ਹੀ ਇਹਨਾਂ ਸ਼ਿਕਾਰੀਆਂ ਦੀ ਕਮਾਈ ਹੈ। ਇਹ ਤਿੰਨ
ਦੇਂਦੇ ਹਨ ਤੇ ਤੇਰਾਂ ਇਕੱਠੇ ਕਰਦੇ ਹਨ। ਕਿਸੇ ਵੀ ਸਨਮਾਨਤ ਕੀਤੇ ਸ਼ਿਕਾਰ ਦਾ ਅਸਲ ਕੰਮ ਕਦੇ ਵੀ ਲੋਕਾਂ
ਵਿਚ ਲੈ ਕਿ ਨਹੀਂ ਆਉਂਦੇ। ਇਹਨਾਂ ਦੀ ਬਸ ਇੱਕੋ ਤਮੰਨਾ ਹੁੰਦੀ ਹੈ। ਫੂਕ ਛਕਾਓ ਤੇ ਮਾਲ ਖਾਓ। ਮੈਂ
ਇਹ ਲੋਕ ਕਦੇ ਕੋਈ ਕੰਮ ਕਰਦੇ ਨਹੀਂ ਵੇਖੇ। ਇਕ ਨੇ ਤਾਂ ਹਰ ਸ਼ਹੀਦ ਦੇ ਨਾਮ ਤੇ ਸੰਸਥਾਵਾਂ ਬਣਾ
ਰੱਖੀਆਂ ਹਨ। ਜਦੋਂ ਕਿਸੇ ਸ਼ਹੀਦ ਦਾ ਦਿਨ ਆਵੇ, ਇਹਦੀਆਂ ਪੌਂ ਬਾਰਾਂ।
ਪਰ ਇਸ ਸਾਰੇ ਕੁਝ ਦਾ ਇਕ ਉਜਾਲਾ ਪੱਖ ਵੀ ਹੈ। ਜਿਵੇਂ ਜੇਕਰ ਸਨਮਾਨ ਨਾ ਦਿੱਤੇ ਜਾਣ ਤਾਂ ਕਈ ਲੋਕ
ਮਾਨਸਿਕ ਰੋਗੀ ਹੋ ਜਾਣਗੇ। ਕਿਉਂਕਿ ਉਹਨਾਂ ਦੀ ਖੁਰਾਕ ਹੀ ਸਨਮਾਨ ਲੈਣਾ ਹੈ। ਦੂਸਰਾ ਜੋ ਸਨਮਾਨ ਕਰਨ
ਲਈ ਮਿਹਨਤ ਕਰਨੀ ਪੈਂਦੀ ਹੈ ਇਸ ਲਈ ਸ਼ਰਾਰਤੀ ਦਿਮਾਗ ਹੋਰ ਹੇਰਾਫੇਰੀ ਨਹੀਂ ਕਰਦਾ। ਆਪਣਾ ਸ਼ਿਕਾਰ ਭਾਲ
ਕਿ ਆਪ ਹੀ ਮਾਰ ਕਿ ਖਾਂਦਾ ਹੈ। ਇਹ ਬੇਰੁਜ਼ਗਾਰੀ ਘਟਾਉਣਾ ਵਧੀਆ ਤਰੀਕਾ ਹੈ। ਅਗਲੀ ਗੱਲ ਜੋ ਆਖਰੀ ਨਹੀਂ
ਕਿ ਇਸ ਸਾਰੀ ਪੂੰਕਿੂੰਆ ਵਿਚ ਸਮਾਜ ਦੇ ਇਹ 'ਰੋਗੀ' ਨੰਗੇ ਹੋ ਜਾਂਦੇ ਹਨ ਤੇ ਜੋ ਲੋਕ ਅਸਲੋਂ ਸਮਾਜ
ਦਾ ਕੰਮ ਕਰਨਾ ਚਾਹੁੰਦੇ ਹਨ ਜਾਂ ਕਰ ਰਹੇ ਹੁੰਦੇ ਹਨ ਇਹਨਾਂ ਤੋਂ ਸੁਚੇਤ ਹੋ ਕੇ ਬਚੇ ਰਹਿੰਦੇ ਹਨ।