ਮੇਰੇ ਹਿੱਸੇ ਦਾ ਦਲਬੀਰ
ਜਨਮੇਜਾ ਸਿੰਘ ਜੌਹਲ
ਜਨਮ ਤੇ ਜੰਜਾਲ, ਮੌਤ ਤੇ ਮੁਕਤੀ ਆਪਸ ਵਿਚ ਅਦਲਾ ਬਦਲੀ
ਕੀਤੇ ਜਾ ਸਕਦੇ ਹਨ। ਕੁਦਰਤ ਨੇ ਹਰ ਇਕ ਵਸਤੂ ਲਈ ਕਾਰਜ, ਕਰਮਸ਼ੀਲਤਾ ਤੇ ਪਦਾਰਥ ਨਿਸਚਿਤ ਕੀਤੇ ਹੋਏ
ਹਨ। ਇਹ ਕੋਈ ਅੰਧਵਿਸ਼ਵਾਸ ਜਾਂ ਗੈਰਤਰਕਸ਼ੀਲ ਵਿਚਾਰ ਨਹੀਂ ਹਨ। ਜੇਕਰ ਅਸੀਂ ਆਪਣੇ ਭੂਤਕਾਲ ਜਾਂ
ਵਰਤਮਾਨ ਤੇ ਨਜ਼ਰ ਮਾਰੀਏ ਤਾਂ ਇਹ ਸੱਚ ਸਾਨੂੰ ਦਿਖ ਪਵੇਗਾ। ਮਨੁੱਖ ਦਾ ਜਨਮ ਮਨੁੱਖ ਨਿਰਧਾਰਤ ਜ਼ਰੂਰ
ਕਰਦਾ ਹੈ ਪਰ ਕਿਹੜੇ ਮਨੁੱਖ ਨੇ ਕਦੋਂ ਤੇ ਕਿੱਥੇ ਜੰਮਣਾ ਹੈ ਇਹ ਸਿਰਫ ਕੁਦਰਤ ਦੇ ਹੀ ਵਸ ਹੈ। ਕੋਈ
ਮਾਂ ਮਿੱਥ ਕਿ ਯੋਧੇ ਜਾਂ ਵਿਦਵਾਨ ਨਹੀਂ ਜੰਮ ਸਕਦੀ। ਕੋਈ ਬਾਪ ਕਿਸੇ ਕਲਾਕਾਰ ਨੂੰ ਪੈਦਾ ਕਰਨਾ ਹੈ,
ਸੋਚ ਕਿ ਜਾਂ ਮਿੱਥ ਕਿ ਜਨਮ ਪੂੰਕਿੂੰਆ ਵਿਚ ਹਿੱਸਾ ਨਹੀਂ ਪਾ ਸਕਦਾ। ਇਹ ਕੁਦਰਤ ਹੀ ਹੈ ਜੋ ਸਮੇਂ
ਸਮੇਂ ਤੇ ਵੱਖ ਵੱਖ ਬੋਧਿਕ ਪੱਧਰ ਦੇ ਮਨੁੱਖ ਪੈਦਾ ਕਰਦੀ ਰਹਿੰਦੀ ਹੈ ਤੇ ਸਾਰੀ ਦੁਨੀਆਂ ਵਿਚ ਇਹ
ਖਿਲਾਰਕੇ ਇੰਜ ਬੋਧਿਕਤਾ ਫੈਲਾਉਂਦੀ ਹੈ। ਇਹ ਵੀ ਕੁਦਰਤ ਦਾ ਹੀ ਹੱਕ ਹੈ ਕਿ ਉਹ ਹਰ ਕੌਮ ਨੂੰ ਇਹ
ਭਰਮ ਪਾਈ ਰੱਖੇ ਕਿ ਉਹ ਸ਼ੂੇੰਸ਼ਠ ਹੈ, ਜਦਕਿ ਅਸਲ ਵਿਚ ਸ਼ੂੇੰਸ਼ਠਤਾ ਨਾਮ ਦੀ ਕੋਈ ਚੀਜ਼ ਇਸ ਦੁਨੀਆਂ ਵਿਚ
ਹੈ ਹੀ ਨਹੀਂ। ਕੁਦਰਤ ਵੱਲੋਂ ਦੁਨੀਆਂ ਦਾ ਉੱਚਤਾ ਦਾ ਭਰਮ ਜਾਲ ਬਣਾਈ ਰੱਖਣ ਦੇ ਨਾਲ ਨਾਲ ਇਸਨੂੰ
ਰੌਚਿਕ ਬਣਾ ਕਿ ਹਰ ਤਰ੍ਹਾਂ ਦੇ ਲੋਕ ਹਰ ਥਾਂ ਪੈਦਾ ਕਰ ਕਿ ਹਰ ਯੁੱਗ ਨੂੰ ਜੀਣ ਜੋਗਾ ਬਣਾਇਆ ਜਾਂਦਾ
ਰਿਹਾ ਹੈ।
ਹੁਣ ਇਹ ਸਾਡੇ ਵਸ ਨਹੀਂ ਕਿ ਸਾਡੇ ਸਮਿਆਂ ਵਿਚ ਸਾਡੇ ਹਿੱਸੇ ਕਿਹੜੇ ਤੇ ਕਿਹੋ ਜਿਹੇ ਲੋਕ ਆਉਂਦੇ ਹਨ।
ਜੇ ਮੈਂ ਚਾਹਾਂ ਤਾਂ 100 ਸਾਲ ਪਹਿਲੋਂ ਨਹੀਂ ਜੰਮ ਸਕਦਾ ਸੀ ਤੇ ਜੇ ਮੈਂ ਚਾਹਾਂ ਤਾਂ 100 ਸਾਲ
ਬਾਅਦ ਨਹੀਂ ਜੰਮ ਸਕਦਾ। ਮੈਂ ਬਾਬੇ ਨਾਨਕ ਦਾ, ਵਾਰਿਸਸ਼ਾਹ ਦਾ, ਬੁੱਲ੍ਹੇ ਸ਼ਾਹ ਦਾ, ਕਬੀਰ ਭਗਤ ਦਾ
ਜਾਂ ਮੁਹੰਮਦ ਤੁਗਲਕ ਦਾ ਸਮਕਾਲੀ ਹੋਣਾ ਵੀ ਚਾਹਾਂ ਤਾਂ ਨਹੀਂ ਹੋ ਸਕਦਾ ਸੀ। ਮੈਂ ਉਹਨਾਂ ਦੇ ਜਾਤੀ
ਗੁਣ ਔਗਣ ਜਾਨਣਾ ਵੀ ਚਾਹਾਂ ਤੇ ਉਸ ਸਮੇਂ ਦੇ ਕਿਸੇ ਮੇਰੇ ਵਰਗੇ ਜੰਮੇ ਤੇ ਹੀ ਨਿਰਭਰ ਹੋਣਾ ਪਵੇਗਾ।
ਮੈਂ ਤਾਂ ਅੱਜ ਦੇ ਯੁੱਗ ਵਿਚ ਜੀਅ ਰਿਹਾ ਹਾਂ। ਮੇਰੇ ਸਮਿਆਂ ਦੇ ਲੋਕ ਚਾਹੇ ਉਹ ਜਗਤਾਰ ਨੇ, ਪਾਤਰ
ਨੇ, ਬਾਦਲ ਨੇ ਜਾਂ ਦਲਬੀਰ ਆਦਿ ਹੀ ਹੋ ਸਕਦੇ ਹਨ। ਇਹਨਾਂ ਨਾਲ ਵੀ ਨੇੜਤਾ ਇਸ ਕਰਕੇ ਹੈ ਕਿ ਮੇਰਾ
ਇਹਨਾਂ ਨਾਲ ਵਾਹ ਪੈ ਜਾਂਦਾ ਹੈ ਜਾਂ ਪੈ ਸਕਦਾ ਹੈ। ਅੱਜ ਦੇ ਯੁਗ ਵਿਚ ਵੀ ਬਹੁਤ ਸਾਰੇ ਇਹੋ ਜਿਹੇ
ਹਨ ਜਿਹਨਾਂ ਦੇ ਮੈਂ ਨੇੜੇ ਹੋ ਹੀ ਨਹੀਂ ਸਕਦਾ। ਕਿੰਨੇ ਕੁ ਹਨ ਜੋ ਕਿਸੇ ਬੁਸ਼ ਜਾਂ ਬਲੇਅਰ ਜਾਂ
ਸੋਨੀਆ, ਜਾਂ ਐਮ.ਐਫ. ਹੁਸੈਨ ਜਾਂ ਅਮਿਤਾਬ ਬਚਨ ਦੇ ਨੇੜੇ ਹੋ ਸਕਦੇ ਹਨ? ਇਸ ਯੁਗ 'ਚ ਜੰਮ ਕਿ ਵੀ
ਅਸੀਂ ਕਿਸੇ ਦੇ ਆਪਣੀ ਮਰਜ਼ੀ ਅਨੁਸਾਰ ਨੇੜੇ ਨਹੀਂ ਹੋ ਸਕਦੇ। ਇਸੇ ਤਰ੍ਹਾਂ ਅਸੀਂ ਕਿਸੇ ਨੇੜਲਿਆਂ
ਤੋਂ ਦੂਰ ਵੀ ਨਹੀਂ ਹੋ ਸਕਦੇ। ਮਾਂ ਬਾਪ, ਭੈਣ ਭਰਾ, ਰਿਸ਼ਤੇਦਾਰ, ਕੰਮਕਾਜੀ ਸਾਥੀ, ਆਂਢ ਗੁਆਂਢ ਨਾਲ
ਅਸੀਂ ਆਪਣੀ ਮਰਜ਼ੀ ਨਾਲ ਵੀ ਅਣਜਾਣ ਨਹੀਂ ਬਣ ਸਕਦੇ। ਉਹ ਸਾਡੇ ਗੁਣ ਔਗਣ ਆਪੋ ਆਪਣੀ ਸਮਝ ਅਨੁਸਾਰ
ਜਾਣ ਜਾਂਦੇ ਹਨ ਤੇ ਅਸੀਂ ਉਹਨਾਂ ਦੇ।
ਅਗੋਂ ਹਰ ਇਨਸਾਨ ਆਪੋ ਆਪਣੀ ਲੋੜ ਅਨੁਸਾਰ ਵਾਕਫੀ ਵਿਚ ਵੰਡਿਆ ਜਾਂਦਾ ਹੈ। ਹਰ ਇਕ ਮਨੁੱਖ ਦੇ ਕਈ
ਪਾਸੇ ਜਾਣੂ ਹੁੰਦੇ ਹਨ। ਕੁਝ ਨੂੰ ਵਹਿਮ ਹੋ ਜਾਂਦਾ ਹੈ ਕਿ ਮੈਂ ਇਸਦੇ ਜਾਂ ਫਲਾਣੇ ਦੇ ਬਾਰੇ ਬਹੁਤ
ਜਾਣੂ ਹਾਂ ਜਾਂ ਉਹ ਸਿਰਫ ਮੇਰਾ ਹੀ ਹੈ।
ਅਜਿਹਾ ਕੁਝ ਵੀ ਨਹੀਂ ਹੈ? ਹਰ ਮਨੁੱਖ ਦੂਸਰੇ ਮਨੁੱਖ ਦੇ ਹਿੱਸੇ ਆਉਂਦਾ ਹੀ ਵੰਡਿਆ ਹੁੰਦਾ ਹੈ। ਮੇਰਾ
ਦਲਬੀਰ ਨਾਲ ਵੀ ਕੁਝ ਇਹੋ ਜਿਹਾ ਹੀ ਰਿਸ਼ਤਾ ਸੀ। ਮੇਰੇ ਹਿੱਸੇ ਆਇਆ ਦਲਬੀਰ ਦਾ ਹਿੱਸਾ ਸ਼ਾਇਦ ਬਹੁਤਿਆਂ
ਨਾਲੋਂ ਘੱਟ ਹੋਵੇ ਪਰ ਜਿੰਨ੍ਹਾਂ ਕੁ ਵੀ ਉਹ ਮੇਰੇ ਹਿੱਸੇ ਆਇਆ, ਬੜਾ ਆਨੰਦਮਈ ਸੀ। ਭਾਵੇਂ ਸਾਡੀ
ਸੋਚ ਦੇ ਕਈ ਪਹਿਲੂ ਟਕਰਾਂਦੇ ਸਨ ਪਰ ਬਹੁਤ ਸਾਰੇ ਮਿਲਦੇ ਵੀ ਸਨ, ਇਸੇ ਕਰਕੇ ਜਦੋਂ ਵੀ ਮੈਂ ਜਾਤੀ
ਤੌਰ ਤੇ ਉਸਨੂੰ ਮਿਲਿਆ ਉਸਦੇ ਵਿੱਚੋਂ ਆਪਣੇ ਹਿੱਸੇ ਦੀ ਖੁਸ਼ੀ ਜ਼ੀਰਦਾ ਰਿਹਾ। ਕਈ ਵਾਰ ਉਸਦੇ ਕੰਮਕਾਜੀ
ਅਦਾਰੇ ਵਿਚ ਜਾਣ ਦਾ ਨਿਰੋਲ ਕਾਰਣ ਹੀ ਉਸਨੂੰ ਮਿਲਣ ਦਾ ਲਾਲਚ ਹੁੰਦਾ ਸੀ। ਅਫਸੋਸ ਸਿਰਫ ਇਸ ਗੱਲ ਦਾ
ਹੈ ਕਿ ਉਸਦੀ ਮੌਤ/ਮੁਕਤੀ ਦੀ ਖਬਰ ਮਿਲਣ ਤੋਂ ਸਿਰਫ ਅੱਧਾ ਘੰਟਾ ਪਹਿਲੋਂ ਹੀ ਉਸਨੂੰ ਫੋਨ ਕਰਨ ਲੱਗਾ
ਸੀ ਕੋਈ ਗੱਲ ਸਾਂਝੀ ਕਰਨ ਲਈ ਪਰ ਰੁਕ ਗਿਆ। ਸ਼ਾਇਦ ਕੁਦਰਤ ਨੂੰ ਪਤਾ ਸੀ ਕਿ ਮੇਰੇ ਹਿੱਸੇ ਦੇ ਦਲਬੀਰ
ਦਾ ਕੋਟਾ ਪੂਰਾ ਹੋ ਚੁੱਕਾ ਹੈ। ਤਾਂ ਹੀ ਐਨ ਆਖਰੀ ਵਕਤ ਤੇ ਕੁਦਰਤ ਨੇ ਮੇਰੇ ਅੰਦਰ ਕੋਈ ਸੋਚ ਭਰ ਕਿ
ਮੈਨੂੰ ਟਾਲ ਦਿੱਤਾ। ਫੇਰ ਵੀ ਚਲੋ ਇਸ ਗੱਲ ਦੀ ਤਸੱਲੀ ਤਾਂ ਹੈ ਕਿ ਜਿੰਨ੍ਹਾਂ ਕੁ ਦਲਬੀਰ ਮੇਰੇ
ਹਿੱਸੇ ਦਾ ਸੀ ਮੈਨੂੰ ਮਿਲ ਗਿਆ। ਉਹਨਾਂ ਲੋਕਾਂ ਤੋਂ ਤਾਂ ਖੁਸ਼ਨਸੀਬ ਹਾਂ ਜਿਹਨਾਂ ਨੂੰ ਉਹਨਾਂ ਦੇ
ਸਮੇਂ ਵਿਚ ਵੀ ਉਸਦਾ ਕੋਈ ਹਿੱਸਾ ਨਹੀਂ ਮਿਲ ਸਕਿਆ।