ਬੱਧਨੀ ਡਾਟ ਕਾਮ ਦੇ ਪੁਰਾਣੇ ਲੇਖ, ਰਿਪੋਰਟਾਂ ਅਤੇ ਹੋਰ ਸਮਗਰੀ ਪੜ੍ਹੋ।

26/10/2011 ਸ਼ਨਿਚਰਵਾਰ ਨਾਨਕ ਸ਼ਾਹੀ ਸੰਮਤ 11 ਮੱਘਰ 543 , ਪੰਜਾਬੀ ਬੋਲੋ ਪੰਜਾਬੀ ਪੜ੍ਹੋ ਅਤੇ ਪੰਜਾਬੀ ਲਿਖੋ  ਅੱਜ ਦਾ ਹੁਕਮਨਾਮਾ

ਸੰਪਰਕ: +44(0)7899798363 Fax: 02080900819  badhni_com@yahoo.co.uk Call Free On Skype: Daily 12 Pm To 8 PM UK Times ID: manpreetsinghbadhnikalan

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ



ਕਹਾਣੀ ਅੰਕ
ਕਾਵਿ ਕਿਆਰੀ
ਲੜੀਵਾਰ ਨਾਵਲ
ਵਿਅੰਗ

ਖ਼ਬਰਾਂ







SIKHLENS ANNOUNCES THE SPECIAL “FOCUS ON YOUTH” SEGMENT AT THE 2011 SIKH ARTS AND FILM FESTIVAL

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਸਬੰਧੀ ਰਚਨਾਂ

ਉਦੋਂ ਜੱਗ 'ਤੇ ਘੁੱਪ ਹਨੇਰਾ ਸੀ
ਜਦ ਹੋਇਆ ਚਾਨਣ ਤੇਰਾ ਸੀ
----
ਜ਼ੁਲਮ ਦਾ ਭਾਂਬੜ ਮੱਚ ਰਿਹਾ ਸੀ
ਚੜ੍ਹ ਫਾਂਸੀ 'ਤੇ ਸੱਚ ਰਿਹਾ ਸੀ
ਹਰ ਪਾਸੇ ਝੂਠ ਦਾ ਡੇਰਾ ਸੀ
ਜਦ ਹੋਇਆ ਚਾਨਣ ਤੇਰਾ ਸੀ
----
ਦੁਰਦਸ਼ਾ ਸੀ ਹੁੰਦੀ ਨਾਰੀ ਦੀ
ਜੰਮਦੀ ਹੀ ਸੀ ਮਾਰੀ ਦੀ
ਵਿਲਕਦਾ ਚਾਰ ਚੁਫੇਰਾ ਸੀ
ਜਦ ਹੋਇਆ ਚਾਨਣ ਤੇਰਾ ਸੀ
----
ਬੜੀ ਗੱਲ ਸੀ ਕਰਦੇ ਧਰਮਾਂ ਦੀ
ਅਗਲੇ ਤੇ ਪਿਛਲੇ ਕਰਮਾਂ ਦੀ
ਹਰ ਪਾਸੇ ਮੇਰਾ ਮੇਰਾ ਸੀ
ਜਦ ਹੋਇਆ ਚਾਨਣ ਤੇਰਾ ਸੀ
----
ਉਦੋਂ ਵੀ ਵਾਗੂੰ ਅੱਜ ਦੇ ਸੀ
ਪੀ ਪੀ ਕੇ ਖੂਨ ਨਾ ਰੱਜਦੇ ਸੀ
ਨਿੱਤ ਹੁੰਦਾ ਕਤਲ ਬਥੇਰਾ ਸੀ
ਜਦ ਹੋਇਆ ਚਾਨਣ ਤੇਰਾ ਸੀ
----
ਸ਼ਬਦ ਜੋ ਮੂੰਹੋਂ ਬੋਲ ਦਿੱਤਾ
ਤੇਰਾਂ ਤੇਰਾਂ ਕਰ ਤੋਲ ਦਿੱਤਾ
ਸੱਚੀਂ ਸੌਦਾ ਸੱਚਾ ਤੇਰਾ ਸੀ
ਜਦ ਹੋਇਆ ਚਾਨਣ ਤੇਰਾ ਸੀ
----
ਇੱਕੋ ਉਪਦੇਸ਼ ਸਭ ਧਰਮਾਂ ਨੂੰ
ਤੋੜ ਦਿਓ ਸਭ ਭਰਮਾਂ ਨੂੰ
''ਮਨਪ੍ਰੀਤ" ਮਨ ਖੇੜਾ ਸੀ
ਜਦ ਹੋਇਆ ਚਾਨਣ ਤੇਰਾ ਸੀ
----

 

ਮਨਪ੍ਰੀਤ ਸਿੰਘ ਬੱਧਨੀ ਕਲਾਂ ਯੂ ਕੇ

02/12/2011

ਪੱਤਰਕਾਰ ਲੋਕਾਂ ਦੇ ਬੈਡਰੂਮ ਜਾਂ ਰਸੋਈ ਤੱਕ ਨਾ ਪਹੁੰਚੇ, ਪ੍ਰੈੱਸ ਕਲੱਬ ਨੇ ਤਿਆਰ ਕੀਤੀ ਪੰਜਾਬੀ ਦੀ ਡਿਜੀਟਲ ਡਿਕਸ਼ਨਰੀ, ਪੰਜਾਬੀ ਪ੍ਰੈੱਸ ਕਲੱਬ ਦੀ ਹੋਂਦ ਨੇ ਪੰਜਾਬੀ ਪੱਤਰਕਾਰੀ 'ਚ ਨਿਖਾਰ ਲਿਆਂਦਾ ਹੈ
ਵਿਸ਼ੇਸ਼ ਰਿਪੋਰਟ

ਪੰਜਾਬੀ ਪ੍ਰੈੱਸ ਕਲੱਬ ਦੀ 10ਵੀਂ ਸਲਾਨਾ ਕਾਨਫਰੰਸ ਬੜੇ ਗੰਭੀਰ ਵਿਚਾਰ ਵਟਾਂਦਰੇ ਨਾਲ ਸੰਪੰਨ ਹੋ ਗਈ ਹੈ। 30 ਦੇ ਕਰੀਬ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਈ ਇਸ ਕਾਨਫਰੰਸ ਵਿੱਚ ਸੁਖਮਿੰਦਰ ਸਿੰਘ ਹੰਸਰਾ ਨੂੰ ਸੰਨ 2012 ਦੇ ਕੋਆਰਡੀਨੇਟਰ, ਜਗਦੇਵ ਸਿੰਘ ਤੂਰ ਨੂੰ ਸਹਿ ਕੋਆਰਡੀਨੇਟਰ, ਬੌਬ ਦੁਸਾਂਝ ਨੂੰ ਖਜਾਨਚੀ, ਮਨੋਹਰ ਸਿੰਘ ਬੱਲ ਨੂੰ ਸਹਿ ਖਜਾਨਚੀ ਅਤੇ ਕੁਲਜੀਤ ਸਿੰਘ ਜੰਜੂਆ ਨੂੰ ਵੈਬਮਾਸਟਰ ਨਿਯੁਕਤ ਕੀਤਾ ਗਿਆ ਹੈ। ਸਰਬਸੰਮਤੀ ਨਾਲ ਹੋਈਆਂ ਇਨ੍ਹਾਂ ਨਿਯੁਕਤੀਆਂ ਤੋਂ ਬਾਅਦ ਸੁਖਮਿੰਦਰ ਸਿੰਘ ਹੰਸਰਾ ਨੇ ਦੱਸਿਆ ਕਿ ਇਸ ਕਾਨਫਰੰਸ ਦੌਰਾਨ ਇੱਕ ਸਟੋਰ ਵਾਲੇ ਵਪਾਰੀ ਵਲੋਂ ਮੀਡੀਆਕਾਰਾਂ ਦੇ ਐਡਾਂ ਦੇ ਪੈਸੇ ਨਾ ਦੇਣ ਅਤੇ ਇੱਕ ਮੀਡੀਆਕਾਰ ਨਾਲ ਬਦਸਲੂਕੀ ਕਰਨ ਦੇ ਪ੍ਰਸਤਾਵ ਨੂੰ ਪਹਿਲ ਦੇ ਆਧਾਰ ਤੇ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੈਣ ਦੇਣ ਦਾ ਬਖਾਧ ਹੋ ਸਕਦਾ ਹੈ, ਪਰ ਬਦਸਲੂਕੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ੍ਰ. ਹੰਸਰਾ ਨੇ ਕਿਹਾ ਕਿ ਜਿਉਂ ਹੀ ਵੀਰਵਾਰ ਨੂੰ ਉਨ੍ਹਾਂ ਨੂੰ ਇਹ ਸੇਵਾ ਸਪੁਰਦਗੀ ਕੀਤੀ ਜਾਂਦੀ ਹੈ, ਉਹ ਪਹਿਲ ਦੇ ਆਧਾਰ ਤੇ ਉਕਤ ਵਪਾਰੀ ਨਾਲ ਮਸਲਾ ਨਜਿੱਠਣਗੇ। ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿਕ ਕਰੋ

ਚੰਨ ਜੰਡਿਆਲਵੀ ਦਾ '2011 ਦਾ ਲੋਕ ਗੀਤ ਲੇਖਕ'' ਨਾਲ ਸਨਮਾਨ

ਤਸਵੀਰ: ਚੰਨ ਜੰਡਿਆਲਵੀ ਦਾ ਸਨਾਮਨ ਕਰਦੇ ਹੋਏ ਡਾ. ਰਤਨ ਰੀਹਲ ਅਤੇ ਹੋਰ ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) : ਵੁਲਵਰਹੈਂਪਟਨ ਵਿਖੇ ਕਾਂਗਰਸ ਹਮਾਇਤੀਆਂ ਵੱਲੋਂ ਕਰਵਾਏ ਪੰਜਾਬ ਅਤੇ ਪੰਜਾਬੀ ਚਿੰਤਨ ਸਮਾਗਮ ਦੌਰਾਨ ਗੀਤਾਂ ਦੇ ਬਾਦਸ਼ਾਹ ਚੰਨ ਜੰਡਿਆਲਵੀ ਨੂੰ '2011 ਦਾ ਲੋਕ ਗੀਤ ਲੇਖਕ'' ਦਾ ਸਨਮਾਨ ਦਿੱਤਾ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਾ. ਰਤਨ ਰੀਹਲ ਨੇ ਆਏ ਮਹਿਾਮਾਨਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਪੰਜਾਬ ਦੀ ਅਜੋਕੀ ਸਿਆਸੀ ਸਥਿਤੀ ਬਾਰੇ ਵਿਚਾਰਾਂ ਕੀਤੀਆਂ। ਇਸ ਮੌਕੇ ਸ: ਲੱਖਾ ਸਿੰਘ, ਕਰਿਸ਼ਨ ਕੁਮਾਰ ਚੌਹਾਨ, ਜਗੀਰ ਸਿੰਘ ਦੁਦਰਾ, ਮਨਜੀਤ ਸਿੰਘ ਕਮਲਾ, ਬਖਸ਼ੀਸ਼ ਸਿੰਘ ਜਮਲਾ, ਕਮਲਜੀਤ ਸਿੰਘ ਬੈਂਸ, ਸੁਖਦੇਵ ਸਿੰਘ, ਸੋਹਣ ਸਿੰਘ ਸੋਨੀ, ਸ: ਲੱਖਾ ਸਿੰਘ, ਚਮਨ ਸਿੰਘ ਕੈਂਥ, ਡਾ: ਮਨਜੀਤ ਸਿੰਘ ਕੈਂਥ, ਮਹਿੰਦਰ ਸਿੰਘ ਧਾਲੀਵਾਲ, ਅਮਰਜੀਤ ਸਿੰਘ ਧਾਲੀਵਾਲ,,, ਕਰਮ ਸਿੰਘ ਪੁਰਬਾ, ਦੌਲਤ ਰਾਮ, ਗਿਆਨ ਚੰਦ ਬਿਕਟਰ, ਸੁਰਿੰਦਰ ਕੁਮਾਰ, ਪ੍ਰੇਮ ਕੁਮਾਰ, ਸੇਵਾ ਸਿੰਘ, ਲੱਕੀ ਰਾਮ ਪਾਲ, ਅਜੀਤ ਸਿੰਘ ਮੇਹਟ ਸਰਪੰਚ ਅਤੇ ਠਾਕਰ ਪਟੇਲ ਆਦਿ ਹਾਜ਼ਿਰ ਸਨ। ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿਕ ਕਰੋ

ਸੰਸਾਰ ਜੰਗ ਦੇ ਸ਼ਹੀਦਾਂ ਨੂੰ ਯੂ ਕੇ ਭਰ ਵਿੱਚ ਸ਼ਰਧਾਂਜ਼ਲੀ

੧) ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਸਮੇਂ ਮਹਾਰਾਣੀ ਐਲਜ਼ਿਬੈਥ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਲਈ ਯੂ ਕੇ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਮਾਗਮ ਕਰਵਾਏ ਗਏ ਅਤੇ ਸ਼ਹੀਦਾਂ ਨੁੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇੰਗਲੈਂਡ ਦੀ ਮਹਾਰਾਣੀ ਐਲਜ਼ਿਬੈਥ, ਪ੍ਰਧਾਨ ਮੰਤਰੀ ਡੇਵਿਡ ਕੈਮਰੂਨ, ਵਿਰੋਧੀ ਧਿਰ ਦੇ ਨੇਤਾਵਾਂ ਤੋਂ ਇਲਾਵਾ ਸ਼ਾਹੀ ਘਰਾਣੇ ਦੀ ਨੂੰਹ ਕੇਟ ਨੇ ਪਹਿਲੀ ਵਾਰ ਸ਼ਾਹੀ ਪ੍ਰੀਵਾਰ ਨਾਲ ਇਸ ਰਸਮ ਨੂੰ ਅਦਾ ਕੀਤਾ।  ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿਕ ਕਰੋ

ਹੰਸਲੋ ਦੇ ਐਮ ਪੀ ਐਲਨ ਕੀਨ ਦਾ ਦਿਹਾਂਤ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਹੰਸਲੋ ਬਾਰੋ ਦੇ ਹਿਸਟਨ ਅਤੇ ਫਿਲਥਮ ਹਲਕੇ ਦੇ ਲੇਬਰ ਪਾਰਲੀਮੈਂਟ ਮੈਂਬਰ ਐਲਨ ਕੀਨ ਦਾ ਦਿਹਾਂਤ ਹੋ ਗਿਆ ਹੈ, ਉਹ 73 ਵਰ੍ਹਿਆਂ ਦੇ ਸਨ ਅਤੇ ਲੰਬੇਂ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਉਹ 1992 ਤੋਂ ਲਗਾਤਾਰ ਇਸ ਹਲਕੇ ਤੋਂ ਬਤੌਰ ਐਮ ਪੀ ਚੱਲੇ ਆ ਰਹੇ ਸਨ। ਜਦ ਕਿ ਉਹਨਾਂ ਦੀ ਪਤਨੀ ਵੀ 1997 ਤੋਂ ਬਰੈਂਟਫੋਰਡ ਅਤੇ ਆਈਜ਼ਲਵਰਥ ਹਲਕੇ ਤੋਂ ਪਾਰਲੀਮੈਂਟ ਮੈਂਬਰ ਸਨ ਲੇਕਨ ਉਹ ਪਿਛਲੀਆ ਚੋਣਾਂ ਹਾਰ ਗਈ ਸੀ।

ਸੰਤ ਬਾਬਾ ਸੁਰਜੀਤ ਸਿੰਘ ਘਨੌਰ ਕੇ ਵਾਲੇ ਇੰਗਲੈਂਡ ਵਿੱਚ

ਤਸਵੀਰ: ਸੰਤ ਬਾਬਾ ਸੁਰਜੀਤ ਸਿੰਘ ਘਨੌਰਕੇ ਵਾਲੇ ਕਥਾ ਕਰਦੇ ਹੋਏ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਸੰਤ ਬਾਬਾ ਸੁਰਜੀਤ ਸਿੰਘ ਘਨੌਰ ਕੇ ਸਿੱਖੀ ਪ੍ਰਚਾਰ ਲਈ ਅੱਜਕੱਲ ਇੰਗਲੈਂਡ ਦੌਰੇ ਤੇ ਆਏ ਹੋਏ ਹਨ। ਜਿਸ ਦੌਰਾਨ ਉਹ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਾ ਕੇ ਗੁਰਬਾਣੀ ਕਥਾ ਰਾਹੀਂ ਸੰਗਤਾਂ ਨੁੰ ਨਿਹਾਲ ਕਰਨਗੇ। ਹੇਜ਼ ਵਿਖੇ ਕਰਵਾਏ ਸਮਾਗਮ ਦੌਰਾਨ ਬਾਬਾ ਜੀ ਨੇ ਕਿਹਾ ਕਿ ਮਨੁੱਖ ਨੂੰ ਸ਼ਬਦ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਅਤੇ ਪਾਖੰਡੀਆਂ ਤੋਂ ਬਚਣਾ ਚਾਹੀਦਾ ਹੈ। ਉਹਨਾਂ ਨੇ ਸਿੱਖ ਸੰਗਤਾਂ ਨੁੰ ਕਿਹਾ ਕਿ ਮਨ ਦੀ ਸ਼ਾਂਤੀ ਲਈ ਸਿਮਰਨ ਕਰਨਾ ਬਹੁਤ ਜਰੂਰੀ ਹੈ।

ਜੀ ਐਨ ਡੇਅਰੀ ਨੇ ਜੌਹਲ ਡੇਅਰੀ ਖਿਲਾਫ 12 ਲੱਖ 72 ਹਜ਼ਾਰ ਪੌਂਡ ਦੇ ਖ਼ਰਚੇ ਦਾ ਕੇਸ ਜਿੱਤਿਆ, ਯੂ ਕੇ 'ਚ ਪੰਜਾਬੀ ਡੇਅਰੀ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਮੁਕੱਦਮਾਂ ਸਾਬਤ ਹੋਇਆ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਜੇ ਐਨ ਡੇਅਰੀ ਅਤੇ ਜੌਹਲ ਡੇਅਰੀ ਦਰਮਿਆਨ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਿਹਾ ਕੇਸ ਜੇ ਐਨ ਡੇਅਰੀ ਨੇ ਜਿੱਤ ਲਿਆ ਹੈ। ਜਿਸ ਵਿੱਚ ਜੇ ਐਨ ਡੇਅਰੀ ਦੇ ਤਿੰਨ ਸਾਲਾਂ ਵਿੱਚ ਕੋਰਟ ਕੇਸ ਉੱਤੇ ਹੋਏ ਕਾਨੂੰਨੀ ਖ਼ਰਚੇ ਦੀ 12 ਲੱਖ 72 ਹਜ਼ਾਰ ਪੌਂਡ ਰਕਮ ਵੀ ਸ਼ਾਮਿਲ ਹੈ। ਮਿਡਲੈਂਡ ਦੀਆਂ ਇਹ ਮਸ਼ਹੂਰ ਡੇਅਰੀਆਂ ਦੁਕਾਨਾਂ ਅਤੇ ਛੋਟੇ ਟਰੇਡਰਾਂ ਨੁੰ ਦੁੱਧ ਸਪਲਾਈ ਕਰਦੀਆਂ ਹਨ। ਵਰ੍ਹੇ 2008 ਵਿੱਚ ਗੁਰਬੀਰ ਸਿੰਘ ਨਾਮੀ ਇੱਕ ਵਿਅਕਤੀ ਨੇ ਜੇ ਐਨ ਡੇਅਰੀ ਦੇ ਕਾਗਜ਼ਾਤ ਜਿਹਨਾਂ ਵਿੱਚ ਗਾਹਕਾਂ ਦੀਆਂ ਲਿਸਟਾਂ ਵੀ ਸ਼ਾਮਿਲ ਸਨ ਚੋਰੀ ਕਰਕੇ ਜੌਹਲ ਡੇਅਰੀ ਨੁੰ ਦੇ ਦਿੱਤੀਆਂ। ਅਦਾਲਤੀ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਗੁਰਬੀਰ ਸਿੰਘ ਨੂੰ ਵਾਪਿਸ ਭਾਰਤ ਭੇਜ ਦਿੱਤਾ ਗਿਆ।

ਇੰਗਲੈਂਡ ਆਉਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ ਜੇ ਤੁਸੀਂ ਇੰਗਲੈਂਡ ਜਾਣ ਬਾਰੇ ਸੋਚਦੇ ਹੋ ਜਾਂ ਕਿਸੇ ਰਿਸ਼ਤੇਦਾਰ ਨੂੰ ਬੁਲਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਇੰਗਲੈਂਡ ਦੇ ਮਸ਼ਹੂਰ ਵਕੀਲ ਹਰਜਾਪ ਸਿੰਘ ਭੰਗਲ ਨੂੰ ਜਰੂਰ ਮਿਲੋ ਸਾਡੇ ਦਫਤਰ ਜਲੰਧਰ, ਸਾਊਥਾਲ, ਬ੍ਰਮਿੰਘਮ ਅਤੇ ਲੈਸਟਰ ਵਿੱਚ ਵੀ ਹਨ Click Here

ਪਾਠਕਾਂ ਦੇ ਪੱਤਰ

ਸੁਖਦੀਪ ਸਿੰਘ ਬਰਨਾਲਾ

ਪਰਮੇਸ਼ਰ ਸਿੰਘ

ਅਮਰਜੀਤ ਸਿੰਘ ਸਿੱਧੂ, ਹਮਬਰਗ (ਜ਼ਰਮਨ)

ਧਾਰਮਿਕ ਲੇਖ

ਖੋਜ-ਪੱਤਰ: ਪੰਜਾਬੀ ਸੂਫ਼ੀ ਕਾਵਿ ਵਿਚ ਫ਼ਰੀਦ ਬਾਣੀ ਦਾ ਸਥਾਨ ਨਿਸ਼ਾਨ ਸਿੰਘ ਰਾਠੌਰ

ਨਾਵਲ - ਕੋਈ ਲੱਭੋ ਸੰਤ ਸਿਪਾਹੀ ਨੂੰ - ਸ਼ਿਵਚਰਨ ਜੱਗੀ ਕੁੱਸਾ

ਕਾਂਡ ਪਹਿਲਾ, ਕਾਂਡ ਦੂਜਾ ਕਾਂਡ ਤੀਜਾ , ਕਾਂਡ ਚੌਥਾ ਕਾਂਡ ਪੰਜਵਾਂ ਕਾਂਡ ਛੇਵਾਂ ,  ਕਾਂਡ ਸੱਤਵਾਂ,

ਕਾਂਡ ਅੱਠਵਾਂ

ਹੋਰ ਲੇਖ

ਜਦੋਂ ਗਿਆਨੀ ਜਗਤਾਰ ਸਿੰਘ ਜਾਚਕ ਨੇ ‘ਅਡਵਾਨੀ’ ਨੂੰ ਸਿਰੋਪਾ ਦੇਣ ਤੋਂ ਕੀਤਾ ਇਨਕਾਰ ਦਲਜੀਤ ਸਿੰਘ ਨਿਉਡਾ

 

ਬਾਬੇ ਨਾਨਕ ਦਾ ਘਰ ਕਿਹੜਾ ਕੁਲਵੰਤ ਸਿੰਘ ਢੇਸੀ ਕਾਵੈਂਟਰੀ

 

 

 

ਜੰਗ ਯੁਧ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਦੇ ਸਤਨਾਮ ਸਿੰਘ ਚਾਹਲ ਯੂ.ਐਸ.ਏ.

 

 

ਜਦੋਂ ਪੰਜਾਬੀ ਸੂਬਾ ਬਣਿਆ ਹਰਬੀਰ ਸਿੰਘ ਭੰਵਰ

 

 

ਮੇਰੇ ਖੂਨ ਦਾ ਇਕ-ਇਕ ਕਤਰਾ?..... ਸੁਖਦੀਪ ਸਿੰਘ ਬਰਨਾਲਾ

 

ਭਾਰਤੀ ਕਾਨੂੰਨ : ਬਹੁਗਿਣਤੀ ਦਾ ਹੱਥ-ਠੋਕਾ : ਇੰਦਰਾ ਗਾਂਧੀ ਕਤਲ ਕੇਸ ਦੀ ਰੌਸ਼ਨੀ ‘ਚ ਐਡਵੋਕੇਟ ਜਸਪਾਲ ਸਿੰਘ ਮੰਝਪੁਰ

 

 

ਜਿੰਨ ਚਿਰਾਗੋਂ ਸੇ ਤੁਅਸਬ ਕਾ ਧੂੰਆਂ ਉੱਠਤਾ ਹੈ , ਉੱਨ ਚਿਰਾਗੋਂ ਕੋ ਬੁਝਾ , ਤੋ ਉਜਾਲੇ ਹੋਂਗੇ ਲਾਲ ਸਿੰਘ ਦਸੂਹਾ

 

ਭਾਰਤੀ ਸਮਾਜ ਵਿਚ ਇਸਤਰੀ ਦੀ ਅਵਸਥਾ ਉਪੱਰ ਇੱਕ ਝਾਤ ਅਵਤਾਰ ਉਪੱਲ

ਯਾਦਾਂ ਦੇ ਝਰੋਖੇ 'ਚੋਂ

ਅੱਧੀ ਰਾਤ ਵੇਲੇ ਬੋਹੜ 'ਤੇ ਚੁੜੇਲਾਂ ਨੱਚੀਆਂ! ਤ੍ਰਿਲੋਚਨ ਸਿੰਘ ਦੁਪਾਲਪੁਰ

ਯਾਦਾਂ 1952 ਦੀਆਂ ਜਨਰਲ ਚੋਣਾਂ ਦੀਆਂ ਹਰਬੀਰ ਸਿੰਘ ਭੰਵਰ

ਕਿਤਾਬਾਂ .........

ਦਲਵੀਰ ਕੌਰ ਦੀ ਕਾਵਿ ਰਚਨਾ 'ਅਹਿਦ' ਰਲੀਜ਼

 

 

ਪੰਜ ਤੀਰ ਹੋਰ ਤੋਂ ਪੰਜ ਤੀਰ ਹੋਰ ਤੱਕ ਗਜਿੰਦਰ ਸਿੰਘ

ਮੁਲਾਕਾਤ

ਗੀਤਕਾਰ ਸ਼ੀਰਾ ਹੇਰਾਂ ਵਾਲਾ ਨਾਲ ਕੁਝ ਪਲ  ਅਮਰਜੀਤ ਸਿੰਘ ਸਿੱਧੂ ਹਮਬਰਗ  (ਜ਼ਰਮਨ)

 

 

 

ਸਾਡਾ ਡੇਰਾਵਾਦ ਨਾਲ ਕੋਈ ਸਬੰਧ ਨਹੀਂ, ਬਾਬਾ ਬਲਜੀਤ ਸਿੰਘ ਦਾਦੂਵਾਲ, ਕਾਂਗਰਸ, ਅਕਾਲੀ ਦਲ ਦੋਨੋ ਹੀ ਸੌਦਾ ਸਾਧ ਨੇ ਨੇੜੇ; ਕਨੇਡਾ 'ਚੋਂ ਕਿਸੇ ਨੇ ਹਾਅ ਦਾ ਨਾਹਰਾ ਨਹੀਂ ਮਾਰਿਆ ਸੁਖਮਿੰਦਰ ਸਿੰਘ ਹੰਸਰਾ

 

ਛੱਤੀਸਿੰਘਪੁਰਾ ਕਤਲ ਕਾਂਡ ਦੇ ਇਕੋ-ਇਕ ਚਸ਼ਮਦੀਦ ਗਵਾਹ ਨਾਨਕ ਸਿੰਘ ਦੀ ਪੁਕਾਰ 'ਦੁਨੀਆ ਭਰ ਦੇ ਸਿੱਖ ਯੂ. ਐਨ. ਓ. ਰਾਹੀਂ ਕਤਲੇਆਮ ਦੀ ਕੌਮਾਂਤਰੀ ਜਾਂਚ ਦੀ ਮੰਗ ਕਰਨ' ਗੱਲਬਾਤ ਕਰਤਾ: ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ

ਕਬੱਡੀ ਕਬੱਡੀ ਕਬੱਡੀ 2008

ਨਿਊਯਾਰਕ ਦਾ ਨੌਵਾਂ ਕਬੱਡੀ ਟੂਰਨਾਮੈਂਟ ਪ੍ਰਿੰ. ਸਰਵਣ ਸਿੰਘ

 

ਵਿਆਨਾ ਦੇ ਵਿਸਾਖੀ ਖੇਡ ਮੇਲੇ ਵਿਚ ਕਬੱਡੀ ਦੀ ਚੜ੍ਹਤ ਰਹੀ ਰਿਪੋਰਟ-ਪਰਮਜੀਤ ਸਿੰਘ ਬਾਗੜੀਆ

 

 

ਵਰਲਡ ਚੈਂਪੀਅਨ ਬਣੀ ਫਿਨਲੈਂਡ ਵਿਚ ਰਹਿੰਦੀ ਪੰਜਾਬਣ ਧੀ

 

 

ਸਰਗਰਮੀਆਂ

ਪ੍ਰਗਤੀਸ਼ੀਲ ਲਿਖਾਰੀ ਸਭਾ ਵੁਲਵਰਹੈਂਪਟਨ (ਯ. ਕੇ.) ਆਯੋਜਿਤ ਸਾਹਿਤਕ ਸਮਾਗਮ ਵਿੱਚ ਡਾ: ਮਹਿੰਦਰ ਗਿੱਲ ਅਤੇ ਦਲਬੀਰ ਕੌਰ ਦੀਆਂ ਕਿਤਾਬਾਂ ਰਿਲੀਜ਼ ਰਿਪੋਰਟ: ਡਾ. ਮਹਿੰਦਰ ਗਿੱਲ

 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਸ਼ਮਸ਼ੇਰ ਸਿੰਘ ਸੰਧੂ

 

ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਪੰਜਾਬੀ ਸੱਭਿਆਚਾਰਕ 'ਤੇ ਸੈਮੀਨਾਰ ਰੀਪੋਰਟ: ਹਰਬੰਸ ਬੁੱਟਰ, ਜਰਨਲ ਸਕੱਤਰ

ਵਿਅੰਗ

ਦੇਸੀ ਟੱਟੂ, ਖ਼ੁਰਾਸਾਨੀ ਦੁਲੱਤੇ ਨਿਰਮਲ ਸਿੰਘ ਕੰਧਾਲਵੀ

ਹੁਣ ਸਾਡਾ ਮੋਗਾ 'ਚਾਹ ਜੋਗਾ' ਨਹੀਂ ਰਿਹਾ ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

ਕਹਾਣੀ ਅੰਕ

ਕਪੂਰਥਲੇ ਦੀ ਸ਼ਹਿਜ਼ਾਦੀ ਦੇ ਵਿਲਾਸੀ ਜੀਵਨ ਦੀ ਕਹਾਣੀ ਰੰਨ, ਘੋੜਾ ਤੇ ਤਲਵਾਰ -ਬਲਰਾਜ ਸਿੰਘ ਸਿੱਧੂ

 

ਕਾਵਿ ਕਿਆਰੀ

ਕਾਸ਼ ਮੈਂ ਵੀ ਇੱਕ ਗੁੰਡਾ ਹੁੰਦਾ ਰਵਿੰਦਰ ਸਿੰਘ ਕੁੰਦਰਾ

ਮਾਂ ਤੋਂ ਬਿਨਾਂ ਬਲਜਿੰਦਰ ਸੰਘਾ

''ਮੈ ਯਾਰਾਂ ਦਾ ਯਾਰ''  ਅਮਰ ਸਿੰਘ ਵਿਰਕ-ਭਾਈਆ

 










ਥੱਪੜ

ਬੰਨ੍ਹੇ ਸ਼ੇਰ ਉੱਤੇ ਹਮਲਾ ਕਰਨ ਵਾਲੇ,

ਕਾਂ,ਕੁੱਤੇ ਨਾਂ ਕਦੇ ਦਲੇਰ ਹੁੰਦੇ ।

ਪੂਛਾਂ ਚੁੱਕ ਕੇ ਦੂਰ ਤੋਂ ਭੌਂਕਦੇ ਜੋ,

ਨੇੜੇ ਆਉਣ ਤੇ ਮਿੱਟੀ ਦਾ ਢੇਰ ਹੁੰਦੇ ।

ਦਿਲ ਗਿੱਦੜਾਂ ਦੇ ,ਚਾਲ ਲੂੰਬੜਾਂ ਦੀ,

ਵਿੱਚੋਂ ਝੂਠ ਮਕਾਰੀ ਨਾਲ ਭਰੇ ਨੇ ਇਹ ;

ਥੱਪੜ ਮਾਰ “ਹਵਾਰੇ” ਨੇ ਦੱਸ ਦਿੱਤਾ,

ਸ਼ੇਰ ਬੇੜੀਆਂ ਵਿੱਚ ਵੀ ਸ਼ੇਰ ਹੁੰਦੇ ।।

ਡਾ ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ


 

dOWNLOAD

CHOBARA MITTRAN DA

 

 

ਕੈਮਰਾ ਬੋਲ ਪਿਆ

ਕਿਹੜੇ ਪਿੰਡ ਦੀ ਤੂੰ ! ਜਨਮੇਜਾ ਸਿੰਘ ਜੌਹਲ

 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ੇਸ਼ ਅੰਕ

ਨਵਾਂ ਕਾਲਮ

ਜੀ ਆਇਆਂ ਨੂੰ

ਆਪਣੇ ਮਹਿਮਾਨਾਂ ਨੂੰ ਬੱਧਨੀ ਰਾਹੀਂ ਜੀ ਆਇਆਂ ਨੂੰ ਆਖੋ

*************

ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ 2009 ਦੀਆਂ ਰਿਪੋਰਟਾਂ 

ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ 2008 ਦੀਆਂ ਰਿਪੋਰਟਾਂ

ਇੰਗਲੈਂਡ ਦੇ ਕਬੱਡੀ ਟੂਰਨਾਮੈਂਟਾਂ ਦੀਆਂ ਰਿਪੋਰਟਾਂ

ਵੀਡੀਓ
 

ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ (ਐਨ.ਜੀ.ਓ.) ਦੇ ਫਾਊਂਡਰ ਪ੍ਰੈਜ਼ੀਡੈਂਟ ਸ੍ਰ. ਜੋਗਿੰਦਰ ਸਿੰਘ ਜੋਗੀ ਨਾਲ ਬੱਧਨੀ ਡਾਟ ਕਾਮ ਦੇ ਮੁੱਖ ਸੰਪਾਦਕ ਨਾਲ ਵਿਸ਼ੇਸ਼ ਮੁਲਾਕਾਤ ਵੇਖੋ

ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਵੀਡੀਓ ਗੀਤ

ਕੁਲਦੀਪ ਮਾਣਕ ਦੇ ਗੀਤ ਸੁਣੋਂ
ਇਛਰਾਂ ਧਾਹਾਂ ਮਾਰਦੀ

ਮਨਪ੍ਰੀਤ ਸਿੰਘ ਬੱਧਨੀ ਕਲਾਂ ਨਾਲ ਰੂਪ ਦਵਿੰਦਰ ਕੌਰ ਦੀ ਵਿਸ਼ੇਸ਼ ਮੁਲਾਕਾਤ ਵੇਖੋ

ਕਬੱਡੀ ਵਰਲਡ ਕੱਪ ਯੂ ਕੇ 2007 ਦੀ ਝਲਕ ਡੀ ਵੀ ਡੀ ਲੈਣ ਲਈ ਸ਼ਿੰਗਾਰਾ ਸਿੰਘ ਨੂੰ ਸੰਪਰਕ ਕਰੋ +44 (0) 7738424496 ਜਾਂ ਮਨਪ੍ਰੀਤ ਸਿੰਘ ਬੱਧਨੀ ਕਲਾਂ ਨੂੰ ਵੀ +44(0)7899798363 ਤੇ ਸੰਪਰਕ ਕਰ ਸਕਦੇ ਹੋ

ਪਿੰਡ ਡੱਲੇਵਾਲ ਦਾ ਕਬੱਡੀ ਖੇਡ ਮੇਲਾ ਵੀਡੀਓ