ਕੀ ਸਿੱਖ ਇਕ ਵੱਖ ਕੌਮ ਸੀ

 

 

ਅਮਰਜੀਤ ਸਿੰਘ ਸਿੱਧੂ

ਇੱਕ ਸਵਾਲ ਬਹੁਤ ਦੇਰ ਤੋਂ ਮੇਰੇ ਮਨ ਵਿਚ ਰੜਕਦਾ ਆ ਰਿਹਾ ਸੀ। ਕਈ ਵਾਰ ਸੋਚਿਆ ਕਿ ਇਸ ਨੂੰ ਲਿਖਕੇ ਆਮ ਲੋਕਾਂ ਨਾਲ ਸਾਂਝਾਂ ਕੀਤਾ ਜਾਵੇ।ਹਰ ਵਾਰ ਕੋਈ ਨਾ ਕੋਈ ਕਾਰਣ ਬਣ ਜਾਂਦਾ ਜਿਸ ਕਰਕੇ ਇਹ ਫਿਰ ਅਧੂਰਾ ਰਹਿ ਜਾਂਦਾ। ਕੱਲ ਇੱਕ ਦੋਸਤ ਨਾਲ ਫਿਰ ਇਸ ਵਿਸੇ ਤੇ ਗੱਲ ਹੋਈ। ਸਾਡੀਆਂ ਦਲੀਲਾਂ ਇੱਕ ਥਾਂ ਤੇ ਆ ਕੇ ਰੁਕ ਜਾਂਦੀਆਂ ਸਨ।
ਅੱਜ ਹੀ ਨਹੀਂ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹਮੇਸਾ ਸਾਡੇ (ਸਿੱਖਾਂ) ਉੱਤੇ ਤਰਾਂ-ਤਰਾਂ ਦੇ ਸਵਾਲੀਆ ਚਿੰਨ੍ਹ ਲਾ ਕੇ ਸਾਨੂੰ ਰਸਤੇ ਤੋਂ ਭਟਕਾਉਣ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ ।ਦੱਸ ਗੁਰੂ ਸਾਹਿਬ ਨੇ ਸਮੇ ਸਮੇਉਨਹਾਂ ਲੋਕਾਂ ਨੂੰ ਜੋ ਇਹ ਚਾਲਾਂ ਚੱਲਦੇ ਸਨ । ਉਨ੍ਹਾਂ ਗੱਲਾਂ ਦੇ ਸਹੀ ਉੱਤਰ ਦੇ ਕੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਚੁੱਪ ਕਰਵਾਇਆ। ੳਤੇ ਉਨ੍ਹਾਂ ਲੋਕਾਂ ਨੇ ਆਪਣੀ ਗਲਤੀ ਮੰਨੀ। ਦਸ਼ਮੇਸ ਪਿਤਾ ਨੇ ਔਰੰਗਜੇਬ ਨੂੰ ਜਫ਼ਰਨਾਮਾ ਲਿਖ ਕੇ ਭੇਜਿਆ। ਉਸ ਜ਼ਫਰਨਾਮੇ ਨੂੰ ਪੜ੍ਹ ਕੇ ਔਰੰਗਜੇਬ ਗੁਰੂ ਜੀ ਨੂੰ ਮਿਲ ਕੇ ਆਪਣੇ ਕੀਤੇ ਦਾ ਪਸ਼ਚਾਤਾਪ ਕਰਨਾ ਚਾਹੁੰਦਾ ਸੀ ਜਿਸ ਦੇ ਇਤਿਹਾਸ ਵਿਚੋਂ ਹਵਾਲੇ ਮਿਲਦੇ ਹਨ।
ਅੱਜ ਹਿੰਦੋਸਤਾਨ ਦੀਆਂ ਕੁਝ ਜਮਾਤਾਂ ਜਿਨ੍ਹਾਂ ਨਾਲ ਕੁਝ ਮਾਇਆ ਦੇ ਭੁੱਖੇ ਆਪਣੇ ਆਪ ਨੂੰ ਗਿਆਨੀ, ਸਿੱਖ, ਸਿੱਖੀ ਦੇ ਭੇਸ ਵਿਚ ਲੁਕੇ ਸਾਧ (ਡੇਰਿਆਂ ਵਾਲੇ) ਸੰਤ ਆਪਣੇ ਉਲੂ ਸਿੱਧੇ ਕਰਨ ਲਈ ਆਪਣੀਆਂ ਕੋਝੀਆਂ ਸ਼ਰਾਰਤਾਂ ਦੇ ਨਾਲ ਸਿੱਖੀ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਹ ਹੋਰ ਤਾਂ ਕੀ ਇਹ ਸ਼ਹੀਦਾ ਨੂੰ ਵੀ ਨਹੀਂ ਬਖਸਦੇ। ਸ਼ਹੀਦ ਹਮੇਸਾਂ ਹੀ ਸਾਂਝੇ ਹੁੰਦੇ ਹਨ। ਜਿੰਨਾਂ ਦੀ ਕੋਈ ਹੋਰ ਤਮੰਨਾ ਹੀ ਨਹੀਂ ਹੁੰਦੀ। ਉਨ੍ਹਾਂ ਦਾ ਨਿਸ਼ਾਨਾ ਤਾਂ ਲੋਕਾਂ ਦੇ ਗਲਾਂ ਵਿਚੋਂ ਪਈਆਂ ਗੁਲਾਮੀ ਦੀਆਂ ਪੰਜਾਲੀਆਂ ਲਾਹੁਣਾ ਹੁੰਦਾ ਹੈ। ਜਿਨ੍ਹਾਂ ਕਰਕੇ ਉਹ ਗੋਲੀਆਂ, ਡਾਗਾਂ ਤੇ ਫਾਂਸੀ ਦੇ ਰੱਸਿਆ ਨੂੰ ਚੁੰਮਦੇ ਹਨ।
ਜੇ ਅੱਜ ਅਸੀਂ ਭਗਤ ਸਿੰਘ ਨੂੰ ਕਹੀਏ ਕਿ ਉਹ ਤਾਂ ਹਿੰਦੂ ਸੀ ਉਹ ਗੀਤਾ ਦਾ ਪਾਠ ਕਰਦਾ ਸੀ। ਇਸ ਲਈ ਉਸ ਦੀ ਪਾਰਲੀਮੈਂਟ ਵਿਚ ਜੋ ਫੋਟੋ ਲਾਉਣੀ ਹੈ ਉਹ ਪੱਗ ਵਾਲੀ ਨਹੀਂ ਉਹ ਟੋਪੀ ਵਾਲੀ ਲਾਉਣੀ ਹੈ ਇਸ ਨਾਲ ਕੀ ਫਰਕ ਪਵੇਗਾ। ਉਸ ਦੇ ਨਾਮ ਨੂੰ ਭਗਤ ਸਿੰਘ ਤੋਂ ਬਦਲਕੇ ਹੋਰ ਨਾਮ ਤਾਂ ਨਹੀ ਦੇ ਸਕਦੇ। ਇਸ ਤਰਾਂ ਦੀਆਂ ਗੱਲਾਂ ਅੱਜ ਕਰਨ ਵਾਲੇ ਲੋਕ ਇਹ ਨਹੀਂ ਸੋਚਦੇ ਕਿ ਉਹ ਸਮਾਂ ਕਿਸ ਤਰਾਂ ਦਾ ਸੀ। ਉਨ੍ਹਾਂ ਸ਼ਹੀਦਾਂ ਨੂੰ ਸਮੇਂ ਦੀ ਨਜ਼ਾਕਤ ਵੇਖ ਕੇ ਆਪਣੇ ਹੁਲੀਏ ਬਦਲਣੇ ਪੈਂਦੇ ਸਨ। ਜੇ ਸ਼ਹੀਦ ਊਧਮ ਸਿੰਘ ਇੰਗਲੈਂਡ ਵਿਚ ਜਾ ਕੇ ਭੇਸ਼ ਨਾ ਬਦਲਦਾ ਤਾਂ ਕੀ ਉਹ ਜ਼ਿਲਿਆ ਵਾਲੇ ਬਾਗ ਦਾ ਬਦਲਾ ਲੈ ਸਕਦਾ ਸੀ। ਅਸੀ ਸ਼ਹੀਦਾਂ ਨੂੰ ਸ਼ੱਰਧਾ ਦੇ ਫੁੱਲ ਭੇਂਟ ਕਰਨ ਦੀ ਬਜਾਏ ਉਹਨਾਂ ਨੂੰ ਮਜਾਕ ਕਰਨ ਲੱਗੇ ਹਾਂ ।
ਅੱਜ ਕਈ ਜੱਥੇਬੰਦੀਆਂ ਤਾਂ ਲੱਗੀਆਂ ਹੀ ਇਸੇ ਕੰਮ ਤੇ ਹਨ ਉਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਨੂੰ ਵੀ ਆਖ ਰਹੀਆਂ ਹਨ ਕਿ ਇਹ ਬਾਣੀ ਉਨ੍ਹਾਂ ਦੀ ਆਪਣੀ ਨਹੀਂ। ਇਹ ਪਿਛਲੀਆਂ ਲਿਖਤਾਂ ਦੀ ਨਕਲ ਹੈ। ਉਹ ਤਾਂ ਇਥੋਂ ਤੱਕ ਵੀ ਆਖ ਰਹੇ ਹਨ ਗੁਰੂ ਸਾਹਿਬ ਨੇ ਦੇਵੀ ਦੀ ਉਪਾਸਨਾ ਕੀਤੀ ਅਤੇ ਤਲਵਾਰ ਦਾ ਵਰ ਪ੍ਰਾਪਤ ਕੀਤਾ।
ਅੱਜ ਇੱਥੇ ਜੋ ਸਭ ਗੱਲਾਂ ਨੂੰ ਜੋ ਆਰ,ਐੱਸ,ਐੱਸ ਤੇ ਹੋਰ ਲੋਕ ਲਿਖ ਕੇ ਜਨਤਾ ਨੂੰ ਭੁਲੇਖੇ ਵਿੱਚ ਪਾਉਣ ਲਈ ਅੱਡੀ ਚੱਟੀ ਦਾ ਜੋਰ ਲਾ ਰਹੇ ਹਨ। ਇਨ੍ਹਾਂ ਸੱਭ ਨੂੰ ਇੱਹ ਪੁਛਣਾਂ ਕਰਦੇ ਹਾਂ। ਕਿ ਦੁਨੀਆਂ ਉੱਤੇ ਜਦ ਤੋਂ ਇਨਸਾਨ ਬਣਿਆ। ਉਹ ਕੌਣ ਸੀ ? ਉਹ ਪਹਿਲਾਂ ਸਿੱਖ ਸੀ ਦੂਸਰੇ ਧਰਮ ਉਸ ਤੋਂ ਬਣੇ ਹਨ। ਉਨ੍ਹਾਂ ਧਰਮਾਂ ਨੂੰ ਬਣਾਉਣ ਵਾਲੇ ਸ਼ਮੇ-ਸ਼ਮੇ ਪੈਦਾ ਹੁੰਦੇ ਰਹੇ।ਜਦ ਗੁਰੂ ਨਾਨਕ ਜੀ ਨੇ ਇਨਸ਼ਾਨ ਨੂੰ ਗਾਡੀ ਰਾਹ ਛੱਡ ਕੇ ਭੱਟਕਦੇ ਤੱਕਿਆ ਤਦ ਉਹਨਾਂ ਨੇ ਇਸ ਨੂੰ ਵਹਿਮਾਂ ਭਰਮਾਂ ਵਿਚੋ ਕੱਢ ਕੇ ਸਹੀ ਰਸਤੇ ਤੇ ਲਿਆਉਣ ਦਾ ਕਾਰਜ ਅਰੰਭ ਕੀਤਾ।
ਅੱਜ ਵੀ ਇੱਕ ਬੱਚਾ ਜੰਮਦਾ ਹੈ, ਉਹ ਬੇਸੱਕ ਹਿੰਦੂ, ਮੁਸਲਮਾਨ ਜਾਂ ਇਸਾਈ ਪ੍ਰਵਾਰ ਵਿਚ ਪੈਦਾ ਹੁੰਦਾ ਹੈ। ਉਸ ਦੀ ਬਣਤਰ ਵਿਚ ਕੋਈ ਤਬਦੀਲੀ ਨਾਂ ਕੀਤੀ ਜਾਵੇ। ਉਸ ਨੂੰ ਉਸੇ ਤਰਾਂ ਵੱਡਾ ਹੋਣ ਦਿਓ। ਜਦ ਉਹ ਭਰ ਜਵਾਨੀ ਵਿਚ ਪਹੁੰਚਿਆ ਉਸ ਦੇ ਦਾੜੀ ਮੁੱਛਾਂ ਆ ਗਈਆ। ਉਸ ਨੂੰ ਕਿਸੇ ਉਸ ਆਦਮੀ ਦੇ ਸਾਹਮਣੇ ਪੇਸ਼ ਕਰੋ ਜੋ ਉਸ ਨੌਜਵਾਨ ਨੂੰ ਨਾ ਜਾਣਦਾ ਹੋਵੇ। ਉਸ ਨੂੰ ਪੁੱਛੋ ਇਹ ਕੌਣ? ਤਾਂ ਉਹ ਆਦਮੀ ਉਸ ਨੌਜਵਾਨ ਵੇਖ ਕੇ ਨਿਰ ਸੰਕੋਚ ਹੀ ਆਖੇਗਾ ਇਹ ਇੱਕ ਸਿੱਖ ਹੈ। ਜਦੋਂ ਅਸੀਂ ਕੈਚੀ ਲੈ ਕੇ ਉਸ ਦੀ ਬਣਤਰ ਨੂੰ ਕੋਈ ਨਵਾਂ ਰੂਪ ਦੇਵਾਂਗੇ, ਤਾਂ ਹੀ ਉਸ ਦਾ ਕੋਈ ਹੋਰ ਧਰਮ ਬਣੇਗਾ। ਕੈਂਚੀ ਜੇ ਉਸ ਦੇ ਸਿਰ ਤੇ ਲਾ ਦਿੱਤੀ ਜਾਵੇ ਤਾਂ ਉਹ ਹਿੰਦੂ ਬਣ ਜਾਂਦਾ ਹੈ। ਜੇ ਕੈਂਚੀੌ ਉਸ ਦੇ ਸਿਰ ਤੇ ਮੁੱਛਾਂ ਤੇ ਲਾ ਦਿਓ ਤਾਂ ਉਹ ਮੁਸਲਮਾਨ ਬਣ ਜਾਂਦਾਂ ਹੈ। ਜੇ ਸਿਰ ਦਾੜੀ ਮੁੱਛਾਂ ਸਾਰਾ ਕੁਝ ਹੀ ਸਾਫ ਕਰ ਦਿਓ ਤਾਂ ਉਹ ਇਸਾਈ ਬਣ ਜਾਂਦਾ ਹੈ।
ਇੱਥੇ ਹੁਣ ਸਵਾਲ ਇਹ ਖੜਾ ਹੁੰਦਾ ਹੈ। ਕਿ ਸਿੱਖ ਆਪਣੇ ਆਪ ਹੀ ਕਿਉਂ ਆਖੀ ਜਾ ਰਹੇ ਹਨ। ਕਿ ਸਿੱਖ ਇੱਕ ਵੱਖਰੀ ਕੌਮ ਹਨ, ਉਏ ਭੋਲਿਉ ਬਾਪੂ ਹਮੇਸਾ ਬਾਪੂ ਹੀ ਹੁੰਦਾ ਹੈ। ਪੁੱਤ ਕਦੇ ਵੀ ਬਾਪੂ ਤੋਂ ਪਹਿਲਾਂ ਪੈਦਾ ਨਹੀ ਹੁੰਦਾ। ਇਸ ਲਈ ਸਿੱਖ ਕੌਮ ਵਿਚੋਂ ਹੀ ਦੂਜੀਆਂ ਕੌਮਾਂ ਬਣੀਆ ਹਨ। ਇਸ ਲਈ ਇਹ ਤਾਂ ਉਨ੍ਹਾਂ ਦਾ ਕਹਿਣਾ ਬਣਦਾ ਹੈ ਕਿ ਹਿੰਦੂ, ਮੁਸਲਮਾਨ ਜਾਂ ਇਸਾਈ ਇੱਕ ਵੱਖਰੀ ਕੌਮ ਹੈ। ਅਸੀਂ ਤਾਂ ਐਵੇ ਇਨ੍ਹਾਂ ਕੌਮਾਂ ਦੇ ਮਗਰ ਲੱਗ ਕੇ ਹੀ ਆਖੀ ਜਾ ਰਹੇ ਹਾਂ ਸਿੱਖ ਇੱਕ ਵੱਖਰੀ ਕੌਮ ਹੈ । ਜਰਾ ਸੋਚ ਕੇ ਵੇਖੋ।