ਗ਼ਜ਼ਲ

ਅਮਰਜੀਤ ਸਿੰਘ ਸਿੱਧੂ ਬੱਧਨੀ ਵਾਲਾ


ਮਨੁੱਖਤਾ ਨਾਲ ਖਿਲਵਾੜ ਜੋ ਕਰਦੇ, ਕਾਹਦੇ ਉਹ ਭਗਵਾਨ ਨੇ।
ਕਲੰਕਤ ਕਰਦੇ ਸੰਤ ਨਾਮ ਨੂੰ, ਕਝ ਭੇਖੀ ਅਤੇ ਸ਼ੈਤਾਨ ਨੇ।
ਸਰੇਆਮ ਰੱਖਦੇ ਜੋ ਆਲਣੇ ਵਿਚ ਭੱਖੜੇ ਦੀ ਚੋਗ ਨੂੰ,
ਫੇਰ ਵੀ ਕਹਿਣ ਮਾਸੂਮਾਂ ਉਤੇ, ਕਰਦੇ ਅੁਹ ਅਹਿਸੱਨ ਨੇ।
ਰੱਬ ਦਾ ਘਰ ਕਿਵੇਂ ਉਸਨੂੰ ਆਖਾ ਜੋ ਵਿਭਚਾਰ ਦਾ ਅੱਡਾ,
ਕਤਲ ਜਿੱਥੇ ਹਨ ਸਧਰਾਂ ਦੇ ਹੁੰਦੇ, ਲੁੱਟੇ ਜਾਂਦੇ ਅਰਮਾਨ ਨੇ।
ਮਇਆ ਨੂੰ ਉਹ ਸੱਪਨੀ ਕਹਿੰਦੇ, ਰਹੇ ਬਚਕੇ ਹਰ ਪ੍ਰਾਣੀਂ,
ਆਪ ਕਹਿੰਦੇ ਅਸੀ ਹੱਥ ਨਹੀਂ ਲਾਉਦੇ, ਦਾਨ ਲਈ ਦਰਬਾਨ ਨੇ।
ਕੁਲ ਦਿੱਤਾ ਹੈ ਅੁਹ ਦਿਰ ਫਵਕੇ, ਜੋ ਉੱਪਰ ਉਠਣਾ ਚਾਹਿਆ,
ਨਾ ਕੋਈ ਵੈਰੀ ਨਾਹੀ ਬਿਗਾਨਾਂ, ਨਿਤ ਕਰਦੇ ਉਹ ਫੁਰਮਾਨ ਨੇ।
ਚੌਂਹ ਵਰਨਾਂ ਨੂੰ ਇਕੱਠੇ ਕਰਨਾ, ਕਹਿਣ ਸਕੰਲਪ ਹੈ ਸਾਡਾ,
ਉਹ ਤਾਂ ਦਾਸਾਂ ਦੇ ਦਾਸ ਨੇ ਭਾਈ, ਕਹਿੰਦੇ ਵਿਚ ਦੀਵਾਨ ਨੇ।
ਪੜੇ ਲਿਖੇ ਇਸ ਸਾਇੰਸੀ ਯੁਗ ਵਿਚ, ਕੀ-ਕੀ ਹੋਈ ਜਾਂਦਾ,
ਮੀਡੀਏ ਤੋਂ ਨਿੱਤ ਨਵਾਂ ਸੁਣਕੇ ਸਿੱਧੂ, ਹੁੰਦੇ ਮਨ ਹੈਰਾਨ ਨੇ।


ਗ਼ਜ਼ਲ
ਫਿਤਰਤ ਬਣਜੇ ਜਿਸ ਦੀ ਕਰਨਾ ਲੋਕਾਂ ਨਾਲ ਛਲਾਵਾਂ।
ਉਸ ਦਾ ਪਹਿਲਾ ਕੰਮ ਹੈ ਹੁੰਦਾ ਕਰਨਾ ਇਕ ਵਖਾਵਾ।
ਕਹਿਣੀ ਕਰਨੀ ਦਾ ਹੋਵੇ ਨਾ ਪੂਰਾ ਫਰਕ ਉਹਨੂੰ ਕੀ ਪੈਂਦਾ,
ਜੁਤੀਆਂ ਪੈਣ ਜਾ ਪੁਤਲੇ ਸੜ ਜਾਣ ਕਰਦਾ ਨਹੀ ਪਛਤਾਵਾ।
ਜਿਸ ਦੀ ਮੰਜਿਲ ਸੋਹਰਤ ਪਾਉਣਾ ਉਸ ਨੂੰ ਕੁਝ ਨਹੀਂ ਦਿਸਦਾ,
ਜਿਗਰੀ ਯਾਰ ਦਾ ਹੱਥੀ ਆਪਣੇ ਉਹ ਦਿੰਦਾ ਚਾੜ ਚੜਾਵਾ।
ਬਸੰਤਰ ਦਿਸਦੀ ਜਿਸ ਬੰਦੇ ਨੂੰ ਅੱਗ ਕਿਸੇ ਦੇ ਲੱਗੀ,
ਅੁਹ ਕਿਵੇਂ ਜਰ ਸਕਦਾ ਦੱਸੋ ਆਪਣੇ ਦਾ ਦਿੱਤਾ ਬਦਾਵਾ।
''ਸਿੱਧੂ'' ਇਸ ਦੁਨੀਆ ਵਿਚ ਹੁੰਦਾ ਉਹਦੇ ਲਈ ਸਭ ਆਪਣਾ,
ਜਿਸ ਨੂੰ ਹਰ ਕੋਈ ਰਾਜਾ ਲੱਗੇ ਹਰ ਕੋਈ ਲੱਗੇ ਨਥਾਵਾ।


ਅਮਰਜੀਤ ਸਿੰਘ ਸਿੱਧੂ ਬੱਧਨੀ ਵਾਲਾ।