ਨੂਰੇ ਮਾਹੀ ਨੇ ਗੁਰਦਵਾਰਾ ਮੈਹਦੀਆਣਾਂ ਸਾਹਿਬ ਵਾਲੀ ਜਗਾ ਤੇ ਆ ਕੇ ਜੋ ਸਰਹੰਦ ਦਾ ਹਾਲ ਗੁਰੁ ਗੋਬਿੰਦ ਸਿੰਘ ਜੀ ਨੂੰ ਦੱਸਿਆ

ਅਮਰਜੀਤ ਸਿੰਘ ਸਿੱਧੂ ਹਮਬਰਗ (ਜ਼ਰਮਨ)

ਜਿਹੜੀ ਬੀਤੀ ਵਿੱਚ ਸਰਹੰਦ ਦੇ ਦੱਸਦੀ ਮੇਰੀ ਜੁਬਾਨ ਨਹੀ ,
ਕੀ ਦੱਸਾਂ ਮੈ ਤੈਨੂੰ ਦਾਤਾ ਉਹ ਹੁੰਦੀ ਮੈਥੋ ਬਿਆਨ ਨਹੀ ।
ਗੰਗੂ ਰਸੋਈਆ ਸੀ ਜੋ ਤੁਹਾਡਾ, ਉਹ ਬੱਚਿਆਂ ਨੂੰ ਲੈ ਗਇਆ ,
ਉਹ ਲਾਲਚੀ ਹੈ ਸੀ ਮਾਇਆ ਦਾ,ਲਾਲਚ ਦੇ ਵਿੱਚ ਪੈ ਗਇਆ,
ਉਹਨੇ ਖਾਧੇ ਲੂਣ ਤੁਹਾਡੇ ਦਾ ,ਮੰਨਿਆ ਕੋਈ ਅਹਿਸਾਨ ਨਹੀ ।
ਜਿਹੜੀ ਬੀਤੀ ---------------------------।
ਜੋਰਾਵਰ,ਫਤਹਿ ਸਿੰਘ,ਦਾਦੀ ਪੁਲਿਸ ਨੂੰ ਉਹਨੇ ਫੜਾਏ ਸੀ ,
ਜਾਲਮਾਂ ਹੱਦੋਂ ਵੱਧ ਕੇ ਉਹਨਾਂ,ਉਤੇ ਜੁਲਮ ਕਮਾਏ ਸੀ ,
ਸਿੱਦਕ ਦੇ ਪੱਕੇ ਯੋਧਿਆਂ ਨੇ , ਜਾਲਮ ਦੀ ਮੰਨੀ ਆਣ ਨਹੀ ।
ਜਿਹੜੀ ਬੀਤੀ --------------------------।
ਹਾਰ ਹੰਭ ਕੇ ਵੈਰੀ ਨੇ ਇਹ, ਆਖਰੀ ਹੁਕਮ ਸੁਣਾ ਦਿਤਾ ,
ਫੁੱਲਾਂ ਤੋ ਕੋਮਲ ਬੱਚਿਆਂ ਨੂੰ ਫੜ,ਨੀਹਾਂ ਵਿੱਚ ਚਿਣਾ ਦਿਤਾ,
ਉਹ ਹੱਸ ਕੇ ਜਾਨਾਂ ਵਾਰ ਗਏ ,ਛੱਡਿਆ ਉਹਨਾਂ ਇਮਾਨ ਨਹੀ ।
ਜਿਹੜੀ ਬੀਤੀ ---------------------------।
ਝਦ ਪਤਾ ਲੱਗਿਆ ਦਾਦੀ ਨੂੰ, ਮੇਰੇ ਪੋਤੇ ਦਾਦੇ ਵੱਲ ਗਏ ,
ਉਹ ਛੱਡ ਸੰਸਾਰੀ ਚੋਲੇ ਨੂੰ ,ਉਸੇ ਹੀ ਰਾਹ ਤੇ ਚੱਲ ਪਏ ,
''ਸਿੱਧੂਆ" ਜੋ ਪੱਕਾ ਕਰ ਗਏ ,ਸਕਦਾ ਉਹ ਮਿਨ ਨਿਸ਼ਾਨ ਨਹੀ ।
ਜਿਹੜੀ ਬੀਤੀ ---------------------------।