ਗੀਤ

ਅਮਰਜੀਤ ਸਿੰਘ, ਸਿੱਧੂ ਬੱਧਨੀ ਵਾਲਾ

ਲੱਖ ਲੱਖ ਹੋਣ ਵਧਾਈਆਂ ਮੇਰੇ ਦੇਸ ਵਾਸੀਆਂ ਨੂੰ ,
ਨਵੇ ਸਾਲ ਦੀਆਂ ਹੋਣ ਵਧਾਈਆਂ ਮੇਰੇ ਦੇਸ ਵਾਸੀਆਂ ਨੂੰ ।
ਇੱਕਠੇ ਰਲ ਕੇ ਬਹਿੰਦੇ ਹਿੰਦੂ, ਸਿੱਖ,ਇਸਾਈ ਨੇ ,
ਕੋਈ ਨਾਂ ਦਿਸੇ ਬਿਗਾਨਾ ਸਾਰੇ ਲੱਗਦੇ ਭਾਈ ਨੇ ,
ਸਾਰੇ ਚਿਹਰੇ ਇੱਕ ਦੂਜੇ ਨੂੰ ਵੰਡਦੇ ਨੇ ਰੁਸਨਾਈਆਂ ।
ਮੇਰੇ ਦੇਸ--------------------------।
ਕੀ ਕਿਸੇ ਨੇ ਟੋਪੀ, ਪੱਗ ਜਾਂ ਸਾਫੀ ਬੰਨ ਲਈ ,
ਰੱਬ ਦੇ ਰਾਹ ਦੀ ਹਰ ਇੱਕ ਨੇ ਇੱਕ ਹੱਦ ਹੈ ਮੰਨ ਲਈ,
ਉਸ ਪਗ ਡੰਡੀ ਤੇ ਤੁਰਕੇ ਰੂਹਾਂ ਨੇ ਨਸਿਆਈਆਂ ।
ਮੇਰੇ ਦੇਸ-------------------------।
ਮੈ ਚਾਹਾਂ ਹਰ ਬਸਰ ਦੇਸ ਦਾ ਰੱਜ ਰੱਜ ਖੁਸੀ ਮਨਾਵੇ,
ਢੋਲਾ, ਮਾਹੀਆ,ਪੁੰਨੂ,ਸੱਸੀ ਹਰ ਕੋਈ ਸੋਹਣੀ ਗਾਵੇ ,
ਅੱਲਾ ਕਰੇ ਕੋਈ ਕਿਸੇ ਦੇ ਦਰ ਤੇ ਦੇਵੇ ਨਾ ਦੁਹਾਈਆਂ।
ਮੇਰੇ ਦੇਸ----------------------------।
ਬੱਧਨੀ ਵਾਲਾ ਅਮਰਜੀਤ ਤਾਂ ਮੰਗਦਾ ਇਹੋ ਦੁਆਵਾਂ,
ਮੈ ਮਰਜਾਂ ਮੇਰੇ ਭਾਰਤ ਵਰਸ ਨੂੰ ਲੱਗਣ ਨਾ ਤੱਤੀਆਂ ਵਾਵਾਂ ,
ਖਾਵੋ ਕਸਮਾਂ ਦੇ ਕੁਰਬਾਨੀ ਟਾਲਾਂਗੇ ਆਫਤਾਂ ਆਈਆਂ ।
ਮੇਰੇ ਦੇਸ ---------------------------।
ਅਮਰਜੀਤ ਸਿੰਘ, ਸਿੱਧੂ ਬੱਧਨੀ ਵਾਲਾ ।