ਦੀਵਿਆਂ ਦਾ ਤਿਉਹਾਰ''ਦੀਵਾਲੀ''

ਅਮਰਜੀਤ ਸਿੰਘ ਸਿੱਧੂ ਬੱਧਨੀ ਵਾਲਾ

ਭਾਰਤ ਨੂੰ ਜੇ ਤਿਉਹਾਰਾਂ ਦਾ ਦੇਸ਼ ਆਖਿਆ ਜਾਵੇ ਤਾਂ ਇੱਸ ਵਿੱਚ ਕੋਈ ਅੱਥ ਕੱਥਨੀ ਨਹੀ ਹੋਵੇਗੀ । ਕੋਈ ਵੀ ਦਿੱਨ ਐਸਾ ਨਹੀ ਹੈ । ਜਿਸ ਦਿੱਨ ਕੋਈ ਨਾਂ ਕੋਈ ਤਿਉਹਾਰ ਨਾਂ ਹੋਵੇ ।
ਅੱਜ ਅਸੀ ਗੱਲ ਕਰਾਗੇ ਦੀਵਿਆਂ ਦਾ ਦਿੱਨ, ਦੀਪਾਵਲੀ (ਦੀਵਾਲੀ) ਦੀ।
ਦੀਵਾਲੀ ਤਕਰੀਬਨ ਸਾਰੇ ਭਾਰਤ ਵਿੱਚ ਮਨਾਈ ਜਾਦੀ ਹੈ । ਇਸ ਦਿੱਨ ਨੂੰ ਮਨਾਉਣ ਲਈ ਸੱਭ ਧਰਮਾਂ ਦਾ ਆਪੋ ਆਪਣਾ ਦ੍ਰਿਸਟੀ ਕੋਨ ਹੈ । ਜਿਸ ਤਰਾ ਕਿਸੇ ਦੇਵੀ ਦੇਵਤੇ ਜਾਂ ਆਪਣੇ ਧਰਮ ਦੇ ਵੱਡ ਵਡੇਰਿਆਂ ਦੀਆ ਲੋਕਾਂ ਪ੍ਰਤੀ ਕੀਤੀਆਂ ਘਾਲਣਾਂ ਨੂੰ ਮੁੱਖ ਰੱਖਕੇ ਇੱਸ ਦਿੱਨ ਉਨਾਂ ਦੀਆਂ ਯਾਦਾਂ ਤਾਜੀਆਂ ਕੀਤੀਆ ਜਾਦੀਆਂ ਹਨ ।ਇਹ ਦਿਨ ਦੁਸਿਹਰੇ ਤੋਂ ਵੀਹ ਦਿੱਨ ਮਗਰੋ ਕੱਤਕ ਦੀ ਮੱਸਿਆ ਵਾਲੇ ਬਿੱਨ ਮਨਾਈ ਜਾਦੀ ਹੈ । ਇੱਸ ਦਿੱਨ ਘਰਾਂ ,ਮੰਦਿਰਾਂ ,ਗੁਰ ਦਵਾਰਿਆਂ,ਗਲੀਆਂ ,ਚਰੱਸਤਿਆਂ ਤੋ ਲੈ ਕੇ ਸਮਸ਼ਾਨ ਘਰਾਂ ਵਿੱਚ ਦੀਵੇ ਜਗਾਉਦੇ ਹਨ । ਇਹ ਮੱਸਿਆ ਦੀ ਰਾਤ ਪੁੰਨਿਆ ਦੀ ਰਾਤ ਨਾਲੋ ਵੱਧ ਚਾਨਣੀ ਹੁੰਦੀ ਹੈ ।
ਜੇ ਇਸ ਤਿਉਹਾਰ ਂਨੂੰ ਵੱਖ ਵੱਖ ਪ੍ਰਾਥਾਂ ਵੱਲੋ ਮਨਾਏ ਜਾਣ ਦਾ ਜਿਕਰ ਕਰੀਏ ਤਾਂ ਇਕ ਕਿਤਾਬ ਲਿੱਖੀ ਜਾ ਸਕਦੀ ਹੈ । ਆਂਪਾਂ ਸਿਰਫ ਇੱਥੇ ਪੰਜਾਬ ਦੀ ਦਿਵਲੀ ਦਾ ਹੀ ਜਿਕਰ ਕਰਾਗੇ । ਕਿ ਪੰਜਾਬ ਵਿੱਚ ਹਿੰਦੂ ਸਿੱਖ ਇਸ ਦਿੱਨ ਨੂੰ ਕਿੰਨਾਂ ਕਿੰਨਾਂ ਮੁੱਖ ਇਤਹਾਸਿਕ ਪੱਖਾਂ ਨੂੰ ਲੈ ਕੇ ਮਨਾਉਦੇ ਹਨ ।
ਹਿੰਦੂ ਮੱਤ ਅਨੁਸਾਰ ਇੱਸ ਦਿਨ ਪਾਂਡਵ ਬਨਵਾਸ ਤੋ ਵਾਪਿਸ ਆਏ ਹਨ । ਇਸ ਦਿਨ ਹੀ ਦੇਵਤਿਆਂ ਨੇ ਸਮੁੰਦਰ ਵਿੱਚੋ ਲਕਸ਼ਮੀ ਪ੍ਰਗਟ ਕੀਤੀ ਸੀ । ਇਸ ਦਿੱਨ ਹੀ ਸ੍ਰੀ ਰਾਮ ਚੰਦਰ, ਲਕਛਮਣ ਤੇ ਸੀਤਾ ਜੀ ਚੌਦਾਂ ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਪਰਤੇ ਸਨ । ਜਿੰਨਾਂ ਦੀ ਆਉਣ ਦੀ ਖੁਸ਼ੀ ਵਿੱਚ ਲੋਕਾਂ ਨੇ ਘਿਉ ਦੇ ਦੀਪ ਜਗਾ ਕੇ ਉਹਨਾਂ ਦਾ ਸਵਾਗਤ ਕੀਤਾ ਸੀ
ਸਿੱਖ ਧਰਮ ਦੇ ਲੋਕ ਇਸ ਦਿਨ ਨੂੰ ਇਸ ਲਈ ਮਨਾਉਦੇ ਹਨ ।ਕਿ ਇਸ ਦਿਨ ਮੀਰੀ ਪੀਰੀ ਦੇ ਮਾਲਕ , ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਵੇਲੇ ਦੇ ਮੁਗਲ ਬਾਦਸਾਹ ਜਹਾਂਗੀਰ ਦੇ ਗਵਾਲੀਅਰ ਦੇ ਕਿਲੇ ਵਿੱਚੋਂ ਕੈਦ ਕੀਤੇ ਬਵੰਜਾ ਹਿੰਦੂ ਰਾਜਿਆਂ ਨੂੰ ਬੰਦੀ ਛੋੜ ਗੁਰੂ ਬਣ ਕੇ ਬਾਹਰ ਲਿਆਏ ਸਨ । ਗੁਰੂ ਸਾਹਿਬ ਜੀ ਦੇ ਬਾਹਰ ਆਉਣ ਤੇ ਬੰਦੀ ਛੋੜ ਦਿਨ ਮਨਾਉਦੇ ਹੋਏ ਸਿੱਖ ਸੰਗਤ ਨੇ ਘਿਉ ਦੇ ਦੀਪ ਜਗਾ ਕੇ ਖੁਸ਼ੀ ਮਨਾਈ । ਇਸ ਦੀ ਸੁਰੂਆਤ ਬਾਬਾ ਬੁੱਢਾ ਜੀ ਸ੍ਰੀ ਦਰਵਾਰ ਸਾਹਿਬ ਵਿਖੇ ਦੀਪ ਮਾਲਾ ਕਰਕੇ ਕੀਤੀ ਸੀ । ਜੋ ਅੱਜ ਤੱਕ ਪ੍ਰਚੱਲਤ ਹੈ । ਦੀਵਾਲੀ ਦੇ ਦਿਨ ਸ੍ਰੀ ਦਰਵਾਰ ਸਾਹਿਬ ਵਿਖੇ ਕੀਤੀ ਦੀਪ ਮਾਲਾ ਤੇ ਚਲਾਈ ਜਾ ਰਹੀ ਆਤਿਸ਼ਬਾਜੀ ਦਾ ਨਜਾਰਾ ਵੇਖਣ ਲਈ ਲੱਖਾਂ ਲੋਕ ਆਉਦੇ ਹਨ ।ਇਕ ਕਹਾਵਤ ਮਸ਼ਹੂਰ ਹੈ'' ਦਾਲ ਰੋਟੀ ਘਰ ਦੀ ,ਦੀਵਾਲੀ ਅੰਮ੍ਰਿਤਸਰ ਦੀ''। ਲੱਖਾਂ ਲੋਕ ਇਸ ਦਿਨ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਸੀ੍ਰ ਦਰਵਾਰ ਸਾਹਿਬ ਮੱਥਾ ਟੇਕ ਕੇ ਗੁਰੂ ਦੀਆਂ ਖੁਸ਼ੀਆ ਪਾਉਦੇ ਹਨ । ਇਹ ਦਿਨ ਭਾਈ ਮਨੀ ਸਿੰਘ ਜੀ ਦੀ ਸਹਾਦਿਤ ਨਾਲ ਵੀ ਸਬੰਧਤ ਹੈ ।
ਪਰ ਪਤਾ ਨਹੀ ਕਿਉ ਹਿੰਦੂ ਇਤਹਾਸ ਕਾਰ ਇਸ ਗੱਲ ਨੂੰ ਇਤਹਾਸ ਦਾ ਪੰਨਾਂ ਮੰਨਣ ਤੋ ਮੁਖ ਮੋੜ ਗਏ । ਇਹਨਾਂ ਕਿਤੇ ਵੀ ਉਹਨਾਂ ਬਵੰਜਾ ਰਾਜਿਆਂ ਦਾ ਜਿਕਰ ਦਿਵਾਲੀ ਮਨਾਉਣ ਨਾਲ ਸਬੰਧਤ ਨਹੀ ਵਿਖਾਇਆ । ਕੀ ੳਹਨਾਂ ਰਾਜਿਆਂ ਦੇ ਕੈਦ ਤੋ ਬਾਹਰ ਆਉਣ ਦੀ ਖੁਸ਼ੀ ਵਿੱਚ ਲੋਕਾਂ ਨੇ ਖੁਸੀ ਨਹੀ ਮਨਾਈ ਹੋਵੇਗੀ । ਜਰੂਰ ਹੀ ਜਨਤਾਂ ਨੇ ਘਿਉ ਦੇ ਦੀਵੇ ਜਗਾਏ ਹੋਣ ਗੇ । ਜਦ ਉਹ ਲੋਕ ਪਹਿਲਾਂ ਤੌ ਹੀ ਇਸ ਦਿਨ ਨੂੰ ਮਨਾ ਰਹੇ ਸਨ । ਜਾ ਫਿਰ ਇਤਹਾਸ ਕਾਰ ਇਸ ਗੱਲ ਨੂੰ ਅੱਖੋ ਪਰੋਖੇ ਇਸ ਲਈ ਕਰਦੇ ਹਨ ।ਕਿ ਇਸ ਨਾਲ ਸਿੱਖ ਗੁਰੂ ਸਾਹਿਬ ਦਾ ਸਬੰਧ ਹੈ । ਇਸ ਸਚਾਈ ਨੂੰ ਲਿਖਣ ਤੋ ਉਹ ਮੁਖ ਮੋੜ ਰਹੇ ਹਨ । ਇਹ ਰੱਬ ਹੀ ਜਾਣਦਾ ਹੈ ।