ਕੌਮ ਦੇ ਮਹਾਨ ਸ਼ਹੀਦਾਂ ਭਾਈ ਕਿਹਰ ਸਿੰਘ ਤੇ ਸਰਦਾਰ ਬੇਅੰਤ ਸਿੰਘ ਦੀ 31ਅਕਤੂਬਰ ਨੂੰ ਬਰਸ਼ੀ ਤੇ ਵਿਸ਼ੇ਼ਸ਼

ਅਮਰਜੀਤ ਸਿੰਘ ਸਿੱਧੂ, ਬੱਧਨੀ ਵਾਲਾ

ਅੱਜ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਗੁਰੂ ਨਾਨਕ ਲੇਵਾ ਸਿੱਖ ਬੈਠੇ ਹਨ।ਉਹ ਆਪਣੀ ਕੌਮ ਦੇ ਮਹਾਨ ਸ਼ਹੀਦਾਂ ਭਾਈ ਕਿਹਰ ਸਿੰਘ ਤੇ ਸਰਦਾਰ ਬੇਅੰਤ ਸਿੰਘ ਨੂੰ ਸਰਧਾ ਦੇ ਫੁੱਲ ਭੇਂਟ ਕਰ ਰਹੇ ਹਨ । ਇਹਨਾਂ ਸ਼ੂਰਬੀਰਾਂ ਨੂੰ ਜਾਮ-ਏ-ਸਹਾਦਿਤ ਕਿਉ ਪੀਣਾ ਪਿਆਂ ।ਜਦੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਹੋਰ ਤਿੰਨ ਦਰਜਨ ਦੇ ਕਰੀਬ ਸਿੱਖ ਧਰਮ ਦੇ ਗੁਰਦਵਾਰਿਆਂ ਤੇ ਹਿੰਦੋ ਸ਼ਤਾਨ ਦੀ ਜ਼ਾਬਰ ਸਰਕਾਰ ਨੇ ਇੱਕ ਸਮੇ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਬੇਦੋਸ਼ੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ । ਇੱਸ ਹਮਲੇ ਨੂੰ ਫੋਜ ਨੇ ਨੀਲਾ ਤਾਰਾ ਅਪ੍ਰੇਸ਼ਨ ਦਾ ਨਾਮ ਦਿੱਤਾ । ਇਹ ਹਮਲਾ ਕਿਉ ਕੀਤਾ ਗਿਆ । ਪਹਿਲਾਂ ਇਸ ਵਿਸ਼ੇ ਦੇ ਪਿਛੋਕੜ ਵੱਲ ਝਾਤ ਮਾਰਨੀ ਜਰੂਰੀ ਹੈ ।
ਸਿੱਖ ਕੌਮ ਤੇ ਕੀਤਾ ਗਿਆ ਇਹ ਹਮਲਾ ਹਿੰਦੂ ਸੋਵ ਦੀ ਗਿਣੀ ਮਿੱਥੀ ਸ਼ਾਜਿਸ਼ ਦੀ ਇੱਕ ਕੜੀ ਸੀ। ਕਈ ਨਰਮ ਖਿਆਲੀ ਸਿੱਖਾਂ ਵੱਲੋ ਇਸ ਹਮਲੇ ਨੂੰ ਐਮਰਜੈਸੀ ਦੀ ਰੰਜਿਸ ਼ਦਾ ਬਦਲਾ ਲਿਆ ਜਾਣਾ ਹੀ ਆਖਿਆ ਗਿਆ ਹੈ। ਪਰ ਜਦੋਂ ਇੱਸ ਤੋਂ ਪਿਛੇ ਵੱਲ ਝਾਤੀ ਮਾਰੀਏ ਜਦੋਂ ਤੋਂ ਹਿੰਦੋਸਤਾਨ ਅਜਾਦ ਹੋਇਆ ਸਿੱਖਾਂ ਨਾਲ ਕਦੋਂ ਵਿਤਕਰਾ ਨਹੀ ਹੋਇਆ । 1947 ਤੋਂ ਬਾਅਦ ਸਿੱਖ ਖਿੱਤਾ ਦੇਣ ਤੋਂ ,1955 ਵਿੱਚ ਪੰਜਾਬੀ ਸੂਬਾ ਦੇਣ ਤੋਂ ਜਵਾਬ ਦੇਣਾ ਤੇ 1966 ਵਿੱਚ ਪੰਜਾਬ ਤੇ ਹਰਿਆਣੇ ਦੀ ਵੰਡ ਕਰਨੀ ,ਕੀ ਦੇਸ਼ ਦੀ ਅਜਾਦੀ ਲਈ ਕੀਤੀਆਂ ਕੁਰਬਾਨੀਆਂ ਦੀ ਰੰਜਿਸ਼ ਦਾ ਹਿਸਾ ਸੀ । ਜਾਂ ਵੱਖ ਵੱਖ ਹਿੰਦੂ ਸਗੰਠਣਾਂ ਵਲੋਂ ਸਿੱਖ ਕੌਮ ਦੇ ਗੁਰਮਤ ਸਾਹਿਤ ਨੂੰ ਤੋੜ ਮਰੋੜ ਕੇ ਪੇਸ ਕਰਨਾਂ ,ਉਸ ਦੇ ਗਲਤ ਅਰਥ ਕਰਵਾ ਕੇ ਸਿੱਖ ਗੁਰੂਆਂ ਨੂੰ ਨੀਵੇ ਵਿਖਾਉਣਾ ਕਿਸ ਰੰਜਿਸ਼ ਦਾ ਹਿਸਾ ਆਖਾਂਗੇ ।ਅਸਲ ਵਿੱਚ ਇੱਹ ਹਿੰਦੂ ਮਨ ਵਿੱਚ ਘਰ ਕਰ ਚੁੱਕੀ ਵਰਨ ਵੰਡ ਅਤੇ ਆਪਣੀ ਹਊਮੇ ਨੂੰ ਪੱਠੇ ਪਾਉਣ ਵਾਲੀ ਗੱਲ ਦਾ ਹੀ ਇੱਕ ਅੰਗ ਹੈ ।
ਗੁਰੂ ਨਾਨਕ ਸਾਹਿਬ ਨਾਲ ਇਹਨਾਂ ਥਾਂ ਥਾਂ ਚਰਚਾ ਕੀਤੀ । ਆਪਣੇ ਆਪ ਨੂੰ ਉੱਚੇ ਬਣਨ ਦਾ ਰਾਹ ਪੱਧਰਾ ਕਰਨਾਂ ਚਾਹਿਆ ।ਪਰ ਉਹਨਾਂ ਦੇ ਅਮਲੀ ਜੀਵਨ ਦੇ ਨੂਰ ਦਾ ਸਾਹਮਣਾ ਨਾ ਹੋਇਆ । ਹਰ ਥਾਂ ਇਨਾਂ ਨੂੰ ਸ਼ਰਮਸਾਰ ਹੋਣਾਂ ਪਿਆ । ਇੱਥੇ ਹੀ ਬੱਸ ਨਹੀ ਇਹਨਾਂ ਨੇ ਤੀਸਰੇ ਗੁਰੂ ਗੁਰੂ ਅਮਰਦਾਸ ਸਾਹਿਬ ਦੀ ਅਕਬਰ ਕੋਲ, ਪੰਜਵੇ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਜਹਾਂਗੀਰ ਕੋਲ ਚੁਗਲੀਆਂ ਕੀਤੀਆਂ ।ਇੰਨਾਂ ਕੋਲ ਜਦੋ ਵੀ ਸਤਾ ਆਈ ਜਾਂ ਇੰਨਾਂ ਦਾ ਜਦੋਂ ਵੀ ਦਾਅ ਲੱਗਾ , ਇਹਨਾਂ ਕਦੇ ਵੀ ਸਿੱਖੀ ਨੂੰ ਖਤਮ ਕਰਨ ਵਾਲਾ ਰਸਤਾ ਨਹੀ ਛੱਡਿਆ । ਗੁਰੂ ਗੋਬਿੰਦ ਸਿੰਘ ਜੀ ਨਾਲ ਪਹਾੜੀ ਰਾਜਿਆਂ ਦੀਆਂ ਸੱਤ ਲੜਾਈਆਂ ,ਗੰਗੂ ਅਤੇ ਸੁਚੇ ਨੰਦ ਵੱਲੋਂ ਛੋਟੇ ਸਾਹਿਬ ਜਾਦਿਆਂ ਨੂੰ ਨੀਹਾਂ ਵਿੱਚ ਚਿਨਾਉਣਾਂ ਇੰਨਾਂ ਦੀ ਇੱਸ ਸੋਚ ਦੀ ਗਵਾਹੀ ਭਰਦਾ ਹੈ ।
ਜੂਨ 1984 ਦਾ ਸਾਕਾ ਨੀਲਾ ਤਾਰਾ ਦਾ ਕਾਰਨ ਸਰਕਾਰ ਆਖ ਰਹੀ ਸੀ। ਕਿ ਸੀ੍ਰ ਦਰਬਾਰ ਸਾਹਿਬ ਦੀ ਹੱਦ ਦੇ ਅੰਦਰ ਅੱਤਵਾਦੀ ਤੇ ਉਹ ਲੋਕ ਛੁੱਪੇ ਹੋਏ ਹਨ । ਜਿਹਨਾਂ ਤੇ ਕਈ ਕੇਸ ਚੱਲ ਰਹੇ ਹਨ । ਜੇ ਇੱਹ ਵੀ ਮੰਨ ਲਿਆ ਜਾਵੇ ਤਾਂ ਕੀ ਸਰਕਾਰ ਦਾ ਇਹ ਫਰਜ ਨਹੀ ਸੀ ਬਣਦਾ ਕਿ ਉਹ ਉਸ ਵੇਲੇ ਦੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਧਰਮ ਯੁਧ ਮੋਰਚੇ ਦੇ ਸੰਚਾਲਕਾਂ ਨਾਲ ਗੱਲ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਸੀ । ਮੰਨ ਲਵੋ ਕਿ ਜੇ ਉਹਨਾਂ ਲੀਡਰਾ ਦੇ ਉਪਰਾਲੇ ਨਾਲ ਇਹ ਮਸਲਾ ਹੱਲ ਨਾਂ ਹੁੰਦਾ ਤਾਂ ਉਹ ਅਕਾਲ ਤੱਖਤ ਸਾਹਿਬ ਤੋਂ ਹੁਕਮਨਾਵਾਂ ਜਾਰੀ ਕਰਵਾਉਦੇ । ਜਿਸ ਹੁਕਮਨਾਮੇ ਨੂੰ ਕੋਈ ਵੀ ਨਾਨਕ ਲੇਵਾ ਸਿੱਖ ਮੰਨਣ ਤੋਂ ਇੰਨਕਾਰੀ ਨਹੀ ਹੋ ਸਕਦਾ । ਇਹ ਹੁੰਦਾ ਤਾਂ , ਜੇ ਦਿੱਲੀ ਦੀ ਸਰਕਾਰ ਤੇ ਉਸ ਦੀਆਂ ਸਾਥ ਦੇਣ ਵਾਲੀਆਂ
ਦੂਸਰੀਆ ਭਾਈਵਾਲ ਪਾਰਟੀਆਂ ਦਾ ਅਕੀਦਾ ਸਿੱਖ ਨਸਲ ਕੁਸ਼ੀ ਦਾ ਨਾਂ ਹੁੰਦਾ । ਇਹ ਸਾਰੀਆਂ ਧਿਰਾਂ ਦੀ ਸੋਚੀ ਸਮਝੀ ਸਕੀਮ ਤਹਿਤ ਹੀ ਹੋਇਆ । ਇਸ ਵਿੱਚ ਬੇ,ਜੀ,ਪੀ ਦਾ ਵੀ ਹੱਥ ਸੀ । ੳਹ ਇੱਸ ਦੀ ਹਮਾਇਤ ਕਰਕੇ ਸਾਰੀ ਹਿੰਦੂ ਬੈਕ ਵੋਟ ਨੂੰ ਆਪਣੇ ਹੱਕ ਵਿੱਚ ਕਰ ਰਹੇ ਸਨ । ਜੇ ਸਰਕਾਰ ਇਹ ਆਖਦੀ ਹੈ ਕਿ ਅਸੀਂ ਅਪਰਾਧੀ ਲੋਕਾਂ ਨੂੰ ਫੜਨ ਲਈ ਇੱਹ ਕੀਤਾ ਹੈ । ਕੀ ਇਹਾਂ ਨੂੰ ਬਿੰਨਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਤੋਂ ਬਿੰਨਾਂ ਹੋਰ ਕੋਈ ਦਿਨ ਹੀ ਨਹੀ ਮਿਲਿਆ । ਇਹਨਾਂ ਨੂੰ ਪਤਾ ਸੀ ਕਿ ਇੱਸ ਪਵਿੱਤਰ ਦਿਹਾੜੇ ਤੇ ਸਿੱਖ ਕੌਮ ਆਪਣੇ ਗੁਰੂ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ ਹਜਾਰਾਂ ਦੀ ਗਿਣਤੀ ਵਿੱਚ ਇੱਕਤਰ ਹੁੰਦੀ ਹੈ । ਇੱਸ ਲਈ ਇਹਨਾਂ ਸੋਚਿਆ ਕੇ ਇਹਨਾਂ ਨੂੰ ਸਿੱਖ ਕੌਮ ਦੀ ਨੱਸਲ ਕੁਸ਼ੀ ਕਰਨ ਦਾ ਇਸ ਤੋ ਹੋਰ ਵਧੀਆ ਮੌਕਾ ਨਹੀ ਮਿਲਣਾਂ । ਇਸ ਕਰਕੇ ਤਾਂ ਇਨਾਂ ਨੇ ਗੁਰਪੁਰਬ ਮਨੌਣ ਆਏ ਬੱਚੇ ,ਬੁੱਢੇ ਤੇ ਔਰਤਾਂ ਨੂੰ ਵੀ ਨਹੀ ਬੱਖਸਿਆ । ਸਰਕਾਰ ਨੇ ਇੱਥੇ ਚਾਣਕਿਆ ਨੀਤੀ ਚੱਲੀ ।ਕਿ ਜਿਸ ਕੌਮ ਨੂੰ ਖਤਮ ਕਰਨਾਂ ਹੋਵੇ ਪਹਿਲਾਂ ਉਸ ਦੇ ਧਾਰਮਿੱਕ ਪੁਰਾਤਨ ਇਤਿਹਾਸ ਨੂੰ ਤਬਾਹ ਕਰ ਦਿਉ । ਇਹਨਾਂ ਉਹ ਵੀ ਕਰਨ ਤੋ ਗੁਰੇਜ ਨਹੀ ਕੀਤਾ । ਇਹਨਾਂ ਨੇ ਇਤਹਾਸਿਕ ਸਿੱਖ ਲਾਇਬਰੇਰੀ ਨੂੰ ਇਹ ਆਖ ਕੇ ਅੱਗਨ ਭੇਟ ਕਰ ਦਿੱਤਾ ਕਿ ਇਹ ਅੱਗ ਅੱਤਵਾਦੀਆਂ ਦੀ ਗੋਲੀ ਨਾਲ ਲੱਗੀ ਹੈ । ਪਰ ਇਹ ਭੁਲ ਗਏ ਕਿ ਜਿਸ ਕੌਮ ਦਾ ਜਨਮ ਹੀ ਖੰਡੇ ਦੀ ਧਾਰ ਵਿੱਚੋ ਜੁਲਮ ਦਾ ਟਾਕਰਾ ਕਰਨ ਲਈ ਹੋਇਆ ਹੈ । ਇਹ ਲੋਕ ਜੋ ਦੂਜੇ ਦਾ ਧਰਮ ਬਚਾਉਣ ਲਈ ਆਪਣਾਂ ਬਲੀਦਾਨ ਦੇ ਸਕਦੇ ਹਨ ਉਹ ਆਪਣੇ ਧਰਮ ਦੀ ਹੋ ਰਹੀ ਹਾਨੀ ਕਿੱਵੇ ਬਰਦਾਸ਼ਤ ਕਰਨਗੇ ।
ਜਦੋ ਜਦੋਂ ਸਿੱਖ ਕੌਮ ਤੇ ਇੱਸ ਤਰਾਂ ਦੇ ਹਮਲੇ ਹੋਏ । ਸਿੱਖ ਸੂਰਵੀਰ ਉਹਦਾ ਮੂੰਹ ਤੋੜਵਾਂ ਜਵਾਬ ਦਿੰਦੇ ਰਹੇ ਹਨ । ਜਿੰਨਾਂ ਜੁਝਾਰੂ ਯੋਧਿਆਂ ਨੇ ਅੱਜ ਤੱਕ ਸਿੱਖ ਕੌਮ ਦੀ ਚੜਦੀ ਕਲਾ ਲਈ ਆਪਣਾਂ ਤਨ ,ਮਨ ਤੇ ਧਨ ਕੁਰਬਾਨ ਕੀਤਾ । ਅਸੀ ਸਾਰਿਆਂ ਨੂੰ ਸਿੱਜਦਾ ਕਰਦੇ ਹੋਏ ਅੱਜ ਅਸੀ 31ਅਕਤੂਬਰ 1984 ਦੇ ਮਹਾਨ ਸ਼ਹੀਦਾਂ ਦੀ 23 ਵੀ ਬਰਸ਼ੀ ਮਨਾਉਣ ਜਾ ਰਹੇ ਹਾਂ ।
31 ਅਕਤੂਬਰ 1984 ਦੇ ਮਹਾਨ ਸ਼ਹੀਦ ਭਾਈ ਕਿਹਰ ਸਿੰਘ, ਸ: ਬੇਅੰਤ ਸਿੰਘ ਤੇ ਸਤਵੰਤ ਸਿੰਘ ਨੂੰ ਅੱਜ ਸਾਰੀ ਸਿੱਖ ਕੌਮ ਜਿੱਥੇ ਜਿੱਥੇ ਵੀ ਵਿੱਚਰ ਰਹੀ ਹੈ ਆਪਣੇ ਵੱਲੋਂ ਸਰਦਾ ਦੇ ਫੁੱਲ ਭੇਟ ਕਰ ਹਰੀ ਹੈ । ਇਹਨਾਂ ਯੋਧਿਆਂ ਨੇ ਜੂਨ 1984 ਵਿੱਚ ਇੰਦਰਾ ਗਾਂਧੀ ਵੱਲੋਂ ਸਿੱਖ ਕੌਮ ਦੇ ਸਿਰ ਤੋ ਉਤਾਰੀ ਗਈ ਪੱਗ ਦਾ ਬਦਲਾ ਲਿਆ । ਜਿਸ ਦੇ ਹੁਕਮ ਨਾਲ ਸ੍ਰੀ ਅਕਾਲ ਤੱਖਤ ਸਾਹਿਬ ਨੂੰ ਢਹਿ ਢੇਰੀ ਕਰਕੇ ਤੇ ਸ੍ਰੀ ਦਰਵਾਰ ਸਾਹਿਬ ਤੇ ਹੋਰ ਤਿੰਨ ਦਰਜਨ ਤੋ ਵੱਧ ਗੁਰੂ ਘਰਾਂ ਤੇ ਹਮਲਾ ਕਰਕੇ ਲੱਖਾਂ ਬੇਦੋਸੇ ਲੋਕਾਂ ਨੂੰ ਆਪਣੀ ਘੱਟੀਆ ਸੋਚ ਦੇ ਜਰੀਏ ਸ਼ਹੀਦ ਕਰਵਾਇਆ । ਇਹਨਾਂ ਮਹਾਨ ਸ਼ੂਰਵੀਰਾਂ ਨੇ ਅੱਜ ਦੇ ਦਿੱਨ 31 ਅਕਤੂਬਰ ਨੂੰ ਉਸ ਕੇ ਕੀਤੇ ਦੀ ਸ਼ਜਾ ਦੇ ਕੇ ਉਸ ਦੇ ਸ਼ਰੀਰ ਨੂੰ ਗੋਲੀਆਂ ਨਾਲ ਛੱਲਣੀ ਕਰਕੇ ਸਿੱਖ ਕੌਮ ਦੇ ਇੱਤਹਾਸ ਦੇ ਸੁਨਿਹਰੀ ਪੰਨਿਆਂ ਨੂੰ ਮੁੜ ਚੱਮਕਣ ਲਾ ਦਿੱਤਾ । ਜਿਸ ਤਰਾਂ ਸ੍ਰੀ ਦਰਵਾਰ ਸਾਹਿਬ ਤੇ ਹਮਲਾ ਕਰਨ ਵਾਲੇ ਪਹਿਲੇ ਜਾਬਰਾਂ ਮੱਸਾ ਰੰਗੜ ,ਜਕਰੀਆ ਖਾਨ , ਜਹਾਨ ਖਾਨ ਤੇ ਅਹਿਮਦ ਸਾਹ ਅਬਦਾਲੀ ਨੂੰ 153 ਦਿੱਨ ਤੋਂ ਵੱਧ ਸਮਾਂ ਦੁਨੀਆਂ ਤੇ ਜਿਉਦਾ ਨਹੀ ਸੀ ਰਹਿਣ ਦਿੱਤਾ । ਉਸੇ ਰੀਤ ਨੂੰ ਅੱਗੇ ਤੋਰਦਿਆਂ ਭਾਈ ਕਿਹਰ ਸਿੰਘ ,ਸ: ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਉਸ ਤੇ ਫੁੱਲ ਚੜਾਏ । ਸ: ਬੇਅੰਤ ਸਿੰਘ ਨੂੰ ਉਸ ਮੌਕੇ ਤੇ ਹੀ ਸ਼ਹੀਦ ਕਰ ਦਿੱਤਾ ਗਿਆ ਸੀ ।ਭਾਈ ਕਿਹਰ ਸਿੰਘ ਤੇ ਸ: ਸਤਵੰਤ ਸਿੰਘ ਨੂੰ ਬਾਅਦ ਵਿੱਚ ਫਾਂਸੀ ਦੀ ਸਜਾ ਦੇ ਕੇ ਸ਼ਹੀਦ ਕੀਤਾ ਗਿਆ । ਇਹਨਾਂ ਨੇ ਦੁਨੀਆਂ ਦੇ ਲੋਕਾਂ ਨੂੰ ਇਹ ਦੱਸ ਦਿੱਤਾ ਕਿ ਸਿੱਖ ਕੌਮ ਆਪਣੇ ਪ੍ਰਾਣਾਂ ਤੋ ਪਿਆਰੇ ਅਕਾਲ ਤੱਖਤ ਤੇ ਗੁਰੂ ਘਰਾਂ ਦੀ ਬੇਅੱਦਬੀ ਕਰਨ ਵਾਲੇ ਨੂੰ ਕਦੀ ਵੀ ਮੁਆਫ ਨਹੀ ਕਰਦੀ । ਅੱਜ ਅਸੀ ਸਾਰੀ ਸਿੱਖ ਕੌਮ ਉਸ ਮਹਾਨ ਸ਼ਹੀਦ ਸ਼ੂਰਬੀਰ ਸ: ਬੇਅੰਤ ਸਿੰਘ ਨੂੰ ਸਰਧਾ ਦੇ ਫੁੱਲ ਭੇਂਟ ਕਰਦੇ ਹੋਏ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ।
ਗੁਰੂ ਸਾਹਿਬ ਉਸ ਮਹਾਨ ਯੋਧੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਸਾਰੀ ਸਿੱਖ ਕੌਮ ਨੂੰ ਏਕਤਾ ਤੇ ਸ਼ਹੀਦਾ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਸਮਰੱਥਾ ਬੱਖਸ਼ਣ ।