ਖਾਸ ਰਿਪੋਰਟ: ''ਖਾਲਿਸਤਾਨ" ਕਾਇਮ ਕਰਨ ਤੋਂ ਹੁਣ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਨਹੀਂ ਰੋਕ ਸਕਦੀ :- ਮਾਨ
.gif)
ਫਤਿਹਗੜ੍ਹ ਸਾਹਿਬ/ਡੇਲੀ ਬਿਊਰੋ/12 ਫਰਵਰੀ/ਗੁਰਿੰਦਰਜੀਤ
ਸਿੰਘ ਪੀਰਜੈਨ:- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਤ
ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ 63ਵੇਂ ਜਨਮ ਦਿਹਾੜੇ ਉੱਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ
ਸਾਹਿਬ ਦੇ ਅਸਥਾਨ ਉੱਤੇ ਆਪਣੀ ਪਾਰਟੀ ਵੱਲੋਂ ਕੀਤੇ ਗਏ ਇਕੱਠ ਵਿੱਚ ਪ੍ਰਭਾਵਸ਼ਾਲੀ ਤਕਰੀਰ ਕਰਦੇ ਹੋਏ
ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਨੇ ਅਜੋਕੇ ਸਮੇਂ ਵਿੱਚ ਜਦੋਂ ਸਿੱਖ ਕੌਮ, ਹਿੰਦ
ਹਕੂਮਤ ਦੇ ਜ਼ਬਰ-ਜ਼ੁਲਮਾਂ ਮਾਰੂ ਡੂੰਘੀ ਸ਼ਾਜਿਸਾਂ ਦਾ ਨਿਸ਼ਾਨਾ ਬਣੀ ਹੋਈ ਸੀ ਤੇ ਸਿੱਖ ਕੌਮ ਦਾ ਪੱਤਾ
ਪੱਤਾ ਵੈਰੀ ਬਣਿਆ ਹੋਇਆ ਸੀ ਤਾਂ ਉਸ ਸਮੇਂ ਉਨ੍ਹਾ ਨੇ ਦ੍ਰਿੜਤਾ ਤੇ ਸੰਜੀਦਗੀ ਨਾਲ ਸਿੱਖ ਕੌਮ ਦੀਆਂ
ਭਾਵਨਾਵਾਂ ਨੂੰ ਸਮਝਦੇ ਹੋਏ ਹਿੰਦ ਹਕੂਮਤ ਦੀਆਂ ਫੌਜਾਂ ਮਾਰੂ ਬੰਬਾਂ ਅਤੇ ਧਨ-ਦੌਲਤਾਂ ਦੀ ਸ਼ਕਤੀ ਦੇ
ਭੈ ਤੋਂ ਨਿਰਲੇਪ ਰਹਿੰਦੇ ਹੋਏ ਕੇਵਲ ਸਾਨੂੰ ਅਣਖ-ਗੈਰਤ ਨਾਲ ਜੀਊਣ ਦਾ ਹੀ ਸੰਦੇਸ਼ ਨਹੀਂ ਦਿੱਤਾ।
ਬਲਕਿ ਆਤਮਿਕ ਤੌਰ ਤੇ ਮਰਦੀ ਜਾ ਰਹੀ ਸਿੱਖ ਕੌਮ ਵਿੱਚ ਨਵੀਂ ਰੂਹ ਫੂਕ ਕੇ ਹਰ ਤਰ੍ਹਾ ਦੇ ਜ਼ਬਰ-ਜੁਲਮ
ਵਿਰੁੱਧ ਡੱਟਣ ਤੇ ਦੁਸ਼ਮਣ ਤਾਕਤਾਂ ਅੱਗੇ ਕਦੀ ਵੀ ਈਨ ਨਾ ਮੰਨਣ ਦਾ ਸੰਦੇਸ਼ ਦਿੱਤਾ। ਸੰਤ ਜਰਨੈਲ
ਸਿੰਘ ਭਿੰਡਰਾਂਵਾਲਿਆ ਦਾ ਬਚਨ ਸੀ ''ਜਿਸ ਦਿਨ ਹਿੰਦ ਹਕੂਮਤ ਸ਼੍ਰੀ ਦਰਬਾਰ ਸਾਹਿਬ ਉੱਤੇ ਫੌਜਾਂ ਚਾੜ
ਦੇਵੇਗੀ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ" ਖਾਲਿਸਤਾਨ ਦੀ ਜਮਹੂਰੀਅਤ ਤੇ ਅਮਨਮਈ ਤਰੀਕੇ
ਕਾਇਮੀ ਲਈ ਜੱਦੋਜਹਿਦ ਜਾਰੀ ਹੈ। ਬੀਤੇ ਸਮੇਂ ਵਿੱਚ ਹਿੰਦੂਤਵ ਹੁਕਮਰਾਨ ਸਾਨੂੰ ਖਾਲਿਸਤਾਨ ਦੇ ਨਾਅਰੇ
ਲਗਾਉਣ, ਖਾਲਿਸਤਾਨ ਸੰਬੰਧੀ ਲਿਖਤੀ ਦਸਤਾਵੇਜ਼ ਵੰਡਣ ਅਤੇ ਜਮਹੂਰੀਅਤ ਤਰੀਕੇ ਪ੍ਰਚਾਰ ਕਰਨ ਤੋਂ ਗੈਰ
ਕਾਨੂੰਨੀ ਤਰੀਕੇ ਗ੍ਰਿਫਤਾਰ ਵੀ ਕਰ ਲੈਂਦੇ ਸਨ ਤੇ ਜ਼ੇਲ੍ਹਾਂ ਵਿੱਚ ਡੱਕ ਦਿੰਦੇ ਸਨ ਅਤੇ ਸਾਡੇ ਉੱਤੇ
124, 153 ਏ ਦੇਸ਼ ਧ੍ਰੋਹੀ ਅਤੇ ਬਗਾਵਤ ਦੇ ਝੂਠੇ ਕੇਸ ਦਰਜ ਕਰਕੇ ਦਹਿਸ਼ਤ ਪਾਉਣ ਦੀ ਕਾਰਵਾਈ ਕਰਦੇ
ਰਹੇ ਹਨ ਪਰ ਹੁਣ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਵੱਲੋਂ ਦ੍ਰਿੜਤਾ ਨਾਲ ਕਾਨੂੰਨੀ
ਲੜਾਈ ਲੜਨ ਤੇ ਪਾਰਟੀ ਦੇ ਕਾਨੂੰਨੀ ਸਲਾਹਕਾਰ ਸ਼੍ਰੀ ਰੰਜਨ ਲਖਣਪਾਲ ਵੱਲੋ ਕੀਤੀ ਪੈਰਵਾਈ ਦੀ ਬਦੌਲਤ
ਸਾਨੂੰ ਖਾਲਿਸਤਾਨ ਦੇ ਨਾਅਰੇ ਲਗਾਉਣ, ਲਿਖਤੀ ਸਮੱਗਰੀ ਵੰਡਣ ਅਤੇ ਪ੍ਰਚਾਰ ਕਰਨ ਤੋਂ ਹਿੰਦ ਦਾ
ਕਾਨੂੰਨ ਨਹੀਂ ਰੋਕ ਸਕਦਾ ਕਿਉਂਕਿ ਹਿੰਦੋਸਤਾਨ ਦੀ ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ
ਕੋਰਟ ਦੇ ਬੈਂਚ ਵੱਲੋ ਕੀਤੇ ਗਏ ਫੈਸਲੇ ਅਨੁਸਾਰ ਸਾਨੂੰ ਇਹ ਜਮਹੂਰੀ ਹੱਕ ਪ੍ਰਾਪਤ ਹੋ ਗਏ ਹਨ। ਹੁਣ
ਸਿੱਖ ਕੌਮ ਜਾਂ ਦੂਸਰੀਆਂ ਕੌਮਾਂ ਨੂੰ ਖਾਲਿਸਤਾਨ ਦੇ ਮਨੁੱਖਤਾ ਦੀ ਭਲਾਈ ਲੋੜਣ ਵਾਲੇ, ਗੁਰੂ
ਸਾਹਿਬਾਨ ਦੀ ਬੇਗਮਪੁਰਾ ਤੇ ਹਿਲੇਮੀ ਰਾਜ ਵਾਲੀ ਸੋਚ ਦੀ ਭਾਵਨਾ ਵਾਲੇ ਇਸ ਸ਼ਬਦ ਤੋਂ ਡਰਨ ਜਾਂ ਨਫਰਤ
ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਨਾ ਹੀ ਅਸੀਂ ਕੋਈ ਹਥਿਆਰਬੰਦ ਲੜਾਈ ਲੜ ਰਹੇ ਹਾਂ। ਅਸੀਂ ਤਾਂ ਜਿਵੇ
ਕੋਸੋਵੋ, ਬੋਸਨੀਆ, ਅਲਬੀਨੀਆ, ਯੂਕਰੇਨ, ਕਜਾਕਿਸਤਾਨ, ਉਜਬੇਕਿਸਤਾਨ, ਤੁਰਕੇਮਿਸਤਾਨ ਆਦਿ ਮੁਲਕਾਂ
ਬਿਨਾ ਕਿਸੇ ਖੂਨ ਦਾ ਕਤਰਾ ਵਹਾਏ ਆਜ਼ਾਦ ਹੋਏ ਹਨ, ਉਸੇ ਤਰ੍ਹਾ ਅਮਨਮਈ ਤਰੀਕੇ ਨਾਲ ਆਪਣਾ ਮੁਲਕ
ਖਾਲਿਸਤਾਨ ਕਾਇਮ ਕਰਨ ਦੀ ਸੋਚ ਰੱਖਦੇ ਹਾਂ। ਜੋ ਕਿ ਹਿੰਦੂਤਵ ਹਕੂਮਤ ਨੂੰ ਇੱਕ ਪਲ ਦੀ ਦੇਰੀ ਤੋਂ
ਬਿਨਾਂ ਖਾਲਿਸਤਾਨ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ। ਜੇਕਰ ਸਾਡੀ ਇਸ ਅਪੀਲ ਦਲੀਲ ਤੇ ਹਿੰਦੂਤਵ
ਹਕੂਮਤ ਨੇ ਕੋਈ ਵਜ਼ਨ ਨਾ ਦਿੱਤਾ ਅਤੇ ਬੀਤੇ 62 ਸਾਲਾਂ ਤੋਂ ਅਪਣਾਈ ਜਾ ਰਹੀ ਸਿੱਖ ਵਿਰੋਧੀ ਸੋਚ ਉਤੇ
ਅਮਲ ਕਰਦੀ ਰਹੀ ਤਾਂ ਫਿਰ ਸਿੱਖ ਕੌਮ ਨੂੰ ਦਸ਼ਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋ
ਉਚਾਰੇ ਸ਼ਬਦ ''ਚੂੰਕਾਰ ਅਜਾ ਹਮ ਹੀਲਤੇ ਦਰਗਜ਼ਸਤ ਹਲਾਲ ਅਸਤ ਬਰਦਨੁ ਬ ਸ਼ਮਸ਼ੀਰ ਦਸਤ" ਉੱਤੇ ਪਹਿਰਾ
ਦਿੰਦੇ ਹੋਏ ਸੰਤ ਭਿੰਡਰਾਂਵਾਲਿਆਂ ਵੱਲੋਂ ਖਾਲਿਸਤਾਨ ਦੀ ਰੱਖੀ ਗਈ ਨੀਂਹ ਦੀ ਇਮਾਰਤ ਨੂੰ ਪੂਰਨ ਕਰਨ
ਹਿੱਤ ਤਲਵਾਰ ਤੇ ਹਥਿਆਰ ਚੁੱਕਣ ਲਈ ਮਜ਼ਬੂਰ ਹੋਣਾ ਪਵੇਗਾ ਕਿਉਂਕਿ ਅਸੀਂ ਹੁਣ ਖਾਲਿਸਤਾਨ ਨੂੰ ਹਰ
ਕੀਮਤ ਉੱਤੇ ਕਾਇਮ ਕਰਨਾ ਹੈ ਅਤੇ ਸਾਨੂੰ ਦੁਨੀਆ ਦੀ ਕੋਈ ਵੀ ਤਾਕਤ ਹੁਣ ਆਪਣੀ ਮੰਜ਼ਿਲ ਨੂੰ ਪ੍ਰਾਪਤ
ਕਰਨ ਤੋਂ ਨਹੀਂ ਰੋਕ ਸਕਦੀ।ઠ
ਆਪਣੀ ਤਕਰੀਰ ਵਿੱਚ ਸ: ਮਾਨ ਨੇ ਇਹ ਵੀ ਖੁਲਾਸਾ ਕੀਤਾ ਕਿ ''ਜਲਦੀ ਹੀ ਥੌੜੇ ਸਮੇਂ
ਵਿੱਚ ਖਾਲਿਸਤਾਨ ਦੇ ਨਵੇਂ ਬਣਨ ਜਾ ਰਹੇ ਮੁਲਕ ਵਿੱਚ ਕੋਈ ਵੀ ਕੌਮ, ਧਰਮ, ਫਿਰਕੇ, ਕਬੀਲੇ ਆਦਿ ਨਾਲ
ਕੋਈ ਰਤੀ ਭਰ ਵੀ ਧਾਰਮਿਕ, ਮਾਲੀ, ਸਮਾਜਿਕ, ਸੱਭਿਆਚਾਰਿਕ ਜਾਂ ਸਿਆਸੀ ਵਿਤਕਰਾ ਨਹੀਂ ਕੀਤਾ ਜਾਵੇਗਾ।
ਸਭਨਾ ਦੇ ਸਤਿਕਾਰ ਮਾਣ ਨੂੰ ਕਾਇਮ ਰੱਖਦੇ ਹੋਏ ਬਰਾਬਰਤਾ ਦੇ ਅਧਾਰ ਉੱਤੇ ਖਾਲਿਸਤਾਨ ਮੁਲਕ ਤੇ
ਖਾਲਿਸਤਾਨ ਨਿਵਾਸੀਆਂ ਦੀ ਪ੍ਰਫੁੱਲਤਾ ਕੀਤੀ ਜਾਵੇਗੀ ਅਜਿਹਾ ਨਿਜ਼ਾਮ ਕਾਇਮ ਕਰਾਂਗੇ ਜਿਸ ਵਿੱਚ ਹਿੰਦੂ,
ਮੁਸਲਿਮ, ਸਿੱਖ, ਇਸਾਈ ਸਭ ਕੌਮਾਂ ਅਤੇ ਖਾਲਿਸਤਾਨ ਦਾ ਹਰ ਨਿਵਾਸੀ ਆਪਣੇ ਆਪ ਨੂੰ ਖਾਲਿਸਤਾਨੀ
ਕਹਾਉਣ ਵਿੱਚ ਅਥਾਹ ਖੁਸ਼ੀ ਤੇ ਫਖਰ ਮਹਿਸੂਸ ਕਰੇਗਾ। ਇਸ ਲਈ ਅੱਜ ਦੇ ਇਕੱਠ ਵਿੱਚ ਹਾਜ਼ਰੀਨ ਸਮੁੱਚੀ
ਕੌਮ ਤੇ ਮਨੁੱਖਤਾ ਨੂੰ ਤੇ ਵਿਦੇਸਾਂ ਵਿੱਚ ਵਿਚਰ ਰਹੀ ਸਿੱਖ ਕੌਮ ਨੂੰ ਮੇਰੀ ਸੰਜੀਦਾ ਅਪੀਲ ਹੈ ਕਿ
ਇਸ ਮੁਲਕ ਤੇ ਦੱਖਣੀ ਏਸ਼ੀਆ ਦੇ ਸਮੁੱਚੇ ਖਿੱਤੇ ਦੇ ਮੁਲਕਾਂ ਦੇ ਅਮਨ-ਚੈਨ ਨੂੰ ਸਥਾਈ ਤੌਰ ਤੇ ਕਾਇਮ
ਰੱਖਣ ਲਈ, ਉਹ ਖਾਲਿਸਤਾਨ ਕਾਇਮ ਕਰਨ ਦੇ ਸਾਡੇ ਮਕਸਦ ਵਿੱਚ ਤਨੋ, ਮਨੋ ਤੇ ਧਨੋ ਸਹਿਯੋਗ ਕਰਨ। ਅਸੀਂ
ਉਨ੍ਹਾਂ ਨੂੰ ਹਰ ਤਰ੍ਹਾ ਦੀ ਸੁਰੱਖਿਆ, ਸਤਿਕਾਰ-ਮਾਨ, ਬਰਾਬਰਤਾ ਦੇ ਮੌਕੇ, ਸਾਫ ਸੁੱਥਰਾ ਇਨਸਾਫ
ਪਸੰਦ, ਇੱਕ ਦੂਸਰੇ ਨੂੰ ਪਿਆਰ ਮੁਹੱਬਤ ਕਰਨ ਦਾ ਮਾਹੌਲ ਸਿਰਜਣ ਦਾ ਵਚਨ ਕਰਦੇ ਹਾਂ। ਉਨ੍ਹਾਂ ਅਖੀਰ
ਵਿੱਚ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਅਨੇਕਾਂ ਹੀ ਸਿੱਖ ਨੌਜਵਾਨਾਂ ਜਿਨ੍ਹਾ ਨੇ
ਇਸ ਮਕਸਦ ਦੀ ਪ੍ਰਾਪਤੀ ਲਈ ਆਪਣੀਆਂ ਅਹੂਤੀਆਂ ਦਿੱਤੀਆਂ, ਉਨ੍ਹਾ ਵੱਲੋ ਕੀਤੇ ਗਏ ਵਚਨ ਨੂੰ ਅਸੀਂ
ਹੁਣ ਅਧੂਰਾ ਨਹੀਂ ਛੱਡ ਸਕਦੇ ਤੇ ਗੁਰੂ ਦੀ ਕ੍ਰਿਪਾ ਨਾਲ, ਬਾਣੀ ਤੇ ਬਾਣੇ ਨਾਲ ਜੁੜਦੇ ਹੋਏ ''ਖਾਲਿਸਤਾਨ"
ਨੂੰ ਹਰ ਕੀਮਤ 'ਤੇ ਕਾਇਮ ਕਰਕੇ ਰਹਾਂਗੇ। ਸ: ਮਾਨ ਨੇ ਦੇਸ਼ ਵਿਦੇਸ਼ ਵਿੱਚ ਬੈਠੀ ਸਿੱਖ ਕੌਮ ਨੂੰ ਸੰਤਾਂ
ਦੇ ਜਨਮ ਦਿਹਾੜੇ ਦੀ ਹਾਰਦਿਕ ਮੁਬਾਰਕਵਾਦ ਦਿੰਦੇ ਹੋਏ ਕੌਮੀ ਨਿਸ਼ਾਨੇ ਪ੍ਰਤੀ ਸੁਹਿਰਦ ਹੋਣ ਦੀ ਅਪੀਲ
ਵੀ ਕੀਤੀ।
ਅੱਜ ਦੇ ਇਕੱਠ ਵਿੱਚ 20 ਦੇ ਕਰੀਬ ਸਿੱਖ ਕੌਮ ਅਤੇ ਪੰਜਾਬੀਆਂ ਨਾਲ ਸੰਬੰਧਿਤ ਮਤੇ ਸਰਬ ਸੰਮਤੀ ਨਾਲ
ਪਾਸ ਕੀਤੇ ਗਏ ਜਿਨ੍ਹਾ ਵਿੱਚ ਮੁੱਖ ਸਰਬੱਤ ਦੇ ਭਲੇ ਦੀ ਵੱਡਮੁੱਲੀ ਸੋਚ ਨੂੰ ਲਾਗੂ ਕਰਨਾ, ਭਾਈ ਲਾਲੋ
ਵਰਗੇ ਗਰੀਬ ਸਿੱਖਾਂ ਦੀ ਸੋਚ ਨੂੰ ਉਜਾਗਰ ਕਰਕੇ ਮਲਿਕ ਭਾਗੋ ਦੇ ਜ਼ਬਰ ਜੁਲਮਾਂ ਨੂੰ ਖਤਮ ਕਰਨ ਦਾ
ਅਹਿਦ, ਸਿੱਖ ਕੌਮ ਦੀ ਬਣਾਈ ਗਈ ਕਾਲੀ ਸੂਚੀ ਖਤਮ ਕਰਨ, ਕੌਮ ਦੇ ਕਾਤਿਲਾਂ ਨੂੰ ਕਾਨੂੰਨ ਅਨੁਸਾਰ
ਸਜ਼ਾਵਾਂ ਦੇਣ, ਲਿਬਰਹਾਨ ਕਮਿਸ਼ਨ ਦੀ ਰਿਪੋਰਟ ਦੇ ਦੋਸ਼ੀਆਂ ਨੂੰ ਤੁਰੰਤ ਸਜ਼ਾਵਾਂ ਦੇਣ, ਕੌਮਾਂਤਰੀ
ਦਹਿਸ਼ਤਵਾਦ ਦੇ ਵਿਰੁੱਧ ਪੰਜਾਬ ਅਤੇ ਗੁਆਂਢੀ ਸੂਬਿਆਂ ਨੂੰ ਨੋ ਫਲਾਈ ਜ਼ੋਨ ਐਲਾਨ ਕਰਨ, ਪਰਵਾਸੀ
ਮਜ਼ਦੂਰਾਂ ਨੂੰ ਵੋਟਰ ਸੂਚੀਆਂ ਵਿੱਚ ਦਰਜ ਕਰਨ ਦੀ ਕਾਰਵਾਈ ਬੰਦ ਕਰਨ, ਕੌਮੀ ਮੁੱਦਿਆਂ ਦਾ ਤੁਰੰਤ
ਹੱਲ ਲੱਭ ਕੇ ਭਰਾ-ਮਾਰੂ ਜੰਗ ਨੂੰ ਖਤਮ ਕਰਨ, ਚੰਡੀਗੜ੍ਹ ਹੈਡਵਰਕਸ ਅਤੇ ਪੰਜਾਬੀ ਬੋਲਦੇ ਇਲਾਕੇ
ਤੁਰੰਤ ਪੰਜਾਬ ਦੇ ਹਵਾਲੇ ਕਰਨ, ਜ਼ਿਮੀਦਾਰਾਂ ਨਾਲ ਸਰਕਾਰ ਅਤੇ ਬੈਕਾਂ ਵੱਲੋ ਕੀਤੀਆਂ ਜਾ ਰਹੀਆਂ
ਵਧੀਕੀਆਂ ਬੰਦ ਕਰਨ, ਬੇਰੁਜ਼ਗਾਰੀ, ਗਰੀਬੀ, ਰਿਸ਼ਵਤਖੋਰੀ ਲਈ ਬਾਦਲ ਹਕੂਮਤ ਨੂੰ ਜ਼ਿੰਮੇਵਾਰ ਠਹਿਰਾਉਣ,
ਸ਼ਹਿਰਾਂ, ਪਿੰਡਾਂ ਅਤੇ ਸਰਕਾਰੀ ਸੰਸਥਾਵਾਂ ਦੇ ਬੋਰਡਾਂ ਦੇ ਨਾਮ ਪੰਜਾਬੀ ਵਿੱਚ ਲਿਖਣ, ਧਰਮੀ ਫੌਜੀਆਂ,
ਕਤਲੇਆਮ ਤੋਂ ਪੀੜ੍ਹਤ ਪਰਿਵਾਰਾਂ ਅਤੇ ਬੇਸਹਾਰਾ ਬਜ਼ੁਰਗਾਂ ਦੇ ਵਸੇਬੇ ਦਾ ਮੁੜ ਪ੍ਰਬੰਧ ਕਰਨ, ਗੈਰ
ਇਖਲਾਕੀ ਕਿਰਦਾਰ ਦੇ ਮਾਲਿਕ ਲੋਕਾਂ ਨੂੰ ਸਿੱਖ ਯੂਨੀਵਰਸਿਟੀ ਦਾ ਮੁੱਖੀ ਬਣਾਉਣ ਦੀ ਕਾਰਵਾਈ ਦੀ
ਪੁਰਜ਼ੋਰ ਨਿਖੇਧੀ ਕਰਨ ਅਤੇ ਆਖਰੀ ਮਤੇ ਵਿੱਚ ਬਾਦਲ ਅਤੇ ਮੱਕੜ੍ਹ ਵੱਲੋ ਸਿੱਖ ਸਿਧਾਂਤਾਂ ਨੂੰ ਪਿੱਠ
ਦੇਣ 'ਤੇ ਅਤੇ ਆਪਣੀਆਂ ਕੌਮੀ ਜਿੰਮੇਵਾਰੀਆਂ ਤੋ ਭੱਜ ਜਾਣ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਜੈਕਾਰਿਆਂ
ਦੀ ਗੂੰਜ ਵਿੱਚ ਇਹ ਮਤੇ ਪਾਸ ਕੀਤੇ ਗਏ। ਅੱਜ ਦੀ ਸਟੇਜ ਸਕੱਤਰ ਦੀ ਮੁੱਖ ਸੇਵਾ ਭਾਈ ਇਕਬਾਲ ਸਿੰਘ
ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਵੱਲੋਂ ਹਰ ਨੁਕਤੇ ਨੂੰ ਉਠਾਉਂਦੇ ਹੋਏ ਬਾਖੂਬੀ ਤਰੀਕੇ ਨਿਭਾਈ ਗਈ। ਅੱਜ ਦੇ ਇਕੱਠ ਵਿੱਚ ਸ:
ਸਿਮਰਨਜੀਤ ਸਿੰਘ ਮਾਨ ਨੇ ਹੁਣ ਤੱਕ ਦੇ ਸਿੱਖ ਕੌਮ ਦੇ ਕਾਤਿਲਾਂ ਦੀਆਂ 53 ਫੋਟੋਆਂ ਦੇ ਕੇ ਅਤੇ ਇਸਦੇ
ਨਾਲ ਮੁਲਕ ਦੀ ਸੁਪਰੀਮ ਕੋਰਟ, ਪਾਰਲੀਮੈਂਟ ਜਿਸ ਤੋਂ ਸਿੱਖ ਕੌਮ ਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ
ਰੂਸ ਦੀ ਕੇਰੇਮਲਿਨ (ਪਾਰਲੀਮੈਂਟ) ਜਿਸਨੇ ਮਰਹੂਮ ਇੰਦਰਾ ਗਾਂਧੀ ਨੂੰ ਬਲਿਊ ਸਟਾਰ ਕਰਨ ਦੀ ਸਲਾਹ
ਦਿੱਤੀ ਸੀ, ਦੀਆਂ ਜ਼ਾਲਮਾਨਾ ਫੋਟੋਆਂ ਦੇ ਕੇ ਰੰਗਦਾਰ ਕੈਲੰਡਰ ਜਾਰੀ ਕੀਤਾ ਗਿਆ ਤਾਂ ਕਿ ਹਰ ਸਿੱਖ
ਘਰ ਦੇ ਵਿੱਚ ਇਨ੍ਹਾ ਕਾਤਿਲਾਂ ਨੂੰ ਪਹਿਚਾਣਦੇ ਹੋਏ ਭਵਿੱਖ ਵਿੱਚ ਕੌਮੀ ਪਹਿਲੇ ਕੀਤੇ ਜਾ ਸਕਣ। ਜੰਮੂ
ਦੇ ਸਿੱਖ ਨੌਜਵਾਨ ਸ: ਮਨਮੋਹਨ ਸਿੰਘ ਜੰਮੂ ਦੇ ਆਪਣੇ ਪੈਡੇ ਉੱਤੇ ਹੰਢਾਏ ਬੀਤੇ ਸਮੇਂ ਦੇ ਸੰਤਾਪ ਤੇ
ਜੰਮੂ ਦੇ ਹੋਏ ਸਿੱਖ ਸ਼ਹੀਦਾਂ ਦੀ ਸੱਚ ਦੀ ਦਾਸਤਾਨ ਨੂੰ ਪੇਸ਼ ਕਰਦੀ ਹੋਈ ਕਿਤਾਬ ''ਸਫ਼ਰ-ਏ-ਸ਼ਹਾਦਤ"
(1700-2001) ਅਤੇ ਜਲੰਧਰ ਤੋਂ ਪ੍ਰਕਾਸ਼ਿਤ ਹੋ ਰਹੇ ਮਹੀਨਾਵਾਰ ਮੈਗਜ਼ੀਨ ''ਬੇਗਮਪੁਰਾ ਟਾਈਮਜ਼" ਜਿਸ
ਦੇ ਮੁੱਖ ਸੰਪਾਦਕ ਸ: ਰਵਿੰਦਰ ਸਿੰਘ ਲਾਡੀ ਜਨਰਲ ਸਕੱਤਰ ਯੂਥ ਵਿੰਗ ਦੁਆਬਾ ਜ਼ੋਨ ਸ਼੍ਰੋਮਣੀ ਅਕਾਲੀ
ਦਲ (ਅੰਮ੍ਰਿਤਸਰ) ਹਨ ਅਤੇ ''ਸੱਚ ਕੀ ਬੇਲਾ" ਜਿਸ ਦੇ ਮੁੱਖ ਸੰਪਾਦਕ ਸ: ਅਣਭੋਲ ਸਿੰਘ ਦੀਵਾਨਾ ਹਨ,
ਸ: ਸਿਮਰਨਜੀਤ ਸਿੰਘ ਮਾਨ ਨੇ ਰਿਬਨ ਕੱਟਦੇ ਹੋਏ ਉਨ੍ਹਾ ਦੇ ਕਰ ਕਮਲਾਂ ਨਾਲ ਸੰਗਤਾਂ ਦੇ ਜੈਕਾਰਿਆਂ
ਦੀ ਗੂੰਜ ਵਿੱਚ ਪੂਰੇ ਜ਼ੋਸ-ਖਰੋਸ਼ ਜਾਰੀ ਕੀਤੇ ਗਏ। ਉਪਰੋਕਤ ਤਿੰਨੇ ਨੌਜਵਾਨ ਲੇਖਕਾਂ ਨੇ ਇਕੱਠ ਵਿੱਚ
ਇਹ ਬਚਨ ਕੀਤਾ ਕਿ ਅਸੀਂ ਆਪਣੀਆਂ ਇਨ੍ਹਾ ਲਿਖਤਾਂ ਰਾਹੀਂ ਸੱਚ-ਹੱਕ ਤੇ ਸਿੱਖ ਕੌਮ ਨਾਲ ਹੋ ਰਹੀਆਂ
ਜਿਆਦਤੀਆਂ ਵਿਰੁੱਧ ਆਖਰੀ ਦਮ ਤੱਕ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰਦੇ ਰਹਾਂਗੇ ਅਤੇ ਖਾਲਿਸਤਾਨ ਦੀ
ਪ੍ਰਾਪਤੀ ਤੱਕ ਇਸੇ ਤਰ੍ਹਾ ਸਹਿਯੋਗ ਕਰਦੇ ਰਹਾਂਗੇ।
ਅੱਜ ਦੇ ਇਕੱਠ ਵਿੱਚ ਸ: ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਜਥੇਦਾਰ ਰਣਜੀਤ ਸਿੰਘ ਸ਼੍ਰੀ ਅਕਾਲ ਤਖਤ
ਸਾਹਿਬ, ਭਾਈ ਧਿਆਨ ਸਿੰਘ ਮੰਡ ਸੀ:ਮੀ: ਪ੍ਰਧਾਨ, ਜਥੇ ਭਾਗ ਸਿੰਘ ਸੁਰਤਾਪੁਰ ਅਤੇ ਜਥੇ ਜਸਪਾਲ ਸਿੰਘ
ਮੰਗਲ (ਦੋਵੇ ਮੀਤ ਪ੍ਰਧਾਨ), ਭਾਈ ਰਾਮ ਸਿੰਘ ਮੁੱਖ ਬੁਲਾਰਾ ਤੇ ਜ: ਸਕੱਤਰ, ਭਾਈ ਇਕਬਾਲ ਸਿੰਘ
ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ, ਪ੍ਰੋ: ਮਹਿੰਦਰਪਾਲ ਸਿੰਘ,
ਗੁਰਿੰਦਰਪਾਲ ਸਿੰਘ ਧਨੋਲਾ, ਜਸਕਰਨ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਮਾਸਟਰ ਕਰਨੈਲ ਸਿੰਘ ਨਾਰੀਕੇ
(ਸਾਰੇ ਜ: ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ (ਅ), ਵਰਿੰਦਰ ਸਿੰਘ ਮਾਨ ਪ੍ਰਧਾਨ
ਯੂਥ ਅਕਾਲੀ ਦਲ (ਅ), ਰਣਜੀਤ ਸਿੰਘ ਚੀਮਾਂ ਸਕੱਤਰ, ਗੁਰਜੰਟ ਸਿੰਘ ਕੱਟੂ ਪੀ ਏ ਸ: ਮਾਨ, ਅਨੂਪ
ਸਿੰਘ ਸੰਧੂ ਲੁਧਿਆਣਾ, ਮਨਜੀਤ ਸਿੰਘ ਰੇਰੂ ਜਲੰਧਰ, ਹਰਭਜਨ ਸਿੰਘ ਕਸ਼ਮੀਰੀ ਪਟਿਆਲਾ, ਸੁਖਜੀਤ ਸਿੰਘ
ਕਾਲਾਅਫਗਾਨਾ ਗੁਰਦਾਸਪੁਰ, ਕਸ਼ਮੀਰ ਸਿੰਘ ਲਖਨਕਲਾਂ ਕਪੂਰਥਲਾ, ਤਰਲੋਕ ਸਿੰਘ ਡੱਲਾ ਜਗਰਾਓ, ਗੁਰਦਿਆਲ
ਸਿੰਘ ਘੱਲੂਮਾਜਰਾ ਫਤਿਹਗੜ੍ਹ ਸਾਹਿਬ, ਸੁਰਿੰਦਰ ਸਿੰਘ ਅਕਾਲਗੜ੍ਹ ਬੋਰਾਂ ਸਦਰ ਏ ਖਾਲਿਸਤਾਨ,
ਸਵਿੰਦਰ ਸਿੰਘ ਕੋਟ ਖਾਲਸਾ ਅੰਮ੍ਰਿਤਸਰ, ਇਕਬਾਲ ਸਿੰਘ ਬਰੀਵਾਲਾ ਮੁਕਤਸਰ, ਹਰਜੀਤ ਸਿੰਘ ਸਜੂਮਾ
ਸੰਗਰੂਰ, ਸੁਰਿੰਦਰ ਸਿੰਘ ਸੱਦੋਵਾਲੀਆ ਬਰਨਾਲਾ, ਅਵਤਾਰ ਸਿੰਘ ਖੱਖ ਹੁਸ਼ਿਆਰਪੁਰ, ਕੁਲਦੀਪ ਸਿੰਘ
ਭਾਗੋਵਾਲ ਮੁਹਾਲੀ, ਜੱਸਾ ਸਿੰਘ ਗੱਲਵੱਡੀ ਖੰਨਾ, ਸੂਬੇਦਾਰ ਮੇਜਰ ਸਿੰਘ ਜਲੰਧਰ ਦਿਹਾਤੀ, ਹਰਪਾਲ
ਸਿੰਘ ਕੁੱਸਾ ਮੋਗਾ, ਅਵਤਾਰ ਸਿੰਘ ਖੱਖ ਹੁਸ਼ਿਆਰਪੁਰ, ਦਵਿੰਦਰ ਸਿੰਘ ਖਾਨਖਾਨ ਨਵਾਂਸ਼ਹਿਰ, ਸਵਿੰਦਰ
ਸਿੰਘ ਚੋਲਾ ਸਾਹਿਬ ਤਰਨਤਾਰਨ, (ਸਾਰੇ ਜ਼ਿਲ੍ਹਾ ਪ੍ਰਧਾਨ), ਕੁਲੰਵਤ ਸਿੰਘ ਸੰਧੂ ਤੋਂ ਇਲਾਵਾ ਸਵਰਨ
ਸਿੰਘ ਫਾਟਕਮਾਜਰੀ, ਕਿਸ਼ਨ ਸਿੰਘ ਸਲਾਣਾ, ਮਹਿੰਦਰ ਸਿੰਘ ਖਮਾਣੋਂ, ਗੁਰਸ਼ਰਨਪਾਲ ਸਿੰਘ ਬਸੀਪਠਾਣਾ,
ਭੁਪਿੰਦਰ ਸਿੰਘ ਫਤਿਹਗੜ੍ਹ, ਨਾਜ਼ਰ ਸਿੰਘ ਕਾਹਨਪੁਰ, ਕੁਲਦੀਪ ਸਿੰਘ ਦੱਭਾਲੀ, ਧਰਮ ਸਿੰਘ ਕਲੋੜ,
ਮਹਿੰਦਰ ਸਿੰਘ ਸਰਹਿੰਦ, ਗੁਰਦੇਵ ਸਿੰਘ ਸੈਪਲਾ, ਬਲਦੇਵ ਸਿੰਘ ਨਬੀਪੁਰ ਸਰਹਿੰਦ ਆਦਿ ਆਗੂਆਂ ਨੇ
ਸਮੁਲੀਅਤ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਅੱਛੇ ਲੰਗਰ ਖੀਰ ਸਹਿਤ ਵਧੀਆ
ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਕਾਰ ਸੇਵਾ ਵਾਲੇ ਬਾਬਾ ਜੀ ਅਤੇ ਸੰਤ ਸੂਰਾਪੁਰ ਵਾਲਿਆਂ ਵੱਲੋਂ
ਪਕੌੜੇ, ਚਾਹ ਅਤੇ ਜਲੇਬੀਆਂ ਦੇ ਲੰਗਰ ਅਤੁੱਟ ਵਰਤਾਏ ਗਏ। ਇੰਝ ਜਾਪਦਾ ਸੀ ਕਿ ਅੱਜ ਫਤਿਹਗੜ੍ਹ
ਸਾਹਿਬ ਦੇ ਵਿੱਚ ਤਾਂ ਖਾਲਿਸਤਾਨ ਅਸਲੀਅਤ ਵਿੱਚ ਬਣ ਚੁੱਕਾ ਹੈ।
ਧੰਨਵਾਦ ਸਹਿਤ
ਪੰਜਾਬੀ ਡੇਲੀ ਡਾਟ ਕਾਮ