ਖ਼ਬਰਾਂ ਯੂਰਪ ਦੀਆਂ
ਫਿਨਲੈਡ ਵਿੱਚ ਭਾਰਤ ਦੀ ਆਜ਼ਾਦੀ ਅਤੇ ਕਾਗਰਸ ਦੀ 125 ਵਰੇਗੰਢ ਮਨਾਈ ਗਈ
.jpg)
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਅਤੇ ਖੇਡਾਂ ਦੇ ਡਾਇਰੈਕਟਰ ਡਾ. ਕੰਵਲਜੀਤ ਸਿੰਘ ਦੇਸ਼ ਦੀ ਖੇਡਾਂ ਦੀ ਸਰਵਉੱਚ 'ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ'' 21ਵੀਂ ਵਾਰ ਸਾਲ (2009-10) ਭਾਰਤ ਦੀ ਰਾਸ਼ਟਰਪਤੀ, ਸ੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਤੋਂ ਰਾਸ਼ਟਰਪਤੀ ਭਵਨ ਵਿਚ ਹੋਏ ਵਿਸ਼ੇਸ਼ ਸਮਾਗਮ ਵਿੱਚ ਐਤਵਾਰ ਨੂੰ ਪ੍ਰਾਪਤ ਕਰਦੇ ਹੋਏ
ੳਸਲੋ(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਅਨੁਸਾਰ ਬੀਤੇ ਦਿਨੀ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਵੱਲੋ ਭਾਰਤ ਦੇ ਆਜਾਦੀ ਦਿਨ ਅਤੇ ਕਾਗਰਸ ਦੀ 125ਵਰੇਗੰਢ ਬੜੀ ਧੁਮ ਧਾਮ ਨਾਲ ਮਨਾਈ ਗਈ। ਜਿਸ ਵਿੱਚ ਫਿਨਲੈਡ ਵੱਸਦੇ ਭਾਰਤੀਆ ਨੇ ਭਾਰੀ ਗਿਣਤੀ ਚ ਸ਼ਾਮਿਲ ਹੋ ਇਸ ਪ੍ਰੋਗਰਾਮ ਚ ਸ਼ਿਰਕਤ ਕੀਤੀ। ਫਿਨਲੈਡ ਸਥਿਤ ਭਾਰਤੀ ਦੂਤ ਸ਼੍ਰੀ ੳਮ ਪ੍ਰਕਾਸ਼ ਨੇ ਮੁੱਖ ਮਹਿਮਾਨ ਬਣ ਇਸ ਪ੍ਰੋਗਰਾਮ ਦੀ ਰੋਣਕ ਵਧਾਈ ਅਤੇ ਭਾਰਤੀਆ ਨੂੰ ਇਸ ਦਿਵਸ ਦੀ ਵਧਾਈ ਦਿੱਤੀ।ਮਾਨਯੋਗ ਸ਼੍ਰੀ ੳਮ ਪ੍ਰਕਾਸ਼ ਨੇ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਦੀ ਅਤਿ ਸ਼ਲਾਘਾ ਕੀਤੀ ਜੋ ਭਾਰਤੀਆ ਨੂੰ ਫਿਨਲੈਡ ਚ ਇੱਕ ਪਲੇਟ ਫਾਰਮ ਤੇ ਇੱਕਠੇ ਕਰ ਦਿਨ ਤਿਉਹਾਰ ਬੜੇ ਚਾਂਵਾ ਨਾਲ ਮਨਾਉਦੇ ਹਨ। ਮਾਨਯੋਗ ਭਾਰਤੀ ਦੂਤ ਨੇ ਫਿਨਲੈਡ ਅਤੇ ਭਾਰਤ ਦੇ ਵੱਧ ਰਹੇ ਵਪਾਰਕ ਰਿਸ਼ਤਿਆ ਦੀ ਵੀ ਚਰਚਾ ਕੀਤੀ।ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਦੇ ਰਾਸ਼ਟਰੀ ਗੀਤ ਗਾ ਕੀਤੀ ਗਈ ਅਤੇ ਇਸ ਉਪਰੰਤ ਬੱਚਿਆ ਨੇ ਦੇਸ਼ ਭਗਤੀ ਦੇ ਗੀਤ, ਬਾਲੀਵੂਡ ਗਾਣਿਆ ਤੇ ਡਾਂਸ, ਸੱਿਕਟ ਆਦਿ ਪੇਸ਼ ਕੀਤੇ। ਹਰਦੀਪ ਸੈਣੀ ਨੇ ਭੰਗੜੇ ਅਤੇ ਬੱਚਿਆ ਵੱਲੋ ਗੀਤ ਇਹ ਦੇਸ਼ ਹੇ ਵੀਰ ਜਵਾਨੋ ਕਾ ਗਾ ਦਰਸ਼ਕਾ ਦੀ ਵਾਹ ਵਾਹ ਖੱਟੀ।ਪਾਰਟੀ ਦੇ ਵਾਈਸ ਪ੍ਰਧਾਨ ਸ੍ਰ ਜੰਗ ਬਹਾਦਰ ਸਿੰਘ ਅਤੇ ਇੱਟਲੀ ਤੋ ਆਏ ਪੰਜਾਬੀ ਕਲਾਕਾਰਾ ਨਾਨਕ ਸਿੰਘ ਨਵੀ ਅਤੇ ਬਲਜੀਤ ਬਿੰਦਰਰਖੀਆ ਨੇ ਵੀ ਦੇਸ਼ ਭਗਤੀ ਦੇ ਗੀਤ ਤੋ ਇਲਾਵਾ ਸਾਫ ਸੁੱਥਰੀ ਗਾਈਕੀ ਨਾਲ ਦਰਸ਼ਕਾ ਨੂੰ ਕੀਲੀ ਰੱਖਿਆ, ਪਾਰਟੀ ਪ੍ਰਧਾਨ ਸ੍ਰ ਦਵਿੰਦਰ ਸਿੰਘ ਸੈਣੀ ਨੇ ਆਏ ਹੋਏ ਮਹਿਮਾਨਾ ਨੂੰ ਇਸ ਇਤਿਹਾਸਿਕ ਦਿਵਸ ਦੀ ਹਰ ਇੱਕ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਦੇਸ਼ ਦੀ ਆਜ਼ਾਦੀ ਦੀ ਲੜਾਈ ਚ ਕਾਗਰਸ ਦੀ ਕੁਰਬਾਨੀਆ ਦਾ ਜ਼ਿਕਰ ਆਏ ਹੋਏ ਸੱਜਣਾ ਨਾਲ ਸਾਂਝਾ ਕੀਤਾ । ਸ੍ਰ ਸੈਣੀ ਵੱਲੋ ਆਏ ਹੋਏ ਮਹਿਮਾਨਾ ਸਰਵ ਸ੍ਰੀ ੳਮ ਪ੍ਰਕਾਸ਼ ਜੀ,ਸੈਕੰਡ ਸਕੈਟਰੀ ਲਲਿਤ ਪ੍ਰਸ਼ਾਦ ਜੀ,ਬੀ ਕੇ ਆਨੰਦ,ਮੈਡਮ ਪ੍ਰਭਾਕਰ ਜੋ ਸੱਭ ਪ੍ਰੀਵਾਰਾ ਸਮੇਤ ਇਸ ਪ੍ਰੋਗਰਾਮ ਚ ਪਹੁੰਚੇ ਸੱਭ ਦਾ ਅਤਿ ਧੰਨਵਾਦ ਕੀਤਾ।ਲੰਡਨ ਅਤੇ ਜਾਪਾਨ ਤੋ ਆਏ ਮਹਿਮਾਨਾ ਅਤੇ ਫਿਨਲੈਡ ਦੇ ਸ਼ਹਿਰ ਤਾਂਪਰੇ ਤੋ ਵਿਸ਼ੇਸ ਤੋਰ ਤੇ ਆਪਣੇ ਸਾਥੀਆ ਨਾਲ ਪਹੂੰਚੇ ਸ੍ਰ ਹਰਨਰਾਇਣ ਸਿੰਘ ਬਗੜ ਅਤੇ ਤਾਮਾਮ ਲੋਕਾ ਨੂੰ ਇੱਕਠੇ ਹੋ ਇਹ ਦਿਵਸ ਮਨਾਉਣ ਤੇ ਧੰਨਵਾਦ ਕੀਤਾ।ਸਟੇਜ ਸਕੈਟਰੀ ਦੀ ਸੇਵਾ ਸ੍ਰੀਮਤੀ ਪਾਇਲ ਅਤੇ ਸ੍ਰੀ ਮਨੋਜ ਸ਼ਰਮਾ ਜੋ ਪਾਰਟੀ ਦੇ ਵਾਈਸ ਪ੍ਰਧਾਨ ਹਨ ਹੋਣਾ ਨੇ ਬਾਖੂਬੀ ਨਾਲ ਨਿਭਾਈ।ਇੰਡੀਅਨ ੳਵਰਸ਼ੀਜ ਕਾਗਰਸ ਦੇ ਸੀਨੀਅਰ ਵਾਈਸ ਪ੍ਰਧਾਨ ਸ੍ਰ ਸ਼ੇਰ ਜੰਗ ਬਹਾਦਰ ਸਿੰਘ,ਵਾਈਸ ਪ੍ਰਧਾਨ ਸ੍ਰ ਪ੍ਰੀਤਮ ਸੈਣੀ,ਮਨੋਜ ਸ਼ਰਮਾ,ਗੁਰਦੀਪ ਸਿੰਘ, ਮੁਨੀਸ਼ ਸ਼ਰਮਾ,ਮਨਜੀਤ ਸਿੰਘ,ਭੁਪਿੰਦਰ ਸਿੰਘ ਧਮੜੇਤ, ਮਾਨ ਸਿੰਘ ਮਹਿੰਦਵਾਨ,ਗੁਰਪ੍ਰੀਤ ਸਿੰਘ ਸੈਣੀ(ਸਾਰੇ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਦੇ ਪੰਤਵੱਤੇ ਸੱਜਣ) ਤੋ ਇਲਾਵਾ ਉੱਘੇ ਬਿਜਨੈਸਮੈਨ ਨਰੇਸ਼ਪਾਲ, ਸ੍ਰ ਗੁਲਜ਼ਾਰ ਸਿੰਘ ਚੰਦੀ,ਸ੍ਰ ਮੁਖਤਿਆਰ ਸਿੰਘ, ਚਰਨਦਾਸ ਸ਼ਰਮਾ,ਰਾਜੀਵ ਅਰੋੜਾ,ਅਨਿਲ ਬੰਸਲ,ਦਲਜੀਤ ਸਿੰਘ,ੁਸਖਦੇਵ ਬਡਵਾਲ,ਡਿਪਟੀ ਸਿੰਘ, ਸੁਨੀਲ ਕੁਮਾਰ ਸੋਨਾ,ਜੀਤਾ ਗਿੱਲ, ਲਖਵਿੰਦਰ ਗਿੱਲ,ਮਾਨਵ ਫੁੱਲ, ਇੰਡੀਅਨ ਕੱਲਚਰਲ ਕੱਲਬ ਫਿਨਲੈਡ ਦੇ ਪ੍ਰਧਾਨ ਸ੍ਰ ਸੁਖਦਰਸ਼ਨ ਸਿੰਘ ਗਿੱਲ(ਮੋਗਾ) ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸਮਾਪਤੀ ਵੇਲੇ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਸੈਣੀ ਅਤੇ ਸਾਥੀਆ ਵੱਲੋ ਆਜਾਦੀ ਦਿਵਸ ਦੀਆ ਖੁਸ਼ੀਆ ਨੂੰ ਇੱਕਠੇ ਹੋ ਮਨਾਉਣ ਆਏ ਸੱਜਣਾ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।
ੳਸਲੋ(ਨਾਰਵੇ) ਵਿੱਖੇ ਗੁਰਮਤਿ ਕੈਪ ਲਗਾਇਆ ਗਿਆ।
.jpg)
ੳਸਲੋ(ਰੁਪਿੰਦਰ ਢਿੱਲੋ ਮੋਗਾ)-ਗੁਰੂਦੁਆਰਾ ਸ਼੍ਰੀ ਗੁਰੂ ਨਾਨਕ ਨਿਵਾਸ ੳਸਲੋ ਦੇ ਮੁੱਖ
ਸੇਵਾਦਾਰ ਬੀਬੀ ਅਮਨਦੀਪ ਕੋਰ ਅਤੇ ਸਹਿਯੋਗੀ,ਗੁਰਸਿੱਖ ਨੋਜਵਾਨ ਸਨਦੀਪ ਸਿੰਘ ,ਮਨਮੀਤ ਸਿੰਘ, ਸੁਮੀਤ
ਸਿੰਘ ਆਦਿ ਦੇ ਉੱਦਮ ਸੱਦਕੇ ਗੁਰਮਤਿ ਕੈਪ ਲਗਾਇਆ ਗਿਆ। ਜਿਸ ਵਿੱਚ ਤਕਰੀਬਨ 80 ਕੁ ਬੱਚਿਆ ਨੇ ਭਾਗ
ਲਿਆ।ਇਸ ਕੈਪ ਵਿੱਚ ਬੱਚਿਆ ਨੇ ਧਾਰਮਿਕ ਵਿੱਦਿਆ,ਕੀਰਤਨ,ਸਿੱਖ ਰਹਿਤ ਮਰਿਆਦਾ ਆਦਿ ਦੀ ਸਿੱਖਿਆ
ਪ੍ਰਾਪਤ ਕੀਤੀ। 5 ਦਿਨ ਚੱਲੇ ਇਸ ਗੁਰਮਤਿ ਕੈਪ ਚ ਧਾਰਿਮਕ ਜਾਣਕਾਰੀ ਤੋ ਇਲਾਵਾ ਸ਼ਰੀਰਕ ਚੁੱਸਤੀ
ਫੁਰਤੀ ਲਈ ਜਰੂਰੀ ਟਰੈਨਿੰਗ ਕੈਪ ਵੀ ਲਗਿਆ।ਸਵੀਡਨ ਤੋ ਵੀ ਕੁੱਝ ਬੱਚਿਆ ਨੇ ਇਸ ਕੈਪ ਵਿੱਚ ਹਿੱਸਾ
ਲਿਆ।ਇੰਗਲੈਡ ਤੋ ਭਾਈ ਦਵਿੰਦਰ ਸਿੰਘ, ਭਾਈ ਪਰਮਜੀਤ ਸਿੰਘ , ਬੀਬੀ ਸੀਤਾ ਕੋਰ,ਬੀਬੀ ਸ਼ੇਰਾ ਕੋਰ
ਖਾਲਸਾ ਵੀ ਪਹੁੰਚੇ। ਭਾਈ ਗੁਰਪ੍ਰੀਤ ਸਿੰਘ ਬਠਿੰਡੇ ਵਾਲਿਆ ਦੇ ਜੱਥੇ ਨੇ ਵੀ ਇਸ ਗੁਰਮਤਿ ਕੈਪ ਚ
ਸਹਿਯੋਗ ਦਿੱਤਾ।
ਜਰਮਨ ਦੇ ਸ਼ਹਿਰ ਨਿਉਨਬਰਗ ਵਿੱਚ ਵਿਸ਼ੇਸ਼ ਸੈਮੀਨਾਰ ਤੇ ਸਿੱਖ ਚਿੰਤਕ ਸ੍ਰ. ਅਜਮੇਰ ਸਿੰਘ ਦਾ ਸ੍ਰ. ਹਰਿੰਦਰ ਸਿੰਘ ਮਹਿਬੂਬ ਯਾਦਗਰੀ ਗੋਲਡ ਮੈਡਲ ਨਾਲ ਹੋਇਆ ਸਨਮਾਨ
.jpg)
.jpg)
ਜਰਮਨ(ਗੁਰਚਰਨ ਸਿੰਘ ਗੁਰਾਇਆ) ਜਰਮਨ ਦੇ ਸ਼ਹਿਰ ਨਿਉਨਬਰਗ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਨਵੀਂ ਖਰੀਦੀ ਬਿਲਡਿੰਗ ਲਈ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਲਈ ਤੇ ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ ਨੇ ਸਿੱਖ ਕੌਮ ਦੇ ਮਜੂੌਦਾਂ ਹਲਾਤਾਂ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਦੇਸ਼ ਪੰਜਾਬ ਦੀ ਧਰਤੀ ਤੋਂ ਵੀਹਵੀ ਸਦੀ ਦੀ ਸਿੱਖ ਰਾਜਨੀਤੀ ਦੇ ਲੇਖਕ ਤੇ ਚਿੰਤਕ ਸ੍ਰ. ਅਜਮੇਰ ਸਿੰਘ ਜੀ ਤੇ ਇੰਗਲੈਡ ਤੋਂ ਪੰਥਕ ਰਹਿਤ ਮਰਯਾਦਾ ਦਰਪਣ ਦੇ ਲੇਖਕ ਸਿੱਖ ਵਿਦਵਾਨ ਭਾਈ ਗੁਰਬਖਸ਼ ਸਿੰਘ ਗੁਲਸ਼ਨ ਜੀ ਪ੍ਰਬੰਧਕਾਂ ਦੇ ਵਿਸ਼ੇਸ਼ ਸੱਦੇ ਤੇ ਪੰਹੁਚੇ ਸਮਾਗਮ ਦੀ ਅਰੰਭਤਾ ਗੁਰਦੁਆਰਾ ਸਾਹਿਬ ਜੀ ਦੇ ਗੰਥੀ ਸਾਹਿਬਾਨ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਕੀਤੀ । ਸਟੇਜ ਦੀ ਸੇਵਾ ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ ਦੇ ਪ੍ਰੈਸ ਸਕੱਤਰ ਭਾਈ ਤਰਸੇਮ ਸਿੰਘ ਨੇ ਕਰਦਿਆ ਹੋਇਆ ਅੱਜ ਦੇ ਸਮਾਗਮ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਹੋਇਆ ਸਿੱਖ ਵਿਦਵਾਨ ਭਾਈ ਗੁਰਬਖਸ਼ ਸਿੰਘ ਗੁਲਸ਼ਨ ਜੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਸ਼ਬਦ ਗੁਰੂ ਤੇ ਪੰਥਕ ਰਹਿਤ ਮਰਯਾਦਾ ਵਿਸ਼ੇ ਤੇ ਸੰਗਤਾਂ ਨੂੰ ਵੀਚਾਰ ਸਰਵਣ ਕਰਾਉਣ ਦੀ ਬੇਨਤੀ ਕੀਤੀ ਤੇ ਸੰਗਤਾਂ ਨੂੰ ਵੀ ਇਹਨਾਂ ਦੇ ਵੀਚਾਰ ਸਰਵਣ ਕਰਨ ਤੋਂ ਬਾਅਦ ਆਪਣੇ ਗੁਰਮਤਿ ਨਾਲ ਸਬੰਧਤ ਸਵਾਲ ਆਪ ਜਾਂ ਲਿਖਕੇ ਦੇਣ ਦੀ ਬੇਨਤੀ ਕੀਤੀ। ਭਾਈ ਗੁਰਬਖਸ਼ ਸਿੰਘ ਜੀ ਨੇ ਬਹੁਤ ਹੀ ਵਿਸਥਾਰ ਨਾਲ ਗੁਰਬਾਣੀ ਦੇ ਹਵਾਲਿਆ ਨਾਲ ਕਿ ਸਾਡੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਤੇ ਇਸ ਦੇ ਬਰਾਬਰ ਹੋਰ ਕੋਈ ਥਾਂ ਨਹੀ ਲੈ ਸਕਦਾ ਤੇ ਉਹਨਾਂ ਨੇ ਗੁਰਬਾਣੀ ਤੇ ਦੁਨਿਆਵੀ ਵੱਖ ਤੋਂ ਵੀ ਇੱਕ ਸੁਹਾਗਣ ਤਾਂ ਹੀ ਕਹਾ ਸਕਦੀ ਹੈ ਕਿ ਜੇਕਰ ਉਸਦਾ ਸਿਰਫ ਆਪਣੇ ਪਤੀ ਨਾਲ ਹੀ ਸਨੇਹ ਹੋਵੇ ਤੇ ਜੇਕਰ ਕੋਈ ਬੇਸ਼ੱਕ ਹਾਰ ਸ਼ਿਗਾਰ ਲਾਕੇ ਸੁਹਾਗਣ ਕਹਾਉਣ ਦਾ ਯਤਨ ਕਰੇ ਤੇ ਉਸਦੇ ਮਨ ਵਿੱਚ ਪਤੀ ਤੋਂ ਬਿਨ੍ਹਾਂ ਹੋਰ ਕਿਸੇ ਦਾ ਸਨੇਹ ਵੀ ਹੋਵੇ ਤਾਂ ਉਹ ਸੁਹਾਗਣ ਨਹੀ ਕਹਾ ਸਕਦੀ ਪਰ ਸੁਹਗਣ ਕਹਾਉਣ ਦਾ ਸਵਾਂਗ ਤਾਂ ਰਚਾ ਸਕਦੀ ਹੈ ਇਸੇ ਤਰ੍ਹਾਂ ਸਿੱਖ ਕਹਾਉਣ ਵਾਲਾ ਪੰਜ ਕਕਾਰੀ ਸਿੰਘ ਜੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਹੋਰ ਕਿਸੇ ਗ੍ਰੰਥ ਅੱਗੇ ਸੀਸ ਝੁਕਾਉਦੇ ਹਨ ।ਉਹ ਵੀ ਗੁਰੂ ਦੇ ਹੁਕਮਾਂ ਤੋਂ ਉਲਟ ਜਾਕੇ ਸਿੱਖ ਹੋਣ ਦਾ ਸਵਾਂਗ ਹੀ ਕਰ ਰਹੇ ਹਨ ।ਗੁਰੂ ਗੋਬਿੰਦ ਸਿੰਘ ਜੀ ਨੇ ਜੀ ਨੇ ਸਭ ਸਿੱਖਾਂ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਆਤਮਾ ਗ੍ਰੰਥ ਵਿੱਚ ਸਰੀਰ ਖਾਲਸੇ ਵਿੱਚ ਸੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਤੇ ਪੰਥ ਪ੍ਰਮਾਣਤ ਰਹਿਤ ਮਰਯਾਦਾ ਨੂੰ ਹੀ ਮੰਨਣਾ ਚਾਹੀਦਾ ਹੈ ।ਇਸ ਤੋਂ ਬਾਅਦ ਦੇਸ਼ ਪੰਜਾਬ ਦੀ ਧਰਤੀ ਤੋਂ ਆਏ ਸਿੱਖ ਚਿੰਤਕ ਸ੍ਰ. ਅਜਮੇਰ ਸਿੰਘ ਜੀ ਨੂੰ ਸਿੱਖ ਰਾਜਨੀਤੀ ਦੇ ਵਿਸ਼ੇ ਤੇ ਵੀਚਾਰ ਸਾਝੇ ਕਰਨ ਲਈ ਬੇਨਤੀ ਕੀਤੀ ਗਈ ।ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਵਾਪਰੀ ਦੁੱਖਦਾਈ ਘਟਨਾ ਕਿ ਜਝਾਰੂ ਲਹਿਰ ਦੇ ਸਿਰਕੱਢ ਤੇ ਪੰਚ ਪ੍ਰਧਾਨੀ ਦੇ ਆਗੂ ਭਾਈ ਸੁਰਿੰਦਰਪਾਲ ਸਿੰਘ ਦੇ ਸਰੀਰਕ ਤੌਰਤੇ ਸਦੀਵੀ ਵਿਛੋੜਾ ਦੇ ਗਏ ਨੂੰ ਭਾਵਭਿੰਨੀ ਸ਼ਰਧਾਜਲੀ ਤੇ ਉਸ ਨਾਲ ਲੰਮੇ ਸਮੇਂ ਦੀ ਸਾਂਝ ਤੇ ਭਾਈ ਸੁਰਿੰਦਰਪਾਲ ਸਿੰਘ ਵੱਲੋਂ ਸਿੱਖ ਸੰਘਰਸ਼ ਵਿੱਚ ਦ੍ਰਿੜਤਾ ਨਾਲ ਨਿਭਾਏ ਰੋਲ ਤੇ ਸਿੱਖ ਸੰਘਰਸ਼ ਦੇ ਸਿਧਾਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਪਾਏ ਯੋਗਦਾਨ ਦੀ ਤੇ ਕੀਤੀਆਂ ਅਣਥੱਕ ਸੇਵਾਵਾਂ ਦੀ ਸਾਝ ਪਾਉਣ ਤੋਂ ਬਾਅਦ ਸਿੱਖ ਕੌਮ ਦੀ ਮੌਜੂਦਾਂ ਹਲਾਤਾਂ ਤੇ ਬਹੁਤ ਹੀ ਉੱਚ ਪਾਏ ਦੀਆਂ ਵੀਚਾਰਾਂ ਦੀ ਸਾਂਝ ਸੰਗਤਾਂ ਨਾਲ ਪਾਈ ਉਹਨਾਂ ਨੇ ਸਿੱਖ ਕੌਮ ਨਾਲ ਬ੍ਰਹਮਵਾਦ ਵੱਲੋ ਸਿੱਖ ਕੌਮ ਤੇ ਕੀਤੇ ਜਾ ਰਹੇ ਦਿੱਸ ਰਹੇ ਤੇ ਅਣਦਿੱਸ ਰਹੇ ਹਮਲਿਆਂ ਤੋਂ ਜਾਣੂ ਕਰਾਉਦਿਆਂ ਹੋਇਆ ਕਿਹਾ ਕਿ ਸਿੱਖ ਕੌਮ ਜੋ ਇਸ ਤੇ ਬਾਹਰੀ ਹਮਲੇ ਹੋ ਰਹੇ ਹਨ ਜਾਂ ਸਰੀਰਕ ਤੌਰਤੇ ਹੁੰਦੇ ਹਨ ਉਹਨਾਂ ਦਾ ਬਹੁਤ ਛੇਤੀ ਰੈਕਸ਼ਨ ਕਰਦੀ ਹੈ । ਪਰ ਜੋ ਹਮਲੇ ਲੁਕਵੇ ਰੂਪ ਵਿੱਚ ਜੋ ਕਿ ਉਹ ਬਹੁਤ ਹੀ ਲੰਮੇ ਸਮੇਂ ਕੀਤੇ ਜਾ ਰਹੇ ਹਨ । ਜਿਨ੍ਹਾਂ ਦਾ ਕੌਮ ਪੂਰੀ ਤਰ੍ਹਾਂ ਬ੍ਰਹਮਵਾਦ ਅਸਰ ਕਬੂਲ ਕਰ ਚੁੱਕੀ ਹੈ । ਜਿਵੇਂ ਕਿ ਬ੍ਰਹਮਵਾਦ ਦੀ ਸੋਚ ਸੀ ਕਿ ਸਿੱਖ ਕੌਮ ਕੋਲੋ ਗੁਰੂ ਸਾਹਿਬਾਂ ਦਾ ਸਿਧਾਤ ਗੁਰਬਾਣੀ ਦਾ ਭੰਡਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਇਸ ਵਿੱਚ ਤਾਂ ਕਿਸੇ ਤਰ੍ਹਾਂ ਦੀ ਮਿਲਾਵਟ ਹੋ ਨਹੀ ਸਕਦੀ । ਉਹਨਾਂ ਨੇ ਬਹੁਤ ਹੀ ਚਲਾਕੀ ਨਾਲ ਇਸਦੇ ਇਤਿਹਾਸ ਵਿੱਚ ਮਿਲਾਵਟ ਕਰਨ ਦੇ ਨਾਲ ਨਾਲ ਗੁਰੂ ਸਾਹਿਬਾਂ ਨੂੰ ਮਨੁੱਖਤਾ ਦੇ ਰਹਿਬਰ ਨਾ ਹੋਕੇ ਸ਼ਿਵਾ ਜੀ ਮਰਹੱਟਾ, ਰਾਣਾ ਪ੍ਰਤਾਪ ਵਾਂਗ ਰਾਸ਼ਟਰਵਾਦੀ ਜਾਂ ਇਸ ਤਰ੍ਹਾਂ ਕਿ ਉਹਨਾਂ ਨੇ ਹਿੰਦੋਸਤਾਨ ਲਈ ਕੁਰਬਾਨੀਆਂ ਕੀਤੀਆਂ ਤੇ ਸਿੱਖਾਂ ਦੇ ਮਨਾਂ ਅੰਦਰ ਇਹ ਭਰਨ ਦੀ ਕੋਸ਼ਿਸ਼ ਕੀਤੀ ਜਾਂ ਰਿਹੀ ਹੈ । ਕਿ ਦੇਸ਼ ਪਹਿਲਾਂ ਸਿੱਖੀ ਬਾਅਦ ਵਿੱਚ ਹੈ ।ਜੋ ਕਿ ਇਹ ਵਰਤਾਰਾ ਬਹੁਤ ਹੀ ਲੰਮੇਂ ਸਮੇਂ ਤੋਂ ਚਲਦਾ ਆ ਰਿਹਾ ਹੈ । ਜਿਸ ਦਾ ਸਰੂਪ ਤਹਾਡੇ ਸਾਹਮਣੇ ਹੈ, ਕਿ ਅੰਗਰੇਜ਼ਾਂ ਦੀ ਫੌਜ ਵਿੱਚ ਨੌਕਰੀ ਕਰਨ ਵਾਲੇ ਸੈਨਿਕ ਜੋ ਸੰਸਾਰ ਦੀ ਪਹਿਲੀ ਤੇ ਦੂਜੀ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਇਟਲੀ ਦੇ ਸਿੰਘ ਵੱਲੋਂ ਯਾਦਗਰ ਬਣਾਈ ਜਾਂ ਰਿਹੀ ਜਿਸ ਦਾ ਨੀਹ ਪੱਥਰ ਪੰਜ ਸਿੰਘਾਂ ਨੇ ਰੱਖਿਆਂ ਮੈਨੂੰ ਇਹ ਖਬਰ ਪੜ੍ਹਕੇ ਬੜੀ ਹੈਰਾਨੀ ਹੋਈ ਕਿ ਦੂਜੇ ਦੇਸ਼ ਦੀ ਖਾਤਰ ਲੜਨ ਵਾਲੇ ਫੌਜੀਆਂ ਦੀ ਯਾਦਗਰ ਤਾਂ ਸਿੱਖ ਬਣਾ ਰਹੇ ਹਨ ਮੈ ਇਹ ਨਹੀ ਕਹਿੰਦਾ ਕਿ ਯਾਦਗਰ ਨਹੀ ਬਣਨੀ ਚਹੀਦੀ ।ਪਰ ਸੋਚੋ ਕਿ ਸਿੱਖ ਕੌਮ ਦਾ ਆਪਣਾ ਦੇਸ਼ ਪੰਜਾਬ ਤੇ ਰਾਜ ਸੀ । ਸਿੱਖ ਰਾਜ ਦੀ ਖਾਤਰ ਲੜਨ ਵਾਲਿਆਂ ਦੀਆਂ ਸਿੱਖਾਂ ਨੇ ਕਿੰਨੀਆਂ ਕੁ ਯਾਦਗਾਰਾਂ ਬਣਾਈਆਂ ਹਨ ।ਅੱਜ ਤੋਂ 26 ਸਾਲ ਪਹਿਲਾਂ ਹਿੰਦੋਸਤਾਨ ਦੀ ਹਕੂਮਤ ਵੱਲੋ ਜੂਨ 84 ਦੇ ਵਿੱਚ ਵਰਤਾਏ ਖੂਨੀ ਘਲੂਘਾਰੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਕੌਮ ਤੇ ਲੀਡਰਾਂ ਨੇ ਯਾਦਗਰ ਕਿਉ ਨਹੀ ਬਣਾ ਰਿਹੀ । ਜਿਨ੍ਹਾਂ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾਂ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।ਉਨਾਂ ਸਿੰਘਾਂ ਦੀ ਯਾਦਗਰ ਨਾ ਬਣਾਕੇ ਕੀ ਅਸੀ ਬਜੱਰ ਗੁਨਾਹ ਕਰਨ ਦੇ ਭਾਗੀ ਤਾਂ ਨਹੀ ਬਣ ਰਹੇ । ਅੱਜ ਇਹਨਾਂ ਗੱਲ਼ ਨੂੰ ਸਮਝਣ ਦੀ ਲੋੜ ਹੈ ।ਤੇ ਹੋਰਾਂ ਲਈ ਸ਼ਹੀਦ ਹੋਣ ਵਾਲਿਆਂ ਦੀਆਂ ਯਾਦਗਾਰਾਂ ਬਣਾਉਣ ਤੋਂ ਪਹਿਲਾਂ ਆਪਣੇ ਧਰਮ ਤੇ ਸਿੱਖ ਰਾਜ ਲਈ ਆਪਾਂ ਵਾਰ ਗਿਆ ਦੀ ਯਾਦਗਰਾਂ ਬਣਾਉਣੀਆਂ ਚਾਹੀਦੀਆਂ । ਸ੍ਰ. ਅਜਮੇਰ ਸਿੰਘ ਦੇ ਵੀਚਾਰ ਤੇ ਬੋਲਣ ਦੀ ਸ਼ੈਲੀ ਨੇ ਸਾਹਮਣੇ ਬੈਠੀ ਸੰਗਤ ਨੂੰ ਇਸ ਤਰ੍ਹਾਂ ਪ੍ਰਭਾਵਤ ਕੀਤਾ ਕਿ ਸੰਗਤਾਂ ਵਿੱਚ ਕਈ ਪੜ੍ਹੇ ਲਿਖੇ ਸੱਜਣ ਇਹ ਕਹਿਣ ਲਈ ਮਜ਼ਬੂਰ ਹੋ ਗਏ ਕਿ ਸ੍ਰ: ਅਜਮੇਰ ਸਿੰਘ ਜੀ ਦੇ ਵੀਚਾਰਾਂ ਨੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਸ੍ਰ. ਅਜਮੇਰ ਸਿੰਘ ਜੀ ਬਹੁਤ ਹੀ ਸੁਲਝੇ ਹੋਏ ਤਰੀਕੇ ਤੇ ਪਿਆਰ ਨਾਲ ਅਜ਼ਾਦੀ ਦੀ ਗੱਲ ਕਰਨ ਵਾਲੇ ਵੀਰਾਂ ਨੂੰ ਕਿਹਾ ਕਿ ਬਹੁਤ ਹੀ ਸਲੀਕੇ ਤੇ ਤਿਆਗ ਦੀ ਭਾਵਨਾਂ ਨਾਲ ਆਪਸੀ ਵਿਰੋਧ ਭਾਵਨਾਂ ਤੋਂ ਉਪਰ ਉਠਕੇ ਵਿਚਰਨਾਂ ਚਾਹੀਦਾ ਹੈ ।ਜਰਮਨ ਵਿੱਚ ਸ੍ਰ. ਅਜਮੇਰ ਸਿੰਘ ਜੋ ਕਿ ਗੁਰਦੁਆਰਾ ਕੇਂਦਰੀ ਕਮੇਟੀ ਦੇ ਸੱਦੇ ਤੇ ਪਿਛਲੇ ਇੱਕ ਮਹੀਨੇ ਤੋਂ ਸੈਮੀਨਾਰਾਂ ਵਿਸ਼ੇਸ਼ ਮੀਟਿੰਗਾਂ ਰਾਹੀ ਆਪਣੇ ਕੀਮਤੀ ਵੀਚਾਰਾਂ ਦੀ ਸਾਂਝ ਪਾਈ ਤੇ ਹਰ ਇਕ ਨੇ ਇਹਨਾਂ ਦੇ ਵੀਚਾਰਾਂ ਦੀ ਸ਼ਲਾਘਾਂ ਕੀਤੀ ਪਰ ਹੁਣ ਦੇਖਣਾ ਹੈ ਕਿ ਇਸ ਨੂੰ ਅਮਲ ਵਿੱਚ ਕਿਤਨਾ ਕੁ ਲੈ ਕੇ ਆਉਦੇ ਹਨ ।ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ ਦੇ ਪ੍ਰਧਾਨ ਭਾਈ ਕਮਲਜੀਤ ਸਿੰਘ ਰਾਏ ਨੇ ਸੰਗਤਾਂ ਤੇ ਪੰਥਕ ਜਥੇਬੰਦੀਆਂ ਵੱਲੋ ਮਿਲੇ ਭਰਵੇਂ ਸਹਿਯੋਗ ਲਈ ਧੰਨਵਾਦ ਕੀਤਾ । ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨਿਉਨਬਰਗ ਦੇ ਪ੍ਰਧਾਨ ਭਾਈ ਦਿਲਬਾਗ ਸਿੰਘ ਨੇ ਸਮੂਹ ਸੰਗਤਾਂ ਤੇ ਗੁਰਦੁਆਰਾ ਸਾਹਿਬ ਜੀ ਦੀ ਨਵੀਂ ਬਿਲਡਿੰਗ ਖਰੀਦਣ ਲਈ ਵੱਖ ਵੱਖ ਗੁਰਦੁਆਰਿਆਂ ਵੱਲੋ ਮਾਈਕ ਤੌਰਤੇ ਮਿਲੀ ਸਾਹਾਇਤਾ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ । ਸੰਗਤਾਂ ਵਿੱਚੋ ਗੁਰਮਤਿ ਨਾਲ ਸਬੰਧਤ ਕਈ ਸਵਾਲ ਜਵਾਬ ਹੋਏ ਜਿਹਨਾਂ ਦੇ ਸਿੱਖ ਵਿਦਵਾਨਾਂ ਨੇ ਸੰਗਤਾਂ ਨਾਲ ਸ਼ਾਂਝੇ ਕੀਤੇ ।ਸਮਾਗਮ ਦੇ ਅੰਤ ਵਿੱਚ ਗੁਰਦੁਆਰਾ ਕੇਂਦਰੀ ਕਮੇਟੀ ਦੇ ਪ੍ਰਧਾਨ ਭਾਈ ਕਮਲਜੀਤ ਸਿੰਘ ਰਾਏ ਮੀਤ ਪ੍ਰਧਾਨ ਭਾਈ ਦਿਲਬਾਗ ਸਿੰਘ, ਸਕੱਤਰ ਭਾਈ ਮੁਖਤਿਆਰ ਸਿੰਘ, ਪ੍ਰੈਸ ਸਕੱਤਰ ਭਾਈ ਤਰਸੇਮ ਸਿੰਘ ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ,ਬੱਬਰ ਖਾਲਸਾ ਇੰਟਰਨੈਸ਼ਨਲ ਜਰਮਨੀ ਦੇ ਆਗੂ ਭਾਈ ਸਤਨਾਮ ਸਿੰਘ ਬੱਬਰ ਬਾਬਾ ਬਕਾਲਾ, ਦਲ ਖਾਲਸਾ ਇੰਟਰਨੈਸ਼ਨਲ ਦੇ ਭਾਈ ਗੁਰਦੀਪ ਸਿੰਘ ਪ੍ਰਦੇਸੀ, ਗੁਰਦੁਆਰਾ ਸਿੱਖ ਸੈਟਰ ਫਰੈਕਫਰਟ ਦੇ ਪ੍ਰਧਾਨ ਭਾਈ ਅਨੂਪ ਸਿੰਘ ਗੁਰਦੁਆਰਾ ਲਾਇਪਸਿਕ ਦੇ ਪ੍ਰਧਾਨ ਤੇ ਮੀਡੀਆ ਪੰਜਾਬ ਦੇ ਮਾਲਕ ਭਾਈ ਬਲਦੇਵ ਸਿੰਘ ਬਾਜਵਾ,ਗੁਰਦੁਆਰਾ ਰੀਗਨਸਬਰਗ ਦੇ ਭਾਈ ਸੁਖਵਿੰਦਰ ਸਿੰਘ ਲਾਡੀ, ਗੁਰਦੁਆਰਾ ਅਕਸਬਰਗ ਦੇ ਭਾਈ ਕਸ਼ਮੀਰ ਸਿੰਘ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਉਨਬਰਗ ਨੇ ਸ੍ਰ. ਅਜਮੇਰ ਸਿੰਘ ਨੂੰ ਸਿੱਖ ਵਿਦਵਾਨ ਸ੍ਰ. ਹਰਿੰਦਰ ਸਿੰਘ ਮਹਿਬੂਬ ਮੈਮੋਰੀਅਲ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ ਤੇ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਦਾ ਯਾਦਗਰੀ ਸ਼ੀਲਡ ਤੇ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ ।ਇਸ ਸਮਾਗਮ ਵਿੱਚ ਗੁਰਦੁਆਰਾ ਸਿੱਖ ਸੈਂਟਰ ਫਰੈਕਫਰਟ ਤੇ ਮਿਉਚਿਨ ਦੀ ਪ੍ਰਬੰਧਕ ਕਮੇਟੀਆਂ ਸੰਗਤਾਂ ਦੀ ਬੱਸ ਕਰਕੇ ਪੰਹੁਚੀਆਂ ਹੋਈਆਂ ਸਨ ।ਇਸ ਸਮਗਾਮ ਵਿੱਚ ਦਲ ਖਾਲਸਾ ਦੇ ਆਗੂ ਭਾਈ ਸੁਰਿੰਦਰ ਸਿੰਘ ਸੇਖੋ, ਭਾਈ ਬਲਜਿੰਦਰ ਸਿੰਘ ਪੰਨੂ, ਗੁਰਦੁਆਰਾ ਬਰਲਿਨ ਦੇ ਖਜਾਨਚੀ ਭਾਈ ਮਨਜੀਤ ਸਿੰਘ ਭੰਡਾਲ, ਭਾਈ ਸੁਖਦੇਵ ਸਿੰਘ ਕਾਮੈਸਿਟ, ਬੱਬਰ ਖਾਲਸਾ ਜਰਮਨੀ ਦੇ ਭਾਈ ਗੁਰਵਿੰਦਰ ਸਿੰਗ ਗੋਲਡੀ,ਭਾਈ ਰਾਸ਼ਪਾਲ ਸਿੰਘ ਬੀਰਪਿੰਡ ਭਾਈ ਗੁਰਵਿੰਦਰ ਸਿੰਘ, ਸ੍ਰ. ਰਣਜੀਤ ਸਿੰਘ ਦੂਲੇ, ਸ੍ਰ. ਗੁਲਜ਼ਾਰ ਸਿੰਘ ਨਿਉਨਬਰਗ ਭਾਈ ਮਲਕੀਤ ਸਿੰਘ ਮਨਹਾਈਮ , ਸ੍ਰ, ਮੰਗਲ ਸਿੰਘ ਭਾਈ ਹਰਮਿੰਦਰ ਸਿੰਘ ਇਸ ਸਮਾਗਮ ਸ਼ਾਮਲ ਹੋਏ ਅੰਤ ਵਿੱਚ ਸਮਾਪਤੀ ਦੀ ਅਰਦਾਸ ਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ ।
ਰੋਮਾਨੀਆਂ ਕਾਂਡ ਦੇ ਸ਼ਹੀਦ ਭਾਈ ਜੁਗਰਾਜ ਸਿੰਘ , ਭਾਈ ਜਗਵਿੰਦਰ ਸਿੰਘ ਅਤੇ ਖਾਲਿਸਤਾਨ ਦੀ ਪ੍ਰਪਤੀ ਲਈ ਸ਼ਹੀਦ ਹੋਏ, ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ
.jpg)
.jpg)
.jpg)
ਫਰੈਂਕਫੋਰਟ (ਜਰਮਨੀ):23 ਅਗਸਤ ਕੌਮ ਦੇ ਇਹਨਾਂ ਮਹਾਨ
ਜੋਧਿਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਇਹਨਾਂ ਮਹਾਨ ਜੋਧਿਆਂ ਦੀ ਯਾਦ ਵਿੱਚ ਗੁਰਦੁਆਰਾ ਸਿੱਖ ਸੈਂਟਰ
ਫਰੈਂਕਫੋਟਰ ਜਰਮਨੀ ਵਿਖੇ 20 ਅਗਸਤ 2010 ਨੂੰ ਸ੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਜਿਹਨਾਂ
ਦੇ ਭੋਗ 22 ਅਗਸਤ ਦਿਨ ਐਤਵਾਰ ਨੂੰ ਪਾਏ ਗਏ। ਭੋਗ ਉਪਰੰਤ ਬੱਚਿਆਂ ਤੇ ਗੁਰੁ ਘਰ ਦੇ ਵਜ਼ੀਰ ਭਾਈ
ਮਨਜੀਤ ਸਿੰਘ ਜੀ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਪੰਜਾਬ ਤੋਂ ਵਿਸ਼ੇਸ ਤੌਰ ਤੇ ਆਏ ਭਾਈ ਮਹਿਲ ਸਿੰਘ ਜੀ ਤੇ ਉਹਨਾਂ ਦੇ ਭੁਝੰਗੀ ਗੁਰਲਾਲ ਸਿੰਘ ਤੇ
ਜੁਗਰਾਜ ਸਿੰਘ ਦੇ ਕਵੀਸ਼ਰੀ ਜਥੇ ਨੇ ਜੂਨ 84 ਦੇ ਅਟੈਕ ਦੇ ਸਾਕੇ ਬਾਰੇ ਵਿਸਥਾਰ ਨਾਲ ਸੰਗਤਾਂ ਨੂੰ
ਜਾਣੂ ਕਰਵਾਇਆ ਤੇ ਕਿਹਾ ਕਿ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਇਕ ਪੁਰਾਤਨ ਮਹਾਨ ਰੂਹ ਸਨ
ਜਿੰਹਨਾਂ ਨੇ ਚਮਕੌਰ ਸਾਹਿਬ ਦਾ ਸਾਕਾ ਮੁੜ ਸਿੱਖ ਕੌਮ ਨੂੰ ਯਾਦ ਕਰਵਾਇਆਂ। ਸ਼ਹੀਦ ਸਿੰਘਾਂ ਦੀਆਂ
ਵਾਰਾਂ, "ਜਾਗੋ", "ਜੋ ਸਾਡੀ ਅਖਣ ਵੰਗਾਰੇ ਅਸੀਂ ਨਹੀਂ ਜਿਉਦਾਂ ਛੱਡਣਾਂ" ਆਦਿ ਜੁਸ਼ੀਲੀਆਂ ਵਾਰਾਂ
ਨਾਲ ਸੰਗਤਾਂ ਨੂੰ ਨਿਹਾਲ ਕੀਤਾ ਭਾਈ ਲਖਵਿੰਦਰ ਸਿੰਘ ਮੱਲ਼੍ਹੀ ਨੇ ਸਟੇਜ ਦੀ ਸੇਵਾ ਸੰਭਾਦਿਆਂ ਕਿਹਾ
ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਕੌਮ ਦੇ ਸਪਰੀਮ ਹਨ, ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਨਾ
ਹਰ ਇੱਕ ਸਿੱਖ ਦਾ ਫਰਜ਼ ਹੈ, ਜੋ ਵੀ ਇਥੋ ਆਕੀ ਹੋਇਆਂ ਹੈ ਉਸ ਨੂੰ ਹਮੇਸ਼ਾਂ ਅੰਤ ਸਮੇਂ ਇਥੋ ਮੁਆਫੀ
ਮੰਗਣੀ ਪਈ ਹੈ ਭਾਵੇ ਉਹ ਨਿਹੰਝ ਸੰਤਾ ਸਿੰਘ ਹੋਵੇ ਜਾਂ ਕੋਈ ਹੋਰ। ਉਹਨਾਂ ਸੰਗਤਾਂ ਨੂੰ ਇਹ ਵੀ ਜਾਣੂ
ਕਰਵਾਇਆਂ ਕਿ ਕਿਸ ਤਰ੍ਹਾਂ 20'ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਉਸ
ਸਮੇ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕੀਤਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋ ਹੁਕਮਨਾਮਾਂ
ਹੋਇਆ ਕਿ ਹਥਿਆਰਾਂ ਸਮੇਤ ਕੋਈ ਵੀ ਹਰਿਮੰਦਰ ਸਹਿਬ ਨਹੀਂ ਜਾ ਸਕਦਾ ਤਾਂ ਬਾਬਾ ਜੀ ਦਰਸ਼ਣੀ ਡਿਉਡੀ
ਤੋਂ ਹੀ ਨਮਸ਼ਕਾਰ ਕਰਕੇ ਵਾਪਿਸ ਚਲੇ ਜਾਂਦੇ ਸਨ ਤੇ ਕਿਹਦੇ ਸਨ ਕਿ ਮੇਰੇ ਗੁਰੂ ਦੇ ਹੁਕਮ ਹੈ ਕਿ ਬਿਨਾਂ
ਸ਼ਸਤਰ ਸਿੱਖ ਭੇਡ ਦੀ ਨਿਆਈ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਨਾ ਵੀ ਸਾਡਾ ਪਹਿਲਾ ਫਰਜ਼
ਹੈ। ਪਰ ਅੱਜ ਕੁਝ ਲੋਕ ਜਾਣੇ ਜਾਂ ਅਨਜਾਣ ਪੂਣੇ ਵਿੱਚ ਸਰਕਾਰੀ ਏਜੰਨਸੀਆਂ ਦੇ ਪਿਛੇ ਲੱਗ ਸ੍ਰੀ
ਅਕਾਲ ਤਖਤ ਸਾਹਿਬ ਤੋਂ ਆਕੀ ਹੋ ਰਹੇ ਹਨ।
ਸ੍ਰੀ ਅਕਾਲ ਤਖਤ ਸਮਰਪਿਤ ਕਮੇਟੀ ਜਰਮਨੀ ਦੇ ਪ੍ਰਧਾਨ ਭਾਈ ਪ੍ਰਗਟ ਸਿੰਘ ਨੇ ਆਪਣੇ ਵਿਚਾਰ ਸੰਗਤਾਂ
ਨਾਲ ਸਾਝੇ ਕਰਦਿਆਂ ਰਿਬੈਰੋ ਤੱਕ ਪੱਹੁਚਣ ਦੀ ਸਾਰੀ ਘਟਨਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਕਿ
ਕਿਸ ਤਰ੍ਹਾਂ ਉਹ ਉਸ ਪਾਪੀ ਕੋਲ ਪੁਜੇ ਤੇ ਇਸ ਤਰ੍ਹਾਂ ਰਿਬੈਰੋ ਨੂੰ ਸੋਧਣ ਦੀ ਕੋਸ਼ਿਸ ਕੀਤੀ ਪਰ ਉਹ
ਬਚ ਤਾ ਗਿਆ ਪਰ ਹੁਣ ਉਹ ਜੋ ਵੀਲ ਕੁਰਸੀ ਤੇ ਅਪਾਹਜ ਜਿੰਦਗੀ ਬਤੀਤ ਕਰ ਰਿਹਾ ਹੈ ਉਹ ਮੌਤ ਤੋਂ ਵੀ
ਬਤਰ ਹੈ ਕਿ ਉਹ ਹਰ ਰੋਜ ਮਰਦਾ ਹੈ। ਭਾਈ ਜਗਰਾਜ ਸਿੰਘ ਦੇ ਮੌਕੇ ਤੇ ਸ਼ਹੀਦ ਹੋਣ ਤੋ ਬਾਦ ਜਦ ਸਾਨੂੰ
ਜੇਲ੍ਹ ਹੋਈ ਤਾਂ ਰਿਬੈਰੋ ਦਾ ਪਰਿਵਾਰ ਵੀ ਸਾਨੂੰ ਜੇਲ੍ਹ ਵਿਚ ਮਿਲਣ ਲਈ ਆਏ ਤੇ ਕਹਿਣ ਲੱਗੇ ਕਿ
ਰਿਬੈਰੋ ਨੇ ਤਾਂ ਆਪਣੀ ਡਿਉਟੀ ਨਿਭਾਈ ਸੀ ਤੇ ਤੁਸੀ ਇਹ ਨੂੰ ਗੋਲੀਆਂ ਕਿਉ ਮਾਰੀਆਂ ? ਤਾਂ ਅਸੀ ਉਹਨਾਂ
ਨੂੰ ਦੱਸਿਆਂ ਕਿ ਇਸ ਨੇ ਡਿਉਟੀ ਦੇ ਨਾਮ ਉਪਰ ਅਨੇਕਾਂ ਬੇਕਸੂਰ ਬੱਚਿਆਂ, ਬੀਬੀਆ ਤੇ ਸਿੰਘਾਂ ਨੂੰ
ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆਂ ਤਾਂ ਉਹਨਾਂ ਮੰਨਿਆ ਕਿ ਇਹ ਤਾਂ ਬਹੁਤ ਵੱਡਾ ਪਾਪ ਹੈ ਤੇ ਸਾਨੂੰ
ਇਸ ਦੀ ਮੁਆਫੀ ਕਿਸ ਤਰ੍ਹਾਂ ਮਿਲ ਸਕਦੀ ਹੈ ਤਾਂ ਅਸੀਂ ਉਹਨਾਂ ਵੀ ਕਿਹਾ ਕਿ ਤੁਸੀ ਸ੍ਰੀ ਅਕਾਲ ਤਖਤ
ਸਾਹਿਬ ਜਾ ਕੇ ਮੁਆਫੀ ਲਈ ਬੇਨਤੀ ਕਰੋ। ਪਰ ਅਫਸੋਸ ਦੀ ਗੱਲ ਹੈ ਕੁਝ ਭੁਲੜ ਲੋਕ ਅਜ ਸ੍ਰੀ ਅਕਾਲ ਤਖਤ
ਸਾਹਿਬ ਨੂੰ ਹੀ ਚੈਲਿਜ ਕਰਨ ਲਗ ਪਏ ਹਨ, ਪਰ ਉਹਨਾਂ ਨੂੰ ਵੀ ਮੁਆਫੀ ਲਈ ਉਥੇ ਵੀ ਪੇਸ਼ ਹੋਣਾ ਪੈਣਾ
ਹੈ।
ਅੰਤ ਵਿਚ ਭਾਈ ਅਵਤਾਰ ਸਿੰਘ ਹੁੰਦਲ ਪ੍ਰਧਾਨ ਇੰਟਰਨੈਸਨਲ ਸਿੱਖ ਯੂਥ ਫੈਡਰੇਸ਼ਨ ਜਰਮਨੀ ਨੇ ਅਪਣੇ
ਵਿਚਾਰ ਸੰਗਤਾਂ ਨੂੰ ਜਾਣੂ ਕਰਵਾਉਦੇ ਹੋਏ ਕਿਹਾ ਕਿ ਸਿੱਖ ਕੌਮ ਵਿਚ ਅਨੇਕਾਂ ਹੋਰ ਵੀ ਸੰਸਥਾਵਾਂ ਤੇ
ਜਥੇਬੰਦੀਆ ਨੇ ਪਰ ਸਾਡੇ ਵਲੋਂ ਵਿਸ਼ੇਸ ਤੌਰ ਤੇ ਸ਼ਹੀਦਾਂ ਦੇ ਪ੍ਰੋਗਰਾਮ ਇਸ ਕਰਕੇ ਮਨਾਏ ਜਾਦੇ ਨੇ
ਤਾਂ ਕੇ ਸਿੱਖ ਕੌਮ ਹਮੇਸ਼ਾ ਆਪਣੇ ਸ਼ਹੀਦਾਂ ਨੂੰ ਯਾਦ ਰੱਖ ਸਕੇ ਕਿਉਕਿ ਸ਼ਹੀਦ ਕੌਮ ਦੀ ਜਿੰਦ ਜਾਨ
ਹੋਇਆਂ ਕਰਦੇ ਹਨ। ਸ਼ਹੀਦਾਂ ਨੂੰ ਭੱਲਣਾ ਇਕ ਅਕ੍ਰਿਤਘਣ ਦੀ ਨਿਸ਼ਾਨੀ ਹੈ। ਜਿਸ ਨੂੰ ਭਾਈ ਗੁਰਦਾਸ ਜੀ
ਆਪਣੀ ਇਕ ਕਬਿਤ ਵਿਚ ਕਹਿੰਦੇ ਨੇ ਕਿ ਅਕ੍ਰਿਤਘਤ ਘਣ ਦਾ ਭਾਰ ਤਾਂ ਧਰਤੀ ਵੀ ਨਹੀਂ ਚੁੱਕ ਸਕਦੀ। ਅਸੀ
ਮੌਜੂਦਾ ਸਿੱਖ ਸੰਘਰਸ਼ ਨਾਲ ਜੁੜੇ ਹੋਏ ਹਾਂ, ਇਸ ਕਰਕੇ ਅਸੀ ਗੁਰੂ ਘਰਾਂ ਦੇ ਪ੍ਰਬੰਧ ਵਿਚ ਜਿਆਦਾਂ
ਦਖਲ ਨਹੀਂ ਦੇਂਦੇ ਪਰ ਜੋ ਵੀ ਗੱਲ ਅਸੀਂ ਸੰਘਰਸ਼ ਦੀ ਕਰਨੀ ਹੈ ਉਹ ਗੁਰੂ ਘਰਾਂ, ਯੋਰਪੀਨ ਪਾਰਲੀਮੈਂਟ
ਜਾਂ ਯੂ ਐਨ ਓ ਵਿਚ ਹੀ ਹੋ ਸਕਦੀ ਹੈ ਪਿਛਲੇ ਕੁਝ ਸਾਲਾਂ ਤੋਂ ਸਿੱਖ ਕੌਮ ਨੇ ਆਪਣੀ ਪਹੁਚ ਯੋਰਪੀਨ
ਪਾਰਲੀਮੈਂਟ ਅਤੇ ਯੂ ਐਨ ਓ ਤੱਕ ਬਣਾ ਲਈ ਹੈ ਜੋ ਇੰਡੀਆਂ ਦੀ ਸਰਕਾਰੀ ਨੂੰ ਬਿਲਕੁਲ ਨਹੀਂ ਭਾਉਦੀ,
ਇਸ ਕਰਕੇ ਉਹਨਾਂ ਨੇ ਕੁਝ ਪੈਸੇ ਵਾਲੇ ਜਾਂ ਜਿੰਨ੍ਹਾਂ ਨੇ ਸਾਰੀ ਜਿੰਦਗੀ ਖਾਣ ਹੁੰਡਉਣ ਵਿਚ ਬਿਤਾਈ
ਉਹਨਾਂ ਨੂੰ ਗੁਰੂ ਘਰਾਂ ਵਿਚ ਕਾਬਿਜ ਕਰਕੇ ਖਾਲਿਸਤਾਨੀ ਸੋਚ ਵਾਲੇ ਸਿੰਘਾਂ ਨੂੰ ਗੁਰੂ ਘਰਾਂ ਦੀਆਂ
ਸਟੇਜਾਂ ਤੋਂ ਦੂਰ ਕਰਨਾ ਚਾਹੁੰਦੇ ਨੇ ਤੇ ਇਹ ਲੋਕ ਜਿਨ੍ਹਾਂ ਨੇ ਸਾਰੀ ਜਿੰਦਗੀ ਸੰਘਰਸ਼ ਵਿਚ ਬਿਤਾਈ
ਹੈ ਉਹਨਾਂ ਨੂੰ ਦੱਸਦੇ ਹਨ ਕਿ ਇਹ ਗੁਰੂ ਬਾਣੀਆਂ ਪੜ੍ਹਣੀਆਂ ਚਾਹੀਦੀਆਂ ਹਨ ਤੇ ਇਹ ਕੁਝ ਗੁਰੂ ਘਰਾਂ
ਵਿਚ ਹੋਣਾ ਚਾਹੀਦਾ ਹੈ। ਇਥੋ ਤੱਕ ਕਿ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੀ
ਫੋਟੋ ਤੇ ਹੋਰ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਜੋ ਹਥਿਆਰਾਂ ਨਾਲ ਹਨ ਤੇ ਕਿੰਤੂੰ ਪਰੰਤੂ ਕਰਦੇ ਹਨ,
ਇਸ ਪਿਛੇ ਸਰਕਾਰੀ ਸੋਚ ਕੰਮ ਕਰ ਰਹੀ ਹੈ ਅਜਿਹੇ ਲੋਕਾਂ ਨੂੰ ਪਛਾੜਨ ਲਈ ਸੰਗਤਾਂ ਨੂੰ ਜਾਗਰੂਕ ਹੋਣ
ਦੀ ਲੋੜ ਹੈ। ਅਸੀਂ ਗੁਰੂ ਘਰ ਦੀ ਕਮੇਟੀ ਖਾਸ ਤੌਰ ਤੇ ਹੀਰਾ ਸਿੰਘ ਮੱਤੇਵਾਲ, ਸਮੂੰਹ ਸੰਗਤਾਂ ਅਤੇ
ਜਰਮਨ ਦੇ ਕੌਨੇ ਕੌਨੇ ਤੋ ਚਲ ਕੇ ਆਏ ਸਮੂੰਹ ਮੈਂਬਰਾਂ ਦੇ ਧੰਨਵਾਦੀ ਹਾਂ ਜਿਹਨਾਂ ਨੇ ਇਸ ਸਮਾਗਮ
ਵਿਚ ਪਹੁਚ ਕੇ ਆਪਣੀ ਹਾਜਰੀ ਲਵਾਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸੀਆਂ ਪ੍ਰਾਪਤ ਕੀਤੀਆਂ।ਹਫਤਾਵਾਰੀ
ਸਟੇਜ ਦੀ ਸੇਵਾ ਸੰਭਾਲਦਿਆ ਗੁਰੂ ਘਰ ਦੇ ਜਰਨਲ ਸੈਕਟਰੀ ਭਾਈ ਹੀਰਾ ਸਿੰਘ ਮੱਤੇਵਾਲ ਵੱਲੋ ਗੁਰਦੁਆਰਾ
ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਦੀ ਕਮੇਟੀ ਵਲੋਂ ਭਾਈ ਪ੍ਰਗਟ ਸਿੰਘ ਪ੍ਰਧਾਨ ਸ੍ਰੀ ਅਕਾਲ ਤਖਤ
ਸਮਰਪਿਤ ਕਮੇਟੀ ਜਰਮਨੀ ਨੂੰ ਸਤਿਕਾਰ ਕਰਦੇ ਹੋਏ ਗੁਰੂ ਘਰ ਦੇ ਵਜੀਰ ਭਾਈ ਮਨਜੀਤ ਸਿੰਘ ਨੇ ਗੁਰੁ ਘਰ
ਦੀ ਅਸੀਸ ਸਿਰੋਪਾਓੁ ਦੇ ਕੇ ਸਤਿਕਾਰਿਆਂ ਗਿਆਂ। ਅਤੇ ਭਾਈ ਮਹਿਲ ਸਿੰਘ ਤੇ ਉਹਨਾਂ ਦੇ ਭੁਝੰਗੀਆਂ
ਨੂੰ ਸਿਰਪਾਓ ਨਾਲ ਨਿਵਾਜਿਆ ਗਿਆਂ। ਇੰਟਰਨੈਸਨਲ ਸਿੱਖ ਯੂਥ ਫੈਡਰੇਸ਼ਨ ਜਰਮਨੀ ਦੇ ਮੁਖ ਬੁਲਾਰੇ ਭਾਈ
ਲਖਵਿੰਦਰ ਸਿੰਘ ਵਲੋਂ ਭਾਈ ਮਹਿਲ ਸਿੰਘ ਦੇ ਜਥੇ ਨੂੰ ਜਥੇਬੰਦੀ ਵੱਲੋ ਗੁਰੂ ਘਰ ਦੀ ਅਸੀਸ ਸਿਰੋਪਾਉ
ਨਾਲ ਸਤਿਕਾਰ ਕੀਤਾ ਗਿਆ।
ਇੰਡੀਅਨ ੳਵਰਸੀਜ ਕਾਗਰਸ ਨਾਰਵੇ ਵੱਲੋ 15 ਅਗਸਤ ਨੂੰ ਸਮਰਪਿਤ ਪ੍ਰੋਗਰਾਮ
ਕਰਵਾਇਆ ਗਿਆ
.jpg)
ੳਸਲੋ(ਰੁਪਿੰਦਰ ਢਿੱਲੋ ਮੋਗਾ)-ਭਾਰਤ ਦੇ ਆਜ਼ਾਦੀ ਦਿਨ 15 ਅਗਸਤ ਨੂੰ ਸਿਰਫ ਭਾਰਤ ਵਿੱਚ ਹੀ ਨਹੀ ਬਲਕਿ ਦੁਨੀਆ ਭਰ ਵਿੱਚ ਜਿੱਥੇ ਵੀ ਭਾਰਤੀ ਵਸੇ ਹਨ ਵੱਲੋ ਧੁਮ ਧਾਮ ਨਾਲ ਮਨਾਇਆ ਗਿਆ ਅਤੇ ਅਜੇ ਵੀ ਅਗਸਤ ਮਹੀਨੇ ਇਸ ਖੁਸ਼ੀ ਪੂਰਵਕ ਦਿਨ ਨੂੰ ਮਨਾਇਆ ਜਾ ਰਿਹਾ ਹੈ। ਯਰੋਪ ਦੇ ਖੂਬਸੂਰਤ ਮੁੱਲਕ ਨਾਰਵੇ ਚ ਵੀ ਇੰਡੀਅਨ ੳਵੲਸ਼ੀਜ ਕਾਗਰਸ ਵੱਲੋ ਇਸ ਖੁਸ਼ੀ ਨੂੰ ਸਭਿਆਚਾਰਿਕ ਪ੍ਰੋਗਰਾਮ ਕਰਵਾ ਸਾਂਝਾ ਕੀਤਾ ਗਿਆ ਤੇ ਆਜ਼ਾਦੀ ਦੇ ਸ਼ਹੀਦਾ ਨੂੰ ਸੱਚੀ ਸ਼ਰਧਾਜਲੀ ਭੇਟ ਕੀਤੀ ਗਈ। ਨਾਰਵੇ ਦੀ ਰਾਜਧਾਨੀ ੳਸਲੋ ਦੇ ਲੋਰਨਸਕੂਗ ਇਲਾਕੇ ਦੇ ਕਲਚਰਲ ਹਾਊਸ ਵਿਖੇ ਨਾਰਵੇ ਚ ਭਾਰਤੀ ਅੰਬੈਸੀ ਦੇ ਫੱਸਟ ਸਕੈਟਰੀ ਸ਼੍ਰੀ ਦਿਨੇਸ਼ ਕੁਮਾਰ ਜੀ ਨੰਦਾ ਨੇ ਸ਼ਾਮਾ ਰੋਸ਼ਨ ਕਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਆਪਣੇ ਭਾਸ਼ਣ ਵਿੱਚ ਸ੍ਰੀ ਨੰਦਾ ਜੀ ਅਤੇ ਇੰਡੀਅਨ ੳਵਰਸੀਜ ਕਾਗਰਸ ਨਾਰਵੇ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ(ਚੱਬੇਵਾਲ) ਨੇ ਸੱਭ ਨੂੰ ਆਜ਼ਾਦੀ ਦਿਵਸ ਦੀ ਖੁਸ਼ੀਆ ਦੀ ਵਧਾਈ ਦਿੱਤੀ ਅਤੇ ਜੀ ਆਇਆ ਨੂੰ ਆਖਿਆ। ਰਾਸ਼ਟਰੀ ਗੀਤ ਗਾ ਆਜ਼ਾਦੀ ਦੇ ਸ਼ਹੀਦਾ ਨੂੰ ਯਾਦ ਕੀਤਾ ਗਿਆ।ਅੰਸ਼ੂ ਜੈਨ ਨੇ ਬੜੀ ਹੀ ਬੇਖੂਬੀ ਨਾਲ ਸਟੇਜ ਸਕੈਟਰੀ ਦੀ ਭੂਮਿਕਾ ਨਿਭਾਈ।ਨਾਰਵੇ ਮਨਿਸਟਰੀ ਤੋ ਮਿਸ ਕ੍ਰਿਸਟੀਨ ਨੇ ਭਾਰਤ ਅਤੇ ਨਾਰਵੇ ਦੇ ਵੱਧ ਰਹੇ ਆਪਸੀ ਵਿਉਪਾਰਿਕ ਰਿਸ਼ਤਿਆ ਬਾਰੇ ਚਾਨਣਿਆ ਪਾਇਆ।ਸਿਮਰਨ, ਜੈਨ ਬ੍ਰਦਰਜ,ਰਿਚਾ ਚੰਦਰਾ,ਰਾਧਿਕਾ ਗੁਪਤਾ,ਜਾਗਰੀਤੀ ਭੱਟ,ਸ੍ਰੀ ਸੁਰੇਸ਼ ਚੰਦਰ ਸ਼ੁਕੱਲਾ ਆਦਿ ਨੇ ਗੀਤ, ਡਾਂਸ,ਕਵਿਤਾ,ਸਕਿੱਟ ਆਦਿ ਕਰ ਆਏ ਹੋਏ ਦਰਸ਼ਕਾ ਨੂੰ ਕੀਲੀ ਰੱਖਿਆ ਅਤੇ ਦੇਸ਼ ਭਗਤੀ ਦੀ ਵਜ ਰਹੀਆ ਧੁੰਨਾ ਨੇ ਮਾਹੋਲ ਨੂੰ ਦੇਸ਼ ਪ੍ਰੇਮੀ ਬਣਾਈ ਰੱਖਿਆ।ਗੋਪੀੳ ਦੇ ਪ੍ਰਧਾਨ ਸ੍ਰ ਬਲਵਿੰਦਰ ਸਿੰਘ ਜੋਸ਼ਨ ਅਤੇ ਵਾਈਸ ਪ੍ਰਧਾਨ ਰਾਜੇਸ਼ ਭਟਨਾਗਰ ਨੇ ਵੀ ਦੋ ਬੋਲ ਆਏ ਹੋਏ ਦਰਸ਼ਕਾ ਨਾਲ ਸਾਂਝੇ ਕੀਤੇ। ਜਰਮਨੀ ਤੋ ਇੰਡੀਅਨ ੳਵਰਸ਼ੀਜ ਕਾਗਰਸ ਦੇ ਪ੍ਰਧਾਨ ਸ੍ਰ ਸੁਖਵੰਤ ਸਿੰਘ ਪੱਡਾ ਅਤੇ ਵਾਈਸ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਚਾਹਿਲ ਨੇ ਵੀ ਇਸ ਪ੍ਰੋਗਰਾਮ ਚ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਦਰਸ਼ਕਾ ਨਾਲ ਸਾਝੇ ਕੀਤੇ। ਪੰਜਾਬ ਤੋ ਨਿੱਜੀ ਦੋਰੇ ਤੇ ਆਏ ਪੰਜਾਬ ਪੁਲੀਸ ਦੇ ਐਸ ਐਸ ਪੀ ਸ੍ਰ ਮੁਖਵਿੰਦਰ ਸਿੰਘ ਛੀਨਾ ਨੇ ਵੀ ਪਰਿਵਾਰ ਸਮੇਤ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਨਾਰਵੇ ਦੇ ਕਾਗਰਸ ਵਫਦ ਵੱਲੋ ਉਕਤ ਮਾਨਯੋਗ ਮਹਿਮਾਨਾ ਨੂੰ ਵੀ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ।ਇੰਡੀਅਨ ੳਵਰਸ਼ੀਜ ਕਾਗਰਸ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ ਅਤੇ ਮੈਬਰਾ ਵੱਲੋ ਨਾਰਵੇ ਵਿੱਚ ਭਾਰਤ ਦਾ ਨਾਮ ਰੋਸ਼ਨ ਕਰ ਰਹੇ ਵਿਅਕਤੀਆ ਨੂੰ ਤਮਗੇ ਦੇ ਸਨਮਾਨਿਤ ਕੀਤਾ ਗਿਆ।ਜਿਹਨਾ ਚੋ ਸ੍ਰੀਮਤੀ ਸ਼ਿਖਾ ਚੰਦਰਾ,ਨਾਰਵੇ ਦੇ ਮਸ਼ਹੂਰ ਫੁੱਟਬਾਲ ਕੱਲਬ ਵੋਲੇਰਿੰਗਾ ਦਾ ਖਿਡਾਰੀ ਹਰਮੀਤ ਸਿੰਘ, ਨਾਰਵੇ ਚ ਭਾਰਤੀ ਮੂ਼ਲ ਦੇ ਕਿਕ੍ਰਟ ਖਿਡਾਰੀ ਆਦਿ ਦੇ ਨਾਮ ਵਰਨਣਯੋਗ ਹੈ।ਪ੍ਰੋਗਰਾਮ ਦੇ ਆਖਿਰ ਵਿੱਚ ਗਭਰੂ ਪੰਜਾਬ ਦੇ ਦੇ ਗਭਰੂਆ ਵੱਲੋ ਸ਼ਾਨਦਾਰ ਭੰਗੜਾ ਪਾ ਕੱਲਚਰਲ ਹਾਉਸ ਦੇ ਬੈਠੇ ਲੋਕਾ ਨੂੰ ਝੂਮਣ ਲਾ ਦਿੱਤਾ। ਇੰਡੀਅਨ ੳਵਰਸ਼ੀਜ ਕਾਗਰਸ ਵੱਲੋ ਆਏ ਹੋਏ ਦਰਸ਼ਕਾ ਲਈ ਪ੍ਰੋਗਰਾਮ ਉਪਰੰਤ ਖਾਣ ਪੀਣ ਦਾ ਸੋਹਣਾ ਪ੍ਰੰਬੱਧ ਕੀਤਾ ਗਿਆ, ਹੋਰਨਾ ਤੋ ਇਲਾਵਾ ਸ੍ਰ ਗੁਰਦਿਆਲ ਸਿੰਘ ਪੱਡਾ,ਸ੍ਰ ਕਸ਼ਮੀਰ ਸਿੰਘ ਬੋਪਾਰਾਏ, ਸ੍ਰ ਸੰਤੋਖ ਸਿੰਘ ਬੈਸ, ਸ੍ਰ ਅਜੈਬ ਸਿੰਘ (ਦਰਾਮਨ),ਸ੍ਰ ਹਰਪਾਲ ਸਿੰਘ ਖੱਟੜਾ,ਸ੍ਰ ਲਖਬੀਰ ਸਿੰਘ(ਕੋਗਸਬਰਗ)ਸ੍ਰ ਮਲਕੀਅਤ ਸਿੰਘ (ਐ ਸੀ ਐਫ ਪ੍ਰਧਾਨ), ਸ੍ਰ ਰਣਜੀਤ ਸਿੰਘ ਪਾਵਾਰ, ਸ੍ਰ ਲਹਿੰਬਰ ਸਿੰਘ,ਸ੍ਰ ਜਸਵਿੰਦਰ ਸਿੰਘ ਤੂਰ, ਸ੍ਰ ਪ੍ਰਗਟ ਸਿੰਘ ਜਲਾਲ, ਡਿੰਪਾ ਵਿਰਕ(ਮੀਡੀਆ), ਨਸਰੂਲਾ ਕੁਰੈਸ਼ੀ ਆਦਿ ਨੇ ਵੀ ਇਸ ਪ੍ਰੋਗਰਾਮ ਚ ਸ਼ਿਰਕਤ ਕੀਤੀ।ਭਾਰਤ ਦੀ ਆਜ਼ਾਦੀ ਨੂੰ ਸਮਰਪਿਤ ਪ੍ਰੌਗਰਾਮ ਕਰਵਾਉਣ ਦਾ ਸਿਹਰਾ ਇੰਡੀਅਨ ੳਵਰਸੀਜ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ(ਚੱਬੇਵਾਲ), ਸ੍ਰੀ ਮਾਨਵ ਵਰਮਾ, ਸ੍ਰ ਰਸ਼ਪਿੰਦਰ ਸਿੰਘ ਸੰਧੂ,ਸ੍ਰੀ ਸੁਨੀਲ ਵਰਮਾ, ਸ੍ਰ ਸੁਰਜਿੰਦਰ ਸਿੰਘ ਬਰਾੜ, ਸ੍ਰੀ ਮਦਨ ਲਾਲ ਗੁਪਤਾ,ਸ੍ਰ ਦਲਬੀਰ ਸਿੰਘ ਸੰਧੂ,ਸ੍ਰ ਜਸਵਿੰਦਰ ਸਿੰਘ ਨਿੱਝਰ, ਸ੍ਰੀ ਮੁਨੀਸ਼ ਬਾਰਕੇ,ਸ੍ਰ ਗੈਰੀ ਸੋਬਰ ਸਿੰਘ ਗਿੱਲ, ਸ੍ਰ ਅ੍ਰਮਿੰਤਪਾਲ ਸਿੰਘ ਬੈਸ,ਸ੍ਰ ਅਮਨਦੀਪ ਸਿੰਘ ਖੈਹਿਰਾ, ਜਤਿੰਦਰਪਾਲ ਸਿੰਘ ਰੰਧਾਵਾ, ਹੈਮੰਤ ਵਾਸਨ(ਮੰਟੂ),ਲੇਡੀਜ ਵਿੰਗ ਦੇ ਉਸ਼ਾ ਸਿੰਘ, ਸੁਖਵਿੰਦਰ ਕੋਰ ਸੁਖੀ, ਅੰਸ਼ੂ ਜੈਨ, ਰਿੰਚਾ ਚੰਦਰਾ ਆਦਿ ਨੂੰ ਜਾਦਾ ਹੈ।
ਜਦੋ ਨਿਰੋਲ ਪੰਜਾਬੀ ਸ਼ਭਿਆਚਾਰ ਪ੍ਰੋਗ੍ਰਾਂਮ ਹੋਇਆ।
.jpg)
ਬੋਬੀਨੀ(ਸੁਖਵੀਰ ਸਿੰਘ ਸੰਧੂ) ਪਿਛਲੇ ਐਤਵਾਰ ਸ਼ੇਰੇ ਪੰਜਾਬ ਕੰਪਲੈਕਸ ਬੋਬੀਨੀ (ਫਰਾਂਸ) ਵਿਖੇ ਸ. ਗੁਰਦਿਆਲ ਸਿੰਘ ਜੀ ਵਲੋਂ ਪੰਜਾਬੀ ਸਭਿਆਚਾਰਕ ਪ੍ਰੋਗ੍ਰਾਂਮ ਅਯੋਯਿਤ ਕੀਤਾ ਗਿਆ।ਜਿਹੜਾ ਕਿ ਖਾਲਸ ਪੰਜਾਬੀ ਸਭਿਆਚਾਰ ਨੂੰ ਸਮਰਪਿੱਤ ਸੀ।ਤੇ ਖਾਲਸ ਹੋ ਨਿਬੜਿਆ।ਇਸ ਮੌਕੇ ਤੇ ਮਸ਼ਹੂਰ ਸਿੰਗਰ ਇੰਗਲੈਂਡ ਤੋਂ ਮੁੰਡਾ ਸਾਉਥਾਲ ਪ੍ਰੋਗ੍ਰਾਮ ਦੇ ਪ੍ਰਜੈਟਰ ਮੇਜਰ ਸਿੰਘ ਸੰਧੂ ਨੇ ਸਭਿਅੱਕ ਗੀਤਾਂ ਦੇ ਬੋਲਾਂ ਨਾਲ ਚੋਖੇ ਰੰਗ ਬੰਨੇ।ਉਹਨਾਂ ਦਾ ਮਸ਼ਹੂਰ(ਨਰਕਾਂ ਨੂੰ ਜਾਵੇ ਦਿੱਲੀ ਦੀਏ ਸਰਕਾਰੇ)ਸਰੋਤਿਆ ਨੇ ਬੜੇ ਧਿਆਨ ਨਾਲ ਸੁਣਿਆ।ਇਸ ਮੌਕੇ ਇਟਲੀ ਦਾ ਮਸ਼ਹੂਰ ਕਲਾਕਾਰ ਪੰਮਾ ਲਧਾਣਾ ਨੇ ਉਹਨਾਂ ਦਾ ਪੂਰਾ ਪੂਰਾ ਸਾਥ ਦਿੱਤਾ।ਫਰਾਂਸ ਦੀਆਂ ਮਸ਼ਹੂਰ ਤਿੰਨ ਭੰਗੜੇ ਦੀਆਂ ਟੀਮਾਂ ਸ਼ਾਨ ਪੰਜਾਬ ਦੀ,ਦੇਸੀ ਕਰਿਉ,ਵਿਰਸਾ ਪੰਜਾਬ ਦਾ ਅਤੇ ਲੜਕੀਆਂ ਦੀ ਭੰਗੜੇ ਦੀ ਟੀਮ ਵਸਤੀ ਪੰਜਾਬ ਦੀ ਨੇ ਖੂਬ ਧਮਾਲਾ ਪਾਈਆਂ।ਸਟੇਜ਼ ਸੈਕਟਰੀ ਦੀ ਸੇਵਾ ਬੀਬੀ ਕੁਲਬੰਤ ਕੌਰ ਜੀ ਚੰਨ ਨੇ ਬਾਖੂਬੀ ਨਾਲ ਨਿਭਾਈ।ਇਸ ਮੌਕੇ ਉਪਰ ਅਮਰੀਕਾ, ਇੰਗਲੈਂਡ,ਤੇ ਯੋਰਪ ਦੇ ਕਈ ਦੇਸ਼ਾ ਵਿੱਚੋਂ ਪਤਵੰਤੇ ਸੱਜਣ ਵੀ ਪਹੁੰਚੇ ਹੋਏ ਸਨ।ਭਾਵੇ ਮੀਂਹ ਨੇ ਸਾਰੀ ਦਿਹਾੜੀ ਆਪਣੀ ਟਿੱਪ ਟਿੱਪ ਨਾਲ ਰੁਕਾਵਟ ਪਾਉਣ ਦੀ ਭਰਪੂਰ ਕੋਸ਼ਿਸ ਕੀਤੀ।ਪਰ ਇਸ ਦੇ ਬਾਵਯੂਦ ਲੋਕਾਂ ਨੇ ਭਾਰੀ ਗਿਣਤੀ ਵਿੱਚ ਸ਼ਿਕਰਤ ਕੀਤੀ।ਰਲ ਮਿਲਾ ਕੇ ਇਹ ਪ੍ਰੋਗ੍ਰਾਮ ਕਾਮਯਾਬ ਹੋ ਨਿਬੜਿਆ।
'' ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ ''
.jpg)
ਕੋਪਨਹੈਗਨ(ਰੁਪਿੰਦਰ ਢਿੱਲੋ ਮੋਗਾ)-ਪਿਛਲੇ ਦਿਨੀ ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋ
6ਵਾਂ ਸ਼ਾਨਦਾਰ ਖੇਡ ਮੇਲਾ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਸਫਲਤਾ ਪੂਰਵਕ ਕਰਵਾਇਆ ਗਿਆ। ਦੋ
ਦਿਨ ਚੱਲੇ ਇਸ ਖੇਡ ਮੇਲੇ ਚ ਡੈਨਮਾਰਕ ਦੇ ਖੇਡ ਕਲੱਬਾਂ ਤੋ ਇਲਾਵਾ ਸਵੀਡਨ ਅਤੇ ਨਾਰਵੇ ਤੋ ਦਸ਼ਮੇਸ਼
ਕਲੱਬ, ਆਜ਼ਾਦ ਕਲੱਬ, ਸ਼ਹੀਦ ਬਾਬਾ ਦੀਪ ਸਿੰਘ ਕਲੱਬ, ਸ਼ੇਰੇ ਪੰਜਾਬ ਕਲੱਬ ਅਤੇ ਸਵੀਡਨ ਤੋਂ ਗੋਤੇਬਰਗ
ਆਦਿ ਕਲੱਬਾਂ ਅਤੇ ਭਾਰੀ ਸੰਖਿਆ ਵਿੱਚ ਦਰਸ਼ਕਾ ਨੇ ਭਾਗ ਲਿਆ। ਕਲੱਬ ਵੱਲੋ ਗਰੌਂਡੈਲ ਸੈਂਟਰ ਦੇ ਖੇਡ
ਮੈਦਾਨ ਨੂੰ ਦੋ ਹਿੱਸਿਆ ਚ ਵੰਡ ਵੱਖ ਵੱਖ ਖੇਡਾਂ ਦੇ ਆਜੋਯਨ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਪਹਿਲੇ
ਦਿਨ ਅਰਦਾਸ ਉਪਰੰਤ ਖੇਡ ਮੇਲੇ ਦੀ ਸ਼ੁਰੂਆਤ ਹੋਈ। ਪਹਿਲੇ ਦੌਰ ਵਿੱਚ ਬੱਚਿਆ ਦੀਆਂ ਖੇਡਾ ਤੋ ਇਲਾਵਾ
ਵਾਲੀਬਾਲ ਦੇ ਮੈਚ, ਫੁੱਟਬਾਲ ਆਦਿ ਦੀ ਖੇਡ ਨਿਰੰਤਰ ਚੱਲਦੀ ਰਹੀ। ਡੈਨਮਾਰਕ ਚ ਇੰਡੀਅਨ ੳਵਰਸ਼ੀਜ
ਕਾਂਗਰਸ ਦੇ ਆਗੂ ਸ੍ਰ ਹਰਭਜਨ ਸਿੰਘ ਤੱਤਲਾ(ਭਰੋਵਾਲ) ਅਤੇ ਸ੍ਰ ਮਨਜੀਤ ਸਿੰਘ ਸ਼ਾਹਕੋਟ ਵੱਲੋ ਆਏ ਹੋਏ
ਦਰਸ਼ਕਾ ਅਤੇ ਖਿਡਾਰੀਆ ਲਈ ਦੋ ਦਿਨ ਦੇ ਲੰਗਰ ਦੀ ਸੇਵਾ ਲਈ ਗਈ ਅਤੇ ਗੁਰੂ ਕਾ ਲੰਗਰ ਅਤੁਟ ਵਰਤਦਾ
ਰਿਹਾ। ਪਹਿਲੇ ਦਿਨ ਖੇਡ ਮੇਲੇ ਦੀ ਸਮਾਪਤੀ ਉਪਰੰਤ ਇੰਡੀਅਨ ਸਪੋਰਟਸ ਕਲੱਬ ਦੇ ਮੈਬਰਾਂ ਵੱਲੋ ਬਾਹਰੋ
ਆਈਆ ਟੀਮਾਂ ਅਤੇ ਦਰਸ਼ਕਾਂ ਦੇ ਲਈ ਖਾਣ ਪੀਣ ਦਾ ਸੋਹਣਾ ਪ੍ਰਬੰਧ ਕੀਤਾ ਗਿਆ। ਡੈਨਮਾਰਕ ਦਾ ਇਹ ਕਲੱਬ
ਸਕੈਨਡੀਨੇਵੀਅਨ ਮੁਲਖਾਂ ਚ ਪ੍ਰਾਹੁਣਚਾਰੀ ਅਤੇ ਸੇਵਾ ਕਰਨ ਚ ਹਮੇਸ਼ਾ ਤੋ ਹੀ ਮਸ਼ਹੂਰ ਰਿਹਾ ਹੈ। ਦੂਸਰੇ
ਦਿਨ ਮੌਸਮ ਦੇਵਤੇ ਦੀ ਚਾਹੇ ਕਰੋਪੀ ਰਹੀ, ਪਰ ਦਰਸ਼ਕਾਂ ਅਤੇ ਖਿਡਾਰੀਆਂ ਦੇ ਹੌਂਸਲੇ ਪੂਰਨ ਬੁ਼ਲੰਦ
ਰਹੇ ਅਤੇ ਵਰਦੇ ਮੀਂਹ ਚ ਵੀ ਖੇਡਾਂ ਨਿਰੰਤਰ ਜਾਰੀ ਰਹੀਆਂ। ਵਾਲੀਬਾਲ ਸਮੈਸ਼ਿੰਗ ਚ ਇਸ ਵਾਰ ਨਾਰਵੇ
ਤੋ ਦਸ਼ਮੇਸ਼ ਕਲੱਬ ਜੇਤੂ ਰਹੀ ਅਤੇ ਸ਼ੂਟਿੰਗ ਚ ਇੰਡੀਅਨ ਸਪੋਰਟਸ ਕਲੱਬ ਵਾਲੇ ਬਾਜੀ ਮਾਰ ਗਏ। ਕਬੱਡੀ ਚ
ਨਾਰਵੇ ਦੇ ਦੋ ਕਲੱਬ ਅਤੇ ਡੈਨਮਾਰਕ ਅਤੇ ਸਵੀਡਨ ਤੋ ਇੱਕ 2 ਕਲੱਬ ਨੇ ਹਿੱਸਾ ਲਿਆ, ਪਰ ਫਾਈਨਲ ਚ
ਨਾਰਵੇ ਦੀਆਂ ਹੀ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਅਤੇ ਸ਼ੇਰੇ ਪੰਜਾਬ ਕਲੱਬ ਦੀਆਂ ਟੀਮਾਂ ਪਹੁੰਚੀਆਂ।
ਕਬੱਡੀ ਫਾਈਨਲ ਚ ਮੈਚ ਦੇ ਵਿਚਕਾਰ ਸ਼ੇਰੇ ਪੰਜਾਬ ਕਲੱਬ ਨਾਰਵੇ ਦੇ ਖਿਡਾਰੀ ਦੇ ਸੱਟ ਲੱਗਣ ਕਾਰਨ ਟੀਮ
ਨੇ ਅੱਗੇ ਨਾ ਖੇਡਣ ਦਾ ਫੈਸਲਾ ਕਰ ਲਿਆ ਅਤੇ ਇਸ ਮੇਲੇ ਦੇ ਪ੍ਰਬੰਧਕਾਂ ਵੱਲੋ ਲਏ ਫੈਸਲੇ ਉਪਰੰਤ
ਨਾਰਵੇ ਦੇ ਦੂਸਰੇ ਕਲੱਬ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਨੂੰ ਜੇਤੂ ਕਰਾਰ ਦਿੱਤਾ ਗਿਆ। ਨਾਰਵੇ ਤੋ
ਅਕਾਲੀ ਦਲ ਬਾਦਲ ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ, ਸ੍ਰ ਜੋਗਿੰਦਰ ਸਿੰਘ ਬੈਂਸ ਤੱਲਣ,
ਨਰਪਾਲ ਸਿੰਘ ਪਾਲੀ, ਸ੍ਰ ਕੁਲਵਿੰਦਰ ਸਿੰਘ ਰਾਣਾ, ਗੁਰਚਰਨ ਸਿੰਗ ਕੁਲਾਰ, ਸ੍ਰ ਹਰਨੇਕ ਸਿੰਘ ਦਿਉਲ,
ਸ੍ਰ ਗੁਰਮੇਲ ਸਿੰਘ ਬੈਸ, ਸ੍ਰ ਬਲਜੀਤ ਸਿੰਘ ਪੱਡਾ, ਸ੍ਰ ਦਵਿੰਦਰ ਸਿੰਘ ਜੋਹਲ, ਸ੍ਰ ਪ੍ਰਗਟ ਸਿੰਘ
ਜਲਾਲ, ਨਾਰਵੇ ਤੋ ਇੰਡੀਅਨ ੳਵਰਸ਼ੀਜ ਕਾਂਗਰਸ ਦੇ ਮੈਬਰਾ, ਸਵੀਡਨ ਤੋ ਸ੍ਰ ਬਲਦੇਵ ਸਿੰਘ(ਜਗਰਾਉ),
ਸ੍ਰ ਮੱਖਣ ਸਿੰਘ, ਸ੍ਰ ਸੁਖਦੇਵ ਸਿੰਘ ਸਾਬੀ(ਕਪੂਰ), ਜੀਤੀ ਬਰਾੜ(ਫਰੀਦਕੋਟੀਆ) ਆਦਿ ਅਤੇ ਹੋਰ ਵੀ
ਦੂਸਰੇ ਪਤਵੰਤੇ ਸੱਜਣਾ ਨੇ ਦਰਸ਼ਕ ਬਣ ਮੇਲੇ ਦਾ ਆਨੰਦ ਮਾਣਿਆ। ਖੇਡ ਮੇਲੇ ਦੀ ਸਮਾਪਤੀ ਦੌਰਾਨ ਕਲੱਬ
ਵੱਲੋ ਜੇਤੂ ਟੀਮਾਂ ਨੂੰ ਸੋਹਣੇ ਇਨਾਮ ਦੇ ਸਨਮਾਨਿਤ ਕੀਤਾ ਗਿਆ। ਖੇਡ ਮੇਲੇ ਦੀ ਮੀਡੀਆ ਕਵਰੇਜ
ਰੁਪਿੰਦਰ ਢਿੱਲੋ ਮੋਗਾ ਵੱਲੋ ਕੀਤੀ ਗਈ।
ਇਸ ਟੂਰਨਾਮੈਟ ਨੂੰ ਸਫਲ ਕਰਵਾਉਣ ਦਾ ਸਿਹਰਾ ਪ੍ਰਧਾਨ ਕੁਲਵਿੰਦਰ ਸਿੰਘ ਜੋਹਲ(ਪਿੰਦਾ ਜਨੇਤਪੁਰੀਆ),
ਸ੍ਰ ਜੁਗਰਾਜ ਸਿੰਘ ਤੂਰ(ਸੱਵਦੀ)ਮੀਤ ਪ੍ਰਧਾਨ, ਖਜ਼ਾਨਚੀ ਗੁਰਪ੍ਰੀਤ ਸਿੰਘ ਸੰਘੇੜਾ(ਬਿਲਗਾ, ਜਲੰਧਰ),
ਸਕੱਤਰ ਹਰਤੀਰਥ ਸਿੰਘ ਥਿੰਦ(ਪਰਜੀਆ ਕਲਾਂ), ਜਨਰਲ ਸਕੱਤਰ ਮਨਜੀਤ ਸਿੰਘ ਸੰਘਾ(ਜੋਗੇਵਾਲਾ ਮੋਗਾ),
ਸਲਾਹਾਕਾਰ ਜਸਵਿੰਦਰ ਸਿੰਘ ਜੌਹਲ(ਭੋਲਾ ਜਨੇਤਪੁਰੀਆ), ਸ੍ਰ ਮੇਜਰ ਸਿੰਘ ਚੀਮਾ(ਗੁਰਦਾਸਪੁਰ), ਸ੍ਰ
ਗੁਰਵਿੰਦਰ ਸਿੰਘ, ਸ੍ਰ ਰੁਪਿੰਦਰ ਸਿੰਘ ਬਾਵਾ, ਸ੍ਰ ਲਾਭ ਸਿੰਘ(ਰਾਊਕੇ ਮੋਗਾ), ਸ੍ਰ ਅਵਤਾਰ ਸਿੰਘ
ਅਤੇ ਡੈਨਮਾਰਕ ਤੋ ਹੀ ਸੰਧੂ ਪਰਿਵਾਰ,ਜਿੰਦਰ ਫੋਜੀ(ਚੁੱਘੇ ਵਾਲਾ) ਸੁੱਖੀ ਮੱਲੇ ਵਾਲਾ, ਸੋਨੀ, ਗੋਪੀ
ਮੱਲੇ ਵਾਲਾ, ਮੰਟੂ, ਮਨੀਸ, ਜਗਤਾਰ ਸਿੰਘ ਸਿੱਧੂ, ਪ੍ਰਭਜੀਤ ਸਿੰਘ ਅਤੇ ਇੰਡੀਅਨ ਸਪੋਰਟਸ ਕਲੱਬ ਦੇ
ਹੋਰ ਬਹੁਤ ਸਾਰੇ ਦੂਸਰੇ ਸਹਿਯੋਗੀਆਂ ਨੂੰ ਜਾਂਦਾ ਹੈ।
ਸ਼ਰੋਮਣੀ ਅਕਾਲੀ ਦਲ (ਪੰਚ
ਪ੍ਰਧਾਨੀ) ਦੇ ਆਗੂ ਭਾਈ ਸੁਰਿੰਦਰਪਾਲ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁਖ ਦਾ ਪ੍ਰਗਟਾਵਾਂ ।
ਜਰਮਨ :-ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਤਿੰਦਰਬੀਰ ਸਿੰਘ, ਭਾਈ
ਰਸ਼ਪਾਲ ਸਿੰਘ, ਭਾਈ ਜਸਵੀਰ ਸਿੰਘ ,ਭਾਈ ਅਵਤਾਰ ਸਿੰਘ ਪ੍ਰਧਾਨ ਭਾਈ ਤਰਲੋਕ ਸਿੰਘ, ਭਾਈ ਗੁਰਵਿੰਦਰ
ਸਿੰਘ, ਸਿੱਖ ਫੈਡਰੇਸ਼ਨ ਸਵਿਟਜ਼ਰਲੈਡ ਦੇ ਆਗੂ ਭਾਈ ਅਮਰਜੀਤ ਸਿੰਘ, ਭਾਈ ਗੁਰਦਾਵਰ ਸਿੰਘ ਇੰਟਰਨੈਸ਼ਨਲ
ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਸ਼ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਫਰਾਂਸ ਦੇ ਆਗੂ
ਭਾਈ ਕਸ਼ਮੀਰ ਸਿੰਘ ਭਾਈ ਰਘਬੀਰ ਸਿੰਘ ਕੋਹਾੜ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਸ਼ਰੋਮਣੀ ਅਕਾਲੀ
ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਸੁਰਿੰਦਰਪਾਲ ਸਿੰਘ ਜੀ ਜੋ ਬੀਮਾਰੀ ਦੇ ਕਾਰਣ ਪਿਛਲੇ ਸਮੇਂ ਤੋਂ
ਕੌਮਾਂ ਵਿੱਚ ਚਲੇ ਜਾਣ ਤੋਂ ਬਾਅਦ ਅਕਾਲ ਚਾਲਣਾ ਕਰ ਗਏ ਇਸ ਨਾਲ ਪਰਿਵਾਰ, ਸ਼ਰੋਮਣੀ ਅਕਾਲੀ ਦਲ ਪੰਚ
ਪ੍ਰਧਾਨੀ ਤੇ ਸਿੱਖ ਸੰਘਰਸ਼ ਨੂੰ , ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।ਭਾਈ ਸੁਰਿੰਦਰਪਾਲ ਸਿੰਘ
ਜਿਨ੍ਹਾਂ ਨੇ ਅਕਾਲ ਪੁਰਖ ਦੇ ਬਖਸ਼ੇ ਸਵਾਸਾਂ ਦਾ ਬਹੁਤਾਂ ਸਮਾਂ ਸਿੱਖ ਕੌਮ ਦੀ ਸੇਵਾ ਕਰਦਿਆਂ ਹੀ
ਬਿਤਾਇਆ ।ਪਹਿਲਾਂ ਰੂਪ ਪੋਸ਼ ਹੋਕੇ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਅਹਿਮਯੋਗਦਾਨ ਪਾਇਆ ਹੈ ।
ਉੱਥੇ ਪਲਿਸ ਦੇ ਹੱਥ ਆਉਣ ਤੇ ਭਾਰੀ ਤਸ਼ਦੱਦ ਦਾ ਸਾਹਮਣਾ ਕਰਨ ਤੇ ਜੇਲ੍ਹ ਦੀਆਂ ਕਾਲ ਕੋਠੜੀਆਂ ਦੇ
ਸਫਰ ਤੋਂ ਬਾਅਦ ਜੇਲ੍ਹ ਵਿੱਚ ਬੰਦ ਸਿੰਘਾਂ ਦੇ ਕੇਸਾਂ ਦੀ ਪੈਰਵਾਈ ,ਭਾਈ ਦਲਜੀਤ ਸਿੰਘ ਬਿੱਟੂ ਦੇ
ਦਿਸ਼ਾਂ ਨਿਰਦੇਸ਼ਾਂ ਤੇ ਚਲਦੇ ਹੋਏ, ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਮੁੜ ਲੀਹਾਂ ਤੇ ਖੜ੍ਹਾਂ ਕਰਨ,
ਸਿੱਖ ਸ਼ਹਾਦਤ ਪੇਪਰ ਸ਼ੁਰੂ ਕਰਨਾ , ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਦੀ ਪੈਰਵਾਈ ਤੇ ਸ਼ਰੋਮਣੀ
ਅਕਾਲੀ ਦਲ ਪੰਚ ਪ੍ਰਧਾਨੀ ਲਈ ਭਾਈ ਦਲਜੀਤ ਸਿੰਘ ਬਿੱਟੂ ਨਾਲ ਮੋਢੇ ਨਾਲ ਮੋਢਾ ਢਾਹ ਕੇ ਨਿਭਾਈ ਸੇਵਾ
ਭਾਈ ਸੁਰਿੰਦਰਪਾਲ ਸਿੰਘ ਜੀ ਦੇ ਅਕਾਲ ਚਲਾਣੇ ਕਰਕੇ ਘਾਟ ਹਮੇਸ਼ਾਂ ਰੜਕਦੀ ਰਹੇਗੀ । ਇਸ ਬੇਵਕਤ ਅਕਾਲੇ
ਚਲਾਣੇ ਤੇ ਸਰੀਰਕ ਤੌਰਤੇ ਵਿਛੜੇ ਭਾਈ ਸੁਰਿੰਦਰਪਾਲ ਸਿੰਘ ਨੂੰ ਭਾਵਭਿੰਨੀ ਸ਼ਰਧਾਜ਼ਲੀ ਅਰਪਣ ਕਰਦੇ
ਹੋਏ । ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਹੈ, ਕਿ ਅਕਾਲ ਪੁਰਖ ਪਰਿਵਾਰ ਨੂੰ ਭਾਣਾ ਮੰਨਣ ਦਾ
ਬੱਲ ਬਖਸ਼ੇ ।
ਇੰਡੀਅਨ ੳਵਰਸ਼ੀਜ ਕਾਂਗਰਸ ਡੈਨਮਾਰਕ ਵੱਲੋ ਭਾਰਤ ਦੀ ਆਜ਼ਾਦੀ ਨੂੰ ਸਮਰਪਿਤ
ਪ੍ਰੌਗਰਾਮ 28 ਅਗਸਤ ਨੂੰ-ਸ੍ਰ ਹਰਭਜਨ ਸਿੰਘ ਤੱਤਲਾ।
ੳਸਲੋ(ਰੁਪਿੰਦਰ ਢਿੱਲੋ ਮੋਗਾ)-ਇੰਡੀਅਨ ੳਵਰਸ਼ੀਜ ਕਾਗਰਸ ਡੈਨਮਾਰਕ ਤੋ ਸ੍ਰ ਹਰਭਜਨ ਸਿੰਘ
ਤੱਤਲਾ,ਸ੍ਰ ਮਨਜੀਤ ਸਿੰਘ ਸਹੋਤਾ,ਸ੍ਰ ਰਾਜਿੰਦਰ ਸਿੰਘ ਹੰਸਪਾਲ, ਸ੍ਰ ਅਵਤਾਰ ਸਿੰਘ ਗਰੇਵਾਲ,ਸ੍ਰ
ਦਲਜੀਤ ਸਿੰਘ ਰੇਹਾਲ ਵੱਲੋ ਸਾਂਝੇ ਤੋਰ ਤੇ ਪ੍ਰੈਸ ਨੁੰ ਭੇਜੀ ਲਿਖਤੀ ਜਾਣਕਾਰੀ ਅਨੁਸਾਰ ਭਾਰਤ ਦੀ
ਆਜ਼ਾਦੀ 15 ਅਗਸਤ ਦੇ ਖੁਸ਼ੀਆ ਭਰੇ ਦਿਵਸ ਅਤੇ ਕਾਗਰਸ ਦੇ 125 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਪਾਰਟੀ
ਵਰਕਰਾ ਵੱਲੋ ਰੰਗਾ ਰੰਗ ਪ੍ਰੌਗਰਾਮ ਦਾ ਆਜੋਯਨ 28 ਅਗਸਤ ਦਿਨ ਸ਼ਨੀਵਾਰ ਨੂੰ ਡੈਨਮਾਰਕ ਦੀ ਰਾਜਧਾਨੀ
ਕੋਪਨਹੈਗਨ ਵਿਖੇ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ।ਇਹ ਪ੍ਰੋਗਰਾਮ ਕੋਪਨਹੈਗਨ ਦੇ ਵਲਹਾਈ
ਸਕੂਲ ਰੋ ਦਾਗਰ ਆਲੇ 102,2610 ਰੋਦੳਵਰੇ ਇਲਾਕੇ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ਾਮੀ ਛੇ ਵਜੇ ਤੋ
ਲੈ ਕੇ ਰਾਤੀ ਗਿਆਰਾ ਵਜੇ ਤੱਕ ਚੱਲਣ ਵਾਲੇ ਇਸ ਰੰਗਾ ਰੰਗ ਪ੍ਰੌਗਰਾਮ ਵਿੱਚ ਲੰਡਨ ਤੋ ਇੰਦਰਜੀਤ ਅਤੇ
ਰਾਣੀ ਬਠਿੰਡਾ ਗਿੱਧਾ ਗੁਰੱਪ ਪਹੁੰਚ ਰਿਹਾ ਹੈ।ਇਸ ਤੋ ਇਲਾਵਾ ਪੰਜਾਬੀ ਸਕੂਲ ਡੈਨਮਾਰਕ ਦੇ ਬੱਚਿਆ
ਦਾ ਭੰਗੜਾ, ਗਿੱਧਾ ਅਤੇ ਲੋਕਲ ਪੰਜਾਬੀ ਕਲਾਕਾਰਾ ਦੇ ਪ੍ਰੋਗਰਾਮ ਵੇਖਣ ਯੋਗ ਹੋਣਗੇ।ਪ੍ਰੰਬੱਧਕਾ ਵੱਲੋ
ਆਏ ਹੋਏ ਸਾਰੇ ਸੱਜਣਾ ਲਈ ਖਾਣ ਪੀਣ ਦਾ ਸਹੋਣਾ ਪ੍ਰੰਬੱਧ ਵੀ ਕੀਤਾ ਗਿਆ ਹੈ।ਪ੍ਰੰਬੱਧਕਾ ਵੱਲੋ ਆਪ
ਸੱਭ ਨੂੰ ਜੀ ਆਇਆ ਨੂੰ ਹੈ ਕਿ ਇਸ ਮੋਕੇ ਪਹੁੰਚ ਕੇ ਭਾਰਤ ਦੀ ਆਜ਼ਾਦੀ ਦੀਆਂ ਖੁਸ਼ੀਆ ਨੂੰ ਸਾਂਝੇ ਤੋਰ
ਤੇ ਮਨਾਈਆ ਅਤੇ ਆਜ਼ਾਦੀ ਦੇ ਸ਼ਹੀਦਾ ਨੂੰ ਸੱਚੀ ਸ਼ਰਧਾਜਲੀ ਭੇਟ ਕਰੀਏ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਚੈਸਾ (ਇਟਲੀ) ਵੱਲੋਂ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮ੍ਰਪਿਤ ਪ੍ਰੋਗਰਡਮ
.jpg)
ਇਟਲੀ : (ਬਲਵਿੰਦਰ ਸਿੰਘ ਮਾਣੂੰਕੇ(ਮੋਗਾ) 11 ਜੁਲਾਈ ਦਿਨ ਐਤਵਾਰ ਨੂੰ''
ਫਾਇਰਨਸੁਓਲਾ ਡਾ ਆਰਦਾ'' ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਮਨਾਇਆ
ਗਿਆ ਜਿਸ ਵਿੱਚ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।
ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਈ ਦਵਿੰਦਰਜੀਤ ਸਿੰਘ (ਹਿਊਮਨ
ਰਾਈਟਸ) ਯੂ.ਕੇ.ਅਤੇ ਜਾਗੋ ਵਾਲਾ ਜਥਾ ਪਹੁੰਚੇ। ਇਸ ਤੋਂ ਇਲਾਵਾ ਭਾਈ ਅਵਤਾਰ
ਸਿੰਘ(ਜਰਮਨੀ)ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਗੁਰਦੁਆਰਾ
ਸਿੰਘ ਸਭਾ ਰੀਜੋਮਿਲੀਆ ਦੀ ਸਾਰੀ ਪ੍ਰਬੰਧਕ ਕਮੇਟੀ, ਵਿਚੈਸਾ ਗੁਰਦੁਆਰਾ ਪ੍ਰਬੰਧਕ ਕਮੇਟੀ
ਤੋਂ ਭਾਈ ਹਰਵੰਤ ਸਿੰਘ,ਇੰਦਰਜੀਤ ਸਿੰਘ, ਫਤਿਹ ਸਿੰਘ ਕਰਮੋਨਾ ਤੋਂ ਭਾਈ ਪਿਛੌਰਾ ਸਿੰਘ
ਰੌਦੀਕੋ(ਮਾਨਤੋਵਾ)ਤੋਂ,ਸਵਰਨ ਸਿੰਘ ਬੈਰਗਾਮੋ,ਭਾਈ ਜਗਤਾਰ ਸਿੰਘ ਬਰੇਸ਼ੀਆ,ਸੁਰਿੰਦਰ ਸਿੰਘ
ਭਡੌਰੀ(ਫਲੈਂਰੋ) ਸਰਦੂਲ ਸਿੰਘ(ਪੋਰਦੇਨੋਨੇ), ਕੰਵਲਜੀਤ ਸਿੰਘ ਮੱਲੀ ਐਕਸ਼ਨ ਕਮੇਟੀ ਇਟਲੀ
ਪਹੁੰਚੇ ਅਤੇ ਆਪੋ ਆਪਣੇ ਵਿਚਾਰ ਸੰਗਤਾਂ ਨਾਲ ਸਾਝੇ ਕੀਤੇ। ਗੁਰਦੁਆਰਾ ਸ੍ਰੀ ਗੁਰੂ ਸਿੰਘ
ਸਭਾ ਪਚੈਸਾ ਦੀ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਹੋਈਆਂ ਸੰਗਤਾਂ ਅਤੇ ਬੁਲਾਰਿਆਂ ਦਾ ਤਹਿ
ਦਿਲੋਂ ਧੰਨਵਾਦ ਕੀਤਾ ਜਾਂਦਾ ਹੈ।
ਇਹ ਉਪਰਾਲਾ ਪ੍ਰਬੰਧਕ ਕਮੇਟੀ ਵੱਲੋਂ ਕਿਰਾਏ ਤੇ ਹਾਲ ਲੈ ਕੇ ਕਰਵਾਇਆ ਗਿਆ ਕਿਉਕਿ ਅਜੇ
ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਨਹੀ ਹੈ।
ਬੈਲਜ਼ੀਅਮ 'ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ
.gif)
.gif)
.gif)
.gif)
ਤਸਵੀਰਾਂ : ਪ੍ਰਗਟ ਸਿੰਘ ਜੋਧਪੁਰੀ
ਈਪਰ ( ਪ੍ਰਗਟ ਸਿੰਘ
ਜੋਧਪੁਰੀ ) ਯੂਰਪ ਦੀ ਰਾਜਧਾਨੀ ਬਰੱਸ਼ਲਜ ਦੇ ਗੁਰਦੁਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ
ਦੀ ਪ੍ਰਬੰਧਕ ਕਮੇਟੀ ਵਲੋ ਸੰਗਤ ਦੇ ਸਹਿਯੋਗ ਨਾਲ ਖ਼ਾਲਸੇ 311ਵੇਂ ਜਨਮ ਦਿਹਾੜੇ ਵਿਸਾਖੀ
ਨੂੰ ਸਮਰਪਿਤ ਇਥੋ ਪਹਿਲਾ ਨਗਰ ਕੀਰਤਨ ਐਤਵਾਰ ਨੂੰ ਕੱਢਿਆ ਗਿਆ ।
ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਹਿਰ ਦੇ ਮੇਅਰ ਵਲੋ ਦਸ਼ਮੇਸ਼ ਸਿੱਖ ਅਕੈਡਮੀ ਦਾ ਉਦਘਾਟਨ
ਕੀਤਾ ਗਿਆ । ਇਸ ਮੌਕੇ ਫਰਾਂਸ 'ਤੋ ਉਚੇਚੇ ਤੌਰ ਤੇ ਪਹੁੰਚੀ ਮੀਰੀ ਪੀਰੀ ਗਤਕਾ ਪਾਰਟੀ ਨੇ
ਅਪਣੀ ਕਲਾ ਦੇ ਯੌਹਰ ਦਿਖਾਏ ਅਤੇ ਰਾਗੀ, ਢਾਡੀ ਜਥਿਆਂ ਨੇ ਸਬਦ ਕੀਰਤਨ ਅਤੇ ਜੋਸ਼ੀਲੀਆਂ
ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ।
ਸ਼ਹਿਰ ਦੇ ਮੇਅਰ ਮਾਰਕ ਫਨ ਐਸ, ਐਮ. ਆਰ. ਪਾਰਟੀ ਦੀ ਐਮ ਪੀ ਫਰਾਸੋਇਸ ਬੇਰਤੀਸੁਅ,
ਸ਼ੋਸਲ ਪਾਰਟੀ ਦੇ ਨੁਮਾਇਦਿਆਂ, ਸਥਾਨਕ ਪੁਲਿਸ ਕਮਿਸ਼ਨਰ ਅਤੇ ਯੂਰਪ ਭਰ 'ਚੋ ਆਏ ਸਿੱਖ
ਜਥੇਬੰਦੀਆਂ ਦੇ ਆਗੂਆਂ ਨੇ ਨਗਰ ਕੀਰਤਨ ਦੋਰਾਂਨ ਸੰਬੋਧਨ ਕਰਦਿਆਂ ਸਿੱਖ ਕੌਮ ਨੂੰ ਇਸ
ਪਵਿਤਰ ਦਿਹਾੜੇ ਦੀ ਵਧਾਈ ਦਿਤੀ । ਇਸ ਨਗਰ ਕੀਰਤਨ ਸਮੇਂ ਲੰਗਰ ਅਤੇ ਹੋਰ ਖਾਣ ਪੀਣ ਦੀ
ਸੇਵਾ ਇਥੋ ਦੇ ਖੇਡ ਕਲੱਬਾਂ ਸੇਰੇ ਪੰਜਾਬ , ਚੜਦੀ ਕਲਾ ਅਤੇ ਸਥਾਨਕ ਸੰਗਤਾਂ ਵਲੋ ਕੀਤੀ
ਗਈ ।
ਸਾਰੇ ਅਫਗਾਨੀ ਸਿੰਘਾਂ ਨੇ ਹਮੇਸਾਂ ਵਾਂਗ ਸਫਾਈ ਦੀ ਸੇਵਾ ਬਹੁਤ ਹੀ ਸੁਚੱਜੇ ਢੰਂਗ
ਨਾਲ ਨਿਭਾਈ ਜਿਸ ਦਾ ਕਮਿਸ਼ਨਰ ਨੇ ਅਪਣੇ ਭਾਸ਼ਣ ਦੌਰਾਂਨ ਖਾਸ਼ ਜਿਕਰ ਕਰਦਿਆਂ ਕਿਹਾ ਕਿ ਸਿੱਖਾਂ
ਦੀ ਇਸ ਸਮਾਗਮ ਦੀ ਵਧੀਆ ਕਾਰੁਜਗਾਰੀ ਦੀ ਮਿਸਾਲ ਨਾਲ ਸਥਾਨਕ ਲੋਕਾਂ 'ਚ ਹੋਰ ਸਤਿਕਾਰ
ਵਧੇਗਾ ।
ਇਸ ਨਗਰ ਕੀਰਤਨ ਦਾ ਰੇਡੀਉ ਪੰਜਾਬੀ ਐਫ. ਐਮ. ਪੈਰਿਸ ਅਤੇ ਸਿੱਖ ਟੀ ਵੀ 'ਤੋ ਸਿੱਧਾ
ਪ੍ਰਸਾਰਨ ਕੀਤਾ ਗਿਆ । ਸਮਾਂਗਮ 'ਚ ਸਿੱਖ ਫੇਡਰੇਸਨ ਜਰਮਨੀ ਦੇ ਭਾਈ ਗੁਰਮੀਤ ਸਿੰਘ ਖਨਿਆਣ,
ਭਾਈ ਗੁਰਚਰਨ ਸਿੰਘ ਢਿੱਲ੍ਹੋ,ਜਰਮਨੀ ਦੇ ਗੁਰਦਵਾਰਿਆਂ ਦੀ ਕੇਂਦਰੀ ਕਮੇਟੀ ਵਲੋਂ ਸ:
ਤਰਸੇਮ ਸਿੰਘ ਅਟਵਾਲ,ਸ: ਨਰਿੰਦਰ ਸਿੰਘ ਅਤੇ ਸ: ਅਨੂਪ ਸਿੰਘ ਫਰੈਂਕਫਰਟ ,ਜਥੇਦਾਰ ਰੇਸ਼ਮ
ਸਿੰਘ ਬੱਬਰ, ਸਵਿਟਜਰਲੈਂਡ 'ਤੋ ਭਾਈ ਪ੍ਰਿਤਪਾਲ ਸਿੰਘ , ਜਥੇਦਾਰ ਗੁਰਦਿਆਲ ਸਿੰਘ ਫਰਾਂਸ,
ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਸਰਬਜੀਤ ਸਿੰਘ ਬਰਨਾਲਾ, ਭਾਈ ਮਹਿੰਦਰ ਸਿੰਘ ਅਤੇ
ਕਰਨੈਲ ਸਿੰਘ ਸਿੰਤਰੂਧਨ ,ਐਨ ਆਰ ਆਈ ਸਭਾ ਦੇ ਤਰਸੇਮ ਸਿੰਘ ਸ਼ੇਰਗਿੱਲ, ਅਵਤਾਰ ਸਿੰਘ ਛੋਕਰ
, ਗੁਰਦਾਵਰ ਸਿੰਘ ਗਾਭਾ, ਬੈਲਜੀਅਮ ਦੀ ਐਮ ਆਰ ਪਾਰਟੀ ਦੇ ਵਾਈਸ ਪ੍ਰਧਾਨ ਸ੍ਰੀ ਪ੍ਰੇਮ
ਕਪੂਰ , ਪੰਜਾਬੀ ਮੀਡੀਆ ਦੇ ਸ: ਬਲਦੇਵ ਸਿੰਘ ਬਾਜਵਾ, ਅਮਰਜੀਤ ਸਿੰਘ ਭੋਗਲ, ਹਰਜੀਤ ਸਿੰਘ
ਨੰਦੜਾ, ਭਾਈ ਸਰਦੂਲ ਸਿੰਘ ,ਸ: ਸਿੰਗਾਰਾ ਸਿੰਘ ਮਾਂਨ, ਗੁਰਸੇਵ ਸਿੰਘ ਹਾਲੈਂਡ,ਗੁਰਸੇਵਕ
ਸਿੰਘ ਸਿੱਖ ਟੀ ਵੀ ਯੂ ਕੇ ਆਦਿ ਸਮੇਤ ਯੂਰਪ ਭਰ 'ਚੋ ਬਹੁਤ ਸਾਰੀ ਸੰਗਤ ਨੇ ਹਾਜਰੀ ਭਰੀ ।
ਰਸਤੇ 'ਚ ਪੜਾਅ ਦੌਰਾਂਨ ਤਕਰੀਰਾਂ 'ਤੋ ਬਾਅਦ ਇਸ ਨਗਰ ਕੀਰਤਨ 'ਚ ਯੂਰਪ ਭਰ 'ਤੋ ਪਹੁਚੀਆਂ
ਪ੍ਰਮੁੱਖ ਸਖਸੀਅਤਾਂ ਅਤੇ ਸਥਾਨਕ ਪ੍ਰਸ਼ਾਸਨਿਕ ਨੁਮਾਇਦਿਆਂ ਨੂੰ ਜਥੇਦਾਰ ਜਰਨੈਲ ਸਿੰਘ ਅਤੇ
ਭਾਈ ਜਗਦੀਸ਼ ਸਿੰਘ ਭੂਰਾ ਨੇ ਸਨਮਾਨਿਤ ਕੀਤਾ ।
ਏਅਰਪੋਰਟ ਅਕੈਸਪ੍ਰੈਸ ਟ੍ਰੇਨ(ਨਾਰਵੇ)ਤੇ ਹਿੰਦੀ ਚ ਲਿਖਿਆ ਸਵਾਗਤਮ ਨਾਲ ਯਾਤਰੀਆ ਦਾ ਸਵਾਗਤ।
.gif)
ਉੱਕਤ ਤਸਵੀਰ ਚ ਹਿੰਦੀ ਚ ਲਿਖਿਆ ਸਵਾਗਤਮ ਨਜ਼ਰ ਆ ਰਿਹਾ ਹੈ।
ੳਸਲੋ(ਰੁਪਿੰਦਰ ਢਿੱਲੋ ਮੋਗਾ)ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਲਈ ਇਹ ਮਾਣ ਸਨਮਾਨ ਵਾਲੀ ਗੱਲ ਹੈ ਕਿ ਭਾਰਤ ਤੋ ਹਜ਼ਾਰਾ ਕਿਲੋਮੀਟਰ ਦੂਰ ਦੁਨੀਆ ਦੇ ਖੂਬਸੂਰਤ ਮੁੱਲਕ ਨਾਰਵੇ ਜਿੱਥੋ ਦੀ ਭੰਗੋਲਿਕ ਸਥਿਤੀ, ਧਰਮ ,ਭਾਸ਼ਾ ਆਦਿ ਵੱਖਰਾ ਹੈ ਉਸੇ ਹੀ ਮੁੱਲਕ ਦੀ ਰਾਜਧਾਨੀ ੳਸਲੋ ਦੇ ਪ੍ਰਮੁੱਖ ਹਵਾਈ ਅੱਡੇ ਗਾਰਦੇਮੂਨ ਤੋ ਸ਼ਹਿਰ ਦਰਾਮਨ ਵਿਚਕਾਰ ਚੱਲਣ ਵਾਲੀ ਫਲੀਤੋਗਤ(ਏਅਰਪੋਰਟ ਅਕੈਸਪ੍ਰੈਸ ਟਰੇਨ) ਦੇ ਪ੍ਰਵੇਸ਼ ਦੁਆਰ ਤੇ ਹਿੰਦੀ ਚ ਲਿਖਿਆ ਸਵਾਗਤਮ ਦੁਨੀਆ ਦੀ ਚੁਣਨੀਵਾ ਭਾਸ਼ਾ ਚੋ ਇੱਕ ਹੈ ਜੋ ਹਰ ਯਾਤਰੀ ਦਾ ਵੈਲਕਮ(ਸਵਾਗਤ) ਕਰਦੀ ਹੈ।ਵਾਕਿਆ ਹੀ ਭਾਰਤੀਆ ਲਈ ਇਹ ਮਾਣ ਵਾਲੀ ਗੱਲ ਹੈ।
ਫਰੈਕਫਰਟ ਦੇ ਸ਼ਹੀਦੀ ਸਮਾਗਮ ਵਿੱਚ ਬਾਦਲ ਦੀਆਂ ਕੌਮ ਘਾਤਕ ਨੀਤੀਆਂ ਕਾਰਨ ਜਰਮਨੀ ਦੇ ਵਾਇਸ ਚੇਅਰਮੈਨ ਤੇ ਖਜਾਨਚੀ ਭਾਈ ਮਨਜੀਤ ਸਿੰਘ ਭੰਡਾਲ ਨੇ ਦਿੱਤਾ ਅਸਤੀਫਾ
.gif)
.gif)
.gif)
.gif)
.gif)
.gif)
.gif)
.gif)
.gif)
.gif)
ਜਰਮਨ:-ਸ਼ਰੋਮਣੀ ਅਕਾਲੀ ਦਲ ਜਰਮਨੀ ਦੇ ਵਾਇਸ ਚੇਅਰਮੈਨ ਤੇ ਖਜਾਨਚੀ ਭਾਈ ਮਨਜੀਤ ਸਿੰਘ
ਭੰਡਾਲ ਨੇ ਪਿਛਲੇ ਦਿਨੀ ਪ੍ਰਕਾਸ਼ ਸਿੰਘ ਬਾਦਲ ਨੇ ਲੁਧਿਆਣੇ ਵਿੱਚ ਸਿੱਖ ਧਰਮ ਦੇ ਖਿਲਾਫ ਆਸ਼ੂਤੋਸ਼ ਦੇ
ਕੂੜ ਪ੍ਰਚਾਰ ਦੀ ਇਜ਼ਾਜ਼ਤ ਤੇ ਇਸ ਨੂੰ ਰੋਕਣ ਵਾਲੇ ਗੁਰਸਿੱਖਾਂ ਤੇ ਗੋਲੀ ਚਲਾਕੇ ਭਾਈ ਦਰਸ਼ਨ ਸਿੰਘ
ਲੁਹਾਰਾ ਨੂੰ ਸ਼ਹੀਦ ਤੇ 15 ਸਿੰਘਾਂ ਨੂੰ ਜ਼ਖਮੀ ਕਰਕੇ ਕੌਮ ਘਾਤਕ ਹੋਣ ਤੇ ਦੁਨੀਆਂ ਦੇ ਕੋਨੇ ਕੋਨੇ
ਵਿੱਚ ਵੱਸਣ ਵਾਲੇ ਖਾਲਸਾ ਪੰਥ ਦੇ ਹਿਰਦਿਆਂ ਨੂੰ ਵਲੰਧੂਰ ਕੇ ਰੱਖ ਦਿੱਤਾ ਹੈ ਸੋ ਦੇਸ਼ ਵਿਦੇਸ਼ ਦੇ
ਖਾਲਸਾ ਪੰਥ ਨੇ ਜੋ ਬਾਦਲ ਪਰਿਵਾਰ ਤੇ ਇਸ ਦੇ ਨਮਿੰਦਿਆਂ ਦਾ ਪੂਰਨ ਬਾਈਕਾਟ ਕੀਤਾ ਹੈ ਮੈ ਇਸ ਖਾਲਸਾ
ਪੰਥ ਦੇ ਫੈਸਲੇ ਨਾਲ ਹਾਂ ਤੇ ਜਰਮਨੀ ਬਾਦਲ ਅਕਾਲੀ ਦਲ ਦੇ ਵਾਇਸ ਚੇਅਰਮੈਨ ਤੇ ਖਜਾਨਚੀ ਦੇ ਅਹੌਦੇ
ਤੋਂ ਅਸਤੀਫਾ ਦਿੰਦਾ ਹਾਂ ਇਹ ਐਲਾਨ ਭਾਈ ਮਨਜੀਤ ਸਿੰਘ ਭੰਡਾਲ ਨੇ ਦਲ ਖਾਲਸਾ ਜਰਮਨੀ ਵੱਲੋ ਫਰੈਕਫਰਟ
ਵਿੱਚ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਤੇ ਭਾਈ ਦਰਸ਼ਨ ਸਿੰਘ ਲੁਹਾਰਾ ਨੂੰ ਸ਼ਰਧਾ ਦੇ ਫੁਲ ਅਰਪਣ ਕਰਨ ਲਈ
ਰੱਖੇ ਗਏ ਸ਼ਹੀਦੀ ਸਮਾਗਮ ਵਿੱਚ ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ
ਨੇ ਭਾਈ ਮਨਜੀਤ ਸਿੰਘ ਭੰਡਾਲ ਨੂੰ ਸੰਗਤਾਂ ਦੇ ਸਨਮੁੱਖ ਕਰਕੇ ਜਿਉ ਹੀ ਐਲਾਨ ਕੀਤਾ ਸੰਗਤਾਂ ਤੇ
ਪੰਥਕ ਜਥੇਬੰਦੀਆਂ ਨੇ ਜੈਕਾਰਿਆਂ ਦੀ ਗੰਜੂ ਵਿੱਚ ਸਵਾਗਤ ਕੀਤਾ ਤੇ ਦਲ ਖਾਲਸਾ ਜਰਮਨੀ ਤੇ ਸਿੱਖ
ਫੈਡਰੇਸ਼ਨ ਜਰਮਨੀ ਵੱਲੋ ਭਾਈ ਸੁਰਿੰਦਰ ਸਿੰਘ ਸੇਖੋ ਤੇ ਭਾਈ ਗੁਰਦਿਆਲ ਸਿੰਘ ਲਾਲੀ ਨੇ ਸਿਰਪਾਉ ਭੇਟ
ਕੀਤਾ ਗਿਆ । ਇਸ ਦੇ ਨਾਲ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਵਾਲੇ
ਸਮੂਹ ਨਾਨਕ ਲੇਵਾ ਜੋ ਅਗਿਆਨਤਾ ਜਾਂ ਨਿੱਜੀ ਲਾਲਸਾਵਾਂ ਦੀ ਖਾਤਰ ਬਾਦਲ ਦੀ ਅਗਵਾਈ ਵਿੱਚ ਚੱਲ ਰਹੇ
ਹਨ ਉਹ ਇਸ ਕੌਮ ਘਾਤਕ ਬਾਦਲ ਦੀ ਅਗਵਾਈ ਨੂੰ ਛੱਡਕੇ ਭਾਈ ਮਨਜੀਤ ਸਿੰਘ ਭੰਡਾਲ ਵਾਂਗ ਖਾਲਸਾ ਪੰਥ
ਵਿੱਚ ਸ਼ਾਮਲ ਹੋਣ ।
ਨਾਰਵੇ ਚ ਬੰਦੀ ਛੋੜ(ਦੀਵਾਲੀ) ਦਿਵਸ ਖੁਸ਼ੀ ਅੱਤੇ ਸ਼ਰਧਾ ਪੂਰਵਕ ਮਨਾਇਆ ਗਿਆ।
.gif)
.gif)
ਲੀਅਰ (ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੇ ਸ਼ਹਿਰ ਦਰਾਮਨ ਦੇ ਇਲਾਕੇ ਲੀਅਰ ਸਥਿਤ ਗੁਰੂ ਘਰ
ਚ ਸਿੱਖ ਸੰਗਤਾ ਵੱਲੋ ਛੇਵੀ ਪਾਤਸ਼ਾਹੀ ਸ਼੍ਰੀ ਹਰਗੋਬਿੰਦ ਸਾਹਿਬ ਦੀ ਯਾਦ ਚ ਜਦ ਉਹ ਗਵਾਲੀਅਰ ਦੇ ਕਿਲੇ
ਤੋ ਮੁੱਕਤ ਹੋ 52 ਪਹਾੜੀ ਰਾਜਿਆ ਸਮੇਤ ਅ੍ਰੰਿਮਤਸਰ ਪੁਹੰਚੇ ਅਤੇ ਇਸ ਬੰਦੀ ਛੋੜ ਦਿਵਸ ਨੂੰ ਇਲਾਕੇ
ਚ ਵੱਸਦੀ ਸਿੱਖ ਸੰਗਤ ਵੱਲੋ ਬੜੇ ਉਤਸ਼ਾਹ ਅਤੇ ਸ਼ਰਧਾਪੂਰਵਕ ਢੰਗ ਨਾਲ ਮਨਾਇਆ ਗਿਆ।ਇਸ ਖੁਸ਼ੀ ਮੋਕੇ
ਭਾਰੀ ਸੰਖਿਆ ਚ ਸੰਗਤਾ ਨੇ ਗੁਰੂ ਘਰ ਹਾਜ਼ਰੀਆ ਲਵਾ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕੀਤੀਆ।ਰਹਿਰਾਸ
ਦੇ ਪਾਠ ਉਪਰੱਤ ਪੰਜਾਬੋ ਆਏ ਕੀਰਤਨੀਆ ਭਾਈ ਜਸਬੀਰ ਸਿੰਘ ਢੇਰੀ,ਭਾਈ ਹਰਭਜਨ ਸਿੰਘ ਸ਼ਹਿਦੇਸ਼ਾਹ ਅਤੇ
ਭਾਈ ਹਰਜਿੰਦਰ ਸਿੰਘ ਲੁਧਿਆਣੇ ਵਾਲਿਆ ਨੇ ਰੱਬੀ ਬਾਣੀ ਦਾ ਇਲਾਹੀ ਕੀਰਤਨ ਕਰ ਆਈ ਸੰਗਤ ਨੂੰ ਨਿਹਾਲ
ਕੀਤਾ ।ਗੁਰਦੁਆਰਾ ਪ੍ਰੰਬੱਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਇੰਦਰਜੀਤ ਸਿੰਘ,ਸੱਕਤਰ ਭਾਈ
ਹਰਿੰਦਰਪਾਲ ਸਿੰਘ (ਬੀੜ ਚੱਿੜਕ),ਭਾਈ ਜਗਜੀਵਨ ਸਿੰਘ ਵੱਲੋ ਇਸ ਮਹਾਨਤਾ ਭਰੇ ਦਿਵਸ ਦੀ ਵੱਡੀਮੁੱਲੀ
ਮਹਾਨਤਾ ਦਾ ਇਤਿਹਾਸ ਸੰਗਤ ਨਾਲ ਸਾਂਝਾ ਕੀਤਾ।ਲੰਗਰ ਦੀ ਸੇਵਾ ਟੋਨਸਬਰਗ ਤੋ ਸ੍ਰ ਪਰਵਿੰਦਰ ਸਿੰਘ ਅਤੇ
ਬੀਬੀ ਮਨਬੀਰਕੋਰ ਪਰਿਵਾਰ ਵੱਲੋ ਨਿਭਾਈ ਗਈ।ਸਮਾਗਮ ਦੀ ਸਮਾਪਤੀ ਦੋਰਾਨ ਫੁੱਲਝੜੀਆ ਚਲਾਈਆ ਗਈਆ।ਗੁਰੂਦੁਆਰਾ
ਪ੍ਰੰਬੱਧਕ ਕਮੇਟੀ ਲੀਅਰ ਦੇ ਮੁੱਖ ਸੇਵਾਦਾਰ ਭਾਈ ਇੰਦਰਜੀਤ ਸਿੰਘ, ਸੱਕਤਰ ਹਰਿੰਦਰਪਾਲ ਸਿੰਘ (ਬੀੜ
ਚੱੜਿਕ) ਭਾਈ ਜਗਜੀਵਨ ਸਿੰਘ, ਭਾਈ ਸਰਬਜੀਤ ਸਿੰਘ ਸ਼ੇਰਗਿੱਲ, ਭਾਈ ਗਿਆਨ ਸਿੰਘ, ਭਾਈ ਸੁਖਜਿੰਦਰ
ਸਿੰਘ, ਭਾਈ ਕੰਵਲਦੀਪ ਸਿੰਘ, ਭਾਈ ਅਜੈਬ ਸਿੰਘ ਆਦਿ ਵੱਲੋ ਗੁਰੂ ਘਰ ਜੁੜੀ ਸੰਗਤ ਦਾ ਤਹਿ ਦਿੱਲੋ
ਧੰਨਵਾਦ ਕੀਤਾ ਗਿਆ।
ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਵਾਲੇ ਯੋਰਪ ਦੇ ਦੌਰੇ ਤੇ ਆ ਰਹੇ ਹਨ
ਹਮਬਰਗ(ਅਮਰਜੀਤ ਸਿੰਘ ਸਿੱਧੂ):- ਸ੍ਰੀ ਮਾਨ ਸੰਤ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਵਾਲੇ
23 ਅਕਤੂਬਰ ਤੋ 8 ਨਵੰਬਰ ਤੱਕ ਯੋਰਪ ਦੇ ਦੌਰੇ ਤੇ ਆ ਰਹੇ ਹਨ। ਉਹ 3 ਨਵੰਬਰ ਤੋ 8 ਨਵੰਬਰ ਤੱਕ
ਜ਼ਰਮਨ ਦੇ ਸ਼ਹਿਰ ਹਮਬਰਗ ਦੇ ਗੁਰੂਦਵਾਰਾ ਸਿੰਘ ਸਭਾ ਗਰੰਢਵੇਗ ਵਿਖੇ ਪਹੁੰਚ ਕੇ ਸੰਗਤਾਂ ਨੂੰ ਸਾਮ ਦੇ
ਦਿਵਾਨਾਂ ਵਿੱਚ ਹਾਜਰੀ ਭਰਨਗੇ। 8 ਨਵੰਬਰ ਨੂੰ ਉਹ ਹਫਤਾਵਾਰੀ ਦਿਵਾਨਾਂ ਵਿੱਚ ਸੰਗਤਾਂ ਨੂੰ ਆਪਣੇ
ਪ੍ਰਬਚਨਾਂ ਰਾਹੀ ਨਿਹਾਲ ਕਰਨਗੇ। ਉਹਨਾਂ ਵਾਰੇ ਵਧੇਰੇ ਜਾਣਕਾਰੀ ਲਈ ਭਾਈ ਗੁਰਮੀਤ ਸਿੰਘ ਨਾਲ ਫੋਨ
ਨੰਬਰ 01783955641 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸ੍ਰੀੰਮਾਨ 108 ਸੰਤ ਬਾਬਾ ਹੀਰਾ ਼ਲਾਲ ਸਿੰਘ ਦੀ ਯਾਦ 45ਵੀ ਬਰਸੀ
ਵਿਸੇਸ ਨਗਰ ਕੀਰਤਨ ਤੇ ਭਾਰੀ ਦੀਵਾਨ ਪਿੰਡ ਡਾਗੀਆ (ਜਗਰਾਉ) ਵਿਖੇ
.gif)
.gif)
ੳਸਲੋ ਨਾਰਵੇ19ਅਕਤੂਬਰ(ਡਿੰਪਾ ਵਿਰਕ) ਸੰਤ ਬਾਬਾ ਹੀਰਾ ਲਾਲ ਸਿੰਘ ਜੀ ਡਾਗੀਆ ਵਾਲਿਆ 45ਵੀ
ਸੰਤ ਬਾਬਾ ਼ਲੱਖਵੀਰ ਸਿੰਘ ਵੱਡਾ ਡੇਰਾ ਦੋਧਰ ਵਾਲਿਆ ਦੀ ਅਗਵਾਈ ਹੇਠ ਪਿੰਡ ਡਾਗੀਆ ਵਿਖੇ 20ਅਕਤੂਬਰ
ਦਿਨ ਮੰਗਲਵਾਰ ਨੂੰ ਪਹਿਲੀ ਲੜੀ ਆਖੰਡ ਪਾਠ ਆਰੰਭ 22ਅਕਤੱਬਰ ਵੀਰਵਾਰ ਮੱਧ ਦੇ ਭੋਗ 22 ਦੂਜੀ ਲੜੀ
ਦੇ ਆਖੰਡ ਪਾਠ ਆਰੰਭ 23 ਅਕਤਬਰ ਦਿਨ ਸੁੱਕਵਾਰ ਨੂੰ ਵਿਸੇਸ ਨਗਰ ਕੀਰਤਨ ਫੌਜੀ ਬੈਡ ਨਾਲ ਸੁਸੋਵਿਤ
ਕੀਤਾ ਜਾਵੇਗਾ ਤੇ ਦੀਵਾਨ ਸਜਾਏ ਜਾਣਗੇ 10 ਕੱਤਕ 24 ਅਕਤੂਬਰ ਸਨਿਚਰਵਾਰ 2009 ਦਿਨ ਸੁੱਕਰਵਾਰ ਸ੍ਰੀ
ਅਖੰਡ ਪਾਠਾ ਦੇ ਭੋਗ ਉਪਰੰਤ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਪ੍ਰਸਿੱਧ ਢਾਡੀ ਜੱਥਾ ਇੰਦਰਜੀਤ ਸਿੰਘ
ਤੀਰ ਗੋਲਡ ਮਿਡਲੈਸਟ ,ਕਵੀਸਰੀ ਜੱਥਾ ਮੁੱਖਤਿਆਰ ਸਿੰਘ ਬੀਹਲਾ ,ਪਾਲ ਸਿੰਘ ਪਾਲ,ਦਾ ਕਵੀਸਰੀ ਜੱਥਾ
ਦੌ ਦਿਨ ਸੰਗਤਾ ਨੂੰ ਨਿਹਾਲ ਕਰਨਗੇ ਗੁਰੁ ਕੇ ਼ਲੰਗਰ ਅਟੁਟ ਵਰਤਨਗੇ ਬਰਸੀ ਸਬੰਧ ਫਰੀ ਮੈਡੀਕਲ
ਚੈੱਕਅਪ ਡਾ ਰਾਜਪ੍ਰੀਤ ਸਿੰਘ ਕਰਨਗੇ ਇਲਾਕਾ ਨਿਵਾਸੀ ਸੰਗਤਾ ਨੂੰ ਹੁੰਮ ਹੁੰਮਾ ਕੇ ਪਹੁੰਚਣ ਦੀ
ਕ੍ਰਿਪਾਲਤਾ ਕਰਨੀ ।
ਦਰਾਂਮਨ ਸਲ਼ਹਿਰ (ਨਾਰਵੇ) ਵਿਚ ਸਲ਼ਹੀਦ ਬਾਬਾ ਦੀਪ ਸਿੰਘ ਦਾ ਸਹੀਦੀ ਪੁਰਬ ਮਨਾਇਆ ਗਿਆ
.jpg)
.jpg)
ਲੀਅਰ (ਰੁਪਿੰਦਰ ਢਿੱਲੋ ਮੋਗਾ/ਡਿੰਪਾ ਵਿਰਕ)ਪਿਛਲੇ ਦਿਨੀ ਨੌਰਵੇ ਦੀ ਰਾਜਧਾਨੀ ਤੋਂ
ਤਕਰੀਬਨ 40 ਕਿਲੋਮੀਟਰ ਦੂਰ ਦਰਾਂਮਨ ਸਲ਼ਹਿਰ ਇਲਾਕੇ ਲੀਅਰ ਸਥਿਤ ਗੁਰੂ ਘਰ ਵਿਖੇ ਸਲ਼ਹੀਦ ਬਾਬਾ ਦੀਪ
ਸਿੰਘ ਦਾ ਸਹੀਦੀ ਪੁਰਬ ਮਨਾਇਆ ਗਿਆ।ਇਲਾਕੇ ਭਰ ਦੀਆਂ ਸੰਗਤਾਂ ਨੇ ਕਾਫੀ ਉਤਸਲ਼ਾਹ ਦਿਖਾਇਆ।ਆਖੰਡ ਪਾਠਾਂ
ਦੇ ਭੋਗ ਉਪਰੰਤ ਦੀਵਾਨ ਸਜਾਏ ਗੲ।ੇ ਜਿਸ ਵਿਚ ਬੱਚੇ ਹਰਨੀਤ ਕੌਰ ,ਦਲਰੂਪ ਕੌਰ,ਸੁਖਮਨ ਸਿੰਘ,ਅਮਨਦੀਪ
ਕੌਰ,ਨਵਦੀਪ ਕੌਰ ਅਤੇ ਭਾਈ ਅਜਮੇਰ ਸਿੰਘੰ ੰਮੀਤ ਪ੍ਰਧਾਨ ਤੇ ਹਰਵਿੰਦਰ ਸਿੰਘ ਨੇ ਕੀਰਤਨ ਰਾਹੀ ਹਾਜਰੀ
ਲਵਾਈ।ਉਪਰੰਤ ਗੁਰਦੁਆਰਾ ਸਾਹਿਬ ਦੇ ਕੀਰਤਨੀ ਜੱਥੇ ਨੇ ਸਲ਼ਬਦ ਗਾਇਨ ਕਰਕੇ ਸੰਗਤਾਂ ਨੂੰ ਬਾਣੀ ਨਾਲ
ਜੋੜਿਆ।ਭਾਈ ਸੁਖਵਿੰਦਰ ਸਿੰਘ ਲੁਧਿਆਣੇ ਵਾਲਿਆ ਨੇ ਕਥਾ ਰਾਹੀ ਬਾਬਾ ਜੀ ਦੇ ਜੀਵਨ ਅਤੇ ਸਿਧਾਂਤਕ
ਪੱਖ ਨੂੰ ਸੰਗਤਾਂ ਨਾਲ ਸਾਝਾਂ ਕੀਤਾ। ਭਾਈ ਜਗਜੀਵਨ ਸਿੰਘ ਗਰੇਵਾਲ ਦੇ ਸਾਥੀਆਂ ਨੇ ਬਾਬਾ ਜੀ ਦੀ
ਸਲ਼ਹੀਦੀ ਸਬੰਧੀ ਅਣਖੀ ਵਾਰਾਂ ਗਾਅ ਕੇ ਸੰਗਤਾਂ ਵਿਚ ਜੋਸਲ਼ ਭਰ ਦਿੱਤਾ। ਸਟੇਜ ਸਕੱਤਰ ਦੀ ਸੇਵਾ ਭਾਈ
ਹਰਿੰਦਰ ਪਾਲ ਸਿੰਘ ਬੀੜ ਚੜਿੱਕ ਨੇ ਨਿਭਾਈ ਅਤੇ ਆਪਣੇ ਵਿਚਾਰਾਂ ਦੌਰਾਨ ਅਕਾਲ ਤਖਤ ਤੋਂ ਪ੍ਰਵਾਨਤ
ਰਹਿਤ ਮਰਿਆਦਾ ਉੱਪਰ ਪਹਿਰਾ ਦੇਣ ਦੀ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ। ਮੁੱਖ ਸੇਵਾਦਾਰ ਭਾਈ
ਇੰਦਰਜੀਤ ਸਿੰਘ ਨੇ ਆਪਣੇ ਭਾਸਲ਼ਣ ਸਮੇਂ ਅੰਮ੍ਰਿਤ ਸਬੰਧੀ ਬੇਨਤੀ ਕਰਦੇ ਹੋਏ ਆਈਆ ਹੋਈਆ ਸੰਗਤਾਂ ਦਾ
ਤਹਿ ਦਿਲੋਂ ਧੰਨਵਾਦ ਕੀਤਾ ।ਅੰਤ ਵਿਚ ਭਾਈ ਅਜੈਬ ਸਿੰਘ ਝੂਟੀ (ਮੁਖ ਸੇਵਾਦਾਰ ਇਮਾਰਤ ਕਮੇਟੀ)ਨੇ ਨਵੀ
ਬਣ ਰਹੀ ਇਮਾਰਤ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਨਵੀ ਇਮਾਰਤ ਦੀਆਂ ਤਿੰਨ ਮੰਜਲਾਂ ਦੀ
ਛੱਤ ਪੈਅ ਚੁੱਕੀ ਹੈ। ਇਸ ਤੋਂ ਇਲਾਵਾ ਹਰਪਾਲ ਸਿੰਘ ਖਟੜਾ,ਪਰਮਜੀਤ ਸਿੰਘ, ਬਲਦੇਵ ਸਿੰਘ
ਬਰਾੜ,ਪਰਵਿੰਦਰ ਸਿੰਘ ਬਿਸਲ,ਕੁਲਵੰਤ ਸਿੰਘ ਤੇ ਗੁਰਸਲ਼ਰਨ ਸਿੰਘ ਢਿ਼ਲੋਂ,ਤਜਿੰਦਰਪਾਲ ਸਿੰਘ
ਬਰਾੜ,ਦਲਜੀਤ ਸਿੰਘ ,ਦਲਜਿੰਦਰ ਸਿੰਘ,ਹਰਭਜਨ ਸਿੰਘ,ਗਿਆਨ ਸਿੰਘ ਆਦਿ ਬਹੁਤ ਸਾਰੀਆਂ ਸੰਗਤਾਂ ਨੇ
ਹਾਜਰੀ ਲਗਾਈ।
ਫਰਾਂਸ ਦੇ ਮਿਉਜ਼ਮਾਂ ਵਿੱਚ ਛੱਬੀ ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਦਾਖਲਾ
ਮੁਫਤ।
.jpg)
ਪੈਰਿਸ(ਸੁਖਵੀਰ ਸਿੰਘ ਸੰਧੂ) ਫਰਾਂਸ ਵਿੱਚ ਵੱਖ ਵੱਖ
ਕਿਸਮਾ ਦੇ ਮਿਉਜ਼ਮਾਂ ਦੀ ਭਰਮਾਰ ਹੈ।ਪੈਰਿਸ ਦਾ ਸਭ ਤੋਂ ਮਸ਼ਹੂਰ ਲੁਵਰ ਨਾਂ ਦਾ ਮਿਉਜ਼ਮ ਦੁਨੀਆ ਦੇ
ਦੁਸਰੇ ਨੰਬਰ ਦਾ ਸਭ ਤੋਂ ਵੱਡਾ ਮਿਉਜ਼ਮ ਹੈ।ਅਗਰ ਉਸ ਦੀ ਹਰ ਇੱਕ ਪੇਟਿੰਗ,ਆਰਟ ਜਾਂ ਮੁਰਤੀਆਂ ਆਦਿ
ਉਪਰ ਲਿਖਿਆ ਹੋਇਆ ਗੁਹ ਨਾਲ ਪੜ੍ਹ ਕਿ ਵੇਖਣਾ ਹੋਵੇ ਤਾਂ ਉਸ ਪੂਰੇ ਨੂੰ ਵੇਖਣ ਲਈ ਸਾਡੇ ਤਿੰਨ ਮਹੀਨੇ
ਲਗਦੇ ਹਨ।ਹੁਣ ਸਰਕਾਰ ਨੇ ਛੱਬੀ ਸਾਲ ਤੋਂ ਘੱਟ ਉਮਰ ਦੀ ਨੌਜੁਆਨ ਪੀੜ੍ਹੀ ਲਈ ਫਰਾਂਸ ਦੇ ਨੈਸ਼ਨਲ
ਮਿਉਜ਼ਮ ਵੇਖਣ ਲਈ ਦਾਖਲਾ ਮੁਫਤ ਕੀਤਾ ਹੈ।ਇਥੇ ਇਹ ਵਰਨਣ ਯੋਗ ਹੈ ਕਿ ਇਹ ਦਾਖਲਾ ਸਿਰਫ 1200 ਦੇ
ਕਰੀਬ ਨੈਸ਼ਨਲ ਮਿਉਜ਼ਮਾਂ ਲਈ ਹੀ ਮੁਫਤ ਹੈ।ਜਿਹੜੇ ਆਰਜੀ ਤੌਰ ਉਪਰ ਨੁਮਾਇਸ਼ ਲਈ ਲਾਏ ਜਾਦੇ ਹਨ ਉਹਨਾਂ
ਲਈ ਬਕਾਇਦਾ ਟਿੱਕਟ ਲੱਗੇਗੀ।
ਮਰੀ ਹੋਈ ਔਰਤ ਚਾਰ ਮਹੀਨੇ ਅੰਦਰ ਪਈ ਰਹੀ।
ਪੈਰਿਸ (ਸੁਖਵੀਰ ਸਿੰਘ ਸੰਧੂ) ਯੋਰਪ ਵਿੱਚ ਭਾਵੇ ਲੋਕੀ ਏਸ਼ੀਅਨ ਦੀ ਬਾ ਦੌਲਤ ਵੱਧ ਸਹੂਲਤਾਂ
ਦੇ ਦਾਅਵੇਦਾਰ ਹਨ। ਪਰ ਇਥੇ ਬਜ਼ੁਰਗਾਂ ਦੀ ਜਿੰਦਗੀ ਵਿੱਚ ਔਲਾਦ ਪ੍ਰਤੀ ਪਾੜਾ ਕਾਫੀ ਹੱਦ ਤੱਕ ਵੱਧ
ਹੈ।ਬਹੁਤੇ ਆਪਣੇ ਮਾਪਿਆ ਨੂੰ ਕਈ ਮਹੀਨੇ ਸਾਲ ਤੱਕ ਵੀ ਮਿਲਣ ਨਹੀ ਆਉਦੇ ਭਾਵੇ ਉਹ ਕੁਝ ਕਿਲੋਮੀਟਰ
ਦੀ ਦੂਰੀ ਉਪਰ ਹੀ ਰਹਿੰਦੇ ਹੋਣ।ਸਰਕਾਰ ਨੇ ਭਾਵੇ ਉਹਨਾਂ ਬਜ਼ੁਰਗਾਂ ਲਈ ਬ੍ਰਿਧ ਆਸ਼ਰਮ ਬਣਾਏ ਹੋਏ ਹਨ।
ਪਰ ਕਈ ਉਥੇ ਜਾਣਾ ਪਸੰਦ ਨਹੀ ਕਰਦੇ।ਜਦੋਂ ਬਜ਼ੁਰਗ ਮਾਂ ਬਾਪ ਮੌਤ ਦੇ ਮੂੰਹ ਵਿੱਚ ਜਾ ਡਿਗਦੇ ਹਨ।
ਤਾਂ ਉਹਨਾਂ ਦੀ ਔਲਾਦ ਨੂੰ ਇਹ ਵੀ ਨਹੀ ਪਤਾ ਹੁੰਦਾ ਕਿ ਇਹ ਮੰਦ ਭਾਣਾ ਕਦੋ ਵਰਤ ਗਿਆ ਹੈ।ਇਸੇ ਤਰਾਂ
ਦੀ ਘਟਨਾ ਪਿਛਲੇ ਦਿਨੀ ਪੈਰਿਸ ਦੇ ਬਾਹਰਵਾਰ ਦੇ ਇਲਾਕੇ ਵਿੱਚ ਵਾਪਰੀ ਹੈ।ਜਿਹੜੀ ਕਿ ਇੱਕ ਪੰਜਾਹ
ਸਾਲ ਦੀ ਔਰਤ ਫਲੈਟ ਵਿੱਚ ਮਰੀ ਹੋਈ ਪਾਈ ਗਈ ਸੀ।ਜਦੋਂ ਕਈ ਮਹੀਨੇ ਉਸ ਦੇ ਘਰ ਵਿੱਚ ਕੋਈ ਹਲ ਚਲ ਨਾ
ਹੋਈ ਤਾਂ ਉਸ ਇਮਾਰਤ ਦੀ ਦੇਖਭਾਲ ਕਰਨ ਵਾਲੇ ਦਫਤਰ ( ਸਿੰਡੀਕੇਟ) ਨੇ ਫਸਟ ਏਡ ਵਾਲਿਆਂ ਨੂੰ ਫੋਨ
ਕੀਤਾ। ਜਿਹਨਾਂ ਆ ਕਿ ਉਸ ਮਰੀ ਹੋਈ ਔਰਤ ਨੂੰ ਚੁੱਕਿਆ। ਪਤਾ ਲੱਗਿਆ ਹੈ ਕਿ ਉਸ ਔਰਤ ਦੀ ਇੱਕ ਧੀ ਹੈ
ਜਿਸ ਨਾਲ ਉਸ ਦਾ ਇੱਕ ਸਾਲ ਤੋਂ ਸੰਪਰਕ ਟੁੱਟਿਆ ਹੋਇਆ ਸੀ।
ਸੈਕਟਰੀ ਕਮਲਜੀਤ ਸਿੰਘ ਦੀ ਨੌਰਵੇ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
.jpg)
ਨੌਰਵੇ ਦੇ ਪ੍ਰਧਾਨ ਮੰਤਰੀ ਜੈਂਨਸ-ਸਤੌਂਲਤਨ ਬਰਗ ਤ ਸੈਕਟਰੀ ਸ ਕਮਲਜੀਤ ਸਿੰਘ ਨਾਲ ਹੱਥ ਮਿਲਾਉਦੇ ਹੋਏ
ੳਸਲੋ- ਨਾਰਵੇ- 17 ਫਰਵਰੀ(ਡਿੰਪਾ ਵਿਰਕ)ਨਾਰਵੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ੳਸਲੋ ਪ੍ਰਬੰਧਕ ਕਮੇਟੀ ਦੇ ਸੈਕਟਰੀ ਤੇ ਨੌਰਵੇ ਦੀ ਪੋਸਟ(ਡਾਕ ਵਿਭਾਗ) ਸੇਵਾ ਵਿਚ ਕੰਮ ਕਰਦੇ ਹੋਏ 45 ਸਾਲਾ ਕੰਵਲਜੀਤ ਸਿੰਘ ਦੀ ਉਸ ਸਮੇਂ ਖੁਸਲ਼ੀ ਦੀ ਹੱਦ ਨ ਰਹੀ ਜਦੋ ਉਸ ਨੇ ਨੌਰਵੇ ਦੇ ਪ੍ਰਧਾਨ ਮੰਤਰੀ ਜੈਂਨਸ-ਸਤੌਂਲਤਨ ਬਰਗ ਤੋਂ ਹੌਸਲਾ ਵਧਾਈ ਪ੍ਰਾਪਤ ਕੀਤੀ।ਸ੍ਰ: ਕਮਲਜੀਤ ਸਿੰਘ ਪਿਛਲੇ 10 ਸਾਲਾ ਤੋਂ ਨੌਰਵੇ ਦੀ ਪੋਸਟ ਸੇਵਾ ਵਿਚ 20 ਸਾਖਾਂ ਦੀ ਪ੍ਰਤਿਨਿਧਤਾ ਨਿਭਾਉਦੇ ਹੋਏ ਆਪਣਾ ਯੋਗਦਾਨ ਪਾ ਰਹੇ ਹਨ। ਬਰਿੰਗ ਲੌਗੀਸਟਿਕ ਸਲਾਊਸਲ਼ਨ ( ਏ ਐਸ )ਨਾ ਦੀ ਸਾਖਾਂ ਜੋ ਪੈਕਜ ਨੂੰ ਦੁਨਿਆ ਦੇ ਵੱਖ-ਵੱਖ ਕੋਨਿਆਂ ਵਿਚ ਪਹੂਚਾਉਂਦੀ ਹੈ ਇਸ ਦੀ ਤਰੱਕੀ ਸਬੰਧੀ ਹੋਏ ਸੈਮੀਨਾਰ ਦੌਰਾਨ ਸ੍ਰ: ਕਮਲਜੀਤ ਸਿੰਘ ਨੇ ਆਪਣੇ ਸੁਝਾਅ ਪ੍ਰਧਾਨ ਮੰਤਰੀ ਨਾਲ ਸਾਝੇ ਕੀਤੇ, ਜੋ ਕਿ ਫਾਈਨੈਂਸ ਕਰਾਈਸਿਸ ਅਤੇ ਨੀਤੀ ਸਲ਼ਾਸਤਰ ਸਬੰਧੀ ਕਾਫੀ ਤਜਰਬਾ ਰੱਖਦੇ ਹਨ। ਪੱਤਰਕਾਰਾਂ ਦੇ ਜਵਾਬ ਵਿਚ ਸ੍ਰ:ਕਮਲਜੀਤ ਸਿੰਘ ਸਿੰਘ ਨੇ ਦੱਸਿਆ ਕਿ ਜਦੋਂ ਵੱਖ-ਵੱਖ ਕਲਚਰ ਦੇ ਲੋਕ ਇਸ ਸੰਸਥਾ ਵਿਚ ਕੰਮ ਕਰਦੇ ਹਨ ,ਉਹਨਾਂ ਦੇ ਪੱਖ ਤੋਂ ਵੀ ਪੇਸਲ਼ ਕਰਨਾ ਜਰੂਰੀ ਜੋ ਜਾਂਦਾ ਹੈ।
''ਮਾਲਵਾ ਮੇਲ'' ਵੱਲੋਂ ਰੁਪਿੰਦਰ ਢਿੱਲੋਂ (ਮੋਗਾ) ਦਾ ਸਨਮਾਨ
.jpg)
ਬਾਘਾ ਪੁਰਾਣਾ-ਪੰਜਾਬੀ ਮਾਂ ਦੇ ਪੁੱਤਰ ਭਾਵੇਂ ਕਿਸੇ ਵੀ
ਮੁਲਕ ਦੀ ਸਰਜ਼ਮੀਨ 'ਤੇ ਚਲੇ ਜਾਣ ਪ੍ਰੰਤੂ ਉਹ ਆਪਣੇ ਸਭਿਆਚਾਰ ਅਤੇ ਵਿਰਸੇ ਨੂੰ ਆਪਣੇ ਨਾਲੋਂ ਕਦੇ
ਵੀ ਵਿਸਾਰ ਨਹੀਂ ਸਕਦੇ ਅਤੇ ਆਪਣੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਜੀ ਜਾਨ ਲਈ ਕੰਮ ਕਰਦੇ ਹਨ। ਇਹ
ਪ੍ਰਗਟਾਵਾ ਮਾਲਵਾ ਗਰੁੱਪ ਆਫ਼ ਪਬਲੀਕੇਸ਼ਨ 'ਮਾਲਵਾ ਮੇਲ' ਦੇ ਮੁੱਖ ਸੰਪਾਦਕ ਸ੍ਰੀ ਫੂਲ ਮਿੱਤਲ ਨੇ
ਗਰੁੱਪ ਦੇ ਨਾਰਵੇ ਸਥਿਤ ਸੀਨੀਅਰ ਪੱਤਰਕਾਰ ਸ੍ਰੀ ਰੁਪਿੰਦਰ ਢਿੱਲੋਂ (ਮੋਗਾ) ਦੇ 'ਮਾਲਵਾ ਮੇਲ' ਦੇ
ਮੁੱਖ ਦਫ਼ਤਰ ਪੁੱਜਣ 'ਤੇ ਸਨਮਾਨ ਕਰਨ ਉਪਰੰਤ ਕੀਤਾ। ਸ੍ਰੀ ਢਿੱਲੋਂ ਇਹਨੀਂ ਦਿਨੀਂ ਨਾਰਵੇ ਤੋਂ
ਵਿਸੇਸ਼ ਤੌਰ 'ਤੇ ਪੰਜਾਬ ਆਏ ਹੋਏ ਹਨ ਉਹਨਾਂ ਨਾਲ ਇਸ ਮੌਕੇ ਜਸਵੀਰ ਸਿੰਘ ਗਿੱਲ ਮੋਗਾ ਵੀ ਮੌਜੂਦ ਸਨ।
ਸ੍ਰੀ ਫੂਲ ਮਿੱਤਲ ਨੇ ਸ੍ਰ. ਢਿੱਲੋਂ ਦਾ ਸਨਮਾਨ ਕਰਦੇ ਸਮੇਂ ਕਿਹਾ ਕਿ ਸ. ਢਿੱਲੋਂ ਭਾਵੇਂ ਪਿਛਲੇ
10 ਸਾਲਾਂ ਤੋਂ ਨਾਰਵੇ ਵਿੱਚ ਰਹਿ ਕੇ ਉਥੋਂ ਦੀ ਮਿੱਟੀ ਨਾਲ ਪੂਰੀ ਤਰ੍ਹਾਂ ਜੁੜ ਚੁੱਕੇ ਹਨ ਪ੍ਰੰਤੂ
ਨਾਰਵੇ ਦੀ ਤੇਜ਼ ਰਫ਼ਤਾਰ ਜਿੰਦਗੀ ਵਿੱਚੋਂ ਸਮਾਂ ਕੱਢ ਕੇ ਉਹਨਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਦੀ
ਪ੍ਰਫੁੱਲਤਾ ਲਈ ਜਿਹੜਾ ਯੋਗਦਾਨ ਪਾਇਆ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਦੇ ਨਾਲ ਹੀ ਯੂਰਪੀਨ
ਮੁਲਕਾਂ ਅੰਦਰ ਪੰਜਾਬੀਆਂ ਵੱਲੋਂ ਮਨਾਏ ਜਾਂਦੇ ਵਿਸ਼ੇਸ਼ ਦਿਵਸ, ਖੇਡ ਅਤੇ ਸਭਿਆਚਾਰਕ ਮੇਲਿਆਂ ਦੀ
ਦੁਨੀਆਂ ਭਰ 'ਚ ਪੰਜਾਬੀ ਅਖ਼ਬਾਰਾਂ ਲਈ ਨਿਰੋਈ ਕਵਰੇਜ਼ ਕਰਕੇ ਇੱਧਰਲੇ ਪੰਜਾਬੀਆਂ ਨੂੰ ਵਿਦੇਸ਼ਾਂ 'ਚ
ਵਸਦੇ ਪੰਜਾਬੀਆਂ ਨਾਲ ਜੋੜਨ ਦਾ ਉਪਰਾਲਾ ਵੀ ਸ਼ਲਾਘਾਯੋਗ ਕਦਮ ਹੈ। ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ
ਦੀਆਂ ਸਮੱਸਿਆਵਾਂ ਨੂੰ ਵੀ ਬੜੇ ਨਿਵਕੇਲੇ ਢੰਗ ਨਾਲ ਚੁੱਕ ਕੇ ਸ. ਢਿੱਲੋਂ ਨੇ ਨਿਵਕੇਲੀ ਪਛਾਣ ਕਾਇਮ
ਕੀਤੀ ਹੈ। ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਨਾ ਲੈਣਗੀਆਂ । ਸ੍ਰੀ ਫੂਲ ਮਿੱਤਲ ਨੇ ਆਸ
ਪ੍ਰਗਟ ਕੀਤੀ ਕਿ ਸ. ਢਿੱਲੋਂ ਪੰਜਾਬੀਆਂ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਹੋਰ ਵੀ ਬੇਹਤਰੀ ਨਾਲ ਕੰਮ
ਕਰਨਗੇ।
ਇਸ ਮੌਕੇ ਅਖ਼ਬਾਰ ਦੇ ਸਮੂਹ ਸਟਾਫ਼ ਵੱਲੋਂ ਸ. ਢਿੱਲੋਂ ਦਾ ਨਿੱਘਾ ਸੁਆਗਤ ਕੀਤਾ ਗਿਆ। ਮੁੱਖ ਸੰਪਾਦਕ
ਸ੍ਰੀ ਫੂਲ ਮਿੱਤਲ ਨੇ ਸ. ਢਿੱਲੋਂ ਨੂੰ ਮੈਮੈਂਟੋ ਅਤੇ ਤਗਮੇ ਨਾਲ ਸਨਮਾਨਿਤ ਵੀ ਕੀਤਾ। ਇਸ ਸਮੇਂ
ਅਖ਼ਬਾਰ ਦੇ ਕੰਪਿਊਟਰ ਸੈਕਸ਼ਨ ਦੇ ਇੰਚਾਰਜ ਸ. ਨਿਰੰਜਣ ਸਿੰਘ, ਪ੍ਰਸਾਰ ਵਿਭਾਗ ਦੇ ਤੇਜਿੰਦਰ ਪਾਲ
ਸਿੰਘ, ਅਖ਼ਬਾਰ ਦੇ ਜੀ.ਐਮ. ਸ੍ਰੀ ਮੋਹਿਤ ਮਿੱਤਲ ਵੀ ਹਾਜ਼ਰ ਸਨ।
ਨਾਰਵੇ ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ
.jpg)
.jpg)
ਲੀਅਰ- (ਰੁਪਿੰਦਰ ਢਿੱਲੋ ਮੋਗਾ) ਨਾਰਵੇ ਦੀ ਰਾਜਧਾਨੀ ਓਸਲੋ ਤੋ 40ਕਿ ਮਿ ਦੀ ਦੂਰੀ ਤੇ
ਸਥਿਤ ਗੁਰੂਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਨਿਵਾਸ ਜੀ ਵਿਖੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ
ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾ ਵੱਲੋ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਤਿੰਨ ਦਿਨ ਸੰਗਤਾ ਨੇ ਬੜੇ
ਉਤਸ਼ਾਹ ਨਾਲ ਗੁਰੂ ਘਰ ਦੀ ਸੇਵਾ ਕੀਤੀ।ਨਾਰਵੇ ਚ ਭਾਰਤੀ ਦੂਤ ਸ਼੍ਰੀ ਬਨਬੀਤ ਏ ਰਾਏ,ਓੁਹਨਾ ਦੀ
ਧਰਮਪਤਨੀ ਲੀਨਾ ਰਾਏ ਅਤੇ ਅੰਬੈਸੀ ਸਟਾਫ ਰਣਜੀਤ ਸਿੰਘ ਹੋਣਾ ਨੇ ਵੀ ਆਪਣੀਆ ਹਾਜ਼ਰੀਆ ਲਵਾਈਆ ਅਤੇ
ਗੁਰੂ ਘਰ ਦੀਆਂ ਖੁਸ਼ਅਿਾ ਪ੍ਰਾਪਤ ਕੀਤੀਆ। ਗੁਰੂ ਘਰ ਦੀ ਪ੍ਰੰਬੱਧਕ ਕਮੇਟੀ ਨੇ ਭਾਰਤੀ ਰਾਜਦੂਤ ਨੂੰ
ਫੁੱਲਾਂ ਦਾ ਗੁਲਦਸਤਾ ਦੇ ਸਨਮਾਨਿਤ ਕੀਤਾ ਅਤੇ ਗੁਰੂ ਘਰ ਦੀ ਨਵੀ ਬਣ ਰਹੀ ਇਮਾਰਤ ਬਾਰੇ ਦੱਸਿਆ।
ਭਾਰਤੀ ਰਾਜਦੂਤ ਬਨਬੀਤ ਏ ਰਾਏ ਨੇ ਸਿੱਖ ਭਾਈਚਾਰੇ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ।
ਆਖੰਡ ਪਾਠ ਦੇ ਭੋਗ ਉੱਪਰੰਤ ਭਾਈ ਹਰਵਿੰਦਰ ਸਿੰਘ (ਤਰਾਨਬੀ) ਭਾਈ ਸੁਖਵਿੰਦਰ ਸਿੰਘ, ਬਾਬਾ ਅਜਮੇਰ
ਸਿੰਘ(ਟੋਨਸਬਰਗ) ਜੀ ਹੋਣਾ ਨੇ ਰੱਬੀ ਬਾਣੀ ਦਾ ਇਲਾਹੀ ਕੀਰਤਨ ਕਰ ਆਈ ਸੰਗਤ ਨੂੰ ਨਿਹਾਲ ਕੀਤਾ।ਬੱਚੀ
ਅਮਨਦੀਪ ਕੋਰ, ਨਵਦੀਪ ਕੋਰ,ਹਰਮੀਤ ਕੋਰ ਅਤੇ ਸੁਖਮਨ ਸਿੰਘ ਨੇ ਵੀ ਗੁਰੂ ਦੀ ਇਲਾਹੀ ਬਾਣੀ ਦਾ ਕੀਰਤਨ
ਕੀਤਾ।ਭਾਈ ਮਨਜੋਰ ਸਿੰਘ ਅਤੇ ਭਾਈ ਜਗਜੀਵਨ ਸਿੰਘ ਹੋਣਾ ਸਿੱਖ ਇਤਿਹਾਸ ਦੇ ਯੋਧਿਆ, ਸ਼ਹੀਦਾਂ ਆਦਿ ਦੀ
ਸੂਰਬੀਰਤਾ ਦੀਆਂ ਵਾਂਰਾ ਗਾ ਸੰਗਤ ਚ ਜੋਸ਼ ਭਰ ਦਿੱਤਾ।ਲੰਗਰ ਦੀ ਸੇਵਾ ਸ੍ਰ ਅਵਤਾਰ ਸਿੰਘ(ਆਸਕਰ)ਅਤੇ
ਸ੍ਰ ਕੁਲਵਿੰਦਰ ਸਿੰਘ(ਦਰਾਮਨ) ਪਰਿਵਾਰ ਵੱਲੋ ਲਈ ਗਈ। ਸੰਗਤਾ ਨੇ ਗੁਰੂ ਕਾ ਅਟੁੱਟ ਲੰਗਰ ਬੜੇ
ਓੁਤਸ਼ਾਹ ਨਾਲ ਛੱਕਿਆ।ਇਸ ਮੋਕੇ ਭਾਈ ਇੰਦਰਜੀਤ ਸਿੰਘ ਪ੍ਰਧਾਨ ਗੁਰੂਦੁਆਰਾ ਕਮੇਟੀ ਲੀਅਰ, ਭਾਈ
ਹਰਿੰਦਰਪਾਲ ਸਿੰਘ ਹੋਣਾ ਨੇ ਆਪਣੇ ਵਿਚਾਰ ਆਈ ਹੋਈ ਸੰਗਤ ਨਾਲ ਸਾਂਝੇ ਕੀਤੇ।ਸਮਾਗਮ ਦੀ ਸਮਾਪਤੀ ਵੇਲੇ
ਗੁਰੂਦੁਆਰਾ ਪੰਬੱਧਕ ਕਮੇਟੀ ਗੁਰੂਦੁਆਰਾ ਪ੍ਰੰਬੱਧਕ ਕਮੇਟੀ ਲੀਅਰ ਦੇ ਪ੍ਰਧਾਨ ਇੰਦਰਜੀਤ ਸਿੰਘ,ਭਾਈ
ਅਜੈਬ ਸਿੰਘ ਝੂਟੀ(ਚੱਬੇਵਾਲ), ,ਭਾਈ ਭੁਪਿੰਦਰ ਪਾਲ ਸਿੰਘ(ਤਰਾਨਬੀ),ਹਰਿੰਦਰਪਾਲ ਸਿੰਘ(ਬੀੜ ਚੜਿਕ),
ਮਨਜ਼ੋਰ ਸਿੰਘ, ਅਤੇ ਗੁਰੂ ਘਰ ਪ੍ਰੇਮੀ ਪਰਮਜੀਤ ਸਿੰਘ,ਬਲਦੇਵ ਸਿੰਘ(ਬਾਘਾ ਪੁਰਾਣਾ),ਹਰਪਾਲ ਸਿੰਘ
ਖਟੜਾ ,ਜਗਜੀਵਨ ਸਿੰਘ ਗਰੇਵਾਲ,ਭਾਈ ਤਜਿੰਦਰ ਸਿੰਘ ਬਰਾੜ(ਗਿੱਲ ਪੱਤੀ) ਆਦਿ ਵੱਲੋ ਗੁਰੂ ਘਰ ਇੱਕਤਰ
ਹੋਈ ਸੰਗਤ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।
ਬਲਵਿੰਦਰ ਸਿੰਘ ਭਿੰਦੇ ਨੇ ਪੰਜਾਬੀ ਭਾਈਚਾਰੇ ਨੂੰ ਕ੍ਰਿਸ ਮਿਸ ਤੇ ਨਵੇ ਸਾਲ ਦੀ ਪਾਰਟੀ ਦਿੱਤੀ
_Bhinda.jpg)
_Bhinda.jpg)
ਹਮਬਰਗ(ਅਮਰਜੀਤ ਸਿੱਧੂ):- ਬਲਵਿੰਦਰ ਸਿੰਘ ਭਿੰਦਾ ਉਸ ਦੇ ਪੁਤਰਾਂ ਜਸਵਿੰਦਰ
ਸਿੰਘ ਤੇ ਰਾਜਵੀਰ ਸਿੰਘ ਨੇ ਕ੍ਰਿਸ ਮਿਸ ਮੌਕੇ ਹਮਬਰਗ ਦੇ ਰਿਸਟੋਰੈਟ ਕੋਨਿੰਗ ਗਲਾਈਸੇ
ਪਰੋਬੀਅਨ ਆਮਟ ਵਿੱਚ ਪੰਜਾਬੀ ਭਾਈਬੰਦਾਂ ਨੂੰ ਸਾਲ 2008 ਦੇ ਖੁਸ਼ੀਆਂ ਭਰਿਆ ਬੀਤਣ ਤੇ ਨਵੇ
ਸਾਲ 2009 ਦੀ ਖੁਸ਼ ਆਮਦੀਦ ਤੇ ਇੱਕ ਪ੍ਰਭਾਵਸਾਲੀ ਪਾਰਟੀ ਦਿੱਤੀ। ਜਿਸ ਵਿੱਚ ਤਕਰੀਬਨ 80
ਪ੍ਰਵਾਰਾਂ ਨੇ ਸਿਰਕਤ ਕੀਤੀ। ਇਸ ਪਾਰਟੀ ਵਿੱਚ ਇੰਡੀਅਨ ਕੌਸਲੇਟ ਹਮਬਰਗ ਦੇ ਕੌਸਲਰ ਡਾ:
ਬੀ ਐਮ ਵਿਨੋਦ ਕੁਮਾਰ , ਵਾਈਸ ਕੌਸਲਰ ਪਟਨਾਈਕ, ਅਕਾਊਟੈਂਟ ਜੋਗਿੰਦਰ ਸਿੰਘ ਤੇ ਬਾਕੀ
ਸਟਾਫ ਵੀ ਪਹੁੰਚਿਆਂ । ਇਸ ਸਮੇ ਗੁਰੂ ਘਰ ਦੇ ਪ੍ਰਧਾਂਨ ਦਲਵੀਰ ਸਿੰਘ, ਪਰਮਜੀਤ ਸਿੰਘ ਹੋਠੀ,
ਸੀਤਲ ਸਿੰਘ ਰੰਧਾਵਾ, ਕੁਲਵਿੰਦਰ ਸਿੰਘ ਸੋਹੀ, ਕਾਗਰਸ ਦੇ ਪ੍ਰਧਾਂਨ ਰੇਸ਼ਮ ਭਰੋਲੀ, ਅਵਤਾਰ
ਸਿੰਘ ਤਾਰੀ ਤੇ ਸਵਤੰਤਰ ਸਿੰਘ ਆਦਿ ਪ੍ਰਵਾਰਾਂ ਨੇ ਪਹੁੰਚ ਕੇ ਮੌਕੇ ਦੀ ਰੌਣਕ ਨੂੰ ਚਾਰ
ਚੰਨ ਲਾਏ ।
ਮੋਹਿਤ ਭਰੋਲੀ ਸਪੁਤਰ ਸ: ਰੇਸਮ ਭਰੋਲੀ ਪ੍ਰਧਾਨ ਕਾਂਗਰਸ
ਹਮਬਰਗ ਦੇ 16 ਵੇ ਜਨਮ ਦਿਨ ਦੀਆਂ ਸਾਰੇ ਪ੍ਰਵਾਰ ਨੂੰ ਲੱਖ ਲੱਖ ਵਧਾਈਆਂ ਹੋਣ
_Happy_Birthday.jpg)
_Happy_Birthday.jpg)
ਮੋਹਿਤ ਭਰੋਲੀ ਹਮਬਰਗ(ਜ਼ਰਮਨ) ਨੂੰ 16 ਵੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
ਹੋਣ। ਅਸੀ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਭਰੋਲੀ ਹਮੇਸਾ ਤਰੱਕੀ ਦੀਆਂ ਮੰਜ਼ਿਲਾਂ
ਨੂੰ ਛੋਹੇ । ਮਾਂ ਬਾਪ ਦਾ ਆਗਿਆਕਾਰੀ ਬਣ ਕੇ ਆਪਣੇ ਅਤੇ ਮਾਂ ਬਾਪ ਦੇ ਨਾਮ ਨੂੰ ਚਮਕਾਵੇ।
ਸਾਡੇ ਵੱਲੋ ਭਰੋਲੀ ਪ੍ਰਵਾਰ ਨੂੰ ਮੋਹਿਤ ਦੇ ਜਨਮ ਦੀਆਂ ਢੇਰ ਸਾਰੀਆਂ ਮੁਬਾਰਕਾਂ। ਅਮਰਜੀਤ
ਸਿੰਘ ਸਿੱਧੂ, ਸੁਖਦੇਵ ਚਾਹਲ, ਰਹਜਿੰਦਰ ਸਿੰਘ ਮੰਗਾ,ਸੁਭਾਸ ਜੈਂਨ ਤੇ ਅਵਤਾਰ ਸਿੰਘ ਤਾਰੀ।
ਸ੍ਰੌਮਣੀ ਅਕਾਲੀ ਦਲ ਨਾਰਵੇ ਦੇ ਸਰਪ੍ਰਸਤ ਵੱਲੋਂ ਪਾਰਟੀ ਨੂੰ
ਇੱਕ ਮੁੱਠ ਹੋ ਕੇ ਚੱਲਣ ਦੀ ਅਪੀਲ.
ਓਸਲੋ-ਰੁਪਿੰਦਰ ਢਿੱਲੋ ਮੋਗਾ-ਨਾਰਵੇ. 26 ਦਸੰਬਰ, ਸ੍ਰੌਮਣੀ ਅਕਾਲੀ ਦਲ (ਬ) ਐਨ.
ਆਰ. ਆਈ ਵਿੰਗ ਨਾਰਵੇ ਦੇ ਨਵੇਂ ਨਿਯੁਕਤ ਕੀਤੇ ਗਏ ਸਰਪ੍ਰਸਤ ਸ੍ਰ. ਗੁਰਦੀਪ ਸਿੰਘ ਕੌੜਾ
ਵੱਲੋਂ ਸ੍ਰ. ਪ੍ਰਕਾਸ਼ ਸਿੰਘ ਬਾਦਲ, ਸ੍ਰ: ਸੁਖਬੀਰ ਸਿੰਘ ਬਾਦਲ, ਸ੍ਰ. ਸੁਰਜੀਤ ਸਿੰਘ
ਰੱਖੜਾ, ਸ੍ਰ. ਬਿਕਰਮਜੀਤ ਸਿੰਘ ਮਜੀਠੀਆ ਅਤੇ ਸ੍ਰ. ਗੁਲਜ਼ਾਰ ਸਿੰਘ ਰਾਣੀਕੇ ਦਾ ਤਹਿ ਦਿਲੋਂ
ਧੰਨਵਾਦ ਕੀਤਾ।ਜਿੰਨ੍ਹਾ ਮੈਨੂੰ ਪਾਰਟੀ ਦੀ ਸੇਵਾ ਕਰਨ ਦੇ ਯੋਗ ਸਮਝਿਆ ਅਤੇ ਨਾਲ ਹੀ ਪਾਰਟੀ
ਵਰਕਰਾਂ ਨੂੰ ਅਪੀਲ ਕੀਤੀ ਹੇ ਕਿ ਉਹ ਸ਼੍ਰੌਮਣੀ ਅਕਾਲੀ ਦਲ (ਬ) ਦੀ ਚੜਦੀ ਕਲਾ ਲਈ ਇੱਕ
ਜੁੱਟ ਹੋ ਕੇ ਮਿਹਨਤ ਅਤੇ ਲਗਨ ਨਾਲ ਪਾਰਟੀ ਦੀ ਬੇਹਤਰੀ ਲਈ ਆਪੋ ਆਪਣਾ ਫਰਜ ਸਮਝਣ।
ਇੰਡੀਅਨ ਆਰਟ ਕੌਸਲ(ਨਾਰਵੇ) ਵੱਲੋ ਮੁੰਬਈ ਦੇ ਮ੍ਰਿਤਕਾ ਨੂੰ ਸਰਧਾਜਲੀਆ।
_Norway.jpg)
ਓਸਲੋ(ਰੁਪਿੰਦਰ ਢਿੱਲੋ ਮੋਗਾ)-ਪੰਜਾਬੀ ਲਿਖਾਰੀ ਅਤੇ ਸਾਹਿਤਕ ਸਰਗਰਮੀਆ ਨਾਲ ਨਾਰਵੇ ਚ ਜੁੜੀ ਸੰਸਥਾ ਇੰਡੀਅਨ ਆਰਟ ਕੌਸਲ, ਓਸਲੋ(ਨਾਰਵੇ) ਦੇ ਪ੍ਰਧਾਨ ਸ੍ਰ ਸੁਖਦੇਵ ਸਿੰਘ ਸਿੱਧੂ(ਮੰਡੀ ਕਲਾਂ) ਦੇ ਸੱਦੇ ਤੇ ਨਾਰਵੇ ਚ ਹੋਰ ਭਾਰਤੀ ਭਾਈਚਾਰੇ ਨਾਲ ਸੰਬਧਿਤ ਸੰਸਥਾਵਾ ਦੀ ਸਾਂਝੀ ਮੀਟਿੰਗ ਓਸਲੋ ਦੇ ਪਲਾਜਾਂ ਹੋਟਲ ਵਿੱਚ ਰੱਖੀ ਗਈ। ਇੱਕਠੀਆ ਹੋਈਅਦ ਸੰਸਥਾਵਾ ਅਤੇ ਸਿਆਸੀ ਪਾਰਟੀਆ ਦੇ ਆਗੂਆ ਵਲੋ ਪਿਛਲੇ ਦਿਨੀ ਮੁੰਬਈ ਚ ਅੱਤਵਾਦੀ ਕਾਰਵਾਈ ਚ ਮਾਰੇ ਗਏ ਮ੍ਰਿਤਕਾ ਅਤੇ ਫੋਜ ਦੇ ਜਵਾਨਾ ਨੂੰ ਸ਼ਰਧਾਜਲੀਆ ਭੇਟ ਕੀਤੀਆ ਗਈਆ ਅਤੇ ਉਚ ਕੋਟੀ ਦੇ ਸਿਆਸੀ ਆਗੂਆ ਵਲੋ ਮੁੰਬਈ ਪ੍ਰਤੀਕਰਮ ਤੇ ਵਰਤੀ ਗਈ ਘਟੀਆ ਸ਼ਬਦਾਵਲੀ ਤੇ ਵੀ ਚਿੰਤਾ ਪ੍ਰਗਟ ਕੀਤੀ ਗਈ।ਆਪਣੇ ਵਿਚਾਰ ਵਿੱਚ ਵੱਖ ਵੱਖ ਕੱਲਬਾ ਦੇ ਆਗੂਆ ਨੇ ਭਾਰਤ ਵਰਗੇ ਵਿਕਸਤ ਦੇਸ਼ ਦੀ ਖੁਫੀਆ ੲੰਜੇਸੀ ਦੀ ਨਾਕਾਮੀ ਕਾਰਜਕਾਰੀ ਤੇ ਚਿੰਤਾ ਪ੍ਰਗਟ ਕੀਤੀ ਗਈ ਅਤੇ ਸ੍ਰ ਮਨਮਹੋਨ ਸਿੰਘ ਵਰਗੇ ਇਮਾਨਦਾਰ ਪ੍ਰਧਾਨ ਮੰਤਰੀ ਅਗੇ ਬਨੇਤੀ ਕੀਤੀ ਗਈ, ਕਿ ਭਾਰਤ ਵਰਗੇ ਦੇਸ਼ ਚ ਫੈਲ ਰਹੀ ਫਿਰਕੂ ਅੱਗ ਨੂੰ ਰੋਕਣ ਲਈ ਯੋਗ ਕਦਮ ਚੁੱਕੇ ਜਾਣ ਅਤੇ ਆਮ ਜਨਤਾ ਚ ਫਿਰਕੂ ਜ਼ਹਿਰ ਘੋਲ ਰਹੀਆ ਪਾਰਟੀਆ ਤੇ ਰੋਕ ਲਈ ਜਾਵੇ ।ਫਿਰਕੂ ਜਹਿਰ ਘੋਲ ਆਪਣੀ ਸਤਾ ਨੂੰ ਚਮਕਾਉਣ ਵਾਲੇ ਨੇਤਾ ਚਾਹੇ ਉਹ ਕਿਸੇ ਧਰਮ ਜਾ ਪਾਰਟੀ ਦੇ ਹੋਣ ਨੂੰ ਸਖਤ ਤੋ ਸਖਤ ਸ਼ਜਾਵਾ ਦਿੱਤੀਆ ਜਾਣ ਅਤੇ ਆਮ ਨਾਗਰਿਕਾ ਦੀ ਸੁਰਖਿਆ ਦੇ ਯੋਗ ਪ੍ਰਬੰਧ ਕੀਤੇ ਜਾਣ। ਇੰਡੀਅਨ ਆਰਟ ਕੌਸਲ, ਓਸਲੋ(ਨਾਰਵੇ) ਦੇ ਪ੍ਰਧਾਨ ਸ੍ਰ ਸੁਖਦੇਵ ਸਿੰਘ ਸਿੱਧੂ(ਮੰਡੀ ਕਲਾਂ) ਤੋ ਇਲਾਵਾ ਇੰਦਰਜੀਤਪਾਲ(ਆਈ ਐ ਸੀ),ਸ੍ਰ ਬਲਵਿੰਦਰ ਸਿੰਘ ਜੋਸਨ(ਐਵਰੇਸਟ ਟਰੈਵਲ ਵਾਲੇ)ਅਕਾਲੀ ਦਲ (ਬ) ਨਾਰਵੇ ਦੇ ਪ੍ਰਧਾਨ ਸ੍ਰ ਗੁਰਦੇਵ ਸਿੰਘ ਕੋੜਾ, ਸ੍ਰ ਹਰਜੀਤ ਸਿੰਘ ਪੰਨੂ, ਬਿੰਦਰ ਮੱਲੀ, ਇੰਡੀਅਨ ਵੈਲਫੇਅਰ ਸੋਸਾਇਟੀ ਦੇ ਧਰਮਿੰਦਰ ਸਿੰਘ ਰਾਜੂ, ਜੈਪੁਰ ਹੋਟਲ ਦੇ ਸ੍ਰ ਸੁਰਜਿੰਦਰ ਸਿੰਘ ਬਰਾੜ, ਮਾਸਟਰ ਸੁਖਚੈਨ ਸਿੰਘ, ਦੇਸੀਨਾਰਵੇ ਡਾਟ ਕਾਮ ਦੇ ਪ੍ਰਬੰਧਕ ਸ੍ਰ ਸਰਬਜੀਤ ਸਿੰਘ ਵਿਰਕ, ਅਮਰ ਮੱਲੀ, ਸਿਮਰਜੀਤ ਸਿੰਘ ਦਿਉਲ ਆਦਿ ਨੇ ਭਾਗ ਲਿਆ।
ਬੱਧਨੀ ਕਲਾਂ ਵਿਖੇ ਕਬੱਡੀ
ਕੱਪ 8 ਫਰਵਰੀ 2009 ਨੂੰ
ਹਮਬਰਗ (ਅਮਰਜੀਤ ਸਿੰਘ ਸਿੱਧੂ) : ਪਿੰਡ ਬੱਧਨੀ ਕਲਾਂ ਜਿਲਾ ਮੋਗਾ ਵਿਖੇ ਸਮੂੰਹ ਨਗਰ
ਨਿਵਾਸੀਆਂ, ਸਹੀਦ ਬਾਬਾ ਦੀਪ ਸਿੰਘ ਸਪੋਟਸ ਐਡ ਬਿੱਲ ਫੇਅਰ ਕਲੱਬ ਰਜਿ:, ਬੀ ਸੀ ਕਬੱਡੀ ਫੈਡਰੇਸ਼ਨ
ਤੇ ਅਨੈ ਆਰ ਆਈ ਵੀਰਾਂ ਦੇ ਸਾਝੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕੇ) ਬਧਨੀ ਕਲਾਂ
ਵਿਖੇ 8 ਫਰਵਰੀ 2009 ਨੂੰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਅਕੈਡਮੀਆਂ ਦੇ ਮੈਚ ਹੋਣਗੇ।
ਪਹਿਲੇ, ਦੂਜੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਨੂੰ ਚੰਗੇ ਇਨਾਮਾਂ ਨਾਲ ਸਨਮਾਨਿਆ ਜਾਵੇਗਾ। ਹੋਰ ਵੀ
ਬਹੁਤ ਦਿਲਕਸ ਇਨਾਮ ਦਿੱਤੇ ਜਾਣਗੇ। ਸਮੂਹ ਕਬੱਡੀ ਪ੍ਰੇਮੀਆਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਦੀ
ਹੈ। ਪ੍ਰੈਸ ਨੂੰ ਇਹ ਜਾਣਕਾਰੀ ਬੀ ਸੀ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਸਵਰਾਜ ਪਾਲ ਗਿੱਲ ਉਰਫ ਰਾਜ
ਬੱਧਨੀ ਨੇ ਕਨੇਡਾ ਤੋ ਫੋਨ ਰਾਹੀ ਦਿੱਤੀ।
ਹਮਬਰਗ ਵਿਖੇ ਇੰਡੀਅਨ ਟੈਕਸੀ ਡਰਾਵਿਰ ਤੇ ਪੰਜਾਬੀ ਭਾਈਚਾਰੇ ਵਲੋ ਸਾਝੀ
ਸਾਂਮ
_Germany.jpg)
ਪਿਛਲੇ ਦਿੱਨੀ ਹਮਬਰਗ ਸਹਿਰ ਵਿਖੇ ਪੰਜਾਬੀ ਵੀਰਾਂ ਤੇ ਟੈਕਸੀ ਡਰਾਈਵਰਾਂ ਨੇ ਅਸ਼ੋਕਾ ਰੈਸਟੋਰੈਟ ਵਿਖੇ ਇਕੱਠੇ ਹੋ ਕੇ ਇੱਕ ਸਾਂਝੀ ਸਾਂਮ ਮਨਾਈ। ਜਿਥੇ ਬੈਠ ਕੇ ਇਹਨਾਂ ਨੇ ਇੰਡੀਅਨ ਖਾਸ ਕਰਕੇ ਪੰਜਾਬੀ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਤੇ ਵਿਚਾਰ ਵਟਾਦਰਾ ਕੀਤਾ। ਇਸ ਸਾਂਮ ਨੂੰ ਮਨਾਉਣ ਦਾ ਉਪਰਾਲਾ ਸੁਖਦੇਵ ਸਿੰਘ ਚਾਹਲ, ਸੁਖਜਿੰਦਰ ਗਰੇਵਾਲ, ਰੇਸ਼ਮ ਭਰੋਲੀ ਪ੍ਰਧਾਂਨ ਕਾਂਗਰਸ ਪਾਰਟੀ ਤੇ ਅਵਤਾਰ ਸਿੰਘ ਤਾਰੀ ਨੇ ਕੀਤਾ। ਇਸ ਸ਼ਾਮ ਵਿੱਚ ਉਪਰੋਤਕ ਵੀਰਾਂ ਤੋ ਇਲਾਵਾ ਰਣਜੀਤ ਪਾਬਲਾ, ਮਾਈ ਲਾਲ, ਰਜਿੰਦਰ ਪ੍ਰਸਾਦ ਰੱਤੂ, ਦਵਿੰਦਰ ਸਿੰਘ, ਬਲਕਾਰ ਸਿੰਘ, ਦਿਲਬਾਗ ਬੰਗਾ, ਸਿੰਗਾਰਾ ਸਿੰਘ, ਹਰਜਿੰਦਰ ਸਿੰਘ ਮੰਗਾ,ਅਮਨਿੰਦਰ ਸਿੰਘ, ਦੀਪਕ ਜੈਨ, ਜੋਗਾ ਸਿੰਘ, ਅਮਰਜੀਤ ਸਿੰਘ ਸਿੱਧੂ, ਰਾਜ ਕੁਮਾਰ, ਚੰਦਰ ਸੇਖਰ, ਬਲਰਾਜ ਰਾਜਨ, ਕੁਲਦੀਪ ਸਿੰਘ ਛੋਟੂ, ਪਾਲ ਸਿੰਘ ਅਸ਼ੋਕਾ ਵਾਲੇ ਤੇ ਮਿ: ਸ਼ਰਮਾਂ ਹਾਜਰ ਹੋਏ। ਸਾਰਿਆਂ ਨੇ ਫੈਸਲਾ ਕੀਤਾ ਕਿ ਹਰ ਦੋ ਮਹੀਨੇ ਬਾਦ ਇਸ ਤਰਾਂ ਰਲ ਬੈਠਣ ਦਾ ਜਿਸ ਨਾਲ ਆਪਸੀ ਪਿਆਰ ਵਿੱਚ ਵਾਧਾ ਹੋਵੇਗਾ ਤੇ ਜਿਸ ਕਿਸੇ ਨੂੰ ਕੋਈ ਮੁਸ਼ਕਲ ਆਵੇਗੀ ਉਸ ਦਾ ਰਲ ਕੇ ਹੱਲ ਵੀ ਕਰ ਸਕਾਗੇ।